20 June 2021 PUNJABI Murli Today | Brahma Kumaris

20 june 2021 Read and Listen today’s Gyan Murli in Punjabi 

19 June 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਹਿਮੰਤ ਦਾ ਪਹਿਲਾ ਕਦਮ - ਸਮਰਪਣਤਾ (ਬ੍ਰਹਮਾ ਬਾਪ ਦੀ ਜੀਵਨ ਕਹਾਣੀ"

ਅੱਜ ਸਨੇਹ ਦੇ ਸਾਗਰ ਬਾਪਦਾਦਾ ਆਪਣੇ ਸਨੇਹੀ ਬੱਚਿਆਂ ਨੂੰ ਵੇਖ ਹਰਸ਼ਿਤ ਹੋ ਰਹੇ ਹਨ। ਹਰ ਇੱਕ ਸਨੇਹੀ ਆਤਮਾਵਾਂ ਨੂੰ ਇੱਕ ਹੀ ਲਗਨ ਹੈ, ਸ੍ਰੇਸ਼ਠ ਸੰਕਲਪ ਹਨ ਕਿ ਅਸੀਂ ਸਾਰੇ ਬਾਪ ਸਮਾਣ ਬਣੀਏ, ਸਨੇਹ ਵਿੱਚ ਸਮ੍ਹਾ ਜਾਈਏ। ਸਨੇਹ ਵਿੱਚ ਸਮ੍ਹਾ ਜਾਣਾ ਮਤਲਬ ਬਾਪ ਸਮਾਣ ਬਣਨਾ। ਸਾਰਿਆਂ ਦੇ ਦਿਲ ਵਿੱਚ ਇਹ ਦ੍ਰਿੜ੍ਹ ਸੰਕਲਪ ਹੈ ਕਿ ਸਾਨੂੰ ਬਾਪਦਾਦਾ ਦਵਾਰਾ ਪ੍ਰਾਪਤ ਹੋਏ ਸਨੇਹ, ਸ਼ਕਤੀਸ਼ਾਲੀ ਪਾਲਣਾ ਅਤੇ ਅਖੁਟ ਅਵਿਨਾਸ਼ੀ ਖਜਾਣਿਆਂ ਦਾ ਰਿਟਰਨ ਜਰੂਰ ਕਰਨਾ ਹੈ। ਰਿਟਰਨ ਵਿੱਚ ਕੀ ਦਵੋਗੇ? ਸਿਵਾਏ ਦਿਲ ਦੇ ਸਨੇਹ ਦੇ ਤੁਹਾਡੇ ਕੋਲ ਹੋਰ ਹੈ ਹੀ ਕੀ? ਜੋ ਵੀ ਹੈ ਉਹ ਬਾਪ ਦਾ ਦਿੱਤਾ ਹੋਇਆ ਹੀ ਹੈ, ਉਹ ਕੀ ਦੇਣਗੇ। ਬਾਪ ਸਮਾਣ ਬਣਨਾ – ਇਹ ਰਿਟਰਨ ਹੈ ਅਤੇ ਇਹ ਸਾਰੇ ਕਰ ਸਕਦੇ ਹੋ।

ਬਾਪਦਾਦਾ ਵੇਖ ਰਹੇ ਸਨ ਕਿ ਅੱਜਕਲ ਸਾਰਿਆਂ ਦੇ ਦਿਲ ਵਿੱਚ ਵਿਸ਼ੇਸ਼ ਬ੍ਰਹਮਾ ਬਾਪ ਦੀ ਸਮ੍ਰਿਤੀ ਜ਼ਿਆਦਾ ਇਮਰਜ ਹੈ। ਸਮ੍ਰਿਤੀ ਸ਼ਰੀਰ ਦੀ ਨਹੀਂ ਹੈ ਲੇਕਿਨ ਚਿੱਤਰਾਂ ਦੀ ਵਿਸ਼ੇਸ਼ਤਾ ਦੀ ਸਮ੍ਰਿਤੀ ਹੈ ਕਿਉਂਕਿ ਅਲੌਕਿਕ ਬ੍ਰਾਹਮਣ ਜੀਵਨ ਗਿਆਨ – ਸਵਰੂਪ ਜੀਵਨ ਹੈ, ਗਿਆਨ ਸਵਰੂਪ ਹੋਣ ਦੇ ਕਾਰਨ ਦੇਹ ਦੀ ਸਮ੍ਰਿਤੀ ਵੀ ਦੁਖ ਦੀ ਲਹਿਰ ਨਹੀਂ ਲਿਆਵੇਗੀ। ਅਗਿਆਨੀ ਜੀਵਨ ਵਿੱਚ ਕਿਸੇ ਨੂੰ ਵੀ ਯਾਦ ਕਰਾਂਗੇ ਤਾਂ ਸਾਹਮਣੇ ਦੇਹ ਆਵੇਗੀ, ਦੇਹ ਦੇ ਸਬੰਧ ਦੇ ਕਾਰਨ ਦੁਖ ਮਹਿਸੂਸ ਹੋਵੇਗਾ। ਲੇਕਿਨ ਤੁਸੀਂ ਬ੍ਰਾਹਮਣ ਬੱਚਿਆਂ ਨੂੰ ਬਾਪ ਦੀ ਸਮ੍ਰਿਤੀ ਆਉਂਦੇ ਹੀ ਸਮਰਥੀ ਆ ਜਾਂਦੀ ਹੈ ਕਿ ਸਾਨੂੰ ਵੀ “ਬਾਪ ਸਮਾਣ” ਬਣਨਾ ਹੀ ਹੈ। ਅਲੌਕਿਕ ਬਾਪ ਦੀ ਸਮ੍ਰਿਤੀ ਸਮਰਥੀ ਮਤਲਬ ਸ਼ਕਤੀ ਦਵਾਉਂਦੀ ਹੈ। ਭਾਵੇਂ ਕੋਈ – ਕੋਈ ਬੱਚੇ ਦਿਲ ਦਾ ਸਨੇਹ ਨੈਣਾਂ ਦੇ ਮੋਤੀਆਂ ਦੇ ਦਵਾਰਾ ਪ੍ਰਗਟ ਕਰਦੇ ਹਨ ਲੇਕਿਨ ਦੁਖ ਦੇ ਅੱਥਰੂ ਨਹੀਂ, ਵਿਯੋਗ ਦੇ ਅੱਥਰੂ ਨਹੀਂ, ਇਹ ਸਨੇਹ ਦੇ ਮੋਤੀ ਹਨ। ਦਿਲ ਦੇ ਮਿਲਣ ਦਾ ਸਨੇਹ ਹੈ। ਵਿਯੋਗੀ ਨਹੀਂ ਲੇਕਿਨ ਰਾਜਯੋਗੀ ਹਨ। ਕਿਉਂਕਿ ਦਿਲ ਦਾ ਸੱਚਾ ਸਨੇਹ ਸ਼ਕਤੀ ਦਵਾਉਂਦਾ ਹੈ ਕਿ ਜਲਦੀ ਤੋਂ ਜਲਦੀ ਪਹਿਲਾਂ ਮੈਂ ਬਾਪ ਦਾ ਰਿਟਰਨ ਦਵਾਂ। ਰਿਟਰਨ ਦੇਣਾ ਮਤਲਬ ਸਮਾਣ ਬਣਨਾ। ਇਸ ਵਿੱਧੀ ਨਾਲ ਹੀ ਆਪਣੇ ਸਨੇਹੀ ਬਾਪਦਾਦਾ ਦੇ ਨਾਲ ਸਵੀਟ ਹੋਮ ਵਿੱਚ ਰਿਟਰਨ ਹੋਵਾਂਗੇ ਮਤਲਬ ਨਾਲ ਵਾਪਿਸ ਜਾਵਾਂਗੇ। ਰਿਟਰਨ ਕਰਨਾ ਵੀ ਹੈ ਅਤੇ ਬਾਪ ਦੇ ਨਾਲ ਰਿਟਰਨ ਜਾਣਾ ਵੀ ਹੈ ਇਸਲਈ ਤੁਹਾਡਾ ਸਨੇਹ ਅਤੇ ਯਾਦ ਦੁਨੀਆਂ ਤੋਂ ਨਿਆਰਾ ਅਤੇ ਬਾਪ ਦਾ ਪਿਆਰਾ ਬਣਨ ਦਾ ਹੈ।

ਤਾਂ ਬਾਪਦਾਦਾ ਬੱਚਿਆਂ ਦੇ ਸਮਰਥ ਬਣਨ ਦਾ ਸੰਕਲਪ, ਸਮਾਣ ਬਣਨ ਦਾ ਉਮੰਗ ਵੇਖ ਰਹੇ ਸਨ। ਬ੍ਰਹਮਾ ਬਾਪ ਦੀਆਂ ਵਿਸ਼ੇਸ਼ਤਾਵਾਂ ਨੂੰ ਵੇਖ ਰਹੇ ਸਨ। ਜੇਕਰ ਬ੍ਰਹਮਾ ਬਾਪ ਦੀਆਂ ਵਿਸ਼ੇਸ਼ਤਾਵਾਂ ਦਾ ਵਰਨਣ ਕਰੀਏ ਤਾਂ ਕਿੰਨੀਆਂ ਹੋਣਗੀਆਂ? ਹਰ ਕਦਮ ਵਿੱਚ ਵਿਸ਼ੇਸ਼ਤਾਵਾਂ ਰਹੀਆਂ। ਸੰਕਲਪ ਵਿੱਚ ਵੀ ਸ੍ਰਵ ਨੂੰ ਵਿਸ਼ੇਸ਼ ਬਨਾਉਣ ਦਾ ਹਰ ਸਮੇਂ ਉਮੰਗ ਉਤਸਾਹ ਰਿਹਾ। ਆਪਣੀ ਵ੍ਰਿਤੀ ਦਵਾਰਾ ਹਰ ਆਤਮਾ ਨੂੰ ਉਮੰਗ ਉਤਸਾਹ ਵਿੱਚ ਲਿਆਉਣਾ – ਇਹ ਵਿਸ਼ੇਸ਼ਤਾ ਸਦਾ ਹੀ ਪ੍ਰਤੱਖ ਰੂਪ ਵਿੱਚ ਵੇਖੀ। ਵਾਣੀ ਦਵਾਰਾ ਹਿਮੰਤ ਦਵਾਉਣ ਵਾਲੇ, ਨਾਉਮੀਦ ਨੂੰ ਉਮੀਦ ਵਿੱਚ ਲਿਆਉਣ ਵਾਲੇ, ਨਿਰਬਲ ਆਤਮਾਵਾਂ ਨੂੰ ਉੱਡਦੀ ਕਲਾ ਦੀ ਵਿੱਧੀ ਨਾਲ ਉਡਾਉਣ ਵਾਲੇ, ਸੇਵਾ ਦੇ ਯੋਗ ਬਨਾਉਣ ਵਾਲੇ, ਹਰ ਬੋਲ ਅਨਮੋਲ, ਮਧੁਰ, ਯੂਕਤੀਯੁਕਤ ਸਨ। ਅਜਿਹੇ ਹੀ ਕਰਮ ਵਿੱਚ ਬੱਚਿਆਂ ਦੇ ਨਾਲ ਹਰ ਕਰਮ ਵਿੱਚ ਸਾਥੀ ਬਣ ਕਰਮਯੋਗੀ ਬਣਾਇਆ। ਸਿਰ੍ਫ ਸਾਖਸ਼ੀ ਹੋਕੇ ਵੇਖਣ ਵਾਲੇ ਨਹੀਂ ਲੇਕਿਨ ਸਥੂਲ ਕਰਮ ਦੇ ਮਹਤੱਵ ਨੂੰ ਅਨੁਭਵ ਕਰਾਉਣ ਦੇ ਲਈ ਕਰਮ ਵਿੱਚ ਵੀ ਸਾਥੀ ਬਣੇ। ਜੋ ਕਰਮ ਮੈਂ ਕਰਾਂਗਾ, ਮੈਨੂੰ ਵੇਖ ਬੱਚੇ ਆਪੇ ਹੀ ਕਰਨਗੇ – ਇਸ ਪਾਠ ਨੂੰ ਸਦਾ ਕਰਮ ਕਰਕੇ ਪੜ੍ਹਾਇਆ। ਸੰਬੰਧ – ਸੰਪਰਕ ਵਿੱਚ ਛੋਟੇ ਬੱਚਿਆਂ ਨੂੰ ਵੀ ਸੰਬੰਧ ਨਾਲ ਬੱਚਿਆਂ ਸਮਾਣ ਬਣ ਖੁਸ਼ ਕੀਤਾ। ਵਾਣਪ੍ਰਸਥ ਨੂੰ ਵੀ ਵਾਣਪ੍ਰਸਥ ਰੂਪ ਨਾਲ ਅਨੁਭਵੀ ਬਣ ਸੰਬੰਧ – ਸੰਪਰਕ ਨਾਲ ਹਰੇਕ ਨੂੰ ਅਪਣਾਪਨ ਅਨੁਭਵ ਕਰਵਾਇਆ। ਛੋਟਾ ਬੱਚਾ ਵੀ ਕਹੇਗਾ ਕੀ “ਜਿੰਨਾਂ ਮੈਨੂੰ ਬਾਬਾ ਪਿਆਰ ਕਰਦਾ, ਉਤਨਾ ਕਿਸੇ ਨੂੰ ਨਹੀਂ ਕਰਦਾ!” ਤਾਂ ਹਰ ਇੱਕ ਨੂੰ ਇਨਾਂ ਪਿਆਰ ਦਿੱਤਾ ਜੋ ਹਰ ਕੋਈ ਸਮਝੇ ਕਿ ਬਾਬਾ ਮੇਰਾ ਹੈ। ਇਹ ਹੈ ਸੰਬੰਧ ਸੰਪਰਕ ਦੀ ਵਿਸ਼ੇਸ਼ਤਾ। ਵੇਖਣ ਵਿੱਚ ਹਰ ਇੱਕ ਆਤਮਾ ਦੀ ਵਿਸ਼ੇਸ਼ਤਾ ਅਤੇ ਗੁਣ ਨੂੰ ਵੇਖਣਾ। ਸੋਚਣ ਵਿੱਚ ਵੇਖੋ, ਸਦਾ ਜਾਣਦੇ ਹੈ ਕਿ ਇਹ ਲਾਸ੍ਟ ਨੰਬਰ ਦੇ ਦਾਣੇ ਹਨ ਲੇਕਿਨ ਅਜਿਹੀ ਆਤਮਾ ਦੇ ਪ੍ਰਤੀ ਵੀ ਸਦਾ ਅੱਗੇ ਵਧੇ – ਅਜਿਹਾ ਹਰ ਆਤਮਾ ਦੇ ਪ੍ਰਤੀ ਸ਼ੁਭਚਿੰਤਕ ਰਹੇ। ਅਜਿਹੀਆਂ ਵਿਸ਼ੇਸ਼ਤਾਵਾਂ ਸਾਰੇ ਬੱਚਿਆਂ ਨੇ ਅਨੁਭਵ ਕੀਤੀਆਂ। ਇਨਾਂ ਸਾਰੀਆਂ ਗੱਲਾਂ ਵਿੱਚ ਸਮਾਣ ਬਣਨਾ ਮਤਲਬ ਫਾਲੋ ਫਾਦਰ ਕਰਨਾ ਹੈ। ਇਹ ਫਾਲੋ ਕਰਨਾ ਕੋਈ ਮੁਸ਼ਕਿਲ ਹੈ ਕੀ? ਇਸੇ ਨੂੰ ਹੀ ਸਨੇਹ, ਇਸ ਨੂੰ ਹੀ ਰਿਟਰਨ ਦੇਣਾ ਕਿਹਾ ਜਾਂਦਾ ਹੈ। ਤਾਂ ਬਾਪਦਾਦਾ ਵੇਖ ਰਹੇ ਸਨ ਕਿ ਹਰ ਇੱਕ ਬੱਚੇ ਨੇ ਹੁਣ ਤੱਕ ਕਿੰਨਾ ਰਿਟਰਨ ਕੀਤਾ ਹੈ? ਲਕਸ਼ ਤਾਂ ਸਭ ਦਾ ਹੈ ਲੇਕਿਨ ਪ੍ਰਤੱਖ ਜੀਵਨ ਵਿੱਚ ਹੀ ਨੰਬਰ ਹੈ। ਸਾਰੇ ਨੰਬਰਵਨ ਬਣਨਾ ਚਾਹੁੰਦੇ ਹਨ। ਦੋ – ਤਿੰਨ ਨੰਬਰ ਬਣਨਾ ਕੋਈ ਪਸੰਦ ਨਹੀਂ ਕਰੇਗਾ। ਇਹ ਵੀ ਲਕਸ਼ ਸ਼ਕਤੀਸ਼ਾਲੀ ਚੰਗਾ ਹੈ ਲੇਕਿਨ ਲਕਸ਼ ਅਤੇ ਲਕਸ਼ਨ ਸਮਾਣ ਹੋਣਾ – ਇਹ ਹੀ ਸਮਾਣ ਬਣਨਾ ਹੈ। ਇਸ ਦੇ ਲਈ ਜਿਵੇੰ ਬ੍ਰਹਮਾ ਬਾਪ ਨੇ ਪਹਿਲਾ ਕਦਮ ਹਿਮੰਤ ਦਾ ਕਿਹੜਾ ਚੁੱਕਿਆ ਜਿਸ ਕਦਮ ਨਾਲ ਹੀ ਪਦਮਾਪਦਮ ਭਾਗਿਆਵਾਨ ਆਦਿ ਤੋਂ ਅਨੁਭਵ ਕੀਤਾ? ਪਹਿਲਾ ਕਦਮ ਹਿਮੰਤ ਦਾ – ਸਭ ਗੱਲਾਂ ਵਿੱਚ ਸਮਰਪਣਤਾ। ਸਭ ਕੁਝ ਸਮਰਪਣ ਕੀਤਾ। ਕੁਝ ਸੋਚਿਆ ਨਹੀਂ ਕਿ ਕੀ ਹੋਵੇਗਾ, ਕਿਵੇਂ ਹੋਵੇਗਾ। ਇੱਕ ਸੈਕਿੰਡ ਵਿੱਚ ਬਾਪ ਦੀ ਸ੍ਰੇਸ਼ਠ ਮਤ ਪ੍ਰਮਾਣ ਬਾਪ ਨੇ ਇਸ਼ਾਰਾ ਦਿੱਤਾ, ਬਾਪ ਦਾ ਇਸ਼ਾਰਾ ਅਤੇ ਬ੍ਰਹਮਾ ਦਾ ਕਰਮ ਅਤੇ ਕਦਮ। ਇਸਨੂੰ ਕਹਿੰਦੇ ਹਨ ਹਿਮੰਤ ਦਾ ਪਹਿਲਾ ਕਦਮ। ਤਨ ਨੂੰ ਵੀ ਸਮਰਪਣ ਕੀਤਾ। ਮਨ ਨੂੰ ਵੀ ਸਦਾ ਮਨਮਨਾਭਵ ਦੀ ਵਿੱਧੀ ਨਾਲ ਸਿੱਧੀ – ਸਵਰੂਪ ਬਣਾਇਆ ਇਸਲਈ ਮਨ ਮਤਲਬ ਹਰ ਸੰਕਲਪ ਸਿੱਧ ਮਤਲਬ ਸਫਲਤਾ ਸਵਰੂਪ ਬਣੇ। ਧਨ ਨੂੰ ਬਿਨਾਂ ਕੋਈ ਭਵਿੱਖ ਦੀ ਚਿੰਤਾ ਕੀਤੇ ਨਿਸ਼ਚਿੰਤ ਬਣ ਧਨ ਸਮਰਪਿਤ ਕੀਤਾ ਕਿਉਂਕਿ ਨਿਸ਼ਚੇ ਸੀ ਕਿ ਇਹ ਦੇਣਾ ਨਹੀਂ ਹੈ ਲੇਕਿਨ ਪਦਮਗੁਣਾਂ ਲੈਣਾ ਹੈ। ਅਜਿਹੇ ਸੰਬੰਧ ਨੂੰ ਵੀ ਸਮਰਪਿਤ ਕੀਤਾ ਮਤਲਬ ਲੌਕਿਕ ਨੂੰ ਅਲੌਕਿਕ ਸੰਬੰਧ ਵਿੱਚ ਪਰਿਵਰਤਨ ਕੀਤਾ। ਛੱਡਿਆ ਨਹੀਂ, ਕਲਿਆਣ ਕੀਤਾ, ਪਰਿਵਰਤਨ ਕੀਤਾ। ਮੈਂ-ਪਨ ਦੀ ਬੁੱਧੀ, ਅਭਿਮਾਨ ਦੀ ਬੁੱਧੀ ਸਮਰਪਿਤ ਕੀਤੀ ਇਸਲਈ ਸਦਾ ਤਨ, ਮਨ, ਬੁੱਧੀ ਤੋਂ ਨਿਰਮਲ ਸ਼ੀਤਲ, ਸੁਖਦਾਈ ਬਣ ਗਏ। ਕਿਵੇਂ ਵੀ ਲੌਕਿਕ ਪਰਿਵਾਰ ਤੋਂ ਜਾਂ ਦੁਨੀਆਂ ਦੀਆਂ ਅਨਜਾਣ ਆਤਮਾਵਾਂ ਤੋਂ ਪ੍ਰਸਥਿਤੀਆਂ ਆਈਆਂ ਲੇਕਿਨ ਸੰਕਲਪ ਵਿੱਚ ਵੀ, ਸੁਪਨੇ ਵਿੱਚ ਵੀ ਕਦੇ ਸੰਸ਼ੇ ਦੇ ਸੁਖਸ਼ਮ ਸਵਰੂਪ “ਸੰਕਲਪਮਾਤਰ” ਦੀ ਹਲਚਲ ਵਿੱਚ ਨਹੀਂ ਆਏ।

ਬ੍ਰਹਮਾ ਦੀ ਵਿਸ਼ੇਸ਼ ਇਸ ਗੱਲ ਦੀ ਕਮਾਲ ਰਹੀ ਜੋ ਤੁਸੀਂ ਸਭ ਦੇ ਅੱਗੇ ਸਾਕਾਰ ਰੂਪ ਵਿੱਚ ਬ੍ਰਹਮਾ ਬਾਪ ਇਗਜੇਮਪਲ ਸਨ ਲੇਕਿਨ ਬ੍ਰਹਮਾ ਦੇ ਅੱਗੇ ਕੋਈ ਸਾਕਾਰ ਇਗਜੇਮਪਲ ਨਹੀਂ ਸੀ। ਸਿਰ੍ਫ ਅਟਲ ਨਿਸ਼ਚੇ, ਬਾਪ ਦੀ ਸ਼੍ਰੀਮਤ ਦਾ ਆਧਾਰ ਰਿਹਾ। ਤੁਸੀਂ ਲੋਕਾਂ ਲਈ ਤੇ ਬਹੁਤ ਸਹਿਜ ਹੈ! ਹੋਰ ਜਿੰਨਾ ਜੋ ਪਿੱਛੇ ਆਏ ਹਨ, ਉਨ੍ਹਾਂ ਦੇ ਲਈ ਹੋਰ ਸਹਿਜ ਹੈ! ਕਿਉਂਕਿ ਉਨ੍ਹਾਂ ਦੇ ਆਤਮਾਵਾਂ ਦੇ ਪਰਿਵਰਤਨ ਦੀ ਸ੍ਰੇਸ਼ਠ ਜੀਵਨ ਤੁਹਾਡੇ ਅੱਗੇ ਇਗਜੇਮਪਲ ਹੈ। ਇਹ ਕਰਨਾ ਹੈ ਬਣਨਾ ਹੈ – ਕਲੀਅਰ ਹੈ। ਇਸਲਈ ਤੁਸੀਂ ਲੋਕਾਂ ਨੂੰ ” ਕਿਉਂ, ਕੀ” ਦਾ ਕੁਵਸ਼ਚਨ ਉੱਠਣ ਦਾ ਮਾਰਜਿਨ ਨਹੀਂ ਹੈ। ਸਭ ਵੇਖ ਰਹੇ ਹੋ। ਲੇਕਿਨ ਬ੍ਰਹਮਾ ਦੇ ਅੱਗੇ ਕੁਵਸ਼ਚਨ ਉੱਠਣ ਦੀ ਮਾਰਜਿਨ ਸੀ। ਕੀ ਕਰਨਾ ਹੈ, ਅੱਗੇ ਕੀ ਹੋਣਾ ਹੈ, ਰਾਈਟ ਕਰ ਰਿਹਾ ਹਾਂ ਜਾਂ ਰਾਂਗ ਕਰ ਰਿਹਾ ਹਾਂ – ਇਹ ਸੰਕਲਪ ਉੱਠਣਾ ਸੰਭਵ ਸੀ ਲੇਕਿਨ ਸੰਭਵ ਨੂੰ ਅਸੰਭਵ ਬਣਾਇਆ। ਇੱਕ ਬਲ ਇੱਕ ਭਰੋਸਾ – ਇਸੇ ਆਧਾਰ ਨਾਲ ਨਿਸ਼ਚੇਬੁੱਧੀ ਨੰਬਰਵਨ ਵਿਜੇਈ ਬਣ ਗਏ। ਇਸੇ ਸਮਰਪਣਤਾ ਦੇ ਕਾਰਨ ਬੁੱਧੀ ਸਦਾ ਹਲਕੀ ਰਹੀ, ਬੁੱਧੀ ਤੇ ਬੋਝ ਨਹੀਂ ਰਿਹਾ। ਮਨ ਨਿਸ਼ਚਿੰਤ ਰਿਹਾ। ਚਿਹਰੇ ਤੇ ਸਦਾ ਹੀ ਬੇਫਿਕਰ ਬਾਦਸ਼ਾਹ ਦੇ ਚਿੰਨ੍ਹ ਸਪੱਸ਼ਟ ਵੇਖੇ। 350 ਬੱਚੇ ਅਤੇ ਖਾਨ ਲਈ ਆਟਾ ਨਹੀਂ ਅਤੇ ਟਾਈਮ ਤੇ ਬੱਚਿਆਂ ਨੂੰ ਖਾਣਾ ਖਿਲਾਉਣਾ ਹੈ! ਤਾਂ ਸੋਚੋ, ਅਜਿਹੀ ਹਾਲਤ ਵਿੱਚ ਕੋਈ ਬੇਫਿਕਰ ਰਹਿ ਸਕਦਾ ਹੈ? ਇੱਕ ਵਜੇ ਬੇਲ ( ਘੰਟੀ ) ਵਜਣਾ ਹੈ ਅਤੇ 11.00 ਵਜੇ ਤੱਕ ਆਟਾ ਨਹੀਂ, ਕੌਣ ਬੇਫਿਕਰ ਰਹਿ ਸਕਦਾ ਹੈ? ਅਜਿਹੀ ਹਾਲਤ ਵਿੱਚ ਵੀ ਹਰਸ਼ਿਤ, ਅਚਲ ਰਿਹਾ। ਇਹ ਬਾਪ ਦੀ ਜਿੰਮੇਵਾਰੀ ਹੈ, ਮੇਰੀ ਨਹੀਂ ਹੈ, ਮੈਂ ਬਾਪ ਦਾ ਹਾਂ ਤਾਂ ਬੱਚੇ ਵੀ ਬਾਪ ਦੇ ਹਨ, ਮੈਂ ਨਿਮਿਤ ਹਾਂ- ਅਜਿਹਾ ਨਿਸ਼ਚੇ ਅਤੇ ਨਿਸ਼ਚਿੰਤ ਕੌਣ ਰਹਿ ਸਕਦਾ ਹੈ? ਮਨ – ਬੁੱਧੀ ਤੋਂ ਸਮਰਪਿਤ ਆਤਮਾ। ਜੇਕਰ ਆਪਣੀ ਬੁੱਧੀ ਚਲਾਉਂਦੇ ਕੀ ਪਤਾ ਨਹੀਂ ਕੀ ਹੋਵੇਗਾ! ਸਭ ਭੁੱਖੇ ਤਾਂ ਨਹੀਂ ਰਹਿ ਜਾਣਗੇ, ਇਹ ਤੇ ਨਹੀਂ ਹੋਵੇਗਾ, ਉਹ ਤਾਂ ਨਹੀਂ ਹੋਵੇਗਾ! ਅਜਿਹਾ ਵਿਅਰਥ ਸੰਕਲਪ ਜਾਂ ਸੰਸ਼ੇ ਦੀ ਮਾਰਜਿਨ ਹੁੰਦੇ ਹੋਏ ਵੀ ਸਮਰਥ ਸੰਕਲਪ ਚੱਲੇ ਕਿ ਸਦਾ ਬਾਪ ਰਖਵਾਲਾ ਹੈ, ਕਲਿਆਣਕਾਰੀ ਹੈ। ਇਹ ਵਿਸ਼ੇਸ਼ਤਾ ਹੈ ਸਮਰਪਣਤਾ ਦੀ। ਤਾਂ ਜਿਵੇੰ ਬ੍ਰਹਮਾ ਬਾਪ ਨੇ ਸਮਰਪਣ ਹੋਣ ਤੋਂ ਪਹਿਲਾ ਕਦਮ “ਹਿਮੰਤ” ਦਾ ਚੁੱਕਿਆ, ਇਵੇਂ ਫਾਲੋ ਫਾਦਰ ਕਰੋ। ਨਿਸ਼ਚੇ ਦੀ ਵਿਜੈ ਜਰੂਰ ਹੁੰਦੀ ਹੈ। ਤਾਂ ਟਾਈਮ ਤੇ ਆਟਾ ਵੀ ਆ ਗਿਆ, ਬੇਲ ਵੀ ਵਜ ਗਿਆ ਅਤੇ ਪਾਸ ਹੋ ਗਏ। ਇਸਨੂੰ ਕਹਿੰਦੇ ਹਨ ਕੁਵਸ਼ਚਨ ਮਾਰਕ ਮਤਲਬ ਟੇਡਾ ਰਾਹ ਨਾ ਲੈ ਸਦਾ ਕਲਿਆਣ ਦੀ ਬਿੰਦੀ ਲਗਾਓ। ਫੁਲਸਟਾਪ। ਇਸੇ ਵਿੱਧੀ ਨਾਲ ਸਹਿਜ ਵੀ ਹੋਵੇਗਾ ਅਤੇ ਸਿੱਧੀ ਵੀ ਪ੍ਰਾਪਤ ਹੋਵੇਗੀ। ਤਾਂ ਇਹ ਸੀ ਬ੍ਰਹਮਾ ਦੀ ਕਮਾਲ। ਅੱਜ ਪਹਿਲਾ ਇੱਕ ਕਦਮ ਸੁਣਾਇਆ ਹੈ, ਫਿਕਰ ਦੇ ਬੋਝ ਤੋਂ ਵੀ ਬੇਫਿਕਰ ਬਣ ਜਾਵੋ। ਇਸਨੂੰ ਹੀ ਕਿਹਾ ਜਾਂਦਾ ਹੈ ਸਨੇਹ ਦਾ ਰਿਟਰਨ ਕਰਨਾ। ਅੱਛਾ!

ਸਦਾ ਹਰ ਕਦਮ ਵਿੱਚ ਬਾਪ ਨੂੰ ਫਾਲੋ ਕਰਨ ਵਾਲੇ, ਹਰ ਕਦਮ ਵਿੱਚ ਸਨੇਹ ਦਾ ਰਿਟਰਨ ਕਰਨ ਵਾਲੇ, ਸਦਾ ਨਿਸ਼ਚੇਬੁੱਧੀ ਬਣ, ਨਿਸ਼ਚਿੰਤ ਬੇਫਿਕਰ ਬਾਦਸ਼ਾਹ ਰਹਿਣ ਵਾਲੇ, ਮਨ – ਵਾਣੀ- ਕਰਮ – ਸੰਬੰਧ ਵਿੱਚ ਬਾਪ ਸਮਾਣ ਬਣਨ ਵਾਲੇ, ਸਦਾ ਸ਼ੁਭਚਿੰਤਕ, ਸਦਾ ਹਰ ਇੱਕ ਦੀ ਵਿਸ਼ੇਸ਼ਤਾ ਵੇਖਣ ਵਾਲੇ, ਹਰ ਆਤਮਾ ਨੂੰ ਸਦਾ ਅੱਗੇ ਵਧਾਉਣ ਵਾਲੇ, ਅਜਿਹੇ ਬਾਪ ਸਮਾਣ ਬੱਚਿਆਂ ਨੂੰ ਸਨੇਹੀ ਬਾਪ ਦਾ ਸਨੇਹ ਸੰਪੰਨ ਯਾਦਪਿਆਰ ਅਤੇ ਨਮਸਤੇ।

ਪਾਰਟੀਆਂ ਨਾਲ ਮੁਲਾਕਾਤ:-

ਆਪਣੇ ਨੂੰ ਉੱਚ ਤੇ ਉੱਚ ਬਾਪ ਦੀ ਉੱਚੇ ਤੋਂ ਉੱਚੀ ਬ੍ਰਾਹਮਣ ਆਤਮਾਵਾਂ ਸਮਝਦੇ ਹੋ? ਬ੍ਰਾਹਮਣ ਸਭ ਤੋਂ ਉੱਚੇ ਗਾਏ ਜਾਂਦੇ ਹਨ, ਉੱਚੇ ਦੀ ਨਿਸ਼ਾਨੀ ਸਭ ਬ੍ਰਾਹਮਣਾਂ ਨੂੰ ਚੋਟੀ ਵਿਖਾਉਂਦੇ ਹਨ। ਦੁਨੀਆਂ ਵਾਲਿਆਂ ਨੇ ਨਾਮਧਾਰੀ ਬ੍ਰਾਹਮਣਾਂ ਦੀ ਨਿਸ਼ਾਨੀ ਚੋਟੀ ਵਿਖਾ ਦਿੱਤੀ ਹੈ। ਤਾਂ ਚੋਟੀ ਰੱਖਣ ਵਾਲੇ ਨਹੀਂ ਲੇਕਿਨ ਚੋਟੀ ਦੀ ਸਥਿਤੀ ਵਿੱਚ ਰਹਿਣ ਵਾਲੇ। ਉਨ੍ਹਾਂ ਨੇ ਸਥੂਲ ਨਿਸ਼ਾਨੀ ਵਿਖਾ ਦਿੱਤੀ ਹੈ, ਅਸਲ ਵਿੱਚ ਹਨ ਉੱਚੀ ਸਥਿਤੀ ਵਿੱਚ ਰਹਿਣ ਵਾਲੇ। ਬ੍ਰਾਹਮਣਾਂ ਨੂੰ ਹੀ ਪੁਰਸ਼ੋਤਮ ਕਿਹਾ ਜਾਂਦਾ ਹੈ। ਪੁਰਸ਼ੋਤਮ ਮਤਲਬ ਪੁਰਸ਼ਾਂ ਤੋਂ ਉੱਤਮ, ਸਧਾਰਨ ਮਨੁੱਖ ਆਤਮਾਵਾਂ ਤੋੰ ਉੱਤਮ। ਅਜਿਹੇ ਪੁਰਸ਼ੋਤਮ ਹੋ ਨਾ। ਪੁਰਸ਼ ਆਤਮਾ ਨੂੰ ਵੀ ਕਹਿੰਦੇ ਹਨ, ਸ਼੍ਰੇਸ਼ਠ ਆਤਮਾ ਬਣਨ ਵਾਲੇ ਮਤਲਬ ਪੁਰਸ਼ਾਂ ਤੋਂ ਉੱਤਮ ਪੁਰਸ਼ ਬਣਨ ਵਾਲੇ। ਦੇਵਤਾਵਾਂ ਨੂੰ ਵੀ ਪੁਰਸ਼ੋਤਮ ਕਹਿੰਦੇ ਹਨ ਕਿਓਂਕਿ ਦੇਵ – ਆਤਮਾਵਾਂ ਹਨ। ਤੁਸੀਂ ਦੇਵ – ਆਤਮਾਵਾਂ ਤੋਂ ਵੀ ਉੱਚ ਬ੍ਰਾਹਮਣ ਹੋ – ਇਹ ਨਸ਼ਾ ਹਮੇਸ਼ਾ ਰਹੇ। ਦੂਜੇ ਨਸ਼ੇ ਦੇ ਲਈ ਕਹਿਣਗੇ – ਘੱਟ ਕਰੋ, ਰੂਹਾਨੀ ਨਸ਼ੇ ਦੇ ਲਈ ਬਾਪ ਕਹਿੰਦੇ ਹਨ – ਵਧਾਉਂਦੇ ਚੱਲੋ ਕਿਓਂਕਿ ਇਹ ਨਸ਼ਾ ਨੁਕਸਾਨ ਵਾਲਾ ਨਹੀਂ ਹੈ, ਹੋਰ ਸਾਰੇ ਨਸ਼ੇ ਨੁਕਸਾਨ ਵਾਲੇ ਹਨ। ਇਹ ਚੜ੍ਹਾਉਣ ਵਾਲਾ ਹੈ, ਉਹ ਡਗਾਉਣ ਵਾਲੇ ਹਨ। ਜੇਕਰ ਰੂਹਾਨੀ ਨਸ਼ਾ ਉਤਰ ਗਿਆ ਤਾਂ ਪੁਰਾਣੀ ਦੁਨੀਆਂ ਦੀ ਸਮ੍ਰਿਤੀ ਆ ਜਾਵੇਗੀ। ਨਸ਼ਾ ਚੜ੍ਹਿਆ ਹੋਇਆ ਹੋਵੇਗਾ ਤਾਂ ਨਵੀਂ ਦੁਨੀਆਂ ਦੀ ਸਮ੍ਰਿਤੀ ਰਹੇਗੀ। ਇਹ ਬ੍ਰਾਹਮਣ ਸੰਸਾਰ ਵੀ ਨਵਾਂ ਸੰਸਾਰ ਹੈ। ਸਤਿਯੁਗ ਤੋਂ ਵੀ ਇਹ ਸੰਸਾਰ ਅਤਿ ਸ਼੍ਰੇਸ਼ਠ ਹੈ! ਤਾਂ ਹਮੇਸ਼ਾ ਇਸ ਸਮ੍ਰਿਤੀ ਨਾਲ ਅੱਗੇ ਵਧਦੇ ਚੱਲੋ।

2. ਹਮੇਸ਼ਾ ਆਪਣੇ ਨੂੰ ਵਿਸ਼ਵ – ਰਚਤਾ ਬਾਪ ਦੀ ਸ਼੍ਰੇਸ਼ਠ ਰਚਨਾ ਅਨੁਭਵ ਕਰਦੇ ਹੋ? ਬ੍ਰਾਹਮਣ ਜੀਵਨ ਮਤਲਬ ਵਿਸ਼ਵ – ਰਚਤਾ ਦੀ ਸ਼੍ਰੇਸ਼ਠ ਰਚਨਾ। ਹਰ ਇੱਕ ਡਾਇਰੈਕਟ ਬਾਪ ਦੀ ਰਚਨਾ ਹੈ – ਇਹ ਨਸ਼ਾ ਹੈ? ਦੁਨੀਆਂ ਵਾਲੇ ਤਾਂ ਸਿਰਫ ਅਣਜਾਣ ਬਣ ਕੇ ਕਹਿੰਦੇ ਹਨ ਕਿ ਸਾਨੂੰ ਭਗਵਾਨ ਨੇ ਪੈਦਾ ਕੀਤਾ ਹੈ। ਤੁਸੀਂ ਸਾਰੇ ਵੀ ਪਹਿਲੇ ਅਣਜਾਣ ਹੋਕੇ ਕਹਿੰਦੇ ਸੀ ਪਰ ਹੁਣ ਜਾਣਦੇ ਹੋ ਕਿ ਅਸੀਂ ਸ਼ਿਵਵੰਸ਼ੀ ਬ੍ਰਹਮਾਕੁਮਾਰ/ ਕੁਮਾਰੀ ਹੋ। ਤਾਂ ਹੁਣ ਗਿਆਨ ਦੇ ਆਧਾਰ ਤੇ, ਸਮਝ ਨਾਲ ਕਹਿੰਦੇ ਹੋ ਕਿ ਸਾਨੂੰ ਭਗਵਾਨ ਨੇ ਪੈਦਾ ਕੀਤਾ ਹੈ, ਅਸੀਂ ਮੁੱਖ ਵੰਸ਼ਾਵਲੀ ਹਾਂ। ਡਾਇਰੈਕਟ ਬਾਪ ਨੇ ਬ੍ਰਹਮਾ ਦਵਾਰਾ ਰਚਨਾ ਰਚੀ ਹੈ। ਤਾਂ ਬਾਪਦਾਦਾ ਅਤੇ ਮਾਤਾ – ਪਿਤਾ ਦੀ ਰਚਨਾ ਹੋ। ਡਾਇਰੈਕਟ ਭਗਵਾਨ ਦੀ ਰਚਨਾ – ਇਹ ਹੁਣ ਅਨੁਭਵ ਨਾਲ ਕਹਿ ਸਕਦੇ ਹੋ। ਤਾਂ ਭਗਵਾਨ ਦੀ ਰਚਨਾ ਕਿੰਨੀ ਸ਼੍ਰੇਸ਼ਠ ਹੋਵੇਗੀ! ਜਿਵੇਂ ਰਚਤਾ ਉਵੇਂ ਰਚਨਾ ਹੋਵੇਗੀ ਨਾ। ਇਹ ਨਸ਼ਾ ਅਤੇ ਖੁਸ਼ੀ ਹਮੇਸ਼ਾ ਰਹਿੰਦੀ ਹੈ? ਆਪਣੇ ਨੂੰ ਸਾਧਾਰਨ ਤਾਂ ਨਹੀਂ ਸਮਝਦੇ ਹੋ? ਇਹ ਰਾਜ਼ ਜੱਦ ਬੁੱਧੀ ਵਿੱਚ ਆ ਜਾਂਦਾ ਹੈ ਤਾਂ ਹਮੇਸ਼ਾ ਹੀ ਰੂਹਾਨੀ ਨਸ਼ਾ ਅਤੇ ਖੁਸ਼ੀ ਚਿਹਰੇ ਤੇ ਅਤੇ ਚਲਨ ਵਿੱਚ ਆਪ ਹੀ ਰਹਿੰਦੀ ਹੈ। ਤੁਹਾਡਾ ਚਿਹਰਾ ਵੇਖ ਕਰਕੇ ਕਿਸੇ ਨੂੰ ਅਨੁਭਵ ਹੋਵੇ ਕਿ ਸੱਚਮੁੱਚ ਇਹ ਸ਼੍ਰੇਸ਼ਠ ਰਚਤਾ ਦੀ ਰਚਨਾ ਹੈ। ਜਿਵੇਂ ਰਾਜਾ ਦੀ ਰਾਜਕੁਮਾਰੀ ਹੋਵੇਗੀ ਤਾਂ ਉਸ ਦੀ ਚਲਣ ਤੋਂ ਪਤਾ ਚਲੇਗਾ ਕਿ ਇਹ ਰਾਯਲ ਘਰ ਦੀ ਹੈ। ਇਹ ਸਾਹੂਕਾਰ ਘਰ ਦੀ ਜਾਂ ਇਹ ਸਾਧਾਰਨ ਘਰ ਦੀ ਹੈ। ਇਵੇਂ ਤੁਹਾਡੇ ਚਲਣ ਤੋਂ ਚਿਹਰੇ ਤੋਂ ਅਨੁਭਵ ਹੋਵੇ ਕਿ ਇਹ ਉੱਚੀ ਰਚਨਾ ਹੈ, ਉੱਚੇ ਬਾਪ ਦੇ ਬੱਚੇ ਹਨ!

ਕੁਮਾਰੀਆਂ ਨਾਲ- ਕੰਨਿਆਵਾਂ 100 ਬ੍ਰਾਹਮਣਾਂ ਤੋਂ ਉੱਤਮ ਗਾਈਆਂ ਹੋਈਆਂ ਹਨ ਇਹ ਮਹਿਮਾ ਕਿਓਂ ਹੈ? ਕਿਓਂਕਿ ਜਿੰਨਾ ਆਪ ਸ਼੍ਰੇਸ਼ਠ ਹੋਣਗੇ, ਉੰਨਾ ਹੀ ਹੋਰਾਂ ਨੂੰ ਵੀ ਸ਼੍ਰੇਸ਼ਠ ਬਣਾ ਸਕਣਗੇ ਤਾਂ ਸ਼੍ਰੇਸ਼ਠ ਆਤਮਾਵਾਂ ਹਨ – ਇਹ ਖੁਸ਼ੀ ਰਹਿੰਦੀ ਹੈ? ਤਾਂ ਕੁਮਾਰੀਆਂ ਸੇਵਾਧਾਰੀ ਬਣ ਸੇਵਾ ਵਿੱਚ ਅੱਗੇ ਵੱਧਦੇ ਚੱਲੋ ਕਿਓਂਕਿ ਇਹ ਸੰਗਮਯੁਗ ਹੈ ਹੀ ਥੋੜੇ ਸਮੇਂ ਦਾ ਯੁਗ, ਇਸ ਵਿੱਚ ਜਿੰਨਾ ਜੋ ਕਰਨਾ ਚਾਹੇ, ਉੰਨਾ ਕਰ ਸਕਦਾ ਹੈ ਤਾਂ ਸ਼੍ਰੇਸ਼ਠ ਲਕਸ਼ ਅਤੇ ਸ਼੍ਰੇਸ਼ਠ ਲਕਸ਼ਨ ਵਾਲੀ ਹੋ ਨਾ? ਜਿੱਥੇ ਲਕਸ਼ ਅਤੇ ਲਕਸ਼ਨ ਸ਼੍ਰੇਸ਼ਠ ਹਨ, ਉੱਥੇ ਪ੍ਰਾਪਤੀ ਵੀ ਹਮੇਸ਼ਾ ਸ਼੍ਰੇਸ਼ਠ ਅਨੁਭਵ ਹੁੰਦੀ ਹੈ ਤਾਂ ਹਮੇਸ਼ਾ ਇਸ ਈਸ਼ਵਰੀਏ ਜੀਵਨ ਦਾ ਫਲ “ਖੁਸ਼ੀ” ਅਤੇ “ਸ਼ਕਤੀ” ਦੋਨੋ ਅਨੁਭਵ ਕਰਦੀ ਹੋ? ਦੁਨੀਆਂ ਵਿੱਚ ਖੁਸ਼ੀ ਦੇ ਲਈ ਖਰਚਾ ਕਰਦੇ ਹਨ, ਤਾਂ ਵੀ ਪ੍ਰਾਪਤ ਨਹੀਂ ਹੁੰਦੀ ਜੇ ਹੁੰਦੀ ਵੀ ਹੈ ਤਾਂ ਅਲਪਕਾਲ ਦੀ ਅਤੇ ਖੁਸ਼ੀ ਦੇ ਨਾਲ – ਨਾਲ ਦੁੱਖ ਵੀ ਹੋਵੇਗਾ। ਪਰ ਆਪ ਲੋਕਾਂ ਦੀ ਜੀਵਨ ਹਮੇਸ਼ਾ ਖੁਸ਼ੀ ਦੀ ਹੋ ਗਈ। ਦੁਨੀਆਂ ਵਾਲੇ ਖੁਸ਼ੀ ਦੇ ਲਈ ਤੜਫਦੇ ਹਨ ਅਤੇ ਤੁਹਾਨੂੰ ਖੁਸ਼ੀ ਪ੍ਰਤੱਖਫਲ ਦੇ ਰੂਪ ਵਿੱਚ ਮਿਲ ਰਹੀ ਹੈ। ਖੁਸ਼ੀ ਹੀ ਤੁਹਾਡੇ ਜੀਵਨ ਦੀ ਵਿਸ਼ੇਸ਼ਤਾ ਹੈ! ਜੇਕਰ ਖੁਸ਼ੀ ਨਹੀਂ ਤਾਂ ਜੀਵਨ ਨਹੀਂ। ਤਾਂ ਹਮੇਸ਼ਾ ਆਪਣੀ ਉੱਨਤੀ ਕਰਦੇ ਹੋਏ ਅੱਗੇ ਵੱਧ ਰਹੀ ਹੈ ਨਾ? ਬਾਪਦਾਦਾ ਖੁਸ਼ ਹੁੰਦੇ ਹਨ ਕਿ ਕੁਮਾਰੀਆਂ ਸਮੇਂ ਤੇ ਬਚ ਗਈ, ਨਹੀਂ ਤਾਂ ਉਲਟੀ ਸੀੜੀ ਚੜ੍ਹਕੇ ਫਿਰ ਉੱਤਰਨੀ ਪੈਂਦੀ। ਚੜ੍ਹੇ ਅਤੇ ਉੱਤਰੋ – ਮਿਹਨਤ ਹੈ ਨਾ ਵੇਖੋ, ਕੋਈ ਵੀ ਪ੍ਰਵ੍ਰਿਤੀ ਵਾਲੇ ਹਨ, ਲੇਕਿਨ ਕਹਿਲਾਉਣ ਤਾਂ ਬ੍ਰਹਮਕੁਮਾਰ/ਬ੍ਰਹਮਕੁਮਾਰੀ ਪੈਂਦਾ ਹੈ, ਬ੍ਰਹਮਾ ਅਧਰਕੁਮਾਰ ਤਾਂ ਨਹੀਂ ਕਹਿੰਦੇ। ਫਿਰ ਵੀ ਕੁਮਾਰ/ਕੁਮਾਰੀ ਬਣੇ ਨਾ ਤਾਂ ਸੀੜੀ ਉਤਰੇ ਅਤੇ ਤੁਹਾਨੂੰ ਉਤਰਨਾ ਨਹੀਂ ਪਿਆ, ਬਹੁਤ ਭਾਗਿਆਵਾਨ ਹੋ, ਸਮੇਂ ਤੇ ਬਾਪ ਮਿਲ ਗਿਆ ਕੁਮਾਰੀ ਹੀ ਪੂਜੀ ਜਾਂਦੀ ਹੈ ਕੁਮਾਰੀ ਜੱਦ ਗ੍ਰਹਿਸਥੀ ਬਣ ਜਾਂਦੀ ਹੈ ਤਾਂ ਬੱਕਰੀ ਬਣ ਸਭ ਦੇ ਅੱਗੇ ਸਿਰ ਝੁਕਾਉਂਦੀ ਰਹਿੰਦੀ ਹੈ। ਤਾਂ ਬਚ ਗਈ ਨਾ। ਤਾਂ ਹਮੇਸ਼ਾ ਆਪਨੇ ਨੂੰ ਇਵੇਂ ਭਾਗਿਆਵਾਨ ਸਮਝ ਅੱਗੇ ਵੱਧਦੇ ਚਲੋ। ਅੱਛਾ!

ਮਾਤਾਵਾਂ ਨਾਲ:– ਸਾਰੀਆਂ ਸ਼ਕਤੀਸ਼ਾਲੀ ਮਾਤਾਵਾਂ ਹੋ ਨਾ? ਕਮਜ਼ੋਰ ਤਾਂ ਨਹੀਂ? ਬਾਪਦਾਦਾ ਮਾਤਾਵਾਂ ਤੋਂ ਕੀ ਚਾਹੁੰਦੇ ਹਨ? ਇੱਕ – ਇੱਕ ਮਾਤਾ ਜਗਤਮਾਤਾ ਬਣ ਵਿਸ਼ਵ ਦਾ ਕਲਿਆਣ ਕਰੇ। ਪਰ ਮਾਤਾਵਾਂ ਚਤੁਰਾਈ ਨਾਲ ਕੰਮ ਕਰਦੀਆਂ ਹਨ। ਜੱਦ ਲੌਕਿਕ ਕੰਮ ਹੁੰਦਾ ਹੈ ਤਾਂ ਕਿਸੇ ਨਾ ਕਿਸੇ ਨੂੰ ਨਿਮਿਤ ਬਣਾਕੇ ਨਿਕਲ ਜਾਂਦੀ ਹੈ ਅਤੇ ਜੱਦ ਈਸ਼ਵਰੀਏ ਕੰਮ ਹੁੰਦਾ ਤਾਂ ਕਹਿਣਗੀਆਂ – ਬੱਚੇ ਹਨ, ਕੌਣ ਸੰਭਾਲੇਗਾ? ਪਾਂਡਵਾਂ ਨੂੰ ਤਾਂ ਬਾਪਦਾਦਾ ਕਹਿੰਦੇ ਹਨ – ਸੰਭਾਲਣਾ ਹੈ ਕਿਓਂਕਿ ਰਚਤਾ ਹੈ, ਪਾਂਡਵ ਸ਼ਕਤੀਆਂ ਨੂੰ ਫ੍ਰੀ ਕਰਨ। ਡਰਾਮਾ ਅਨੁਸਾਰ ਵਰਤਮਾਨ ਸਮੇਂ ਮਾਤਾਵਾਂ ਨੂੰ ਚਾਂਸ ਮਿਲਿਆ ਹੈ, ਇਸਲਈ ਮਾਤਾਵਾਂ ਨੂੰ ਅੱਗੇ ਰੱਖਣਾ ਹੈ। ਹੁਣ ਬਹੁਤ ਸੇਵਾ ਕਰਨੀ ਹੈ। ਸਾਰੇ ਵਿਸ਼ਵ ਦਾ ਪਰਿਵਰਤਨ ਕਰਨਾ ਹੈ ਤਾਂ ਸੇਵਾ ਪੂਰੀ ਕਿਵੇਂ ਕਰੋਗੇ? ਤੀਵਰ ਗਤੀ ਚਾਹੀਦੀ ਹੈ ਨਾ। ਤਾਂ ਪਾਂਡਵ ਸ਼ਕਤੀਆਂ ਨੂੰ ਫ੍ਰੀ ਕਰੋ ਤਾਂ ਸੇਵਾਕੇਂਦਰ ਖੁਲਣ ਅਤੇ ਅਵਾਜ ਬੁਲੰਦ ਹੋਵੇ। ਅੱਛਾ!

ਵਰਦਾਨ:-

ਜਿਸ ਨਾਲ ਅਤਿ ਪਿਆਰ ਹੁੰਦਾ ਹੈ, ਤਾਂ ਉਸ ਪਿਆਰ ਦੇ ਲਈ ਸਾਰਿਆਂ ਨੂੰ ਕਿਨਾਰੇ ਕਰ ਸਭ ਕੁਝ ਉਨ੍ਹਾਂ ਦੇ ਅੱਗੇ ਅਰਪਣ ਕਰ ਦਿੰਦੇ ਹਨ, ਜਿਵੇਂ ਬਾਪ ਦਾ ਬੱਚਿਆਂ ਨਾਲ ਸਨੇਹ ਹੈ ਇਸਲਈ ਹਮੇਸ਼ਾ ਲਈ ਸੁਖਾਂ ਦੀ ਪ੍ਰਾਪਤੀ ਸਨੇਹੀ ਬੱਚਿਆਂ ਨੂੰ ਕਰਾਉਂਦੇ ਹਨ, ਬਾਕੀ ਸਭ ਨੂੰ ਮੁਕਤੀਧਾਮ ਵਿੱਚ ਬਿਠਾ ਦਿੰਦੇ ਹਨ, ਅਜਿਹੇ ਬੱਚਿਆਂ ਦੇ ਸਨੇਹ ਦਾ ਸਬੂਤ ਹੈ ਸਰਵ ਰੂਪਾਂ, ਸਰਵ ਸੰਬੰਧਾਂ ਤੋਂ ਆਪਣਾ ਸਭ ਕੁਝ ਬਾਪ ਦੇ ਅੱਗੇ ਅਰਪਣ ਕਰਨਾ ਹੈ। ਜਿੱਥੇ ਸਨੇਹ ਹੈ ਉੱਥੇ ਯੋਗ ਹੈ ਅਤੇ ਯੋਗ ਹੈ ਤਾਂ ਸਹਿਯੋਗ ਹੈ। ਇੱਕ ਵੀ ਖਜਾਨੇ ਨੂੰ ਮਨਮਤ ਨਾਲ ਵਿਅਰਥ ਨਹੀਂ ਗਵਾਂ ਸਕਦੇ।

ਸਲੋਗਨ:-

ਸੂਚਨਾ – ਅੱਜ ਮਾਸ ਦਾ ਤੀਜਾ ਰਵਿਵਾਰ ਅੰਤਰਾਸ਼੍ਟ੍ਰੀਯ ਯੋਗ ਦਿਵਸ ਹੈ, ਬਾਬਾ ਦੇ ਸਾਰੇ ਬੱਚੇ ਸ਼ਾਮ 6:30 ਤੋਂ 7:30 ਵਜੇ ਤੱਕ ਵਿਸ਼ੇਸ਼ ਇਸ਼ਟ ਦੇਵ, ਇਸ਼ਟ ਦੇਵੀ (ਪੂਜਯ ਸਵਰੂਪ) ਵਿੱਚ ਸਥਿਤ ਹੋ, ਭਗਤ ਆਤਮਾਵਾਂ ਦੀ ਪੁਕਾਰ ਸੁਣਨ, ਉਪਕਾਰ ਕਰਨ। ਰਹਿਮਦਿਲ ਦਾਤਾ ਸਵਰੂਪ ਵਿੱਚ ਸਥਿਤ ਹੋ ਉਨ੍ਹਾਂਨੂੰ ਸੁਖ ਸ਼ਾਂਤੀ ਦੀ ਆਂਚਲੀ ਦੇਣ ਦੀ ਸਵੀਕਾਰ ਕਰਨ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top