19 June 2021 PUNJABI Murli Today | Brahma Kumaris

19 june 2021 Read and Listen today’s Gyan Murli in Punjabi 

June 18, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਸੀਂ ਮਹਾਨ ਸੋਭਾਗਸ਼ਾਲੀ ਹੋ ਕਿਓਂਕਿ ਤੁਹਾਨੂੰ ਭਗਵਾਨ ਉਹ ਪੜ੍ਹਾਈ ਪੜ੍ਹਾਉਂਦੇ ਹਨ ਜੋ ਹੁਣ ਤੱਕ ਕਿਸੇ ਰਿਸ਼ੀ - ਮੁਨੀ ਨੇ ਵੀ ਨਹੀਂ ਪੜ੍ਹੀ"

ਪ੍ਰਸ਼ਨ: -

ਡਰਾਮਾ ਦੀ ਕਿਹੜੀ ਭਾਵੀ ਤੁਸੀਂ ਬੱਚੇ ਜਾਣਦੇ ਹੋ, ਦੁਨੀਆਂ ਦੇ ਮਨੁੱਖ ਨਹੀਂ?

ਉੱਤਰ:-

ਤੁਸੀਂ ਜਾਣਦੇ ਹੋ ਇਸ ਰੁਦ੍ਰ ਗਿਆਨ ਯਗ ਤੋਂ ਵਿਨਾਸ਼ ਜਵਾਲਾ ਪ੍ਰਜਵਲਿਤ ਹੋਈ ਹੈ। ਹੁਣ ਸਾਰੀ ਪੁਰਾਣੀ ਦੁਨੀਆਂ ਇਸ ਵਿੱਚ ਸਵਾਹ ਹੋ ਜਾਵੇਗੀ। ਇਹ ਭਾਵੀ ਕੋਈ ਟਾਲ ਨਹੀਂ ਸਕਦਾ। ਇਹ ਅਜਿਹਾ ਅਸ਼ਵਮੇਧ ਅਵਿਨਾਸ਼ੀ ਰੁਦ੍ਰ ਯਗ ਹੈ ਜਿਸ ਵਿੱਚ ਸਾਰੀ ਸਮੱਗਰੀ ਸਵਾਹਾ ਹੋਵੇਗੀ ਫਿਰ ਅਸੀਂ ਇਸ ਪਤਿਤ ਦੁਨੀਆਂ ਵਿੱਚ ਨਹੀਂ ਆਵਾਂਗੇ। ਇਸ ਨੂੰ ਈਸ਼ਵਰ ਦੀ ਭਾਵੀ ਨਹੀਂ, ਡਰਾਮਾ ਦੀ ਭਾਵੀ ਕਹਾਂਗੇ।

ਗੀਤ:-

ਮੁਖੜਾ ਵੇਖ ਲੈ ਪ੍ਰਾਣੀ।…

ਓਮ ਸ਼ਾਂਤੀ ਤੁਸੀਂ ਬੱਚੇ ਵੀ ਮਨੁੱਖ ਹੋ। ਇਹ ਮਨੁੱਖਾਂ ਦੀ ਸ੍ਰਿਸ਼ਟੀ ਹੈ। ਇਸ ਸਮੇਂ ਤੁਸੀਂ ਬ੍ਰਾਹਮਣ ਧਰਮ ਦੇ ਮਨੁੱਖ ਬਣੇ ਹੋ। ਬਾਪ ਸਿੱਖਿਆ ਦਿੰਦੇ ਹਨ ਆਤਮਾਵਾਂ ਨੂੰ। ਆਤਮਾ ਨੂੰ ਹੁਣ ਆਪਣੇ ਸਵਧਰ੍ਮ ਦਾ ਪਤਾ ਹੈ ਕਿ ਅਸੀਂ ਆਤਮਾ ਇਸ ਸ਼ਰੀਰ ਨੂੰ ਚਲਾਉਣ ਵਾਲੀ ਹਾਂ। ਆਤਮਾ ਦਾ ਇਹ ਰਥ ਹੈ। ਜਿਵੇਂ ਬਾਪ ਇਸ ਰਥ ਤੇ ਆਕੇ ਸਵਾਰ ਹੋਏ ਹਨ, ਤੁਹਾਡੀ ਆਤਮਾ ਵੀ ਇਸ ਰਥ ਤੇ ਸਵਾਰ ਹੈ। ਸਿਰਫ ਆਤਮਾ ਨੂੰ ਇਹ ਗਿਆਨ ਭੁੱਲ ਗਿਆ ਹੈ ਕਿ ਅਸੀਂ ਆਤਮਾ ਸ਼ਾਂਤ ਸਵਰੂਪ ਹਾਂ। ਸਾਡੇ ਰਹਿਣ ਦਾ ਸਥਾਨ ਹੀ ਮੂਲਵਤਨ ਵਿੱਚ ਹੈ। ਇਹ ਸ਼ਰੀਰ ਸਾਨੂੰ ਇੱਥੇ ਮਿਲਦਾ ਹੈ। ਇਵੇਂ – ਇਵੇਂ ਆਪਣੇ ਨਾਲ ਗੱਲਾਂ ਕਰਨੀਆਂ ਹਨ। ਬਾਪ ਕਹਿੰਦੇ ਹਨ ਤੁਸੀਂ ਆਤਮਾ ਸ਼ਾਂਤ ਸਵਰੂਪ ਹੋ। ਜੇਕਰ ਤੁਸੀਂ ਚਾਹੋ ਅਸੀਂ ਸ਼ਾਂਤੀ ਵਿੱਚ ਬੈਠੀਏ ਤਾਂ ਆਪਣੇ ਨੂੰ ਆਤਮਾ ਸਮਝ ਸ਼ਾਂਤੀਧਾਮ ਦੇ ਨਿਵਾਸੀ ਸਮਝੋ। ਥੋੜਾ ਸਮੇਂ ਸ਼ਾਂਤੀ ਵਿੱਚ ਬੈਠ ਸਕਦੇ ਹੋ। ਮਨੁੱਖ ਸ਼ਾਂਤੀ ਹੀ ਮੰਗਦੇ ਹਨ। ਮਨ ਨੂੰ ਸ਼ਾਂਤੀ ਚਾਹੀਦੀ ਹੈ ਨਾ – ਇਹ ਆਤਮਾ ਨੇ ਕਿਹਾ, ਪਰ ਮਨੁੱਖ ਇਹ ਨਹੀਂ ਜਾਣਦੇ ਹਨ ਕਿ ਮੈਂ ਆਤਮਾ ਹਾਂ। ਇਹ ਭੁੱਲ ਗਏ ਹਨ। ਇੱਕ ਕਹਾਣੀ ਵੀ ਹੈ ਨਾ – ਰਾਣੀ ਦੇ ਗਲੇ ਵਿੱਚ ਹਾਰ ਪਿਆ ਸੀ ਅਤੇ ਲੱਬਦੀ ਸੀ ਬਾਹਰ। ਤਾਂ ਬਾਪ ਵੀ ਸਮਝਾਉਂਦੇ ਹਨ ਸ਼ਾਂਤੀ ਤਾਂ ਤੁਹਾਡਾ ਸਵਧਰ੍ਮ ਹੈ। ਬੱਚਿਆਂ ਨੇ ਸਮਝਿਆ ਹੈ ਅਸੀਂ ਆਤਮਾਵਾਂ ਸ਼ਾਂਤੀ ਸਵਰੂਪ ਹਾਂ। ਇਥੇ ਆਈ ਹਾਂ ਪਾਰ੍ਟ ਵਜਾਉਣ। ਇਸ ਆਰਗਨਸ ਤੋਂ ਡਿਟੈਚ ਹੋ ਜਾਂਦੇ ਹਾਂ ਤਾਂ ਆਤਮਾ ਸ਼ਾਂਤ ਹੈ। ਆਤਮਾ ਆਪਣੇ ਸਵਧਰ੍ਮ ਸ਼ਾਂਤੀ ਵਿੱਚ ਜਿੰਨਾ ਚਾਹੇ ਬੈਠ ਸਕਦੀ ਹੈ। ਭਾਵੇਂ ਅਸੀਂ ਇਸ ਸ਼ਰੀਰ ਤੋਂ ਕੰਮ ਨਾ ਕਰੀਏ, ਤਾਂ ਸ਼ਾਂਤ ਵਿੱਚ ਬੈਠ ਜਾਓ। ਇਹ ਹੈ ਸੱਚੀ ਸ਼ਾਂਤੀ, ਇਸ ਨੂੰ ਤੁਸੀਂ ਲੱਬਦੇ ਨਹੀਂ। ਤੁਹਾਡਾ ਸਵਧਰ੍ਮ ਸ਼ਾਂਤ ਹੈ। ਹੁਣ ਇੱਥੇ ਪਾਰ੍ਟ ਵਜਾ ਰਹੇ ਹੋ। ਬਾਪ ਦਵਾਰਾ ਪਤਾ ਪਿਆ ਹੈ, ਅਸੀਂ 84 ਜਨਮਾਂ ਦਾ ਪਾਰ੍ਟ ਵਜਾਇਆ। ਇਨ੍ਹਾਂ 84 ਜਨਮਾਂ ਦੇ ਚੱਕਰ ਦਾ ਕਿਸੇ ਨੂੰ ਪਤਾ ਨਹੀਂ। ਸਿਰਫ ਤੁਸੀਂ ਬੱਚੇ ਹੀ ਸਮਝਦੇ ਹੋ। ਪਹਿਲੇ ਅਸੀਂ ਸੂਰਜ਼ਵੰਸ਼ੀ ਰਾਜਾ ਅਤੇ ਪ੍ਰਜਾ ਸੀ ਫਿਰ ਚੰਦ੍ਰਵੰਸ਼ੀ ਸੋ ਵੈਸ਼ ਵੰਸ਼ੀ, ਸੋ ਸ਼ੂਦ੍ਰ ਵੰਸ਼ੀ ਬਣੇ। ਹੁਣ ਫਿਰ ਤੋਂ ਸਾਨੂੰ ਸੂਰਜ਼ਵੰਸ਼ੀ ਬਣਨਾ ਹੈ।

ਤੁਸੀਂ ਬੱਚੇ ਸ੍ਰਿਸ਼ਟੀ ਦੇ ਆਦਿ – ਮੱਧ – ਅੰਤ ਨੂੰ ਜਾਨ ਗਏ ਹੋ, ਤੁਸੀਂ ਕਿੰਨੇ ਸੋਭਾਗਸ਼ਾਲੀ ਹੋ। ਬਾਪ ਤਾਂ ਅਸਲ ਗੱਲ ਸਮਝਾਉਂਦੇ ਹਨ। ਇਹ ਹੈ ਹੀ ਸਦਗਤੀ ਮਾਰਗ। ਇਹ ਸਮਝਾਉਣਾ ਹੈ ਕਿ ਸਰਵ ਦਾ ਸਦਗਤੀ ਦਾਤਾ ਇੱਕ ਹੈ। ਹੁਣ ਜਾਨ ਗਏ ਹੋ ਸਾਨੂੰ ਬਾਬਾ ਆਕੇ 21 ਜਨਮਾਂ ਦੇ ਲਈ ਸਦਗਤੀ ਪ੍ਰਾਪਤ ਕਰਵਾ ਰਹੇ ਹਨ। ਬਾਹਰ ਵਾਲੇ ਮਨੁੱਖ ਇਨ੍ਹਾਂ ਗੱਲਾਂ ਨੂੰ ਜਾਣਦੇ ਹੀ ਨਹੀਂ। ਤੁਸੀਂ ਬ੍ਰਹਮਾਕੁਮਾਰ – ਕੁਮਾਰੀਆਂ ਹੀ ਜਾਣਦੇ ਹੋ। ਕੋਈ ਪੁੱਛਦੇ ਹਨ – ਤੁਸੀਂ ਬੀ. ਕੇ. ਕੀ ਜਾਣਦੇ ਹੋ? ਪ੍ਰੀਖਿਆ ਤਾਂ ਹੋਣੀ ਚਾਹੀਦੀ ਹੈ ਕਿ ਬ੍ਰਾਹਮਣ ਅਤੇ ਬ੍ਰਾਹਮਣੀ ਹੋ ਜਾਂ ਨਹੀਂ। ਜੇਕਰ ਤੁਸੀਂ ਬ੍ਰਹਮਾ ਦੇ ਬੱਚੇ ਹੋ ਤਾਂ ਸ੍ਰਿਸ਼ਟੀ ਚੱਕਰ ਨੂੰ ਜਰੂਰ ਜਾਣਦੇ ਹੋਵੋਗੇ। ਬਾਪ ਰਚੀਯਤਾ ਨੂੰ ਜਾਣਦੇ ਹੋ? ਰਿਸ਼ੀ – ਮੁਨੀ ਆਦਿ ਤਾਂ ਰਚਤਾ ਅਤੇ ਰਚਨਾ ਨੂੰ ਜਾਣਦੇ ਹੀ ਨਹੀਂ। ਤਾਂ ਗੋਇਆ ਨਾਸਤਿਕ ਠਹਿਰੇ। ਤੁਸੀਂ ਵੀ ਨਾਸਤਿਕ ਸੀ। ਤੁਸੀਂ ਰਚਤਾ ਬਾਪ ਅਤੇ ਰਚਨਾ ਦੇ ਆਦਿ – ਮੱਧ – ਅੰਤ ਨੂੰ ਨਹੀਂ ਜਾਣਦੇ ਸੀ। ਸਕੂਲ ਵਿਚ ਪਹਿਲੇ ਅਨਪੜ੍ਹ ਹੀ ਆਉਂਦੇ ਹਨ। ਫਿਰ ਕਹਿਣਗੇ ਸਕੂਲ ਵਿੱਚ ਇਹ – ਇਹ ਪੜ੍ਹਿਆ ਹੈ। ਹੁਣ ਤੁਸੀਂ ਹੋ ਈਸ਼ਵਰੀ ਪੜ੍ਹਾਈ ਵਿੱਚ। ਪਰਮਪਿਤਾ ਪਰਮਾਤਮਾ ਤੁਹਾਨੂੰ ਪੜ੍ਹਾ ਰਹੇ ਹਨ। ਇਹ ਬੁੱਧੀ ਵਿੱਚ ਸਮਝਣਾ ਚਾਹੀਦਾ ਹੈ। ਰਚਤਾ ਤਾਂ ਇੱਕ ਸ਼ਿਵਬਾਬਾ ਹੀ ਹੈ। ਰੁਦ੍ਰ ਨੇ ਗਿਆਨ ਯਗ ਰਚਿਆ ਇਹ ਸ਼ਾਸਤਰਾਂ ਵਿੱਚ ਵੀ ਹੈ। ਹੁਣ ਰੁਦ੍ਰ ਅਤੇ ਸ਼ਿਵ ਪਰਮਾਤਮਾ ਵਿੱਚ ਫਰਕ ਤਾਂ ਕੋਈ ਹੈ ਨਹੀਂ। ਇਹ ਵੀ ਹੈ ਕਿ ਰੁਦ੍ਰ ਗਿਆਨ ਯਗ ਤੋਂ ਵਿਨਾਸ਼ ਜਵਾਲਾ ਨਿਕਲੀ। ਸਿਰਫ ਰੁਦ੍ਰ ਸ਼ਿਵ ਦੀ ਜਗ੍ਹਾ ਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਹੈ ਉਹ ਹੀ ਗੀਤਾ। ਕਹਿੰਦੇ ਹਨ ਇਸ ਗਿਆਨ ਯਗ ਤੋਂ ਵਿਨਾਸ਼ ਜਵਾਲਾ ਪ੍ਰਜਵਲਿਤ ਹੋਈ। ਤਾਂ ਸ੍ਵਰਾਜ ਦੇ ਲਈ ਇਹ ਗਿਆਨ ਯਗ ਹੈ। ਇਸ ਵਿੱਚ ਪੁਰਾਣੀ ਦੁਨੀਆਂ ਸਵਾਹ ਹੋਣੀ ਹੈ। ਯਗ ਵਿੱਚ ਸਾਰੀ ਅਹੂਤੀ ਮਤਲਬ ਸਮੱਗਰੀ ਪਾਉਂਦੇ ਹਨ। ਸਭ ਸਵਾਹਾ ਕਰ ਦਿੰਦੇ ਹਨ। ਤਾਂ ਇਸ ਰੁਦ੍ਰ ਗਿਆਨ ਯਗ ਵਿੱਚ ਸਾਰੀ ਪੁਰਾਣੀ ਦੁਨੀਆਂ ਸਵਾਹਾ ਹੋ ਜਾਵੇਗੀ। ਤੁਸੀਂ ਹੁਣ ਰਾਜਯੋਗ ਸਿੱਖ ਰਹੇ ਹੋ। ਇਸ ਪਤਿਤ ਦੁਨੀਆਂ ਵਿੱਚ ਫਿਰ ਆਵੋਗੇ ਨਹੀਂ। ਇਹ ਦੁਨੀਆਂ ਫਿਰ ਖਤਮ ਹੋ ਜਾਂਦੀ ਹੈ। ਤੁਸੀਂ ਜਾਣਦੇ ਹੋ, ਨੈਚਰੁਲ ਕੈਲੇਮਿਟੀਜ਼ ਆਦਿ ਸਭ ਹੋਣਗੀਆਂ। ਇਹ ਸਾਰੀ ਨਾਲੇਜ ਤੁਹਾਡੀ ਬੁੱਧੀ ਵਿੱਚ ਬੈਠਣਾ ਚਾਹੀਦਾ ਹੈ। ਸ਼ਿਵਬਾਬਾ ਕਹਿੰਦੇ ਹਨ – ਮੇਰੀ ਬੁੱਧੀ ਵਿੱਚ ਹੀ ਸਾਰਾ ਗਿਆਨ ਹੈ। ਬਾਪ ਸਤ ਹੈ, ਚੇਤੰਨ ਹੈ, ਗਿਆਨ ਦਾ ਸਾਗਰ ਹੈ। ਸ੍ਰਿਸ਼ਟੀ ਦੇ ਆਦਿ – ਮੱਧ – ਅੰਤ ਨੂੰ ਜਾਣਦੇ ਹਨ। ਬੋਲੋ ਰਿਸ਼ੀ – ਮੁਨੀ ਤਾਂ ਕਹਿੰਦੇ ਹਨ, ਅਸੀਂ ਰਚਤਾ ਅਤੇ ਰਚਨਾ ਨੂੰ ਨਹੀਂ ਜਾਣਦੇ। ਤੁਹਾਡੇ ਤੋਂ ਕੋਈ ਪੁੱਛਣਗੇ ਤੁਹਾਨੂੰ ਕੀ ਮਿਲਦਾ ਹੈ? ਬੋਲੋ – ਜਿਸ ਨੂੰ ਵੱਡੇ – ਵੱਡੇ ਰਿਸ਼ੀ – ਮੁਨੀ ਆਦਿ ਕਹਿੰਦੇ ਸੀ ਕਿ ਅਸੀਂ ਰਚਤਾ ਅਤੇ ਰਚਨਾ ਦੇ ਆਦਿ – ਮੱਧ – ਅੰਤ ਨੂੰ ਨਹੀਂ ਜਾਣਦੇ ਹਾਂ। ਰਚਤਾ ਬਾਪ ਦੇ ਸਿਵਾਏ ਰਚਨਾ ਦੇ ਆਦਿ – ਮੱਧ – ਅੰਤ ਦਾ ਰਾਜ਼ ਕੋਈ ਸਮਝਾ ਨਹੀਂ ਸਕਦਾ। ਰਚਤਾ ਹੀ ਸਮਝਾਉਣਗੇ। ਤੁਹਾਨੂੰ ਪਤਾ ਹੈ, ਮੱਖੀਆਂ ਦੀ ਵੀ ਰਾਣੀ ਹੁੰਦੀ ਹੈ। ਰਾਣੀ ਦੇ ਨਾਲ ਪਿੱਛੇ – ਪਿੱਛੇ ਸਭ ਮੱਖੀਆਂ ਜਾਂਦੀਆਂ ਹਨ। ਰਾਣੀ ਮਤਲਬ ਮਾਂ ਦੇ ਨਾਲ ਉਨ੍ਹਾਂ ਦਾ ਕਿੰਨਾ ਸੰਬੰਧ ਹੈ। ਬੇਹੱਦ ਦਾ ਬਾਪ ਵੀ ਆਉਂਦੇ ਹਨ ਤਾਂ ਸਾਰੇ ਬੱਚਿਆਂ ਨੂੰ ਨਾਲ ਲੈ ਜਾਂਦੇ ਹਨ। ਤੁਸੀਂ ਜਾਣਦੇ ਹੋ – ਬਾਬਾ ਆਇਆ ਹੋਇਆ ਹੈ, ਅਸੀਂ ਆਤਮਾਵਾਂ ਨੂੰ ਨਾਲ ਲੈ ਜਾਣਗੇ – ਸ਼ਾਂਤੀਧਾਮ ਵਿੱਚ। ਫਿਰ ਤੋਂ ਸਾਡਾ ਸਤਿਯੁਗ ਦਾ ਪਾਰ੍ਟ ਸ਼ੁਰੂ ਹੋਵੇਗਾ। ਜਿਸ ਪਾਰ੍ਟ ਵਜਾਉਣ ਦੇ ਲਈ ਤੁਸੀਂ ਇਹ ਦੇਵੀ – ਦੇਵਤਾ ਪਦਵੀ ਪਾ ਰਹੇ ਹੋ। ਇੱਥੇ ਤੁਸੀਂ ਆਉਂਦੇ ਹੀ ਹੋ – ਮਨੁੱਖ ਤੋਂ ਦੇਵਤਾ ਪਦਵੀ ਪਾਉਣ। ਸਭ ਗੁਣ ਇੱਥੇ ਧਾਰਨ ਕਰਨੇ ਹਨ। ਇਨ੍ਹਾਂ ਲਕਸ਼ਮੀ – ਨਾਰਾਇਣ ਵਰਗਾ ਬਣਨਾ ਹੈ। ਇਨ੍ਹਾਂ ਨੂੰ ਦਿਵਯ ਦ੍ਰਿਸ਼ਟੀ ਦੇ ਸਿਵਾਏ ਕੋਈ ਵੇਖ ਨਾ ਸਕੇ। ਹੁਣ ਤੁਸੀਂ ਜਾਣਦੇ ਹੋ ਅਸੀਂ ਸੂਰਜ਼ਵੰਸ਼ੀ ਦੇਵਤਾ ਬਣਾਂਗੇ। ਤੁਹਾਡੀ ਬੁੱਧੀ ਵਿੱਚ ਹੈ ਕਿ ਸ੍ਵਰਗ ਦੀ ਰਾਜਧਾਨੀ ਕਿਵੇਂ ਸਥਾਪਨ ਹੁੰਦੀ ਹੈ। ਸਤਿਯੁਗ ਵਿਚ ਸੀ ਹੀ ਦੇਵਤਾਵਾਂ ਦਾ ਰਾਜ ਪਰ ਦੇਵਤਾਵਾਂ ਦੇ ਰਾਜ ਵਿੱਚ ਵੀ ਫਿਰ ਰਾਕਸ਼ਸ ਆਦਿ ਵਿਖਾਏ ਹਨ। ਇਹ ਕੋਈ ਜਾਣਦੇ ਹੀ ਨਹੀਂ। ਭਾਰਤ ਕਿੰਨਾ ਪਵਿੱਤਰ ਸੀ, ਮਹਿਮਾ ਵੀ ਗਾਉਂਦੇ ਹਨ ਸਰਵਗੁਣ ਸੰਪੰਨ…। ਉਨ੍ਹਾਂ ਦੇ ਅੱਗੇ ਮੱਥਾ ਵੀ ਟੇਕਦੇ ਹਨ। ਮੰਦਿਰ ਵੀ ਬਹੁਤ ਬਣੇ ਹੋਏ ਹਨ। ਪਰ ਇਹ ਪਤਾ ਨਹੀਂ ਕਿ ਆਦਿ ਸਨਾਤਨ ਦੇਵੀ – ਦੇਵਤਾ ਧਰਮ ਸਤਿਯੁਗ ਦਾ ਕਦੋਂ ਅਤੇ ਕਿਵੇਂ ਸਥਾਪਨ ਹੋਇਆ? ਭਾਰਤ ਜੋ ਇੰਨਾ ਉੱਚ ਸੀ, ਉਹ ਥੱਲੇ ਕਿਵੇਂ ਬਣਿਆ? ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਕਹਿੰਦੇ ਹਨ ਇਹ ਭਾਵੀ ਬਣੀ ਬਣਾਈ ਹੈ। ਕਿਸ ਦੀ ਭਾਵੀ ਹੈ? ਉਹ ਵੀ ਨਹੀਂ ਸਮਝਦੇ। ਡਰਾਮਾ ਦੀ ਭਾਵੀ ਸਮਝਣ ਤਾਂ ਸਮਝ ਵਿੱਚ ਆਵੇ। ਡਰਾਮਾ ਦਾ ਰਚਤਾ ਕ੍ਰੀਏਟਰ, ਡਾਇਰੈਕਟਰ ਕੌਣ ਹੈ? ਸਿਰਫ ਕਹਿ ਦਿੰਦੇ ਈਸ਼ਵਰ ਦੀ ਭਾਵੀ। ਡਰਾਮਾ ਕਹਿਣ ਨਾਲ ਡਰਾਮਾ ਦੇ ਆਦਿ – ਮੱਧ – ਅੰਤ ਨੂੰ ਜਾਨਣਾ ਚਾਹੀਦਾ ਹੈ। ਸਿਰਫ ਕਿਤਾਬ ਪੜ੍ਹਨ ਨਾਲ ਡਰਾਮਾ ਦਾ ਪਤਾ ਨਹੀਂ ਪੈ ਸਕਦਾ ਹੈ। ਜਦ ਤੱਕ ਜਾਕੇ ਕੋਈ ਡਰਾਮਾ ਵੇਖੇ ਨਹੀਂ। ਜਿਵੇਂ ਅਖਬਾਰ ਵਿੱਚ ਵੀ ਪਿਆ ਸੀ – ਇੱਕ ਕ੍ਰਿਸ਼ਨ ਚਰਿਤ੍ਰ ਦਾ ਡਰਾਮਾ ਬਣਿਆ ਹੋਇਆ ਹੈ। ਪਰ ਵੇਖੇ ਬਗੈਰ ਕੋਈ ਸਮਝ ਥੋੜੀ ਸਕਦੇ ਹਨ। ਵੇਖਣਗੇ ਤੱਦ ਸਮਝਣਗੇ ਡਰਾਮਾ ਵਿਚ ਇਹ ਸਭ ਹੋਣਾ ਹੈ। ਤੁਸੀਂ ਬੱਚੇ ਵੀ ਡਰਾਮਾ ਨੂੰ ਹੁਣ ਸਮਝਦੇ ਹੋ। ਮਨੁੱਖ ਕਹਿੰਦੇ – ਵਰਲਡ ਦੀ ਹਿਸਟਰੀ – ਜਾਗਰਫ਼ੀ ਦਾ ਇਹ ਚੱਕਰ ਫਿਰਦਾ ਰਹਿੰਦਾ ਹੈ। ਪਰ ਕਿਵੇਂ ਫਿਰਦਾ ਹੈ, ਇਹ ਕਿਸੇ ਨੂੰ ਪਤਾ ਹੀ ਨਹੀਂ। ਨਾਮ ਵੀ ਲਿਖੇ ਹੋਏ ਹਨ – ਸਤਿਯੁਗ, ਤ੍ਰੇਤਾ, ਦਵਾਪਰ, ਕਲਯੁਗ ਫਿਰ ਸੰਗਮਯੁਗ। ਪਰ ਮਨੁੱਖਾਂ ਨੇ ਸਮਝ ਲਿੱਤਾ ਹੈ – ਯੁਗੇ – ਯੁਗੇ ਆਉਂਦੇ ਹਨ। ਸਤਿਯੁਗ ਤ੍ਰੇਤਾ ਦਾ ਵੀ ਸੰਗਮ ਹੁੰਦਾ ਹੈ। ਪਰ ਉਸ ਸੰਗਮ ਦਾ ਕੋਈ ਮਹੱਤਵ ਨਹੀਂ ਹੈ। ਉੱਥੇ ਤਾਂ ਕੁਝ ਹੁੰਦਾ ਨਹੀਂ। ਇਹ ਗੱਲਾਂ ਤੁਸੀਂ ਜਾਣਦੇ ਹੋ -ਸਤਿਯੁਗ ਸੂਰਜ਼ਵੰਸ਼ੀਆਂ ਨੇ ਫਿਰ ਚੰਦ੍ਰਵੰਸ਼ੀਆਂ ਨੂੰ ਰਾਜ ਕਿਵੇਂ ਦਿੱਤਾ? ਇਵੇਂ ਨਹੀਂ ਕਿ ਚੰਦ੍ਰਵੰਸ਼ੀਆਂ ਨੇ ਸੂਰਜ਼ਵੰਸ਼ੀਆਂ ਤੇ ਜਿੱਤ ਪਾਈ। ਨਹੀਂ, ਜੋ ਚੰਦ੍ਰਵੰਸੀ ਦਾ ਰਾਜਾ ਹੁੰਦਾ ਹੈ ਤਾਂ ਸੂਰਜ਼ਵੰਸ਼ੀ ਰਾਜਾ – ਰਾਣੀ ਉਨ੍ਹਾਂ ਨੂੰ ਰਾਜ ਭਾਗ ਦਾ ਤਿਲਕ ਦੇ ਤਖਤ ਤੇ ਬਿਠਾਉਂਦੇ ਹਨ। ਰਾਜਾ ਰਾਮ, ਰਾਣੀ ਸੀਤਾ ਦਾ ਟਾਈਟਲ ਮਿਲਦਾ ਹੈ। ਕਿਸ ਨੇ ਦਿੱਤਾ? ਕਹਿਣਗੇ ਸੂਰਜ਼ਵੰਸ਼ੀਆਂ ਨੇ ਟਰਾਂਸਫਰ ਕੀਤਾ, ਹੁਣ ਤੁਸੀਂ ਰਾਜ ਕਰੋ। ਜੋ ਸੀਨ ਤੁਸੀਂ ਬੱਚਿਆਂ ਨੇ ਸਾਕਸ਼ਾਤਕਰ ਵਿੱਚ ਵੇਖੀ ਹੈ। ਬਾਕੀ ਕੋਈ ਲੜਾਈ ਆਦਿ ਨਹੀਂ ਲੱਗਦੀ ਹੈ। ਜਿਵੇਂ ਕਿਸੇ ਨੂੰ ਰਜਾਈ ਦਿੱਤੀ ਜਾਂਦੀ ਹੈ, ਉਵੇਂ ਦਿੰਦੇ ਹਨ। ਉਨ੍ਹਾਂ ਦੇ ਪੈਰ ਆਦਿ ਧੋਕੇ ਉਨ੍ਹਾਂ ਨੂੰ ਰਾਜ ਤਿਲਕ ਦਿੰਦੇ ਹਨ। ਉੱਥੇ ਕੋਈ ਗੁਰੂ ਗੋਸਾਈ ਤਾਂ ਹੁੰਦੇ ਨਹੀਂ ਹਨ। ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਅਸੀਂ ਦੈਵੀ ਸ੍ਵਭਾਵਵਾਲੇ ਬਣਦੇ ਹਾਂ। ਸੂਰਜ਼ਵੰਸ਼ੀ, ਚੰਦ੍ਰਵਸ਼ੀ ਰਾਜ ਵਿੱਚ ਅਸੀਂ ਕਿੰਨੇ ਸੁਖੀ ਹੋਵਾਂਗੇ। ਬਾਬਾ ਸਾਨੂੰ ਦੁੱਖ ਤੋਂ ਕੱਢ ਸੁੱਖ ਵਿਚ ਲੈ ਜਾਂਦੇ ਹਨ ਹੋਰ ਕੋਈ ਸੁਖੀ ਬਣਾ ਨਾ ਸਕੇ। ਸਾਧੂ ਲੋਕ ਆਪ ਵੀ ਚਾਹੁੰਦੇ ਹਨ – ਅਸੀਂ ਸ਼ਾਂਤੀਧਾਮ ਵਿੱਚ ਜਾਈਏ। ਬਾਪ ਕਹਿੰਦੇ ਹਨ – ਮੈਂ ਇਨ੍ਹਾਂ ਸਾਧੂਆਂ ਆਦਿ ਦਾ ਵੀ ਉਧਾਰ ਕਰ ਸਭ ਨੂੰ ਸ਼ਾਂਤੀਧਾਮ ਵਿਚ ਲੈ ਜਾਂਦਾ ਹਾਂ। ਸੰਨਿਆਸੀ ਤਾਂ ਆਉਂਦੇ ਹੀ ਦਵਾਪਰ ਵਿੱਚ ਹਨ। ਸ੍ਵਰਗ ਵਿੱਚ ਅਸੀਂ ਦੇਵਤਾ ਹੀ ਰਹਿੰਦੇ ਹਾਂ। ਉੱਥੇ ਵੀ ਸੈਕਸ਼ਨ ਵੱਖ – ਵੱਖ ਹਨ। ਸੂਰਜ਼ਵੰਸ਼ੀਆਂ ਦਾ ਵੱਖ, ਚੰਦ੍ਰਵੰਸ਼ੀਆਂ ਦਾ ਵੱਖ ਫਿਰ ਬਾਦ ਵਿਚ ਇਸਲਾਮੀ, ਬੋਧੀ, ਸੰਨਿਆਸੀ ਆਦਿ ਜੋ ਵੀ ਆਉਂਦੇ ਹਨ। ਸਭ ਦਾ ਸੈਕਸ਼ਨ ਵੱਖ – ਵੱਖ ਬਣਿਆ ਹੋਇਆ ਹੈ। ਜੱਦ ਅਸੀਂ ਰਾਜ ਕਰਦੇ ਸੀ ਤਾਂ ਦੂਜਾ ਕੋਈ ਸੀ ਨਹੀਂ। ਮੂਲਵਤਨ ਵਿੱਚ ਵੀ ਇਵੇਂ ਮਾਲਾ ਨੰਬਰਵਾਰ ਬਣੀ ਹੋਈ ਹੈ। ਆਦਿ ਸਨਾਤਨ ਦੇਵੀ – ਦੇਵਤਾ ਧਰਮ ਵਾਲਿਆਂ ਦੀ ਹੈ ਪਹਿਲੀ ਬਿਰਾਦਰੀ। ਫਿਰ ਹੋਰ ਬਿਰਾਦਰੀਆਂ ਨਿਕਲਦੀਆਂ ਹਨ। ਇਹ ਬਿਰਾਦਰੀ ਹੈ ਵੱਡੇ ਤੇ ਵੱਡੀ ਅਤੇ ਦੂਜੇ ਜੋ ਧਰਮ ਸਥਾਪਕ ਆਉਂਦੇ ਹਨ – ਸਭ ਉਨ੍ਹਾਂ ਤੋਂ ਨਿਕਲੇ ਹੋਏ ਹਨ। ਤੁਸੀਂ ਕਹੋਗੇ ਇਸਲਾਮੀਆਂ ਦੀ ਹੈ ਸੈਕਿੰਡ ਨੰਬਰ ਬਿਰਾਦਰੀ। ਫਿਰ ਬੋਧੀਆਂ ਦੀ ਬਿਰਾਦਰੀ ਥਰਡ ਨੰਬਰ। ਅਸੀਂ ਹਾਂ ਫਸਟ ਬਾਕੀ ਹੱਦ ਦੀ ਅਤੇ ਛੋਟੇ – ਛੋਟੇ ਤਾਂ ਲੱਖਾਂ ਹੋਣਗੇ। ਇੱਥੇ ਤਾਂ ਮੁੱਖ ਹੈ 4 ਬਿਰਾਦਰੀਆਂ। ਪਹਿਲੇ – ਪਹਿਲੇ ਅਸੀਂ ਆਉਂਦੇ ਹਾਂ ਫਿਰ ਇਸਲਾਮੀ, ਬੋਧੀ, ਕ੍ਰਿਸ਼ਚਨ ਆਦਿ ਆਉਂਦੇ ਹਨ। ਹੁਣ ਅਸੀਂ ਥੱਲੇ ਡਿੱਗ ਗਏ ਹਾਂ। ਸਾਨੂੰ ਹੀ 84 ਜਨਮ ਲੈ ਪਾਰ੍ਟ ਵਜਾਉਣਾ ਪੈਂਦਾ ਹੈ। ਜੋ ਹੁਣ ਲਾਸ੍ਟ ਵਿੱਚ ਹਨ, ਉਹ ਹੀ ਫਿਰ ਫਸਟ ਵਿੱਚ ਹੋਣਗੇ। ਦੇਵੀ – ਦੇਵਤਾ ਹੁਣ ਪਤਿਤ ਹੋਣ ਦੇ ਕਾਰਨ ਆਪਣੇ ਨੂੰ ਦੇਵੀ – ਦੇਵਤਾ ਕਹਿਲਾ ਨਹੀਂ ਸਕਦੇ। ਦੇਵਤਾਵਾਂ ਨੂੰ ਤਾਂ ਪੂਜਦੇ ਹਨ ਇਸ ਤੋਂ ਸਿੱਧ ਹੈ – ਉਨ੍ਹਾਂ ਦੇ ਬਿਰਾਦਰੀ ਦੇ ਹਨ। ਸਿੱਖ ਲੋਕ ਗੁਰੂਨਾਨਕ ਨੂੰ ਮੰਨਦੇ ਹਨ, ਉਨ੍ਹਾਂ ਦੀ ਬਿਰਾਦਰੀ ਦੇ ਹਨ। ਸਤਿਯੁਗ ਵਿੱਚ ਪਹਿਲਾ ਨੰਬਰ ਸਾਡੀ ਬਿਰਾਦਰੀ ਹੈ। ਉਨ੍ਹਾਂ ਤੋਂ ਉੱਚ ਬਿਰਾਦਰੀ ਕੋਈ ਹੁੰਦੀ ਨਹੀਂ। ਅਸੀਂ ਉੱਚ ਤੇ ਉੱਚ ਬਿਰਾਦਰੀ ਵਾਲੇ ਹਾਂ। ਅਸੀਂ ਸਭ ਤੋਂ ਜਾਸਤੀ ਸੁੱਖ ਭੋਗਦੇ ਹਾਂ, ਫਿਰ ਉਹ ਹੀ ਕੰਗਾਲ ਬਣਦੇ ਹਨ। ਸਭ ਤੋਂ ਜਾਸਤੀ ਦੁਖੀ ਇਹ ਹੈ। ਕਰਜਾ ਵੀ ਇਹ ਲੈਂਦੇ ਰਹਿੰਦੇ ਹਨ। ਕਿੰਨੇ ਸਾਹੂਕਾਰ ਸੀ, ਹੁਣ ਕਿੰਨੇ ਗਰੀਬ ਹਨ। ਸਭ ਕੁਝ ਗਵਾਂ ਬੈਠੇ ਹਨ। ਇਹ ਹੈ ਹੀ ਦੁੱਖਧਾਮ। ਹੁਣ ਬਾਪ ਫਿਰ ਤੁਹਾਨੂੰ ਸੁਖਧਾਮ ਦਾ ਮਾਲਿਕ ਬਣਾਉਂਦੇ ਹਨ। ਬਾਕੀ ਸਭ ਚਲੇ ਜਾਣਗੇ ਸ਼ਾਂਤੀਧਾਮ। ਅੱਧਾਕਲਪ ਤੁਸੀਂ ਸੁੱਖ ਭੋਗਦੇ ਹੋ, ਬਾਕੀ ਸਭ ਸ਼ਾਂਤੀ ਵਿੱਚ ਰਹਿੰਦੇ ਹਨ। ਚਾਹੁੰਦੇ ਵੀ ਹਨ – ਅਸੀਂ ਮੁਕਤੀ ਵਿੱਚ ਜਾਈਏ। ਸੁੱਖ ਨੂੰ ਕਾਗ ਵਿਸ਼ਟਾ ਸਮਾਨ ਸਮਝਦੇ ਹਨ। ਉਨ੍ਹਾਂ ਨੂੰ ਸੁਖਧਾਮ ਦਾ ਅਨੁਭਵ ਹੀ ਨਹੀਂ ਹੈ। ਤੁਹਾਨੂੰ ਅਨੁਭਵ ਹੈ। ਮਹਿਮਾ ਵੀ ਗਾਉਂਦੇ ਹਨ ਪਰ ਪਤਿਤ ਹੋਣ ਦੇ ਕਾਰਨ ਭੁੱਲ ਗਏ ਹਨ। ਹੁਣ ਬਾਪ ਯਾਦ ਦਿਲਾਉਂਦੇ ਹਨ – ਹੇ ਭਾਰਤਵਾਸੀ ਤੁਸੀਂ ਦੇਵੀ – ਦੇਵਤਾ ਧਰਮ ਦੇ ਹੋ। ਦਵਾਪਰ ਤੋਂ ਨਾਮ ਬਦਲੀ ਕਰ ਦਿੱਤਾ ਹੈ। ਦੇਵਤਾ ਧਰਮ ਵਾਲੇ ਹੀ ਪਤਿਤ ਬਣ ਗਏ। ਗਾਉਂਦੇ ਵੀ ਰਹਿੰਦੇ ਹਨ ਹੇ ਪਤਿਤ – ਪਾਵਨ ਆਓ। ਬਾਪ ਨੇ ਦੱਸਿਆ ਹੈ – ਤੁਸੀਂ ਕਿੰਨੇ ਜਨਮ ਪਾਵਨ ਦੁਨੀਆਂ ਵਿੱਚ ਸੀ। ਕਿੰਨੇ ਜਨਮ ਪਤਿਤ ਦੁਨੀਆਂ ਵਿਚ ਹੋ। ਹੁਣ ਫਿਰ ਪਾਵਨ ਦੁਨੀਆਂ ਵਿੱਚ ਜਾਣਾ ਹੈ। ਇਹ ਪਾਠਸ਼ਾਲਾਵਾਂ ਦੀ ਪਾਠਸ਼ਾਲਾ ਹੈ, ਯਗਾਂ ਦਾ ਯਗ ਹੈ। ਸਾਰੀ ਪੁਰਾਣੀ ਦੁਨੀਆਂ ਇਸ ਵਿੱਚ ਖਤਮ ਹੋਣੀ ਹੈ। ਹੋਲਿਕਾ ਜਲਾਉਂਦੇ ਹਨ, ਇਹ ਸਭ ਪਰਵ ਹੁਣ ਦੇ ਹਨ। ਆਤਮਾ ਚਲੀ ਜਾਵੇਗੀ, ਬਾਕੀ ਸ਼ਰੀਰ ਖਤਮ ਹੋ ਜਾਣਗੇ। ਇਹ ਨਾਲੇਜ ਕੋਈ ਸੰਨਿਆਸੀ ਆਦਿ ਦੇ ਨਾ ਸਕੇ। ਗੀਤਾ ਵਿੱਚ ਕੁਝ ਹਨ ਪਰ ਆਟੇ ਵਿਚ ਲੂਣ (ਨਮਕ) ਗਿਆਨ ਪਰਾਏ ਲੋਪ ਹੋ ਜਾਂਦਾ ਹੈ। ਸ਼ਿਵਬਾਬਾ ਕਹਿੰਦੇ ਹਨ – ਅਸੀਂ ਇਹ ਯਗ ਰਚਿਆ ਹੈ, ਇਨ੍ਹਾਂ ਵਿੱਚ ਤਨ – ਮਨ – ਧਨ ਸਭ ਸਵਾਹਾ ਕਰਦੇ ਹੋ, ਜਿਉਂਦੇ ਜੀ ਮਰਦੇ ਹੋ। ਇਹ ਗਿਆਨ ਤੁਹਾਨੂੰ ਹੁਣ ਮਿਲ ਰਿਹਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਸੁਖਧਾਮ ਵਿੱਚ ਜਾਣ ਦੇ ਲਈ ਆਪਣਾ ਦੈਵੀ ਸ੍ਵਭਾਵ ਬਣਾਉਣਾ ਹੈ। ਡਰਾਮਾ ਦੇ ਆਦਿ – ਮੱਧ – ਅੰਤ ਦੇ ਰਾਜ਼ ਨੂੰ ਬੁੱਧੀ ਵਿੱਚ ਰੱਖ ਹਰਸ਼ਿਤ ਰਹਿਣਾ ਹ । ਸਭ ਨੂੰ ਇਹ ਹੀ ਰਾਜ਼ ਸਮਝਾਉਣਾ ਹੈ।

2. ਸ੍ਵਰਾਜ ਲੈਣ ਦੇ ਲਈ ਇਸ ਬੇਹੱਦ ਯਗ ਵਿੱਚ ਜਿਉਂਦੇ ਜੀ ਆਪਣਾ ਤਨ – ਮਨ – ਧਨ ਸਵਾਹਾ ਕਰਨਾ ਹੈ। ਸਭ ਕੁਝ ਨਵੀਂ ਦੁਨੀਆਂ ਦੇ ਲਈ ਟਰਾਂਸਫਰ ਕਰ ਲੈਣਾ ਹੈ।

ਵਰਦਾਨ:-

ਜੋ ਬੱਚੇ ਵਰਤਮਾਨ ਸਮੇਂ ਸਰਵ ਆਤਮਾਵਾਂ ਦੇ ਦਿਲ ਤੇ ਸਨੇਹ ਦਾ ਰਾਜ ਕਰਦੇ ਹਨ ਉਹ ਹੀ ਭਵਿੱਖ ਵਿੱਚ ਵਿਸ਼ਵ ਦੇ ਰਾਜ ਦਾ ਅਧਿਕਾਰ ਪ੍ਰਾਪਤ ਕਰਦੇ ਹਨ। ਹੁਣ ਕਿਸੇ ਤੇ ਆਰਡਰ ਨਹੀਂ ਚਲਾਉਣਾ ਹੈ। ਹੁਣ ਤੋਂ ਵਿਸ਼ਵ ਮਹਾਰਾਜਨ ਨਹੀਂ ਬਣਨਾ ਹੈ, ਹੁਣ ਵਿਸ਼ਵ ਸੇਵਾਧਾਰੀ ਬਣਨਾ ਹੈ, ਪਿਆਰ ਦੇਣਾ ਹੈ। ਵੇਖਣਾ ਹੈ ਕਿ ਆਪਣੇ ਭਵਿੱਖ ਦੇ ਖਾਤੇ ਵਿੱਚ ਪਿਆਰ ਕਿੰਨਾ ਜਮਾਂ ਕੀਤਾ ਹੈ। ਵਿਸ਼ਵ ਮਹਾਰਾਜਨ ਬਣਨ ਦੇ ਲਈ ਸਿਰਫ ਗਿਆਨ ਦਾਤਾ ਨਹੀਂ ਬਣਨਾ ਹੈ ਇਸ ਦੇ ਲਈ ਸਭ ਨੂੰ ਪਿਆਰ ਮਤਲਬ ਸਹਿਯੋਗ ਦਵੋ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top