17 June 2021 PUNJABI Murli Today | Brahma Kumaris

17 june 2021 Read and Listen today’s Gyan Murli in Punjabi 

June 16, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਸੀਂ ਪਾਰਲੌਕਿਕ ਬਾਪ ਨੂੰ ਪੂਰੀ ਤਰ੍ਹਾਂ ਨਾਲ ਜਾਣਦੇ ਹੋ ਇਸਲਈ ਤੁਹਾਨੂੰ ਹੀ ਸੱਚੇ ਪ੍ਰੀਤ ਬੁੱਧੀ ਜਾਂ ਆਸਤਿਕ ਕਹਾਂਗੇ"

ਪ੍ਰਸ਼ਨ: -

ਬਾਪ ਦੇ ਕਿਸ ਕਰਤਵਿਆ ਤੋਂ ਸਿੱਧ ਹੁੰਦਾ ਹੈ ਕਿ ਉਹ ਭਗਤਾਂ ਦਾ ਰਖਵਾਲਾ ਹੈ?

ਉੱਤਰ:-

ਸਾਰੇ ਭਗਤਾਂ ਨੂੰ ਰਾਵਣ ਦੀ ਜੇਲ੍ਹ ਤੋਂ ਛੁਡਾਉਣਾ, ਇੰਸਲਵੈਂਟ ਤੋਂ ਸਾਲਵੈਂਟ ਬਨਾਉਣਾ, ਇਹ ਇੱਕ ਬਾਪ ਦਾ ਹੀ ਕਰਤਵਿਆ ਹੈ। ਜੋ ਪੁਰਾਣੇ ਭਗਤ ਹਨ ਉਨ੍ਹਾਂਨੂੰ ਬ੍ਰਾਹਮਣ ਬਣਾਕੇ ਦੇਵਤਾ ਬਣਾ ਦੇਣਾ – ਇਹ ਹੀ ਉਨ੍ਹਾਂ ਦੀ ਰਖਵਾਲੀ ਹੈ – ਭਗਤਾਂ ਦਾ ਰਖਵਾਲਾ ਆਇਆ ਹੈ – ਆਪਣੇ ਸਾਰਿਆਂ ਭਗਤਾਂ ਨੂੰ ਮੁਕਤੀ ਜੀਵਨਮੁਕਤੀ ਦੇਣ।

ਗੀਤ:-

ਭੋਲੇਨਾਥ ਤੋਂ ਨਿਰਾਲਾ…

ਓਮ ਸ਼ਾਂਤੀ ਇਹ ਕਿਸ ਦੀ ਮਹਿਮਾ ਸੁਣੀ ਬੱਚਿਆਂ ਨੇ? ਗਾਇਆ ਜਾਂਦਾ ਹੈ ਉੱਚ ਤੋੰ ਉੱਚ ਭਗਵਾਨ ਅਤੇ ਭਗਵਾਨ ਨੂੰ ਹੀ ਬਾਪ ਕਿਹਾ ਜਾਂਦਾ ਹੈ। ਉਹ ਹੀ ਇਸ ਸਾਰੀ ਰਚਨਾ ਦਾ ਰਚਿਅਤਾ ਹੈ। ਜਿਵੇੰ ਲੌਕਿਕ ਬਾਪ ਵੀ ਰਚਿਅਤਾ ਹੈ ਆਪਣੀ ਰਚਨਾ ਦਾ। ਪਹਿਲੇ ਕੰਨਿਆ ਨੂੰ ਆਪਣੀ ਇਸਤਰੀ ਬਨਾਉਂਦੇ ਹਨ ਫਿਰ ਉਸ ਤੋਂ ਰਚਨਾ ਰਚਦੇ ਹਨ। 5 – 7 ਬੱਚੇ ਪੈਦਾ ਕਰਦੇ ਹਨ। ਉਸਨੂੰ ਕਿਹਾ ਜਾਵੇਗੇ ਰਚਨਾ। ਬਾਪ ਠਹਿਰਿਆ ਰਚਿਅਤਾ। ਉਹ ਹੱਦ ਦੇ ਰਚੀਯਤਾ ਠਹਿਰੇ। ਇਹ ਵੀ ਬੱਚੇ ਜਾਣਦੇ ਹਨ ਰਚਨਾ ਨੂੰ ਰਚਿਅਤਾ ਬਾਪ ਤੋਂ ਵਰਸਾ ਮਿਲਦਾ ਹੈ। ਮਨੁੱਖ ਦੇ ਦੋ ਬਾਪ ਤਾਂ ਹੁੰਦੇ ਹੀ ਹਨ – ਇੱਕ ਲੌਕਿਕ, ਦੂਜਾ ਪਾਰਲੌਕਿਕ। ਬੱਚਿਆਂ ਨੂੰ ਸਮਝਾਇਆ ਹੈ ਗਿਆਨ ਅਤੇ ਭਗਤੀ ਵੱਖ – ਵੱਖ ਹੈ, ਫਿਰ ਹੈ ਵੈਰਾਗ। ਇਸ ਸਮੇਂ ਤੁਸੀਂ ਬੱਚੇ ਸੰਗਮ ਤੇ ਬੈਠੇ ਹੋ ਹੋਰ ਬਾਕੀ ਸਭ ਕਲਯੁਗ ਵਿੱਚ ਬੈਠੇ ਹੋਏ ਹਨ। ਹਨ ਤਾਂ ਸਾਰੇ ਹੀ ਬੱਚੇ ਪਰ ਤੁਸੀਂ ਬੇਹੱਦ ਦੇ ਬਾਪ ਨੂੰ ਜਾਣਿਆ ਹੈ ਜੋ ਸਾਰੀ ਰਚਨਾ ਦਾ ਰਚਿਅਤਾ ਹੈ। ਲੌਕਿਕ ਬਾਪ ਹੁੰਦੇ ਵੀ ਉਸ ਪਾਰਲੌਕਿਕ ਬਾਪ ਨੂੰ ਯਾਦ ਕਰਦੇ ਹਨ। ਸਤਿਯੁਗ ਵਿੱਚ ਲੌਕਿਕ ਬਾਪ ਹੁੰਦੇ ਪਾਰਲੌਕਿਕ ਬਾਪ ਨੂੰ ਕੋਈ ਯਾਦ ਨਹੀਂ ਕਰਦੇ ਕਿਉਂਕਿ ਹੈ ਹੀ ਸੁਖਧਾਮ। ਉਸ ਪਾਰਲੌਕਿਕ ਬਾਪ ਨੂੰ ਦੁੱਖ ਵਿੱਚ ਯਾਦ ਕਰਦੇ ਹਨ। ਇੱਥੇ ਪੜ੍ਹਾਇਆ ਜਾਂਦਾ ਹੈ, ਮਨੁੱਖ ਨੂੰ ਸਮਝਦਾਰ ਬਣਾਇਆ ਜਾਂਦਾ ਹੈ। ਭਗਤੀਮਾਰਗ ਵਿੱਚ ਮਨੁੱਖ ਬਾਪ ਨੂੰ ਵੀ ਨਹੀਂ ਜਾਣਦੇ ਹਨ। ਕਹਿੰਦੇ ਵੀ ਹਨ ਪਰਮਪਿਤਾ ਪਰਮਾਤਮਾ, ਹੇ ਗੌਡ ਫਾਦਰ, ਹੇ ਦੁਖਹਰਤਾ ਸੁਖਕਰਤਾ। ਫਿਰ ਕਹਿ ਦਿੰਦੇ ਸ੍ਰਵਵਿਆਪੀ। ਪੱਥਰ ਵਿੱਚ, ਕਣ – ਕਣ, ਕੁੱਤੇ, ਬਿੱਲੀ ਸਭ ਵਿੱਚ ਹੈ। ਪਰਮਾਤਮਾ ਬਾਪ ਨੂੰ ਗਾਲੀ ਦੇਣ ਲੱਗ ਪੈਂਦੇ ਹਨ। ਤੁਸੀਂ ਬਾਪ ਦੇ ਬਣੇ ਹੋ ਤਾਂ ਤੁਸੀਂ ਹੋ ਗਏ ਆਸਤਿਕ। ਤੁਹਾਡੀ ਬਾਪ ਦੇ ਨਾਲ ਪ੍ਰੀਤ ਬੁੱਧੀ ਹੈ। ਬਾਕੀ ਸਭ ਦੀ ਬਾਪ ਦੇ ਨਾਲ ਵਿਪ੍ਰੀਤ ਬੁੱਧੀ ਹੈ। ਹੁਣ ਤੁਸੀਂ ਜਾਣਦੇ ਹੋ ਮਹਾਭਾਰੀ ਲੜ੍ਹਾਈ ਵੀ ਸਾਮ੍ਹਣੇ ਖੜ੍ਹੀ ਹੈ। ਪੁਰਾਣੀ ਦੁਨੀਆਂ ਦੇ ਵਿਨਾਸ਼ ਅਰਥ ਹਰ 5 ਹਜ਼ਾਰ ਵਰ੍ਹੇ ਬਾਦ ਕਲਯੁਗੀ ਪਤਿਤ ਦੁਨੀਆਂ ਪੂਰੀ ਹੋ ਫਿਰ ਸਤਿਯੁਗੀ ਪਾਵਨ ਦੁਨੀਆਂ ਸਥਾਪਨ ਹੁੰਦੀ ਹੈ, ਬਾਪ ਦੇ ਦਵਾਰਾ। ਜਿਸ ਨੂੰ ਹੀ ਯਾਦ ਕਰਦੇ ਹਨ – ਹੇ ਪਤਿਤ – ਪਾਵਨ ਆਓ। ਹੇ ਖਵਈਆ ਸਾਨੂੰ ਇਸ ਵਿਸ਼ੇ ਸਾਗਰ ਤੋਂ ਕੱਡ ਸ਼ੀਰ ਸਾਗਰ ਵਿੱਚ ਲੈ ਚੱਲੋ। ਗਾਂਧੀ ਜੀ ਵੀ ਗਾਉਂਦੇ ਸੀ – ਪਤਿਤ – ਪਾਵਨ ਸੀਤਾਰਾਮ .. ਹੇ ਰਾਮ ਸਾਰੀਆਂ ਸੀਤਾਵਾਂ ਨੂੰ ਪਾਵਨ ਬਨਾਓ। ਤੁਸੀਂ ਸਭ ਹੋ ਸੀਤਾਵਾਂ, ਭਗਤੀਆਂ। ਉਹ ਹੈ ਭਗਵਾਨ, ਸਾਰੇ ਉਨ੍ਹਾਂਨੂੰ ਪੁਕਾਰਦੇ ਹਨ। ਉਹ ਤੁਹਾਨੂੰ ਪਤਿਤ ਤੋੰ ਪਾਵਨ ਬਣਾ ਰਹੇ ਹਨ। ਤੁਹਾਨੂੰ ਕਿੱਥੇ ਵੀ ਧੱਕੇ ਨਹੀਂ ਖਵਾਉਂਦੇ ਹਨ। ਇਵੇਂ ਨਹੀਂ ਕਹਿੰਦੇ ਕਿ ਤੀਰਥਾਂ ਤੇ ਜਾਵੋ, ਕੁੰਭ ਦੇ ਮੇਲੇ ਤੇ ਜਾਵੋ। ਨਹੀਂ, ਇਹ ਨਦੀਆਂ ਕੋਈ ਪਤਿਤ – ਪਾਵਨੀ ਨਹੀਂ ਹਨ। ਪਤਿਤ – ਪਾਵਨ ਇੱਕ ਗਿਆਨ ਦਾ ਸਾਗਰ ਬਾਪ ਹੈ। ਸਾਗਰ ਜਾਂ ਨਦੀਆਂ ਨੂੰ ਕੋਈ ਯਾਦ ਨਹੀਂ ਕਰਦੇ ਹਨ। ਪੁਕਾਰਦੇ ਹਨ ਬਾਪ ਨੂੰ, ਹੇ ਪਤਿਤ – ਪਾਵਨ ਬਾਬਾ ਸਾਨੂੰ ਆਕੇ ਪਾਵਨ ਬਨਾਓ। ਬਾਕੀ ਪਾਣੀ ਦੀਆਂ ਨਦੀਆਂ ਤਾਂ ਸਾਰੀ ਦੁਨੀਆਂ ਵਿੱਚ ਹਨ, ਉਹ ਥੋੜ੍ਹੀ ਨਾ ਪਤਿਤ – ਪਾਵਨੀ ਹਨ। ਪਤਿਤ – ਪਾਵਨ ਇੱਕ ਬਾਪ ਨੂੰ ਹੀ ਕਿਹਾ ਜਾਂਦਾ ਹੈ। ਉਹ ਜਦੋਂ ਆਵੇ ਤਾਂ ਆਕੇ ਪਾਵਨ ਬਣਾਏ। ਭਾਰਤ ਦੀ ਮਹਿਮਾ ਬਹੁਤ ਭਾਰੀ ਹੈ। ਭਾਰਤ ਸਭ ਧਰਮਾਂ ਦਾ ਤੀਰਥ ਸਥਾਨ ਹੈ। ਸ਼ਿਵ ਜਯੰਤੀ ਵੀ ਇੱਥੇ ਗਾਈ ਜਾਂਦੀ ਹੈ। ਸਤਿਯੁਗ ਤਾਂ ਹੈ ਪਾਵਨ ਦੁਨੀਆਂ, ਉਸ ਵਿੱਚ ਦੇਵੀ – ਦੇਵਤੇ ਰਹਿੰਦੇ ਹਨ। ਦੇਵਤਾਵਾਂ ਦੀ ਮਹਿਮਾ ਗਾਈ ਜਾਂਦੀ ਹੈ, ਸ੍ਰਵਗੁਣ ਸੰਪੰਨ 16 ਕਲਾ ਸੰਪੂਰਨ… ਚੰਦ੍ਰਵਨਸ਼ੀਆਂ ਨੂੰ 14 ਕਲਾਂ ਕਹਾਂਗੇ। ਫਿਰ ਪੌੜ੍ਹੀ ਹੇਠਾਂ ਉੱਤਰਦੇ ਹਨ। ਬਾਪ ਆਕੇ ਸੈਕਿੰਡ ਵਿੱਚ ਪੌੜ੍ਹੀ ਚੜ੍ਹਾਕੇ ਸ਼ਾਂਤੀਧਾਮ – ਸੁਖਧਾਮ ਵਿੱਚ ਲੈ ਜਾਂਦੇ ਹਨ। ਫਿਰ 84 ਦਾ ਚੱਕਰ ਲਗਾਕੇ ਪੌੜ੍ਹੀ ਉੱਤਰਦੇ ਹਨ। 84 ਜਨਮ ਕੋਈ ਨੇ ਤਾਂ ਜਰੂਰ ਲਏ ਹੋਣਗੇ। ਮੁੱਖ ਹੈ ਸ੍ਰਵ ਸ਼ਾਸਤਰਮਈ ਸ੍ਰੀਮੋਣੀ ਗੀਤਾ, ਸ਼੍ਰੀਮਤ ਭਗਵਤ ਮਾਨਾ ਭਗਵਾਨ ਦੀ ਗਾਈ ਹੋਈ। ਪਰੰਤੂ ਭਗਵਾਨ ਕਿਸਨੂੰ ਕਿਹਾ ਜਾਂਦਾ ਹੈ – ਇਹ ਪਤਿਤ ਮਨੁੱਖ ਨਹੀਂ ਜਾਣਦੇ। ਪਤਿਤ – ਪਾਵਨ ਸ੍ਰਵ ਦਾ ਸਦਗਤੀ ਦਾਤਾ ਇੱਕ ਨਿਰਾਕਾਰ ਸ਼ਿਵ ਹੀ ਹੈ ਪਰੰਤੂ ਉਹ ਕਦੋਂ ਆਇਆ ਇਹ ਕੋਈ ਨਹੀਂ ਜਾਣਦੇ। ਬਾਪ ਆਪੇ ਹੀ ਆਕੇ ਆਪਣਾ ਪਰਿਚੈ ਦਿੰਦੇ ਹਨ। ਹੁਣ ਵੇਖੋ ਇਹ ਬੱਚੇ ਅਤੇ ਬੱਚੀਆਂ ਦੋਨੋ ਬਾਬਾ ਕਹਿੰਦੇ ਹਨ। ਗਾਇਆ ਵੀ ਜਾਂਦਾ ਹੈ ਤੁਸੀਂ ਮਾਤ – ਪਿਤਾ… ਤੁਹਾਡੇ ਇਸ ਰਾਜਯੋਗ ਸਿੱਖਣ ਨਾਲ ਸੁਖ ਘਨੇਰੇ ਮਿਲਦੇ ਹਨ। ਤੁਸੀਂ ਇੱਥੇ ਆਉਂਦੇ ਹੀ ਹੋ ਬੇਹੱਦ ਦੇ ਬਾਪ ਤੋਂ ਸਵਰਗ ਦੇ 21 ਜਨਮਾਂ ਦਾ ਵਰਸਾ ਪਾਉਣ। ਹੁਣ ਸ਼ਿਵ ਜਯੰਤੀ ਵੀ ਭਾਰਤ ਵਿੱਚ ਹੀ ਮਨਾਉਂਦੇ ਹਨ। ਰਾਵਣ ਵੀ ਭਾਰਤ ਵਿੱਚ ਹੀ ਵਿਖਾਉਂਦੇ ਹਨ। ਪ੍ਰੰਤੂ ਅਰਥ ਕੁਝ ਵੀ ਨਹੀਂ ਜਾਣਦੇ। ਸ਼ਿਵ ਸਾਡਾ ਬੇਹੱਦ ਦਾ ਬਾਪ ਹੈ, ਇਹ ਇੱਕ ਵੀ ਨਹੀਂ ਜਾਣਦੇ ਸਿਰ੍ਫ ਸ਼ਿਵ ਦੀ ਪੂਜਾ ਕਰਦੇ ਰਹਿੰਦੇ ਹਨ। ਜਦੋਂ ਸਾਰਾ ਝਾੜ ਤਮੋਪ੍ਰਧਾਨ ਹੋ ਜਾਂਦਾ ਹੈ ਤਾਂ ਬਾਪ ਆਉਂਦੇ ਹਨ। ਨਵੀਂ ਦੁਨੀਆਂ ਵਿੱਚ ਭਾਰਤ ਸਵਰਗ ਸੀ। ਭਾਰਤ ਵਿੱਚ ਹੀ ਸਤਿਯੁਗ ਸੀ। ਭਾਰਤ ਵਿੱਚ ਹੀ ਹੁਣ ਕਲਯੁਗ ਹੈ। ਬਾਪ ਸਮਝਾਉਂਦੇ ਹਨ ਪਹਿਲਾਂ – ਪਹਿਲਾਂ ਤੁਸੀਂ ਸਵਰਗ ਦੇ ਮਾਲਿਕ ਸੀ। ਹੁਣ ਤੁਸੀਂ 84 ਜਨਮ ਭੋਗ ਸਵਰਗ ਦੇ ਮਾਲਿਕ ਬਣੇ ਹੋ। ਹੁਣ ਮੈਂ ਤੁਹਾਨੂੰ ਰਾਜਯੋਗ ਸਿਖਲਾ ਮਨੁੱਖ ਤੋਂ ਦੇਵਤਾ, ਪਤਿਤ ਤੋਂ ਪਾਵਨ ਬਣਾਉਂਦਾ ਹਾਂ। ਭਗਤੀ ਮਤਲਬ ਬ੍ਰਹਮਾ ਦੀ ਰਾਤ। ਗਿਆਨ ਮਤਲਬ ਬ੍ਰਹਮਾ ਦਾ ਦਿਨ। ਤੁਸੀਂ ਬ੍ਰਹਮਾਕੁਮਾਰ ਕੁਮਾਰੀਆਂ ਦਿਨ ਵਿੱਚ ਜਾਂਦੇ ਹੋ। ਇਸ ਪੁਰਾਣੀ ਦੁਨੀਆਂ ਨੂੰ ਹੁਣ ਅੱਗ ਲੱਗਣੀ ਹੈ, ਬਰੋਬਰ ਮਹਾਭਾਰਤ ਲੜ੍ਹਾਈ ਹੈ। ਬਰੋਬਰ ਇਸ ਮਹਾਭਾਰਤ ਲੜ੍ਹਾਈ ਦੇ ਬਾਦ ਹੀ ਸਵਰਗ ਬਣ ਜਾਂਦਾ ਹੈ। ਅਨੇਕ ਧਰਮ ਵਿਨਾਸ਼ ਹੋ ਇੱਕ ਧਰਮ ਦੀ ਸਥਾਪਨਾ ਹੁੰਦੀ ਹੈ। ਤੁਸੀਂ ਬੱਚੇ ਬਾਬਾ ਦੇ ਮਦਦਗਾਰ ਬਣ ਆਦਿ ਸਨਾਤਨ ਦੇਵੀ – ਦੇਵਤਾ ਧਰਮ ਦੀ ਸਥਾਪਨਾ ਕਰ ਰਹੇ ਹੋ। ਤੁਸੀਂ ਸਵਰਗ ਦੇ ਮਾਲਿਕ ਬਣਨ ਲਾਇਕ ਬਣ ਜਾਵੋਗੇ ਤਾਂ ਫਿਰ ਵਿਨਾਸ਼ ਸ਼ੁਰੂ ਹੋ ਜਾਵਗੇ। ਇਹ ਹੈ ਸ਼ਿਵਬਾਬਾ ਦਾ ਗਿਆਨ ਯਗ ਫਿਰ ਸ਼ਿਵ ਕਹੋ ਜਾਂ ਰੁਦ੍ਰ ਕਹੋ। ਕ੍ਰਿਸ਼ਨ ਗਿਆਨ ਯਗ ਕਦੇ ਨਹੀ ਕਿਹਾ ਜਾਂਦਾ। ਸਤਿਯੁਗ ਤ੍ਰੇਤਾ ਵਿੱਚ ਯਗ ਹੁੰਦਾ ਨਹੀਂ। ਯਗ ਉਦੋਂ ਰਚਿਆ ਜਾਂਦਾ ਹੈ ਜਦੋੰ ਉਪਦ੍ਰਵ ਹੁੰਦਾ ਹੈ। ਅਨਾਜ ਨਹੀਂ ਹੋਵੇਗਾ ਤਾਂ ਲੜ੍ਹਾਈ ਲੱਗੇਗੀ ਤਾਂ ਯਗ ਰਚਨਗੇ ਸ਼ਾਂਤੀ ਦੇ ਲਈ। ਤੁਸੀਂ ਬੱਚੇ ਜਾਣਦੇ ਹੋ – ਵਿਨਾਸ਼ ਹੋਏ ਬਿਗਰ ਤਾਂ ਭਾਰਤ ਸਵਰਗ ਬਣ ਨਹੀਂ ਸਕਦਾ। ਭਾਰਤ ਮਾਤਾ ਸ਼ਿਵ ਸ਼ਕਤੀ ਸੈਨਾ ਗਾਈ ਹੋਈ ਹੈ। ਵੰਦਨਾ ਪਵਿੱਤਰ ਦੀ ਹੀ ਕੀਤੀ ਜਾਂਦੀ ਹੈ। ਤੁਸੀਂ ਮਾਤਾਵਾਂ ਨੂੰ ਵੰਦੇ ਮਾਤਰਮ ਕਿਹਾ ਜਾਂਦਾ ਹੈ ਕਿਉਂਕਿ ਤੁਸੀਂ ਸ਼੍ਰੀਮਤ ਤੇ ਭਾਰਤ ਨੂੰ ਸਵਰਗ ਬਣਾਇਆ ਹੈ। ਹੁਣ ਬਾਪ ਕਹਿੰਦੇ ਹਨ ਮੌਤ ਤਾਂ ਸਭ ਦੇ ਸਿਰ ਤੇ ਖੜ੍ਹੀ ਹੈ ਇਸਲਈ ਹੁਣ ਇਸ ਇੱਕ ਜਨਮ ਪਵਿੱਤਰ ਬਣੋ ਅਤੇ ਬਾਪ ਨੂੰ ਯਾਦ ਕਰੋ ਤਾਂ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ। ਹੁਣ ਤੁਸੀਂ ਸ਼ੂਦ੍ਰ ਤੋਂ ਬ੍ਰਾਹਮਣ ਬਣ ਫਿਰ ਦੇਵਤਾ ਬਣੋਗੇ, ਇਹ ਕੋਈ ਨਵੀਂ ਗੱਲ ਨਹੀਂ। ਕਲਪ – ਕਲਪ ਹਰ 5 ਹਜਾਰ ਵਰ੍ਹੇ ਬਾਦ ਇਹ ਚੱਕਰ ਫਿਰਦਾ ਰਹਿੰਦਾ ਹੈ। ਨਰਕ ਤੋਂ ਸਵਰਗ ਬਣਦਾ ਹੈ। ਪਤਿਤ ਦੁਨੀਆਂ ਵਿੱਚ ਮਨੁੱਖ ਜੋ ਕੁਝ ਕਰਮ ਕਰਦੇ ਹਨ ਉਹ ਵਿਕਰਮ ਹੀ ਬਣਦਾ ਹੈ। ਬਾਪ ਕਹਿੰਦੇ ਹਨ – 5 ਹਜਾਰ ਵਰ੍ਹੇ ਪਹਿਲਾਂ ਵੀ ਤੁਹਾਨੂੰ ਕਰਮ – ਅਕਰਮ – ਵਿਕਰਮ ਦੀ ਗਤੀ ਸਮਝਾਈ ਸੀ। ਹੁਣ ਫਿਰ ਤੋਂ ਤੁਹਾਨੂੰ ਸਮਝਾਉਂਦਾ ਹਾਂ। ਮੈਂ ਪਰਮਪਿਤਾ ਪਰਮਾਤਮਾ ਨਿਰਾਕਾਰ ਤੁਹਾਡਾ ਬਾਪ ਹਾਂ। ਇਹ ਸ਼ਰੀਰ, ਜਿਸਦਾ ਅਸੀਂ ਆਧਾਰ ਲਿਆ ਹੈ, ਇਹ ਕੋਈ ਭਗਵਾਨ ਨਹੀਂ ਹੈ। ਮਨੁੱਖ ਤੋਂ ਦੇਵਤਾ ਵੀ ਨਹੀਂ ਕਿਹਾ ਜਾਂਦਾ। ਤਾਂ ਮਨੁੱਖ ਨੂੰ ਭਗਵਾਨ ਕਿਵੇਂ ਕਹਿ ਸਕਦੇ ਹਾਂ। ਬਾਪ ਸਮਝਾਉਂਦੇ ਹਨ, ਤੁਸੀਂ 84 ਜਨਮ ਲੈਂਦੇ – ਲੈਂਦੇ ਪੌੜ੍ਹੀ ਉੱਤਰਦੇ ਆਏ ਹੋ, ਉੱਪਰ ਕੋਈ ਜਾ ਨਹੀਂ ਸਕਦਾ ਹੈ। ਸਾਰੇ ਪਤਿਤ ਬਣਨ ਦਾ ਹੀ ਰਸਤਾ ਦੱਸਦੇ ਹਨ, ਖੁਦ ਵੀ ਪਤਿਤ ਬਣਦੇ ਜਾਂਦੇ ਹਨ। ਤਾਂ ਬਾਪ ਕਹਿੰਦੇ ਹਨ ਉਨ੍ਹਾਂ ਦਾ ਵੀ ਉਧਾਰ ਕਰਨ ਮੈਨੂੰ ਆਉਣਾ ਪੈਂਦਾ ਹੈ। ਇਹ ਹੈ ਰਾਵਣ ਰਾਜ। ਤੁਸੀਂ ਹੁਣ ਰਾਵਣ ਰਾਜ ਤੋਂ ਨਿਕਲ ਆਏ ਹੋ। ਹੌਲੀ- ਹੌਲੀ ਸਭ ਨੂੰ ਪਤਾ ਪਵੇਗਾ। ਬ੍ਰਾਹਮਣ ਬਣਨ ਬਿਗਰ ਸ਼ਿਵਬਾਬਾ ਤੋੰ ਵਰਸਾ ਲੈ ਨਹੀਂ ਸਕਦੇ। ਬਾਪ ਹਨ ਹੀ ਦੋ। ਇੱਕ ਨਿਰਾਕਾਰੀ ਬਾਪ, ਇੱਕ ਸਾਕਾਰੀ ਬਾਪ। ਵਰਸਾ ਮਿਲਦਾ ਹੈ ਇੱਕ ਸਾਕਾਰੀ ਬਾਪ ਤੋਂ ਸਾਕਾਰੀ ਬੱਚਿਆਂ ਨੂੰ ਅਤੇ ਫਿਰ ਨਿਰਾਕਾਰੀ ਬੇਹੱਦ ਦੇ ਬਾਪ ਤੋਂ ਵਰਸਾ ਮਿਲਦਾ ਹੈ ਨਿਰਾਕਾਰੀ ਆਤਮਾਵਾਂ ਨੂੰ। ਹੁਣ ਤੁਸੀਂ ਬੱਚੇ ਜਾਣਦੇ ਜੋ – ਮਿੱਠੇ – ਮਿੱਠੇ ਸ਼ਿਵਬਾਬਾ ਤੋਂ ਅਸੀਂ 21 ਜਨਮ ਦੇ ਲਈ ਸੁਖਧਾਮ ਦਾ ਵਰਸਾ ਲੈਣ ਆਏ ਹਾਂ। ਵਿਸ਼ਵ ਦਾ ਮਾਲਿਕ ਬਣਦੇ ਹਾਂ ਯੋਗਬਲ ਨਾਲ। ਕੋਈ ਹਥਿਆਰ ਆਦਿ ਨਹੀਂ ਹਨ। ਤਾਂ ਬਾਪ ਨਾਲ ਯੋਗ ਲਗਾ ਵਿਕਰਮ ਵਿਨਾਸ਼ ਕਰ ਵਿਸ਼ਨੂਪੁਰੀ ਦੇ ਮਾਲਿਕ ਬਣਦੇ ਹਾਂ। ਹੁਣ ਅਮਰਲੋਕ ਵਿੱਚ ਜਾਣ ਦੇ ਲਈ ਅਮਰਕਥਾ ਸੁਣ ਰਹੇ ਹਾਂ। ਉੱਥੇ ਅਕਾਲ਼ੇ ਮ੍ਰਿਤੂ ਕਦੇ ਹੁੰਦਾ ਨਹੀਂ। ਦੁਖ ਦਾ ਨਾਮ ਨਿਸ਼ਾਨ ਨਹੀਂ। ਤੁਸੀਂ ਬੱਚੇ ਆਏ ਹੋ ਸ਼੍ਰੀਮਤ ਤੇ ਚੱਲ ਬੇਹੱਦ ਦੇ ਬਾਪ ਤੋਂ ਸ੍ਰੇਸ਼ਠ ਤੋਂ ਸ੍ਰੇਸ਼ਠ ਦੇਵੀ – ਦੇਵਤਾ ਬਣਨ। ਇਹ ਕੋਈ ਸ਼ਾਸ਼ਤਰਾਂ ਦਾ ਗਿਆਨ ਨਹੀਂ ਹੈ। ਵੇਖਦੇ ਹਨ ਵਿਸ਼ਨੂੰ ਦੀ ਨਾਭੀ ਤੋਂ ਬ੍ਰਹਮਾ ਨਿਕਲਿਆ। ਉਨ੍ਹਾਂ ਦੇ ਹੱਥ ਵਿੱਚ ਫਿਰ ਸ਼ਾਸ਼ਤਰ ਦਿੰਦੇ ਹਨ। ਬਾਪ ਕਹਿੰਦੇ ਹਨ – ਬ੍ਰਹਮਾ ਦਵਾਰਾ ਮੈਂ ਤੁਹਾਨੂੰ ਸਾਰੀ ਰਚਨਾ ਦੇ ਆਦਿ – ਮੱਧ – ਅੰਤ ਦਾ ਗਿਆਨ ਸੁਣਾ ਰਿਹਾ ਹਾਂ। ਮੈਂ ਹੀ ਗਿਆਨ ਦਾ ਸਾਗਰ ਹਾਂ। ਗਾਉਂਦੇ ਵੀ ਹਨ ਗਿਆਨ ਸੂਰਜ਼ ਪ੍ਰਗਟਿਆ… ਅਗਿਆਨ ਹਨ੍ਹੇਰ ਵਿਨਾਸ਼। ਸਤਿਯੁਗ ਵਿੱਚ ਅਗਿਆਨ ਹੁੰਦਾ ਨਹੀਂ। ਉਹ ਸੱਚਖੰਡ ਸੀ ਤਾਂ ਭਾਰਤ ਹੀਰੇ ਜਿਹਾ ਸੀ, ਹੀਰੇ ਜਵਾਹਰਤਾਂ ਦੇ ਮਹਿਲ ਬਣਦੇ ਸਨ। ਹੁਣ ਤਾਂ ਮਨੁੱਖਾਂ ਨੂੰ ਪੂਰਾ ਖਾਣ ਦੇ ਲਈ ਵੀ ਨਹੀਂ ਹੈ। ਇੰਸਾਲਵੈਂਟ ਵਿਸ਼ਵ ਨੂੰ ਫਿਰ ਸਾਲਵੈਂਟ ਕੌਣ ਬਣਾਵੇ! ਇਹ ਬਾਪ ਦਾ ਹੀ ਕੰਮ ਹੈ। ਬਾਪ ਨੂੰ ਹੀ ਤਰਸ ਪੈਂਦਾ ਹੈ। ਕਹਿੰਦੇ ਹਨ ਤੁਹਾਨੂੰ ਰਾਜਯੋਗ ਸਿਖਾਉਣ ਆਇਆ ਹਾਂ। ਨਰ ਤੋਂ ਨਰਾਇਣ, ਨਾਰੀ ਤੋਂ ਲਕਸ਼ਮੀ ਬਣਾਉਂਦਾ ਹਾਂ। ਭਗਤਾਂ ਦਾ ਰਖਵਾਲਾ ਹੈ ਹੀ ਬਾਪ। ਤੁਹਾਨੂੰ ਰਾਵਣ ਦੀ ਜੇਲ੍ਹ ਤੋਂ ਛੁੱਡਾ ਸੁਖਧਾਮ ਵਿੱਚ ਲੈ ਜਾਂਦਾ ਹਾਂ। ਸਾਰੀ ਦੁਨੀਆਂ ਵਿੱਚ ਜੋ ਬ੍ਰਾਹਮਣ ਬਣਨਗੇ ਉਹ ਹੀ ਦੇਵਤਾ ਬਣਨਗੇ। ਬ੍ਰਹਮਾ ਦਾ ਨਾਮ ਵੀ ਬਾਲਾ ਹੈ – ਪ੍ਰਜਾਪਿਤਾ ਬ੍ਰਹਮਾ। ਤੁਸੀਂ ਬ੍ਰਾਹਮਣ ਹੋ ਸਭ ਤੋਂ ਉੱਤਮ, ਤੁਸੀਂ ਭਾਰਤ ਦੀ ਸੱਚੀ ਸੇਵਾ ਕਰ ਰਹੇ ਹੋ। ਬਾਪ ਦੀ ਯਾਦ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਹੋਰ ਕੋਈ ਰਸਤਾ ਨਹੀਂ ਹੈ – ਪਤਿਤ ਤੋਂ ਪਾਵਨ ਬਣਨ ਦਾ। ਯਾਦ ਨਾਲ ਹੀ ਖਾਦ ਭਸੱਮ ਹੋਵੇਗੀ। ਸੁਨਾਰ ਲੋਕ ਜਾਣਦੇ ਹਨ – ਸੱਚਾ ਸੋਨਾ, ਝੂਠਾ ਸੋਨਾ ਕਿਵੇਂ ਬਣਦਾ ਹੈ। ਉਸ ਵਿੱਚ ਚਾਂਦੀ – ਤਾਂਬਾ – ਲੋਹਾ ਪਾਉਂਦੇ ਹਨ। ਤੁਸੀਂ ਵੀ ਪਹਿਲਾਂ ਸਤੋਪ੍ਰਧਾਨ ਸੀ ਫਿਰ ਤੁਹਾਡੇ ਵਿੱਚ ਖਾਦ ਪੈਂਦੀ ਹੈ, ਤਮੋਪ੍ਰਧਾਨ ਬਣ ਪਏ ਹੋ। ਹੁਣ ਫਿਰ ਸਤੋਪ੍ਰਧਾਨ ਬਣਨਾ ਪਵੇ ਤਾਂ ਸਤਿਯੁਗ ਵਿੱਚ ਜਾ ਸਕੋਗੇ। ਬਾਪ ਕਹਿੰਦੇ ਹਨ – ਕੋਈ ਵੀ ਦੇਹਧਾਰੀ ਨੂੰ ਯਾਦ ਨਹੀਂ ਕਰੋ। ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਇੱਕ ਬਾਪ ਦੇ ਸ਼ਿਵਾਏ ਹੋਰ ਕਿਸੇ ਨੂੰ ਯਾਦ ਨਹੀਂ ਕਰੋ ਤਾਂ ਤੁਸੀਂ ਸਵਰਗਪੁਰੀ ਦੇ ਮਾਲਿਕ ਬਣ ਜਾਵੋਗੇ। ਸਵਰਗ ਅਤੇ ਵਿਸ਼ਨੂਪੁਰੀ ਸੀ, ਹੁਣ ਰਾਵਣਪੁਰੀ ਹੈ। ਫਿਰ ਵਿਸ਼ਨੂੰਪੁਰੀ ਬਣੇਗੀ ਜਰੂਰ। ਸਾਧੂ ਸੰਤ ਆਦਿ ਸਭ ਦਾ ਉਧਾਰ ਕਰਨ ਆਉਂਦਾ ਹਾਂ, ਤਾਂ ਹੀ ਕਿਹਾ ਜਾਂਦਾ ਹੈ ਯਦਾ ਯਦਹਿ ਧਰਮਸਿਆ… ਇਹ ਭਾਰਤ ਦੀ ਹੀ ਗੱਲ ਹੈ। ਸਭ ਦਾ ਸਦਗਤੀ ਦਾਤਾ ਮੈਂ ਇੱਕ ਬਾਪ ਸ਼ਿਵ ਹਾਂ। ਸ਼ਿਵ, ਰੂਦ੍ਰ ਸਭ ਉਸ ਦੇ ਹੀ ਨਾਮ ਹਨ, ਅਥਾਹ ਨਾਮ ਰੱਖ ਦਿੱਤੇ ਹਨ। ਬਾਪ ਕਹਿੰਦੇ ਹਨ – ਮੇਰਾ ਅਸਲੀ ਨਾਮ ਤਾਂ ਇੱਕ ਹੀ ਹੈ- ਸ਼ਿਵ। ਮੈਂ ਸ਼ਿਵ ਹਾਂ, ਤੁਸੀਂ ਸਾਲੀਗ੍ਰਾਮ ਬੱਚੇ ਹੋ। ਤੁਸੀਂ ਅਧਾਕਲਪ ਦੇਹ – ਅਭਿਮਾਨੀ ਰਹੇ ਹੋ। ਹੁਣ ਦੇਹੀ – ਅਭਿਮਾਨੀ ਬਣੋ। ਇੱਕ ਬਾਪ ਨੂੰ ਜਾਨਣ ਨਾਲ ਬਾਪ ਦਵਾਰਾ ਤੁਸੀਂ ਸਭ ਕੁਝ ਜਾਣ ਜਾਂਦੇ ਹੋ। ਮਾਸਟਰ ਗਿਆਨ ਸਾਗਰ ਬਣ ਜਾਂਦੇ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਸ਼੍ਰੀਮਤ ਤੇ ਚੱਲ ਕੇ ਸ੍ਰੇਸ਼ਠ ਤੇ ਸ੍ਰੇਸ਼ਠ ਦੇਵਤਾ ਬਣਨਾ ਹੈ। ਸਾਰੇ ਵਿਸ਼ਵ ਦੀ ਸੱਚੀ – ਸੱਚੀ ਰੂਹਾਨੀ ਸੇਵਾ ਕਰਨੀ ਹੈ। ਆਦਿ ਸਨਾਤਨ ਦੇਵੀ – ਦੇਵਤਾ ਧਰਮ ਦੀ ਸਥਾਪਨਾ ਵਿੱਚ ਬਾਪ ਦਾ ਪੂਰਾ ਮਦਦਗਾਰ ਬਣਨਾ ਹੈ।

2. ਆਤਮਾ ਨੂੰ ਸੱਚਾ ਸੋਨਾ ਬਨਾਉਣ ਦੇ ਲਈ ਇੱਕ ਬਾਪ ਦੇ ਸ਼ਿਵਾਏ ਕਿਸੇ ਵੀ ਦੇਹਧਾਰੀ ਨੂੰ ਯਾਦ ਨਹੀਂ ਕਰਨਾ ਹੈ। ਪਾਰਲੌਕਿਕ ਬਾਪ ਨਾਲ ਸੱਚੀ – ਸੱਚੀ ਪ੍ਰੀਤ ਰੱਖਣੀ ਹੈ।

ਵਰਦਾਨ:-

ਕੋਈ ਵੀ ਨਵੀਂ ਪਾਵਰਫੁਲ ਇਨਵੈਂਸ਼ਨ ਕਰਦੇ ਹਨ ਤਾਂ ਅੰਡਰਗਰਾਊਂਡ ਕਰਦੇ ਹਨ। ਤੁਸੀਂ ਵੀ ਜਿਨ੍ਹਾਂ ਅੰਤਰਮੁਖੀ ਮਤਲਬ ਅੰਡਰ ਗਰਾਉਂਡ ਰਹੋਗੇ ਉਤਨਾ ਵਾਯੂਮੰਡਲ ਤੋੰ ਬਚਾਵ ਹੋ ਜਾਵੇਗਾ, ਮਨਨ ਸ਼ਕਤੀ ਵਧੇਗੀ ਅਤੇ ਮਾਇਆ ਦੇ ਵਿਘਨਾਂ ਤੋੰ ਵੀ ਸੇਫ ਹੋ ਜਾਵੋਗੇ। ਬਾਹਰਮੁਖਤਾ ਵਿੱਚ ਆਉਂਦੇ ਵੀ ਅੰਤਰਮੁਖ, ਹਰਸ਼ਿਤਮੁਖ, ਅਕਰਸ਼ਨਮੂਰਤ ਰਹੋ, ਕਰਮ ਕਰਦੇ ਵੀ ਇਹ ਪ੍ਰੈਕਟਿਸ ਕਰੋ ਤਾਂ ਸਮੇਂ ਦੀ ਬੱਚਤ ਹੋਵੇਗੀ ਅਤੇ ਸਫਲਤਾ ਵੀ ਜ਼ਿਆਦਾ ਅਨੁਭਵ ਕਰੋਗੇ।

ਸਲੋਗਨ:-

"ਮਾਤੇਸ਼ਵਰੀ ਜੀ ਦੇ ਅਨਮੋਲ ਮਹਾਵਾਕਿਆ - "ਮਨੁੱਖ ਸਾਖਸ਼ਤਕਾਰ ਵਿੱਚ ਕਿਵੇਂ ਜਾਂਦੇ ਹਨ?

ਇਹ ਜੋ ਸਾਖਸ਼ਤਕਾਰ ਵਿੱਚ ਜਾਣਾ ਹੁੰਦਾ ਹੈ ਤਾਂ ਇਸਦੀ ਫਿਲਾਸਫੀ ਵੀ ਬਹੁਤ ਮਹੀਨ ਹੈ। ਇਹ ਅੰਤਾਵਾਹਕ ਸ਼ਰੀਰ ਨਾਲ ਜਾਕੇ ਘੁੰਮ ਆਉਂਦੇ ਹਨ। ਜਿਵੇੰ ਕੋਈ ਬਾਹਰ ਘੁੰਮਣ ਜਾਂਦਾ ਹੈ ਨਾ ਤਾਂ ਇਵੇਂ ਨਹੀਂ ਜੇ ਘੁੰਮਣ ਗਿਆ ਤਾਂ ਮਰ ਗਿਆ, ਉਹ ਘੁੰਮਕੇ ਫਿਰ ਮੁੜ ਵਾਪਿਸ ਆਵੇਗਾ ਨਾ। ਤਾਂ ਇਹ ਵੀ ਆਤਮਾ ਇਸ ਬੋਡੀ ਤੋਂ ਨਿਕਲ ਅੰਤਾਵਾਹਕ ਸ਼ਰੀਰ ਨਾਲ ਸੈਰ ਕਰਨ ਜਾਂਦੀ ਹੈ, ਥੋੜ੍ਹੇ ਸਮੇਂ ਦੇ ਲਈ ਇਨ੍ਹਾਂ ਦੀ ਆਤਮਾ ਉੱਡਦਾ ਪੰਛੀ ਹੈ, ਇਹ ਵੀ ਪਰਮਾਤਮਾ ਦਾ ਕੰਮ ਹੈ ਜੋ ਉਨ੍ਹਾਂ ਦੀ ਰੱਸੀ ਨੂੰ ਖਿੱਚ ਦਿਵਿਯ ਦ੍ਰਿਸ਼ਟੀ ਨਾਲ ਉਨ੍ਹਾਂ ਨੂੰ ਸਾਖਸ਼ਤਕਾਰ ਕਰਵਾਉਂਦਾ ਹੈ। ਜਿਵੇੰ ਰਾਤ ਨੂੰ ਅਸੀਂ ਜਦੋਂ ਸ਼ਰੀਰ ਤੋਂ ਨਿਆਰੀ ਆਤਮਾ ਹੋ ਸੁਖ – ਪਥ ਅਤੇ ਸਵਪਨ ਦੀ ਅਵਸਥਾ ਵਿੱਚ ਚਲੇ ਜਾਂਦੇ ਹਾਂ, ਤਾਂ ਉਸ ਸਮੇਂ ਸ਼ਰੀਰ ਸ਼ਾਂਤ ਹੈ, ਤਾਂ ਦੇਹ ਅਤੇ ਦੇਹ ਦੇ ਧਰਮ ਭੁੱਲ ਜਾਂਦੇ ਪਰ ਇਵੇਂ ਨਹੀਂ ਕੋਈ ਸ਼ਰੀਰ ਮਰ ਗਿਆ ਫਿਰ ਜਾਗ੍ਰਿਤ ਵਿੱਚ ਆਉਂਦਾ ਹੈ, ਤਾਂ ਉਸ ਰਾਤ ਦੇ ਸੁਪਨੇ ਦੀ ਅਵਸਥਾ ਦਾ ਵਰਨਣ ਕਰ ਸੁਣਾਉਂਦੇ ਹਨ। ਉਵੇਂ ਪਰਮਾਤਮਾ ਦੇ ਨਾਲ ਯੋਗ ਲਗਾਉਣ ਨਾਲ ਪਰਮਾਤਮਾ ਫਿਰ ਦਿਵਿਯ ਦ੍ਰਿਸ਼ਟੀ ਨਾਲ ਆਤਮਾ ਨੂੰ ਸੈਰ ਕਰਵਾਉਂਦੇ ਹਨ। ਫਿਰ ਜਦੋਂ ਧਿਆਨ ਤੋੰ ਉੱਠਦੇ ਹਨ ਤਾਂ ਉਹ ਵੇਖਿਆ ਹੋਇਆ ਸਾਖਸ਼ਤਕਾਰ, ਫਿਰ ਵਰਨਣ ਕਰ ਸੁਣਾਉਂਦੇ ਹਨ ਕਿ ਅਸੀਂ ਇਹ ਵੇਖਕੇ ਆਏ। ਤਾਂ ਉਹ ਸੁਪਨਾ ਰਜੋਗੁਣ, ਤਮੋਗੁਣ ਵੀ ਹੁੰਦਾ ਹੈ, ਇਹ ਧਿਆਨ ਫਿਰ ਸਤੋਗੁਣ ਅਵਸਥਾ ਹੈ। ਤਾਂ ਧਿਆਨ ਵਿੱਚ ਕੋਈ ਸ਼ਰੀਰ ਮਰਦਾ ਨਹੀ ਹੈ, ਪਰ ਸ਼ਰੀਰ ਦੀ ਭਾਸਨਾ ਗੁੰਮ ਹੋ ਜਾਂਦੀ ਹੈ। ਜਿਵੇੰ ਕਲੋਰੋਫਾਰਮ ਦੇਣ ਨਾਲ ਸ਼ਰੀਰ ਦੀ ਸੁਧ – ਬੁੱਧ ਭੁੱਲ ਜਾਂਦੀ ਹੈ, ਵੇਖੋ, ਜਦੋਂ ਕਿਸੇ ਅੰਗ ਨੂੰ ਡੇਡ ਕਰਦੇ ਹਨ ਤਾਂ ਇੰਜੈਕਸ਼ਨ ਲਗਾਕੇ ਡੈਡ ਕਰ ਦਿੰਦੇ ਹਨ ਪ੍ਰੰਤੂ ਹੋਰ ਇੰਦ੍ਰੀਆਂ ਤਾਂ ਚਲਦੀਆਂ ਹਨ, ਤਾਂ ਧਿਆਨ ਵੀ ਇਸੇ ਤਰ੍ਹਾਂ ਨਾਲ ਹੈ ਕਿ ਆਤਮਾ ਕੋਈ ਉਡਕੇ ਸੈਰ ਕਰ ਆਉਂਦੀ ਹੈ ਪਰੰਤੂ ਸ਼ਰੀਰ ਮਰ ਨਹੀਂ ਜਾਂਦਾ, ਹੁਣ ਇਹ ਰੱਸੀ ਖਿੱਚਣ ਦੀ ਸਮ੍ਰਿਤੀ ਵੀ ਪਰਮਾਤਮਾ ਵਿੱਚ ਹੈ, ਨਾਕਿ ਮਨੁੱਖ ਆਤਮਾ ਵਿੱਚ। ਅੱਛਾ। ਓਮ ਸ਼ਾਂਤੀ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top