13 June 2021 PUNJABI Murli Today | Brahma Kumaris

12 June 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

'ਸਨੇਹ' ਅਤੇ 'ਸ਼ਕਤੀ' ਦੀ ਸਮਾਨਤਾ

ਅੱਜ ਸਮ੍ਰਿਤੀ ਸਵਰੂਪ ਬਣਾਉਣ ਵਾਲੇ ਸਮਰੱਥ ਬਾਪ ਚਾਰਾਂ ਪਾਸਿਆਂ ਦੇ ਸਮ੍ਰਿਤੀ – ਸਵਰੂਪ ਸਮਰੱਥ ਬੱਚਿਆਂ ਨੂੰ ਵੇਖ ਰਹੇ ਹਨ। ਅੱਜ ਦਾ ਦਿਨ ਬਾਪਦਾਦਾ ਦੇ ਸਨੇਹ ਵਿੱਚ ਸਮਾਉਣ ਦੇ ਨਾਲ – ਨਾਲ ਸਨੇਹ ਅਤੇ ਸਮਰੱਥ – ਦੋਵਾਂ ਦੇ ਬੈਲੈਂਸ ਸਥਿਤੀ ਦੇ ਅਨੁਭਵ ਦਾ ਦਿਨ ਹੈ। ਸਮ੍ਰਿਤੀ ਦਿਵਸ ਮਤਲਬ ਸਨੇਹ ਅਤੇ ਸਮਰਥੀ – ਦੋਵਾਂ ਦੀ ਸਮਾਨਤਾ ਦੇ ਵਰਦਾਨ ਦਾ ਦਿਵਸ ਹੈ ਕਿਉਂਕਿ ਜਿਸ ਬਾਪ ਦੀ ਸਮ੍ਰਿਤੀ ਵਿੱਚ ਸਨੇਹ ਵਿੱਚ ਲਵਲੀਨ ਹੁੰਦੇਂ ਹੋ, ਉਹ ਬ੍ਰਹਮਾ ਬਾਪ ਸਨੇਹ ਅਤੇ ਸ਼ਕਤੀ ਦੀ ਸਮਾਨਤਾ ਦਾ ਸ੍ਰੇਸ਼ਠ ਸਿੰਬਲ ਹੈ। ਹੁਣੇ – ਹੁਣੇ ਅਤਿ ਸਨੇਹੀ, ਹੁਣੇ – ਹੁਣੇ ਸ੍ਰੇਸ਼ਠ ਸ਼ਕਤੀਸ਼ਾਲੀ। ਸਨੇਹ ਵਿੱਚ ਵੀ ਸਨੇਹ ਦਵਾਰਾ ਹਰ ਬੱਚੇ ਨੂੰ ਸਦਾ ਸ਼ਕਤੀਸ਼ਾਲੀ ਬਣਾਇਆ। ਸਿਰ੍ਫ ਸਨੇਹ ਵਿੱਚ ਆਪਣੇ ਵੱਲ ਆਕਰਸ਼ਿਤ ਨਹੀਂ ਕੀਤਾ ਲੇਕਿਨ ਸਨੇਹ ਦਵਾਰਾ ਸ਼ਕਤੀ ਸੈਨਾ ਬਣਾ ਵਿਸ਼ਵ ਦੇ ਅੱਗੇ ਸੇਵਾ ਅਰਥ ਨਿਮਿਤ ਬਣਾਇਆ। ਸਦਾ ‘ਸਨੇਹੀ ਭਵ’ ਦੇ ਨਾਲ ‘ ਨਸ਼ਟੋਮੋਹਾ ਕਰਮਾਤੀਤ ਭਵ’ ਦਾ ਪਾਠ ਪੜ੍ਹਾਇਆ। ਅੰਤ ਤੱਕ ਬੱਚਿਆਂ ਨੂੰ ਸਦਾ ਨਿਆਰੇ ਅਤੇ ਸਦਾ ਪਿਆਰੇ – ਇਹ ਹੀ ਨੈਣਾਂ ਦੀ ਦ੍ਰਿਸ਼ਟੀ ਦਵਾਰਾ ਵਰਦਾਨ ਦਿੱਤਾ।

ਅੱਜ ਦੇ ਦਿਨ ਚਾਰੋਂ ਪਾਸੇ ਦੇ ਬੱਚੇ ਵੱਖ – ਵੱਖ ਸਵਰੂਪ ਨਾਲ, ਵੱਖ – ਵੱਖ ਸੰਬੰਧ ਨਾਲ, ਸਨੇਹ ਨਾਲ ਅਤੇ ਬਾਪ ਸਮਾਨ ਬਣਨ ਦੀ ਸਥਿਤੀ ਦੀ ਅਨੁਭੂਤੀ ਨਾਲ ਮਿਲਣ ਮਨਾਉਣ ਬਾਪਦਾਦਾ ਦੇ ਵਤਨ ਪੁੱਜੇ। ਕੋਈ ਬੁੱਧੀ ਦਵਾਰਾ ਅਤੇ ਕੋਈ ਦਿਵਿਯ ਦ੍ਰਿਸ਼ਟੀ ਦਵਾਰਾ। ਬਾਪਦਾਦਾ ਨੇ ਸਾਰੇ ਬੱਚਿਆਂ ਦੇ ਸਨੇਹ ਦਾ ਅਤੇ ਸਮਾਣ ਸਥਿਤੀ ਦਾ ਯਾਦ ਅਤੇ ਪਿਆਰ ਦਿਲ ਤੋਂ ਸਵੀਕਾਰ ਕੀਤਾ ਅਤੇ ਰਿਟਰਨ ਵਿੱਚ ਸਾਰੇ ਬੱਚਿਆਂ ਨੂੰ ‘ਬਾਪਦਾਦਾ ਸਮਾਣ ਭਵ’ ਦਾ ਵਰਦਾਨ ਦਿੱਤਾ ਅਤੇ ਦੇ ਰਹੇ ਹਨ। ਬਾਪਦਾਦਾ ਜਾਣਦੇ ਹਨ ਕਿ ਬੱਚਿਆਂ ਦਾ ਬ੍ਰਹਮਾ ਬਾਪ ਨਾਲ ਅਤਿ ਸਨੇਹ ਹੈ। ਭਾਵੇਂ ਸਾਕਾਰ ਵਿੱਚ ਪਾਲਣਾ ਲਈ, ਭਾਵੇਂ ਹੁਣ ਅਵਿਅਕਤ ਰੂਪ ਨਾਲ ਪਾਲਣਾ ਲੈ ਰਹੇ ਹਨ ਲੇਕਿਨ ਵੱਡੀ ਮਾਂ ਹੋਣ ਦੇ ਕਾਰਨ ਮਾਂ ਨਾਲ ਬੱਚਿਆਂ ਦਾ ਪਿਆਰ ਖੁਦ ਹੀ ਹੁੰਦਾ ਹੈ। ਇਸ ਕਾਰਨ ਬਾਪ ਜਾਣਦੇ ਹਨ ਕਿ ਬ੍ਰਹਮਾ ਮਾਂ ਨੂੰ ਬਹੁਤ ਯਾਦ ਕਰਦੇ ਹਨ। ਲੇਕਿਨ ਸਨੇਹ ਦਾ ਪ੍ਰਤੱਖ ਸਵਰੂਪ ਹੈ ਸਮਾਣ ਬਣਨਾ। ਜਿੰਨਾ – ਜਿੰਨਾ ਦਿਲ ਦਾ ਸੱਚਾ ਪਿਆਰ ਹੈ, ਬੱਚਿਆਂ ਦੇ ਮਨ ਵਿੱਚ ਉਤਨਾ ਹੀ ਫਾਲੋ ਫਾਦਰ ਕਰਨ ਦਾ ਉਮੰਗ – ਉਤਸਾਹ ਵਿਖਾਈ ਦਿੰਦਾ ਹੈ। ਇਹ ਅਲੌਕਿਕ ਮਾਂ ਦਾ ਅਲੌਕਿਕ ਪਿਆਰ ਵਿਯੋਗੀ ਬਨਾਉਣ ਵਾਲਾ ਨਹੀਂ ਹੈ, ਸਹਿਜਯੋਗੀ ਰਾਜਯੋਗੀ ਮਤਲਬ ਰਾਜਾ ਬਨਾਉਣ ਵਾਲਾ ਹੈ। ਅਲੌਕਿਕ ਮਾਂ ਦੀ ਬੱਚਿਆਂ ਦੇ ਪ੍ਰਤੀ ਅਲੌਕਿਕ ਮਮਤਾ ਹੈ ਕਿ ਹਰ ਇੱਕ ਬੱਚਾ ਰਾਜਾ ਬਣੇ। ਸਾਰੇ ਰਾਜੇ ਬੱਚੇ ਬਣਨ, ਪ੍ਰਜਾ ਨਹੀਂ। ਪ੍ਰਜਾ ਬਨਾਉਣ ਵਾਲੇ ਹੋ, ਪ੍ਰਜਾ ਬਣਨ ਵਾਲੇ ਨਹੀਂ ਹੋ।

ਅੱਜ ਵਤਨ ਵਿੱਚ ਮਾਤ – ਪਿਤਾ ਦੀ ਰੂਹ ਰੂਹਾਨ ਚੱਲ ਰਹੀ ਸੀ। ਬਾਪ ਨੇ ਬ੍ਰਹਮਾ ਮਾਂ ਨੂੰ ਪੁੱਛਿਆ ਕਿ ਬੱਚਿਆਂ ਨੂੰ ਵਿਸ਼ੇਸ਼ ਸਨੇਹ ਦੇ ਦਿਨ ਕੀ ਯਾਦ ਆਉਂਦਾ? ਤੁਸੀਂ ਲੋਕਾਂ ਨੂੰ ਵੀ ਵਿਸ਼ੇਸ਼ ਯਾਦ ਆਉਂਦੀ ਹੈ ਨਾ। ਹਰ ਇੱਕ ਨੂੰ ਆਪਣੀ ਯਾਦ ਆਉਂਦੀ ਹੈ ਅਤੇ ਉਨ੍ਹਾਂ ਯਾਦਾਂ ਵਿੱਚ ਸਮਾ ਜਾਂਦੇ ਹੋ। ਅੱਜ ਦੇ ਦਿਨ ਵਿਸ਼ੇਸ਼ ਅਲੌਕਿਕ ਯਾਦਾਂ ਦਾ ਸੰਸਾਰ ਹੁੰਦਾ ਹੈ। ਹਰ ਕਦਮ ਵਿੱਚ ਵਿਸ਼ੇਸ਼ ਸਾਕਾਰ ਸਵਰੂਪ ਦੇ ਚਰਿਤ੍ਰ ਦੀ ਯਾਦ ਆਪੇ ਹੀ ਆਉਂਦੀ ਹੈ। ਪਾਲਣਾ ਦੀ ਯਾਦ, ਪ੍ਰਾਪਤੀਆਂ ਦੀ ਯਾਦ, ਵਰਦਾਨਾਂ ਦੀ ਯਾਦ ਆਪੇ ਹੀ ਆਉਂਦੀ ਹੈ। ਤਾਂ ਬਾਪ ਨੇ ਵੀ ਬ੍ਰਹਮਾ ਮਾਂ ਤੋਂ ਇਹ ਹੀ ਪੁੱਛਿਆ। ਜਾਣਦੇ ਹੋ, ਬ੍ਰਹਮਾ ਨੇ ਕੀ ਬੋਲਿਆ ਹੋਵੇਗਾ? ਸੰਸਾਰ ਤੇ ਬੱਚਿਆਂ ਦਾ ਹੀ ਹੈ। ਬ੍ਰਹਮਾ ਬੋਲੇ ਅਮ੍ਰਿਤਵੇਲੇ ਪਹਿਲੇ ‘ਸਮਾਣ ਬੱਚੇ’ ਯਾਦ ਆਏ। ਸਨੇਹੀ ਬੱਚੇ ਅਤੇ ਸਮਾਣ ਬੱਚੇ। ਸਨੇਹੀ ਬੱਚਿਆਂ ਨੂੰ ਸਮਾਣ ਬਨਾਉਣ ਦੀ ਇੱਛਾ ਜਾਂ ਸੰਕਲਪ ਹੈ ਲੇਕਿਨ ਇੱਛਾ ਦੇ ਨਾਲ, ਸੰਕਲਪ ਦੇ ਨਾਲ ਸਦਾ ਸਮਰਥੀ ਨਹੀਂ ਰਹਿੰਦੀ, ਇਸਲਈ ਸਮਾਣ ਬਣਨ ਵਿੱਚ ਨੰਬਰ ਅੱਗੇ ਦੀ ਬਜਾਏ ਪਿੱਛੇ ਰਹਿ ਜਾਂਦਾ ਹੈ। ਸਨੇਹ ਉਮੰਗ – ਉਤਸਾਹ ਵਿੱਚ ਲਿਆਉਂਦਾ ਹੈ ਲੇਕਿਨ ਸਮੱਸਿਆਵਾਂ ਸਨੇਹ ਅਤੇ ਸ਼ਕਤੀ ਰੂਪ ਦੀ ਸਮਾਣ ਸਥਿਤੀ ਬਣਨ ਵਿੱਚ ਕਿਧਰੇ – ਕਿਧਰੇ ਕਮਜ਼ੋਰ ਬਣਾ ਦਿੰਦੀ ਹੈ। ਸਮੱਸਿਆਵਾਂ ਸਦਾ ਸਮਾਣ ਬਣਨ ਦੀ ਸਥਿਤੀ ਤੋਂ ਦੂਰ ਲੈ ਜਾਂਦੀ ਹੈ। ਸਨੇਹ ਦੇ ਕਾਰਨ ਬਾਪ ਨੂੰ ਭੁੱਲ ਵੀ ਨਹੀਂ ਸਕਦੇ। ਹਨ ਵੀ ਪੱਕੇ ਬ੍ਰਾਹਮਣ। ਪਿੱਛੇ ਹੱਟਣ ਵਾਲੇ ਵੀ ਨਹੀਂ ਹਨ, ਅਮਰ ਵੀ ਹਨ। ਸਿਰ੍ਫ ਸਮੱਸਿਆ ਨੂੰ ਵੇਖ ਥੋੜ੍ਹੇ ਸਮੇਂ ਦੇ ਲਈ ਉਸ ਸਮੇਂ ਘਬਰਾ ਜਾਂਦੇ ਹਨ। ਇਸਲਈ, ਨਿਰੰਤਰ ਸਨੇਹ ਅਤੇ ਸ਼ਕਤੀ ਦੀ ਸਮਾਣ ਸਥਿਤੀ ਦਾ ਅਨੁਭਵ ਨਹੀਂ ਕਰ ਸਕਦੇ।

ਇਸ ਸਮੇਂ ਦੇ ਪ੍ਰਮਾਣ ਨਾਲੇਜਫੁਲ, ਪਾਵਰਫੁਲ, ਸਕੱਸੇਸਫੁਲ ਸਥਿਤੀ ਦੇ ਬਹੁਤਕਾਲ ਦੇ ਅਨੁਭਵੀ ਬਣ ਚੁੱਕੇ ਹੋ। ਮਾਯਾ ਦੇ, ਪ੍ਰਾਕ੍ਰਿਤੀ ਦੇ ਅਤੇ ਆਤਮਾਵਾਂ ਦਵਾਰਾ ਨਿਮਿਤ ਬਣੀਆਂ ਹੋਈਆਂ ਸਮੱਸਿਆਵਾਂ ਦੇ ਅਨੇਕ ਵਾਰ ਦੇ ਅਨੁਭਵੀ ਆਤਮਾਵਾਂ ਹੋ। ਨਵੀਂ ਗੱਲ ਨਹੀਂ ਹੈ। ਤ੍ਰਿਕਾਲਦਰਸ਼ੀ ਹੋ! ਸਮੱਸਿਆਵਾਂ ਦੇ ਆਦਿ – ਮੱਧ – ਅੰਤ – ਤਿੰਨਾਂ ਨੂੰ ਜਾਣਦੇ ਹੋ। ਅਨੇਕ ਕਲਪਾਂ ਦੀ ਗੱਲ ਤੇ ਛੱਡੋ ਲੇਕਿਨ ਇਸ ਕਲਪ ਦੇ ਬ੍ਰਾਹਮਣ ਜੀਵਨ ਵਿੱਚ ਵੀ ਬੁੱਧੀ ਦਵਾਰਾ ਜਾਨ ਕੇ ਵਿਜੇਈ ਬਣਨ ਵਿੱਚ ਜਾਂ ਸਮੱਸਿਆ ਨੂੰ ਪਾਰ ਕਰ ਅਨੁਭਵੀ ਬਣਨ ਵਿੱਚ ਨਵੇਂ ਨਹੀਂ ਹੋ, ਪੁਰਾਣੇ ਹੋ ਗਏ ਹੋ। ਭਾਵੇਂ ਇੱਕ ਸਾਲ ਦਾ ਵੀ ਹੋਵੇ ਲੇਕਿਨ ਇਸ ਅਨੁਭਵ ਵਿੱਚ ਪੁਰਾਣੇ ਹਨ। ‘ਨਥਿੰਗ – ਨਿਊ’ – ਇਹ ਪਾਠ ਵੀ ਪੜ੍ਹਾਇਆ ਹੋਇਆ ਹੈ ਇਸਲਈ ਵਰਤਮਾਨ ਸਮੇਂ ਦੇ ਪ੍ਰਮਾਣ ਹੁਣ ਸਮੱਸਿਆ ਤੋਂ ਘਬਰਾਉਣ ਵਿੱਚ ਸਮੇਂ ਨਹੀਂ ਗਵਾਉਣਾ ਹੈ। ਸਮੇਂ ਗਵਾਉਣ ਨਾਲ ਨੰਬਰ ਪਿੱਛੇ ਹੋ ਜਾਂਦਾ ਹੈ।

ਤਾਂ ਬ੍ਰਹਮਾ ਮਾਂ ਨੇ ਬੋਲਿਆ – ਇੱਕ ਵਿਸ਼ੇਸ਼ ਸਨੇਹੀ ਬੱਚੇ ਅਤੇ ਦੂਜੇ ਸਮਾਣ ਬਣਨ ਵਾਲੇ, ਦੋ ਤਰ੍ਹਾਂ ਦੇ ਬੱਚਿਆਂ ਨੂੰ ਵੇਖ ਇਹ ਸੰਕਲਪ ਆਇਆ ਕਿ ਵਰਤਮਾਨ ਸਮੇਂ ਪ੍ਰਮਾਣ ਮਿਜ਼ੋਰਟੀ ਬੱਚਿਆਂ ਨੂੰ ਹੁਣ ਸਮਾਣ ਸਥਿਤੀ ਦੇ ਸਮੀਪ ਵੇਖਣਾ ਚਾਹੁੰਦੇ ਹਨ। ਸਮਾਣ ਸਥਿਤੀ ਵਾਲੇ ਵੀ ਹਨ ਲੇਕਿਨ ਮਿਜ਼ੋਰਟੀ ਸਮਾਨਤਾ ਦੇ ਸਮੀਪ ਪਹੁੰਚ ਜਾਣ – ਇਹ ਹੀ ਅਮ੍ਰਿਤਵੇਲੇ ਬੱਚਿਆਂ ਨੂੰ ਵੇਖ – ਵੇਖ ਸਮਾਣ ਬਣਨ ਦਾ ਦਿਨ ਯਾਦ ਆ ਰਿਹਾ ਸੀ। ਤੁਸੀਂ ‘ਸਮ੍ਰਿਤੀ – ਦਿਨ’ ਨੂੰ ਯਾਦ ਕਰ ਰਹੇ ਸੀ ਅਤੇ ਬ੍ਰਹਮਾ ਮਾਂ ‘ ਸਮਾਣ ਬਣਨ ਦਾ ਦਿਨ’ ਯਾਦ ਕਰ ਰਹੇ ਸਨ। ਇਹ ਹੀ ਸ੍ਰੇਸ਼ਠ ਸੰਕਲਪ ਪੂਰਾ ਕਰਨਾ ਮਤਲਬ ਸਮ੍ਰਿਤੀ ਦਿਵਸ ਨੂੰ ਸਮਰਥ ਦਿਵਸ ਬਨਾਉਣਾ ਹੈ। ਇਹ ਹੀ ਸਨੇਹ ਦਾ ਪ੍ਰਤੱਖ ਫਲ ਮਾਂ -ਬਾਪ ਵੇਖਣਾ ਚਾਹੁੰਦੇ ਹਨ। ਪਾਲਣਾ ਦਾ ਅਤੇ ਬਾਪ ਦੇ ਵਰਦਾਨਾਂ ਦਾ ਇਹ ਹੀ ਸ੍ਰੇਸ਼ਠ ਫਲ ਹੈ। ਮਾਤਾ – ਪਿਤਾ ਦੇ ਪ੍ਰਤੱਖ ਫਲ ਵਿਖਾਉਣ ਵਾਲੇ ਸ੍ਰੇਸ਼ਠ ਬੱਚੇ ਹੋ। ਪਹਿਲਾਂ ਵੀ ਸੁਣਾਇਆ ਸੀ – ਅਤਿ ਸਨੇਹ ਦੀ ਨਿਸ਼ਾਨੀ ਇਹ ਹੈ ਜੋ ਸਨੇਹੀ, ਸਨੇਹ ਦੀ ਕਮੀ ਵੇਖ ਨਹੀਂ ਸਕਦੇ ਇਸਲਈ, ਹੁਣ ਤੇਜ਼ ਗਤੀ ਨਾਲ ਸਮਾਣ ਸਥਿਤੀ ਦੇ ਨੇੜ੍ਹੇ ਆਓ। ਇਹ ਹੀ ਮਾਂ ਦਾ ਸਨੇਹ ਹੈ। ਹਰ ਕਦਮ ਵਿੱਚ ਫਾਲੋ ਫਾਦਰ ਕਰਦੇ ਚੱਲੋ। ਬ੍ਰਹਮਾ ਇੱਕ ਹੀ ਵਿਸ਼ੇਸ਼ ਆਤਮਾ ਹੈ ਜਿਸਦਾ ਮਾਤਾ – ਪਿਤਾ ਦੋਵਾਂ ਦਾ ਪਾਰਟ ਸਾਕਾਰ ਰੂਪ ਵਿੱਚ ਨੂੰਧਿਆ ਹੋਇਆ ਹੈ ਇਸਲਈ ਵਚਿੱਤਰ ਪਾਰਟਧਾਰੀ ਮਹਾਨ ਆਤਮਾ ਦਾ ਡਬਲ ਸਵਰੂਪ ਬੱਚਿਆਂ ਨੂੰ ਯਾਦ ਜਰੂਰ ਆਉਂਦਾ ਹੈ। ਲੇਕਿਨ ਜੋ ਬ੍ਰਹਮਾ ‘ ਮਾਤ – ਪਿਤਾ’ ਦੇ ਦਿਲ ਦੀ ਸ੍ਰੇਸ਼ਠ ਆਸ਼ਾ ਹੈ ਕਿ ਸ੍ਰਵ ਸਮਾਣ ਬਣਨ, ਉਸਨੂੰ ਵੀ ਯਾਦ ਕਰਨਾ। ਸਮਝਾ? ਅੱਜ ਦੇ ਸਮ੍ਰਿਤੀ ਦਿਵਿਸ ਦਾ ਸ੍ਰੇਸ਼ਠ ਸੰਕਲਪ “ਸਮਾਣ ਬਣਨਾ ਹੀ ਹੈ” ਭਾਵੇਂ ਸੰਕਲਪ ਵਿੱਚ, ਭਾਵੇਂ ਬੋਲ ਵਿੱਚ, ਭਾਵੇਂ ਸਬੰਧ ਸੰਪਰਕ ਵਿਚ ਸਮਾਣ ਮਤਲਬ ਸਮਰਥ ਬਣਨਾ ਹੈ। ਕਿੰਨੀ ਵੀ ਵੱਡੀ ਸਮੱਸਿਆ ਹੋਵੇ ਲੇਕਿਨ ‘ਨਥਿੰਗ ਨਿਊ’ ਇਸ ਸਮ੍ਰਿਤੀ ਨਾਲ ਸਮਰਥ ਬਣ ਜਾਵੋਗੇ, ਇਸ ਵਿੱਚ ਅਲਬੇਲੇ ਨਹੀਂ ਬਣਨਾ, ਅਲਬੇਲੇਪਨ ਵਿੱਚ ਵੀ ਨਥਿੰਗ – ਨਿਊ ਸ਼ਬਦ ਯੂਜ਼ ਕਰਦੇ ਹਨ। ਲੇਕਿਨ ਅਨੇਕ ਵਾਰ ਵਿਜੇਈ ਬਣਨ ਵਿੱਚ ਨਥਿੰਗ ਨਿਊ। ਇਸ ਵਿੱਧੀ ਨਾਲ ਸਦਾ ਸਿੱਧੀ ਨੂੰ ਪ੍ਰਾਪਤ ਕਰਦੇ ਚੱਲੋ। ਅੱਛਾ!

ਸਾਰੇ ਉਮੰਗ ਨਾਲ ਸਮ੍ਰਿਤੀ ਦਿਵਸ ਮਨਾਉਣ ਆਏ ਹੋ। ਤਿੰਨ ਪੈਰ (ਪਗ) ਪ੍ਰਿਥਵੀ ਦੇਣ ਵਾਲੇ ਵੀ ਆਏ ਹਨ। ਤਿੰਨ ਪੈਰ ਦੇਕੇ ਅਤੇ ਤਿੰਨਾਂ ਲੋਕਾਂ ਦਾ ਮਾਲਿਕ ਬਣ ਜਾਣ, ਤਾਂ ਦੇਣਾ ਕੀ ਹੋਇਆ! ਫਿਰ ਵੀ, ਸੇਵਾ ਦਾ ਪੁੰਨ ਜਮਾਂ ਕਰਨ ਵਿੱਚ ਹੁਸ਼ਿਆਰ ਬਣੇ ਇਸਲਈ ਹੁਸ਼ਿਆਰੀ ਦੀ ਮੁਬਾਰਕ ਹੋਵੇ। ਇੱਕ ਦੋ ਲੱਖ ਪਾਉਣ ਦੀ ਵਿਧੀ ਨੂੰ ਅਪਨਾਉਣ ਦੀ ਸਮਰਥੀ ਰੱਖੀ ਇਸਲਈ ਵਿਸ਼ੇਸ਼ ਸਮ੍ਰਿਤੀ ਦਿਵਸ ਤੇ ਅਜਿਹੀਆਂ ਸਮਰਥ ਆਤਮਾਵਾਂ ਨੂੰ ਬੁਲਾਇਆ ਹੈ। ਬਾਪ ਰਮਣੀਕ ਚਿੱਟਚੈਟ ਕਰ ਰਹੇ ਸਨ। ਵਿਸ਼ੇਸ਼ ਸਥਾਨ ਦੇਣ ਵਾਲਿਆਂ ਨੂੰ ਬੁਲਾਇਆ ਹੈ। ਬਾਪ ਨੇ ਵੀ ਸਥਾਨ ਦਿੱਤਾ ਹੈ ਨਾ। ਬਾਪ ਦਾ ਵੀ ਲਿਸਟ ਵਿੱਚ ਨਾਮ ਹੈ ਨਾ। ਕਿਹੜਾ ਸਥਾਨ ਦਿੱਤਾ ਹੈ? ਅਜਿਹਾ ਸਥਾਨ ਕੋਈ ਦੇ ਨਹੀਂ ਸਕਦਾ। ਬਾਪ ਨੇ ‘ ਦਿਲਤਖਤ’ ਦਿੱਤਾ, ਕਿੰਨਾ ਵੱਡਾ ਸਥਾਨ ਹੈ! ਇਹ ਸਭ ਸਥਾਨ ਉਸ ਵਿੱਚ ਆ ਜਾਣਗੇ ਨਾ। ਦੇਸ਼ – ਵਿਦੇਸ਼ ਦੇ ਸੇਵਾ – ਸਥਾਨ ਸਾਰੇ। ਇੱਕਠੇ ਕਰੋ ਤਾਂ ਵੀ ਵੱਡਾ ਸਥਾਨ ਕਿਹੜਾ ਹੈ? ਪੁਰਾਣੀ ਦੁਨੀਆਂ ਵਿੱਚ ਰਹਿਣ ਦੇ ਕਾਰਨ ਤੁਸੀਂ ਤਾਂ ਇੱਟਾਂ ਦਾ ਮਕਾਨ ਦਿੱਤਾ ਅਤੇ ਬਾਪ ਨੇ ਤਖ਼ਤ ਦਿੱਤਾ – ਜਿੱਥੇ ਸਦਾ ਹੀ ਬੇਫਿਕਰ ਬਾਦਸ਼ਾਹ ਬਣ ਬੈਠ ਜਾਂਦੇ। ਫਿਰ ਵੀ ਦੇਖੋ, ਕਿਸੇ ਵੀ ਤਰ੍ਹਾਂ ਦੀ ਸੇਵਾ ਦਾ – ਭਾਵੇਂ ਜਗ੍ਹਾ ਦਵਾਰਾ ਸੇਵਾ ਕਰਦੇ, ਭਾਵੇਂ ਸਥਿਤੀ ਦਵਾਰਾ ਕਰਦੇ – ਸੇਵਾ ਦਾ ਮਹੱਤਵ ਆਪੇ ਹੀ ਹੁੰਦਾ ਹੈ। ਤਾਂ ਸਥਾਨ ਦੀ ਸੇਵਾ ਦਾ ਵੀ ਬਹੁਤ ਮਹੱਤਵ ਹੈ। ਕਿਸੇ ਨੂੰ ‘ਹਾਂ ਜੀ’ ਕਹਿ ਕੇ, ਕਿਸੇ ਨੂੰ ‘ ਪਹਿਲੇ ਆਪ’ ਕਹਿ ਕੇ ਸੇਵਾ ਕਰਨ ਦਾ ਵੀ ਮਹੱਤਵ ਹੈ। ਸਿਰ੍ਫ ਭਾਸ਼ਣ ਕਰਨਾ ਸੇਵਾ ਨਹੀਂ ਹੈ ਲੇਕਿਨ ਕਿਸੇ ਵੀ ਸੇਵਾ ਦੀ ਵਿੱਧੀ ਨਾਲ ਮਨਸਾ, ਵਾਚਾ , ਕਰਮਨਾ, ਬਰਤਨ ਮਾਂਜਣੇ ਵੀ ਸੇਵਾ ਦਾ ਮਹੱਤਵ ਹੈ। ਜਿੰਨਾਂ ਭਾਸ਼ਣ ਕਰਨ ਵਾਲਾ ਪਦਵੀ ਪਾ ਲੈਂਦਾ ਹੈ ਉਤਨਾ ਯੋਗਯੁਕਤ, ਯੁਕਤੀਯੁਕਤ ਸਥਿਤੀ ਵਿੱਚ ਸਥਿਤ ਰਹਿਕੇ ‘ਭਾਂਡੇ ਮਾਂਜਣ ਵਾਲਾ’ ਵੀ ਸ੍ਰੇਸ਼ਠ ਪਦਵੀ ਪਾ ਸਕਦਾ ਹੈ। ਉਹ ਮੂੰਹ ਤੋਂ ਕਰਦਾ ਹੈ, ਉਹ ਸਥਿਤੀ ਨਾਲ ਕਰਦਾ । ਤਾਂ ਸਦਾ ਹਰ ਸਮੇਂ ਸੇਵਾ ਦੀ ਵਿੱਧੀ ਦੇ ਮਹੱਤਵ ਨੂੰ ਜਾਣ ਕੇ ਮਹਾਨ ਬਣੋਂ। ਕੋਈ ਵੀ ਸੇਵਾ ਦਾ ਫਲ ਨਾ ਮਿਲੇ – ਇਹ ਹੋ ਨਹੀ ਸਕਦਾ। ਪਰ ਸੱਚੀ ਦਿਲ ਤੇ ਸਾਹਿਬ ਰਾਜ਼ੀ ਹੁੰਦਾ ਹੈ। ਜਦੋਂ ਦਾਤਾ, ਵਰਦਾਤਾ ਰਾਜੀ ਹੋ ਜਾਵੇ ਤਾਂ ਕੀ ਕਮੀ ਰਹੇਗੀ! ਵਰਦਾਤਾ ਜਾਂ ਭਗਿਆਵਿਧਾਤਾ ਗਿਆਨ ਦਾਤਾ ਭੋਲੇ ਬਾਪ ਨੂੰ ਰਾਜੀ ਕਰਨਾ ਬਹੁਤ ਸਹਿਜ ਹੈ। ਭਗਵਾਨ ਰਾਜ਼ੀ ਤਾਂ ਧਰਮਰਾਜ ਕਾਜ਼ੀ ਤੋੰ ਵੀ ਬੱਚ ਜਾਵੋਗੇ, ਮਾਇਆ ਤੋਂ ਵੀ ਬੱਚ ਜਾਵੋਗੇ, ਅੱਛਾ!

ਚਾਰੋਂ ਤਰਫ਼ ਦੇ ਸ੍ਰਵ ਸਨੇਹ ਅਤੇ ਸ਼ਕਤੀ ਦੇ ਸਮਾਣ ਸਥਿਤੀ ਵਿੱਚ ਸਥਿਤ ਰਹਿਣ ਵਾਲੇ, ਸਦਾ ਹਰ ਕਰਮ ਵਿੱਚ ਫਾਲੋ ਫਾਦਰ ਕਰਨ ਵਾਲੇ ਮਾਤਾ – ਪਿਤਾ ਨੂੰ ਸਦਾ ਸਨੇਹ ਅਤੇ ਸ਼ਕਤੀ ਦਵਾਰਾ ਸਮਾਣ ਬਣਨ ਦਾ ਫਲ ਵਿਖਾਉਣ ਵਾਲੇ, ਅਜਿਹੇ ਸਮ੍ਰਿਤੀ ਸਵਰੂਪ ਸ੍ਰਵ ਸਮਰਥ ਬੱਚਿਆਂ ਨੂੰ ਸਮਰਥ ਬਾਪ ਦਾ ਸਮਰਥ -ਦਿਵਸ ਤੇ ਯਾਦਪਿਆਰ ਅਤੇ ਨਮਸਤੇ।

ਸੇਵਾਕੇਂਦਰਾਂ ਦੇ ਲਈ ਤਿੰਨ ਪੈਰ ਪ੍ਰਿਥਵੀ ਦੇਣ ਵਾਲੇ ਨਿਮਿਤ ਭਾਈ – ਭੈਣਾਂ ਨਾਲ ਅਵਿਅਕਤ ਬਾਪਦਾਦਾ ਦੀ ਮੁਲਾਕਾਤ

ਵਿਸ਼ੇਸ਼ ਸੇਵਾ ਦੇ ਪ੍ਰਤੱਖਫਲ ਦੀ ਪ੍ਰਾਪਤੀ ਵੇਖ ਖੁਸ਼ੀ ਹੋ ਰਹੀ ਹੈ ਨਾ। ਭਵਿੱਖ ਤਾਂ ਜਮਾਂ ਹੈ ਹੀ ਲੇਕਿਨ ਵਰਤਮਾਨ ਵੀ ਸ੍ਰੇਸ਼ਠ ਬਣ ਗਿਆ। ਵਰਤਮਾਨ ਸਮੇਂ ਦੀ ਪ੍ਰਾਪਤੀ ਭਵਿੱਖ ਤੋੰ ਵੀ ਸ੍ਰੇਸ਼ਠ ਹੈ! ਕਿਉਂਕਿ ਅਪ੍ਰਾਪਤੀ ਅਤੇ ਪ੍ਰਾਪਤੀ ਦੇ ਅਨੁਭਵ ਦਾ ਗਿਆਨ ਇਸ ਸਮੇਂ ਹੈ। ਉੱਥੇ ਅਪ੍ਰਾਪਤੀ ਕੀ ਹੁੰਦੀ ਹੈ, ਉਸਦਾ ਹੀ ਪਤਾ ਨਹੀਂ ਹੈ। ਤਾਂ ਅੰਤਰ ਦਾ ਪਤਾ ਨਹੀਂ ਹੁੰਦਾ ਹੈ ਅਤੇ ਇੱਥੇ ਅੰਤਰ ਦਾ ਅਨੁਭਵ ਹੈ ਇਸਲਈ ਇਸ ਸਮੇਂ ਦੀ ਪ੍ਰਾਪਤੀ ਦੇ ਅਨੁਭਵ ਦਾ ਮਹੱਤਵ ਹੈ। ਜੋ ਵੀ ਸੇਵਾ ਦੇ ਨਿਮਿਤ ਬਣਦੇ ਹਨ, ਤਾਂ ‘ਤਰੁੰਤ ਦਾਨ ਮਹਾਂਪੁੰਨ’ ਗਾਇਆ ਹੋਇਆ ਹੈ। ਜੇਕਰ ਕਿਸੇ ਵੀ ਗੱਲ ਦੇ ਕੋਈ ਨਿਮਿਤ ਬਣਦਾ ਹੈ ਮਤਲਬ ਤਰੁੰਤ ਦਾਨ ਕਰਦਾ ਹੈ ਤਾਂ ਉਸਦੇ ਰਿਟਰਨ ਵਿੱਚ ਮਹਾਂਪੁੰਨ ਦੀ ਅਨੁਭੂਤੀ ਹੁੰਦੀ ਹੈ। ਉਹ ਕੀ ਹੁੰਦੀ ਹੈ? ਕਿਸੇ ਵੀ ਸੇਵਾ ਦਾ ਪੁੰਨ ਐਕਸਟ੍ਰਾ ‘ਖੁਸ਼ੀ’ ਸ਼ਕਤੀ ਦੀ ਅਨੁਭੂਤੀ ਹੁੰਦੀ ਹੈ। ਜਦੋਂ ਵੀ ਕੋਈ ਸਫਲਤਾ – ਸਵਰੂਪ ਬਣਕੇ ਸੇਵਾ ਕਰਦੇ ਹੋ ਤਾਂ ਉਸ ਸਮੇਂ ਵਿਸ਼ੇਸ਼ ਖੁਸ਼ੀ ਦੀ ਅਨੁਭੂਤੀ ਕਰਦੇ ਹੋ ਨਾ। ਵਰਨਣ ਕਰਦੇ ਹੋ ਕਿ ਅੱਜ ਬਹੁਤ ਚੰਗਾ ਮਹਿਸੂਸ ਹੋਇਆ। ਕਿਉਂ ਹੋਇਆ? ਬਾਪ ਦਾ ਪਰਿਚੈ ਸੁਣਕੇ। ਸਫਲਤਾ ਦਾ ਅਨੁਭਵ ਕੀਤਾ। ਕੋਈ ਪਰਿਚੈ ਮਿਲਦੇ ਜਾਗ ਜਾਂਦਾ ਹੈ ਜਾਂ ਪਰਿਚੈ ਮਿਲਦੇ ਪਰਿਵਰਤਨ ਹੋ ਜਾਂਦਾ ਹੈ ਤਾਂ ਉਨ੍ਹਾਂ ਦੀ ਪ੍ਰਾਪਤੀ ਦਾ ਅਸਰ ਤੁਹਾਡੇ ਉੱਪਰ ਵੀ ਪੇਂਦਾ ਹੈ। ਦਿਲ ਵਿੱਚ ਖੁਸ਼ੀ ਦੇ ਗੀਤ ਵਜਣੇ ਸ਼ੁਰੂ ਹੋ ਜਾਂਦੇ ਹਨ – ਇਹ ਹੈ ਪ੍ਰਤਖਫਲ ਦੀ ਪ੍ਰਾਪਤੀ। ਤਾਂ ਸੇਵਾ ਕਰਨ ਵਾਲਾ ਮਤਲਬ ਸਦਾ ਪ੍ਰਾਪਤੀ ਦਾ ਮੇਵਾ ਖਾਣ ਵਾਲਾ। ਤਾਂ ਜੋ ਮੇਵਾ ਖਾਂਦਾ ਹੈ ਉਹ ਕੀ ਹੁੰਦਾ ਹੈ? ਤੰਦਰੁਸਤ ਹੁੰਦਾ ਹੈ ਨਾ। ਜੇਕਰ ਡਾਕਟਰ ਵੀ ਕਿਸੇ ਨੂੰ ਕਮਜ਼ੋਰ ਵੇਖਦੇ ਹਨ ਤਾਂ ਕੀ ਕਹਿੰਦੇ ਹਨ? ਫਲ ਖਾਵੋ ਕਿਉਂਕਿ ਅੱਜਕਲ ਹੋਰ ਤਾਕਤ ਦੀ ਚੀਜ਼ – ਮੱਖਣ ਖਾਵੋ, ਘਿਉ ਖਾਵੋ – ਉਹ ਤਾਂ ਹਜ਼ਮ ਨਹੀਂ ਕਰ ਸਕਦੇ। ਅੱਜਕਲ ਤਾਕਤ ਦੇ ਲਈ ਫਲ ਦਿੰਦੇ ਹਨ। ਤਾਂ ਸੇਵਾ ਦਾ ਵੀ ਪ੍ਰਤੱਖਫਲ ਮਿਲਦਾ ਹੈ। ਭਾਵੇਂ ਕਰਮਨਾ ਵੀ ਕਰੋ, ਕਰਮਨਾ ਦੀ ਵੀ ਖੁਸ਼ੀ ਹੁੰਦੀ ਹੈ। ਜਿਵੇੰ ਸਫਾਈ ਕਰਦੇ ਹੋ, ਲੇਕਿਨ ਜਦੋਂ ਜਗ੍ਹਾ ਸਫਾਈ ਨਾਲ ਚਮਕਦਾ ਹੈ ਤਾਂ ਸੱਚੇ ਦਿਲ ਨਾਲ ਕਰਨ ਦੇ ਕਾਰਨ ਜਗ੍ਹਾ ਨੂੰ ਚਮਕਦਾ ਹੋਇਆ ਵੇਖ ਕੇ ਖੁਸ਼ੀ ਹੁੰਦੀ ਹੈ ਨਾ।

ਕਿਸੇ ਵੀ ਸੇਵਾ ਦੇ ਪੁੰਨ ਦਾ ਫ਼ਲ ਆਪੇ ਹੀ ਮਿਲਦਾ ਹੈ। ਪੁੰਨ ਦਾ ਫਲ ਜਮਾਂ ਵੀ ਹੁੰਦਾ ਹੈ ਅਤੇ ਫਿਰ ਹੁਣ ਵੀ ਮਿਲਦਾ ਹੈ। ਜੇਕਰ ਮੰਨ ਲਵੋ ਤੁਸੀਂ ਕੋਈ ਵੀ ਕੰਮ ਕਰਦੇ ਹੋ, ਸੇਵਾ ਕਰਦੇ ਹੋ ਤਾਂ ਕੋਈ ਵੀ ਤੁਹਾਨੂੰ ਕਹੇਗਾ – ਬਹੁਤ ਚੰਗੀ ਸੇਵਾ ਕੀਤੀ, ਬਹੁਤ ਹੱਡੀ, ਅਥੱਕ ਹੋਕੇ ਕੀਤੀ। ਤਾਂ ਇਹ ਸੁਣ ਕੇ ਖੁਸ਼ੀ ਹੁੰਦੀ ਹੈ ਨਾ। ਤਾਂ ਫਲ ਮਿਲਿਆ ਨਾ। ਭਾਵੇਂ ਮੂੰਹ ਨਾਲ ਸੇਵਾ ਕਰੋ, ਭਾਵੇਂ ਹੱਥਾਂ ਨਾਲ ਸੇਵਾ ਕਰੋ ਲੇਕਿਨ ਸੇਵਾ ਮਾਨਾ ਹੀ ਮੇਵਾ। ਤਾਂ ਇਹ ਵੀ ਸੇਵਾ ਦੇ ਨਿਮਿਤ ਬਣੇ ਹੋ ਨਾ। ਮਹੱਤਵ ਰੱਖਣ ਨਾਲ ਮਹਾਨਤਾ ਪ੍ਰਾਪਤ ਕਰ ਲੈਂਦੇ। ਤਾਂ ਇਵੇਂ ਫਿਰ ਵੀ ਸੇਵਾ ਦੇ ਮਹੱਤਵ ਨੂੰ ਜਾਣ ਸਦਾ ਕਿਸੇ ਨਾ ਕਿਸੇ ਸੇਵਾ ਵਿੱਚ ਬਿਜ਼ੀ ਰਹੋ। ਇਵੇਂ ਨਹੀਂ ਕਿ ਕੀ ਜਿਗਿਆਸੂ ਨਹੀਂ ਮਿਲਿਆ ਤਾਂ ਸੇਵਾ ਕੀ ਕਰਾਂ? ਕੋਈ ਪ੍ਰਦਰਸ਼ਨੀ ਨਹੀਂ ਹੋਈ, ਕੋਈ ਭਾਸ਼ਣ ਨਹੀਂ ਹੋਇਆ ਤਾਂ ਕੀ ਸੇਵਾ ਕਰਾਂ? ਨਹੀਂ। ਸੇਵਾ ਦਾ ਫੀਲਡ ਬਹੁਤ ਵੱਡਾ ਹੈ! ਕੋਈ ਕਹੇ, ਸਾਨੂੰ ਸੇਵਾ ਮਿਲਦੀ ਨਹੀਂ ਹੈ – ਕਹਿ ਨਹੀਂ ਸਕਦਾ। ਵਾਯੂਮੰਡਲ ਨੂੰ ਬਣਾਉਣ ਦੀ ਕਿੰਨੀ ਸੇਵਾ ਰਹੀ ਹੋਈ ਹੈ! ਪ੍ਰਾਕ੍ਰਿਤੀ ਨੂੰ ਵੀ ਪਰਿਵਰਤਨ ਕਰਨ ਵਾਲੇ ਹੋ। ਤਾਂ ਪ੍ਰਾਕ੍ਰਿਤੀ ਦਾ ਪਰਿਵਰਤਨ ਕਿਵੇਂ ਹੋਵੇਗਾ? ਭਾਸ਼ਣ ਕਰੋਗੇ ਕੀ? ਵ੍ਰਿਤੀ ਨਾਲ ਵਾਯੂਮੰਡਲ ਬਣੇਗਾ। ਵਾਯੂਮੰਡਲ ਬਣਨਾ ਮਤਲਬ ਪ੍ਰਾਕ੍ਰਿਤੀ ਦਾ ਪਰਿਵਰਤਨ ਹੋਣਾ। ਤਾਂ ਇਹ ਕਿੰਨੀ ਸੇਵਾ ਕੀਤੀ ਹੈ! ਹੁਣ ਹੋਈ ਹੈ? ਹਾਲੇ ਤਾਂ ਪ੍ਰਾਕ੍ਰਿਤੀ ਪੇਪਰ ਲੈ ਰਹੀ ਹੈ। ਤਾਂ ਹਰ ਸੈਕਿੰਡ ਸੇਵਾ ਦਾ ਬਹੁਤ ਵੱਡਾ ਫੀਲਡ ਰਿਹਾ ਹੋਇਆ ਹੈ। ਕੋਈ ਕਹਿ ਨਹੀਂ ਸਕਦਾ ਕੀ ਸਾਨੂੰ ਸੇਵਾ ਦਾ ਚਾਂਸ ਨਹੀਂ ਮਿਲਦਾ। ਬਿਮਾਰ ਵੀ ਹੋ ਤਾਂ ਵੀ ਸੇਵਾ ਦਾ ਚਾਂਸ ਹੈ। ਕੋਈ ਵੀ ਹੋਵੇ – ਭਾਵੇਂ ਅਨਪੜ੍ਹ, ਭਾਵੇਂ ਪੜ੍ਹਿਆ ਹੋਇਆ ਹੋਵੇ, ਕਿਸੇ ਵੀ ਤਰ੍ਹਾਂ ਦੀ ਆਤਮਾ, ਸਭ ਦੇ ਲਈ ਸੇਵਾ ਦਾ ਸਾਧਨ ਬਹੁਤ ਵੱਡਾ ਹੈ। ਤਾਂ ਸੇਵਾ ਦਾ ਚਾਂਸ ਮਿਲੇ – ਇਹ ਨਹੀਂ, ਮਿਲਿਆ ਹੋਇਆ ਹੈ।

ਆਲਰਾਊਂਡਰ ਸੇਵਾਧਾਰੀ ਬਣਨਾ ਹੈ। ਕਰਮਨਾ ਸੇਵਾ ਦੀ ਵੀ 100 ਮਾਰਕਸ ਹਨ। ਜੇਕਰ ਵਾਚਾ ਅਤੇ ਕਰਮਨਾ ਠੀਕ ਹੈ ਲੇਕਿਨ ਕਰਮਨਾ ਦੀ ਤਰਫ਼ ਰੂਚੀ ਨਹੀਂ ਹੈ ਤਾਂ 100 ਨੰਬਰ ਤੇ ਗਏ। ਆਲਰਾਊਂਡਰ ਸੇਵਾਧਾਰੀ ਮਤਲਬ ਸਭ ਤਰ੍ਹਾਂ ਦੀ ਸੇਵਾ ਦਵਾਰਾ ਫੁਲ ਮਾਰਕਸ ਲੈਣ ਵਾਲੇ। ਇਸ ਨੂੰ ਕਹਾਂਗੇ ਆਲ ਰਾਊਂਡਰ ਸੇਵਾਧਾਰੀ। ਤਾਂ ਅਜਿਹੇ ਹੋ? ਦੇਖੋ, ਸ਼ੁਰੂ ਵਿੱਚ ਜਦੋਂ ਬੱਚਿਆਂ ਦੀ ਭੱਠੀ ਬਣਾਈ ਤਾਂ ਕਰਮਨਾ ਦਾ ਕਿੰਨਾ ਪਾਠ ਪੱਕਾ ਕਰਵਾਇਆ! ਮਾਲੀ ਵੀ ਬਣਾਇਆ ਤਾਂ ਜੂਤੇ ਬਣਾਉਣ ਵਾਲੇ ਵੀ ਬਣਾਇਆ। ਬਰਤਨ ਮਾਂਜਣ ਵਾਲੇ ਵੀ ਬਣਾਇਆ ਤਾਂ ਭਾਸ਼ਣ ਕਰਨ ਵਾਲੇ ਵੀ ਬਣਾਇਆ ਕਿਉਂਕਿ ਇਸ ਦੇ ਨੰਬਰ ਵੀ ਰਹਿ ਨਾ ਜਾਣ। ਉੱਥੇ ਵੀ ਲੋਕਿਕ ਪੜ੍ਹਾਈ ਵਿੱਚ ਜੇਕਰ ਤੁਸੀਂ ਕਿਸੇ ਹਲਕੇ ਸਬਜੈਕਟ ਵਿੱਚ ਫੇਲ੍ਹ ਹੋ ਜਾਂਦੇ ਹੋ। ਵਿਸ਼ੇਸ਼ ਸਬਜੈਕਟ ਨਹੀਂ ਹੈ, ਨੰਬਰ ਥ੍ਰੀ ਫੋਰ ਸਬਜੈਕਟ ਹੈ ਪਰ ਜੇਕਰ ਉਸ ਵਿੱਚ ਵੀ ਫੇਲ੍ਹ ਹੋਏ ਤਾਂ ਪਾਸ ਵਿੱਧ ਆਨਰ ਨਹੀਂ ਬਣੋਗੇ। ਟੋਟਲ ਵਿੱਚ ਨੰਬਰ ਤੇ ਘੱਟ ਹੋ ਗਏ ਨਾ। ਇਵੇਂ ਸਾਰੇ ਸਬਜੈਕਟ ਚੈਕ ਕਰੋ। ਸਾਰੇ ਸਬਜੈਕਟ ਵਿੱਚ ਨੰਬਰ ਲਏ ਹਨ? ਜਿਵੇੰ ਇਹ ਮਕਾਨ ਦੇਣ ਦੇ ਨਿਮਿਤ ਬਣੇ, ਇਹ ਸੇਵਾ ਕੀਤੀ, ਇਸ ਦਾ ਪੁੰਨ ਮਿਲਿਆ, ਮਾਰਕਸ ਮਿਲਣਗੇ। ਲੇਕਿਨ ਫੁਲ ਮਾਰਕਸ ਲਏ ਹਨ ਜਾਂ ਨਹੀਂ – ਇਹ ਚੈਕ ਕਰੋ। ਕੋਈ ਨਾ ਕੋਈ ਕਰਮਨਾ ਸੇਵਾ ਦੀ ਵੀ 100 ਮਾਰਕਸ ਹਨ, ਘੱਟ ਨਹੀਂ ਹਨ ਇੱਥੇ ਸਾਰਿਆਂ ਸਬਜੈਕਟ ਦੀ 100 ਮਾਰਕਸ ਹਨ। ਉਥੇ ਤਾਂ ਡਰਾਇੰਗ ਵਿਚ ਘੱਟ ਮਾਰਕਸ ਹੋਣਗੇ, ਹਿਸਾਬ ਵਿੱਚ ( ਗਣਿਤ ਵਿੱਚ ) ਜ਼ਿਆਦਾ ਹੋਣਗੇ। ਇੱਥੇ ਸਾਰੇ ਸਬਜੈਕਟ ਮਹੱਤਵ ਵਾਲੇ ਹਨ। ਤਾਂ ਅਜਿਹਾ ਨਾ ਹੋਵੇ ਕਿ ਮਨਸਾ, ਵਾਚਾ, ਵਿੱਚ ਤੇ ਨੰਬਰ ਬਣਾ ਲਵੋ ਅਤੇ ਕਰਮਨਾਂ ਵਿੱਚ ਰਹਿ ਜਾਣ ਅਤੇ ਤੁਸੀਂ ਸਮਝੋ – ਮੈਂ ਬਹੁਤ ਮਹਾਵੀਰ ਹਾਂ। ਸਾਰਿਆਂ ਵਿੱਚ ਮਾਰਕਸ ਲੈਣੇ ਹਨ। ਇਸਨੂੰ ਕਹਿੰਦੇ ਹਨ ਸੇਵਾਧਾਰੀ। ਤਾਂ ਕਿਹੜਾ ਗ੍ਰੁਪ ਹੈ? ਆਲਰਾਊਂਡਰ ਸੇਵਾਧਾਰੀ ਜਾਂ ਸਥਾਨ ਦੇਣ ਦੇ ਸੇਵਾਧਾਰੀ? ਇਹ ਵੀ ਚੰਗਾ ਕੀਤਾ ਜੋ ਸਫ਼ਲ ਕਰ ਲਿਆ। ਜੋ ਜਿਨ੍ਹਾਂ ਸਫ਼ਲ ਕਰਦੇ ਹਨ, ਉਤਨਾ ਮਾਲਿਕ ਬਣਦੇ ਹਨ। ਸਮੇਂ ਤੋਂ ਪਹਿਲਾਂ ਸਫਲ ਕਰ ਲੈਣਾ – ਇਹ ਸਮਝਦਾਰ ਬਣਨ ਦੀ ਨਿਸ਼ਾਨੀ ਹੈ। ਤਾਂ ਸਮਝਦਾਰੀ ਦਾ ਕੰਮ ਕੀਤਾ ਹੈ। ਬਾਪਦਾਦਾ ਵੀ ਖੁਸ਼ ਹੁੰਦੇ ਹਨ ਕਿ ਹਿਮੰਤ ਰੱਖਣ ਵਾਲੇ ਬੱਚੇ ਹਨ। ਅੱਛਾ!

ਵਰਦਾਨ:-

ਜੋ ਬੱਚੇ ਇੱਕ ਸ੍ਰਵਸ਼ਕਤੀਮਾਨ ਬਾਪ ਦੇ ਸਨੇਹੀ ਬਣਕੇ ਰਹਿੰਦੇ ਹਨ ਉਹ ਸ੍ਰਵ ਆਤਮਾਵਾਂ ਦੇ ਸਨੇਹੀ ਖੁਦ ਹੀ ਬਣ ਜਾਂਦੇ ਹਨ। ਇਸ ਗੁਹੀਏ ਰਹੱਸ ਨੂੰ ਜੋ ਸਮਝ ਲੈਂਦੇ ਹਨ ਉਹ ਰਾਜਯੁਕਤ, ਯੋਗਯੁਕਤ ਅਤੇ ਦਿਵਿਯ ਗੁਣਾਂ ਨਾਲ ਯੁਕਤੀਯੁਕਤ ਬਣ ਜਾਂਦੇ ਹਨ। ਅਜਿਹੀ ਰਾਜਯੁਕਤ ਆਤਮਾ ਸ੍ਰਵ ਆਤਮਾਵਾਂ ਨੂੰ ਸਹਿਜ ਹੀ ਰਾਜ਼ੀ ਕਰ ਲੈਂਦੀ ਹੈ ਜੋ ਇਸ ਰਾਜ਼ ਨੂੰ ਨਹੀਂ ਜਾਣਦੇ ਉਹ ਕਦੇ ਦੂਜਿਆਂ ਨੂੰ ਨਾਰਾਜ ਕਰਦੇ ਅਤੇ ਕਦੇ ਖੁਦ ਨਾਰਾਜ ਰਹਿੰਦੇ ਹਨ ਇਸਲਈ ਸਦਾ ਸਨੇਹੀ ਦੇ ਰਾਜ਼ ਨੂੰ ਜਾਣ ਰਾਜਯੁਕਤ ਬਣੋਂ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top