31 October 2021 PUNJABI Murli Today | Brahma Kumaris

31 October 2021 PUNJABI Murli Today | Brahma Kumaris

Read and Listen today’s Gyan Murli in Punjabi 

30 October 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਸੱਚੇ ਦਿਲ ਤੇ ਸਾਹਿਬ ਰਾਜ਼ੀ"

ਅੱਜ ਵਿਸ਼ਵ ਦੀਆਂ ਸ੍ਰਵ ਆਤਮਾਵਾਂ ਦੇ ਉਪਕਾਰੀ ਬਾਪਦਾਦਾ ਆਪਣੇ ਸ੍ਰੇਸ਼ਠ ਪਰ – ਉਪਕਾਰੀ ਬੱਚਿਆਂ ਨੂੰ ਦੇਖ ਰਹੇ ਹਨ। ਵਰਤਮਾਨ ਸਮੇਂ ਅਨੇਕ ਆਤਮਾਵਾਂ ਉਪਕਾਰ ਦੇ ਲਈ ਇੱਛੁਕ ਹਨ। ਆਪਣਾ ਉਪਕਾਰ ਕਰਨ ਦੀ ਇੱਛਾ ਹੈ ਪਰ ਸ਼ਕਤੀ ਨਹੀਂ ਹੈ। ਅਜਿਹੀਆਂ ਕਮਜ਼ੋਰ ਆਤਮਾਵਾਂ ਦਾ ਉਪਕਾਰ ਕਰਨ ਵਾਲੇ ਤੁਸੀਂ ਪਰ – ਉਪਕਾਰੀ ਬੱਚੇ ਨਿਮਿਤ ਹੋ। ਤੁਸੀਂ ਪਰ – ਉਪਕਾਰੀ ਬੱਚਿਆਂ ਨੂੰ ਆਤਮਾ ਦੀ ਪੁਕਾਰ ਸੁਣਾਈ ਦਿੰਦੀ ਹੈ ਜਾਂ ਆਪਣੇ ਉਪਕਾਰ ਵਿੱਚ ਹੀ ਬਿਜ਼ੀ ਹੋ? ਵਿਸ਼ਵ ਦੇ ਰਾਜ ਅਧਿਕਾਰੀ ਸਿਰ੍ਫ ਆਪਣੇ ਉਪਕਾਰੀ ਨਹੀਂ ਬਣਦੇ। ਪਰ – ਉਪਕਾਰੀ ਆਤਮਾ ਹੀ ਰਾਜ ਅਧਿਕਾਰੀ ਬਣ ਸਕਦੀ ਹੈ। ਉਪਕਾਰ ਸੱਚੇ ਦਿਲ ਨਾਲ ਹੁੰਦਾ ਹੈ। ਗਿਆਨ ਸੁਣਾਉਣਾ ਇਹ ( ਸਿਵਾਏ ਦਿਲ ਦੇ) ਮੂੰਹ ਨਾਲ ਵੀ ਹੋ ਸਕਦਾ ਹੈ। ਗਿਆਨ – ਸੁਣਾਉਣਾ – ਇਹ ਵਿਸ਼ਾਲ ਦਿਮਾਗ ਦੀ ਗੱਲ ਹੈ ਜਾਂ ਵਰਨਣ ਦੇ ਅਭਿਆਸ ਦੀ ਗੱਲ ਹੈ। ਤਾਂ ਦਿਲ ਅਤੇ ਦਿਮਾਗ – ਦੋਵਾਂ ਵਿੱਚ ਫ਼ਰਕ ਹੈ। ਕੋਈ ਵੀ ਕਿਸੇ ਤੋਂ ਸਨੇਹ ਚਾਹੁੰਦਾ ਹੈ ਤਾਂ ਉਹ ਦਿਲ ਦਾ ਸਨੇਹ ਚਾਹੁੰਦਾ ਹੈ। ਬਾਪਦਾਦਾ ਦਾ ਟਾਈਟਲ ਦਿਲਵਾਲਾ ਹੈ – ਦਿਲਾਰਾਮ ਹੈ। ਦਿਮਾਗ ਦਿਲ ਤੋਂ ਸਥੂਲ ਹੈ, ਦਿਲ ਸੂਖਸ਼ਮ ਹੈ। ਬੋਲਚਾਲ ਵਿੱਚ ਵੀ ਸਦਾ ਇਹ ਕਹਿੰਦੇ ਹੋ ਕਿ ਸੱਚੀ ਦਿਲ ਨਾਲ ਕਹਿੰਦੇ ਹਾਂ – ਸੱਚੀ ਦਿਲ ਨਾਲ ਬਾਪ ਨੂੰ ਯਾਦ ਕਰੋ। ਇਹ ਨਹੀਂ ਕਹਿੰਦੇ ਕਿ ਸੱਚੇ ਦਿਮਾਗ ਨਾਲ ਯਾਦ ਕਰੋ। ਕਿਹਾ ਵੀ ਜਾਂਦਾ ਹੈ ਕਿ ਸੱਚੀ ਦਿਲ ਤੇ ਸਾਹਿਬ ਰਾਜ਼ੀ। ਵਿਸ਼ਾਲ ਦਿਮਾਗ ਤੇ ਰਾਜ਼ੀ ਨਹੀਂ ਕਿਹਾ ਜਾਂਦਾ ਹੈ। ਵਿਸ਼ਾਲ ਦਿਮਾਗ – ਇਹ ਵਿਸ਼ੇਸ਼ਤਾ ਜਰੂਰ ਹੈ, ਇਸ ਵਿਸ਼ੇਸ਼ਤਾ ਨਾਲ ਗਿਆਨ ਦੇ ਪੋਆਇੰਟਸ ਨੂੰ ਚੰਗੀ ਤਰ੍ਹਾਂ ਧਾਰਨ ਕਰ ਸਕਦੇ ਹਾਂ। ਲੇਕਿਨ ਦਿਲ ਨਾਲ ਯਾਦ ਕਰਨ ਵਾਲੇ ਪੁਆਇੰਟ ਮਤਲਬ ਬਿੰਦੂ ਰੂਪ ਬਣ ਸਕਦੇ ਹਨ। ਉਹ ਪੁਆਇੰਟ ਰਪੀਟ ਕਰ ਸਕਦੇ ਹਨ। ਲੇਕਿਨ ਪੁਆਇੰਟ ( ਬਿੰਦੂ) ਰੂਪ ਬਣਨ ਵਾਲੇ ਸੈਕਿੰਡ ਨੰਬਰ ਵਿੱਚ ਹੋਣਗੇ, ਕਦੇ ਸਹਿਜ ਕਦੇ ਮਿਹਨਤ ਨਾਲ ਬਿੰਦੂ ਰੂਪ ਵਿੱਚ ਸਥਿਤ ਹੋ ਸਕਣਗੇ। ਲੇਕਿਨ ਸੱਚੀ ਦਿਲ ਵਾਲੇ ਸੈਕਿੰਡ ਵਿੱਚ ਬਿੰਦੂ ਬਣ ਬਿੰਦੂ ਸ੍ਵਰੂਪ ਬਾਪ ਨੂੰ ਯਾਦ ਕਰ ਸਕਦੇ ਹਨ। ਸੱਚੀ ਦਿਲ ਵਾਲੇ ਸਾਹਿਬ ਨੂੰ ਰਾਜ਼ੀ ਕਰਨ ਦੇ ਕਾਰਨ, ਬਾਪ ਦੀਆਂ ਵਿਸ਼ੇਸ਼ ਦੁਆਵਾਂ ਦੀ ਪ੍ਰਾਪਤੀ ਦੇ ਕਾਰਨ ਸਥੂਲ ਰੂਪ ਵਿੱਚ ਭਾਵੇਂ ਦਿਮਾਗ ਕਈਆਂ ਦੇ ਅੰਤਰ ਵਿੱਚ ਇਤਨਾ ਵਿਸ਼ਾਲ ਨਾ ਵੀ ਹੋਵੇ ਪਰ ਸਚਾਈ ਦੀ ਸ਼ਕਤੀ ਨਾਲ ਸਮੇਂ ਮੁਤਾਬਿਕ ਉਨ੍ਹਾਂ ਦਾ ਦਿਮਾਗ ਯੂਕਤੀਯੁਕਤ, ਸਹੀ ਕੰਮ ਆਪੇ ਹੀ ਕਰੇਗਾ ਕਿਉਂਕਿ ਜੋ ਸਹੀ ਕਰਮ, ਬੋਲ ਜਾਂ ਸੰਕਲਪ ਹੈ ਉਹ ਦੁਆਵਾਂ ਦੇ ਕਾਰਨ ਡਰਾਮਾ ਪਲਾਨ ਅਨੁਸਾਰ ਸਮੇਂ ਪ੍ਰਮਾਣ ਉਹ ਹੀ ਟਚਿੰਗ ਉਨ੍ਹਾਂ ਦੇ ਦਿਮਾਗ ਵਿੱਚ ਆਵੇਗੀ ਕਿਉਂਕਿ ਬੁੱਧੀਮਾਨਾਂ ਦੀ ਬੁੱਧੀ ( ਬਾਪ) ਨੂੰ ਰਾਜ਼ੀ ਕੀਤਾ ਹੋਇਆ ਹੈ। ਜਿਸਨੇ ਭਗਵਾਨ ਨੂੰ ਰਾਜ਼ੀ ਕੀਤਾ ਉਹ ਆਪੇ ਹੀ ਰਾਜਯੁਕਤ, ਯੁਕਤੀਯੁਕਤ ਹੁੰਦਾ ਹੈ।

ਤਾਂ ਇਹ ਚੈਕ ਕਰੋ ਕਿ ਮੈਂ ਵਿਸ਼ਾਲ ਦਿਮਾਗ ਦੇ ਕਾਰਨ ਯਾਦ ਅਤੇ ਸੇਵਾ ਵਿੱਚ ਅੱਗੇ ਵੱਧ ਰਿਹਾ ਹਾਂ ਜਾਂ ਸੱਚੀ ਦਿਲ ਅਤੇ ਸਹੀ ਦਿਮਾਗ ਨਾਲ ਅੱਗੇ ਵੱਧ ਰਿਹਾ ਹਾਂ। ਪਹਿਲੇ ਵੀ ਸੁਣਾਇਆ ਸੀ ਕੀ ਦਿਮਾਗ ਨਾਲ ਸੇਵਾ ਕਰਨ ਵਾਲੇ ਦਾ ਤੀਰ ਹੋਰਾਂ ਦੇ ਵੀ ਦਿਮਾਗ ਤੇ ਲਗਦਾ ਹੈ ਦਿਲ ਵਾਲਿਆਂ ਦਾ ਤੀਰ ਤੇ ਲਗਦਾ ਹੈ। ਜਿਵੇੰ ਸਥਾਪਨ ਕੀਤੀ, ਸੇਵਾ ਕੀਤੀ ਆਦਿ ਵਿੱਚ ਵੇਖਿਆ – ਪਹਿਲਾ ਪੂਰ ( ਗ੍ਰੁਪ) ਸੇਵਾ ਦਾ, ਉਨ੍ਹਾਂ ਦੀ ਵਿਸ਼ੇਸ਼ਤਾ ਕੀ ਰਹੀ? ਕੋਈ ਭਾਸ਼ਾ ਜਾਂ ਭਾਸ਼ਣ ਦੀ ਵਿਸ਼ੇਸ਼ਤਾ ਨਹੀਂ ਸੀ। ਜਿਵੇੰ ਅੱਜਕਲ ਵੀ ਚੰਗੇ ਭਾਸ਼ਣ ਕਰਦੇ ਹੋ ਕਹਾਣੀਆਂ ਅਤੇ ਕਿੱਸੇ ਵੀ ਬਹੁਤ ਵਧੀਆ ਸੁਨਾਉਂਦੇ ਹੋ। ਇਵੇਂ ਪਹਿਲੇ ਪੂਰ ਵਾਲਿਆਂ ਦੀ ਭਾਸ਼ਾ ਨਹੀਂ ਸੀ ਲੇਕਿਨ ਕੀ ਸੀ? ਲੇਕਿਨ ਸੱਚੇ ਦਿਲ ਦਾ ਆਵਾਜ ਸੀ ਇਸਲਈ ਦਿਲ ਦਾ ਆਵਾਜ ਅਨੇਕਾਂ ਨੂੰ ਦਿਲਾਰਾਮ ਦਾ ਬਣਾਉਣ ਵਿੱਚ ਨਿਮਿਤ ਬਣਿਆ। ਭਾਸ਼ਾ ਗੁਲਾਬੀ ( ਮਿਕਸਚਰ) ਸੀ। ਲੇਕਿਨ ਨੈਣਾਂ ਦੀ ਭਾਸ਼ਾ ਰੂਹਾਨੀ ਸੀ ਇਸਲਈ ਭਾਸ਼ਾ ਭਾਵੇਂ ਕਿਵੇਂ ਦੀ ਵੀ ਸੀ ਪਰ ਕੰਡਿਆਂ ਤੋਂ ਗੁਲਾਬ ਤਾਂ ਬਣ ਹੀ ਗਏ। ਉਹ ਪਹਿਲੇ ਪੂਰ ਦੇ ਸੇਵਾ ਦੀ ਸਫਲਤਾ ਅਤੇ ਵਰਤਮਾਨ ਸਮੇਂ ਦੀ ਵ੍ਰਿਧੀ – ਦੋਵਾਂ ਨੂੰ ਚੈਕ ਕਰੋ ਤਾਂ ਫ਼ਰਕ ਵਿਖਾਈ ਦਿੰਦਾ ਹੈ ਨਾ। ਗੱਲ ਮੈਜ਼ੋਰਟੀ ਦੀ ਹੁੰਦੀ ਹੈ। ਦੂਜੇ – ਤੀਜੇ ਪੂਰ ਵਾਲਿਆਂ ਵਿੱਚ ਵੀ ਕੋਈ – ਕੋਈ ਦਿਲ ਵਾਲੇ ਹਨ ਲੇਕਿਨ ਮੈਨਾਰਿਟੀ ਹੈ। ਆਦਿ ਦੀ ਪਹੇਲੀ ਹੁਣ ਤੱਕ ਚੱਲ ਰਹੀ ਹੈ। ਕਿਹੜੀ ਪਹੇਲੀ? ਮੈਂ ਕੌਣ? ਹੁਣ ਵੀ ਬਾਪਦਾਦਾ ਕਹਿੰਦੇ – ਆਪਣੇ ਆਪ ਤੋਂ ਪੁੱਛੋ ਮੈਂ ਕੌਣ? ਪਹੇਲੀ ਹੱਲ ਕਰਨਾ ਆਉਂਦਾ ਹੈ ਨਾ ਜਾਂ ਦੂਜਾ ਦੱਸੇ ਤਾਂ ਹੱਲ ਕਰ ਸਕਦੇ ਹੋ – ਦੂਜਾ ਦੱਸੇਗਾ ਤਾਂ ਵੀ ਉਸ ਦੀ ਗੱਲ ਨੂੰ ਚਲਾਉਣ ਦੀ ਕੋਸ਼ਿਸ਼ ਕਰਨਗੇ ਕਿ ਇਵੇਂ ਨਹੀਂ ਹੈ, ਉਵੇਂ ਹੈ.. ਇਸਲਈ ਆਪਣੇ ਆਪ ਨੂੰ ਹੀ ਵੇਖੋ।

ਕਈ ਬੱਚੇ ਆਪਣੇ – ਆਪ ਨੂੰ ਚੈਕ ਕਰਦੇ ਹਨ ਲੇਕਿਨ ਵੇਖਣ ਦੀ ਨਜ਼ਰ ਦੋ ਤਰ੍ਹਾਂ ਦੀ ਹੈ। ਉਸ ਵਿੱਚ ਵੀ ਕਈ ਸਿਰ੍ਫ ਵਿਸ਼ਾਲ ਦਿਮਾਗ ਨਾਲ ਚੈਕ ਕਰਦੇ ਹਨ, ਉਨ੍ਹਾਂ ਦਾ ਅਲਬੇਲਾਪਨ ਦਾ ਚਸ਼ਮਾ ਹੁੰਦਾ ਹੈ। ਹਰ ਗੱਲ ਵਿੱਚ ਇਹ ਹੀ ਵਿਖਾਈ ਦੇਵੇਗਾ ਕਿ ਜਿੰਨਾਂ ਵੀ ਕੀਤਾ – ਤਿਆਗ ਕੀਤਾ, ਸੇਵਾ ਕੀਤੀ, ਪਰਿਵਰਤਨ ਕੀਤਾ – ਇਤਨਾ ਹੀ ਬਹੁਤ ਹੈ। ਇਨ੍ਹਾਂ – ਇਨ੍ਹਾਂ ਆਤਮਾਵਾਂ ਤੋਂ ਵੀ ਚੰਗੀ ਹਾਂ। ਇਤਨਾ ਕਰਨਾ ਵੀ ਕੋਈ ਸੌਖਾ ਨਹੀਂ ਹੈ। ਥੋੜ੍ਹੀ – ਬਹੁਤ ਕਮੀ ਤਾਂ ਨਾਮੀਗ੍ਰਾਮੀਆਂ ਵਿੱਚ ਵੀ ਹੈ। ਇਸ ਹਿਸਾਬ ਨਾਲ ਮੈਂ ਠੀਕ ਹਾਂ। ਇਹ ਹੈ ਅਲਬੇਲਾਈ ਦਾ ਚਸ਼ਮਾ। ਦੂਸਰਾ ਹੈ ਆਪਣੀ ਉਣਤੀ ਦਾ ਸਹੀ ਚਸ਼ਮਾ। ਉਹ ਹੈ ਸੱਚੀ ਦਿਲ ਵਾਲਿਆਂ ਦਾ। ਉਹ ਕੀ ਵੇਖਦੇ ਹਨ? ਜੋ ਦਿਲਵਾਲਾ ਬਾਪ ਨੂੰ ਸਦਾ ਪਸੰਦ ਹੈ ਉਹ ਹੀ ਸੰਕਲਪ, ਬੋਲ ਅਤੇ ਕਰਮ ਕਰਨਾ ਹੈ। ਸਹੀ ਚਸ਼ਮੇ ਵਾਲੇ ਸਿਰ੍ਫ ਬਾਪ ਨੂੰ ਅਤੇ ਆਪ ਨੂੰ ਵੇਖਦੇ ਹਨ। ਦੂਸਰਾ ਜਾਂ ਤੀਸਰਾ ਕੀ ਕਰਦਾ ਹੈ- ਉਹ ਨਹੀਂ ਵੇਖਦੇ। ਮੈਨੂੰ ਹੀ ਬਦਲਣਾ ਹੈ ਇਸੇ ਧੁਨ ਵਿੱਚ ਸਦਾ ਰਹਿੰਦੇ ਹਨ। ਇਵੇਂ ਨਹੀਂ ਦੂਜਾ ਵੀ ਬਦਲੇ ਤਾਂ ਮੈਂ ਬਦਲਾਂ। ਜਾਂ 80 ਪ੍ਰਤੀਸ਼ਤ ਮੈਂ ਬਦਲਾਂ 20 ਪ੍ਰਤੀਸ਼ਤ ਤਾਂ ਉਹ ਬਦਲੇ, ਇਤਨੇ ਤੱਕ ਵੀ ਉਹ ਨਹੀਂ ਵੇਖਣਗੇ। ਮੈਨੂੰ ਬਦਲਕੇ ਦੂਜਿਆਂ ਨੂੰ ਸਹਿਜ ਕਰਨ ਦੇ ਲਈ ਇਗਜਾਂਮਪਲ ਬਣਨਾ ਹੈ ਇਸਲਈ ਕਹਾਵਤ ਹੈ ‘ਜੋ ਓਟੇ ਸੋ ਅਰਜੁਨ’। ਅਰਜੁਨ ਮਤਲਬ ਆਲੌਕਿਕ ਹਨ। ਇਸਨੂੰ ਕਿਹਾ ਜਾਂਦਾ ਹੈ ਸਹੀ ਚਸ਼ਮਾ ਜਾਂ ਸਹੀ ਦ੍ਰਿਸ਼ਟੀ। ਉਵੇਂ ਵੀ ਦੁਨੀਆਂ ਵਿੱਚ ਮਨੁੱਖ ਜੀਵਨ ਦੇ ਲਈ ਦੋ ਮੁੱਖ ਦੋ ਗੱਲਾਂ ਹਨ – ਦਿਲ ਅਤੇ ਦਿਮਾਗ। ਦੋਵੇਂ ਠੀਕ ਹੋਣੇ ਚਾਹੀਦੇ ਹਨ। ਅਜਿਹੇ ਬ੍ਰਾਹਮਣ ਜੀਵਨ ਵਿੱਚ ਵੀ ਵਿਸ਼ਾਲ ਦਿਮਾਗ ਵੀ ਚਾਹੀਦਾ ਅਤੇ ਸੱਚੀ ਦਿਲ ਵੀ ਚਾਹੀਦਾ। ਸੱਚੀ ਦਿਲ ਵਾਲੇ ਨੂੰ ਦਿਮਾਗ ਦੀ ਲਿਫਟ ਮਿਲ ਜਾਂਦੀ ਹੈ ਇਸਲਈ ਸਦਾ ਇਹ ਚੈਕ ਕਰੋ ਕਿ ਸੱਚੀ ਦਿਲ ਨਾਲ ਸਾਹਿਬ ਨੂੰ ਰਾਜੀ ਕੀਤਾ ਹੈ, ਸਿਰ੍ਫ ਆਪਣੇ ਮਨ ਨੂੰ ਜਾਂ ਸਿਰ੍ਫ ਕੁਝ ਆਤਮਾਵਾਂ ਨੂੰ ਤਾਂ ਰਾਜ਼ੀ ਨਹੀਂ ਕੀਤਾ! ਸੱਚੇ ਸਾਹਿਬ ਦਾ ਰਾਜ਼ੀ ਹੋਣਾ – ਇਸ ਦੀਆਂ ਬਹੁਤ ਨਿਸ਼ਾਨੀਆਂ ਹਨ। ਇਸ ਤੇ ਮੰਨਨ ਕਰ ਰੂਹ ਰਿਹਾਨ ਕਰਨਾ। ਫਿਰ ਬਾਪਦਾਦਾ ਵੀ ਸੁਣਾਉਣਗੇ। ਅੱਛਾ।

ਅੱਜ ਟੀਚਰਜ਼ ਬੈਠੀਆਂ ਹਨ। ਟੀਚਰਜ਼ ਵੀ ਠੇਕੇਦਾਰ ਹਨ। ਕੰਟਰੈਕਟ ਲਿਆ ਹੈ ਨਾ। ਆਪਣੇ ਪਰਿਵਰਤਨ ਨਾਲ ਵਿਸ਼ਵ ਪਰਿਵਰਤਨ ਕਰਨਾ ਹੀ ਹੈ। ਅਜਿਹਾ ਵੱਡੇ ਤੋਂ ਵੱਡਾ ਕੰਟਰੈਕਟ ਲਿਆ ਹੈ ਨਾ। ਜਿਵੇੰ ਦੁਨੀਆਂ ਵਾਲੇ ਕਹਿੰਦੇ ਹਨ ਆਪ ਮਰੇ ਮਰ ਗਈ ਦੁਨੀਆਂ, ਆਪ ਨਹੀਂ ਮਰੇ ਤਾਂ ਦੁਨੀਆਂ ਵੀ ਨਹੀਂ ਮਰੀ। ਇਵੇਂ ਹੀ ਸਵ ਪਰਿਵਰਤਨ ਵੀ ਵਿਸ਼ਵ ਪਰਿਵਰਤਨ ਹੈ। ਬਿਨਾਂ ਸਵ ਪਰਿਵਰਤਨ ਦੇ ਕੋਈ ਵੀ ਆਤਮਾ ਪ੍ਰਤੀ ਕਿੰਨੀ ਵੀ ਮਿਹਨਤ ਕਰੋ – ਪਰਿਵਰਤਨ ਨਹੀਂ ਹੋ ਸਕਦਾ। ਅਜਕਲ ਦੇ ਸਮੇਂ ਵਿੱਚ ਸਿਰ੍ਫ ਸੁਣਨ ਨਾਲ ਨਹੀਂ ਬਦਲਦੇ ਲੇਕਿਨ ਵੇਖਣ ਨਾਲ ਬਦਲਦੇ ਹਨ। ਮਧੁਬਨ ਭੂਮੀ ਵਿੱਚ ਕਿਵੇਂ ਦੀ ਵੀ ਆਤਮਾ ਹੋਵੇ ਬਦਲ ਜਾਂਦੀ ਹੈ। ਸੁਨਾਉਂਦੇ ਤੇ ਸੈਂਟਰ ਤੇ ਵੀ ਹੋ ਲੇਕਿਨ ਇੱਥੇ ਆਉਣ ਨਾਲ ਖੁਦ ਵੇਖਦੇ ਹਨ, ਖੁਦ ਵੇਖਣ ਦੇ ਕਾਰਨ ਬਦਲ ਜਾਂਦੇ ਹਨ। ਕਈ ਬੰਧਨ ਵਾਲੀ ਮਾਤਾਵਾਂ ਦੇ ਵੀ ਯੁਗਲ ਉਨ੍ਹਾਂ ਦੇ ਜੀਵਨ ਵਿੱਚ ਪਰਿਵਰਤਨ ਨੂੰ ਵੇਖਕੇ ਬਦਲ ਜਾਂਦੇ ਹਨ। ਗਿਆਨ ਸੁਣਾਉਣ ਦੀ ਕੋਸ਼ਿਸ਼ ਕਰਨਗੇ ਤਾਂ ਨਹੀਂ ਸੁਣਨਗੇ। ਲੇਕਿਨ ਵੇਖਣ ਨਾਲ ਉਹ ਪ੍ਰਭਾਵ ਉਨ੍ਹਾਂ ਨੂੰ ਵੀ ਪਰਿਵਰਤਨ ਕਰ ਦਿੰਦਾ ਹੈ ਇਸਲਈ ਕਿਹਾ ਅੱਜ ਦੀ ਦੁਨੀਆਂ ਵੇਖਣਾ ਚਾਉਂਦੀ ਹੈ। ਤਾਂ ਟੀਚਰਜ਼ ਦਾ ਇਹ ਹੀ ਵਿਸ਼ੇਸ਼ ਕਰਤਵਿਆ ਹੈ। ਕਰਕੇ ਵਿਖਾਉਣਾ ਮਤਲਬ ਬਦਲਕੇ ਵਿਖਾਉਣਾ। ਸਮਝਾ।

ਸਦਾ ਸ੍ਰਵ ਆਤਮਾਵਾਂ ਪ੍ਰਤੀ ਪਰ – ਉਪਕਾਰੀ, ਸਦਾ ਸੱਚੇ ਦਿਲ ਨਾਲ ਸੱਚੇ ਸਾਹਿਬ ਨੂੰ ਰਾਜੀ ਕਰਨ ਵਾਲੇ, ਵਿਸ਼ਾਲ ਦਿਮਾਗ ਅਤੇ ਸੱਚੀ ਦਿਲ ਦਾ ਦਾ ਬੈਲੈਂਸ ਰੱਖਣ ਵਾਲੇ, ਸਦਾ ਆਪਣੇ ਨੂੰ ਵਿਸ਼ਵ – ਪਰਿਵਰਤਨ ਦੇ ਨਿਮਿਤ ਬਣਾਉਣ ਵਾਲੇ, ਆਪਣਾ ਪਰਿਵਰਤਨ ਕਰਨ ਵਾਲੀ ਸ੍ਰੇਸ਼ਠ ਆਤਮਾ, ਸ੍ਰੇਸ਼ਠ ਸੇਵਾਧਾਰੀ ਆਤਮਾ ਸਮਝ ਅੱਗੇ ਵਧਣ ਵਾਲੇ – ਅਜਿਹੇ ਚਾਰੋਂ ਪਾਸੇ ਦੇ ਵਿਸ਼ੇਸ਼ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਦਿੱਲੀ ਗ੍ਰੁਪ ਨਾਲ ਪ੍ਰਾਣ ਅਵਿਅਕਤ ਬਾਪਦਾਦਾ ਦੀ ਮੁਲਾਕਾਤ :-

ਸਭ ਦੇ ਦਿਲ ਵਿੱਚ ਬਾਪ ਦਾ ਸਨੇਹ ਸਮਾਇਆ ਹੋਇਆ ਹੈ। ਸਨੇਹ ਨੇ ਇੱਥੇ ਤੱਕ ਲਿਆਉਂਦਾ ਹੈ। ਦਿਲ ਦਾ ਸਨੇਹ ਦਿਲਾਰਾਮ ਤੱਕ ਲਿਆਇਆ ਹੈ। ਦਿਲ ਵਿੱਚ ਸਿਵਾਏ ਬਾਪ ਦੇ ਹੋਰ ਕੁਝ ਰਹਿ ਨਹੀਂ ਸਕਦਾ। ਜਦੋਂ ਬਾਪ ਹੀ ਸੰਸਾਰ ਹੈ ਤਾਂ ਬਾਪ ਦਾ ਦਿਲ ਵਿੱਚ ਰਹਿਣਾ ਮਤਲਬ ਬਾਪ ਵਿੱਚ ਸੰਸਾਰ ਸਮਾਇਆ ਹੋਇਆ ਹੈ ਇਸਲਈ ਇੱਕ ਮੱਤ, ਇੱਕ ਬਲ, ਇੱਕ ਭਰੋਸਾ। ਜਿੱਥੇ ਇੱਕ ਹੈ ਉੱਥੇ ਹੀ ਹਰ ਕੰਮ ਵਿੱਚ ਸਫ਼ਲਤਾ ਹੈ। ਕਿਸੇ ਵੀ ਪ੍ਰਸਥਿਤੀ ਨੂੰ ਪਾਰ ਕਰਨਾ ਸਹਿਜ ਲਗਦਾ ਹੈ ਜਾਂ ਮੁਸ਼ਕਿਲ? ਜੇਕਰ ਦੂਸਰੇ ਨੂੰ ਵੇਖਿਆ ਜਾਂ ਦੂਜੇ ਨੂੰ ਯਾਦ ਕੀਤਾ ਤਾਂ ਦੋ ਵਿਚੋਂ ਇੱਕ ਵੀ ਨਹੀਂ ਮਿਲੇਗਾ ਇਸਲਈ ਮੁਸ਼ਕਿਲ ਹੋ ਜਾਵੇਗਾ। ਬਾਪ ਦੀ ਆਗਿਆ ਹੈ ‘ਮੈਨੂੰ ਇੱਕ ਨੂੰ ਯਾਦ ਕਰੋ’ ਜੇਕਰ ਆਗਿਆ ਪਾਲਣ ਕਰਦੇ ਹਾਂ ਤਾਂ ਆਗਿਆਕਾਰੀ ਬੱਚੇ ਨੂੰ ਬਾਪ ਦੀਆਂ ਦੁਆਵਾਂ ਮਿਲਦੀਆਂ ਹਨ ਅਤੇ ਸਭ ਸਹਿਜ ਹੋ ਜਾਂਦਾ ਹੈ। ਜੇਕਰ ਬਾਪ ਦੀ ਆਗਿਆ ਨੂੰ ਪਾਲਣ ਨਹੀਂ ਕੀਤਾ ਤਾਂ ਬਾਪ ਦੀ ਮਦਦ ਜਾਂ ਦੁਆਵਾਂ ਨਹੀਂ ਮਿਲਦੀਆਂ ਇਸਲਈ ਮੁਸ਼ਕਿਲ ਹੋ ਜਾਂਦੀ ਹੈ। ਤਾਂ ਸਦਾ ਆਗਿਆਕਾਰੀ ਹੋ ਨਾ? ਲੌਕਿਕ ਸੰਬੰਧ ਵਿੱਚ ਵੀ ਆਗਿਆਕਾਰੀ ਬੱਚੇ ਤੇ ਕਿੰਨਾਂ ਸਨੇਹ ਹੁੰਦਾ ਹੈ। ਉਹ ਹੈ ਅਲਪਕਾਲ ਦਾ ਸਨੇਹ ਅਤੇ ਇਹ ਹੈ ਅਵਿਨਾਸ਼ੀ ਸਨੇਹ। ਇਹ ਇੱਕ ਜਨਮ ਦੀਆਂ ਦੁਆਵਾਂ ਅਨੇਕ ਜਨਮ ਨਾਲ ਰਹਿਣਗੀਆਂ। ਤਾਂ ਅਵਿਨਾਸ਼ੀ ਦੁਆਵਾਂ ਦੇ ਪਾਤਰ ਬਣ ਗਏ ਹੋ। ਆਪਣੀ ਇਹ ਜੀਵਨ ਮਿੱਠੀ ਲਗਦੀ ਹੈ ਨਾ। ਕਿੰਨੀ ਸ੍ਰੇਸ਼ਠ ਅਤੇ ਕਿੰਨੀ ਪਿਆਰੀ ਜੀਵਨ ਹੈ। ਬ੍ਰਾਹਮਣ ਜੀਵਨ ਹੈ ਤਾਂ ਪਿਆਰੀ ਹੈ, ਬ੍ਰਾਹਮਣ ਜੀਵਨ ਨਹੀਂ ਤਾਂ ਪਿਆਰੀ ਨਹੀਂ ਲੱਗੇਗੀ ਲੇਕਿਨ ਪ੍ਰੇਸ਼ਾਨੀ ਦੀ ਜੀਵਨ ਲੱਗੇਗੀ। ਤਾਂ ਪਿਆਰੀ ਜੀਵਨ ਹੈ ਜਾਂ ਥੱਕ ਜਾਂਦੇ ਹੋ? ਸੋਚਦੇ ਹੋ – ਸੰਗਮ ਕਦੋਂ ਤੱਕ ਚੱਲੇਗਾ? ਸ਼ਰੀਰ ਨਹੀਂ ਚਲਦੇ, ਸੇਵਾ ਨਹੀਂ ਕਰ ਸਕਦੇ… ਇਸ ਤੋਂ ਪ੍ਰੇਸ਼ਾਨ ਤਾਂ ਨਹੀਂ ਹੁੰਦੇ? ਇਹ ਸੰਗਮ ਦੀ ਜੀਵਨ ਸਭ ਜਨਮਾਂ ਤੋਂ ਸ੍ਰੇਸ਼ਠ ਹੈ। ਪ੍ਰਾਪਤੀ ਦੀ ਜੀਵਨ ਇਹ ਹੈ। ਫਿਰ ਤਾਂ ਪ੍ਰਾਲਬੱਧ ਭੋਗਣ ਦੀ ਜੀਵਨ ਹੈ, ਘੱਟ ਹੋਣ ਦੀ ਜੀਵਨ ਹੈ। ਹੁਣ ਭਰਨ ਦੀ ਹੈ। 16 ਕਲਾ ਸਪੰਨ ਹੁਣੇ ਬਣਦੇ ਹੋ। 16 ਕਲਾ ਮਤਲਬ ਫੁਲ। ਇਹ ਜੀਵਨ ਅਤਿ ਪਿਆਰੀ ਹੈ – ਇਵੇਂ ਅਨੁਭਵ ਹੁੰਦਾ ਹੈ ਨਾ ਜਾਂ ਕਦੇ ਜੀਵਨ ਤੋਂ ਤੰਗ ਹੁੰਦੇ ਹੋ? ਤੰਗ ਹੋਕੇ ਇਹ ਤਾਂ ਨਹੀਂ ਸੋਚਦੇ ਹੋ ਕਿ ਹੁਣ ਤਾਂ ਚੱਲੀਏ। ਬਾਪ ਜੇਕਰ ਸੇਵਾ ਦੇ ਪ੍ਰਤੀ ਲੈ ਜਾਂਦੇ ਹਨ ਤਾਂ ਹੋਰ ਗੱਲ ਹੈ। ਲੇਕਿਨ ਤੰਗ ਹੋਕੇ ਨਹੀਂ ਜਾਣਾ। ਐਡਵਾਂਸ ਪਾਰਟੀ ਵਿੱਚ ਸੇਵਾ ਦਾ ਪਾਰਟ ਹੈ ਅਤੇ ਡਰਾਮਾ ਅਨੁਸਾਰ ਗਏ ਤਾਂ ਪ੍ਰੇਸ਼ਾਨ ਹੋਕੇ ਨਹੀਂ ਜਾਵਾਂਗੇ, ਸ਼ਾਨ ਨਾਲ ਜਾਵਾਂਗੇ। ਸੇਵਾ ਅਰਥ ਜਾ ਰਹੇ ਹਾਂ। ਤਾਂ ਕਦੇ ਵੀ ਬੱਚਿਆਂ ਤੋਂ ਜਾਂ ਆਪਣੇ ਆਪ ਤੋਂ ਤੰਗ ਨਹੀਂ ਹੋਣਾ ਹੈ। ਮਾਤਾਵਾਂ ਕਦੇ ਬੱਚਿਆਂ ਤੋਂ ਤੰਗ ਤਾਂ ਨਹੀਂ ਹੁੰਦੀਆਂ ਹੋ? ਜਦੋਂ ਹਾਂ ਹੀ ਤਮੋਗੁਣੀ ਤੱਤਵਾਂ ਤੋਂ ਪੈਦਾ ਹੋਏ ਤਾਂ ਉਹ ਕੀ ਸਤੋਪ੍ਰਧਾਨਤਾ ਵਿਖਾਉਣਗੇ? ਉਹ ਵੀ ਪਰਵਸ਼ ਹਨ। ਤੁਸੀਂ ਵੀ ਬਾਪ ਦੀਆਂ ਆਗਿਆਵਾਂ ਕਦੇ – ਕਦੇ ਭੁੱਲ ਤਾਂ ਜਾਂਦੇ ਹੋ ਨਾ! ਤਾਂ ਜਦੋਂ ਤੁਸੀਂ ਭੁੱਲ ਕਰ ਸਕਦੇ ਹੋ ਤਾਂ ਬੱਚਿਆਂ ਨੇ ਭੁੱਲ ਕੀਤੀ ਤਾਂ ਕੀ ਹੋਇਆ। ਜਦੋਂ ਨਾਮ ਹੀ ਬੱਚੇ ਕਹਿੰਦੇ ਹੋ ਤਾਂ ਬੱਚੇ ਮਾਨਾ ਹੀ ਕੀ? ਭਾਵੇਂ ਵੱਡੇ ਹੋ ਪਰ ਉਸ ਵਕਤ ਉਹ ਵੀ ਬੱਚੇ ਬਣ ਜਾਂਦੇ ਹਨ ਮਤਲਬ ਬੇਸਮਝ ਬਣ ਜਾਂਦੇ ਹਨ ਇਸਲਈ ਕਦੇ ਵੀ ਦੂਸਰੇ ਦੀ ਪ੍ਰੇਸ਼ਨੀ ਵੇਖ ਖੁਦ ਪ੍ਰੇਸ਼ਾਨ ਨਹੀਂ ਹੋਣਾ। ਉਹ ਕਿੰਨਾਂ ਵੀ ਪ੍ਰੇਸ਼ਾਨ ਕਰਨ ਤੁਸੀਂ ਸ਼ਾਨ ਤੋਂ ਕਿਉਂ ਉੱਤਰਦੇ ਹੋ? ਕਮਜ਼ੋਰੀ ਤੁਹਾਡੀ ਜਾਂ ਬੱਚਿਆਂ ਦੀ? ਉਹ ਤਾਂ ਬਹਾਦੁਰ ਹੋ ਗਏ ਜੋ ਤੁਹਾਨੂੰ ਸ਼ਾਨ ਤੋਂ ਉਤਾਰ ਦਿੰਦੇ ਹਨ ਅਤੇ ਪ੍ਰੇਸ਼ਾਨ ਕਰ ਦਿੰਦੇ ਹਨ। ਤਾਂ ਕਦੇ ਵੀ ਸੁਪਨੇ ਵਿੱਚ ਵੀ ਪ੍ਰੇਸ਼ਾਨ ਨਹੀਂ ਹੋਣਾ – ਮਤਲਬ ਸ਼੍ਰੇਸ਼ਠ ਸ਼ਾਨ ਤੋਂ ਪਰੇ ਨਹੀਂ ਹੋਣਾ। ਆਪਣੇ ਸ਼ਾਨ ਨੂੰ ਕੁਰਸੀ ਤੇ ਬੈਠਣਾ ਨਹੀਂ ਆਉਂਦਾ ਹੈ! ਤਾਂ ਅੱਜ ਤੋਂ ਪ੍ਰੇਸ਼ਾਨ ਨਹੀਂ ਹੋਣਾ – ਭਾਵੇਂ ਬਿਮਾਰੀ ਤੋਂ, ਭਾਵੇਂ ਬੱਚਿਆਂ ਤੋਂ, ਭਾਵੇਂ ਆਪਣੇ ਸੰਸਕਾਰਾਂ ਤੋਂ ਜਾਂ ਦੂਜਿਆਂ ਤੋਂ। ਦੂਜਿਆਂ ਤੋਂ ਵੀ ਪ੍ਰੇਸ਼ਾਨ ਹੋ ਜਾਂਦੇ ਹਾਂ ਨਾ। ਕਈ ਕਹਿੰਦੇ ਹਨ ਹੋਰ ਸਭ ਠੀਕ ਹੈ, ਇੱਕ ਹੀ ਇਹ ਅਜਿਹਾ ਹੈ ਜਿਸ ਤੋਂ ਪ੍ਰੇਸ਼ਾਨ ਹੋ ਜਾਂਦੇ ਹਾਂ। ਤਾਂ ਪ੍ਰੇਸ਼ਾਨ ਕਰਨ ਵਾਲੇ ਬਹਾਦੁਰ ਨਹੀਂ ਬਣੇ, ਤੁਸੀਂ ਬਹਾਦੁਰ ਬਣੋ। ਭਾਵੇਂ ਇੱਕ ਹੋ ਭਾਵੇਂ ਦਸ ਹੋ ਲੇਕਿਨ ਮੈਂ ਮਾਸਟਰ ਸ੍ਰਵਸਕਤੀਮਾਨ ਹਾਂ, ਕਮਜ਼ੋਰ ਨਹੀਂ। ਤਾਂ ਇਹ ਹੀ ਵਰਦਾਨ ਸਦਾ ਸਮ੍ਰਿਤੀ ਵਿੱਚ ਰੱਖਣਾ ਕਿ ਅਸੀਂ ਸਦਾ ਆਪਣੀ ਸ੍ਰੇਸ਼ਠ ਸ਼ਾਨ ਵਿੱਚ ਰਹਿਣ ਵਾਲੇ ਹਾਂ, ਪ੍ਰੇਸ਼ਾਨ ਹੋਣ ਵਾਲੇ ਨਹੀਂ। ਦੂਜਿਆਂ ਦੀ ਵੀ ਪ੍ਰੇਸ਼ਾਨੀ ਮਿਟਾਉਣ ਵਾਲੇ ਹਾਂ। ਸਦਾ ਸ਼ਾਨ ਦੇ ਤਖ਼ਤ ਨਸ਼ੀਨ ਹਾਂ। ਵੇਖੋ ਅੱਜਕਲ ਤੇ ਕੁਰਸੀ ਹੈ, ਤੁਹਾਨੂੰ ਤਖਤ ਹੈ। ਉਹ ਕੁਰਸੀ ਦੇ ਪਿੱਛੇ ਮਰਦੇ ਹਨ, ਤੁਹਾਨੂੰ ਤੇ ਤਖ਼ਤ ਮਿਲਿਆ ਹੈ। ਤਾਂ ਅਕਾਲ ਤਖ਼ਤ ਨਸ਼ੀਨ ਸ੍ਰੇਸ਼ਠ ਸ਼ਾਨ ਵਿੱਚ ਰਹਿਣ ਵਾਲੇ, ਬਾਪ ਦੇ ਦਿਲ ਤਖਤਨਸ਼ੀਨ ਆਤਮਾ ਹਾਂ – ਇਸੇ ਸ਼ਾਨ ਵਿੱਚ ਰਹਿਣਾ। ਤਾਂ ਸਦਾ ਖੁਸ਼ ਰਹਿਣਾ ਅਤੇ ਖੁਸ਼ੀ ਵੰਡਣਾ। ਅੱਛਾ। ਦਿੱਲੀ ਫਾਊਂਡੇਸ਼ਨ ਹੈ ਸੇਵਾ ਦਾ। ਫਾਊਂਡੇਸ਼ਨ ਕੱਚਾ ਹੋਇਆ ਤਾਂ ਸਾਰੇ ਕੱਚੇ ਹੋ ਜਾਂਦੇ ਹਨ ਇਸਲਈ ਸਦਾ ਪੱਕੇ ਰਹਿਣਾ। ਅੱਛਾ।

ਵਾਰਗੰਲ ਗ੍ਰੁਪ:-

ਆਪਣੇ ਨੂੰ ਸਦਾ ਡੱਬਲ ਲਾਈਟ ਅਨੁਭਵ ਕਰਦੇ ਹੋ? ਜੋ ਡੱਬਲ ਲਾਈਟ ਹਨ ਉਸ ਆਤਮਾ ਵਿੱਚ ਮਾਈਟ ਮਤਲਬ ਬਾਪ ਦੀਆਂ ਸ਼ਕਤੀਆਂ ਨਾਲ ਹਨ। ਤਾਂ ਡੱਬਲ ਲਾਈਟ ਵੀ ਹੋ ਅਤੇ ਮਾਈਟ ਵੀ ਹੋ। ਸਮੇਂ ਤੇ ਸ਼ਕਤੀਆਂ ਨੂੰ ਯੂਜ਼ ਕਰ ਸਕਦੇ ਹੋ ਜਾਂ ਸਮੇਂ ਨਿਕਲ ਜਾਂਦਾ ਹੈ, ਪਿੱਛੋਂ ਯਾਦ ਆਉਂਦਾ ਹੈ? ਕਿਉਂਕਿ ਆਪਣੇ ਕੋਲ ਕਿੰਨੀ ਵੀ ਚੀਜ਼ ਹੈ, ਜੇਕਰ ਸਮੇਂ ਤੇ ਯੂਜ਼ ਨਹੀਂ ਕੀਤਾ ਤਾਂ ਕੀ ਕਹਾਂਗੇ? ਜਿਸ ਸਮੇਂ ਜਿਸ ਸ਼ਕਤੀ ਦੀ ਲੋੜ ਹੈ ਉਸ ਸ਼ਕਤੀ ਨੂੰ ਉਸ ਵਕਤ ਯੂਜ਼ ਕਰ ਸਕੀਏ – ਇਸੇ ਗੱਲ ਦਾ ਅਭਿਆਸ ਜਰੂਰੀ ਹੈ। ਕਈ ਬੱਚੇ ਕਹਿੰਦੇ ਹਨ ਕਿ ਮਾਇਆ ਆ ਗਈ, ਕਿਉਂ ਆਈ? ਪਰਖਣ ਦੀ ਸ਼ਕਤੀ ਯੂਜ਼ ਨਹੀਂ ਕੀਤੀ ਤਾਂ ਤੇ ਆ ਗਈ ਨਾ! ਜੇਕਰ ਦੂਰ ਤੋਂ ਹੀ ਪਰਖ ਲਵੋ ਕਿ ਮਾਇਆ ਆ ਰਹੀ ਹੈ, ਤਾਂ ਦੂਰ ਤੋਂ ਹੀ ਭਜਾ ਦੇਵਾਂਗੇ ਨਾ! ਮਾਇਆ ਆ ਗਈ – ਆਉਣ ਦਾ ਚਾਂਸ ਦੇ ਦਿੱਤਾ ਤਾਂ ਤੇ ਆਈ। ਦੂਰ ਤੋਂ ਭਜਾ ਦਿੰਦੇ ਤਾਂ ਆਉਂਦੀ ਨਹੀਂ। ਬਾਰ – ਬਾਰ ਜੇਕਰ ਮਾਇਆ ਆਉਂਦੀ ਹੈ ਅਤੇ ਫਿਰ ਯੁੱਧ ਕਰਕੇ ਉਸਨੂੰ ਭਜਾਉਂਦੇ ਹੋ ਤਾਂ ਯੁੱਧ ਦੇ ਸੰਸਕਾਰ ਆ ਜਾਣਗੇ। ਜੇਕਰ ਬਹੁਤ ਕਾਲ ਯੁੱਧ ਦੇ ਸੰਸਕਾਰ ਹੋਣਗੇ ਤਾਂ ਚੰਦ੍ਰਵਨਸ਼ੀ ਬਣਨਾ ਪਵੇਗਾ। ਸੂਰਜਵੰਸ਼ੀ ਮਤਲਬ ਬਹੁਤ ਕਾਲ ਦੇ ਵਿਜੇਈ ਅਤੇ ਚੰਦ੍ਰਵਨਸ਼ੀ ਮਾਨਾ ਯੁੱਧ ਕਰਦੇ – ਕਰਦੇ ਕਦੇ ਵਿਜੇਈ, ਕਦੇ ਯੁੱਧ ਵਿੱਚ ਮਿਹਨਤ ਕਰਨ ਵਾਲੇ। ਤਾਂ ਸਾਰੇ ਸੂਰਜਵੰਸ਼ੀ ਹੋ ਨਾ! ਚੰਦਰਮਾ ਨੂੰ ਵੀ ਰੋਸ਼ਨੀ ਦੇਣ ਵਾਲਾ ਸੂਰਜ ਹੈ। ਤਾਂ ਨੰਬਰਵਾਰ ਸੂਰਜ ਕਹਾਂਗੇ ਨਾ! ਚੰਦ੍ਰਵਨਸ਼ੀ ਦੋ ਕਲਾ ਘੱਟ ਹੈ। 16 ਕਲਾ ਮਤਲਬ ਫੁਲ ਪਾਸ। ਕਦੇ ਵੀ ਮਨਸਾ ਵਿੱਚ, ਵਾਣੀ ਵਿੱਚ ਜਾਂ ਸੰਬੰਧ – ਸੰਪਰਕ ਵਿੱਚ, ਸੰਸਕਾਰਾਂ ਵਿੱਚ ਫੇਲ ਹੋਣ ਵਾਲੇ ਨਹੀਂ – ਇਸਨੂੰ ਕਹਿੰਦੇ ਹਨ ਸੂਰਜਵੰਸ਼ੀ। ਅਜਿਹੇ ਸੂਰਜਵੰਸ਼ੀ ਹੋ? ਚੰਗਾ। ਸਾਰੇ ਆਪਣੇ ਪੁਰਸ਼ਾਰਥ ਤੋਂ ਸੰਤੁਸ਼ੱਟ ਹੋ। ਸਾਰੇ ਸਬਜੈਕਟ ਵਿੱਚ ਫੁਲ ਪਾਸ ਹੋਣਾ – ਇਸਨੂੰ ਕਹਿੰਦੇ ਹਨ ਆਪਣੇ ਪੁਰਸ਼ਾਰਥ ਤੋੰ ਸੰਤੁਸ਼ੱਟ। ਇਸ ਤਰੀਕੇ ਨਾਲ ਆਪਣੇ ਨੂੰ ਚੈਕ ਕਰੋ। ਇਹ ਹੀ ਯਾਦ ਰੱਖਣਾ ਕਿ ਮੈਂ ਉੱਡਦੀ ਕਲਾ ਵਿੱਚ ਜਾਣ ਵਾਲਾ ਉੱਡਦਾ ਪੰਛੀ ਹਾਂ, ਹੇਠਾਂ ਫਸਣ ਵਾਲਾ ਨਹੀਂ। ਇਹ ਹੀ ਵਰਦਾਨ ਹੈ। ਅੱਛਾ।

ਵਰਦਾਨ:-

ਜੋ ਬੱਚੇ ਸੰਗਮਯੁਗ ਤੇ ਅਤਿੰਦਰੀਏ ਸੁਖ ਦਾ ਵਰਸਾ ਸਦਾਕਾਲ਼ ਦੇ ਲਈ ਪ੍ਰਾਪਤ ਕਰ ਲੈਂਦੇਂ ਹਨ ਮਤਲਬ ਜਿੰਨ੍ਹਾਂ ਦਾ ਬਾਪ ਦੇ ਵਿਲ ਤੇ ਪੂਰਾ ਅਧਿਕਾਰ ਹੁੰਦਾ ਹੈ ਉਹ ਵਿਲ ਪਾਵਰ ਵਾਲੇ ਹੁੰਦੇ ਹਨ। ਉਨ੍ਹਾਂ ਨੂੰ ਅਟੁੱਟ ਅਟੱਲ ਅਤਿੰਦਰੀਏ ਸੁਖ ਦੀ ਅਨੁਭੂਤੀ ਹੁੰਦੀ ਹੈ। ਅਜਿਹੇ ਵਾਰਿਸ ਮਤਲਬ ਸੰਪੂਰਨ ਵਰਸੇ ਦੇ ਅਧਿਕਾਰੀ ਹੀ ਭਵਿੱਖ ਵਿੱਚ ਅਟਲ – ਅਖੰਡ ਸਵਰਾਜ ਦਾ ਅਧਿਕਾਰ ਪ੍ਰਾਪਤ ਕਰਦੇ ਹਨ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top
Scroll to Top