31 May 2022 Punjabi Murli Today | Brahma Kumaris
Read and Listen today’s Gyan Murli in Punjabi
30 May 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਤੁਹਾਨੂੰ ਸ਼ੁੱਧ ਨਸ਼ਾ ਹੋਣਾ ਚਾਹੀਦਾ ਹੈ ਕਿ ਅਸੀਂ ਸ਼੍ਰੀਮਤ ਤੇ ਆਪਣੇ ਤਨ-ਮਨ-ਧਨ ਨਾਲ ਖਾਸ ਭਾਰਤ ਆਮ ਸਾਰੀ ਦੁਨੀਆਂ ਨੂੰ ਸਵਰਗ ਬਣਾਉਣ ਦੀ ਸੇਵਾ ਕਰ ਰਹੇ ਹਾਂ"
ਪ੍ਰਸ਼ਨ: -
ਤੁਸੀਂ ਬੱਚਿਆਂ ਵਿੱਚੋਂ ਵੀ ਸਭ ਤੋਂ ਵੱਧ ਸੋਭਾਗਸ਼ਾਲੀ ਕਿਸਨੂੰ ਕਹੀਏ?
ਉੱਤਰ:-
ਜੋ ਗਿਆਨ ਨੂੰ ਚੰਗੀ ਤਰ੍ਹਾਂ ਧਾਰਨ ਕਰਦੇ ਅਤੇ ਦੂਸਰਿਆਂ ਨੂੰ ਵੀ ਕਰਾਉਂਦੇ ਹਨ, ਉਹ ਬਹੁਤ -ਬਹੁਤ ਸੋਭਾਗਸ਼ਾਲੀ ਹਨ। ਅਹੋ ਸੌਭਾਗ ਤੁਸੀਂ ਭਾਰਤਵਾਸੀ ਬੱਚਿਆਂ ਦਾ, ਜਿਨਾਂ ਨੂੰ ਖੁਦ ਭਗਵਾਨ ਬੈਠ ਰਾਜਯੋਗ ਸਿਖਾ ਰਹੇ ਹਨ। ਤੁਸੀਂ ਸੱਚੇ -ਸੱਚੇ ਮੁਖ ਵੰਸ਼ਾਵਲੀ ਬ੍ਰਾਹਮਣ ਬਣੇ ਹੋ। ਤੁਹਾਡਾ ਇਹ ਝਾੜ ਹੋਲੀ -ਹੋਲੀ ਵੱਧਦਾ ਜਾਏਗਾ। ਘਰ -ਘਰ ਨੂੰ ਸਵਰਗ ਬਨਾਉਣ ਦੀ ਸੇਵਾ ਤੁਹਾਨੂੰ ਕਰਨੀ ਹੈ।
ਓਮ ਸ਼ਾਂਤੀ। ਤੁਸੀਂ ਬੱਚੇ ਸਮਝਦੇ ਹੋ ਕਿ ਅਸੀਂ ਸੈਨਾ ਹਾਂ। ਤੁਸੀਂ ਹੋ ਸਭ ਤੋਂ ਪਾਵਰਫੁੱਲ ਕਿਉਂਕਿ ਸਰਵਸ਼ਕਤੀਮਾਨ ਦੇ ਤੁਸੀਂ ਸ਼ਿਵ ਸ਼ਕਤੀ ਸੈਨਾ ਹੋ। ਇਨਾਂ ਨਸ਼ਾ ਚੜਣਾ ਚਾਹੀਦਾ ਹੈ। ਬਾਬਾ ਇੱਥੇ ਨਸ਼ੇ ਚੜਾਉਂਦੇ ਹਨ, ਘਰ ਵਿੱਚ ਜਾਣ ਨਾਲ ਭੁੱਲ ਜਾਂਦੇ ਹਨ। ਤੁਸੀਂ ਸ਼ਿਵ ਸ਼ਕਤੀ ਸੈਨਾ ਕੀ ਕਰ ਰਹੇ ਹੋ? ਸਾਰੀ ਦੁਨੀਆਂ ਜੋ ਰਾਵਣ ਦੀਆਂ ਜੰਜੀਰਾਂ ਵਿੱਚ ਬੰਧੀ ਹੋਈ ਹੈ, ਉਹਨਾਂ ਨੂੰ ਛੁਡਾਉਂਦੇ ਹੋ। ਇਹ ਸ਼ੋਕਵਾਟਿਕਾ ਵਿੱਚ ਹਨ। ਭਾਵੇਂ ਐਰੋਪਲੇਨ ਵਿੱਚ ਘੁੰਮਦੇ ਹਨ। ਵੱਡੇ -ਵਡੇ ਮਕਾਨ ਹਨ, ਪਰ ਇਹ ਤੇ ਸਭ ਖ਼ਤਮ ਹੋਣ ਵਾਲੇ ਹਨ। ਇਹਨਾਂ ਨੂੰ ਰੁਨਯ ਦੇ ਪਾਣੀ (ਮ੍ਰਿਗਤ੍ਰਿਸ਼ਣਾ) ਮਿਸਲ ਰਾਜ ਕਿਹਾ ਜਾਂਦਾ ਹੈ। ਬਾਹਰ ਤੋਂ ਦੇਖਣ ਵਿੱਚ ਭਭਕਾ ਬਹੁਤ ਹੈ, ਅੰਦਰ ਪੋਤਾਮੇਲ ਲੱਗਾ ਹੋਇਆ ਹੈ। ਦ੍ਰੋਪਦੀ ਦਾ ਮਿਸਾਲ ਵੀ ਹੈ। ਬਾਬਾ ਕਹਿੰਦੇ ਹਨ ਕਿ ਮੈਂ ਜਦੋਂ ਆਇਆ ਸੀ ਤਾਂ ਇਹ ਹੀ ਸਭ ਸੀ ਜੋ ਹੁਣ ਤੁਸੀਂ ਵੇਖ ਰਹੇ ਹੋ। ਪਾਰਟੀਸ਼ਨ ਵੀ ਹੁਣ ਹੋਇਆ ਜੋ ਤੁਸੀਂ ਵੇਖ ਰਹੇ ਹੋ। ਬਾਕੀ ਲੜਾਈ ਦੇ ਮੈਦਾਨ ਆਦਿ ਦੀ ਤੇ ਗੱਲ ਹੀ ਨਹੀਂ। ਇਹ ਰੱਥ ਹੈ ਜਿਸ ਵਿੱਚ ਸ਼ਿਵਬਾਬਾ ਵਿਰਾਜਮਾਨ ਹੋ ਬੈਠ ਬੱਚਿਆਂ ਨੂੰ ਗਿਆਨ ਦਿੰਦੇ ਹਨ। ਤੁਸੀਂ ਭਾਰਤ ਦੀ ਸੇਵਾ ਕਰ ਰਹੇ ਹੋ। ਜੋ ਵੀ ਤਿਓਹਾਰ ਹਨ, ਇਸ ਭਾਰਤ ਵਿੱਚ ਮਨਾਏ ਜਾਂਦੇ ਹਨ – ਉਹ ਸਭ ਹੁਣ ਦੇ ਹਨ। ਤੀਜਰੀ ਦੀ ਕਥਾ, ਗੀਤਾ ਦੀ ਕਥਾ, ਸ਼ਿਵ ਪੁਰਾਨ, ਰਾਮਾਇਣ ਆਦਿ ਸਾਰੇ ਇਸ ਸਮੇਂ ਦੇ ਲਈ ਬੈਠ ਬਣਾਏ ਹਨ। ਸਤਿਯੁਗ, ਤ੍ਰੇਤਾ ਵਿੱਚ ਤੇ ਇਹ ਗੱਲ ਨਹੀਂ ਹੈ। ਬਾਦ ਵਿੱਚ ਸ਼ਾਸ਼ਤਰ ਬਣਾਉਣੇ ਸ਼ੁਰੂ ਕੀਤੇ ਹਨ। ਉਹ ਤੇ ਫਿਰ ਵੀ ਬਣਨਗੇ। ਤੁਸੀਂ ਬੱਚਿਆਂ ਨੇ ਸਭ ਸਮਝ ਲੀਤਾ ਹੈ। ਅੱਗੇ ਤੇ ਬਿਲਕੁਲ ਘੋਰ ਹਨ੍ਹੇਰੇ ਵਿੱਚ ਸੀ। ਇਸ ਸਮੇਂ ਕੋਈ ਵੀ ਸ਼੍ਰਿਸ਼ਟੀ ਚੱਕਰ ਨੂੰ ਪੂਰੀ ਤਰ੍ਹਾਂ ਨਹੀਂ ਜਾਣਦੇ ਹਨ। ਹੁਣ ਤੁਸੀਂ ਬੱਚਿਆਂ ਨੂੰ ਸ਼ੁੱਧ ਹੰਕਾਰ ਹੋਣਾ ਚਾਹੀਦਾ ਹੈ। ਤੁਸੀਂ ਤਨ – ਮਨ – ਧਨ ਨਾਲ ਭਾਰਤ ਦੀ ਸੇਵਾ ਕਰ ਰਹੇ ਹੋ ਖਾਸ ਭਾਰਤ ਦੀ ਆਮ ਸਾਰੀ ਦੁਨੀਆਂ ਦੀ। ਬਾਪ ਦੀ ਮਦਦ ਨਾਲ ਅਸੀਂ ਮੁਕਤੀ ਜੀਵਨਮੁਕਤੀ ਦਾ ਰਸਤਾ ਦੱਸਦੇ ਹਾਂ। ਤੁਸੀਂ ਸ਼੍ਰੀਮਤ ਤੇ ਇਹ ਸੇਵਾ ਕਰਦੇ ਹੋ। ਸ਼੍ਰੀਮਤ ਹੈ ਸ਼ਿਵਬਾਬਾ ਦੀ। ਪਰ ਸ਼ਿਵ ਦਾ ਨਾਮ ਗੁੰਮ ਕਰ ਦਿੱਤਾ ਹੈ। ਬਾਕੀ ਬ੍ਰਹਮਾ ਦੀ ਮਤ ਤੇ ਸ਼੍ਰੀਕ੍ਰਿਸ਼ਨ ਦੀ ਮਤ ਦਿਖਾਈ ਹੈ। ਸੋ ਵੀ ਕ੍ਰਿਸ਼ਨ ਨੂੰ ਦਵਾਪਰ ਵਿੱਚ ਲੈ ਗਏ ਹਨ। ਤੁਸੀਂ ਭਾਰਤ ਨੂੰ ਸਵਰਗ ਮਤਲਬ ਹੀਰੇ ਮਿਸਲ ਬਣਾਉਂਦੇ ਹੋ। ਪਰ ਹੋ ਕਿੰਨੇ ਸਾਧਾਰਣ, ਕੋਈ ਘਮੰਡ ਨਹੀਂ। ਤੁਹਾਨੂੰ ਇੱਥੇ ਆਪਣਾ ਸਭ ਕੁੱਝ ਸਵਾਹਾ ਕਰਨਾ ਹੈ, ਗੋਆ ਸ਼ਿਵਬਾਬਾ ਤੇ ਪੂਰਾ – ਪੂਰਾ ਬਲੀ ਚੜਣਾ ਹੈ। ਤਾਂ ਸ਼ਿਵਬਾਬਾ ਫਿਰ 21 ਜਨਮ ਬਲੀ ਚੜਦੇ ਹਨ। ਬਾਬਾ ਅਜਿਹਾ ਨਹੀਂ ਕਹਿੰਦੇ ਕਿ ਗ੍ਰਹਿਸਤ ਵਿਵਹਾਰ ਨਹੀਂ ਸੰਭਾਲਣਾ ਹੈ। ਉਹ ਵੀ ਸੰਭਾਲਣਾ ਹੈ, ਪਰ ਸ਼੍ਰੀਮਤ ਤੇ। ਅਵਿਨਾਸ਼ੀ ਸਰਜਨ ਤੋਂ ਕੁੱਝ ਵੀ ਛਿਪਾਉਣਾ ਨਹੀਂ। ਗਾਇਆ ਵੀ ਜਾਂਦਾ ਹੈ ਗੁਰੂ ਬਿਗਰ ਘੋਰ ਹਨ੍ਹੇਰਾ। ਇਹ ਬ੍ਰਹਮਾ ਦਾਦਾ ਵੀ ਕਹਿੰਦੇ ਹਨ ਸ਼ਿਵਬਾਬਾ ਬਿਗਰ ਅਸੀਂ ਅਤੇ ਤੁਸੀਂ ਘੋਰ ਹਨ੍ਹੇਰੇ ਵਿੱਚ ਸੀ। ਉਹ ਤੇ ਸ਼ਿਵ ਸ਼ੰਕਰ ਨੂੰ ਮਿਲਾ ਦਿੰਦੇ ਹਨ। ਬ੍ਰਹਮਾ ਕੌਣ ਹਨ? ਕਦੋਂ ਆਉਂਦੇ ਹਨ? ਕੀ ਆਕੇ ਕਰਦੇ ਹਨ? ਹਰ ਇੱਕ ਗੱਲ ਸਮਝਣਾ ਚਾਹੀਦੀ ਹੈ ਨਾ। ਜਾਨਵਰ ਤੇ ਨਹੀਂ ਸਮਝਣਗੇ। ਹੁਣ ਤੁਸੀਂ ਬੱਚੇ ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣ ਗਏ ਹੋ। ਵਿਧਵਾਨ, ਪੰਡਿਤ ਆਦਿ ਕੋਈ ਨਹੀਂ ਜਾਣਦੇ ਹਨ ਕਿ ਸਤਿਗੁਰ ਬਿਗਰ ਘੋਰ ਹਨੇਰਾ ਹੈ। ਗੁਰੂ ਲੋਕ ਤੇ ਬਹੁਤ ਹਨ। ਸਾਰਿਆਂ ਦਾ ਸਤਿਗੁਰੂ ਇੱਕ ਹੀ ਹੈ, ਜਿਸਨੂੰ ਵਰੀਕ੍ਸ਼ਪਤੀ ਕਹਿੰਦੇ ਹਨ। ਤਾਂ ਤੁਹਾਨੂੰ ਬੱਚਿਆਂ ਨੂੰ ਨਸ਼ਾ ਚੜਣਾ ਚਾਹੀਦਾ ਹੈ। ਇਹ ਦੁਨੀਆਂ ਜੋ ਇਹਨਾਂ ਅੱਖਾਂ ਨਾਲ ਦੇਖ ਰਹੇ ਹੋ, ਉਹ ਨਹੀਂ ਰਹੇਗੀ। ਜੋ ਹੁਣ ਬੁੱਧੀ ਨਾਲ ਜਾਣਦੇ ਹੋ ਉਹ ਹੀ ਰਹਿਣਾ ਹੈ। ਤਾਂ ਇਸ ਪੁਰਾਣੀ ਦੁਨੀਆਂ ਨਾਲ ਮਮਤਵ ਮਿਟਾ ਦੇਣਾ ਹੈ। ਬੱਚਿਆਂ ਨੂੰ ਵੀ ਸੰਭਾਲਣਾ ਹੈ। ਬਾਬਾ ਨੂੰ ਕਿੰਨੇ ਬਾਲ ਬੱਚੇ ਹਨ। ਕਈ ਤੇ ਕਹਿੰਦੇ ਹਨ ਮੈਂ ਤੁਹਾਡਾ ਦੋ ਮਹੀਨੇ ਦਾ ਬੱਚਾ ਹਾਂ। ਕਈ ਕਹਿੰਦੇ ਇੱਕ ਮਹੀਨੇ ਦਾ ਬੱਚਾ ਹਾਂ। ਇੱਕ ਮਹੀਨੇ ਦੇ ਬੱਚੇ ਵੀ ਝਟ ਧਾਰਨ ਕਰ ਇਕਦਮ ਜਵਾਨ ਬਣ ਜਾਂਦੇ ਹਨ ਅਤੇ ਕੋਈ ਤੇ 20 ਵਰ੍ਹੇ ਵਾਲੇ ਵੀ ਜਾਮੜੇ (ਬੌਣੇ) ਬਣ ਜਾਂਦੇ ਹਨ। ਇਹ ਤੁਸੀਂ ਜਾਣਦੇ ਹੋ ਕਿ ਨਵਾਂ ਝਾੜ ਹੈ, ਹੌਲੀ -ਹੌਲੀ ਵ੍ਰਿਧੀ ਨੂੰ ਪਾਉਣਗੇ। ਪਹਿਲੇ ਜਰੂਰ ਪੱਤੇ ਨਿਕਲਣਗੇ। ਬਾਦ ਵਿੱਚ ਫੁੱਲ ਨਿਕਲਣਗੇ। ਇੱਥੇ ਹੀ ਫੁੱਲ ਬਣਨਾ ਹੈ। ਉੱਥੇ ਸਭ ਫੁੱਲ ਹੀ ਫੁੱਲ ਹਨ। ਇੱਥੇ ਤੇ ਕਈ ਗੁਲਾਬ ਦੇ, ਕਈ ਚੰਪਾ ਦੇ ਬਣਦੇ ਹਨ। ਜਿਵੇਂ – ਜਿਵੇਂ ਦੀ ਧਾਰਨਾ ਉਵੇਂ ਦੀ ਪਦਵੀ ਮਿਲ ਜਾਂਦੀ ਹੈ। ਉੱਥੇ ਫੁੱਲ ਦੀ ਗੱਲ ਨਹੀਂ। ਮਰਤਬੇ ਦੀ ਗੱਲ ਹੈ। ਤਾਂ ਨਸ਼ਾ ਰਹਿਣਾ ਚਾਹੀਦਾ ਹੈ ਕਿ ਅਸੀਂ ਇਹਨਾਂ ਅੱਖਾਂ ਨਾਲ ਪਵਿੱਤਰ ਸ਼ਿਵਾਲਾ ਸਵਰਗ ਨੂੰ ਦੇਖਾਂਗੇ। ਅੱਧਾਕਲਪ ਸਿਰਫ਼ ਕਹਿੰਦੇ ਸਨ ਕਿ ਫਲਾਣਾ ਸਵਰਗ ਪਧਾਰਾ। ਇਹ ਕਾਮਨਾ ਪ੍ਰੈਕਟੀਕਲ ਵਿੱਚ ਬਾਪ ਹੀ ਹੁਣ ਪੂਰੀ ਕਰਦੇ ਹਨ।
ਹੁਣ ਤੁਸੀਂ ਬਾਪ ਦੇ ਬੱਚੇ ਬਣ ਜਾਂਦੇ ਹੋ ਤੇ ਭਾਰਤ ਦਾ ਖਾਨਾ ਆਬਾਦ ਹੋ ਜਾਂਦਾ ਹੈ। 33 ਕਰੋੜ ਦੇਵਤੇ ਗਾਏ ਜਾਂਦੇ ਹਨ, ਉਹ ਕੋਈ ਏਨੇ ਸਤਿਯੁਗ ਤ੍ਰੇਤਾ ਵਿੱਚ ਨਹੀਂ ਰਹਿੰਦੇ ਹਨ। ਇਹ ਤੇ ਸਾਰੇ ਭਾਰਤ ਵਿੱਚ ਦੇਵੀ -ਦੇਵਤਾ ਧਰਮ ਦੀ ਆਦਮਸ਼ੁਮਾਰੀ ਹੈ। ਬਾਹਰ ਦੇ ਵੱਲ ਦੇਖੋ ਤੇ ਕਿੰਨੇ ਫਰੈਕਸ਼ਨ ਪੈ ਗਏ ਹਨ। ਚੀਨ -ਜਾਪਾਨ ਹਨ ਤੇ ਬੌਧੀ, ਨਾਮ ਫਿਰ ਵੀ ਬੌਧ ਦਾ ਲੈਣਗੇ ਲੇਕਿਨ ਫਰੈਕਸ਼ਨ (ਮਤਭੇਦ) ਕਿੰਨੀ ਹੈ। ਇੱਥੇ ਭਾਰਤ ਵਿੱਚ ਸ਼ਿਵਬਾਬਾ ਨੂੰ ਉਡਾ ਦਿੱਤਾ ਹੈ, ਉਹਨਾਂ ਨੂੰ ਬਿਲਕੁਲ ਜਾਣਦੇ ਹੀ ਨਹੀਂ। ਚਿੱਤਰ ਹਨ, ਗਾਉਂਦੇ ਵੀ ਹਨ, ਨੰਦੀਗਣ ਵੀ ਹਨ ਪਰ ਜਾਣਦੇ ਨਹੀਂ। ਹੁਣ ਤੁਸੀਂ ਬੱਚੇ ਜਾਣਦੇ ਹੋ, ਬਾਪ ਨੇ ਦੱਸਿਆ ਹੈ ਕਿ ਅਸੀਂ ਪਰਮਧਾਮ ਤੋਂ ਆਕੇ ਇੱਥੇ ਇਹ ਸ਼ਰੀਰ ਲੈਕੇ ਇਹ ਪਾਰਟ ਵਜਾ ਰਹੇ ਹਾਂ। ਤੁਸੀਂ ਚੱਕਰ ਨੂੰ ਜਾਣ ਗਏ ਹੋ। ਗਿਆਨ ਅੰਜਨ ਸਤਿਗੁਰੂ ਦਿੱਤਾ, ਅਗਿਆਨ ਅੰਧੇਰ ਵਿਨਾਸ਼। ਪਹਿਲੋਂ ਤਾਂ ਕੁਝ ਵੀ ਪਤਾ ਨਹੀਂ ਸੀ। ਹੁਣ ਬੇਹੱਦ ਦੇ ਬਾਪ ਕ੍ਰਿਏਟਰ, ਡਾਇਰੈਕਟਰ, ਮੁੱਖ ਐਕਟਰ ਨੂੰ ਤੁਸੀਂ ਜਾਣ ਗਏ ਹੋ। 84 ਜਨਮ ਕਿਸਨੂੰ ਲੈਣੇ ਚਾਹੀਦੇ ਹਨ! ਕੌਣ ਲੈਂਦੇ ਹੋਣਗੇ, ਤਾਂ ਤੁਸੀ ਜਾਣਦੇ ਹੋ। ਤੁਹਾਡਾ ਹੁਣ ਤੀਜਾ ਨੇਤ੍ਰ ਖੁਲਿਆ ਹੈ ਤਾਂ ਇਤਨਾ ਨਸ਼ਾ ਰਹਿਣਾ ਚਾਹੀਦਾ ਹੈ। ਮਨੁੱਖ ਜਦੋਂ ਸ਼ਰਾਬ ਪੀਂਦੇ ਹਨ ਤਾਂ ਭਾਵੇਂ ਦਿਵਾਲਾ ਮਾਰਿਆ ਹੋਇਆ ਹੋਵੇ ਤਾਂ ਵੀ ਨਸ਼ੇ ਵਿੱਚ ਸਮਝਦੇ ਹਨ ਕਿ ਸਭ ਤੋਂ ਸਾਹੂਕਾਰ ਮੈਂ ਹਾਂ। ਬਾਬਾ ਤੇ ਵੈਸ਼ਨਵ ਸਨ, ਕਦੇ ਟੱਚ ਨਹੀਂ ਕੀਤਾ। ਬਾਕੀ ਸੁਣਿਆ ਹੈ ਕਿ ਸ਼ਰਾਬ ਪੀਤੀ ਅਤੇ ਨਸ਼ਾ ਚੜ੍ਹਿਆ। ਕਹਿੰਦੇ ਹਨ ਕਿ ਯਾਦਵਾਂ ਨੇ ਵੀ ਸ਼ਰਾਬ ਪੀਤੀ, ਮੁਸਲ ਨਿਕਾਲ ਇੱਕ ਦੂਜੇ ਦਾ ਨਾਸ਼ ਕੀਤਾ। ਇੱਥੇ ਵੀ ਮਿਲਟ੍ਰੀ ਨੂੰ ਸ਼ਰਾਬ ਪਿਲਾਉਂਦੇ ਹਨ ਤਾਂ ਮਰਨ, ਮਾਰਨ ਦਾ ਖਿਆਲ ਨਹੀਂ ਰਹਿੰਦਾ। ਨਸ਼ਾ ਚੜ੍ਹ ਜਾਂਦਾ ਹੈ। ਤਾਂ ਬੱਚਿਆਂ ਨੂੰ ਵੀ ਸਦੈਵ ਨਰਾਯਾਨੀ ਨਸ਼ਾ ਰਹਿਣਾ ਚਾਹੀਦਾ ਹੈ। ਅਸੀਂ ਉਹ ਹੀ ਕਲਪ ਪਹਿਲਾਂ ਵਾਲੇ ਸ਼ਕਤੀ ਸੈਨਾ ਹਾਂ। ਅਨੇਕ ਵਾਰੀ ਅਸੀਂ ਭਾਰਤ ਨੂੰ ਹੀਰੇ ਵਰਗਾ ਬਣਾਇਆ ਹੈ, ਇਸ ਵਿੱਚ ਮੂੰਝਣ ਦੀ ਗੱਲ ਨਹੀਂ ਹੈ। ਸੰਸ਼ੇ ਬੁੱਧੀ ਵਿਨਾਸ਼ੰਤੀ, ਨਿਸ਼ਚੇਬੁੱਧੀ ਵਿਜੇੰਤੀ। ਸੰਸ਼ੇ ਬੁੱਧੀ ਉੱਚ ਪਦਵੀ ਨਹੀਂ ਪਾਉਣਗੇ। ਪ੍ਰਜਾ ਵਿੱਚ ਘੱਟ ਪਦਵੀ ਪਾ ਲੈਣਗੇ। ਉੱਥੇ ਤਾਂ ਤੁਹਾਡੇ ਮਹਿਲਾਂ ਵਿੱਚ ਸਦੈਵ ਵਾਜੇ ਵੱਜਦੇ ਰਹਿਣਗੇ। ਦੁਖ ਦੀ ਗੱਲ ਹੀ ਨਹੀਂ। ਪਹਿਲੋਂ ਰਾਜਿਆਂ ਦੇ ਮਹਿਲਾਂ ਦੇ ਦਰਵਾਜੇ ਦੇ ਬਾਹਰ ਚਬੂਤਰੇ ਤੇ ਸ਼ਹਿਨਾਈਆਂ ਵਜਦੀਆਂ ਸਨ। ਹੁਣ ਤਾਂ ਉਹ ਰਾਜਾਵਾਂ ਦਾ ਠਾਠ ਖਤਮ ਹੋ ਗਿਆ ਹੈ। ਪ੍ਰਜਾ ਦਾ ਰਾਜ ਹੋ ਗਿਆ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਪਵਿੱਤਰ ਬਣ ਯੋਗ ਵਿੱਚ ਰਹਿ ਅਤੇ ਚੱਕਰ ਨੂੰ ਯਾਦ ਕਰਦੇ – ਕਰਦੇ ਭਾਰਤ ਨੂੰ ਸਵਰਗ ਬਣਾ ਦੇਵਾਂਗੇ, ਪਰ ਬਹੁਤ ਬੱਚੇ ਭੁੱਲ ਜਾਂਦੇ ਹਨ। ਬਾਬਾ ਰਾਏ ਦਿੰਦੇ ਹਨ ਕਿ ਸਭ ਤੋੰ ਚੰਗਾ ਕਰਤਵਿਆ ਹੈ ਗਰੀਬਾਂ ਦੀ ਸੇਵਾ ਕਰਨਾ। ਅੱਜਕਲ ਗਰੀਬ ਤਾਂ ਬਹੁਤ ਹਨ। ਮਨੁੱਖ ਹਾਸਪੀਟਲ ਬਹੁਤ ਬਨਾਉਂਦੇ ਹਨ ਤਾਂ ਮਰੀਜਾਂ ਨੂੰ ਸੁੱਖ ਮਿਲੇ, ਜੋ ਹਾਸਪੀਟਲ ਖੋਲਣ ਗੇ ਉਨ੍ਹਾਂ ਨੂੰ ਦੂਜੇ ਜਨਮ ਵਿੱਚ ਕੁਝ ਚੰਗੀ ਕਾਇਆ ਮਿਲੇਗੀ, ਰੋਗੀ ਨਹੀਂ ਬਣਨਗੇ। ਕੋਈ – ਕੋਈ ਚੰਗੇ ਤੰਦਰੁਸਤ ਹੁੰਦੇਂ ਹਨ, ਮੁਸ਼ਕਿਲ ਕਦੇ ਬਿਮਾਰ ਹੁੰਦੇਂ ਹਨ। ਤਾਂ ਜਰੂਰ ਅੱਗੇ ਜਨਮ ਵਿੱਚ ਤੰਦਰੁਸਤੀ ਦਾ ਦਾਨ ਦਿੱਤਾ ਹੋਵੇਗਾ। ਉਹ ਹੈ ਹੋਸਪੀਟਲ ਖੋਲ੍ਹਣਾ। ਕਈ ਐਜੂਕੇਸ਼ਨ ਵਿੱਚ ਬਹੁਤ ਹੁਸ਼ਿਆਰ ਹੁੰਦੇਂ ਹਨ ਤਾਂ ਜਰੂਰ ਵਿਧਿਆ ਦਾ ਦਾਨ ਕੀਤਾ ਹੋਵੇਗਾ। ਕੋਈ – ਕੋਈ ਸੰਨਿਆਸੀਆਂ ਨੂੰ ਛੋਟੇਪਨ ਤੋਂ ਹੀ ਸ਼ਾਸਤਰ ਕੰਠ ਹੋ ਜਾਂਦੇ ਹਨ ਤਾਂ ਕਹਾਂਗੇ ਪਾਸਟ ਜਨਮ ਦੇ ਆਤਮਾ ਸੰਸਕਾਰ ਲੈ ਆਈ ਹੈ। ਤਾਂ ਇੱਥੇ ਵੀ ਕੋਈ 3 ਪੈਰ ਪ੍ਰਿਥਵੀ ਦਾ ਲੈਕੇ ਇਹ ਰੂਹਾਨੀ ਹਾਸਪੀਟਲ ਖੋਲ੍ਹੇ ਅਤੇ ਲਿਖ ਦੇਵੇ ਕਿ ਆਕੇ 21 ਜਨਮ ਦੇ ਲਈ ਹੈਲਥ ਦਾ ਵਰਸਾ ਲਵੋ ਬਾਪ ਤੋਂ। ਕਿੰਨੀ ਸਹਿਜ ਗੱਲ ਹੈ। ਤੁਸੀਂ ਪੁੱਛਦੇ ਹੋ ਦੱਸੋ ਲਕਸ਼ਮੀ – ਨਰਾਇਣ ਨੂੰ ਇਹ ਵਰਸਾ ਕਿਸਨੇ ਦਿੱਤਾ, ਤਾਂ ਜ਼ਰੂਰ ਪੁੱਛਣ ਵਾਲਾ ਜਾਣਦਾ ਹੋਵੇਗਾ। ਬਾਪ ਹੀ ਸਵਰਗ ਦਾ ਰਚਿਯਤਾ ਹੈ। ਕਿਵੇਂ ਰਚਦਾ ਹੈ, ਉਹ ਬੈਠੋ ਤਾਂ ਅਸੀਂ ਸਮਝਾਈਏ। ਅਸੀ ਵੀ ਉਨ੍ਹਾਂ ਤੋਂ ਵਰਸਾ ਲੈ ਰਹੇ ਹਾਂ। ਸ਼ਿਵਬਾਬਾ, ਬ੍ਰਹਮਾ ਬਾਬਾ ਦਵਾਰਾ ਸਥਾਪਨਾ ਕਰਵਾ ਰਹੇ ਹਨ ਫਿਰ ਪਲਾਣਾ ਵੀ ਉਹ ਹੀ ਕਰਨਗੇ। ਸ਼ੰਕਰ ਦਵਾਰਾ ਵਿਨਾਸ਼ ਵੀ ਹੋਣਾ ਹੈ। ਵਿਨਾਸ਼ ਜਰੂਰ ਨਰਕ ਦਾ ਹੋਵੇਗਾ ਨਾ। ਨਵੀਂ ਦੁਨੀਆਂ ਤਾਂ ਹੁਣ ਬਣ ਰਹੀ ਹੈ। ਛੋਟੇ ਜਿਹੇ ਬੇਜ਼ ਤੇ ਤੁਸੀਂ ਸਮਝਾ ਸਕਦੇ ਹੋ ਕਿ ਬ੍ਰਹਮਾ ਦਵਾਰਾ ਸਥਾਪਨਾ ਹੋ ਰਹੀ ਹੈ। ਇਹ ਹੀ ਰਾਜਯੋਗ ਹੈ। ਮਨੁੱਖ ਤੋਂ ਦੇਵਤਾ ਬਣਨਾ ਹੈ, ਜੋ ਆਪਣੇ ਕੁਲ ਦਾ ਹੋਵੇਗਾ ਉਸਨੂੰ ਝੱਟ ਦਿਲ ਨੂੰ ਲਗ ਜਾਵੇਗਾ। ਉਸਦਾ ਚਿਹਰਾ ਹੀ ਚਮਕ ਜਾਵੇਗਾ ਅਤੇ ਪੁਰਸ਼ਾਰਥ ਨਾਲ ਆਪਣਾ ਵਰਸਾ ਲੈ ਲੈਣਗੇ। ਆਪਣੇ ਬ੍ਰਾਹਮਣ ਕੁਲ ਦੇ ਜੋ ਹਨ – ਉਹ ਸ਼ੁਦਰ ਕੁਲ ਤੋੰ ਬਦਲਣੇ ਜਰੂਰ ਹਨ, ਇਹ ਡਰਾਮੇ ਵਿੱਚ ਨੂੰਧ ਹੈ। ਤੁਸੀਂ ਭਾਰਤ ਦੀ ਬਹੁਤ ਸੇਵਾ ਕਰਦੇ ਹੋ ਪਰੰਤੂ ਗੁਪਤ। ਪਹਿਲੋਂ ਵੀ ਇਵੇਂ – ਇਵੇਂ ਕੀਤੀ ਸੀ। ਡਰਾਮੇ ਨੂੰ ਹੁਣ ਚੰਗੀ ਤਰ੍ਹਾਂ ਜਾਨਣਾ ਹੈ। ਗਾਇਆ ਜਾਂਦਾ ਹੈ ਆਪ ਮੁਏ ਮਰ ਗਈ ਦੁਨੀਆਂ। ਬਾਕੀ ਆਤਮਾ ਰਹਿ ਜਾਂਦੀ ਹੈ। ਆਤਮਾ ਤਾਂ ਮਰਦੀ ਨਹੀਂ। ਆਤਮਾ ਸ਼ਰੀਰ ਤੋਂ ਵੱਖ ਹੋ ਜਾਂਦੀ ਹੈ ਤਾਂ ਉਸਦੇ ਲਈ ਦੁਨੀਆਂ ਹੀ ਨਹੀਂ ਰਹੀ। ਫਿਰ ਜਦੋਂ ਸ਼ਰੀਰ ਵਿਚ ਜਾਵੇਗੀ ਤਾਂ ਮਾਂ – ਬਾਪ ਦਾ ਸੰਬੰਧ ਆਦਿ ਨਵਾਂ ਹੋਵੇਗਾ। ਇੱਥੇ ਵੀ ਤੁਹਾਨੂੰ ਅਸ਼ਰੀਰੀ ਬਣਨਾ ਹੈ। ਹਾਲੇ ਤਾਂ ਇਹ ਦੁਨੀਆਂ ਪ੍ਰੈਕਟੀਕਲ ਵਿੱਚ ਖਤਮ ਹੋਣੀ ਹੈ।
ਬਾਪ ਕਹਿੰਦੇ ਹਨ ਮੈਨੂੰ ਯਾਦ ਕਰਦੇ ਰਹੋ ਤਾਂ ਵਿਕਰਮਾਂ ਦਾ ਜੋ ਬੋਝਾ ਹੈ ਉਹ ਉਤਰ ਜਾਵੇਗਾ ਅਤੇ ਤੁਸੀਂ ਸੰਪੂਰਨ ਬਣ ਜਾਵੋ ਗੇ। ਬੱਚਿਆਂ ਦੇ ਮੈਨਰਜ ਬਹੁਤ ਚੰਗੇ ਹੋਣੇ ਚਾਹੀਦੇ ਹਨ। ਬੋਲਣਾ, ਚਲਣਾ, ਖਾਣਾ, ਪੀਨਾ…। ਬਹੁਤ ਘੱਟ ਬੋਲਣਾ ਚਾਹੀਦਾ ਹੈ। ਰਾਜੇ ਲੋਕ ਬਹੁਤ ਘੱਟ ਅਤੇ ਹੋਲੀ ਬੋਲਦੇ ਹਨ, ਚੁਪ ਰਹਿੰਦੇ ਹਨ। ਤੁਹਾਡੇ ਵਿੱਚ ਤਾਂ ਬਹੁਤ ਫ਼ਜ਼ੀਲਤ (ਸਭਿਅਤਾ) ਹੋਣੀ ਚਾਹੀਦੀ ਹੈ। ਦੇਵਤਾਵਾਂ ਵਿੱਚ ਫਜ਼ੀਲਤ ਸੀ। ਇੱਥੇ ਤਾਂ ਮਨੁੱਖ ਬੰਦਰ ਤਰ੍ਹਾਂ ਹਨ ਤਾਂ ਬਦਫਜ਼ੀਲਤ ਹਨ। ਕੁਝ ਵੀ ਅਕਲ ਨਹੀਂ। ਬੇਹੱਦ ਦਾ ਬਾਪ ਜੋ ਸ੍ਰਿਸ਼ਟੀ ਨੂੰ ਸਵਰਗ ਬਨਾਉਂਦੇ ਹਨ, ਉਨ੍ਹਾਂ ਨੂੰ ਪੱਥਰ ਠੀਕਰ ਕੁੱਤੇ ਬਿੱਲੀ ਸਭ ਵਿੱਚ ਧੱਕ ਦਿਤਾ ਹੈ। ਮਾਇਆ ਨੇ ਇੱਕਦਮ ਬੁੱਧੀ ਨੂੰ ਗੋਡਰੇਜ ਦਾ ਤਾਲਾ ਲਗਾ ਦਿੱਤਾ ਹੈ। ਹੁਣ ਬਾਬਾ ਆਕੇ ਤਾਲਾ ਖੋਲਦੇ ਹਨ। ਹੁਣ ਤੁਸੀਂ ਬੱਚੇ ਕਿੰਨੇਂ ਬੁੱਧੀਵਾਨ ਬਣ ਗਏ ਹੋ। ਸ਼ਿਵਬਾਬਾ, ਬ੍ਰਹਮਾ, ਵਿਸ਼ਨੂੰ, ਸ਼ੰਕਰ, ਲਕਸ਼ਮੀ – ਨਰਾਇਣ, ਜਗਦੰਬਾ ਆਦਿ ਸਭ ਦੀ ਬਾਇਓਗ੍ਰਾਫੀ ਨੂੰ ਤੁਸੀਂ ਜਾਣ ਗਏ ਹੋ। ਹੁਣ ਤੁਹਾਨੂੰ ਸਤਿਗੁਰੂ ਸ਼ਿਵਬਾਬਾ ਤੋਂ ਪੂਰੀ ਸਮਝ ਮਿਲੀ ਹੈ। ਬਾਬਾ ਨਾਲੇਜਫੁਲ ਹੈ ਨਾ। ਹਰ ਇੱਕ ਆਪਣੇ ਦਿਲ ਤੋਂ ਪੁੱਛੇ ਤਾਂ ਬਰੋਬਰ ਅਸੀਂ ਕੁਝ ਨਹੀਂ ਜਾਣਦੇ ਸੀ। ਬੰਦਰ ਵਰਗੀ ਚਲਣ ਸੀ। ਹੁਣ ਅਸੀਂ ਸਭ ਜਾਣ ਗਏ ਹਾਂ। ਬਾਬਾ ਨਵੀਂ ਰਚਨਾ ਕਿਵੇਂ ਰਚਦੇ ਹਨ। ਉੱਚੇ ਤੋਂ ਉੱਚਾ ਬ੍ਰਾਹਮਣ ਕੁਲ ਬਨਾਉਂਦੇ ਹਨ ਸੋ ਤੁਸੀਂ ਜਾਣਦੇ ਹੋ। ਮੂਰਤੀ ਜੋ ਪੂਜੀਏ ਹੈ ਉਹ ਕੁਝ ਬੋਲਦੀ ਨਹੀਂ ਹੈ। ਹੁਣ ਤੁਸੀਂ ਸਮਝਦੇ ਹੋ ਅਸੀਂ ਹੀ ਪੁੱਜੀਏ ਫਿਰ ਪੁਜਾਰੀ ਬਣਦੇ ਹਾਂ।
ਹੁਣ ਤੁਸੀਂ ਸੱਚੇ – ਸੱਚੇ ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣ ਹੋ। ਤੁਸੀਂ ਜਾਣਦੇ ਹੋ ਕਿ ਸੰਗਮਯੁਗ ਤੇ ਸਤਿਯੁਗ ਦੀ ਰਚਨਾ ਕਿਵੇਂ ਹੁੰਦੀ ਹੈ। ਇਹ ਹੋਰ ਕੋਈ ਨਹੀਂ ਜਾਣਦੇ। ਬੇਰਿਸਟਰ ਪੜ੍ਹਾਵੇਗਾ ਤਾਂ ਕੀ ਬਣਾਏਗਾ? ਭਗਵਾਨ ਵੀ ਆਕੇ ਸਹਿਜ ਰਾਜਯੋਗ ਸਿਖਾਉਂਦੇ ਹਨ। ਅਹੋ ਸੌਭਾਗ ਭਾਰਤਵਾਸੀ ਬੱਚਿਆਂ ਦਾ… ਤੁਹਾਡੇ ਵਿੱਚ ਵੀ ਸੌਭਾਗਸ਼ਾਲੀ ਉਹ ਜੋ ਚੰਗੀ ਤਰ੍ਹਾਂ ਧਾਰਨ ਕਰਕੇ ਦੂਜਿਆਂ ਨੂੰ ਕਰਵਾਉਂਦੇ ਰਹਿੰਦੇ ਹਨ। ਅੱਗੇ ਚੱਲਕੇ ਬਹੁਤ ਘਰ ਸਵਰਗ ਬਣਨਗੇ। ਝਾੜ ਹੌਲੀ – ਹੌਲੀ ਵਧਦਾ ਹੈ। ਮਿਹਨਤ ਹੈ। ਜਿਨਾਂ ਉੱਚ ਜਾਵੋਗੇ ਉਤਨਾ ਮਾਇਆ ਦਾ ਤੂਫ਼ਾਨ ਜੋਰ ਨਾਲ ਆਵੇਗਾ। ਪਹਾੜੀ ਤੇ ਜਿਨਾਂ ਉੱਚ ਜਾਵੋਗੇ ਉਨਾਂ ਤੂਫ਼ਾਨ ਠੰਡੀ ਆਦਿ ਦਾ ਸਾਮਨਾ ਵੀ ਹੋਵੇਗਾ। ਸਰਵਿਸ ਵਿੱਚ ਜਿਨਾਂ ਸਮਾਂ ਮਿਲੇ ਉਣਾਂ ਚੰਗਾ ਹੈ, ਐਡਵਰਟਾਈਜ ਕਰੋ। ਜੋ ਦਿਲ ਵਿੱਚ ਰਾਏ ਆਵੇ ਉਹ ਦੱਸੋ ਕਿ ਇਵੇਂ – ਇਵੇਂ ਕਰਨਾ ਚਾਹੀਦਾ ਹੈ। ਬਾਬਾ ਕਹਿਣਗੇ ਭਾਵੇਂ ਕਰੋ। ਵਿਚਾਰੇ ਮਨੁੱਖ ਬਹੁਤ ਦੁਖੀ ਹਨ। ਇਸ ਸਮੇਂ ਸਭ ਤਮੋਪ੍ਰਧਾਨ ਬਣ ਪਏ ਹਨ। ਕੋਈ ਵੀ ਚੀਜ਼ ਸੱਚੀ ਨਹੀਂ ਰਹੀ ਹੈ। ਝੂਠੀ ਮਾਇਆ, ਝੂਠੀ ਕਾਇਆ… ਹੁਣ ਤੁਸੀਂ ਬੱਚੇ ਸਵਰਗਵਾਸੀ ਬਣਦੇ ਹੋ।
(ਗੀਤ:- ਨਵੀਂ ਉਮਰ ਦੀਆਂ ਕਲੀਆਂ) ਇਸ ਗੀਤ ਵਿਚ ਸੀਤਾ ਦੀ ਮਹਿਮਾ ਕਰਦੇ ਹਨ। ਜਿਸ ਦੇਸ਼ ਵਿੱਚ ਸੀਤਾ ਸੀ, ਉਹ ਦੇਸ਼ ਪਵਿੱਤਰ ਸੀ। ਉਸ ਦੇਸ਼ ਵਿੱਚ ਰਾਵਣ ਫਿਰ ਕਿਥੋਂ ਆਇਆ? ਵੰਡਰ ਤੇ ਇਹ ਹੈ ਫਿਰ ਕਹਿੰਦੇ ਹਨ ਕਿ ਬਾਂਦਰਾਂ ਦੀ ਸੈਨਾ ਲਈ। ਹੁਣ ਬਾਂਦਰਾਂ ਦੀ ਸੈਨਾ ਕਿਥੋਂ ਤੋਂ ਆਈ! ਇੱਥੇ ਵੀ ਮਨੁੱਖਾਂ ਦਾ ਲਸ਼ਕਰ ਹੈ। ਗੌਰਮਿੰਟ ਬਾਂਦਰਾਂ ਦਾ ਲਸ਼ਕਰ ਥੋੜ੍ਹੀ ਨਾ ਲੈਂਦੀ ਹੈ। ਫਿਰ ਉੱਥੇ ਬਾਂਦਰਾਂ ਦੀ ਸੈਨਾ ਕਿਥੋਂ ਆਈ? ਇਹ ਵੀ ਸਮਝਦੇ ਨਹੀਂ ਹਨ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਸੰਪੂਰਨ ਬਣਨ ਦੇ ਲਈ ਯਾਦ ਦੀ ਯਾਤਰਾ ਨਾਲ ਆਪਣੇ ਵਿਕਰਮਾਂ ਦਾ ਬੋਝਾ ਉਤਾਰਨਾ ਹੈ, ਚੰਗੇ ਮੈਨਰਜ ਧਾਰਨ ਕਰਨੇ ਹਨ। ਸਭਿਅਤਾ ( ਫਜ਼ੀਲਤ) ਨਾਲ ਵਿਵਹਾਰ ਕਰਨਾ ਹੈ। ਬਹੁਤ ਘੱਟ ਬੋਲਣਾ ਹੈ।
2. ਕਿਸੇ ਵੀ ਗੱਲ ਵਿਚ ਸੰਸ਼ੇ ਬੁੱਧੀ ਨਹੀਂ ਬਣਨਾ ਹੈ। ਭਾਰਤ ਨੂੰ ਸਵਰਗ ਬਣਾਉਣ ਦੀ ਸੇਵਾ ਵਿੱਚ ਆਪਣਾ ਸਭ ਕੁਝ ਸਫਲ ਕਰਨਾ ਹੈ। ਸ਼ਿਵਬਾਬਾ ਤੇ ਪੂਰਾ – ਪੂਰਾ ਬਲੀ ਚੜ੍ਹਨਾ ਹੈ।
ਵਰਦਾਨ:-
63 ਜਨਮ ਸਾਰੇ ਖਜਾਨੇ ਵਿਅਰੱਥ ਗਵਾਏ, ਹੁਣ ਸੰਗਮਯੁਗ ਤੇ ਸ੍ਰਵ ਖਜ਼ਾਨਿਆਂ ਨੂੰ ਅਸਲ ਵਿੱਧੀ ਪੂਰਵਕ ਜਮਾਂ ਕਰੋ, ਜਮਾਂ ਕਰਨ ਦੀ ਵਿੱਧੀ ਹੈ – ਜੋ ਵੀ ਖਜਾਨੇ ਹਨ ਉਨ੍ਹਾਂਨੂੰ ਆਪਣੇ ਪ੍ਰਤੀ ਅਤੇ ਦੂਜਿਆਂ ਦੇ ਪ੍ਰਤੀ ਸ਼ੁਭ ਵ੍ਰਿਤੀ ਨਾਲ ਕੰਮ ਵਿੱਚ ਲਗਾਓ। ਸਿਰ੍ਫ ਬੁੱਧੀ ਦੇ ਲਾਕਰ ਵਿੱਚ ਜਮਾਂ ਨਹੀਂ ਕਰੋ ਲੇਕਿਨ ਖਜ਼ਾਨਿਆਂ ਨੂੰ ਕੰਮ ਵਿੱਚ ਲਗਾਵੋ। ਉਨ੍ਹਾਂਨੂੰ ਖ਼ੁਦ ਦੇ ਪ੍ਰਤੀ ਵੀ ਯੂਜ਼ ਕਰੋ, ਨਹੀਂ ਤਾਂ ਲੂਜ਼ ਹੋ ਜਾਣਗੇ ਇਸਲਈ ਪੂਰੀ ਵਿੱਧੀ ਨਾਲ ਜਮਾਂ ਕਰੋ ਤਾਂ ਸੰਪੂਰਨਤਾ ਦੀ ਸਿੱਧੀ ਪ੍ਰਾਪਤ ਕਰ ਸਿੱਧੀ ਸਵਰੂਪ ਬਣ ਜਾਵੋਗੇ।
ਸਲੋਗਨ:-
➤ Email me Murli: Receive Daily Murli on your email. Subscribe!