31 March 2022 Punjabi Murli Today | Brahma Kumaris

Read and Listen today’s Gyan Murli in Punjabi 

March 30, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਗਿਆਨ ਮਾਰਗ ਵਿੱਚ ਤੁਹਾਡੇ ਖ਼ਿਆਲਾਤ ਬਹੁਤ ਸ਼ੁੱਧ ਹੋਣੇ ਚਾਹੀਦੇ ਹਨ। ਸੱਚੀ ਕਮਾਈ ਵਿੱਚ ਝੂਠ ਬੋਲਿਆ, ਕੁਝ ਉਲਟਾ ਕੀਤਾ ਤਾਂ ਬਹੁਤ ਘਾਟਾ ਪੈ ਜਾਵੇਗਾ"

ਪ੍ਰਸ਼ਨ: -

ਜੋ ਤਕਦੀਰਵਾਨ ਬੱਚੇ ਉੱਚ ਪਦਵੀ ਪਾਉਣ ਵਾਲੇ ਹਨ, ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-

ਉਨ੍ਹਾਂ ਤੋਂ ਕੋਈ ਵੀ ਖਰਾਬ ਕੰਮ ਨਹੀਂ ਹੋਵੇਗਾ। ਯਗ ਦੀ ਸੇਵਾ ਵਿੱਚ ਹੱਡੀ – ਹੱਡੀ ਲਗਾਉਣਗੇ। ਉਨ੍ਹਾਂ ਵਿੱਚ ਕੋਈ ਵੀ ਲੋਭ ਆਦਿ ਨਹੀਂ ਹੋਵੇਗਾ। 2- ਉਹ ਬਹੁਤ ਸੁਖਦਾਈ ਹੋਣਗੇ। ਮੁੱਖ ਤੋਂ ਹਮੇਸ਼ਾ ਗਿਆਨ ਰਤਨ ਕੱਢਣਗੇ। ਬਹੁਤ ਮਿੱਠਾ ਹੋਣਗੇ। 3- ਉਹ ਇਸ ਪੁਰਾਣੀ ਦੁਨੀਆਂ ਨੂੰ ਜਿਵੇਂ ਵੇਖਦੇ ਹੋਏ ਵੀ ਵੇਖਦੇ ਨਹੀਂ। ਉਨ੍ਹਾਂ ਦੇ ਅੰਦਰ ਇਹ ਖਿਆਲ ਨਹੀਂ ਆਵੇਗਾ ਜੋ ਤਕਦੀਰ ਵਿੱਚ ਹੋਵੇਗਾ, ਵੇਖਿਆ ਜਾਵੇਗਾ! ਬਾਬਾ ਕਹਿੰਦੇ ਅਜਿਹੇ ਬੱਚੇ ਕੋਈ ਕੰਮ ਦੇ ਨਹੀਂ। ਤੁਹਾਨੂੰ ਤਾਂ ਬਹੁਤ ਚੰਗਾ ਪੁਰਸ਼ਾਰਥ ਕਰਨਾ ਹੈ।

ਗੀਤ:-

ਹਮਾਰੇ ਤੀਰਥ ਨਿਆਰੇ ਹੈਂ.

ਓਮ ਸ਼ਾਂਤੀ ਇਹ ਭਗਤੀ ਮਾਰਗ ਦੇ ਗੀਤ ਹਨ। ਤੁਸੀਂ ਜਾਣਦੇ ਹੋ ਸਾਡੀ ਹੀ ਮਹਿਮਾ ਹੋ ਰਹੀ ਹੈ। ਭਗਤੀ ਮਾਰਗ ਵਿੱਚ ਮਹਿਮਾ ਗਾਈ ਜਾਂਦੀ ਹੈ ਅਤੇ ਪ੍ਰਾਰਥਨਾ ਕੀਤੀ ਜਾਂਦੀ ਹੈ ਅਤੇ ਗਿਆਨ ਮਾਰਗ ਵਿੱਚ ਇਹ ਪ੍ਰਾਰਥਨਾ ਅਤੇ ਭਗਤੀ ਨਹੀਂ ਕੀਤੀ ਜਾਂਦੀ ਹੈ। ਗਿਆਨ ਮਾਨਾ ਪੜ੍ਹਾਈ, ਜਿਵੇਂ ਸਕੂਲ ਵਿੱਚ ਪੜ੍ਹਦੇ ਹਨ। ਪੜ੍ਹਾਈ ਵਿੱਚ ਏਮ – ਆਬਜੈਕਟ ਰਹਿੰਦੀ ਹੈ। ਅਸੀਂ ਇਹ ਪੜ੍ਹਕੇ ਫਲਾਣੀ ਪਦਵੀ ਪਾਵਾਂਗੇ। ਇਹ ਧੰਧਾ ਕਰਾਂਗੇ। ਕਈ ਸਿੱਖਦੇ ਹਨ ਇਵੇਂ ਠਗੀ ਕਰਾਂਗੇ, ਪੈਸਾ ਕਮਾਵਾਂਗੇ। ਬਹੁਤ ਪੈਸੇ ਦੇ ਲਈ ਠਗੀ ਕਰਦੇ ਹਨ, ਇਸ ਨੂੰ ਵੀ ਭ੍ਰਿਸ਼ਟਾਚਾਰ ਕਹਿੰਦੇ ਹਨ। ਲੁੱਟਮਾਰ ਵੀ ਕਰਦੇ ਹਨ। ਗੌਰਮਿੰਟ ਦੀ ਚੋਰੀ ਕਰਦੇ ਹਨ, ਧਨ ਕਮਾਕੇ ਆਪਣੇ ਨੂੰ ਸੁਖੀ ਰੱਖਣ ਦੇ ਲਈ ਅਤੇ ਬਾਲ – ਬੱਚਿਆਂ ਨੂੰ ਸੁਖੀ ਰੱਖਣ ਦੇ ਲਈ। ਪੜ੍ਹਾਕੇ ਸ਼ਾਦੀ ਆਦਿ ਕਰਾਉਣ ਦੇ ਲਈ। ਇੱਥੇ ਤਾਂ ਤੁਹਾਨੂੰ ਪੈਸਾ ਕਮਾਉਣ ਦੀ ਗੱਲ ਹੀ ਨਹੀਂ। ਇਹ ਹੈ ਪਵਿੱਤਰ ਪੜ੍ਹਾਈ। ਭਾਵੇਂ ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਹੋ ਸਿਰਫ ਪੜ੍ਹਨਾ ਹੈ। ਕਈ ਕਹਿੰਦੇ ਹਨ ਸਾਨੂੰ ਤਨਖਾਹ ਘੱਟ ਮਿਲਦੀ ਹੈ, ਇਸਲਈ ਠਗੀ ਕਰਨੀ ਪੈਂਦੀ ਹੈ, ਕੀ ਕਰੀਏ! ਪਰ ਇਸ ਗਿਆਨ ਮਾਰਗ ਵਿੱਚ ਤਾਂ ਅਜਿਹੇ ਕੋਈ ਖ਼ਿਆਲਾਤ ਨਹੀਂ ਹੋਣੇ ਚਾਹੀਦੇ, ਨਹੀਂ ਤਾਂ ਦੁਰਗਤੀ ਹੋ ਪੈਂਦੀ ਹੈ। ਇੱਥੇ ਤਾਂ ਬਹੁਤ ਸੱਚਾਈ – ਸਫਾਈ ਨਾਲ ਬਾਪ ਨੂੰ ਯਾਦ ਕਰਨਾ ਪਵੇ, ਤਾਂ ਹੀ ਪਦਵੀ ਪਾ ਸਕਦੇ ਹਨ। ਸਟੂਡੈਂਟ ਨੂੰ ਪੜ੍ਹਾਈ ਦੇ ਸਿਵਾਏ ਹੋਰ ਕੋਈ ਗੱਲ ਬੁੱਧੀ ਵਿੱਚ ਨਹੀਂ ਰਹਿਣੀ ਚਾਹੀਦੀ ਹੈ। ਨਹੀਂ ਤਾਂ ਅਸੀਂ ਭਵਿੱਖ ਉੱਚ ਪਦਵੀ ਕਿਵੇਂ ਪਾਵਾਂਗੇ! ਜੇਕਰ ਉਲਟਾ, ਸੁਲਟਾ ਕੰਮ ਕਰ ਲਿੱਤਾ ਤਾਂ ਫੇਲ੍ਹ ਹੋ ਜਾਣਗੇ। ਸੱਚੀ ਕਮਾਈ ਵਿੱਚ ਫਿਰ ਕੁਝ ਝੂਠ ਆਦਿ ਬੋਲਣ ਨਾਲ ਜਾਂ ਅਜਿਹਾ ਕੋਈ ਕੰਮ ਕਰਨ ਨਾਲ ਪਦਵੀ ਭ੍ਰਿਸ਼ਟ ਹੋ ਜਾਵੇਗੀ। ਬਹੁਤ ਘਾਟਾ ਪੈ ਜਾਂਦਾ ਹੈ। ਇੱਥੇ ਤਾਂ ਤੁਸੀਂ ਆਏ ਹੋ ਭਵਿੱਖ ਪਦਮਾਪਤੀ ਬਣਨ ਦੇ ਲਈ। ਤਾਂ ਇੱਥੇ ਕੋਈ ਵੀ ਡਰਟੀ ਖ਼ਿਆਲਾਤ ਨਹੀਂ ਆਉਣੇ ਚਾਹੀਦੇ। ਕੋਈ ਚੋਰੀ ਆਦਿ ਕਰਦੇ ਹਨ ਤਾਂ ਕੇਸ ਚਲਦਾ ਹੈ। ਉਸ ਵਿੱਚ ਕੋਈ ਛੁੱਟ ਵੀ ਜਾਵੇ ਪਰ ਇੱਥੇ ਤਾਂ ਧਰਮਰਾਜ ਤੋਂ ਕੋਈ ਛੁੱਟ ਨਾ ਸਕੇ। ਪਾਪ ਆਤਮਾ ਨੂੰ ਤਾਂ ਬਹੁਤ ਸਜਾ ਖਾਣੀ ਪੈਂਦੀ ਹੈ। ਅਜਿਹਾ ਕੋਈ ਨਹੀਂ ਹੋਵੇਗਾ ਜਿਸ ਨੂੰ ਸਜਾ ਨਾ ਖਾਣੀ ਪੈਂਦੀ ਹੋਵੇ, ਮਾਇਆ ਡਿਗਾਉਂਦੀ ਰਹਿੰਦੀ ਹੈ। ਥੱਪੜ ਮਾਰਦੀ ਰਹਿੰਦੀ ਹੈ। ਅੰਦਰ ਗੰਦੇ ਖ਼ਿਆਲਾਤ ਚਲਦੇ ਹਨ। ਇੱਥੇ ਤੋਂ ਕੁਝ ਪੈਸਾ ਉਠਾਈਏ… ਪਤਾ ਨਹੀਂ ਠਹਿਰ ਸਕਣ ਜਾਂ ਨਹੀਂ ਠਹਿਰ ਸਕਣ। ਕੁਝ ਇਕੱਠਾ ਕਰਕੇ ਰੱਖਣ। ਹੁਣ ਇਹ ਹੈ ਈਸ਼ਵਰੀ ਦਰਬਾਰ। ਰਾਈਟ ਹੈਂਡ ਫਿਰ ਧਰਮਰਾਜ ਵੀ ਹਨ, ਉਨ੍ਹਾਂ ਦੀਆਂ ਸਜਾਵਾਂ ਤਾਂ ਸੌਗੁਣਾਂ ਜਿਆਦਾ ਹਨ। ਨਵੇਂ – ਨਵੇਂ ਬੱਚਿਆਂ ਨੂੰ ਸ਼ਾਇਦ ਪਤਾ ਨਾ ਵੀ ਹੋ ਇਸਲਈ ਬਾਬਾ ਸਾਵਧਾਨ ਕਰਦੇ ਹਨ। ਤੁਸੀਂ ਬੱਚਿਆਂ ਦੇ ਖ਼ਿਆਲਾਤ ਬੜੇ ਸ਼ੁੱਧ ਹੋਣੇ ਚਾਹੀਦੇ ਹਨ। ਬਹੁਤ ਬੱਚੇ ਲਿਖਦੇ ਹਨ ਬਾਬਾ ਤੁਹਾਡਾ ਫਰਮਾਨ ਹੈ ਕਿ ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਸਿਰਫ ਮੈਨੂੰ ਯਾਦ ਕਰੋ, ਸ਼੍ਰੀਮਤ ਬਗੈਰ ਕੋਈ ਵੀ ਕੰਮ ਨਹੀਂ ਕਰੋ। ਪਰ ਸਾਨੂੰ ਤਾਂ ਵਿਵਹਾਰ ਵਿੱਚ ਬਹੁਤ ਕੁਝ ਕਰਨਾ ਪੈਂਦਾ ਹੈ। ਨਹੀਂ ਤਾਂ ਅਸੀਂ ਗੁਜ਼ਾਰਾ ਕਿਵੇਂ ਕਰੀਏ! ਇੰਨੇ ਥੋੜੇ ਰੁਪਈਆਂ ਨਾਲ ਇੰਨੇ ਭਾਤੀ (ਪਰਿਵਾਰ ਦੇ ਮੈਂਬਰ) ਕਿਵੇਂ ਚਲ ਸਕਣਗੇ। ਭੁੱਖਾ ਰਹਿਣਾ ਪਵੇ ਇਸਲਈ ਵਪਾਰੀ ਲੋਕ ਧਰਮਾਉ ਵੀ ਕੁਝ ਕੱਢਦੇ ਰਹਿੰਦੇ ਹਨ। ਸਮਝਦੇ ਹਨ ਜੋ ਕੁਝ ਸਾਡੇ ਤੋਂ ਪਾਪ ਹੁੰਦੇ ਹਨ ਉਹ ਮਿੱਟ ਜਾਣ, ਅਸੀਂ ਧਰਮਾਤਮਾ ਬਣ ਜਾਈਏ। ਧਰਮਾਤਮਾ ਪੁਰਸ਼ ਤੋਂ ਬਹੁਤ ਪਾਪ ਨਹੀਂ ਹੁੰਦਾ ਹੈ ਕਿਓਂਕਿ ਧਰਮਾਤਮਾ ਪਾਪ ਤੋਂ ਕੁਝ ਡਰਦੇ ਹਨ। ਇਵੇਂ ਵੀ ਬਹੁਤ ਹੁੰਦੇ ਹਨ ਜੋ ਕਦੀ ਧੰਧੇ ਵਿੱਚ ਝੂਠ ਨਹੀਂ ਬੋਲਦੇ। ਇੱਕਦਮ ਦਾਮ ਫਿਕਸ ਰੱਖਦੇ ਹਨ। ਕਲਕੱਤੇ ਵਿੱਚ ਇੱਕ ਬਰਤਨ ਵੇਚਣ ਵਾਲਾ ਸੀ, ਸਭ ਦੇ ਦਾਮ ਬੋਰਡ ਤੇ ਲਿਖ ਦਿੰਦੇ ਸੀ ਫਿਰ ਕੁਝ ਵੀ ਕੰਮ ਨਹੀਂ ਕਰਦਾ। ਫਿਰ ਕੋਈ ਤਾਂ ਬਹੁਤ ਝੂਠ ਬੋਲਦੇ ਹਨ। ਇਹ ਤਾਂ ਗਿਆਨ ਦੀ ਪੜ੍ਹਾਈ ਹੈ। ਤੁਸੀਂ ਪੜ੍ਹਦੇ ਹੋ ਭਵਿੱਖ 21 ਜਨਮਾਂ ਦੇ ਲਈ। ਤਾਂ ਬਾਬਾ ਨੂੰ ਹਰ ਗੱਲ ਵਿੱਚ ਸੱਚ ਦੱਸਣਾ ਹੈ। ਇਵੇਂ ਨਹੀਂ ਪਰਮਾਤਮਾ ਸਭ ਕੁਝ ਜਾਣਦੇ ਹਨ। ਬਾਪ ਕਹਿੰਦੇ ਹਨ ਪੜ੍ਹਨਗੇ ਤਾਂ ਉੱਚ ਪਦਵੀ ਪਾਉਣਗੇ। ਨਹੀਂ ਤਾਂ ਜਹਾਨੁਮ (ਨਰਕ) ਵਿੱਚ ਚਲੇ ਜਾਣਗੇ। ਅਸੀਂ ਥੋੜੀ ਬੈਠ ਵੇਖਾਂਗੇ ਕਿ ਤੁਸੀਂ ਕੀ – ਕੀ ਪਾਪ ਕਰਦੇ ਹੋ। ਜੋ ਕੁਝ ਕਰਦੇ ਹੋ ਆਪਣੇ ਲਈ। ਆਪਣੀ ਹੀ ਪਦਵੀ ਭ੍ਰਿਸ਼ਟ ਕਰਦੇ ਹੋ। ਨਾਮ ਤਾਂ ਹੈ ਪਾਪ ਆਤਮਾ, ਪੁੰਨ ਆਤਮਾ। ਬਾਪ ਆਕੇ ਪੁੰਨ ਆਤਮਾ ਬਣਾਉਂਦੇ ਹਨ ਤਾਂ ਕੋਈ ਪਾਪ ਨਹੀਂ ਹੋਣਾ ਚਾਹੀਦਾ। ਬੱਚਿਆਂ ਦੇ ਲਈ ਤਾਂ ਪਾਪ ਦਾ ਸੌਗੁਣਾ ਦੰਡ ਹੋ ਜਾਵੇਗਾ, ਬੜਾ ਘਾਟਾ ਹੁੰਦਾ ਹੈ। ਅਜਿਹੇ ਖਿਆਲ ਨਹੀਂ ਰਖਣੇ ਚਾਹੀਦੇ ਹਨ ਕਿ ਜੋ ਹੋਵੇਗਾ ਸੋ ਵੇਖਿਆ ਜਾਵੇਗਾ, ਹੁਣ ਤਾਂ ਕਰ ਲਈਏ। ਉਹ ਬੱਚੇ ਕੋਈ ਕੰਮ ਦੇ ਨਹੀਂ! ਇਸ ਪੁਰਾਣੀ ਦੁਨੀਆਂ ਨੂੰ ਬਿਲ੍ਕੁਲ ਹੀ ਭੁੱਲ ਜਾਣਾ ਹੈ। ਵੇਖਦੇ ਹੋਏ ਜਿਵੇਂ ਵੇਖਦੇ ਨਹੀਂ। ਅਸੀਂ ਐਕਟਰ ਹਾਂ, ਹੁਣ ਨਾਟਕ ਪੂਰਾ ਹੁੰਦਾ ਹੈ। 84 ਜਨਮ ਪੂਰੇ ਕੀਤੇ ਹੁਣ ਸਾਨੂੰ ਵਾਪਿਸ ਜਾਣਾ ਹੈ। ਜਿੰਨੀ ਸਰਵਿਸ ਕਰਨਗੇ ਉਨ੍ਹਾਂ ਉੱਚ ਪਦਵੀ ਪਾਉਣਗੇ। ਹੁਣ ਪ੍ਰਦਰਸ਼ਨੀ, ਮੇਲੇ ਦੀ ਸਰਵਿਸ ਨਿਕਲੀ ਹੈ। ਜੋ ਉੱਚ ਪਦਵੀ ਪਾਉਣ ਦੇ ਪੁਰਸ਼ਾਰਥੀ ਹੋਣਗੇ ਉਨ੍ਹਾਂ ਦਾ ਖਿਆਲ ਚਲਦਾ ਰਹੇਗਾ ਕਿ ਜਾਕੇ ਸੁਣੀਏ, ਸਿੱਖਣ ਕੀ ਕਿਵੇਂ ਵੱਖ – ਵੱਖ ਤਰੀਕੇ ਨਾਲ ਸਮਝਾਉਂਦੇ ਹਨ। ਉਹ ਚੱਕਰ ਲਗਾਉਂਦੇ ਰਹਿਣਗੇ। ਸੁਣਦੇ ਰਹਿੰਦੇ ਫਲਾਣਾ ਕਿਵੇਂ ਸਮਝਾਉਂਦੇ ਹਨ। ਇਵੇਂ ਸੁਣਦੇ – ਸੁਣਦੇ ਬੁੱਧੀ ਦਾ ਤਾਲਾ ਖੁਲ ਜਾਵੇਗਾ। ਬਹੁਤ ਲਿਖਦੇ ਹਨ ਪ੍ਰਦਰਸ਼ਨੀ ਨਾਲ ਸਾਡੀ ਬੁੱਧੀ ਦਾ ਤਾਲਾ ਖੁਲ ਗਿਆ ਹੈ। ਬਾਬਾ ਨੇ ਬਹੁਤ ਮਦਦ ਦਿੱਤੀ ਹੈ। ਬਾਬਾ ਇਵੇਂ ਬਹੁਤ ਮਦਦ ਦਿੰਦੇ ਹਨ, ਪਰ ਕਿਸੇ ਨੂੰ ਪਤਾ ਨਹੀਂ ਪੈਂਦਾ ਹੈ। ਸਮਝਦੇ ਹਨ ਇਨ੍ਹਾਂ ਨੇ ਬਹੁਤ ਚੰਗਾ ਸਮਝਾਇਆ। ਕੋਈ ਸੱਚੇ ਬੱਚੇ ਸਮਝਦੇ ਹਨ ਕਿ ਇਹ ਸਾਰੀ ਮਦਦ ਬਾਬਾ ਦੀ ਹੈ। ਪ੍ਰਦਰਸ਼ਨੀ ਦੀ ਸਰਵਿਸ ਤੋਂ ਬਹੁਤ ਉਨਤੀ ਹੋ ਸਕਦੀ ਹੈ। ਤੁਸੀਂ ਗਿਆਨ ਸਾਗਰ ਦੇ ਬੱਚੇ ਹੋ। ਬਾਬਾ ਦੀ ਯਾਦ ਵਿੱਚ ਰਹਿਣ ਨਾਲ ਹੀ ਬੜਾ ਸੁਖ ਮਿਲਦਾ ਹੈ। ਯੋਗਬਲ ਤੋਂ ਹੀ ਤੁਸੀਂ ਵਿਸ਼ਵ ਦੀ ਬਾਦਸ਼ਾਹੀ ਲੈਂਦੇ ਹੋ। ਬਸ ਸਿਰਫ ਇਹ ਹੀ ਯਾਦ ਰਹੇ ਕਿ ਸਾਨੂੰ ਬਾਬਾ ਤੋਂ ਵਰਸਾ ਲੈਣਾ ਹੈ ਅਤੇ ਸ਼੍ਰੀਮਤ ਤੇ ਚਲਣਾ ਹੈ। ਬਸ ਸ਼੍ਰੀਮਤ ਤੇ ਚੱਲਣ ਨਾਲ ਹੀ ਕਮਾਈ ਹੈ। ਬਾਕੀ ਇਸ ਦੁਨੀਆਂ ਵਿੱਚ ਤਾਂ ਕੋਈ ਕੰਮ ਦੀ ਚੀਜ ਨਹੀਂ ਹੈ। ਸਭ ਖਤਮ ਹੋਣਾ ਹੈ। ਤੁਸੀਂ ਗਿਆਨ ਸਿਤਾਰੇ ਹੋ, ਇਸ ਭਾਰਤ ਨੂੰ ਸਵਰਗ ਬਣਾ ਰਹੇ ਹੋ ਅਤੇ ਸਵਰਗਵਾਸੀ ਬਣਨ ਦੇ ਲਾਇਕ ਤੇ ਤੁਹਾਨੂੰ ਇੱਥੇ ਹੀ ਬਣਨਾ ਹੈ। ਯਗ ਦੇ ਪਿਛਾੜੀ ਤਾਂ ਹੱਡੀ – ਹੱਡੀ ਚੂਰ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਫਿਰ ਹੋਰ ਕੋਈ ਲਾਭ ਨਹੀਂ ਰਹੇਗਾ। ਜਿਨ੍ਹਾਂ ਦੀ ਤਕਦੀਰ ਵਿੱਚ ਨਹੀਂ ਹੈ, ਉਨ੍ਹਾਂ ਤੋੰ ਫਿਰ ਖਰਾਬ ਕੰਮ ਹੁੰਦੇ ਰਹਿਣਗੇ। ਇੱਥੇ ਤਾਂ ਤੁਹਾਨੂੰ ਸੁਖਦਾਈ ਬਣਨਾ ਹੈ। ਬਾਪ ਕਹਿੰਦੇ ਹਨ ਮੈਂ ਸੁਖਦਾਈ ਬਨਾਉਣ ਆਇਆ ਹਾਂ। ਤੁਸੀਂ ਵੀ ਸੁਖਦਾਈ ਬਣੋ। ਉਨ੍ਹਾਂ ਦੇ ਮੂੰਹ ਤੋੰ ਸਦੈਵ ਗਿਆਨ ਰਤਨ ਹੀ ਨਿਕਲਣਗੇ। ਸ਼ੈਤਾਨੀ ਦੀ ਕੋਈ ਗੱਲ ਨਹੀਂ ਨਿਕਲੇਗੀ। ਝੂਠ ਬੋਲਣ ਨਾਲੋਂ ਤੇ ਕੁਝ ਨਾ ਬੋਲਣਾ ਚੰਗਾ ਹੈ। ਬਹੁਤ ਮਿੱਠਾ ਬਣਨਾ ਹੈ। ਮਾਂ ਬਾਪ ਨੂੰ ਸ਼ੌ ਕਰਨਾ ਹੈ। ਬਾਬਾ ਦੇ ਲਈ ਹੀ ਲਿਖਿਆ ਹੈ ਸਤਿਗੁਰੂ ਦਾ ਨਿੰਦਕ ਠੌਰ ਨਾ ਪਾਵੇ… ਜਰਾ ਵੀ ਕੜਵਾਪਣ, ਅਵਗੁਣ ਆਦਿ ਨਹੀਂ ਹੋਣੇ ਚਾਹੀਦੇ। ਬਹੁਤ ਹਨ ਜਿਨ੍ਹਾਂ ਨੂੰ ਥੋੜ੍ਹੀ ਚੀਜ ਨਹੀਂ ਮਿਲਦੀ ਹੈ ਤਾਂ ਇੱਕਦਮ ਵਿਗੜ ਪੈਂਦੇ ਹਨ। ਪਰ ਬੱਚਿਆਂ ਨੂੰ ਪ੍ਰੀਖਿਆ ਸਮਝ ਸ਼ਾਂਤ ਰਹਿਣਾ ਚਾਹੀਦਾ ਹੈ। ਅੱਗੇ ਵੱਡੇ – ਵੱਡੇ ਰਿਸ਼ੀ ਮੁਨੀ ਕਹਿੰਦੇ ਸਨ ਅਸੀਂ ਈਸ਼੍ਵਰ ਨੂੰ ਜਾਣਦੇ ਨਹੀਂ। ਹੁਣ ਜੇਕਰ ਇਹ ਲੋਕੀ (ਸੰਨਿਆਸੀ ਆਦਿ) ਇਵੇਂ ਕਹਿਣ ਤਾਂ ਕੋਈ ਇਨ੍ਹਾਂ ਨੂੰ ਮੰਨੇ ਹੀ ਨਹੀਂ। ਸਮਝਣਗੇ ਜੋ ਖੁਦ ਹੀ ਈਸ਼ਵਰ ਨੂੰ ਨਹੀਂ ਜਾਣਦੇ ਉਹ ਸਾਨੂੰ ਰਾਹ ਕੀ ਦੱਸਣਗੇ। ਅੱਜਕਲ ਇੱਕ ਦੂਜੇ ਦੇ ਗੁਰੂ ਬਹੁਤ ਬਣ ਗਏ ਹਨ। ਹਿੰਦੂ ਨਾਰੀ ਦਾ ਪਤੀ ਵੀ ਗੁਰੂ ਹੈ, ਈਸ਼ਵਰ ਹੈ। ਗੁਰੂ ਤਾਂ ਸਦਗਤੀ ਦੇਣਗੇ ਜਾਂ ਪਤਿਤ ਬਨਾਉਣਗੇ। ਹੁਣ ਤੁਸੀਂ ਜਾਣਦੇ ਹੋ ਜੋ ਵੀ ਸਜਨੀਆਂ ਹਨ ਉਨ੍ਹਾਂ ਦਾ ਗੁਰੂ ਅਤੇ ਸਾਜਨ ਇੱਕ ਹੈ। ਮਾਤ – ਪਿਤਾ, ਬਾਪਦਾਦਾ ਸਭ ਉਹ ਹੀ ਹੈ। ਇਹ ਲੋਕੀ ਫਿਰ ਪਤਿ ਦੇ ਲਈ ਇਹ ਅੱਖਰ ਕਹਿ ਦਿੰਦੇ ਹਨ। ਹੁਣ ਇੱਥੇ ਤਾਂ ਉਹ ਗੱਲ ਨਹੀਂ ਹੈ। ਇੱਥੇ ਤਾਂ ਤੁਸੀਂ ਆਤਮਾਵਾਂ ਨੂੰ ਪਰਮਪਿਤਾ ਪ੍ਰਮਾਤਮਾ ਪੜ੍ਹਾਉਂਦੇ ਹਨ। ਆਤਮਾ ਇਨ੍ਹੀ ਛੋਟੀ ਹੈ ਜਿਸ ਵਿੱਚ 84 ਜਨਮਾਂ ਦਾ ਪਾਰਟ ਨੂੰਧਿਆ ਹੋਇਆ ਹੈ। ਪ੍ਰਮਾਤਮਾ ਵੀ ਛੋਟਾ ਸਟਾਰ ਹੈ, ਉਨ੍ਹਾਂ ਵਿੱਚ ਵੀ ਸਾਰਾ ਪਾਰਟ ਨੂੰਧਿਆ ਹੋਇਆ ਹੈ। ਮਨੁੱਖ ਸਮਝਦੇ ਹਨ ਪਰਮਾਤਮਾ ਸ੍ਰਵਸ਼ਕਤੀਮਾਨ ਹੈ। ਸਭ ਕੁਝ ਕਰ ਸਕਦਾ ਹੈ। ਪਰਮਪਿਤਾ ਪ੍ਰਮਾਤਮਾ ਕਹਿੰਦੇ ਹਨ ਅਜਿਹੀ ਕੋਈ ਗੱਲ ਨਹੀਂ ਹੈ। ਡਰਾਮੇ ਅਨੁਸਾਰ ਮੇਰਾ ਵੀ ਪਾਰਟ ਹੈ।

ਬਾਬਾ ਸਮਝਾਉਂਦੇ ਹਨ – ਤੁਸੀਂ ਸਭ ਆਤਮਾਵਾਂ ਆਪਸ ਵਿੱਚ ਭਾਈ – ਭਾਈ ਹੋ। ਆਤਮਾ ਆਪਣੇ ਭਾਈ ਦਾ ਖੂਨ ਕਿਵੇਂ ਕਰੇਗੀ! ਅਸੀਂ ਸਭ ਆਤਮਾਵਾਂ ਨੂੰ ਬਾਪ ਤੋੰ ਵਰਸਾ ਲੈਣਾ ਹੈ। ਮੇਲ ਹੋਵੇ, ਭਾਵੇਂ ਫੀਮੇਲ ਹੋਵੇ… ਇਹ ਵੀ ਦੇਹ ਅਭਿਮਾਨ ਛੱਡਣਾ ਹੈ। ਸ਼ਿਵਬਾਬਾ ਕਿੰਨਾਂ ਮਿੱਠਾ ਹੈ। ਤਾਂ ਅਸੀਂ ਵੀ ਸ਼ਿਵਬਾਬਾ ਦੇ ਬੱਚੇ ਹਾਂ। ਭਰਾ – ਭਰਾ ਹਾਂ ਤਾਂ ਸਾਨੂੰ ਕਦੇ ਵੀ ਆਪਸ ਵਿੱਚ ਲੜਨਾ – ਝਗੜ੍ਹਨਾ ਨਹੀਂ ਚਾਹੀਦਾ। ਦੇਹੀ – ਅਭਿਮਾਨੀ ਰਹਿਣ ਤਾਂ ਕਦੇ ਵੀ ਲੜਨ ਨਹੀਂ। ਬਾਬਾ ਕੀ ਕਹਿਣਗੇ! ਬਾਪ ਇਤਨਾ ਮਿੱਠਾ ਤੇ ਬੱਚੇ ਲੜ੍ਹਦੇ ਰਹਿੰਦੇ ਹਨ। ਇਸ ਸਮੇਂ ਮਨੁੱਖਾਂ ਨੂੰ ਆਤਮਾ ਦਾ ਗਿਆਨ ਵੀ ਨਹੀਂ ਹੈ। ਅਸੀਂ ਆਤਮਾ ਪਰਮਾਤਮਾ ਦੀ ਸੰਤਾਨ ਹਾਂ ਫਿਰ ਲੜੀਏ ਕਿਉਂ? ਮਨੁੱਖ ਤਾਂ ਸਿਰ੍ਫ ਕਹਿਣ ਮਾਤਰ ਕਹਿ ਦਿੰਦੇ ਹਨ। ਤੁਸੀਂ ਤਾਂ ਪ੍ਰੈਕਟੀਕਲ ਵਿੱਚ ਹੋ। ਬਾਪ ਕਹਿੰਦੇ ਹਨ- ਦੇਹ – ਅਭਿਮਾਨ ਨੂੰ ਛੱਡੋ। ਅਸੀਂ ਆਤਮਾ ਹਾਂ, ਹੁਣ ਵਾਪਿਸ ਜਾਣਾ ਹੈ, ਇਹ ਹੀ ਤਾਤ ਲੱਗੀ ਰਹੇ। ਪੂਰਾ ਪੁਰਸ਼ਾਰਥ ਕਰਨਾ ਚਾਹੀਦਾ ਹੈ। ਬਾਪ ਜਿਹਾ ਮਿੱਠਾ ਅਤੇ ਲਵਲੀ ਜ਼ਰੂਰ ਬਣਨਾ ਹੈ, ਤਾਂ ਬਾਪ ਕਹਿਣਗੇ ਸਪੂਤ ਬੱਚਾ ਹੈ। ਕਿੰਨਾਂ ਲਵਲੀ ਹੋ ਗਿਆ ਹੈ। ਬਾਪ ਕਿੰਨਾਂ ਨਿਰਹੰਕਾਰੀ ਹੈ। ਕਹਿੰਦੇ ਹਨ ਮੈਂ ਤੁਹਾਡਾ ਬਾਪ, ਟੀਚਰ, ਗੁਰੂ ਸਭ ਕੁਝ ਹਾਂ। ਅੱਧਾਕਲਪ ਤੋਂ ਤੁਸੀਂ ਮੈਨੂੰ ਯਾਦ ਕਰਦੇ ਆਏ ਹੋ ਕਿ ਬਾਬਾ ਆਓ। ਇਹ ਮੇਰਾ ਵੀ ਡਰਾਮੇ ਵਿੱਚ ਪਾਰਟ ਹੈ। ਪਹਿਲੋਂ ਇਹ ਘੜੀ ਆਦਿ ਨਹੀਂ ਸੀ, ਰੇਤੀ ਤੇ ਟਾਈਮ ਵੇਖਦੇ ਸਨ। ਇਸ ਸਾਇੰਸ ਨਾਲ ਜੋ ਕੁਝ ਵੀ ਹੋ ਰਿਹਾ ਹੈ, ਇਹ ਤੁਹਾਡੇ ਲਈ ਹੈ। ਇਹ ਸਾਇੰਸ ਵਾਲੇ ਕੋਈ ਗਿਆਨ ਨਹੀਂ ਲੈਣਗੇ। ਉਨ੍ਹਾਂ ਨੇ ਆਉਣਾ ਹੀ ਪ੍ਰਜਾ ਵਿੱਚ ਹੈ। ਮਹਿਲ ਆਦਿ ਬਨਾਉਣ ਵਾਲੀ ਤਾਂ ਪ੍ਰਜਾ ਹੀ ਹੁੰਦੀ ਹੈ ਨਾ! ਰਾਜਾ – ਰਾਣੀ ਤਾਂ ਆਰਡਰ ਦੇਣ ਵਾਲੇ ਹੁੰਦੇ ਹਨ। ਤਾਂ ਇਹ ਕੋਈ ਗੁੰਮ ਨਹੀਂ ਹੋ ਜਾਣਗੇ, ਇਹ ਬਹੁਤ ਹੁਸ਼ਿਆਰ ਹੋ ਰਹੇ ਹਨ। ਬਾਕੀ ਚੰਦਰਮਾ ਆਦਿ ਤੇ ਜਾਣਾ – ਇਹ ਸਭ ਅਤਿ ਦੀਆਂ ਨਿਸ਼ਾਨੀਆਂ ਹਨ। ਸਾਇੰਸ ਵੀ ਦੁਖ ਦੇਣ ਵਾਲੀ ਹੋ ਗਈ ਹੈ। ਉੱਥੇ ਸੁਖ ਦੀਆਂ ਚੀਜ਼ਾਂ ਰਹਿੰਦੀਆਂ ਹਨ। ਇਹ ਬਾਕੀ ਹਨ ਥੋੜ੍ਹੇ ਸਮੇਂ ਦੇ ਲਈ। ਟੂ ਮੱਚ ਵਿੱਚ ਜਾਂਦੇ ਹਨ ਤਾਂ ਵਿਨਾਸ਼ ਹੋ ਜਾਂਦਾ ਹੈ। ਬਾਕੀ ਸੁਖ ਤਾਂ ਤੁਸੀਂ ਭੋਗੋਗੇ। ਮੰਮਾ ਬਾਬਾ ਕਹਿੰਦੇ ਹੋ ਤਾਂ ਫਾਲੋ ਕਰਨਾ ਚਾਹੀਦਾ ਹੈ। ਤੁਹਾਡੇ ਮੂੰਹ ਤੋੰ ਸਦਾ ਰਤਨ ਨਿਕਲਣੇ ਚਾਹੀਦੇ ਹਨ।

ਕਹਿੰਦੇ ਹਨ ਪੱਥਰਾਂ ਨੇ ਗੀਤ ਗਾਇਆ। ਪਹਿਲੋਂ ਤੁਸੀਂ ਪੱਥਰਬੁਧੀ ਸੀ। ਬਾਬਾ ਨੇ ਆਕੇ ਤੁਹਾਨੂੰ ਪੱਥਰਬੁਧੀ ਤੋੰ ਪਾਰਸਬੁੱਧੀ ਬਣਾਇਆ ਹੈ। ਹੁਣ ਤੁਸੀਂ ਗੀਤਾ ਦਾ ਗੀਤ ਗਾ ਰਹੇ ਹੋ। ਬਾਕੀ ਉਹ ਪੱਥਰ ਗੀਤ ਨਹੀਂ ਗਾਉਣਗੇ। ਗੀਤਾ ਨੂੰ ਹੀ ਗੀਤ ਕਿਹਾ ਜਾਂਦਾ ਹੈ। ਤੁਸੀਂ ਹੁਣ ਪਰਮਪਿਤਾ ਪ੍ਰਮਾਤਮਾ ਦੀ ਬਾਓਗ੍ਰਾਫੀ ਨੂੰ ਜਾਣਦੇ ਹੋ। ਉਹ ਲੋਕੀ ਤਾਂ ਕੁਝ ਵੀ ਅਰਥ ਨਹੀਂ ਸਮਝਦੇ ਹਨ। ਰਤਨਾਂ ਦੇ ਬਦਲੇ ਪੱਥਰ ਹੀ ਮਾਰਦੇ ਹਨ। ਹੁਣ ਤੁਹਾਡੀ ਬੁੱਧੀ ਵਿੱਚ ਰਤਨ ਹਨ ਨੰਬਰਵਾਰ। ਕਿਸੇ ਦੇ ਮੂੰਹ ਤੋੰ ਹੀਰੇ ਮੋਤੀ ਨਿਕਲਦੇ ਹਨ ਇਸਲਈ ਹੀ ਤੁਹਾਡੇ ਨਾਮ ਪਏ ਹਨ ਨੀਲਮ ਪਰੀ, ਸਬਜ਼ ਪਰੀ.. ਤੁਸੀਂ ਪੱਥਰਾਂ ਤੋੰ ਰਤਨ ਅਤੇ ਪਾਰਸ ਬਣ ਰਹੇ ਹੋ। ਹੁਣ ਤੁਹਾਡਾ ਕੰਮ ਹੈ ਜੋ ਵੀ ਆਵੇ ਉਸਨੂੰ ਸਮਝਾਉਣਾ। ਤਾਂ ਤੁਹਾਡਾ ਪਰਮਪਿਤਾ ਪ੍ਰਮਾਤਮਾ ਦੇ ਨਾਲ ਕੀ ਸੰਬੰਧ ਹੈ! ਜਦੋਂ ਤੱਕ ਇਸ ਗੱਲ ਦਾ ਐਕੁਰੇਟ ਜਵਾਬ ਨਹੀਂ ਲਿਖ ਕੇ ਦੇਣ ਉਦੋਂ ਤੱਕ ਬਾਬਾ ਨੂੰ ਮਿਲਣਾ ਹੀ ਫਾਲਤੂ ਹੈ। ਪਹਿਲਾਂ ਬਾਪ ਨੂੰ ਜਾਨਣ ਫਿਰ ਸਮਝਣ ਕਿ ਬੀ. ਕੇ. ਕਿਸ ਦੀਆਂ ਪੋਤਰੀਆਂ ਹਨ। ਬਹੁਤ ਉੱਚੀ ਮੰਜਿਲ ਹੈ। 21 ਜਨਮਾਂ ਦੀ ਬਾਦਸ਼ਾਹੀ ਗਰੀਬ ਤੋੰ ਗਰੀਬ ਵੀ ਲੈ ਸਕਦੇ ਹਨ। ਵਿਸ਼ਵ ਦਾ ਮਾਲਿਕ ਬਣਨਾ ਕੋਈ ਘੱਟ ਗੱਲ ਹੈ ਕੀ? ਸਿਰ੍ਫ ਸ਼੍ਰੀਮਤ ਤੇ ਚਲਣਾ ਹੈ। ਭਗਵਾਨ ਖੁਦ ਕੁਰਬਾਨ ਜਾਂਦੇ ਹਨ – ਬੱਚਿਆਂ ਤੇ। 21 ਜਨਮਾਂ ਦੀ ਕੁਰਬਾਨੀ ਕਰਦੇ ਹਨ। ਕਹਿੰਦੇ ਹਨ ਵਿਸ਼ਵ ਦੇ ਮਾਲਿਕ ਭਵ। ਜ਼ਰੂਰ ਬੱਚਿਆਂ ਦੇ ਮੂੰਹ ਤੋੰ ਰਤਨ ਹੀ ਨਿਕਲਦੇ ਹਨ ਤਾਂ ਤੇ ਭਵਿੱਖ ਵਿੱਚ ਪੁਜੀਨੀਏ ਦੇਵਤਾ ਬਣਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਮਿੱਠਾ ਬਣ ਮਾਂ ਬਾਪ ਦਾ ਸ਼ੌ ਕਰਨਾ ਹੈ। ਕੜਵਾਪਨ ਜਰਾ ਵੀ ਹੈ ਤਾਂ ਉਸ ਨੂੰ ਕੱਡ ਦੇਣਾ ਹੈ। ਬਾਪ ਵਰਗਾ ਮਿੱਠਾ ਲਵਲੀ ਜ਼ਰੂਰ ਬਣਨਾ ਹੈ।

2. ਕੋਈ ਵੀ ਕੰਮ ਸ਼੍ਰੀਮਤ ਦੇ ਬਿਨਾਂ ਨਹੀਂ ਕਰਨਾ ਹੈ। ਸ਼੍ਰੀਮਤ ਵਿੱਚ ਹੀ ਸੱਚੀ ਕਮਾਈ ਹੈ।

ਵਰਦਾਨ:-

ਤ੍ਰਿਕਾਲਦਰਸ਼ੀ ਬੱਚੇ ਹਰ ਕਰਮ ਦੇ ਪਰਿਣਾਮ ਨੂੰ ਜਾਣ ਕੇ ਫਿਰ ਕਰਮ ਕਰਦੇ ਹਨ। ਉਹ ਕਦੇ ਇਵੇਂ ਨਹੀਂ ਕਹਿੰਦੇ ਕਿ ਹੋਣਾ ਤੇ ਨਹੀਂ ਚਾਹੀਦਾ ਸੀ, ਪਰ ਹੋ ਗਿਆ, ਬੋਲਣਾ ਨਹੀਂ ਚਾਹੀਦਾ ਸੀ, ਪਰ ਬੋਲਿਆ ਗਿਆ। ਇਸ ਤੋੰ ਸਿੱਧ ਹੈ ਕਿ ਕਰਮ ਦੇ ਨਤੀਜੇ ਨੂੰ ਨਾ ਜਾਣ ਭੋਲੇਪਨ ਵਿੱਚ ਕਰਮ ਕਰ ਲੈਂਦੇ ਹੋ। ਭੋਲਾ ਬਣਨਾ ਚੰਗਾ ਹੈ ਪਰ ਦਿਲ ਤੋੰ ਭੋਲੇ ਬਣੋ, ਗੱਲਾਂ ਵਿੱਚ ਅਤੇ ਕਰਮ ਵਿੱਚ ਭੋਲੇ ਨਹੀਂ ਬਣੋ। ਉਸ ਵਿੱਚ ਤ੍ਰਿਕਾਲਦਰਸ਼ੀ ਬਣ ਕੇ ਹਰ ਗੱਲ ਸੁਣੋ ਅਤੇ ਬੋਲੋ ਤਾਂ ਕਹਾਂਗੇ ਸੇਂਟ ਮਤਲਬ ਮਹਾਨ ਆਤਮਾ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top