31 July 2021 PUNJABI Murli Today | Brahma Kumaris
Read and Listen today’s Gyan Murli in Punjabi
30 July 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਤੁਹਾਨੂੰ ਨਸ਼ਾ ਹੋਣਾ ਚਾਹੀਦਾ ਹੈ ਕਿ ਸਾਡਾ ਬਾਬਾ ਆਇਆ ਹੈ, ਸਾਨੂੰ ਵਿਸ਼ਵ ਦਾ ਮਾਲਿਕ ਬਣਾਉਣ, ਅਸੀਂ ਉਨ੍ਹਾਂ ਦੇ ਸਮੁੱਖ ਬੈਠੇ ਹਾਂ"
ਪ੍ਰਸ਼ਨ: -
ਕਰਮਾਂ ਦੀ ਗੂੜੀ ਗਤੀ ਨੂੰ ਜਾਨਣ ਵਾਲੇ ਕਿਹੜਾ ਪੁਰਸ਼ਾਰਥ ਜਰੂਰ ਕਰਨਗੇ?
ਉੱਤਰ:-
ਯਾਦ ਵਿੱਚ ਰਹਿਣ ਦਾ ਕਿਓਂਕਿ ਉਨ੍ਹਾਂ ਨੂੰ ਪਤਾ ਹੈ ਕਿ ਯਾਦ ਨਾਲ ਹੀ ਪੁਰਾਣੇ ਹਿਸਾਬ – ਕਿਤਾਬ ਚੁਕਤੁ ਹੋਣੇ ਹਨ। ਉਹ ਜਾਣਦੇ ਹਨ ਕਿ ਆਤਮਾ ਜੇਕਰ ਪੁਰਾਣੇ ਹਿਸਾਬ – ਕਿਤਾਬ, ਕਰਮਭੋਗ ਚੁਕਤੁ ਨਹੀਂ ਕਰੇਗੀ ਤਾਂ ਉਸ ਨੂੰ ਸਜਾਵਾਂ ਖਾਣੀਆਂ ਪੈਣਗੀਆਂ ਅਤੇ ਪਦਵੀ ਵੀ ਭ੍ਰਿਸ਼ਟ ਹੋ ਜਾਵੇਗੀ। ਪੁਨਰਜਨਮ ਵੀ ਇਵੇਂ ਦਾ ਹੀ ਹੋਵੇਗਾ।
ਓਮ ਸ਼ਾਂਤੀ। ਬੱਚਿਆਂ ਨੂੰ ਅਪਾਰ ਖੁਸ਼ੀ ਦਾ ਪਾਰਾ ਚੜ੍ਹਦਾ ਹੈ ਜੱਦ ਵੇਖਦੇ ਹੋ ਬਾਪਦਾਦਾ ਸਨਮੁੱਖ ਆਏ ਹਨ ਅਤੇ ਇਹ ਵੀ ਬੱਚੇ ਜਾਣਦੇ ਹਨ ਕਿ 5 ਹਜਾਰ ਵਰ੍ਹੇ ਬਾਦ ਫਿਰ ਤੋਂ ਸ਼ਿਵਬਾਬਾ ਬ੍ਰਹਮਾ ਤਨ ਵਿੱਚ ਆਇਆ ਹੋਇਆ ਹੈ। ਕੀ ਕਰਨ? ਬੱਚਿਆਂ ਨੂੰ ਇਹ ਨਸ਼ਾ ਚੜ੍ਹਿਆ ਹੋਇਆ ਹੈ। ਸਭ ਬੱਚੇ ਜਾਣਦੇ ਹਨ ਕਿ ਸ੍ਵਰਗ ਦਾ ਮਾਲਿਕ ਬਨਾਉਣ ਬਾਪ ਆਇਆ ਹੋਇਆ ਹੈ। ਸਾਨੂੰ ਲਾਇਕ ਬਣਾ ਰਹੇ ਹਨ। ਸਾਨੂੰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨ ਦੀਆਂ ਯੁਕਤੀਆਂ ਬਾਰ – ਬਾਰ ਦੱਸ ਰਹੇ ਹਨ। ਯੁਕਤੀ ਹੈ ਬਹੁਤ ਸਹਿਜ। ਬਿਲਕੁਲ ਸਹਿਜ ਯਾਦ ਬੱਚਿਆਂ ਨੂੰ ਸਿਖਾਉਂਦੇ ਹਨ। ਅਗਿਆਨ ਕਾਲ ਵਿੱਚ ਬਾਪ ਨੂੰ ਬੱਚਾ ਹੁੰਦਾ ਹੈ ਤਾਂ ਸਮਝਦੇ ਹਨ ਸਾਡਾ ਵਾਰਿਸ ਪੈਦਾ ਹੋਇਆ। ਤੁਸੀਂ ਜਾਣਦੇ ਹੋ ਇਸ ਸਮੇਂ ਬਾਪ ਆਕੇ ਸਾਨੂੰ ਬੱਚਿਆਂ ਨੂੰ ਅਡੋਪਟ ਕਰਦੇ ਹਨ। ਉਵੇਂ ਤਾਂ ਤੁਸੀਂ ਸਭ ਸ਼ਿਵਬਾਬਾ ਦੇ ਬੱਚੇ ਹੋ। ਪਰ ਬਾਬਾ ਆਪਣਾ ਕਿਵੇਂ ਬਣਾਈਏ, ਜੋ ਸਾਨੂੰ ਸੁਣਾ ਸਕੇ ਅਤੇ ਅਸੀਂ ਉਨ੍ਹਾਂ ਤੋਂ ਸੁਣ ਸਕੀਏ। ਸ਼ਿਵਬਾਬਾ ਇਸ ਬ੍ਰਹਮਾ ਤਨ ਨਾਲ ਕਹਿੰਦੇ ਹਨ ਮੈਂ ਤੁਹਾਡਾ ਬਾਪ ਹਾਂ। ਤੁਹਾਨੂੰ ਸ੍ਵਰਗ ਦਾ ਮਾਲਿਕ ਬਣਾਉਂਦਾ ਹਾਂ। ਸਿਰਫ ਤੁਹਾਡੀ ਆਤਮਾ ਜੋ ਪਤਿਤ ਹੈ ਉਹ ਨਾ ਮੁਕਤੀ ਵਿੱਚ, ਨਾ ਜੀਵਨਮੁਕਤੀ ਧਾਮ ਵਿੱਚ ਜਾ ਸਕਦੀ ਹੈ। ਤੁਸੀਂ ਸਭ ਇੱਕ ਬਾਪ ਦੇ ਬੱਚੇ ਹੋ। ਸਭ ਨੂੰ ਬਾਪ ਦੀ ਮਿਲਕੀਯਤ ਲੈਣੀ ਹੈ। ਢੇਰ ਦੇ ਢੇਰ ਬੱਚੇ ਹਨ, ਵ੍ਰਿਧੀ ਹੁੰਦੀ ਜਾਂਦੀ ਹੈ। ਅਡੋਪਟ ਕਰਦੇ ਜਾਂਦੇ ਹਨ। ਹੇ ਆਤਮਾਓਂ ਹੁਣ ਤੁਸੀਂ ਮੇਰੀ ਸੰਤਾਨ ਹੋ। ਖ਼ੁਦ ਨੂੰ ਰੂਹ ਆਤਮਾ ਸਮਝੋ, ਮੈਨੂੰ ਬਾਬਾ ਮਿਲਿਆ ਹੈ, ਜਿਸ ਨੂੰ ਅੱਧਾਕਲਪ ਯਾਦ ਕਰਦੇ ਸੀ। ਇਹ ਕਦੀ ਭੁੱਲੋ ਨਾ। ਅੱਧਾਕਲਪ ਆਤਮਾ ਇਸ ਸ਼ਰੀਰ ਦਵਾਰਾ ਯਾਦ ਕਰਦੀ ਆਈ ਹੈ – ਹੇ ਪਤਿਤ – ਪਾਵਨ, ਹੇ ਦੁੱਖ ਹਰਤਾ ਸੁੱਖ ਕਰਤਾ ਕਿਓਂਕਿ ਰਾਵਣ ਰਾਜ ਹੈ ਨਾ। ਭਾਵੇਂ ਜੋ ਹੁਣ ਸਮਝਦੇ ਹਨ ਅਸੀਂ ਬਹੁਤ ਸੁਖੀ ਹਾਂ, ਸਾਨੂੰ ਇੰਨੇ ਪਦਮ ਹਨ, ਇਨੀਆਂ ਮਿਲਾਂ ਹਨ, ਕਾਰਖਾਨੇ ਆਦਿ ਹਨ, ਇਹ ਤਾਂ ਸਭ ਅਲਪਕਾਲ ਦੇ ਲਈ ਹਨ। ਅੰਤ ਵਿੱਚ ਤਾਂ ਬਹੁਤ ਤ੍ਰਾਹਿ – ਤ੍ਰਾਹਿ ਕਰਨ ਲਗ ਪੈਣਗੇ। ਦੁੱਖ ਦੇ ਪਹਾੜ ਡਿੱਗਣਗੇ। ਇੰਨੀ ਸਾਰੀ ਮਿਲਕੀਯਤ ਸੇਕੇਂਡ ਵਿੱਚ ਖਲਾਸ ਹੋ ਜਾਵੇਗੀ। ਬਾਪ ਤੋਂ ਤੁਹਾਨੂੰ ਸੇਕੇਂਡ ਵਿੱਚ ਵਰਸਾ ਮਿਲਦਾ ਹੈ। ਕਹਿੰਦੇ ਹਨ ਤੁਹਾਨੂੰ ਸੇਕੇਂਡ ਵਿਚ ਸ੍ਵਰਗ ਦੀ ਬਾਦਸ਼ਾਹੀ ਦਿੰਦਾ ਹਾਂ। ਇਹ ਪੁਰਾਣੀ ਦੁਨੀਆਂ ਖਤਮ ਹੋ ਜਾਵੇਗੀ। ਲੜਾਈਆਂ ਲੱਗਣਗੀਆਂ, ਨੈਚੁਰਲ ਕੈਲਾਮਟੀਜ਼ ਹੋਵੇਗੀ। ਸਫਾਈ ਤਾਂ ਚਾਹੀਦੀ ਹੈ ਨਾ। ਤੁਹਾਡੀ ਆਤਮਾ ਵੀ ਹੁਣ ਪਵਿੱਤਰ ਬਣ ਰਹੀ ਹੈ। ਬਾਪਦਾਦਾ ਦੋਨੋ ਸਮਝ ਸਕਦੇ ਹਨ, ਬੱਚੇ ਕਿੰਨੀ ਮਿਹਨਤ ਕਰਦੇ ਹਨ। ਬਾਪ ਤੋਂ ਵਰਸਾ ਪਾਉਣ ਦੀ ਮਿਹਨਤ ਬਿਲਕੁਲ ਥੋੜੀ ਦਿੰਦੇ ਹਨ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਉਹ ਰੂਹਾਨੀ ਬਾਪ ਹੈ ਨਿਰਾਕਾਰ, ਅਸੀਂ ਆਤਮਾਵਾਂ ਉਨ੍ਹਾਂ ਨੂੰ ਬੁਲਾਉਂਦੇ ਹਾਂ ਨਾ। ਬਾਪ ਕਹਿੰਦੇ ਹਨ ਤੁਹਾਡੀ ਆਤਮਾ ਜੋ ਪਤਿਤ ਹੈ ਉਹ ਪਾਵਨ ਕਿਵੇਂ ਬਣੇ। ਪਤਿਤ – ਪਾਵਨ ਤਾਂ ਇੱਕ ਬਾਪ ਹੈ ਨਾ। ਪਾਣੀ ਦੀ ਨਦੀ ਪਤਿਤ – ਪਾਵਨੀ ਹੈ ਤਾਂ ਝੱਟ ਤੋਂ ਜਾਕੇ ਗੋਤਾ ਖਾਕੇ ਚਲੇ ਆਉਣਾ ਚਾਹੀਦਾ ਹੈ। ਗੰਗਾ ਸਨਾਨ ਬਹੁਤ ਕਰਦੇ ਹਨ ਫਿਰ ਵੀ ਪਤਿਤ ਕਿਓਂ? ਰਾਤ – ਦਿਨ ਇਹ ਹੀ ਧੁਨ ਲਗਾਉਂਦੇ ਰਹਿੰਦੇ ਹਨ – ਪਤਿਤ -ਪਾਵਨ ਸੀਤਾਰਾਮ ਮਤਲਬ ਸਭ ਜੋ ਭਗਤੀਆਂ ਹਨ ਅਤੇ ਸਿਤਾਵਾਂ ਹਨ, ਸਭ ਦਾ ਰਖਵਾਲਾ ਇੱਕ ਰਾਮ ਪਰਮਪਿਤਾ ਪਰਮਾਤਮਾ ਹੈ। ਪਤਿਤ – ਪਾਵਨ, ਪਤੀਆਂ ਦਾ ਪਤੀ ਉਹ ਹੀ ਹੈ। ਉਹ ਜੱਦ ਆਏ ਤਾਂ ਆਕੇ ਪਾਵਨ ਬਣਾਵੇ। ਤਾਂ ਹੁਣ ਬਾਪ ਕਹਿੰਦੇ ਮੇਰੀ ਸ਼੍ਰੀਮਤ ਤੇ ਤੁਹਾਨੂੰ ਚਲਣਾ ਹੈ ਹੋਰ ਕਿਸੇ ਦੀ ਮੱਤ ਤੇ ਨਾ ਚੱਲੋ। ਉਹ ਤਾਂ ਸਮਝਦੇ ਹਨ ਭਗਤੀ ਤੋਂ ਭਗਵਾਨ ਮਿਲੇਗਾ, ਜੱਦ ਕਿ ਭਗਤੀ ਤੋਂ ਭਗਵਾਨ ਮਿਲੇਗਾ ਤਾਂ ਇਵੇਂ ਕਿਓਂ ਕਹਿੰਦੇ ਹਨ ਕਿ ਭਗਤਾਂ ਦੀ ਰੱਖਿਆ ਕਰਨ ਆਵੇਗਾ। ਭਗਤੀਆਂ ਤੇ ਕੀ ਆਪਦਾ ਪਈ ਹੈ ਜੋ ਰੱਖਿਆ ਕਰੇਗਾ? ਰੱਖਿਆ ਤੱਦ ਕੀਤੀ ਜਾਂਦੀ ਹੈ ਜੱਦ ਕੁਝ ਆਪਦਾ ਹੁੰਦੀ ਹੈ। ਬਾਪ ਕਹਿੰਦੇ ਹਨ ਤੁਸੀਂ ਕਿੰਨੀ ਦੁਰਗਤੀ ਨੂੰ ਪਾਇਆ ਹੈ। ਇਹ ਹੈ ਰੋਰਵ ਨਰਕ, ਸਭ ਦੁੱਖੀ ਰੋਗੀ ਹਨ। ਘਰ – ਘਰ ਵਿਚ ਵੇਖੋ ਕੀ ਲੱਗਿਆ ਪਿਆ ਹੈ। ਦੁੱਖ ਹੀ ਦੁੱਖ ਹੈ, ਇਸਲਈ ਪੁਕਾਰਦੇ ਹਨ ਬਾਬਾ ਸਾਡੇ ਦੁੱਖ ਹਰੋ, ਸੁੱਖ ਦਵੋ। ਭਾਰਤ ਵਿੱਚ ਹੀ ਹਮੇਸ਼ਾ ਸੁੱਖ ਸੀ, ਹੁਣ ਦੁੱਖ ਹੈ। ਭਾਰਤ ਦੀ ਗੱਲ ਹੈ ਹੋਰ ਖੰਡ ਤਾਂ ਹੈ ਹੀ ਵੱਖ। ਉਹ ਤਾਂ ਆਉਂਦੇ ਹੀ ਬਾਦ ਵਿੱਚ ਹਨ। ਕੋਈ 60 ਜਨਮ, ਕੋਈ ਇਨ੍ਹਾਂ ਤੋਂ ਵੀ ਘੱਟ ਜਨਮ ਲੈਂਦੇ ਹਨ। 84 ਜਨਮ ਦੇਵਤਾ ਧਰਮ ਵਾਲੇ ਲੈਂਦੇ ਹਨ। ਤਾਂ ਇਸ ਹਿਸਾਬ ਨਾਲ ਅੱਧਾਕਲਪ ਦੇ ਬਾਦ ਜੋ ਆਉਣਗੇ ਉਨ੍ਹਾਂ ਨੂੰ 84 ਤੋਂ ਅੱਧੇ ਜਨਮ ਲੈਣੇ ਪੈਣਗੇ। ਇਵੇਂ ਨਹੀਂ ਕਿ ਸਭ 84 ਦਾ ਚੱਕਰ ਖਾਂਦੇ ਹਨ। ਮਨੁੱਖਾਂ ਨੂੰ ਤਾਂ ਜੋ ਆਉਂਦਾ ਹੈ ਸੋ ਬੋਲ ਦਿੰਦੇ ਹਨ। ਹੁਣ ਤੁਸੀਂ ਬੱਚੇ ਬਾਪ ਦਵਾਰਾ ਅਵਿਨਾਸ਼ੀ ਗਿਆਨ ਰਤਨਾਂ ਦੀ ਝੋਲੀ ਭਰ ਰਹੇ ਹੋ। ਰਤਨ ਤਾਂ ਬਹੁਤ ਵੈਲਯੂਏਬਲ ਹਨ। ਬਾਪ ਸਮਝਾਉਂਦੇ ਵੀ ਬਹੁਤ ਸਹਿਜ ਹੈ। ਬਾਪ ਕਹਿੰਦੇ ਹਨ ਤੁਸੀਂ ਦੱਸਦੇ ਆਏ ਹੋ ਹੁਣ ਪਤਿਤ – ਪਾਵਨ ਆਕੇ ਸਾਨੂੰ ਪਾਵਨ ਬਣਾਓ ਤਾਂ ਬਾਪ ਆਏ ਹਨ। ਹੁਣ ਤੁਸੀਂ ਸਮਝਦੇ ਹੋ ਅਸੀਂ ਪਾਵਨ ਬਣਾਂਗੇ ਤਾਂ ਸ੍ਵਰਗ ਦੇ ਮਾਲਿਕ ਬਣਾਂਗੇ। ਸ਼ਿਵਬਾਬਾ ਸਾਨੂੰ ਪੱਥਰਬੁੱਧੀ ਤੋਂ ਪਾਰਸਬੁੱਧੀ, ਪੱਥਰਨਾਥ ਤੋਂ ਪਾਰਸਨਾਥ ਬਣਾਉਣ ਆਏ ਹਨ। ਭਗਤੀ ਮਾਰਗ ਦੇ ਚਿੱਤਰ ਸਭ ਪੱਥਰਾਂ ਦੇ ਬਣੇ ਹੋਏ ਹਨ। ਪੱਥਰਾਂ ਨਾਲ ਮੱਥਾ ਮਾਰਦੇ ਹਨ। ਬਾਪ ਕਹਿੰਦੇ ਹਨ – ਤੁਸੀਂ ਭਾਵੇਂ ਕਿੰਨੀ ਵੀ ਮਿਹਨਤ ਕਰੋ, ਫਾਇਦਾ ਕੁਝ ਨਹੀਂ ਹੋਣਾ ਹੈ। ਅੱਗੇ ਤਾਂ ਤੁਸੀਂ ਬਲੀ ਚੜ੍ਹਦੇ ਸੀ। ਫਿਰ ਵੀ ਕੀ ਫਾਇਦਾ ਹੋਇਆ? ਕਰਕੇ ਦੇਵੀ ਦਾ ਦੀਦਾਰ ਹੋਵੇਗਾ ਫਿਰ ਜਿਵੇਂ ਦੇ ਤਿਵੇਂ। ਪਤਿਤ – ਪਾਵਨ ਬਾਪ ਆਉਂਦੇ ਹਨ – ਇੱਕ ਵਾਰ ਸੰਗਮ ਤੇ। ਸਤਿਯੁਗ ਵਿੱਚ ਤਾਂ ਭਗਤੀ ਮਾਰਗ ਦੀ ਗੱਲਾਂ ਹੁੰਦੀ ਹੀ ਨਹੀਂ। ਬਾਪ ਤਾਂ ਕਹਿੰਦੇ ਨਹੀਂ ਕਿ ਗਲਾ ਕੱਟੋ। ਇਹ ਕਰੋ। ਭਗਤੀ ਮਾਰਗ ਵਿੱਚ ਕਈ ਤਰ੍ਹਾਂ ਨਾਲ ਕੀ – ਕੀ ਕਰਦੇ ਹਨ। ਅੱਗੇ ਦੇਵੀਆਂ ਤੇ ਮਨੁੱਖ਼ ਦੀ ਬਲੀ ਚੜ੍ਹਾਉਂਦੇ ਸੀ। ਬਾਪ ਕਹਿੰਦੇ ਹਨ ਤੁਸੀਂ ਸੁਧਰੇਲੇ ਸੀ ਤਾਂ ਦੇਵਤਾ ਸੀ। ਹੁਣ ਕਿੰਨੇ ਪੱਥਰਬੁੱਧੀ ਬਣ ਪਏ ਹੋ। ਤੁਹਾਨੂੰ ਸ੍ਵਰਗ ਦੀ ਬਾਦਸ਼ਾਹੀ ਦਿੱਤੀ ਸੀ। ਕਿੰਨੇ ਸੋਨੇ, ਹੀਰੇ – ਜਵਾਹਰਾਂ ਦੇ ਮਹਿਲ ਸੀ, ਅਥਾਹ ਧਨ ਸੀ। ਉਹ ਕੀ ਕੀਤਾ? ਹੁਣ ਤੁਸੀਂ ਕਿੰਨੇ ਦੁਖੀ ਹੋ ਪਏ ਹੋ। ਤੁਸੀਂ ਅਸਲ ਦੇਵੀ – ਦੇਵਤਾ ਧਰਮ ਦੇ ਸੀ ਨਾ। ਹੁਣ ਸਿਰਫ ਤੁਸੀਂ ਰਜੋ ਤਮੋ ਵਿੱਚ ਆਏ ਹੋ। ਤੁਸੀਂ ਤਾਂ ਦੇਵਤਾ ਧਰਮ ਦੇ ਸੀ ਫਿਰ ਆਪਣੇ ਨੂੰ ਹਿੰਦੂ ਕਿਓਂ ਕਹਿਲਾਉਂਦੇ ਹੋ? ਹੋਰ ਸਭ ਧਰਮ ਵਾਲੇ ਆਪਣੇ – ਆਪਣੇ ਧਰਮ ਨੂੰ ਹੀ ਮੰਨਦੇ ਹਨ। ਧਰਮ ਤੇ ਇੱਕ ਹੀ ਹੁੰਦਾ ਹੈ ਨਾ। ਮੁਸਲਮਾਨਾਂ ਦਾ ਮੁਸਲਿਮ ਧਰਮ, ਕ੍ਰਿਸ਼ਚਨ ਦਾ ਕ੍ਰਿਸ਼ਚਨ ਧਰਮ ਚਲਿਆ ਆਉਂਦਾ ਹੈ। ਤੁਹਾਨੂੰ ਕੀ ਹੋਇਆ? ਤੁਸੀਂ ਬਹੁਤ ਸੁਖੀ, ਪਵਿੱਤਰ, ਸੰਪੂਰਨ ਨਿਰਵਿਕਾਰੀ ਸੀ। ਹੁਣ ਕਿੰਨੇ ਵਿਕਾਰੀ ਬਣ ਪਏ ਹੋ। ਕਿਸੇ ਨੂੰ ਪਤਾ ਹੀ ਨਹੀਂ – ਬਰੋਬਰ ਅਸੀਂ ਸੰਪੂਰਨ ਨਿਰਵਿਕਾਰੀ ਸੀ ਫਿਰ ਸੰਪੂਰਨ ਵਿਕਾਰੀ ਕਿਵੇਂ ਬਣੇ? 84 ਜਨਮ ਲੈਂਦੇ ਸਤੋ ਤੋਂ ਤਮੋ ਬਣੇ, ਹੁਣ ਬਿਲਕੁਲ ਹੀ ਤਮੋਪ੍ਰਧਾਨ ਪਤਿਤ ਹਨ। ਸਤਿਯੁਗ ਤੋਂ ਕਲਯੁਗ ਜਰੂਰ ਆਉਣਾ ਹੈ। ਸਭ ਧਰਮਾਂ ਨੂੰ ਸਤੋ – ਰਜੋ – ਤਮੋ ਵਿੱਚ ਆਉਣਾ ਹੀ ਹੈ। ਵ੍ਰਿਧੀ ਨੂੰ ਪਾਉਣਾ ਹੈ। ਤੁਸੀਂ ਵੀ ਝਾੜ ਵਿੱਚ ਹੋ ਨਾ। ਝਾੜ ਵਿੱਚ ਵੇਖੋ – ਅੰਤ ਵਿੱਚ ਬ੍ਰਹਮਾ ਖੜ੍ਹਾ ਹੈ, ਝਾੜ ਦੇ ਉੱਪਰ ਚੋਟੀ ਵਿੱਚ ਬ੍ਰਹਮਾ ਹੀ 84 ਜਨਮ ਲੈ ਜਾਕੇ ਅੰਤ ਵਿੱਚ ਖੜ੍ਹਾ ਹੈ। ਤੁਸੀਂ ਵੀ ਜੋ ਥੱਲੇ ਬ੍ਰਾਹਮਣ ਬੈਠੇ ਹੋ ਉਹ ਹੀ ਫਿਰ ਅੰਤ ਵਿੱਚ ਪਤਿਤ ਸ਼ੂਦ੍ਰ ਬਣੇ ਹੋ। ਫਿਰ ਥੱਲੇ ਰਾਜਯੋਗ ਸਿੱਖ ਰਹੇ ਹੋ। ਤੁਸੀਂ ਵੀ ਸ਼ੂਦ੍ਰ ਸੀ, ਹੁਣ ਬ੍ਰਾਹਮਣ ਬਣੇ ਹੋ। ਇਹ ਬੜੀਆਂ ਸਮਝਣ ਦੀਆਂ ਗੱਲਾਂ ਹਨ। ਹੁਣ ਝਾੜ ਵਿੱਚ ਬਹੁਤ ਚੰਗੀ ਸਮਝਾਣੀ ਹੈ। ਹੁਣ ਤੁਸੀਂ ਰਾਜਯੋਗ ਦੀ ਤਪੱਸਿਆ ਕਰ ਰਹੇ ਹੋ, ਤੁਹਾਡਾ ਹੀ ਯਾਦਗਾਰ ਖੜ੍ਹਾ ਹੈ। ਇਹ ਚੇਤੰਨ ਦੇਲਵਾੜਾ ਮੰਦਿਰ, ਉਹ ਜੜ। ਸਤਿਯੁਗ ਵਿੱਚ ਇਹ ਨਹੀਂ ਸੀ । ਇਸ ਵਿੱਚ ਤੁਸੀਂ ਆਪਣਾ ਯਾਦਗਾਰ ਵੇਖਦੇ ਹੋ। ਤੁਸੀਂ ਪ੍ਰੈਕਟੀਕਲ ਵਿੱਚ ਸੱਚੇ -ਸੱਚੇ ਦੇਲਵਾੜਾ ਮੰਦਿਰ ਵਿੱਚ ਚੇਤੰਨ ਵਿੱਚ ਬੈਠੇ ਹੋ। ਸ੍ਵਰਗ ਦੀ ਸਥਾਪਨਾ ਹੋ ਰਹੀ ਹੈ। ਫਿਰ ਸ੍ਵਰਗ ਵਿੱਚ ਆਉਣਗੇ ਤਾਂ ਇਹ ਮੰਦਿਰ ਆਦਿ ਕੁਝ ਹੋਣਗੇ ਨਹੀਂ। ਇਹ ਮੰਮਾ ਬਾਬਾ ਅਤੇ ਅਸੀਂ ਬੱਚੇ ਇੱਥੇ ਹਾਂ। ਹੂਬਹੂ ਇਹ ਤੁਹਾਡਾ ਮੰਦਿਰ ਹੈ। ਨਾਮ ਹੀ ਰੱਖਿਆ ਹੈ ਮਧੂਬਨ, ਚੇਤੰਨ ਦੇਲਵਾੜਾ ਮੰਦਿਰ। ਫਿਰ ਜੱਦ ਭਗਤੀ ਮਾਰਗ ਸ਼ੁਰੂ ਹੋਵੇਗਾ ਤਾਂ ਫਿਰ ਇਹ ਮੰਦਿਰ ਬਣਾਉਣਗੇ। ਬਾਪ ਨੇ ਤੁਹਾਨੂੰ ਬਹੁਤ ਧਨਵਾਨ ਬਣਾਇਆ ਸੀ ਤਾਂ ਤੁਸੀਂ ਹੀ ਫਿਰ ਉਨ੍ਹਾਂ ਦਾ ਮੰਦਿਰ ਬਣਾਉਂਦੇ ਹੋ। ਸ਼ਿਵ ਦਾ ਮੰਦਿਰ ਇੱਕ ਨਹੀਂ ਬਣਾਉਂਦੇ ਹਨ, ਸਭ ਬਣਾਉਂਦੇ ਹਨ, ਯਥਾ ਯੋਗ ਯਥਾ ਸ਼ਕਤੀ।
ਤੁਸੀਂ ਜਾਣਦੇ ਹੋ ਅਸੀਂ ਪੂਜੀਯ ਸੀ ਫਿਰ ਦਵਾਪਰ ਵਿੱਚ ਪੁਜਾਰੀ ਬਣੇ ਹਾਂ। ਸ਼ਿਵਬਾਬਾ ਜੋ ਇੰਨਾ ਸਾਹੂਕਾਰ ਬਣਾਉਂਦੇ ਹਨ, ਭਗਤੀ ਵਿੱਚ ਫਿਰ ਤੁਸੀਂ ਹੀ ਉਨ੍ਹਾਂ ਦਾ ਮੰਦਿਰ ਬਣਾਵੋਗੇ। ਇਨ੍ਹਾਂ ਗੱਲਾਂ ਨੂੰ ਹੁਣ ਤੁਸੀਂ ਹੀ ਜਾਣਦੇ ਹੋ। ਤਾਂ ਹੁਣ ਪੁਰਸ਼ਾਰਥ ਕਰ ਫਿਰ ਰਾਜਿਆਂ ਦਾ ਰਾਜ ਬਣ ਜਾਣਾ ਚਾਹੀਦਾ ਹੈ। ਸਤਿਯੁਗ ਵਿੱਚ ਕਿਹਾ ਜਾਂਦਾ ਹੈ ਮਹਾਰਾਜੇ। ਤ੍ਰੇਤਾ ਵਿੱਚ ਕਿਹਾ ਜਾਂਦਾ ਹੈ ਰਾਜੇ। ਫਿਰ ਦੁਨੀਆਂ ਪਤਿਤ ਬਣਦੀ ਹੈ ਤਾਂ ਮਹਾਰਾਜੇ ਵੀ ਪਤਿਤ, ਰਾਜੇ ਵੀ ਪਤਿਤ ਹੁੰਦੇ ਹਨ। ਉਹ ਨਿਰਵਿਕਾਰੀ, ਮਹਾਰਾਜਿਆਂ ਦਾ ਮੰਦਿਰ ਬਣਾਕੇ ਪੂਜਦੇ ਹਨ। ਪਹਿਲੇ – ਪਹਿਲੇ ਸ਼ਿਵ ਦਾ ਮੰਦਿਰ ਬਣਾਉਂਦੇ ਹਨ ਫਿਰ ਦੇਵਤਾਵਾਂ ਦਾ ਬਣਾਉਂਦੇ ਹਨ, ਆਪ ਹੀ ਮੰਦਿਰ ਬਣਾਕੇ ਪੂਜਦੇ ਹਨ, 84 ਜਨਮ ਤਾਂ ਭੋਗਦੇ ਹਨ ਨਾ। ਅੱਧਾਕਲਪ ਤੁਸੀਂ ਪੂਜੀਯ ਫਿਰ ਅੱਧਾਕਲਪ ਪੁਜਾਰੀ ਬਣਦੇ ਹੋ। ਮਨੁੱਖ ਫਿਰ ਸਮਝਦੇ ਹਨ ਭਗਵਾਨ ਹੀ ਪੂਜੀਯ ਆਪ ਹੀ ਪੁਜਾਰੀ ਹੈ। ਸਭ ਕੁਝ ਆਪ ਹੀ ਦਿੰਦੇ ਹਨ, ਆਪ ਹੀ ਖੋਹ ਲੈਂਦੇ ਹਨ। ਅੱਛਾ ਜੱਦ ਕਿ ਉਸ ਨੇ ਦਿੱਤਾ ਅਤੇ ਲਿੱਤਾ ਫਿਰ ਤੁਹਾਨੂੰ ਕਿਓਂ ਚਿੰਤਾ ਲੱਗਦੀ ਹੈ। ਤੁਸੀਂ ਤਾਂ ਟ੍ਰਸਟੀ ਹੋ ਗਏ। ਫਿਰ ਰੋਣ ਦੀ ਕੀ ਲੋੜ ਹੈ! ਬਾਪ ਬੈਠ ਆਤਮਾਵਾਂ ਨੂੰ ਸਮਝਾਉਂਦੇ ਹਨ। ਹੁਣ ਤੁਸੀਂ ਆਤਮ – ਅਭਿਮਾਨੀ ਬਣਦੇ ਹੋ, ਨੰਬਰਵਾਰ। ਕੋਈ ਤਾਂ ਬਿਲਕੁਲ ਬਾਪ ਨੂੰ ਯਾਦ ਕਰਦੇ ਹੀ ਨਹੀਂ ਹਨ। ਦੇਹੀ – ਅਭਿਮਾਨੀ ਰਹਿੰਦੇ ਹੀ ਨਹੀਂ ਹਨ। ਇੱਥੇ ਕਿੰਨਾ ਸਮਝਾਇਆ ਜਾਂਦਾ ਹੈ – ਅਰੇ ਤੁਸੀਂ ਆਤਮਾ ਹੋ, ਪਰਮਾਤਮਾ ਤੁਹਾਨੂੰ ਪੜ੍ਹਾਉਂਦੇ ਹਨ। ਆਤਮਾ ਵਿੱਚ ਹੀ ਸੰਸਕਾਰ ਰਹਿੰਦੇ ਹਨ। ਆਤਮਾ ਹੀ ਬੈਰਿਸਟਰ ਆਦਿ ਬਣਦੀ ਹੈ, ਆਤਮਾ ਮੈਜਿਸਟਰੇਟ ਬਣਦੀ ਹੈ। ਕਲ ਕੀ ਬਣਨਗੇ? ਜੇਕਰ ਆਤਮਾ ਬਾਪ ਨੂੰ ਚੰਗੀ ਰੀਤੀ ਯਾਦ ਕਰਦੀ ਰਹੇਗੀ ਤਾਂ ਫਿਰ ਅਮਰਲੋਕ ਵਿੱਚ ਜਾਕੇ ਜਨਮ ਲਵੇਗੀ। ਮ੍ਰਿਤੂਲੋਕ ਵਿੱਚ ਫਿਰ ਦੂਜਾ ਜਨਮ ਨਹੀਂ ਲੈਣਗੇ। ਜੇਕਰ ਕੁਝ ਹਿਸਾਬ – ਕਿਤਾਬ ਰਿਹਾ ਹੋਇਆ ਹੋਵੇਗਾ ਤਾਂ ਸਜ਼ਾ ਖਾਣੀ ਪਵੇਗੀ। ਕਰਮਭੋਗ, ਭੋਗ ਕੇ ਚੁਕਤੁ ਕਰਨਾ ਹੋਵੇਗਾ ਫਿਰ ਪਦਵੀ ਉੱਚ ਨਹੀ ਮਿਲੇਗੀ। ਇਹ ਕਰਮਾਂ ਦੀ ਗੂੜੀ ਗਤੀ ਬਾਪ ਬੱਚਿਆਂ ਨੂੰ ਹੀ ਬੈਠ ਸਮਝਾਉਂਦੇ ਹਨ। ਇਹ ਵੀ ਬੱਚੇ ਜਾਣਦੇ ਹਨ – ਸਤਿਯੁਗ ਹੈ ਸਤੋਪ੍ਰਧਾਨ। ਹਰ ਚੀਜ਼ ਉੱਥੇ ਸਤੋਪ੍ਰਧਾਨ ਹੁੰਦੀ ਹੈ। ਕਹਿੰਦੇ ਕ੍ਰਿਸ਼ਨ ਗਊ ਸੰਭਾਲਦੇ ਸੀ। ਰਾਜੇ ਗਊ ਸੰਭਾਲਦੇ ਹਨ ਕੀ? ਅਜਿਹੀ ਗੱਲ ਤਾਂ ਹੋ ਨਹੀਂ ਸਕਦੀ। ਇਹ ਵਿਖਾਉਂਦੇ ਹਨ – ਸਤਿਯੁਗ ਵਿੱਚ ਗਊਆਂ ਵੀ ਬਹੁਤ ਫਸਟਕਲਾਸ ਹੁੰਦੀਆਂ ਹਨ, ਉਨ੍ਹਾਂ ਨੂੰ ਕਾਮਧੇਨੁ ਕਿਹਾ ਜਾਂਦਾ ਹੈ। ਜਗਤ ਅੰਬਾ ਸਰਸਵਤੀ ਵੀ ਕਾਮਧੇਨੁ ਹੈ। 21 ਜਨਮ ਲਈ ਸਭ ਦੀ ਮਨੋਕਾਮਨਾਵਾਂ ਪੂਰੀ ਕਰਦੀ ਹੈ। ਤੁਸੀਂ ਵੀ ਕਾਮਧੇਨੁ ਹੋ। ਉਹ ਹੀ ਨਾਮ ਫਿਰ ਗਊ ਤੇ ਰੱਖ ਦਿੱਤਾ ਹੈ, ਜੋ ਬਹੁਤ ਦੁੱਧ ਦਿੰਦੀ ਹੈ। ਰਾਜਾਵਾਂ ਦੇ ਘਰ ਵਿੱਚ ਬੜੀਆਂ ਫਸਟਕਲਾਸ ਗਾਵਾਂ ਹੁੰਦੀਆਂ ਹਨ। ਜੱਦ ਕਿ ਇੱਥੇ ਵੀ ਰਾਜਿਆਂ ਦੇ ਕੋਲ ਅਜਿਹੀਆਂ ਚੰਗੀਆਂ – ਚੰਗੀਆਂ ਹਨ ਤਾਂ ਸ੍ਵਰਗ ਵਿੱਚ ਕਿਵੇਂ ਸੁੰਦਰ ਹੋਣਗੀਆਂ! ਉੱਥੇ ਕੋਈ ਬਾਸ (ਬਦਬੂ) ਆਦਿ ਬਿਲਕੁਲ ਨਹੀਂ ਹੁੰਦੀ ਹੈ।
ਹੁਣ ਬਾਪ ਬੱਚਿਆਂ ਨੂੰ ਕਹਿੰਦੇ ਹਨ ਕਿ ਮੈਂ ਆਇਆ ਹਾਂ ਤੁਹਾਨੂੰ ਗੁਲ – ਗੁਲ ਬਣਾਕੇ ਨਾਲ ਲੈ ਜਾਵਾਂਗਾ। ਮੈਨੂੰ ਬੁਲਾਉਂਦੇ ਹੀ ਹਨ ਪਤਿਤ – ਪਾਵਨ ਆਓ। ਪਤਿਤ ਦੁਨੀਆਂ, ਪਤਿਤ ਸ਼ਰੀਰ ਵਿੱਚ ਆਓ। ਇਹ ਹੈ ਪਤਿਤ, ਉਹ ਹੈ ਪਾਵਨ ਫਰਿਸ਼ਤਾ। ਭੇਂਟ ਵਿਖਾਉਂਦੇ ਹਨ। ਤੁਸੀਂ ਵੀ ਪਤਿਤ ਤੋਂ ਇਵੇਂ ਪਾਵਨ ਫਰਿਸ਼ਤਾ ਬਣੋਂਗੇ। ਸਤਿਯੁਗੀ ਦੇਵਤਾਵਾਂ ਨੂੰ ਡੀ.ਟੀ ਕਹਿੰਦੇ ਹਨ। ਸੂਕ੍ਸ਼੍ਮਵਤਨਵਾਸੀ ਹਨ ਫਰਿਸ਼ਤੇ। ਹੁਣ ਤੁਸੀਂ ਫਰਿਸ਼ਤੇ ਪਵਿੱਤਰ ਬਣਦੇ ਹੋ। ਬਾਪ ਕਿੰਨੀ ਸਹਿਜ ਸਿੱਖਿਆ ਦਿੰਦੇ ਹਨ। ਇੱਥੇ ਜੱਦ ਆਉਂਦੇ ਹਨ ਤਾਂ ਕੋਈ ਵੀ ਬਾਹਰ ਵਾਲੇ ਮਿੱਤਰ ਸੰਬੰਧੀ, ਘਰਘਾਟ ਧੰਧਾਧੋਰੀ ਆਦਿ ਯਾਦ ਨਹੀਂ ਕਰਨਾ ਹੈ। ਬਾਪ ਦੇ ਸਮੁੱਖ ਆਏ ਹੋ ਨਾ। ਇੱਥੇ ਆਏ ਹੀ ਹੋ – ਯੋਗ ਦੀ ਕਮਾਈ ਕਰਨਾ ਤਾਂ ਇਸ ਵਿੱਚ ਲੱਗ ਜਾਣਾ ਚਾਹੀਦਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਸਾਜਾਵਾਂ ਤੋਂ ਮੁਕਤ ਹੋਣ ਦੇ ਲਈ ਪੁਰਾਣੇ ਸਭ ਹਿਸਾਬ – ਕਿਤਾਬ ਯੋਗਬਲ ਨਾਲ ਚੁਕਤੁ ਕਰਨੇ ਹਨ। ਟ੍ਰਸਟੀ ਹੋਕੇ ਸਭ ਕੁਝ ਸੰਭਾਲਣਾ ਹੈ। ਕਿਸੇ ਵੀ ਗੱਲ ਦੀ ਚਿੰਤਾ ਨਹੀਂ ਕਰਨੀ ਹੈ। ਆਤਮਾ – ਅਭਿਮਾਨੀ ਬਣਨਾ ਹੈ।
2. ਇਹ ਕਮਾਈ ਦਾ ਸਮੇਂ ਹੈ, ਇਸ ਵਿੱਚ ਘਰਘਾਟ, ਧੰਧਾਧੋਰੀ ਆਦਿ ਯਾਦ ਨਹੀਂ ਕਰਨਾ ਹੈ। ਫਰੀਸ਼ਤਾ ਬਣਨ ਦੇ ਲਈ ਇੱਕ ਬਾਪ ਦੀ ਯਾਦ ਵਿੱਚ ਰਹਿਣ ਦਾ ਪੂਰਾ – ਪੂਰਾ ਪੁਰਸ਼ਾਰਥ ਕਰਨਾ ਹੈ।
ਵਰਦਾਨ:-
ਵਰਤਮਾਨ ਸਮੇਂ ਵਿਸ਼ਵ ਦੇ ਮੈਜਾਰਿਟੀ ਆਤਮਾਵਾਂ ਨੂੰ ਸਭ ਤੋਂ ਜਿਆਦਾ ਜਰੂਰੀ ਹੈ – ਸੱਚੇ ਸ਼ਾਂਤੀ ਦੀ। ਅਸ਼ਾਂਤੀ ਦੇ ਕਈ ਕਾਰਨ ਦਿਨ – ਪ੍ਰਤੀਦਿਨ ਵੱਧ ਰਹੇ ਹਨ ਅਤੇ ਵੱਧਦੇ ਜਾਣਗੇ। ਜੇ ਤੁਸੀਂ ਅਸ਼ਾਂਤ ਨਹੀਂ ਵੀ ਹੋਵੋਗੇ ਤਾਂ ਹੋਰਾਂ ਦੇ ਅਸ਼ਾਂਤੀ ਦਾ ਵਾਯੂਮੰਡਲ, ਵਾਤਾਵਰਨ ਸ਼ਾਂਤ ਅਵਸਥਾ ਵਿੱਚ ਬੈਠਣ ਨਹੀਂ ਦੇਵੇਗਾ। ਅਸ਼ਾਂਤੀ ਦੇ ਤਨਾਵ ਦਾ ਅਨੁਭਵ ਵਧੇਗਾ। ਅਜਿਹੇ ਸਮੇਂ ਤੇ ਤੁਸੀਂ ਮਾਸਟਰ ਸ਼ਾਂਤੀ ਦੇ ਸਾਗਰ ਬੱਚੇ ਅਸ਼ਾਂਤੀ ਦੇ ਸੰਕਲਪਾਂ ਨੂੰ ਮਰਜ ਕਰ ਵਿਸ਼ੇਸ਼ ਸ਼ਾਂਤੀ ਦੇ ਵਾਇਬ੍ਰੇਸ਼ਨ ਫੈਲਾਓ।
ਸਲੋਗਨ:-
➤ Email me Murli: Receive Daily Murli on your email. Subscribe!