31 August 2021 PUNJABI Murli Today | Brahma Kumaris

Read and Listen today’s Gyan Murli in Punjabi 

August 30, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਵਿਸ਼ਾਲ ਬੁੱਧੀ ਬਣ ਵੱਡਿਆਂ - ਵੱਡਿਆਂ ਦੀ ਓਪੀਣੀਅਨ ਲੈ ਕਈ ਆਤਮਾਵਾਂ ਦਾ ਕਲਿਆਣ ਕਰੋ, ਉਨ੍ਹਾਂ ਤੋਂ ਹਾਲ ਆਦਿ ਲੈਕੇ ਖੂਬ ਪ੍ਰਦਰਸ਼ਨੀਆਂ ਲਗਾਓ"

ਪ੍ਰਸ਼ਨ: -

ਹੁਣ ਤੁਹਾਨੂੰ ਕਿਹੜੀ ਸਮ੍ਰਿਤੀ ਆਈ ਹੈ ਜਿਸ ਦਾ ਸਿਮਰਨ ਕਰੋ ਤਾਂ ਕਦੀ ਦੁਖੀ ਨਹੀਂ ਹੋਵੋਗੇ?

ਉੱਤਰ:-

ਹੁਣ ਸਮ੍ਰਿਤੀ ਆਈ ਹੈ ਕਿ ਅਸੀਂ ਪੂਜੀਏ ਰਾਵ ਸੀ, ਫਿਰ ਰੰਕ ਬਣੇ। ਹੁਣ ਫਿਰ ਤੋਂ ਬਾਬਾ ਅਸੀਂ ਰਾਵ (ਰਾਜਾ) ਬਣ ਰਹੇ ਹਾਂ। ਬਾਬਾ ਹੁਣ ਅਸੀਂ ਸਾਰੇ ਵਿਸ਼ਵ ਦਾ ਸਮਾਚਾਰ ਸੁਣਾਉਂਦੇ ਹਨ, ਅਸੀਂ ਵਰਲਡ ਦੀ ਹਿਸਟਰੀ ਜੋਗ੍ਰਾਫੀ ਨੂੰ ਜਾਣ ਗਏ ਹਾਂ। ਇਹਨ੍ਹਾਂ ਸਮ੍ਰਿਤੀਆਂ ਦਾ ਸਿਮਰਨ ਕਰਦੇ ਰਹੋ ਤਾਂ ਕਦੀ ਆਪਣੇ ਨੂੰ ਦੁਖੀ ਨਹੀਂ ਸਮਝੋਗੇ। ਹਮੇਸ਼ਾ ਖੁਸ਼ ਰਹੋਗੇ।

ਗੀਤ:-

ਨੈਣ ਹੀਨ ਨੂੰ ਰਾਹ ਵਿਖਾਓ ਪ੍ਰਭੂ…

ਓਮ ਸ਼ਾਂਤੀ ਮਿੱਠੇ – ਮਿੱਠੇ ਸਿਕੀਲੱਧੇ ਰੂਹਾਨੀ ਬੱਚਿਆਂ ਨੇ ਗੀਤ ਸੁਣਿਆ। ਬੱਚੇ ਸਮਝਦੇ ਹਨ ਕਿ ਬਾਪ ਨੂੰ ਮਿਲਣਾ ਅਤੇ ਬਾਪ ਤੋਂ ਵਰਸਾ ਲੈਣਾ ਬਹੁਤ ਸਹਿਜ ਹੈ। ਗਾਇਆ ਵੀ ਜਾਂਦਾ ਹੈ ਬਾਪ ਤੋਂ ਇੱਕ ਸੈਕਿੰਡ ਵਿੱਚ ਜੀਵਨਮੁਕਤੀ ਦਾ ਵਰਸਾ ਮਿਲਦਾ ਹੈ। ਜੀਵਨਮੁਕਤੀ ਮਾਨਾ ਸੁੱਖ – ਸ਼ਾਂਤੀ ਸੰਪਤੀ ਆਦਿ ਦਾ ਵਰਸਾ। ਹੁਣ ਜੀਵਨਮੁਕਤੀ ਅਤੇ ਜੀਵਨਬੰਧਨ ਦੋ ਅੱਖਰ ਹਨ। ਬੱਚੇ ਜਾਣਦੇ ਹਨ ਇਸ ਸਮੇਂ ਭਗਤੀ ਮਾਰਗ ਅਤੇ ਰਾਵਣ ਰਾਜ ਦੇ ਕਾਰਨ ਸਾਰੇ ਜੀਵਨਬੰਧ ਵਿੱਚ ਹਨ। ਬਾਪ ਆਕੇ ਬੰਧਨ ਤੋਂ ਮੁਕਤੀ ਕਰਦੇ ਹਨ, ਵਰਸਾ ਦਿੰਦੇ ਹਨ। ਜਿਵੇਂ ਬੱਚਾ ਜੰਮਿਆ ਅਤੇ ਮਾਂ – ਬਾਪ, ਮਿੱਤਰ ਸੰਬੰਧੀ ਆਦਿ ਸਮਝ ਜਾਂਦੇ ਹਨ ਵਾਰਿਸ ਪੈਦਾ ਹੋਇਆ। ਜਿਵੇਂ ਇਹ ਸਮਝਣਾ ਸਹਿਜ ਹੈ ਉਵੇਂ ਉਹ ਵੀ ਸਹਿਜ ਹੈ, ਬੱਚੇ ਕਹਿੰਦੇ ਹਨ ਬਾਬਾ ਕਲਪ ਪਹਿਲੇ ਮਿਸਲ ਤੁਸੀਂ ਸਾਨੂੰ ਆਕੇ ਮਿਲੇ ਹੋ। ਤੁਹਾਡੇ ਤੋਂ ਹੀ ਸਹਿਜ ਵਰਸਾ ਪਾਉਣ ਦਾ ਰਸਤਾ ਮਿਲਿਆ ਹੈ। ਇਹ ਤਾਂ ਹਰ ਇੱਕ ਜਾਣਦੇ ਹਨ ਨਵੀਂ ਸ੍ਰਿਸ਼ਟੀ ਦਾ ਰਚਤਾ ਭਗਵਾਨ ਹੀ ਹੈ। ਉਹ ਸਾਨੂੰ ਭਟਕਣ ਤੋੰ ਬਚਾਉਂਦੇ ਹਨ। ਕਲ ਭਗਤੀ ਕਰਦੇ ਸੀ, ਅੱਜ ਬਾਪ ਤੋਂ ਸਹਿਜ ਗਿਆਨ ਅਤੇ ਰਾਜਯੋਗ ਦਾ ਰਾਹ ਮਿਲਿਆ ਹੈ। ਬੱਚੇ ਆਪਣਾ ਅਨੁਭਵ ਸੁਨਾਉਂਦੇ ਹਨ ਕਿ ਅਸੀਂ ਬੀ. ਕੇ. ਦਵਾਰਾ ਸੁਣਿਆ ਹੈ ਦੋ ਬਾਪ ਹਨ। ਇਹ ਸਿਵਾਏ ਤੁਹਾਡੇ ਹੋਰ ਕੋਈ ਮੁੱਖ ਤੋਂ ਕਹਿ ਨਾ ਸਕੇ ਕਿ ਦੋ ਬਾਪ ਹਨ। ਤੁਹਾਡੀ ਹਰ ਇੱਕ ਗੱਲ ਵੰਡਰਫੁਲ ਹੈ। ਹੁਣ ਸਮ੍ਰਿਤੀ ਵਿੱਚ ਆਉਂਦਾ ਹੈ ਜੋ ਇੱਥੇ ਦੇ ਹੋਣਗੇ ਉਨ੍ਹਾਂ ਨੂੰ ਝੱਟ ਸਮ੍ਰਿਤੀ ਵਿੱਚ ਆ ਜਾਵੇਗਾ। ਹਾਂ, ਸਮ੍ਰਿਤੀ ਵਿੱਚ ਆਏ ਹੋਏ ਨੂੰ ਵੀ ਮਾਇਆ ਕੋਈ ਸਮੇਂ ਜ਼ੋਰ ਨਾਲ ਥੱਪੜ ਲਗਾਏ ਵਿਸਮ੍ਰਿਤ ਕਰ ਦਿੰਦੀ ਹੈ। ਇਸ ਵਿੱਚ ਬੱਚਿਆਂ ਨੂੰ ਬਹੁਤ ਖ਼ਬਰਦਾਰ ਰਹਿਣਾ ਹੈ। ਸਮ੍ਰਿਤੀ ਤਾਂ ਬਾਪ ਨੇ ਦਿਲਵਾਈ ਹੈ। ਪਵਿੱਤਰਤਾ ਦਾ ਕੰਗਣ ਵੀ ਪੂਰਾ ਬੰਨਣਾ ਹੈ। ਰਕਸ਼ਾਬੰਧਨ ਦਾ ਰਹੱਸ ਕੀ ਹੈ, ਸੋ ਤਾਂ ਹੁਣ ਤੁਸੀਂ ਜਾਣਦੇ ਹੋ। ਕਿਸ ਨੇ ਇਹ ਪ੍ਰਤਿਗਿਆ ਕਰਾਈ ਹੈ। ਕਾਮ ਤਾਂ ਮਹਾਸ਼ਤ੍ਰੁ ਹੈ। ਬਾਪ ਕਹਿੰਦੇ ਹਨ – ਮੇਰੇ ਨਾਲ ਪ੍ਰਤਿਗਿਆ ਕਰੋ ਕਿ ਕਦੀ ਵੀ ਪਤਿਤ ਨਹੀਂ ਬਣਾਗਾਂ ਅਤੇ ਮੈਨੂੰ ਯਾਦ ਕਰਦੇ ਰਹੋ ਤਾਂ ਅੱਧਾਕਲਪ ਦੇ ਪਾਪ ਸੜ੍ਹਕੇ ਖਤਮ ਹੋ ਜਾਣਗੇ। ਬਾਪ ਗਾਰੰਟੀ ਕਰਦੇ ਹਨ ਪਰ ਇਹ ਤਾਂ ਬੱਚੇ ਸਮਝਦੇ ਵੀ ਹਨ – ਬਾਪ ਗਾਰੰਟੀ ਕਰਦੇ ਇਹ ਤਾਂ ਗੱਲ ਠੀਕ ਹੈ ਨਾ। ਸੋਨਾਰ ਗਾਰੰਟੀ ਵੀ ਕੀ ਕਰਨਗੇ ਕਿ ਅਸੀਂ ਪੁਰਾਣੇ ਜੇਵਰ ਨੂੰ ਨਵਾਂ ਬਣਾਵਾਂਗੇ। ਉਨ੍ਹਾਂ ਦਾ ਤਾਂ ਇਹ ਕੰਮ ਹੀ ਹੈ। ਅੱਗ ਵਿੱਚ ਪਾਉਣ ਨਾਲ ਜਰੂਰ ਉਹ ਸੱਚਾ ਸੋਨਾ ਬਣ ਹੀ ਜਾਵੇਗਾ। ਤਾਂ ਬਾਪ ਸਮਝਾਉਂਦੇ ਹਨ – ਆਤਮਾ ਵਿੱਚ ਹੀ ਖਾਦ ਪਈ ਹੈ। ਕਿਵੇਂ ਸਤੋ ਰਜੋ ਤਮੋ ਵਿੱਚ ਆਉਂਦੇ ਹਨ – ਇਹ ਬਹੁਤ ਸਹਿਜ ਹੈ। ਚਿੱਤਰ ਵੀ ਇਸਲਈ ਬਣਾਏ ਹਨ ਕਿ ਇਸ ਤੇ ਸਹਿਜ ਸਮਝਾ ਸਕੀਏ। ਯੂਨੀਵਰਸਿਟੀ ਕਾਲੇਜੇਸ ਆਦਿ ਵਿੱਚ ਵੀ ਨਕਸ਼ੇ ਹੁੰਦੇ ਹਨ ਨਾ – ਕਈ ਕਿਸਮ ਦੇ। ਤੁਹਾਡੇ ਵੀ ਇਹ ਨਕਸ਼ੇ ਹਨ। ਤੁਸੀਂ ਚੰਗੀ ਤਰ੍ਹਾਂ ਕਿਸੇ ਨੂੰ ਸਮਝਾ ਸਕਦੇ ਹੋ। ਗਿਆਨ ਸਾਗਰ ਪਤਿਤ – ਪਾਵਨ ਬਾਪ ਹੀ ਆਕੇ ਇਹ ਰਸਤਾ ਦੱਸਦੇ ਹਨ। ਹੋਰ ਕੋਈ ਪਤਿਤ ਨੂੰ ਪਾਵਨ ਬਣਾ ਨਾ ਸਕੇ। ਨੈਣ ਹੀਣ ਦੁਖੀ ਮਨੁੱਖ ਹਨ। ਤੁਸੀਂ ਬੱਚੇ ਜਾਣਦੇ ਹੋ ਪਹਿਲੇ ਦੋ ਯੁਗਾਂ ਵਿੱਚ ਦੁੱਖ ਹੁੰਦਾ ਨਹੀਂ। ਨਾ ਭਗਤੀ ਹੁੰਦੀ ਹੈ। ਉਹ ਹੈ ਹੀ ਸ੍ਵਰਗ। ਭਾਰਤ ਦੇ ਇਸ ਸਮੇਂ ਦੇ ਮਨੁੱਖਾਂ ਦਾ ਅਤੇ ਭਾਰਤ ਦੇ ਪ੍ਰਾਚੀਨ ਮਨੁੱਖਾਂ ਦਾ ਕੰਟਰਾਸਟ ਹੈ ਨਾ। ਪਰ ਇਹ ਹੋਰ ਕੋਈ ਸਮਝਦੇ ਨਹੀਂ। ਕਿੰਨੀ ਪੂਜਾ ਚਲਦੀ ਹੈ। ਜਿੰਨਾ – ਜਿੰਨਾ ਜੋ ਸਾਹੂਕਾਰ ਹੁੰਦੇ ਹਨ ਉਨ੍ਹਾਂ ਦੇਵੀ – ਦੇਵਤਾਵਾਂ ਨੂੰ ਚੰਗੇ ਜੇਵਰ ਪਹਿਨਾਉਂਦੇ ਹਨ। ਬਾਬਾ ਖੁਦ ਅਨੁਭਵੀ ਹਨ। ਬੰਬੇ ਵਿੱਚ ਲਕਸ਼ਮੀ – ਨਾਰਾਇਣ ਦਾ ਜੋ ਮੰਦਿਰ ਹੈ, ਉਨ੍ਹਾਂ ਦੇ ਟ੍ਰਸਟੀ ਨੇ ਲਕਸ਼ਮੀ – ਨਾਰਾਇਣ ਦੇ ਲਈ ਹੀਰਿਆਂ ਦਾ ਹਾਰ ਬਣਵਾਇਆ ਸੀ। ਬਾਬਾ ਨੂੰ ਉਸ ਟ੍ਰਸਟੀ ਦਾ ਨਾਮ ਵੀ ਯਾਦ ਹੈ। ਪਹਿਲੇ ਸ਼ਿਵਬਾਬਾ ਦਾ ਮੰਦਿਰ ਬਣਾਇਆ ਤਾਂ ਉਨ੍ਹਾਂ ਨੂੰ ਬਹੁਤ ਸਜਾਇਆ ਫਿਰ ਦੇਵਤਾਵਾਂ ਦਾ ਬਣਾਇਆ ਤਾਂ ਲਕਸ਼ਮੀ – ਨਾਰਾਇਣ ਆਦਿ ਨੂੰ ਵੀ ਕਿੰਨੇ ਜੇਵਰ ਪਹਿਨਾਏ। ਉਸ ਸਮੇਂ ਕਿੰਨਾ ਧਨ ਹੋਵੇਗਾ। ਮੁਹਮੰਦ ਗਜਨਵੀ ਕਿੰਨੇ ਊਂਠ ਭਰਕੇ ਲੈ ਗਏ। ਭਾਰਤ ਵਿੱਚ ਕਿੰਨਾ ਅਥਾਹ ਧਨ ਸੀ। ਹੁਣ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ। ਸਾਡਾ ਭਾਰਤ ਕੀ ਸੀ! ਸਾਡੇ ਭਾਰਤ ਵਿੱਚ ਕੁਬੇਰ ਦਾ ਖਜਾਨਾ ਸੀ। ਹੀਰੇ – ਜਵਾਹਰਾਂ ਦੇ ਮੰਦਿਰ ਬਣਾਉਂਦੇ ਸਨ। ਹੁਣ ਉਹ ਚੀਜਾਂ ਹੈ ਨਹੀਂ, ਸਭ ਲੁੱਟਕੇ ਲੈ ਗਏ। ਹੁਣ ਤਾਂ ਕੀ ਹਾਲ ਹੋਇਆ ਹੈ।

ਤੁਸੀਂ ਹੀ ਪੂਜੀਏ ਰਾਵ ਸੀ ਫਿਰ ਤੁਸੀਂ ਹੀ 84 ਜਨਮ ਲੈ ਪੂਰੇ ਰੰਕ ਬਣੇ ਹੋ। ਇਵੇਂ – ਇਵੇਂ ਦੀਆਂ ਗੱਲਾਂ ਘੜੀ – ਘੜੀ ਸਿਮਰਨ ਕਰਨੀ ਚਾਹੀਦੀਆਂ ਹਨ। ਤਾਂ ਫਿਰ ਕਦੀ ਵੀ ਤੁਸੀਂ ਆਪਣੇ ਨੂੰ ਦੁਖੀ ਨਹੀਂ ਸਮਝੋਗੇ। ਦਿਲ ਵਿੱਚ ਸਿਮਰਨ ਕਰਦੇ ਰਹਿਣਗੇ ਅਸੀਂ ਬਾਬਾ ਤੋਂ ਕੀ ਲੈ ਰਹੇ ਹਾਂ। ਬਾਪ ਆਕੇ ਸਾਨੂੰ ਸਾਰੇ ਵਿਸ਼ਵ ਦਾ ਸਮਾਚਾਰ ਸੁਣਾਉਂਦੇ ਹਨ। ਇਹ ਵਰਲਡ ਦੀ ਹਿਸਟਰੀ ਜਾਗਰਫ਼ੀ ਕੋਈ ਵੀ ਜਾਣਦੇ ਨਹੀਂ। ਤੁਸੀਂ ਜਾਣਦੇ ਹੋ ਪਹਿਲੇ ਇੱਕ ਧਰਮ, ਇੱਕ ਰਾਜ, ਇਕ ਹੀ ਮੱਤ, ਇੱਕ ਭਾਸ਼ਾ ਸੀ। ਸਾਰੇ ਸੁਖੀ ਸਨ। ਪਿੱਛੋਂ ਇਹ ਆਪਸ ਵਿੱਚ ਲੜਨ – ਝਗੜਨ ਲੱਗੇ ਅਤੇ ਭਾਰਤ ਟੁਕੜਾ – ਟੁਕੜਾ ਹੋਣ ਲੱਗਾ। ਪਹਿਲੇ ਇਵੇਂ ਨਹੀਂ ਸੀ। ਉੱਥੇ ਕੋਈ ਵੀ ਕਿਸਮ ਦਾ ਦੁੱਖ ਨਹੀਂ ਸੀ। ਬਿਮਾਰੀ ਦਾ ਨਾਮ ਨਿਸ਼ਾਨ ਨਹੀਂ ਸੀ। ਉਸ ਦਾ ਨਾਮ ਹੀ ਹੈ ਸ੍ਵਰਗ। ਤੁਹਾਨੂੰ ਆਪਣੀ ਸਮ੍ਰਿਤੀ ਆਈ ਹੈ। ਬਰੋਬਰ ਕਲਪ – ਕਲਪ ਸਾਨੂੰ ਵਿਸਮ੍ਰਿਤੀ ਹੁੰਦੀ ਹੈ ਫਿਰ ਸਮ੍ਰਿਤੀ ਵਿੱਚ ਆਉਂਦਾ ਹੈ। ਪਹਿਲੀ ਏਕਜ਼ ਭੁੱਲ ਹੋਈ ਹੈ ਜੋ ਰਚਤਾ ਅਤੇ ਰਚਨਾ ਨੂੰ ਭੁੱਲ ਗਏ । ਹੁਣ ਤੁਸੀਂ ਆਦਿ – ਮੱਧ – ਅੰਤ ਨੂੰ ਜਾਣਦੇ ਹੋ। ਸਤਿਯੁਗ ਵਿੱਚ ਵੀ ਇਹ ਨਾਲੇਜ ਨਹੀਂ ਹੋਵੇਗੀ, ਤਾਂ ਫਿਰ ਪਰਮਪਰਾ ਕਿਵੇਂ ਚਲ ਸਕਦੀ ਹੈ। ਉਸ ਸਮੇਂ ਮੁੱਖ ਤਾਂ ਰਾਜੇ ਲੋਕ ਹੀ ਹੁੰਦੇ ਹਨ। ਰਿਸ਼ੀ – ਮੁਨੀ ਥੋੜੀ ਹੁੰਦੇ ਹਨ। ਉਹ ਦਵਾਪਰ ਤੋਂ ਆਉਂਦੇ ਹਨ। ਰਿਸ਼ੀ – ਮੁਨੀ ਆਦਿ ਨੂੰ ਖਾਨ – ਪਾਨ ਵੀ ਰਾਜਿਆਂ ਤੋਂ ਹੀ ਮਿਲਦਾ ਹੈ। ਰਾਜੇ ਸੰਭਾਲ ਕਰਦੇ ਹਨ ਕਿਓਂਕਿ ਫਿਰ ਵੀ ਸੰਨਿਆਸ ਕਰਦੇ ਹੈ ਨਾ। ਪ੍ਰਾਚੀਨ ਭਾਰਤ ਦਾ ਪ੍ਰਾਚੀਨ ਰਾਜਯੋਗ ਗਾਇਆ ਜਾਂਦਾ ਹੈ। ਪ੍ਰਾਚੀਨ ਰਿਸ਼ੀ – ਮੁਨੀ ਨਹੀਂ ਕਹਾਂਗੇ। ਉਹ ਤਾਂ ਦਵਾਪਰ ਵਿੱਚ ਹੀ ਆਉਂਦੇ ਹਨ। ਉਹ ਰਾਜਿਆਂ ਦੇ ਆਧਾਰ ਤੇ ਚਲਦੇ ਹਨ। ਕਹਿੰਦੇ ਹਨ ਅਸੀਂ ਰਚਤਾ ਅਤੇ ਰਚਨਾ ਨੂੰ ਨਹੀਂ ਜਾਣਦੇ। ਬਾਪ ਕਹਿੰਦੇ ਹਨ – ਇਹ ਖੁਦ ਰਾਜੇ ਵੀ ਨਹੀਂ ਜਾਣਦੇ। ਇਸ ਦੁਨੀਆਂ ਵਿੱਚ ਕੋਈ ਵੀ ਇਸ ਨਾਲੇਜ ਨੂੰ ਨਹੀਂ ਜਾਣਦੇ। ਹੁਣ ਤੁਸੀਂ ਬੱਚੇ ਸਮਝਦਾਰ ਬਣੇ ਹੋ। ਲਕਸ਼ਮੀ — ਨਾਰਾਇਣ ਦੇ ਮੰਦਿਰ ਜੋ ਬਣਾਉਂਦੇ ਹਨ ਉਨ੍ਹਾਂ ਨੂੰ ਤੁਸੀਂ ਲਿਖ ਸਕਦੇ ਹੋ। ਇੰਨੇ ਲੱਖਾਂ ਰੁਪਏ ਖਰਚ ਕਰ ਮੰਦਿਰ ਬਣਾਇਆ ਹੈ ਪਰ ਉਨ੍ਹਾਂ ਦੀ ਜੀਵਨ ਕਹਾਣੀ ਦਾ ਤੁਹਾਨੂੰ ਪਤਾ ਹੈ? ਇਨ੍ਹਾਂ ਨੇ ਰਾਜ ਕਿਵੇਂ ਪਾਇਆ ਫਿਰ ਕਿੱਥੇ ਚਲੇ ਗਏ। ਹੁਣ ਕਿੱਥੇ ਹਨ, ਅਸੀਂ ਤੁਹਾਨੂੰ ਸਭ ਰਾਜ਼ ਦੱਸ ਸਕਦੇ ਹਾਂ। ਇਵੇਂ ਉਨ੍ਹਾਂ ਨੂੰ ਲਿਖ ਸਕਦੇ ਹੋ। ਤੁਸੀਂ ਬੱਚੇ ਤਾਂ ਹਰ ਇੱਕ ਦੀ ਜੀਵਨ ਕਹਾਣੀ ਨੂੰ ਜਾਨ ਚੁਕੇ ਹੋ ਤਾਂ ਕਿਉਂ ਨਹੀਂ ਲਿਖਣਾ ਚਾਹੀਦਾ। ਸਾਨੂੰ ਟਾਈਮ ਦਵੋ ਤਾਂ ਅਸੀਂ ਇੱਕ – ਇੱਕ ਦੀ ਜੀਵਨ ਕਹਾਣੀ ਦੱਸਾਂਗੇ। ਸ਼ਿਵ ਦੇ ਮੰਦਿਰ ਜੋ ਬਣਾਉਂਦੇ ਹਨ ਉਨ੍ਹਾਂ ਨੂੰ ਵੀ ਤੁਸੀਂ ਲਿਖ ਸਕਦੇ ਹੋ। ਬਨਾਰਸ ਵਿੱਚ ਸ਼ਿਵ ਦਾ ਮੰਦਿਰ ਕਿੰਨਾ ਵੱਡਾ ਹੈ। ਉੱਥੇ ਵੀ ਟ੍ਰਸਟੀ ਲੋਕ ਹੋਣਗੇ। ਕੋਸ਼ਿਸ਼ ਕਰਨੀ ਚਾਹੀਦੀ ਹੈ – ਵੱਡਿਆਂ – ਵੱਡਿਆ ਨੂੰ ਸਮਝਾਈਏ। ਵੱਡੇ ਆਦਮੀ ਸਮਝ ਗਏ ਤਾਂ ਉਨ੍ਹਾਂ ਦਾ ਆਵਾਜ਼ ਬਹੁਤ ਹੁੰਦਾ ਹੈ। ਗਰੀਬ ਲੋਕ ਝੱਟ ਸੁਣ ਲੈਂਦੇ ਹਨ। ਮਦਦ ਵੱਡਿਆਂ ਦੀ ਲੈਣੀ ਹੈ। ਓਪੀਣੀਅਨ ਵੀ ਵੱਡਿਆਂ – ਵੱਡਿਆਂ ਦੀ ਲਿਖਾਉਣੀ ਹੈ ਕਿਓਂਕਿ ਉਨ੍ਹਾਂ ਦਾ ਅਵਾਜ ਵੀ ਮਦਦ ਕਰਦਾ ਹੈ। ਅਸਲ ਵਿੱਚ ਉਹ ਇੰਨਾ ਆਵਾਜ਼ ਕਰਦੇ ਨਹੀਂ ਹਨ ਜਿੰਨਾ ਹੋਣਾ ਚਾਹੀਦਾ ਹੈ। ਤੁਸੀਂ ਪ੍ਰੈਜ਼ੀਡੈਂਟ ਨੂੰ ਵੀ ਸਮਝਾਉਂਦੇ ਹੋ। ਅੱਛਾ – ਅੱਛਾ ਵੀ ਕਹਿੰਦੇ ਹਨ। ਚੀਫ, ਮਿਨਿਸਟਰ ਗਵਰਨਰ ਆਦਿ ਓਪਨਿੰਗ ਕਰਦੇ ਹਨ – ਲਿਖਦੇ ਹਨ ਇਹ ਬੀ. ਕੇ. ਤਾਂ ਬਹੁਤ ਚੰਗਾ ਸਹਿਜ ਰਸਤਾ ਈਸ਼ਵਰ ਨੂੰ ਮਿਲਣ ਦਾ ਦੱਸਦੇ ਹਨ। ਪਰ ਈਸ਼ਵਰ ਕੀ ਚੀਜ਼ ਹੈ, ਇਹ ਕੁਝ ਵੀ ਨਹੀਂ ਸਮਝਦੇ। ਸਿਰਫ ਉਸ ਸਮੇਂ ਕਹਿੰਦੇ ਹਨ ਰਸਤਾ ਬੜਾ ਚੰਗਾ ਹੈ। ਸ਼ਾਂਤੀ ਮਿਲਣ ਦਾ ਮਾਰਗ ਚੰਗਾ ਹੈ। ਪਰ ਆਪ ਨਹੀਂ ਸਮਝਦੇ ਹਨ।

ਬਾਬਾ ਵੱਡਿਆਂ – ਵੱਡਿਆਂ ਨੂੰ ਸਮਝਾਉਣ ਦੇ ਲਈ ਵੀ ਕਹਿੰਦੇ ਹਨ। ਵੱਡੇ – ਵੱਡੇ ਮਨੁੱਖਾਂ ਤੋਂ ਵੱਡੇ – ਵੱਡੇ ਜੋ ਨਾਮੀਗ੍ਰਾਮੀ ਹਾਲ ਹਨ ਉਹ ਲੈ ਲਵੋ। ਬੋਲੋ, ਅਸੀਂ ਸਭ ਮਨੁੱਖਾਂ ਦੇ ਕਲਿਆਣ ਲਈ ਇਹ ਪ੍ਰਦਰਸ਼ਨੀ ਹਮੇਸ਼ਾ ਦੇ ਲਈ ਰੱਖਣਾ ਚਾਹੁੰਦੇ ਹਾਂ, ਸਿਰਫ ਐਡਵਰਟਾਈਜ਼ ਕਰਨੀ ਹੈ। ਅਜਿਹੇ 50 ਜਾਂ 100 ਹਾਲ ਲੈਣੇ ਚਾਹੀਦੇ ਹਨ। ਭਾਰਤ ਤੇ ਬਹੁਤ ਵੱਡਾ ਹੈ ਨਾ। ਇੱਕ – ਇੱਕ ਸ਼ਹਿਰ ਵਿੱਚ 10 -12 ਹਾਲ ਲਵੋ। ਅਖਬਾਰ ਵਿੱਚ ਪੈ ਜਾਵੇ ਇਤਨੇ ਹਾਲਾਂ ਵਿੱਚ ਪ੍ਰਦਰਸ਼ਨੀ ਹੋ ਰਹੀ ਹੈ। ਜਿੰਨ੍ਹਾਂਨੇ ਸਮਝਣਾ ਹੈ ਉਹ ਆਕੇ ਸਮਝਣ। ਤਾਂ ਕਿਨਿਆਂ ਦਾ ਕਲਿਆਣ ਹੋ ਜਾਵੇਗਾ। ਬੱਚਿਆਂ ਨੂੰ ਬਹੁਤ ਵਿਸ਼ਾਲ ਬੁੱਧੀ ਬਣਨਾ ਚਾਹੀਦਾ ਹੈ। ਸਰਵਿਸ ਬੱਚਿਆਂ ਨੂੰ ਕਰਨੀ ਚਾਹੀਦੀ ਹੈ ਨਾ। ਬਾਪ ਸਾਰੇ ਬੱਚਿਆਂ ਨੂੰ ਕਹਿੰਦੇ ਹਨ ਪ੍ਰਦਰਸ਼ਨੀ ਬਹੁਤ ਜੋਰ – ਸ਼ੋਰ ਨਾਲ ਕਰੋ। ਬਾਬਾ ਤਿਆਰੀ ਕਰਵਾ ਰਹੇ ਹਨ। ਬੱਚਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਇਹ ਸਭ ਸਮਝਣ ਦੀਆਂ ਗੱਲਾਂ ਹਨ। ਭਗਵਾਨ ਆਉਂਦੇ ਹਨ ਪ੍ਰਜਾਪਿਤਾ ਬ੍ਰਹਮਾ ਦਵਾਰਾ ਰਚਨਾ ਰਚਦੇ ਹਨ ਪ੍ਰਜਾ ਦੀ। ਤਾਂ ਜਰੂਰ ਕਿੰਨੇਂ ਬ੍ਰਾਹਮਣ ਰਚੇ ਹੋਣਗੇ। ਹੁਣ ਫਿਰ ਰਚ ਰਹੇ ਹਨ। ਕਿੰਨੇਂ ਬ੍ਰਾਹਮਣ – ਬ੍ਰਾਹਮਣੀਆਂ ਹਨ। ਬਾਬਾ ਇਹ ਬ੍ਰਾਹਮਣ ਧਰਮ ਰਚਦੇ ਹਨ ਸੰਗਮ ਤੇ। ਤੁਸੀਂ ਪ੍ਰੈਕਟੀਕਲ ਵਿੱਚ ਵੇਖ ਰਹੇ ਹੋ ਅਤੇ ਸਮਝਾ ਰਹੇ ਹੋ। ਇਹ ਗੱਲਾਂ ਕੋਈ ਸ਼ਾਸਤਰਾਂ ਵਿੱਚ ਨਹੀਂ ਹਨ। ਤੁਸੀਂ ਬੱਚੇ ਸਮਝਦੇ ਹੋ ਬਾਬਾ ਆਉਂਦੇ ਹੀ ਉਦੋਂ ਹਨ ਜਦੋਂ ਪਤਿਤਾਂ ਨੂੰ ਪਾਵਨ ਬਨਾਉਣਾ ਹੁੰਦਾ ਹੈ। ਇਹ ਵੀ ਜਾਣਦੇ ਹਨ ਪ੍ਰਮਾਤਮਾ ਪ੍ਰਜਾਪਿਤਾ ਬ੍ਰਹਮਾ ਦਵਾਰਾ ਹੀ ਰਚਨਾ ਰਚਦੇ ਹਨ। ਪਰ ਕਦੋਂ ਰਚਦੇ ਹਨ ਇਹ ਨਹੀਂ ਸਮਝਦੇ। ਉਹ ਸਮਝਦੇ ਹਨ ਕੋਈ ਨਵੀਂ ਰਚਨਾ ਰਚਦੇ ਹੋਣਗੇ। ਬ੍ਰਹਮਾ ਨੂੰ ਤੇ ਸੁਖਸ਼ਮ ਵਤਨ ਵਿੱਚ ਸਮਝਦੇ ਹਨ। ਹੁਣ ਤੁਸੀਂ ਸਮਝਦੇ ਹੋ ਪ੍ਰਜਾਪਿਤਾ ਬ੍ਰਹਮਾ ਤੇ ਇੱਥੇ ਹੈ। ਤੁਸੀਂ ਸੂਖਸ਼ਮਵਤਨ ਵਿੱਚ ਜਾਂਦੇ ਹੋ। ਪਵਿੱਤਰ ਬਣ ਫਿਰ ਫਰਿਸ਼ਤੇ ਬਣ ਜਾਂਦੇ ਹੋ, ਸਾਖਸ਼ਤਕਾਰ ਕਰਦੇ ਹਨ। ਬੱਚੇ ਆਕੇ ਸੁਣਾਉਂਦੇ ਹਨ ਉੱਥੇ ਮੂਵੀ ਚਲਦੀ ਹੈ। ਉਹ ਹੈ ਹੀ ਮੂਵੀ ਵਰਲਡ। ਤੁਸੀ ਮੂਵੀ ਬਾਈਸਕੋਪ ਵੀ ਵੇਖਿਆ ਸੀ। ਹੁਣ ਪ੍ਰੈਕਟੀਕਲ ਸਾਰੀਆਂ ਗੱਲਾਂ ਨੂੰ ਤੁਸੀਂ ਜਾਣ ਚੁੱਕੇ ਹੋ। ਮੂਲਵਤਨ ਹੈ ਸਾਈਲੈਂਸ ਵਰਲਡ, ਉੱਥੇ ਆਤਮਾਵਾਂ ਰਹਿੰਦੀਆਂ ਹਨ। ਸੁਖਸ਼ਮ ਵਤਨ ਵਿੱਚ ਸੂਖਸ਼ਮ ਸ਼ਰੀਰ ਵੀ ਹਨ। ਤਾਂ ਜਰੂਰ ਕੁਝ ਭਾਸ਼ਾ ਵੀ ਹੋਵੇਗੀ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਸਾਡਾ ਆਤਮਾਵਾਂ ਦਾ ਸਥਾਨ ਸ਼ਾਂਤੀਧਾਮ ਵਿੱਚ ਹੈ, ਫਿਰ ਹੈ ਸੂਖਸ਼ਮਵਤਨ। ਉੱਥੇ ਬ੍ਰਹਮਾ, ਵਿਸ਼ਨੂੰ, ਸ਼ੰਕਰ ਰਹਿੰਦੇ ਹਨ। ਅਤੇ ਇਹ ਹੈ ਕਲਯੁਗ ਅਤੇ ਸਤਿਯੁਗ ਦਾ ਸੰਗਮ। ਇੱਥੇ ਬਾਪ ਆਉਂਦੇ ਹਨ, ਇਥੋਂ ਤੁਸੀਂ ਬ੍ਰਾਹਮਣ ਜਾਂਦੇ ਹੋ। ਪੀਅਰਘਰ ਅਤੇ ਸਸੁਰਘਰ ਹੈ ਨਾ। ਇੱਥੇ ਦੋਵੇਂ ਤੁਹਾਡੇ ਪੀਅਰ ਹਨ। ਬਾਪਦਾਦਾ ਦੋਵੇਂ ਮਿਹਨਤ ਕਰਦੇ ਹਨ ਬੱਚਿਆਂ ਨੂੰ ਗੁਲ- ਗੁਲ (ਫੁੱਲ) ਬਨਾਉਣ ਲਈ। ਮੁਸਲਮਾਨ ਵੀ ਕਹਿੰਦੇ ਹਨ ਗਾਰਡਨ ਆਫ ਅੱਲਾਹ। ਕਰਾਚੀ ਵਿੱਚ ਇੱਕ ਪਠਾਨ ਸੀ – ਉਹ ਸਾਮਣੇ ਖੜ੍ਹਾ ਹੁੰਦਾ ਸੀ। ਵੇਖਦੇ – ਵੇਖਦੇ ਡਿੱਗ ਪੇਂਦਾ ਸੀ। ਪੁੱਛਿਆ ਜਾਂਦਾ ਸੀ ਤਾਂ ਕਹਿੰਦਾ ਸੀ ਮੈਂ ਖੁਦਾ ਦੇ ਬਗੀਚੇ ਵਿੱਚ ਗਿਆ, ਖੁਦਾ ਨੇ ਮੈਨੂੰ ਫੁੱਲ ਦਿੱਤਾ। ਹੁਣ ਉਸਨੂੰ ਗਿਆਨ ਤੇ ਸੀ ਨਹੀਂ। ਹੁਣ ਤੁਸੀਂ ਸਮਝਦੇ ਹੋ ਬਗੀਚਾ ਕਿਸਨੂੰ ਕਿਹਾ ਜਾਂਦਾ ਹੈ। ਇਹ ਹੈ ਕੰਡਿਆਂ ਦਾ ਜੰਗਲ ਅਤੇ ਉਹ ਹੈ ਫੁੱਲਾਂ ਦਾ ਬਗੀਚਾ। ਤੁਹਾਡੀ ਬੁੱਧੀ ਵਿੱਚ ਸਾਰਾ ਰਾਜ਼ ਹੈ। ਸਤਿਯੁਗ ਕੀ ਹੈ, ਕਲਯੁਗ ਕੀ ਹੈ। ਤੁਹਾਨੂੰ ਬਹੁਤ ਖੁਸ਼ੀ ਹੋਣੀ ਚਹੀਦੀ ਹੈ। ਸਾਰਾ ਚੱਕਰ ਤੁਹਾਡੀ ਬੁੱਧੀ ਵਿੱਚ ਹੈ। ਵਿਸਤਾਰ ਤੇ ਇਨ੍ਹਾਂ ਦਾ ਬਹੁਤ ਹੈ। ਤੁਹਾਡੀ ਬੁੱਧੀ ਵਿੱਚ ਕਿੰਨਾਂ ਸ਼ਾਰਟ ਨਾਲ ਬੈਠਾ ਹੋਇਆ ਹੈ। ਤੁਸੀਂ ਬੱਚਿਆਂ ਨੇ ਰਚਤਾ ਬਾਪ ਦਵਾਰਾ ਰਚਤਾ ਅਤੇ ਰਚਨਾ ਨੂੰ ਜਾਣਿਆ ਹੈ। ਬ੍ਰਹਮਾ ਨੂੰ ਰਚਤਾ ਨਹੀਂ ਕਹਾਂਗੇ। ਰਚਤਾ ਇੱਕ ਹੈ- ਬਲਿਹਾਰੀ ਵੀ ਇੱਕ ਦੀ ਹੈ। ਪਹਿਲੇ – ਪਹਿਲੇ ਰਚਨਾ ਬ੍ਰਹਮਾ ਦੀ ਹੈ ਫਿਰ ਕਹਾਂਗੇ ਕ੍ਰਿਸ਼ਨ ਦੀ। ਬ੍ਰਹਮਾ ਤੇ ਹੈ, ਬ੍ਰਾਹਮਣ ਵੀ ਜਰੂਰ ਚਾਹੀਦੇ ਹਨ। ਪਾਂਡਵਾਂ ਨੂੰ ਬ੍ਰਾਹਮਣ ਨਹੀਂ ਸਮਝਾਂ ਗੇ। ਬ੍ਰਹਮਾ ਦਵਾਰਾ ਬ੍ਰਾਹਮਣ ਚਾਹੀਦੇ। ਇਹ ਹੈ ਰੂਹਾਨੀ ਯਗ, ਇਸ ਨੂੰ ਸਪ੍ਰੀਚਉਲ ਨਾਲੇਜ ਕਿਹਾ ਜਾਂਦਾ ਹੈ। ਰੂਹ ਨੂੰ ਉਹ ਹੀ ਬਾਪ ਗਿਆਨ ਦੇਣਗੇ। ਤੁਸੀਂ ਜਾਣਦੇ ਹੋ ਸਾਨੂੰ ਮਨੁੱਖ ਨਹੀਂ ਪੜ੍ਹਾਉਂਦੇ ਹਨ। ਸਾਰੀਆਂ ਆਤਮਾਵਾਂ ਨੂੰ ਬਾਪ ਪੜ੍ਹਾਉਂਦੇ ਹਨ। ਕਹਿੰਦੇ ਵੀ ਹਨ ਬ੍ਰਹਮਾ ਦਵਾਰਾ ਸਥਾਪਨਾ। ਕ੍ਰਿਸ਼ਨ ਥੋੜ੍ਹੀ ਨਾ ਕਹਿਣਗੇ। ਉਹ ਤਾਂ ਹੋ ਵੀ ਨਹੀਂ ਸਕਦਾ। ਬ੍ਰਹਮਾ ਦਵਾਰਾ ਸਥਾਪਨਾ ਕੌਣ ਕਰਵਾਉਂਦੇ ਹਨ? ਕੀ ਕ੍ਰਿਸ਼ਨ? ਨਹੀਂ, ਪਰਮਪਿਤਾ ਪਰਮਾਤਮਾ। ਵਿਸ਼ਨੂੰ ਦਵਾਰਾ ਪਾਲਣਾ। ਬ੍ਰਹਮਾ ਅਤੇ ਵਿਸ਼ਨੂੰ ਦਾ ਕਿੰਨਾ ਪਾਰਟ ਹੈ। ਬ੍ਰਹਮਾ ਮੁੱਖ ਵੰਸ਼ਾਵਲੀ ਹੀ ਫਿਰ ਜਾਕੇ ਵਿਸ਼ਨੂਪੁਰੀ ਦੇ ਦੇਵਤਾ ਬਣਦੇ ਹਨ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ। ਇਹ ਵੀ ਬੱਚਿਆਂ ਨੂੰ ਸਮਝਾਇਆ ਹੈ। ਬ੍ਰਹਮਾ ਸੋ ਵਿਸ਼ਨੂੰ ਬਣਨ ਵਿੱਚ ਇੱਕ ਸੈਕਿੰਡ, ਵਿਸ਼ਨੂੰ ਸੋ ਬ੍ਰਹਮਾ ਬਣਨ ਵਿੱਚ 84 ਜਨਮ। ਕਿੰਨੀਆਂ ਵੰਡਰਫੁਲ ਗੱਲਾਂ ਹਨ। ਕੋਈ ਵੀ ਸਮਝ ਨਾ ਸਕੇ। ਇਹ ਹਨ ਬੇਹੱਦ ਦੀਆਂ ਗੱਲਾਂ। ਬੇਹੱਦ ਦੇ ਬਾਪ ਤੋਂ ਬੇਹੱਦ ਦੀ ਪੜ੍ਹਾਈ ਪੜ੍ਹ ਬੇਹੱਦ ਦਾ ਰਾਜ ਲੈਣਾ ਹੈ। ਸ੍ਰਿਸ਼ਟੀ ਚੱਕਰ ਨੂੰ ਜਾਨਣਾ ਹੈ। ਆਤਮਾ ਹੀ ਜਾਣਦੀ ਹੈ ਸ਼ਰੀਰ ਦਵਾਰਾ। ਇਵੇਂ ਨਹੀਂ ਕਿ ਸ਼ਰੀਰ ਨਾਲੇਜ ਲੈਂਦਾ ਹੈ ਆਤਮਾ ਦਵਾਰਾ। ਨਹੀਂ, ਆਤਮਾ ਨਾਲੇਜ ਲੈਂਦੀ ਹੈ। ਤੁਹਾਨੂੰ ਕਿੰਨੀ ਖੁਸ਼ੀ ਹੈ। ਇਹ ਆਂਤਰਿਕ ਗੁਪਤ ਖੁਸ਼ੀ ਹੋਣੀ ਚਾਹੀਦੀ ਹੈ। ਪੜ੍ਹਾਈ ਦੇ ਸੰਸਕਾਰ ਆਤਮਾ ਵਿੱਚ ਹਨ। ਦੁਖ ਵੀ ਆਤਮਾ ਨੂੰ ਹੁੰਦਾ ਹੈ। ਕਹਿੰਦੇ ਹਨ ਸਾਡੀ ਆਤਮਾ ਨੂੰ ਦੁਖੀ ਮਤ ਕਰੋ। ਬੱਚਿਆਂ ਨੂੰ ਹੁਣ ਕਿੰਨੀ ਰੋਸ਼ਨੀ ਮਿਲ ਰਹੀ ਹੈ। ਤੁਹਾਨੂੰ ਖੁਸ਼ੀ ਰਹਿੰਦੀ ਹੈ। ਸਾਗਰ ਤੋੰ ਰੀਫਰੈਸ਼ ਹੋ ਬੱਦਲਾਂ ਨੇ ਮਿਲ ਕੇ ਬਾਰਿਸ਼ ਕਰਨੀ ਹੈ। ਆਪਸ ਵਿੱਚ ਮਿਲਕੇ ਪ੍ਰਦਰਸ਼ਨੀ ਆਦਿ ਤਿਆਰ ਕਰਨ ਵਿੱਚ ਮਦਦ ਕਰੋ। ਸ਼ੌਂਕ ਹੋਣਾ ਚਾਹੀਦਾ ਹੈ। ਸਰਵਿਸ, ਸਰਵਿਸ ਅਤੇ ਸਰਵਿਸ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਬਾਪ ਤੋਂ ਮਿਲੀ ਹੋਈ ਨਾਲੇਜ ਦਾ ਸਿਮਰਨ ਕਰ ਅਪਾਰ ਖੁਸ਼ੀ ਵਿੱਚ ਰਹਿਣਾ ਹੈ। ਵਿਸ਼ਾਲ ਬੁੱਧੀ ਬਣ ਜ਼ੋਰ – ਸ਼ੋਰ ਤੋਂ ਸਰਵਿਸ ਕਰਨੀਹੈ ਹੈ।

2. ਬਾਪ ਦਵਾਰਾਜੋ ਸਮ੍ਰਿਤੀ ਮਿਲੀ ਹੈ ਉਸ ਨੂੰ ਵਿਸਮ੍ਰਿਤੀ ਵਿੱਚ ਨਹੀਂ ਲਿਆਉਣਾ ਹੈ। ਪਵਿੱਤਰ ਰਹਿਣ ਦੀ ਜੋ ਬਾਪ ਤੋਂ ਪ੍ਰੀਤਿਗਿਆ ਕੀਤੀ ਹੈ ਉਸ ਨੂੰ ਪੂਰਾ ਨਿਭਾਉਣਾ ਹੈ।

ਵਰਦਾਨ:-

ਸਾਰੇ ਬ੍ਰਾਹਮਣ ਬੱਚਿਆਂ ਨੂੰ ਜਨਮ ਤੋਂ ਹੀ ਤਾਜ, ਤਿਲਕ ਜਨਮ ਸਿੱਧ ਅਧਿਕਾਰ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ। ਤਾਂ ਇਸ ਭਾਗ ਦੇ ਚਮਕਦੇ ਹੋਏ ਸਿਤਾਰੇ ਨੂੰ ਵੇਖਦੇ ਹੋਏ ਆਪਣੇ ਭਾਗ ਅਤੇ ਭਾਗ ਵਿਧਾਤਾ ਦੇ ਗੁਣ ਗਾਉਂਦੇ ਰਹੋ ਤਾਂ ਗੁਣ ਸੰਪਨ ਬਣ ਜਾਣਗੇ। ਆਪਣੀ ਕਮਜ਼ੋਰੀਆਂ ਦੇ ਗੁਣ ਨਹੀਂ ਗਾਓ, ਭਾਗ ਦੇ ਗੁਣ ਗਾਉਂਦੇ ਰਹੋ, ਪ੍ਰਸ਼ਨਾਂ ਤੋਂ ਪਾਰ ਰਹੋ ਤੱਦ ਹਮੇਸ਼ਾ ਪ੍ਰ੍ਸੰਨਚਿਤ ਰਹਿਣ ਦਾ ਵਰਦਾਨ ਪ੍ਰਾਪਤ ਹੋਵੇਗਾ। ਫਿਰ ਦੂਜਿਆਂ ਨੂੰ ਵੀ ਸਹਿਜ ਹੀ ਪ੍ਰਸੰਨ ਕਰ ਸਕਣਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top