30 September 2021 PUNJABI Murli Today | Brahma Kumaris

Read and Listen today’s Gyan Murli in Punjabi 

September 29, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਹੁਣ ਇਹ ਰਾਵਣ ਰਾਜ, ਪੁਰਾਣੀ ਦੁਨੀਆਂ ਖਤਮ ਹੋ ਨਵੀਂ ਦੁਨੀਆਂ ਆ ਰਹੀ ਹੈ ਇਸਲਈ ਸ਼੍ਰੀਮਤ ਤੇ ਚਲ ਪਵਿੱਤਰ ਬਣੋ ਤਾਂ ਸ੍ਰੇਸ਼ਠ ਦੇਵੀ - ਦੇਵਤਾ ਬਣੋਗੇ।"

ਪ੍ਰਸ਼ਨ: -

ਬਾਪ ਆਪਣੇ ਬੱਚਿਆਂ ਨੂੰ ਸੱਤ ਨਰਾਇਣ ਦੀ ਕਥਾ ਸੁਨਾਉਂਦੇ ਹਨ, ਉਸ ਕਥਾ ਦਾ ਰਹੱਸ ਕੀ ਹੈ?

ਉੱਤਰ:-

ਉਸਦਾ ਰਹੱਸ ਹੈ – ਬਾਦਸ਼ਾਹੀ ਲੈਣਾ ਅਤੇ ਗਵਾਉਣਾ। ਅਲਫ਼ ਨੂੰ ਅੱਲਾਹ ਮਿਲਿਆ, ਤਾਂ ਗਦਾਈ ਛੱਡ ਦਿੱਤੀ। ਜੋ ਵਿਸ਼ਵ ਦੇ ਮਾਲਿਕ ਸਨ ਉਹ ਹੀ 84 ਜਨਮ ਲੈ ਰਾਜਾਈ ਗਵਾ ਦਿੰਦੇ ਹਨ ਫਿਰ ਬਾਪ ਉਨ੍ਹਾਂ ਨੂੰ ਰਾਜਾਈ ਦਿੰਦੇ ਹਨ। ਪਤਿਤ ਤੋਂ ਪਾਵਨ ਬਣਨਾ, ਗਦਾਈ ਛੱਡ ਰਾਜਾਈ ਲੈਣਾ – ਇਹ ਹੀ ਸੱਚੀ ਸੱਤ ਨਰਾਇਣ ਦੀ ਕਥਾ ਬਾਪ ਸੁਨਾਉਂਦੇ ਹਨ।

ਗੀਤ:-

ਆਖਿਰ ਉਹ ਦਿਨ ਆਇਆ ਅੱਜ…

ਓਮ ਸ਼ਾਂਤੀ ਓਮ ਸ਼ਾਂਤੀ ਦਾ ਅਰਥ ਤਾਂ ਰੂਹਾਨੀ ਬਾਪ ਨੇ ਸਮਝਾਇਆ ਹੈ। ਓਮ ਮਾਨਾ ਅਹਮ ਆਤਮਾ ਹਾਂ ਅਤੇ ਮੇਰਾ ਸ਼ਰੀਰ ਹੈ। ਆਤਮਾ ਤੇ ਵੇਖਣ ਵਿੱਚ ਨਹੀਂ ਆਉਂਦੀ ਹੈ। ਇਹ ਸਮਝ ਵਿੱਚ ਆਉਂਦਾ ਹੈ – ਮੈਂ ਆਤਮਾ ਹਾਂ, ਇਹ ਮੇਰਾ ਸ਼ਰੀਰ ਹੈ। ਆਤਮਾ ਵਿੱਚ ਹੀ ਮਨ – ਬੁੱਧੀ ਹੈ। ਸ਼ਰੀਰ ਵਿਚ ਬੁੱਧੀ ਨਹੀਂ ਹੈ। ਆਤਮਾ ਵਿੱਚ ਹੀ ਸੰਸਕਾਰ ਚੰਗੇ ਜਾਂ ਬੁਰੇ ਰਹਿੰਦੇ ਹਨ। ਮੁੱਖ ਹੈ ਆਤਮਾ। ਉਸ ਆਤਮਾ ਨੂੰ ਕੋਈ ਵੇਖ ਨਹੀਂ ਸਕਦੇ ਹਨ। ਸ਼ਰੀਰ ਨੂੰ ਆਤਮਾ ਵੇਖਦੀ ਹੈ। ਆਤਮਾ ਨੂੰ ਸ਼ਰੀਰ ਨਹੀਂ ਵੇਖ ਸਕਦਾ। ਜਾਣ ਸਕਦੇ ਹਾਂ ਕਿ ਆਤਮਾ ਨਿਕਲ ਜਾਂਦੀ ਹੈ ਤਾਂ ਸ਼ਰੀਰ ਜੜ੍ਹ ਹੋ ਜਾਂਦਾ ਹੈ। ਆਤਮਾ ਵੇਖੀ ਨਹੀਂ ਜਾਂਦੀ ਹੈ, ਸ਼ਰੀਰ ਵੇਖਿਆ ਜਾਂਦਾ ਹੈ। ਉਵੇਂ ਹੀ ਆਤਮਾ ਦਾ ਜੋ ਫਾਦਰ ਹੈ, ਜਿਸਨੂੰ ਓਹ ਗੌਡ ਫਾਦਰ ਕਹਿੰਦੇ ਹਨ, ਉਹ ਵੀ ਵੇਖਣ ਵਿੱਚ ਨਹੀਂ ਆਉਂਦੇ ਹਨ। ਉਨ੍ਹਾਂ ਨੂੰ ਸਮਝਿਆ ਜਾ ਸਕਦਾ ਹੈ, ਜਾਣਿਆ ਜਾ ਸਕਦਾ ਹੈ। ਆਤਮਾਵਾਂ ਸਭ ਬ੍ਰਦਰਜ਼ ਹਨ। ਸ਼ਰੀਰ ਵਿੱਚ ਆਉਂਦੇ ਹਾਂ ਤਾਂ ਕਹਾਂਗੇ ਇਹ ਭਾਈ – ਭਾਈ ਹਨ ਜਾਂ ਭਾਈ – ਭੈਣ ਹਨ। ਆਤਮਾਵਾਂ ਦਾ ਬਾਪ ਹੈ ਪਰਮਪਿਤਾ ਪ੍ਰਮਾਤਮਾ। ਜਿਸਮਾਨੀ ਭਾਈ – ਭੈਣ ਇੱਕ ਦੂਜੇ ਨੂੰ ਵੇਖ ਸਕਦੇ ਹਨ। ਆਤਮਾਵਾਂ ਦਾ ਬਾਪ ਸਭ ਦਾ ਇੱਕ ਹੈ, ਉਨ੍ਹਾਂ ਨੂੰ ਵੇਖ ਨਹੀਂ ਸਕਦੇ। ਤਾਂ ਬਾਪ ਆਏ ਹਨ ਪੁਰਾਣੀ ਦੁਨੀਆਂ ਨੂੰ ਨਵਾਂ ਬਣਾਉਣ। ਨਵੀ ਦੁਨੀਆਂ ਸਤਿਯੁਗ ਸੀ, ਇਹ ਪੁਰਾਣੀ ਦੁਨੀਆਂ ਕਲਯੁਗ ਹੈ। ਇਸਨੂੰ ਹੁਣ ਬਦਲਣਾ ਹੈ। ਜਿਵੇੰ ਪੁਰਾਣਾ ਘਰ ਖਤਮ ਹੋ ਨਵਾਂ ਘਰ ਬਣਦਾ ਹੈ। ਉਵੇਂ ਇਹ ਪੁਰਾਣੀ ਦੁਨੀਆਂ ਖਲਾਸ ਹੋਣੀ ਹੈ। ਸਤਿਯੁਗ ਦੇ ਬਾਦ ਤ੍ਰੇਤਾ, ਦਵਾਪਰ, ਕਲਯੁਗ ਫਿਰ ਸਤਿਯੁਗ ਆਉਣਾ ਜਰੂਰ ਹੈ। ਵਰਲਡ ਦੀ ਹਿਸਟ੍ਰੀ – ਜੋਗ੍ਰਾਫੀ ਰਪੀਟ ਹੋਣੀ ਹੈ। ਸਤਿਯੁਗ ਵਿੱਚ ਹੁੰਦਾ ਹੈ ਦੇਵੀ – ਦੇਵਤਾਵਾਂ ਦਾ ਰਾਜ। ਅਧਾਕਲਪ ਚਲਦਾ ਹੈ ਸੂਰਜਵੰਸ਼ੀ ਅਤੇ ਚੰਦ੍ਰਵਨਸ਼ੀ। ਉਸਨੂੰ ਕਿਹਾ ਜਾਂਦਾ ਹੈ ਲਕਸ਼ਮੀ – ਨਾਰਾਇਣ ਦੀ ਡਾਇਨੇਸਟੀ, ਰਾਮ – ਸੀਤਾ ਦੀ ਡਾਇਨੇਸਟੀ। ਤਾਂ ਇਹ ਸਹਿਜ ਹੈ ਨਾ। ਫਿਰ ਦਵਾਪਰ ਕਲਯੁਗ ਵਿੱਚ ਹੋਰ ਧਰਮ ਆਉਂਦੇ ਹਨ। ਫਿਰ ਦੇਵੀ – ਦੇਵਤੇ ਜੋ ਪਵਿੱਤਰ ਸਨ ਉਹ ਅਪਵਿਤ੍ਰ ਬਣ ਜਾਂਦੇ ਹਨ। ਇਸਨੂੰ ਕਿਹਾ ਜਾਂਦਾ ਹੈ ਰਾਵਣਰਾਜ। ਰਾਵਣ ਨੂੰ ਵਰ੍ਹੇ – ਵਰ੍ਹੇ ਸਾੜਦੇ ਹਨ, ਪਰ ਸੜਦਾ ਹੀ ਨਹੀਂ ਹੈ। ਇਹ ਹੈ ਸਭਦਾ ਵੱਡਾ ਦੁਸ਼ਮਣ, ਇਸ ਲਈ ਉਨ੍ਹਾਂ ਨੂੰ ਸਾੜਨ ਦੀ ਰਸਮ ਪੈ ਗਈ ਹੈ। ਭਾਰਤ ਦਾ ਨੰਬਰਵਨ ਦੁਸ਼ਮਣ ਹੈ ਰਾਵਣ ਅਤੇ ਨੰਬਰਵਨ ਦੋਸਤ ਸਦਾ ਸੁਖ ਦੇਣ ਵਾਲਾ ਹੈ ਖੁਦਾ। ਖੁਦਾ ਨੂੰ ਦੋਸਤ ਕਹਿੰਦੇ ਹਨ ਨਾ। ਇਸ ਤੇ ਇੱਕ ਕਹਾਣੀ ਵੀ ਹੈ ਤਾਂ ਖੁਦਾ ਹੈ ਦੋਸਤ। ਰਾਵਣ ਹੈ ਦੁਸ਼ਮਣ। ਖੁਦਾ ਦੋਸਤ ਨੂੰ ਕਦੇ ਸਾੜਨਗੇ ਨਹੀਂ। ਰਾਵਣ ਦੁਸ਼ਮਣ ਹੈ ਇਸਲਈ 10 ਸਿਰ ਵਾਲਾ ਰਾਵਣ ਬਣਾਕੇ ਉਸਨੂੰ ਵਰ੍ਹੇ – ਵਰ੍ਹੇ ਸਾੜਦੇ ਹਨ। ਗਾਂਧੀ ਜੀ ਵੀ ਕਹਿੰਦੇ ਸਨ ਸਾਨੂੰ ਰਾਮਰਾਜ ਚਾਹੀਦਾ ਹੈ। ਰਾਮਰਾਜ ਵਿੱਚ ਹੈ ਸੁੱਖ, ਰਾਵਣ ਰਾਜ ਵਿੱਚ ਹਰ ਦੁਖ। ਹੁਣ ਇਹ ਕੌਣ ਬੈਠ ਸਮਝਾਉਂਦੇ ਹਨ? ਪਤਿਤ – ਪਾਵਨ ਬਾਪ, ਸ਼ਿਵਬਾਬਾ ਬ੍ਰਹਮਾ ਦਾਦਾ। ਬਾਬਾ ਸਦਾ ਸਹੀ ਕਰਦੇ ਹਨ – ਬਾਪ ਦਾਦਾ। ਪ੍ਰਜਾਪਿਤਾ ਬ੍ਰਹਮਾ ਵੀ ਤਾਂ ਸਭਦਾ ਹੋਵੇਗਾ, ਜਿਸਨੂੰ ਐਡਮ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਗ੍ਰੇਟ – ਗ੍ਰੇਟ ਗ੍ਰੈਂਡ ਫਾਦਰ ਕਿਹਾ ਜਾਂਦਾ ਹੈ। ਮਨੁੱਖ ਸ੍ਰਿਸ਼ਟੀ ਵਿੱਚ ਪ੍ਰਜਾਪਿਤਾ ਹੋਇਆ। ਪ੍ਰਜਾਪਿਤਾ ਬ੍ਰਹਮਾ ਦਵਾਰਾ ਬ੍ਰਾਹਮਣ ਫਿਰ ਬ੍ਰਾਹਮਣ ਸੋ ਦੇਵੀ – ਦੇਵਤਾ ਬਣਦੇ ਹਨ। ਦੇਵਤਾ, ਸ਼ਤਰੀ, ਵੈਸ਼, ਸ਼ੂਦ੍ਰ ਬਣ ਜਾਂਦੇ ਹਨ, ਇਨ੍ਹਾਂ ਨੂੰ ਕਿਹਾ ਜਾਂਦਾ ਹੈ ਪ੍ਰਜਾਪਿਤਾ ਬ੍ਰਹਮਾ, ਮਨੁੱਖ ਸ੍ਰਿਸ਼ਟੀ ਦਾ ਵੱਡਾ। ਪ੍ਰਜਾਪਿਤਾ ਬ੍ਰਹਮਾ ਦੇ ਕਿੰਨੇ ਢੇਰ ਬੱਚੇ ਹਨ। ਬਾਬਾ – ਬਾਬਾ ਕਹਿੰਦੇ ਰਹਿੰਦੇ ਹਨ। ਇਹ ਹੈ ਸਾਕਾਰ ਬਾਬਾ। ਸ਼ਿਵਬਾਬਾ ਹੈ ਨਿਰਾਕਾਰ ਬਾਬਾ। ਗਾਇਆ ਵੀ ਜਾਂਦਾ ਹੈ ਪ੍ਰਜਾਪਿਤਾ ਬ੍ਰਹਮਾ ਦਵਾਰਾ ਨਵੀਂ ਮਨੁੱਖ ਸ੍ਰਿਸ਼ਟੀ ਰਚਦੇ ਹਨ। ਇਹ ਹੈ ਪਤਿਤ ਦੁਨੀਆਂ ਰਾਵਣ ਰਾਜ। ਹੁਣ ਰਾਵਣ ਦੀ ਆਸੁਰੀ ਦੁਨੀਆਂ ਖ਼ਤਮ ਹੋ ਜਾਵੇਗੀ, ਉਸਦੇ ਲਈ ਇਹ ਮਹਾਭਾਰਤ ਲੜ੍ਹਾਈ ਹੈ। ਫਿਰ ਸਤਿਯੁਗ ਵਿੱਚ ਇਸ ਰਾਵਣ ਦੁਸ਼ਮਣ ਨੂੰ ਕੋਈ ਸਾੜਨਗੇ ਹੀ ਨਹੀਂ। ਰਾਵਣ ਹੋਵੇਗਾ ਹੀ ਨਹੀਂ। ਰਾਵਣ ਨੇ ਹੀ ਇਹ ਦੁਖ ਦੀ ਦੁਨੀਆਂ ਬਣਾਈ ਹੈ। ਇਵੇਂ ਨਹੀਂ ਕਿ ਜਿੰਨ੍ਹਾਂ ਦੇ ਕੋਲ ਪੈਸੇ ਬਹੁਤ ਹਨ, ਵੱਡੇ – ਵੱਡੇ ਮਹਿਲ ਆਦਿ ਹਨ ਉਹ ਸਵਰਗ ਵਿੱਚ ਹਨ। ਬਾਪ ਸਮਝਾਉਂਦੇ ਹਨ ਭਾਵੇਂ ਕਿਸੇ ਦੇ ਕੋਲ ਕਰੋੜ ਹਨ, ਪਰੰਤੂ ਸ਼ਾਂਤੀ ਨਹੀਂ ਹੈ, ਪੈਸੇ ਆਦਿ ਤਾਂ ਸਭ ਮਿੱਟੀ ਵਿੱਚ ਮਿਲ ਜਾਣ ਵਾਲੇ ਹਨ। ਨਵੀਂ ਦੁਨੀਆਂ ਵਿੱਚ ਫਿਰ ਨਵੀਆਂ ਖਾਣੀਆਂ ਨਿਕਲਦੀਆਂ ਹਨ, ਜਿਸ ਨਾਲ ਨਵੀਂ ਦੁਨੀਆਂ ਦੇ ਮਹਿਲ ਆਦਿ ਸਾਰੇ ਬਨਾਏ ਜਾਂਦੇ ਹਨ। ਇਹ ਪੁਰਾਣੀ ਦੁਨੀਆਂ ਹੁਣ ਖਤਮ ਹੋਣੀ ਹੈ। ਸਤਿਯੁਗ ਵਿੱਚ ਹਨ ਵਾਈਸਲੈਸ ਸੰਪੂਰਨ ਨਿਰਵਿਕਾਰੀ। ਉੱਥੇ ਬੱਚੇ ਯੋਗਬਲ ਨਾਲ ਪੈਦਾ ਹੁੰਦੇ ਹਨ। ਵਿਕਾਰ ਉੱਥੇ ਹੁੰਦਾ ਹੀ ਨਹੀਂ। ਨਾ ਦੇਹ – ਅਭਿਮਾਨ, ਨਾ ਕ੍ਰੋਧ, ਨਾ ਕਾਮ। 5 ਵਿਕਾਰ ਹੁੰਦੇ ਹੀ ਨਹੀਂ ਇਸਲਈ ਉੱਥੇ ਕਦੇ ਰਾਵਣ ਨੂੰ ਸਾੜਦੇ ਹੀ ਨਹੀਂ। ਇੱਥੇ ਤਾਂ ਰਾਵਣਰਾਜ ਹੈ, ਇਸਲਈ ਸਾਰੇ ਪੁਕਾਰਦੇ ਹਨ ਹੇ ਪਤਿਤ – ਪਾਵਨ ਆਓ। ਉਹ ਤਾਂ ਲਿਬਰੇਟਰ ਵੀ ਹੈ, ਸਭ ਦਾ ਦੁਖਹਰਤਾ ਹੈ। ਹਾਲੇ ਸਾਰੇ ਰਾਵਣ ਰਾਜ ਵਿੱਚ ਹਨ। ਬਾਪ ਨੂੰ ਆਕੇ ਛੁਡਾਉਣਾ ਪੈਂਦਾ ਹੈ। ਹੁਣ ਬਾਪ ਕਹਿੰਦੇ ਹਨ ਤੁਸੀਂ ਪਵਿੱਤਰ ਬਣੋ। ਇਹ ਪਤਿਤ ਦੁਨੀਆਂ ਖ਼ਤਮ ਹੋਣੀ ਹੈ ਜੋ ਸ਼੍ਰੀਮਤ ਤੇ ਚੱਲਣਗੇ ਉਹ ਸ੍ਰੇਸ਼ਠ ਦੇਵੀ – ਦੇਵਤਾ ਬਣਨਗੇ। ਵਿਨਾਸ਼ ਤਾਂ ਹੋਵੇਗਾ, ਸਭ ਖਤਮ ਹੋ ਜਾਣਗੇ। ਬਾਕੀ ਕੌਣ ਬਚਣਗੇ? ਜੋ ਸ਼੍ਰੀਮਤ ਤੇ ਪਵਿੱਤਰ ਰਹਿੰਦੇ ਹਨ, ਉਹੀ ਹੀ ਬਾਪ ਦੀ ਮਤ ਤੇ ਵਿਸ਼ਵ ਦੀ ਬਾਦਸ਼ਾਹੀ ਦਾ ਵਰਸਾ ਲੈਂਦੇ ਹਨ। ਇਹਨਾਂ ਲਕਸ਼ਮੀ – ਨਾਰਾਇਣ ਦਾ ਰਾਜ ਸੀ ਨਾ। ਹੁਣ ਤਾਂ ਰਾਵਣ ਰਾਜ ਹੈ ਜੋ ਖਤਮ ਹੋਣਾ ਹੈ। ਸਤਿਯੁਗੀ ਰਾਮਰਾਜ ਸਥਾਪਨ ਹੋਣਾ ਹੈ। ਰਾਮ ਅਤੇ ਸੀਤਾ ਵਾਲਾ ਨਹੀਂ ਸ਼ਾਸਤਰਾਂ ਵਿੱਚ ਤਾਂ ਬਹੁਤ ਫਾਲਤੂ ਗੱਲਾਂ ਲਿੱਖ ਦਿੱਤੀਆਂ ਹਨ। ਲੰਕਾ ਇਹ ਸਾਰੀ ਦੁਨੀਆਂ ਹੈ, ਇਸ ਵਿੱਚ ਰਾਵਣ ਦਾ ਰਾਜ ਹੈ। ਭਾਰਤ ਸੋਨੇ ਦੀ ਚਿੜੀਆ ਸੀ ਸਤਿਯੁਗ ਵਿੱਚ। ਜਦਕਿ ਦੂਸਰਾ ਕੋਈ ਰਾਜ ਨਹੀਂ ਸੀ। ਬਾਪ ਭਾਰਤ ਵਿੱਚ ਆਕੇ ਫਿਰ ਤੋਂ ਸੋਨੇ ਦੀ ਚਿੜੀਆ ਸਵਰਗ ਬਣਾਉੱਦੇ ਹਨ। ਬਾਕੀ ਜੋ ਇੰਨੇ ਧਰਮ ਹਨ, ਸਾਰੇ ਖ਼ਤਮ ਹੋ ਜਾਣਗੇ। ਸਮੁੰਦਰ ਵੀ ਉੱਛਲ ਮਾਰੇਗਾ। ਬੰਬੇ ਕੀ ਸੀ, ਇੱਕ ਛੋਟਾ ਜਿਹਾ ਗਾਂਵੜਾ ਸੀ। ਹੁਣ ਸਤਿਯੁਗ ਦੀ ਸਥਾਪਨਾ ਹੁੰਦੀ ਹੈ ਫਿਰ ਬੰਬੇ ਆਦਿ ਰਹਿਣਗੇ ਨਹੀਂ। ਸਤਿਯੁਗ ਵਿੱਚ ਬਹੁਤ ਥੋੜੇ ਮਨੁੱਖ ਹੁੰਦੇ ਹਨ। ਕੈਪਿਟਲ ਦਿੱਲੀ ਹੁੰਦੀ ਹੈ, ਜਿੱਥੇ ਲਕਸ਼ਮੀ – ਨਾਰਾਇਣ ਦਾ ਰਾਜ ਹੁੰਦਾ ਹੈ। ਦਿੱਲੀ ਸਤਿਯੁਗ ਵਿੱਚ ਪਰਿਸਤਾਨ ਸੀ। ਦਿੱਲੀ ਹੀ ਗੱਦੀ ਸੀ। ਰਾਮਰਾਜ ਵਿੱਚ ਵੀ ਦਿੱਲੀ ਹੀ ਕੇਪਿਟਲ ਰਹਿੰਦੀ ਹੈ। ਪਰ ਰਾਮਰਾਜ ਵਿੱਚ ਹੀਰੇ – ਜਵਾਹਰਾਤਾਂ ਦੇ ਮਹਿਲ ਸੀ, ਅਥਾਹ ਸੁੱਖ ਸੀ। ਬਾਪ ਕਹਿੰਦੇ ਹਨ ਤੁਸੀ ਵਿਸ਼ਵ ਦਾ ਰਾਜ ਗਵਾਇਆ ਹੈ, ਮੈਂ ਫਿਰ ਤੋਂ ਦਿੰਦਾ ਹਾਂ। ਤੁਸੀਂ ਮੇਰੀ ਮਤ ਤੇ ਚੱਲੋ। ਸ੍ਰੇਸ਼ਠ ਬਣਨਾ ਹੈ ਤਾਂ ਮੈਨੂੰ ਹੀ ਯਾਦ ਕਰੋ ਹੋਰ ਕਿਸੀ ਦੇਹਧਾਰੀ ਨੂੰ ਯਾਦ ਨਾ ਕਰੋ। ਆਪਣੇ ਨੂੰ ਆਤਮਾ ਸਮਝ ਕੇ ਮੈਨੂੰ ਬਾਪ ਨੂੰ ਯਾਦ ਕਰੋ ਤਾਂ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਓਗੇ, ਤੁਸੀਂ ਮੇਰੇ ਕੋਲ ਆ ਜਾਓਗੇ। ਤੁਸੀਂ ਮੇਰੇ ਗਲੇ ਦੀ ਮਾਲਾ ਬਣ ਫਿਰ ਵਿਸ਼ਨੂੰ ਦੇ ਗਲੇ ਦੀ ਮਾਲਾ ਬਣ ਜਾਓਗੇ। ਮਾਲਾ ਦੇ ਉੱਪਰ ਹਾਂ ਮੈਂ। ਫਿਰ ਯੁਗਲ ਹਨ ਬ੍ਰਹਮਾ – ਸਰਸਵਤੀ। ਉਹ ਹੀ ਸਤਿਯੁਗ ਦੇ ਮਹਾਰਾਜਾ – ਮਹਾਰਾਣੀ ਬਣਦੇ ਹਨ। ਉਹਨਾਂ ਦੀ ਹੀ ਫਿਰ ਸਾਰੀ ਮਾਲਾ ਹੈ ਜੋ ਨੰਬਰਵਾਰ ਗੱਦੀ ਤੇ ਬੈਠਦੇ ਹਨ। ਮੈਂ ਭਾਰਤ ਨੂੰ ਇਹਨਾਂ ਬ੍ਰਹਮਾ – ਸਰਸਵਤੀ ਅਤੇ ਬ੍ਰਾਹਮਣਾ ਦਵਾਰਾ ਸਵਰਗ ਬਣਾਉਂਦਾ ਹਾਂ। ਜੋ ਮਿਹਨਤ ਕਰਦੇ ਹਨ, ਉਹਨਾਂ ਦੇ ਫਿਰ ਯਾਦਗਾਰ ਬਣਦੇ ਹਨ। ਆਤਮਾਵਾਂ ਦੇ ਰਹਿਣ ਦਾ ਸਥਾਨ ਹੈ ਪਰਮਧਾਮ, ਜਿਸਨੂੰ ਬ੍ਰਹਾਮੰਡ ਵੀ ਕਹਿੰਦੇ ਹਨ। ਅਸੀਂ ਸਾਰੀਆਂ ਆਤਮਾਵਾਂ ਉੱਥੇ ਸਵੀਟ ਹੋਮ ਵਿੱਚ ਰਹਿਣ ਵਾਲੀਆਂ ਹਾਂ – ਬਾਪ ਦੇ ਨਾਲ। ਉਹ ਹੈ ਸ਼ਾਂਤੀਧਾਮ, ਮਨੁੱਖ ਚਾਹੁੰਦੇ ਹਨ – ਅਸੀ ਮੁਕਤੀ ਧਾਮ ਵਿੱਚ ਜਾਈਏ। ਪਰ ਵਾਪਿਸ ਕੋਈ ਜਾ ਨਹੀਂ ਸਕਦਾ। ਸਾਰਿਆਂ ਨੂੰ ਪਾਰ੍ਟ ਵਿੱਚ ਆਉਣਾ ਹੀ ਹੈ। ਉਦੋਂ ਤੱਕ ਬਾਪ ਤੁਹਾਨੂੰ ਤਿਆਰ ਕਰਦੇ ਰਹਿੰਦੇ ਹਨ। ਤੁਸੀਂ ਤਿਆਰ ਹੋ ਜਾਓਗੇ ਤਾਂ ਉੱਥੇ ਜੋ ਵੀ ਆਤਮਾਵਾਂ ਹਨ, ਉਹ ਸਭ ਆ ਜਾਣਗੀਆਂ, ਫਿਰ ਖਲਾਸ। ਤੁਸੀਂ ਜਾਕੇ ਨਵੀਂ ਦੁਨੀਆਂ ਵਿੱਚ ਰਾਜ ਕਰੋਗੇ ਫਿਰ ਨੰਬਰਵਾਰ ਚੱਕਰ ਚੱਲੇਗਾ। ਗੀਤ ਵਿੱਚ ਵੀ ਸੁਣਿਆ ਹੈ ਨਾ।, ਆਖਿਰ ਉਹ ਦਿਨ ਆਇਆ ਅੱਜ। ਭਗਤੀ ਮਾਰਗ ਵਿੱਚ ਧੱਕੇ ਖਾਂਦੇ ਰਹਿੰਦੇ ਸੀ। ਬਾਪ ਹੈ ਗਿਆਨ ਸੂਰਜ। ਗਿਆਨ ਸੂਰਜ ਪ੍ਰਗਟਿਆ …. ਹੁਣ ਤੁਹਾਡੀ ਬੁੱਧੀ ਵਿੱਚ ਸ੍ਰਿਸ਼ਟੀ ਦੇ ਆਦਿ – ਮੱਧ – ਅੰਤ ਦਾ ਗਿਆਨ ਹੈ। ਜਾਣਦੇ ਹੋ ਜੋ ਭਾਰਤਵਾਸੀ ਨਰਕਵਾਸੀ ਹਨ ਉਹ ਫਿਰ ਸਵਰਗਵਾਸੀ ਬਣਨਗੇ। ਬਾਕੀ ਇੰਨੀਆਂ ਸਾਰੀਆਂ ਆਤਮਾਵਾਂ ਸ਼ਾਂਤੀਧਾਮ ਵਿੱਚ ਚਲੀਆਂ ਜਾਣਗੀਆਂ। ਸਮਝਾਉਣਾ ਬਹੁਤ ਥੋੜ੍ਹਾ ਹੈ, ਅਲਫ਼ ਬਾਬਾ, ਬੇ ਬਾਦਸ਼ਾਹੀ। ਅਲਫ਼ ਦਵਾਰਾ ਬਾਦਸ਼ਾਹੀ ਮਿਲ ਜਾਂਦੀ ਹੈ। ਗਦਾਈ ਖ਼ਤਮ ਹੋ ਜਾਂਦੀ ਹੈ। ਉਸਦੀ ਕਹਾਣੀ ਬਾਪ ਬੈਠ ਸੁਨਾਉਂਦੇ ਹਨ। ਇਹ ਹੈ ਸੱਚੀ ਸੱਤ-ਨਰਾਇਣ ਦੀ ਕਥਾ। ਬਾਕੀ ਸਭ ਹਨ ਦੰਤ ਕਥਾਵਾਂ। ਬਾਬਾ ਹੀ ਨਰ ਤੋਂ ਨਰਾਇਣ ਬਣਨ ਦੇ ਲਈ ਇਹ ਗਿਆਨ ਸੁਨਾਉਂਦੇ ਹਨ। ਹਿਸਟਰੀ – ਜੋਗ੍ਰਾਫੀ ਹੈ ਨਾ। ਲਕਸ਼ਮੀ – ਨਾਰਾਇਣ ਦਾ ਰਾਜ ਕਦੋਂ ਸ਼ੁਰੂ ਹੋਇਆ, ਕਦੋਂ ਤੱਕ ਚੱਲਿਆ। ਤਾਂ ਕਥਾ ਵੀ ਹੋਈ ਨਾ! ਜੋ ਵਿਸ਼ਵ ਤੇ ਰਾਜ ਕਰਦੇ ਸਨ ਉਹ 84 ਜਨਮ ਲੈਕੇ ਬਿਲਕੁਲ ਹੀ ਤਮੋਪ੍ਰਧਾਨ ਬਣ ਗਏ ਹਨ।

ਹੁਣ ਬਾਪ ਕਹਿੰਦੇ ਹਨ – ਮੈਂ ਉਹ ਹੀ ਰਾਜ ਫਿਰ ਤੋਂ ਸਥਾਪਨ ਕਰਦਾ ਹਾਂ। ਤੁਸੀਂ ਕਿਵੇਂ ਪਤਿਤ ਤੋੰ ਪਾਵਨ, ਪਾਵਨ ਤੋੰ ਪਤਿਤ ਬਣਦੇ ਹੋ – ਉਹ ਸਾਰੀ ਹਿਸਟ੍ਰੀ – ਜੋਗ੍ਰਾਫੀ ਸਮਝਾਉਂਦੇ ਹਨ। ਪਹਿਲੇ – ਪਹਿਲੇ ਸੂਰਜਵੰਸ਼ੀਆਂ ਦਾ ਰਾਜ ਫਿਰ ਚੰਦਰਵੰਸੀਆਂ ਦਾ ….ਉਨ੍ਹਾਂ ਦੇ ਬਾਅਦ ਦੂਸਰੇ ਵੀ ਬੌਧੀ, ਇਸਲਾਮੀ ਫਿਰ ਕ੍ਰਿਸ਼ਚਨ ਆਏ। ਫਿਰ ਉਹ ਦੇਵੀ – ਦੇਵਤਾ ਧਰਮ ਜੋ ਸੀ ਉਹ ਗੁੰਮ ਹੋ ਗਿਆ। ਫਿਰ ਵਰਲਡ ਦੀ ਹਿਸਟ੍ਰੀ – ਜੋਗਾਰਫ਼ੀ ਰਿਪੀਟ ਹੋਵੇਗੀ। ਸ਼ਾਸ਼ਤਰਾਂ ਵਿੱਚ ਬ੍ਰਹਮਾ ਦੀ ਉਮਰ 100 ਵਰ੍ਹੇ ਵਿਖਾਈ ਹੋਈ ਹੈ। ਇਹ ਜੋ ਬ੍ਰਹਮਾ ਹੈ, ਜਿਨਾਂ ਵਿੱਚ ਬਾਪ ਬੈਠ ਵਰਸਾ ਦਿੰਦੇ ਹਨ, ਇਹਨਾਂ ਦਾ ਵੀ ਸ਼ਰੀਰ ਛੁੱਟ ਜਾਏਗਾ। ਆਤਮਾਵਾਂ ਨੂੰ ਬੈਠ ਜੋ ਆਤਮਾਵਾਂ ਦਾ ਬਾਪ ਹੈ ਉਹ ਸੁਣਾਉਂਦੇ ਹਨ, ਉਹ ਹੀ ਪਤਿਤ – ਪਾਵਨ ਹੈ। ਮਨੁੱਖ; ਮਨੁੱਖ ਨੂੰ ਪਾਵਨ ਬਣਾ ਨਹੀਂ ਸਕਣਗੇ। ਜੋ ਖੁਦ ਹੀ ਮੁਕਤ ਨਹੀਂ ਹੋ ਸਕਦੇ ਉਹ ਫਿਰ ਹੋਰਾਂ ਨੂੰ ਕੀ ਕਰਨਗੇ। ਉਹ ਤਾਂ ਸਭ ਭਗਤੀ ਸਿਖਾਉਣ ਵਾਲੇ ਅਨੇਕ ਗੁਰੂ ਹਨ। ਕੋਈ ਕਹਿਣਗੇ ਫਲਾਣੇ ਦੀ ਭਗਤੀ -ਕਰੋ, ਕੋਈ ਕਹਿਣਗੇ ਸ਼ਾਸਤਰ ਸੁਣੋ। ਅਨੇਕਾਨੇਕ ਮਤ – ਮਤਾਂਤਰ ਹਨ, ਇਸਲਈ ਸਭ ਹੋਰ ਹੀ ਬੇਸਮਝ ਬਣ ਗਏ ਹਨ। ਹੁਣ ਬਾਪ ਆਕੇ ਸਮਝਦਾਰ ਬਣਾਉਂਦੇ ਹਨ। ਇਹ ਲਕਸ਼ਮੀ – ਨਾਰਾਇਣ ਸਮਝਦਾਰ ਵਿਸ਼ਵ ਦੇ ਮਾਲਿਕ ਸੀ ਨਾ। ਹੁਣ ਕਿੰਨੇ ਕੰਗਾਲ ਬਣ ਗਏ ਹਨ। ਫਿਰ ਤੋਂ ਸਿਵਬਾਬਾ ਆਕੇ ਨਰਕਵਾਸੀ ਤੋਂ ਸਵਰਗਵਾਸੀ ਬਣਾਉਂਦੇ ਹਨ। ਬਾਪ ਕਿੰਨਾ ਚੰਗੀ ਤਰ੍ਹਾਂ ਸਮਝਾਉਂਦੇ ਹਨ ਕਿ ਇੱਥੇ ਤਕਦੀਰ ਜੱਗ ਜਾਏ। ਬਾਪ ਆਉਂਦੇ ਹੀ ਮਨੁੱਖ ਮਾਤਰ ਦੀ ਤਕਦੀਰ ਜਗਾਉਣ। ਸਾਰੇ ਪਤਿਤ ਦੁੱਖੀ ਹਨ ਨਾ। ਸਾਰੇ ਤ੍ਰਾਹਿ – ਤ੍ਰਾਹਿ ਕਰ ਵਿਨਾਸ਼ ਹੋ ਜਾਣਗੇ ਇਸਲਈ ਬਾਬਾ ਕਹਿੰਦੇ ਹਨ ਤ੍ਰਾਹਿ – ਤ੍ਰਾਹਿ ਦੇ ਪਹਿਲੇ ਬੇਹੱਦ ਦੇ ਬਾਪ ਕੋਲੋਂ ਕੁੱਝ ਵਰਸਾ ਲੈ ਲੋ। ਇਹ ਜੋ ਕੁੱਛ ਦੁਨੀਆਂ ਵਿੱਚ ਦੇਖਦੇ ਹੋ ਉਹ ਸਭ ਖ਼ਤਮ ਹੋ ਜਾਣਾ ਹੈ। ਫਾਲ ਆਫ ਭਾਰਤ, ਰਾਇਜ ਆਫ ਭਾਰਤ। ਇਹ ਭਾਰਤ ਦਾ ਹੀ ਖੇਡ ਹੈ। ਰਾਇਜ ਹੋਵੇਗਾ ਸਤਿਯੁਗ ਵਿੱਚ। ਹੁਣ ਕਲਯੁਗ ਵਿੱਚ ਫਾਲ ਹੋਣਾ ਹੈ। ਇਹ ਸਭ ਰਾਵਣਰਾਜ ਦਾ ਪਾਮਪ ਹੈ। ਹੁਣ ਵਿਨਾਸ਼ ਹੋਣਾ ਹੈ। ਫਾਲ ਆਫ ਵਰਲਡ, ਰਾਈਜ਼ ਆਫ ਵਰਲਡ। ਸਤਿਯੁਗ ਵਿੱਚ ਕਿਹੜੇ – ਕਿਹੜੇ ਰਾਜ ਕਰਦੇ ਹਨ, ਇਹ ਬਾਪ ਬੈਠ ਸਮਝਾਉਂਦੇ ਹਨ। ਰਾਇਜ ਆਫ਼ ਭਾਰਤ, ਦੇਵਤਾਵਾਂ ਦਾ ਰਾਜ। ਫਾਲ ਆਫ਼ ਭਾਰਤ, ਰਾਵਣ ਦਾ ਰਾਜ। ਹੁਣ ਨਵੀਂ ਦੁਨੀਆਂ ਬਣ ਰਹੀ ਹੈ। ਪੁਰਾਣੀ ਦੁਨੀਆਂ ਖ਼ਤਮ ਹੋ ਜਾਏਗੀ। ਇਸਤੋਂ ਪਹਿਲੇ ਤੁਸੀਂ ਪੜ੍ਹ ਰਹੇ ਹੋ, ਬਾਪ ਕੋਲੋਂ ਵਰਸਾ ਲੈਣ ਲਈ। ਕਿੰਨਾ ਸਹਿਜ ਹੈ। ਇਹ ਹੈ ਮਨੁੱਖ ਤੋਂ ਦੇਵਤਾ ਬਣਨ ਦੀ ਪੜ੍ਹਾਈ। ਸੰਨਿਆਸੀਆਂ ਦਾ ਹੈ ਹੀ ਨਿਰਵਰਤੀ ਮਾਰਗ। ਉਹ ਧਰਮ ਹੀ ਵੱਖਰਾ ਹੈ। ਉਹ ਧਰਮ ਅਲਗ ਹੈ। ਉਹ ਤਾਂ ਗ੍ਰਹਿਸਤ ਵਿਵਹਾਰ ਨੂੰ ਛੱਡ ਕੇ ਚਲੇ ਜਾਂਦੇ ਹਨ, ਉਹਨਾਂ ਦਾ ਹੈ ਹੱਦ ਦਾ ਸੰਨਿਆਸ। ਤੁਹਾਨੂੰ ਇਸ ਪੁਰਾਣੀ ਦੁਨੀਆਂ ਦਾ ਸੰਨਿਆਸ ਕਰ ਫਿਰ ਇੱਥੇ ਆਉਣਾ ਨਹੀਂ ਹੈ। ਇਹ ਵੀ ਚੰਗੀ ਤਰ੍ਹਾਂ ਸਮਝਾਉਣਾ ਹੈ, ਕਿਹੜਾ – ਕਿਹੜਾ ਧਰਮ ਕਦੋਂ ਆਉਂਦਾ ਹੈ। ਦਵਾਪਰ ਦੇ ਬਾਦ ਹੀ ਹੋਰ ਧਰਮ ਆਉਂਦੇ ਹਨ। ਪਹਿਲਾਂ ਸੁੱਖ ਭੋਗਦੇ ਹਨ ਫਿਰ ਦੁੱਖ। ਇਹ ਸਾਰਾ ਚੱਕਰ ਬੁੱਧੀ ਵਿੱਚ ਬਿਠਾਉਣਾ ਹੁੰਦਾ ਹੈ। ਜਦੋਂ ਤੁਸੀਂ ਚੱਕਰ ਵਿੱਚ ਆਉਂਦੇ ਹੋ ਤਾਂ ਮਹਾਰਾਜਾ – ਮਹਾਰਾਣੀ ਬਣਦੇ ਹੋ। ਸਿਰਫ਼ ਅਲਫ਼ ਅਤੇ ਬੇ ਨੂੰ ਸਮਝਣਾ ਹੈ।

ਬਾਬਾ ਕਿਸੇ ਨੂੰ ਵਿਲਾਇਤ ਵਿੱਚ ਜਾਣ ਦੀ ਮਨਾ ਨਹੀਂ ਕਰਦੇ ਹਨ। ਉਵੇਂ ਤਾਂ ਸਾਰੇ ਚਾਹੁੰਦੇ ਹਨ ਮੌਤ ਆਪਣੇ ਦੇਸ਼ ਵਿੱਚ ਹੀ ਹੋਵੇ। ਹੁਣ ਵਿਨਾਸ਼ ਤੇ ਹੋਣਾ ਹੀ ਹੈ, ਹੰਗਾਮਾ ਇਨਾਂ ਹੋ ਜਾਏਗਾ ਜੋ ਵਿਲਾਇਤ ਤੋਂ ਫਿਰ ਆ ਨਹੀਂ ਸਕਣਗੇ ਇਸਲਈ ਬਾਪ ਸਮਝਾਉਂਦੇ ਹਨ ਕਿ ਭਾਰਤ ਭੂਮੀ ਸਭ ਤੋਂ ਉੱਤਮ ਹੈ, ਜਿੱਥੇ ਬਾਪ ਆਕੇ ਅਵਤਾਰ ਲੈਂਦੇ ਹਨ। ਸ਼ਿਵ ਜਯੰਤੀ ਵੀ ਮਨਾਈ ਜਾਂਦੀ ਹੈ। ਸਿਰਫ਼ ਕ੍ਰਿਸ਼ਨ ਦਾ ਨਾਮ ਪਾਉਣ ਨਾਲ ਸਾਰੀ ਮਹਿਮਾ ਹੀ ਖ਼ਤਮ ਹੋ ਗਈ ਹੈ। ਸਰਵ ਮਨੁੱਖ ਮਾਤਰ ਦਾ ਲੀਬ੍ਰੇਟਰ ਇੱਥੇ ਆਕੇ ਅਵਤਾਰ ਲੈਂਦੇ ਹਨ। ਗੌਡ ਫਾਦਰ ਹੀ ਹਨ ਜੋ ਆਕੇ ਲਿਬ੍ਰੇਟ ਕਰਦੇ ਹਨ। ਤਾਂ ਇਵੇਂ ਦੇ ਬਾਪ ਨੂੰ ਨਮਨ ਕਰਨਾ ਚਾਹੀਦਾ ਹੈ, ਉਹਨਾਂ ਦੀ ਜਯੰਤੀ ਮਨਾਉਂਨੀ ਚਾਹੀਦੀ ਹੈ। ਪਰ ਕ੍ਰਿਸ਼ਨ ਦਾ ਨਾਮ ਪਾਉਣ ਨਾਲ ਸਾਰੀ ਵੈਲ੍ਯੂ ਹੀ ਗੁੰਮ ਕਰ ਦਿੱਤੀ ਹੈ। ਨਹੀਂ ਤਾਂ ਭਾਰਤ ਸਭ ਤੋਂ ਉੱਚ ਤੀਰਥ ਹੈ। ਬਾਪ ਇੱਥੇ ਆਕੇ ਸਾਰਿਆਂ ਨੂੰ ਪਾਵਨ ਬਣਾਉਦੇ ਹਨ, ਤਾਂ ਇਹ ਸਭ ਤੋਂ ਵੱਡਾ ਤੀਰਥ ਠਹਿਰਿਆ। ਸਭ ਦੀ ਦੁਰਗਤੀ ਛੁਡਾਏ ਸਦਗਤੀ ਦਿੰਦੇ ਹਨ। ਇਹ ਡਰਾਮਾ ਬਣਿਆ ਹੋਇਆ ਹੈ। ਹੁਣ ਤੁਸੀਂ ਆਤਮਾਵਾਂ ਜਾਣਦੀਆਂ ਹੋ, ਸਾਡਾ ਬਾਬਾ ਇਸ ਆਪਣੇ ਸ਼ਰੀਰ ਦਵਾਰਾ ਇਹ ਰਾਜ਼ ਸਮਝਾ ਰਹੇ ਹਨ। ਅਸੀਂ ਆਤਮਾ ਇਸ ਸ਼ਰੀਰ ਦਵਾਰਾ ਸੁਣਦੀਆਂ ਹਾਂ। ਆਤਮ – ਅਭਿਮਾਨੀ ਬਣਨਾ ਹੈ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਕੱਟ ਨਿਕਲਦੀ ਜਾਵੇਗੀ ਅਤੇ ਪਵਿੱਤਰ ਬਣ ਤੁਸੀਂ ਬਾਪ ਦੇ ਕੋਲ ਆ ਜਾਓਗੇ। ਜਿਨਾਂ ਯਾਦ ਕਰੋਂਗੇ ਉਤਨਾ ਪਵਿੱਤਰ ਬਣੋਂਗੇ, ਹੋਰਾਂ ਨੂੰ ਵੀ ਆਪ ਸਮਾਨ ਬਣਾਓਗੇ ਤਾਂ ਬਹੁਤਿਆਂ ਦੀ ਅਸ਼ੀਰਵਾਦ ਮਿਲੇਗੀ। ਉੱਚ ਪਦਵੀ ਪਾ ਲੈਵੋਗੇ ਇਸਲਈ ਗਾਇਆ ਜਾਂਦਾ ਹੈ ਸੈਕਿੰਡ ਵਿੱਚ ਜੀਵਨਮੁਕਤੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਬਾਪ ਦੇ ਗਲੇ ਦੀ ਮਾਲਾ ਬਣ ਵਿਸ਼ਨੂੰ ਦੇ ਗਲੇ ਵਿੱਚ ਪਿਰੋਣ ਦੇ ਲਈ ਸੰਪੂਰਨ ਸਤੋਪ੍ਰਧਾਨ ਬਣਨਾ ਹੈ। ਇੱਕ ਬਾਪ ਦੀ ਮਤ ਤੇ ਚੱਲਣਾ ਹੈ।

2. ਅਜਿਹੀ ਸੇਵਾ ਕਰਨੀ ਹੈ ਜੋ ਅਨੇਕ ਆਤਮਾਵਾਂ ਦੀ ਅਸ਼ੀਰਵਾਦ ਮਿਲਦੀ ਰਹੇ। ਤ੍ਰਾਹਿ – ਤ੍ਰਾਹਿ ਹੋਣ ਤੋਂ ਪਹਿਲੇ ਬਾਪ ਕੋਲੋਂ ਪੂਰਾ – ਪੂਰਾ ਵਰਸਾ ਲੈਣਾ ਹੈ।

ਵਰਦਾਨ:-

ਜਦੋਂ ਕੋਈ ਤਖ਼ਤ ਤੇ ਬੈਠਦੇ ਹਨ ਤਾਂ ਤਿਲਕ ਅਤੇ ਤਾਜ ਉਹਨਾਂ ਦੀ ਨਿਸ਼ਾਨੀ ਹੁੰਦੀ ਹੈ। ਅਜਿਹੇ ਜੋ ਦਿਲਤਖ਼ਤਨਸ਼ੀਨ ਹਨ ਉਹਨਾਂ ਦੇ ਮਸਤਕ ਤੇ ਸਦੈਵ ਅਵਿਨਾਸ਼ੀ ਆਤਮਾ ਦੀ ਸਥਿਤੀ ਦਾ ਤਿਲਕ ਦੂਰ ਤੋਂ ਹੀ ਚਮਕਦਾ ਹੋਇਆ ਨਜ਼ਰ ਆਉਂਦਾ ਹੈ। ਸਰਵ ਆਤਮਾਵਾਂ ਦੇ ਕਲਿਆਣ ਦੀ ਸ਼ੁਭ ਭਾਵਨਾ ਉਹਨਾਂ ਦੇ ਨੈਣਾ ਤੋਂ ਅਤੇ ਮੁਖੜੇ ਤੋਂ ਦਿਖਾਈ ਦਿੰਦੀ ਹੈ। ਉਹਨਾਂ ਦਾ ਹਰ ਸੰਕਲਪ, ਵਚਨ ਅਤੇ ਕਰਮ ਬਾਪ ਦੇ ਸਮਾਨ ਹੁੰਦਾ ਹੈ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top