30 November 2021 PUNJABI Murli Today | Brahma Kumaris
Read and Listen today’s Gyan Murli in Punjabi
29 November 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਸਵੇਰੇ - ਸਵੇਰੇ ਉੱਠ ਬਾਪ ਨੂੰ ਯਾਦ ਕਰੋ ਤਾਂ ਸਤੋਪ੍ਰਧਾਨ ਬਣ ਜਾਵੋਗੇ, ਅਮ੍ਰਿਤਵੇਲੇ ਦਾ ਸਮਾਂ ਬਹੁਤ ਚੰਗਾ ਹੈ"
ਪ੍ਰਸ਼ਨ: -
ਆਗਿਆਕਾਰੀ ਬੱਚਿਆਂ ਦੀਆਂ ਨਿਸ਼ਾਨੀਆਂ ਕੀ ਹੋਣਗੀਆਂ?
ਉੱਤਰ:-
ਅਗਿਆਕਾਰੀ ਬੱਚੇ – ਉੱਚੇ ਤੋਂ ਉੱਚੇ ਬਾਪ ਦੇ ਮਹਾਵਾਕਿਆਂ ਨੂੰ ਸਿਰ ਤੇ ਰੱਖਣਗੇ ਮਤਲਬ ਆਪਣੇ ਜੀਵਨ ਵਿੱਚ ਧਾਰਨ ਕਰਨਗੇ। ਉਨ੍ਹਾਂ ਦੀ ਚਲਣ ਬਹੁਤ ਰਾਇਲ ਹੋਵੇਗੀ। ਉਹ ਬਹੁਤ ਧੀਰਜ ਵਾਲੇ ਹੋਣਗੇ। ਉਨ੍ਹਾਂਨੂੰ ਵਿਸ਼ਵ ਦੇ ਮਾਲਿਕਪਣੇ ਦਾ ਬਹੁਤ ਨਸ਼ਾ ਹੋਵੇਗਾ। ਅਗਿਆਕਾਰੀ ਬੱਚੇ ਆਪਣੇ ਕਿਸੇ ਵੀ ਕਰਮ ਨਾਲ ਬਾਪਦਾਦਾ ਦੀ ਇੰਸਲਟ ਨਹੀਂ ਹੋਣ ਦੇਣਗੇ। ਇੰਸਲਟ ਕਰਨ ਵਾਲੇ ਮਤਲਬ ਅਵੱਗਿਆ ਕਰਨ ਵਾਲੇ ਬੱਚੇ ਬਹੁਤ ਡਿਸਸਰਵਿਸ ਕਰਦੇ ਹਨ। ਅਗਿਆਕਾਰੀ ਬੱਚੇ ਸਦਾ ਫਾਲੋ ਫਾਦਰ ਕਰਦੇ, ਕਦੇ ਉਲਟਾ ਕੰਮ ਨਹੀਂ ਕਰਦੇ।
ਗੀਤ:-
ਛੱਡ ਵੀ ਦੇ ਆਕਾਸ਼ ਸਿੰਘਾਸਨ..
ਓਮ ਸ਼ਾਂਤੀ। ਮਿੱਠੇ – ਮਿੱਠੇ ਰੂਹਾਨੀ ਬੱਚਿਆਂ ਨੇ ਦੋ ਅੱਖਰ ਸੁਣੇ। ਹੁਣ ਬੱਚੇ ਤਾਂ ਇਸ ਦਾ ਅਰਥ ਸਮਝ ਹੀ ਗਏ ਹਨ ਕਿ ਬਾਪ ਇੱਥੇ ਹੈ। ਬਾਪ ਬੈਠ ਰਾਈਟ ਗੱਲ ਸਮਝਾਉਂਦੇ ਹਨ ਕਿਉਂਕਿ ਹਰ ਇੱਕ ਗੱਲ ਮਨੁੱਖ ਜੋ ਕਹਿੰਦੇ ਹਨ ਗਿਆਨ ਦੇ ਬਾਰੇ ਜਾਂ ਈਸ਼ਵਰ ਨੂੰ ਮਿਲਣ ਦੇ ਬਾਰੇ ਵਿੱਚ, ਉਹ ਹੈ ਰਾਂਗ। ਹੁਣ ਗੀਤ ਦੇ ਅੱਖਰ ਸੁਣੇ – ਛੱਡ ਵੀ ਦੇ ਆਕਾਸ਼ ਸਿੰਘਾਸਨ… ਪਰ ਆਕਾਸ਼ ਸਿੰਘਾਸਨ ਕੀ ਹੈ, ਇਹ ਕਿਸੇ ਨੂੰ ਪਤਾ ਨਹੀਂ ਹੈ। ਪਤਿਤ – ਪਾਵਨ ਨੂੰ ਤੇ ਆਉਣਾ ਹੀ ਹੈ। ਕਈ ਕਹਿੰਦੇ ਹਨ ਭਗਵਾਨ ਹੈ ਨਹੀਂ। ਕਈ ਕਹਿੰਦੇ ਸਭ ਭਗਵਾਨ ਹੀ ਭਗਵਾਨ ਹੈ। ਆਵੇਗਾ ਕਿਉਂ? ਇਹ ਤੇ ਤੁਸੀਂ ਬੱਚਿਆਂ ਨੇ ਜਾਣਿਆ ਹੈ ਕਿ ਬਾਪ ਆਇਆ ਹੈ ਫਿਰ ਇਹ ਗਾਇਨ ਆਦਿ ਸਭ ਭਗਤੀਮਾਰਗ ਦਾ ਸੁਣਨਾ ਚੰਗਾ ਨਹੀਂ ਲਗਦਾ। ਪਤਿਤ ਪਾਵਨ ਆਕੇ ਆਪਣਾ ਪਰਿਚੈ ਦੇਕੇ, ਰਚਨਾ ਦੇ ਆਦਿ – ਮੱਧ – ਅੰਤ ਦਾ ਰਾਜ਼ ਸਮਝਾਉਂਦੇ ਹਨ। ਬਾਕੀ ਦੁਨੀਆਂ ਵਿੱਚ ਇਹ ਗੱਲਾਂ ਕੋਈ ਸਮਝ ਨਹੀਂ ਸਕਦੇ। ਇੱਥੇ ਵੀ ਕਿੰਨੀ ਮੱਤ ਦੇ ਆਦਮੀ ਹਨ। ਕਹਿੰਦੇ ਹਨ ਮਨੁੱਖ ਪਵਿੱਤਰ ਬਣਨ, ਇਹ ਹੋ ਨਹੀਂ ਸਕਦਾ। ਸੋ ਜਰੂਰ ਜਦੋਂ ਤੱਕ ਭਗਵਾਨ ਨਹੀਂ ਆਉਣ ਉਦੋਂ ਤੱਕ ਪਵਿੱਤਰ ਕਿਵੇਂ ਬਣ ਸਕਦੇ। ਪਰਮਾਤਮਾ ਹੀ ਆਕੇ ਸਿੱਖਿਆ ਦਿੰਦੇ ਹਨ ਅਤੇ ਟੈਮਪੀਟੇਸ਼ਨ ਵੀ ਦਿੰਦੇ ਹਨ ਕਿ ਇਸ ਵਿੱਚ ਪ੍ਰਾਪਤੀ ਕਿੰਨੀ ਭਾਰੀ ਹੈ। ਤੁਸੀਂ ਜਾਣਦੇ ਹੋ ਬਾਪ ਕਹਿੰਦੇ ਹਨ – ਮੇਰਾ ਬਣਕੇ ਸ਼੍ਰੀਮਤ ਤੇ ਨਹੀਂ ਚਲੋਂਗੇ ਤਾਂ ਸਜਾ ਖਾਣੀ ਪਵੇਗੀ। ਜਿਵੇੰ ਬਾਪ ਸਗੀਰ ਬੱਚਿਆਂ ਦੀ ਚਲਣ ਠੀਕ ਨਹੀਂ ਵੇਖਦੇ ਤਾਂ ਚਮਾਟ ਮਾਰ ਦਿੰਦੇ ਹਨ, ਇਹ ਬਾਪ ਚਮਾਟ ਤੇ ਨਹੀਂ ਮਾਰਦੇ। ਸਿਰ੍ਫ ਸਮਝਾਉਂਦੇ ਹਨ – ਪ੍ਰੀਤਿਗਿਆ ਬਲੱਡ ਨਾਲ ਵੀ ਲਿਖਕੇ ਦਿੰਦੇ ਹਨ, ਫਿਰ ਵੀ ਹਾਰ ਜਾਂਦੇ ਹਨ। ਮਨੁੱਖਾਂ ਨੂੰ ਪਤਾ ਹੀ ਨਹੀਂ ਤਾਂ ਪਵਿੱਤਰ ਬਣਨ ਤੋਂ ਕੀ ਮਿਲਦਾ ਹੈ। ਪਤਿਤ ਕਿਸ ਨੂੰ ਕਿਹਾ ਜਾਂਦਾ ਹੈ। ਬਾਪ ਸਮਝਾਉਂਦੇ ਹਨ ਜੋ ਵਿਕਾਰ ਵਿੱਚ ਜਾਂਦੇ ਹਨ – ਉਹ ਹਨ ਪਤਿਤ। ਮਨੁੱਖ ਸਮਝਦੇ ਹਨ ਵਿਕਾਰ ਛੱਡਣਾ ਇਮਪਾਸੀਬਲ ਹੈ। ਬੋਲੋ, ਦੇਵੀ – ਦੇਵਤੇ ਤਾਂ ਸੰਪੂਰਨ ਨਿਰਵਿਕਾਰੀ ਸਨ। ਚਿੱਤਰ ਵਿਖਾਉਣੇ ਚਾਹੀਦੇ ਹਨ। ਇਹ ਨਿਰਵਿਕਾਰੀ ਦੁਨੀਆਂ ਸੀ ਨਾ। ਪਵਿਤ੍ਰਤਾ ਸੀ ਤਾਂ ਭਾਰਤ ਕਿੰਨਾ ਸਾਹੂਕਾਰ ਸੀ, ਸ਼ਿਵਾਲਾ ਸੀ। ਮਨੁੱਖਾਂ ਨੂੰ ਇਹ ਫੁਰਨਾ ਰਹਿੰਦਾ ਹੈ ਕਿ ਵਿਕਾਰ ਬਿਗਰ ਦੁਨੀਆਂ ਕਿਵੇਂ ਵਧੇਗੀ। ਅਰੇ ਗੌਰਮਿੰਟ ਤੰਗ ਹੋ ਗਈ ਹੈ ਕਿ ਦੁਨੀਆਂ ਵਧੇ ਨਹੀਂ ਫਿਰ ਵੀ ਹਰ ਵਰ੍ਹੇ ਕਿੰਨੇਂ ਮਨੁੱਖ ਵੱਧਦੇ ਰਹਿੰਦੇ ਹਨ। ਘੱਟ ਹੋਣਾ ਤਾਂ ਬਹੁਤ ਮੁਸ਼ਕਿਲ ਹੈ। ਇੱਥੇ ਬੇਹੱਦ ਦਾ ਬਾਪ ਕਹਿੰਦੇ ਹਨ ਜੇਕਰ ਤੁਸੀਂ ਪਵਿੱਤਰ ਬਣੋਗੇ ਤਾਂ ਅਸੀਂ ਤੁਹਾਨੂੰ ਸਵਰਗ ਦਾ ਮਾਲਿਕ ਬਣਾਵਾਂਗੇ। ਆਮਦਨੀ ਬਹੁਤ ਭਾਰੀ ਹੈ। ਬੱਚੇ ਜਾਣਦੇ ਹਨ ਬਰੋਬਰ ਮਾਇਆ ਜਿੱਤ ਬਣਨ ਨਾਲ ਅਸੀਂ ਜਗਤਜੀਤ ਬਣਾਂਗੇ। ਰਾਵਣ ਨੂੰ ਜਿੱਤ ਰਾਮਰਾਜ ਪਾਵਾਂਗੇ। ਉੱਥੇ ਇਹ ਵਿਕਾਰ ਹੋ ਨਹੀਂ ਸਕਦੇ। ਉਨ੍ਹਾਂਨੂੰ ਤੁਸੀਂ ਜਿੱਤ ਲਿਆ ਨਾ। ਇਹ ਗੱਲਾਂ ਕੋਈ ਮੁਸ਼ਕਿਲ ਸਮਝਦੇ ਹਨ, ਕਹਿੰਦੇ ਹਨ ਇਸ ਦੇ ਬਿਨਾਂ ਦੁਨੀਆਂ ਕਿਵੇਂ ਚੱਲੇਗੀ! ਅਜਿਹੀਆਂ ਜੋ ਗੱਲਾਂ ਕਰੇ ਤਾਂ ਸਮਝਣਾ ਚਾਹੀਦਾ ਹੈ ਇਹ ਆਦਿ ਸਨਾਤਨ ਧਰਮ ਦਾ ਨਹੀਂ ਹੈ। ਜਿੱਥੇ ਵੀ ਤੁਸੀਂ ਭਾਸ਼ਣ ਕਰਦੇ ਹੋ – ਤਾਂ ਬੋਲੋ ਭਗਵਾਨੁਵਾਚ, ਭਗਵਾਨ ਕਹਿੰਦੇ ਹਨ ਕਾਮ ਮਹਾਸ਼ਤਰੂ ਹੈ, ਉਸ ਤੇ ਜਿੱਤ ਪਾਉਣ ਨਾਲ ਤੁਸੀਂ ਜਗਤਜੀਤ ਬਣੋਗੇ। ਸਮਝਾਉਣੀ ਬਹੁਤ ਸਿੱਧੀ ਹੈ। ਪਰੰਤੂ ਫਿਰ ਵੀ ਉਹ ਸਮਝਦੇ ਨਹੀਂ, ਜਾਂ ਸਮਝਾਉਣ ਵਾਲਿਆਂ ਨੂੰ ਅਕਲ ਨਹੀਂ ਹੈ। ਬਾਬਾ ਤੇ ਸਮਝਦੇ ਹਨ ਬੱਚੇ ਰੁਪਏ ਵਿਚੋਂ 5 ਆਣੇ ਵੀ ਮੁਸ਼ਕਿਲ ਸਿੱਖੇ ਹਨ ਜਾਂ ਤੇ ਖੁਦ ਪੂਰੇ ਯੋਗੀ ਨਹੀਂ ਬਣੇ ਹਨ ਤਾਂ ਤਾਕਤ ਨਹੀਂ ਮਿਲਦੀ। ਯਾਦ ਨਾਲ ਹੀ ਤਾਕਤ ਮਿਲਦੀ ਹੈ, ਬਾਬਾ ਸ੍ਰਵਸ਼ਕਤੀਮਾਨ ਅਥਾਰਟੀ ਹੈ ਨਾ। ਯੋਗ ਹੋਵੇ ਤਾਂ ਸ਼ਕਤੀ ਵੀ ਮਿਲੇ। ਯੋਗ ਤਾਂ ਬਹੁਤਿਆਂ ਬੱਚਿਆਂ ਦਾ ਬਿਲਕੁਲ ਘੱਟ ਹੈ। ਸੱਚ ਵੀ ਕੋਈ ਲਿਖਦੇ ਨਹੀਂ। ਯਾਦ ਦਾ ਚਾਰਟ ਨੋਟ ਕਰਨ ਉਹ ਵੀ ਮੁਸ਼ਕਿਲ ਹੈ। ਟੀਚਰਜ਼ ਵੀ ਚਾਰਟ ਨਹੀਂ ਰੱਖਦੀਆਂ ਤਾਂ ਸਟੂਡੈਂਟ ਕਿਵੇਂ ਰੱਖਣਗੇ। ਬਹੁਤ ਸਟੂਡੈਂਟ ਯੋਗ ਵਿੱਚ ਬਹੁਤ ਤਿੱਖੇ ਹਨ। ਮੁੱਖ ਗੱਲ ਹੀ ਬਾਪ ਨੂੰ ਯਾਦ ਕਰਨਾ ਹੈ। ਯੋਗ ਅੱਖਰ ਸ਼ਾਸਤਰਾਂ ਦਾ ਹੈ। ਮਨੁੱਖ ਸੁਣਕੇ ਮੁੰਝ ਜਾਂਦੇ ਹਨ। ਕਹਿੰਦੇ ਹਨ ਯੋਗ ਸਿਖਾਓ। ਅਰੇ ਯੋਗ ਕੋਈ ਸਿੱਖਣ ਦਾ ਥੋੜ੍ਹੀ ਹੀ ਹੈ। ਸਵੇਰੇ ਜਲਦੀ ਜਲਦੀ ਉੱਠ ਆਪੇ ਯਾਦ ਕਰਨਾ ਹੈ, ਇਸ ਵਿੱਚ ਟੀਚਰ ਦੀ ਕੀ ਲੋੜ ਹੈ ਜੋ ਬੈਠ ਸਿਖਾਵੇ ਇਸਲਈ ਯਾਦ ਅੱਖਰ ਠੀਕ ਹੈ। ਯੋਗ ਸਿੱਖਣ ਦੀ ਗੱਲ ਨਹੀਂ। ਇਹ ਆਦਤ ਨਹੀਂ ਪਾਉਣੀ ਚਾਹੀਦੀ। ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਸਤੋਪ੍ਰਧਾਨ ਬਣ ਜਾਵੋਗੇ। ਅਮ੍ਰਿਤਵੇਲੇ ਯਾਦ ਕਰਨਾ ਚੰਗਾ ਹੈ। ਭਗਤੀ ਵੀ ਸਵੇਰੇ ਉੱਠ ਕੇ ਕਰਦੇ ਹਨ। ਇਹ ਵੀ ਤਾਂ ਬਾਪ ਨੂੰ ਯਾਦ ਕਰਦਾ ਹੈ। ਯਾਦ ਕਿਉਂ ਕਰਦੇ ਹਨ? ਕਿਉਂਕਿ ਬਾਪ ਤੋਂ ਵਰਸਾ ਮਿਲਣਾ ਹੈ। ਭਾਵੇਂ ਭਗਤੀਮਾਰਗ ਵਿੱਚ ਸ਼ਿਵ ਨੂੰ ਯਾਦ ਕਰਦੇ ਹਨ ਪ੍ਰੰਤੂ ਉਨ੍ਹਾਂਨੂੰ ਇਹ ਪਤਾ ਨਹੀਂ ਕਿ ਸ਼ਿਵ ਤੋਂ ਕੀ ਮਿਲਣਾ ਹੈ। ਇਹ ਸਿਰ੍ਫ ਤੁਸੀਂ ਬੱਚੇ ਹੀ ਜਾਣਦੇ ਹੋ। ਹੁਣ ਬਾਪ ਸ਼੍ਰੀਮਤ ਦਿੰਦੇ ਹਨ ਕਿ ਆਪਣਾ ਕਲਿਆਣ ਕਰਨ ਦੇ ਲਈ ਮੈਨੂੰ ਯਾਦ ਕਰੋ। ਯਾਦ ਨਾਲ ਹੀ ਸ਼ਕਤੀ ਆਉਂਦੀ ਹੈ। ਸ਼ਕਤੀ ਨਾਲ ਵਿਕਰਮ ਵਿਨਾਸ਼ ਹੋਣਗੇ। ਗਿਆਨ ਨਾਲ ਵਿਕਰਮ ਵਿਨਾਸ਼ ਨਹੀਂ ਹੋਣਗੇ। ਗਿਆਨ ਨਾਲ ਪਦਵੀ ਮਿਲੇਗੀ। ਪਤਿਤ ਤੋਂ ਪਾਵਨ ਬਣਦੇ ਹਨ ਯਾਦ ਨਾਲ। ਬਹੁਤ ਬੱਚੇ ਇਸ ਵਿੱਚ ਫੇਲਿਓਰ ਹਨ। ਬਹੁਤ ਚੰਗੇ ਮਹਾਰਥੀ 5 ਆਣਾ ਵੀ ਮੁਸ਼ਕਿਲ ਯਾਦ ਕਰਦੇ ਹਨ। ਕਈ ਤਾਂ ਇੱਕ ਪੈਸਾ ਵੀ ਯਾਦ ਨਹੀ ਕਰਦੇ, ਇਸ ਵਿੱਚ ਬੜੀ ਮਿਹਨਤ ਹੈ। ਸਮਝਾਉਣੀ ਤਾਂ ਝੱਟ ਸਿੱਖ ਜਾਂਦੇ ਹਨ ਪਰ ਬੇੜਾ ਪਾਰ ਤਾਂ ਹੋਵੇ ਜੇਕਰ ਯਾਦ ਵਿੱਚ ਰਹਿਣ। ਤਾਂ ਹੀ ਜਨਮ – ਜਨਮਾਂਤ੍ਰ ਦੇ ਵਿਕਰਮ ਵਿਨਾਸ਼ ਹੋਣ, ਫਿਰ ਪੁੰਨ ਆਤਮਾ ਬਣ ਜਾਣਗੇ। ਬਾਪ ਨੂੰ ਬੁਲਾਉਂਦੇ ਹਨ – ਆਕੇ ਸਾਨੂੰ ਪਤਿਤ ਤੋਂ ਪਾਵਨ ਬਨਾਓ। ਪਾਵਨ ਤਾਂ ਢੇਰ ਬਣਦੇ ਹਨ ਪਰ ਉੱਚ ਵਰਸਾ ਉਹ ਪਾਉਣਗੇ ਜੋ ਯਾਦ ਵਿਚ ਚੰਗੀ ਤਰ੍ਹਾਂ ਰਹਿਣਗੇ। ਤੁਹਾਡੇ ਤੋਂ ਜੋ ਬੰਧੇਲੀਆਂ ਹਨ ਉਹ ਜਿਆਦਾ ਯਾਦ ਕਰਦੀਆਂ ਹਨ। ਯਾਦ ਨਾਲ ਹੀ ਵਿਕਰਮ ਵਿਨਾਸ਼ ਹੋ ਸਕਦੇ ਹਨ। ਤਾਂ ਫਿਰ ਜਦੋਂ ਕੋਈ ਕਹੇ ਕਿ ਪਵਿੱਤਰ ਰਹਿਣਾ ਇਮਪਾਸਿਬਲ ਹੈ ਤਾਂ ਫਿਰ ਉਨ੍ਹਾਂ ਨਾਲ ਗੱਲ ਵੀ ਨਹੀਂ ਕਰਨੀ ਚਾਹੀਦੀ। ਨਿਰਵਿਕਾਰੀ ਭਾਰਤ ਸੀ ਤਾਂ ਸਤੋਪ੍ਰਧਾਨ ਸੀ, ਪਰੰਤੂ ਸ਼ਾਹੂਕਾਰਾਂ ਦੀ ਬੁੱਧੀ ਵਿੱਚ ਇਹ ਗਿਆਨ ਬੈਠਣਾ ਹੀ ਮੁਸ਼ਕਿਲ ਹੈ ਕਿਉਂਕਿ ਯਾਦ ਵਿੱਚ ਹੀ ਮਿਹਨਤ ਹੈ।
ਬਾਪ ਕਹਿੰਦੇ ਹਨ – ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਉਨ੍ਹਾਂ ਨਾਲ ਵੀ ਤੋੜ ਨਿਭਾਓ। ਅਸਲ ਵਿੱਚ ਕਾਇਦੇ ਬਹੁਤ ਕਠਿਨ ਹਨ। ਤੁਸੀਂ ਜਨਮ – ਜਨਮਾਂਤ੍ਰ ਤੋਂ ਪਾਪ ਆਤਮਾਵਾਂ ਨੂੰ ਦਾਨ ਦਿੰਦੇ ਪਾਪ ਆਤਮਾ ਬਣਦੇ ਰਹੇ। ਹੁਣ ਤੁਸੀਂ ਪਾਪ ਆਤਮਾਵਾਂ ਨੂੰ ਪੈਸਾ ਦੇ ਨਹੀ ਸਕਦੇ, ਪਰੰਤੂ ਦਾਦੇ ਦਾ ਵਰਸਾ ਹੈ ਤਾਂ ਦੇਣਾ ਪੈਂਦਾ ਹੈ ਇਸਲਈ ਬਾਪ ਕਹਿੰਦੇ ਹਨ ਪਹਿਲਾਂ ਸਭ ( ਲੌਕਿਕ ਦੇ) ਕੰਮ ਉਤਾਰ ਫਿਰ ਸਰੈਂਡਰ ਹੋ ਜਾਵੋ। ਅਜਿਹਾ ਵੀ ਕੋਟਾਂ ਵਿਚੋਂ ਕੋਈ ਨਿਕਲਦਾ ਹੈ। ਬੜੀ ਵੱਡੀ ਮੰਜਿਲ ਹੈ। ਫਾਲੋ ਫਾਦਰ ਕਰਨਾ ਹੈ। ਨਸ਼ਟੋਮੋਹਾ ਹੋਣਾ ਕੋਈ ਮਾਸੀ ਦਾ ਘਰ ਨਹੀਂ ਹੈ, ਬਹੁਤ ਮਿਹਨਤ ਹੈ। ਵਿਸ਼ਵ ਦਾ ਮਾਲਿਕ ਬਣਨਾ; ਪ੍ਰਾਪਤੀ ਕਿੰਨੀ ਵੱਡੀ ਹੈ। ਕਲਪ – ਕਲਪ ਜੋ ਵਿਸ਼ਵ ਦਾ ਮਾਲਿਕ ਬਣੇ ਹਨ, ਉਹ ਹੀ ਫਿਰ ਬਣਦੇ ਹਨ। ਡਰਾਮੇ ਦਾ ਰਾਜ਼ ਵੀ ਥੋੜ੍ਹਿਆਂ ਦੀ ਬੁੱਧੀ ਵਿੱਚ ਬੈਠਦਾ ਹੈ। ਸਾਹੂਕਾਰ ਤਾਂ ਮੁਸ਼ਕਿਲ ਉੱਠ ਸਕਦੇ ਹਨ। ਗਰੀਬ ਤਾਂ ਝੱਟ ਕਹਿ ਦਿੰਦੇ ਹਨ – ਬਾਬਾ ਇਹ ਸਭ ਕੁਝ ਤੁਹਾਡਾ ਹੈ ਫਿਰ ਉਨ੍ਹਾਂ ਨੂੰ ਸਰਵਿਸ ਵੀ ਕਰਨੀ ਹੈ। ਪਾਵਨ ਬਨਣ ਦੇ ਲਈ ਯਾਦ ਵੀ ਚਾਹੀਦੀ ਹੈ। ਨਹੀਂ ਤਾਂ ਬਹੁਤ ਸਜਾ ਖਾਣੀ ਪਵੇਗੀ। ਸਜਾ ਖਾਈ ਤਾਂ ਪਦਵੀ ਵੀ ਘੱਟ ਹੋ ਜਾਵੇਗੀ। ਸਜਾ ਖਾਂਦੇ ਉਹ ਹਨ ਜੋ ਯਾਦ ਨਹੀਂ ਕਰਦੇ ਹਨ। ਗਿਆਨ ਕਿੰਨਾਂ ਵੀ ਲੈਣ, ਉਸ ਨਾਲ ਵਿਕਰਮ ਵਿਨਾਸ਼ ਨਹੀਂ ਹੋਣਗੇ। ਮੋਚਰਾ ਖਾਕੇ ਫਿਰ ਘੱਟ ਪਦਵੀ ਪਾਉਣੀ – ਉਹ ਕੋਈ ਵਰਸਾ ਥੋੜ੍ਹੀ ਨਾ ਹੈ। ਬਾਪ ਤੋਂ ਪੂਰਾ ਵਰਸਾ ਲੈਣ ਦੇ ਲਈ ਬਾਪ ਦਾ ਅਗਿਆਕਾਰੀ ਬਣਨਾ ਚਾਹੀਦਾ ਹੈ। ਉੱਚ ਤੋਂ ਉੱਚ ਬਾਪ ਦੇ ਮਹਾਵਾਕਿਆ ਸਿਰ ਤੇ ਰੱਖਣੇ ਚਾਹੀਦੇ ਹਨ। ਕ੍ਰਿਸ਼ਨ ਦੀ ਆਤਮਾ ਵੀ ਇਸ ਸਮੇਂ ਵਰਸਾ ਲੈ ਰਹੀ ਹੈ। ਇਨਾਂ ਲਕਸ਼ਮੀ – ਨਾਰਾਇਣ ਦੇ ਬਹੁਤ ਜਨਮਾਂ ਦੇ ਅੰਤ ਵਿੱਚ ਅਸੀਂ ਫਿਰ ਤੋਂ ਉਨ੍ਹਾਂਨੂੰ ਪੜ੍ਹਾਕੇ ਵਰਸਾ ਦਿੰਦੇ ਹਾਂ। ਤੁਹਾਡੇ ਵਿੱਚ ਵੀ ਪ੍ਰਿੰਸ ਪ੍ਰਿੰਸੀਜ ਬਣਨ ਵਾਲੇ ਹੋਣਗੇ ਨਾ। ਰਾਇਲ ਘਰਾਣੇ ਵਾਲਿਆਂ ਦੀ ਚਲਣ ਬਹੁਤ ਧੀਰਜ ਵਾਲੀ ਹੁੰਦੀ ਹੈ। ਗੁਪਤ ਨਸ਼ਾ ਰਹਿੰਦਾ ਹੈ। ਬਾਬਾ ਕਿੰਨਾਂ ਸਧਾਰਨ ਰਹਿੰਦਾ ਹੈ। ਜਾਣਦੇ ਹਨ ਬਾਕੀ ਥੋੜ੍ਹਾ ਸਮਾਂ ਹੈ। ਮੈਂ ਤੇ ਜਾਕੇ ਵਿਸ਼ਵ ਮਹਾਰਾਜਨ ਬਣਨਾ ਹੈ। ਇਹ ਵੀ ਪਤਿਤ ਸਨ। ਇਹ ਤੇ ਬਾਬਾ ਦਾ ਰਥ ਹੈ, ਇਸਲਈ ਇਥੇ ਸੰਗਲੀ ਤੇ ਬੈਠਣਾ ਪੇਂਦਾ ਹੈ। ਨਹੀਂ ਤਾਂ ਬਾਬਾ ਕਿੱਥੇ ਬੈਠਣ। ਇਹ ਵੀ ਤੁਹਾਡੇ ਵਰਗਾ ਸਟੂਡੇੰਟ ਹੈ। ਪੜ੍ਹਦੇ ਹਨ। ਬਹੁਤ ਬੱਚੇ ਹਨ – ਬਾਪ ਨੂੰ ਪਛਾਣਦੇ ਨਹੀਂ ਹਨ। ਬਾਪ ਦੇ ਨਾਲ ਧਰਮਰਾਜ ਵੀ ਹੈ। ਬਾਪ ਕਹਿੰਦੇ ਹਨ ਮੇਰੀ ਆਗਿਆ ਨਹੀਂ ਮੰਨੀ, ਮੇਰੀ ਇੰਸਲਟ ਕੀਤੀ ਤਾਂ ਧਰਮਰਾਜ ਬਹੁਤ ਸਜ਼ਾਵਾਂ ਦੇਣਗੇ। ਡਾਇਰੈਕਟ ਮੇਰੀ ਤੇ ਮੇਰੇ ਬੱਚੇ ਦੀ ਤੁਸੀਂ ਅਵੱਗਿਆ ਕਰਦੇ ਹੋ। ਬਾਪ ਦਾ ਇੱਕ ਹੀ ਸਿਕਿਲੱਧਾ ਬੱਚਾ ਹੈ। ਪਿਆਰ ਤੇ ਹੈ ਨਾ। ਇਨ੍ਹਾਂ ਦੀ ਇੰਸਲਟ ਕੀਤੀ ਤਾਂ ਬਹੁਤ ਸਜ਼ਾਵਾਂ ਖਾਣੀਆਂ ਪੈਣਗੀਆਂ। ਥੋੜ੍ਹੀਆਂ ਆਫ਼ਤਾਂ ਆਉਣ ਦਵੋ ਫਿਰ ਵੇਖਣਾ ਕਿੰਨੇਂ ਭੱਜਦੇ ਹਨ। ਤੁਸੀਂ ਸਾਰੇ ਭੱਜੇ ਹੋ, ਇਸਨੇ ਜਾਦੂ ਆਦਿ ਕੁਝ ਨਹੀਂ ਕੀਤਾ। ਜਾਦੂਗਰ ਸ਼ਿਵਬਾਬਾ ਹੈ। ਬਹੁਤ ਹਨ – ਜਿੰਨ੍ਹਾਂ ਨੂੰ ਇਹ ਵੀ ਖਿਆਲ ਨਹੀਂ ਆਉਂਦਾ ਹੈ ਕਿ ਇਨ੍ਹਾਂ ਵਿੱਚ ਸ਼ਿਵਬਾਬਾ ਆਉਂਦੇ ਹਨ। ਸ਼ਿਵਬਾਬਾ ਦੇ ਅੱਗੇ ਅਸੀਂ ਕੁਝ ਉਲਟਾ ਕਰ ਦੇਵਾਂਗੇ ਤਾਂ ਬਾਪ ਕਹੇਗਾ ਇਹ ਨਲਾਇਕ ਬੱਚਾ ਹੈ। ਇਸ ਵਿੱਚ ਡੱਬਲ ਹੈ ਨਾ ਇਸਲਈ ਤਾਰ ਵਿੱਚ ਲਿਖਦੇ ਹਨ – ਬਾਪਦਾਦਾ। ਪਰੰਤੂ ਇਸ ਤੇ ਵੀ ਬੱਚੇ ਸਮਝਦੇ ਨਹੀਂ ਹਨ ਕਿ ਬਾਪਦਾਦਾ ਇਕੱਠਾ ਕਿਵੇਂ ਹੈ। ਬਾਪ, ਦਾਦਾ ਦਵਾਰਾ ਵਰਸਾ ਦਿੰਦੇ ਹਨ। ਆਪੇ ਹੀ ਗੱਲ ਛੇੜਨੀ ਚਾਹੀਦੀ ਹੈ। ਤੁਸੀਂ ਜਾਣਦੇ ਹੋ ਬਾਪਦਾਦਾ ਕੌਣ ਹੈ? ਭਾਵੇਂ ਕੋਈ ਪੁੱਛੇ ਤੁਸੀਂ ਬਾਪਦਾਦਾ ਕਿਸਨੂੰ ਕਹਿੰਦੇ ਹੋ? ਬਾਪ – ਦਾਦਾ ਇੱਕ ਦਾ ਨਾਮ ਹੋ ਨਹੀਂ ਸਕਦਾ। ਤਾਂ ਬੱਚਿਆਂ ਨੂੰ ਯੁਕਤੀ ਨਾਲ ਸਮਝਾਉਣਾ ਚਾਹੀਦਾ ਹੈ। ਜਦ ਤੁਸੀਂ ਕਿਸੇ ਨੂੰ ਸਮਝਾਵੋ ਤਾਂ ਕਿਸੇ ਦੀ ਬੁੱਧੀ ਵਿੱਚ ਬੈਠੇ ਕਿ ਸ਼ਿਵਬਾਬਾ ਦਾਦਾ ਦਵਾਰਾ ਵਰਸਾ ਦਿੰਦੇ ਹਨ। ਹੁਣ ਵਿਨਾਸ਼ ਤੇ ਹੋਣਾ ਹੈ। ਉਸ ਤੋਂ ਪਹਿਲੋਂ ਰਾਜਯੋਗ ਸਿਖਾ ਰਹੇ ਹਨ, ਤੁਸੀਂ ਵੀ ਸਿੱਖੋ। ਅਧਾਕਲਪ ਜਿਸ ਬਾਪ ਨੂੰ ਪੁਕਾਰਿਆ ਹੈ ਉਹ ਆਇਆ ਹੈ ਨਾਲੇਜ ਦੇਣ। ਫਿਰ ਵੀ ਕਹਿੰਦੇ ਹਨ – ਫੁਰਸਤ ਨਹੀਂ ਹੈ। ਬਾਕੀ ਇੱਥੇ ਕੋਈ ਮੱਥਾ ਆਦਿ ਤਾਂ ਟੇਕਣਾ ਨਹੀਂ ਹੈ। ਸੰਨਿਆਸੀਆਂ ਦੇ ਅੱਗੇ ਚਰਨਾਂ ਵਿੱਚ ਜਰੂਰ ਡਿੱਗਣਗੇ। ਇਹ ਤਾਂ ਗੁਪਤ ਹੈ ਨਾ। ਅੱਗੇ ਚੱਲਕੇ ਬਹੁਤ ਪ੍ਰਭਾਵ ਨਿਕਲੇਗਾ। ਉਸ ਵਕਤ ਭੀੜ ਬਹੁਤ ਹੋਵੇਗੀ। ਭੀੜਭਾੜ ਵਿੱਚ ਕਿੰਨੇਂ ਮਨੁੱਖ ਮਰ ਜਾਂਦੇ ਹਨ। ਪ੍ਰਾਈਮ ਮਿਨਿਸਟਰ ਆਦਿ ਦਾ ਦਰਸ਼ਨ ਕਰਨ ਕਿੰਨੀ ਭੀੜ ਖੜ੍ਹੀ ਹੋ ਜਾਂਦੀ ਹੈ। ਇੱਥੇ ਕਿੰਨੇਂ ਗੁਪਤ ਬੈਠੇ ਹਨ, ਬੱਚਿਆਂ ਦੇ ਨਾਲ। ਇੱਥੇ ਵੇਖਣਗੇ ਕਿਸਨੂੰ? ਇਨ੍ਹਾਂ ਦੇ ਲਈ ਤਾਂ ਜਾਣਦੇ ਹਨ ਜੌਹਰੀ ਸੀ। ਸ਼ਾਸਤਰਾਂ ਵਿੱਚ ਵੀ ਹੈ – ਬ੍ਰਹਮਾ ਦਵਾਰਾ ਮਨੁੱਖ ਸ੍ਰਿਸ਼ਟੀ ਰਚੀ ਕਿਵੇਂ? ਬਾਪ ਕਹਿੰਦੇ ਹਨ – ਮੈਂ ਇਨ੍ਹਾਂ ਵਿੱਚ ਪ੍ਰਵੇਸ਼ ਕਰ ਰਚਦਾ ਹਾਂ। ਇਹ ਵੀ ਲਿਖਿਆ ਹੋਇਆ ਹੈ ਪਰੰਤੂ ਪੱਥਰ ਬੁੱਧੀ ਸਮਝਦੇ ਨਹੀਂ। ਬਾਪ ਆਕੇ ਬੱਚਿਆਂ ਨੂੰ ਪਤਿਤ ਤੋਂ ਪਾਵਨ ਬਣਾਏ ਟ੍ਰਾਂਸਫਰ ਕਰਦੇ ਹਨ। ਬਾਕੀ ਕੋਈ ਨਵੀਂ ਰਚਨਾ ਥੋੜ੍ਹੀ ਰਚਦੇ ਹਨ। ਇਹ ਹੈ ਪਤਿਤਾਂ ਨੂੰ ਪਾਵਨ ਬਣਾਉਣ ਦੀ ਯੁਕਤੀ। ਵਿਰਾਟ ਰੂਪ ਦਾ ਚਿੱਤਰ ਜਰੂਰ ਹੋਣਾ ਚਾਹੀਦਾ ਹੈ। ਚਿੱਤਰ ਵੱਡਾ ਹੋਵੇਗਾ ਤਾਂ ਸਮਝਾਉਣ ਵਿੱਚ ਵੀ ਸਹਿਜ ਹੋਵੇਗਾ। ਪਥਰਬੁੱਧੀ ਤੋਂ ਪਾਰਸਬੁੱਧੀ ਬਨਾਉਣਾ, ਕੋਈ ਸਹਿਜ ਗੱਲ ਥੋੜ੍ਹੀ ਨਾ ਹੈ। ਕਈ ਤਾਂ ਬਿਲਕੁਲ ਇਵੇਂ ਤਵਾਈ ਮਿਸਲ ਵੇਖਕੇ ਚਲੇ ਜਾਂਦੇ ਹਨ। ਪ੍ਰਜਾ ਬਣਨ ਵਾਲਾ ਹੋਵੇਗਾ ਤਾਂ ਵੀ ਕੁਝ ਨਾ ਕੁਝ ਬੁੱਧੀ ਵਿੱਚ ਬੇਠੇਗਾ। ਅਸੀਂ ਸੋ ਬ੍ਰਾਹਮਣ, ਸੋ ਅਸੀਂ ਦੇਵਤਾ, ਅਸੀਂ ਸੋ ਦਾ ਅਰਥ ਬਾਬਾ ਨੇ ਕਿੰਨਾਂ ਚੰਗਾ ਸਮਝਾਇਆ ਹੈ। ਉਹ ਕਹਿੰਦੇ ਆਤਮਾ ਸੋ ਪਰਮਾਤਮਾ। ਬਸ। ਇੱਥੇ ਤੁਸੀਂ ਜਾਣਦੇ ਹੋ ਅਸੀਂ ਆਤਮਾ ਹਾਂ ਹੀ। ਅਸੀਂ ਆਤਮਾ ਪਹਿਲੇ ਬ੍ਰਾਹਮਣ ਫਿਰ ਹਮ ਸੋ ਦੇਵਤਾ, ਹਮ ਸੋ ਸ਼ਤ੍ਰੀ… ਬਣਦੇ ਹਾਂ। ਅਸੀਂ ਕਿੰਨੇਂ ਵਰਨਾਂ ਵਾਲੇ ਬਣਦੇ ਹਾਂ! 84 ਦਾ ਚੱਕਰ ਲਗਾਉਂਦੇ ਹਾਂ। ਬਾਕੀ ਜੋ ਬਾਦ ਵਿੱਚ ਆਉਂਦੇ ਹਨ- ਉਨ੍ਹਾਂ ਦੇ ਲਗਭਗ ਕਿੰਨੇਂ ਜਨਮ ਹੋਣਗੇ! ਹਿਸਾਬ ਕੱਢ ਸਕਦੇ ਹੋ। ਚਿੱਤਰ ਬਹੁਤ ਚੰਗੇ ਬਾਬਾ ਦੀ ਦਿਲਪਸੰਦ ਬਣਨੇ ਚਾਹੀਦੇ ਹਨ। ਦੋ ਚਾਰ ਚੰਗੇ ਬੱਚੇ ਹੋਣੇ ਚਾਹੀਦੇ ਹਨ, ਜੋ ਚਿੱਤਰ ਬਣਾਉਣ ਵਿੱਚ ਮਦਦ ਕਰਨ। ਬਾਬਾ ਖਰਚਾ ਦੇਣ ਲਈ ਤਿਆਰ ਹਨ, ਫਿਰ ਹੁੰਡੀ ਆਪੇ ਹੀ ਬਾਬਾ ਭਰਾਵੇਗਾ। ਬਾਬਾ ਕਹਿੰਦੇ ਹਨ ਮੁੱਖ ਚਿੱਤਰ ਟ੍ਰਾਂਸਲਾਇਟ ਦੇ ਬਣਨੇ ਚਾਹੀਦੇ ਹਨ। ਮਨੁੱਖ ਵੇਖ ਖੁਸ਼ ਹੋਣਗੇ। ਸਾਰੀ ਪ੍ਰਦਰਸ਼ਨੀ ਅਜਿਹੀ ਹੋਣੀ ਚਾਹੀਦੀ ਹੈ। ਪਰ ਬੱਚਿਆਂ ਨੂੰ ਖੜ੍ਹਾ ਕਰਨ ਦੇ ਲਈ ਬਾਬਾ ਨੂੰ ਮਿਹਨਤ ਕਰਨੀ ਪੈਂਦੀ ਹੈ।
ਬਾਪ ਦੀ ਯਾਦ ਹੈ ਮੁੱਖ। ਯਾਦ ਨਾਲ ਹੀ ਤੁਸੀਂ ਪਤਿਤ ਤੋਂ ਪਾਵਨ ਸ੍ਰਿਸ਼ਟੀ ਦੇ ਮਾਲਿਕ ਬਣ ਜਾਵੋਗੇ। ਹੋਰ ਕੋਈ ਉਪਾਏ ਨਹੀਂ। ਤੁਰਦੇ – ਫਿਰਦੇ ਬਾਬਾ ਨੂੰ ਯਾਦ ਕਰੋ। ਚੱਕਰ ਨੂੰ ਯਾਦ ਕਰਨਾ ਹੈ। ਤੁਹਾਡਾ ਸੁਭਾਅ ਬੜਾ ਰਾਇਲ ਚਾਹੀਦਾ ਹੈ। ਚਲਦੇ – ਚਲਦੇ ਕਿਸੇ ਨੂੰ ਲੋਭ, ਕਿਸੇ ਨੂੰ ਮੌਹ ਫੜ ਲੈਂਦਾ ਹੈ। ਕਈ ਦਿਲ ਪਸੰਦ ਚੀਜ ਤੇ ਹਿਰੇ ਹੋਏ ਹਨ, ਨਹੀਂ ਮਿਲੇਗੀ ਤਾਂ ਬਿਮਾਰ ਹੋ ਜਾਣਗੇ। ਇਸ ਕਾਰਨ ਆਦਤ ਕੋਈ ਵੀ ਰੱਖਣੀ ਨਹੀਂ ਚਾਹੀਦਾ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਆਪਣਾ ਕਲਿਆਣ ਕਰਨ ਲਈ ਬਾਪ ਦੀ ਆਗਿਆ ਮੰਨਣੀ ਹੈ। ਬਾਪਦਾਦਾ ਦੀ ਕਦੇ ਵੀ ਅਵੱਗਿਆ ਨਹੀਂ ਕਰਨੀ ਹੈ। ਕੋਈ ਵੀ ਲੋਭ, ਮੌਹ ਦੀ ਆਦਤ ਨਹੀਂ ਰੱਖਣੀ ਹੈ।
2. ਆਪਣਾ ਸੁਭਾਅ ਬਹੁਤ ਰਾਇਲ ਬਨਾਉਣਾ ਹੈ। ਸਵੇਰੇ – ਸਵੇਰੇ ਅਮ੍ਰਿਤਵੇਲੇ ਉੱਠ ਬਾਪ ਨੂੰ ਯਾਦ ਕਰਨ ਦਾ ਅਭਿਆਸ ਕਰਨਾ ਹੈ।
ਵਰਦਾਨ:-
ਆਪਣੇ ਅਸਲੀ ਪੋਜੀਸ਼ਨ ਵਿੱਚ ਠਹਿਰਨਾ – ਇਹ ਹੀ ਯਾਦ ਦੀ ਯਾਤ੍ਰਾ ਹੈ, ਜੋ ਹਾਂ, ਜਿਸ ਦਾ ਹਾਂ – ਉਸ ਵਿੱਚ ਸਥਿਤ ਰਹੋ, ਇਸੇ ਅਸਲੀ ਸ੍ਵਰੂਪ ਦੇ ਨਿਸ਼ਚੇ ਅਤੇ ਅਨੇਕ ਵਾਰ ਦੇ ਵਿਜੇ ਦੀ ਸਮ੍ਰਿਤੀ ਨਾਲ ਸਦਾ ਨਸ਼ੇ ਦੀ ਸਥਿਤੀ ਦੇ ਸਾਗਰ ਵਿੱਚ ਲਹਿਰਾਉਂਦੇ ਰਹਿਣਗੇ। ਜਦ ਸੁਖ ਦਾਤਾ ਦੇ ਬੱਚੇ ਹਾਂ ਤਾਂ ਦੁਖ ਦੀ ਲਹਿਰ ਆ ਕਿਵੇਂ ਸਕਦੀ ਹੈ, ਸ੍ਰਵ ਸ਼ਕਤੀਮਾਨ ਦੇ ਬੱਚੇ ਸ਼ਕਤੀਹੀਣ ਹੋ ਕਿਵੇਂ ਸਕਦੇ! ਇਸੇ ਪੁਜੀਸ਼ਨ ਦੇ ਅਨੁਭਵ ਵਿੱਚ ਰਹੋ ਤਾਂ ਤੁਹਾਡੀ ਮੂਰਤ ਤੋਂ ਬਾਪ ਜਾਂ ਸਿੱਖਿਅਕ ਦੀ ਮੂਰਤ ਖ਼ੁਦ ਪ੍ਰਤੱਖ ਹੋਵੇਗੀ।
ਸਲੋਗਨ:-
➤ Email me Murli: Receive Daily Murli on your email. Subscribe!