30 May 2022 Punjabi Murli Today | Brahma Kumaris

Read and Listen today’s Gyan Murli in Punjabi 

May 29, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :-- ਬਾਪ ਆਇਆ ਹੈ ਤੁਹਾਡੀਆਂ ਸਭ ਸ਼ੁੱਧ ਕਾਮਨਾਵਾਂ ਪੂਰੀਆਂ ਕਰਨ, ਰਾਵਣ ਅਸ਼ੁੱਧ ਕਾਮਨਾਵਾਂ ਪੂਰੀਆਂ ਕਰਦਾ ਹੈ ਅਤੇ ਬਾਪ ਸ਼ੁੱਧ ਕਾਮਨਾਵਾਂ ਪੂਰੀਆਂ ਕਰਦੇ ਹਨ"

ਪ੍ਰਸ਼ਨ: -

ਜੋ ਬਾਪ ਦੀ ਸ਼੍ਰੀਮਤ ਦਾ ਉਲੰਘਣ ਕਰਦੇ ਹਨ – ਉਹਨਾਂ ਦੀ ਅੰਤਿਮ ਗਤੀ ਕੀ ਹੋਵੇਗੀ ?

ਉੱਤਰ:-

ਸ਼੍ਰੀਮਤ ਦਾ ਉਲਘੰਣ ਕਰਨ ਵਾਲਿਆਂ ਨੂੰ ਮਾਇਆ ਦੇ ਭੂਤ ਅੰਤ ਵਿੱਚ ਰਾਮ ਨਾਮ ਸਤ ਹੈ… ਕਰਕੇ ਲੈ ਚੱਲਣਗੇ। ਫਿਰ ਬਹੁਤ ਕੜੀ ਸਜ਼ਾ ਖਾਣੀ ਪਵੇਗੀ। ਸ਼੍ਰੀਮਤ ਤੇ ਨਾ ਚੱਲੇ ਤਾਂ ਇਹ ਮਰੇ। ਧਰਮਰਾਜ ਪੂਰਾ ਹਿਸਾਬ ਲੈਂਦਾ ਹੈ, ਇਸਲਈ ਬਾਪ ਬੱਚਿਆਂ ਨੂੰ ਚੰਗੀ ਮਤ ਦਿੰਦੇ ਹਨ, ਬੱਚੇ ਮਾਇਆ ਦੀ ਬੁਰੀ ਮਤ ਤੋਂ ਸਾਵਧਾਨ ਰਹੋ। ਅਜਿਹਾ ਨਾ ਹੋਵੇ ਬਾਪ ਦਾ ਬਣਕੇ ਫਿਰ ਕੋਈ ਵਿਕਰਮ ਹੋ ਜਾਏ ਅਤੇ 100 ਗੁਣਾ ਦੰਡ ਭੋਗਣਾ ਪਵੇ। ਸ਼੍ਰੀਮਤ ਤੇ ਨਾ ਚੱਲਣਾ, ਪੜ੍ਹਾਈ ਛੱਡਣਾ ਹੀ ਆਪਣੇ ਉੱਪਰ ਬਦਦੁਆ, ਅਕ੍ਰਿਪਾ ਕਰਨਾ ਹੈ।

ਗੀਤ:-

ਓਮ ਨਮਾ ਸ਼ਿਵਾਏ..

ਓਮ ਸ਼ਾਂਤੀ ਇਹ ਪਰਮਪਿਤਾ ਪਰਮਾਤਮਾ ਦੀ ਮਹਿਮਾ ਭਗਤ ਲੋਕ ਗਾਉਂਦੇ ਹਨ! ਕਹਿੰਦੇ ਵੀ ਹਨ ਹੇ ਭਗਵਾਨ, ਹੇ ਸ਼ਿਵਬਾਬਾ, ਇਹ ਕਿਸਨੇ ਕਿਹਾ? ਆਤਮਾ ਨੇ ਆਪਣੇ ਬਾਬਾ ਨੂੰ ਯਾਦ ਕੀਤਾ ਕਿਉਂਕਿ ਆਤਮਾ ਜਾਣਦੀ ਹੈ ਸਾਡਾ ਲੌਕਿਕ ਬਾਪ ਵੀ ਹੈ ਅਤੇ ਇਹ ਹੈ ਪਾਰਲੌਕਿਕ ਬਾਪ, ਸ਼ਿਵਬਾਬਾ। ਉਹ ਆਉਂਦੇ ਵੀ ਹਨ ਭਾਰਤ ਵਿੱਚ ਅਤੇ ਇੱਕ ਹੀ ਵਾਰ ਅਵਤਾਰ ਲੈਂਦੇ ਹਨ। ਗਾਉਂਦੇ ਵੀ ਹਨ ਹੇ ਪਤਿਤ -ਪਾਵਨ ਆਓ, ਭ੍ਰਿਸ਼ਟਾਚਾਰੀ ਪਤਿਤਾਂ ਨੂੰ ਸ੍ਰੇਸ਼ਠਾਚਾਰੀ ਪਾਵਨ ਬਣਾਉਣ ਦੇ ਲਈ। ਪਰ ਸਭ ਆਪਣੇ ਨੂੰ ਪਤਿਤ ਭ੍ਰਿਸ਼ਟਾਚਾਰੀ ਸਮਝਦੇ ਨਹੀਂ ਹਨ। ਸਭ ਇੱਕ ਕਿਸਮ ਦੇ ਵੀ ਨਹੀਂ ਹੁੰਦੇ ਹਨ। ਹਰ ਇੱਕ ਦੀ ਪਦਵੀ ਆਪਣੀ -ਆਪਣੀ ਹੁੰਦੀ ਹੈ। ਹਰ ਇੱਕ ਦੇ ਕਰਮਾਂ ਦੀ ਗਤੀ ਨਿਆਰੀ ਹੁੰਦੀ ਹੈ, ਇੱਕ ਨਾ ਮਿਲੇ ਦੂਸਰੇ ਨਾਲ। ਬਾਪ ਬੈਠ ਸਮਝਾਉਂਦੇ ਹਨ – ਤੁਸੀਂ ਬਾਪ ਨੂੰ ਨਾ ਜਾਨਣ ਦੇ ਕਾਰਨ ਇੰਨੇ ਆਰਫਨ ਪਤਿਤ ਬਣ ਗਏ ਹੋ। ਕਹਿੰਦੇ ਵੀ ਹਨ ਪਤਿਤ – ਪਾਵਨ, ਸਰਵ ਦੇ ਸਦਗਤੀ ਦਾਤਾ ਤੁਸੀਂ ਹੋ। ਫਿਰ ਗੀਤਾ ਅਤੇ ਗੰਗਾ ਪਤਿਤ – ਪਾਵਨੀ ਕਿਵੇਂ ਹੋਈ। ਤੁਹਾਨੂੰ ਏਨਾ ਬੇਸਮਝ ਕਿਸਨੇ ਬਣਾਇਆ ਹੈ? ਇਹਨਾਂ ਪੰਜ ਵਿਕਾਰਾਂ ਰੂਪੀ ਰਾਵਣ ਨੇ। ਹੁਣ ਸਭ ਰਾਵਣ ਰਾਜ ਮਤਲਬ ਸ਼ੋਕ ਵਾਟਿਕਾ ਵਿੱਚ ਹਨ। ਹੈਡ ਜੋ ਹਨ ਉਹਨਾਂ ਨੂੰ ਤੇ ਬਹੁਤ ਫਿਕਰਾਤ ਰਹਿੰਦੀ ਹੈ। ਸਭ ਦੁੱਖੀ ਹਨ, ਇਸਲਈ ਪੁਕਾਰਦੇ ਹਨ ਹੇ ਬਾਬਾ ਤੁਸੀਂ ਆਓ, ਸਾਨੂੰ ਸਵਰਗ ਵਿੱਚ ਲੈ ਚੱਲੋ। ਸਦੈਵ ਨਿਰੋਗੀ, ਵੱਡੀ ਉਮਰ ਵਾਲੇ, ਸ਼ਾਂਤੀ ਸੰਪੰਨ, ਧੰਨਵਾਨ ਬਣਾਓ। ਬਾਪ ਤੇ ਸੁੱਖ ਸ਼ਾਂਤੀ ਦਾ ਸਾਗਰ ਹੈ ਨਾ। ਮਨੁੱਖ ਦੀ ਇਹ ਮਹਿਮਾ ਨਹੀਂ ਹੋ ਸਕਦੀ। ਭਾਵੇਂ ਮਨੁੱਖ ਆਪਣੇ ਨੂੰ ਸ਼ਿਵੋਹਮ ਵੀ ਕਹਾਉਂਦੇ ਹਨ, ਪਰ ਹਨ ਪਤਿਤ। ਬਾਪ ਸਮਝਾਉਂਦੇ ਹਨ – ਤੁਸੀਂ ਬਾਪ ਨੂੰ ਸਰਵਵਿਆਪੀ ਕਹਿੰਦੇ ਹੋ, ਇਸ ਵਿੱਚ ਤੇ ਕੋਈ ਵੀ ਗੱਲ ਠਹਿਰਦੀ ਨਹੀਂ। ਭਗਤੀ ਵੀ ਚੱਲ ਨਹੀਂ ਸਕਦੀ ਕਿਉਂਕਿ ਭਗਤ ਭਗਵਾਨ ਨੂੰ ਯਾਦ ਕਰਦੇ ਹਨ। ਭਗਵਾਨ ਇੱਕ ਹੈ, ਭਗਤੀਆਂ ਅਨੇਕ ਹਨ । ਜਦੋਂ ਸਭ ਮੈਨੂੰ ਭਗਵਾਨ ਨੂੰ ਪੱਥਰ ਠੀਕਰ ਵਿੱਚ ਠੋਕ ਖੁਦ ਵੀ ਪੱਥਰਬੁੱਧੀ ਬਣ ਜਾਂਦੇ ਹਨ, ਉਦੋਂ ਮੈਨੂੰ ਆਉਣਾ ਪੈਂਦਾ ਹੈ। ਪ੍ਰਜਾਪਿਤਾ ਬ੍ਰਹਮਾ ਦਵਾਰਾ ਪਾਵਨ ਦੁਨੀਆਂ ਦੀ ਸਥਾਪਨਾ ਕਰਦੇ ਹਨ। ਇਹ ਪ੍ਰਜਾਪਿਤਾ ਬ੍ਰਹਮਾ ਦੇ ਏਡੋਪਟ ਬੱਚੇ ਹਨ, ਕਿੰਨੇ ਢੇਰ ਬੱਚੇ ਹਨ। ਹੁਣ ਵੀ ਵ੍ਰਿਧੀ ਨੂੰ ਪਾਉਣਗੇ। ਜੋ ਬ੍ਰਾਹਮਣ ਬਣਨਗੇ ਉਹ ਹੀ ਫਿਰ ਦੇਵਤਾ ਬਣਨਗੇ। ਪਹਿਲੇ ਤੁਸੀਂ ਸ਼ੂਦਰ ਸੀ। ਫਿਰ ਬ੍ਰਹਮਾ ਮੁਖ ਵੰਸ਼ਾਵਲੀ ਬ੍ਰਾਹਮਣ ਬਣੇ ਫਿਰ ਦੇਵਤਾ ਸ਼ਤ੍ਰੀ ਬਣਨਗੇ। ਇਹ ਚੱਕਰ ਫਿਰਦਾ ਹੈ। ਇਹ ਬਾਪ ਹੀ ਸਮਝਾਉਂਦੇ ਹਨ। ਇਹ ਮਨੁੱਖ ਸ਼੍ਰਿਸਟੀ ਹੈ, ਸੂਖਸ਼ਮਵਤਨ ਵਿੱਚ ਹਨ ਫਰਿਸ਼ਤੇ। ਉੱਥੇ ਕੋਈ ਝਾੜ ਨਹੀਂ ਹੈ। ਇਹ ਮਨੁੱਖ ਸ਼੍ਰਿਸ਼ਟੀ ਰੂਪੀ ਝਾੜ ਇਹ ਹੀ ਹੈ। ਤਾਂ ਬਾਪ ਆਕੇ ਇਸ ਗਿਆਨ ਅੰਮ੍ਰਿਤ ਦਾ ਕਲਸ਼ ਮਾਤਾਵਾਂ ਦੇ ਸਿਰ ਤੇ ਰੱਖਦੇ ਹਨ। ਅਸਲ ਵਿੱਚ ਕੋਈ ਅੰਮ੍ਰਿਤ ਨਹੀਂ ਹੈ। ਇਹ ਹੈ ਨਾਲੇਜ। ਬਾਪ ਆਕੇ ਸਹਿਜ ਰਾਜਯੋਗ ਦੀ ਸਿੱਖਿਆ ਦਿੰਦੇ ਹਨ। ਬਾਪ ਕਹਿੰਦੇ ਹਨ ਮੈਂ ਤੇ ਨਿਰਾਕਾਰ ਹਾਂ, ਨੰਬਰਵਨ ਮਨੁੱਖ ਦੇ ਤਨ ਵਿੱਚ ਪ੍ਰਵੇਸ਼ ਕਰਦਾ ਹਾਂ। ਖੁਦ ਕਹਿੰਦੇ ਹਨ ਜਦੋਂ ਮੈਂ ਬ੍ਰਹਮਾ ਤਨ ਵਿੱਚ ਪ੍ਰਵੇਸ਼ ਕਰਾਂ ਉਦੋਂ ਤੋਂ ਬ੍ਰਾਹਮਣ ਸੰਪਰਦਾਈ ਹੋਵੇ। ਬ੍ਰਹਮਾ ਇੱਥੇ ਹੀ ਚਾਹੀਦੇ ਹਨ। ਉਹ ਸੂਖਸ਼ਮਵਤਨ ਵਾਸੀ ਤੇ ਅਵਿਅਕਤ ਬ੍ਰਹਮਾ ਹਨ। ਮੈਂ ਇਸ ਵਿਅਕਤ ਵਿੱਚ ਪ੍ਰਵੇਸ਼ ਕਰਦਾ ਹਾਂ। ਮੈਂ ਇਸ ਵਿਅਕਤ ਵਿੱਚ ਪ੍ਰਵੇਸ਼ ਕਰਦਾ ਹਾਂ, ਇਹਨਾਂ ਨੂੰ ਫਰਿਸ਼ਤਾ ਬਣਾਉਣ ਦੇ ਲਈ । ਤੁਸੀਂ ਵੀ ਅੰਤ ਵਿੱਚ ਫਰਿਸ਼ਤੇ ਬਣ ਜਾਂਦੇ ਹੋ। ਤੁਸੀਂ ਬ੍ਰਾਹਮਣਾਂ ਨੂੰ ਇੱਥੇ ਹੀ ਪਵਿੱਤਰ ਬਣਨਾ ਹੈ। ਫਿਰ ਪਵਿੱਤਰ ਦੁਨੀਆਂ ਵਿੱਚ ਜਾਕੇ ਜਨਮ ਲਵਾਂਗੇ। ਤੁਸੀਂ ਦੋਵੇਂ ਹਿੰਸਾ ਨਹੀਂ ਕਰਦੇ ਹੋ। ਕਾਮ ਕਟਾਰੀ ਚਲਾਉਣਾ ਸਭਤੋਂ ਤਿੱਖੀ ਹਿੰਸਾ ਹੈ, ਜਿਸ ਨਾਲ ਮਨੁੱਖ ਆਦਿ ਮੱਧ ਅੰਤ ਦੁੱਖ ਪਾਉਦੇ ਹਨ। ਦਵਾਪਰ ਤੋਂ ਲੈਕੇ ਕਾਮ ਕਟਾਰੀ ਚਲਾਉਂਦੇ ਆਏ ਹਨ, ਉਦੋਂ ਹੀ ਡਿੱਗਣਾ ਸ਼ੁਰੂ ਹੁੰਦਾ ਹੈ । ਮਨੁੱਖ ਦੇ ਕੋਲ ਹਨ ਭਗਤੀ ਦੀ ਨਾਲੇਜ਼। ਵੇਦ ਸ਼ਾਸ਼ਤਰ ਪੜ੍ਹਣਾ, ਭਗਤੀ ਕਰਨਾ। ਗਾਉਂਦੇ ਵੀ ਹਨ ਗਿਆਨ, ਭਗਤੀ, ਵੈਰਾਗ। ਭਗਤੀ ਦੇ ਬਾਦ ਹੀ ਬਾਬਾ ਸਾਰੀ ਦੁਨੀਆਂ ਤੋਂ ਵੈਰਾਗ ਦਿਵਾਉਂਦੇ ਹਨ ਕਿਉਂਕਿ ਇਸ ਪਤਿਤ ਦੁਨੀਆਂ ਦਾ ਵਿਨਾਸ਼ ਹੋਣਾ ਹੈ ਇਸਲਈ ਦੇਹ ਸਹਿਤ ਦੇਹ ਦੇ ਸਭ ਸੰਬੰਧੀਆਂ ਨੂੰ ਭੁੱਲ ਜਾਓ। ਮੁਝ ਇੱਕ ਦੇ ਨਾਲ ਬੁੱਧੀਯੋਗ ਲਗਾਓ। ਅਜਿਹੀ ਪ੍ਰੈਕਟਿਸ ਹੋਵੇ ਜੋ ਅੰਤ ਸਮੇਂ ਕੋਈ ਵੀ ਯਾਦ ਨਾ ਪਵੇ। ਇਸ ਪੁਰਾਣੀ ਦੁਨੀਆਂ ਦਾ ਤਿਆਗ ਕਰਾਇਆ ਜਾਂਦਾ ਹੈ। ਬੇਹੱਦ ਦਾ ਸੰਨਿਆਸ ਬੇਹੱਦ ਬਾਪ ਕਰਾਉਂਦੇ ਹਨ। ਪੁਨਰਜਨਮ ਤੇ ਸਭਨੂੰ ਲੈਂਣਾ ਹੈ , ਨਹੀਂ ਤੇ ਇੰਨੀ ਵ੍ਰਿਧੀ ਕਿਵੇਂ ਹੁੰਦੀ। ਹੱਦ ਦੇ ਸੰਨਿਆਸੀਆਂ ਦਵਾਰਾ ਪਵਿੱਤਰਤਾ ਦਾ ਬਲ ਭਾਰਤਵਾਸੀਆਂ ਨੂੰ ਮਿਲਦਾ ਹੈ। ਭਾਰਤ ਵਰਗਾ ਪਵਿੱਤਰ ਖੰਡ ਹੋਰ ਕੋਈ ਹੁੰਦਾ ਨਹੀਂ, ਬਾਪ ਦਾ ਇਹ ਬਰਥ ਪਲੇਸ ਹੈ। ਪਰ ਮਨੁੱਖ ਜਾਣਦੇ ਨਹੀਂ, ਬਾਪ ਕਿਵੇਂ ਅਵਤਾਰ ਲੈਂਦੇ ਹਨ, ਕੀ ਕਰਦੇ ਹਨ। ਕੁਝ ਵੀ ਜਾਣਦੇ ਨਹੀਂ। ਬ੍ਰਹਮਾ ਦਾ ਦਿਨ, ਬ੍ਰਹਮਾ ਦੀ ਰਾਤ ਵੀ ਕਹਿੰਦੇ ਹਨ। ਦਿਨ ਮਤਲਬ ਸਵਰਗ, ਰਾਤ ਮਤਲਬ ਨਰਕ। ਜਾਣਦੇ ਨਹੀਂ। ਬ੍ਰਹਮਾ ਦੀ ਰਾਤ ਤੇ ਤੁਸੀਂ ਬੱਚਿਆਂ ਦੀ ਵੀ ਰਾਤ। ਬ੍ਰਹਮਾ ਦਾ ਦਿਨ ਤੇ ਤੁਸੀਂ ਬੱਚਿਆਂ ਦਾ ਵੀ ਦਿਨ ਹੋ ਜਾਂਦਾ ਹੈ। ਰਾਵਣ ਰਾਜ ਵਿੱਚ ਸਭ ਦੁਰਗਤੀ ਨੂੰ ਪਾਏ ਹੋਏ ਹਨ। ਹੁਣ ਤੁਸੀਂ ਬੱਚੇ ਬਾਪ ਦਵਾਰਾ ਸਦਗਤੀ ਨੂੰ ਪਾ ਰਹੇ ਹੋ। ਤੁਸੀਂ ਇਸ ਸਮੇਂ ਹੋ ਈਸ਼ਵਰੀ ਔਲਾਦ। ਪਰਮਪਿਤਾ ਪਰਮਾਤਮਾ ਦਾ ਬੱਚਾ ਬ੍ਰਹਮਾ ਉਹਨਾਂ ਦੇ ਤੁਸੀਂ ਐਡੋਪਟ ਬੱਚੇ, ਤਾਂ ਸ਼ਿਵਬਾਬਾ ਦੇ ਪੋਤਰੇ ਠਹਿਰੇ। ਇਹ ਪੁੱਤਰ ਬ੍ਰਹਮਾ ਵੀ ਸੁਣਦੇ ਅਤੇ ਤੁਸੀਂ ਪੋਤਰੇ ਪੋਤਰੀਆਂ ਵੀ ਸੁਣਦੇ ਹੋ। ਹੁਣ ਫਿਰ ਇਹ ਗਿਆਨ ਪ੍ਰਾਯ ਲੋਪ ਹੋ ਜਾਏਗਾ। ਇਹ ਰਾਜਯੋਗ ਬਾਪ ਹੀ ਆਕੇ ਸਿਖਾਉਂਦੇ ਹਨ। ਸੰਨਿਆਸੀਆਂ ਦਾ ਪਾਰ੍ਟ ਹੀ ਵੱਖਰਾ ਹੈ ਅਤੇ ਤੁਸੀਂ ਆਦਿ ਸਨਾਤਨ ਦੇਵੀ- ਦੇਵਤਾ ਧਰਮ ਵਾਲਿਆਂ ਦਾ ਪਾਰ੍ਟ ਹੀ ਵੱਖਰਾ ਹੈ। ਉੱਥੇ ਦੇਵਤਿਆਂ ਦੀ ਉਮਰ ਵੀ ਵੱਡੀ ਰਹਿੰਦੀ ਹੈ। ਅਕਾਲੈ ਮ੍ਰਿਤੂ ਨਹੀਂ ਹੁੰਦੀ ਹੈ। ਉੱਥੇ ਦੇਵਤੇ ਆਤਮ – ਅਭਿਮਾਨੀ ਹੁੰਦੇ ਹਨ। ਪਰਮਾਤਮ – ਅਭਿਮਾਨੀ ਨਹੀਂ। ਫਿਰ ਮਾਇਆ ਦੀ ਪ੍ਰਵੇਸ਼ਤਾ ਹੋਣ ਨਾਲ ਦੇਹ – ਅਭਿਮਾਨੀ ਬਣ ਜਾਂਦੇ ਹਨ। ਇਸ ਸਮੇਂ ਤੁਸੀਂ ਆਤਮ – ਅਭਿਮਾਨੀ ਹੋ ਤੇ ਪਰਮਾਤਮ – ਅਭਿਮਾਨੀ ਵੀ ਹੋ। ਇਸ ਸਮੇਂ ਤੁਸੀਂ ਜਾਣਦੇ ਹੋ ਅਸੀਂ ਪਰਮਾਤਮਾ ਦੀ ਸੰਤਾਨ ਹਾਂ, ਪਰਮਾਤਮਾ ਦੇ ਅਕੁਪੇਸ਼ਨ ਨੂੰ ਜਾਣਦੇ ਹਾਂ। ਇਹ ਸ਼ੁੱਧ ਅਭਿਮਾਨ ਹੋਇਆ। ਆਪਣੇ ਨੂੰ ਸ਼ਿਵੋਹਮ ਜਾਂ ਪਰਮਾਤਮਾ ਕਹਿਣਾ ਇਹ ਅਸ਼ੁੱਧ ਅਭਿਮਾਨ ਹੈ। ਤੁਸੀਂ ਹੁਣ ਆਪਣੇ ਨੂੰ ਵੀ ਹੋਰਾਂ ਨੂੰ ਵੀ ਪਰਮਾਤਮਾ ਨੂੰ ਵੀ ਜਾਣ ਗਏ ਪਰਮਾਤਮਾ ਦਵਾਰਾ। ਤੁਸੀਂ ਜਾਣਦੇ ਹੋ ਪਰਮਪਿਤਾ ਪਰਮਾਤਮਾ ਕਲਪ – ਕਲਪ ਆਉਂਦੇ ਹਨ। ਭਗਤੀ ਮਾਰਗ ਵਿੱਚ ਵੀ ਅਲਪਕਾਲ ਦਾ ਸੁੱਖ ਕਹਿ ਦਿੰਦੇ ਹਨ। ਬਾਕੀ ਉਹ ਚਿੱਤਰ ਤੇ ਜੜ ਹਨ। ਤੁਸੀਂ ਜਿਸ ਮਨੋਕਾਮਨਾ ਨਾਲ ਪੂਜਾ ਆਦਿ ਕਰਦੇ ਹੋ ਤਾਂ ਮੈਂ ਤੁਹਾਡੀ ਸਭ ਸ਼ੁੱਧ ਕਾਮਨਾਵਾਂ ਪੂਰੀਆਂ ਕਰਦਾ ਹਾਂ। ਅਸ਼ੁੱਧ ਕਾਮਨਾ ਤੇ ਰਾਵਣ ਪੁਰੀਆ ਕਰਦਾ ਹੈ। ਬਹੁਤ ਰਿਧੀ ਸਿੱਧੀ ਆਦਿ ਸਿੱਖਦੇ ਹਨ। ਉਹ ਹੈ ਰਾਵਣ ਮਤ। ਮੈਂ ਹਾਂ ਹੀ ਸੁਖ ਦਾਤਾ। ਮੈਂ ਕਿਸੇ ਨੂੰ ਦੁੱਖ ਨਹੀਂ ਦਿੰਦਾ ਹਾਂ। ਕਹਿੰਦੇ ਹਨ ਦੁੱਖ ਸੁਖ ਈਸ਼ਵਰ ਹੀ ਦਿੰਦੇ ਹਨ। ਇਹ ਵੀ ਮੇਰੇ ਉਪਰ ਕਲੰਕ ਲਗਾਉਂਦੇ ਹਨ। ਜੇਕਰ ਅਜਿਹਾ ਹੈ ਤੇ ਬੁਲਾਉਦੇ ਹੀ ਕਿਉਂ ਹੋ। ਪਰਮਾਤਮਾ ਰਹਿਮ ਕਰੋ, ਸ਼ਮਾ ਕਰੋ। ਜਾਣਦੇ ਹਨ, ਧਰਮਰਾਜ ਦੇ ਦਵਾਰਾ ਬਹੁਤ ਦੰਡ ਖਵਾਉਣਗੇ।

ਬਾਪ ਸਮਝਾਉਂਦੇ ਹਨ ਬੱਚੇ ਭਗਤੀ ਮਾਰਗ ਦੇ ਇਹਨਾਂ ਸ਼ਾਸ਼ਤਰਾਂ ਆਦਿ ਵਿੱਚ ਕੋਈ ਸਾਰ ਨਹੀਂ ਹੈ। ਹੁਣ ਤੁਹਾਨੂੰ ਭਗਤੀ ਚੰਗੀ ਨਹੀਂ ਲਗਦੀ। ਇਵੇਂ ਵੀ ਨਹੀਂ ਕਹਿੰਦੇ ਹੋ ਕਿ ਹੇ ਭਗਵਾਨ। ਆਤਮਾ ਦਿਲ ਅੰਦਰ ਯਾਦ ਕਰਦੀ ਹੈ। ਬਸ ਇਹ ਹੈ ਅਜਪਾਜਾਪ। ਆਤਮਾਵਾਂ ਦਾ ਨਿਰਾਕਾਰ ਬਾਪ ਗੱਲ ਕਰਦੇ ਹਨ। ਆਤਮਾ ਸੁਣਦੀ ਹੈ। ਜੇਕਰ ਕਹੀਏ ਸਰਵਵਿਆਪੀ ਹੈ ਫਿਰ ਤੇ ਸਭ ਪਰਮਾਤਮਾ ਹੋ ਗਏ। ਬਾਪ ਕਹਿੰਦੇ ਹਨ ਕਿੰਨੇ ਪੱਥਰ ਬੁੱਧੀ ਬਣ ਗਏ ਹਨ। ਮਨੁੱਖਾਂ ਨੂੰ ਤੇ ਬਹੁਤ ਡਰ ਰਹਿੰਦਾ ਹੈ, ਕਿੱਥੇ ਗੁਰੂ ਬਦਦੁਆ ਨਾ ਦੇ ਦੇਵੇ। ਬਾਪ ਤੇ ਹੈ ਸੁਖਦਾਤਾ। ਬਦਦੁਆ ਮਤਲਬ ਕ੍ਰਿਪਾ ਅਕ੍ਰਿਪਾ ਤੇ ਬਾਪ ਬੱਚਿਆਂ ਦੇ ਉੱਪਰ ਕਰਦੇ ਹੀ ਨਹੀਂ। ਬੱਚੇ ਸ਼੍ਰੀਮਤ ਤੇ ਨਹੀਂ ਚੱਲਦੇ, ਪੜ੍ਹਦੇ ਨਹੀਂ ਤੇ ਅਕ੍ਰਿਪਾ ਆਪਣੇ ਉੱਪਰ ਕਰਦੇ ਹਨ। ਬਾਪ ਕਹਿੰਦੇ ਹਨ ਬੱਚੇ ਮੈਨੂੰ ਇੱਕ ਬਾਪ ਨੂੰ ਯਾਦ ਕਰੋ। ਸਤਿਯੁਗ ਤ੍ਰੇਤਾ ਵਿੱਚ ਭਗਤੀ ਹੁੰਦੀ ਨਹੀਂ। ਹੁਣ ਰਾਤ ਹੈ ਤਾਂ ਮਨੁੱਖ ਧੱਕੇ ਖਾਂਦੇ ਰਹਿੰਦੇ ਹਨ, ਤਾਂ ਹੀ ਕਿਹਾ ਜਾਂਦਾ ਹੈ ਸਤਿਗੁਰੂ ਬਿਨਾਂ ਘੋਰ ਹਨ੍ਹੇਰਾ। ਸਤਿਗੁਰੂ ਹੀ ਆਕੇ ਸਾਰੇ ਚੱਕਰ ਦਾ ਰਾਜ਼ ਸਮਝਾਉਂਦੇ ਹਨ ਕਿ ਤੁਸੀਂ ਦੇਵਤਾ ਸੀ ਫਿਰ ਸ਼ਤ੍ਰੀ ਬਣੇ, ਫਿਰ ਵੈਸ਼ ਸ਼ੂਦਰ ਬਣੇ। ਅਜਿਹੇ 84 ਜਨਮ ਪੂਰੇ ਕੀਤੇ 8 ਪੁਨਰਜਨਮ ਸਤਿਯੁਗ ਵਿੱਚ, 12 ਪੁਨਰਜਨਮ ਤ੍ਰੇਤਾ ਵਿੱਚ, ਫਿਰ 63 ਜਨਮ ਦਵਾਪਰ ਕਲਿਯੁਗ ਵਿੱਚ। ਚੱਕਰ ਨੂੰ ਫਿਰਨਾ ਹੀ ਹੈ। ਇਹ ਗੱਲਾਂ ਮਨੁੱਖ ਨਹੀਂ ਜਾਣਦੇ। ਇਹ ਹੀ ਭਾਰਤ ਵਿਸ਼ਵ ਦਾ ਮਾਲਿਕ ਸੀ ਹੋਰ ਕੋਈ ਖੰਡ ਨਹੀਂ ਸੀ। ਜਦੋਂ ਝੂਠ ਖੰਡ ਹੁੰਦਾ ਹੈ ਤੇ ਫਿਰ ਹੋਰ ਹੋਰ ਖੰਡ ਵੀ ਹੁੰਦੇ ਹਨ। ਹੁਣ ਤੇ ਦੇਖੋ ਲੜਾਈ ਝਗੜਾ ਕਿੰਨਾ ਹੈ। ਇਹ ਹੈ ਹੀ ਆਰਫਨਸ ਦੀ ਦੁਨੀਆਂ, ਬਾਪ ਨੂੰ ਨਹੀਂ ਜਾਣਦੇ। ਰੜ੍ਹੀਆ ਮਾਰਦੇ ਰਹਿੰਦੇ ਹਨ ਹੇ ਪਰਮਾਤਮਾ… ਬਾਪ ਕਹਿੰਦੇ ਹਨ ਮੈਂ ਇੱਕ ਹੀ ਵਾਰ ਆਉਂਦਾ ਹਾਂ, ਪਤਿਤ ਦੁਨੀਆਂ ਨੂੰ ਪਾਵਨ ਬਣਾਉਣ। ਬਾਪੂ ਦੇ ਲਈ ਸਮਝਦੇ ਸੀ ਕਿ ਰਾਮਰਾਜ ਸਥਾਪਨ ਕਰਦੇ ਹਨ, ਉਹਨਾਂ ਨੂੰ ਬਹੁਤ ਪੈਸੇ ਦਿੰਦੇ ਸਨ, ਪਰ ਉਹ ਪੈਸਾ ਕਦੇ ਆਪਣੇ ਕੰਮ ਵਿੱਚ ਨਹੀਂ ਲਗਾਉਂਦੇ ਸਨ। ਫਿਰ ਵੀ ਰਾਮਰਾਜ ਤੇ ਹੋਇਆ ਨਹੀਂ। ਇਹ ਤੇ ਹੈ ਸ਼ਿਵਬਾਬਾ, ਦਾਤਾ ਹੈ ਨਾ। ਸਿਰਫ਼ ਸਮਝਾਉਂਦੇ ਹਨ ਵਿਨਾਸ਼ ਤੇ ਹੋਣਾ ਹੀ ਹੈ, ਇਸਨਾਲ ਤੁਸੀਂ ਪੈਸੇ ਨੂੰ ਸਫਲ ਕਰੋ। ਇਹ ਸੈਂਟਰਜ਼ ਆਦਿ ਖੋਲੋ! ਬੋਰਡ ਲਗਾ ਦਵੋ ਇੱਕ ਬਾਪ ਕੋਲੋਂ ਆਕੇ ਸਵਰਗ ਦਾ ਵਰਸਾ ਲੈ ਲਵੋ ਸੈਕਿੰਡ ਵਿੱਚ। ਬਾਪ ਕਹਿੰਦੇ ਹਨ ਮੇਰੀ ਯਾਦ ਨਾਲ ਤੁਸੀਂ ਪਾਵਨ ਬਣੋਗੇ। ਤੁਹਾਡੀ ਬੁੱਧੀ ਵਿੱਚ ਇਹ ਚਕ੍ਰ ਫਿਰਨਾ ਚਾਹੀਦਾ ਹੈ। ਬ੍ਰਾਹਮਣ ਹੀ ਯੱਗ ਦੇ ਰਕਸ਼ਕ ਬਣਦੇ ਹਨ। ਇਹ ਹੈ ਰੁਦਰ ਗਿਆਨ ਯੱਗ, ਕ੍ਰਿਸ਼ਨ ਦਾ ਯੱਗ ਨਹੀਂ। ਸਤਿਯੁਗ ਵਿੱਚ ਯੱਗ ਹੁੰਦੇ ਨਹੀਂ। ਇਹ ਹੈ ਗਿਆਨ ਯੱਗ। ਬਾਕੀ ਸਭ ਹਨ ਭਗਤੀ ਦੇ ਯੱਗ। ਅਨੇਕ ਪ੍ਰਕਾਰ ਦੇ ਸ਼ਾਸ਼ਤਰ ਯੱਗ ਵਿੱਚ ਰੱਖਦੇ ਹਨ। ਚੌਂ – ਚੌਂ ਦਾ ਮੁਰੱਬਾ ਬਣਾ ਦਿੰਦੇ ਹਨ, ਉਸਨੂੰ ਗਿਆਨ ਯੱਗ ਨਹੀਂ ਕਹਾਂਗੇ। ਬਾਬਾ ਕਹਿੰਦੇ ਹਨ ਮੇਰਾ, ਰੁਦ੍ਰ ਦਾ ਗਿਆਨ ਯੱਗ ਰਚਿਆ ਹੋਇਆ ਹੈ। ਜੋ ਮੇਰੀ ਮਤ ਤੇ ਚੱਲੋਗੇ ਉਹਨਾਂ ਨੂੰ ਵੱਡਾ ਇਨਾਮ ਮਿਲੇਗਾ, ਵਿਸ਼ਵ ਦੀ ਬਾਦਸ਼ਾਹੀ। ਤੁਸੀਂ ਬੱਚਿਆਂ ਦੀ ਮੁਕਤੀ, ਜੀਵਨਮੁਕਤੀ ਦੀ ਸੌਗਾਤ ਦਿੰਦਾ ਹਾਂ। ਬਾਬਾ ਕਹਿੰਦੇ ਹਨ ਮਨੁੱਖਾਂ ਦੀਆਂ ਤੇ 84 ਲੱਖ ਯੋਨੀਆਂ ਰੱਖੀਆਂ, ਅਤੇ ਮੈਨੂੰ ਤੇ ਕਣ -ਕਣ ਵਿੱਚ ਪਾ ਦਿੱਤਾ ਹੈ ਫਿਰ ਵੀ ਮੈਂ ਪਰ – ਉਪਕਾਰੀ ਸੇਵਾਧਾਰੀ ਹਾਂ। ਤੁਸੀਂ ਰਾਵਣ ਦੀ ਮਤ ਤੇ ਮੈਨੂੰ ਗਾਲੀ ਦਿੰਦੇ ਆਏ ਹੋ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਹੁਣ ਤੁਸੀਂ ਬੱਚਿਆਂ ਨੂੰ ਕਦਮ -ਕਦਮ ਸ਼੍ਰੀਮਤ ਤੇ ਚੱਲਣਾ ਹੈ। ਬਾਪ ਚੰਗੀ ਮਤ ਦੇਣਗੇ, ਮਾਇਆ ਬੁਰੀ ਮਤ ਦਵੇਗੀ ਇਸਲਈ ਖਬਰਦਾਰ ਰਹਿਣਾ। ਮੇਰਾ ਬਣਕੇ ਫਿਰ ਕੋਈ ਵਿਕਰਮ ਕੀਤਾ ਤੇ ਸੌਗੁਣਾਂ ਦੰਡ ਪੈ ਜਾਏਗਾ। ਯੋਗਬਲ ਨਾਲ ਫਿਰ ਸ਼ਰੀਰ ਵੀ ਪਵਿੱਤਰ ਮਿਲੇਗਾ। ਸੰਨਿਆਸੀ ਲੋਕ ਵੀ ਕਹਿ ਦਿੰਦੇ ਹਨ। ਆਤਮਾ ਨਿਰਲੇਪ ਹੈ ਬਾਕੀ ਸ਼ਰੀਰ ਪਤਿਤ ਹੈ ਇਸਲਈ ਗੰਗਾ ਸ਼ਨਾਂਨ ਕਰਦੇ ਹਨ। ਅਰੇ ਆਤਮਾ ਸੱਚਾ ਸੋਨਾ ਨਹੀਂ ਹੋਵੇਗੀ ਤੇ ਜੇਵਰ ਸੱਚੇ ਸੋਨਾ ਕਿਵੇਂ ਬਣੇਗਾ। ਇਸ ਸਮੇਂ 5 ਤਤ੍ਵਵ ਵੀ ਤਮੋਪ੍ਰਧਾਨ ਹਨ।

ਇਹ ਤੁਹਾਡੀ ਰੂਹਾਨੀ ਗੌਰਮਿੰਟ ਵੱਡੇ ਤੇ ਵੱਡੀ ਹੈ, ਪਰ ਦੇਖੋ ਤੁਹਾਨੂੰ ਸਰਵਿਸ ਕਰਨ ਦੇ ਲਈ 3 ਪੈਰ ਪ੍ਰਿਥਵੀ ਦੇ ਵੀ ਨਹੀਂ ਮਿਲਦੇ ਹਨ, ਫਿਰ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦਾ ਹਾਂ। ਵਿਸ਼ਵ ਦੀ ਬਾਦਸ਼ਾਹੀ ਇਵੇਂ ਦਿੰਦਾ ਹਾਂ ਜੋ ਕੋਈ ਖਿਟਪਿਟ ਨਹੀਂ ਕਰ ਸਕਦੇ। ਆਸਮਾਨ, ਸਾਗਰ ਆਦਿ ਸਭਦੇ ਮਾਲਿਕ ਬਣ ਜਾਂਦੇ ਹੋ। ਕੋਈ ਵੀ ਹੱਦ ਨਹੀਂ ਰਹਿੰਦੀ। ਹੁਣ ਤੇ ਬਿਲਕੁਲ ਕੰਗਾਲ ਬਣ ਗਏ ਹੋ। ਹੁਣ ਫਿਰ ਤੋਂ ਤੁਸੀਂ ਵਿਸ਼ਵ ਦੇ ਮਾਲਿਕ ਬਣ ਰਹੇ ਹੋ ਤਾਂ ਸ਼੍ਰੀਮਤ ਤੇ ਚੱਲਣਾ ਪਵੇ, ਸ਼੍ਰੀਮਤ ਤੇ ਨਾ ਚੱਲੇ ਤਾਂ ਇਹ ਮਰਿਆ। ਮਾਇਆ ਦੇ ਭੂਤ ਰਾਮ ਨਾਮ ਸਤ ਹਨ, ਕਰਕੇ ਘਰ ਲੈ ਜਾਣਗੇ। ਸਜਾ ਬੜੀ ਕੜੀ ਖਾਣਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਯੱਗ ਦੀ ਪਿਆਰ ਨਾਲ ਸੇਵਾ ਕਰ, ਕਦਮ – ਕਦਮ ਤੇ ਸ਼੍ਰੀਮਤ ਤੇ ਚਲਦੇ ਬਾਪ ਕੋਲੋਂ ਮਨ ਇਛਿਤ ਫਲ ਮਤਲਬ ਵਿਸ਼ਵ ਦੀ ਬਾਦਸ਼ਾਹੀ ਲੈਣੀ ਹੈ।

2. ਵਿਨਾਸ਼ ਤੇ ਹੋਣਾ ਹੀ ਹੈ – ਇਸਲਈ ਆਪਣਾ ਸਭ ਕੁਝ ਸਫ਼ਲ ਕਰ ਲੈਣਾ ਹੈ। ਪੈਸਾ ਹੈ ਤੇ ਸੈਂਟਰਸ ਖੋਲ ਅਨੇਕਾਂ ਦੇ ਕਲਿਆਣ ਦੇ ਨਿਮਿਤ ਬਣਨਾ ਹੈ।

ਵਰਦਾਨ:-

ਸੰਗਮਯੁਗ ਵਿੱਚ ਬਾਪ ਦਵਾਰਾ ਜੋ ਵਰਦਾਨਾਂ ਦਾ ਖ਼ਜ਼ਾਨਾ ਮਿਲਿਆ ਹੈ ਉਸਨੂੰ ਜਿਨਾਂ ਵਧਾਉਣਾ ਚਾਹੋ ਓਨਾ ਦੂਸਰਿਆਂ ਨੂੰ ਦਿੰਦੇ ਜਾਓ। ਜਿਵੇਂ ਬਾਪ ਮਰਸੀਫੁੱਲ ਹੈ ਇਵੇਂ ਬਾਪ ਸਮਾਨ ਮਰਸੀਫੁੱਲ ਬਣੋ, ਸਿਰਫ ਵਾਣੀ ਨਾਲ ਨਹੀਂ, ਪਰ ਆਪਣੀ ਮਨਸਾ ਵ੍ਰਿਤੀ ਨਾਲ ਵਾਯੂਮੰਡਲ ਦਵਾਰਾ ਵੀ ਆਤਮਾਵਾਂ ਨੂੰ ਆਪਣੀਆਂ ਮਿਲੀਆਂ ਹੋਈਆਂ ਸ਼ਕਤੀਆਂ ਦਵੋ। ਜਦੋਂ ਥੋੜੇ ਸਮੇਂ ਵਿੱਚ ਸਾਰੇ ਵਿਸ਼ਵ ਦੀ ਸੇਵਾ ਸੰਪੰਨ ਕਰਨੀ ਹੈ ਤਾਂ ਤੀਵਰਗਤੀ ਨਾਲ ਸੇਵਾ ਕਰੋ। ਜਿਨਾਂ ਖੁਦ ਨੂੰ ਸੇਵਾ ਵਿੱਚ ਬਿਜ਼ੀ ਕਰੋਗੇ ਓਨਾ ਸਹਿਜ ਮਾਇਆਜੀਤ ਵੀ ਬਣ ਜਾਓਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top