30 June 2021 PUNJABI Murli Today | Brahma Kumaris

Read and Listen today’s Gyan Murli in Punjabi 

June 29, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਬਾਪ ਦੀ ਸ਼੍ਰੀਮਤ ਲੈਣੀ ਹੈ ਤਾਂ ਸਰਵਿਸੇਬਲ ਸਪੂਤ ਬੱਚੇ ਬਣ ਕੇ ਸਭ ਨੂੰ ਸੁਖ ਦਵੋ, ਕਿਸੇ ਨੂੰ ਦੁੱਖ ਨਾ ਦਿਓ"

ਪ੍ਰਸ਼ਨ: -

ਧਰਮਰਾਜ ਦੀਆਂ ਸਜ਼ਾਵਾਂ ਤੋੰ ਛੁੱਟਣ ਦੇ ਲਈ ਕਿਹੜੇ ਈਸ਼ਵਰੀਏ ਨਿਯਮਾਂ ਤੇ ਧਿਆਨ ਦੇਣਾ ਹੈ?

ਉੱਤਰ:-

ਕਦੇ ਵੀ ਈਸ਼ਵਰ ਦੇ ਸਾਹਮਣੇ ਪ੍ਰੀਤਿਗਿਆ ਕਰ ਉਸਦੀ ਅਵੱਗਿਆ ਨਹੀਂ ਕਰਨੀ ਹੈ। ਕਿਸੇ ਨੂੰ ਦੁੱਖ ਨਹੀਂ ਦੇਣਾ ਹੈ। ਕ੍ਰੋਧ ਕਰਨਾ, ਤੰਗ ਕਰਨਾ ਮਤਲਬ ਅਜਿਹੀ ਚਲਣ ਚਲਣਾ ਜਿਸ ਨਾਲ ਈਸ਼ਵਰ ਦਾ ਨਾਮ ਬਦਨਾਮ ਹੋਵੇ ਤਾਂ ਉਨ੍ਹਾਂ ਨੂੰ ਬਹੁਤ ਸਜ਼ਾਵਾਂ ਖਾਣੀਆਂ ਪੇਂਦੀਆਂ ਹਨ ਇਸਲਈ ਅਜਿਹਾ ਕੋਈ ਕਰਮ ਨਹੀਂ ਕਰਨਾ ਹੈ। ਮਾਇਆ ਦੇ ਕਿੰਨੇ ਵੀ ਤੂਫ਼ਾਨ ਆਉਣ, ਬਿਮਾਰੀ ਉਥਲ ਖਾਏ ਲੇਕਿਨ ਰਾਈਟ ਰਾਂਗ ਦੀ ਬੁੱਧੀ ਤੋਂ ਜੱਜਮੈਂਟ ਕਰ ਰਾਂਗ ਕਰਮ ਤੋਂ ਸਦਾ ਬਚੇ ਰਹਿਣਾ ਹੈ।

ਗੀਤ:-

ਕੌਣ ਆਇਆ ਮੇਰੇ ਮਨ ਕੇ ਦਵਾਰੇ..

ਓਮ ਸ਼ਾਂਤੀ ਇਹ ਕਿਸਨੇ ਕਿਹਾ – ਓਮ ਸ਼ਾਂਤੀ। ਬਾਪ ਅਤੇ ਦਾਦਾ। ਇਹ ਤਾਂ ਬੱਚਿਆਂ ਨੂੰ ਜਰੂਰ ਨਿਸ਼ਚੇ ਹੋਵੇਗਾ ਕਿ ਸਾਡਾ ਪਾਰਲੌਕਿਕ ਬਾਪ ਹੈ – ਪਰਮਪਿਤਾ ਪਰਮਾਤਮਾ ਸ਼ਿਵ ਅਤੇ ਇਹ (ਬ੍ਰਹਮਾ) ਸਭ ਬੱਚਿਆਂ ਦਾ ਆਲੌਕਿਕ ਬਾਪ ਹੈ, ਇਨ੍ਹਾਂਨੂੰ ਹੀ ਪ੍ਰਜਾਪਿਤਾ ਬ੍ਰਹਮਾ ਕਹਾਂਗੇ। ਇਤਨੇ ਬੱਚੇ ਹੋਰ ਕਿਸੇ ਦੇ ਹੁੰਦੇ ਹਨ ਕੀ, ਸਿਵਾਏ ਪ੍ਰਜਾਪਿਤਾ ਬ੍ਰਹਮਾ ਦੇ। ਪਹਿਲੇ ਨਹੀਂ ਸਨ ਜਦਕਿ ਬੇਹੱਦ ਦੇ ਬਾਪ ਨੇ ਇਸ ਵਿੱਚ ਪ੍ਰਵੇਸ਼ ਕੀਤਾ ਹੈ ਤਾਂ ਇਹ ਹੋ ਗਿਆ ਦਾਦਾ। ਇਹ ਦਾਦਾ ਖੁਦ ਕਹਿੰਦੇ ਹਨ ਕਿ ਤੁਹਾਨੂੰ ਪਾਰਲੌਕਿਕ ਬਾਪ ਦੀ ਪ੍ਰਾਪਰਟੀ ਮਿਲਦੀ ਹੈ। ਪੋਤਰੇ ਸਦਾ ਦਾਦੇ ਦੇ ਵਾਰਿਸ ਹੁੰਦੇ ਹਨ। ਉਨ੍ਹਾਂ ਦਾ ਬੁੱਧੀ ਯੋਗ ਦਾਦੇ ਵਿੱਚ ਜਾਂਦਾ ਹੈ ਕਿਉਂਕਿ ਦਾਦੇ ਦੀ ਪ੍ਰਾਪਰਟੀ ਦਾ ਹੱਕ ਮਿਲਣਾ ਹੈ। ਜਿਵੇੰ ਰਾਜਿਆਂ ਦੇ ਕੋਲ ਬੱਚੇ ਜਨਮ ਲੈਂਦੇ ਰਹਿਣਗੇ, ਇਵੇਂ ਹੀ ਕਹਿਣਗੇ ਵੱਡਿਆਂ ਦੀ ਪ੍ਰਾਪਰਟੀ ਹੈ। ਵੱਡਿਆਂ ਦੀ ਪ੍ਰਾਪਰਟੀ ਤੇ ਉਨ੍ਹਾਂ ਦਾ ਹੱਕ ਹੈ ਹੀ। ਤੁਸੀਂ ਬੱਚੇ ਜਾਣਦੇ ਹੋ ਅਸੀਂ ਬੇਹੱਦ ਦੇ ਬਾਪ ਦਵਾਰਾ ਵੱਡੇ ਤੋਂ ਵੱਡੀ ਪ੍ਰਾਪਰਟੀ ਸਵਰਗ ਦੀ ਬਾਦਸ਼ਾਹੀ ਲੈ ਰਹੇ ਹਾਂ। ਸਾਨੂੰ ਉਹ ਬਾਪ ਪੜ੍ਹਾ ਰਹੇ ਹਨ। ਤੁਸੀਂ ਹੁਣ ਸਾਹਮਣੇ ਬੈਠੇ ਹੋ। ਸਨਮੁੱਖ ਦਾ ਨਸ਼ਾ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਰਹਿੰਦਾ ਹੈ। ਕਿਸੇ ਦੇ ਦਿਲ ਵਿੱਚ ਤੇ ਬਹੁਤ ਲਵ ਰਹਿੰਦਾ ਹੈ। ਅਸੀਂ ਉੱਚ ਤੇ ਉੱਚ ਭਗਵਾਨ ਦੇ ਆਕੇ ਇਸ ਸਾਕਾਰ ਮਾਤ – ਪਿਤਾ ਦਵਾਰਾ ਵਾਰਿਸ ਬਣਦੇ ਹਾਂ। ਬੇਹੱਦ ਦਾ ਬਾਪ ਬਹੁਤ ਮਿੱਠਾ ਹੈ, ਜੋ ਸਾਨੂੰ ਰਾਜਾਈ ਦੇ ਲਾਇਕ ਬਨਾਉਂਦੇ ਹਨ। ਮਾਇਆ ਨੇ ਬਿਲਕੁਲ ਹੀ ਨਲਾਇਕ ਬਣਾ ਦਿੱਤਾ ਹੈ। ਕਲ ਬਾਬਾ ਦੇ ਕੋਲ ਕੋਈ ਮਿਲਣ ਆਏ ਸਨ ਪਰੰਤੂ ਉਹ ਕੁਝ ਸਮਝਦੇ ਥੋੜ੍ਹੀ ਨਾ ਸਨ। ਬਾਬਾ ਨੇ ਸਮਝਾਇਆ ਇਹ ਸਭ ਬ੍ਰਹਮਾਕੁਮਾਰ ਹਨ। ਤੁਸੀਂ ਵੀ ਬ੍ਰਹਮਾ ਦੇ ਅਤੇ ਸ਼ਿਵ ਦੇ ਬੱਚੇ ਹੋ ਨਾ। ਕਿਹਾ, ਹੈ ਤੇ ਜਰੂਰ। ਇਹ ਸਿਰ੍ਫ ਸੁਣ ਕੇ ਕਿਹਾ ਪਰ ਦਿਲ ਨੂੰ ਲੱਗਿਆ ਨਹੀਂ। ਤੀਰ ਲੱਗਿਆ ਨਹੀਂ ਕਿ ਸੱਚਮੁੱਚ ਉਨ੍ਹਾਂ ਦੇ ਬੱਚੇ ਹਾਂ। ਇਹ ਵੀ ਉਨ੍ਹਾਂ ਦੇ ਬੱਚੇ ਹਨ, ਵਰਸਾ ਲੈ ਰਹੇ ਹਨ। ਉਵੇਂ ਹੀ ਸਾਡੇ ਕੋਲ ਵੀ ਕਈ ਬੱਚੇ ਹਨ ਜਿੰਨ੍ਹਾਂ ਨੂੰ ਬਹੁਤ ਘੱਟ ਬੁੱਧੀ ਵਿੱਚ ਬੈਠਦਾ ਹੈ। ਉਹ ਖੁਸ਼ੀ, ਉਹ ਰੂਹਾਬ ਨਹੀਂ ਵਿਖਾਈ ਪੈਂਦਾ ਹੈ। ਅੰਦਰ ਬਹੁਤ ਖੁਸ਼ੀ ਦਾ ਪਾਰਾ ਚੜ੍ਹਨਾ ਚਾਹੀਦਾ ਹੈ। ਉਹ ਸਾਰਾ ਚਿਹਰੇ ਤੇ ਵੀ ਆਉਂਦਾ ਹੈ। ਹੁਣ ਤੁਸੀਂ ਸਜਨੀਆਂ ਦਾ ਗਿਆਨ ਸ਼ਿੰਗਾਰ ਹੋ ਰਿਹਾ ਹੈ, ਤੁਸੀਂ ਜਾਣਦੇ ਹੋ, ਅਸੀਂ ਸਾਜਨ ਦੀਆਂ ਸਜਨੀਆਂ ਹਾਂ। ਇੱਕ ਖੇਰੂਤ ( ਖੇਤੀ ਦਾ ਕੰਮ ਕਰਨ ਵਾਲੇ) ਦੀ ਕੁੜੀ ਦੀ ਕਹਾਣੀ ਹੈ ਨਾ। ਇੱਕ ਰਾਜਾ ਖੇਰੂਤ ਦੀ ਕੁੜੀ ਨੂੰ ਲੈ ਆਇਆ ਪਰੰਤੂ ਫਿਰ ਵੀ ਉਸਨੂੰ ਰਾਜਾਈ ਵਿੱਚ ਮਜ਼ਾ ਨਹੀਂ ਆਇਆ ਤਾਂ ਕੁੜੀ ਵਾਪਿਸ ਪਿੰਡ ਵਿੱਚ ਛੱਡ ਆਇਆ। ਬੋਲਾ ਤੁਸੀਂ ਰਾਜਾਈ ਦੇ ਲਾਇਕ ਨਹੀਂ ਹੋ। ਇੱਥੇ ਵੀ ਬਾਪ ਸ਼ਿੰਗਾਰ ਕਰਦੇ ਹਨ। ਤੁਸੀਂ ਭਵਿੱਖ ਵਿੱਚ ਮਹਾਰਾਣੀ ਬਣੋ । ਕ੍ਰਿਸ਼ਨ ਦੇ ਲਈ ਵੀ ਕਹਿੰਦੇ ਹਨ ਭਜਾਇਆ, ਪਟਰਾਣੀ ਬਨਾਉਣ ਦੇ ਲਈ ਪਰੰਤੂ ਕੁਝ ਸਮਝਦੇ ਨਹੀਂ ਹਨ। ਸਬ ਹਨ ਇਰਰਲੀਜੀਅਸ ਮਾਇੰਡਿਡ। ਸਮਝਦੇ ਹਨ, ਇਵੇਂ ਹੀ ਦੁਨੀਆਂ ਚਲਦੀ ਰਹਿੰਦੀ ਹੈ। ਕੁਦਰਤ ਹੈ। ਬਹੁਤ ਹਨ ਜੋ ਮੰਦਿਰ – ਟਿਕਾਉਣੇ ਵਿੱਚ ਵੀ ਨਹੀਂ ਜਾਂਦੇ। ਨਾ ਸ਼ਾਸਤਰਾਂ ਆਦਿ ਨੂੰ ਮੰਨਦੇ ਹਨ। ਗੌਰਮਿੰਟ ਵੀ ਧਰਮ ਨੂੰ ਮੰਨਨ ਵਾਲੀ ਨਹੀਂ ਹੈ। ਭਾਰਤ ਕਿਹੜੇ ਧਰਮ ਦਾ ਸੀ, ਹੁਣ ਕਿਹੜੇ ਧਰਮ ਦਾ ਹੈ, ਬਿਲਕੁਲ ਨਹੀਂ ਜਾਣਦੇ। ਹੁਣ ਤੁਸੀਂ ਬੱਚੇ ਹੋ ਦੈਵੀ ਕੁਲ ਦੇ। ਜਿਵੇੰ ਇਹ ਕ੍ਰਿਸ਼ਚਨ ਕੁਲ ਦੇ ਹਨ ਉਵੇਂ ਹੀ ਤੁਸੀਂ ਬ੍ਰਾਹਮਣ ਕੁਲ ਦੇ ਹੋ। ਬਾਪ ਕਹਿੰਦੇ ਹਨ ਪਹਿਲਾਂ – ਪਹਿਲਾਂ ਤੁਹਾਨੂੰ ਬੱਚਿਆਂ ਨੂੰ ਪਤਿਤ ਸ਼ੂਦ੍ਰ ਤੋਂ ਬ੍ਰਾਹਮਣ ਬਣਾਉਂਦਾ ਹਾਂ। ਪਾਵਨ ਬਣਦੇ – ਬਣਦੇ ਫਿਰ 21 ਜਨਮਾਂ ਦੇ ਲਈ ਤੁਸੀਂ ਦੈਵੀ ਸੰਪਰਦਾਇ ਬਣ ਜਾਵੋਗੇ। ਦੈਵੀ ਗੋਦ ਵਿੱਚ ਜਾਵੋਗੇ। ਪਹਿਲੋਂ ਸਨ ਆਸੁਰੀ ਗੋਦ ਵਿੱਚ। ਆਸੁਰੀ ਗੋਦ ਤੋੰ ਫਿਰ ਤੁਸੀਂ ਈਸ਼ਵਰੀਏ ਗੋਦ ਵਿੱਚ ਆਏ ਹੋ। ਇੱਕ ਬਾਪ ਦੇ ਬੱਚੇ ਭਾਈ – ਭੈਣ ਹਨ। ਇਹ ਇੱਕ ਵੰਡਰ ਹੈ। ਸਭ ਕਹਿਣਗੇ ਅਸੀਂ ਬ੍ਰਾਹਮਣ ਕੁਲ ਦੇ ਹਾਂ। ਸਾਨੂੰ ਤੇ ਸ਼੍ਰੀਮਤ ਤੇ ਚੱਲਣਾ ਹੈ, ਸਭਨੂੰ ਸੁਖ ਦੇਣਾ ਹੈ, ਰਸਤਾ ਦੱਸਣਾ ਹੈ। ਦੁਨੀਆਂ ਵਿੱਚ ਕੋਈ ਨਹੀਂ ਜੋ ਮੂੰਹ ਤੋਂ ਕਹੇ – ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਕਿਵੇਂ ਲਿਆ ਜਾਂਦਾ ਹੈ। ਤੁਹਾਨੂੰ ਬੇਹੱਦ ਦਾ ਬਾਪ ਮਿਲਿਆ ਹੈ। ਤੁਸੀਂ ਹੀ ਉਨ੍ਹਾਂ ਦੇ ਬੱਚੇ ਬਣੇ ਹੋ। ਬੁੱਧੀ ਤੋਂ ਜਾਣਦੇ ਹੋ ਕਲਪ ਪਹਿਲਾਂ ਜਿੰਨ੍ਹਾਂਨੇ ਬਾਪ ਤੋਂ ਵਰਸਾ ਲਿਆ ਹੋਵੇਗਾ, ਉਹ ਹੀ ਆਕੇ ਲੈਣਗੇ। ਥੋੜ੍ਹਾ ਵੀ ਬੁੱਧੀ ਵਿੱਚ ਹੋਵੇਗਾ ਤਾਂ ਕੱਦੇ ਨਾ ਕਦੇ ਆਕੇ ਪਹੁੰਚਣਗੇ। ਆਉਣਗੇ ਤਾਂ ਕੁਝ ਨਾ ਕੁਝ ਲੈਣ ਲਈ। ਤੁਹਾਡੇ ਵਿੱਚ ਵੀ ਨੰਬਰਵਾਰ ਜਾਣਦੇ ਹਨ। ਅੱਜ ਪਾਵਨ ਬਣਨ ਦੇ ਲਈ ਆਏ ਹਨ, ਕਲ ਫਿਰ ਪਤਿਤ ਬਣ ਪੈਂਦੇ ਹਨ। ਕਿਸੇ ਦਾ ਖ਼ਰਾਬ ਸੰਗ ਲੱਗਣ ਨਾਲ ਭੁੱਲ ਜਾਂਦੇ ਹਨ ਕਿ ਬਾਪ ਦਾ ਬਣ ਕੇ ਫਿਰ ਬਾਪ ਨੂੰ ਛੱਡਿਆ ਤਾਂ ਬਹੁਤ ਪਾਪ ਆਤਮਾ ਹੋ ਜਾਂਦੇ ਹਨ। ਜਿਵੇੰ ਕੋਈ ਕਿਸੇ ਦਾ ਖੂਨ ਕਰਦੇ ਹਨ ਤਾਂ ਪਾਪ ਲਗਦਾ ਹੈ। ਉਹ ਪਾਪ ਵੀ ਘੱਟ ਹੈ। ਇੱਥੇ ਜੋ ਬਾਪ ਦਾ ਬਣਕੇ ਫਾਰਕਤੀ ਦੇ ਦਿੰਦੇ ਹਨ, ਪ੍ਰੀਤਿਗਿਆ ਕਰ ਫਿਰ ਵਿਕਾਰੀ ਬਣ ਪੈਂਦੇ ਹਨ ਤਾਂ ਬਹੁਤ ਪਾਪ ਲਗਦਾ ਹੈ। ਅਗਿਆਨ ਕਾਲ ਵਿੱਚ ਇਤਨਾ ਨਹੀਂ ਲਗਦਾ ਜਿੰਨਾ ਗਿਆਨ ਵਿੱਚ ਲਗਦਾ ਹੈ। ਅਗਿਆਨਕਾਲ ਵਿੱਚ ਤਾਂ ਮਨੁੱਖਾਂ ਵਿੱਚ ਕ੍ਰੋਧ ਕਾਮਨ ਹੁੰਦਾ ਹੈ। ਇੱਥੇ ਤੁਸੀਂ ਕਿਸੇ ਤੇ ਕ੍ਰੋਧ ਕੀਤਾ ਤਾਂ ਸੌਗੁਣਾ ਦੰਡ ਹੋ ਜਾਂਦਾ ਹੈ। ਅਵਸਥਾ ਬਿਲਕੁਲ ਡਿੱਗ ਜਾਂਦੀ ਹੈ ਕਿਉਂਕਿ ਈਸ਼ਵਰ ਦਾ ਫਰਮਾਨ ਨਹੀਂ ਮੰਨਦੇ ਹਨ। ਧਰਮਰਾਜ ਦਾ ਫਰਮਾਨ ਮਿਲਦਾ ਹੈ – ਪਵਿੱਤਰ ਬਣਨਾ ਹੈ। ਤੁਸੀਂ ਈਸ਼ਵਰ ਦਾ ਬਣਕੇ ਜਰਾ ਵੀ ਉਨ੍ਹਾਂ ਦੇ ਫਰਮਾਨ ਦੀ ਅਵੱਗਿਆ ਕੀਤੀ ਤਾਂ ਸੌਗੁਣਾ ਦੰਡ ਚੜ੍ਹ ਜਾਂਦਾ ਹੈ। ਕ੍ਰਿਏਟਰ ਤਾਂ ਉਹ ਇੱਕ ਹੈ। ਬ੍ਰਹਮਾ – ਵਿਸ਼ਨੂੰ – ਸ਼ੰਕਰ ਵੀ ਉਨ੍ਹਾਂ ਦੀ ਰਚਨਾ ਹੈ। ਧਰਮਰਾਜ ਵੀ ਕ੍ਰਿਏਸ਼ਨ ਹੈ। ਧਰਮਰਾਜ ਦਾ ਰੂਪ ਵੀ ਬਾਬਾ ਸਾਖਸ਼ਤਕਾਰ ਕਰਵਾਉਂਦੇ ਹਨ। ਫਿਰ ਉਸ ਸਮੇਂ ਸਿੱਧ ਕਰ ਦੱਸਦੇ ਹਨ – ਵੇਖੋ ਤੁਸੀਂ ਪ੍ਰੀਤਿਗਿਆ ਕੀਤੀ ਸੀ, ਅਸੀਂ ਕ੍ਰੋਧ ਨਹੀਂ ਕਰਾਂਗੇ, ਕਿਸੇ ਨੂੰ ਦੁੱਖ ਨਹੀਂ ਦੇਵਾਂਗੇ ਫਿਰ ਤੁਸੀਂ ਇਨ੍ਹਾਂ ਨੂੰ ਦੁੱਖ ਦਿੱਤਾ, ਤੰਗ ਕੀਤਾ। ਹੁਣ ਖਾਓ ਸਜ਼ਾ। ਬਿਗਰ ਸਾਖਸ਼ਤਕਾਰ ਸਜ਼ਾ ਨਹੀਂ ਦਿੰਦੇ ਹਨ। ਪ੍ਰੂਫ਼ ਤਾਂ ਚਾਹੀਦਾ ਹੈ ਨਾ। ਉਹ ਵੀ ਸਮਝਦੇ ਹਨ – ਬਰੋਬਰ, ਮੈਂ ਬਾਪ ਨੂੰ ਛੱਡ ਕੇ ਇਹ ਕੁਕਰਮ ਕੀਤਾ। ਬਦਨਾਮੀ ਕਰਵਾਉਣ ਨਾਲ ਫਿਰ ਬਹੁਤਿਆਂ ਤੇ ਆਫ਼ਤ ਆ ਜਾਂਦੀ ਹੈ। ਕਿੰਨੀਆਂ ਅਬਲਾਵਾਂ ਬੰਧਨ ਵਿੱਚ ਆ ਜਾਂਦੀਆਂ ਹਨ। ਸਾਰਾ ਦੰਡ ਬਦਨਾਮੀ ਕਰਵਾਉਣ ਵਾਲਿਆਂ ਤੇ ਪੈ ਜਾਂਦਾ ਹੈ ਇਸਲਈ ਬਾਪ ਕਹਿੰਦੇ ਹਨ – ਵੱਡੇ ਤੋਂ ਵੱਡਾ ਪਾਪ ਆਤਮਾ ਵੇਖਣਾ ਹੋਵੇ ਤਾਂ ਇੱਥੇ ਵੇਖੋ, ਧੋਬੀ ਦੇ ਕੋਲ ਬਹੁਤ ਮੈਲੇ ਸੜੇ ਹੋਏ ਕਪੜੇ ਜਦੋੰ ਹੁੰਦੇ ਹਨ ਤਾਂ ਸਟਕਾ ਲਗਾਉਣ ਨਾਲ ਫੱਟ ਪੈਂਦੇ ਹਨ। ਤਾਂ ਇੱਥੇ ਵੀ ਸਟਕਾ ਸਹਿਣ ਨਾ ਕਰ ਚਲੇ ਜਾਂਦੇ ਹਨ। ਈਸ਼ਵਰ ਦੀ ਗੋਦ ਵਿੱਚ ਆਕੇ ਡਾਇਰੈਕਟ ਉਨ੍ਹਾਂ ਦੀ ਅਵੱਗਿਆ ਕੀਤੀ ਤਾਂ ਸਜ਼ਾ ਖਾਣੀ ਪਵੇਗੀ। ਜੋ ਹੈਡ ਬ੍ਰਾਹਮਣੀ ਪਾਰਟੀ ਲੈ ਆਉਂਦੀ ਹੈ, ਉਸ ਤੇ ਬਹੁਤ ਵੱਡੀ ਰਿਸਪੋਨਸਿਬਿਲਟੀ ਹੁੰਦੀ ਹੈ। ਇੱਕ ਨੇ ਵੀ ਜੇਕਰ ਹੱਥ ਛੱਡ ਦਿੱਤਾ, ਵਿਕਾਰੀ ਬਣਿਆ ਤਾਂ ਉਸਦਾ ਪਾਪ ਲੈ ਆਉਣ ਵਾਲੇ ਤੇ ਆ ਜਾਵੇਗਾ। ਅਜਿਹੇ ਕਿਸੇ ਨੂੰ ਵੀ ਇੰਦ੍ਰ ਸਭਾ ਵਿੱਚ ਨਹੀਂ ਲਿਆਉਣਾ ਚਾਹੀਦਾ। ਨੀਲਮ ਪਰੀ, ਪੁਖ਼ਰਾਜ ਪਰੀ ਦੀ ਕਹਾਣੀ ਵੀ ਤੇ ਹੈ ਨਾ। ਇੰਦ੍ਰ ਸਭਾ ਵਿੱਚ ਕੋਈ ਛਿਪਾਕੇ ਲੈ ਆਈ ਤਾਂ ਇੰਦ੍ਰ ਸਭਾ ਵਿੱਚ ਬਦਬੂ ਆਉਣ ਲੱਗੀ। ਤਾਂ ਲੈ ਆਉਣ ਵਾਲੀ ਤੇ ਦੰਡ ਪੈ ਗਿਆ। ਇਵੇਂ ਹੀ ਕੁਝ ਕਹਾਣੀ ਹੈ। ਉਹ ਪੱਥਰ ਬਣ ਗਈ। ਬਾਬਾ ਪਾਰਸਨਾਥ ਬਨਾਉਂਦੇ ਹਨ ਫਿਰ ਜੇਕਰ ਅਵੱਗਿਆ ਕੀਤੀ ਤਾਂ ਪੱਥਰ ਬਣ ਜਾਂਦੇ ਹਨ। ਰਾਜਾਈ ਪਾਉਣ ਦਾ ਸੌਭਾਗਿਆ ਗਵਾਂ ਦਿੰਦੇ ਹਨ। ਸਮਝੋ ਕਿਸੇ ਗਰੀਬ ਰਾਜੇ ਦੀ ਗੋਦ ਲੈਂਦੇ ਹਨ। ਜੇਕਰ ਨਲਾਇਕ ਬਣ ਗਿਆ ਅਤੇ ਰਾਜਾ ਕੱਢ ਦੇਵੇ ਤਾਂ ਕੀ ਹੋਵੇਗਾ। ਫਿਰ ਕੰਗਾਲ ਦੇ ਕੰਗਾਲ ਬਣ ਪੈਣਗੇ। ਇੱਥੇ ਵੀ ਇਵੇਂ ਹੈ। ਫਿਰ ਬਹੁਤ ਦੁੱਖ ਮਹਿਸੂਸ ਹੋਵੇਗਾ ਇਸਲਈ ਬਾਪ ਕਹਿ ਦਿੰਦੇ ਹਨ – ਕੱਦੇ ਵੀ ਕੋਈ ਅਵੱਗਿਆ ਨਹੀਂ ਕਰਨਾ। ਬਾਪ ਹੈ ਸਧਾਰਨ ਇਸਲਈ ਸ਼ਿਵਬਾਬਾ ਨੂੰ ਭੁੱਲ ਸਾਕਾਰ ਵਿੱਚ ਬੁੱਧੀ ਆ ਜਾਂਦੀ ਹੈ। ਹੁਣ ਤੁਸੀਂ ਬੱਚਿਆਂ ਨੂੰ ਸ਼੍ਰੀਮਤ ਮਿਲਦੀ ਹੈ। ਜੋ ਗੰਦੇ ਬਣ ਪੈਂਦੇ ਹਨ ਅਜਿਹੇ ਫਿਰ ਇੰਦ੍ਰ ਸਭਾ ਵਿੱਚ ਬੈਠ ਨਹੀਂ ਸਕਦੇ। ਹਰ ਇੱਕ ਸੈਂਟਰ ਇੰਦ੍ਰਪ੍ਰਸਥ ਹੈ, ਜਿੱਥੇ ਗਿਆਨ ਦੀ ਬਾਰਿਸ਼ ਹੋ ਰਹੀ ਹੈ। ਨੀਲਮਪਰੀ, ਪੁਖ਼ਰਾਜ ਪਰੀ ਨਾਮ ਤੇ ਹਨ ਨਾ। ਨੀਲਮ ਰਤਨ ਨੂੰ ਕਹਿੰਦੇ ਹਨ। ਇਹ ਬੱਚਿਆਂ ਤੇ ਨਾਮ ਰੱਖੇ ਜਾਂਦੇ ਹਨ। ਕੋਈ ਤਾਂ ਬਹੁਤ ਚੰਗਾ ਜਿਵੇਂ ਰਤਨ ਹੈ, ਕੋਈ ਫਲੋ ਨਹੀਂ ਹੈ। ਜਵਾਹਰਤਾਂ ਵਿੱਚ ਕੋਈ – ਕੋਈ ਬਹੁਤ ਦਾਗੀ ਹੁੰਦੇ ਹਨ। ਕੋਈ ਇੱਕਦਮ ਪਿਓਰ ਹੁੰਦੇ ਹਨ। ਇੱਥੇ ਵੀ ਨੰਬਰਵਾਰ ਰਤਨ ਹਨ। ਕੋਈ – ਕੋਈ ਰਤਨ ਬਹੁਤ ਵੇਲੂਏਬਲ ਹਨ। ਬਹੁਤ ਚੰਗੀ ਸਰਵਿਸ ਕਰਦੇ ਹਨ। ਕਈ ਤਾਂ ਸਰਵਿਸ ਦੇ ਬਦਲੇ ਡਿਸਰਵਿਸ ਕਰਦੇ ਹਨ। ਗੁਲਾਬ ਦੇ ਫੁੱਲ ਅਤੇ ਅੱਕ ਦੇ ਫੁੱਲ ਵਿੱਚ ਵੀ ਕਿੰਨਾਂ ਫਰਕ ਹੈ। ਸ਼ਿਵ ਤੇ ਦੋਵੇਂ ਚੜ੍ਹਾਉਂਦੇ ਹਨ। ਹੁਣ ਤੁਸੀਂ ਜਾਣ ਗਏ ਹੋ ਸਾਡੇ ਵਿੱਚ ਫੁੱਲ ਕੌਣ – ਕੌਣ ਹਨ। ਉਨ੍ਹਾਂ ਦੀ ਹੀ ਸਭ ਮੰਗ ਕਰਦੇ ਹਨ ਕਿ ਬਾਬਾ ਸਾਨੂੰ ਚੰਗੇ – ਚੰਗੇ ਫੁੱਲ ਦਵੋ। ਹੁਣ ਚੰਗੇ – ਚੰਗੇ ਫੁੱਲ ਕਿਥੋਂ ਲਿਆਈਏ। ਰਤਨ ਜੋਤ ਦੇ ਫੁੱਲ ਤਾਂ ਕਾਮਨ ਹੁੰਦੇਂ ਹਨ। ਇਹ ਬਗੀਚਾ ਹੈ ਨਾ। ਤੁਸੀਂ ਗਿਆਨ ਗੰਗਾਵਾਂ ਵੀ ਹੋ। ਬਾਬਾ ਤੇ ਸਾਗਰ ਠਹਿਰਿਆ ਨਾ। ਇਹ (ਬ੍ਰਹਮਾ) ਹੈ ਬ੍ਰਹਮਪੁਤਰਾ ਵੱਡੇ ਤੋਂ ਵੱਡੀ ਨਦੀ। ਕਲਕੱਤੇ ਵਿੱਚ ਬ੍ਰਹਮਪੁਤਰਾ ਨਦੀ ਬਹੁਤ ਵੱਡੀ ਹੈ। ਜਿੱਥੇ ਸਾਗਰ ਅਤੇ ਨਦੀ ਦਾ ਬੜਾ ਭਾਰੀ ਮੇਲਾ ਲਗਦਾ ਹੈ। ਬਰੋਬਰ ਗਿਆਨ ਸਾਗਰ ਬਾਬਾ ਹੈ। ਇਹ ਚੇਤੰਨ ਗਿਆਨ ਸਾਗਰ ਹੈ। ਤੁਸੀਂ ਵੀ ਚੇਤੰਨ ਗਿਆਨ ਨਦੀਆਂ ਹੋ। ਉਹ ਤੇ ਹਨ ਪਾਣੀ ਦੀਆਂ ਗੰਗਾਵਾਂ। ਅਸਲ ਵਿੱਚ ਨਦੀਆਂ ਤੇ ਨਾਮ ਪਿਆ ਹੈ ਪਰੰਤੂ ਆਸੁਰੀ ਸੰਪਰਦਾਇ ਇਹ ਵੀ ਭੁੱਲ ਗਏ ਹਨ। ਹਰਿਦਵਾਰ ਵਿੱਚ ਗੰਗਾ ਦੇ ਕੰਡੇ ਤੇ ਚਤੁਰਭੁਜ ਦਾ ਚਿੱਤਰ ਵਿਖਾਉਂਦੇ ਹਨ। ਉਸਨੂੰ ਵੀ ਗੰਗਾ ਕਹਿੰਦੇ ਹਨ ਪ੍ਰੰਤੂ ਮਨੁੱਖ ਸਮਝਦੇ ਨਹੀਂ ਕਿ ਇਹ ਚਤੁਰਭੁਜ ਕੌਣ ਹੈ। ਬਰੋਬਰ ਇਸ ਸਮੇਂ ਤੁਸੀਂ ਸਵਦਰਸ਼ਨ ਚਕਰਧਾਰੀ ਬਣਦੇ ਹੋ। ਤੁਸੀਂ ਹੋ ਸੱਚੀ ਗਿਆਨ ਨਦੀਆਂ। ਉਹ ਹੈ ਪਾਣੀ ਦੀਆਂ। ਉੱਥੇ ਜਾਕੇ ਸ਼ਨਾਨ ਕਰਦੇ ਹਨ। ਸਮਝਦੇ ਕੁਝ ਵੀ ਨਹੀਂ ਹਨ। ਬਸ ਦੇਵੀ ਹੈ। ਮਨੁੱਖ ਨੂੰ ਤਾਂ ਕੱਦੇ 4 – 8 ਬਾਹਵਾਂ ਹੁੰਦੀਆਂ ਨਹੀਂ ਹਨ। ਕੁਝ ਵੀ ਅਰਥ ਨਹੀਂ ਸਮਝਦੇ। ਤੁਸੀਂ ਬੱਚੇ ਜਾਣਦੇ ਹੋ ਬਾਬਾ ਸਾਨੂੰ ਕੀ ਬਨਾਉਂਦੇ ਹਨ। ਅਸੀਂ ਤਾਂ 100 ਪ੍ਰਤੀਸ਼ਤ ਬੇਸਮਝ ਸੀ। ਬਾਬਾ ਦੀ ਗੋਦ ਲੈਣ ਨਾਲ ਅਸੀਂ ਸਵਰਗ ਦੇ ਮਾਲਿਕ ਬਣਦੇ ਹਾਂ। ਭਾਵੇਂ ਇੱਥੇ ਕੋਈ ਰਾਜਾ ਹੋਵੇ ਪਰੰਤੂ ਸਵਰਗ ਦੇ ਸੁੱਖ ਅਤੇ ਹੁਣ ਦੇ ਸੁੱਖ ਵਿੱਚ ਰਾਤ – ਦਿਨ ਦਾ ਫਰਕ ਹੈ। ਤੁਹਾਡੇ ਵਿੱਚ ਕਈ ਅਜਿਹੇ ਵੀ ਹਨ ਜੋ ਬਾਪ ਨੂੰ ਨਹੀਂ ਸਮਝਦੇ ਤਾਂ ਖੁਦ ਨੂੰ ਵੀ ਨਹੀਂ ਸਮਝਦੇ ਹਨ। ਵੇਖਣਾ ਚਾਹੀਦਾ ਹੈ ਕਿ ਮੈਂ ਕਿੰਨੀ ਖੁਸ਼ਬੂ ਦਿੰਦਾ ਹਾਂ? ਉਲਟਾ – ਸੁਲਟਾ ਤਾਂ ਨਹੀਂ ਬੋਲਦਾ ਹਾਂ? ਕ੍ਰੋਧ ਤਾਂ ਨਹੀਂ ਕਰਦਾ ਹਾਂ? ਬਾਪ ਝੱਟ ਚਲਣ ਤੋਂ ਸਮਝ ਲੈਂਦੇ ਹਨ ਕਿ ਇਹ ਬੱਚਾ ਕਿਵੇਂ ਦਾ ਹੋਵੇਗਾ। ਸਰਵਿਸੇਬਲ ਬੱਚੇ ਬਾਪ ਨੂੰ ਬਹੁਤ ਪਿਆਰੇ ਲਗਦੇ ਹਨ। ਸਾਰੇ ਤੇ ਇੱਕ ਜਿਹੇ ਪਿਆਰੇ ਨਹੀਂ ਲਗ ਸਕਦੇ ਹਨ। ਅਜਿਹੇ ਬੱਚਿਆਂ ਦੇ ਲਈ ਅੰਦਰ ਤੋਂ ਆਟੋਮੈਟਿਕਲੀ ਅਸ਼ੀਰਵਾਦ ਨਿਕਲਦੀ ਹੈ। ਬਾਪ ਦਾ ਨਾਫਰਮਾਨਬਦਾਰ ਬੱਚਾ ਹੋਵੇਗਾ ਤਾਂ ਬਾਪ ਕਹਿਣਗੇ ਅਜਿਹਾ ਬੱਚਾ ਮਰਿਆ ਚੰਗਾ। ਕਿੰਨਾ ਨਾਮ ਬਦਨਾਮ ਕਰਦੇ ਹਨ, ਇਸਨੂੰ ਕਿਹਾ ਜਾਂਦਾ ਹੈ ਤਕਦੀਰ। ਕਿਸੇ ਦੀ ਤਕਦੀਰ ਵਿੱਚ ਕੀ ਹੈ, ਝੱਟ ਪਤਾ ਲੱਗ ਜਾਂਦਾ ਹੈ। ਬਾਬਾ ਸਮਝਾਉਂਦੇ ਹਨ – ਇਹ ਸਪੂਤ ਬੱਚਾ ਹੈ, ਉਹ ਕਪੂਤ ਹੈ। ਬਾਪਦਾਦਾ ਨੂੰ ਨਹੀਂ ਪਹਿਚਾਨਣਾ, ਤਕਦੀਰ ਵਿੱਚ ਵਰਸਾ ਲੈਣਾ ਨਹੀਂ ਹੈ ਤਾਂ ਕੀ ਕਰਨਗੇ। ਇਸ ਗਿਆਨ ਮਾਰਗ ਵਿੱਚ ਕਾਇਦੇ ਬਹੁਤ ਕੜੇ ਹਨ। ਬਾਪ ਪਵਿੱਤਰ ਬਣੇ ਅਤੇ ਬੱਚੇ ਨਾ ਬਣਨ ਤਾਂ ਉਹ ਬੱਚਾ ਹੱਕਦਾਰ ਨਹੀਂ ਹੋ ਸਕਦਾ ਹੈ। ਉਸਨੂੰ ਬੱਚਾ ਨਹੀਂ ਸਮਝਾਂਗੇ। ਫਿਰ ਤਾਂ ਕਹਿਣਗੇ ਅਸੀਂ ਸ਼ਿਵਬਾਬਾ ਨੂੰ ਵਾਰਿਸ ਬਣਾਵਾਂਗੇ, ਤਾਂ ਬਾਬਾ 21 ਜਨਮ ਦੇ ਲਈ ਸਾਨੂੰ ਰਿਟਰਨ ਵਿੱਚ ਦੇਣਗੇ। ਇਸ ਦਾ ਮਤਲਬ ਇਹ ਨਹੀਂ ਕਿ ਬਾਬਾ ਦੇ ਕੋਲ ਆਕੇ ਬੈਠ ਜਾਣਾ ਹੈ। ਨਹੀਂ, ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਸਭਨੂੰ ਸੰਭਾਲਣਾ ਵੀ ਹੈ, ਪਰੰਤੂ ਟਰੱਸਟੀ ਹੋਕੇ ਰਹਿਣਾ ਹੈ। ਇਵੇਂ ਨਹੀਂ ਕਿ ਤੁਹਾਡੇ ਬੱਚਿਆਂ ਆਦਿ ਨੂੰ ਬਾਪ ਬੈਠ ਸੰਭਾਲੇਗਾ। ਨਹੀਂ, ਅਜਿਹੇ ਖਿਆਲਾਤ ਵਾਲੇ ਭਟਕ ਪੈਂਦੇ ਹਨ। ਇੱਥੇ ਬਾਬਾ ਦੇ ਕੋਲ ਤਾਂ ਬਿਲਕੁਲ ਪਵਿੱਤਰ ਚਾਹੀਦੇ ਹਨ। ਅਪਵਿੱਤਰ ਕੋਈ ਬੈਠ ਨਹੀਂ ਸਕਦਾ। ਨਹੀਂ ਤਾਂ ਪਥਰਬੁੱਧੀ ਬਣ ਜਾਵੋਗੇ। ਬਾਬਾ ਕੋਈ ਸ਼ਰਾਪ ਨਹੀਂ ਦਿੰਦੇ ਹਨ। ਇਹ ਤਾਂ ਇੱਕ ਲਾਅ ਹੈ। ਬਾਪ ਕਹਿੰਦੇ ਹਨ – ਫਿਰ ਖ਼ਬਰਦਾਰ ਰਹਿਣਾ। ਕਰਮਿੰਦਰੀਆਂ ਤੋੰ ਕੋਈ ਪਾਪ ਕੀਤਾ ਤਾਂ ਇਹ ਮਰਿਆ। ਬਹੁਤ ਭਾਰੀ ਮੰਜਿਲ ਹੈ। ਬਾਬਾ ਦਾ ਬੱਚਾ ਬਣਿਆ ਤਾਂ ਫਿਰ ਬਿਮਾਰੀ ਸਾਰੀ ਉਥਲ ਖਾਏਗੀ। ਡਰਨਾ ਨਹੀਂ ਹੈ। ਵੈਦ ਲੋਕੀ ਵੀ ਕਹਿੰਦੇ ਹਨ – ਫਲਾਣੀ ਦਵਾਈ ਨਾਲ ਤੁਹਾਡੀ ਬਿਮਾਰੀ ਬਾਹਰ ਨਿਕਲੇਗੀ। ਤੁਸੀਂ ਡਰਨਾ ਨਹੀਂ। ਬਾਪ ਵੀ ਖੁਦ ਕਹਿੰਦੇ ਹਨ – ਤੁਸੀਂ ਬਾਪ ਦੇ ਬਣੋਗੇ ਤਾਂ ਮਾਇਆ ਰਾਵਣ ਤੁਹਾਨੂੰ ਬਹੁਤ ਹੈਰਾਨ ਕਰੇਗਾ। ਖੂਬ ਤੁਫਾਨ ਵਿੱਚ ਲੈ ਆਵੇਗਾ। ਹੁਣ ਤੁਹਾਨੂੰ ਰਾਂਗ ਅਤੇ ਰਾਈਟ ਦੀ ਬੁੱਧੀ ਮਿਲੀ ਹੈ। ਹੋਰ ਕਿਸੇ ਦੀ ਰਾਂਗ – ਰਾਈਟ ਦੀ ਬੁੱਧੀ ਨਹੀਂ ਹੈ, ਸਭਦੀ ਹੈ ਵਿਨਾਸ਼ ਕਾਲੇ ਵਪ੍ਰੀਤ ਬੁੱਧੀ। ਪ੍ਰੀਤ ਬੁੱਧੀ ਤੁਹਾਡੇ ਵਿੱਚ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਹਨ। ਪ੍ਰੀਤ ਬੁੱਧੀ ਵਾਲੇ ਬਾਪ ਦੀ ਸਰਵਿਸ ਬਹੁਤ ਅੱਛੀ ਕਰਨਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਈਸ਼ਵਰ ਦਾ ਬੱਚਾ ਬਣਕੇ ਜਰਾ ਵੀ ਉਨ੍ਹਾਂ ਦੇ ਫਰਮਾਨ ਦੀ ਅਵੱਗਿਆ ਨਹੀਂ ਕਰਨੀ ਹੈ। ਇਨ੍ਹਾਂ ਕਰਮਿੰਦਰੀਆਂ ਨਾਲ ਕੋਈ ਵੀ ਵਿਕਰਮ ਨਹੀਂ ਕਰਨਾ ਹੈ। ਉਲਟੇ, ਸੁਲਟੇ ਬੋਲ ਨਹੀਂ ਬੋਲਣੇ ਹਨ। ਸਪੂਤ ਬਣ ਬਾਪ ਦੀ ਆਸ਼ੀਰਵਾਦ ਲੈਣੀ ਹੈ।

2. ਟਰੱਸਟੀ ਬਣਕੇ ਆਪਣੇ ਗ੍ਰਹਿਸਥ ਵਿਵਹਾਰ ਨੂੰ ਸੰਭਾਲਣਾ ਹੈ। ਗਿਆਨ ਮਾਰਗ ਦੇ ਜੋ ਕਾਇਦੇ ਹਨ ਉਨਾਂ ਤੇ ਪੂਰਾ – ਪੂਰਾ ਚਲਣਾ ਹੈ। ਰਾਈਟ ਅਤੇ ਰਾਂਗ ਨੂੰ ਸਮਝਕੇ ਮਾਇਆ ਤੋਂ ਖ਼ਬਰਦਾਰ ਰਹਿਣਾ ਹੈ।

ਵਰਦਾਨ:-

ਸਦਾ ਇਹ ਸਮ੍ਰਿਤੀ ਵਿੱਚ ਰਹੇ ਕਿ ਮੈਂ ਹਰ ਵਕਤ, ਹਰ ਸੈਕਿੰਡ, ਹਰ ਕਰਮ ਕਰਦੇ ਹੋਏ ਸਟੇਜ ਤੇ ਹਾਂ ਤਾਂ ਹਰ ਕਰਮ ਤੇ ਅਟੈਂਸ਼ਨ ਰਹਿਣ ਨਾਲ ਸੰਪੂਰਨ ਸਟੇਜ ਦੇ ਨੇੜ੍ਹੇ ਆ ਜਾਵੋਗੇ। ਨਾਲ – ਨਾਲ ਵਰਤਮਾਨ ਅਤੇ ਭਵਿੱਖ ਸਟੇਟਸ ਦੀ ਸਮ੍ਰਿਤੀ ਰਹਿਣ ਨਾਲ ਹਰ ਕਰਮ ਸ੍ਰੇਸ਼ਠ ਹੋਵੇਗਾ। ਇਹ ਹੀ ਦੋ ਸਮ੍ਰਿਤੀਆਂ ਬਾਪ ਸਮਾਣ ਬਣਾ ਦੇਣਗੀਆਂ। ਸਮਾਨਤਾ ਵਿੱਚ ਆਉਣ ਨਾਲ ਇੱਕ ਦੂਜੇ ਦੇ ਮਨ ਦੇ ਸੰਕਲਪਾਂ ਨੂੰ ਸਹਿਜ ਹੀ ਕੈਚ ਕਰ ਲਵੋਗੇ। ਇਸਦੇ ਲਈ ਸਿਰ੍ਫ ਸੰਕਲਪਾਂ ਤੇ ਕੰਟਰੋਲਿੰਗ ਪਾਵਰ ਚਾਹੀਦੀ ਹੈ। ਆਪਣੇ ਸੰਕਲਪਾਂ ਦੀ ਮਿਕਸਚਰਟੀ ਨਾ ਹੋਵੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top