30 July 2021 PUNJABI Murli Today | Brahma Kumaris
Read and Listen today’s Gyan Murli in Punjabi
29 July 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਇਸ ਪੁਰਾਣੀ ਦੁਨੀਆਂ ਵਿੱਚ ਜਿਸ ਤਰ੍ਹਾਂ ਦੀਆਂ ਆਸ਼ਾਵਾਂ ਮਨੁੱਖ ਰੱਖਦੇ ਹਨ ਉਹ ਆਸ਼ਾਵਾਂ ਤੁਹਾਨੂੰ ਨਹੀਂ ਰੱਖਣੀ ਹੈ, ਕਿਓਂਕਿ ਇਹ ਦੁਨੀਆਂ ਵਿਨਾਸ਼ ਹੋਣੀ ਹੈ"
ਪ੍ਰਸ਼ਨ: -
ਸੰਗਮਯੁਗ ਤੇ ਕਿਹੜੀ ਆਸ਼ਾ ਰੱਖੋ ਤਾਂ ਸਭ ਆਸ਼ਾਵਾਂ ਹਮੇਸ਼ਾ ਦੇ ਲਈ ਪੂਰੀ ਹੋ ਜਾਣਗੀਆਂ?
ਉੱਤਰ:-
ਅਸੀਂ ਪਾਵਨ ਬਣ, ਬਾਪ ਨੂੰ ਯਾਦ ਕਰ ਉਨ੍ਹਾਂ ਤੋਂ ਪੂਰਾ ਵਰਸਾ ਲੈਣਾ ਹੈ – ਸਿਰਫ ਇਹ ਹੀ ਆਸ਼ਾ ਹੋਵੇ ਇਸੇ ਆਸ਼ਾ ਨਾਲ ਹਮੇਸ਼ਾ ਦੇ ਲਈ ਸਭ ਆਸ਼ਾਵਾਂ ਪੂਰੀ ਹੋ ਜਾਣਗੀਆਂ ਆਯੂਸ਼ਮਾਨ ਭਵ, ਪੁੱਤਰਵਾਨ ਭਵ, ਧਨਵਾਨ ਭਵ, ਸਭ ਵਰਦਾਨ ਮਿਲ ਜਾਣਗੇ ਸਤਿਯੁਗ ਵਿੱਚ ਸਭ ਕਾਮਨਾਵਾਂ ਪੂਰੀ ਹੋ ਜਾਵੇਗੀ।
ਗੀਤ:-
ਤੁਮਹੀ ਹੋ ਮਾਤਾ, ਤੁਮਹੀ ਪਿਤਾ ਹੋ..
ਓਮ ਸ਼ਾਂਤੀ। ਮਿੱਠੇ – ਮਿੱਠੇ ਰੂਹਾਨੀ ਬੱਚਿਆਂ ਮਤਲਬ ਆਤਮਾਵਾਂ ਪ੍ਰਤੀ ਪਰਮਪਿਤਾ ਪਰਮਾਤਮਾ ਇਹ ਸਮਝਾ ਰਹੇ ਹਨ। ਤੁਸੀਂ ਜਾਣਦੇ ਹੋ ਬੇਹੱਦ ਦਾ ਬਾਪ ਸਾਨੂੰ ਵਰਦਾਨ ਦੇ ਰਹੇ ਹਨ। ਉਹ ਲੋਕ ਆਸ਼ੀਰਵਾਦ ਦਿੰਦੇ ਹਨ – ਪੁੱਤਰਵਾਨ ਭਵ, ਆਯੂਸ਼ਵਾਨ ਭਵ, ਧਨਵਾਨ ਭਵ। ਹੁਣ ਬਾਪ ਤੁਹਾਨੂੰ ਵਰਦਾਨ ਦਿੰਦੇ ਹਨ – ਆਯੂਸ਼ਵਾਨ ਭਵ। ਤੁਹਾਡੀ ਉਮਰ ਬਹੁਤ ਵੱਡੀ ਹੋਵੇਗੀ। ਉੱਥੇ ਪੁੱਤਰ ਵੀ ਹੋਵੇਗਾ ਤਾਂ ਉਹ ਵੀ ਸੁੱਖ ਦੇਣ ਵਾਲਾ ਹੋਵੇਗਾ। ਇੱਥੇ ਜੋ ਵੀ ਬੱਚੇ ਹਨ, ਦੁੱਖ ਦੇਣ ਵਾਲੇ ਹਨ। ਸਤਿਯੁਗ ਵਿੱਚ ਜੋ ਬੱਚੇ ਹੋਣਗੇ, ਸੁੱਖ ਦੇਣ ਵਾਲੇ ਹੋਣਗੇ। ਹੁਣ ਤੁਸੀਂ ਬੱਚੇ ਜਾਣਦੇ ਹੋ ਬੇਹੱਦ ਦਾ ਬਾਪ ਬੇਹੱਦ ਸੁੱਖ ਦਾ ਵਰਸਾ ਦੇ ਰਹੇ ਹਨ। ਬਰੋਬਰ ਅਸੀਂ ਆਯੂਸ਼ਵਾਨ, ਧਨਵਾਨ ਵੀ ਬਣਾਂਗੇ। ਹੁਣ ਕੋਈ ਵੀ ਕਾਮਨਾ ਦਿਲ ਵਿੱਚ ਨਹੀਂ ਰੱਖਣੀ ਹੈ। ਤੁਹਾਡੀ ਸਭ ਕਾਮਨਾਵਾਂ ਸਤਿਯੁਗ ਵਿੱਚ ਪੂਰੀ ਹੋਣੀ ਹੈ। ਇਸ ਨਰਕ ਵਿੱਚ ਕੋਈ ਵੀ ਕਾਮਨਾ ਨਹੀਂ ਰੱਖਣੀ ਹੈ। ਧਨ ਦੀ ਵੀ ਕਾਮਨਾ ਨਹੀਂ ਰੱਖੋ। ਬਹੁਤ ਧਨ ਹੋਵੇ, ਵੱਡੀ ਨੌਕਰੀ ਮਿਲੇ – ਇਹ ਵੀ ਜਾਸਤੀ ਤਮੰਨਾ ਨਹੀਂ ਰੱਖਣਾ ਹੈ। ਪੇਟ ਤਾਂ ਇੱਕ ਪਾਵ ਰੋਟੀ ਖਾਂਦਾ ਹੈ, ਜਾਸਤੀ ਲੋਭ ਵਿੱਚ ਨਹੀਂ ਰਹਿਣਾ ਹੈ। ਜਾਸਤੀ ਧਨ ਹੋਵੇਗਾ ਤਾਂ ਉਹ ਖਤਮ ਹੋ ਜਾਣਾ ਹੈ। ਬੱਚੇ ਜਾਣਦੇ ਹਨ ਬਾਬਾ ਸਾਨੂੰ ਸ੍ਵਰਗ ਦਾ ਮਾਲਿਕ ਬਣਾਉਂਦੇ ਹਨ। ਹੁਣ ਬਾਪ ਕਹਿੰਦੇ ਹਨ – ਦੇ ਦਾਨ ਤਾਂ ਛੁੱਟੇ ਗ੍ਰਹਿਣ। ਕਿਹੜਾ ਦਾਨ ਦਵੋ? ਇਹ 5 ਵਿਕਾਰ ਹੈ। ਇਹ ਦਾਨ ਵਿੱਚ ਦੇਣੇ ਹਨ ਤਾਂ ਗ੍ਰਹਿਚਾਰੀ ਛੁੱਟ ਜਾਵੇ ਅਤੇ ਤੁਸੀਂ 16 ਕਲਾ ਸੰਪੂਰਨ ਬਣ ਜਾਓ। ਤੁਸੀਂ ਜਾਣਦੇ ਹੋ ਸਾਨੂੰ ਸਰਵਗੁਣ ਸੰਪੰਨ, 16 ਕਲਾ ਸੰਪੂਰਨ… ਇੱਥੇ ਬਣਨਾ ਹੈ। 5 ਵਿਕਾਰਾਂ ਦਾ ਦਾਨ ਦੇਣਾ ਪੈਂਦਾ ਹੈ। ਬੱਚਿਆਂ ਨੂੰ ਬਾਪ ਕਹਿੰਦੇ ਹਨ – ਮਿੱਠੇ ਬੱਚਿਓ ਆਸ਼ਾ ਕੋਈ ਵੀ ਨਹੀਂ ਰੱਖੋ, ਸਿਵਾਏ ਬੇਹੱਦ ਦੇ ਬਾਪ ਤੋੰ ਬੇਹੱਦ ਦਾ ਵਰਸਾ ਲੈਣ ਦੇ। ਬਾਕੀ ਥੋੜਾ ਸਮੇਂ ਹੈ, ਗਾਇਆ ਵੀ ਜਾਂਦਾ ਹੈ – ਬਹੁਤ ਗਈ ਥੋੜੀ ਰਹੀ। ਬਾਕੀ ਥੋੜਾ ਸਮੇਂ ਇਸ ਵਿਨਾਸ਼ ਵਿੱਚ ਹੈ ਇਸਲਈ ਇਸ ਪੁਰਾਣੀ ਦੁਨੀਆਂ ਦੀ ਕੋਈ ਆਸ਼ਾ ਨਹੀਂ ਰੱਖੋ। ਸਿਰਫ ਬਾਪ ਨੂੰ ਯਾਦ ਕਰਦੇ ਰਹੋ। ਯਾਦ ਨਾਲ ਬੱਚਿਆਂ ਨੂੰ ਸਤੋਪ੍ਰਧਾਨ ਬਣਨਾ ਹੈ। ਇਸ ਦੁਨੀਆਂ ਵਿੱਚ ਮਨੁੱਖ ਜੋ ਆਸ਼ਾ ਰੱਖਦੇ ਹਨ ਉਹ ਕੋਈ ਵੀ ਨਹੀਂ ਰੱਖੋ। ਆਸ਼ਾ ਸਿਰਫ ਰੱਖਣੀ ਹੈ ਇੱਕ ਸ਼ਿਵਬਾਬਾ ਤੋਂ ਅਸੀਂ ਆਪਣਾ ਸ੍ਵਰਗ ਦਾ ਵਰਸਾ ਲਈਏ। ਕਿਸ ਨੂੰ ਵੀ ਕਦੀ ਦੁੱਖ ਨਹੀਂ ਦੇਣਾ ਹੈ। ਇੱਕ ਦੋ ਉੱਪਰ ਕਾਮ ਕਟਾਰੀ ਚਲਾਉਣਾ – ਇਹ ਸਭ ਤੋਂ ਵੱਡਾ ਦੁੱਖ ਹੈ ਇਸਲਈ ਸੰਨਿਆਸੀ ਲੋਕ ਇਸਤਰੀ ਤੋਂ ਵੱਖ ਹੋ ਜਾਂਦੇ ਹਨ। ਕਹਿੰਦੇ ਹਨ ਇਸ ਨੇ ਛੱਡ ਦਿੱਤਾ ਹੈ। ਇਸ ਸਮੇਂ ਰਾਵਣ ਰਾਜ ਵਿੱਚ ਸਭ ਪਤਿਤ, ਪਾਪ ਆਤਮਾਵਾਂ ਹਨ।
ਹੁਣ ਸਮੇਂ ਬਹੁਤ ਘੱਟ ਹੈ, ਤੁਸੀਂ ਜੇਕਰ ਬਾਪ ਦੀ ਸ਼੍ਰੀਮਤ ਤੇ ਨਹੀਂ ਚੱਲੋਗੇ ਤਾਂ ਸ਼੍ਰੇਸ਼ਠ ਨਹੀਂ ਬਣੋਗੇ। ਬੱਚਿਆਂ ਨੂੰ ਉੱਚ ਤੇ ਉੱਚ ਬਣਨਾ ਹੈ ਇਸਲਈ 5 ਵਿਕਾਰਾਂ ਦਾ ਦਾਨ ਦੇਣਾ ਹੈ ਤਾਂ ਇਹ ਗ੍ਰਹਿਣ ਛੁੱਟ ਜਾਵੇਗਾ। ਸਭ ਦੇ ਉੱਪਰ ਗ੍ਰਹਿਚਾਰੀ ਹੈ, ਬਿਲਕੁਲ ਹੀ ਕਾਲੇ ਬਣ ਗਏ ਹਨ। ਬਾਪ ਕਹਿੰਦੇ ਹਨ – ਜੇ ਮੇਰੇ ਤੋਂ ਵਰਸਾ ਲੈਣਾ ਹੈ ਤਾਂ ਪਾਵਨ ਬਣੋ। ਦਵਾਪਰ ਤੋਂ ਲੈਕੇ ਤੁਸੀਂ ਪਤਿਤ ਬਣਦੇ – ਬਣਦੇ ਸਤੋਪ੍ਰਧਾਨ ਤੋਂ ਤਮੋਪ੍ਰਧਾਨ ਬਣ ਪਏ ਹੋ, ਤਾਂ ਤੇ ਗਾਉਂਦੇ ਹੋ ਪਤਿਤ – ਪਾਵਨ ਆਓ, ਆਕੇ ਸਾਨੂੰ ਪਾਵਨ ਬਣਾਓ। ਤਾਂ ਬਾਪ ਫਰਮਾਨ ਕਰਦੇ ਹਨ – ਬੱਚੇ ਹੁਣ ਪਤਿਤ ਨਹੀਂ ਬਣੋ, ਕਾਮ ਮਹਾਸ਼ਤ੍ਰੁ ਨੂੰ ਜਿੱਤੋ, ਇਸ ਨਾਲ ਹੀ ਤੁਸੀਂ ਆਦਿ – ਮੱਧ – ਅੰਤ ਦੁੱਖ ਨੂੰ ਪਾਇਆ ਹੈ। ਬਾਪ ਕਹਿੰਦੇ ਹਨ – ਤੁਸੀਂ ਸ੍ਵਰਗ ਵਿੱਚ ਬਿਲਕੁਲ ਪਵਿੱਤਰ ਸੀ। ਹੁਣ ਰਾਵਣ ਦੀ ਮੱਤ ਤੇ ਤੁਸੀਂ ਪਤਿਤ ਬਣੇ ਹੋ, ਤੱਦ ਤਾਂ ਦੇਵਤਾਵਾਂ ਦੇ ਅੱਗੇ ਜਾਕੇ ਉਨ੍ਹਾਂ ਦੀ ਮਹਿਮਾ ਗਾਉਂਦੇ ਹੋ ਕਿ ਤੁਸੀਂ ਸਰਵਗੁਣ ਸੰਪੰਨ, ਸੰਪੂਰਨ ਨਿਰਵਿਕਾਰੀ ਅਤੇ ਅਸੀਂ ਵਿਕਾਰੀ ਹਾਂ। ਨਿਰਵਿਕਾਰੀ ਹੋਣ ਨਾਲ ਸੁੱਖ ਹੀ ਸੁੱਖ ਹੈ। ਬਾਪ ਕਹਿੰਦੇ ਹਨ – ਹੁਣ ਅਸੀਂ ਆਏ ਹਾਂ, ਤੁਸੀਂ ਬੱਚਿਆਂ ਨੂੰ ਨਿਰਵਿਕਾਰੀ ਬਣਾਉਣ। ਹੁਣ ਤੁਸੀਂ ਬੱਚਿਆਂ ਨੂੰ ਸਭ ਇੱਛਾਵਾਂ ਛੱਡਣੀਆਂ ਹਨ। ਆਪਣਾ ਧੰਧਾ ਧੋਰੀ ਆਦਿ ਭਾਵੇਂ ਕਰੋ। ਅਤੇ ਇੱਕ ਦੋ ਨੂੰ ਗਿਆਨ ਅੰਮ੍ਰਿਤ ਪਿਲਾਓ। ਗਾਇਆ ਵੀ ਜਾਂਦਾ ਹੈ – ਅੰਮ੍ਰਿਤ ਛੱਡ ਵਿਸ਼ ਕਾਹੇ ਨੂੰ ਖਾਏ। ਬਾਪ ਕਹਿੰਦੇ ਹਨ ਕੋਈ ਵੀ ਕਾਮਨਾ ਨਹੀਂ ਰੱਖੋ। ਅਸੀਂ ਯਾਦ ਦੀ ਯਾਤਰਾ ਤੋਂ ਪੂਰੇ ਸਤੋਪ੍ਰਧਾਨ ਬਣ ਜਾਵਾਂਗੇ। 63 ਜਨਮ ਜੋ ਪਾਪ ਕੀਤੇ ਹਨ, ਉਹ ਯਾਦ ਤੋਂ ਹੀ ਖਲਾਸ ਹੋਣਗੇ। ਹੁਣ ਨਿਰਵਿਕਾਰੀ ਬਣਨਾ ਹੈ। ਭਾਵੇਂ ਮਾਇਆ ਦੇ ਤੂਫ਼ਾਨ ਆਉਣ ਪਰ ਪਤਿਤ ਨਹੀਂ ਬਣਨਾ ਹੈ। ਮਨੁੱਖ ਤੋਂ ਦੇਵਤਾ ਬਣਨਾ ਹੈ। ਤੁਸੀਂ ਹੀ ਸਤੋਪ੍ਰਧਾਨ ਪੂਜੀਯ ਦੇਵਤਾ ਸੀ ਫਿਰ ਤੁਸੀਂ ਹੀ ਪੂਜੀਯ ਤੋਂ ਪੁਜਾਰੀ ਬਣਦੇ ਹੋ। ਅਸੀਂ ਨਿਰੋਗੀ ਸੀ ਫਿਰ ਰੋਗੀ ਬਣਦੇ ਹਾਂ ਹੁਣ ਫਿਰ ਤੋਂ ਨਿਰੋਗੀ ਬਣ ਰਹੇ ਹਾਂ। ਜੱਦ ਨਿਰੋਗੀ ਸੀ ਤਾਂ ਉਮਰ ਵੱਡੀ ਸੀ। ਹੁਣ ਤਾਂ ਵੇਖੋ ਬੈਠੇ – ਬੈਠੇ ਮਨੁੱਖ ਮਰ ਜਾਂਦੇ ਹਨ। ਤਾਂ ਕੋਈ ਵੀ ਆਸ਼ ਨਹੀਂ ਰੱਖਣੀ ਹੈ। ਇਹ ਸਭ ਛੀ – ਛੀ ਆਸ਼ਾਵਾਂ ਹਨ। ਕੰਢੇ ਤੋਂ ਫੁਲ ਬਣਨ ਦੇ ਲਈ ਤਾਂ ਇੱਕ ਹੀ ਫ਼ਸਟਕਲਾਸ ਆਸ਼ ਹੈ – ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਪੁੰਨ ਆਤਮਾ ਬਣ ਜਾਵੋਗੇ। ਇਸ ਸਮੇਂ ਸਭ ਦੇ ਉੱਪਰ ਰਾਹੂ ਦਾ ਗ੍ਰਹਿਣ ਹੈ। ਸਾਰੇ ਭਾਰਤ ਤੇ ਰਾਹੂ ਦਾ ਗ੍ਰਹਿਣ ਹੈ। ਫਿਰ ਚਾਹੀਦੀ ਹੈ – ਬ੍ਰਹਿਸਪਤੀ ਦੀ ਦਸ਼ਾ। ਤੁਸੀਂ ਜਾਣਦੇ ਹੋ ਹੁਣ ਸਾਡੇ ਉੱਪਰ ਬ੍ਰਹਿਸਪਤੀ ਦੀ ਦਸ਼ਾ ਬੈਠੀ ਹੈ। ਭਾਰਤ ਸ੍ਵਰਗ ਸੀ ਨਾ। ਸਤਿਯੁਗ ਵਿੱਚ ਤੁਹਾਡੇ ਉੱਪਰ ਬ੍ਰਹਿਸਪਤੀ ਦੀ ਦਸ਼ਾ ਸੀ। ਇਸ ਸਮੇਂ ਹੈ ਰਾਹੂ ਦੀ ਦਸ਼ਾ। ਹੁਣ ਫਿਰ ਬੇਹੱਦ ਦੇ ਬਾਪ ਤੋਂ ਬ੍ਰਹਿਸਪਤੀ ਦੀ ਦਸ਼ਾ ਮਿਲਦੀ ਹੈ। ਬ੍ਰਹਿਸਪਤੀ ਦੀ ਦਸ਼ਾ ਵਿੱਚ 21 ਜਨਮਾਂ ਦਾ ਸੁੱਖ ਰਹਿੰਦਾ ਹੈ। ਤ੍ਰੇਤਾ ਵਿੱਚ ਹੈ ਸ਼ੁਕਰ ਦੀ ਦਸ਼ਾ। ਜਿੰਨਾ ਜੋ ਯਾਦ ਕਰਨਗੇ, ਬਹੁਤ ਯਾਦ ਕਰਨਗੇ ਤਾਂ ਬ੍ਰਹਿਸਪਤੀ ਦੀ ਦਸ਼ਾ ਹੋਵੇਗੀ। ਇਹ ਵੀ ਸਮਝਾ ਦਿੱਤਾ ਹੈ ਹੁਣ ਸਭ ਨੂੰ ਵਾਪਿਸ ਘਰ ਜਾਣਾ ਹੈ ਇਸਲਈ ਬਾਪ ਨੂੰ ਯਾਦ ਕਰਦੇ ਰਹੋ ਤਾਂ ਵਿਕਰਮ ਵਿਨਾਸ਼ ਹੋਣ ਅਤੇ ਤੁਸੀਂ ਉੱਡਣ ਲਾਇਕ ਬਣੋ। ਮਾਇਆ ਨੇ ਤੁਹਾਡੇ ਪੰਖ ਕੱਟ ਦਿੱਤੇ ਹਨ। ਹੁਣ ਤੁਹਾਨੂੰ ਮਿਲਦੀ ਹੈ ਈਸ਼ਵਰੀ ਮੱਤ, ਜਿਸ ਤੋਂ ਤੁਸੀਂ ਹਮੇਸ਼ਾ ਸੁਖੀ ਬਣਦੇ ਹੋ। ਈਸ਼ਵਰੀ ਮੱਤ ਤੇ ਤੁਸੀਂ ਸ੍ਵਰਗ ਦੇ ਮਾਲਿਕ ਬਣਦੇ ਹੋ। ਵਿਸ਼ਵ ਦੀ ਬਾਦਸ਼ਾਹੀ ਲੈ ਰਹੇ ਹੋ। ਈਸ਼ਵਰੀ ਮੱਤ ਮਿਲਦੀ ਹੈ ਕਿ ਬਾਪ ਨੂੰ ਯਾਦ ਕਰੋ ਤਾਂ ਅੰਤ ਮਤਿ ਸੋ ਗਤੀ ਹੋ ਜਾਵੇਗੀ। ਯਾਦ ਤੋਂ ਹੀ ਵਿਕਰਮ ਵਿਨਾਸ਼ ਹੋ ਜਾਣਗੇ, ਪਵਿੱਤਰ ਬਣ ਜਾਵੋਗੇ। ਪਵਿੱਤਰ ਆਤਮਾ ਹੀ ਸ੍ਵਰਗ ਦੇ ਲਾਇਕ ਬਣੇਗੀ। ਉੱਥੇ ਤੁਹਾਡਾ ਸ਼ਰੀਰ ਵੀ ਨਿਰੋਗੀ ਹੋਵੇਗਾ। ਧਨ ਵੀ ਬਹੁਤ ਹੋਵੇਗਾ। ਉੱਥੇ ਕਦੀ ਧਰਮ ਦਾ ਬੱਚਾ ਨਹੀਂ ਬਣਾਉਂਦੇ। ਬਾਪ ਕਹਿੰਦੇ ਹਨ – ਆਯੂਸ਼ਵਾਨ ਭਵ, ਸੰਪਤੀਵਾਨ ਭਵ। ਪੁੱਤਰ ਵੀ ਇੱਕ ਜਰੂਰ ਹੋਵੇਗਾ। ਇਸ ਸਮੇਂ ਬਾਪ ਸਾਰਿਆਂ ਨੂੰ ਧਰਮ ਦਾ ਬੱਚਾ ਬਣਾਉਂਦੇ ਹਨ। ਤਾਂ ਫਿਰ ਸਤਿਯੁਗ ਵਿੱਚ ਕੋਈ ਧਰਮ ਦਾ ਬੱਚਾ ਹੁੰਦਾ ਨਹੀਂ। ਇੱਕ ਬੱਚਾ ਇੱਕ ਬੱਚੀ ਹੈ ਯੋਗਬਲ ਨਾਲ। ਪੁੱਛਦੇ ਹਨ ਉੱਥੇ ਬੱਚੇ ਕਿਵੇਂ ਪੈਦਾ ਹੋਣਗੇ, ਉੱਥੇ ਹੈ ਹੀ ਯੋਗਬਲ। ਡਰਾਮਾ ਵਿੱਚ ਨੂੰਧ ਹੈ। ਸਤਿਯੁਗ ਵਿੱਚ ਸਭ ਯੋਗੀ ਹਨ। ਕ੍ਰਿਸ਼ਨ ਨੂੰ ਯੋਗੇਸ਼ਵਰ ਕਿਹਾ ਜਾਂਦਾ ਹੈ। ਇਵੇਂ ਨਹੀਂ ਕਿ ਕ੍ਰਿਸ਼ਨ ਯੋਗ ਵਿੱਚ ਰਹਿੰਦੇ ਹਨ। ਉਹ ਤਾਂ ਪੂਰਾ ਪਵਿੱਤਰ ਯੋਗੀ ਹੈ। ਈਸ਼ਵਰ ਨੇ ਸਭ ਨੂੰ ਯੋਗੇਸ਼ਵਰ ਬਣਾਇਆ ਹੈ ਤਾਂ ਭਵਿੱਖ ਵਿੱਚ ਯੋਗੀ ਰਹਿੰਦੇ ਹਨ। ਬਾਪ ਨੇ ਯੋਗੀ ਬਣਾਇਆ ਹੈ। ਯੋਗੀਆਂ ਦੀ ਉਮਰ ਵੱਡੀ ਰਹਿੰਦੀ ਹੈ। ਭੋਗੀ ਦੀ ਉਮਰ ਛੋਟੀ ਹੁੰਦੀ ਹੈ। ਈਸ਼ਵਰ ਨੇ ਬੱਚਿਆਂ ਨੂੰ ਪਵਿੱਤਰ ਬਣਾਏ ਯੋਗ ਸਿਖਾਕੇ ਦੇਵਤਾ ਬਣਾਇਆ ਹੈ, ਇਨ੍ਹਾਂ ਨੂੰ ਕਿਹਾ ਜਾਂਦਾ ਹੈ ਯੋਗੀ। ਯੋਗੀ ਅਥਵਾ ਰਿਸ਼ੀ ਪਵਿੱਤਰ ਹੁੰਦੇ ਹਨ। ਤੁਹਾਨੂੰ ਸਮਝਾਇਆ ਹੈ – ਤੁਸੀਂ ਹੋ ਰਾਜਰੀਸ਼ੀ। ਰਾਜਯੋਗ ਸਿੱਖ ਰਹੇ ਹੋ, ਰਜਾਈ ਪਦਵੀ ਪਾਉਣ ਦੇ ਲਈ। ਇਸ ਸਮੇਂ ਬਾਪ ਨੂੰ ਯਾਦ ਕਰਨਾ ਹੈ, ਇੱਥੇ ਕੋਈ ਉਲਟੀ ਆਸ ਨਹੀਂ ਰੱਖਣੀ ਹੈ ਕਿ ਬੱਚਾ ਪੈਦਾ ਹੋਵੇ। ਫਿਰ ਵੀ ਵਿਕਾਰ ਵਿੱਚ ਜਾਣਾ ਪਵੇ ਨਾ, ਕਾਮ ਕਟਾਰੀ ਚਲਾਉਣੀ ਪਵੇ। ਦੇਹ- ਅਭਿਮਾਨੀ ਕਾਮ ਕਟਾਰੀ ਚਲਾਉਂਦੇ ਹਨ। ਦੇਹੀ – ਅਭਿਮਾਨੀ ਕਾਮ ਕਟਾਰੀ ਨਹੀਂ ਚਲਾਉਂਦੇ ਹਨ। ਬਾਪ ਸਮਝਾਉਂਦੇ ਹਨ ਪਵਿੱਤਰ ਬਣੋ। ਆਤਮਾਵਾਂ ਨਾਲ ਗੱਲ ਕਰਦੇ ਹਨ, ਹੁਣ ਇਹ ਕਾਮ ਕਟਾਰੀ ਨਹੀਂ ਚਲਾਓ। ਪਵਿੱਤਰ ਬਣੋ ਤਾਂ ਤੁਹਾਡੇ ਸਭ ਦੁੱਖ ਦੂਰ ਹੋ ਜਾਣਗੇ। ਤੁਹਾਨੂੰ ਸ੍ਵਰਗ ਦਾ ਮਾਲਿਕ ਬਣਾਉਂਦੇ ਹਨ। ਬਾਪ ਕਿੰਨਾ ਸੁੱਖ ਦਿੰਦੇ ਹਨ। ਬਾਪ ਤੋਂ ਤਾਂ ਪੂਰਾ ਵਰਸਾ ਲੈਣਾ ਚਾਹੀਦਾ ਹੈ।
ਬਾਪ ਤਾਂ ਗਰੀਬ ਨਿਵਾਜ਼ ਹਨ। ਗਾਇਆ ਵੀ ਜਾਂਦਾ ਹੈ ਸੁਦਾਮਾ ਨੇ ਦੋ ਚਪਟੀ ਚਾਵਲ ਦਿੱਤੀ ਤਾਂ ਮਹਿਲ ਮਿਲ ਗਏ। ਬਾਬਾ 21 ਜਨਮਾਂ ਦੇ ਲਈ ਵਰਸਾ ਦੇ ਦਿੰਦੇ ਹਨ। ਇਹ ਵੀ ਸਮਝਦੇ ਹੋ – ਹੁਣ ਸਭ ਨੂੰ ਵਾਪਿਸ ਜਾਣਾ ਹੈ। ਸ਼ਿਵਬਾਬਾ ਦੀ ਸਥਾਪਨਾ ਦੇ ਕੰਮ ਵਿੱਚ ਜਿੰਨਾ ਜੋ ਮਦਦ ਕਰੇ। ਘਰ ਵਿੱਚ ਯੂਨੀਵਰਸਿਟੀ ਅਤੇ ਹਸਪਤਾਲ ਖੋਲੋ। ਬੋਰਡ ਤੇ ਲਿਖ ਦੋ, ਭੈਣੋ ਅਤੇ ਭਰਾਵੋ, 21 ਜਨਮ ਲਈ, ਐਵਰਹੈਲਦੀ ਅਤੇ ਵੈਲਦੀ ਬਣਨਾ ਹੈ ਤਾਂ ਆਕੇ ਸਮਝੋ। ਅਸੀਂ ਇੱਕ ਸੇਕੇਂਡ ਵਿੱਚ ਐਵਰਹੈਲਦੀ, ਵੇਲਦੀ ਬਣਨ ਦਾ ਰਸਤਾ ਦੱਸਦੇ ਹਾਂ। ਤੁਸੀਂ ਸਰਜਨ ਹੋ ਨਾ। ਸਰਜਨ ਬੋਰਡ ਤਾਂ ਜਰੂਰ ਲਗਾਉਂਦੇ ਹਨ, ਨਹੀਂ ਤਾਂ ਮਨੁੱਖਾਂ ਨੂੰ ਕਿਵੇਂ ਪਤਾ ਪਵੇ। ਤੁਸੀਂ ਵੀ ਆਪਣੇ ਘਰ ਦੇ ਬਾਹਰ ਵਿੱਚ ਬੋਰਡ ਲਗਾ ਦਵੋ। ਕੋਈ ਵੀ ਆਵੇ ਉਸ ਨੂੰ ਦੋ ਬਾਪ ਦਾ ਰਾਜ਼ ਸਮਝਾਓ। ਹੱਦ ਦੇ ਬਾਪ ਤੋਂ ਹੱਦ ਦਾ ਵਰਸਾ ਲੈਂਦੇ ਆਏ ਹੋ। ਬੇਹੱਦ ਦਾ ਬਾਪ ਕਹਿੰਦੇ ਹਨ – ਮਾਮੇਕਮ ਯਾਦ ਕਰੋ ਤਾਂ ਬੇਹੱਦ ਦਾ ਵਰਸਾ ਮਿਲੇਗਾ। ਪ੍ਰੋਜੈਕਟਰ, ਪ੍ਰਦਰਸ਼ਨੀ ਵਿੱਚ ਪਹਿਲੇ ਇਹ ਸਮਝਾਓ। ਇਸ ਪੁਰਸ਼ਾਰਥ ਤੋਂ ਤੁਸੀਂ ਇਹ ਬਣੋਗੇ। ਹੁਣ ਹੈ ਸੰਗਮ। ਕਲਯੁਗ ਤੋਂ ਸਤਿਯੁਗ ਬਣਨਾ ਹੈ। ਤੁਸੀਂ ਭਾਰਤਵਾਸੀ ਸਤੋਪ੍ਰਧਾਨ ਸੀ, ਹੁਣ ਤਮੋਪ੍ਰਧਾਨ ਬਣੇ ਹੋ। ਹੁਣ ਬਾਪ ਕਹਿੰਦੇ ਹਨ – ਮੈਨੂੰ ਯਾਦ ਕਰੋ ਤਾਂ ਤੁਸੀਂ ਸ੍ਵਰਗ ਦੇ ਮਾਲਿਕ ਬਣੋਗੇ। ਅੱਖਰ ਹੀ ਦੋ ਹਨ। ਅਲਫ਼ ਨੂੰ ਯਾਦ ਕਰੋ ਤਾਂ ਬੇ ਬਾਦਸ਼ਾਹੀ ਤੁਹਾਡੀ। ਇਸ ਯਾਦ ਨਾਲ ਖੁਸ਼ੀ ਵਿੱਚ ਰਹੋਗੇ, ਇਸ ਛੀ – ਛੀ ਦੁਨੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਆਸ ਨਹੀਂ ਰੱਖੋ। ਇੱਥੇ ਤੁਸੀਂ ਪੁਰਸ਼ਾਰਥ ਕਰਦੇ ਹੋ – ਜਿਉਂਦੇ ਜੀ ਮਰਨ ਦੇ ਲਈ। ਉਹ ਤਾਂ ਮਰਨ ਦੇ ਬਾਦ ਕਹਿੰਦੇ ਹਨ ਸ੍ਵਰਗਵਾਸੀ ਹੋਇਆ। ਤੁਸੀਂ ਸਭ ਨੂੰ ਕਹਿੰਦੇ ਹੋ ਅਸੀਂ ਸ੍ਵਰਗਵਾਸੀ ਬਣਨ ਦੇ ਲਈ ਬਾਪ ਨੂੰ ਯਾਦ ਕਰਦੇ ਹਾਂ। ਉਸ ਤੋਂ ਬੇਹੱਦ ਦਾ ਸੁੱਖ ਮਿਲਦਾ ਹੈ। ਬਾਪ ਨੂੰ ਯਾਦ ਕਰਨ ਨਾਲ ਤੁਸੀਂ ਕਦੇ ਰੋਵੋਗੇ, ਪਿੱਟੋਗੇ ਨਹੀਂ। ਤੂਫ਼ਾਨ ਮਾਇਆ ਦੇ ਆਉਂਦੇ ਹਨ, ਉਸ ਦਾ ਖਿਆਲ ਨਹੀਂ ਕਰੋ। ਮਾਇਆ ਦੇ ਤੂਫ਼ਾਨ ਤਾਂ ਆਉਣਗੇ। ਇਹ ਹੈ ਯੁੱਧ। ਸੰਕਲਪ – ਵਿਕਲਪ ਆਉਂਦੇ ਹਨ, ਤਾਂ ਮੁਫ਼ਤ ਵਿੱਚ ਟਾਈਮ ਜਾਂਦਾ ਹੈ। ਤੂਫ਼ਾਨ ਤਾਂ ਪਾਸ ਹੋ ਜਾਵੇਗੀ, ਹਮੇਸ਼ਾ ਥੋੜੀ ਰਹੇਗਾ। ਸਵੇਰੇ ਉੱਠ ਕੇ ਬਾਪ ਨੂੰ ਯਾਦ ਕਰਨਾ ਹੈ, ਬਾਪ ਤੋਂ ਵਰਸਾ ਲੈਣਾ ਹੈ। ਇਹ ਧੁੰਨ ਅੰਦਰ ਲੱਗੀ ਰਹੇ। ਬਾਪ ਹੋਰ ਕੋਈ ਤਕਲੀਫ ਨਹੀਂ ਦਿੰਦੇ ਹਨ। ਸਿਰਫ ਬਾਪ ਨੂੰ ਯਾਦ ਕਰਨਾ ਹੈ। ਹੋਰ ਸਭ ਨੂੰ ਭੁੱਲ ਜਾਵੋ, ਇਹ ਸਭ ਮਰੇ ਹੋਏ ਹਨ। ਆਪਸ ਵਿੱਚ ਇਹ ਹੀ ਗੱਲਾਂ ਕਰਦੇ ਰਹੋ। ਬਾਬਾ ਹੁਣ ਤਾਂ ਸਿਰਫ ਤੁਹਾਨੂੰ ਹੀ ਯਾਦ ਕਰਾਂਗੇ। ਤੁਹਾਡੇ ਤੋਂ ਸ੍ਵਰਗ ਦਾ ਵਰਸਾ ਲਵਾਂਗੇ। ਟਾਈਮ ਰੱਖ ਦੋ – ਅਸੀਂ 3 – 4 ਵਜੇ ਜਰੂਰ ਉੱਠਕੇ ਬਾਪ ਨੂੰ ਯਾਦ ਕਰਾਂਗੇ। ਚੱਕਰ ਵੀ ਯਾਦ ਰੱਖਣਾ ਹੈ। ਬਾਪ ਨੇ ਸਾਨੂੰ ਰਚਤਾ ਅਤੇ ਰਚਨਾ ਦੀ ਨਾਲੇਜ ਦਿੱਤੀ ਹੈ। ਅਸੀਂ ਇਸ ਮਨੁੱਖ ਸ੍ਰਿਸ਼ਟੀ ਝਾੜ ਨੂੰ ਜਾਣਦੇ ਹਾਂ। ਅਸੀਂ 21 ਜਨਮ ਕਿਵੇਂ ਲੈਂਦੇ ਹਾਂ – ਇਹ ਬੁੱਧੀ ਵਿੱਚ ਹੈ। ਹੁਣ ਫਿਰ ਅਸੀਂ ਜਾਂਦੇ ਹਾਂ, ਸ੍ਵਰਗ ਵਿੱਚ ਫਿਰ ਤੋਂ ਆਕੇ ਪਾਰ੍ਟ ਵਜਾਵਾਂਗੇ। ਅਸੀਂ ਆਤਮਾ ਹਾਂ, ਆਤਮਾ ਨੂੰ ਹੀ ਰਾਜ ਮਿਲਦਾ ਹੈ। ਬਾਪ ਨੂੰ ਯਾਦ ਕਰਨ ਨਾਲ ਵਰਸੇ ਦੇ ਹੱਕਦਾਰ ਬਣ ਜਾਂਦੇ ਹਨ। ਇਹ ਰਾਜਯੋਗ ਹੈ। ਬਾਪ ਨੂੰ ਯਾਦ ਕਰਦੇ ਹਾਂ। ਬੇਹੱਦ ਦੇ ਬਾਪ ਦਵਾਰਾ ਕਈ ਵਾਰ ਵਿਸ਼ਵ ਦੇ ਮਾਲਿਕ ਬਣੇ ਹਾਂ, ਫਿਰ ਨਰਕਵਾਸੀ ਬਣੇ ਹਾਂ। ਹੁਣ ਫਿਰ ਸ੍ਵਰਗਵਾਸੀ ਬਣਦੇ ਹਾਂ – ਇੱਕ ਬਾਬਾ ਦੀ ਯਾਦ ਨਾਲ। ਬਾਪ ਦੀ ਯਾਦ ਨਾਲ ਹੀ ਪਾਪ ਭਸਮ ਹੋ ਜਾਣਗੇ ਇਸਲਈ ਇਸ ਨੂੰ ਯੋਗ ਅਗਨੀ ਕਿਹਾ ਜਾਂਦਾ ਹੈ। ਤੁਸੀਂ ਬ੍ਰਾਹਮਣ ਹੋ ਰਾਜਰੀਸ਼ੀ, ਰਿਸ਼ੀ ਹਮੇਸ਼ਾ ਪਵਿੱਤਰ ਹੁੰਦੇ ਹਨ, ਬਾਪ ਨੂੰ ਯਾਦ ਕਰਦੇ ਅਤੇ ਰਜਾਈ ਦਾ ਵਰਸਾ ਲੈਂਦੇ ਹਨ। ਹੁਣ ਥੋੜੀ ਵਿਕਾਰ ਦੇ ਲਈ ਆਸ ਰੱਖਣੀ ਹੈ। ਇਹ ਛੀ – ਛੀ ਆਸ ਹੈ। ਹੁਣ ਤਾਂ ਪਾਰਲੌਕਿਕ ਬਾਪ ਤੋਂ ਵਰਸਾ ਲੈਣਾ ਹੈ। ਬਿਮਾਰ ਹੁੰਦੇ ਵੀ ਯਾਦ ਕਰ ਸਕਦੇ ਹੋ। ਬਾਪ ਨੂੰ ਵੀ ਬੱਚੇ ਪਿਆਰੇ ਹੁੰਦੇ ਹਨ। ਬਾਬਾ ਨੂੰ ਕਿੰਨੇ ਬੱਚਿਆਂ ਨੂੰ ਪੱਤਰ ਆਦਿ ਲਿਖਣੇ ਪੈਂਦੇ ਹਨ। ਸ਼ਿਵਬਾਬਾ ਲਿਖਵਾਉਂਦੇ ਹਨ। ਤੁਸੀਂ ਵੀ ਪੱਤਰ ਲਿਖਦੇ ਹੋ – ਸ਼ਿਵਬਾਬਾ ਕੇਯਰ ਆਫ ਬ੍ਰਹਮਾ। ਅਸੀਂ ਸਭ ਸ਼ਿਵਬਾਬਾ ਦੇ ਬੱਚੇ ਬ੍ਰਦਰ੍ਸ ਹਾਂ। ਰੂਹਾਨੀ ਬਾਪ ਆਕੇ ਸਾਨੂੰ ਪਾਵਨ ਬਣਾਉਂਦੇ ਹਨ, ਇਸਲਈ ਕਿਹਾ ਜਾਂਦਾ ਹੈ – ਪਤਿਤ – ਪਾਵਨ। ਸਾਰੀਆਂ ਆਤਮਾਵਾਂ ਨੂੰ ਪਾਵਨ ਬਣਾਉਂਦੇ ਹਨ। ਕਿਸੇ ਨੂੰ ਵੀ ਛੱਡਦਾ ਨਹੀਂ ਹਾਂ, ਪ੍ਰਕ੍ਰਿਤੀ ਵੀ ਪਾਵਨ ਬਣਦੀ ਹੈ। ਤੁਸੀਂ ਜਾਣਦੇ ਹੋ ਸਤਿਯੁਗ ਵਿੱਚ ਪ੍ਰਕ੍ਰਿਤੀ ਵੀ ਪਾਵਨ ਰਹੇਗੀ। ਹੁਣ ਸ਼ਰੀਰ ਵੀ ਪਤਿਤ ਹੈ ਤੱਦ ਤਾਂ ਗੰਗਾ ਵਿੱਚ ਸ਼ਰੀਰ ਧੋਣ ਜਾਂਦੇ ਹਨ, ਪਰ ਆਤਮਾ ਤਾਂ ਪਾਵਨ ਹੁੰਦੀ ਨਹੀਂ। ਉਹ ਤਾਂ ਹੋਵੇਗੀ – ਯੋਗ ਅਗਨੀ ਨਾਲ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਇਸ ਕਲਯੁਗੀ ਦੁਨੀਆਂ ਵਿੱਚ ਕੋਈ ਵੀ ਉਲਟੀ ਆਸ ਨਹੀਂ ਰੱਖਣੀ ਹੈ। ਸੰਪੂਰਨ ਸਤੋਪ੍ਰਧਾਨ ਬਣਨ ਦੇ ਲਈ ਈਸ਼ਵਰੀ ਮੱਤ ਤੇ ਚਲਣਾ ਹੈ।
2. ਪਾਵਨ ਬਣ ਕੇ ਵਾਪਿਸ ਘਰ ਜਾਣਾ ਹੈ, ਇਹ ਹੀ ਇੱਕ ਆਸ ਰੱਖਣੀ ਹੈ। ਅੰਤ ਮਤੀ ਸੋ ਗਤੀ। ਮਾਇਆ ਦੇ ਤੂਫ਼ਾਨਾਂ ਵਿਚ ਸਮੇਂ ਨਹੀਂ ਗਵਾਉਣਾ ਹੈ।
ਵਰਦਾਨ:-
ਜਿਵੇਂ ਸ਼ਰੀਰ ਅਤੇ ਆਤਮਾ ਦਾ ਜੱਦ ਤੱਕ ਪਾਰ੍ਟ ਹੈ ਉਦੋਂ ਤੱਕ ਵੱਖ ਨਹੀਂ ਹੋ ਪਾਉਂਦੀ ਹੈ, ਇਵੇਂ ਬਾਪ ਦੀ ਯਾਦ ਬੁੱਧੀ ਤੋਂ ਵੱਖ ਨਾ ਹੋਵੇ, ਹਮੇਸ਼ਾ ਬਾਪ ਦਾ ਸਾਥ ਹੋਵੇ, ਦੂਜੀ ਕੋਈ ਵੀ ਸਮ੍ਰਿਤੀ, ਆਪਣੇ ਵੱਲ ਆਕਰਸ਼ਿਤ ਨਾ ਕਰੇ – ਇਸ ਨੂੰ ਹੀ ਸਹਿਜ ਅਤੇ ਆਪ ਯੋਗੀ ਕਿਹਾ ਜਾਂਦਾ ਹੈ। ਇਵੇਂ ਯੋਗੀ ਹਰ ਸੇਕੇਂਡ, ਹਰ ਸੰਕਲਪ, ਹਰ ਵਚਨ, ਹਰ ਕਰਮ ਵਿੱਚ ਸਹਿਯੋਗੀ ਹੁੰਦਾ ਹੈ। ਸਹਿਯੋਗੀ ਮਤਲਬ ਜਿਸ ਦਾ ਇੱਕ ਸੰਕਲਪ ਵੀ ਸਹਿਯੋਗ ਦੇ ਬਿਨਾ ਨਾ ਹੋਵੇ। ਅਜਿਹੇ ਯੋਗੀ ਅਤੇ ਸਹਿਯੋਗੀ ਸ਼ਕਤੀਸ਼ਾਲੀ ਬਣ ਜਾਂਦੇ ਹਨ।
ਸਲੋਗਨ:-
➤ Email me Murli: Receive Daily Murli on your email. Subscribe!