29 September 2021 PUNJABI Murli Today | Brahma Kumaris

Read and Listen today’s Gyan Murli in Punjabi 

September 28, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਇਸ ਅੰਤਿਮ ਜਨਮ ਵਿੱਚ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਪਵਿੱਤਰ ਬਣੋ, ਇੱਕ ਬਾਪ ਨੂੰ ਯਾਦ ਕਰੋ, ਇਹ ਹੀ ਗੁਪਤ ਮਿਹਨਤ ਹੈ"

ਪ੍ਰਸ਼ਨ: -

ਗਿਆਨ ਦਾ ਤੀਸਰਾ ਨੇਤਰ ਮਿਲਦੇ ਹੀ ਕਿਹੜਾ ਕੰਟਰਾਸਟ ਸਪਸ਼ੱਟ ਹੁੰਦਾ ਹੈ?

ਉੱਤਰ:-

ਭਗਤੀ ਵਿੱਚ ਭਗਵਾਨ ਨੂੰ ਪਾਉਣ ਦੇ ਲਈ ਕਿੰਨਾ ਦਰ – ਦਰ ਭਟਕ ਰਹੇ ਸੀ, ਕਿੰਨੀਆਂ ਠੋਕਰਾਂ ਖਾ ਰਹੇ ਸੀ। ਹੁਣ ਸਾਨੂੰ ਉਹ ਮਿਲ ਗਿਆ। 2- ਨਾਲ – ਨਾਲ ਰਹਿਮ ਆਉਂਦਾ ਮਨੁੱਖ ਵਿਚਾਰੇ ਹੁਣ ਤੱਕ ਵੀ ਭਟਕ ਰਹੇ ਹਨ, ਰਾਹ ਲੱਭ ਰਹੇ ਹਨ। ਬਾਬਾ ਨੇ ਸਾਨੂੰ ਭਟਕਣ ਤੋਂ ਛੁਡਾ ਦਿੱਤਾ। ਅਸੀਂ ਬਾਬਾ ਦੇ ਨਾਲ ਜਾਣ ਦੀ ਤਿਆਰੀ ਕਰ ਰਹੇ ਹਾਂ।

ਗੀਤ:-

ਅੱਜ ਹਨ੍ਹੇਰੇ ਮੇਂ ਹੈਂ ਇਨਸਾਨ..

ਓਮ ਸ਼ਾਂਤੀ ਇੱਕ ਪਾਸੇ ਭਗਤ ਯਾਦ ਕਰ ਰਹੇ ਹਨ। ਦੂਸਰੇ ਪਾਸੇ ਆਤਮਾਵਾਂ ਨੂੰ ਤੀਸਰਾ ਨੇਤਰ ਮਿਲ ਚੁੱਕਿਆ ਹੈ। ਮਤਲਬ ਆਤਮਾਵਾਂ ਨੂੰ ਬਾਪ ਦੀ ਪਹਿਚਾਣ ਮਿਲ ਚੁੱਕੀ ਹੈ। ਉਹ ਕਹਿੰਦੇ ਹਨ ਅਸੀਂ ਭਟਕ ਰਹੇ ਹਾਂ। ਹੁਣ ਤੁਸੀਂ ਤਾਂ ਨਹੀਂ ਭਟਕਦੇ ਹੋ। ਕਿੰਨਾ ਫ਼ਰਕ ਹੈ। ਬਾਪ ਤੁਹਾਨੂੰ ਬੱਚਿਆਂ ਨੂੰ ਨਾਲ ਲੈ ਜਾਣ ਲਈ ਤਿਆਰ ਕਰ ਰਹੇ ਹਨ। ਮਨੁੱਖ ਗੁਰੂਆਂ ਪਿਛਾੜੀ, ਤੀਰਥ ਯਾਤਰਾ, ਮੇਲੇ ਮਲਾਖੜੇ ਆਦਿ ਪਿਛਾੜੀ ਕਿੰਨਾ ਭੱਟਕ ਰਹੇ ਹਨ। ਤੁਹਾਡਾ ਭਟਕਣਾ ਹੁਣ ਛੁੱਟ ਗਿਆ ਹੈ। ਬੱਚੇ ਜਾਣਦੇ ਹਨ ਇਸ ਭਟਕਣ ਤੋਂ ਛੁਡਾਉਣ ਦੇ ਲਈ ਬਾਪ ਆਇਆ ਹੋਇਆ ਹੈ। ਜਿਵੇਂ ਕਲਪ ਪਹਿਲੇ ਬਾਪ ਨੇ ਆਕੇ ਪੜ੍ਹਾਇਆ ਸੀ ਅਤੇ ਰਾਜਯੋਗ ਸਿਖਾਇਆ ਸੀ, ਹੂਬਹੂ ਇਵੇਂ ਪੜ੍ਹਾ ਰਹੇ ਹਨ। ਬੱਚੇ ਜਾਣਦੇ ਹਨ ਅਸੀਂ 5 ਵਿਕਾਰਾਂ ਤੇ ਜਿੱਤ ਪਾ ਰਹੇ ਹਾਂ। ਕਿਹਾ ਜਾਂਦਾ ਹੈ ਮਾਇਆ ਜਿੱਤੇ ਜਗਤ ਜਿੱਤ। ਮਾਇਆ 5 ਵਿਕਾਰਾਂ ਰੂਪੀ ਰਾਵਣ ਨੂੰ ਕਿਹਾ ਜਾਂਦਾ ਹੈ। ਮਾਇਆ ਦੁਸ਼ਮਣ ਠਹਿਰੀ। ਮਾਇਆ ਧਨ ਸੰਪਤੀ ਨੂੰ ਨਹੀਂ ਕਿਹਾ ਜਾਂਦਾ। ਲਿਖਣਾ ਵੀ ਹੈ 5 ਵਿਕਾਰਾਂ ਰੂਪੀ ਰਾਵਾਣ ਅਤੇ ਮਾਇਆ… ਤਾਂ ਮਨੁੱਖ ਕੁੱਝ ਅਰਥ ਸਮਝਣ। ਨਹੀਂ ਤਾਂ ਸਮਝ ਨਹੀਂ ਸਕਦੇ ਹਨ। ਮਾਇਆ ਜਿੱਤੇ ਜਗਤ ਜਿੱਤ। ਇਸ ਵਿੱਚ ਯਾਦਵਾਂ ਅਤੇ ਕੌਰਵਾਂ ਅਤੇ ਦੇਵਤਾਵਾਂ ਦੀ ਕੋਈ ਗੱਲ ਨਹੀਂ। ਸਥੂਲ ਲੜਾਈ ਹੰਦੀ ਨਹੀਂ ਹੈ। ਗਾਇਆ ਜਾਂਦਾ ਹੈ ਯੋਗਬਲ ਨਾਲ ਮਾਇਆ ਰਾਵਣ ਤੇ ਜਿੱਤ ਪਾਉਣ ਨਾਲ ਜਗਤ ਜਿੱਤ ਬਣਦੇ ਹਨ। ਤੁਸੀਂ ਬੱਚੇ ਜਾਣਦੇ ਹੋ – ਜਗਤ ਕਿਹਾ ਜਾਂਦਾ ਵਿਸ਼ਵ ਨੂੰ। ਵਿਸ਼ਵ ਤੇ ਜਿੱਤ ਦਵਾਉਣ ਦੇ ਲਈ ਵਿਸ਼ਵ ਦਾ ਮਾਲਿਕ ਹੀ ਆਉਂਦੇ ਹਨ। ਉਹ ਹੀ ਸਰਵਸ਼ਕਤੀਮਾਨ ਹੈ। ਇਹ ਤਾਂ ਬੱਚਿਆਂ ਨੂੰ ਸਮਝਾਇਆ ਗਿਆ ਹੈ – ਬਾਪ ਨੂੰ ਯਾਦ ਕਰਨ ਨਾਲ ਹੀ ਪਾਪ ਭਸਮ ਹੋ ਜਾਂਦੇ ਹਨ। ਮੁੱਖ ਗੱਲ ਹੈ ਯਾਦ ਦੀ। ਯਾਦ ਕਰਨ ਨਾਲ ਤੁਹਾਡੇ ਕੋਲੋਂ ਕੋਈ ਵਿਕਰਮ ਨਹੀਂ ਹੋਵੇਗਾ ਅਤੇ ਖੁਸ਼ੀ ਵਿੱਚ ਰਹੋਗੇ। ਪਤਿਤ – ਪਾਵਨ ਬਾਪ ਆਏ ਹਨ ਪਾਵਨ ਬਣਾਉਣ, ਤਾਂ ਫਿਰ ਅਸੀਂ ਵਿਕਰਮ ਕਿਉਂ ਕਰੀਏ। ਆਪਣੀ ਸੰਭਾਲ ਕਰਨੀ ਹੈ। ਬੁੱਧੀ ਤਾਂ ਮਨੁੱਖਾਂ ਨੂੰ ਹੈ ਨਾ। ਇਸ ਵਿੱਚ ਹੋਰ ਕੁਝ ਨਾਲ ਲੜਣ ਆਦਿ ਦੀ ਗੱਲ ਨਹੀਂ ਹੈ, ਸਿਰਫ਼ 5 ਵਿਕਾਰਾਂ ਨੂੰ ਜਿੱਤਣ ਲਈ ਬਾਪ ਨੂੰ ਯਾਦ ਕਰਨਾ ਬਹੁਤ ਸਹਿਜ ਹੈ। ਹਾਂ ਇਸ ਵਿੱਚ ਮਿਹਨਤ ਲੱਗਦੀ ਹੈ, ਟਾਈਮ ਲੱਗਦਾ ਹੈ। ਮਾਇਆ ਦੀਵਾ ਬੁਝਾਉਂਣ ਲਈ ਘੜੀ – ਘੜੀ ਤੂਫ਼ਾਨ ਲਿਆਉਂਦੀ ਹੈ। ਬਾਕੀ ਇਸ ਵਿੱਚ ਲੜਾਈ ਦੀ ਕੋਈ ਗੱਲ ਨਹੀਂ ਹੈ। ਉੱਥੇ ਹੈ ਹੀ ਦੇਵਤਾਵਾਂ ਦਾ ਰਾਜ। ਅਸੁਰ ਕੋਈ ਹੁੰਦੇ ਨਹੀਂ। ਅਸੀਂ ਹਾਂ ਬ੍ਰਾਹਮਣ ਮੁੱਖ ਵੰਸ਼ਾਵਲੀ। ਜੋ ਬ੍ਰਾਹਮਣ ਕੁਲ ਦੇ ਹਨ ਉਹ ਹੀ ਆਪਣੇ ਨੂੰ ਬ੍ਰਾਹਮਣ ਸਮਝਦੇ ਹਨ। ਰੂਹਾਨੀ ਬਾਪ ਸਾਨੂੰ ਰੂਹਾਂ ਨੂੰ ਬੈਠ ਗਿਆਨ ਦਿੰਦੇ ਹਨ। ਗਿਆਨ ਸਾਗਰ, ਪਤਿਤ – ਪਾਵਨ ਸਦਗਤੀ ਦਾਤਾ – ਇੱਕ ਹੀ ਹਨ। ਉਹ ਹੀ ਸਵਰਗ ਸਥਾਪਨ ਕਰਨ ਵਾਲੇ ਹਨ। ਤੁਹਾਨੂੰ ਬੱਚਿਆਂ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਵਿਲਾਇਤ ਵਾਲਿਆਂ ਨੂੰ ਵੀ ਪਤਾ ਲੱਗੇਗਾ, ਇਹ ਤਾਂ ਉਹ ਹੀ ਸਿੰਧ ਵਾਲੇ ਬ੍ਰਹਮਾਕੁਮਾਰ – ਕੁਮਾਰੀਆਂ ਹਨ ਜੋ ਕਹਿੰਦੇ ਹਨ ਪੈਰਾਡਾਇਜ਼ ਸ਼੍ਰੀਮਤ ਤੇ ਸਥਾਪਨ ਕਰਕੇ ਦਿਖਾਉਂਗੀਆਂ। ਆਤਮਾ ਕਹਿੰਦੀ ਹੈ ਨਾ – ਸ਼ਰੀਰ ਦਵਾਰਾ। ਆਤਮਾ ਸੁਣਦੀ ਹੈ ਅਤੇ ਡਾਇਰੈਕਸ਼ਨ ਤੇ ਚੱਲਦੀ ਹੈ। ਕਲਪ – ਕਲਪ ਬਾਪ ਹੀ ਆਕੇ ਯੁਕਤੀ ਦੱਸਦੇ ਹਨ। ਬਾਪ ਹਨ ਗੁਪਤ, ਕਿਸੇ ਨੂੰ ਵੀ ਪਤਾ ਨਹੀਂ ਪੈਂਦਾ ਹੈ। ਕਿੰਨੇ ਢੇਰ ਮਨੁੱਖਾਂ ਨੂੰ ਸਮਝਾਉਂਦੇ ਹਨ ਫਿਰ ਵੀ ਕੋਟਾਂ ਵਿੱਚ ਕੋਈ ਹੀ ਸਮਝਦੇ ਹਨ। ਤੁਸੀਂ ਬੱਚੇ ਹੁਣ ਸਮਝਦੇ ਹੋ ਸਾਡਾ ਹੁਣ ਆਲਰਾਊਂਡ ਪਾਰ੍ਟ ਹੈ। ਬਾਪ ਨੇ ਸਮਝਾਇਆ ਹੈ ਤੁਸੀਂ ਹੀ ਰਾਜ ਲੈਂਦੇ ਹੋ ਹੋਰ ਕੋਈ ਲੈ ਨਾ ਸਕਣ, ਸਿਵਾਏ ਤੁਸੀਂ ਭਾਰਤਵਾਸੀਆਂ ਦੇ, ਜੋ ਹੁਣ ਆਪਣੇ ਨੂੰ ਹਿੰਦੂ ਕਹਾਉਂਦੇ ਹਨ। ਆਦਮਸ਼ੁਮਾਰੀ ਵਿੱਚ ਵੀ ਹਿੰਦੂ ਲਿੱਖ ਦਿੰਦੇ ਹਨ। ਅਸੀਂ ਭਾਵੇਂ ਕੁੱਝ ਵੀ ਨਾਮ ਦੇਈਏ, ਅਸੀਂ ਅਸਲ ਵਿੱਚ ਆਦਿ ਸਨਾਤਨ ਦੇਵੀ – ਦੇਵਤਾ ਧਰਮ ਦੇ ਸੀ। ਉਹ ਦੈਵੀ ਧਰਮ ਭ੍ਰਿਸ਼ਟ, ਕਰਮ ਭ੍ਰਿਸ਼ਟ ਹੋ ਜਾਣ ਕਾਰਨ ਆਪਣੇ ਨੂੰ ਹਿੰਦੂ ਕਹਿ ਦਿੰਦੇ ਹਨ। ਹਿੰਦੂ ਨਾਮ ਕਿਉਂ ਪਿਆ – ਇਹ ਵੀ ਕੋਈ ਨਹੀਂ ਜਾਣਦੇ। ਪੁੱਛਣਾ ਚਾਹੀਦਾ ਹੈ ਇਹ ਦੱਸੋ ਤੁਹਾਡਾ ਹਿੰਦੂ ਧਰਮ ਕਿਸ ਨੇ ਸਥਾਪਨ ਕੀਤਾ! ਇਹ ਤਾਂ ਹਿੰਦੂਸਤਾਨ ਦਾ ਨਾਮ ਹੈ। ਕੋਈ ਦੱਸ ਨਹੀਂ ਸਕਣਗੇ। ਤੁਸੀਂ ਬੱਚੇ ਜਾਣਦੇ ਹੋ ਹੁਣ ਬ੍ਰਾਹਮਣ, ਦੇਵਤਾ, ਸ਼ਤ੍ਰੀਯ ਧਰਮ ਦੀ ਸਥਾਪਨਾ ਹੋ ਰਹੀ ਹੈ। ਕਹਿੰਦੇ ਹਨ ਬ੍ਰਾਹਮਣ ਦੇਵੀ – ਦੇਵਤਾ ਨਮਾ। ਬ੍ਰਾਹਮਣ ਹਨ ਸਰਵੋਤਮ ਨੰਬਰਵਨ। ਅਸਲ ਵਿੱਚ ਸਵਰਗ ਸਤਿਯੁਗ ਨੂੰ ਕਿਹਾ ਜਾਂਦਾ ਹੈ। ਰਾਮ ਚੰਦਰ ਦੇ ਰਾਜ ਨੂੰ ਵੀ ਸਵਰਗ ਨਹੀਂ ਕਿਹਾ ਜਾਂਦਾ। ਅੱਧਾਕਲਪ ਹੈ ਰਾਮਰਾਜ, ਅੱਧਾਕਲਪ ਹੈ ਆਸੁਰੀ ਰਾਜ। ਇਹ ਸਭ ਦਿਲ ਵਿੱਚ ਧਾਰਨ ਕਰਨਾ ਹੈ। ਹੁਣ ਸਾਨੂੰ ਸਵਰਗ ਵਿੱਚ ਜਾਣ ਦੇ ਲਈ ਕੀ ਕਰਨਾ ਹੈ? ਪਵਿੱਤਰ ਤਾਂ ਜਰੂਰ ਬਣਨਾ ਹੀ ਹੈ। ਬਾਪ ਕਹਿੰਦੇ ਹਨ – ਬੱਚੇ ਕਾਮ ਮਹਾਸ਼ਤਰੂ ਹੈ, ਇਹਨਾਂ ਤੇ ਜਿੱਤ ਪਾਕੇ ਪਵਿੱਤਰ ਰਹਿਣਾ ਹੈ ਇਸਲਈ ਕਮਲ ਫੁੱਲ ਦੀ ਨਿਸ਼ਾਨੀ ਵੀ ਦਿਖਾਈ ਹੈ। ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਬਣਨਾ ਹੈ। ਇਹ ਦ੍ਰਿਸ਼ਟਾਂਤ ਤੁਹਾਡੇ ਲਈ ਹੈ। ਹਠਯੋਗੀ ਤਾਂ ਗ੍ਰਹਿਸਤ ਵਿਵਹਾਰ ਵਿੱਚ ਕਮਲ ਫੁੱਲ ਸਮਾਨ ਰਹਿ ਨਾ ਸਕਣ। ਉਹ ਆਪਣਾ ਨਿਰਵਰਤੀ ਮਾਰਗ ਦਾ ਪਾਰ੍ਟ ਵਜਾਉਂਦੇ ਹਨ। ਗ੍ਰਹਿਸਤ ਵਿਵਹਾਰ ਵਿੱਚ ਰਹਿ ਨਹੀਂ ਸਕਦੇ, ਇਸਲਈ ਘਰ ਬਾਰ ਛੱਡ ਚਲੇ ਜਾਂਦੇ ਹਨ। ਤੁਸੀਂ ਦੋਵਾਂ ਸੰਨਿਯਾਸ ਦੀ ਭੇਂਟ (ਤੁਲਨਾ) ਕਰ ਸਕਦੇ ਹੋ। ਪ੍ਰਵ੍ਰਿਤੀ ਮਾਰਗ ਵਿੱਚ ਰਹਿਣ ਵਾਲਿਆਂ ਦਾ ਗਾਇਨ ਹੈ। ਬਾਪ ਕਹਿੰਦੇ ਹਨ – ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਸਿਰ੍ਫ ਇਸ ਅੰਤਿਮ ਜਨਮ ਹਿਮੰਤ ਕਰ ਕਮਲ ਫੁੱਲ ਸਮਾਨ ਪਵਿੱਤਰ ਰਹੋ। ਭਾਵੇਂ ਆਪਣੇ ਗ੍ਰਹਿਸਤ ਵਿਵਹਾਰ ਵਿੱਚ ਰਹੋ। ਉਹ ਸੰਨਿਯਾਸੀ ਤਾਂ ਆਪਣਾ ਘਰ – ਬਾਰ ਛੱਡ ਜਾਂਦੇ ਹਨ। ਢੇਰ ਸੰਨਿਯਾਸੀ ਹਨ ਜਿੰਨ੍ਹਾਂਨੂੰ ਭੋਜਣ ਦੇਣਾ ਪੈਂਦਾ ਹੈ। ਪਹਿਲਾਂ ਉਹ ਵੀ ਸਤੋਪ੍ਰਧਾਨ ਸਨ, ਹੁਣ ਤਮੋਪ੍ਰਧਾਨ ਬਣ ਗਏ ਹਨ। ਇਹ ਵੀ ਡਰਾਮੇ ਵਿੱਚ ਉਨ੍ਹਾਂ ਦਾ ਪਾਰਟ ਹੈ। ਫਿਰ ਵੀ ਇਸੇ ਤਰ੍ਹਾਂ ਹੀ ਹੋਵੇਗਾ। ਬਾਪ ਸਮਝਾਉਂਦੇ ਹਨ ਇਸ ਪਤਿਤ ਦੁਨੀਆਂ ਦਾ ਵਿਨਾਸ਼ ਤੇ ਹੋਣਾ ਹੀ ਹੈ। ਥੋੜ੍ਹੀ – ਥੋੜ੍ਹੀ ਗੱਲ ਵਿੱਚ ਇੱਕ ਦੂਜੇ ਨੂੰ ਧਮਕੀ ਦਿੰਦੇ ਰਹਿੰਦੇ ਹਨ। ਜੇਕਰ ਇਵੇਂ ਨਹੀਂ ਹੋਵੇਗਾ ਤਾਂ ਵੱਡੀ ਲੜ੍ਹਾਈ ਲੱਗ ਜਾਵੇਗੀ। ਤੁਸੀਂ ਬੱਚੇ ਸਮਝਦੇ ਹੋ ਕਲਪ ਪਹਿਲੋਂ ਵੀ ਇੰਝ ਹੋਇਆ ਸੀ। ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ ਪੇਟ ਵਿਚੋਂ ਮੂਸਲ ਨਿਕਲੇ, ਇਹ ਹੋਇਆ… ਫਿਰ ਹੋਲੀ ਵਿੱਚ ਸਵਾਂਗ ਬਨਾਉਂਦੇ ਹਨ। ਅਸਲ ਵਿੱਚ ਇਹ ਮੂਸਲ, ਜਿਸ ਨਾਲ ਵਿਨਾਸ਼ ਕਰਦੇ ਹਨ। ਇਹ ਵੀ ਬੱਚੇ ਜਾਣਦੇ ਹਨ ਜੋ ਕੁਝ ਪਾਸਟ ਹੋ ਚੁੱਕਿਆ ਹੈ ਉਹ ਫਿਰ ਵੀ ਹੋਣਾ ਹੈ। ਬਣੀ ਬਣਾਈ ਬਣ ਰਹੀ… ਹੁਣ ਤੁਹਾਡੀ ਬੁੱਧੀ ਵਿੱਚ ਸਾਰਾ ਰਾਜ਼ ਹੈ। ਸਿਰਫ਼ ਕਹਿਣ ਦੀ ਗੱਲ ਨਹੀਂ। ਕਿਸੇ ਨੂੰ ਵੀ ਦੋਸ਼ ਨਹੀਂ ਦੇ ਸਕਦੇ। ਡਰਾਮੇ ਵਿੱਚ ਪਾਰਟ ਹੈ। ਤੁਹਾਨੂੰ ਸਿਰਫ਼ ਬਾਪ ਦਾ ਪੈਗਾਮ ਸੁਣਾਉਣਾ ਹੈ। ਇਹ ਡਰਾਮਾ ਤੇ ਆਦਿ ਅਵਿਨਾਸ਼ੀ ਹੈ। ਭਾਵੀ ਕੀ ਚੀਜ ਹੈ ਇਹ ਵੀ ਤੁਸੀਂ ਸਮਝ ਗਏ ਹੋ। ਇਹ ਕਲਯੁਗ ਅੰਤ ਅਤੇ ਸਤਿਯੁਗ ਆਦਿ ਦਾ ਸੰਗਮ ਨਾਮੀਗ੍ਰਾਮੀ ਹੈ। ਇਸ ਨੂੰ ਹੀ ਪੁਰਸ਼ੋਤਮ ਸੰਗਮਯੁਗ ਕਿਹਾ ਜਾਂਦਾ ਹੈ। ਅੱਜਕਲ ਬੱਚਿਆਂ ਨੂੰ ਪੁਰਸ਼ੋਤਮ ਯੁਗ ਤੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਾ ਰਹੇ ਹਨ। ਇਹ ਯੁਗ ਹੈ ਉੱਤਮ ਪੁਰਸ਼ ਬਣਨ ਦਾ। ਸਾਰੇ ਸਤੋਪ੍ਰਧਾਨ ਉੱਤਮ ਬਣ ਜਾਣਗੇ। ਹੁਣ ਹਨ ਤਮੋਪ੍ਰਧਾਨ ਕਨਿਸ਼ਟ। ਇਨ੍ਹਾਂ ਆਖਰਾਂ ਨੂੰ ਵੀ ਤੁਸੀਂ ਸਮਝਦੇ ਹੋ। ਕਲਯੁਗ ਪੂਰਾ ਹੋਕੇ ਸਤਿਯੁਗ ਆਵੇਗਾ ਫਿਰ ਜੈ – ਜੈਕਾਰ ਹੋ ਜਾਵੇਗਾ। ਕਹਾਣੀ ਸੁਣਾਈ ਜਾਂਦੀ ਹੈ ਨਾ। ਇਹ ਹੈ ਸਹਿਜ ਤੇ ਸਹਿਜ। ਝੂਠੀਆਂ ਕਹਾਣੀਆਂ ਤਾਂ ਬਹੁਤ ਹਨ। ਹੁਣ ਬਾਪ ਖੁਦ ਬੈਠ ਸਮਝਾਉਂਦੇ ਹਨ, ਭਗਤੀ ਮਾਰਗ ਵਿੱਚ ਤੁਸੀਂ ਮੇਰੀ ਮਹਿਮਾ ਗਾਉਂਦੇ ਆਏ ਹੋ। ਹੁਣ ਪ੍ਰੈਕਟੀਕਲ ਵਿੱਚ ਤੁਹਾਨੂੰ ਰਸਤਾ ਦੱਸਦਾ ਹਾਂ – ਸੁਖਧਾਮ ਅਤੇ ਸ਼ਾਂਤੀਧਾਮ ਦਾ। ਸਦਗਤੀ ਨੂੰ ਸੁੱਖ ਗਤੀ, ਦੁਰਗਤੀ ਨੂੰ ਦੁੱਖ ਗਤੀ ਕਹਾਂਗੇ। ਕਲਯੁਗ ਵਿੱਚ ਹੈ ਦੁਖ, ਸਤਿਯੁਗ ਵਿੱਚ ਹੈ ਸੁਖ। ਸਮਝਾਉਣ ਨਾਲ ਸਾਰੇ ਸਮਝਣਗੇ। ਅੱਗੇ ਚੱਲ ਸਮਝਦੇ ਜਾਣਗੇ। ਸਮਾਂ ਬਹੁਤ ਘੱਟ ਹੈ, ਮੰਜਿਲ ਬਹੁਤ ਉੱਚੀ ਹੈ। ਕਾਲੇਜ ਵਿੱਚ ਜਾਕੇ ਤੁਸੀਂ ਸਮਝਾਓਗੇ ਤਾਂ ਇਸ ਨਾਲੇਜ ਨੂੰ ਚੰਗੀ ਤਰ੍ਹਾਂ ਸਮਝਣਗੇ। ਬਰੋਬਰ ਇਹ ਡਰਾਮੇ ਦਾ ਚੱਕਰ ਫਿਰਦਾ ਰਹਿੰਦਾ ਹੈ ਹੋਰ ਕੋਈ ਦੁਨੀਆਂ ਨਹੀਂ ਹੈ। ਉਹ ਸਮਝਦੇ ਹਨ ਉਪਰ ਵਿੱਚ ਕੋਈ ਦੁਨੀਆਂ ਹੈ ਇਸਲਈ ਸਿਤਾਰਿਆਂ ਆਦਿ ਵੱਲ ਜਾਂਦੇ ਹਨ। ਅਸਲ ਵਿੱਚ ਉੱਥੇ ਕੁਝ ਹੈ ਨਹੀਂ। ਗੌਡ ਇਜ਼ ਵੰਨ, ਕ੍ਰਿਏਸ਼ਨ ਇਜ਼ ਵੰਨ। ਮਨੁੱਖ ਸ੍ਰਿਸ਼ਟੀ ਇਹ ਹੀ ਹੈ। ਮਨੁੱਖ, ਮਨੁੱਖ ਹੀ ਹਨ। ਸਿਰਫ਼ ਦੇਹ ਦੇ ਅਨੇਕ ਧਰਮ ਹਨ। ਕਿੰਨੀ ਵਰੇਇਟੀ ਹੈ। ਸਤਿਯੁਗ ਵਿੱਚ ਇੱਕ ਹੀ ਧਰਮ ਸੀ, ਉਸਨੂੰ ਕਿਹਾ ਜਾਂਦਾ ਹੈ ਸੁਖਧਾਮ। ਕਲਯੁਗ ਹੈ ਦੁਖਧਾਮ। ਸੁਖ ਅਤੇ ਦੁੱਖ ਦਾ ਖੇਡ ਹੈ ਨਾ। ਬਾਪ ਥੋੜ੍ਹੀ ਨਾ ਬੱਚਿਆਂ ਨੂੰ ਕਦੇ ਦੁਖ ਦੇਣਗੇ। ਬਾਪ ਤੇ ਆਕੇ ਦੁਖ ਤੋਂ ਲਿਬਰੇਟ ਕਰਦੇ ਹਨ। ਜੋ ਦੁਖ ਹਰਤਾ ਹੈ, ਉਹ ਫਿਰ ਕਿਸੇ ਨੂੰ ਦੁਖ ਥੋੜ੍ਹੀ ਨਾ ਦੇਣਗਾ। ਹੁਣ ਹੈ ਰਾਵਣ ਰਾਜ। ਮਨੁੱਖਾਂ ਵਿੱਚ 5 ਵਿਕਾਰ ਪ੍ਰਵੇਸ਼ ਹਨ ਇਸਲਈ ਰਾਵਣ ਰਾਜ ਕਿਹਾ ਜਾਂਦਾ ਹੈ। ਵਰਲਡ ਦੀ ਹਿਸਟ੍ਰੀ – ਜੋਗ੍ਰਾਫੀ ਦਾ ਰਾਜ਼ ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਆ ਗਿਆ ਹੈ। ਰੋਜ਼ ਸੁਣਦੇ ਹੋ, ਇਹ ਬਹੁਤ ਵੱਡੀ ਪੜ੍ਹਾਈ ਹੈ। ਤਾਂ ਬਾਪ ਸਮਝਾਉਂਦੇ ਹਨ ਹਾਲੇ ਬਾਕੀ ਥੋੜ੍ਹਾ ਸਮਾਂ ਹੈ। ਉਸ ਵਿੱਚ ਬਾਪ ਤੋਂ ਪੂਰਾ ਵਰਸਾ ਲੈਣਾ ਹੈ। ਹੌਲੀ – ਹੌਲੀ ਮਨੁੱਖ ਵੀ ਸਮਝਣਗੇ ਬਰੋਬਰ ਈਸ਼ਵਰ ਦਾ ਰਸਤਾ ਤਾਂ ਇਹ ਹੀ ਸਮਝਾਉਂਦੇ ਹਨ। ਦੁਨੀਆਂ ਵਿੱਚ ਹੋਰ ਕੋਈ ਈਸ਼ਵਰ ਨੂੰ ਪਾਉਣ ਦਾ ਰਸਤਾ ਨਹੀਂ ਦੱਸਦੇ ਹਨ। ਈਸ਼ਵਰ ਦਾ ਰਸਤਾ ਈਸ਼ਵਰ ਹੀ ਦੱਸਦੇ ਹਨ। ਤੁਸੀਂ ਤਾਂ ਉਨ੍ਹਾਂ ਦੇ ਬੱਚੇ ਪੈਗਾਮ ਦੇਣ ਵਾਲੇ ਹੋ। ਕਲਪ ਪਹਿਲਾਂ ਵੀ ਜੋ ਨਿਮਿਤ ਬਣੇ ਹੋਣਗੇ ਉਹ ਹੀ ਹੁਣ ਬਣਨ ਗੇ ਅਤੇ ਬਨਾਉਂਦੇ ਜਾਣਗੇ। ਬੱਚਿਆਂ ਨੂੰ ਵਿਚਾਰ ਸਾਗਰ ਮੰਥਨ ਕਰਨਾ ਹੈ। ਰਾਏ ਦੇਣੀ ਚਾਹੀਦੀ ਹੈ – ਬਾਬਾ ਅਸੀਂ ਸਮਝਦੇ ਹਾਂ ਇਹ ਚਿੱਤਰ ਹੋਣੇ ਚਾਹੀਦੇ ਹਨ, ਇਨ੍ਹਾਂ ਨਾਲ ਮਨੁੱਖ ਚੰਗਾ ਸਮਝ ਸਕਦੇ ਹਨ। ਬਾਬਾ ਘੱਟ ਚਿੱਤਰ ਇਸਲਈ ਕਹਿੰਦੇ ਹਨ ਕਿਉਂਕਿ ਕਈ ਸੈਂਟਰਜ਼ ਬਹੁਤ ਛੋਟੇ – ਛੋਟੇ ਹਨ। 5 – 7 ਚਿੱਤਰ ਵੀ ਮੁਸ਼ਕਿਲ ਰੱਖ ਸਕਦੇ ਹਨ।

ਬਾਬਾ ਕਹਿੰਦੇ ਹਨ ਘਰ – ਘਰ ਵਿੱਚ ਗੀਤਾ ਪਾਠਸ਼ਾਲਾ ਹੋਵੇ। ਅਜਿਹੇ ਵੀ ਬਹੁਤ ਹਨ ਇੱਕ ਕਮਰੇ ਵਿੱਚ ਸਭ ਕੁਝ ਚਲਾਉਂਦੇ ਹਨ। ਮੁੱਖ ਚਿੱਤਰ ਰੱਖੇ ਹੋਣ ਤਾਂ ਮਨੁੱਖਾਂ ਨੂੰ ਸਮਝ ਮਿਲੇ। ਆਖਰੀਨ ਭਗਵਾਨ ਕਿਸਨੂੰ ਕਿਹਾ ਜਾਂਦਾ ਹੈ, ਉਨ੍ਹਾਂ ਤੋਂ ਕੀ ਮਿਲਦਾ ਹੈ? ਭਗਵਾਨ ਨੂੰ ਬਾਬਾ ਕਿਹਾ ਜਾਂਦਾ ਹੈ। ਬਬੂਲਨਾਥ ਬਾਬਾ ਨਹੀਂ ਕਹਿਣਗੇ। ਰੂਦ੍ਰ ਬਾਬਾ ਨਹੀਂ ਕਹਿਣਗੇ। ਸ਼ਿਵਬਾਬਾ ਨਾਮੀਗ੍ਰਾਮੀ ਹੈ। ਬਾਬਾ ਕਹਿੰਦੇ ਹਨ ਇਹ ਉਹ ਹੀ ਕਲਪ ਪਹਿਲੋਂ ਵਾਲਾ ਗਿਆਨ ਯੱਗ ਹੈ। ਬੇਹੱਦ ਦੇ ਬਾਪ ਸ਼ਿਵ ਨੇ ਯੱਗ ਰਚਿਆ ਹੈ। ਬ੍ਰਾਹਮਣਾਂ ਦੀ ਰਚਨਾ ਕੀਤੀ ਹੈ ਬ੍ਰਹਮਾ ਦਵਾਰਾ। ਬ੍ਰਹਮਾ ਵਿੱਚ ਪ੍ਰਵੇਸ਼ ਹੋ ਸਥਾਪਨਾ ਕੀਤੀ ਹੈ। ਇਹ ਹੈ ਗਿਆਨ – ਰਾਜਯੋਗ ਦਾ। ਅਤੇ ਫਿਰ ਯੱਗ ਵੀ ਹੈ, ਜਿਸ ਵਿੱਚ ਸਾਰੀ ਪੁਰਾਣੀ ਦੁਨੀਆਂ ਦੀ ਅਹੁਤੀ ਪੈਂਦੀ ਹੈ। ਇੱਕ ਉਹ ਹੀ ਬਾਪ ਵੀ ਹੈ, ਟੀਚਰ ਵੀ ਹੈ, ਗੁਰੂ ਵੀ ਹੈ, ਗਿਆਨ ਸਾਗਰ ਵੀ ਹੈ। ਅਜਿਹਾ ਹੋਰ ਕੋਈ ਹੈ ਨਹੀਂ। ਅੱਜਕਲ ਯਗ ਰਚਦੇ ਹਨ ਤਾਂ ਚਾਰੋਂ ਪਾਸੇ ਸ਼ਾਸਤਰ ਰੱਖਦੇ ਹਨ। ਇੱਕ ਅਹੂਤੀ ਦਾ ਕੁੰਡ ਵੀ ਬਨਾਉਂਦੇ ਹਨ। ਅਸਲ ਵਿੱਚ ਹੈ – ਇਹ ਗਿਆਨ ਯੱਗ, ਜਿਸ ਤੋਂ ਉਨ੍ਹਾਂਨੇ ਕਾਪੀ ਕੀਤੀ ਹੈ। ਇੱਥੇ ਕੋਈ ਸਥੂਲ ਚੀਜ ਆਦਿ ਤਾਂ ਹੈ ਨਹੀਂ। ਹੁਣ ਤੁਹਾਨੂੰ ਬੇਹੱਦ ਦਾ ਬਾਪ ਮਿਲਿਆ ਹੈ, ਬੇਹੱਦ ਦਾ ਗਿਆਨ ਮਿਲਿਆ ਹੈ ਹੋਰ ਕੋਈ ਇਹ ਜਾਣਦੇ ਨਹੀਂ। ਬੇਹੱਦ ਦੀ ਅਹੂਤੀ ਪੈਣੀ ਹੈ, ਇਹ ਤੁਸੀਂ ਜਾਣਦੇ ਹੋ। ਪੁਰਾਣੀ ਦੁਨੀਆਂ ਖ਼ਤਮ ਹੋ ਜਾਵੇਗੀ। ਉਹ ਤਾਂ ਖੁਸ਼ੀ ਹੁੰਦੀ ਰਹਿੰਦੀ ਕਿ ਰਾਮਰਾਜ ਸਥਾਪਨ ਹੋਵੇ, ਇਹ ਤਾਂ ਬਹੁਤ ਚੰਗਾ ਹੈ। ਪਰੰਤੂ ਉਹ ਤਾਂ ਜੋ ਸਥਾਪਨ ਕਰਨਗੇ ਉਹ ਆਪਣੇ ਲਈ ਹੀ ਕਰਨਗੇ ਨਾ। ਮਿਹਨਤ ਤਾਂ ਸਭ ਆਪਣੇ ਲਈ ਕਰਨਗੇ ਨਾ। ਤੁਸੀਂ ਜਾਣਦੇ ਹੋ। ਇਹ ਮਹਾਭਾਰਤ ਲੜ੍ਹਾਈ ਵੀ ਇਸ ਯੱਗ ਤੋਂ ਪ੍ਰਜਵਲਿਤ ਹੋਈ ਹੈ। ਕਿੱਥੇ ਇਹ ਹੱਦ ਦੀਆਂ ਗੱਲਾਂ, ਕਿੱਥੇ ਇਹ ਬੇਹੱਦ ਦੀਆਂ ਗੱਲਾਂ। ਤੁਸੀਂ ਆਪਣੇ ਲਈ ਹੀ ਪੁਰਸ਼ਾਰਥ ਕਰਦੇ ਹੋ। ਜਦੋਂ ਤੱਕ ਬਾਪ ਨੂੰ ਨਾ ਜਾਨਣ, ਵਰਸਾ ਮਿਲ ਨਾ ਸਕੇ। ਬਾਪ ਹੀ ਆਕੇ ਆਤਮਾਵਾਂ ਨੂੰ ਸਿੱਖਿਆ ਦਿੰਦੇ ਹਨ। ਤੁਹਾਡਾ ਹੈ ਸਭ ਗੁਪਤ। ਆਤਮਾ ਜੋ ਹਿੰਸਕ ਬਣ ਗਈ ਹੈ, ਉਸਨੂੰ ਅਹਿੰਸਕ ਬਣਨਾ ਹੈ। ਕਿਸੇ ਤੇ ਕ੍ਰੋਧ ਵੀ ਨਹੀਂ ਕਰਨਾ ਹੈ। 5 ਵਿਕਾਰ ਜਦੋਂ ਦਾਨ ਦੇਣ ਤਾਂ ਗ੍ਰਹਿਣ ਛੁੱਟੇ, ਇਨ੍ਹਾਂ ਨਾਲ ਹੀ ਕਾਲੇ ਹੋ ਗਏ ਹਨ। ਹੁਣ ਫਿਰ ਸ੍ਰਵਗੁਣ ਸੰਪੰਨ, 16 ਕਲਾਂ ਸੰਪੂਰਨ ਕਿਵੇਂ ਬਣਨ – ਇਹ ਬਾਪ ਬੈਠ ਸਮਝਾਉਂਦੇ ਹਨ। ਇਨ੍ਹਾਂ ਲਕਸ਼ਮੀ – ਨਾਰਾਇਣ ਨੂੰ ਅਜਿਹਾ ਕਿਸਨੇ ਬਣਾਇਆ? ਕੋਈ ਗੁਰੂ ਮਿਲਿਆ? ਇਹ ਤਾਂ ਵਿਸ਼ਵ ਦੇ ਮਾਲਿਕ ਸਨ। ਜਰੂਰ ਪਾਸਟ ਜਨਮ ਵਿੱਚ ਚੰਗੇ ਕਰਮ ਕੀਤੇ ਹਨ ਤਾਂ ਚੰਗਾ ਜਨਮ ਮਿਲਿਆ। ਚੰਗੇ ਕਰਮਾਂ ਨਾਲ ਚੰਗਾ ਜਨਮ ਮਿਲਦਾ ਹੈ। ਬ੍ਰਹਮਾ ਅਤੇ ਵਿਸ਼ਨੂੰ ਦਾ ਕੁਨੈਕਸ਼ਨ ਵੀ ਜਰੂਰ ਹੈ। ਬ੍ਰਹਮਾ ਸੋ ਵਿਸ਼ਨੂੰ ਇੱਕ ਸੈਕਿੰਡ ਵਿੱਚ। ਮਨੁੱਖ ਤੋਂ ਦੇਵਤਾ ਬਣਦੇ ਹਨ, ਸੈਕਿੰਡ ਵਿੱਚ ਜੀਵਨਮੁਕਤੀ ਇਸਨੂੰ ਕਿਹਾ ਜਾਂਦਾ ਹੈ। ਬਾਪ ਦੇ ਬਣੇ ਅਤੇ ਜੀਵਨਮੁਕਤੀ ਦਾ ਵਰਸਾ ਪਾ ਲਿਆ। ਜੀਵਨਮੁਕਤ ਤਾਂ ਰਾਜਾ ਪ੍ਰਜਾ ਸਭ ਹਨ। ਜੋ ਵੀ ਆਉਣੇ ਹਨ ਉਨ੍ਹਾਂਨੂੰ ਜੀਵਨਮੁਕਤ ਬਣਨਾ ਹੈ। ਬਾਪ ਤਾਂ ਸਮਝਾਉਂਦੇ ਹਨ ਸਭ ਨੂੰ। ਫਿਰ ਹੈ ਪੁਰਸ਼ਾਰਥ ਕਰਨਾ, ਉੱਚ ਪਦਵੀ ਪਾਉਣ ਦੇ ਲਈ। ਸਾਰਾ ਮਦਾਰ ਹੈ ਪੁਰਸ਼ਾਰਥ ਤੇ। ਕਿਉਂ ਨਾ ਪੁਰਸ਼ਾਰਥ ਕਰਦੇ – ਕਰਦੇ ਅਸੀਂ ਉੱਚ ਪਦਵੀ ਪਾਈਏ। ਬਾਪ ਨੂੰ ਬਹੁਤ ਯਾਦ ਕਰਨ ਨਾਲ ਬਾਪ ਦੀ ਦਿਲ ਤੇ ਮਤਲਬ ਤਖ਼ਤ ਤੇ ਚੜ੍ਹਾਂਗੇ। ਬਾਪ ਕੋਈ ਮਿਹਨਤ ਨਹੀਂ ਦਿੰਦੇ ਹਨ। ਅਬਲਾਵਾਂ ਤੋਂ ਹੋਰ ਕੀ ਮਿਹਨਤ ਕਰਵਾਉਣਗੇ। ਬਾਪ ਦੀ ਯਾਦ ਵੀ ਹੈ ਗੁਪਤ। ਗਿਆਨ ਤਾਂ ਪ੍ਰਤੱਖ ਹੋ ਜਾਂਦਾ ਹੈ। ਕਿਹਾ ਜਾਂਦਾ ਹੈ ਇਹਨਾਂ ਦਾ ਭਾਸ਼ਣ ਤੇ ਬਹੁਤ ਚੰਗਾ ਹੈ, ਪਰ ਯੋਗ ਵਿੱਚ ਕਿਥੋਂ ਤੱਕ ਹਨ? ਬਾਪ ਨੂੰ ਯਾਦ ਕਰਦੇ ਹਨ? ਕਿੰਨਾ ਸਮਾਂ ਯਾਦ ਕਰਦੇ ਹਨ? ਯਾਦ ਨਾਲ ਹੀ ਜਨਮ – ਜਨਮਾਂਤ੍ਰ ਦੇ ਵਿਕਰਮ ਵਿਨਾਸ਼ ਹੋਣਗੇ। ਇਹ ਸਪਿਰਚੂਅਲ ਨਾਲੇਜ਼ ਕਲਪ – ਕਲਪ ਰੂਹਾਨੀ ਬਾਪ ਸ਼ਿਵ ਹੀ ਆਕੇ ਦਿੰਦੇ ਹਨ। ਹੋਰ ਵੀ ਕੋਈ ਗਿਆਨ ਦੇ ਨਹੀਂ ਸਕਦੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਅਵਿਨਾਸ਼ੀ ਡਰਾਮੇ ਦੇ ਰਾਜ਼ ਨੂੰ ਬੁੱਧੀ ਵਿੱਚ ਰੱਖ ਕਿਸੀ ਨੂੰ ਵੀ ਦੋਸ਼ੀ ਨਹੀਂ ਬਣਨਾ ਹੈ। ਪੁਰਸ਼ੋਤਮ ਬਣਨ ਦਾ ਪੁਰਸ਼ਾਰਥ ਕਰਨਾ ਹੈ। ਇਸ ਥੋੜੇ ਸਮੇਂ ਵਿੱਚ ਬਾਪ ਕੋਲੋਂ ਪੂਰਾ ਵਰਸਾ ਲੈਣਾ ਹੈ।

2. ਡਬਲ ਅਹਿੰਸਕ ਬਣਨ ਦੇ ਲਈ ਕਦੀ ਕਿਸੀ ਤੇ ਕ੍ਰੋਧ ਨਹੀਂ ਕਰਨਾ ਹੈ। ਵਿਕਾਰਾਂ ਦਾ ਦਾਨ ਦੇ ਸਰਵਗੁਣ ਸੰਪੰਨ ਬਣਨ ਦਾ ਪੁਰਸ਼ਾਰਥ ਕਰਨਾ ਹੈ।

ਵਰਦਾਨ:-

ਜਿਵੇਂ ਕੋਈ ਸਥੂਲ ਚੀਜ਼ ਬਣਾਉਂਦੇ ਹਨ ਤਾਂ ਉਸ ਵਿੱਚ ਸਾਰੀਆਂ ਚੀਜ਼ਾਂ ਪਾਉਂਦੇ ਹਨ, ਕੋਈ ਸਧਾਰਨ ਮਿੱਠਾ ਜਾਂ ਨਮਕ ਵੀ ਘੱਟ ਹੋਵੇਂ ਤਾਂ ਵਧੀਆ ਚੀਜ਼ ਵੀ ਖਾਣ ਯੋਗ ਨਹੀਂ ਬਣ ਸਕਦੀ। ਇਵੇਂ ਹੀ ਵਿਸ਼ਵ ਪਰਿਵਰਤਨ ਦੇ ਇਸ ਸ੍ਰੇਸ਼ਠ ਕੰਮ ਦੇ ਲਈ ਹਰ ਇੱਕ ਰਤਨ ਦੀ ਜਰੂਰਤ ਹੈ। ਸਾਰੀਆਂ ਦੀ ਅੰਗੁਲੀ ਚਾਹੀਦੀ ਹੈ। ਸਾਰੇ ਆਪਣੀ – ਆਪਣੀ ਤਰ੍ਹਾਂ ਨਾਲ ਬਹੁਤ – ਬਹੁਤ ਆਵਸ਼ਕ, ਸ੍ਰੇਸ਼ਠ ਮਹਾਰਥੀ ਹਨ ਇਸਲਈ ਆਪਣੇ ਕੰਮ ਦੀ ਸ੍ਰੇਸ਼ਠਾ ਦੇ ਮੁੱਲ ਨੂੰ ਜਾਣੋ, ਸਾਰੀਆਂ ਮਹਾਨ ਆਤਮਾਵਾਂ ਹੋ। ਪਰ ਜਿੰਨੇ ਮਹਾਨ ਹੋ ਉਨੇ ਨਿਰਮਾਣ ਵੀ ਬਣੋ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top