29 May 2022 Punjabi Murli Today | Brahma Kumaris

Read and Listen today’s Gyan Murli in Punjabi 

May 28, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

ਸੋਚ ਅਤੇ ਕਰਮ ਵਿੱਚ ਸਮਾਨਤਾ ਲਿਆਉਣਾ ਹੀ ਪਰਮਾਤਮ ਪਿਆਰ ਨਿਭਾਉਣਾ ਹੈ

ਅੱਜ ਬਾਪਦਾਦਾ ਆਪਣੇ ਸ੍ਰਵ ਸਵਰਾਜ ਅਧਿਕਾਰੀ ਬੱਚਿਆਂ ਨੂੰ ਵੇਖ ਹਰਸ਼ਿਤ ਹੋ ਰਹੇ ਹਨ ਕਿਉਂਕਿ ਸਵਰਾਜ ਅਧਿਕਾਰੀ ਉਹ ਹੀ ਅਨੇਕ ਜਨਮ ਵਿਸ਼ਵ ਰਾਜ ਅਧਿਕਾਰੀ ਬਣਦੇ ਹਨ। ਤਾਂ ਅੱਜ ਡਬਲ ਵਿਦੇਸ਼ੀ ਬੱਚਿਆਂ ਤੋਂ ਬਾਪਦਾਦਾ ਸਵਰਾਜ ਦਾ ਸਮਾਚਾਰ ਪੁੱਛ ਰਹੇ ਹਨ। ਹਰ ਇੱਕ ਰਾਜ ਅਧਿਕਾਰੀ ਦਾ ਰਾਜ ਚੰਗੀ ਤਰ੍ਹਾਂ ਚੱਲ ਰਿਹਾ ਹੈ? ਤੁਹਾਡੇ ਰਾਜ ਚਲਾਉਣ ਵਾਲੇ ਸਾਥੀ ਸਹਿਯੋਗੀ ਸਾਥੀ ਸਦਾ ਸਮੇਂ ਤੇ ਪੂਰੀ ਤਰ੍ਹਾਂ ਸਹਿਯੋਗ ਦੇ ਰਹੇ ਹਨ ਜਾਂ ਕਿ ਵਿੱਚ ਵਿੱਚ ਕਦੇ ਧੋਖਾ ਵੀ ਦੇ ਦਿੰਦੇ ਹਨ? ਜਿੰਨੇ ਵੀ ਸਹਿਯੋਗੀ ਕਰਮਚਾਰੀ ਕਰਮੇਂਦਰੀਆਂ, ਭਾਵੇਂ ਸਥੂਲ ਹਨ, ਭਾਵੇਂ ਸੂਖਸ਼ਮ ਹਨ, ਸਭ ਤੁਹਾਡੇ ਆਰਡਰ ਵਿੱਚ ਹਨ? ਜਿਸ ਨੂੰ ਜਿਸ ਸਮੇਂ ਜੋ ਆਰਡਰ ਕਰੋ ਉਸੇ ਸਮੇਂ ਉਸੇ ਵਿਧੀ ਨਾਲ ਤੁਹਾਡੇ ਮਦਦਗਾਰ ਬਣਦੇ ਹਨ? ਰੋਜ ਆਪਣੀ ਰਾਜ ਦਰਬਾਰ ਲਗਾਉਂਦੇ ਹੋ? ਰਾਜ ਕਾਰੋਬਾਰੀ ਸਾਰੇ 100 ਪ੍ਰਤੀਸ਼ਤ ਆਗਿਆਕਾਰੀ, ਵਫ਼ਾਦਾਰ, ਏਵਰ੍ਰੇੜੀ ਹਨ? ਕੀ ਹਾਲਚਾਲ ਹੈ? ਚੰਗਾ ਹੈ ਜਾਂ ਬਹੁਤ ਚੰਗਾ ਹੈ ਜਾਂ ਬਹੁਤ, ਬਹੁਤ, ਬਹੁਤ ਚੰਗਾ ਹੈ? ਰਾਜ ਦਰਬਾਰ ਚੰਗੀ ਤਰ੍ਹਾਂ ਨਾਲ ਸਫਲਤਾ ਮੂਰਤ ਹੁੰਦੀ ਹੈ ਜਾਂ ਕਦੇ – ਕਦੇ ਕੋਈ ਸਹਿਯੋਗੀ ਕਰਮਚਾਰੀ ਹਲਚਲ ਤਾਂ ਨਹੀਂ ਕਰਦੇ ਹਨ? ਇਸ ਪੁਰਾਣੀ ਦੁਨੀਆਂ ਦੀ ਰਾਜ ਸਭਾ ਦਾ ਹਾਲਚਾਲ ਤਾਂ ਚੰਗੀ ਤਰ੍ਹਾਂ ਨਾਲ ਜਾਣਦੇ ਹੋ – ਨਾ ਲਾਅ ਹੈ, ਨਾ ਆਰਡਰ। ਲੇਕਿਨ ਤੁਹਾਡੀ ਰਾਜ ਦਰਬਾਰ ਲਾਅ ਫੁਲ ਵੀ ਹੈ ਅਤੇ ਸਦਾ ਹਾਂ ਜੀ, ਜੀ ਹਾਜ਼ਿਰ – ਇਸ ਆਰਡਰ ਵਿੱਚ ਚਲਦੀ ਹੈ। ਜਿਨਾਂ ਰਾਜ ਅਧਿਕਾਰੀ ਸ਼ਕਤੀਸ਼ਾਲੀ ਹੈ ਉਨਾਂ ਰਾਜ ਸਹਿਯੋਗੀ ਕਰਮਚਾਰੀ ਵੀ ਆਪੇ ਹੀ ਸਦਾ ਇਸ਼ਾਰੇ ਨਾਲ ਚਲਦੇ, ਰਾਜ ਅਧਿਕਾਰੀ ਨੇ ਆਰਡਰ ਦਿੱਤਾ ਕਿ ਇਹ ਨਹੀਂ ਸੁਣਨਾ ਹੈ ਅਤੇ ਇਹ ਨਹੀਂ ਕਰਨਾ ਹੈ, ਨਹੀਂ ਬੋਲਣਾ ਹੈ, ਤਾਂ ਸੈਕਿੰਡ ਵਿੱਚ ਇਸ਼ਾਰੇ ਪ੍ਰਮਾਣ ਕੰਮ ਕਰਨ। ਇਵੇਂ ਨਹੀਂ ਕਿ ਤੁਸੀਂ ਆਰਡਰ ਕੀਤਾ – ਨਹੀਂ ਦੇਖੋ ਅਤੇ ਉਹ ਦੇਖ ਕਰਕੇ ਮਾਫ਼ੀ ਮੰਗੇ ਕਿ ਮੇਰੀ ਗਲਤੀ ਹੋ ਗਈ। ਕਰਨ ਤੋਂ ਬਾਅਦ ਸੋਚੇ ਤਾਂ ਉਸਨੂੰ ਸਮਝਦਾਰ ਸਾਥੀ ਕਹਾਂਗੇ? ਮਨ ਨੂੰ ਆਰਡਰ ਦਿੱਤਾ ਕਿ ਵਿਅਰੱਥ ਨਹੀਂ ਸੋਚੋ, ਸੈਕਿੰਡ ਵਿੱਚ ਫੁਲ ਸਟਾਪ, ਦੋ ਸੈਕਿੰਡ ਵੀ ਨਹੀਂ ਲਗਣੇ ਚਾਹੀਦੇ। ਇਸਨੂੰ ਕਿਹਾ ਜਾਂਦਾ ਹੈ- ਯੁਕਤੀਯੁਕਤ ਰਾਜ ਦਰਬਾਰ। ਅਜਿਹੇ ਰਾਜ ਅਧਿਕਾਰੀ ਬਣੇ ਹੋ? ਰੋਜ਼ ਰਾਜ ਦਰਬਾਰ ਲਗਾਉਂਦੇ ਹੋ ਜਾਂ ਜਦੋਂ ਯਾਦ ਆਉਂਦਾ ਹੈ ਉਦੋਂ ਆਰਡਰ ਦਿੰਦੇ ਹੋ? ਰੋਜ਼ ਦਿਨ ਸਮਾਪਤ ਹੁੰਦੇਂ ਆਪਣੇ ਸਹਿਯੋਗੀ ਕਰਮਚਾਰੀਆਂ ਨੂੰ ਚੈਕ ਕਰੋ। ਜੇਕਰ ਕੋਈ ਵੀ ਕਰਮੇਂਦਰੀ ਤੋੰ ਜਾਂ ਕਰਮਚਾਰੀ ਤੋਂ ਬਾਰ – ਬਾਰ ਗਲਤੀ ਹੁੰਦੀ ਰਹਿੰਦੀ ਹੈ ਤਾਂ ਗਲਤ ਕੰਮ ਕਰਦੇ – ਕਰਦੇ ਸੰਸਕਾਰ ਪੱਕੇ ਹੋ ਜਾਂਦੇ ਹਨ। ਫਿਰ ਚੇਂਜ ਕਰਨ ਵਿੱਚ ਸਮਾਂ ਅਤੇ ਮਿਹਨਤ ਵੀ ਲਗਦੀ ਹੈ। ਉਸੇ ਵਕਤ ਚੇਂਜ ਕੀਤਾ ਅਤੇ ਚੇਂਜ ਕਰਨ ਦੀ ਸ਼ਕਤੀ ਦਿੱਤੀ ਤਾਂ ਸਦਾ ਦੇ ਲਈ ਠੀਕ ਹੋ ਜਾਵੇਗਾ। ਸਿਰ੍ਫ ਬਾਰ – ਬਾਰ ਚੈਕ ਕਰਦੇ ਰਹੋ ਕਿ ਇਹ ਗਲਤ ਹੈ, ਇਹ ਠੀਕ ਨਹੀਂ ਹੈ ਅਤੇ ਇਸ ਨੂੰ ਚੇਂਜ ਕਰਨ ਦੀ ਯੁਕਤੀ ਜਾਂ ਨਾਲੇਜ ਦੀ ਸ਼ਕਤੀ ਨਹੀਂ ਦਿਤੀ ਤਾਂ ਸਿਰ੍ਫ ਬਾਰ – ਬਾਰ ਚੈਕ ਕਰਨ ਨਾਲ ਵੀ ਪਰਿਵਰਤਨ ਨਹੀਂ ਹੁੰਦਾ, ਇਸਲਈ ਸਦਾ ਕਰਮੇਂਦਰੀਆਂ ਨੂੰ ਨਾਲੇਜ ਦੀ ਸ਼ਕਤੀ ਨਾਲ ਚੇਂਜ ਕਰੋ। ਸਿਰ੍ਫ ਇਹ ਨਹੀਂ ਸੋਚੋ ਕਿ ਇਹ ਗਲਤ ਹੈ। ਲੇਕਿਨ ਰਾਈਟ ਕੀ ਹੈ ਅਤੇ ਰਾਈਟ ਤੇ ਚੱਲਣ ਦੀ ਵਿਧੀ ਸਪੱਸ਼ਟ ਹੋਵੇ। ਜੇਕਰ ਕਿਸੇ ਨੂੰ ਕਹਿੰਦੇ ਰਹੋਗੇ ਤਾਂ ਕਹਿਣ ਤੇ ਪਰਿਵਰਤਨ ਨਹੀਂ ਹੋਵੇਗਾ ਲੇਕਿਨ ਕਹਿਣ ਦੇ ਨਾਲ – ਨਾਲ ਵਿਧੀ ਸਪੱਸ਼ਟ ਕਰੋ ਤਾਂ ਸਿੱਧੀ ਹੋਵੇ। ਜੋ ਆਤਮਾ ਸਵਰਾਜ ਚਲਾਉਣ ਵਿੱਚ ਸਫਲ ਰਹਿੰਦੀ ਹੈ ਤਾਂ ਸਫਲ ਰਾਜ ਅਧਿਕਾਰੀ ਦੀ ਨਿਸ਼ਾਨੀ ਹੈ ਉਹ ਸਦਾ ਆਪਣੇ ਪੁਰਸ਼ਾਰਥ ਨਾਲ ਅਤੇ ਨਾਲ – ਨਾਲ ਜੋ ਵੀ ਸੰਪਰਕ ਵਿੱਚ ਆਉਣ ਵਾਲੀਆਂ ਆਤਮਾਵਾਂ ਹਨ ਉਹ ਵੀ ਸਦਾ ਉਸ ਸਫਲ ਆਤਮਾ ਤੋਂ ਸੰਤੁਸ਼ਟ ਹੋਣਗੀਆਂ ਅਤੇ ਸਦਾ ਦਿਲ ਤੋੰ ਉਸ ਆਤਮਾ ਦੇ ਪ੍ਰਤੀ ਸ਼ੁਕਰੀਆ ਨਿਕਲਦਾ ਰਹੇਗਾ। ਸ੍ਰਵ ਦੇ ਦਿਲ ਤੋਂ, ਸਦਾ ਦਿਲ ਦੇ ਸਾਜ ਤੋੰ ਵਾਹ – ਵਾਹ ਦੇ ਗੀਤ ਵੱਜਦੇ ਰਹਿਣਗੇ, ਉਨ੍ਹਾਂ ਦੇ ਕੰਨਾਂ ਵਿੱਚ ਸ੍ਰਵ ਦਵਾਰਾ ਇਹ ਵਾਹ – ਵਾਹ ਦੇ ਸ਼ੁਕਰੀਆ ਦਾ ਸੰਗੀਤ ਸੁਣਾਈ ਦੇਵੇਗਾ। ਇਹ ਗੀਤ ਆਟੋਮੈਟਿਕ ਹੈ, ਇਸ ਦੇ ਲਈ ਟੇਪਰਿਕਾਰਡਰ ਵਜਾਉਣਾ ਨਹੀਂ ਪੈਂਦਾ। ਇਸ ਦੇ ਲਈ ਕੋਈ ਸਾਧਨਾਂ ਦੀ ਲੋੜ ਨਹੀਂ ਹੈ। ਇਹ ਅਨਹਦ ਗੀਤ ਹੈ ਤਾਂ ਅਜਿਹੇ ਸਫਲ ਰਾਜ ਅਧਿਕਾਰੀ ਬਣੇ ਹੋ? ਕਿਉਂਕਿ ਹੁਣ ਦੇ ਸਫਲ ਰਾਜ ਅਧਿਕਾਰੀ ਭਵਿੱਖ ਵਿੱਚ ਸਫ਼ਲਤਾ ਦਾ ਫਲ ਵਿਸ਼ਵ ਦਾ ਰਾਜ ਪ੍ਰਾਪਤ ਕਰਣਗੇ। ਜੇਕਰ ਸੰਪੂਰਨ ਸਫਲਤਾ ਨਹੀਂ, ਕਦੇ ਕਿਵੇਂ ਹਨ, ਕਦੇ ਕਿਵੇਂ ਹਨ, ਕਦੇ 100 ਪ੍ਰਤੀਸ਼ਤ ਸਫਲਤਾ ਹੈ, ਕਦੇ ਸਿਰ੍ਫ ਸਫਲਤਾ ਹੈ। 100 ਪ੍ਰਤੀਸ਼ਤ ਸਫਲ ਨਹੀਂ ਹਨ ਤਾਂ ਅਜਿਹੇ ਰਾਜ ਅਧਿਕਾਰੀ ਆਤਮਾਂ ਨੂੰ ਵਿਸ਼ਵ ਦਾ, ਰਾਜ ਦਾ ਤਖਤ, ਤਾਜ ਪ੍ਰਾਪਤ ਨਹੀਂ ਹੁੰਦਾ ਲੇਕਿਨ ਰਾਯਲ ਫੈਮਲੀ ਵਿੱਚ ਆ ਜਾਂਦਾ ਹੈ। ਇੱਕ ਹਨ ਤਖਤਨਸ਼ੀਨ ਅਤੇ ਦੂਜੇ ਹਨ ਤਖਤਨਸ਼ੀਨ ਰਾਯਲ ਫੈਮਲੀ। ਤਖਤਨਸ਼ੀਨ ਮਤਲਬ ਵਰਤਮਾਨ ਸਮੇਂ ਵੀ ਸਦਾ ਡਬਲ ਤਖਤਨਸ਼ੀਨ ਰਹੇ। ਡਬਲ ਤਖਤ ਕਿਹੜਾ? ਇੱਕ ਅਕਾਲ ਤਖਤ ਅਤੇ ਦੂਜਾ ਬਾਪ ਦਾ ਦਿਲ ਤਖਤ। ਤਾਂ ਜੋ ਹੁਣ ਸਦਾ ਦਿਲ ਤਖਤ ਨਸ਼ੀਨ ਹਨ, ਕਦੇ – ਕਦੇ ਵਾਲਾ ਨਹੀਂ, ਇਵੇਂ ਸਦਾ ਦਿਲਤਖਤਨਸ਼ੀਨ ਵਿਸ਼ਵ ਦਾ ਵੀ ਤਖਤਨਸ਼ੀਨ ਹੁੰਦਾ ਹੈ। ਤਾਂ ਚੈਕ ਕਰੋ – ਸਾਰੇ ਦਿਨ ਵਿਚ ਡਬਲ ਤਖਤਨਸ਼ੀਨ ਰਹੇ? ਜੇਕਰ ਤਖਤਨਸ਼ੀਨ ਨਹੀਂ ਤਾਂ ਤੁਹਾਡੇ ਸਹਿਯੋਗੀ ਕਰਮਚਾਰੀ ਕਰਮੇਂਦਰੀਆਂ ਵੀ ਤੁਹਾਡੇ ਆਰਡਰ ਤੇ ਨਹੀਂ ਚੱਲ ਸਕਦੀਆਂ। ਰਾਜੇ ਦਾ ਆਰਡਰ ਮੰਨਿਆ ਜਾਂਦਾ ਹੈ। ਰਾਜ (ਤਖਤ) ਤੇ ਨਹੀਂ ਹੋ ਅਤੇ ਉਹ ਆਰਡਰ ਕਰਨ ਤਾਂ ਉਹ ਮੰਨਿਆ ਨਹੀਂ ਜਾਂਦਾ ਹੈ। ਅੱਜਕਲ ਤਾਂ ਤਖਤ ਦੀ ਬਜਾਏ ਕੁਰਸੀ ਹੋ ਗਈ ਹੈ, ਤਖਤ ਤਾਂ ਖਤਮ ਹੋ ਗਿਆ। ਯੋਗ ਨਹੀਂ ਹਨ ਤਾਂ ਤਖਤ ਗਾਇਬ ਹੋ ਗਿਆ ਹੈ। ਕੁਰਸੀ ਤੇ ਹਨ ਤਾਂ ਸਾਰੇ ਮੰਨਣਗੇ। ਜੇਕਰ ਕੁਰਸੀ ਤੇ ਵੀ ਨਹੀਂ ਹਨ, ਤਾਂ ਸਭ ਨਹੀਂ ਮੰਨਣਗੇ। ਲੇਕਿਨ ਤੁਸੀਂ ਤਾਂ ਕੁਰਸੀ ਵਾਲੇ ਨੇਤਾ ਨਹੀਂ ਹੋ। ਸਵਰਾਜ ਅਧਿਕਾਰੀ ਰਾਜੇ ਹੋ। ਸਾਰੇ ਰਾਜਾ ਹੋ ਜਾਂ ਕੋਈ ਪ੍ਰਜਾ ਵੀ ਹੈ? ਰਾਜਯੋਗੀ ਮਤਲਬ ਰਾਜਾ। ਦੇਖੋ ਕਿੰਨੇਂ ਪਦਮਾਪਦਮ ਭਾਗਵਾਨ ਹੋ! ਦੁਨੀਆਂ, ਉਸ ਵਿੱਚ ਵੀ ਵਿਸ਼ੇਸ਼ ਵਿਦੇਸ਼ ਹਲਚਲ ਵਿੱਚ ਹਨ। ਉਹ ਵਾਰ ਅਤੇ ਹਾਰ ਦੀ ਦੁਵਿਧਾ ਵਿੱਚ ਹਨ। ਕੋਈ ਹਾਰ ਰਿਹਾ ਹੈ, ਕੋਈ ਵਾਰ ਕਰ ਰਿਹਾ ਹੈ ਅਤੇ ਕੋਈ ਹਾਲਚਾਲ ਸੁਣ ਕਰਕੇ ਉਸੇ ਹਲਚਲ ਵਿੱਚ ਹਨ। ਤਾਂ ਉਹ ਹਨ ਹਾਰ ਅਤੇ ਵਾਰ ਦੀ ਹਲਚਲ ਵਿੱਚ ਅਤੇ ਤੁਸੀਂ ਹੋ ਬਾਪਦਾਦਾ ਦੇ ਪਿਆਰ ਵਿੱਚ। ਪਰਮਾਤਮ ਪਿਆਰ ਦੂਰ – ਦੂਰ ਤੋਂ ਖਿੱਚ ਕੇ ਲਿਆਇਆ ਹੈ। ਕਿਵੇਂ ਦੀ ਵੀ ਪ੍ਰਸਥਿਤੀ ਹੋਵੇ ਪਰ ਪ੍ਰਮਾਤਮ ਪਿਆਰ ਦੇ ਅੱਗੇ ਪ੍ਰਸਥਿਤੀਆਂ ਰੋਕ ਨਹੀਂ ਸਕਦੀਆਂ। ਪਰਮਾਤਮ ਪਿਆਰ ਬੁੱਧੀਵਾਨਾਂ ਦੀ ਬੁੱਧੀ ਬਣ ਪ੍ਰਸਥਿਤੀ ਨੂੰ ਸ੍ਰੇਸ਼ਠ ਸਥਿਤੀ ਵਿੱਚ ਬਦਲ ਲੈਂਦਾ ਹੈ। ਡਬਲ ਵਿਦੇਸ਼ੀਆਂ ਵਿੱਚ ਵੀ ਵੇਖੋ ਪਹਿਲੇ ਪੋਲੈਂਡ ਵਾਲੇ ਕਿੰਨੇਂ ਯਤਨ ਕਰਦੇ ਹਨ, ਅਸੰਭਵ ਲਗਦਾ ਸੀ ਵੇਖੋ ਹੁਣ ਕੀ ਲਗਦਾ ਹੈ? ਰਸ਼ਿਆ ਵਾਲੇ ਵੀ ਅਸੰਭਵ ਸਮਝਦੇ ਸਨ, ਭਾਵੇਂ 24 ਘੰਟੇ ਵੀ ਲਾਈਨ ਵਿੱਚ ਖੜ੍ਹਾ ਰਹਿਣਾ ਪਵੇ, ਪਹੁੰਚ ਤਾਂ ਗਏ ਨਾ। ਮੁਸ਼ਕਿਲ ਸਹਿਜ ਹੋ ਗਿਆ। ਤਾਂ ਸ਼ੁਕਰੀਆ ਕਹਾਂਗੇ ਨਾ। ਇਵੇਂ ਹੀ ਸਦਾ ਹੁੰਦਾ ਰਹੇਗਾ। ਕਈ ਸੋਚਦੇ ਹਨ ਅੰਤ ਵਿੱਚ ਵਿਮਾਨ ਬੰਦ ਹੋ ਜਾਣਗੇ ਫਿਰ ਅਸੀਂ ਕਿਵੇਂ ਜਾਵਾਂਗੇ? ਪਰਮਾਤਮ ਪਿਆਰ ਵਿੱਚ ਉਹ ਸ਼ਕਤੀ ਹੈ ਜੋ ਕਿਸੇ ਦੀ ਅੱਖਾਂ ਵਿੱਚ ਅਜਿਹਿਆ ਜਾਦੂ ਕਰ ਦੇਵੇਗੀ ਜੋ ਉਹ ਤੁਹਾਨੂੰ ਭੇਜਣ ਦੇ ਲਈ ਪਰਵਸ਼ ਹੋ ਜਾਣਗੇ ਲੇਕਿਨ ਸਿਰ੍ਫ ਪਿਆਰ ਕਰਨ ਵਾਲੇ ਨਹੀਂ, ਪਰ ਨਿਭਾਉਣ ਵਾਲੇ ਹੋ। ਨਿਭਾਉਣ ਵਾਲੀਆਂ ਆਤਮਾਵਾਂ ਨਾਲ ਬਾਪ ਦਾ ਵੀ ਵਾਧਾ ਹੈ – ਅੰਤ ਤੱਕ ਹਰ ਸਮੱਸਿਆ ਨੂੰ ਪਾਰ ਕਰਨ ਵਿੱਚ ਪ੍ਰੀਤਿ ਦੀ ਰੀਤੀ ਨਿਭਾਉਂਦੇ ਰਹਿਣਗੇ। ਕਦੇ – ਕਦੇ ਪ੍ਰੀਤ ਕਰਨ ਵਾਲੇ ਨਹੀਂ ਬਣਨਾ। ਸਦਾ ਨਿਭਾਉਣ ਵਾਲੇ। ਪ੍ਰੀਤ ਕਰਨਾ ਅਨੇਕਾਂ ਨੂੰ ਆਉਂਦਾ ਹੈ ਲੇਕਿਨ ਨਿਭਾਉਣਾ ਕਿਸੇ – ਕਿਸੇ ਨੂੰ ਆਉਂਦਾ ਹੈ ਇਸਲਈ ਤੁਸੀਂ ਕੋਈ ਵਿਚੋਂ ਕੋਈ ਹੋ।

ਬਾਪਦਾਦਾ ਸਦੈਵ ਡਬਲ ਵਿਦੇਸ਼ੀ ਬੱਚਿਆਂ ਨੂੰ ਵੇਖ ਖੁਸ਼ ਹੁੰਦੇ ਹਨ ਕਿਉਂਕਿ ਹਿੰਮਤ ਨਾਲ ਬਾਪ ਦੀ ਮਦਦ ਦੇ ਪਾਤਰ ਬਣ ਅਨੇਕ ਤਰ੍ਹਾਂ ਦੀ ਮਾਇਆ ਦੀ ਬੈਂਡਜ ਅਤੇ ਅਨੇਕ ਤਰ੍ਹਾਂ ਦੀ ਰੀਤੀ, ਰਿਵਾਜ ਅਤੇ ਰਸਮ ਦੇ ਬਾਊਂਡਰੀਜ ਨੂੰ ਪਾਰ ਕਰਕੇ ਪਹੁੰਚ ਗਏ ਹਨ। ਇਹ ਹਿੰਮਤ ਵੀ ਘੱਟ ਨਹੀਂ ਹੈ। ਹਿੰਮਤ ਸਭ ਨੇ ਚੰਗੀ ਰੱਖੀ ਹੈ। ਭਾਵੇਂ ਨਵੇਂ ਹਨ, ਭਾਵੇਂ ਪੁਰਾਣੇ ਹਨ, ਦੋਵੇਂ ਬੈਠੇ ਹਨ। ਬਹੁਤ ਪੁਰਾਣੇ ਤੋੰ ਪੁਰਾਣੇ ਵੀ ਹਨ ਅਤੇ ਇਸ ਕਲਪ ਦੇ ਨਵੇਂ ਵੀ ਹਨ। ਦੋਵਾਂ ਦੀ ਹਿੰਮਤ ਚੰਗੀ ਹੈ। ਇਸ ਹਿੰਮਤ ਵਿੱਚ ਵੀ ਸਾਰੇ ਨੰਬਰਵਨ ਹੋ ਫਿਰ ਨੰਬਰ ਕਿਸ ਗੱਲ ਵਿੱਚ ਹੈ? ਡਬਲ ਵਿਦੇਸ਼ੀ ਵਿਸ਼ੇਸ਼ ਪੁਰਸ਼ਾਰਥ ਕਰਦੇ ਹਨ ਅਤੇ ਰੂਹਰਿਹਾਨ ਵਿੱਚ ਵੀ ਕਹਿੰਦੇ ਹਨ – 108 ਦੀ ਮਾਲਾ ਵਿੱਚ ਜਰੂਰ ਆਵਾਂਗੇ। ਕੋਈ ਕੁਵਸ਼ਚਨ ਕਰਦੇ ਹਨ ਕੀ ਆ ਸਕਦੇ ਹਾਂ? ਆਉਣਾ ਜਰੂਰ ਹੈ। ਡਬਲ ਵਿਦੇਸ਼ੀਆਂ ਦੇ ਲਈ ਵੀ ਮਾਲਾ ਵਿੱਚ ਸੀਟ ਰਿਜਰਵਡ ਹੈ। ਪਰ ਕੌਣ ਅਤੇ ਕਿੰਨੇਂ – ਉਹ ਅੱਗੇ ਚੱਲਕੇ ਸੁਣਾਵਾਂਗੇ। ਤਾਂ ਨੰਬਰ ਕਿਓਂ ਬਣਦੇ ਹਨ? ਹਰ ਇੱਕ ਆਪਣੇ ਅਧਿਕਾਰ ਨਾਲ ਕਹਿੰਦੇ ਹੋ – ਮੇਰਾ ਬਾਬਾ ਹੈ। ਤਾਂ ਅਧਿਕਾਰ ਵੀ ਪੂਰਾ ਹੈ ਫਿਰ ਵੀ ਨੰਬਰ ਕਿਓਂ? ਜੋ ਨੰਬਰਵਨ ਹੋਵੇਗਾ ਉਹ ਨੰਬਰ ਅੱਠ ਹੋਵੇਗਾ, ਦੋਵਾਂ ਵਿੱਚ ਫਰਕ ਤੇ ਹੋਵੇਗਾ ਨਾ। ਇਨਾਂ ਅੰਤਰ ਕਿਉਂ ਪੇਂਦਾ ਹੈ? 16 ਹਜ਼ਾਰ ਦੀ ਤਾਂ ਗੱਲ ਛੱਡੋ, 108 ਵਿੱਚ ਵੀ ਵੇਖੋ – ਕਿੱਥੇ ਇੱਕ, ਕਿੱਥੇ 108। ਤਾਂ ਕੀ ਅੰਤਰ ਹੋਇਆ? ਹਿੰਮਤ ਵਿੱਚ ਸਾਰੇ ਪਾਸ ਹੋ ਪਰ ਹਿੰਮਤ ਦੇ ਰਿਟਰਨ ਵਿੱਚ ਜੋ ਬਾਪ ਅਤੇ ਬ੍ਰਾਹਮਣ ਪਰਿਵਾਰ ਦਵਾਰਾ ਮਦਦ ਮਿਲਦੀ ਹੈ, ਉਸ ਮਦਦ ਨੂੰ ਪ੍ਰਾਪਤ ਕਰ ਕੰਮ ਵਿੱਚ ਲਗਾਉਣਾ ਅਤੇ ਸਮੇਂ ਤੇ ਮਦਦ ਨੂੰ ਯੂਜ਼ ਕਰਨਾ, ਜਿਸ ਸਮੇਂ ਜੋ ਮਦਦ ਮਤਲਬ ਸ਼ਕਤੀ ਚਾਹੀਦੀ ਉਸੇ ਸ਼ਕਤੀ ਦਵਾਰਾ ਸਮੇਂ ਤੇ ਕੰਮ ਲੈਣਾ, ਇਹ ਨਿਰਣੇ ਸ਼ਕਤੀ ਅਤੇ ਹੋਰ ਕੰਮ ਵਿੱਚ ਲਗਾਉਣ ਦੀ ਕੰਮ ਦੀ ਸ਼ਕਤੀ ਇਸ ਵਿੱਚ ਫਰਕ ਹੋ ਜਾਂਦਾ ਹੈ। ਸ੍ਰਵਸ਼ਕਤੀਮਾਨ ਬਾਪ ਦਵਾਰਾ ਸਰਵ ਸ਼ਕਤੀਆਂ ਦਾ ਵਰਸਾ ਸਭ ਨੂੰ ਮਿਲਦਾ ਹੈ। ਕਿਸੇ ਨੂੰ 8 ਸ਼ਕਤੀ, ਕਿਸੇ ਨੂੰ 6 ਸ਼ਕਤੀਆਂ ਨਹੀਂ ਮਿਲਦੀਆਂ। ਸ੍ਰਵਸ਼ਕਤੀਆਂ ਮਿਲਦੀਆਂ ਹਨ। ਪਹਿਲੇ ਵੀ ਸੁਣਾਇਆ ਨਾ ਵਿਧੀ ਨਾਲ ਸਿੱਧੀ ਹੁੰਦੀ ਹੈ। ਕੰਮ ਦੀ ਸ਼ਕਤੀ ਦੀ ਵਿਧੀ – ਇੱਕ ਹੈ ਬਾਪ ਦਾ ਬਣਨ ਦੀ ਵਿਧੀ, ਦੂਸਰਾ ਹੈ ਬਾਪ ਤੋਂ ਵਰਸਾ ਪ੍ਰਾਪਤ ਕਰਨ ਦੀ ਵਿਧੀ ਅਤੇ ਤੀਸਰਾ ਹੈ ਪ੍ਰਾਪਤ ਕੀਤੇ ਹੋਏ ਵਰਸੇ ਨੂੰ ਕੰਮ ਵਿੱਚ ਲਗਾਉਣ ਦੀ ਵਿਧੀ। ਕੰਮ ਵਿੱਚ ਲਗਾਉਣ ਦੀ ਵਿਧੀ ਵਿੱਚ ਅੰਤਰ ਹੋ ਜਾਂਦਾ ਹੈ। ਪੋਇੰਟਸ ਸਭ ਦੇ ਕੋਲ ਹਨ। ਇੱਕ ਟੋਪੀਕ ਤੇ ਵਰਕਸ਼ਾਪ ਕਰਦੇ ਹੋ ਤਾਂ ਕਿੰਨੇਂ ਪੋਇੰਟਸ ਕੱਢਦੇ ਹੋ! ਤਾਂ ਇੱਕ ਪੋਇੰਟ ਬੁੱਧੀ ਵਿੱਚ ਰੱਖਣਾ, ਇਹ ਹੈ ਇੱਕ ਵਿਧੀ, ਅਤੇ ਦੂਜਾ ਹੈ ਪੋਇੰਟ ਬਣ ਪੋਇੰਟ ਨੂੰ ਕੰਮ ਵਿੱਚ ਲਗਾਉਣਾ। ਪੋਇੰਟ ਰੂਪ ਵੀ ਹੋਵੇ ਅਤੇ ਪੋਇੰਟਸ ਵੀ ਹੋਣ। ਦੋਵਾਂ ਦਾ ਬੈਲੈਂਸ ਹੋਵੇ। ਇਹ ਹੈ ਨੰਬਰਵਨ ਵਿਧੀ ਨਾਲ ਨੰਬਰਵਨ ਸਿੱਧੀ ਪ੍ਰਾਪਤ ਕਰਨਾ। ਕਦੇ ਪੋਇੰਟ ਦੇ ਵਿਸਤਾਰ ਵਿੱਚ ਚਲੇ ਜਾਂਦੇ ਹੋ। ਕਦੇ ਪੋਇੰਟ ਰੂਪ ਵਿੱਚ ਟਿਕ ਜਾਂਦੇ ਹੋ। ਪੋਇੰਟ ਰੂਪ ਅਤੇ ਪੋਇੰਟ ਨਾਲ – ਨਾਲ ਚਾਹੀਦੇ। ਕੰਮ ਦੀ ਸ਼ਕਤੀ ਨੂੰ ਵਧਾਓ। ਸਮਝਾ। ਨੰਬਰਵਨ ਆਉਣਾ ਹੈ ਤਾਂ ਇਹ ਕਰਨਾ ਪਵੇਗਾ।

ਅੱਜਕਲ ਸਾਇੰਸ ਦੀ ਸ਼ਕਤੀ, ਸਾਇੰਸ ਦੇ ਸਾਧਨਾ ਦਵਾਰਾ ਕੰਮ ਸ਼ਕਤੀ ਕਿੰਨੀ ਤੇਜ਼ ਕਰ ਰਹੀ ਹੈ! ਜੋ ਚੇਤੰਨ ਮਨੁੱਖ ਕੰਮ ਕਰ ਸਕਦਾ ਹੈ, ਜਿਨਾਂ ਸਮੇਂ ਅਤੇ ਜਿਨਾਂ ਅਸਲ ਚੇਤੰਨ ਮਨੁੱਖ ਕਰ ਸਕਦਾ ਹੈ ਉਤਨਾ ਸਾਇੰਸ ਦੇ ਸਾਧਨ ਕੰਪਿਊਟਰ ਕਿੰਨਾਂ ਜਲਦੀ ਕੰਮ ਕਰਦਾ ਹੈ। ਚੇਤੰਨ ਮਨੁੱਖ ਨੂੰ ਵੀ ਕੁਰੈਕਸ਼ਨ ਕਰਦਾ ਹੈ। ਤਾਂ ਜਦੋਂ ਸਾਇੰਸ ਦੇ ਸਾਧਨ ਕੰਮ ਦੀ ਸ਼ਕਤੀ ਨੂੰ ਤੀਵਰ ਬਣਾ ਸਕਦੇ ਹਨ, ਕਈ ਅਜਿਹਿਆਂ ਇਨਵੇਂਸ਼ਨ ਨਿਕਲੀਆਂ ਵੀ ਹਨ ਅਤੇ ਨਿਕਲ ਵੀ ਰਹੀਆਂ ਹਨ, ਤਾਂ ਬ੍ਰਾਹਮਣ ਆਤਮਾਵਾਂ ਦੇ ਸਾਈਲੈਂਸ ਦੀ ਸ਼ਕਤੀ ਕਿੰਨਾਂ ਤੀਵਰ ਕੰਮ ਪੂਰਾ ਸਫਲ ਕਰ ਸਕਦੀ ਹੈ। ਸੈਕਿੰਡ ਵਿੱਚ ਨਿਰਣੇ ਹੋਵੇ, ਸੈਕਿੰਡ ਵਿੱਚ ਕੰਮ ਨੂੰ ਪ੍ਰੈਕਟੀਕਲ ਵਿੱਚ ਸਫਲ ਕਰੋ। ਸੋਚਣਾ ਅਤੇ ਕਰਨਾ – ਇਸ ਦਾ ਬੈਲੈਂਸ ਚਾਹੀਦਾ ਹੈ। ਕਈ ਬ੍ਰਾਹਮਣ ਆਤਮਾਵਾਂ ਸੋਚਦੀਆਂ ਬਹੁਤ ਹਨ, ਲੇਕਿਨ ਕਰਨ ਦੇ ਸਮੇਂ ਜਿੰਨਾਂ ਸੋਚਦੇ ਹਨ ਉਨਾਂ ਕਰਦੇ ਨਹੀਂ ਹਨ ਅਤੇ ਕਈ ਫਿਰ ਕਰਨ ਵਿੱਚ ਲੱਗ ਜਾਂਦੇ ਹਨ – ਸੋਚਦੇ ਪਿਛੋਂ ਹਨ ਕਿ ਠੀਕ ਕੀਤਾ ਜਾਂ ਨਹੀਂ ਕੀਤਾ? ਕੀ ਕਰਨਾ ਹੈ ਹੁਣ? ਤਾਂ ਸੋਚਣਾ ਅਤੇ ਕਰਨਾ – ਦੋਵੇਂ ਨਾਲ – ਨਾਲ ਹੋਣ। ਨਹੀਂ ਤਾਂ ਕੀ ਹੁੰਦਾ ਹੈ? ਸੋਚਦੇ ਹਨ ਕਿ ਇਹ ਕਰਨਾ ਹੈ ਲੇਕਿਨ ਸੋਚਕੇ ਕਰਾਂਗੇ ਅਤੇ ਸੋਚਦੇ – ਸੋਚਦੇ ਕੰਮ ਦਾ ਸਮਾਂ ਅਤੇ ਪ੍ਰਸਥਿਤੀ ਬਦਲ ਜਾਂਦੀ ਹੈ। ਫਿਰ ਕਹਿੰਦੇ ਹਨ ਕਰਨਾ ਤਾਂ ਸੀ, ਸੋਚਿਆ ਤਾਂ ਸੀ…। ਜਦੋਂ ਸਾਇੰਸ ਦੇ ਸਾਧਨ ਤੀਵਰ ਗਤੀ ਦੇ ਹੋ ਰਹੇ ਹਨ, ਇੱਕ ਸੈਕਿੰਡ ਵਿੱਚ ਕੀ ਨਹੀਂ ਕਰ ਲੈਂਦੇ ਹਨ। ਵਿਨਾਸ਼ ਦੇ ਸਾਧਨ ਤੀਵਰ ਗਤੀ ਦੇ ਵੱਲ ਜਾ ਰਹੇ ਹਨ ਤਾਂ ਸਥਾਪਨਾ ਦੇ ਸਾਈਲੈਂਸ ਦੇ ਸ਼ਕਤੀਸ਼ਾਲੀ ਸਾਧਨ ਕੀ ਨਹੀਂ ਕਰ ਸਕਦੇ। ਹੁਣ ਤਾਂ ਪ੍ਰਾਕ੍ਰਿਤੀ ਤੁਸੀਂ ਮਾਲਿਕਾਂ ਦਾ ਅਹਾਵਨ ਕਰ ਰਹੀ ਹੈ। ਤੁਸੀਂ ਲੋਕ ਉਸਨੂੰ ਆਰਡਰ ਨਹੀਂ ਕਰਦੇ ਤਾਂ ਪ੍ਰਾਕ੍ਰਿਤੀ ਕਿਤਨੀ ਧਮਾਲ ਕਰ ਰਹੀ ਹੈ! ਮਾਲਿਕ ਤਿਆਰ ਹੋ ਜਾਵੋ ਤਾਂ ਪ੍ਰਾਕ੍ਰਿਤੀ ਤੁਹਾਡਾ ਸਵਾਗਤ ਕਰੇ। ਅਜਿਹੇ ਤਿਆਰ ਹੋ? ਕਿ ਹਾਲੇ ਤਿਆਰ ਕਰ ਰਹੇ ਹੋ? ਸੰਪੂਰਨ ਤਿਆਰੀ ਦੀ ਮਹਿਮਾ ਤੁਹਾਡੇ ਭਗਤ ਲੋਕ ਹੁਣ ਤੱਕ ਕਰ ਰਹੇ ਹਨ। ਆਪਣੀ ਮਹਿਮਾ ਨੂੰ ਜਾਣਦੇ ਹੋ? ਹੁਣ ਚੈਕ ਕਰੋ ਕਿ ਇਨ੍ਹਾਂ ਸਾਰਿਆਂ ਵਿੱਚ ਸ੍ਰਵਗੁਣ ਸੰਪੰਨ ਵੀ ਹੋ, ਸੰਪੂਰਨ ਨਿਰਵਿਕਾਰੀ ਵੀ ਹੋ, ਸੰਪੂਰਨ ਅਹਿੰਸਕ ਅਤੇ ਮਰਿਆਦਾ ਪੁਰਸ਼ੋਤਮ ਵੀ ਹੋ, 16 ਕਲਾ ਸੰਪੰਨ ਵੀ ਹੋ? ਸਾਰੀਆਂ ਗੱਲਾਂ ਵਿੱਚ ਫੁਲ ਹੋ ਤਾਂ ਸਮਝੋ ਮਾਲਿਕ ਤਿਆਰ ਹਨ ਅਤੇ ਇਸ ਵਿੱਚ ਪਰਸੇਂਟੇਜ ਹੈ ਤਾਂ ਮਾਲਿਕ ਤਿਆਰ ਨਹੀਂ। ਬਾਲਕ ਹੋ ਪਰ ਮਾਲਿਕ ਨਹੀਂ ਬਣੇ ਹੋ। ਤਾਂ ਪ੍ਰਾਕ੍ਰਿਤੀ ਤੁਹਾਡਾ ਮਾਲਿਕ ਦਾ ਸਵਾਗਤ ਕਰੇਗੀ। ਬਾਪ ਦੇ ਬਾਲਕ ਹੋ। ਉਹ ਤਾਂ ਠੀਕ ਹੈ। ਇਸ ਵਿੱਚ ਪਾਸ ਹੋ। ਲੇਕਿਨ ਇਨ੍ਹਾਂ ਪੰਜਾਂ ਹੀ ਗੱਲਾਂ ਵਿੱਚ ਸੰਪੰਨ ਬਣਨਾ ਮਤਲਬ ਮਾਲਿਕ ਬਣਨਾ। ਪ੍ਰਾਕ੍ਰਿਤੀ ਨੂੰ ਆਰਡਰ ਕਰੋ? ਅੱਛਾ। ਤਪੱਸਿਆ ਵਰ੍ਹੇ ਵਿੱਚ ਤੇ ਤਿਆਰ ਹੋ ਜਾਵੋਗੇ ਨਾ? ਫਿਰ ਤਾਂ ਆਰਡਰ ਕਰੀਏ ਨਾ? ਇਹ ਤਪੱਸਿਆ ਵਰ੍ਹਾ ਲਾਸ੍ਟ ਚਾਂਸ ਹੈ ਜਾਂ ਫਿਰ ਕਹਾਂਗੇ ਹੋਰ ਥੋੜ੍ਹਾ ਚਾਂਸ ਦੇ ਦੇਵੋ। ਫਿਰ ਤਾਂ ਨਹੀਂ ਕਹੋਗੇ ਨਾ! ਅੱਛਾ।

ਚਾਰੋਂ ਪਾਸੇ ਦੇ ਸ੍ਰਵ ਰਾਜ ਅਧਿਕਾਰੀ ਆਤਮਾਵਾਂ ਨੂੰ, ਸਦਾ ਡਬਲ ਤਖਤਨਸ਼ੀਨ ਵਿਸ਼ੇਸ਼ ਆਤਮਾਵਾਂ ਨੂੰ, ਸਦਾ ਸੋਚਨਾ ਅਤੇ ਕਰਨਾ ਦੋਵਾਂ ਸ਼ਕਤੀਆਂ ਨੂੰ ਸਮਾਨ ਬਨਾਉਣ ਵਾਲੀ ਵਰਦਾਨੀ ਆਤਮਾਵਾਂ ਨੂੰ, ਸਦਾ ਪਰਮਾਤਮਾ ਪਿਆਰ ਨਿਭਾਉਣ ਵਾਲੇ ਸੱਚੇ ਦਿਲ ਵਾਲੇ ਬੱਚਿਆਂ ਨੂੰ ਦਿਲਾਰਾਮ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਪਾਰਟੀਆਂ ਦੇ ਨਾਲ ਅਵਿਅਕਤ ਮੁਲਾਕਾਤ:- ਮਹਾਰਾਸ਼ਟਰ ਵਿੱਚ ਰਹਿੰਦੇ ਹੋਏ ਸੱਚੇ ਸਵਰੂਪ ਵਿੱਚ ਮਹਾਨ ਬਣ ਗਏ – ਇਹ ਖੁਸ਼ੀ ਰਹਿੰਦੀ ਹੈ ਨਾ? ਉਹ ਤਾਂ ਨਾਮਧਾਰੀ ਮਹਾਨ ਹਨ, ਮਹਾਤਮਾ ਹਨ, ਲੇਕਿਨ ਤੁਸੀਂ ਪ੍ਰੈਕਟੀਕਲ ਸਵਰੂਪ ਨਾਲ ਮਹਾਤਮਾ ਹੋ। ਇਹ ਖੁਸ਼ੀ ਹੈ ਨਾ? ਤਾਂ ਮਹਾਨ ਆਤਮਾਵਾਂ ਸਦਾ ਉੱਚੀ ਸਥਿਤੀ ਵਿੱਚ ਰਹਿੰਦੀਆਂ ਹਨ। ਉਹ ਲੋਕੀ ਤਾਂ ਉੱਚੇ ਆਸਨ ਤੇ ਬੈਠ ਜਾਂਦੇ ਹਨ, ਚੇਲਿਆਂ ਨੂੰ ਹੇਠਾਂ ਬਿਠਾਉਣਗੇ, ਖੁਦ ਉੱਚੇ ਬੈਠਣਗੇ, ਲੇਕਿਨ ਤੁਸੀਂ ਕਿੱਥੇ ਬੈਠਦੇ ਹੋ? ਉੱਚੀ ਸਥਿਤੀ ਦੇ ਆਸਨ ਤੇ। ਉੱਚੀ ਸਥਿਤੀ ਹੀ ਉੱਚਾ ਆਸਨ ਹੈ। ਜਦੋਂ ਉੱਚੀ ਸਥਿਤੀ ਦੇ ਆਸਨ ਤੇ ਰਹਿੰਦੇ ਹੋ ਤਾਂ ਮਾਇਆ ਨਹੀਂ ਆ ਸਕਦੀ ਹੈ। ਉਹ ਤੁਹਾਨੂੰ ਮਹਾਨ ਸਮਝਕੇ ਤੁਹਾਡੇ ਅੱਗੇ ਝੁਕੇਗੀ। ਵਾਰ ਨਹੀਂ ਕਰੇਗੀ, ਹਾਰ ਮੰਨੇਗੀ। ਜਦੋਂ ਉੱਚੇ ਆਸਨ ਤੋਂ ਹੇਠਾਂ ਆਉਂਦੇ ਹੋ ਤਾਂ ਮਾਇਆ ਵਾਰ ਕਰਦੀ ਹੈ। ਜੇਕਰ ਸਦਾ ਉੱਚੇ ਆਸਨ ਤੇ ਰਹੋ ਤਾਂ ਮਾਇਆ ਦੇ ਆਉਣ ਦੀ ਤਾਕਤ ਨਹੀਂ। ਉਹ ਉੱਚੇ ਚੜ੍ਹ ਨਹੀਂ ਸਕਦੀ। ਤਾਂ ਕਿਤਨਾ ਸਹਿਜ ਆਸਨ ਮਿਲ ਗਿਆ ਹੈ! ਭਾਗ ਦੇ ਅੱਗੇ ਤਿਆਗ ਕੁਝ ਵੀ ਨਹੀਂ ਹੈ। ਛੱਡਿਆ ਵੀ ਕੀ? ਜੇਵਰ ਪਏ ਹਨ, ਕਪੜੇ ਪਏ ਹਨ, ਘਰ ਵਿੱਚ ਰਹਿੰਦੇ ਹੋ। ਜੇਕਰ ਛੱਡਿਆ ਹੈ ਤਾਂ ਕਿਚੜ੍ਹੇ ਨੂੰ ਛੱਡਿਆ ਹੈ। ਤਾਂ ਸਦਾ ਸ੍ਰੇਸ਼ਠ ਆਸਨ ਤੇ ਸਥਿਤ ਰਹਿਣ ਵਾਲੀਆਂ ਮਹਾਨ ਆਤਮਾਵਾਂ ਹੋ। ਜਿਨਾਂ ਸੋਚਿਆ ਨਹੀਂ ਸੀ ਉਨਾਂ ਹੀ ਅਤਿ ਸ੍ਰੇਸ਼ਠ ਪ੍ਰਾਪਤੀ ਦੇ ਅਧਿਕਾਰੀ ਬਣ ਗਏ। ਇਸ ਭਾਗ ਦੀ ਖੁਸ਼ੀ ਹੈ ਨਾ! ਦੁਨੀਆਂ ਵਿੱਚ ਖੁਸ਼ੀ ਨਹੀਂ ਹੈ। ਕਾਲਾ ਪੈਸਾ ਹੈ ਪਰ ਖੁਸ਼ੀ ਨਹੀਂ ਹੈ। ਖੁਸ਼ੀ ਦੇ ਖਜ਼ਾਨੇ ਤੋੰ ਸਭ ਗਰੀਬ ਹਨ, ਭਿਖਾਰੀ ਹਨ। ਤੁਸੀਂ ਖੁਸ਼ੀ ਦੇ ਖਜ਼ਾਨੇ ਤੋੰ ਭਰਪੂਰ ਹੋ। ਇਹ ਖੁਸ਼ੀ ਕਿਨਾਂ ਸਮਾਂ ਚੱਲੇਗੀ? ਸਾਰਾ ਕਲਪ ਚਲਦੀ ਰਹੇਗੀ। ਤੁਹਾਡੇ ਜੜ੍ਹ ਚਿੱਤਰਾਂ ਤੋਂ ਵੀ ਖੁਸ਼ੀ ਲੈਣਗੇ। ਤਾਂ ਚੈਕ ਕਰੋ ਕਿ ਇੰਨੀ ਖੁਸ਼ੀ ਜਮਾਂ ਹੋਈ ਹੈ? ਇਵੇਂ ਤਾਂ ਨਹੀਂ ਸਿਰ੍ਫ ਇੱਕ ਦੋ ਜਨਮ ਚੱਲੇਗੀ, ਫਿਰ ਖਤਮ ਹੋ ਜਾਵੇਗੀ! ਇਤਨਾ ਸਟਾਕ ਜਮਾਂ ਕਰੋ ਜੋ ਅਨੇਕ ਜਨਮ ਨਾਲ ਰਹੇ। ਜਿਸ ਦੇ ਕੋਲ ਜਿਨਾਂ ਜਮਾਂ ਹੁੰਦਾ ਹੈ ਉਤਨਾ ਉਸਦੇ ਚਿਹਰੇ ਤੇ ਖੁਸ਼ੀ ਅਤੇ ਨਸ਼ਾ ਰਹਿੰਦਾ ਹੈ। ਤੁਸੀਂ ਕਹੋ, ਨਾ ਕਹੋ, ਪਰ ਤੁਹਾਡੀ ਸੂਰਤ ਬੋਲੇਗੀ। ਕਹਿੰਦੇ ਹਨ ਨਾ – ਬ੍ਰਹਮਾਕੁਮਾਰੀਆਂ ਸਦਾ ਖੁਸ਼ ਰਹਿੰਦੀਆਂ ਹਨ, ਪਤਾ ਨਹੀਂ ਕੀ ਹੋਇਆ ਹੈ ਇਨਾਂ ਨੂੰ। ਦੁੱਖ ਵਿੱਚ ਵੀ ਖੁਸ਼ ਰਹਿੰਦੀਆਂ ਹਨ। ਤੁਸੀਂ ਬੋਲੋ, ਨਾ ਬੋਲੋ, ਤੁਹਾਡੀ ਸੂਰਤ, ਤੁਹਾਡੇ ਕਰਮ ਬੋਲਦੇ ਹਨ। ਬ੍ਰਹਮਾਕੁਮਾਰ – ਕੁਮਾਰੀਆਂ ਦੀ ਨਿਸ਼ਾਨੀ ਹੀ ਹੈ – ਖੁਸ਼ ਰਹਿਣਾ। ਦੁਖ ਦੇ ਦਿਨ ਖਤਮ ਹੋ ਗਏ। ਇਤਨਾ ਖਜ਼ਾਨਾ ਮਿਲਿਆ, ਫਿਰ ਦੁਖ ਕਿਥੋਂ ਆਵੇਗਾ? ਅੱਛਾ!

ਵਰਦਾਨ:-

ਜਦੋਂ ਤੁਸੀਂ ਵਿਸ਼ਵ ਪਰਿਵਰਤਕ ਆਤਮਾਵਾਂ ਸੰਗਠਿਤ ਰੂਪ ਵਿੱਚ ਸੰਪੰਨ, ਸੰਪੂਰਨ ਸਥਿਤੀ ਨਾਲ ਵਿਸ਼ਵ ਪਰਿਵਰਤਨ ਦਾ ਸੰਕਲਪ ਕਰੋਗੀ ਤਾਂ ਇਹ ਪ੍ਰਾਕ੍ਰਿਤੀ ਸੰਪੂਰਨ ਹਲਚਲ ਦੀ ਡਾਂਸ ਸ਼ੁਰੂ ਕਰੇਗੀ। ਹਵਾ, ਧਰਤੀ, ਸਮੁੰਦਰ, ਪਾਣੀ, ਇਨ੍ਹਾਂ ਦੀ ਹਲਚਲ ਹੀ ਸਫਾਈ ਕਰੇਗੀ। ਪ੍ਰੰਤੂ ਇਹ ਪ੍ਰਾਕ੍ਰਿਤੀ ਤੁਹਾਡੇ ਆਰਡਰ ਉਦੋਂ ਮੰਨੇਗੀ ਜਦੋਂ ਪਹਿਲੇ ਤੁਹਾਡੇ ਆਪਣੇ ਸਹਿਯੋਗੀ ਕਰਮੇਂਦਰੀਆਂ, ਮਨ- ਬੁੱਧੀ – ਸੰਸਕਾਰ ਤੁਹਾਡਾ ਆਰਡਰ ਮੰਨਣਗੇ। ਨਾਲ – ਨਾਲ ਇਤਨੀ ਪਾਵਰਫੁਲ ਤਪੱਸਿਆ ਦੀ ਉੱਚੀ ਸਥਿਤੀ ਹੋਵੇ ਜੋ ਸਭ ਦਾ ਇਕੱਠਾ ਸੰਕਲਪ ਹੋਵੇ ‘ਪਰਿਵਰਤਨ’ ਅਤੇ ਪ੍ਰਾਕ੍ਰਿਤੀ ਹਾਜ਼ਿਰ ਹੋ ਜਾਵੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top