29 March 2022 Punjabi Murli Today | Brahma Kumaris

Read and Listen today’s Gyan Murli in Punjabi 

March 28, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ:- ਜਿੰਨਾ ਪਿਆਰ ਨਾਲ ਯਗ ਦੀ ਸੇਵਾ ਕਰੋ ਉਨ੍ਹੀ ਕਮਾਈ ਹੈ, ਸੇਵਾ ਕਰਦੇ - ਕਰਦੇ ਤੁਸੀਂ ਬੰਧਨਮੁਕਤ ਹੋ ਜਾਵੋਗੇ, ਕਮਾਈ ਜਮਾਂ ਹੋ ਜਾਵੇਗੀ"

ਪ੍ਰਸ਼ਨ: -

ਆਪਣੇ ਨੂੰ ਹਮੇਸ਼ਾ ਖੁਸ਼ੀ ਵਿੱਚ ਰੱਖਣ ਦੀ ਯੁਕਤੀ ਕਿਹੜੀ ਅਪਨਾਉਣੀ ਹੈ?

ਉੱਤਰ:-

ਆਪਣੇ ਨੂੰ ਸਰਵਿਸ ਵਿੱਚ ਬਿਜ਼ੀ ਰੱਖੋ ਤਾਂ ਹਮੇਸ਼ਾ ਖੁਸ਼ੀ ਰਹੇਗੀ। ਕਮਾਈ ਹੁੰਦੀ ਰਹੇਗੀ। ਸਰਵਿਸ ਦੇ ਸਮੇਂ ਆਰਾਮ ਦਾ ਖਿਆਲ ਨਹੀਂ ਆਉਣਾ ਚਾਹੀਦਾ ਹੈ। ਜਿੰਨੀ ਸਰਵਿਸ ਮਿਲੇ ਉਨ੍ਹਾਂ ਖੁਸ਼ ਹੋਣਾ ਚਾਹੀਦਾ ਹੈ। ਓਨੇਸ੍ਟ ਬਣ ਪਿਆਰ ਨਾਲ ਸਰਿਵਸ ਕਰੋ। ਸਰਵਿਸ ਦੇ ਨਾਲ – ਨਾਲ ਮਿੱਠਾ ਵੀ ਬਣਨਾ ਹੈ। ਕੋਈ ਵੀ ਅਵਗੁਣ ਤੁਸੀਂ ਬੱਚਿਆਂ ਵਿੱਚ ਨਹੀਂ ਹੋਣਾ ਚਾਹੀਦਾ।

ਗੀਤ:-

ਇਹ ਵਕਤ ਜਾ ਰਿਹਾ ਹੈ..

ਓਮ ਸ਼ਾਂਤੀ ਇਹ ਕਿਸ ਨੇ ਕਿਹਾ? ਬਾਪ ਨੇ ਕਿਹਾ ਬੱਚਿਆਂ ਨੂੰ। ਇਹ ਹੈ ਬੇਹੱਦ ਦੀ ਗੱਲ। ਮਨੁੱਖ ਜਦ ਬੁੱਢਾ ਹੁੰਦਾ ਹੈ ਤਾਂ ਸਮਝਦੇ ਹਨ – ਹੁਣ ਬਹੁਤ ਗਈ ਬਾਕੀ ਥੋੜਾ ਸਮੇਂ ਹੈ, ਕੁਝ ਚੰਗਾ ਕੰਮ ਕਰ ਲਈਏ ਇਸ ਲਈ ਵਾਨਪ੍ਰਸਥ ਅਵਸਥਾ ਵਿੱਚ ਸਤਿਸੰਗ ਵਿੱਚ ਜਾਂਦੇ ਹਨ। ਸਮਝਦੇ ਹਨ ਗ੍ਰਹਿਸਥ ਵਿਚ ਤਾਂ ਬਹੁਤ ਕੁਝ ਕੀਤਾ। ਹੁਣ ਕੁਝ ਚੰਗਾ ਕੰਮ ਵੀ ਕਰੀਏ। ਵਾਨਪ੍ਰਸਥੀ ਮਾਨਾ ਹੀ ਵਿਕਾਰਾਂ ਨੂੰ ਛੱਡਣਾ ਹੈ। ਘਰਬਾਰ ਤੋਂ ਸੰਬੰਧ ਛੱਡ ਦੇਣਾ ਹੈ, ਇਸ ਲਈ ਹੀ ਸਤਿਸੰਗ ਵਿੱਚ ਜਾਂਦੇ ਹਨ। ਸਤਿਯੁਗ ਵਿੱਚ ਤਾਂ ਅਜਿਹਿਆਂ ਗੱਲਾਂ ਹੁੰਦੀਆਂ ਨਹੀਂ। ਬਾਕੀ ਥੋੜਾ ਸਮੇਂ ਹੈ। ਜਨਮ ਜਨਮਾਂਤਰ ਦੇ ਪਾਪਾਂ ਦਾ ਬੋਝਾ ਸਿਰ ਤੇ ਹੈ। ਹੁਣ ਹੀ ਬਾਪ ਤੋਂ ਵਰਸਾ ਲੈ ਲਵੋ। ਉਹ ਲੋਕ ਸਾਧੂ ਸੰਗਤ ਤਾਂ ਕਰਦੇ ਹਨ, ਪਰ ਕੋਈ ਲਕਸ਼ ਨਹੀਂ ਮਿਲਦਾ ਜੋ ਯੋਗ ਰੱਖਣ। ਬਾਕੀ ਪਾਪ ਘੱਟ ਹੁੰਦੇ ਹਨ। ਵੱਡਾ ਪਾਪ ਤਾਂ ਹੁੰਦਾ ਹੈ ਵਿਕਾਰਾਂ ਦਾ। ਧੰਧਾਧੋਰੀ ਛੱਡ ਦਿੰਦੇ ਹਨ। ਅੱਜਕਲ ਤਾਂ ਤਮੋਪ੍ਰਧਾਨ ਅਵਸਥਾ ਹੈ ਤਾਂ ਵਿਕਾਰ ਨੂੰ ਛੱਡਦੇ ਨਹੀਂ। 70 – 80 ਵਰ੍ਹੇ ਦੇ ਵੀ ਬੱਚੇ ਪੈਦਾ ਕਰਦੇ ਰਹਿੰਦੇ ਹਨ। ਬਾਪ ਕਹਿੰਦੇ ਹਨ ਹੁਣ ਇਹ ਰਾਵਣਰਾਜ ਖਲਾਸ ਹੋਣਾ ਹੈ। ਸਮੇਂ ਬਹੁਤ ਥੋੜਾ ਹੈ ਇਸਲਈ ਬਾਪ ਨਾਲ ਯੋਗ ਲਗਾਉਂਦੇ ਰਹੋ ਅਤੇ ਸਵਦਰਸ਼ਨ ਚੱਕਰ ਫਿਰਾਉਂਦੇ ਰਹੋ। ਵਾਪਿਸ ਚੱਲਣ ਵਿੱਚ ਥੋੜੇ ਦਿਨ ਹਨ। ਸਿਰ ਤੇ ਪਾਪਾਂ ਦਾ ਬੋਝਾ ਬਹੁਤ ਹੈ, ਇਸਲਈ ਜਿੰਨਾ ਹੋ ਸਕੇ ਟਾਈਮ ਕੱਢ ਮੈਨੂੰ ਯਾਦ ਕਰੋ। ਧੰਧਾ – ਧੋਰੀ ਆਦਿ ਕਰਮ ਤਾਂ ਕਰਨਾ ਹੀ ਹੈ ਕਿਓਂਕਿ ਤੁਸੀਂ ਕਰਮਯੋਗੀ ਹੋ। 8 ਘੰਟਾ ਇਸ ਵਿੱਚ ਲਗਾਉਣਾ ਹੈ। ਉਹ ਵੀ ਹੋਵੇਗੀ ਪਿਛਾੜੀ ਵਿੱਚ। ਇਵੇਂ ਨਾ ਸਮਝੋ ਕਿ ਸਿਰਫ ਬੁਢਿਆਂ ਨੂੰ ਹੀ ਯਾਦ ਕਰਨਾ ਹੈ। ਨਹੀਂ, ਸਭ ਦਾ ਮੌਤ ਹੁਣ ਨਜਦੀਕ ਹੈ। ਇਹ ਸਿੱਖਿਆ ਸਭ ਦੇ ਲਈ ਹੈ। ਛੋਟੇ ਬੱਚਿਆਂ ਨੂੰ ਵੀ ਸਮਝਾਉਣਾ ਹੈ। ਅਸੀਂ ਆਤਮਾ ਹਾਂ, ਪਰਮਧਾਮ ਤੋਂ ਆਏ ਹਾਂ। ਬਿਲਕੁਲ ਸਹਿਜ ਹੈ। ਗ੍ਰਹਿਸਥ ਦਾ ਵੀ ਪਾਲਣ ਕਰਨਾ ਹੈ। ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਸਿੱਖਿਆ ਲੈਣੀ ਹੈ। ਫਿਰ ਸਰਵਿਸਏਬਲ ਬਣਨ ਨਾਲ ਬੰਧਨ ਆਪ ਹੀ ਛੁੱਟ ਜਾਣਗੇ। ਘਰ ਵਾਲੇ ਆਪ ਹੀ ਕਹਿਣਗੇ – ਤੁਸੀਂ ਭਾਵੇਂ ਸਰਵਿਸ ਕਰੋ। ਅਸੀਂ ਬੱਚਿਆਂ ਨੂੰ ਸੰਭਾਲ ਲਵਾਂਗੇ ਜਾਂ ਮਾਈ (ਨੌਕਰ) ਰੱਖਾਂਗੇ। ਤਾਂ ਉਸ ਵਿੱਚ ਉਨ੍ਹਾਂ ਨੂੰ ਵੀ ਫਾਇਦਾ ਹੈ। ਸਮਝੋ ਘਰ ਵਿੱਚ 5 – 6 ਬੱਚੇ ਹਨ, ਇਸਤਰੀ ਚਾਹੁੰਦੀ ਹੈ ਅਸੀਂ ਈਸ਼ਵਰੀ ਸੇਵਾ ਕਰੀਏ ਅਤੇ ਚੰਗੀ ਸਰਵਿਸਏਬਲ ਹਨ ਤਾਂ ਬੱਚਿਆਂ ਦੇ ਲਈ ਮਾਈ ਰੱਖ ਸਕਦੇ ਹਨ ਕਿਓਂਕਿ ਉਸ ਵਿੱਚ ਆਪਣਾ ਵੀ ਕਲਿਆਣ ਅਤੇ ਦੂਜਿਆਂ ਦਾ ਵੀ ਕਲਿਆਣ ਹੋਵੇਗਾ। ਦੋਵੇਂ ਵੀ ਸਰਵਿਸ ਵਿੱਚ ਲੱਗ ਸਕਦੇ ਹਨ। ਸਰਵਿਸ ਦੇ ਤਰੀਕੇ ਤਾਂ ਬਹੁਤ ਹਨ। ਸਵੇਰੇ ਅਤੇ ਸ਼ਾਮ ਸਰਵਿਸ ਹੋ ਸਕਦੀ ਹੈ। ਦਿਨ ਵਿੱਚ ਮਾਤਾਵਾਂ ਦਾ ਕਲਾਸ ਹੋਣਾ ਜਰੂਰੀ ਹੈ। ਬੀ. ਕੇ. ਨੂੰ ਸੇਵਾ ਦੇ ਸਮੇਂ ਸੋਨਾ ਨਹੀਂ ਹੈ। ਕੋਈ ਕੋਈ ਬੱਚੀਆਂ ਟਾਈਮ ਰੱਖਦੀਆਂ ਹਨ ਯੁਕਤੀ ਨਾਲ। ਸਮਝਦੀਆਂ ਹਨ ਦਿਨ ਵਿੱਚ ਕੋਈ ਨਾ ਆਵੇ। ਵਪਾਰੀ ਲੋਕ ਅਤੇ ਨੌਕਰੀ ਕਰਨ ਵਾਲੇ ਲੋਕ ਦਿਨ ਵਿੱਚ ਸੋਂਦੇ ਨਹੀਂ ਹਨ। ਇੱਥੇ ਤਾਂ ਜਿੰਨ੍ਹਾਂ ਬਾਬਾ ਦੇ ਯਗ ਦੀ ਸੇਵਾ ਕਰਨਗੇ ਉਤਨੀ ਕਮਾਈ ਹੀ ਕਮਾਈ ਹੈ। ਬਹੁਤ ਫਾਇਦਾ ਹੈ। ਸਾਰਾ ਦਿਨ ਕੰਮ ਵਿੱਚ ਬਿਜ਼ੀ ਰਹਿਣਾ ਚਾਹੀਦਾ ਹੈ। ਪ੍ਰਦਰਸ਼ਨੀ ਵਿੱਚ ਬਹੁਤ ਬਿਜ਼ੀ ਰਹਿੰਦੇ ਹਨ। ਕਹਿੰਦੇ ਹਨ ਬਾਬਾ ਬੋਲਦੇ – ਬੋਲਦੇ ਗਲਾ ਘੁੱਟ ਜਾਂਦਾ ਹੈ ਕਿਓਂਕਿ ਅਚਾਨਕ ਆਕੇ ਸਰਵਿਸ ਪੈਂਦੀ ਹੈ। ਹਮੇਸ਼ਾ ਇੰਨੀ ਸਰਵਿਸ ਕਰਨ ਵਾਲੇ ਹੁੰਦੇ ਤਾਂ ਗਲਾ ਖਰਾਬ ਨਹੀਂ ਹੁੰਦਾ। ਆਦਤ ਪੈ ਜਾਨ ਨਾਲ ਫਿਰ ਥਕਾਵਟ ਨਹੀਂ ਹੁੰਦੀ ਹੈ। ਫਿਰ ਇੱਕ ਵਰਗੇ ਵੀ ਸਾਰੇ ਨਹੀਂ ਹਨ ਕੋਈ ਤਾਂ ਬਹੁਤ ਓਨੇਸ੍ਟ ਹਨ, ਜਿੰਨੀ ਸਰਵਿਸ ਮਿਲੇ ਤਾਂ ਉਨ੍ਹਾਂ ਨੂੰ ਖੁਸ਼ੀ ਹੁੰਦੀ ਹੈ ਕਿਓਂਕਿ ਐਵਜਾ ਵੀ ਮਿਲਦਾ ਹੈ, ਜੋ ਚੰਗੀ ਰੀਤੀ ਸਰਵਿਸ ਵਿਚ ਲੱਗੇ ਰਹਿੰਦੇ ਹਨ। ਤੁਹਾਨੂੰ ਬਹੁਤ ਮਿੱਠਾ ਬਣਨਾ ਹੈ, ਅਵਗੁਣ ਨਿਕਲ ਜਾਣੇ ਚਾਹੀਦੇ ਹਨ। ਸ਼੍ਰੀਕ੍ਰਿਸ਼ਨ ਦੀ ਮਹਿਮਾ ਗਾਈ ਜਾਂਦੀ ਹੈ ਸਰਵਗੁਣ ਸੰਪੰਨ… ਇੱਥੇ ਹਨ ਸਭ ਵਿੱਚ ਆਸੁਰੀ ਗੁਣ। ਕੋਈ ਵੀ ਖਾਮੀ ਨਾ ਹੋਵੇ, ਅਜਿਹਾ ਮਿੱਠਾ ਬਣਨਾ ਹੈ। ਸੋ ਤਾਂ ਉਦੋਂ ਬਣਨਗੇ ਜਦ ਸਰਵਿਸ ਕਰਨਗੇ। ਕਿੱਥੇ ਵੀ ਜਾਕੇ ਸਰਵਿਸ ਕਰਨੀ ਹੈ। ਰਾਵਣ ਦੀ ਜ਼ੰਜੀਰਾਂ ਤੋਂ ਸਭ ਨੂੰ ਛੁੱਡਾਉਣਾ ਹੈ। ਪਹਿਲੇ ਤਾਂ ਆਪਣੀ ਜੀਵਨ ਬਨਾਉਣੀ ਹੈ। ਅਸੀਂ ਬੈਠ ਜਾਈਏ ਤਾਂ ਘਾਟਾ ਸਾਨੂੰ ਪਵੇਗਾ। ਪਹਿਲੇ ਤਾਂ ਇਹ ਰੂਹਾਨੀ ਸਰਵਿਸ ਹੈ। ਕਿਸੇ ਦਾ ਭਲਾ ਕਰੀਏ, ਕਿਸੇ ਨੂੰ ਨਿਰੋਗੀ, ਧਨਵਾਨ, ਆਯੂਸ਼ਵਾਨ ਬਣਾਈਏ। ਸਾਰਾ ਦਿਨ ਇਹ ਖਿਆਲ ਚਲਣਾ ਚਾਹੀਦਾ ਹੈ। ਉਹ ਬੱਚੇ ਹੀ ਦਿਲ ਤੇ ਚੜ੍ਹ ਸਕਦੇ ਹਨ ਅਤੇ ਤਖਤਨਸ਼ੀਨ ਵੀ ਹੁੰਦੇ ਹਨ। ਪਹਿਲੇ ਬਾਪ ਦਾ ਪਰਿਚੈ ਦੇਣਾ ਹੈ। ਬਾਪ ਸ੍ਵਰਗ ਦਾ ਰਚਤਾ ਹੈ, ਉਸ ਨੂੰ ਜਾਣਦੇ ਹੋ? ਪਰਮਪਿਤਾ ਪਰਮਾਤਮਾ ਨਾਲ ਤੁਹਾਡਾ ਕੀ ਸੰਬੰਧ ਹੈ? ਪਹਿਚਾਣ ਦੇਣੀ ਹੈ ਤਾਂ ਬਾਪ ਨਾਲ ਲਵ ਜੁਟੇ। ਬਾਪ ਕਹਿੰਦੇ ਹਨ ਮੈਂ ਕਲਪ ਦੇ ਸੰਗਮਯੁਗ ਤੇ ਆਕੇ ਨਰਕ ਨੂੰ ਸ੍ਵਰਗ ਬਣਾਉਂਦਾ ਹਾਂ। ਕ੍ਰਿਸ਼ਨ ਤਾਂ ਇਹ ਕਹਿ ਨਾ ਸਕੇ। ਉਹ ਤਾਂ ਸ੍ਵਰਗ ਦਾ ਪ੍ਰਿੰਸ ਹੈ। ਰੂਪ ਬਦਲਦੇ ਜਾਂਦੇ ਹਨ। ਝਾੜ ਤੇ ਸਮਝਾਉਣਾ ਹੈ, ਉੱਪਰ ਪਤਿਤ ਦੁਨੀਆਂ ਵਿੱਚ ਬ੍ਰਹਮਾ ਖੜ੍ਹਾ ਹੈ। ਉਹ ਹੈ ਪਤਿਤ, ਥੱਲੇ ਫਿਰ ਤੱਪਸਿਆ ਕਰ ਰਹੇ ਹਨ। ਬ੍ਰਹਮਾ ਦੀ ਵੰਸ਼ਾਵਲੀ ਵੀ ਹੈ। ਪਰਮਪਿਤਾ ਪਰਮਾਤਮਾ ਹੀ ਆਕੇ ਪਤਿਤ ਤੋਂ ਪਾਵਨ ਬਣਾਉਂਦੇ ਹਨ। ਪਤਿਤ ਸੋ ਫਿਰ ਪਾਵਨ ਬਣਦੇ ਹਨ। ਕ੍ਰਿਸ਼ਨ ਨੂੰ ਵੀ ਸ਼ਾਮ – ਸੁੰਦਰ ਕਹਿੰਦੇ ਹਨ। ਪਰ ਅਰਥ ਨਹੀਂ ਸਮਝਦੇ। ਤੁਸੀਂ ਸਮਝਾ ਸਕਦੇ ਹੋ – ਇਹ ਪਤਿਤ ਹਨ। ਅਸਲ ਨਾਮ ਬ੍ਰਹਮਾ ਨਹੀਂ ਹੈ, ਜਿਵੇਂ ਤੁਸੀਂ ਸਭ ਦੇ ਨਾਮ ਬਦਲੀ ਹੋਏ ਹਨ। ਉਵੇਂ ਹੀ ਬਾਬਾ ਨੇ ਇਨ੍ਹਾਂ ਨੂੰ ਵੀ ਏਡਾਪਟ ਕੀਤਾ ਹੈ। ਨਹੀਂ ਤਾਂ ਸ਼ਿਵਬਾਬਾ ਬ੍ਰਹਮਾ ਨੂੰ ਕਿਥੋਂ ਲਿਆਏ ! ਇਸਤਰੀ ਤਾਂ ਹੈ ਨਹੀਂ। ਜ਼ਰੂਰ ਏਡਾਪਟ ਕੀਤਾ। ਬਾਪ ਕਹਿੰਦੇ ਹਨ ਮੈਨੂੰ ਇਨ੍ਹਾਂ ਵਿੱਚ ਹੀ ਪ੍ਰਵੇਸ਼ ਕਰਨਾ ਹੈ। ਪ੍ਰਜਾਪਿਤਾ ਉੱਪਰ ਤਾਂ ਹੋ ਨਾ ਸਕੇ, ਇੱਥੇ ਚਾਹੀਦਾ ਹੈ। ਪਹਿਲੇ ਤਾਂ ਇਹ ਨਿਸ਼ਚਾ ਚਾਹੀਦਾ ਹੈ। ਮੈਂ ਸਾਧਾਰਨ ਤਨ ਵਿੱਚ ਆਉਂਦਾ ਹਾਂ। ਗਊਸ਼ਾਲਾ ਨਾਮ ਹੋਣ ਕਾਰਨ ਬੈਲ ਅਤੇ ਗਾਵਾਂ ਵੀ ਵਿਖਾਉਂਦੇ ਹਨ। ਹੁਣ ਗਊ ਨੂੰ ਗਿਆਨ ਦਿੱਤਾ ਹੈ ਅਤੇ ਗਊ ਚਰਾਈ ਹੈ, ਇਹ ਨਹੀਂ ਲਿਖਿਆ ਹੈ। ਚਿੱਤਰਾਂ ਵਿੱਚ ਸ਼੍ਰੀਕ੍ਰਿਸ਼ਨ ਨੂੰ ਗਵਾਲਾ ਬਣਾ ਦਿੱਤਾ ਹੈ। ਅਜਿਹਿਆਂ ਗੱਲਾਂ ਹੋਰ ਧਰਮਾਂ ਵਿਚ ਨਹੀਂ ਹਨ। ਜਿੰਨੀਆਂ ਇਸ ਧਰਮ ਵਿੱਚ ਹਨ। ਇਹ ਸਭ ਭਗਤੀ ਮਾਰਗ ਦੀ ਨੂੰਧ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ – ਪੁਰਾਣੀ ਦੁਨੀਆਂ ਦਾ ਵਿਨਾਸ਼, ਨਵੀਂ ਦੁਨੀਆਂ ਦੀ ਸਥਾਪਨਾ ਹੋ ਰਹੀ ਹੈ। ਬਾਬਾ ਸਮਝਾਉਂਦੇ ਹਨ – ਇਸ ਸ੍ਰਿਸ਼ਟੀ ਚੱਕਰ ਨੂੰ ਜਾਣਨ ਨਾਲ ਹੀ ਤੁਸੀਂ ਭਵਿੱਖ ਵਿੱਚ ਪ੍ਰਿੰਸ ਪ੍ਰਿੰਸੇਜ ਬਣੋਂਗੇ। ਅਮਰਲੋਕ ਵਿੱਚ ਉੱਚ ਪਦਵੀ ਪਾਉਗੇ। ਤੁਸੀਂ ਜੋ ਕੁਝ ਪੜ੍ਹਦੇ ਹੋ – ਭਵਿੱਖ ਨਵੀਂ ਦੁਨੀਆਂ ਦੇ ਲਈ। ਤੁਸੀਂ ਇਹ ਪੁਰਾਣਾ ਸ਼ਰੀਰ ਛੱਡ ਰਾਯਲ ਧਨਵਾਨ ਘਰ ਵਿੱਚ ਜਨਮ ਲਵੋਗੇ। ਪਹਿਲੇ ਬੱਚੇ ਹੋਣਗੇ ਫਿਰ ਵੱਡੇ ਹੋਣਗੇ ਤਾਂ ਫਸਟਕਲਾਸ ਮਹਿਲ ਬਣਾਉਣਗੇ। ਤਤਵਮ। ਸ਼ਿਵਬਾਬਾ ਕਹਿੰਦੇ ਹਨ ਜਿਵੇਂ ਇਹ ਮੰਮਾ ਬਾਬਾ ਚੰਗੀ ਤਰ੍ਹਾਂ ਪੜ੍ਹਦੇ ਹਨ, ਤੁਸੀਂ ਵੀ ਪੜ੍ਹੋ ਤਾਂ ਉੱਚ ਪਦਵੀ ਪਾਓਗੇ। ਰਾਤ ਨੂੰ ਜਾਗੋ, ਵਿਚਾਰ ਸਾਗਰ ਮੰਥਨ ਕਰੋ ਤਾਂ ਖੁਸ਼ੀ ਵਿੱਚ ਆ ਜਾਵੋਗੇ। ਉਸ ਸਮੇਂ ਹੀ ਖੁਸ਼ੀ ਦਾ ਪਾਰਾ ਚੜ੍ਹਦਾ ਹੈ। ਦਿਨ ਵਿੱਚ ਧੰਧੇ ਆਦਿ ਦਾ ਬੰਧਨ ਹੈ। ਰਾਤ ਨੂੰ ਤਾਂ ਕੋਈ ਬੰਧਨ ਨਹੀਂ। ਰਾਤ ਨੂੰ ਬਾਬਾ ਦੀ ਯਾਦ ਵਿੱਚ ਸੋਵੋਗੇ ਤਾਂ ਸਵੇਰੇ ਨੂੰ ਬਾਬਾ ਆਕੇ ਖਟੀਆ ਹਿਲਾਉਂਣਗੇ। ਅਜਿਹੇ ਵੀ ਬਹੁਤ ਅਨੁਭਵ ਲਿਖਦੇ ਹਨ। ਹਿੰਮਤੇ ਬੱਚੇ ਮਦਦੇ ਬਾਪ ਤਾਂ ਹੈ ਹੀ। ਆਪਣੇ ਉੱਪਰ ਬਹੁਤ ਅਟੈਂਸ਼ਨ ਰੱਖਣਾ ਹੈ। ਸੰਨਿਆਸੀਆਂ ਦਾ ਧਰਮ ਵੱਖ ਹੈ। ਜਿਸ ਧਰਮ ਦਾ ਜਿੰਨ੍ਹਾਂ ਸਿਜਰਾ ਹੋਵੇਗਾ ਉਤਨਾ ਹੀ ਬਣੇਗਾ। ਜੋ ਹੋਰ ਧਰਮਾਂ ਵਿੱਚ ਕਨਵਰਟ ਹੋ ਗਏ ਹੋਣਗੇ ਉਹ ਫਿਰ ਆਪਣੇ ਧਰਮ ਵਿੱਚ ਆਉਣਗੇ। ਸਮਝੋ ਸੰਨਿਆਸ ਧਰਮ ਦੇ ਇੱਕ ਜਾਂ ਦੋ ਕਰੋੜ ਐਕਟਰਸ ਹਨ, ਉਤਨੇ ਹੀ ਫਿਰ ਹੋਣਗੇ। ਇਹ ਡਰਾਮਾ ਬੜਾ ਏਕੁਰੇਟ ਬਣਿਆ ਹੋਇਆ ਹੈ। ਕੋਈ ਕਿਸ ਧਰਮ ਵਿੱਚ, ਕੋਈ ਕਿਸ ਧਰਮ ਵਿੱਚ ਕਨਵਰਟ ਹੋ ਗਏ ਹਨ। ਉਹ ਸਭ ਆਪਣੇ – ਆਪਣੇ ਧਰਮ ਵਿੱਚ ਚਲੇ ਜਾਣਗੇ। ਇਹ ਨਾਲੇਜ਼ ਬੁੱਧੀ ਵਿੱਚ ਬੈਠਣੀ ਚਾਹੀਦੀ ਹੈ।

ਹੁਣ ਅਸੀਂ ਕਹਿੰਦੇ ਹਾਂ ਅਸੀਂ ਆਤਮਾ ਹਾਂ, ਸ਼ਿਵਬਾਬਾ ਦੀ ਸੰਤਾਨ ਹਾਂ। ਇਹ ਸਾਰੀ ਵਿਸ਼ਵ ਮੇਰੀ ਹੈ। ਅਸੀਂ ਰਚਤਾ ਸ਼ਿਵਬਾਬਾ ਦੇ ਬੱਚੇ ਬਣੇ ਹਾਂ। ਅਸੀਂ ਵਿਸ਼ਵ ਦੇ ਮਾਲਿਕ ਹਾਂ। ਇਹ ਬੁੱਧੀ ਵਿੱਚ ਆਉਣਾ ਚਾਹੀਦਾ ਹੈ ਤਾਂ ਅਥਾਹ ਖੁਸ਼ੀ ਰਹੇਗੀ। ਦੂਜਿਆਂ ਨੂੰ ਵੀ ਖੁਸ਼ੀ ਦੇਣੀ ਹੈ, ਰਸਤਾ ਦੱਸਣਾ ਹੈ। ਰਹਿਮਦਿਲ ਬਣਨਾ ਹੈ। ਜਿਸ ਗਾਂਵ ਵਿੱਚ ਰਹਿੰਦੇ ਹੋ ਉੱਥੇ ਵੀ ਸਰਵਿਸ ਕਰਨੀ ਚਾਹੀਦੀ ਹੈ। ਸਭ ਨੂੰ ਨਿਮਨ੍ਰਤਨ ਦੇਣਾ ਹੈ, ਬਾਪ ਦੀ ਪਹਿਚਾਣ ਦੇਣੀ ਹੈ। ਜੇ ਜਿਆਦਾ ਸਮਝਣਾ ਚਾਹੁੰਦੇ ਹੋ ਤਾਂ ਬੋਲੋ ਇਹ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ, ਇਹ ਵੀ ਤੁਹਾਨੂੰ ਸਮਝਾਉਂਦੇ ਹਾਂ। ਸਰਿਵਸ ਤਾਂ ਬਹੁਤ ਹੈ। ਪਰ ਚੰਗੇ – ਚੰਗੇ ਬੱਚਿਆਂ ਤੇ ਵੀ ਕਦੀ – ਕਦੀ ਗ੍ਰਹਿਚਾਰੀ ਆ ਜਾਂਦੀ ਹੈ, ਸਮਝਾਉਣ ਦਾ ਸ਼ੋਂਕ ਨਹੀਂ ਰਹਿੰਦਾ ਹੈ। ਨਹੀਂ ਤਾਂ ਬਾਬਾ ਨੂੰ ਲਿਖਣਾ ਚਾਹੀਦਾ ਹੈ – ਬਾਬਾ ਸਰਿਵਸ ਕੀਤੀ, ਉਸ ਦੀ ਰਿਜਲਟ ਇਹ ਨਿਕਲੀ, ਇਵੇਂ ਇਵੇਂ ਸਮਝਾਇਆ। ਤਾਂ ਬਾਬਾ ਵੀ ਖੁਸ਼ ਹੋ ਜਾਵੇ। ਸਮਝੇ ਤਾਂ ਤੁਹਾਨੂੰ ਸਰਵਿਸ ਦਾ ਸ਼ੋਂਕ ਹੈ। ਕਦੀ ਮੰਦਿਰ ਵਿੱਚ, ਕਦੀ ਸ਼ਮਸ਼ਾਨ ਵਿੱਚ, ਕਦੀ ਚਰਚ ਵਿੱਚ ਘੁਸ ਜਾਣਾ ਚਾਹੀਦਾ ਹੈ। ਪੁੱਛਣਾ ਚਾਹੀਦਾ ਹੈ ਗੌਡ ਫਾਦਰ ਨਾਲ ਤੁਹਾਡਾ ਕੀ ਸੰਬੰਧ ਹੈ? ਜਦ ਫਾਦਰ ਹੈ ਤਾਂ ਮੂੰਹ ਤੋਂ ਕਹਿਣਾ ਚਾਹੀਦਾ ਹੈ – ਅਸੀਂ ਬੱਚੇ ਹਾਂ। ਹੈਵਿਨਲੀ ਗੌਡ ਫਾਦਰ ਕਹਿੰਦੇ ਹੋ ਤਾਂ ਜ਼ਰੂਰ ਹੈਵਿਨ ਰਚੇਗਾ। ਕਿੰਨਾ ਸਹਿਜ ਹੈ। ਅੱਗੇ ਚੱਲਕੇ ਬਹੁਤ ਆਫ਼ਤਾਂ ਆਉਣ ਵਾਲੀਆਂ ਹਨ। ਮਨੁੱਖਾਂ ਨੂੰ ਵੈਰਾਗ ਆਵੇਗਾ। ਸ਼ਮਸ਼ਾਨ ਵਿੱਚ ਮਨੁੱਖਾਂ ਨੂੰ ਵੈਰਾਗ ਆਉਂਦਾ ਹੈ। ਬਸ ਦੁਨੀਆਂ ਦੀ ਇਹ ਹਾਲਤ ਹੋ ਜਾਵੇਗੀ! ਇਸ ਤੋਂ ਤਾਂ ਕਿਉਂ ਨਹੀਂ ਭਗਵਾਨ ਨੂੰ ਪਾਉਣ ਦਾ ਰਸਤਾ ਫੜ੍ਹੀਏ। ਫਿਰ ਗੁਰੂ ਆਦਿ ਤੋਂ ਜਾਕੇ ਪੁੱਛਦੇ ਹਨ ਤਾਂ ਇਨ੍ਹਾਂ ਬੰਧਨਾਂ ਤੋਂ ਛੁੱਟਣ ਦਾ ਰਸਤਾ ਦੱਸੋ।

ਤੁਹਾਨੂੰ ਆਪਣੇ ਬੱਚਿਆਂ ਆਦਿ ਦੀ ਪਾਲਣਾ ਵੀ ਕਰਨੀ ਹੈ ਅਤੇ ਸਰਵਿਸ ਵੀ ਕਰਨੀ ਹੈ ਮੰਮਾ ਬਾਬਾ ਨੂੰ ਦੇਖੋ ਕਿੰਨੇਂ ਬੱਚੇ ਹਨ। ਉਹ ਹੈ ਹੱਦ ਦਾ ਗ੍ਰਹਿਸਥ ਵਿਵਹਾਰ, ਇਹ ਬਾਬਾ ਤਾਂ ਬੇਹੱਦ ਦਾ ਮਾਲਿਕ ਹੈ। ਬੇਹੱਦ ਦੇ ਭਰਾ – ਭੈਣਾਂ ਨੂੰ ਸਮਝਾਉਂਦੇ ਹਨ। ਇਹ ਸਭ ਦਾ ਅੰਤਿਮ ਜਨਮ ਹੈ। ਬਾਪ ਹੀਰੇ ਵਰਗਾ ਬਣਾਉਣ ਆਏ ਹਨ। ਫਿਰ ਤੁਸੀਂ ਕੌਡੀਆਂ ਦੇ ਪਿਛਾੜੀ ਕਿਓਂ ਪੈਂਦੇ ਹੋ! ਸਵੇਰ ਅਤੇ ਸ਼ਾਮ ਹੀਰੇ ਵਰਗਾ ਬਣਨ ਦੀ ਸਰਵਿਸ ਕਰੋ। ਦਿਨ ਵਿੱਚ ਕੌਡੀਆਂ ਦਾ ਧੰਧਾ ਕਰੋ। ਜੋ ਸਰਵਿਸ ਤੇ ਹਿਰ ਜਾਣਗੇ ਉਨ੍ਹਾਂ ਨੂੰ ਘੜੀ – ਘੜੀ ਬਾਬਾ ਬੁੱਧੀ ਵਿੱਚ ਯਾਦ ਆਉਂਦਾ ਰਹੇਗਾ, ਪ੍ਰੈਕਟਿਸ ਪੈ ਜਾਵੇਗੀ। ਜਿਨ੍ਹਾਂ ਦੇ ਕੋਲ ਕੰਮ ਕਰਨਗੇ, ਉਨ੍ਹਾਂ ਨੂੰ ਵੀ ਲਕਸ਼ ਦਿੰਦੇ ਰਹਿਣਗੇ । ਪਰ ਨਿਕਲਣਗੇ ਤਾਂ ਕੋਟਾਂ ਵਿੱਚ ਕੋਈ। ਅੱਜ ਨਹੀਂ ਤਾਂ ਕਲ ਯਾਦ ਕਰਨਗੇ ਤਾਂ ਫਲਾਣੇ ਦੋਸਤ ਨੇ ਸਾਨੂੰ ਇਹ ਗੱਲ ਕਹੀ ਸੀ। ਜੇਕਰ ਪਦਵੀ ਪਾਉਣਾ ਹੈ ਤਾਂ ਹਿੰਮਤ ਚਾਹੀਦੀ ਹੈ। ਭਾਰਤ ਦਾ ਸਹਿਜ ਯੋਗ ਅਤੇ ਗਿਆਨ ਤਾਂ ਮਸ਼ਹੂਰ ਹੈ। ਪਰ ਕੀ ਸੀ, ਕਿਵੇਂ ਸੀ ਉਹ ਨਹੀਂ ਜਾਣਦੇ। ਇਹ ਤਿਓਹਾਰ ਆਦਿ ਸਭ ਸੰਗਮਯੁਗ ਦੇ ਹਨ। ਸਤਿਯੁਗ ਵਿੱਚ ਤਾਂ ਹੈ ਹੀ ਰਾਜਾਈ। ਹਿਸਟਰੀ ਸਾਰੀ ਹੈ ਸੰਗਮ ਦੀ। ਸਤਿਯੁਗੀ ਦੇਵਤਾਵਾਂ ਨੂੰ ਰਜਾਈ ਕਿਥੋਂ ਮਿਲੀ, ਇਹ ਵੀ ਹੁਣ ਹੀ ਪਤਾ ਪਿਆ ਹੈ। ਤੁਸੀਂ ਜਾਣਦੇ ਹੋ ਅਸੀਂ ਹੀ ਰਾਜਾਈ ਲੈਂਦੇ ਹਾਂ ਅਤੇ ਅਸੀਂ ਹੀ ਗੁਆਵਾਉਂਦੇ ਹਾਂ, ਜੋ ਜਿੰਨੀ ਸਰਵਿਸ ਕਰਨਗੇ। ਹੁਣ ਤਾਂ ਪ੍ਰਦਰਸ਼ਨੀ ਦੀ ਸਰਵਿਸ ਵਧਦੀ ਜਾਂਦੀ ਹੈ। ਪੋਜੇਕ੍ਟਰ ਵੀ ਗਾਂਵ – ਗਾਂਵ ਵਿੱਚ ਜਾਵੇਗਾ। ਇਹ ਸਰਵਿਸ ਬਹੁਤ ਵਿਸਤਾਰ ਨੂੰ ਪਾਵੇਗੀ। ਬੱਚੇ ਵੀ ਵ੍ਰਿਧੀ ਨੂੰ ਪਾਉਂਦੇ ਰਹਿਣਗੇ। ਫਿਰ ਇਨ੍ਹਾਂ ਭਗਤੀ ਮਾਰਗ ਦੀ ਵੈਲਯੂ ਨਹੀਂ ਰਹੇਗੀ। ਇਹ ਡਰਾਮਾ ਵਿੱਚ ਸੀ। ਇਵੇਂ ਨਹੀਂ ਕਿ ਇਹ ਕਿਓਂ ਹੋਇਆ! ਇਵੇਂ ਨਾ ਕਰਦੇ ਤਾਂ ਇਵੇਂ ਨਹੀਂ ਹੁੰਦਾ ਸੀ! ਇਹ ਵੀ ਨਹੀਂ ਕਹਿ ਸਕਦੇ। ਪਾਸਟ ਜੋ ਹੋਇਆ ਸੋ ਠੀਕ, ਅੱਗੇ ਦੇ ਲਈ ਖ਼ਬਰਦਾਰ। ਮਾਇਆ ਕੋਈ ਵਿਕਰਮ ਨਾ ਕਰਾਏ। ਮਨਸਾ ਤੂਫ਼ਾਨ ਤਾਂ ਆਉਣਗੇ, ਪਰ ਕਰਮਇੰਦਰੀਆਂ ਤੋਂ ਕੋਈ ਵਿਕਰਮ ਨਹੀਂ ਕਰਨਾ ਹੈ। ਫਾਲਤੂ ਸੰਕਲਪ ਤਾਂ ਬਹੁਤ ਆਉਣਗੇ, ਫਿਰ ਵੀ ਪੁਰਸ਼ਾਰਥ ਕਰ ਸ਼ਿਵਬਾਬਾ ਨੂੰ ਯਾਦ ਕਰਦੇ ਰਹੋ। ਹਾਰਟਫੇਲ ਨਹੀਂ ਹੋਣਾ ਹੈ। ਕਈ ਬੱਚੇ ਲਿਖਦੇ ਹਨ – ਬਾਬਾ 15 – 20 ਵਰ੍ਹੇ ਤੋਂ ਬਿਮਾਰੀ ਦੇ ਕਾਰਨ ਪਵਿੱਤਰ ਰਹਿੰਦੇ ਹਨ ਫਿਰ ਵੀ ਮਨਸਾ ਬਹੁਤ ਖਰਾਬ ਰਹਿੰਦੀ ਹੈ। ਬਾਬਾ ਲਿਖਦੇ ਹਨ ਤੂਫ਼ਾਨ ਤਾਂ ਬਹੁਤ ਆਉਣਗੇ, ਮਾਇਆ ਹੈਰਾਨ ਕਰੇਗੀ, ਪਰ ਵਿਕਾਰ ਵਿੱਚ ਨਹੀਂ ਜਾਣਾ। ਇਹ ਤੁਹਾਡੇ ਹੀ ਵਿਕਰਮਾਂ ਦਾ ਹਿਸਾਬ – ਕਿਤਾਬ ਹੈ। ਯੋਗਬਲ ਨਾਲ ਹੀ ਖਤਮ ਹੋਵੇਗਾ, ਡਰਨਾ ਨਹੀਂ ਹੈ। ਮਾਇਆ ਬਹੁਤ ਬਲਵਾਨ ਹੈ। ਕੋਈ ਨੂੰ ਵੀ ਛੱਡਦੀ ਨਹੀਂ ਹੈ। ਸਰਵਿਸ ਤਾਂ ਅਥਾਹ ਹੈ, ਜਿੰਨਾ ਵੀ ਕੋਈ ਕਰੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਦਿਨ ਵਿੱਚ ਸ਼ਰੀਰ ਨਿਰਵਾਹ ਅਰਥ ਕਰਮ ਅਤੇ ਸਵੇਰੇ ਅਤੇ ਸ਼ਾਮ ਜੀਵਨ ਨੂੰ ਹੀਰੇ ਵਰਗਾ ਬਣਾਉਣ ਦੀ ਰੂਹਾਨੀ ਸੇਵਾ ਜ਼ਰੂਰ ਕਰਨੀ ਹੈ। ਸਭ ਨੂੰ ਰਾਵਣ ਦੀਆਂ ਜ਼ੰਜੀਰਾਂ ਤੋਂ ਛਡਾਉਣਾ ਹੈ।

2. ਮਾਇਆ ਕੋਈ ਵੀ ਵਿਕਰਮ ਨਾ ਕਰਵਾ ਦੇਵੇ ਇਸ ਵਿੱਚ ਬਹੁਤ – ਬਹੁਤ ਖ਼ਬਰਦਾਰ ਰਹਿਣਾ ਹੈ। ਕਰਮਇੰਦਰੀਆਂ ਤੋਂ ਕਦੀ ਕੋਈ ਵਿਕਰਮ ਨਹੀਂ ਕਰਨਾ ਹੈ। ਆਸੁਰੀ ਅਵਗੁਣ ਕੱਢ ਦੇਣੇ ਹਨ।

ਵਰਦਾਨ:-

ਤਪੱਸਿਆ ਦੇ ਚਾਰਟ ਵਿੱਚ ਆਪਣੇ ਨੂੰ ਸਰਟੀਫਿਕੇਟ ਦੇਣ ਵਾਲੇ ਤਾਂ ਬਹੁਤ ਹਨ ਪਰ ਸਰਵ ਦੀ ਸੰਤੁਸ਼ਟਤਾ ਦਾ ਸਰਟੀਫਿਕੇਟ ਤਾਂ ਪ੍ਰਾਪਤ ਹੁੰਦਾ ਹੈ ਜਦ ਦਿਲ ਦੀ ਤਪੱਸਿਆ ਹੋਵੇ, ਸਰਵ ਦੇ ਪ੍ਰਤੀ ਦਿਲ ਦਾ ਪਿਆਰ ਹੋਵੇ, ਨਿਮਿਤ ਭਾਵ ਅਤੇ ਸ਼ੁਭ ਭਾਵ ਹੋਵੇ। ਅਜਿਹੇ ਬੱਚੇ ਸਰਵ ਦੀਆਂ ਦੁਆਵਾਂ ਦੇ ਅਧਿਕਾਰੀ ਬਣ ਜਾਂਦੇ ਹਨ। ਘੱਟ ਤੋਂ ਘੱਟ 95 ਪਰਸੈਂਟ ਆਤਮਾਵਾਂ ਸੰਤੁਸ਼ਟਤਾ ਦਾ ਸਰਟੀਫਿਕੇਟ ਦੇਣ, ਸਭ ਦੇ ਮੁੱਖ ਤੋਂ ਨਿਕਲੇ ਕਿ ਇਹ ਇੱਥੇ ਨੰਬਰਵਨ ਹਨ, ਅਜਿਹਾ ਸਭ ਦੇ ਦਿਲ ਤੋਂ ਦੁਆਵਾਂ ਦਾ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਹੀ ਬਾਪ ਸਮਾਨ ਬਣਦੇ ਹਨ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top