29 June 2022 Punjabi Murli Today | Brahma Kumaris

Read and Listen today’s Gyan Murli in Punjabi 

June 28, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਹਾਨੂੰ ਕਿਸੀ ਨਾਲ ਵੀ ਡਿਬੇਟ ਨਹੀਂ ਕਰਨੀ ਹੈ, ਸਿਰਫ ਬਾਪ ਦਾ ਪਰਿਚੇ ਸਭਨੂੰ ਦਵੋ"

ਪ੍ਰਸ਼ਨ: -

ਬੇਹੱਦ ਦੇ ਬਾਪ ਨੂੰ ਮਾਤੇਲੇ ਬੱਚੇ ਵੀ ਹਨ ਤਾਂ ਸੌਤੇਲੇ ਵੀ ਹਨ, ਮਾਤੇਲੇ ਕੌਣ?

ਉੱਤਰ:-

ਜੋ ਬਾਪ ਦੀ ਸ਼੍ਰੀਮਤ ਤੇ ਚਲਦੇ ਹਨ, ਪਵਿੱਤਰਤਾ ਦੀ ਪੱਕੀ ਰਾਖੀ ਬੰਨੀ ਹੋਈ ਹੈ। ਨਿਸ਼ਚੇ ਹੈ ਕਿ ਅਸੀਂ ਬੇਹੱਦ ਦਾ ਵਰਸਾ ਲੈਕੇ ਹੀ ਰਹਾਂਗੇ। ਅਜਿਹੇ ਨਿਸਚੇ ਬੁੱਧੀ ਮਾਤੇਲੇ ਬੱਚੇ ਹਨ। ਅਤੇ ਜੋ ਮਨਮਤ ਤੇ ਚਲਦੇ, ਕਦੀ ਨਿਸ਼ਚੇ, ਕਦੀ ਸ਼ੰਸ਼ੇ, ਪ੍ਰਤਿਗਿਆ ਕਰਕੇ ਤੋੜ ਦਿੰਦੇ ਹਨ ਉਹ ਹਨ ਸੌਤੇਲੇ। ਸਪੂਤ ਬੱਚਿਆਂ ਦਾ ਕੰਮ ਹੈ ਬਾਪ ਦੀ ਹਰ ਗੱਲ ਮੰਨਣਾ। ਬਾਪ ਪਹਿਲੀ ਮਤ ਦਿੰਦੇ ਹਨ ਮਿੱਠੇ ਬੱਚੇ, ਹੁਣ ਪ੍ਰਤਿਗਿਆ ਦੀ ਸੱਚੀ ਰਾਖੀ ਬੰਨੋ, ਵਿਕਾਰੀ ਵ੍ਰਿਤੀ ਨੂੰ ਖ਼ਤਮ ਕਰੋ।

ਗੀਤ:-

ਜਾਗ ਸਜਨੀਆਂ ਜਾਗ..

ਓਮ ਸ਼ਾਂਤੀ ਬੱਚਿਆਂ ਨੇ ਗੀਤ ਦਾ ਅਰਥ ਤਾਂ ਸਮਝ ਲਿਆ, ਨਵੀਂ ਸ਼੍ਰਿਸ਼ਟੀ, ਨਵਾਂ ਯੁਗ ਅਤੇ ਪੁਰਾਣੀ ਸ਼੍ਰਿਸ਼ਟੀ, ਪੁਰਾਣਾ ਯੁਗ। ਪੁਰਾਣੀ ਸ਼੍ਰਿਸ਼ਟੀ ਦੇ ਬਾਦ ਆਉਂਦੀ ਹੈ ਨਵੀਂ ਸ਼੍ਰਿਸ਼ਟੀ। ਨਵੀਂ ਸ਼੍ਰਿਸ਼ਟੀ ਦੀ ਰਚਨਾ ਪਰਮਪਿਤਾ ਪਰਮਾਤਮਾ ਹੀ ਕਰਦੇ ਹਨ ਫਿਰ ਉਹਨਾਂ ਨੂੰ ਈਸ਼ਵਰ ਕਹੋ ਜਾਂ ਪ੍ਰਭੂ ਕਹੋ। ਉਹਨਾਂ ਦਾ ਨਾਮ ਵੀ ਜਰੂਰ ਕਹਿਣਾ ਪਵੇ। ਸਿਰਫ਼ ਪ੍ਰਭੂ ਕਹਿਣ ਨਾਲ ਯੋਗ ਕਿਸਦੇ ਨਾਲ ਲਗਾਵੇ, ਕਿਸਨੂੰ ਯਾਦ ਕਰੀਏ? ਮਨੁੱਖ ਤਾਂ ਕਹਿੰਦੇ ਉਸਨੂੰ ਨਾਮ ਰੂਪ ਦੇਸ਼ ਕਾਲ ਹੈ ਨਹੀਂ। ਅਰੇ ਉਹਨਾਂ ਦਾ ਨਾਮ ਸ਼ਿਵ ਤਾਂ ਭਾਰਤ ਵਿੱਚ ਵੀ ਬਾਲਾ ਹੈ, ਜਿਸਦੀ ਸ਼ਿਵਰਾਤ੍ਰੀ ਮਨਾਈ ਜਾਂਦੀ ਹੈ, ਉਹਨਾਂ ਨੂੰ ਬਾਪ ਕਿਹਾ ਜਾਂਦਾ ਹੈ। ਜਦੋਂ ਬਾਪ ਦਾ ਪਰਿਚੈ ਹੋਵੇ ਤਾਂ ਬਾਪ ਨਾਲ ਬੁੱਧੀਯੋਗ ਲੱਗੇ। ਕਿਸੇ ਨਾਲ ਜਿਆਦਾ ਡਿਬੇਟ ਕਰਨਾ ਵੀ ਫਾਲਤੂ ਹੈ। ਪਹਿਲੇ – ਪਹਿਲੇ ਬੇਹੱਦ ਦੇ ਬਾਪ ਦਾ ਪਰੀਚੈ ਦੇਣਾ ਹੈ। ਉਹ ਮਨੁੱਖ ਸ਼੍ਰਿਸ਼ਟੀ ਕਿਵੇਂ, ਕਦੋਂ ਅਤੇ ਕਿਹੜੀ ਰਚਦੇ ਹਨ। ਲੌਕਿਕ ਬਾਪ ਤਾਂ ਸਤਿਯੁਗ ਤੋਂ ਲੈਕੇ ਕਲਿਯੁਗ ਦੇ ਅੰਤ ਤੱਕ ਮਿਲਦਾ ਹੀ ਰਹਿੰਦਾ ਹੈ। ਪਰ ਯਾਦ ਫਿਰ ਵੀ ਪਾਰਲੌਕਿਕ ਬਾਪ ਨੂੰ ਕੀਤਾ ਜਾਂਦਾ ਹੈ। ਉਹ ਹੈ ਪਰਮਧਾਮ ਵਿੱਚ ਰਹਿਣ ਵਾਲਾ ਪਿਤਾ। ਪਰਮਧਾਮ ਕਦੀ ਸਵਰਗ ਨੂੰ ਨਹੀਂ ਸਮਝਣਾ। ਸਤਿਯੁਗ ਤਾਂ ਇਥੋਂ ਦਾ ਧਾਮ ਹੈ। ਪਰਮਧਾਮ ਹੈ ਉਹ ਜਿੱਥੇ ਪਰਮਪਿਤਾ ਪਰਮਾਤਮਾ ਅਤੇ ਆਤਮਾਵਾਂ ਨਿਵਾਸ ਕਰਦੀਆਂ ਹਨ। ਹੁਣ ਜਦੋਂਕਿ ਸਭ ਆਤਮਾਵਾਂ ਦਾ ਬਾਪ ਸਵਰਗ ਦਾ ਰਚਿਯਤਾ ਹੈ ਤਾਂ ਫਿਰ ਬੱਚਿਆਂ ਨੂੰ ਸਵਰਗ ਦੀ ਰਾਜਾਈ ਕਿਉਂ ਨਹੀਂ ਹੈ? ਹਾਂ, ਸਵਰਗ ਦੀ ਬਾਦਸ਼ਾਹੀ ਕੋਈ ਸਮੇਂ ਸੀ ਜਰੂਰ। ਨਵੀਂ ਦੁਨੀਆਂ ਨਵਾਂ ਯੁਗ ਸੀ। ਹੁਣ ਪੁਰਾਣੀ ਦੁਨੀਆਂ, ਪੁਰਾਣਾ ਯੁਗ ਹੈ। ਬਾਪ ਨੇ ਤਾਂ ਸਵਰਗ ਰਚਿਆ, ਹੁਣ ਨਰਕ ਬਣ ਗਿਆ ਹੈ। ਨਰਕ ਕਿਸਨੇ ਬਣਾਇਆ ਅਤੇ ਕਦੋਂ ਬਣਾਇਆ? ਮਾਇਆ ਰਾਵਣ ਨੇ ਨਰਕ ਬਣਾਇਆ? ਭਾਰਤਵਾਸੀਆਂ ਨੂੰ ਤਾਂ ਇਹ ਗਿਆਨ ਦੇਣਾ ਬਹੁਤ ਸਹਿਜ ਹੈ ਕਿਉਂਕਿ ਭਾਰਤਵਾਸੀ ਹੀ ਰਾਵਣ ਨੂੰ ਸਾੜਦੇ ਹਨ, ਸਿਰਫ ਅਰਥ ਨਹੀਂ ਸਮਝਦੇ ਹਨ। ਭਾਰਤ ਵਿੱਚ ਸਭ ਭਗਵਾਨ ਨੂੰ ਯਾਦ ਕਰਦੇ ਹਨ। ਪਰ ਉਹਨਾਂ ਦਾ ਪਤਾ ਨਾ ਹੋਣ ਦੇ ਕਾਰਨ ਕਹਿ ਦਿੰਦੇ ਹਨ ਕਿ ਉਹ ਸ੍ਰਵਵਿਆਪੀ ਹੈ। ਨਾਮ ਰੂਪ ਤੋਂ ਨਿਆਰਾ ਹੈ, ਬੇਅੰਤ ਹੈ। ਉਹਨਾਂ ਦਾ ਅੰਤ ਨਹੀਂ ਪਾਇਆ ਜਾਂਦਾ ਹੈ ਇਸਲਈ ਸਭ ਮਨੁੱਖ ਨਾਮਮਾਤਰ ਨਾਉੱਮੀਦੇ ਠੰਡੇ ਹੋ ਗਏ ਹਨ। ਠੰਡੇ ਵੀ ਹੋਣਾ ਹੀ ਹੈ। ਤਾਂ ਉਹਨਾਂ ਦੇ ਆਉਣ ਦਾ, ਸਵਰਗ ਰਚਨ ਦਾ ਟਾਇਮ ਵੀ ਹੋਵੇ। ਹੁਣ ਬਾਪ ਕਹਿੰਦੇ ਹਨ ਕਿ ਮੈਂ ਫਿਰ ਤੋਂ ਆਇਆ ਹਾਂ। ਭਗਤਾਂ ਨੂੰ ਭਗਵਾਨ ਕੋਲੋਂ ਫਲ ਜਰੂਰ ਮਿਲਦਾ ਹੈ। ਭਗਵਾਨ ਨੂੰ ਇੱਥੇ ਹੀ ਆਕੇ ਫਲ ਦੇਣਾ ਹੈ ਕਿਉਂਕਿ ਸਭ ਪਤਿਤ ਹਨ। ਉੱਥੇ ਤਾਂ ਪਤਿਤ ਜਾ ਨਹੀਂ ਸਕਦੇ ਇਸਲਈ ਮੈਨੂੰ ਹੀ ਆਉਣਾ ਪਵੇ। ਮੇਰਾ ਆਹਵਾਨ ਕਰਦੇ ਹਨ। ਭਗਤਾਂ ਨੂੰ ਚਾਹੀਦਾ ਹੈ ਭਗਵਾਨ। ਹੁਣ ਭਗਵਾਨ ਕੋਲੋਂ ਕੀ ਮਿਲੇਗਾ? ਮੁਕਤੀ ਜੀਵਨ ਮੁਕਤੀ। ਸਭਨੂੰ ਨਹੀਂ ਦੇਣਗੇ, ਜੋ ਮਿਹਨਤ ਕਰਨਗੇ ਉਹਨਾਂ ਨੂੰ ਦੇਣਗੇ। ਇਨੀਆਂ ਕਰੋੜ ਆਤਮਾਵਾਂ ਵਰਸਾ ਪਾਉਣਗੀਆਂ ਕੀ? ਜਦੋਂ ਕੋਈ ਆਵੇ ਤਾਂ ਬੋਲੋ ਬਾਪ ਹੈ ਸਵਰਗ ਦਾ ਰਚਿਯਤਾ, ਅਸੀਂ ਅਨੁਭਵੀ ਹਾਂ। ਅਸੀਂ ਹੁਣ ਭਗਵਾਨ ਨੂੰ ਲੱਭ ਨਹੀਂ ਸਕਦੇ। ਉਹਨਾਂ ਨੂੰ ਤੇ ਆਪਣੇ ਟਾਇਮ ਤੇ ਆਉਣਾ ਹੈ। ਅਸੀਂ ਵੀ ਪਹਿਲੇ ਬਹੁਤ ਤਲਾਸ਼ ਕੀਤੀ, ਪਰ ਮਿਲਿਆ ਨਹੀਂ। ਜਪ -ਤਪ, ਤੀਰਥ ਆਦਿ ਕੀਤੇ, ਬਹੁਤ ਲੱਭਿਆ ਪਰ ਮਿਲਿਆ ਨਹੀਂ। ਉਹਨਾਂ ਨੂੰ ਤੇ ਆਪਣੇ ਸਮੇਂ ਤੇ ਪਰਮਧਾਮ ਤੋਂ ਆਉਣਾ ਹੈ। ਆਦਿ ਸਨਾਤਨ ਦੇਵੀ – ਦੇਵਤਾਵਾਂ ਨੂੰ 84 ਜਨਮ ਵੀ ਲੈਣੇ ਪੈਂਦੇ। 5 ਵਰਣ ਵੀ ਮਸ਼ਹੂਰ ਹਨ। ਹੁਣ ਹੈ ਸ਼ੁਦ੍ਰ ਵਰਣ, ਉਹਨਾਂ ਦੇ ਬਾਦ ਬ੍ਰਾਹਮਣ ਵਰਣ। ਵਰਣਾ ਤੇ ਵੀ ਚੰਗੀ ਤਰ੍ਹਾਂ ਸਮਝਾਉਣਾ ਹੈ। ਵਿਰਾਟ ਰੂਪ ਵਿੱਚ ਵੀ ਵਰਣ ਹੁੰਦੇ ਹਨ। ਬ੍ਰਹਮਣਾਂ ਦਾ ਵੀ ਵਰਣ ਹੈ, ਉਹਨਾਂ ਨੂੰ ਪਤਾ ਨਹੀਂ ਹੈ। ਤਾਂ ਪਹਿਲੇ – ਪਹਿਲੇ ਪਰਿਚੇ ਦੇਣਾ ਹੈ ਕਿ ਬਾਪ ਹੈ ਸਵਰਗ ਦਾ ਰਚਿਯਤਾ ਅਤੇ ਅਸੀਂ ਹਾਂ ਬ੍ਰਹਮਾਕੁਮਾਰ ਕੁਮਾਰੀਆਂ। ਬਾਪ ਆਕੇ ਬ੍ਰਾਹਮਣ ਰਚੇ ਤਾਂ ਅਸੀਂ ਦੇਵਤਾ ਬਣੀਏ। ਪ੍ਰਜਾਪਿਤਾ ਬ੍ਰਹਮਾ ਨਾਮ ਹੈ। ਤਾਂ ਬ੍ਰਹਮਾ ਮੁਖ ਦਵਾਰਾ ਬ੍ਰਾਹਮਣ ਰਚਦੇ ਹਨ। ਬ੍ਰਹਮਾ ਦਾ ਬਾਪ ਹੈ ਸ਼ਿਵਬਾਬਾ। ਗੋਇਆ ਇਹ ਈਸ਼ਵਰ ਦਾ ਕੁਲ ਹੈ। ਜਿਵੇਂ ਕ੍ਰਿਪਲਾਣੀ ਕੁਲ, ਵਾਸਵਾਨੀ ਕੁਲ ਹੁੰਦਾ ਹੈ, ਉਵੇਂ ਇਸ ਸਮੇਂ ਤੁਹਾਡਾ ਹੈ ਈਸ਼ਵਰੀ ਕੁਲ। ਤੁਸੀਂ ਹੋ ਉਹਨਾਂ ਦੀ ਔਲਾਦ, ਜੋ ਸੱਚੇ ਬ੍ਰਾਹਮਣ ਹਨ, ਜਿਨ੍ਹਾਂ ਨੇ ਪਵਿੱਤਰਤਾ ਦੀ ਪ੍ਰਤਿਗਿਆ ਕੀਤੀ ਹੈ। ਭਾਵੇਂ ਬੱਚੇ ਤਾਂ ਸਭ ਹਨ ਪਰ ਉਹਨਾਂ ਵਿੱਚ ਕੋਈ ਮਾਤੇਲੇ ਹਨ, ਕੋਈ ਸੌਤੇਲੇ ਹਨ। ਮਾਤੇਲੇ ਜੋ ਹਨ ਉਹਨਾਂ ਨੇ ਤਾਂ ਪਵਿੱਤਰਤਾ ਦੀ ਰਾਖੀ ਬੰਨੀਂ ਹੋਈ ਹੈ। ਰਾਖੀ ਬੰਧਨ ਦਾ ਵੀ ਤਿਉਹਾਰ ਹੈ ਨਾ, ਸਭ ਇਸ ਸੰਗਮਯੁਗ ਦੀਆ ਗੱਲਾਂ ਹਨ, ਦੁਸ਼ਹਿਰਾ ਵੀ ਸੰਗਮਯੁਗ ਦਾ ਹੈ। ਵਿਨਾਸ਼ ਦੇ ਬਾਦ ਫੱਟ ਨਾਲ ਦੀਵਾਲੀ ਆਉਂਦੀ ਹੈ, ਸਭਦੀ ਜੋਤ ਜਗ ਜਾਂਦੀ ਹੈ। ਕਲਿਯੁਗ ਵਿੱਚ ਸਭਦੀ ਜਯੋਤੀ ਬੁਝੀ ਹੋਈ ਹੈ।

ਹੁਣ ਬਾਪ ਨੂੰ ਖਵਈਆ ਬਾਗਵਾਨ ਵੀ ਕਹਿੰਦੇ ਹਨ। ਬ੍ਰਹਮਾ, ਵਿਸ਼ਨੂੰ, ਸੰਕਰ ਨੂੰ ਖਵਈਆ ਜਾਂ ਬਾਗਬਾਨ ਨਹੀਂ ਕਹਾਂਗੇ। ਬਾਪ ਆਕੇ ਆਪਣੇ ਬਗੀਚੇ ਵਿੱਚ ਆਪਣੇ ਬੱਚਿਆਂ ਨੂੰ ਦੇਖਦੇ ਹਨ। ਉਹਨਾਂ ਵਿੱਚ ਕੋਈ ਗੁਲਾਬ, ਕੋਈ ਚੰਪਾ, ਕੋਈ ਲਿਲੀ ਫਲਾਵਰ ਹਨ। ਹਰ ਇੱਕ ਵਿੱਚ ਗਿਆਨ ਦੀ ਖੁਸ਼ਬੂ ਹੈ। ਤੁਸੀਂ ਹੁਣ ਕੰਡਿਆਂ ਨੂੰ ਫੁੱਲ ਬਣਾ ਰਹੇ ਹੋ। ਇਹ ਹੈ ਕੰਡਿਆਂ ਦਾ ਜੰਗਲ। ਕਿੰਨਾ ਝਗੜਾ, ਮਾਰਾਮਾਰੀ ਆਦਿ ਹੈ ਕਿਉਂਕਿ ਸਭ ਨਾਸਤਿਕ ਹਨ, ਨਿਧਨ ਦੇ ਹਨ। ਧਨੀ ਹੈ ਨਹੀਂ, ਜੋ ਉਹਨਾਂ ਨੂੰ ਮਤ ਦੇਵੇ ਅਤੇ ਧਨੀ ਬਣਾਵੇ। ਧਨੀ ਨੂੰ ਕੋਈ ਜਾਣਦੇ ਨਹੀਂ। ਤਾਂ ਧਨੀ ਨੂੰ ਜਰੂਰ ਆਉਣਾ ਪਵੇਗਾ ਨਾ। ਤਾਂ ਬਾਪ ਆਕੇ ਧੰਨਦਾ ਬਣਾਉਂਦੇ ਹਨ। ਮਨੁੱਖ ਚਾਹੁੰਦੇ ਹਨ ਕਿ ਇੱਕ ਧਰਮ, ਇੱਕ ਰਾਜ ਹੋਵੇ, ਪਵਿੱਤਰਤਾ ਵੀ ਹੋਵੇ। ਸਤਿਯੁਗ ਵਿੱਚ ਇੱਕ ਧਰਮ ਸੀ ਨਾ। ਹੁਣ ਤਾਂ ਦੁੱਖਧਾਮ ਹੈ। ਹੁਣ ਤੁਸੀਂ ਬ੍ਰਾਹਮਣ ਵਰਣ ਤੋਂ ਟਰਾਂਸਫਰ ਹੋਕੇ ਫਿਰ ਦੇਵਤਾ ਵਰਣ ਵਿੱਚ ਜਾਓਗੇ। ਫਿਰ ਇਸ ਪਤਿਤ ਸ਼੍ਰਿਸ਼ਟੀ ਵਿੱਚ ਆਓਗੇ ਨਹੀਂ। ਭਾਰਤ ਹੈ ਸਭ ਤੋਂ ਉੱਚ ਖੰਡ। ਜੇਕਰ ਗੀਤਾ ਦਾ ਖੰਡਣ ਨਹੀਂ ਕਰਦੇ ਤਾਂ ਇਹ ਭਾਰਤ ਕੌਣ ਕਹਾਵੇ। ਸ਼ਿਵ ਦੇ ਮੰਦਿਰ ਵਿੱਚ ਜਾਂਦੇ ਹਨ ਨਾ। ਇਹ ਹੈ ਬੇਹੱਦ ਦੇ ਬਾਪ ਦਾ ਮੰਦਿਰ ਬਾਪ ਹੀ ਸਦਗਤੀ ਦਾਤਾ ਹੈ। ਨਿਧਨਕੋ (ਅਨਾਥਾਂ) ਨੂੰ ਆਕੇ ਧਨਦਾ ਬਣਾਉਂਦੇ ਹਨ। ਇਹ ਗੱਲਾਂ ਬਾਪ ਦੇ ਸਿਵਾਏ ਹੋਰ ਕੋਈ ਸਮਝਾ ਨਾ ਸਕੇ। ਬਾਕੀ ਸਭ ਹਨ ਭਗਤੀ ਸਿਖਾਉਣ ਵਾਲੇ। ਉੱਥੇ ਤਾਂ ਗਿਆਨ ਦੀ ਗੱਲ ਹੈ ਨਹੀਂ। ਗਿਆਨ ਸਾਗਰ ਸਦਗਤੀ ਦਾਤਾ ਇੱਕ ਹੀ ਹੈ। ਮਨੁੱਖ ਕਦੀ ਸਦਗਤੀ ਦੇ ਲਈ ਗੁਰੂ ਬਣ ਨਾ ਸਕਣ। ਇਵੇਂ ਤਾਂ ਕਈ ਹੁਨਰ ਸਿਖਾਉਣ ਵਾਲੇ ਗੁਰੂ ਕਹਿ ਦਿੰਦੇ ਹਨ। ਪਰ ਉਹ ਗੁਰੂ ਸਾਰੀ ਸ਼੍ਰਿਸ਼ਟੀ ਦੀ ਸਦਗਤੀ ਕਰ ਨਹੀਂ ਸਕਦੇ। ਭਾਵੇਂ ਕਹਿੰਦੇ ਹਨ ਕਿ ਸਾਨੂੰ ਸਾਧੂ ਆਦਿ ਕੋਲੋਂ ਸ਼ਾਂਤੀ ਮਿਲਦੀ ਹੈ, ਪਰ ਅਲਪਕਾਲ ਦੇ ਲਈ। ਫਿਰ ਸੰਨਿਆਸੀ ਕਹਿੰਦੇ ਹਨ ਕਿ ਸਵਰਗ ਦਾ ਸੁਖ ਤਾਂ ਕਾਗ ਵਿਸ਼ਟਾ ਸਮਾਨ ਹੈ। ਫਿਰ ਸੰਨਿਆਸੀਆਂ ਦਵਾਰਾ ਜੋ ਸ਼ਾਂਤੀ ਮਿਲੀ, ਉਹ ਵੀ ਕਾਗ ਵਿਸਟਾ ਸਮਾਨ ਹੀ ਹੋਵੇਗੀ। ਮੁਕਤੀ ਤਾਂ ਦਿੰਦੇ ਨਹੀਂ ਹਨ ਨਾ। ਮੁਕਤੀ ਜੀਵਨਮੁਕਤੀ ਦਾਤਾ ਤਾਂ ਇੱਕ ਬਾਪ ਹੀ ਹੈ। ਸ਼੍ਰੀ ਕ੍ਰਿਸ਼ਨ ਨਾਲ ਸਭ ਦਾ ਬਹੁਤ ਪਿਆਰ ਹੈ, ਪਰ ਉਹਨਾਂ ਨੂੰ ਪੂਰਾ ਜਾਣਦੇ ਨਹੀਂ ਹਨ। ਹੁਣ ਬਾਪ ਸਮਝਾਉਂਦੇ ਹਨ ਕਿ ਸਤਿਯੁਗ ਵਿੱਚ ਕ੍ਰਿਸ਼ਨਪੁਰੀ ਸੀ, ਹੁਣ ਤਾਂ ਕੰਸ ਪੂਰੀ ਹੋ ਗਈ ਹੈ। ਹੁਣ ਬਾਪ ਆਕੇ ਫਿਰ ਕ੍ਰਿਸ਼ਨਪੁਰੀ ਬਣਾਉਂਦੇ ਹਨ। ਫਿਰ ਅੱਧਾਕਲਪ ਦੇ ਬਾਦ ਰਾਵਣ ਰਾਜ ਨਰਕ ਬਣ ਜਾਂਦਾ ਹੈ। ਅੱਧਾਕਲਪ ਹੈ ਸੁਖ, ਅੱਧਾਕਲਪ ਹੈ ਦੁੱਖ। ਸੁਖ ਦਾ ਸਮਾਂ ਜਾਸਤੀ ਹੈ, ਪਰ ਸੁਖ ਦੁੱਖ ਦਾ ਖੇਡ ਤਾਂ ਚਲਦਾ ਰਹਿੰਦਾ ਹੈ। ਇਸਨੂੰ ਸ਼੍ਰਿਸ਼ਟੀ ਚੱਕਰ ਕਿਹਾ ਜਾਂਦਾ ਹੈ ਅਤੇ ਹਾਰ ਜਿੱਤ ਦਾ ਖੇਡ ਕਿਹਾ ਜਾਂਦਾ ਹੈ। ਸੰਨਿਆਸੀ ਸਮਝਦੇ ਹਨ ਅਸੀਂ ਮੋਕਸ਼ ਨੂੰ ਪਾ ਲਵਾਂਗੇ। ਪਰ ਮੋਕਸ਼ ਨੂੰ ਕੋਈ ਪਾ ਨਹੀਂ ਸਕਦਾ। ਇਸ ਰਾਜ਼ ਨੂੰ ਕੋਈ ਜਾਣਦਾ ਨਹੀਂ ਹੈ। ਮੁਕਤੀ ਅਤੇ ਜੀਵਨਮੁਕਤੀ ਬਾਪ ਦੇ ਸਿਵਾਏ ਕੋਈ ਦੇ ਨਾ ਸਕੇ। ਤੁਸੀਂ ਆਪਣੀ ਰਾਜਧਾਨੀ ਸਥਾਪਨ ਕਰ ਰਹੇ ਹੋ ਨਾ! ਇਥੇ ਤਾਂ ਦੇਖੋ ਦੁੱਖ ਹੀ ਦੁੱਖ ਹੈ। ਹੁਣ ਅਸੀਂ ਬਾਪ ਦੀ ਮਦਦ ਨਾਲ ਸਵਰਗ ਬਣਾ ਰਹੇ ਹਾਂ, ਫਿਰ ਅਸੀਂ ਹੀ ਮਾਲਿਕ ਬਣ ਰਾਜ ਕਰਾਂਗੇ ਅਤੇ ਬਾਕੀ ਸਭਨੂੰ ਮੁਕਤੀਧਾਮ ਵਿੱਚ ਭੇਜ ਦਵਾਂਗੇ। ਇਹ ਫਿਰ ਆਪਣੇ ਸਮੇਂ ਤੇ ਆਉਣਗੇ। ਜਦੋਂ ਉਹ ਵੀ ਉਤਰਨਗੇ ਤਾਂ ਪਹਿਲੇ ਸੁਖ ਵਿੱਚ ਆਉਣਗੇ ਫਿਰ ਦੁੱਖ ਵਿੱਚ। ਭਗਤੀ ਮਾਰਗ ਵਿੱਚ ਜਪ ਤਪ ਮਾਲਾ ਆਦਿ ਫੇਰਦੇ ਹਨ ਨਾ। ਕਹਿੰਦੇ ਵੀ ਹਨ ਇੱਕ ਨੂੰ ਯਾਦ ਕਰਨਾ ਚਾਹੀਦਾ ਹੈ। ਇਸ ਵਿੱਚ ਦੇਹ – ਅਭਿਮਾਨ ਨੂੰ ਛੱਡਣਾ ਪਵੇ, ਪਰ ਕੋਈ ਛੱਡਦਾ ਨਹੀਂ ਹੈ। ਬਾਪ ਕਹਿੰਦੇ ਹਨ ਹੁਣ ਸਭ ਨੂੰ ਵਾਪਿਸ ਜਾਣਾ ਹੈ। ਬਾਪ ਬੱਚਿਆਂ ਨਾਲ ਗੱਲ ਕਰਦੇ ਹਨ। ਬੱਚਿਆਂ ਵਿੱਚ ਵੀ ਕੋਈ ਸੌਤੇਲੇ ਹਨ, ਤਾਂ ਕਈ ਮਾਤੇਲੇ। ਸੌਤੇਲੇ ਉਹ ਹਨ ਜੋ ਪਵਿੱਤਰਤਾ ਦੀ ਰਾਖੀ ਨਹੀਂ ਬੰਨਦੇ। ਮਤੇਲੇਆ ਨੂੰ ਤਾਂ ਨਿਸਚੇ ਹੈ ਕਿ ਅਸੀਂ ਤੇ ਵਰਸਾ ਲੈਕੇ ਹੀ ਛੱਡਾਂਗੇ। ਬਾਕੀ ਕੋਈ – ਕੋਈ ਤਾਂ ਫੇਲ੍ਹ ਹੋ ਜਾਂਦੇ ਹਨ। ਕੱਚੇ ਪੱਕੇ ਤਾਂ ਨੰਬਰਵਾਰ ਤਾਂ ਹੁੰਦੇ ਹਨ ਨਾ। ਪੱਕੇ ਜੋ ਹੋਣਗੇ ਉਹ ਇਸਤਰੀ, ਬੱਚਿਆਂ ਆਦਿ ਸਭਨੂੰ ਲੈਕੇ ਆਉਣਗੇ, ਆਪ ਸਮਾਨ ਬਣਾਉਣਗੇ। ਹੰਸ ਬਗੁਲੇ ਤਾਂ ਇਕੱਠੇ ਰਹਿ ਨਾ ਸਕਣ। ਬੜੀ ਜਿੰਮੇਵਾਰੀ ਹੈ ਬਾਪ ਦੇ ਉੱਪਰ। ਸਭਨੂੰ ਪਵਿੱਤਰ ਬਣਾਉਣਾ – ਇਹ ਬਾਪ ਦਾ ਕੰਮ ਹੈ ਇਸਲਈ ਬਾਪ ਕਹਿੰਦੇ ਹਨ ਦੋਵੇਂ ਪਹੀਏ ਨਾਲ-ਨਾਲ ਚੱਲੋ। ਇਸਤਰੀ ਅਤੇ ਪਤੀ ਨਾਲ – ਨਾਲ ਚੱਲਦੇ ਤਾਂ ਗੱਡੀ ਠੀਕ ਚੱਲਦੀ ਹੈ। ਚੱਲੋ ਅਸੀਂ ਦੋਵੇ ਪਵਿੱਤਰਤਾ ਦਾ ਹਥਿਆਲਾ ਬੰਨਦੇ ਹਾਂ। ਹੁਣ ਅਸੀਂ ਪਵਿੱਤਰ ਬਣ ਬਾਪ ਕੋਲੋਂ ਵਰਸਾ ਜਰੂਰ ਲਵਾਂਗੇ। ਬ੍ਰਹਮਾ ਦੇ ਬੱਚੇ ਬਣੇ ਤਾਂ ਭਰਾ ਭੈਣ ਹੋ ਗਏ। ਫਿਰ ਕ੍ਰਿਮਿਨਲ ਅਸਾਲਟ ਹੋ ਨਾ ਸਕੇ। ਵਿਕਾਰ ਵਿੱਚ ਤਾਂ ਜਾ ਨਾ ਸਕਣ। ਇਹ ਈਸ਼ਵਰੀ ਲਾਅ ਕਹਿੰਦਾ ਹੈ। ਹੁਣ ਬਾਪ ਕਹਿੰਦੇ ਹਨ ਕਿ ਵਿਸ਼ ਪੀਣ ਪਿਲਾਉਣ ਦੀ ਵ੍ਰਿਤੀ ਤੋੜ ਦੇਣੀ ਹੈ। ਅਸੀਂ ਇੱਕ ਦੋ ਨੂੰ ਗਿਆਨ ਅੰਮ੍ਰਿਤ ਪਿਲਾਵਾਂਗੇ। ਅਸੀਂ ਵੀ ਬਾਪ ਕੋਲੋਂ ਸਵਰਗ ਦਾ ਵਰਸਾ ਲਵਾਂਗੇ। ਸਪੂਤ ਬੱਚਿਆਂ ਦਾ ਇਹ ਕੰਮ ਹੈ ਬਾਪ ਦਾ ਕਹਿਣਾ ਮੰਨਣਾ। ਜੋ ਨਹੀਂ ਮੰਨਦੇ ਉਹ ਕਪੂਤ ਹੀ ਠਹਿਰੇ। ਕਪੂਤ ਬੱਚਿਆਂ ਨੂੰ ਵਰਸਾ ਦੇਣ ਵਿੱਚ ਬਾਪ ਜਰੂਰ ਆਨਾਕਾਣੀ ਕਰਨਗੇ। ਤੁਸੀਂ ਬ੍ਰਾਹਮਣ ਦੇਵਤਾ ਬਣਨ ਵਾਲੇ ਹੋ, ਤਾਂ ਤੁਹਾਨੂੰ ਆਪਣੀ ਇਸਤਰੀ ਨੂੰ ਵੀ ਗਿਆਨ ਅੰਮ੍ਰਿਤ ਪਿਲਾਉਣਾ ਚਾਹੀਦਾ ਹੈ। ਜਿਵੇਂ ਛੋਟੇ ਬੱਚਿਆਂ ਨੂੰ ਨੱਕ ਫੜਕੇ ਦਵਾਈ ਪਿਲਾਈ ਜਾਂਦੀ ਹੈ। ਇਸਤਰੀ ਨੂੰ ਕਹੋ ਕਿ ਤੂੰ ਮੰਨਦੀ ਹੋ ਕਿ ਇਹ ਪਤੀ ਤੇਰਾ ਗੁਰੂ ਈਸ਼ਵਰ ਹੈ? ਤਾਂ ਜਰੂਰ ਮੈਂ ਤੁਹਾਡੀ ਸਦਗਤੀ ਕਰਾਂਗੇ ਨਾ! ਪੁਰਸ਼ ਤਾਂ ਝੱਟ ਇਸਤਰੀ ਨੂੰ ਆਪ ਸਮਾਨ ਬਣਾ ਸਕਦਾ ਹੈ। ਇਸਤਰੀ, ਪੁਰਸ਼ ਨੂੰ ਜਲਦੀ ਨਹੀਂ ਬਣਾ ਸਕੇਗੀ, ਇਸਲਈ ਅਬਲਾਵਾਂ ਤੇ ਬਹੁਤ ਅਤਿਆਚਾਰ ਹੁੰਦੇ ਹਨ। ਬੱਚੀਆਂ ਨੂੰ ਬਹੁਤ ਮਾਰ ਖਾਣੀ ਪੈਂਦੀ ਹੈ। ਤੁਹਾਡੀ ਰੱਖਿਆ ਗੌਰਮਿੰਟ ਵੀ ਨਹੀਂ ਕਰ ਸਕੇਗੀ। ਉਹ ਕਹੇਗੀ ਅਸੀਂ ਤਾਂ ਕੁਝ ਨਹੀਂ ਕਰ ਸਕਦੇ। ਬਾਪ ਤਾਂ ਕਹਿਣਗੇ ਬੱਚੇ ਸ਼੍ਰੀਮਤ ਤੇ ਚੱਲੋ ਤਾਂ ਤੁਸੀਂ ਸਵਰਗ ਦੇ ਮਾਲਿਕ ਬਣੋਗੇ। ਜੇਕਰ ਕਪੂਤ ਬਣੇ ਤਾਂ ਵਰਸਾ ਗਵਾਂ ਦਵੋਗੇ। ਉੱਥੇ ਲੌਕਿਕ ਬਾਪ ਤੋੰ ਬੱਚੇ ਹੱਦ ਦਾ ਵਰਸਾ ਲੈਂਦੇ ਹਨ ਅਤੇ ਇੱਥੇ ਸਪੂਤ ਬੱਚੇ ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਲੈਂਦੇ ਹਨ। ਇਸ ਨੂੰ ਕਿਹਾ ਜਾਂਦਾ ਹੈ ਦੁਖਧਾਮ। ਇੱਥੇ ਤਾਂ ਤੁਹਾਨੂੰ ਸੋਨਾ ਵੀ ਨਹੀਂ ਪਾਉਣਾ ਹੈ ਕਿਉਂਕਿ ਇਸ ਸਮੇਂ ਤੁਸੀਂ ਬੇਗ਼ਰ ਹੋ। ਦੂਸਰੇ ਜਨਮ ਵਿੱਚ ਤੁਹਾਨੂੰ ਇੱਕਦਮ ਸੋਨੇ ਦੇ ਮਹਿਲ ਮਿਲਦੇ ਹਨ। ਰਤਨ ਜੜਤ ਮਹਿਲ ਹੋਣਗੇ। ਤੁਸੀਂ ਜਾਣਦੇ ਹੋ ਕਿ ਅਸੀਂ ਹੁਣ ਬਾਪ ਤੋਂ 21 ਜਨਮ ਦਾ ਵਰਸਾ ਲੈ ਰਹੇ ਹਾਂ। ਭਗਤੀਮਾਰਗ ਵਿੱਚ ਮੈਂ ਸਿਰ੍ਫ ਭਾਵਨਾ ਦਾ ਫਲ ਦਿੰਦਾ ਹਾਂ। ਉਹ ਤਾਂ ਜਾਣਦੇ ਨਹੀਂ ਕਿ ਸ਼੍ਰੀਕ੍ਰਿਸ਼ਨ ਦੀ ਆਤਮਾ ਕਿੱਥੇ ਹੈ। ਗੁਰੂ ਨਾਨਕ ਦੀ ਆਤਮਾ ਕਿੱਥੇ ਹੈ। ਤੁਸੀਂ ਜਾਣਦੇ ਹੋ – ਹੁਣ ਉਹ ਸਭ ਪੁਨਰਜਨਮ ਲੈਂਦੇ – ਲੈਂਦੇ ਤਮੋਪ੍ਰਧਾਨ ਬਣ ਗਏ ਹਨ। ਉਹ ਵੀ ਸ੍ਰਿਸ਼ਟੀ ਚੱਕਰ ਦੇ ਅੰਦਰ ਹੀ ਹਨ, ਸਭਨੂੰ ਤਮੋਪ੍ਰਧਾਨ ਬਣਨਾ ਹੀ ਹੈ। ਅੰਤ ਵਿੱਚ ਬਾਪ ਆਕੇ ਫਿਰ ਸਭ ਨੂੰ ਵਾਪਿਸ ਲੈ ਜਾਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਹੁਣ ਪਵਿੱਤਰਤਾ ਦਾ ਹਥਿਆਲਾ ਬੰਨਣਾ ਹੈ। ਦੇਹ – ਅਭਿਮਾਨ ਨੂੰ ਛੱਡ ਵਿਕਾਰੀ ਵ੍ਰਿਤੀਆਂ ਨੂੰ ਚੇਂਜ ਕਰਨਾ ਹੈ।

2. ਬਾਪ ਦੀ ਸ਼੍ਰੀਮਤ ਤੇ ਚਲ ਸਪੂਤ ਬੱਚਾ ਬਣਨਾ ਹੈ। ਗਿਆਨ ਅੰਮ੍ਰਿਤ ਪੀਣਾ ਅਤੇ ਪਿਲਾਉਣਾ ਹੈ। ਖ਼ੁਦ ਵਿੱਚ ਗਿਆਨ ਦੀ ਖੁਸ਼ਬੂ ਧਾਰਨ ਕਰ ਖੁਸ਼ਬੂਦਾਰ ਫੁੱਲ ਬਣਨਾ ਹੈ।

ਵਰਦਾਨ:-

ਮਾਇਆ ਦੇ ਆਉਣ ਦੇ ਜੋ ਵੀ ਦਰਵਾਜੇ ਹਨ ਉਨ੍ਹਾਂ ਨੂੰ ਯਾਦ ਅਤੇ ਸੇਵਾ ਦਾ ਡਬਲ ਲੋਕ ਲਗਾਓ। ਜੇਕਰ ਯਾਦ ਵਿੱਚ ਰਹਿੰਦੇ ਅਤੇ ਸੇਵਾ ਕਰਦੇ ਵੀ ਮਾਇਆ ਆਉਂਦੀ ਹੈ ਤਾਂ ਜਰੂਰ ਯਾਦ ਅਤੇ ਸੇਵਾ ਵਿੱਚ ਕੋਈ ਕਮੀ ਹੈ। ਅਸਲ ਸੇਵਾ ਉਹ ਹੈ ਜਿਸ ਵਿੱਚ ਕੋਈ ਵੀ ਸਵਾਰਥ ਨਾ ਹੋਵੇ। ਜੇਕਰ ਨਿਸਵਾਰਥ ਸੇਵਾ ਨਹੀਂ ਤਾਂ ਲਾਕ ਢੀਲਾ ਹੈ ਅਤੇ ਯਾਦ ਵੀ ਸ਼ਕਤੀਸ਼ਾਲੀ ਚਾਹੀਦੀ ਹੈ। ਇਵੇਂ ਦੇ ਡਬਲ ਲਾਕ ਹੋ ਤਾਂ ਨਿਰਵਿਘਨ ਬਣ ਜਾਵੋਗੇ। ਫਿਰ ਕਿਓਂ, ਕੀ ਦੀ ਵਿਅਰਥ ਫੀਲਿੰਗ ਤੋਂ ਪਰੇ ਫੀਲਿੰਗ ਪਰੂਫ ਆਤਮਾ ਰਹੋਗੇ।

ਸਲੋਗਨ:-

“ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ”

ਅਸਲ ਵਿੱਚ ਗਿਆਨ ਪ੍ਰਾਪਤ ਕਰਨਾ ਤਾਂ ਇੱਕ ਹੀ ਸੈਕਿੰਡ ਦਾ ਕੰਮ ਹੈ ਪਰ ਜੇ ਮਨੁੱਖ ਇੱਕ ਸੈਕਿੰਡ ਵਿੱਚ ਸਮਝ ਜਾਨ ਤਾਂ ਉਨ੍ਹਾਂ ਦੇ ਲਈ ਇੱਕ ਹੀ ਸੈਕਿੰਡ ਲੱਗਦਾ ਹੈ ਸਿਰਫ ਆਪਣੇ ਸਵਧਰ੍ਮ ਨੂੰ ਜਾਨ ਜਾਵੇ ਕਿ ਮੈਂ ਅਸਲ ਵਿੱਚ ਸ਼ਾਂਤ ਸਵਰੂਪ ਆਤਮਾ ਹਾਂ ਅਤੇ ਪਰਮਾਤਮਾ ਦੀ ਸੰਤਾਨ ਹਾਂ। ਹੁਣ ਇਹ ਸਮਝਣਾ ਤਾਂ ਇੱਕ ਸੈਕਿੰਡ ਦੀ ਗੱਲ ਹੈ ਪਰ ਇਸ ਵਿੱਚ ਨਿਸ਼ਚਾ ਕਰਨ ਵਿੱਚ ਕੋਈ ਹਠਯੋਗ, ਕੋਈ ਜਪ ਤਪ ਕੋਈ ਵੀ ਪ੍ਰਕਾਰ ਦਾ ਸਾਧਨ ਕਰਨਾ, ਕੋਈ ਜਰੂਰਤ ਨਹੀਂ ਹੈ ਬਸ, ਸਿਰਫ ਓਰਿਜਵਲ ਆਪਣੇ ਰੂਪ ਨੂੰ ਫੜੋ। ਬਾਕੀ ਅਸੀਂ ਜੋ ਇਨਾਂ ਪੁਰਸ਼ਾਰਥ ਕਰ ਰਹੇ ਹਾਂ ਉਹ ਕਿਸ ਦੇ ਲਈ? ਹੁਣ ਇਸ ਤੇ ਸਮਝਾਇਆ ਜਾਂਦਾ ਹੈ, ਅਸੀਂ ਜੋ ਇੰਨਾ ਪੁਰਸ਼ਾਰਥ ਕਰ ਰਹੇ ਹਾਂ ਸਿਰਫ ਇੰਨੀ ਗੱਲ ਤੇ ਹੀ ਕਰ ਰਹੇ ਹਾਂ। ਜਿਵੇਂ ਆਪਣੀ ਪ੍ਰੈਕਟੀਕਲ ਜੀਵਨ ਨੂੰ ਬਣਾਉਣਾ ਹੈ, ਤਾਂ ਆਪਣੇ ਇਸ ਬਾਡੀਕਾਂਸ਼ੀਅਸ ਤੋਂ ਪੂਰਾ ਨਿਕਲਣਾ ਹੈ। ਅਸਲ ਵਿੱਚ ਸੋਲ ਕਾਂਸ਼ੀਅਸ ਰੂਪ ਵਿਚ ਸਥਿਤ ਹੋਣ ਅਤੇ ਇਨ੍ਹਾਂ ਦੈਵੀਗੁਣਾਂ ਨੂੰ ਧਾਰਨ ਕਰਨ ਵਿੱਚ ਮਿਹਨਤ ਜਰੂਰ ਲਗਦੀ ਹੈ। ਇਸ ਵਿੱਚ ਅਸੀਂ ਹਰ ਸਮੇਂ ਹਰ ਕਦਮ ਤੇ ਸਾਵਧਾਨ ਰਹਿੰਦੇ ਹਾਂ, ਹੁਣ ਜਿੰਨਾ ਅਸੀਂ ਮਾਇਆ ਤੋਂ ਸਾਵਧਾਨ ਰਹਾਂਗੇ ਤਾਂ ਘਟਨਾਵਾਂ ਸਾਹਮਣੇ ਆਉਣਗੀਆਂ ਪਰ ਸਾਡਾ ਸਾਹਮਣਾ ਨਹੀਂ ਕਰ ਸਕਣਗੀਆਂ। ਮਾਇਆ ਸਾਹਮਣਾ ਤਾਂ ਕਰਦੀ ਹੈ ਜਦੋਂ ਅਸੀਂ ਆਪਣੇ ਆਪ ਨੂੰ ਵਿਸਮ੍ਰਿਤ ਕਰਦੇ ਹਾਂ, ਹੁਣ ਇਹ ਜੋ ਇੰਨੀ ਮਾਰਜਿਨ ਹੈ ਸਿਰਫ ਪ੍ਰੈਕਟੀਕਲ ਲਾਈਫ ਬਣਾਉਣ ਦੀ। ਬਾਕੀ ਗਿਆਨ ਤਾਂ ਸੈਕਿੰਡ ਦੀ ਗੱਲ ਹੈ। ਅੱਛਾ – ਓਮ ਸ਼ਾਂਤੀ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top