29 June 2021 PUNJABI Murli Today | Brahma Kumaris
Read and Listen today’s Gyan Murli in Punjabi
28 June 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਤੁਸੀਂ ਹੋ ਰੂਹਾਨੀ ਪੰਡੇ, ਤੁਹਾਨੂੰ ਗ੍ਰਹਿਸਥ ਵਿਵਹਾਰ ਸੰਭਾਲਦੇ ਹੋਏ, ਕਮਲ ਫੁੱਲ ਸਮਾਣ ਬਣ ਯਾਦ ਦੀ ਯਾਤਰਾ ਕਰਨੀ ਅਤੇ ਕਰਵਾਉਣੀ ਹੈ"
ਪ੍ਰਸ਼ਨ: -
ਬਾਪ ਬੱਚਿਆਂ ਦਾ ਕਿਹੜਾ ਸ਼ਿੰਗਾਰ ਕਰਦੇ ਹਨ? ਕਿਸ ਸ਼ਿੰਗਾਰ ਦੇ ਲਈ ਮਨਾ ਕਰਦੇ ਹਨ?
ਉੱਤਰ:-
ਬਾਬਾ ਕਹਿੰਦੇ ਮਿੱਠੇ ਬੱਚੇ – ਮੈਂ ਤੁਹਾਡਾ ਰੂਹਾਨੀ ਸ਼ਿੰਗਾਰ ਕਰਨ ਆਇਆ ਹਾਂ, ਤੁਸੀਂ ਕਦੇ ਵੀ ਜਿਸਮਾਨੀ ਸ਼ਿੰਗਾਰ ਨਹੀਂ ਕਰਨਾ। ਤੁਸੀਂ ਬੇਗਰ ਹੋ, ਤੁਹਾਨੂੰ ਫੈਸ਼ਨ ਦਾ ਸ਼ੌਂਕ ਨਹੀਂ ਹੋਣਾ ਚਾਹੀਦਾ। ਦੁਨੀਆਂ ਬਹੁਤ ਖਰਾਬ ਹੈ ਇਸਲਈ ਸ਼ਰੀਰ ਦਾ ਫੈਸ਼ਨ ਨਹੀਂ ਕਰੋ।
ਗੀਤ:-
ਆਖਿਰ ਵੋ ਦਿਨ ਆਇਆ ਆਜ…
ਓਮ ਸ਼ਾਂਤੀ:- ਬੇਹੱਦ ਦਾ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਬੇਹੱਦ ਮਾਨਾ ਕੋਈ ਹੱਦ ਨਹੀਂ। ਕਿੰਨੇ ਢੇਰ ਬੱਚੇ ਹਨ। ਇੰਨੇ ਬੇਸ਼ੁਮਾਰ ਬੱਚਿਆਂ ਦਾ ਇੱਕ ਹੀ ਬਾਪ ਹੈ ਜਿਸਨੂੰ ਰਚਿਯਤਾ ਕਿਹਾ ਜਾਂਦਾ ਹੈ। ਉਹ ਹਨ ਹੱਦ ਦੇ ਬਾਬੇ, ਇਹ ਹੈ ਬੇਹੱਦ ਦੀਆਂ ਰੂਹਾਂ ਦਾ ਬਾਪ। ਉਹ ਹਨ ਹੱਦ ਦੇ ਜਿਸਮਾਨੀ ਬਾਪ, ਇਹ ਹੈ ਬੇਹੱਦ ਦੀਆਂ ਰੂਹਾਂ ਦਾ ਇੱਕ ਹੀ ਬਾਪ। ਜਿਸਨੂੰ ਭਗਤੀਮਾਰਗ ਵਿੱਚ ਸਭ ਰੂਹਾਂ ਯਾਦ ਕਰਦੀਆਂ ਹਨ। ਤੁਸੀਂ ਬੱਚੇ ਜਾਣਦੇ ਹੋ ਭਗਤੀਮਾਰਗ ਵੀ ਹੈ, ਨਾਲ – ਨਾਲ ਰਾਵਣ ਰਾਜ ਵੀ ਹੈ। ਹੁਣ ਮਨੁੱਖ ਪੁਕਾਰਦੇ ਹਨ ਕਿ ਸਾਨੂੰ ਰਾਵਣਰਾਜ ਤੋਂ ਰਾਮਰਾਜ ਵਿੱਚ ਲੈ ਜਾਵੋ। ਬਾਪ ਸਮਝਾਉਂਦੇ ਹਨ – ਵੇਖੋ ਦੇਵੀ – ਦੇਵਤਾ ਜੋ ਭਾਰਤ ਦੇ ਮਾਲਿਕ ਸਨ, ਹੁਣ ਨਹੀਂ ਹਨ। ਉਹ ਕੌਣ ਸਨ, ਇਹ ਵੀ ਹੁਣ ਤੁਸੀਂ ਜਾਣਦੇ ਹੋ। ਅਸੀਂ ਹੀ ਸਤਿਯੁਗੀ ਸੂਰਜਵੰਸ਼ੀ ਘਰਾਣੇ ਦੇ ਮਾਲਿਕ ਸੀ। ਰਾਜਾ – ਰਾਣੀ ਤਾਂ ਹੁੰਦੇ ਹਨ ਨਾ। ਤੁਹਾਨੂੰ ਬੱਚਿਆਂ ਨੂੰ ਹੁਣ ਸਮ੍ਰਿਤੀ ਆਈ ਹੈ। ਬਾਬਾ ਆਇਆ ਹੋਇਆ ਹੈ – ਸਾਨੂੰ ਬੱਚਿਆਂ ਨੂੰ ਰਾਜਭਾਗ ਦਾ ਵਰਸਾ ਦੇਣ, ਵਿਸ਼ਵ ਦਾ ਮਾਲਿਕ ਬਨਾਉਣ। ਬਾਪ ਕਹਿੰਦੇ ਹਨ ਹੁਣ ਸਭ ਭਗਤੀਮਾਰਗ ਵਿੱਚ ਹਨ, ਭਗਤੀਮਾਰਗ ਨੂੰ ਹੀ ਰਾਵਣਰਾਜ ਕਿਹਾ ਜਾਂਦਾ ਹੈ। ਗਿਆਨ ਮਾਰਗ ਸਿਰ੍ਫ ਇੱਕ ਬਾਪ ਹੀ ਸਿਖਾਉਂਦੇ ਹਨ ਤੁਹਾਨੂੰ ਬੱਚਿਆਂ ਨੂੰ। ਉਸ ਬੇਹੱਦ ਦੇ ਬਾਪ ਨੂੰ ਭਗਤੀਮਾਰਗ ਵਿੱਚ ਸਭ ਯਾਦ ਕਰਦੇ ਹਨ। ਹੁਣ ਤੁਹਾਨੂੰ 21 ਜਨਮਾਂ ਦੇ ਲਈ ਗਿਆਨ ਦੀ ਰਾਜਧਾਨੀ ਮਿਲਦੀ ਹੈ। ਫਿਰ ਅਧਾਕਲਪ ਤੁਸੀਂ ਪੁਕਾਰੋਗੇ ਹੀ ਨਹੀਂ। ਹਾਏ ਰਾਮ… ਹਾਏ ਪ੍ਰਭੂ ਕਹਿਣ ਦੀ ਲੋੜ ਹੀ ਨਹੀਂ ਰਹੇਗੀ। ਹਾਏ ਰਾਮ ਤਾਂ ਕਰਦੇ ਹਨ ਜਦੋਂ ਦੁਖੀ ਹੁੰਦੇਂ ਹਨ। ਤੁਹਾਨੂੰ ਉੱਥੇ ਦੁਖ ਹੁੰਦਾ ਹੀ ਨਹੀਂ। ਹੁਣ ਤੁਸੀਂ ਜਾਣਦੇ ਹੋ ਇਹ ਖੇਲ੍ਹ ਬਣਿਆ ਹੋਇਆ ਹੈ। ਅਧਾਕਲਪ ਹੈ ਗਿਆਨ ਦਾ ਦਿਨ, ਅਧਾਕਲਪ ਹੈ ਭਗਤੀ ਦੀ ਰਾਤ। ਭਗਤੀ ਸਾਨੂੰ ਹੇਠਾਂ ਉਤਾਰਦੀ ਹੈ। ਤੁਹਾਨੂੰ ਬੱਚਿਆਂ ਦੀ ਬੁੱਧੀ ਵਿੱਚ ਸੀੜੀ ਦਾ ਨਾਲੇਜ ਜਰੂਰ ਚਾਹੀਦਾ ਹੈ। ਬਾਪ ਸਮਝਾਉਂਦੇ ਹਨ ਕਿ ਇਹ 84 ਜਨਮਾਂ ਦਾ ਚਕ੍ਰ ਹੈ, ਇਸ ਚਕ੍ਰ ਨੂੰ ਜਾਨਣ ਨਾਲ ਤੁਸੀਂ ਚਕ੍ਰਵਰਤੀ ਰਾਜਾ ਬਣੋਗੇ, ਇਸਲਈ ਬਾਬਾ ਚਿੱਤਰ ਵੀ ਬਣਵਾ ਰਹੇ ਹਨ ਜਿਸ ਨਾਲ ਸਿੱਧ ਹੋਵੇ ਕਿ ਇਸ ਚਕ੍ਰ ਦੇ ਜਾਨਣ ਨਾਲ 21 ਜਨਮ ਰਾਜਭਾਗ ਲੈਂਦੇ ਹਾਂ।
ਹੁਣ ਤੁਸੀਂ ਬਹੁਤ ਹੋ ਗਏ ਹੋ। ਬਹੁਤ ਰੂਹਾਨੀ ਸ਼ਕਤੀ ਸੈਨਾ ਬਣੀ ਹੈ। ਤੁਸੀਂ ਸਭ ਪੰਡੇ ਹੋ। ਬਾਬਾ ਵੀ ਪੰਡਾ ਹੈ। ਉਨ੍ਹਾਂਨੂੰ ਕਿਹਾ ਜਾਂਦਾ ਹੈ ਗਾਈਡ। ਪੰਡਾ ਅੱਖਰ ਸ਼ੁਭ ਹੈ। ਯਾਤਰਾ ਤੇ ਲੈ ਜਾਣ ਵਾਲੇ ਪੰਡੇ ਹੁੰਦੇ ਹਨ। ਯਾਤ੍ਰੀ ਜਾਂਦੇ ਹਨ ਤਾਂ ਉਨ੍ਹਾਂ ਨੂੰ ਇੱਕ ਗਾਈਡ ਮਿਲਦਾ ਹੈ ਕਿ ਇਨ੍ਹਾਂਨੂੰ ਇਹ ਸਭ ਵਿਖਾਓ। ਤੀਰਥ ਯਾਤਰਾ ਤੇ ਵੀ ਪੰਡੇ ਮਿਲਦੇ ਹਨ। ਬਾਪ ਕਹਿੰਦੇ ਹਨ – ਜਨਮ ਜਨਮਾਂਤ੍ਰ ਤੀਰਥ ਯਾਤਰਾ ਕਰਦੇ ਆਏ ਹੋ। ਅਮਰਨਾਥ ਤੇ ਜਾਂਦੇ ਹਨ, ਤੀਰਥਾਂ ਤੇ ਜਾਂਦੇ ਹਨ। ਪਰਿਕ੍ਰਮਾ ਲਗਾਉਂਦੇ ਹਨ। ਉੱਥੇ ਜਾਂਦੇ ਸਮੇਂ ਤੇ ਇਹ ਹੀ ਯਾਦ ਰਹਿੰਦਾ ਹੈ। ਘਰ – ਬਾਰ ਧੰਧੇ ਧੋਰੀ ਸਭ ਤੋਂ ਦਿਲ ਹੱਟ ਜਾਂਦੀ ਹੈ। ਇੱਥੇ ਤੁਹਾਨੂੰ ਸਮਝਾਇਆ ਜਾਂਦਾ ਹੈ ਆਪਣੇ ਘਰ ਗ੍ਰਹਿਸਥ ਵਿੱਚ ਰਹਿੰਦੇ ਹੋਏ ਧੰਧਾ ਧੋਰੀ ਵੀ ਕਰਦੇ ਰਹੋ ਅਤੇ ਫਿਰ ਗੁਪਤ ਯਾਤ੍ਰਾ ਤੇ ਰਹੋ। ਇਹ ਕਿੰਨਾ ਚੰਗਾ ਹੈ। ਜਿੰਨਾ ਵੱਡਾ ਧੰਧਾ ਕਰਨਾ ਹੈ ਉਤਨਾ ਕਰੋ। ਕਿਸੇ ਨੂੰ ਮਨਾ ਵੀ ਨਹੀਂ ਹੈ। ਭਾਵੇਂ ਆਪਣੀ ਰਾਜਾਈ ਵੀ ਸੰਭਾਲੋ। ਰਾਜਾ ਜਨਕ ਨੂੰ ਵੀ ਸੈਕਿੰਡ ਵਿੱਚ ਜੀਵਨਮੁਕਤੀ ਮਿਲੀ। ਤੁਹਾਨੂੰ ਕੋਈ ਬਾਹਰ ਦੀ ਯਾਤ੍ਰਾ ਆਦਿ ਵੱਲ ਧੱਕੇ ਖਾਣ ਦੀ ਲੋੜ ਨਹੀਂ ਹੈ। ਆਪਣੇ ਘਰ – ਬਾਰ ਦੀ ਵੀ ਪੂਰੀ ਸੰਭਾਲ ਕਰਨੀ ਚਾਹੀਦੀ ਹੈ। ਜੋ ਸੈਂਸੀਬੁਲ ਚੰਗੇ ਬੱਚੇ ਹਨ, ਉਹ ਸਮਝਦੇ ਹਨ ਸਾਨੂੰ ਘਰ ਗ੍ਰਹਿਸਥ ਵਿੱਚ ਰਹਿੰਦੇ ਕਮਲ ਫੁੱਲ ਸਮਾਣ ਰਹਿਣਾ ਹੈ। ਗ੍ਰਹਿਸਥ ਵਿਵਹਾਰ ਵਿੱਚ ਤੰਗ ਨਹੀਂ ਹੋਣਾ ਚਾਹੀਦਾ। ਕੁਮਾਰ, ਕੁਮਾਰੀਆਂ ਤਾਂ ਜਿਵੇੰ ਸੰਨਿਯਾਸੀ ਹਨ, ਉਨ੍ਹਾਂ ਵਿੱਚ ਵਿਕਾਰ ਹਨ ਨਹੀਂ। 5 ਵਿਕਾਰਾਂ ਤੋਂ ਦੂਰ ਹਨ। ਹੁਣ ਤੁਸੀਂ ਬੱਚੇ ਜਾਣਦੇ ਹੋ ਸਾਡਾ ਸ਼ਿੰਗਾਰ ਹੀ ਹੋਰ ਤਰ੍ਹਾਂ ਦਾ ਹੈ, ਉਨ੍ਹਾਂ ਦਾ ਹੋਰ ਹੈ। ਉਨ੍ਹਾਂ ਦਾ ਹੈ ਤਮੋਪ੍ਰਧਾਨ ਸ਼ਿੰਗਾਰ, ਤੁਹਾਡਾ ਹੈ ਸਤੋਪ੍ਰਧਾਨ ਸ਼ਿੰਗਾਰ, ਜਿਸ ਨਾਲ ਤੁਹਾਨੂੰ ਸਤੋਪ੍ਰਧਾਨ ਸੂਰਜਵੰਸ਼ੀ ਰਾਜਾਈ ਵਿੱਚ ਜਾਣਾ ਹੈ। ਬਾਪ ਤੁਹਾਨੂੰ ਬੱਚਿਆਂ ਨੂੰ ਸਮਝਾਉਂਦੇ ਹਨ – ਤਮੋਪ੍ਰਧਾਨ ਜਿਸਮਾਨੀ ਸ਼ਿੰਗਾਰ ਜਰਾ ਵੀ ਨਹੀਂ ਕਰੋ। ਦੁਨੀਆਂ ਬਹੁਤ ਖਰਾਬ ਹੈ। ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਫੈਸ਼ਨਬੁਲ ਨਾ ਬਣੋ। ਫੈਸ਼ਨ ਕਸ਼ਿਸ਼ ਕਰਦਾ ਹੈ। ਇਸ ਸਮੇਂ ਖੂਬਸੂਰਤੀ ਚੰਗੀ ਨਹੀਂ ਹੈ। ਕਾਲੇ ਹੋ ਤਾਂ ਚੰਗਾ ਹੈ। ਕੋਈ ਪੰਜਾ ਨਹੀਂ ਮਾਰੇਗਾ। ਖੂਬਸੂਰਤ ਦੇ ਪਿੱਛੇ ਤਾਂ ਫਿਰਦੇ ਰਹਿੰਦੇ ਹਨ। ਕ੍ਰਿਸ਼ਨ ਨੂੰ ਵੀ ਸਾਂਵਰਾ ਵਿਖਾਉਂਦੇ ਹਨ। ਤੁਹਾਨੂੰ ਗੋਰਾ ਬਣਨਾ ਹੈ ਸ਼ਿਵਬਾਬਾ ਤੋੰ। ਉਹ ਗੋਰੇ ਬਣਦੇ ਹਨ ਪਾਊਡਰ ਆਦਿ ਨਾਲ। ਕਿੰਨਾ ਫੈਸ਼ਨ ਹੈ, ਗੱਲ ਨਾ ਪੁੱਛੋ। ਸਾਹੂਕਾਰਾਂ ਦੀ ਤੇ ਸਤਿਆਨਾਸ਼ ਹੈ। ਗਰੀਬ ਚੰਗੇ ਹਨ। ਪਿੰਡਾਂ ਵਿੱਚ ਜਾਕੇ ਗਰੀਬਾਂ ਦਾ ਕਲਿਆਣ ਕਰਨਾ ਹੈ, ਪਰੰਤੂ ਆਵਾਜ ਕਰਨ ਵਾਲੇ ਵੱਡੇ ਆਦਮੀ ਵੀ ਚਾਹੀਦੇ ਹਨ। ਤੁਸੀਂ ਸਭ ਗਰੀਬ ਹੋ ਨਾ। ਕੋਈ ਸ਼ਾਹੂਕਾਰ ਹਨ ਕੀ? ਤੁਸੀਂ ਵੱਖੋ ਕਿਵੇਂ ਸਧਾਰਨ ਬੈਠੇ ਹੋ। ਬੋਮਬੇ ਵਿੱਚ ਫੈਸ਼ਨ ਵੇਖੋ ਤਾਂ ਕੀ ਲੱਗਾ ਪਿਆ ਹੈ। ਬਾਬਾ ਦੇ ਕੋਲ ਮਿਲਣ ਆਉਂਦੇ ਹਨ ਤਾਂ ਕਹਿੰਦਾ ਹਾਂ ਤੁਸੀਂ ਇਹ ਜਿਸਮਾਨੀ ਸ਼ਿੰਗਾਰ ਕੀਤਾ ਹੈ, ਹੁਣ ਆਵੋ ਤਾਂ ਤੁਹਾਨੂੰ ਗਿਆਨ ਸ਼ਿੰਗਾਰ ਕਰਵਾਈਏ, ਜਿਸ ਨਾਲ ਤੁਸੀਂ ਸਵਰਗ ਦੀ ਪਰੀ 21 ਜਨਮਾਂ ਦੇ ਲਈ ਬਣ ਜਾਵੋਗੀ। ਸਦਾ ਸੁਖੀ ਬਣ ਜਾਵੋਗੇ। ਨਾ ਕਦੇ ਰੋਵੋਗੇ, ਨਾ ਦੁਖ ਹੋਵੇਗਾ। ਹੁਣ ਇਹ ਜਿਸਮਾਨੀ ਸ਼ਿੰਗਾਰ ਛੱਡ ਦਵੋ। ਤੁਹਾਨੂੰ ਅਸੀਂ ਗਿਆਨ ਰਤਨਾਂ ਨਾਲ ਅਜਿਹਾ ਫ਼ਸਟਕਲਾਸ ਸ਼ਿੰਗਾਰ ਕਰਾਵਾਂਗੇ ਜੋ ਗੱਲ ਨਾ ਪੁੱਛੋ। ਜੇਕਰ ਮੇਰੀ ਮਤ ਤੇ ਚਲੋਗੇ ਤਾਂ ਤੁਹਾਨੂੰ ਪਟਰਾਣੀ ਬਣਾਵਾਂਗਾ। ਇਹ ਤਾਂ ਚੰਗਾ ਹੈ ਨਾ। ਤੁਸੀਂ ਸਭ ਭਾਰਤਵਾਸੀਆਂ ਨੂੰ ਇਸ ਤਮੋਪ੍ਰਧਾਨ ਆਸੁਰੀ ਦੁਨੀਆਂ ਨਰਕ ਤੋਂ ਭਜਾ ਸਵਰਗ ਦੀ ਮਹਾਰਾਣੀ ਬਣਾਉਂਦਾ ਹਾਂ।
ਤੁਸੀਂ ਬੱਚੇ ਸਮਝਦੇ ਹੋ ਅੱਜ ਅਸੀਂ ਸਫੇਦ ਪੋਸ਼ ਵਿੱਚ ਹਾਂ, ਦੂਸਰੇ ਜਨਮ ਵਿੱਚ ਸੋਨੇ ਦੇ ਚੱਮਚ ਵਿਚ ਦੁੱਧ ਪੀਵਾਂਗੇ। ਇਹ ਤਾਂ ਬਹੁਤ ਛੀ – ਛੀ ਦੁਨੀਆਂ ਹੈ। ਸਵਰਗ ਤਾਂ ਸਵਰਗ ਹੈ, ਗੱਲ ਨਾ ਪੁੱਛੋ। ਇੱਥੇ ਤੁਸੀਂ ਬੇਗਰ ਹੋ। ਭਾਰਤ ਬੇਗਰ ਹੈ। ਬੇਗਰ ਟੂ ਪ੍ਰਿੰਸ ਗਾਇਆ ਹੋਇਆ ਹੈ। ਇਸ ਭਾਰਤ ਵਿੱਚ ਹੀ ਫਿਰ ਜਨਮ ਲਵਾਂਗੇ। ਬਾਪ ਨੇ ਸਾਨੂੰ ਸਵਰਗ ਦਾ ਮਾਲਿਕ ਬਣਾਇਆ ਸੀ, ਰਾਤ – ਦਿਨ ਦਾ ਫਰਕ ਹੈ। ਮਹਾਨ ਗਰੀਬ ਜਿੰਨ੍ਹਾਂ ਨੂੰ ਖਾਣ ਲਈ ਕੁਝ ਨਹੀਂ ਹੁੰਦਾ ਹੈ, ਉਨ੍ਹਾਂ ਨੂੰ ਹੀ ਦਾਨ ਦਿੱਤਾ ਜਾਂਦਾ ਹੈ। ਭਾਰਤ ਹੀ ਮਹਾਨ ਗਰੀਬ ਹੈ। ਵਿਚਾਰਿਆਂ ਨੂੰ ਪਤਾ ਹੀ ਨਹੀ ਹੈ ਕਿ ਇਸ ਸਮੇਂ ਸਭ ਤਮੋਪ੍ਰਧਾਨ ਹਨ। ਦਿਨ ਪ੍ਰਤੀਦਿਨ ਸੀੜੀ ਹੇਠਾਂ ਹੀ ਉੱਤਰਦੇ ਰਹਿੰਦੇ ਹਨ। ਹੁਣ ਕੋਈ ਸੀੜੀ ਚੜ੍ਹ ਨਹੀਂ ਸਕਦੇ। 16 ਕਲਾ ਤੋਂ 14 ਕਲਾ ਫਿਰ 12 ਕਲਾ… ਹੇਠਾਂ ਉੱਤਰਦੇ ਹੀ ਆਉਂਦੇ ਹਨ। ਇਹ ਲਕਸ਼ਮੀ – ਨਰਾਇਣ ਵੀ ਪਹਿਲਾਂ 16 ਕਲਾਂ ਸੰਪੂਰਨ ਸਨ ਫਿਰ 14 ਕਲਾ ਵਿਚ ਉੱਤਰਦੇ ਹਨ ਨਾ। ਇਹ ਵੀ ਚੰਗੀ ਤਰ੍ਹਾਂ ਯਾਦ ਕਰਨਾ ਹੈ। ਪੌੜ੍ਹੀ ਉੱਤਰਦੇ – ਉੱਤਰਦੇ ਬਿਲਕੁਲ ਹੀ ਪਤਿਤ ਬਣੇ ਹਨ। ਫਿਰ ਸਵਰਗ ਦੇ ਮਾਲਿਕ ਕੌਣ ਬਣਾਵੇ? ਇਹ ਵਰਲਡ ਦੀ ਹਿਸਟ੍ਰੀ – ਜੋਗ੍ਰਾਫੀ ਰਪੀਟ ਹੁੰਦੀ ਹੈ। ਇਹ ਵੀ ਸਭ ਕਹਿੰਦੇ ਹਨ ਪਰ ਹੁਣ ਕਿਹੜੀ ਹਿਸਟ੍ਰੀ ਰਪੀਟ ਹੋਵੇਗੀ, ਇਹ ਕੋਈ ਨਹੀਂ ਜਾਣਦੇ। ਸ਼ਾਸਤਰਾਂ ਵਿੱਚ ਲਿਖ ਦਿੱਤਾ ਸਤਿਯੁਗ ਦੀ ਉਮਰ ਲੱਖਾਂ ਕਰੋੜਾਂ ਵਰ੍ਹੇ ਹੈ। ਪੁੱਛੋ ਸਤਿਯੁਗ ਕਦੋਂ ਆਵੇਗਾ? ਕਹਿਣਗੇ ਹਾਲੇ 40 ਹਜਾਰ ਵਰ੍ਹੇ ਪਏ ਹਨ। ਤੁਸੀਂ ਸਿੱਧ ਕਰਕੇ ਦੱਸਦੇ ਹੋ ਕਿ ਕਲਪ ਦੀ ਆਯੂ ਹੀ 5 ਹਜਾਰ ਵਰ੍ਹੇ ਹੈ। ਉਹ ਫਿਰ ਸਤਿਯੁਗ ਨੂੰ ਹੀ ਲੱਖਾਂ ਵਰ੍ਹੇ ਦੇ ਦਿੰਦੇ ਹਨ। ਘੋਰ ਹਨ੍ਹੇਰਾ ਹੈ ਨਾ। ਤਾਂ ਮਨੁੱਖ ਕਿਵੇਂ ਮੰਨਨ ਭਗਵਾਨ ਆਇਆ ਹੋਵੇਗਾ। ਉਹ ਸਮਝਦੇ ਹਨ ਭਗਵਾਨ ਉਦੋਂ ਆਉਣਗੇ ਜਦੋਂ ਕਲਯੁਗ ਦਾ ਅੰਤ ਹੋਵੇਗਾ। ਹੁਣ ਤੁਸੀਂ ਬੱਚੇ ਇਨ੍ਹਾਂ ਸਭਨਾਂ ਗੱਲਾਂ ਨੂੰ ਸਮਝਦੇ ਹੋ। ਵਿਨਾਸ਼ ਸਾਹਮਣੇ ਖੜ੍ਹਾ ਹੈ। ਬੱਚਿਆਂ ਨੂੰ ਸਮਝਾਇਆ ਜਾਂਦਾ ਹੈ ਕਿ ਵਿਨਾਸ਼ ਤੋਂ ਪਹਿਲਾਂ ਬਾਪ ਤੋਂ ਵਰਸਾ ਲੈ ਲਵੋ, ਪਰੰਤੂ ਕੁੰਭਕਰਨ ਦੀ ਨੀਂਦ ਵਿੱਚ ਸੋਏ ਪਏ ਹਨ। ਤਾਂ ਵਿਚਾਰੇ ਹਾਏ – ਹਾਏ ਕਰ ਮਰਨਗੇ। ਤੁਹਾਡੀ ਜੈ – ਜੇਕਾਰ ਹੋ ਜਾਵੇਗੀ। ਵਿਨਾਸ਼ ਵਿੱਚ ਹੁੰਦੀ ਹੀ ਹੈ – ਹਾਏ – ਹਾਏ। ਵਿਪ੍ਰੀਤ ਬੁੱਧੀ ਹਾਏ – ਹਾਏ ਹੀ ਕਰਨਗੇ। ਹੁਣ ਤੁਸੀਂ ਹੋ ਸੱਚੇ ਦੀ ਉਲਾਦ ਸੱਚੇ। ਨਰਕ ਦਾ ਵਿਨਾਸ਼ ਹੋਏ ਬਿਗਰ ਸਵਰਗ ਕਿਵੇਂ ਬਣੇਗਾ। ਤੁਸੀਂ ਕਹੋਗੇ ਇਹ ਤੇ ਮਹਾਭਾਰਤ ਲੜ੍ਹਾਈ ਹੈ। ਉਸ ਨਾਲ ਹੀ ਸਵਰਗ ਦੇ ਦਵਾਰ ਖੁਲ੍ਹਣੇ ਹਨ। ਮਨੁੱਖ ਤੇ ਕੁਝ ਵੀ ਨਹੀਂ ਜਾਣਦੇ ਹਨ। ਤੁਹਾਡੀ ਬੁੱਧੀ ਵਿੱਚ ਹੈ ਸਾਨੂੰ ਹੁਣ ਦੈਵੀ ਸਮਰਾਜ ਦਾ ਮੱਖਣ ਮਿਲਦਾ ਹੈ। ਉਹ ਆਪਸ ਵਿੱਚ ਲੜ੍ਹਦੇ ਰਹਿਣਗੇ। ਹਨ ਉਹ ਵੀ ਮਨੁੱਖ, ਤੁਸੀਂ ਵੀ ਮਨੁੱਖ ਪਰੰਤੂ ਉਹ ਹਨ ਆਸੁਰੀ ਸੰਪਰਦਾਇ, ਤੁਸੀਂ ਹੋ ਦੈਵੀ ਸੰਪਰਦਾਇ। ਬਾਪ ਬੱਚਿਆਂ ਨੂੰ ਸਨਮੁੱਖ ਸਮਝਾਉਂਦੇ ਹਨ। ਤੁਸੀਂ ਬੱਚਿਆਂ ਦੇ ਅੰਦਰ ਖੁਸ਼ੀ ਰਹਿੰਦੀ ਹੈ। ਅਨੇਕ ਵਾਰ ਤੁਸੀਂ ਅਜਿਹੀ ਰਾਜਧਾਨੀ ਲਈ ਹੈ, ਜਿਵੇੰ ਹੁਣ ਤੁਸੀਂ ਲੈ ਰਹੇ ਹੋ। ਉਹ ਆਪਸ ਵਿੱਚ ਦੋ ਬਿੱਲੇ ਲੜ੍ਹਦੇ ਹਨ। ਮੱਖਣ ਤੁਹਾਨੂੰ ਮਿਲਦਾ ਹੈ – ਸਾਰੇ ਵਿਸ਼ਵ ਦੀ ਬਾਦਸ਼ਾਹੀ ਦਾ। ਤੁਸੀਂ ਇੱਥੇ ਆਉਂਦੇ ਹੀ ਹੋ ਵਿਸ਼ਵ ਦਾ ਮਾਲਿਕ ਬਣਨ। ਤੁਸੀਂ ਜਾਣਦੇ ਹੋ। ਅਸੀਂ ਬਾਬਾ ਨਾਲ ਯੋਗ ਲਗਾਕੇ ਕਰਮਾਤੀਤ ਅਵਸਥਾ ਨੂੰ ਪਾਵਾਂਗੇ। ਉਹ ਆਪਸ ਵਿੱਚ ਲੜ੍ਹਣਗੇ, ਅਸੀਂ ਵਿਸ਼ਵ ਦੀ ਬਾਦਸ਼ਾਹੀ ਪਾ ਹੀ ਲਵਾਂਗੇ। ਇਹ ਤਾਂ ਕਾਮਨ ਗੱਲ ਹੈ। ਉਹ ਬਾਹੂਬਲ ਵਾਲੇ ਵਿਸ਼ਵ ਦੀ ਬਾਦਸ਼ਾਹੀ ਲੈ ਨਹੀਂ ਸਕਦੇ। ਤੁਸੀਂ ਯੋਗਬਲ ਨਾਲ ਵਿਸ਼ਵ ਦੇ ਮਾਲਿਕ ਬਣਦੇ ਹੋ। ਤੁਹਾਡਾ ਹੈ ਹੀ ਅਹਿੰਸਾ ਪਰਮੋ ਦੈਵੀ ਧਰਮ। ਦੋਵੇਂ ਹਿੰਸਾਵਾਂ ਉੱਥੇ ਹੁੰਦੀਆਂ ਨਹੀਂ। ਕਾਮ ਕਟਾਰੀ ਦੀ ਹਿੰਸਾ ਸਭ ਤੋਂ ਖਰਾਬ ਹੈ ਜੋ ਤੁਹਾਨੂੰ ਆਦਿ – ਮੱਧ – ਅੰਤ ਦੁਖ ਦਿੰਦੀ ਹੈ। ਇਹ ਕਿਸੇ ਨੂੰ ਪਤਾ ਨਹੀਂ ਹੈ ਕਿ ਰਾਵਣ ਰਾਜ ਕਦੋਂ ਹੁੰਦਾ ਹੈ। ਹੁਣ ਪੁਕਾਰਦੇ ਹਨ ਕਿ ਆਕੇ ਸਾਨੂੰ ਪਾਵਨ ਬਨਾਓ ਤਾਂ ਜਰੂਰ ਕਦੇ ਪਾਵਨ ਸਨ ਨਾ। ਭਾਰਤਵਾਸੀ ਬੱਚੇ ਹੀ ਪੁਕਾਰਦੇ ਹਨ – ਦੁਖ ਤੋਂ ਲਿਬਰੇਟ ਕਰੋ, ਸ਼ਾਂਤੀਧਾਮ ਲੈ ਜਾਵੋ। ਦੁਖ ਹਰਕੇ ਸੁਖ ਦਵਾਉ। ਕ੍ਰਿਸ਼ਨ ਨੂੰ ਹਰੀ ਵੀ ਕਹਿੰਦੇ ਹਨ। ਬਾਬਾ ਸਾਨੂੰ ਹਰੀ ਦੇ ਦਵਾਰ ਲੈ ਚੱਲੋ। ਹਰੀ ਦਾ ਦਵਾਰ ਹੈ ਕ੍ਰਿਸ਼ਨਪੁਰੀ। ਇਹ ਹੈ ਕੰਸਪੁਰੀ। ਇਹ ਕੰਸਪੁਰੀ ਸਾਨੂੰ ਪਸੰਦ ਨਹੀਂ ਹੈ। ਮਾਇਆ ਮਛੰਦਰ ਦਾ ਖੇਲ੍ਹ ਵਿਖਾਉਂਦੇ ਹਨ। ਇਹ ਤਾਂ ਤੁਸੀਂ ਜਾਣਦੇ ਹੋ ਰਾਵਣ ਦਾ ਰਾਜ ਦਵਾਪਰ ਤੋਂ ਸ਼ੁਰੂ ਹੁੰਦਾ ਹੈ। ਦੇਵਤੇ ਜੋ ਪਾਵਨ ਸਨ ਉਹ ਪਤਿਤ ਹੋਣੇ ਸ਼ੂਰੁ ਹੁੰਦੇ ਹਨ, ਇਸ ਦੀਆਂ ਵੀ ਨਿਸ਼ਾਨੀਆਂ ਜਗਨਨਾਥਪੁਰੀ ਵਿੱਚ ਹਨ। ਦੁਨੀਆਂ ਵਿੱਚ ਬਹੁਤ ਗੰਦ ਲੱਗਾ ਹੋਇਆ ਹੈ। ਹੁਣ ਅਸੀਂ ਤਾਂ ਉਨ੍ਹਾਂ ਸਭਨਾਂ ਗੱਲਾਂ ਤੋਂ ਨਿਕਲ ਪਰਿਸਥਾਨ ਵਿੱਚ ਜਾਂਦੇ ਹਾਂ। ਇਸ ਵਿੱਚ ਬਹੁਤ ਹਿਮੰਤ ਮਹਾਵੀਰਪਣਾ ਚਾਹੀਦਾ ਹੈ। ਬਾਬਾ ਦਾ ਬਣ ਕੇ ਪਤਿਤ ਥੋੜ੍ਹੀ ਨਾ ਬਣਨਾ ਹੈ। ਉਹ ਸਮਝਦੇ ਹਨ ਇਸਤਰੀ – ਪੁਰਸ਼ ਇਕੱਠੇ ਰਹਿਣ ਅਤੇ ਅੱਗ ਨਾ ਲੱਗੇ, ਇਹ ਹੋ ਨਹੀਂ ਸਕਦਾ ਇਸਲਈ ਹੀ ਹੰਗਾਮਾ ਕਰਦੇ ਹਨ ਕਿ ਇੱਥੇ ਇਸਤਰੀ – ਪੁਰਸ਼ ਨੂੰ ਭਾਈ – ਭੈਣ ਬਣਾਇਆ ਜਾਂਦਾ ਹੈ। ਅਜਿਹਾ ਤਾਂ ਕਿੱਥੇ ਲਿਖਿਆ ਹੋਇਆ ਨਹੀਂ ਹੈ। ਪਤਾ ਨਹੀਂ ਇੱਥੇ ਕਿਹੜਾ ਜਾਦੂ ਹੈ। ਅਰੇ ਤੁਸੀਂ ਬ੍ਰਹਮਾਕੁਮਾਰੀਆਂ ਦੇ ਕੋਲ ਜਾਵੋਗੇ ਤਾਂ ਬਸ ਤੁਹਾਨੂੰ ਉੱਥੇ ਬੰਨ ਰੱਖਣਗੀਆਂ। ਇਵੇਂ – ਇਵੇਂ ਉੱਥੇ ਬਹਿਕਾਉਂਦੇ ਰਹਿੰਦੇ ਹਨ। ਇਹ ਵੀ ਡਰਾਮੇ ਵਿੱਚ ਨੂੰਧ ਹੈ। ਜਿਨ੍ਹਾਂ ਦਾ ਪਾਰਟ ਹੋਵੇਗਾ ਉਹ ਕਿਵੇਂ ਵੀ ਆ ਜਾਣਗੇ, ਇਸ ਵਿੱਚ ਡਰਨ ਦੀ ਗੱਲ ਹੀ ਨਹੀਂ। ਸ਼ਿਵਬਾਬਾ ਤਾਂ ਗਿਆਨ ਦਾ ਸਾਗਰ ਹੈ, ਪਤਿਤ – ਪਾਵਨ ਸ੍ਰਵ ਦਾ ਸਦਗਤੀ ਦਾਤਾ ਹੈ। ਬ੍ਰਹਮਾ ਦਵਾਰਾ ਪਤਿਤ ਤੋੰ ਪਾਵਨ ਬਨਾਉਂਦੇ ਹਨ। ਇਹ ਅੱਖਰ ਅਜਿਹੇ ਵੱਡੇ ਲਿਖੇ ਹੋਣ ਜੋ ਕੋਈ ਵੀ ਆਕੇ ਪੜ੍ਹੇ। ਪਵਿਤ੍ਰਤਾ ਤੇ ਹੀ ਕਿੰਨੇਂ ਵਿਘਨ ਪਾਉਂਦੇ ਹਨ।
ਬਾਬਾ ਕਹਿੰਦੇ ਹਨ ਬੱਚੇ ਕਿਸੇ ਵੀ ਦੇਹਧਾਰੀ ਵਿੱਚ ਮੋਹ ਦੀ ਰਗ ਨਹੀਂ ਚਾਹੀਦੀ। ਜੇਕਰ ਕਿਧਰੇ ਮੋਹ ਦੀ ਰਗ ਹੋਵੇਗੀ ਤਾਂ ਫਸ ਪੈਣਗੇ। ਇੱਥੇ ਤਾਂ ਅੰਮਾ ਮਰੇ ਤਾਂ ਹਲਵਾ ਵੀ ਖਾਣਾ ਹੈ…। ਬਾਬਾ ਸਾਹਮਣੇ ਬਿਠਾਕੇ ਪੁੱਛਦੇ ਹਨ ਕਲ ਤੁਹਾਡਾ ਕੋਈ ਮਰ ਜਾਵੇ ਤਾਂ ਰੋਵੋਗੇ ਤਾਂ ਨਹੀਂ। ਅੱਥਰੂ ਆਇਆ ਤਾਂ ਫੇਲ੍ਹ ਹੋਏ। ਇੱਕ ਸ਼ਰੀਰ ਛੱਡਿਆ ਤਾਂ ਦੁੱਜਾ ਲਿਆ ਇਸ ਵਿੱਚ ਰੋਣ ਦੀ ਕੀ ਗੱਲ ਹੈ। ਦੂਸਰਾ ਕੋਈ ਸੁਣੇ ਤਾਂ ਕਹੇ, ਮੂੰਹ ਤੋਂ ਚੰਗਾ ਤੇ ਬੋਲੋ। ਅਰੇ ਚੰਗਾ ਹੀ ਬੋਲਦੇ ਹਾਂ। ਸਤਿਯੁਗ ਵਿੱਚ ਰੋਣਾ ਤਾਂ ਹੁੰਦਾ ਹੀ ਨਹੀਂ, ਇਹ ਜੀਵਨ ਤੁਹਾਡਾ ਉਨ੍ਹਾਂ ਤੋਂ ਵੀ ਉੱਚ ਹੈ। ਤੁਸੀਂ ਹੋ ਸਭਨੂੰ ਰੋਣ ਤੋਂ ਬਚਾਉਣ ਵਾਲੇ ਫਿਰ ਤੁਸੀਂ ਕਿਵੇਂ ਰੋਵੋਗੇ? ਸਾਨੂੰ ਪਤੀਆਂ ਦਾ ਪਤੀ ਮਿਲਿਆ ਜੋ ਸਾਨੂੰ ਸਵਰਗ ਵਿੱਚ ਲੈ ਜਾਂਦੇ ਹਨ। ਫਿਰ ਨਰਕ ਵਿੱਚ ਡਗਾਉਣ ਵਾਲੇ ਲਈ ਅਸੀਂ ਕਿਉਂ ਰੋਈਏ! ਬਾਬਾ ਕਿੰਨੀਆਂ ਮਿੱਠੀਆਂ – ਮਿੱਠੀਆਂ ਗੱਲਾਂ ਸੁਣਾਉਂਦੇ ਹਨ, ਵਰਸਾ ਲੈਣ ਦੇ ਲਈ। ਇਸ ਸਮੇਂ ਭਾਰਤ ਦਾ ਕਿੰਨਾ ਅਕਲਿਆਣ ਹੋਇਆ ਪਿਆ ਹੈ। ਬਾਪ ਆਕੇ ਕਲਿਆਣ ਕਰਦੇ ਹਨ। ਭਾਰਤ ਨੂੰ ਮਗਧ ਦੇਸ਼ ਕਹਿੰਦੇ ਹਨ। ਸਿੰਧ ਵਰਗੇ ਫੈਸ਼ਨਬੁਲ ਕੋਈ ਹੁੰਦੇ ਨਹੀਂ। ਵਿਲਾਇਤ ਤੋੰ ਫੈਸ਼ਨ ਸਿਖਕੇ ਆਉਂਦੇ ਹਨ। ਬਾਲ (ਵਾਲ) ਬਣਾਉਣ ਵਿੱਚ ਅਜਕਲ ਲੜਕੀਆਂ ਕਿੰਨਾ ਖਰਚਾ ਕਰਦੀਆਂ ਹਨ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਨਰਕ ਦੀਆਂ ਪਰੀਆਂ। ਬਾਪ ਤੁਹਾਨੂੰ ਸਵਰਗ ਦੀਆਂ ਪਰੀਆਂ ਬਨਾਉਂਦੇ ਹਨ। ਕਹਿੰਦੇ ਹਨ ਸਾਡੇ ਲਈ ਤਾਂ ਇੱਥੇ ਹੀ ਸਵਰਗ ਹੈ, ਇਹ ਸੁਖ ਤਾਂ ਲੈ ਲਈਏ। ਕਲ ਕੀ ਹੋਵੇਗਾ – ਅਸੀਂ ਕੀ ਜਾਣੀਏ। ਅਜਿਹੇ ਅਨੇਕਾਂ ਵਿਚਾਰਾਂ ਵਾਲੇ ਆਉਂਦੇ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਸੱਚਾ – ਸੱਚਾ ਰੂਹਾਨੀ ਪੰਡਾ ਬਣ ਸਭ ਨੂੰ ਘਰ ਦਾ ਰਾਹ ਦੱਸਣਾ ਹੈ। ਸ਼ਰੀਰ ਨਿਰਵਾਹ ਅਰਥ ਧੰਧਾ ਕਰਦੇ ਯਾਦ ਦੀ ਯਾਤਰਾ ਵਿੱਚ ਰਹਿਣਾ ਹੈ। ਕੰਮ – ਵਿਵਹਾਰ ਵਿੱਚ ਤੰਗ ਨਹੀਂ ਹੋਣਾ ਹੈ।
2. ਗਿਆਨ ਸ਼ਿੰਗਾਰ ਕਰ ਖੁਦ ਨੂੰ ਸਵਰਗ ਦੀ ਪਰੀ ਬਨਾਉਣਾ ਹੈ। ਇਸ ਤਮੋਪ੍ਰਧਾਨ ਦੁਨੀਆਂ ਵਿੱਚ ਜਿਸਮਾਨੀ ਸ਼ਿੰਗਾਰ ਨਹੀਂ ਕਰਨਾ ਹੈ। ਕਲਯੁਗੀ ਫੈਸ਼ਨ ਛੱਡ ਦੇਣਾ ਹੈ।
ਵਰਦਾਨ:-
ਸਹਿਜਯੋਗੀ ਜੀਵਨ ਦਾ ਅਨੁਭਵ ਕਰਨ ਦੇ ਲਈ ਗਿਆਨ ਸਹਿਤ ਨਿਆਰੇ ਬਣੋ, ਸਿਰ੍ਫ ਬਾਹਰ ਤੋਂ ਨਿਆਰਾ ਨਹੀਂ ਬਣਨਾ ਲੇਕਿਨ ਮਨ ਦਾ ਲਗਾਵ ਨਾ ਹੋਵੇ। ਜਿੰਨਾ ਜੋ ਨਿਆਰਾ ਬਣਦਾ ਉਨ੍ਹਾਂ ਪਿਆਰਾ ਜਰੂਰ ਬਣ ਜਾਂਦਾ ਹੈ। ਨਿਆਰੀ ਅਵਸਥਾ ਪਿਆਰੀ ਲਗਦੀ ਹੈ। ਜੋ ਬਾਹਰ ਦੇ ਲਗਾਵ ਤੋੰ ਨਿਆਰੇ ਨਹੀਂ ਉਹ ਪਿਆਰੇ ਬਣਨ ਦੀ ਬਜਾਏ ਪ੍ਰੇਸ਼ਾਨ ਹੁੰਦੇ ਹਨ ਇਸਲਈ ਸਹਿਜਯੋਗੀ ਮਤਲਬ ਨਿਆਰੇ ਅਤੇ ਪਿਆਰੇ ਪਨ ਦੀ ਯੋਗਤਾ ਵਾਲੇ, ਸ੍ਰਵ ਲਗਾਵਾਂ ਤੋਂ ਮੁਕਤ
ਸਲੋਗਨ:-
➤ Email me Murli: Receive Daily Murli on your email. Subscribe!