29 April 2022 Punjabi Murli Today | Brahma Kumaris

Read and Listen today’s Gyan Murli in Punjabi 

28 April 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਕੁਝ ਵੀ ਸਹਿਣ ਕਰਨਾ ਪਵੇ ਪਰ ਇਸ ਅੰਤਿਮ ਜਨਮ ਵਿੱਚ ਪਵਿੱਤਰ ਜਰੂਰ ਬਣਨਾ ਹੈ, ਬਾਪ ਨੂੰ ਪਵਿੱਤਰਤਾ ਦੀ ਹੀ ਮਦਦ ਚਾਹੀਦੀ ਹੈ।"

ਪ੍ਰਸ਼ਨ: -

ਅੰਤਿਮ ਦ੍ਰਿਸ਼ ਕਿਹੜਾ ਹੋਵੇਗਾ? ਜਿਸਨੂੰ ਸਮਝਣ ਲਈ ਚੰਗੀ ਵਿਸ਼ਾਲ ਬੁੱਧੀ ਚਾਹੀਦੀ ਹੈ?

ਉੱਤਰ:-

ਅੰਤਿਮ ਦ੍ਰਿਸ਼ ਸਭ ਦੇ ਵਾਪਿਸ ਜਾਣ ਦਾ ਹੈ… ਕਿਹਾ ਜਾਂਦਾ ਹੈ ਰਾਮ ਗਓ ਰਾਵਣ ਗਓ .. ਬਾਕੀ ਸ੍ਰਿਸ਼ਟੀ ਦੀ ਸਫ਼ਾਈ ਕਰਨ ਵਾਲੇ, ਨਵੀਂ ਦੁਨੀਆਂ ਦੀ ਤਿਆਰੀ ਕਰਨ ਵਾਲੇ ਥੋੜੇ ਬਚਣਗੇ। ਅਸੀਂ ਵੀ ਜਾਵਾਂਗੇ ਫਿਰ ਜਿੱਥੇ ਜਿੱਤ ਉੱਥੇ ਜਨਮ ਹੋਵੇਗਾ। ਭਾਰਤ ਵਿੱਚ ਹੀ ਜਿੱਤ ਹੋਵੇਗੀ, ਬਾਕੀ ਸਭ ਖਲਾਸ ਹੋ ਜਾਏਗਾ। ਰਾਜੇ ਆਦਿ ਜੋ ਧੰਨਵਾਨ ਹੋਣਗੇ – ਉਹ ਬਚਣਗੇ, ਜਿਨ੍ਹਾਂ ਦੇ ਕੋਲ ਸਾਡਾ ਜਨਮ ਹੋਵੇਗਾ। ਫਿਰ ਅਸੀਂ ਸ਼੍ਰਿਸ਼ਟੀ ਦੇ ਮਾਲਿਕ ਬਣਾਂਗੇ। ਇਹ ਸਮਝਣ ਲਈ ਵਿਸ਼ਾਲ ਬੁੱਧੀ ਚਾਹੀਦੀ ਹੈ।

ਗੀਤ:-

ਨੈਣ ਹੀਣ ਕੋ ਰਾਹ..

ਓਮ ਸ਼ਾਂਤੀ । ਬੱਚਿਆਂ ਨੇ ਗੀਤ ਸੁਣਿਆ ਕਹਿੰਦੇ ਹਨ ਹੇ ਪ੍ਰਭੂ ਅਸੀਂ ਅੰਨੇ ਹਾਂ। ਦਰ ਦਰ ਪਗ – ਪਗ ਠੋਕਰਾਂ ਖਾਦੇ ਰਹਿੰਦੇ ਹਾਂ। ਆਪਣੇ ਨੂੰ ਆਪੇ ਹੀ ਕਹਿੰਦੇ ਹਨ ਕਿ ਅਸੀਂ ਅੰਨੇ ਦੀ ਔਲਾਦ ਅੰਨੇ ਹਾਂ। ਹੈ ਪ੍ਰਭੂ ਆਓ। ਗੁਰੂਆਂ ਦੇ ਦਰ, ਮੰਦਿਰ ਦੇ ਦਰ ਤੇ, ਨਦੀਆਂ ਦੇ ਦਰ ਤੇ ਧੱਕੇ ਖਾਂਦੇ ਰਹਿੰਦੇ ਹਾਂ। ਅਰਥ ਤੇ ਨਹੀਂ ਜਾਣਦੇ ਕਿ ਉਹ ਸਾਡਾ ਬਾਪ ਹੈ। ਪ੍ਰਭੂ ਨੂੰ ਵੀ ਅਨੇਕ ਨਾਮ ਦੇ ਦਿੱਤੇ ਹਨ। ਕਹਿੰਦੇ ਹਨ ਨਿਰਾਕਾਰ ਨਾਮ ਰੂਪ ਤੋਂ ਨਿਆਰਾ ਹੈ। ਹੁਣ ਨਾਮ ਰੂਪ ਤੋਂ ਨਿਆਰੀ ਕੋਈ ਚੀਜ਼ ਹੁੰਦੀ ਨਹੀਂ। ਤੁਸੀਂ ਕਹਿੰਦੇ ਹੋ ਪਰਮਪਿਤਾ ਪਰਮਾਤਮਾ ਕਦੀ ਨਾਮ ਰੂਪ ਤੋਂ ਨਿਆਰਾ ਹੋ ਸਕਦਾ ਹੈ ਕੀ? ਮਨੁੱਖ ਇਹ ਤੇ ਆਪੇ ਹੀ ਗਾਉਂਦੇ ਰਹਿੰਦ ਹਨ ਕਿ ਅਸੀਂ ਅੰਨੇ ਹਾਂ। ਬਾਪ ਆਕੇ ਜਦੋਂ ਰਸਤਾ ਦੱਸਦੇ ਹਨ ਤਾਂ ਸੁਜਾਖ ਹੋ ਜਾਂਦੇ ਹਨ। ਬਾਪ ਜੋ ਗਿਆਨ ਦਾ ਸਾਗਰ ਹੈ, ਉਹ ਤੁਹਾਨੂੰ ਬੱਚਿਆਂ ਨੂੰ ਪੜ੍ਹਾਉਦੇ, ਹਨ, ਮੁਕਤੀ ਜੀਵਨਮੁਕਤੀ ਦਾ ਰਸਤਾ ਦੱਸਦੇ ਹਨ। ਹੋਰ ਕੋਈ ਵੀ ਸਾਧ -ਸੰਤ ਸੰਨਿਆਸੀ ਮੁਕਤੀ ਜੀਵਨਮੁਕਤੀ ਦਾ ਰਸਤਾ ਨਹੀਂ ਦੱਸ ਸਕਦੇ। ਤਾਂ ਉਹਨਾਂ ਨੂੰ ਗੁਰੂ ਕਿਵੇਂ ਕਹਿ ਸਕਦੇ। ਡਰਾਮੇ ਵਿੱਚ ਉਹਨਾਂ ਦਾ ਪਾਰ੍ਟ ਹੈ। ਭਾਰਤ ਨੂੰ ਪਵਿੱਤਰਤਾ ਤੇ ਥਮਾਨਾ ਹੈ। ਭਾਵੇਂ ਪਵਿੱਤਰ ਤੇ ਰਹਿੰਦੇ ਹਨ ਪਰ ਗਿਆਨ-ਯੋਗ ਨਾਲ ਨਹੀਂ ਪਵਿੱਤਰ ਬਣਦੇ ਹਨ। ਦਵਾਈ ਖਾਕੇ ਇੰਦਰੀਆਂ ਨੂੰ ਮੁਰਦਾ ਬਣਾ ਦਿੰਦੇ ਹਨ, ਇਸ ਵਿੱਚ ਕੋਈ ਤਾਕਤ ਨਹੀਂ। ਤਾਕਤ ਤੇ ਉਦੋਂ ਮਿਲੇ ਜਦੋਂ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਜਾਂ ਇਸਤਰੀ ਪੁਰਸ਼ ਦੋਨੋ ਸ੍ਵਯੰਬਰ ਰੱਚ ਸ਼ਾਦੀ ਕਰ ਫਿਰ ਪਵਿੱਤਰ ਰਹਿਣ। ਉਸਨੂੰ ਕਿਹਾ ਜਾਂਦਾ ਹੈ ਬਾਲ ਬ੍ਰਹਮਾਚਾਰੀ ਯੁਗਲ। ਇੱਥੇ ਵੀ ਬਾਪ ਤੋਂ ਬਲ ਮਿਲਦਾ ਹੈ। ਪਰਮਪਿਤਾ ਪਰਮਾਤਮਾ ਹੀ ਆਕੇ ਪਵਿੱਤਰ ਮਾਰਗ ਸਥਾਪਨ ਕਰਦੇ ਹਨ। ਸਤਿਯੁਗ ਵਿੱਚ ਦੇਵੀ ਦੇਵਤਾ ਪਵਿੱਤਰ ਪ੍ਰਵ੍ਰਿਤੀ ਮਾਰਗ ਵਾਲੇ ਸਨ। ਉਹਨਾਂ ਨੂੰ ਪਵਿੱਤਰ ਰਹਿੰਦੇ ਵੀ ਬੱਚੇ ਸਨ। ਮਨੁੱਖ ਇਹ ਨਹੀਂ ਜਾਣਦੇ ਕਿ ਪਰਮਪਿਤਾ ਪਰਮਾਤਮਾ ਕਿਵੇਂ ਬੈਠ ਉਹਨਾਂ ਨੂੰ ਤਾਕਤ ਦਿੰਦੇ ਹਨ, ਜੋ ਘਰ ਗ੍ਰਹਿਸ੍ਤ ਵਿੱਚ ਰਹਿੰਦੇ ਵੀ ਨਗਨ ਨਹੀਂ ਹੁੰਦੇ। ਦ੍ਰੋਪਦੀ ਨੇ ਪੁਕਾਰਿਆ ਸੀ ਕਿ ਇਹ ਦੁਸ਼ਾਸ਼ਨ ਸਾਨੂੰ ਨਗਨ ਕਰਦੇ ਹਨ, ਇਵੇਂ ਇੱਥੇ ਤੇ ਬਹੁਤ ਬੱਚੀਆਂ ਪੁਕਾਰਦੀਆਂ ਹਨ। ਹੁਣ ਪਰਮਾਤਮਾ ਆਕੇ 21 ਜਨਮਾਂ ਦੇ ਲਈ ਨਗਨ ਹੋਣ ਤੋਂ ਬਚਾਉਂਦੇ ਹਨ। ਦ੍ਰੋਪਦੀ ਕੋਈ ਇੱਕ ਨਹੀਂ ਸੀ, ਤੁਸੀਂ ਸਭ ਦ੍ਰੋਪਦੀਆਂ ਹੋ। ਤੁਹਾਨੂੰ ਬੱਚਿਆਂ ਨੂੰ ਸਿੱਖਿਆ ਮਿਲਦੀ ਹੈ – ਭਾਵੇਂ ਪਤੀ ਤੁਹਾਨੂੰ ਮਾਰੇ ਪਿਟੇ ਪਰ ਤੁਹਾਨੂੰ ਸਹਿਣ ਕਰਨਾ ਹੈ ਕਿਉਂਕਿ ਪਵਿੱਤਰ ਹੋਣ ਬਿਗਰ ਤੁਸੀਂ ਪਵਿੱਤਰ ਦੁਨੀਆਂ ਦੇ ਮਾਲਿਕ ਤਾਂ ਬਣ ਨਹੀਂ ਸਕਦੇ। ਕਲਪ – ਕਲਪ ਤੁਸੀਂ ਮਾਤਾਵਾਂ ਹੀ ਸ਼ਿਵ ਸ਼ਕਤੀਆਂ ਬਣੀ ਹੋ। ਜਗਤ ਅੰਬਾ ਸਰਸਵਤੀ ਦੀ ਸ਼ੇਰ ਤੇ ਸਵਾਰੀ ਦਿਖਾਉਂਦੇ ਹਨ, ਇਹ ਵੀ ਮਹਿਮਾ ਤੁਹਾਡੀ ਹੈ। ਇਹ ਹੈ ਹੀ ਪਤਿਤ ਦੁਨੀਆਂ ਮਤਲਬ ਆਸੁਰੀ ਦੁਨੀਆਂ। ਪਾਵਨ ਦੁਨੀਆਂ ਮਾਨਾ ਈਸ਼ਵਰੀ ਦੁਨੀਆਂ। ਤਾਂ ਰਾਮ ਆਕੇ ਰਾਮਰਾਜ ਸਥਾਪਨ ਕਰਦੇ ਹਨ। ਪਵਿੱਤਰਤਾ ਫਸਟ। ਕਾਮ ਵਿਕਾਰ ਬਲਵਾਨ ਹੈ। ਚੰਗੇ – ਚੰਗੇ ਮਨੁੱਖ ਵੀ ਕਹਿ ਦਿੰਦੇ ਹਨ – ਇਮਪੋਸੀਬਲ ਹੈ ਜੋ ਕੋਈ ਪਵਿੱਤਰ ਰਹਿ ਸਕਣ। ਅਰੇ ਸਤਿਯੁਗ ਵਿੱਚ ਦੇਵੀ ਦੇਵਤੇ ਸੰਪੂਰਨ ਨਿਰਵਾਕਾਰੀ ਸਨ। ਤੁਸੀਂ ਮਹਿਮਾ ਗਾਉਂਦੇ ਹੋ ਤੁਸੀਂ ਸੰਪੂਰਨ ਸੰਪੰਨ ਹੋ, ਅਸੀਂ ਨੀਚ ਪਾਪੀ ਹਾਂ। ਤਾਂ ਉਹਨਾਂ ਨੂੰ ਬਣਾਉਣ ਵਾਲਾ ਕੋਈ ਤੇ ਹੋਵੇਗਾ ਨਾ। ਬਾਪ ਨੇ ਸੰਗਮਯੁਗ ਤੇ ਆਕੇ ਸਤਿਯੁਗ ਦੀ ਸਥਾਪਣਾ ਕੀਤੀ ਹੈ ਬਾਪ ਹੀ ਆਕੇ ਆਸੁਰੀ ਦੁਨੀਆਂ ਨੂੰ ਦੇਵੀ ਦੁਨੀਆਂ ਬਣਾਉਂਦੇ ਹਨ। ਲੋਕ ਤੇ ਪਤਿਤ ਦਾ ਅਰਥ ਵੀ ਨਹੀਂ ਸਮਝਦੇ ਹਨ। ਅਰੇ ਤੁਸੀਂ ਪੁਕਾਰਦੇ ਹੋ ਕਿ ਅਸੀਂ ਸਭ ਪਤਿਤ ਹਾਂ, ਹੇ ਪਤਿਤ – ਪਾਵਨ ਆਓ। ਭਾਰਤ ਪਵਿੱਤਰ ਸੀ ਤਾਂ ਡਬਲ ਸਿਰਤਾਜ ਸੀ। ਹੁਣ ਤੁਸੀਂ ਹਰ ਇੱਕ ਦੀ ਬਾਓਗ੍ਰਾਫੀ ਨੂੰ ਵੀ ਜਾਣਦੇ ਹੋ। ਹੁਣ ਤੁਸੀਂ ਬਾਪ ਦੇ ਬਣੇ ਹੋ। ਤੁਹਾਨੂੰ ਗੌਡ ਫਾਦਰ ਹੀ ਬੁੱਧੀ ਵਿੱਚ ਯਾਦ ਆਉਂਦਾ ਹੈ। ਉਹ ਬਾਪ ਨਿਰਾਕਾਰ ਹੈ ਪਰਮਧਾਮ ਵਿੱਚ ਰਹਿਣ ਵਾਲੇ ਹਨ। ਅਜਿਹੇ ਬਾਪ ਨੂੰ ਬਿਲਕੁਲ ਨਹੀਂ ਜਾਣਦੇ। ਮਨੁੱਖ ਇਸ ਸਮੇਂ ਬਹੁਤ ਦੁਖੀ ਹਨ। ਮੌਤ ਦਾ ਦੇਖੋ ਕਿੰਨਾ ਡਰ ਲੱਗਦਾ ਹੈ। ਹੁਣ ਬਾਪ ਕਹਿੰਦੇ ਹਨ ਮੌਤ ਸਾਹਮਣੇ ਖੜ੍ਹਾ ਹੈ। ਪਹਿਲੇ ਖੂਨ ਦੀਆਂ ਨਦੀਆਂ ਬਹਿਣਗੀਆਂ ਫਿਰ ਦੁੱਧ ਦੀਆਂ ਨਦੀਆਂ ਬਹਿਣਗੀਆਂ।

ਹੁਣ ਬਾਪ ਤੁਹਾਨੂੰ ਵਿਸ਼ੇ ਸਾਗਰ ਤੋਂ ਕੱਢ ਸ਼ੀਰ ਸਾਗਰ ਵਿੱਚ ਲੈ ਜਾਂਦੇ ਹਨ। ਲਕਸ਼ਮੀ – ਨਾਰਾਇਣ, ਸ਼ੀਰ ਸਾਗਰ ਸਤਿਯੁਗ ਵਿੱਚ ਹਨ। ਇੱਥੇ ਤੇ ਦੁੱਧ ਪੀਣ ਦੇ ਲਈ ਨਹੀਂ ਮਿਲਦਾ, ਪਾਊਡਰ ਮਿਲਦਾ ਹੈ। ਸਤਿਯੁਗ ਵਿੱਚ ਕੋਈ ਚੀਜ਼ ਦੀ ਕਮੀ ਨਹੀਂ ਰਹਿੰਦੀ। ਬਰੋਬਰ ਭਾਰਤ ਪਹਿਲੇ ਸਵਰਗ ਸੀ ਹੁਣ ਨਰਕ ਹੈ। ਇੱਕ ਦੋ ਨੂੰ ਡਸਦੇ ਰਹਿੰਦੇ ਹਨ। ਸ਼ਕਲ ਵੀ ਮਨੁੱਖ ਦੀ ਹੈ ਪਰ ਚਲਣ ਗੰਦੀ ਹੈ। ਇੱਕ ਦੋ ਨਾਲ ਲੜਦੇ – ਝਗੜਦੇ ਰਹਿੰਦੇ ਹਨ। ਹੈ ਹੀ ਪਾਪ ਆਤਮਾਵਾਂ ਦੀ ਦੁਨੀਆਂ, ਤਾਂ ਸਦਾਚਾਰੀ ਕਿਥੋਂ ਆਏ। ਕਿਸੇ ਨੂੰ ਦਾਨ-ਪੁੰਨ ਕੀਤਾ ਤੇ ਸਦਾਚਾਰੀ ਹੋ ਗਿਆ ਕੀ? ਹੁਣ ਤੇ ਸਭ ਰਾਵਣ ਦੀ ਮਤ ਤੇ ਹਨ। ਦੇਵਤੇ ਕਿੰਨੇ ਸੁੱਖੀ ਸਨ। ਰਾਮਰਾਜ ਅਤੇ ਰਾਵਣਰਾਜ ਕਿਸਨੂੰ ਕਿਹਾ ਜਾਂਦਾ ਹੈ, ਇਹ ਵੀ ਭਾਰਤਵਾਸੀ ਨਹੀਂ ਜਾਣਦੇ ਹਨ। ਰਾਮਰਾਜ ਚਾਹੁੰਦੇ ਹਨ, ਪਰ ਉਹ ਕੌਣ ਸਥਾਪਨ ਕਰਦੇ ਹਨ – ਇਹ ਨਹੀਂ ਜਾਣਦੇ। ਇਸ ਸਮੇਂ ਮਨੁੱਖਾਂ ਨੂੰ ਜੋ ਵੀ ਪੈਸਾ ਦਵੋ ਤਾਂ ਉਸ ਨਾਲ ਪਾਪ ਹੀ ਕਰਦੇ ਹਨ ਕਿਉਂਕਿ ਹੈ ਹੀ ਪਾਪ ਆਤਮਾਵਾਂ ਦੀ ਦੁਨੀਆਂ। ਹੁਣ ਤੁਹਾਨੂੰ ਚੱਲਣਾ ਹੈ ਬਾਪ ਦੀ ਮਤ ਤੇ। ਤੁਸੀਂ ਸਮਝਦੇ ਹੋ ਅਸੀਂ ਤੇ ਬਾਪ ਕੋਲੋਂ ਵਰਸਾ ਲੈ ਰਹੇ ਹਾਂ। ਪਰ ਇਹ ਅੰਤਿਮ ਜਨਮ ਪਵਿੱਤਰ ਬਣੋ, 63 ਜਨਮ ਤੁਸੀਂ ਵਿਕਾਰ ਵਿੱਚ ਗਏ ਹੋ। ਹੁਣ ਇੱਕ ਜਨਮ ਪਵਿੱਤਰਤਾ ਦੀ ਮਦਦ ਕਰੋ ਤਾਂ ਪਵਿੱਤਰ ਰਹਿਣਾ ਪਵੇਗਾ। ਕ੍ਰਿਸ਼ਨ ਗੋਰਾ ਸੀ ਫਿਰ ਕਾਮ ਚਿਤਾ ਤੇ ਬੈਠਣ ਨਾਲ ਸ਼ਾਮ ਬਣਿਆ ਹੈ। ਫਿਰ ਗਿਆਨ ਚਿਤਾ ਤੇ ਬੈਠਣ ਨਾਲ ਗੋਰਾ ਸਵਰਗ ਦਾ ਮਾਲਿਕ ਬਣਦੇ ਹਨ। ਤੁਸੀਂ ਹੀ ਦੇਵਤਾ ਸੀ, ਹੁਣ ਅਸੁਰ ਬਣ ਗਏ ਹੋ। ਇਹ ਚੱਕਰ ਹੈ ਪੂਜਯ ਸੋ ਫਿਰ ਪੁਜਾਰੀ… ਸੰਨਿਆਸੀ ਕਹਿ ਦਿੰਦੇ ਹਨ ਆਤਮਾ ਸੋ ਪਰਮਾਤਮਾ। ਰਾਤ ਦਿਨ ਦਾ ਫਰਕ ਹੋ ਗਿਆ। ਡਰਾਮੇ ਅਨੁਸਾਰ ਸਾਰਿਆਂ ਨੂੰ ਡਿੱਗਣਾ ਹੀ ਹੈ। ਹੁਣ ਤੁਹਾਨੂੰ ਗੁਰੂਆਂ ਦਾ ਗੁਰੂ, ਪਤੀਆਂ ਦਾ ਪਤੀ ਬੇਹੱਦ ਦਾ ਬਾਪ ਮਿਲਿਆ ਹੈ, ਤਾਂ ਉਨ੍ਹਾਂ ਦੀ ਸ਼੍ਰੀਮਤ ਤੇ ਚਲਣਾ ਹੈ। ਪਰਮਪਿਤਾ ਪਰਮਾਤਮਾ ਨੂੰ ਤੇ ਮੰਨਦੇ ਹੋ ਨਾ। ਸ਼ਿਵ ਜਯੰਤੀ ਵੀ ਮਨਾਉਂਦੇ ਹਨ ਨਹੀਂ ਤੇ ਸ਼ਿਵਬਾਬਾ ਨੇ ਕੀ ਆਕੇ ਕੀਤਾ! ਕਿਵੇਂ ਕੀਤਾ? ਸੋਮਨਾਥ ਦਾ ਇਨਾਂ ਵੱਡਾ ਮੰਦਰ ਬਣਾਇਆ ਹੈ। ਜ਼ਰੂਰ ਭਾਰਤ ਵਿੱਚ ਹੀ ਆਏ ਹਨ। ਕਿਵੇਂ ਆਇਆ, ਕੀ ਕੀਤਾ, ਕੁਝ ਵੀ ਦੱਸ ਨਹੀਂ ਸਕਦੇ। ਇਹ ਵੀ ਪਰਮਪਰਾ ਤੋਂ ਚੱਲਿਆ ਆਉਂਦਾ ਹੈ। ਗੰਗਾ ਦਾ ਮੇਲਾ, ਕੁੰਭ ਦਾ ਮੇਲਾ ਕਹਿੰਦੇ ਹਨ ਪਰਮਪਰਾ ਤੋਂ ਚੱਲਿਆ ਆਉਂਦਾ ਹੈ। ਇਹ ਸਭ ਉਲਟਾ ਦੱਸਦੇ ਹਨ ਕਿ ਸਤਿਯੁਗ ਤੋਂ ਹੀ ਦੁਨੀਆਂ ਪਤਿਤ ਸੀ? ਜੋ ਕੁਝ ਦੱਸਦੇ ਹਨ, ਅਰਥ ਕੁਝ ਵੀ ਨਹੀਂ ਸਮਝਦੇ। ਇਸਨੂੰ ਭਗਤੀ ਮਾਰਗ ਕਿਹਾ ਜਾਂਦਾ ਹੈ। ਕ੍ਰਾਇਸਟ ਫਿਰ ਕਦੋਂ ਆਏਗਾ? ਕਿਸੇ ਨੂੰ ਪਤਾ ਨਹੀਂ ਹੈ। ਪ੍ਰਦਰਸ਼ਨੀ ਵਿੱਚ ਤੁਸੀਂ ਹਜਾਰਾਂ ਨੂੰ ਸਮਝਾਉਂਦੇ ਹੋ ਫਿਰ ਵੀ ਕੋਟਾਂ ਵਿੱਚੋਂ ਕੋਈ ਨਿਕਲਦਾ ਹੈ ।

ਹੁਣ ਤੁਸੀਂ ਬੇਹੱਦ ਦੇ ਬਾਪ ਕੋਲੋਂ ਬੇਹੱਦ ਦਾ ਵਰਸਾ ਪਾਉਦੇ ਹੋ। ਤੁਸੀਂ ਜਾਣਦੇ ਹੋ ਹੁਣ ਦੁਨੀਆਂ ਬਦਲ ਰਹੀ ਹੈ । ਤੁਸੀਂ ਕਹਿੰਦੇ ਹੋ ਕਿ ਅਸੀਂ ਸੰਨਿਆਸੀਆਂ ਤੋਂ ਵੀ ਪਵਿੱਤਰ ਰਹਿ ਕੇ ਦਿਖਾਵਾਂਗੇ। ਅੱਗੇ ਚੱਲਕੇ ਉਹ ਲੋਕ ਵੀ ਮੰਨਣਗੇ ਕਿ ਇਹਨਾਂ ਨੂੰ ਸਿੱਖਿਆ ਦੇਣ ਵਾਲਾ ਪਰਮਪਿਤਾ ਪਰਮਾਤਮਾ ਹੈ। ਤੁਸੀਂ ਸਿਰਫ ਇਹ ਸਿੱਧ ਕਰ ਦੱਸੋ ਕਿ ਬਾਪ ਸਰਵਵਿਆਪੀ ਨਹੀਂ ਹੈ, ਗੀਤਾ ਸ਼੍ਰੀਕ੍ਰਿਸ਼ਨ ਨੇ ਨਹੀਂ ਗਾਈ ਹੈ, ਤਾਂ ਉਹਨਾਂ ਦੀ ਆਬਰੂ ਇੱਕਦਮ ਚਟ ਹੋ ਜਾਏ। ਇਹ ਸਭ ਪਿਛਾੜੀ ਵਿੱਚ ਹੋਵੇਗਾ। ਤੁਸੀਂ ਬੱਚੇ ਹੁਣ ਸਮਝਦੇ ਹੋ ਪਰਮਪਿਤਾ ਪਰਮਾਤਮਾ ਸਾਡਾ ਬਾਪ ਹੈ। ਪਹਿਲੇ ਸੂਕ੍ਸ਼੍ਮਵਤਨ ਵਿੱਚ ਬ੍ਰਹਮਾ ਵਿਸ਼ਨੂੰ ਸ਼ੰਕਰ ਇਹ ਰਚਨਾ ਰਚਦੇ ਹਨ। ਬ੍ਰਹਮਾ ਹੈ ਪ੍ਰਜਾਪਿਤਾ। ਬ੍ਰਹਮਾ ਹੀ ਬ੍ਰਾਹਮਣ ਪੈਦਾ ਕਰਦੇ ਹਨ। ਬ੍ਰਾਹਮਣ ਵਰਣ ਹੈ ਸਭ ਤੋਂ ਉੱਚ। ਸ਼ਿਵਬਾਬਾ ਦੇ ਮੁੱਖ ਵੰਸ਼ਾਵਲੀ ਬ੍ਰਾਹਮਣ। ਉਹ ਹਨ ਕੁੱਖ ਵੰਸ਼ਾਵਲੀ। ਬਾਪ ਦੀ ਸ਼੍ਰੀਮਤ ਤੇ ਚੱਲਣ ਨਾਲ ਤੁਸੀਂ ਪਾਵਨ ਬਣਨ ਵਾਲੇ ਹੋ। ਦੇਹਧਰੀਆਂ ਨੂੰ ਭੁੱਲ ਜਾਣਾ ਹੈ। ਮਿਹਨਤ ਹੈ ਨਾ। ਹੁਣ ਸਭ ਨਾਟਕ ਪੂਰਾ ਹੁੰਦਾ ਹੈ, ਜੋ ਵੀ ਐਕਟਰਸ ਹਨ ਸਭ ਚਲੇ ਜਾਣਗੇ, ਬਾਕੀ ਥੋੜਾ ਰਹਿਣਗੇ। ਰਾਮ ਗਓ ਰਾਵਣ ਗਓ… ਬਾਕੀ ਬਚਣਗੇ ਕੌਣ? ਦੋਵਾਂ ਪਾਸੇ ਦੇ ਥੋੜੇ -ਥੋੜੇ ਹੀ ਬਚਣਗੇ, ਬਾਕੀ ਸਾਰੇ ਵਾਪਿਸ ਚਲੇ ਜਾਣਗੇ। ਫਿਰ ਮਕਾਨ ਆਦਿ ਬਣਾਉਣ ਵਾਲੇ, ਸਫ਼ਾਈ ਕਰਨ ਵਾਲੇ ਵੀ ਬਚਦੇ ਹਨ। ਸਮੇਂ ਚਾਹੀਦਾ ਹੈ ਨਾ। ਅਸੀਂ ਵੀ ਚਲੇ ਜਾਵਾਂਗੇ। ਤੁਹਾਨੂੰ ਰਜਾਈ ਵਿੱਚ ਜਨਮ ਮਿਲੇਗਾ। ਉਹ ਫਿਰ ਸਫ਼ਾਈ ਕਰਦੇ ਹਨ। ਬਾਬਾ ਨੇ ਕਿਹਾ ਹੈ ਜਿੱਥੇ ਜਿੱਤ ਉੱਥੇ ਜਨਮ। ਭਾਰਤ ਵਿੱਚ ਜਿੱਤ ਹੋਵੇਗੀ। ਬਾਕੀ ਉਹ ਸਭ ਖਲਾਸ ਹੋ ਜਾਣਗੇ। ਰਾਜੇ ਆਦਿ ਜੋ ਧੰਨਵਾਨ ਹੋਣਗੇ, ਉਹ ਬਚਣਗੇ, ਜਿਨ੍ਹਾਂ ਦੇ ਕੋਲ ਤੁਸੀਂ ਜਨਮ ਲਵੋਗੇ। ਸਾਰੀ ਸ੍ਰਿਸ਼ਟੀ ਦਾ ਫਿਰ ਤੁਹਾਨੂੰ ਮਾਲਿਕ ਬਣਨਾ ਹੈ। ਇਵੇਂ ਨਹੀਂ ਕਿ ਇੱਥੇ ਦਾ ਧਨ ਦੌਲਤ ਕੋਈ ਤੁਹਾਨੂੰ ਉੱਥੇ ਕੰਮ ਵਿੱਚ ਆਏਗਾ। ਇੱਥੇ ਦੀ ਮਲਕੀਅਤ ਤਾਂ ਵਰਥ ਨਾਟ ਏ ਪੈਨੀ ਹੈ। ਉੱਥੇ ਸਭ ਕੁਝ ਨਵਾਂ ਬਣ ਜਾਏਗਾ। ਹੀਰੇ ਜਵਾਹਰਾਤਾਂ ਦੀਆਂ ਖਾਣੀਆਂ ਭਰਪੂਰ ਹੋ ਜਾਣਗੀਆਂ। ਨਹੀਂ ਤੇ ਮਹਿਲ ਕਿਥੋਂ ਬਣਨਗੇ। ਕਿੰਨੀ ਬੁੱਧੀ ਚਾਹੀਦੀ ਹੈ ਸਮਝਣ ਦੇ ਲਈ।

ਤੁਸੀਂ ਬੱਚੇ ਹੁਣ ਡਬਲ ਅਹਿੰਸਕ ਬਣਦੇ ਹੋ, ਤੁਸੀਂ ਜਾਣਦੇ ਹੋ ਅਸੀਂ ਕੋਈ ਵੀ ਹਿੰਸਾ ਕਰ ਨਹੀਂ ਸਕਦੇ। ਉੱਥੇ ਤੇ ਡਬਲ ਹਿੰਸਾ ਹੈ। ਸਤਿਯੁਗ ਵਿੱਚ ਹਿੰਸਾ ਹੁੰਦੀ ਹੀ ਨਹੀਂ। ਉਹਨਾਂ ਨੂੰ ਹੀ ਸਵਰਗ ਕਿਹਾ ਜਾਂਦਾ ਹੈ। ਬਾਪ ਕਹਿੰਦੇ ਹਨ ਤੁਸੀਂ ਸਮਝਦੇ ਹੋ – ਇਹ ਗਿਆਨ ਸ਼ਾਹੂਕਾਰਾਂ ਦੇ ਲਈ ਮੁਸ਼ਕਿਲ ਹੈ। ਬਾਬਾ ਹੈ ਗਰੀਬ ਨਿਵਾਜ਼, ਸ਼ਿਵਬਾਬਾ ਤੇ ਦਾਤਾ ਹੈ। ਇਹ ਮਕਾਨ ਆਦਿ ਸਭ ਤੁਹਾਡੇ ਲਈ ਹਨ। ਵਿਸ਼ਵ ਦਾ ਮਾਲਿਕ ਤੁਹਾਨੂੰ ਹੀ ਬਣਨਾ ਹੈ। ਤਾਂ ਫਿਰ ਮੈਂ ਨਵੇਂ ਮਕਾਨ ਵਿੱਚ ਕਿਉਂ ਬੈਠਾਂ! ਇਹ ਬਾਬਾ ਕਹੇਂ ਅਸੀਂ ਤੇ ਨਹੀਂ ਬੈਠਾਂਗੇ। ਬਾਬਾ ਕਹਿੰਦੇ ਹਨ ਮੈਂ ਨਹੀਂ ਬੈਠਦਾ ਤਾਂ ਤੁਸੀਂ ਕਿਵੇਂ ਬੈਠੋਗੇ। ਸ਼ਿਵਬਾਬਾ ਕਹਿੰਦੇ ਹਨ – ਮੈਂ ਅਭੋਕਤਾ, ਅਸੋਚਤਾ ਹਾਂ, ਅਭੋਗਤਾ, ਅਸੋਚਤਾ ਦਾ ਅਰਥ ਕੀ ਹੈ – ਉਹ ਵੀ ਤੁਸੀਂ ਜਾਣਦੇ ਹੋ। ਅੱਛਾ

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਹੁਣ ਨਾਟਕ ਪੂਰਾ ਹੋ ਰਿਹਾ ਹੈ, ਵਾਪਿਸ ਘਰ ਚਲਣਾ ਹੈ ਇਸਲਈ ਪਾਵਨ ਜ਼ਰੂਰ ਬਣਨਾ ਹੈ। ਕਿਸੇ ਵੀ ਦੇਹਧਾਰੀ ਦੀ ਯਾਦ ਨਹੀਂ ਕਰਨੀ ਹੈ।

2. ਬਾਪ ਤੋਂ ਬਲ ਲੈਕੇ ਇਸ ਅੰਤਿਮ ਜਨਮ ਵਿੱਚ ਇਸਤਰੀ ਪੁਰਸ਼ ਨਾਲ ਰਹਿੰਦੇ ਵੀ ਪਵਿੱਤਰ ਬਣਕੇ ਦਿਖਾਉਣਾ ਹੈ। ਬੇਹੱਦ ਦਾ ਬਾਪ ਮਿਲਿਆ ਹੈ, ਤੇ ਉਸਦੀ ਸ਼੍ਰੀਮਤ ਤੇ ਜ਼ਰੂਰ ਚੱਲਣਾ ਹੈ।

ਵਰਦਾਨ:-

ਜਦੋਂ ਤੁਸੀਂ ਬੱਚੇ ਆਪਣੇ ਸਤਿਯੁਗੀ ਰਾਜ ਵਿੱਚ ਸੀ ਤਾਂ ਵਿਅਰਥ ਅਤੇ ਮਾਇਆ ਤੋਂ ਇਨੋਸੈਂਟ ਸੀ ਇਸਲਈ ਦੇਵਤਾਵਾਂ ਨੂੰ ਸੇਂਟ ਅਤੇ ਮਹਾਨ ਆਤਮਾ ਕਹਿੰਦੇ ਹਨ। ਤਾਂ ਆਪਣੇ ਉਹ ਹੀ ਸੰਸਕਾਰ ਇਮਰਜ ਕਰ, ਵਿਅਰਥ ਦੇ ਅਵਿੱਦਿਆ ਸਵਰੂਪ ਬਣੋ। ਸਮੇਂ, ਸ਼ਵਾਸ, ਬੋਲ, ਕਰਮ, ਸਭ ਵਿੱਚ ਵਿਅਰਥ ਦੀ ਅਵਿੱਦਿਆ ਮਤਲਬ ਇਨੋਸੇਂਟ। ਜਦ ਵਿਅਰਥ ਦੀ ਅਵਿੱਦਿਆ ਹੋਵੇਗੀ ਤਾਂ ਦਿਵ੍ਯਤਾ ਆਪੇ ਹੀ ਅਤੇ ਸਹਿਜ ਅਨੁਭਵ ਹੋਵੇਗੀ ਇਸਲਈ ਇਹ ਨਹੀਂ ਸੋਚੋ ਕਿ ਪੁਰਸ਼ਾਰਥ ਤਾਂ ਕਰ ਰਹੇ ਹਾਂ – ਲੇਕਿਨ ਪੁਰਸ਼ ਬਣ ਇਸ ਰਥ ਦਵਾਰਾ ਕੰਮ ਕਰਾਓ। ਇੱਕ ਵਾਰ ਦੀ ਗਲਤੀ ਦੁਬਾਰਾ ਰਿਪੀਟ ਨਾ ਹੋਵੇ।

ਸਲੋਗਨ:-

“ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ

ਕਈ ਮਨੁੱਖ ਪ੍ਰਸ਼ਨ ਪੁੱਛਦੇ ਹਨ ਕਿ ਕੀ ਸਬੂਤ ਹੈ ਕਿ ਅਸੀਂ ਆਤਮਾ ਹਾਂ! ਹੁਣ ਇਸ ਤੇ ਸਮਝਾਇਆ ਜਾਂਦਾ ਹੈ, ਜਦ ਅਸੀਂ ਕਹਿੰਦੇ ਹਾਂ ਅਹਿਮ ਆਤਮਾ ਉਸ ਪਰਮਾਤਮਾ ਦੀ ਸੰਤਾਨ ਹਾਂ, ਹੁਣ ਇਹ ਹੈ ਆਪਣੇ ਆਪ ਤੋਂ ਪੁੱਛਣ ਦੀ ਗੱਲ। ਅਸੀਂ ਜੋ ਸਾਰਾ ਦਿਨ ਮੈਂ ਮੈਂ ਕਹਿੰਦਾ ਰਹਿੰਦਾ ਹਾਂ, ਉਹ ਕਿਹੜੀ ਪਾਵਰ ਹੈ ਅਤੇ ਫਿਰ ਜਿਸ ਨੂੰ ਅਸੀਂ ਯਾਦ ਕਰਦੇ ਹਾਂ ਉਹ ਸਾਡਾ ਕੌਣ ਹੈ? ਜਦ ਕੋਈ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਜ਼ਰੂਰ ਅਸੀਂ ਆਤਮਾਵਾਂ ਨੂੰ ਉਨ੍ਹਾਂ ਦਵਾਰਾ ਕੁਝ ਚਾਹੀਦਾ ਹੈ, ਹਰ ਸਮੇਂ ਉਨ੍ਹਾਂ ਦੀ ਯਾਦ ਰਹਿਣ ਨਾਲ ਹੀ ਸਾਨੂੰ ਉਸ ਦਵਾਰਾ ਪ੍ਰਾਪਤੀ ਹੋਵੇਗੀ। ਵੇਖੋ, ਮਨੁੱਖ ਜੋ ਕੁਝ ਕਰਦਾ ਹੈ ਜ਼ਰੂਰ ਮਨ ਵਿਚ ਕੋਈ ਨਾ ਕੋਈ ਸ਼ੁਭ ਇੱਛਾ ਜ਼ਰੂਰ ਰਹਿੰਦੀ ਹੈ, ਕੋਈ ਨੂੰ ਸੁਖ ਦੀ, ਕੋਈ ਨੂੰ ਸ਼ਾਂਤੀ ਦੀ ਇੱਛਾ ਹੈ ਤਾਂ ਜ਼ਰੂਰ ਜਦ ਇੱਛਾ ਪੈਦਾ ਹੁੰਦੀ ਹੈ ਤਾਂ ਜ਼ਰੂਰ ਕੋਈ ਲੈਣ ਵਾਲਾ ਹੈ ਅਤੇ ਜਿਸ ਦਵਾਰਾ ਉਹ ਇੱਛਾ ਪੂਰੀ ਹੁੰਦੀ ਹੈ ਉਹ ਜ਼ਰੂਰ ਕੋਈ ਦੇਣ ਵਾਲਾ ਹੈ, ਤਾਂ ਤੇ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਹੁਣ ਇਸ ਰਾਜ ਨੂੰ ਪੂਰਨ ਤਰੀਕੇ ਨਾਲ ਸਮਝਾਉਣਾ ਹੈ, ਉਹ ਕੌਣ ਹੈ? ਇਹ ਬੋਲਣ ਵਾਲੀ ਸ਼ਕਤੀ ਮੈਂ ਆਪ ਆਤਮਾ ਹਾਂ, ਜਿਸ ਦਾ ਆਕਾਰ ਜਯੋਤੀ ਬਿੰਦੂ ਮਿਸਲ ਹੈ, ਜਦ ਮਨੁੱਖ ਸਥੂਲ ਸ਼ਰੀਰ ਛੱਡਦਾ ਹੈ ਤਾਂ ਉਹ ਨਿਕਲ ਜਾਂਦੀ ਹੈ। ਭਾਵੇਂ ਇਨ੍ਹਾਂ ਅੱਖਾਂ ਤੋਂ ਨਹੀਂ ਵਿਖਾਈ ਪੈਂਦੀ ਹੈ, ਹੁਣ ਇਸ ਤੋਂ ਸਿੱਧ ਹੈ ਕਿ ਉਸ ਦਾ ਸਥੂਲ ਆਕਾਰ ਨਹੀਂ ਹੈ ਪਰ ਮਨੁੱਖ ਮਹਿਸੂਸ ਜ਼ਰੂਰ ਕਰਦੇ ਹਨ ਕਿ ਆਤਮਾ ਨਿਕਲ ਗਈ। ਤਾਂ ਅਸੀਂ ਉਸ ਨੂੰ ਆਤਮਾ ਹੀ ਕਹਾਂਗੇ ਜੋ ਆਤਮਾ ਜਯੋਤੀ ਸਵਰੂਪ ਹੈ, ਤਾਂ ਜ਼ਰੂਰ ਉਸ ਆਤਮਾ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਵੀ ਉਸ ਦੇ ਹੀ ਰੂਪ ਮੁਅਫਿਕ ਹੋਵੇਗਾ, ਜੋ ਜਿਵੇਂ ਹੋਵੇਗਾ ਉਨ੍ਹਾਂ ਦੀ ਪੈਦਾਇਸ਼ ਵੀ ਉਵੇਂ ਹੋਵੇਗੀ। ਫਿਰ ਅਸੀਂ ਆਤਮਾਵਾਂ ਉਸ ਪਰਮਾਤਮਾ ਨੂੰ ਕਿਓਂ ਕਹਿੰਦੇ ਹਾਂ ਕਿ ਉਹ ਅਸੀਂ ਸਰਵ ਆਤਮਾਵਾਂ ਤੋਂ ਪਰਮ ਹੈ? ਕਿਓਂਕਿ ਉਨ੍ਹਾਂ ਦੇ ਉੱਪਰ ਕੋਈ ਵੀ ਮਾਇਆ ਦਾ ਲੇਪ -ਛੇਪ ਨਹੀਂ ਹੈ। ਬਾਕੀ ਅਸੀਂ ਆਤਮਾਵਾਂ ਦੇ ਉੱਪਰ ਮਾਇਆ ਦਾ ਲੇਪ – ਛੇਪ ਜ਼ਰੂਰ ਲਗਦਾ ਹੈ ਕਿਓਂਕਿ ਅਸੀਂ ਜਨਮ ਮਰਨ ਦੇ ਚੱਕਰ ਵਿੱਚ ਆਉਂਦੀਆਂ ਹਾਂ। ਹੁਣ ਇਹ ਹੈ ਆਤਮਾ ਅਤੇ ਪਰਮਾਤਮਾ ਵਿਚ ਫਰਕ। ਅੱਛਾ – ਓਮ ਸ਼ਾਂਤੀ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top