28 October 2021 PUNJABI Murli Today | Brahma Kumaris

Read and Listen today’s Gyan Murli in Punjabi 

October 27, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਦੇਰੀ ਨਾਲ ਆਉਂਦੇ ਹੋਏ ਤੇਜ਼ ਪੁਰਸ਼ਾਰਥ ਕਰੋ ਤਾਂ ਬਹੁਤ ਅੱਗੇ ਜਾ ਸਕਦੇ ਹੋ, ਦੂਜਿਆਂ ਦੀ ਚਿੰਤਾ ਛੱਡ ਆਪਣੇ ਪੁਰਸ਼ਾਰਥ ਵਿੱਚ ਲੱਗ ਜਾਵੋ"

ਪ੍ਰਸ਼ਨ: -

ਕਿਹੜਾ ਕਰਤਵਿਆ ਇੱਕ ਬਾਪ ਦਾ ਹੈ ਜੋ ਕਿਸੇ ਮਨੁੱਖ ਦਾ ਹੋ ਨਹੀਂ ਸਕਦਾ?

ਉੱਤਰ:-

ਮਨੁੱਖ ਨੂੰ ਦੇਵਤਾ ਬਣਾਉਣਾ, ਉਸਨੂੰ ਸ਼ਾਂਤੀਧਾਮ, ਸੁਖਧਾਮ ਦਾ ਮਾਲਿਕ ਬਣਾ ਦੇਣਾ, ਇਹ ਕਰਤਵਿਆ ਇੱਕ ਬਾਪ ਦਾ ਹੀ ਹੈ ਜੋ ਮਨੁੱਖ ਨਹੀਂ ਕਰ ਸਕਦਾ। ਤੁਹਾਨੂੰ ਨਿਸ਼ਚੇ ਹੈ ਇੱਕ ਸੰਗਮ ਤੇ ਹੀ ਅਸੀਂ ਭਗਵਾਨੁਵਾਚ ਸੁਣਦੇ ਹਾਂ। ਹੁਣ ਖ਼ੁਦ ਭਗਵਾਨ ਕਲਪ ਪਹਿਲਾਂ ਮੁਆਫ਼ਿਕ ਰਾਜਯੋਗ ਸਿਖਾ ਰਹੇ ਹਨ।

ਓਮ ਸ਼ਾਂਤੀ ਰੂਹਾਨੀ ਬੇਹੱਦ ਦਾ ਬਾਪ ਬੇਹੱਦ ਦੇ ਰੂਹਾਨੀ ਬੱਚਿਆਂ ਪ੍ਰਤੀ ਸਮਝਾਉਂਦੇ ਹਨ। ਇਹ ਇੱਕ – ਇੱਕ ਅੱਖਰ ਅਤੇ ਗਿਆਨ ਰਤਨ ਲੱਖਾਂ ਰੁਪਈਆਂ ਦਾ ਹੈ। ਬਾਪ ਨੇ ਸਮਝਾਇਆ ਹੈ – ਪਰਮਾਤਮਾ ਨੂੰ ਰੂਪ ਬਸੰਤ ਵੀ ਕਹਿੰਦੇ ਹਨ। ਉਨ੍ਹਾਂ ਦਾ ਰੂਪ ਵੀ ਹੈ, ਨਾਮ ਸ਼ਿਵਬਾਬਾ ਹੈ। ਉਹ ਗਿਆਨ ਦਾ ਸਾਗਰ ਹੈ, ਜਿਸ ਗਿਆਨ ਨਾਲ ਸਦਗਤੀ ਹੁੰਦੀ ਹੈ। ਗਿਆਨ ਧਨ ਵੀ ਹੈ। ਗਿਆਨ ਪੜ੍ਹਾਈ ਵੀ ਹੈ। ਇਹ ਗਿਆਨ ਦਿੰਦੇ ਹਨ – ਸਪ੍ਰਿਚੁਅਲ ਫਾਦਰ। ਆਤਮਾ ਨੂੰ ਕਿਹਾ ਜਾਂਦਾ ਹੈ – ਸਪ੍ਰਿਚੁਅਲ ਰੂਹ। ਭਗਤੀਮਾਰਗ ਵਿੱਚ ਆਤਮਾਵਾਂ ਕਿੰਨੀਆਂ ਭਟਕਦੀਆਂ ਹਨ, ਬਾਪ ਨੂੰ ਮਿਲਣ ਦੇ ਲਈ। ਉਨ੍ਹਾਂ ਨੂੰ ਲੱਭਦੀਆਂ ਹਨ। ਸਮਝਦੇ ਵੀ ਹਨ ਭਗਵਾਨ ਇੱਕ ਸ਼ਿਵ ਹੈ ਫਿਰ ਵੀ ਧੱਕੇ ਖਾਂਦੇ ਰਹਿੰਦੇ ਹਨ। ਬਾਪ ਆਕੇ ਸਮਝਾਉਂਦੇ ਹਨ ਕਿ ਰੂਹਾਨੀ ਬੱਚਿਓ, ਤੁਸੀਂ ਤਾਂ ਅਵਿਨਾਸ਼ੀ ਹੋ, ਪਰਮਧਾਮ ਵਿੱਚ ਰਹਿਣ ਵਾਲੇ ਹੋ, ਜਿਥੋਂ ਫਿਰ ਆਉਂਦੇ ਹੋ ਇੱਥੇ ਪਾਰਟ ਵਜਾਉਣ। ਤੁਸੀਂ ਦੂਰਦੇਸ਼ ਦੇ ਰਹਿਣ ਵਾਲੇ ਹੋ। ਇਹ ਡਰਾਮਾ ਹੈ ਇਸ ਦਾ ਨਾਮ ਹੈ ਹਾਰ ਜਿੱਤ ਦਾ ਖੇਲ੍ਹ। ਸੁਖ – ਦੁਖ ਦਾ ਖੇਲ੍ਹ। ਬਾਪ ਸਮਝਾਉਂਦੇ ਹਨ ਕਿ ਅਸੀਂ ਅਤੇ ਤੁਸੀਂ ਸਭ ਸ਼ਾਂਤੀਧਾਮ ਦੇ ਰਹਿਣ ਵਾਲੇ ਹਾਂ। ਉਸਨੂੰ ਨਿਰਵਾਣਧਾਮ ਵੀ ਕਹਿੰਦੇ ਹਨ। ਪਹਿਲਾਂ ਤਾਂ ਇਹ ਨਿਸ਼ਚੇ ਕਰਨਾ ਹੈ ਕਿ ਅਸੀਂ ਉੱਥੇ ਦੇ ਰਹਿਣ ਵਾਲੇ ਹਾਂ। ਅਸੀਂ ਆਤਮਾ ਦਾ ਸਵਧਰਮ ਹੈ ਸ਼ਾਂਤ। ਆਤਮਾ ਬਿੰਦੀ ਵਿੱਚ ਸਾਰਾ ਅਵਿਨਾਸ਼ੀ ਪਾਰਟ ਭਰਿਆ ਹੋਇਆ ਹੈ। ਬਾਪ ਪੜ੍ਹਾਉਂਦੇ ਵੀ ਤੁਹਾਨੂੰ ਹਨ, ਤੁਸੀਂ ਦੁਨੀਆਂ ਵਾਲੇ ਮਨੁੱਖਾਂ ਦੀ ਚਿੰਤਾ ਕਰਦੇ ਹੋ। ਤੁਹਾਨੂੰ ਨਿਸ਼ਚੇ ਹੈ ਨਾ ਕਿ ਭਗਵਾਨੁਵਾਚ ਹੁੰਦਾ ਹੀ ਸੰਗਮ ਤੇ ਹੈ, ਫਿਰ ਕਦੇ ਹੁੰਦਾ ਨਹੀਂ। ਕੋਈ ਵੀ ਮਨੁੱਖ ਨੂੰ ਦੇਵਤਾ ਨਹੀਂ ਬਣਾ ਸਕਦਾ। ਸ਼ਾਂਤੀਧਾਮ, ਸੁਖਧਾਮ ਦਾ ਮਾਲਿਕ ਨਹੀਂ ਬਣਾ ਸਕਦਾ। ਕਲਪ ਪਹਿਲਾਂ ਵੀ ਬਾਪ ਨੇ ਬਣਾਇਆ ਸੀ। ਹੁਣ ਜੋ ਪ੍ਰੈਜੀਡੈਂਟ ਬਣਿਆ ਹੈ 5 ਹਜ਼ਾਰ ਵਰ੍ਹਿਆਂ ਬਾਦ ਉਹ ਹੀ ਬਣੇਗਾ। ਸਾਰੀ ਦੁਨੀਆਂ ਦੀਆਂ ਜੋ ਸੀਨ ਸੀਨਿਰੀਆਂ ਹਨ, 5 ਹਜਾਰ ਵਰ੍ਹਿਆਂ ਬਾਦ ਰਪੀਟ ਹੋਣਗੀਆਂ। ਬੁੱਢੀਆਂ ਇਤਨਾ ਸਭ ਧਾਰਨ ਨਹੀਂ ਕਰ ਸਕਦੀਆਂ ਹਨ ਤਾਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਸਿਰ੍ਫ 3 ਗੱਲਾਂ ਯਾਦ ਕਰੋ – ਅਸੀਂ ਆਤਮਾ ਸ਼ਾਂਤੀਧਾਮ ਦੀਆਂ ਰਹਿਣ ਵਾਲੀਆਂ ਹਾਂ, ਫਿਰ ਸੁਖਧਾਮ ਵਿੱਚ ਆਉਂਦੇ ਹਾਂ ਫਿਰ ਅਧਾਕਲਪ ਦੇ ਬਾਦ ਰਾਵਣਰਾਜ ਜਦੋਂ ਸ਼ੂਰੁ ਹੁੰਦਾ ਹੈ ਤਾਂ ਵਿਕਾਰੀ ਬਣ ਜਾਂਦੇ ਹਾਂ, ਇਸਨੂੰ ਕਿਹਾ ਜਾਂਦਾ ਹੈ ਦੁਖਧਾਮ। ਜਦੋਂ ਦੁਖਧਾਮ ਪੂਰਾ ਹੁੰਦਾ ਹੈ ਤਾਂ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਮੈਨੂੰ ਆਉਣਾ ਪੇਂਦਾ ਹੈ ਤੁਹਾਨੂੰ ਸ਼ਾਂਤੀਧਾਮ, ਸੁਖਧਾਮ ਵਿੱਚ ਲੈ ਜਾਣ ਦੇ ਲਈ। ਹੁਣ ਜੋ ਆਕੇ ਬਾਪ ਦੇ ਬਣੇ ਹਨ, ਉਹ ਹੀ ਵਰਸਾ ਪਾਉਣਗੇ। ਇਹ ਸੂਰਜਵੰਸ਼ੀ, ਚੰਦ੍ਰਵਨਸ਼ੀ ਰਾਜਧਾਨੀ ਸਥਾਪਨ ਹੋ ਰਹੀ ਹੈ। ਕਰੋੜਾਂ ਮਨੁੱਖ ਆਕੇ ਕੁਝ ਨਾ ਕੁਝ ਬਾਪ ਤੋਂ ਸੁਣਨਗੇ, ਸਮਝਣਗੇ। ਵ੍ਰਿਧੀ ਹੁੰਦੀ ਜਾਵੇਗੀ। ਸਭ ਪਾਸੇ ਤੁਹਾਨੂੰ ਆਕੇ ਸਮਝਾਉਣਾ ਹੋਵੇਗਾ। ਅਖਬਾਰ ਦਵਾਰਾ ਵੀ ਬਹੁਤ ਸੁਣਨਗੇ, ਪਾਕਿਸਤਾਨ ਵਿੱਚ ਵੀ ਅਖਬਾਰ ਦਵਾਰਾ ਪੜ੍ਹਨਗੇ। ਉੱਥੇ ਬੈਠੇ ਵੀ ਇਹ ਗਿਆਨ ਸੁਣਨਗੇ। ਗੀਤਾ ਦਾ ਪ੍ਰਚਾਰ ਸਾਰੀ ਦੁਨੀਆਂ ਵਿੱਚ ਬਹੁਤ ਹੈ। ਬਾਪ ਕਹਿੰਦੇ ਹਨ – ਮਾਮੇਕਮ ਯਾਦ ਕਰੋ ਅਤੇ ਵਰਸੇ ਨੂੰ ਯਾਦ ਕਰੋ। ਇਹ ਲਿਖਤ ਅਖਬਾਰ ਵਿੱਚ ਪੜ੍ਹਨਗੇ ਇਸਲਈ ਬਹੁਤ ਬ੍ਰਾਹਮਣ ਬਣਨਗੇ, ਜਿੰਨ੍ਹਾਂ ਨੇ ਵਰਸਾ ਲੈਣਾ ਹੋਵੇਗਾ ਤਾਂ ਉਹ ਜਰੂਰ ਆਕੇ ਲੈਣਗੇ। ਹਾਲੇ ਟਾਈਮ ਥੋੜ੍ਹਾ ਪਿਆ ਹੈ, ਵ੍ਰਿਧੀ ਹੁੰਦੀ ਰਹੇਗੀ। ਦੇਰੀ ਨਾਲ ਆਉਣਗੇ ਤਾਂ ਫਿਰ ਤਿੱਖਾ ਪੁਰਸ਼ਾਰਥ ਕਰਨਾ ਪਵੇਗਾ। ਕਲਪ ਪਹਿਲਾਂ ਜਿੰਨੇ ਸਵਰਗਵਾਸੀ ਬਣੇ ਸਨ, ਉਤਨੇ ਹੁਣ ਵੀ ਬਣਨਗੇ ਜਰੂਰ। ਇਸ ਵਿੱਚ ਜਰਾ ਵੀ ਫਰਕ ਨਹੀਂ ਪੈ ਸਕਦਾ ਹੈ। ਸ਼ਾਂਤੀਧਾਮ ਵਾਲੇ ਸ਼ਾਂਤੀਧਾਮ ਵਿੱਚ ਜਾਣਗੇ। ਫਿਰ ਆਪਣੇ – ਆਪਣੇ ਸਮੇਂ ਤੇ ਪਾਰਟ ਵਜਾਉਣ ਆਉਣਗੇ। ਹੁਣ ਬਾਪ ਕਹਿੰਦੇ ਹਨ ਬੱਚੇ ਮੈਨੂੰ ਯਾਦ ਕਰੋ ਤਾਂ ਤੁਸੀਂ ਘਰ ਪਹੁੰਚ ਜਾਵੋਗੇ। ਸੰਨਿਯਾਸੀ ਮੁਕਤੀ ਦੇ ਲਈ ਮੱਥਾ ਮਾਰਦੇ ਹਨ, ਇਸਲਈ ਸਭ ਨੂੰ ਕਹਿੰਦੇ ਹਨ ਮੁਕਤੀ ਹੀ ਠੀਕ ਹੈ। ਸੁਖ ਤਾਂ ਕਾਗ ਵਿਸ਼ਟਾ ਸਮਾਨ ਹੈ। ਸ਼ਾਸਤਰਾਂ ਵਿੱਚ ਲਿਖ ਦਿੱਤਾ ਹੈ ਕਿ ਸਤਿਯੁਗ ਵਿੱਚ ਵੀ ਦੁਖ ਦੀਆਂ ਗੱਲਾਂ ਸਨ, ਸਮਝਦੇ ਕੁਝ ਵੀ ਨਹੀਂ। ਕਹਿੰਦੇ ਹਨ ਪਰਮਾਤਮਾ ਨੂੰ ਆਉਣਾ ਹੈ। ਪਤਿਤ – ਪਾਵਨ ਪਰਮਾਤਮਾ ਆਓ, ਆਕੇ ਸਾਨੂੰ ਰਾਹ ਦੱਸੋ। ਦੂਜੇ ਪਾਸੇ ਕਹਿੰਦੇ ਪਤਿਤ – ਪਾਵਨੀ ਗੰਗਾ ਹੈ। ਗੰਗਾ – ਸਨਾਨ, ਯਗ – ਤਪ, ਯਾਤਰਾ ਕਰਨਾ ਇਹ ਸਭ ਭਗਵਾਨ ਨੂੰ ਮਿਲਣ ਦੇ ਰਸਤੇ ਹਨ। ਜਦੋਂਕਿ ਬੁਲਾਉਂਦੇ ਹੋ ਪਰਮਾਤਮਾ ਨੂੰ, ਫਿਰ ਧੱਕੇ ਕਿਉਂ ਖਾਂਦੇ ਹੋ! ਇਹ ਸਭ ਭਗਤੀਮਾਰਗ ਦੀ ਨੂੰਧ ਹੈ। ਮਨੁੱਖਾਂ ਨੂੰ ਜੋ ਆਉਂਦਾ ਸੋ ਬੋਲਦੇ ਰਹਿੰਦੇ ਹਨ। ਕਿੰਨੀ ਮਿਹਨਤ ਕਰਦੇ ਹਨ ਪ੍ਰਮਾਤਮਾ ਨੂੰ ਮਿਲਣ ਦੇ ਲਈ। ਹੁਣ ਭਗਵਾਨ ਨੂੰ ਮਿਲਣ ਭਗਤ ਜਾਣਗੇ ਜਾਂ ਭਗਵਾਨ ਨੂੰ ਇੱਥੇ ਆਉਣਾ ਪਵੇਗਾ? ਪਤਿਤ ਆਤਮਾ ਤੇ ਜਾ ਨਹੀਂ ਸਕਦੀ। ਬਾਪ ਆਉਂਦੇ ਹਨ ਲੈ ਜਾਣ ਦੇ ਲਈ। ਸਾਰੀਆਂ ਆਤਮਾਵਾਂ ਦਾ ਪੰਡਾ ਇੱਕ ਹੀ ਹੈ। ਤੁਸੀਂ ਵੀ ਪਵਿੱਤਰ ਬਣ ਉਨ੍ਹਾਂ ਦੇ ਪਿੱਛੇ ਚਲੇ ਜਾਵੋਗੇ। ਸਾਜਨ ਤੁਹਾਨੂੰ ਗਿਆਨ ਰਤਨਾਂ ਨਾਲ ਸ਼ਿੰਗਾਰਦੇ ਹਨ – ਮਹਾਰਾਣੀ – ਮਹਾਰਾਜਾ ਬਣਾਉਣ। ਬਾਕੀ ਕ੍ਰਿਸ਼ਨ ਦੇ ਲਈ ਵਿਖਾਉਂਦੇ ਹਨ – ਫਲਾਣੀ ਨੂੰ ਭਜਾਇਆ, ਪਟਰਾਣੀ ਬਣਾਇਆ। ਇਹ ਗੱਲਾਂ ਲਗਦੀਆਂ ਨਹੀਂ ਹਨ। ਤੁਸੀਂ ਬੱਚੇ ਜਾਣਦੇ ਹੋ ਅਸੀਂ ਸਵਰਗ ਦੀ ਮਹਾਰਾਣੀ ਬਣਾਂਗੇ। ਤੁਸੀਂ ਹੀ ਸਵਰਗਵਾਸੀ ਸੀ। ਹੁਣ ਬਾਪ ਫਿਰ ਬਣਾਉਣ ਆਏ ਹਨ। 84 ਜਨਮਾਂ ਦੀ ਗੱਲ ਹੈ। 84 ਲੱਖ ਜਨਮ ਕੋਈ ਯਾਦ ਕਰ ਨਾ ਸਕੇ। ਸਤਿਯੁਗ ਨੂੰ ਲੱਖਾਂ ਵਰ੍ਹੇ ਦੇ ਦਿੱਤੇ ਹਨ, ਤ੍ਰੇਤਾ ਨੂੰ ਘੱਟ ਦਿੱਤੇ ਹਨ। ਇਹ ਤੇ ਹਿਸਾਬ ਹੀ ਨਹੀਂ ਬਣਦਾ। ਬਾਪ ਕਿੰਨਾਂ ਸਹਿਜ ਕਰ ਦਸਦੇ ਹਨ ਕਿ ਸਿਰ੍ਫ ਦੋ ਗੱਲਾਂ ਯਾਦ ਕਰਨੀਆਂ ਹਨ – ਅਲਫ਼ ਅਤੇ ਬੇ। ਤਾਂ ਤੁਸੀਂ ਪਵਿੱਤਰ ਵੀ ਬਣੋਗੇ, ਉੱਡ ਵੀ ਸਕੋਗੇ ਅਤੇ ਉੱਚ ਪਦਵੀ ਵੀ ਪਾਵੋਗੇ। ਤਾਂ ਇਹ ਓਨਾ ਰੱਖਣਾ ਚਾਹੀਦਾ ਹੈ ਕਿ ਕਿਵੇਂ ਵੀ ਕਰਕੇ ਬਾਪ ਨੂੰ ਯਾਦ ਕਰਨਾ ਹੈ। ਮਾਇਆ ਦੇ ਤੁਫ਼ਾਨ ਵੀ ਆਉਣਗੇ, ਪਰ ਹਾਰ ਨਹੀਂ ਖਾਣੀ। ਭਾਵੇਂ ਕ੍ਰੋਧ ਵੀ ਕਰਨ ਪਰ ਤੁਸੀਂ ਨਹੀਂ ਬੋਲੋ। ਸੰਨਿਯਾਸੀ ਵੀ ਕਹਿੰਦੇ ਹਨ – ਮੂੰਹ ਵਿੱਚ ਤਵੀਜ਼ ਪਾ ਦਵੋ, ਤਾਂ ਉਹ ਬੋਲ – ਬੋਲ ਕੇ ਚੁੱਪ ਹੋ ਜਾਣਗੇ। ਬਾਪ ਵੀ ਕਹਿੰਦੇ ਹਨ – ਕੋਈ ਕ੍ਰੋਧ ਨਾਲ ਬੋਲੇ ਤਾਂ ਤੁਸੀਂ ਸ਼ਾਂਤ ਹੋਕੇ ਵੇਖਦੇ ਰਹੋ। ਕਿਸੇ ਵੀ ਹਾਲਤ ਵਿੱਚ ਤੁਹਾਨੂੰ ਸ਼ਿਵਬਾਬਾ ਨੂੰ ਯਾਦ ਕਰਨਾ ਹੈ। ਬਾਬਾ ਦੀ ਯਾਦ ਨਾਲ ਫਿਰ ਵਰਸਾ ਵੀ ਯਾਦ ਆਵੇਗਾ। ਤੁਹਾਡੇ ਅਤਿੰਦਰੀਏ ਸੁਖ ਦਾ ਗਾਇਨ ਹੈ ਕਿ ਅਸੀਂ 21 ਜਨਮ ਦੇ ਲਈ ਸਵਰਗ ਦੇ ਪਰੀਜਾਦੇ ਬਣਾਂਗੇ। ਉੱਥੇ ਦੁਖ ਦਾ ਨਾਮ ਵੀ ਨਹੀਂ ਹੋਵੇਗਾ। ਤੁਸੀਂ 50 – 60 ਜਨਮ ਸੁਖ ਭੋਗਦੇ ਹੋ। ਸੁਖ ਦਾ ਹਿਸਾਬ ਜਿਆਦਾ ਹੈ। ਸੁਖ – ਦੁਖ ਇਕਵਲ ਹੋਣ ਤਾਂ ਫਾਇਦਾ ਹੀ ਕੀ! ਤੁਹਾਡੇ ਕੋਲ ਧਨ ਵੀ ਬਹੁਤ ਹੁੰਦਾ ਹੈ। ਕੁਝ ਸਮੇਂ ਪਹਿਲਾਂ ਇੱਥੇ ਵੀ ਬਹੁਤ ਸਸਤਾ ਅਨਾਜ਼ ਸੀ। ਰਾਜਿਆਂ ਦੀ ਵੱਡੀ ਰਾਜਾਈ ਸੀ। ਬਾਬਾ ਨੇ 10 ਆਨੇ ਮਨ ਬਾਜਰੀ ਵੇਚੀ ਹੈ। ਤਾਂ ਉਸ ਤੋਂ ਵੀ ਪਹਿਲਾਂ ਕਿੰਨੀ ਸਸਤਾਈ ਹੋਵੇਗੀ। ਮਨੁੱਖ ਘੱਟ ਹੋਣਗੇ, ਅੰਨ ਦੀ ਪਰਵਾਹ ਨਹੀਂ ਹੋਵੇਗੀ। ਹੁਣ ਇਹ ਤਾਂ ਯਾਦ ਰਹਿਣਾ ਚਾਹੀਦਾ ਹੈ ਕਿ ਪਹਿਲਾਂ ਅਸੀਂ ਘਰ ਜਾਕੇ ਫਿਰ ਨਵੀਂ ਦੁਨੀਆਂ ਵਿੱਚ ਆਕੇ ਨਵਾਂ ਪਾਰਟ ਵਜਾਵਾਂਗੇ। ਉੱਥੇ ਸਾਡਾ ਸ਼ਰੀਰ ਵੀ ਸਤੋਪ੍ਰਧਾਨ ਤੱਤਵਾਂ ਨਾਲ ਬਣੇਗਾ। ਹੁਣ 5 ਤੱਤਵ ਬਿਲਕੁਲ ਹੀ ਤਮੋਪ੍ਰਧਾਨ ਪਤਿਤ ਬਣ ਗਏ ਹਨ। ਆਤਮਾ ਅਤੇ ਸ਼ਰੀਰ ਦੋਵੇਂ ਹੀ ਪਤਿਤ ਹਨ। ਉੱਥੇ ਸ਼ਰੀਰ ਰੋਗੀ ਨਹੀਂ ਹੁੰਦਾ। ਇਹ ਸਭ ਸਮਝਣ ਦੀਆਂ ਗੱਲਾਂ ਹਨ। ਬੱਚਿਆਂ ਨੂੰ ਇੱਥੇ ਚੰਗੀ ਤਰ੍ਹਾਂ ਸਮਝਾਉਂਦੇ ਹਨ – ਫਿਰ ਘਰ ਵਿੱਚ ਜਾਕੇ ਭੁੱਲ ਜਾਂਦੇ ਹਨ। ਇੱਥੇ ਬੱਦਲ ਭਰਕੇ ਕਿੰਨਾਂ ਖੁਸ਼ ਹੁੰਦੇ ਹਨ, ਬਾਹਰ ਜਾਣ ਤੇ ਭੁੱਲ ਜਾਂਦੇ ਹਨ। ਪਹਿਲੋਂ ਰਾਸ – ਵਿਲਾਸ ਬਹੁਤ ਚਲਦਾ ਸੀ। ਫਿਰ ਉਹ ਸਭ ਬੰਦ ਕਰ ਦਿੱਤਾ। ਮਨੁੱਖ ਸਮਝਦੇ ਸਨ – ਜਾਦੂ ਹੈ। ਭਗਤੀ ਵਿੱਚ ਜਦੋਂ ਨੋਂਉਧਾ ਭਗਤੀ ਕਰਦੇ ਹਨ ਤਾਂ ਮੁਸ਼ਕਿਲ ਸਾਖਸ਼ਤਕਾਰ ਹੁੰਦਾ ਹੈ। ਇੱਥੇ ਭਗਤੀ ਦੀ ਤੇ ਗੱਲ ਹੀ ਨਹੀਂ, ਬੈਠੇ – ਬੈਠੇ ਸਾਖਸ਼ਾਤਕਾਰ ਵਿੱਚ ਚਲੇ ਜਾਂਦੇ ਹਨ, ਇਸਲਈ ਜਾਦੂ ਸਮਝਦੇ ਸੀ।

ਅੱਜਕਲ ਦੁਨੀਆਂ ਵਿੱਚ ਕਿੰਨੇ ਭਗਵਾਨ ਬਣ ਗਏ ਹਨ। ਨਾਮ ਰੱਖਦੇ ਹਨ ਸੀਤਾਰਾਮ, ਰਾਧੇਕ੍ਰਿਸ਼ਨ ਆਦਿ। ਕਿੱਥੇ ਉਹ ਸਵਰਗ ਦੇ ਮਾਲਿਕ, ਕਿੱਥੇ ਇਹ ਨਰਕਵਾਸੀ। ਇਸ ਸਮੇਂ ਸਾਰੇ ਨਰਕਵਾਸੀ ਹਨ। ਸੀੜੀ ਵਿੱਚ ਸਾਫ਼ ਵਿਖਾਇਆ ਹੈ। ਸੀੜੀ ਬੱਚਿਆਂ ਨੇ ਆਪਣੇ ਵਿਚਾਰ ਸਾਗਰ ਮੰਥਨ ਨਾਲ ਬਣਾਈ ਹੈ। ਬਾਬਾ ਵੇਖ ਖੁਸ਼ ਹੋਇਆ। ਸੀੜੀ ਵਿੱਚ ਸਭ ਗੱਲਾਂ ਆ ਜਾਂਦੀਆਂ ਹਨ। ਦਵਾਪਰ ਤੋਂ ਵਿਕਾਰੀ ਰਾਜੇ ਕਿਵੇਂ ਭਗਤੀ ਕਰਦੇ – ਕਰਦੇ ਹੇਠਾਂ ਆਏ ਹਨ। ਹੁਣ ਕੋਈ ਤਾਜ ਨਹੀਂ ਹੈ। ਚਿੱਤਰ ਤੇ ਸਮਝਾਉਣਾ ਸਹਿਜ ਹੁੰਦਾ ਹੈ। 84 ਜਨਮਾਂ ਵਿੱਚ ਕਿਵੇਂ ਉਤਰਦੀ ਕਲਾ ਹੁੰਦੀ ਹੈ, ਫਿਰ ਚੜ੍ਹਦੀ ਕਲਾ ਕਿਵੇਂ ਹੁੰਦੀ ਹੈ। ਗਾਉਂਦੇ ਵੀ ਹਨ ਚੜ੍ਹਦੀ ਕਲਾ ਤੇਰੇ ਭਾਣੇ ਸ੍ਰਵ ਦਾ ਭਲਾ। ਬਾਪ ਆਕੇ ਸਭ ਨੂੰ ਸੁੱਖ ਦਿੰਦੇ ਹਨ। ਸਭ ਪੁਕਾਰਦੇ ਹਨ ਕਿ ਹੇ ਬਾਬਾ ਸਾਡਾ ਦੁਖ ਹਰੋ, ਸੁਖ ਦੋ। ਪਰੰਤੂ ਕਿਵੇਂ ਦੁਖ ਹਰਦੇ ਹਨ, ਸੁਖ ਕਿਵੇਂ ਮਿਲਦਾ ਹੈ, ਇਹ ਕਿਸੇ ਨੂੰ ਪਤਾ ਨਹੀਂ।

ਅੱਜਕਲ ਮਨੁੱਖ ਗੀਤਾ ਕੰਠ ਕਰ ਸੁਨਾਉਂਦੇ ਹਨ, ਨਟਸ਼ੇਲ ਵਿੱਚ ਅਰਥ ਸਮਝਾ ਦਿੰਦੇ ਹਨ। ਸੰਸਕ੍ਰਿਤ ਵਿੱਚ ਸ਼ਲੋਕ ਕੰਠ ਕਰਕੇ ਸੁਨਾਉਂਦੇ ਹਨ ਤਾਂ ਕਹਿ ਦਿੰਦੇ ਇਹ ਮਹਾਤਮਾ ਚੰਗਾ ਹੈ। ਲੱਖਾਂ ਮਨੁੱਖ ਜਾਕੇ ਪੈਰ ਪੈਂਦੇ ਹਨ। ਉਸ ਪੜ੍ਹਾਈ ਵਿੱਚ (ਲੌਕਿਕ ਪੜ੍ਹਾਈ ਵਿੱਚ) ਤਾਂ 15 – 20 ਵਰ੍ਹੇ ਲੱਗ ਜਾਂਦੇ ਹਨ। ਉਨ੍ਹਾਂ ਵਿਚੋਂ ਕਈ ਬੁੱਧੀਮਾਨ ਹੁੰਦੇ ਤਾਂ ਝੱਟ ਸ਼ਲੋਕ ਆਦਿ ਕੰਠ ਕਰ ਸੁਣਾਉਣ ਲੱਗ ਜਾਂਦੇ ਹਨ, ਤਾਂ ਉਨ੍ਹਾਂ ਦੇ ਕੋਲ ਢੇਰ ਪੈਸੇ ਇਕੱਠੇ ਹੋ ਜਾਂਦੇ ਹਨ। ਇਹ ਸਭ ਕਮਾਈ ਦੇ ਰਸਤੇ ਹਨ। ਜਦੋਂ ਕੋਈ ਦਿਵਾਲਾ ਮਾਰਦਾ ਹੈ ਤਾਂ ਵੀ ਜਾਕੇ ਸੰਨਿਆਸ ਧਾਰਨ ਕਰਦਾ ਹੈ, ਤਾਂ ਸਭ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ ਫਿਰ ਕੁਝ ਨਾ ਕੁਝ ਮੰਤਰ – ਜੰਤਰ ਯਾਦ ਕਰ ਲੈਂਦੇ ਹਨ, ਚਕ੍ਰ ਲਗਾਉਂਦੇ ਰਹਿੰਦੇ ਹਨ। ਟ੍ਰੇਨ ਵਿੱਚ ਵੀ ਚਕ੍ਰ ਲਗਾਉਂਦੇ ਰਹਿੰਦੇ ਹਨ। ਇੱਥੇ ਤੇ ਬਾਪ ਕਹਿੰਦੇ ਹਨ ਕਿ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਬਾਪ ਅਤੇ ਆਤਮਾਵਾਂ ਸਭ ਨਿਰਾਕਾਰੀ ਦੁਨੀਆਂ ਵਿੱਚ ਰਹਿੰਦਿਆਂ ਹਨ। ਉਥੋਂ ਸਾਕਾਰੀ ਦੁਨੀਆਂ ਵਿੱਚ ਆਉਂਦੀਆਂ ਹਨ ਪਾਰਟ ਵਜਾਉਣ। ਹੁਣ ਨਾਟਕ ਪੂਰਾ ਹੋਣਾ ਹੈ। ਤੁਸੀਂ ਤਮੋਪ੍ਰਧਾਨ ਹੋਣ ਦੇ ਕਾਰਨ ਵਾਪਿਸ ਜਾ ਨਹੀਂ ਸਕਦੇ। ਹੁਣ ਬਾਬਾ ਆਇਆ ਹੈ – ਤੁਹਾਨੂੰ ਸਤੋਪ੍ਰਧਾਨ ਬਣਾਉਣ। ਸਾਰੇ ਆਪਣੇ ਘਰ ਜਾਣਗੇ। ਬਾਕੀ ਸਵਰਗ ਵਿੱਚ ਸਿਰ੍ਫ ਦੇਵੀ – ਦੇਵਤਾਵਾਂ ਦਾ ਰਾਜ ਹੋਵੇਗਾ। ਸ਼ਾਂਤੀਧਾਮ, ਸੁਖਧਾਮ, ਦੁਖਧਾਮ… ਕਦੋਂ – ਕਦੋਂ ਸੀ – ਇਹ ਕਿਸੇ ਦੀ ਬੁੱਧੀ ਵਿੱਚ ਨਹੀਂ ਆਵੇਗਾ ਕਿਉਂਕਿ ਘੋਰ ਹਨ੍ਹੇਰੇ ਵਿੱਚ ਹਨ। ਸਮਝਦੇ ਹਨ ਕਲਯੁਗ ਦਾ ਅੰਤ ਅਜੇ ਇਤਨੇ ਹਜਾਰ ਵਰ੍ਹਿਆਂ ਦੇ ਬਾਦ ਹੋਵੇਗਾ। ਕੋਈ ਹਿਸਾਬ ਹੀ ਨਹੀਂ ਹੈ। ਮਨੁੱਖ ਵੱਧਦੇ ਜਾਂਦੇ ਹਨ, ਅੰਨ ਮਿਲਦਾ ਨਹੀਂ। 40 ਹਜਾਰ ਵਰ੍ਹੇ ਹਾਲੇ ਹੋਰ ਹੋਣ ਤਾਂ ਪਤਾ ਨਹੀਂ ਕੀ ਹੋ ਜਾਵੇ। ਜੋ ਬੋਲਦੇ ਹਨ ਉਹ ਬਿਲਕੁਲ ਹੀ ਝੂਠ। ਸੱਚ ਦੀ ਰਤੀ ਵੀ ਨਹੀਂ। ਹੁਣ ਬਾਪ ਸਿਖਾਉਂਦੇ ਹਨ ਰਾਵਣ ਤੇ ਕਿਵੇਂ ਵਿਜੈ ਪਾਉਣੀ ਹੈ। ਰਾਵਣ ਤੇ ਜਿੱਤ ਤੁਸੀਂ ਹੀ ਪਾਉਂਦੇ ਹੋ। ਸਾਰੀ ਦੁਨੀਆਂ ਨੂੰ ਰਾਵਣ ਤੋਂ ਛੁੱਡਾ ਦਿੰਦੇ ਹੋ। ਤੁਹਾਡੀ ਸ਼ਕਤੀ ਸੈਨਾ ਹੈ, ਤੁਸੀਂ ਭਾਰਤ ਨੂੰ ਸਵਰਗ ਬਣਾ ਰਹੇ ਹੋ। ਕਿੰਨੀਆਂ ਚੰਗੀਆਂ -ਚੰਗੀਆਂ ਗੱਲਾਂ ਸਮਝਾਉਂਦੇ ਹਨ। ਫਿਰ ਤੁਹਾਨੂੰ ਬਾਪ ਅਤੇ ਵਰਸੇ ਨੂੰ ਯਾਦ ਕਰ ਕਿੰਨਾਂ ਖੁਸ਼ ਰਹਿਣਾ ਚਾਹੀਦਾ ਹੈ। ਗਿਆਨ ਮਾਰਗ ਵਿੱਚ ਖੁਸ਼ੀ ਬਹੁਤ ਹੁੰਦੀ ਹੈ। ਹੁਣ ਬਾਬਾ ਆਇਆ ਹੋਇਆ ਹੈ, ਹੁਣ ਅਸੀਂ ਇਸ ਪੁਰਾਣੀ ਦੁਨੀਆਂ ਤੋਂ ਗਏ ਕਿ ਗਏ। ਬਾਬਾ ਨੂੰ ਯਾਦ ਕਰਨ ਨਾਲ ਸਤੋਪ੍ਰਧਾਨ ਬਣਾਂਗੇ। ਨਹੀਂ ਤਾਂ ਸਜ਼ਾਵਾਂ ਖਾਣੀਆਂ ਪੈਣਗੀਆਂ, ਫਿਰ ਕਰਕੇ ਰੋਟੀ ਟੁਕੜ ਮਿਲੇਗਾ, ਇਸ ਨਾਲ ਕੀ ਫਾਇਦਾ। ਜਿੰਨਾਂ ਹੋ ਸਕੇ ਆਪਣਾ ਪੁਰਸ਼ਾਰਥ ਕਰਨਾ ਹੈ। ਸ਼੍ਰੀਮਤ ਤੇ ਚਲਣਾ ਹੈ। ਕਦਮ – ਕਦਮ ਤੇ ਬਾਬਾ ਦੀ ਰਾਏ ਲੈਣੀ ਹੈ। ਕੋਈ ਕਹਿੰਦੇ ਹਨ ਬਾਬਾ ਧੰਧੇ ਵਿੱਚ ਝੂਠ ਬੋਲਣਾ ਪੈਂਦਾ ਹੈ। ਬਾਪ ਕਹਿੰਦੇ ਹਨ – ਧੰਧੇ ਵਿੱਚ ਤਾਂ ਝੂਠ ਹੁੰਦਾ ਹੀ ਹੈ, ਤੁਸੀਂ ਬਾਬਾ ਨੂੰ ਯਾਦ ਕਰਦੇ ਰਹੋ। ਇਵੇਂ ਨਹੀਂ ਵਿਕਾਰ ਵਿੱਚ ਜਾਕੇ ਫਿਰ ਕਹੋ ਕਿ ਮੈਂ ਬਾਬਾ ਦੀ ਯਾਦ ਵਿੱਚ ਸੀ। ਨਹੀਂ, ਵਿਕਾਰ ਵਿੱਚ ਗਏ ਤਾਂ ਮਰੇ। ਇਹ ਤਾਂ ਬਾਪ ਦੇ ਨਾਲ ਪ੍ਰੀਤਿਗਿਆ ਕੀਤੀ ਹੈ ਨਾ। ਪਵਿਤ੍ਰਤਾ ਲਈ ਹੀ ਰਾਖੀ ਬੰਨੀ ਜਾਂਦੀ ਹੈ। ਕ੍ਰੋਧ ਦੇ ਲਈ ਕਦੇ ਰਾਖੀ ਨਹੀਂ ਬੰਨੀ ਜਾਂਦੀ। ਰਾਖੀ ਬੰਧਨ ਦਾ ਮਤਲਬ ਹੀ ਹੈ ਵਿਕਾਰ ਵਿੱਚ ਨਹੀਂ ਜਾਣਾ ਹੈ। ਮਨੁੱਖ ਕਹਿੰਦੇ ਹਨ ਪਤਿਤ – ਪਾਵਨ ਆਓ।

ਤੁਸੀਂ ਬੱਚਿਆਂ ਦੇ ਅੰਦਰ ਵਿੱਚ ਖੁਸ਼ੀ ਬਹੁਤ ਹੋਣੀ ਚਾਹੀਦੀ ਹੈ। ਬਾਬਾ ਸਾਨੂੰ ਪੜ੍ਹਾ ਰਹੇ ਹਨ, ਫਿਰ ਬਾਬਾ ਨਾਲ ਲੈ ਜਾਣਗੇ। ਉਥੋਂ ਦੀ ਸਵਰਗ ਵਿੱਚ ਚਲੇ ਜਾਣਗੇ। ਜਿੰਨਾਂ ਹੋ ਸਕੇ ਸਵੇਰੇ ਉੱਠ ਕੇ ਬਾਬਾ ਨੂੰ ਯਾਦ ਕਰਨਾ ਹੈ। ਯਾਦ ਕਰਨਾ ਗੋਇਆ ਕਮਾਈ ਕਰਨਾ, ਇਸ ਵਿੱਚ ਅਸ਼ੀਰਵਾਦ ਕੀ ਕਰਾਂਗੇ। ਇਵੇਂ ਥੋੜ੍ਹੀ ਨਾ ਕਹਿਣਾ ਹੈ – ਤੁਸੀਂ ਅਸ਼ੀਰਵਾਦ ਕਰੋ ਤਾਂ ਅਸੀਂ ਯਾਦ ਕਰੀਏ। ਸਭ ਤੇ ਅਸ਼ੀਰਵਾਦ ਕਰਨ ਤਾਂ ਸਾਰੇ ਸਵਰਗ ਚਲੇ ਜਾਣ। ਇੱਥੇ ਤਾਂ ਮਿਹਨਤ ਕਰਨੀ ਹੈ। ਜਿੰਨਾਂ ਹੋ ਸਕੇ ਬਾਬਾ ਨੂੰ ਯਾਦ ਕਰਨਾ ਹੈ। ਬਾਬਾ ਮਾਨਾ ਵਰਸਾ। ਜਿੰਨਾਂ ਯਾਦ ਕਰੋਗੇ ਉਤਨਾ ਰਾਜਾਈ ਮਿਲੇਗੀ, ਯਾਦ ਨਾਲ ਬਹੁਤ ਫਾਇਦਾ ਹੈ। ਸਸਤਾ ਸੌਦਾ ਹੈ। ਅਜਿਹਾ ਕੋਈ ਸਸਤਾ ਸੌਦਾ ਦੇ ਨਹੀਂ ਸਕਦਾ। ਇਹ ਵੀ ਕੋਈ ਵਿਰਲਾ ਹੀ ਲੈਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਜਦੋਂ ਕੋਈ ਕ੍ਰੋਧ ਕਰਦਾ ਹੈ ਤਾਂ ਬਹੁਤ – ਬਹੁਤ ਸ਼ਾਂਤ ਰਹਿਣਾ ਹੈ। ਕ੍ਰੋਧੀ ਦੇ ਨਾਲ ਕ੍ਰੋਧੀ ਨਹੀਂ ਬਣ ਜਾਣਾ। ਮਾਇਆ ਦੇ ਕਿਸੇ ਵੀ ਤੁਫ਼ਾਨ ਤੋਂ ਹਾਰਨਾ ਨਹੀਂ ਹੈ।

2. ਸਵੇਰੇ – ਸਵੇਰੇ ਬਾਪ ਨੂੰ ਯਾਦ ਕਰਨਾ ਹੈ, ਆਪਣੀ ਕਮਾਈ ਜਮਾਂ ਕਰਨੀ ਹੈ। ਪਵਿਤ੍ਰਤਾ ਦੀ ਪੱਕੀ ਰਾਖੀ ਬੰਨਣੀ ਹੈ।

ਵਰਦਾਨ:-

ਨਿਰੰਤਰ ਯੋਗਯੁਕਤ ਰਹਿਣ ਦੇ ਲਈ ਕਮਲ ਪੁਸ਼ਪ ਦੇ ਆਸਨ ਤੇ ਸਦਾ ਵਿਰਾਜਮਾਨ ਰਹੋ ਲੇਕਿਨ ਕਮਲ ਆਸਨ ਤੇ ਉਹ ਹੀ ਸਥਿਤ ਰਹਿ ਸਕਦੇ ਹਨ ਜੋ ਲਾਈਟ ਹਨ। ਕਿਸੇ ਵੀ ਤਰ੍ਹਾਂ ਦਾ ਬੋਝ ਮਤਲਬ ਬੰਧਨ ਨਾ ਹੋਵੇ। ਮਨ ਦੇ ਸੰਕਲਪਾਂ ਦਾ ਬੋਝ, ਸੰਸਕਾਰਾਂ ਦਾ ਬੋਝ, ਦੁਨੀਆਂ ਦੀਆਂ ਵਿਨਾਸ਼ੀ ਚੀਜ਼ਾਂ ਦੀ ਆਕਰਸ਼ਣ ਦਾ ਬੋਝ, ਲੌਕਿਕ ਸੰਬੰਧੀਆਂ ਦੀ ਮਮਤਾ ਦਾ ਬੋਝ – ਜਦੋਂ ਇਹ ਸਭ ਬੋਝ ਖ਼ਤਮ ਹੋਣ ਉਦੋਂ ਕਮਲ ਆਸਨ ਤੇ ਵਿਰਾਜਮਾਨ ਨਿਰੰਤਰ ਯੋਗੀ ਬਣ ਸਕੋਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top