28 November 2021 PUNJABI Murli Today | Brahma Kumaris

Read and Listen today’s Gyan Murli in Punjabi 

November 27, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਸਵਮਾਨ ਤੋਂ ਹੀ ਸਨਮਾਨ ਦੀ ਪ੍ਰਾਪਤੀ"

ਅੱਜ ਬਾਪਦਾਦਾ ਚਾਰੋਂ ਪਾਸੇ ਦੇ ਸਵਮਾਨਧਾਰੀ ਬੱਚਿਆਂ ਨੂੰ ਵੇਖ ਰਹੇ ਹਨ। ਸਵਮਾਨਧਾਰੀ ਬੱਚਿਆਂ ਦਾ ਹੀ ਸਾਰਾ ਕਲਪ ਸਨਮਾਨ ਹੁੰਦਾ ਹੈ। ਇੱਕ ਜਨਮ ਸਵਮਾਨਧਾਰੀ, ਸਾਰਾ ਕਲਪ ਸਨਮਾਨਧਾਰੀ। ਆਪਣੇ ਰਾਜ ਵਿੱਚ ਵੀ ਰਾਜ – ਅਧਿਕਾਰੀ ਬਣਨ ਦੇ ਕਾਰਨ ਪ੍ਰਜਾ ਦਵਾਰਾ ਸਨਮਾਨ ਪ੍ਰਾਪਤ ਹੁੰਦਾ ਹੈ ਅਤੇ ਅੱਧਾਕਲਪ ਭਗਤਾਂ ਦਵਾਰਾ ਸਨਮਾਨ ਪ੍ਰਾਪਤ ਕਰਦੇ ਹੋ। ਹੁਣ ਅਪਣੇ ਲਾਸਟ ਜਨਮ ਵਿੱਚ ਵੀ ਭਗਤਾਂ ਦਵਾਰਾ ਦੇਵ ਆਤਮਾ ਜਾਂ ਸ਼ਕਤੀ ਰੂਪ ਦਾ ਸਨਮਾਨ ਵੇਖ ਰਹੇ ਹੋ ਅਤੇ ਸੁਣ ਰਹੇ ਹੋ। ਕਿੰਨਾਂ ਸਿੱਕ ਵਾ ਪ੍ਰੇਮ ਨਾਲ ਹੁਣ ਵੀ ਸਨਮਾਨ ਦੇ ਰਹੇ ਹਨ! ਇਤਨਾ ਸ੍ਰੇਸ਼ਠ ਭਾਗ ਕਿਵੇਂ ਪ੍ਰਾਪਤ ਕੀਤਾ! ਮੁੱਖ ਸਿਰ੍ਫ ਇੱਕ ਗੱਲ ਦੇ ਤਿਆਗ ਦਾ ਇਹ ਭਾਗ ਹੈ। ਕਿਹੜਾ ਤਿਆਗ ਕੀਤਾ? ਦੇਹ ਅਭਿਮਾਨ ਦਾ ਤਿਆਗ ਕੀਤਾ ਕਿਉਂਕਿ ਦੇਹ ਅਭਿਮਾਨ ਦੇ ਤਿਆਗ ਬਿਨਾਂ ਸਵਮਾਨ ਵਿੱਚ ਸਥਿਤ ਹੋ ਹੀ ਨਹੀਂ ਸਕਦੇ। ਇਸ ਤਿਆਗ ਦੇ ਰਿਟਰਨ ਵਿੱਚ ਭਾਗਿਆ ਵਿਧਾਤਾ ਭਗਵਾਨ ਨੇ ਇਹ ਭਾਗਿਆ ਦਾ ਵਰਦਾਨ ਦਿੱਤਾ ਹੈ। ਦੂਜੀ ਗੱਲ ਖ਼ੁਦ ਬਾਪ ਨੇ ਤੁਹਾਨੂੰ ਬੱਚਿਆਂ ਨੂੰ ਸਵਮਾਨ ਦਿੱਤਾ ਹੈ। ਬਾਪ ਨੇ ਬੱਚਿਆਂ ਨੂੰ ਚਰਨਾਂ ਦੇ ਦਾਸ ਅਤੇ ਦਾਸੀ ਤੋਂ ਆਪਣੇ ਸਿਰ ਦਾ ਤਾਜ ਬਣਾ ਦਿੱਤਾ। ਕਿੰਨਾਂ ਵੱਡਾ ਸਵਮਾਨ ਦਿੱਤਾ! ਅਜਿਹਾ ਸਵਮਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਬਾਪ ਵੀ ਸਨਮਾਨ ਰੱਖਦੇ ਹਨ। ਬਾਪ ਬੱਚਿਆਂ ਨੂੰ ਸਦਾ ਆਪਣੇ ਤੋਂ ਵੀ ਅੱਗੇ ਰੱਖਦੇ ਹਨ। ਸਦਾ ਬੱਚਿਆਂ ਦੇ ਗੁਣਾਂ ਦਾ ਗਾਇਨ ਕਰਦੇ ਹਨ। ਹਰ ਰੋਜ਼ ਸਿੱਕ ਵਾ ਪ੍ਰੇਮ ਨਾਲ ਯਾਦਪਿਆਰ ਦੇਣ ਦੇ ਲਈ ਪਰਮਧਾਮ ਤੋਂ ਸਾਕਾਰ ਵਤਨ ਵਿੱਚ ਆਉਂਦੇ ਹਨ। ਉਥੋਂ ਭੇਜਦੇ ਨਹੀਂ ਬਲਕਿ ਆਕੇ ਦਿੰਦੇ ਹਨ। ਰੋਜ਼ ਯਾਦਪਿਆਰ ਮਿਲਦਾ ਹੈ ਨਾ। ਇਤਨਾ ਸ੍ਰੇਸ਼ਠ ਸਨਮਾਨ ਹੋਰ ਕੋਈ ਦੇ ਨਹੀਂ ਸਕਦਾ। ਖ਼ੁਦ ਬਾਪ ਨੇ ਸਨਮਾਨ ਦਿੱਤਾ ਹੈ, ਇਸਲਈ ਅਵਿਨਾਸ਼ੀ ਸਨਮਾਨ ਅਧਿਕਾਰੀ ਬਣੇ ਹੋ। ਅਜਿਹੀ ਸ੍ਰੇਸ਼ਠਤਾ ਦਾ ਅਨੁਭਵ ਕਰਦੇ ਹੋ? ਸਵਮਾਨ ਅਤੇ ਸਨਮਾਨ – ਦੋਵਾਂ ਦਾ ਆਪਸ ਵਿੱਚ ਸਬੰਧ ਹੈ।

ਸਵਮਾਨਧਾਰੀ ਆਪਣੇ ਪ੍ਰਾਪਤ ਹੋਏ ਸਵਮਾਨ ਵਿੱਚ ਰਹਿੰਦੇ ਹੋਏ ਸਵਮਾਨ ਦੇ ਸਨਮਾਨ ਵਿੱਚ ਵੀ ਰਹਿੰਦਾ ਹੈ ਅਤੇ ਦੂਜਿਆਂ ਨੂੰ ਵੀ ਸਨਮਾਨ ਨਾਲ ਵੇਖਦਾ, ਬੋਲਦਾ ਅਤੇ ਸੰਪਰਕ ਵਿੱਚ ਆਉਂਦਾ ਹੈ। ਸਵ – ਸਨਮਾਨ ਦਾ ਅਰਥ ਹੀ ਹੈ ਸਭ ਨੂੰ ਸਨਮਾਨ ਦੇਣਾ। ਜਿਵੇੰ ਬਾਪ ਵਿਸ਼ਵ ਦੀਆਂ ਸ੍ਰਵ ਆਤਮਾਵਾਂ ਦਵਾਰਾ ਸਨਮਾਨ ਪ੍ਰਾਪਤ ਕਰਨ ਵਾਲੇ ਹਨ, ਹਰ ਇੱਕ ਸਨਮਾਨ ਦਿੰਦੇ ਹਨ। ਲੇਕਿਨ ਜਿਨ੍ਹਾਂ ਹੀ ਬਾਪ ਨੂੰ ਸਨਮਾਨ ਮਿਲਦਾ ਹੈ ਉਨ੍ਹਾਂ ਹੀ ਸਾਰੇ ਬੱਚਿਆਂ ਨੂੰ ਸਨਮਾਨ ਦਿੰਦੇ ਹਨ। ਜੋ ਦਿੰਦਾ ਨਹੀਂ ਹੈ ਤਾਂ ਦੇਵਤਾ ਬਣਦਾ ਨਹੀਂ। ਅਨੇਕ ਜਨਮ ਦੇਵਤਾ ਬਣਦੇ ਹੋ ਅਤੇ ਅਨੇਕ ਜਨਮ ਦੇਵਤਾ ਰੂਪ ਦਾ ਹੀ ਪੂਜਨ ਹੁੰਦਾ ਹੈ। ਇੱਕ ਜਨਮ ਬ੍ਰਾਹਮਣ ਬਣਦੇ ਹੋ ਲੇਕਿਨ ਅਨੇਕ ਜਨਮ ਦੇਵਤਾ ਰੂਪ ਵਿੱਚ ਰਾਜ ਕਰਦੇ ਅਤੇ ਪੂਜੀਏ ਬਣਦੇ ਹੋ। ਦੇਵਤਾ ਮਤਲਬ ਦੇਣ ਵਾਲਾ। ਜੇਕਰ ਇਸ ਜਨਮ ਵਿੱਚ ਸਨਮਾਨ ਨਹੀਂ ਦਿੱਤਾ ਤਾਂ ਦੇਵਤਾ ਕਿਵੇਂ ਬਣੋਗੇ, ਅਨੇਕ ਜਨਮਾਂ ਵਿੱਚ ਸਨਮਾਨ ਕਿਵੇਂ ਪ੍ਰਾਪਤ ਕਰੋਗੇ? ਫਾਲੋ ਫਾਦਰ। ਸਾਕਾਰ ਸ੍ਵਰੂਪ ਬ੍ਰਹਮਾ ਬਾਪ ਨੂੰ ਵੇਖਿਆ – ਸਦਾ ਆਪਣੇ ਨੂੰ ਵਰਲਡ ਸਰਵੈਂਟ ਕਹਿ (ਵਿਸ਼ਵ ਸੇਵਾਧਾਰੀ) ਕਹਿਲਾਏ ਅਤੇ ਬੱਚਿਆਂ ਨੂੰ ਮਾਲਿਕ ਬਣਾਇਆ। ਸਦਾ ਮਾਲੇਕਮ ਸਲਾਮ ਕੀਤਾ। ਸਦਾ ਛੋਟੇ ਬੱਚਿਆਂ ਨੂੰ ਵੀ ਸਨਮਾਨ ਦਾ ਸਨੇਹ ਦਿੱਤਾ, ਹੋਵਣਹਾਰ ਕਲਿਆਣਕਾਰੀ ਰੂਪ ਨਾਲ ਵੇਖਿਆ। ਕੁਮਾਰੀਆਂ ਅਤੇ ਕੁਮਾਰਾਂ ਨੂੰ, ਯੁਵਾ ਸਥਿਤੀ ਵਾਲਿਆਂ ਨੂੰ ਵਿਸ਼ਵ ਦੀਆਂ ਨਾਮੀਗ੍ਰਾਮੀ ਮਹਾਨ ਆਤਮਾਵਾਂ ਨੂੰ ਚੈਲੇੰਜ ਕਰਨ ਵਾਲੇ, ਅਸੰਭਵ ਨੂੰ ਸੰਭਵ ਕਰਨ ਵਾਲੇ, ਮਹਾਤਮਾਵਾਂ ਦੇ ਸਿਰ ਝੁਕਾਉਣ ਵਾਲੇ – ਅਜਿਹੇ ਪਵਿੱਤਰ ਆਤਮਾਵਾਂ ਨੂੰ ਸਨਮਾਨ ਨਾਲ ਵੇਖਿਆ। ਸਦਾ ਆਪਣੇ ਤੋਂ ਵੀ ਕਮਾਲ ਕਰਨ ਵਾਲੇ ਮਹਾਨ ਆਤਮਾ ਸਮਝ ਸਨਮਾਨ ਦਿੱਤਾ ਨਾ! ਇਵੇਂ ਹੀ ਬਜ਼ੁਰਗ – ਆਤਮਾਵਾਂ ਨੂੰ ਸਦਾ ਅਨੁਭਵੀ ਆਤਮਾ, ਹਮਜਿੰਸ ਆਤਮਾ ਨੂੰ ਸਨਮਾਨ ਨਾਲ ਵੇਖਿਆ। ਬੰਧੇਲੇ ਬੰਧੇਲੀਆਂ ਨੂੰ ਨਿਰੰਤਰ ਯਾਦ ਵਿੱਚ ਨੰਬਰਵਨ ਦੇ ਸਨਮਾਨ ਨਾਲ ਵੇਖਿਆ ਇਸਲਈ ਨੰਬਰਵਨ ਅਵਿਨਾਸ਼ੀ ਸਨਮਾਨ ਦੇ ਅਧਿਕਾਰੀ ਬਣੇ। ਰਾਜ ਸਨਮਾਨ ਵਿੱਚ ਵੀ ਨੰਬਰਵਨ – ਵਿਸ਼ਵ – ਮਹਾਰਾਜਨ ਅਤੇ ਪੂਜੀਏ ਰੂਪ ਵਿੱਚ ਵੀ ਬਾਪ ਦੀ ਪੂਜਾ ਦੇ ਬਾਦ ਪਹਿਲੋਂ ਪੂਜੀਏ ਲਕਸ਼ਮੀ – ਨਾਰਾਇਣ ਹੀ ਬਣਦੇ ਹਨ। ਤਾਂ ਰਾਜ ਸਨਮਾਨ ਅਤੇ ਪੂਜੀਏ ਸਨਮਾਨ – ਦੋਵਾਂ ਵਿੱਚ ਨੰਬਰਵਨ ਹੋ ਗਏ ਕਿਉਂਕਿ ਸ੍ਰਵ ਨੂੰ ਸਵਮਾਨ, ਸਨਮਾਨ ਦਿੱਤਾ। ਇਵੇਂ ਨਹੀਂ ਸੋਚੋ – ਸਨਮਾਨ ਦੇਵੇ ਤਾਂ ਸਨਮਾਨ ਦੇਵਾਂ। ਸਨਮਾਨ ਦੇਣ ਵਾਲੇ ਨਿੰਦਕ ਨੂੰ ਵੀ ਆਪਣਾ ਮਿਤ੍ਰ ਸਮਝਦੇ। ਸਿਰ੍ਫ ਸਨਮਾਨ ਦੇਣ ਵਾਲੇ ਨੂੰ ਆਪਣਾ ਨਹੀਂ ਸਮਝਦੇ ਲੇਕਿਨ ਗਾਲੀ ਦੇਣ ਵਾਲੇ ਨੂੰ ਵੀ ਆਪਣਾ ਸਮਝਦੇ ਕਿਉਂਕਿ ਸਾਰੀ ਦੁਨੀਆ ਹੀ ਆਪਣਾ ਪਰਿਵਾਰ ਹੈ। ਸ੍ਰਵ ਆਤਮਾਵਾਂ ਦਾ ਤਨਾ ਤੁਸੀਂ ਬ੍ਰਾਹਮਣ ਹੋ। ਇਹ ਸਾਰੀਆਂ ਟਾਹਣੀਆਂ ਮਤਲਬ ਵੱਖ – ਵੱਖ ਧਰਮ ਦੀਆਂ ਆਤਮਾਵਾਂ ਵੀ ਮੂਲ ਤਨਾ ਤੋਂ ਹੀ ਨਿਕਲੀਆਂ ਹਨ। ਤਾਂ ਸਾਰੇ ਆਪਣੇ ਹੋਏ ਨਾ। ਅਜਿਹੇ ਸਵਮਾਨਧਾਰੀ ਸਦਾ ਆਪਣੇ ਨੂੰ ਮਾਸਟਰ ਰਚਤਾ ਸਮਝ ਸ੍ਰਵ ਦੇ ਪ੍ਰਤੀ ਸਨਮਾਨ – ਦਾਤਾ ਬਣਦੇ ਹਨ। ਸਦਾ ਆਪਣੇ ਨੂੰ ਆਦਿ ਦੇਵ ਬ੍ਰਹਮਾ ਦੇ ਆਦਿ ਰਤਨ ਆਦਿ ਪਾਰਟਧਾਰੀ ਆਤਮਾਵਾਂ ਸਮਝਦੇ ਹੋ? ਇਤਨਾ ਨਸ਼ਾ ਹੈ? ਤਾਂ ਸਾਰਿਆਂ ਨੇ ਸੁਣਿਆ – ਬੱਚਿਆਂ ਦਾ ਸਨਮਾਨ ਕੀ ਹੈ, ਬੁੱਢਿਆਂ ਦਾ ਸਨਮਾਨ ਕੀ ਹੈ, ਯੁਵਾ ਦਾ ਕੀ ਹੈ? ਆਦਿ ਪਿਤਾ ਬ੍ਰਹਮਾ ਨੇ ਸਾਨੂੰ ਅਜਿਹੇ ਸਨਮਾਨ ਨਾਲ ਵੇਖਿਆ। ਕਿੰਨਾਂ ਨਸ਼ਾ ਹੋਵੇਗਾ ਤਾਂ ਸਦਾ ਇਹ ਸਮ੍ਰਿਤੀ ਰੱਖੋ ਕਿ ਆਦਿ ਆਤਮਾ ਨੇ ਜਿਸ ਸ੍ਰੇਸ਼ਠ ਦ੍ਰਿਸ਼ਟੀ ਨਾਲ ਵੇਖਿਆ, ਅਜਿਹੀ ਹੀ ਸ੍ਰੇਸ਼ਠ ਸਥਿਤੀ ਦੀ ਸ੍ਰਿਸ਼ਟੀ ਵਿੱਚ ਰਹੋਗੇ। ਅਜਿਹਾ ਆਪਣੇ ਨਾਲ ਵਾਅਦਾ ਕਰੋ। ਵਾਅਦੇ ਤਾਂ ਕਰਦੇ ਰਹਿੰਦੇ ਹੋ ਨਾ! ਬੋਲ ਤੋਂ ਵੀ ਵਾਅਦਾ ਕਰਦੇ ਹੋ, ਮਨ ਤੋਂ ਵੀ ਕਰਦੇ ਹੋ ਅਤੇ ਲਿਖਕੇ ਵੀ ਕਰਦੇ ਹੋ ਅਤੇ ਫਿਰ ਭੁੱਲ ਵੀ ਜਾਂਦੇ ਹੋ ਇਸਲਈ ਵਾਅਦੇ ਦਾ ਫਾਇਦਾ ਨਹੀਂ ਉਠਾ ਪਾਉਂਦੇ। ਯਾਦ ਰੱਖੋ ਤਾਂ ਫਾਇਦਾ ਵੀ ਉਠਾਓ। ਸਾਰੇ ਆਪਣੇ ਨੂੰ ਚੈਕ ਕਰੋ – ਕਿੰਨੇਂ ਵਾਰ ਵਾਅਦਾ ਕੀਤਾ ਹੈ ਅਤੇ ਨਿਭਾਇਆ ਕਿੰਨੀ ਵਾਰ ਹੈ? ਨਿਭਾਉਣਾ ਆਉਂਦਾ ਹੈ ਜਾਂ ਸਿਰ੍ਫ ਵਾਅਦਾ ਕਰਨਾ ਆਉਂਦਾ ਹੈ? ਜਾਂ ਬਦਲਦੇ ਰਹਿੰਦੇ ਹੋ – ਕਦੇ ਵਾਅਦਾ ਕਰਨ ਵਾਲੇ, ਕਦੇ ਨਿਭਾਉਣ ਵਾਲੇ?

ਟੀਚਰਜ਼ ਕੀ ਸਮਝਦੀਆਂ ਹਨ? ਨਿਭਾਉਣ ਵਾਲਿਆਂ ਦੀ ਲਿਸਟ ਵਿੱਚ ਹੋ ਨਾ। ਟੀਚਰਜ਼ ਨੂੰ ਬਾਪਦਾਦਾ ਸਦਾ ਸਾਥੀ ਸਿੱਖਿਅਕ ਕਹਿੰਦੇ ਹਨ

ਤਾਂ ਸਾਥੀ ਦੀ ਵਿਸ਼ੇਸ਼ਤਾ ਕੀ ਹੁੰਦੀ ਹੈ? ਸਾਥੀ ਸਮਾਨ ਹੁੰਦਾ ਹੈ। ਬਾਪ ਕਦੇ ਬਦਲਦਾ ਹੈ ਕੀ? ਟੀਚਰਜ਼ ਵੀ ਵਾਅਦਾ ਅਤੇ ਫ਼ਾਇਦਾ – ਦੋਵਾਂ ਦਾ ਬੈਲੈਂਸ ਰੱਖਣ ਵਾਲੀਆਂ ਹਨ। ਵਾਅਦੇ ਬਹੁਤ ਅਤੇ ਫਾਇਦਾ ਘੱਟ ਹੋਵੇ – ਇਹ ਬੈਲੈਂਸ ਨਹੀਂ ਹੁੰਦਾ। ਜੋ ਦੋਵਾਂ ਦਾ ਬੈਲੈਂਸ ਰੱਖਦੇ ਹਨ ਉਸਨੂੰ ਵਰਦਾਤਾ ਬਾਪ ਦਵਾਰਾ ਇਹ ਵਰਦਾਨ ਅਤੇ ਬਲੈਸਿੰਗ ਮਿਲਦੀ ਹੈ। ਉਹ ਸਦਾ ਦ੍ਰਿੜ੍ਹ ਸੰਕਲਪ ਨਾਲ ਕਰਮ ਵਿੱਚ ਸਫ਼ਲਤਾ ਮੂਰਤ ਬਣਦੇ ਹਨ। ਸਾਥੀ ਸਿੱਖਿਅਕ ਦਾ ਇਹ ਹੀ ਵਿਸ਼ੇਸ਼ ਕਰਮ ਹੈ। ਸੰਕਲਪ ਅਤੇ ਕਰਮ ਸਮਾਨ ਹੋਣ। ਸੰਕਲਪ ਸ੍ਰੇਸ਼ਠ ਅਤੇ ਕਰਮ ਸਧਾਰਨ ਹੋ ਜਾਣ – ਇਸਨੂੰ ਸਮਾਨਤਾ ਨਹੀਂ ਕਹਾਂਗੇ। ਤਾਂ ਸਦਾ ਟੀਚਰਜ਼ ਆਪਣੇ ਨੂੰ “ਸਾਥੀ ਸਿੱਖਿਅਕ” ਮਤਲਬ ” “ਸਿੱਖਿਅਕ ਬਾਪ ਸਮਾਨ” ਸਮਝ – ਇਸ ਸਮ੍ਰਿਤੀ ਵਿੱਚ ਸਮਰੱਥ ਬਣ ਚੱਲੋ। ਬਾਪਦਾਦਾ ਨੂੰ ਟੀਚਰਜ਼ ਦੀ ਹਿਮੰਤ ਤੇ ਖੁਸ਼ੀ ਹੁੰਦੀ ਹੈ। ਹਿਮੰਤ ਰੱਖ ਸੇਵਾ ਦੇ ਨਿਮਿਤ ਤਾਂ ਬਣ ਗਏ ਹੋ ਨਾ। ਲੇਕਿਨ ਹੁਣ ਸਦਾ ਇਹ ਸਲੋਗਣ ਯਾਦ ਰੱਖੋ – ” ਹਿਮੰਤੇ ਟੀਚਰ, ਸਮਾਨ ਸਿੱਖਿਅਕ ਬਾਪ” । ਇਹ ਕਦੇ ਨਹੀਂ ਭੁੱਲਣਾ। ਤਾਂ ਖ਼ੁਦ ਹੀ ਸਮਾਨ ਬਣਨ ਵਾਲਾ ਲਕਸ਼ – “ਬਾਪਦਾਦਾ” ਤੁਹਾਡੇ ਸਾਹਮਣੇ ਰਹੇਗਾ ਮਤਲਬ ਨਾਲ ਰਹੇਗਾ। ਅੱਛਾ!

ਚਾਰੋਂ ਪਾਸੇ ਦੇ ਸਵਮਾਨਧਾਰੀ ਸੋ ਸਨਮਾਨਧਾਰੀ ਬੱਚਿਆਂ ਨੂੰ ਬਾਪਦਾਦਾ ਨੈਣਾਂ ਦੇ ਸਨਮੁੱਖ ਵੇਖਦੇ ਹੋਏ ਸਨਮਾਨ ਦੀ ਦ੍ਰਿਸ਼ਟੀ ਨਾਲ ਯਾਦਪਿਆਰ ਦੇ ਰਹੇ ਹਨ। ਸਦਾ ਰਾਜ – ਸਨਮਾਨ ਅਤੇ ਪੂਜੀਏ- ਸਨਮਾਨ ਦੇ ਸਮਾਨ ਸਾਥੀ ਬੱਚਿਆਂ ਨੂੰ ਯਾਦ ਪਿਆਰ ਅਤੇ ਨਮਸਤੇ।

ਬਿਹਾਰ ਗ੍ਰੁਪ:-

ਸਾਰੇ ਆਪਣੇ ਨੂੰ ਸਵਰਾਜ ਅਧਿਕਾਰੀ ਸਮਝਦੇ ਹੋ? ਸਵ ਦਾ ਰਾਜ ਮਿਲਿਆ ਜਾਂ ਮਿਲਣ ਵਾਲਾ ਹੈ? ਸਵਰਾਜ ਮਤਲਬ ਜਦੋਂ ਚਾਹੋ ਜਿਵੇੰ ਚਾਹੋ ਉਵੇਂ ਕਰਮੇਂਦਰੀਆਂ ਦਵਾਰਾ ਕਰਮ ਕਰਵਾ ਸਕੋ। ਕਰਮੇਂਦਰੀਆਂ – ਜਿੱਤ ਮਤਲਬ ਸਵਰਾਜ ਅਧਿਕਾਰੀ। ਅਜਿਹੇ ਅਧਿਕਾਰੀ ਬਣੇ ਹੋ ਜਾਂ ਕਦੇ ਕਰਮੇਂਦਰੀਆਂ ਤੁਹਾਨੂੰ ਚਲਾਉਂਦੀਆਂ ਹਨ? ਕਦੇ ਮਨ ਤੁਹਾਨੂੰ ਚਲਾਉਂਦਾ ਹੈ ਜਾਂ ਤੁਸੀਂ ਮਨ ਨੂੰ ਚਲਾਉਂਦੇ ਹੋ? ਕਦੇ ਮਨ ਵਿਅਰੱਥ ਸੰਕਲਪ ਕਰਦਾ ਹੈ ਜਾਂ ਨਹੀਂ ਕਰਦਾ ਹੈ? ਜੇਕਰ ਕਦੇ – ਕਦੇ ਕਰਦਾ ਹੈ ਤਾਂ ਉਸ ਸਮੇਂ ਰਾਜ ਅਧਿਕਾਰੀ ਕਹਾਂਗੇ? ਰਾਜ ਬਹੁਤ ਵੱਡੀ ਸੱਤਾ ਹੈ। ਰਾਜ ਸੱਤਾ ਜੋ ਚਾਹੇ ਉਹ ਕਰ ਸਕਦੀ ਹੈ, ਜਿਵੇੰ ਚਲਾਉਣਾ ਚਾਹੇ ਉਵੇਂ ਚਲਾ ਸਕਦੀ ਹੈ। ਇਹ ਮਨ – ਬੁੱਧੀ – ਸੰਸਕਾਰ ਆਤਮਾ ਦੀਆਂ ਸ਼ਕਤੀਆਂ ਹਨ। ਆਤਮਾ ਇਨ੍ਹਾਂ ਤਿੰਨਾਂ ਦੀ ਮਾਲਿਕ ਹੈ। ਜੇਕਰ ਸੰਸਕਾਰ ਕਦੇ ਆਪਣੇ ਵੱਲ ਖਿੱਚ ਲੈਣ ਤਾਂ ਮਾਲਿਕ ਕਹਾਂਗੇ? ਤਾਂ ਸਵਰਾਜ – ਸੱਤਾ ਮਤਲਬ ਕਰਮੇਂਦਰੀਆਂ- ਜਿੱਤ। ਜੋ ਕਰਮਮੇਂਦਰੀਆਂ – ਜਿੱਤ ਹੈ ਉਹ ਹੀ ਵਿਸ਼ਵ ਦੀ ਰਾਜ ਸੱਤਾ ਪ੍ਰਾਪਤ ਕਰ ਸਕਦਾ ਹੈ। ਸਵਰਾਜ ਅਧਿਕਾਰੀ ਵਿਸ਼ਵ ਰਾਜ – ਅਧਿਕਾਰੀ ਬਣਦਾ ਹੈ। ਤਾਂ ਤੁਸੀਂ ਬ੍ਰਾਹਮਣ ਅਤਮਾਵਾਂ ਦਾ ਹੀ ਸਲੋਗਣ ਹੈ ਕਿ ਸਵਰਾਜ ਬ੍ਰਾਹਮਣ ਜੀਵਨ ਦਾ ਜਨਮਸਿੱਧ ਅਧਿਕਾਰ ਹੈ। ਸਵਰਾਜ ਅਧਿਕਾਰੀ ਦੀ ਸਥਿਤੀ ਸਦਾ ਮਾਸਟਰ ਸ੍ਰਵਸ਼ਕਤੀਮਾਨ ਹੈ, ਕਿਸੇ ਵੀ ਸ਼ਕਤੀ ਦੀ ਕਮੀ ਨਹੀਂ। ਸਵਰਾਜ ਅਧਿਕਾਰੀ ਸਦਾ ਧਰਮ ਮਤਲਬ ਧਾਰਨਾਮੂਰਤ ਵੀ ਹੋਵੇਗਾ ਅਤੇ ਰਾਜ ਮਤਲਬ ਸ਼ਕਤੀਸ਼ਾਲੀ ਵੀ ਹੋਵੇਗਾ। ਹੁਣ ਰਾਜ ਵਿੱਚ ਹਲਚਲ ਕਿਉਂ ਹੈ? ਕਿਉਂਕਿ ਧਰਮ – ਸੱਤਾ ਵੱਖ ਹੋ ਗਈ ਹੈ ਅਤੇ ਰਾਜ ਸੱਤਾ ਵੱਖ ਹੋ ਗਈ ਹੈ। ਤਾਂ ਲੰਗੜਾ ਹੋ ਗਿਆ ਨਾ! ਇੱਕ ਸੱਤਾ ਹੋਈ ਨਾ ਇਸਲਈ ਹਲਚਲ ਹੈ। ਇਵੇਂ ਤੁਹਾਡੇ ਵਿੱਚ ਵੀ ਜੇਕਰ ਧਰਮ ਅਤੇ ਰਾਜ – ਦੋਵੇਂ ਸੱਤਾ ਨਹੀਂ ਹਨ ਤਾਂ ਵਿਘਨ ਆਉਣਗੇ, ਹਲਚਲ ਵਿੱਚ ਲਿਆਉਣਗੇ, ਯੁੱਧ ਕਰਨੀ ਪਵੇਗੀ। ਅਤੇ ਦੋਵੇਂ ਹੀ ਸੱਤਾ ਹਨ ਤਾਂ ਸਦਾ ਹੀ ਬੇਪ੍ਰਵਾਹ ਬਾਦਸ਼ਾਹ ਰਹਿਣਗੇ, ਕੋਈ ਵਿਘਨ ਆ ਨਹੀਂ ਸਕਦਾ। ਤਾਂ ਅਜਿਹੇ ਬੇਪ੍ਰਵਾਹ ਬਾਦਸ਼ਾਹ ਬਣੇ ਹੋ? ਜਾਂ ਥੋੜ੍ਹੀ – ਥੋੜ੍ਹੀ ਸ਼ਰੀਰ ਦੀ, ਸੰਬੰਧ ਦੀ… ਪ੍ਰਵਾਹ ਰਹਿੰਦੀ ਹੈ? ਪਾਂਡਵਾਂ ਨੂੰ ਕਮਾਉਣ ਦੀ ਪ੍ਰਵਾਹ ਰਹਿੰਦੀ ਹੈ, ਪਰਿਵਾਰ ਨੂੰ ਚਲਾਉਣ ਦੀ ਪ੍ਰਵਾਹ ਰਹਿੰਦੀ ਹੈ ਜਾਂ ਬੇਪ੍ਰਵਾਹ ਰਹਿੰਦੇ ਹੋ? ਚਲਾਉਣ ਵਾਲਾ ਚਲਾ ਰਿਹਾ ਹੈ, ਕਰਵਾਉਣ ਵਾਲਾ ਕਰਵਾ ਰਿਹਾ ਹੈ – ਇਵੇਂ ਨਿਮਿਤ ਬਣ ਕੇ ਕਰਨ ਵਾਲੇ ਬੇਪ੍ਰਵਾਹ ਬਾਦਸ਼ਾਹ ਹੁੰਦੇਂ ਹਨ। “ਮੈਂ ਕਰ ਰਿਹਾ ਹਾਂ” – ਇਹ ਭਾਣ ਆਇਆ ਤਾਂ ਬੇਪ੍ਰਵਾਹ ਨਹੀਂ ਰਹਿ ਸਕਦੇ। ਲੇਕਿਨ ਬਾਪ ਦਵਾਰਾ ਨਿਮਿਤ ਬਣਿਆ ਹੋਇਆ ਹਾਂ – ਇਹ ਸਮ੍ਰਿਤੀ ਰਹੇ ਤਾਂ ਬੇਫਿਕਰ ਜਾਂ ਨਿਸ਼ਚਿੰਤ ਜੀਵਨ ਅਨੁਭਵ ਕਰਨਗੇ। ਕੋਈ ਚਿੰਤਾ ਨਹੀਂ। ਕਲ ਕੀ ਹੋਵੇਗਾ – ਉਸਦੀ ਵੀ ਚਿੰਤਾ ਨਹੀਂ। ਕਦੇ ਇਹ ਥੋੜ੍ਹੀ ਜਿਹੀ ਚਿੰਤਾ ਰਹਿੰਦੀ ਹੈ ਕਿ ਕਲ ਕੀ ਹੋਵੇਗਾ, ਕਿਵੇਂ ਹੋਵੇਗਾ? ਬੱਚਿਆਂ ਦਾ ਕੀ ਹੋਵੇਗਾ? ਪੋਤਰੇ – ਦੋਤਰਿਆਂ ਦਾ ਕੀ ਹੋਵੇਗਾ – ਇਹ ਚਿੰਤਾ ਰਹਿੰਦੀ ਹੈ? ਬੇਪ੍ਰਵਾਹ ਬਾਦਸ਼ਾਹ ਨੂੰ ਸਦਾ ਹੀ ਇਹ ਨਿਸ਼ਚੇ ਰਹਿੰਦਾ ਹੈ ਕਿ ਜੋ ਹੋ ਰਿਹਾ ਹੈ ਉਹ ਚੰਗਾ, ਅਤੇ ਜੋ ਹੋਣ ਵਾਲਾ ਹੈ ਉਹ ਹੋਰ ਵੀ ਬਹੁਤ ਚੰਗਾ ਹੋਵੇਗਾ ਕਿਉਂਕਿ ਕਰਵਾਉਣ ਵਾਲਾ ਚੰਗੇ ਤੋਂ ਚੰਗਾ ਹੈ ਨਾ! ਇਸਨੂੰ ਕਹਿੰਦੇ ਹਨ ਨਿਸ਼ਚੇਬੁੱਧੀ ਵਿਜੇਈ। ਅਜਿਹੇ ਬਣੇ ਹੋ ਜਾਂ ਸੋਚ ਰਹੇ ਹੋ? ਬਣਨਾ ਤੇ ਹੈ ਹੀ ਨਾ! ਇੰਨੀ ਵੱਡੀ ਰਾਜਾਈ ਮਿਲ ਜਾਵੇ ਤਾਂ ਸੋਚਣ ਦੀ ਕੀ ਗੱਲ ਹੈ? ਆਪਣਾ ਅਧਿਕਾਰ ਕੋਈ ਛੱਡਦਾ ਹੈ? ਝੋਪੜੀ ਵਾਲੇ ਵੀ ਹੋਣਗੇ, ਥੋੜ੍ਹੀ ਜਿਹੀ ਮਲਕੀਅਤ ਵੀ ਹੋਵੇਗੀ – ਤਾਂ ਵੀ ਨਹੀਂ ਛੱਡਣਗੇ। ਇਹ ਤੇ ਕਿੰਨੀ ਵੱਡੀ ਪ੍ਰਾਪਤੀ ਹੈ! ਤਾਂ ਮੇਰਾ ਅਧਿਕਾਰ ਹੈ ਇਸ ਸਮ੍ਰਿਤੀ ਨਾਲ ਸਦਾ ਅਧਿਕਾਰੀ ਬਣ ਉੱਡਦੇ ਚੱਲੋ। ਇਹ ਹੀ ਵਰਦਾਨ ਯਾਦ ਰੱਖਣਾ ਕਿ “ਸਵਰਾਜ ਸਾਡਾ ਜਨਮਸਿੱਧ ਅਧਿਕਾਰ ਹੈ”। ਮਿਹਨਤ ਕਰਕੇ ਪਾਉਣ ਵਾਲੇ ਨਹੀਂ, ਅਧਿਕਾਰ ਹੈ। ਅੱਛਾ! ਬਿਹਾਰ ਮਾਨਾ ਸਦਾ ਬਹਾਰ ਵਿੱਚ ਰਹਿਣ ਵਾਲੇ। ਪਤਝੜ ਵਿੱਚ ਨਹੀਂ ਜਾਣਾ। ਕਦੇ ਅੰਧੇਰੀ – ਤੂਫ਼ਾਨ ਨਾ ਆਉਣ, ਸਦਾ ਬਹਾਰ। ਅੱਛਾ!

2. ਆਪਣੇ ਨੂੰ ਰੂਹਾਨੀ ਦ੍ਰਿਸ਼ਟੀ ਨਾਲ ਸ੍ਰਿਸ਼ਟੀ ਨੂੰ ਬਦਲਣ ਵਾਲਾ ਮਹਿਸੂਸ ਕਰਦੇ ਹੋ? ਸੁਣਦੇ ਸੀ ਕਿ ਦ੍ਰਿਸ਼ਟੀ ਨਾਲ ਸ੍ਰਿਸ਼ਟੀ ਬਦਲ ਜਾਂਦੀ ਹੈ ਲੇਕਿਨ ਹੁਣ ਅਨੁਭਵੀ ਬਣ ਗਏ। ਰੂਹਾਨੀ ਦ੍ਰਿਸ਼ਟੀ ਨਾਲ ਸ੍ਰਿਸ਼ਟੀ ਬਦਲ ਗਈ ਨਾ! ਹੁਣ ਤੁਹਾਡੇ ਲਈ ਬਾਪ ਸੰਸਾਰ ਹੈ, ਤਾਂ ਸ੍ਰਿਸ਼ਟੀ ਬਦਲ ਗਈ। ਪਹਿਲੇ ਦੀ ਸ੍ਰਿਸ਼ਟੀ ਮਤਲਬ ਸੰਸਾਰ ਅਤੇ ਹੁਣ ਦੇ ਸੰਸਾਰ ਵਿੱਚ ਫ਼ਰਕ ਹੋ ਗਿਆ ਨਾ! ਪਹਿਲੇ ਸੰਸਾਰ ਵਿੱਚ ਬੁੱਧੀ ਭਟਕਦੀ ਸੀ ਤੇ ਹੁਣ ਬਾਪ ਹੀ ਸੰਸਾਰ ਹੋ ਗਿਆ। ਤਾਂ ਬੁੱਧੀ ਦਾ ਭਟਕਣਾ ਬੰਦ ਹੋ ਗਿਆ, ਇਕਾਗਰ ਹੋ ਗਈ ਕਿਉਂਕਿ ਪਹਿਲੇ ਦੇ ਜੀਵਨ ਵਿੱਚ, ਕਦੇ ਦੇਹ ਦੇ ਸੰਬੰਧ ਵਿੱਚ, ਕਦੇ ਦੇਹ ਦੇ ਪਦਾਰਥ ਵਿੱਚ – ਅਨੇਕਾਂ ਵਿੱਚ ਬੁੱਧੀ ਜਾਂਦੀ ਸੀ। ਹੁਣ ਇਹ ਸਭ ਬਦਲ ਗਿਆ। ਹੁਣ ਦੇਹ ਯਾਦ ਰਹਿੰਦੀ ਹੈ ਜਾਂ ਦੇਹੀ? ਜੇਕਰ ਦੇਹ ਵਿੱਚ ਕਦੇ ਬੁੱਧੀ ਜਾਂਦੀ ਹੈ ਤਾਂ ਰਾਂਗ ਸਮਝਦੇ ਹੋ ਨਾ! ਫਿਰ ਬਦਲ ਲੈਂਦੇ ਹੋ, ਦੇਹ ਦੇ ਬਜਾਏ ਆਪਣੇ ਨੂੰ ਦੇਹੀ ਸਮਝਣ ਦਾ ਅਭਿਆਸ ਕਰਦੇ ਹੋ। ਤਾਂ ਸੰਸਾਰ ਬਦਲ ਗਿਆ ਨਾ! ਖ਼ੁਦ ਵੀ ਬਦਲ ਗਏ। ਬਾਪ ਹੀ ਸੰਸਾਰ ਹੈ ਜਾਂ ਸੰਸਾਰ ਵਿੱਚ ਕੁਝ ਰਿਹਾ ਹੋਇਆ ਹੈ? ਵਿਨਾਸ਼ੀ ਧਨ ਜਾਂ ਵਿਨਾਸ਼ੀ ਸਬੰਧ ਦੇ ਵੱਲ ਬੁੱਧੀ ਤਾਂ ਨਹੀਂ ਜਾਂਦੀ? ਹੁਣ ਮੇਰਾ ਰਿਹਾ ਹੀ ਨਹੀਂ। “ਮੇਰੇ ਕੋਲ ਬਹੁਤ ਧਨ ਹੈ” – ਇਹ ਸੰਕਲਪ ਜਾਂ ਸੁਪਨੇ ਵਿੱਚ ਵੀ ਨਹੀਂ ਹੋਵੇਗਾ ਕਿਉਂਕਿ ਸਭ ਬਾਪ ਦੇ ਹਵਾਲੇ ਕਰ ਦਿੱਤਾ। ਮੇਰੇ ਨੂੰ ਤੇਰਾ ਬਣਾ ਲਿਆ ਨਾ! ਜਾਂ ਮੇਰਾ, ਮੇਰਾ ਹੀ ਹੈ ਅਤੇ ਬਾਪ ਦਾ ਵੀ ਮੇਰਾ ਹੈ, ਅਜਿਹਾ ਤਾਂ ਨਹੀਂ ਸਮਝਦੇ? ਇਹ ਵਿਨਾਸ਼ੀ ਤਨ, ਧਨ, ਪੁਰਾਣਾ ਮਨ, ਮੇਰਾ ਨਹੀਂ, ਬਾਪ ਨੂੰ ਦੇ ਦਿੱਤਾ। ਪਹਿਲਾ – ਪਹਿਲਾ ਪਰਿਵਰਤਨ ਹੋਣ ਦਾ ਸੰਕਲਪ ਹੀ ਇਹ ਕੀਤਾ ਕਿ ਸਭ ਕੁਝ ਤੇਰਾ ਅਤੇ ਤੇਰਾ ਕਹਿਣ ਨਾਲ ਹੀ ਫਾਇਦਾ ਹੈ। ਇਸ ਵਿੱਚ ਬਾਪ ਦਾ ਫਾਇਦਾ ਨਹੀਂ ਹੈ, ਤੁਹਾਡਾ ਫਾਇਦਾ ਹੈ ਕਿਉਂਕਿ ਮੇਰਾ ਕਹਿਣ ਨਾਲ ਫ਼ਸਦੇ ਹੋ, ਤੇਰਾ ਕਹਿਣ ਨਾਲ ਨਿਆਰੇ ਹੋ ਜਾਂਦੇ ਹੋ। ਮੇਰਾ ਕਹਿਣ ਨਾਲ ਬੋਝ ਵਾਲੇ ਬਣ ਜਾਂਦੇ ਹੋ ਅਤੇ ਤੇਰਾ ਕਹਿਣ ਨਾਲ ਡੱਬਲ ਲਾਈਟ “ਟਰੱਸਟੀ” ਬਣ ਜਾਂਦੇ ਹੋ। ਤਾਂ ਕੀ ਚੰਗਾ ਹੈ? ਹਲਕਾ ਬਣਨਾ ਚੰਗਾ ਹੈ ਜਾਂ ਭਾਰੀ ਬਣਨਾ ਚੰਗਾ ਹੈ? ਅਜਕਲ ਦੇ ਜ਼ਮਾਨੇ ਵਿੱਚ ਸ਼ਰੀਰ ਤੋਂ ਵੀ ਕੋਈ ਭਾਰੀ ਹੁੰਦਾ ਹੈ ਤਾਂ ਚੰਗਾ ਨਹੀਂ ਲੱਗਦਾ। ਸਾਰੇ ਆਪਣੇ ਨੂੰ ਹਲਕਾ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਭਾਰੀ ਹੋਣਾ ਮਾਨਾ ਨੁਕਸਾਨ ਹੈ ਅਤੇ ਹਲਕਾ ਹੋਣ ਵਿੱਚ ਫਾਇਦਾ ਹੈ। ਇਵੇਂ ਹੀ ਮੇਰਾ – ਮੇਰਾ ਕਹਿਣ ਨਾਲ ਬੁੱਧੀ ਤੇ ਬੋਝ ਪੈ ਜਾਂਦਾ ਹੈ, ਤੇਰਾ – ਤੇਰਾ ਕਹਿਣ ਨਾਲ ਬੁੱਧੀ ਹਲਕੀ ਬਣ ਜਾਂਦੀ ਹੈ। ਜਦੋਂ ਤੱਕ ਹਲਕੇ ਨਹੀਂ ਬਣੇ ਉਦੋਂ ਤੱਕ ਉੱਚੀ ਸਥਿਤੀ ਤੱਕ ਪਹੁੰਚ ਨਹੀਂ ਸਕਦੇ। ਉੱਡਦੀ ਕਲਾ ਹੀ ਆਨੰਦ ਦੀ ਅਨੁਭੂਤੀ ਕਰਵਾਉਣ ਵਾਲੀ ਹੈ। ਹਲਕੇ ਰਹਿਣ ਵਿੱਚ ਹੀ ਮਜ਼ਾ ਹੈ। ਅੱਛਾ!

ਜਦੋਂ ਬਾਪ ਮਿਲਿਆ ਤਾਂ ਮਾਇਆ ਉਸਦੇ ਅੱਗੇ ਕੀ ਹੈ? ਮਾਇਆ ਹੈ ਰੁਲਾਨ ਵਾਲੀ ਅਤੇ ਬਾਪ ਹੈ ਵਰਸਾ ਦੇਣ ਵਾਲਾ, ਪ੍ਰਾਪਤ ਕਰਾਉਣ ਵਾਲਾ। ਸਾਰੇ ਕਲਪ ਵਿੱਚ ਅਜਿਹੀ ਪ੍ਰਾਪਤੀ ਕਰਾਉਣ ਵਾਲਾ ਬਾਪ ਮਿਲ ਨਹੀਂ ਸਕਦਾ! ਸਵਰਗ ਵਿੱਚ ਵੀ ਨਹੀਂ ਮਿਲੇਗਾ। ਤਾਂ ਇੱਕ ਸੈਕਿੰਡ ਵੀ ਭੁੱਲਣਾ ਨਹੀਂ ਚਾਹੀਦਾ। ਹੱਦ ਦੀ ਪ੍ਰਾਪਤੀ ਕਰਾਉਣ ਵਾਲਾ ਵੀ ਨਹੀਂ ਭੁੱਲਦਾ ਹੈ ਤਾਂ ਬੇਹੱਦ ਦੀ ਪ੍ਰਾਪਤੀ ਕਰਾਉਣ ਵਾਲਾ ਭੁੱਲ ਕਿਵੇਂ ਸਕਦਾ! ਤਾਂ ਸਦਾ ਇਹ ਹੀ ਯਾਦ ਰੱਖਣਾ ਕਿ ਟਰੱਸਟੀ ਹਾਂ। ਕਦੇ ਵੀ ਆਪਣੇ ਉੱਪਰ ਬੋਝ ਨਹੀਂ ਰੱਖਣਾ। ਇਸ ਨਾਲ ਸਦਾ ਹੱਸਦੇ, ਗਾਉਂਦੇ , ਉੱਡਦੇ ਰਹੋਗੇ। ਜੀਵਨ ਵਿੱਚ ਹੋਰ ਕੀ ਚਾਹੀਦਾ! ਹੱਸਣਾ, ਗਾਉਣਾ, ਅਤੇ ਉੱਡਣਾ। ਜਦੋਂ ਪ੍ਰਾਪਤੀ ਹੋਵੇਗੀ ਉਦੋਂ ਤਾਂ ਹੱਸੋਗੇ ਨਾ। ਨਹੀਂ ਤਾਂ ਰੋਵੋਗੇ। ਤਾਂ ਇਹ ਵਰਦਾਨ ਸਮ੍ਰਿਤੀ ਵਿੱਚ ਰੱਖਣਾ ਕਿ ਅਸੀਂ ਹੱਸਣ, ਗਾਉਣ ਅਤੇ ਉੱਡਣ ਵਾਲੇ ਹਾਂ, ਸਦਾ ਹੀ ਬਾਪ ਦੇ ਸੰਸਾਰ ਵਿੱਚ ਰਹਿਣ ਵਾਲੇ ਹਾਂ। ਹੋਰ ਕੁਝ ਹੈ ਹੀ ਨਹੀਂ ਜਿੱਥੇ ਬੁੱਧੀ ਜਾਵੇ। ਸੁਪਨੇ ਵਿੱਚ ਵੀ ਰੋਣਾ ਨਹੀਂ ਹੈ। ਮਾਇਆ ਰੁਲਾਏ ਤਾਂ ਵੀ ਨਹੀਂ ਰੋਣਾ। ਮਨ ਦਾ ਵੀ ਰੋਣਾ ਹੁੰਦਾ ਹੈ, ਸਿਰ੍ਫ ਅੱਖਾਂ ਦਾ ਹੀ ਰੋਣਾ ਨਹੀਂ ਹੁੰਦਾ। ਤਾਂ ਮਾਇਆ ਰੁਲਾਉਂਦੀ ਹੈ, ਬਾਪ ਹਸਾਉਂਦੇ ਹਨ। ਸਦਾ ਬਹਾਰ ਮਾਨਾ ਖੁਸ਼ ਰਹਿਣ ਵਾਲੇ – ਖੁਸ਼ਬਹਾਰ। ਅਤੇ ਬੰਗਾਲ ਮਾਨਾ ਸਦਾ ਮਿੱਠਾ ਰਹਿਣ ਵਾਲੇ। ਬੰਗਾਲ ਵਿੱਚ ਮਿਠਾਈਆਂ ਚੰਗੀਆਂ ਹੁੰਦੀਆਂ ਹਨ ਨਾ, ਬਹੁਤ ਵੈਰਾਇਟੀ ਹੁੰਦੀ ਹੈ। ਤਾਂ ਜਿੱਥੇ ਮਧੁਰਤਾ ਹੈ ਉੱਥੇ ਹੀ ਪਵਿਤ੍ਰਤਾ ਹੈ। ਬਿਨਾਂ ਪਵਿਤ੍ਰਤਾ ਦੇ ਮਧੁਰਤਾ ਆ ਨਹੀਂ ਸਕਦੀ। ਤਾਂ ਸਦਾ ਮਧੁਰ ਰਹਿਣ ਵਾਲੇ ਅਤੇ ਸਦਾ ਖੁਸ਼ ਬਹਾਰ ਰਹਿਣ ਵਾਲੇ। ਚੰਗਾ! ਟੀਚਰਜ਼ ਵੀ ਖੁਸ਼ ਬਹਾਰ ਨੂੰ ਵੇਖ ਕਰਕੇ ਸਦਾ – ਬਹਾਰ ਵਿੱਚ ਹੀ ਰਹਿੰਦੀਆਂ ਹਨ ਨਾ। ਚੰਗਾ!

ਵਰਦਾਨ:-

ਜੇਕਰ ਬਾਪ ਦੇ ਨੇੜ੍ਹੇ ਰਹਿਣਾ ਪਸੰਦ ਹੈ ਤਾਂ ਕਦੇ ਕਿਸੇ ਵੀ ਸੰਗਦੋਸ਼ ਤੋਂ ਦੂਰ ਰਹਿਣਾ। ਕਈ ਤਰ੍ਹਾਂ ਦੇ ਆਕਰਸ਼ਣ ਪੇਪਰ ਦੇ ਰੂਪ ਵਿੱਚ ਆਉਣਗੇ ਲੇਕਿਨ ਆਕਰਸ਼ਿਤ ਨਹੀਂ ਹੋਣਾ। ਸੰਗਦੋਸ਼ ਕਈ ਤਰ੍ਹਾਂ ਦਾ ਹੁੰਦਾ ਹੈ, ਵਿਅਰੱਥ ਸੰਕਲਪਾਂ ਜਾਂ ਮਾਇਆ ਦੀ ਆਕਰਸ਼ਣ ਦੇ ਸੰਕਲਪਾਂ ਦਾ ਸੰਗ, ਸੰਬੰਧੀਆਂ ਦਾ ਸੰਗ, ਵਾਣੀ ਦਾ ਸੰਗ, ਅੰਨਦੋਸ਼ ਦਾ ਸੰਗ, ਕਰਮ ਦਾ ਸੰਗ… ਇਨ੍ਹਾਂ ਸਾਰਿਆਂ ਸੰਗਦੋਸ਼ਾਂ ਤੋਂ ਆਪਣੇ ਨੂੰ ਬਚਾਉਣ ਵਾਲੇ ਹੀ ਪਾਸ ਵਿਧ ਆਨਰ ਬਣਦੇ ਹਨ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top