28 May 2022 Punjabi Murli Today | Brahma Kumaris

Read and Listen today’s Gyan Murli in Punjabi 

May 27, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਹਾਡਾ ਪਿਆਰ ਆਤਮਾ ਨਾਲ ਹੋਣਾ ਚਾਹੀਦਾ ਹੈ, ਤੁਰਦੇ - ਫਿਰਦੇ ਅਭਿਆਸ ਕਰੋ, ਮੈਂ ਆਤਮਾ ਹਾਂ, ਆਤਮਾ ਨਾਲ ਗੱਲ ਕਰਦਾ ਹਾਂ, ਮੈਨੂੰ ਕੋਈ ਬੁਰਾ ਕੰਮ ਨਹੀਂ ਕਰਨਾ ਹੈ।"

ਪ੍ਰਸ਼ਨ: -

ਬਾਪ ਦਵਾਰਾ ਰਚਿਆ ਹੋਇਆ ਯਗ ਜਦੋਂ ਤੱਕ ਚੱਲ ਰਿਹਾ ਹੈ ਉਦੋਂ ਤੱਕ ਬ੍ਰਾਹਮਣਾਂ ਨੂੰ ਬਾਪ ਦਾ ਕਿਹੜਾ ਫਰਮਾਨ ਜਰੂਰ ਪਾਲਣ ਕਰਨਾ ਹੈ?

ਉੱਤਰ:-

ਬਾਪ ਦਾ ਫਰਮਾਨ ਹੈ – ਬੱਚੇ ਜਦੋਂ ਤੱਕ ਇਹ ਰੁਦ੍ਰ ਯਗ ਚੱਲ ਰਿਹਾ ਹੈ ਉਦੋਂ ਤੱਕ ਤੁਹਾਨੂੰ ਪਵਿੱਤਰ ਜਰੂਰ ਰਹਿਣਾ ਹੈ। ਤੁਸੀਂ ਬ੍ਰਹਮਾ ਦੇ ਬੱਚੇ ਬ੍ਰਹਮਾਕੁਮਾਰ – ਕੁਮਾਰੀ ਕਦੇ ਵਿਕਾਰ ਵਿੱਚ ਨਹੀਂ ਜਾ ਸਕਦੇ। ਜੇਕਰ ਕੋਈ ਇਸ ਫਰਮਾਨ ਦੀ ਅਵੱਗਿਆ ਕਰਦੇ ਹਨ ਤਾਂ ਬਹੁਤ ਵੱਡੇ ਦੰਡ ਦੇ ਭਾਗੀ ਬਣ ਜਾਂਦੇ ਹਨ। ਜੇਕਰ ਕਿਸੇ ਵਿੱਚ ਕ੍ਰੋਧ ਦਾ ਵੀ ਭੂਤ ਹੈ ਤਾਂ ਉਹ ਬ੍ਰਾਹਮਣ ਨਹੀਂ। ਬ੍ਰਾਹਮਣਾਂ ਨੂੰ ਦੇਹੀ ਅਭਿਮਾਨੀ ਰਹਿਣਾ ਹੈ, ਕਦੇ ਵਿਕਾਰ ਦੇ ਵਸ਼ੀਭੂਤ ਨਹੀਂ ਹੋਣਾ ਹੈ।

ਗੀਤ:-

ਉਹ ਦੂਰ ਦੇ ਮੁਸਾਫ਼ਿਰ..

ਓਮ ਸ਼ਾਂਤੀ। ਦੂਰ ਦੇ ਮੁਸਾਫ਼ਿਰ ਨੂੰ ਤੁਸੀਂ ਬ੍ਰਾਹਮਣਾਂ ਦੇ ਬਿਗਰ ਕੋਈ ਵੀ ਮਨੁੱਖ ਮਾਤਰ ਜਾਣਦੇ ਨਹੀਂ ਹਨ, ਬੁਲਾਉਂਦੇ ਹਨ ਹੇ ਪਰਮਧਾਮ ਵਿੱਚ ਨਿਵਾਸ ਕਰਨ ਵਾਲੇ ਪਰਮਪਿਤਾ ਪਰਮਾਤਮਾ ਆਓ। ਪਿਤਾ ਕਹਿੰਦੇ ਹਨ ਪਰ ਬੁੱਧੀ ਵਿੱਚ ਨਹੀਂ ਆਉਂਦਾ ਹੈ ਕਿ ਪਿਤਾ ਦਾ ਰੂਪ ਕੀ ਹੈ? ਆਤਮਾ ਕੀ ਹੈ? ਭਾਵੇਂ ਸਮਝਦੇ ਹਨ ਆਤਮਾ ਭ੍ਰਿਕੁਟੀ ਦੇ ਵਿੱਚ ਸਿਤਾਰੇ ਵਰਗੀ ਰਹਿੰਦੀ ਹੈ। ਬਸ ਹੋਰ ਕੁਝ ਨਹੀਂ ਜਾਣਦੇ। ਸਾਡੀ ਆਤਮਾ ਵਿੱਚ 84 ਜਨਮਾਂ ਦਾ ਪਾਰਟ ਭਰਿਆ ਹੋਇਆ ਹੈ। ਇਨ੍ਹਾਂ ਗੱਲਾਂ ਦਾ ਕੁਝ ਵੀ ਗਿਆਨ ਨਹੀਂ ਹੈ। ਆਤਮਾ ਇਸ ਸ਼ਰੀਰ ਵਿੱਚ ਕਿਵੇਂ ਪ੍ਰਵੇਸ਼ ਕਰਦੀ ਹੈ, ਇਹ ਵੀ ਨਹੀਂ ਜਾਣਦੇ ਹਨ। ਜਦੋਂ ਅੰਦਰ ਚੁਰ – ਪੁਰ ਹੁੰਦੀ ਹੈ ਤਾਂ ਪਤਾ ਪੇਂਦਾ ਹੈ ਕੀ ਆਤਮਾ ਨੇ ਪ੍ਰਵੇਸ਼ ਕੀਤਾ ਹੈ। ਫਿਰ ਜਦੋਂ ਪਰਮਪਿਤਾ ਪ੍ਰਮਾਤਮਾ ਕਹਿੰਦੇ ਹਨ ਤਾਂ ਇਹ ਵੀ ਆਤਮਾ ਹੀ ਪਿਤਾ ਕਹਿੰਦੀ ਹੈ। ਆਤਮਾ ਜਾਣਦੀ ਹੈ ਕਿ ਇਹ ਸ਼ਰੀਰ ਲੌਕਿਕ ਪਿਤਾ ਦਾ ਹੈ। ਸਾਡਾ ਬਾਪ ਤਾਂ ਉਹ ਨਿਰਾਕਾਰ ਹੈ। ਜਰੂਰ ਸਾਡਾ ਬਾਪ ਵੀ ਸਾਡੇ ਵਰਗਾ ਬਿੰਦੀ ਸਵਰੂਪ ਹੋਵੇਗਾ। ਉਨ੍ਹਾਂ ਦੀ ਮਹਿਮਾ ਵੀ ਗਾਉਂਦੇ ਹਨ – ਮਨੁੱਖ ਸ੍ਰਿਸ਼ਟੀ ਦਾ ਬੀਜਰੂਪ, ਗਿਆਨ ਸਗਰ, ਪਤਿਤ – ਪਾਵਨ ਹੈ। ਪਰੰਤੂ ਕਿਨਾਂ ਵੱਡਾ ਜਾਂ ਛੋਟਾ ਹੈ, ਇਹ ਸਭ ਦੀ ਬੁੱਧੀ ਵਿੱਚ ਨਹੀਂ ਬੈਠਦਾ ਹੈ। ਪਹਿਲੇ ਤੁਹਾਡੀ ਬੁੱਧੀ ਵਿੱਚ ਵੀ ਨਹੀਂ ਸੀ ਕਿ ਸਾਡੀ ਆਤਮਾ ਕੀ ਹੈ। ਭਾਵੇਂ ਪਰਮਾਤਮਾ ਨੂੰ ਯਾਦ ਕਰਦੇ ਸੀ ਕਿ ਹੇ ਪਰਮਪਿਤਾ.. ਪਰੰਤੂ ਕੁਝ ਵੀ ਜਾਣਦੇ ਨਹੀਂ ਸਨ। ਬਾਪ ਤੇ ਨਿਰਾਕਾਰ ਹੈ ਫਿਰ ਉਹ ਪਤਿਤ – ਪਾਵਨ ਕਿਵੇਂ ਠਹਿਰਿਆ। ਕੀ ਜਾਦੂ ਲਗਾਉਂਦੇ ਹਨ? ਪਤਿਤਾਂ ਨੂੰ ਪਾਵਨ ਬਣਾਉਣ ਜਰੂਰ ਆਉਣਾ ਪੇਂਦਾ ਹੈ, ਤਾਂ ਤੇ ਸ਼ਿਵਰਾਤ੍ਰੀ ਅਤੇ ਸ਼ਿਵਜਯੰਤੀ ਮਨਾਉਂਦੇ ਹਨ। ਪ੍ਰੰਤੂ ਉਹ ਪਾਵਨ ਕਿਵੇਂ ਆਕੇ ਬਨਾਉਂਦੇ ਹਨ, ਇਹ ਕੋਈ ਵੀ ਜਾਣਦੇ ਨਹੀਂ ਹਨ, ਇਸਲਈ ਕਹਿ ਦਿੰਦੇ ਹਨ ਸਰਵਵਿਆਪੀ। ਪ੍ਰਦਸ਼ਨੀ ਵਿੱਚ ਅਤੇ ਕਿਤੇ ਵੀ ਭਾਸ਼ਣ ਆਦਿ ਕਰਨ ਜਾਵੋ ਤਾਂ ਪਹਿਲੇ – ਪਹਿਲੇ ਬਾਪ ਦੀ ਹੀ ਪਹਿਚਾਣ ਦੇਣੀ ਹੈ, ਫਿਰ ਆਤਮਾ ਦੀ। ਆਤਮਾ ਤਾਂ ਭ੍ਰਿਕੁਟੀ ਦੇ ਵਿੱਚ ਰਹਿੰਦੀ ਹੈ। ਉਸ ਵਿੱਚ ਹੀ ਸਾਰੇ ਸੰਸਕਾਰ ਰਹਿੰਦੇ ਹਨ। ਸ਼ਰੀਰ ਤੇ ਖਲਾਸ ਹੋ ਜਾਂਦਾ ਹੈ। ਜੋ ਕੁਝ ਕਰਦੀ ਹੈ ਉਹ ਆਤਮਾ ਹੀ ਕਰਦੀ ਹੈ। ਸ਼ਰੀਰ ਦੇ ਆਰਗੰਜ ਆਤਮਾ ਦੇ ਆਧਾਰ ਤੇ ਹੀ ਚਲਦੇ ਹਨ। ਆਤਮਾ ਰਾਤ ਨੂੰ ਅਸ਼ਰੀਰੀ ਹੋ ਜਾਂਦੀ ਹੈ। ਆਤਮਾ ਹੀ ਕਹਿੰਦੀ ਹੈ ਅੱਜ ਮੈਨੇ ਆਰਾਮ ਚੰਗਾ ਕੀਤਾ ਹੈ। ਅੱਜ ਮੈਨੂੰ ਆਰਾਮ ਨਹੀਂ ਆਇਆ। ਮੈਂ ਇਸ ਸ਼ਰੀਰ ਦਵਾਰਾ ਇਹ ਧੰਧਾ ਕਰਦਾ ਹਾਂ। ਇਹ ਤੁਸੀਂ ਬੱਚਿਆਂ ਨੂੰ ਆਦਤ ਪੈ ਜਾਣੀ ਚਾਹੀਦੀ ਹੈ। ਆਤਮਾ ਹੀ ਸਭ ਕੁਝ ਕਰਦੀ ਹੈ। ਆਤਮਾ ਸ਼ਰੀਰ ਤੋਂ ਨਿਕਲ ਜਾਂਦੀ ਹੈ ਤਾਂ ਉਸਨੂੰ ਮੁਰਦਾ ਕਿਹਾ ਜਾਂਦਾ ਹੈ। ਕਿਸੇ ਕੰਮ ਦਾ ਨਹੀਂ ਰਹਿੰਦਾ। ਆਤਮਾ ਨਿਕਲਣ ਤੇ ਸ਼ਰੀਰ ਵਿਚ ਜਿਵੇਂ ਬਾਂਸ ਹੋ ਜਾਂਦੀ ਹੈ। ਸ਼ਰੀਰ ਨੂੰ ਜਾਕੇ ਸਾੜਦੇ ਹਨ। ਤਾਂ ਤੁਹਾਡਾ ਆਤਮਾ ਦੇ ਨਾਲ ਹੀ ਪਿਆਰ ਹੈ। ਤੁਸੀਂ ਬੱਚਿਆਂ ਨੂੰ ਇਹ ਸ਼ੁੱਧ ਅਭਿਮਾਨ ਹੋਣਾ ਚਾਹੀਦਾ ਹੈ ਕਿ ਮੈਂ ਆਤਮਾ ਹਾਂ। ਪੂਰਾ ਆਤਮ – ਅਭਿਮਾਨੀ ਬਣਨਾ ਹੈ। ਮਿਹਨਤ ਸਾਰੀ ਇਸ ਵਿੱਚ ਹੀ ਹੈ। ਮੈਨੂੰ ਆਤਮਾ ਨੂੰ ਇਨ੍ਹਾਂ ਆਰਗੰਜ ਦਵਾਰਾ ਕੋਈ ਵੀ ਬੁਰਾ ਕੰਮ ਨਹੀਂ ਕਰਨਾ ਚਾਹੀਦਾ ਹੈ। ਨਹੀਂ ਤੇ ਸਜਾ ਖਾਣੀ ਪਵੇਗੀ। ਭੋਗਣਾ ਵੀ ਉਦੋਂ ਭੋਗੀ ਜਾਂਦੀ ਹੈ ਜਦੋਂ ਆਤਮਾ ਨੂੰ ਸ਼ਰੀਰ ਹੈ। ਬਿਨਾਂ ਸ਼ਰੀਰ ਆਤਮਾ ਦੁਖ ਭੋਗ ਨਹੀਂ ਸਕਦੀ। ਤਾਂ ਪਹਿਲੇ ਆਤਮ ਅਭਿਮਾਨੀ ਫਿਰ ਪਰਮਾਤਮ ਅਭਿਮਾਨੀ ਬਣਨਾ ਹੈ। ਮੈਂ ਪਰਮਪਿਤਾ ਪ੍ਰਮਾਤਮਾ ਦੀ ਸੰਤਾਨ ਹਾਂ। ਕਹਿੰਦੇ ਵੀ ਹਨ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਹੈ। ਉਹ ਰਚਿਯਤਾ ਹੈ ਪਰ ਉਹ ਰਚਤਾ ਕਿਵੇਂ ਹੈ, ਕੋਈ ਵੀ ਨਹੀਂ ਜਾਣਦੇ ਹਨ। ਹੁਣ ਤੁਸੀਂ ਜਾਣਦੇ ਹੋ ਕਿ ਪਰਮਪਿਤਾ ਪ੍ਰਮਾਤਮਾ ਨਵੀਂ ਦੁਨੀਆਂ ਦੀ ਸਥਾਪਨਾ ਕਿਵੇਂ ਕਰਦੇ ਹਨ, ਪੁਰਾਣੀ ਦੁਨੀਆਂ ਵਿੱਚ ਰਹਿੰਦੇ ਹਨ। ਦੇਖੋ ਕਿਵੇਂ ਦੀ ਯੁਕਤੀ ਹੈ। ਉਨ੍ਹਾਂਨੇ ਤਾਂ ਪ੍ਰਲਯ ਵਿਖਾ ਦਿੱਤੀ। ਕਹਿੰਦੇ ਹਨ ਪੀਪਲ ਦੇ ਪੱਤੇ ਤੇ ਇੱਕ ਬਾਲਿਕ ਆਇਆ ਫਿਰ ਬਾਲਕੀ ਤਾਂ ਵਿਖਾਉਂਦੇ ਨਹੀਂ। ਇਸ ਨੂੰ ਕਿਹਾ ਜਾਂਦਾ ਹੈ ਅਗਿਆਨ। ਕਹਿੰਦੇ ਹਨ ਭਗਵਾਨ ਨੇ ਸ਼ਾਸਤਰ ਬਣਾਏ। ਵਿਆਸ ਭਗਵਾਨ ਤੇ ਹੋ ਨਹੀਂ ਸਕਦਾ। ਭਗਵਾਨ ਸ਼ਾਸਤਰ ਬੈਠ ਲਿਖਦੇ ਹਨ ਕੀ? ਉਨ੍ਹਾਂ ਦੇ ਲਈ ਤਾਂ ਗਾਇਆ ਹੋਇਆ ਹੈ ਉਹ ਸਾਰੇ ਸ਼ਾਸ਼ਤਰਾਂ ਦਾ ਸਾਰ ਸਮਝਾਉਂਦੇ ਹਨ। ਬਾਕੀ ਇਨ੍ਹਾਂ ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਨਾਲ ਕਿਸੇ ਦਾ ਕਲਿਆਣ ਨਹੀਂ ਹੋ ਸਕਦਾ। ਸਮਝੋ ਬ੍ਰਹਮ ਗਿਆਨੀ ਹਨ। ਸਮਝਦੇ ਹਨ ਬ੍ਰਹਮ ਵਿੱਚ ਲੀਨ ਹੋ ਜਾਵਾਂਗੇ। ਬ੍ਰਹਮ ਤੇ ਮਹਾਤਤ੍ਵ ਹੈ। ਆਤਮਾਵਾਂ ਉੱਥੇ ਰਹਿੰਦੀਆਂ ਹਨ। ਇਹ ਨਾ ਜਾਨਣ ਦੇ ਕਾਰਨ ਜੋ ਆਇਆ ਉਹ ਬੋਲਦੇ ਰਹਿੰਦੇ ਹਨ ਅਤੇ ਮਨੁੱਖ ਵੀ ਸਤ ਸਤ ਕਰਦੇ ਰਹਿੰਦੇ ਹਨ। ਬਹੁਤ ਹੀ ਹਠਯੋਗ ਪ੍ਰਣਾਯਾਮ ਆਦਿ ਕਰਦੇ ਹਨ, ਤੁਸੀ ਤਾਂ ਕਰ ਨਹੀਂ ਸਕਦੇ। ਤੁਸੀਂ ਨਾਜੁਕ ਕੰਨਿਆਵਾਂ, ਮਾਤਾਵਾਂ ਨੂੰ ਕੀ ਤਕਲੀਫ ਦੇਣਗੇ। ਪਹਿਲੇ ਤਾਂ ਮਾਤਾਵਾਂ ਰਾਜ ਵਿਧਿਆ ਵੀ ਨਹੀਂ ਪੜ੍ਹਦੀਆਂ ਸਨ। ਥੋੜ੍ਹੀ ਜਿਹੀ ਭਾਸ਼ਾ ਸਿੱਖਣ ਦੇ ਲਈ ਸਕੂਲ ਵਿੱਚ ਭੇਜਿਆ ਜਾਂਦਾ ਸੀ। ਬਾਕੀ ਨੌਕਰੀ ਤਾਂ ਕਰਨੀ ਨਹੀਂ ਹੈ। ਹੁਣ ਤਾਂ ਮਾਤਾਵਾਂ ਨੂੰ ਪੜ੍ਹਨਾ ਪੇਂਦਾ ਹੈ। ਕਮਾਈ ਕਰਨ ਵਾਲਾ ਨਾ ਹੋਵੇ ਤਾਂ ਆਪਣੇ ਪੈਰਾਂ ਤੇ ਖੜ੍ਹੀਆਂ ਹੋ ਸਕਣ, ਭੀਖ ਨਾ ਲੈਣੀ ਪਵੇ। ਨਹੀਂ ਤਾਂ ਕਾਇਦੇ ਅਨੁਸਾਰ ਬੱਚੀਆਂ ਨੂੰ ਘਰ ਦਾ ਕੰਮ ਸਿਖਾਇਆ ਜਾਂਦਾ ਹੈ। ਹੁਣ ਤਾਂ ਬੇਰਿਸਟਰੀ, ਡਾਕਟਰੀ ਆਦਿ ਸਿਖਦੀਆਂ ਰਹਿੰਦੀਆਂ ਹਨ। ਇੱਥੇ ਤਾਂ ਤੁਹਾਨੂੰ ਹੋਰ ਕੁਝ ਕਰਨਾ ਨਹੀਂ ਹੈ, ਸਭ ਨੂੰ ਪਹਿਲੇ – ਪਹਿਲੇ ਕਿਸੇ ਨੂੰ ਵੀ ਬਾਪ ਦਾ ਪਰਿਚੈ ਦੇਣਾ ਹੈ। ਨਿਰਾਕਾਰ ਨੂੰ ਤਾਂ ਸਾਰੇ ਸ਼ਿਵਬਾਬਾ ਕਹਿੰਦੇ ਹਨ, ਪਰੰਤੂ ਉਨ੍ਹਾਂ ਦਾ ਰੂਪ ਕੀ ਹੈ। ਕੋਈ ਵੀ ਜਾਣਦੇ ਨਹੀਂ ਹਨ। ਬ੍ਰਹਮ ਤਾਂ ਮਹਾਤਤ੍ਵ ਹੈ। ਜਿਵੇਂ ਇਹ ਆਕਾਸ਼ ਕਿੰਨਾਂ ਵੱਡਾ ਹੈ। ਅੰਤ ਨਹੀਂ ਪਾ ਸਕਦੇ। ਉਵੇਂ ਹੀ ਬ੍ਰਹਮ ਤਤ੍ਵ ਦਾ ਵੀ ਅੰਤ ਨਹੀਂ ਹੈ। ਉਨ੍ਹਾਂ ਦੇ ਅੰਸ਼ ਮਾਤਰ ਵਿੱਚ ਅਸੀਂ ਆਤਮਾਵਾਂ ਰਹਿੰਦੀਆਂ ਹਾਂ।ਬਾਕੀ ਤਾਂ ਪੋਲਾਰ ਹੀ ਪੋਲਾਰ ਹੈ। ਸਾਗਰ ਵੀ ਅਥਾਹ ਹੈ, ਚਲੱਦੇ ਜਾਵੋ। ਪੋਲਾਰ ਦਾ ਵੀ ਅੰਤ ਨਹੀਂ ਪਾ ਸਕਦੇ। ਕੋਸ਼ਿਸ਼ ਕਰਦੇ ਹਨ ਉੱਪਰ ਜਾਣ ਦੀ ਪਰੰਤੂ ਜਾਂਦੇ ਜਾਂਦੇ ਉਨ੍ਹਾਂ ਦਾ ਸਮਾਂ ਹੀ ਖੁਟ ਜਾਂਦਾ ਹੈ। ਉਵੇਂ ਹੀ ਮਹਾਤਤ੍ਵ ਵੀ ਬਹੁਤ ਵੱਡਾ ਹੈ। ਉੱਥੇ ਜਾਕੇ ਕੁਝ ਲੱਭਣ ਦੀ ਲੋੜ ਨਹੀਂ ਹੈ। ਉੱਥੇ ਆਤਮਾਵਾਂ ਨੂੰ ਇਹ ਵਿਚਾਰ ਕਰਨ ਦੀ ਵੀ ਲੋੜ ਨਹੀਂ ਹੈ। ਲੱਭਣ ਦਾ ਫਾਇਦਾ ਹੀ ਕੀ ਹੋਵੇਗਾ। ਸਮਝੋ ਸਟਾਰਜ ਵਿੱਚ ਜਾਕੇ ਦੁਨੀਆਂ ਲੱਭਦੇ ਹਨ, ਪਰ ਫਾਇਦਾ ਕੀ ਹੈ? ਉੱਥੇ ਕੋਈ ਬਾਪ ਨੂੰ ਪਾਉਣ ਦਾ ਰਾਹ ਨਹੀਂ ਹੈ। ਭਗਤ ਭਗਤੀ ਕਰਦੇ ਹਨ ਭਗਵਾਨ ਨੂੰ ਪਾਉਣ ਦੇ ਲਈ। ਤਾਂ ਉਨ੍ਹਾਂ ਨੂੰ ਭਗਵਾਨ ਮਿਲਦਾ ਹੈ। ਉਹ ਮੁਕਤੀ ਜੀਵਨਮੁਕਤੀ ਦਿੰਦੇ ਹਨ। ਲੱਭਣਾ ਭਗਵਾਨ ਨੂੰ ਹੁੰਦਾ ਹੈ ਨਾਕਿ ਪੋਲਾਰ ਨੂੰ। ਜਿਥੋਂ ਕੁਝ ਮਿਲਦਾ ਨਹੀਂ। ਕਿਨਾਂ ਗੌਰਮਿੰਟ ਦਾ ਖਰਚਾ ਹੁੰਦਾ ਹੈ। ਇਹਵੀ ਆਲ ਮਈਟੀ ਗੌਰਮਿੰਟ ਹੈ। ਪਾਂਡਵ ਅਤੇ ਕੌਰਵ ਦੋਵਾਂ ਨੂੰ ਤਾਜ ਨਹੀਂ ਵਿਖਾਉਂਦੇ ਹਨ। ਬਾਪ ਆਕੇ ਤੁਹਾਨੂੰ ਸਾਰੀਆਂ ਗੱਲਾਂ ਸਮਝਾਉਂਦੇ ਹਨ। ਜਦੋਂਕਿ ਤੁਸੀਂ ਇਤਨੀ ਸਭ ਨਾਲੇਜ ਪਾਉਂਦੇ ਹੋ ਤਾਂ ਤੁਹਾਨੂੰ ਬਹੁਤ ਖੁਸ਼ ਰਹਿਣਾ ਚਾਹੀਦਾ ਹਰ। ਤਾਂ ਸਾਨੂੰ ਪੜ੍ਹਾਉਣ ਵਾਲਾ ਬੇਹੱਦ ਦਾ ਬਾਪ ਹੈ। ਤੁਹਾਡੀ ਆਤਮਾ ਕਹਿੰਦੀ ਹੈ ਅਸੀਂ ਪਹਿਲੇ ਸੋ ਦੇਵੀ – ਦੇਵਤਾ ਸੀ। ਬਹੁਤ ਸੁਖੀ ਸੀ। ਪੁੰਨ ਆਤਮਾ ਸੀ। ਇਸ ਸਮੇਂ ਅਸੀਂ ਪਾਪ ਆਤਮਾ ਬਣ ਪਏ ਹਾਂ ਕਿਉਂਕਿ ਇਹ ਰਾਵਨਰਾਜ ਹੈ। ਇਹ ਰਾਵਣ ਦੀ ਮੱਤ ਤੇ ਹਨ। ਤੁਸੀਂ ਹੋ ਈਸ਼ਵਰੀਏ ਮਤ ਤੇ। ਰਾਵਣ ਵੀ ਗੁਪਤ ਹੈ ਤਾਂ ਈਸ਼ਵਰ ਵੀ ਗੁਪਤ ਹੈ। ਹੁਣ ਈਸ਼ਵਰ ਤੁਹਾਨੂੰ ਮਤ ਦੇ ਰਹੇ ਹਨ। ਰਾਵਣ ਕਿਵੇਂ ਮਤ ਦਿੰਦੇ ਹਨ? ਰਾਵਣ ਦਾ ਕੋਈ ਰੂਪ ਤਾਂ ਹੈ ਨਹੀਂ। ਇਹ ਤਾਂ ਰੂਪ ਧਰਦੇ ਹਨ। ਰਾਵਣ ਦੇ ਤਾਂ ਸਾਰੇ ਰੂਪ ਹਨ। ਜਾਣਦੇ ਹਨ ਸਾਡੀ ਆਤਮਾ ਵਿੱਚ 5 ਵਿਕਾਰ ਹਨ। ਅਸੀਂ ਆਸੁਰੀ ਮਤ ਤੇ ਚੱਲ ਰਹੇ ਹਾਂ। ਮੇਲ ਫੀਮੇਲ ਦੋਵਾਂ ਵਿੱਚ 5 ਵਿਕਾਰ ਹਨ। ਇਹ ਸਭ ਗੱਲਾਂ ਮਨੁੱਖਾਂ ਦੀ ਬੁੱਧੀ ਵਿੱਚ ਤਾਂ ਬੈਠਣਗੀਆਂ ਜਦੋਂ ਉਹ ਜਾਣਨਗੇ ਕਿ ਸਾਨੂੰ ਪੜ੍ਹਾਉਣ ਵਾਲਾ ਪਰਮਪਿਤਾ ਪਰਮਾਤਮਾ ਹੈ। ਪਰਮਾਤਮਾ ਨਿਰਾਕਾਰ ਹੈ। ਜਦੋਂ ਉਹ ਸਾਕਾਰ ਵਿੱਚ ਆਉਣ ਤਾਂ ਤੇ ਅਸੀਂ ਬ੍ਰਾਹਮਣ ਬਣਈਏ। ਬਾਪ ਵੀ ਰਾਤ ਨੂੰ ਹੀ ਆਉਂਦਾ ਹੈ। ਸ਼ਿਵਰਾਤ੍ਰੀ ਸੋ ਬ੍ਰਹਮਾ ਦੀ ਰਾਤ੍ਰੀ ਹੋ ਗਈ। ਬ੍ਰਹਮਾ ਦਵਾਰਾ ਹੀ ਅਸੀਂ ਬ੍ਰਾਹਮਣ ਬਣਾਂਗੇ। ਯਗ ਵਿੱਚ ਬ੍ਰਾਹਮਣ ਜਰੂਰ ਚਾਹੀਦੇ ਹਨ। ਬ੍ਰਾਹਮਣਾਂ ਨੂੰ ਜਦੋ ਤੱਕ ਯਗ ਸਮਭਾਲਣਾ ਹੈ ਉਦੋਂ ਤੱਕ ਪਵਿੱਤਰ ਰਹਿਣਾ ਹੈ। ਜਿਸਮਾਨੀ ਬ੍ਰਾਹਮਣ ਵੀ ਜਦੋਂ ਯਗ ਰਚਦੇ ਹਨ ਤਾਂ ਵਿਕਾਰ ਵਿੱਚ ਨਹੀਂ ਜਾਂਦੇ। ਭਾਵੇਂ ਹਨ ਵਿਕਾਰੀ, ਪਰੰਤੂ ਯਗ ਰਚਦੇ ਸਮੇਂ ਵਿਕਾਰ ਵਿੱਚ ਨਹੀਂ ਜਾਂਣਗੇ। ਜਦੋਂ ਤੀਰਥਾਂ ਤੇ ਜਾਂਦੇ ਹਨ ਤਾਂ ਜਦੋਂ ਤੱਕ ਤੀਰਥਾਂ ਤੇ ਰਹਿੰਦੇ ਹਨ ਤਾਂ ਵਿਕਾਰ ਵਿੱਚ ਨਹੀਂ ਜਾਂਦੇ ਹਨ। ਤੁਸੀਂ ਬ੍ਰਾਹਮਣ ਵੀ ਯਗ ਵਿੱਚ ਰਹਿੰਦੇ ਹੋ ਫਿਰ ਜੇਕਰ ਕੋਈ ਵਿਕਾਰ ਵਿੱਚ ਜਾਂਦੇ ਹਨ ਤਾਂ ਬਹੁਤ ਪਾਪ ਆਤਮਾ ਬਣ ਪੈਂਦੇ ਹਨ। ਯਗ ਚੱਲ ਰਿਹਾ ਹੈ ਤਾਂ ਅੰਤ ਤੱਕ ਤੁਹਾਨੂੰ ਪਵਿੱਤਰ ਰਹਿਣਾ ਹੈ। ਬ੍ਰਹਮਾ ਦੇ ਬੱਚੇ ਬ੍ਰਹਮਾਕੁਮਾਰ ਕੁਮਾਰੀਆਂ ਕਦੇ ਵਿਕਾਰ ਵਿੱਚ ਨਹੀਂ ਜਾ ਸਕਦੇ। ਬਾਪ ਨੇ ਫਰਮਾਨ ਕੀਤਾ ਹੈ ਤੁਸੀਂ ਕਦੇ ਵਿਕਾਰ ਵਿੱਚ ਨਹੀਂ ਜਾਣਾ। ਨਹੀਂ ਤਾਂ ਬਹੁਤ ਦੰਡ ਦੇ ਭਾਗੀ ਬਣ ਜਾਵੋਗੇ। ਵਿਕਾਰ ਵਿੱਚ ਗਿਆ ਤਾਂ ਸਤਿਆਨਾਸ਼ ਹੋਈ। ਉਹ ਬ੍ਰਹਮਾਕੁਮਾਰ ਕੁਮਾਰੀ ਨਹੀਂ, ਪਰੰਤੂ ਸ਼ੁਦ੍ਰ ਮਲੇਸ਼ ਹਨ। ਬਾਬਾ ਹਮੇਸ਼ਾਂ ਪੁੱਛਦੇ ਹਨ ਤੁਸੀਂ ਪਵਿੱਤਰ ਰਹਿਣ ਦੀ ਪ੍ਰਤਿਗਿਆ ਕੀਤੀ ਹੈ। ਜੇਕਰ ਬਾਪ ਨਾਲ ਪ੍ਰਤਿਗਿਆ ਕਰ ਬ੍ਰਾਹਮਣ ਬਣ ਫਿਰ ਵਿਕਾਰ ਵਿੱਚ ਗਏ ਤਾਂ ਚੰਡਾਲ ਦਾ ਜਨਮ ਪਾਓਗੇ। ਇੱਥੇ ਵੇਸ਼ਿਆ ਵਰਗਾ ਗੰਦਾ ਜਨਮ ਕੋਈ ਹੁੰਦਾ ਨਹੀਂ। ਇਹ ਹੈ ਹੀ ਵੈਸ਼ਲਿਆ। ਦੋਵੇਂ ਇੱਕ ਦੂਜੇ ਨੂੰ ਵਿਸ਼ ਪਿਲਾਉਂਦੇ ਹਨ। ਬਾਬਾ ਕਹਿੰਦੇ ਹਨ ਮਾਇਆ ਭਾਵੇਂ ਕਿੰਨੇਂ ਵੀ ਸੰਕਲਪ ਲਿਆਵੇ ਪਰੰਤੂ ਨਗਨ ਨਹੀਂ ਹੋਣਾ ਹੈ। ਕਈ ਤਾਂ ਜਬਰਦਸਤੀ ਵੀ ਨਗਨ ਕਰਦੇ ਹਨ। ਬੱਚੀਆਂ ਵਿੱਚ ਤਾਕਤ ਘੱਟ ਰਹਿੰਦੀ ਹੈ – ਪਵਿਤ੍ਰਤਾ ਦੇ ਨਾਲ ਚਲਣ ਵੀ ਬਹੁਤ ਚੰਗੀ ਚਾਹੀਦੀ ਹੈ। ਚਲਣ ਖਰਾਬ ਹੈ ਤਾਂ ਉਹ ਵੀ ਕੰਮ ਦੇ ਨਹੀਂ। ਲੌਕਿਕ ਮਾਂ ਬਾਪ ਵਿੱਚ ਵਿਕਾਰ ਹਨ ਤਾਂ ਬੱਚੇ ਵੀ ਮਾਂ ਬਾਪ ਤੋੰ ਹੀ ਸਿੱਖਦੇ ਹਨ। ਤੁਹਾਨੂੰ ਪਾਰਲੌਕਿਕ ਬਾਪ ਤੇ ਇਹ ਸਿੱਖਿਆ ਨਹੀਂ ਦਿੰਦੇ। ਬਾਪ ਤਾਂ ਦੇਹੀ – ਅਭਿਮਾਨੀ ਬਨਾਉਂਦੇ ਹਨ। ਕਦੇ ਕ੍ਰੋਧ ਨਹੀਂ ਕਰਨਾ। ਉਸੀ ਸਮੇਂ ਤੁਸੀਂ ਬ੍ਰਾਹਮਣ ਨਹੀਂ ਚੰਡਾਲ ਹੋ ਕਿਉਂਕਿ ਕ੍ਰੋਧ ਦਾ ਭੂਤ ਹੈ। ਭੂਤ ਮਨੁੱਖ ਨੂੰ ਦੁੱਖ ਦਿੰਦੇ ਹਨ। ਬਾਪ ਕਹਿੰਦੇ ਹਨ ਬ੍ਰਾਹਮਣ ਬਣ ਕੇ ਕੋਈ ਸ਼ੈਤਾਨੀ ਕੰਮ ਨਹੀਂ ਕਰਨਾ ਹੈ। ਵਿਕਾਰ ਵਿੱਚ ਜਾਣ ਤੇ ਯਗ ਨੂੰ ਤੁਸੀਂ ਅਪਵਿੱਤਰ ਬਨਾਉਂਦੇ ਹੋ, ਇਸ ਵਿੱਚ ਬੜੀ ਖਬਰਦਾਰੀ ਰੱਖਣੀ ਹੈ। ਬ੍ਰਾਹਮਣ ਬਣਨਾ ਕੋਈ ਮਾਸੀ ਦਾ ਘਰ ਨਹੀਂ ਹੈ। ਯਗ ਵਿੱਚ ਕੋਈ ਗੰਦ ਨਹੀਂ ਕਰਨਾ ਹੈ। 5 ਵਿਕਾਰਾਂ ਵਿਚੋਂ ਕੋਈ ਵਿਕਾਰ ਨਾ ਹੋਵੇ। ਇਵੇਂ ਨਹੀਂ ਕ੍ਰੋਧ ਕੀਤਾ ਤਾਂ ਹਰਜਾ ਨਹੀਂ। ਇਹ ਭੂਤ ਆਇਆ ਤਾਂ ਤੁਸੀਂ ਬ੍ਰਾਹਮਣ ਨਹੀਂ। ਕੋਈ ਕਹੇ ਇਹ ਤਾਂ ਮੰਜਿਲ ਬਹੁਤ ਉੱਚੀ ਹੈ। ਨਹੀਂ ਚੱਲ ਸਕਦੇ ਤਾਂ ਜਾਕੇ ਗੰਦੇ ਬਣੋ। ਇਸ ਗਿਆਨ ਵਿੱਚ ਤਾਂ ਹਮੇਸ਼ਾਂ ਹਰਸ਼ਿਤ ਰਹਿਣਾ ਪਵੇ। ਪਤਿਤ ਪਾਵਨ ਬਾਪ ਦਾ ਬੱਚਾ ਬਣਕੇ ਮਦਦ ਦੇਣੀ ਹੈ। ਕੋਈ ਵੀ ਵਿਕਾਰ ਨਹੀਂ ਹੋਣਾ ਚਾਹੀਦਾ। ਕਈ ਤਾਂ ਆਉਂਦੇ ਹੀ ਫਟ ਨਾਲ ਵਿਕਾਰਾਂ ਨੂੰ ਛੱਡ ਦਿੰਦੇ ਹਨ। ਸਮਝਣਾ ਚਾਹੀਦਾ ਹੈ ਮੈਂ ਰੁਦ੍ਰ ਗਿਆਨ ਯਗ ਦਾ ਬ੍ਰਾਹਮਣ ਹਾਂ। ਸਾਡੇ ਤੋਂ ਅਜਿਹਾ ਕੋਈ ਕੰਮ ਨਹੀਂ ਹੋਣਾ ਚਾਹੀਦਾ ਜੋ ਦਿਲ ਖਾਂਦੀ ਰਹੇ। ਦਿਲ ਰੂਪੀ ਦਰਪਣ ਵਿੱਚ ਵੇਖਣਾ ਹੈ ਕਿ ਅਸੀਂ ਲਾਇਕ ਹਾਂ? ਭਾਰਤ ਨੂੰ ਪਵਿੱਤਰ ਬਨਾਉਂਣ ਦੇ ਅਸੀਂ ਨਿਮਿਤ ਹਾਂ ਤਾਂ ਯੋਗ ਵੀ ਜਰੂਰ ਰਹਿਣਾ ਹੈ। ਸੰਨਿਆਸੀ ਲੋਕ ਸਿਰ੍ਫ ਪਵਿੱਤਰ ਬਣਦੇ ਹਨ, ਬਾਪ ਨੂੰ ਤੇ ਜਾਣਦੇ ਹੀ ਨਹੀਂ। ਹਠਯੋਗ ਆਦਿ ਬਹੁਤ ਕਰਦੇ ਹਨ। ਪਾਉਂਦੇ ਕੁਝ ਵੀ ਨਹੀਂ। ਤੁਸੀਂ ਜਾਣਦੇ ਹੋ ਬਾਪ ਆਏ ਹਨ – ਸ਼ਾਂਤੀਧਾਮ ਵਿੱਚ ਲੈ ਜਾਣ ਦੇ ਲਈ। ਅਸੀਂ ਆਤਮਾਵਾਂ ਉਥੇ ਦੀ ਰਹਿਣ ਵਾਲੀਆਂ ਹਾਂ। ਅਸੀਂ ਸੁਖਧਾਮ ਵਿੱਚ ਸੀ, ਹੁਣ ਦੁਖਧਾਮ ਵਿੱਚ ਹਾਂ। ਹੁਣ ਹੈ ਸੰਗਮ… ਇਹ ਸਿਮਰਨ ਚਲਦਾ ਰਹੇ ਤਾਂ ਵੀ ਸਦਾ ਮੁਸਕਰਾਉਂਦੇ ਰਹਿਣ। ਜਿਵੇਂ ਵੇਖੋ ਇਹ ਅੰਗਣਾ ਬੱਚਾ (ਬੰਗਲੌਰ ਦਾ) ਸਦਾ ਮੁਸਕੁਰਾਉਂਦਾ ਰਹਿੰਦਾ ਹੈ। ਬਾਬਾ ਕਹਿਣ ਨਾਲ ਹੀ ਖੁਸ਼ੀ ਵਿੱਚ ਭਰਪੂਰ ਹੋ ਜਾਂਦਾ ਹੈ। ਇਨ੍ਹਾਂ ਨੂੰ ਖੁਸ਼ੀ ਹੈ ਕਿ ਅਸੀਂ ਬਾਬਾ ਦੇ ਬੱਚੇ ਹਾਂ। ਜੋ ਵੀ ਮਿਲੇ ਉਸਨੂੰ ਗਿਆਨ ਦਿੰਦੇ ਰਹੋ। ਹਾਂ ਕੋਈ ਹਸੀ ਵੀ ਉਡਾਉਣਗੇ ਕਿਉਂਕਿ ਨਵੀਂ ਗੱਲ ਹੈ ਕੋਈ ਵੀ ਨਹੀਂ ਜਾਣਦੇ ਕਿ ਭਗਵਾਨ ਆਕੇ ਪੜ੍ਹਾਉਂਦੇ ਹਨ। ਕ੍ਰਿਸ਼ਨ ਤਾਂ ਕਦੇ ਆਕੇ ਪੜ੍ਹਾਉਂਦੇ ਨਹੀਂ ਹਨ। ਅੱਛਾ –

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਰੁਦ੍ਰ ਗਿਆਨ ਯਗ ਦਾ ਬ੍ਰਾਹਮਣ ਬਣਕੇ ਅਜਿਹਿਆ ਕੋਈ ਕੰਮ ਨਹੀਂ ਕਰਨਾ ਹੈ – ਜੋ ਦਿਲ ਨੂੰ ਖਾਂਦਾ ਰਹੇ। ਕਿਸੇ ਵੀ ਭੂਤ ਦੇ ਵਸ਼ੀਭੂਤ ਨਹੀਂ ਹੋਣਾ ਹੈ।

2. ਪਤਿਤ – ਪਾਵਨ ਬਾਪ ਦਾ ਪੂਰਾ ਮਦਦਗਾਰ ਬਣਨ ਦੇ ਲਈ ਸਦਾ ਪਵਿੱਤਰ ਅਤੇ ਹਰਸ਼ਿਤ ਰਹਿਣਾ ਹੈ। ਗਿਆਨ ਦਾ ਸਿਮਰਨ ਕਰ ਮੁਸਕਰਾਉਂਦੇ ਰਹਿਣਾ ਹੈ।

ਵਰਦਾਨ:-

ਸੰਤੁਸ਼ਟਮਨੀ ਉਨ੍ਹਾਂਨੂੰ ਕਿਹਾ ਜਾਂਦਾ ਹੈ ਜੋ ਖ਼ੁਦ ਤੋਂ, ਸੇਵਾ ਤੋਂ ਅਤੇ ਸ੍ਰਵ ਤੋਂ ਸੰਤੁਸ਼ਟ ਹੋਣ। ਤਪੱਸਿਆ ਦਵਾਰਾ ਸੰਤੁਸ਼ਟਤਾ ਰੂਪੀ ਫਲ ਪ੍ਰਾਪਤ ਕਰ ਲੈਣਾ – ਇਹ ਹੀ ਤਪੱਸਿਆ ਦੀ ਸਿੱਧੀ ਹੈ। ਸੰਤੁਸ਼ਟਮਨੀ ਉਹ ਹੈ ਜਿਸਦਾ ਚਿਤ ਸਦਾ ਪ੍ਰਸੰਨ ਹੋਵੇ। ਪ੍ਰਸੰਨਤਾ ਮਤਲਬ ਦਿਲ – ਦਿਮਾਗ ਸਦਾ ਆਰਾਮ ਵਿੱਚ ਹੋਵੇ, ਸੁਖ ਚੈਨ ਦੀ ਸਥਿਤੀ ਵਿੱਚ ਹੋਵੇ। ਅਜਿਹੀਆਂ ਸੰਤੁਸ਼ਟਮਨੀਆਂ ਖ਼ੁਦ ਨੂੰ ਸ੍ਰਵ ਦੀਆਂ ਦੁਆਵਾਂ ਦੇ ਵਿਮਾਨ ਵਿੱਚ ਉੱਡਦਾ ਹੋਇਆ ਅਨੁਭਵ ਕਰਨਗੀਆਂ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top