28 March 2022 Punjabi Murli Today | Brahma Kumaris

Read and Listen today’s Gyan Murli in Punjabi 

March 27, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਮਨੁੱਖ ਮਤ ਤੇ ਤਾਂ ਤੁਸੀਂ ਅੱਧਾਕਲਪ ਚੱਲਦੇ ਹੋ, ਹੁਣ ਮੇਰੀ ਸ਼੍ਰੀਮਤ ਤੇ ਚਲ ਪਾਵਨ ਬਣੋ ਤਾਂ ਪਾਵਨ ਦੁਨੀਆਂ ਦੇ ਮਾਲਿਕ ਬਣ ਜਾਓਗੇ"

ਪ੍ਰਸ਼ਨ: -

ਬੇਹੱਦ ਦਾ ਬਾਪ ਬੱਚਿਆਂ ਨੂੰ ਕਿਹੜੀ ਅਸ਼ੀਰਵਾਦ ਦਿੰਦੇ ਹਨ ਅਤੇ ਉਹ ਅਸ਼ੀਰਵਾਦ ਕਿੰਨਾ ਨੂੰ ਮਿਲਦਾ ਹੈ?

ਉੱਤਰ:-

ਬਾਪ ਅਸ਼ੀਰਵਾਦ ਦਿੰਦੇ ਬੱਚੇ ਤੁਸੀਂ 21 ਜਨਮ ਸਦਾ ਸੁੱਖੀ ਰਹੋਗੇ, ਅਮਰ ਰਹੋਗੇ। ਤੁਹਾਨੂੰ ਕਦੀ ਕਾਲ ਨਹੀਂ ਖਾਏਗਾ, ਅਕਾਲੇ ਮ੍ਰਿਤੂ ਨਹੀਂ ਹੋਵੇਗੀ। ਕਾਮਧੇਨੁ ਮਾਤਾ ਤੁਹਾਡੀ ਸਭ ਮਨੋਕਾਮਨਾਵਾਂ ਪੂਰਨ ਕਰ ਦਵੇਗੀ। ਪਰ ਤੁਹਾਨੂੰ ਇਸ ਵਿਸ਼ੇ (ਵਿਕਾਰ) ਨੂੰ ਛੱਡਣਾ ਪਵੇਗਾ। ਇਹ ਅਸ਼ੀਰਵਾਦ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਜੋ ਸ਼੍ਰੀਮਤ ਤੇ ਇਸ ਅੰਤਿਮ ਜਨਮ ਵਿੱਚ ਪਵਿੱਤਰ ਬਣਦੇ ਹਨ ਅਤੇ ਬਣਾਉਂਦੇ ਹਨ। ਬਾਬਾ ਕਹਿੰਦੇ ਬੱਚੇ, ਦੁਨੀਆਂ ਬਦਲ ਰਹੀ ਹੈ ਇਸਲਈ ਪਾਵਨ ਜ਼ਰੂਰ ਬਣੋ।

ਗੀਤ:-

ਓਮ ਨਮੋ ਸ਼ਿਵਾਏ..

ਓਮ ਸ਼ਾਂਤੀ। ਭਗਵਾਨ ਦੇ ਬੱਚਿਆਂ ਨੇ ਇਹ ਗੀਤ ਸੁਣਿਆ। ਹੁਣ ਭਗਵਾਨ ਦੇ ਬੱਚੇ ਤਾਂ ਸਾਰੇ ਹਨ। ਜੋ ਮਨੁੱਖ ਮਾਤਰ ਹਨ, ਸਭ ਭਗਵਾਨ ਨੂੰ ਬਾਬਾ ਕਹਿੰਦੇ ਹਨ। ਉਹ ਸਰਵ ਦਾ ਇੱਕ ਹੀ ਬਾਪ ਹੈ। ਲੌਕਿਕ ਬਾਪ ਨੂੰ ਸਰਵ ਦਾ ਬਾਪ ਨਹੀਂ ਕਹਾਂਗੇ। ਬੇਹੱਦ ਦਾ ਬਾਪ ਸਰਵ ਦਾ ਹੀ ਬਾਪ ਹੈ। ਸਰਵ ਦਾ ਸਦਗਤੀ ਦਾਤਾ ਹੈ ਹੋਰ ਕਿਸੇ ਦੀ ਮਹਿਮਾ ਹੋ ਨਹੀਂ ਸਕਦੀ। ਸਾਰੇ ਉਸ ਨਿਰਾਕਾਰ ਬਾਪ ਨੂੰ ਯਾਦ ਕਰਦੇ ਹਨ। ਤੁਹਾਡੀ ਆਤਮਾ ਵੀ ਨਿਰਾਕਾਰ ਹੈ ਤਾਂ ਬਾਪ ਵੀ ਨਿਰਾਕਾਰ ਹੈ। ਉਹਨਾਂ ਦੀ ਹੀ ਤੁਸੀਂ ਮਹਿਮਾ ਸੁਣੀ ਹੈ। ਪਰਮਪਿਤਾ ਪਰਮਾਤਮਾ ਸ਼ਿਵਬਾਬਾ ਤੁਸੀਂ ਉੱਚੇ ਤੇ ਉੱਚੇ ਹੋ, ਸਰਵ ਦੇ ਸਦਗਤੀ ਦਾਤਾ ਹੋ। ਸਭਦੀ ਸਦਗਤੀ ਕਰਦੇ ਹੋ ਤਾਂ ਉਹ ਸਵਰਗ ਦੇ ਮਾਲਿਕ ਦੇਵੀ- ਦੇਵਤਾ ਬਣ ਜਾਂਦੇ ਹਨ। ਮਨੁੱਖ, ਮਨੁੱਖ ਦੀ ਸਦਗਤੀ ਕਰ ਨਾ ਸਕਣ। ਮਨੁੱਖ ਦੀ ਕੋਈ ਮਹਿਮਾ ਹੈ ਨਹੀਂ। ਹੁਣ ਤੁਸੀਂ ਬੱਚਿਆਂ ਨੂੰ ਬੇਹੱਦ ਦੇ ਬਾਪ ਦਵਾਰਾ ਵਰਸਾ ਮਿਲਦਾ ਹੈ। ਅੱਧਾਕਲਪ ਤੁਸੀਂ ਪ੍ਰਾਲਬੱਧ ਭੋਗਦੇ ਹੋ। ਉਸਨੂੰ ਰਾਮਰਾਜ ਕਿਹਾ ਜਾਂਦਾ ਹੈ ਫਿਰ ਦਵਾਪਰ ਤੋਂ ਰਾਵਣਰਾਜ ਸ਼ੁਰੂ ਹੁੰਦਾ ਹੈ। 5 ਵਿਕਾਰਾਂ ਰੂਪੀ ਭੂਤ ਪ੍ਰਵੇਸ਼ ਹੁੰਦਾ ਹੈ। ਜਿਵੇਂ ਉਹ ਭੂਤ (ਅਸ਼ੁੱਧ ਆਤਮਾ) ਜਿਸ ਵਿੱਚ ਪ੍ਰਵੇਸ਼ ਕਰਦੀ ਹੈ ਉਹ ਬੇਤਾਲਾ ਬਣ ਜਾਂਦਾ ਹੈ। ਉਵੇਂ ਇਹਨਾਂ ਭੂਤਾਂ ਵਿੱਚ ਨੰਬਰਵਨ ਭੂਤ ਕਾਮ ਮਹਾਸ਼ਤਰੂ ਹੈ। ਅੱਧਾਕਲਪ ਇਹਨਾਂ ਭੂਤਾਂ ਨੇ ਤੁਹਾਨੂੰ ਬਹੁਤ ਦੁਖੀ ਕੀਤਾ ਹੈ। ਹੁਣ ਇਹਨਾਂ ਤੇ ਜਿੱਤ ਪ੍ਰਾਪਤ ਕਰ ਪਵਿੱਤਰ ਬਣੋ ਤਾਂ ਪਵਿੱਤਰ ਦੁਨੀਆਂ ਦੇ ਮਾਲਿਕ ਬਣ ਜਾਓਗੇ। ਬਾਪ ਹੀ ਸਾਰਿਆਂ ਕੋਲੋਂ ਪ੍ਰਤਿਗਿਆ ਕਰਵਾਉਂਦੇ ਹਨ। ਬਾਪ ਕਹਿੰਦੇ ਹਨ ਤੁਸੀਂ ਪਾਵਨ ਬਣਨ ਦੀ ਰਾਖੀ ਬੰਨੋ ਤੇ 21 ਜਨਮ ਦੇ ਲਈ ਸਵਰਗ ਪਵਿੱਤਰ ਦੁਨੀਆਂ ਦੇ ਤੁਸੀਂ ਮਾਲਿਕ ਬਣ ਜਾਓਗੇ। ਮੈਂ ਆਇਆ ਹਾਂ ਪਤਿਤਾਂ ਨੂੰ ਪਾਵਨ ਬਣਾਉਣ। ਭਾਰਤ ਪਾਵਨ ਸੀ ਜਦੋਂ ਦੇਵੀ – ਦੇਵਤਾਵਾਂ ਦਾ ਰਾਜ ਸੀ। ਨਾਮ ਹੀ ਸੁਖਧਾਮ ਸੀ। ਹੁਣ ਹੈ ਦੁੱਖਧਾਮ। ਇੱਕ ਤੇ ਕਾਮ ਕਟਾਰੀ ਚਲਾਉਂਦੇ ਹਨ ਦੂਸਰਾ ਲੜਦੇ – ਝੜਦੇ ਰਹਿੰਦੇ ਹਨ, ਦੇਖੋ ਕਿੰਨਾ ਦੁੱਖ ਹੈ। ਬਾਪ ਆਉਂਦੇ ਹੀ ਹਨ ਸੰਗਮ ਤੇ। ਇਹ ਹੈ ਕਲਿਆਣਕਾਰੀ ਸੰਗਮਯੁਗ। ਤੁਸੀਂ ਬੱਚੇ ਸੁੱਖਧਾਮ ਵਿੱਚ ਚੱਲਣ ਦੇ ਲਈ ਆਪਣਾ ਕਲਿਆਣ ਕਰਦੇ ਆਏ ਹੋ। ਬਾਪ ਕਹਿੰਦੇ ਹਨ ਹੁਣ ਮੇਰੀ ਸ਼੍ਰੀਮਤ ਤੇ ਚੱਲੋ। ਮਨੁੱਖ ਮਤ ਤੇ ਤੁਸੀਂ ਅੱਧਾਕਲਪ ਚੱਲਦੇ ਰਹੇ ਹੋ। ਸਦਗਤੀ ਦਾਤਾ ਤੇ ਇੱਕ ਬਾਪ ਹੀ ਹੈ, ਉਹਨਾਂ ਦੀ ਸ਼੍ਰੀਮਤ ਨਾਲ ਹੀ ਤੁਸੀਂ ਸਵਰਗ ਦੇ ਮਾਲਿਕ ਬਣ ਜਾਂਦੇ ਹੋ। ਬਾਕੀ ਇਹ ਸ਼ਾਸ਼ਤਰ ਤਾਂ ਪੜ੍ਹਦੇ – ਪੜ੍ਹਦੇ ਹੁਣ ਕਲਿਯੁਗ ਦਾ ਅੰਤ ਆ ਗਿਆ ਹੈ। ਤਮੋਪ੍ਰਧਾਨ ਬਣ ਗਏ ਹਨ। ਆਪਣੇ ਨੂੰ ਈਸ਼ਵਰ ਕਹਿਲਾ ਕੇ ਆਪਣੀ ਹੀ ਪੂਜਾ ਬੈਠ ਕਰਵਾਉਂਦੇ ਹਨ। ਸ਼ਾਸਤਰਾਂ ਵਿੱਚ ਪ੍ਰਲਾਹਦ ਦੀ ਗੱਲ ਦਿਖਾਈ ਹੈ। ਦਿਖਾਉਂਦੇ ਹਨ ਕਿ ਖੰਭੇ ਵਿਚੋਂ ਨਰਸਿੰਘ ਭਗਵਾਨ ਨਿਕਲਿਆ, ਉਸਨੇ ਆਕੇ ਹਿਰਣਾਕਸ਼ਯਪ ਨੂੰ ਮਾਰਿਆ। ਹੁਣ ਖੰਭੇ ਵਿੱਚੋ ਤਾਂ ਕੋਈ ਨਿਕਲਦਾ ਨਹੀਂ ਹੈ। ਬਾਕੀ ਸਾਰਿਆਂ ਦਾ ਵਿਨਾਸ਼ ਤਾਂ ਹੋਣਾ ਹੀ ਹੈ। ਬਾਪ ਕਹਿੰਦੇ ਹਨ ਇਸ ਸਾਧੂ, ਮਹਾਤਮਾ, ਅਜਾਮਿਲ ਵਰਗੀ ਪਾਪ ਆਤਮਾਵਾਂ ਦਾ ਵੀ ਉਧਾਰ ਮੈਂ ਆਕੇ ਕਰਦਾ ਹਾਂ।

ਬਾਪ ਆਕੇ ਗਿਆਨ ਅੰਮ੍ਰਿਤ ਦਾ ਕਲਸ਼ ਮਾਤਾਵਾਂ ਤੇ ਰੱਖਦੇ ਹਨ। ਮਾਤਾ ਗੁਰੂ ਬਿਗਰ ਕਿਸੇ ਦੀ ਸਦਗਤੀ ਹੋ ਨਾ ਸਕੇ। ਜਗਤ ਅੰਬਾ ਹੈ ਕਾਮਧੇਨੁ, ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰਨ ਕਰਨ ਵਾਲੀ। ਉਹਨਾਂ ਦੀਆਂ ਤੁਸੀਂ ਬੱਚੀਆਂ ਹੋ। ਹੁਣ ਬਾਪ ਕਹਿੰਦੇ ਹਨ ਕੋਈ ਵੀ ਮਨੁੱਖ ਮਾਤਰ ਦੀ ਗੱਲ ਨਹੀਂ ਸੁਣੋ। ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਇੱਕ ਬਾਪ ਹੀ ਹੈ। ਤਾਂ ਜ਼ਰੂਰ ਕੋਈ ਪਤਿਤ ਬਣਾਉਣ ਵਾਲੇ ਵੀ ਹੋਣਗੇ। ਰਾਵਣਰਾਜ ਵਿੱਚ ਸਾਰੇ ਪਤਿਤ ਹਨ। ਹੁਣ ਉਹ ਪਤਿਤ – ਪਾਵਨ ਬਾਪ ਆਇਆ ਹੈ ਸਵਰਗ ਦਾ ਵਰਸਾ ਦੇਣ ਦੇ ਲਈ। ਕਹਿੰਦੇ ਹਨ 21 ਜਨਮ ਤੁਸੀਂ ਸਦਾ ਸੁੱਖੀ ਰਹੋਗੇ। ਅਸ਼ੀਰਵਾਦ ਦਿੰਦੇ ਹਨ ਨਾ। ਲੌਕਿਕ ਮਾਤਾ- ਪਿਤਾ ਵੀ ਅਸ਼ੀਰਵਾਦ ਕਰਦੇ ਹਨ। ਉਹ ਹੈ ਅੱਧਾਕਲਪ ਸੁੱਖ ਦੇ ਲਈ। ਇਹ ਹੈ ਬੇਹੱਦ ਦਾ ਮਾਤ – ਪਿਤਾ, ਕਹਿੰਦੇ ਹਨ ਬੱਚੇ ਤੁਸੀਂ ਸਦੈਵ ਅਮਰ ਰਹੋ। ਉੱਥੇ ਤੁਹਾਨੂੰ ਕਾਲ ਨਹੀਂ ਖਾਵੇਗਾ। ਅਕਾਲੇ ਮ੍ਰਿਤੂ ਨਹੀਂ ਹੋਵੇਗੀ, ਸਦਾ ਸੁਖੀ ਰਹੋਗੇ। ਕਾਮਧੇਨੁ ਮਾਤਾ ਤੁਹਾਡੀਆਂ ਸਰਵ ਕਾਮਨਾਵਾਂ ਪੂਰਨ ਕਰਦੀ ਹੈ। ਸਿਰਫ਼ ਵਿਸ਼ ਨੂੰ ਛੱਡਣਾ ਹੋਵੇਗਾ ਕਿਉਂਕਿ ਅਪਵਿੱਤਰ ਤਾਂ ਉੱਥੇ ਚਲ ਨਹੀਂ ਸਕਣਗੇ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਵਾਪਿਸ ਲੈ ਜਾਣ ਆਇਆ ਹਾਂ, ਸਿਰਫ਼ ਪਾਵਨ ਬਣੋ। ਇਵੇਂ ਨਹੀਂ ਕਿ ਬੱਚੇ ਦੀ ਸ਼ਾਦੀ ਕਰਨੀ ਹੈ। ਨਾ ਆਪਣੇ ਨੂੰ ਪਤਿਤ ਕਰਨਾ ਹੈ, ਨਾ ਦੂਸਰਿਆਂ ਨੂੰ ਪਤਿਤ ਹੋਣ ਦੇਣਾ ਹੈ। ਇਸ ਮ੍ਰਿਤੂਲੋਕ ਵਿੱਚ ਅੰਤਿਮ ਜਨਮ ਪਵਿੱਤਰ ਜ਼ਰੂਰ ਬਨਣਾ ਹੈ ਤਾਂ ਅਮਰਲੋਕ ਚੱਲੋਗੇ। ਬਾਪ ਬੈਠ ਆਤਮਾਵਾਂ ਨੂੰ ਸਮਝਾਉਂਦੇ ਹਨ। ਆਤਮਾ ਹੀ ਧਾਰਨ ਕਰਦੀ ਹੈ। ਬਾਪ ਕਹਿੰਦੇ ਹਨ ਤੁਸੀਂ ਸਾਡੇ ਬੱਚੇ ਹੋ। ਤੁਸੀਂ ਆਤਮਾਵਾਂ ਪਰਮਧਾਮ ਵਿੱਚ ਰਹਿੰਦੀਆਂ ਸੀ, ਹੁਣ ਫਿਰ ਤੋਂ ਲੈ ਚੱਲਣ ਆਇਆ ਹਾਂ। ਜੋ ਪਵਿੱਤਰ ਬਣਨਗੇ ਉਹਨਾਂ ਨੂੰ ਨਾਲ ਲੈ ਚੱਲਾਂਗਾ। ਫਿਰ ਉਥੋਂ ਤੋਂ ਤੁਹਾਨੂੰ ਸਵਰਗ ਵਿੱਚ ਭੇਜ ਦੇਵਾਂਗਾ। ਮੀਰਾ ਨੇ ਵੀ ਵਿਸ਼ ਦਾ ਤਿਆਗ ਕੀਤਾ ਤਾਂ ਉਹਨਾਂ ਦਾ ਨਾਮ ਕਿੰਨਾ ਬਾਲਾ ਹੈ। ਬਾਪ ਕਹਿੰਦੇ ਹਨ ਹੁਣ ਪੁਰਾਣੀ ਦੁਨੀਆਂ ਬਦਲ ਨਵੀਂ ਬਣਨ ਵਾਲੀ ਹੈ। ਨਵੀਂ ਦੁਨੀਆਂ ਵਿੱਚ ਦੇਵਤੇ ਰਾਜ ਕਰਦੇ ਸੀ। ਮੈਂ ਬ੍ਰਹਮਾ ਦਵਾਰਾ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਤੁਹਾਨੂੰ ਸ਼੍ਰੀਮਤ ਦਿੰਦਾ ਹਾਂ, ਸ੍ਰੇਸ਼ਠ ਦੇਵਤਾ ਬਣਨ ਦੇ ਲਈ। ਕ੍ਰਿਸ਼ਨਪੁਰੀ ਵਿੱਚ ਜਾਣਾ ਹੈ। ਕ੍ਰਿਸ਼ਨਪੁਰੀ ਦੀ ਦੇਖੋ ਕਿੰਨੀ ਮਹਿਮਾ ਹੈ। ਉਹ ਹੈ ਸਰਵਗੁਣ ਸੰਪੰਨ। ਸਾਡੀ ਮਤ ਤੇ ਚੱਲੋਗੇ ਤੇ ਲਕਸ਼ਮੀ – ਨਾਰਾਇਣ ਬਣੋਗੇ। ਜਿਨ੍ਹਾਂ ਨੇ ਕਲਪ ਪਹਿਲੇ ਵਰਸਾ ਲਿਆ ਹੋਵੇਗਾ ਉਹ ਸ਼੍ਰੀਮਤ ਤੇ ਚੱਲਣਗੇ। ਨਹੀਂ ਤਾਂ ਆਸੁਰੀ ਮਨਮਤ ਤੇ ਚੱਲਦੇ ਰਹਿਣਗੇ। ਇਹ ਬਾਬਾ ਵੀ ਉਸ ਨਿਰਾਕਾਰ ਤੋਂ ਹੀ ਮਤ ਲੈਂਦੇ ਹਨ। ਸ਼ਿਵਬਾਬਾ ਬ੍ਰਹਮਾ ਤਨ ਵਿੱਚ ਪ੍ਰਵੇਸ਼ ਕਰ ਤੁਹਾਨੂੰ ਮਤ ਦਿੰਦੇ ਹਨ। ਕਹਿੰਦੇ ਹਨ ਤੁਸੀਂ ਸਭ ਸਜਨੀਆਂ ਮਤਲਬ ਭਗਤੀਆਂ ਹੋ। ਇੱਕ ਹੈ ਸਾਜਨ ਮਤਲਬ ਭਗਵਾਨ। ਮਨੁੱਖ ਨੂੰ ਕਦੀ ਵੀ ਭਗਵਾਨ ਨਹੀਂ ਕਹਿ ਸਕਦੇ। ਇਹ ਉਲਟੀ ਮਤ ਤੁਹਾਨੂੰ ਮਿਲੀ ਹੋਈ ਹੈ ਇਸਲਈ ਤੁਹਾਡੀ ਅਜਿਹੀ ਦੁਰਗਤੀ ਹੋਈ ਹੈ। ਮੈਂ ਹੀ ਇੱਕ ਪਾਰ ਕਰਨ ਵਾਲਾ ਹਾਂ। ਇਹ ਗੁਰੂ ਲੋਕ ਮੇਰੇ ਧਾਮ ਨੂੰ ਨਹੀਂ ਜਾਣਦੇ ਹਨ ਤਾਂ ਮੇਰੇ ਕੋਲ ਕਿਵੇਂ ਆਉਣਗੇ, ਮਨੁੱਖ ਤੇ ਜਿੱਥੇ ਵੀ ਜਾਣਗੇ ਤਾਂ ਮੱਥਾ ਟੇਕਣਗੇ ਇਸਲਈ ਮੈਂ ਖੁਦ ਹੀ ਲੈਣ ਆਇਆ ਹਾਂ ਫਿਰ ਤੁਹਾਨੂੰ ਸਵਰਗਧਾਮ ਭੇਜ ਦਵਾਂਗਾ। ਉਹ ਹੈ ਵਿਸ਼ਨੂੰਪੂਰੀ, ਸੂਰਜਵੰਸ਼ੀ। ਤ੍ਰੇਤਾ ਨੂੰ ਕਿਹਾ ਜਾਂਦਾ ਹੈ ਰਾਮਰਾਜ। ਉਸ ਦੇ ਬਾਦ ਸ਼ੁਰੂ ਹੁੰਦਾ ਹੈ ਰਾਵਣ ਰਾਜ ਦਵਾਪਰ ਵਿੱਚ। ਤਾਂ ਭਾਰਤ ਸ਼ਿਵਾਲਾ ਤੋਂ ਵੈਸ਼ਾਲਿਆ ਬਣ ਜਾਂਦਾ ਹੈ। ਇਹ ਹੀ ਭਾਰਤ ਸੰਪੂਰਨ ਨਿਰਵਿਕਾਰੀ ਸੀ, ਇਹ ਹੀ ਭਾਰਤ ਪੂਰਨ ਵਿਕਾਰੀ ਬਣ ਗਿਆ ਹੈ। ਹੁਣ ਤੁਸੀਂ ਬੱਚੇ ਰਾਜਯੋਗ ਸਿੱਖ ਸਾਰੇ ਵਿਸ਼ਵ ਤੇ ਜਿੱਤ ਪ੍ਰਾਪਤ ਕਰ ਲੈਂਦੇ ਹੋ। ਦੋ ਬੰਦਰਾਂ ਦੀ ਕਹਾਣੀ। ਉਹ ਆਪਸ ਵਿੱਚ ਲੜਦੇ ਹਨ, ਵਿਸ਼ਵ ਰੂਪੀ ਮੱਖਣ ਤੁਹਾਨੂੰ ਮਿਲਦਾ ਹੈ। ਤੁਸੀਂ ਸਿਰ੍ਫ ਸ਼ਿਵਬਾਬਾ ਅਤੇ ਸ੍ਵਰਗ ਨੂੰ ਹੀ ਯਾਦ ਕਰੋ। ਘਰ ਗ੍ਰਹਿਸਥ ਵਿੱਚ ਰਹਿੰਦੇ ਹੋਏ ਪਵਿੱਤਰ ਬਣੋ ਤਾਂ ਪਵਿੱਤਰ ਦੁਨੀਆਂ ਦੇ ਮਾਲਿਕ ਬਣ ਜਾਵੋਗੇ। ਪਵਿੱਤਰਤਾ ਤੇ ਹੀ ਅਤਿਆਚਾਰ ਹੁੰਦੇ ਹਨ। ਕਲਪ ਪਹਿਲੇ ਵੀ ਹੋਏ ਸੀ, ਹੁਣ ਵੀ ਹੋਣਗੇ ਜ਼ਰੂਰ ਕਿਓਂਕਿ ਤੁਸੀਂ ਹੁਣ ਜ਼ਹਿਰ ਨਹੀਂ ਦਿੰਦੇ ਹੋ। ਗਾਇਆ ਵੀ ਹੋਇਆ ਹੈ – ਅੰਮ੍ਰਿਤ ਛੱਡ ਵਿਸ਼ ਕਾਹੇ ਨੂੰ ਖਾਏ। ਅੰਮ੍ਰਿਤ ਪੀਂਦੇ – ਪੀਂਦੇ ਤੁਸੀਂ ਮਨੁੱਖ ਤੋਂ ਦੇਵਤਾ ਬਣ ਜਾਂਦੇ ਹੋ। ਜੋ ਪੱਕੇ ਬ੍ਰਾਹਮਣ ਹੋਣਗੇ – ਉਹ ਤਾਂ ਕਹਿਣਗੇ ਭਾਵੇਂ ਕੁਝ ਵੀ ਹੋਵੇ ਪਰ ਅਸੀਂ ਵਿਸ਼ ਨਹੀਂ ਦੇਵਾਂਗੇ। ਕਿੰਨਾਂ ਸਹਿਣ ਵੀ ਕਰਦੇ ਹਨ ਤਾਂ ਤੇ ਉੱਚ ਪਦਵੀ ਪਾਉਂਦੇ ਹਨ। ਸ਼ਿਵਬਾਬਾ ਨੂੰ ਯਾਦ ਕਰਦੇ – ਕਰਦੇ ਪ੍ਰਾਣ ਵੀ ਛੱਡ ਦਿੰਦੇ ਹਨ। ਸ਼ਿਵਬਾਬਾ ਦਾ ਫਰਮਾਨ ਹੈ। ਫਰਮਾਨ ਤਾਂ ਸਭ ਨੂੰ ਹੈ ਇਸ ਲਈ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਮੇਰੇ ਕੋਲ ਪਰਮਧਾਮ ਵਿੱਚ ਆ ਜਾਵੋਗੇ। ਸ਼ਿਵਬਾਬਾ ਇਸ ਮੁੱਖ ਦਵਾਰਾ ਤੁਸੀਂ ਆਤਮਾਵਾਂ ਨਾਲ ਗੱਲ ਕਰਦੇ ਹਾਂ। ਇਹ ਵੀ ਮਨੁੱਖ ਹਨ। ਮਨੁੱਖ ਕਦੀ ਵੀ ਮਨੁੱਖ ਨੂੰ ਪਾਵਨ ਨਹੀਂ ਬਣਾ ਸਕਦੇ। ਬਾਪ ਨੂੰ ਬੁਲਾਉਂਦੇ ਹਨ ਕਿ ਪਤਿਤਾਂ ਨੂੰ ਆਕੇ ਪਾਵਨ ਬਣਾਓ। ਤਾਂ ਮੈਨੂੰ ਜ਼ਰੂਰ ਪਤਿਤ ਦੁਨੀਆਂ ਵਿੱਚ ਹੀ ਆਉਣਾ ਪਵੇ ਕਿਓਂਕਿ ਇੱਥੇ ਕੋਈ ਪਾਵਨ ਤਾਂ ਹੈ ਨਹੀਂ। ਹੁਣ ਬਾਪ ਕਹਿੰਦੇ ਹਨ ਮੈਂ ਤੁਹਾਨੂੰ ਇਸ ਸ਼੍ਰੀਕ੍ਰਿਸ਼ਨ ਵਰਗਾ ਪਾਵਨ ਸ੍ਵਰਗ ਦਾ ਮਾਲਿਕ ਬਣਾਉਂਦਾ ਹਾਂ। ਜੇਕਰ ਕੋਈ ਕਹਿੰਦਾ ਹੈ ਕਿ ਮੈਂ ਬੰਧਨ ਵਿੱਚ ਹਾਂ ਤਾਂ ਬਾਬਾ ਕੀ ਕਰੇ। ਤੁਹਾਨੂੰ ਤਾਂ ਗਿਆਨ ਮਿਲਦਾ ਹੈ ਕਿ ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਸ਼੍ਰੀਮਤ ਤੇ ਚੱਲੋ ਤਾਂ ਤੁਸੀਂ ਸ਼੍ਰੇਸ਼ਠ ਬਣੋਗੇ। ਤੁਸੀਂ ਸਭ ਈਸ਼ਵਰੀ ਪਰਿਵਾਰ ਦੇ ਹੋ। ਸ਼ਿਵਬਾਬਾ, ਬ੍ਰਹਮਾ ਦਾਦਾ, ਤੁਸੀਂ ਬ੍ਰਾਹਮਣ, ਬ੍ਰਹਮਣੀਆਂ ਪੋਤਰੇ ਅਤੇ ਪੋਤਰਿਆਂ। ਤੁਹਾਨੂੰ ਸਭ ਨੂੰ ਸ੍ਵਰਗ ਦਾ ਵਰਸਾ, ਬਾਦਸ਼ਾਹੀ ਮਿਲਦੀ ਹੈ। ਬਾਪ ਦਿੰਦਾ ਹੈ ਸ੍ਵਰਗ ਦਾ ਵਰਸਾ ਤਾਂ ਅਸੀਂ ਬਾਪ ਦੇ ਵਾਰਿਸ ਠਹਿਰੇ। ਤਾਂ ਜ਼ਰੂਰ ਅਸੀਂ ਸ੍ਵਰਗ ਵਿੱਚ ਹੋਣੇ ਚਾਹੀਦੇ ਹਨ। ਫਿਰ ਅਸੀਂ ਹੁਣ ਨਰਕ ਵਿੱਚ ਕਿਓਂ? ਬਾਪ ਸਮਝਾਉਂਦੇ ਹਨ ਰਾਵਣ ਰਾਜ ਦੇ ਕਾਰਨ ਤੁਸੀਂ ਨਰਕ ਵਿੱਚ ਪਏ ਹੋ। ਹੁਣ ਮੈਂ ਆਇਆ ਹਾਂ ਤੁਹਾਨੂੰ ਸ੍ਵਰਗ ਵਿੱਚ ਲੈ ਚੱਲਣ ਦੇ ਲਈ। ਬਾਪ ਹੈ ਖਵਈਆ, ਸਭ ਨੂੰ ਉਸ ਪਾਰ ਲੈ ਜਾਂਦੇ ਹਨ। ਸ਼੍ਰੀਕ੍ਰਿਸ਼ਨ ਕੋਈ ਸਭ ਦਾ ਬਾਪ ਨਹੀਂ ਹੈ। ਯਾਦ ਇੱਕ ਨੂੰ ਹੀ ਕਰਨਾ ਹੈ। ਕਈਆਂ ਨੂੰ ਯਾਦ ਕਰਨਾ ਮਾਨਾ ਭਗਤੀ ਮਾਰਗ। ਇੱਕ ਬਾਪ ਨੂੰ ਯਾਦ ਕਰਨਗੇ ਤਾਂ ਅੰਤ ਮਤੀ ਸੋ ਗਤੀ ਹੋ ਜਾਵੇਗੀ। ਇੱਕ ਬਾਪ ਦੀ ਹੀ ਸ਼੍ਰੀਮਤ ਗਾਈ ਹੋਈ ਹੈ, ਨਾ ਕਿ ਕਈ ਗੁਰੂ ਗੋਸਾਈਆਂ ਦੀ। ਉਹ ਤਾਂ ਕਹਿ ਦਿੰਦੇ ਹਨ ਭਗਵਾਨ ਨਾਮ ਰੂਪ ਤੋਂ ਨਿਆਰਾ ਹੈ। ਪਰ ਨਾਮ ਰੂਪ ਤੋਂ ਨਿਆਰੀ ਚੀਜ਼ ਕੋਈ ਹੁੰਦੀ ਨਹੀਂ। ਆਕਾਸ਼, ਪੋਲਾਰ ਹੈ ਫਿਰ ਵੀ ਨਾਮ ਤਾਂ ਹੈ ਨਾ। ਹੁਣ ਇਹ ਭਾਰਤ ਕਿੰਨਾ ਕੰਗਾਲ ਹੈ, ਦੇਵਾਲਾ ਮਾਰਿਆ ਹੋਇਆ ਹੈ। ਬਾਪ ਕਹਿੰਦੇ ਹਨ ਜਦ ਅਜਿਹੀ ਹਾਲਤ ਹੋ ਜਾਂਦੀ ਹੈ ਤਾਂ ਮੈਂ ਆਕੇ ਭਾਰਤ ਨੂੰ ਸੋਨੇ ਦੀ ਚਿੜੀਆ ਬਣਾਉਂਦਾ ਹਾਂ। ਭੰਭੋਰ ਨੂੰ ਅੱਗ ਤਾਂ ਲਗਨੀ ਹੀ ਹੈ। ਪੁਰਾਣੀ ਦੁਨੀਆਂ ਸਾਰੀ ਖਲਾਸ ਹੋ ਨਵੀਂ ਬਣੇਗੀ।

ਤੁਸੀਂ ਬੱਚੇ ਸ਼੍ਰੀਮਤ ਤੇ ਸ੍ਵਰਗ ਦੀ ਰਾਜਧਾਨੀ ਸਥਾਪਨ ਕਰ ਰਹੇ ਹੋ। ਇਹ ਹੈ ਈਸ਼ਵਰੀ ਪੜ੍ਹਾਈ। ਬਾਕੀ ਸਭ ਹਨ ਆਸੁਰੀ ਪੜ੍ਹਾਈ। ਇਸ ਪੜ੍ਹਾਈ ਨਾਲ ਤੁਸੀਂ ਸ੍ਵਰਗਵਾਸੀ ਬਣਦੇ ਹੋ, ਉਸ ਪੜ੍ਹਾਈ ਨਾਲ ਤੁਸੀਂ ਨਰਕਵਾਸੀ ਬਣਦੇ ਹੋ। ਹੁਣ ਦੈਵੀ ਝਾੜ ਦਿਨ ਪ੍ਰਤੀਦਿਨ ਵਧਦਾ ਜਾਵੇਗਾ। ਮਾਇਆ ਦੇ ਤੂਫ਼ਾਨ ਵੀ ਬਹੁਤ ਲਗਦੇ ਹਨ, ਤਾਂ ਬਾਪ ਕਹਿੰਦੇ ਹਨ ਇਹ ਹੈ ਦੁੱਖਧਾਮ। ਹੁਣ ਤੁਸੀਂ ਮੈਨੂੰ ਯਾਦ ਕਰੋ, ਪਰਮਧਾਮ ਨੂੰ ਯਾਦ ਕਰੋ ਅਤੇ ਸੁੱਖਧਾਮ ਨੂੰ ਯਾਦ ਕਰੋ ਤਾਂ ਬੇੜਾ ਪਾਰ ਹੋ ਜਾਵੇਗਾ। ਬਾਪ ਆਉਂਦੇ ਹਨ ਦੁੱਖਧਾਮ ਤੋਂ ਸ਼ਾਂਤੀਧਾਮ ਲੈ ਜਾਨ ਦੇ ਲਈ। ਫਿਰ ਸੁੱਖਧਾਮ ਵਿੱਚ ਭੇਜ ਦੇਣਗੇ। ਹੁਣ ਦੁੱਖਧਾਮ ਨੂੰ ਭੁਲਦੇ ਜਾਓ। ਬਾਪ ਅਤੇ ਵਰਸੇ ਨੂੰ ਯਾਦ ਕਰੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਗਿਆਨ ਅਤੇ ਯੋਗ ਨਾਲ ਆਪਣੇ ਬੰਧਨਾਂ ਨੂੰ ਕੱਟਣਾ ਹੈ। ਇਸ ਦੁੱਖਧਾਮ ਨੂੰ ਭੁੱਲ ਸ਼ਾਂਤੀਧਾਮ ਅਤੇ ਸੁਖਧਾਮ ਨੂੰ ਯਾਦ ਕਰਨਾ ਹੈ।

2. ਕੁਝ ਸਹਿਣ ਕਰਨਾ ਪਵੇ, ਪ੍ਰਾਨ ਵੀ ਤਿਆਗਣੇ ਪੈਣ ਤਾਂ ਵੀ ਬਾਪ ਨੇ ਜੋ ਪਾਵਨ ਬਣਨ ਦਾ ਫਰਮਾਨ ਕੀਤਾ ਹੈ, ਉਸ ਤੇ ਚਲਣਾ ਹੀ ਹੈ। ਪਤਿਤ ਕਦੀ ਨਹੀਂ ਬਣਨਾ ਹੈ।

ਵਰਦਾਨ:-

ਸੰਗਮਯੁਗ ਤੇ ਬ੍ਰਾਹਮਣਾਂ ਨੂੰ ਬ੍ਰਾਹਮਣ ਤੋਂ ਫਰਿਸ਼ਤਾ ਬਣਨਾ ਹੈ, ਫਰਿਸ਼ਤਾ ਮਤਲਬ ਜਿਸ ਦਾ ਪੁਰਾਣੀ ਦੁਨੀਆਂ, ਪੁਰਾਣੇ ਸੰਸਕਾਰ, ਪੁਰਾਣੀ ਦੇਹ ਦੇ ਪ੍ਰਤੀ ਕੋਈ ਵੀ ਆਕਰਸ਼ਣ ਦਾ ਰਿਸ਼ਤਾ ਨਹੀਂ। ਤਿੰਨਾਂ ਤੋਂ ਮੁਕਤ, ਇਸਲਈ ਡਰਾਮਾ ਵਿੱਚ ਪਹਿਲੇ ਮੁਕਤੀ ਦਾ ਵਰਸਾ ਹੈ ਫਿਰ ਜੀਵਨਮੁਕਤੀ ਦਾ। ਤਾਂ ਫਰਿਸ਼ਤਾ ਮਤਲਬ ਮੁਕਤ ਅਤੇ ਮੁਕਤ ਫਰਿਸ਼ਤਾ ਹੀ ਜੀਵਨਮੁਕਤ ਦੇਵਤਾ ਬਣਨਗੇ। ਜਦ ਅਜਿਹੇ ਬ੍ਰਾਹਮਣ ਸੋ ਸਰਵ ਆਕਰਸ਼ਣ ਮੁਕਤ ਫਰਿਸ਼ਤਾ ਸੋ ਦੇਵਤਾ ਬਣੋ ਤਾਂ ਪ੍ਰਕ੍ਰਿਤੀ ਵੀ ਦਿਲ ਅਤੇ ਜਾਨ, ਸਿਕ ਅਤੇ ਪ੍ਰੇਮ ਨਾਲ ਸਭ ਦੀ ਸੇਵਾ ਕਰੇਗੀ।

ਸਲੋਗਨ:-

“ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ – ਪਰਮਾਤਮਾ ਕਰਨਕਰਾਵਨਹਾਰ ਕਿਵੇਂ ਹੈ”?

ਬਹੁਤ ਮਨੁੱਖ ਇਵੇਂ ਸਮਝ ਬੈਠੇ ਹਨ ਕਿ ਇਹ ਜੋ ਅਨਾਦਿ ਬਣਿਆ ਬਣਾਇਆ ਸ੍ਰਿਸ਼ਟੀ ਡਰਾਮਾ ਚਲ ਰਿਹਾ ਹੈ ਉਹ ਸਾਰਾ ਪਰਮਾਤਮਾ ਚਲਾ ਰਿਹਾ ਹੈ ਇਸਲਈ ਉਹ ਕਹਿੰਦੇ ਹਨ ਕਿ ਮਨੁੱਖ ਦੇ ਹੱਥ ਕੁਝ ਨਹੀਂ। ਕਰਨਕਰਾਵਨਹਾਰ ਸਵਾਮੀ… ਸਭ ਕੁਝ ਪਰਮਾਤਮਾ ਹੀ ਕਰਦਾ ਹੈ। ਸੁੱਖ ਦੁੱਖ ਦੋਵਾਂ ਦਾ ਭਾਗ ਪ੍ਰਮਾਤਮਾ ਨੇ ਹੀ ਬਣਾਇਆ ਹੈ। ਹੁਣ ਅਜਿਹੀ ਬੁੱਧੀ ਵਾਲਿਆਂ ਨੂੰ ਕਿਹੜੀ ਬੁਧੀ ਕਿਹਾ ਜਾਵੇਗਾ? ਪਹਿਲੇ ਪਹਿਲੇ ਉਨ੍ਹਾਂ ਨੂੰ ਇਹ ਸਮਝਾਉਣਾ ਜ਼ਰੂਰ ਹੈ ਕਿ ਇਹ ਅਨਾਦਿ ਬਣੀ ਬਣਾਈ ਸ੍ਰਿਸ਼ਟੀ ਦਾ ਖੇਡ ਉਹ ਪਰਮਾਤਮਾ ਜੋ ਹੁਣ ਬਣਾਉਂਦਾ ਹੈ, ਉਹ ਹੀ ਚਲਦਾ ਹੈ। ਜਿਸ ਨੂੰ ਅਸੀਂ ਕਹਿੰਦੇ ਹਾਂ ਇਹ ਬਣੀ ਬਣਾਈ ਦਾ ਖੇਡ ਆਟੋਮੈਟਿਕ ਚਲਦਾ ਹੀ ਰਹਿੰਦਾ ਹੈ ਤਾਂ ਫਿਰ ਪਰਮਾਤਮਾ ਦੇ ਲਈ ਵੀ ਕਿਹਾ ਜਾਂਦਾ ਹੈ ਕਿ ਇਹ ਸਭ ਕੁਝ ਪਰਮਾਤਮਾ ਹੀ ਕਰਦਾ ਹੈ, ਇਹ ਜੋ ਪਰਮਾਤਮਾ ਨੂੰ ਕਰਨਕਰਾਵਨਹਾਰ ਕਹਿੰਦੇ ਹਨ, ਇਹ ਨਾਮ ਫਿਰ ਕਿਹੜੀ ਹਸਤੀ ਦੇ ਉੱਪਰ ਪਿਆ ਹੈ? ਹੁਣ ਇਨ੍ਹਾਂ ਗੱਲਾਂ ਨੂੰ ਸਮਝਣਾ ਹੈ। ਪਹਿਲੇ ਤਾਂ ਇਹ ਸਮਝਣਾ ਹੈ ਕਿ ਇਹ ਜੋ ਸ੍ਰਿਸ਼ਟੀ ਦਾ ਅਨਾਦਿ ਨਿਯਮ ਹੈ ਉਹ ਤਾਂ ਬਣਿਆ ਬਣਾਇਆ ਹੈ, ਜਿਵੇਂ ਪਰਮਾਤਮਾ ਵੀ ਅਨਾਦਿ ਹੈ, ਮਾਇਆ ਵੀ ਅਨਾਦਿ ਹੈ ਅਤੇ ਇਹ ਚੱਕਰ ਵੀ ਆਦਿ ਤੋਂ ਲੈਕੇ ਅੰਤ ਤਕ ਅਨਾਦਿ ਅਵਿਨਾਸ਼ੀ ਬਣਿਆ ਬਣਾਇਆ ਹੈ। ਜਿਵੇਂ ਬੀਜ ਵਿੱਚ ਅੰਡਰਸਟੁਡ ਵਰੀਕ੍ਸ਼ ਦਾ ਗਿਆਨ ਹੈ ਨਾ, ਅਤੇ ਵਿਰਕਸ਼ ਵਿੱਚ ਅੰਡਰਸਟੁਡ ਬੀਜ ਹੈ, ਦੋਨੋ ਕਮਬਾਈਂਡ ਹਨ, ਦੋਨੋ ਅਵਿਨਾਸ਼ੀ ਹਨ, ਬਾਕੀ ਬੀਜ ਦਾ ਕੀ ਕੰਮ ਹੈ, ਬੀਜ ਬੋਣਾ ਝਾੜ ਨਿਕਲਣਾ। ਜੇ ਬੀਜ ਨਾ ਬੋਇਆ ਜਾਵੇ ਤਾਂ ਵਰੀਕ੍ਸ਼ ਉਤਪੰਨ ਨਹੀਂ ਹੁੰਦਾ ਹੈ। ਤਾਂ ਪਰਮਾਤਮਾ ਵੀ ਆਪ ਇਸ ਸਾਰੀ ਸ੍ਰਿਸ਼ਟੀ ਦਾ ਬੀਜਰੂਪ ਹੈ ਅਤੇ ਪਰਮਾਤਮਾ ਦਾ ਪਾਰ੍ਟ ਹੈ ਬੀਜ ਬੋਣਾ। ਪਰਮਾਤਮਾ ਹੀ ਕਹਿੰਦਾ ਹੈ ਮੈਂ ਪਰਮਾਤਮਾ ਹਾਂ ਹੀ ਤਾਂ ਜਦ ਬੀਜ ਬੌਂਦਾ ਹਾਂ। ਜੇਕਰ ਬੀਜ ਨਹੀਂ ਬੋਇਆ ਜਾਵੇ ਤਾਂ ਵਿਰਕਸ਼ ਕਿਵੇਂ ਨਿਕਲੇਗਾ! ਮੇਰਾ ਨਾਮ ਪਰਮਾਤਮਾ ਹੀ ਤਾਂ ਹੈ ਜਦ ਮੇਰਾ ਪਰਮ ਕੰਮ ਹੈ, ਮੇਰਾ ਕੰਮ ਹੀ ਹੈ ਜੋ ਮੈਂ ਆਪ ਪਾਰ੍ਟਧਾਰੀ ਬਣ ਬੀਜ ਬੋਂਦਾ ਹਾਂ। ਸ੍ਰਿਸ਼ਟੀ ਦੀ ਆਦਿ ਵੀ ਕਰਦਾ ਹਾਂ ਅਤੇ ਅੰਤ ਵੀ ਕਰਦਾ ਹਾਂ, ਮੈਂ ਕਰਨਧਾਰੀ ਬਣ ਬੀਜ ਬੌਂਦਾ ਹਾਂ। ਬੀਜ ਬੋਂਣ ਦਾ ਮਤਲਬ ਹੈ ਰਚਨਾ ਕਰਨਾ। ਪੁਰਾਣੀ ਸ੍ਰਿਸ਼ਟੀ ਦੀ ਅੰਤ ਕਰਨਾ ਅਤੇ ਨਵੀਂ ਸ੍ਰਿਸ਼ਟੀ ਦੀ ਆਦਿ ਕਰਨਾ ਇਸ ਨੂੰ ਹੀ ਕਹਿੰਦੇ ਹਨ ਪਰਮਾਤਮਾ ਸਭ ਕੁਝ ਕਰਦਾ ਹੈ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top