28 June 2022 Punjabi Murli Today | Brahma Kumaris
Read and Listen today’s Gyan Murli in Punjabi
27 June 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਤੁਸੀਂ ਬ੍ਰਹਮਾ ਮੁਖ ਵੰਸ਼ਾਵਲੀ ਬ੍ਰਾਹਮਣਾਂ ਨੂੰ ਬੇਹੱਦ ਦੇ ਬਾਪ ਤੋਂ 21 ਜਨਮਾਂ ਦਾ ਪੂਰਾ ਵਰਸਾ ਲੈਣ ਦੇ ਲਈ ਸ਼੍ਰੀਮਤ ਤੇ ਜਰੂਰ ਚਲਣਾ ਹੈ"
ਪ੍ਰਸ਼ਨ: -
ਤੁਸੀਂ ਬੱਚੇ ਕਿਹੜੀ ਤਿਆਰੀ ਕਰ ਰਹੇ ਹੋ ਤੁਹਾਡਾ ਪਲਾਨ ਕੀ ਹੈ?
ਉੱਤਰ:-
ਤੁਸੀਂ ਅਮਰਲੋਕ ਵਿੱਚ ਜਾਣ ਲਈ ਤਿਆਰੀ ਕਰ ਰਹੇ ਹੋ। ਤੁਹਾਡਾ ਪਲਾਨ ਹੈ ਭਾਰਤ ਨੂੰ ਸਵਰਗ ਬਨਾਉਣ ਦਾ। ਤੁਸੀਂ ਆਪਣੇ ਹੀ ਤਨ, ਮਨ, ਧਨ ਨਾਲ ਭਾਰਤ ਨੂੰ ਸਵਰਗ ਬਨਾਉਣ ਦੀ ਸੇਵਾ ਵਿੱਚ ਲੱਗੇ ਹੋ। ਤੁਸੀਂ ਬਾਪ ਦੇ ਨਾਲ ਪੂਰੇ ਮਦਦਗਾਰ ਹੋ। ਅਹਿੰਸਾ ਦੇ ਬਲ ਨਾਲ ਤੁਹਾਡੀ ਨਵੀਂ ਰਾਜਧਾਨੀ ਸਥਾਪਨ ਹੋ ਰਹੀ ਹੈ। ਮਨੁੱਖ ਤਾਂ ਵਿਨਾਸ਼ ਦੇ ਲਈ ਪਲਾਨ ਬਨਾਉਂਦੇ ਰਹਿੰਦੇ ਹਨ।
ਗੀਤ:-
ਮਾਤਾ ਓ ਮਾਤਾ…
ਓਮ ਸ਼ਾਂਤੀ। ਇਹ ਮਹਿਮਾ ਕਿਸ ਦੀ ਸੁਣੀ? ਦੋ ਮਾਤਾਵਾਂ ਦੀ। ਇੱਕ ਤਾਂ ਬਾਪ ਦੀ ਮਹਿਮਾ ਹੁੰਦੀ ਹੈ ਤੁਸੀਂ ਮਾਤ – ਪਿਤਾ… ਨਿਰਾਕਾਰ ਦੀ ਵੀ ਅਜਿਹੀ ਮਹਿਮਾ ਹੁੰਦੀ ਹੈ, ਤੁਸੀਂ ਮਾਤ-ਪਿਤਾ… ਕਿਉਂਕਿ ਪਿਤਾ ਹੈ ਤਾਂ ਮਾਤਾ ਵੀ ਜਰੂਰ ਹੋਵੇਗੀ। ਤੁਸੀਂ ਜਾਣਦੇ ਹੋ ਪਰਮਪਿਤਾ ਪ੍ਰਮਾਤਮਾ ਨੂੰ ਜਦੋਂ ਸ੍ਰਿਸ਼ਟੀ ਰਚਨੀ ਹੁੰਦੀ ਹੈ ਤਾਂ ਮਾਤਾ ਚਾਹੀਦੀ ਹੈ। ਬਾਪ ਨੂੰ ਤੇ ਆਉਣਾ ਹੀ ਹੈ ਕਿਸੇ ਸਧਾਰਨ ਤਨ ਵਿੱਚ। ਸ਼ਿਵ ਜਯੰਤੀ ਜਾਂ ਸ਼ਿਵ ਰਾਤ੍ਰੀ ਗਾਈ ਜਾਂਦੀ ਹੈ। ਜਰੂਰ ਪਰਮਪਿਤਾ ਪਰਮਾਤਮਾ ਅਵਤਾਰ ਲੈਂਦੇ ਹਨ। ਕਿਸਲਈ? ਨਵੀਂ ਰਚਨਾ ਰਚਣ ਦੇ ਲਈ, ਪੁਰਾਣੀ ਰਚਨਾ ਦਾ ਵਿਨਾਸ਼ ਕਰਨ ਦੇ ਲਈ। ਬ੍ਰਹਮਾ ਦੇ ਦਵਾਰਾ ਹੀ ਰਚਨਾ ਰਚਨੀ ਹੈ। ਲੌਕਿਕ ਬਾਪ ਵੀ ਹੱਦ ਦਾ ਬ੍ਰਹਮਾ ਹੈ। ਉਹ ਆਪਣੀ ਇਸਤਰੀ ਦਵਾਰਾ ਹੱਦ ਦੀ ਰਚਨਾ ਰਚਦੇ ਹਨ। ਤਾਂ ਉਨ੍ਹਾਂਨੂੰ ਬੱਚੇ ਹੀ ਮਾਤਾ – ਪਿਤਾ ਕਹਿਣਗੇ। ਸਾਰੇ ਤਾਂ ਨਹੀਂ ਕਹਿਣਗੇ – ਤੁਸੀਂ ਮਾਤਾ – ਪਿਤਾ ਅਸੀਂ ਬਾਲਿਕ ਤੇਰੇ, ਕਿਉਂਕਿ ਇਹ ਤਾਂ ਬਹੁਤ ਬੱਚਿਆਂ ਦਾ ਕੁਵਸ਼ਚਨ ਹੈ। ਪ੍ਰਜਾਪਿਤਾ ਬ੍ਰਹਮਾ ਨੂੰ ਹਨ ਢੇਰ ਬੱਚੇ। ਤਾਂ ਜਰੂਰ ਬ੍ਰਹਮਾ ਮੁੱਖ ਕਮਲ ਤੋਂ ਬ੍ਰਾਹਮਣ ਕੁਲ ਅਤੇ ਬ੍ਰਾਹਮਣ ਵਰਣ ਬੇਹੱਦ ਦੇ ਬਾਪ ਨੇ ਰਚਿਆ ਹੋਵੇਗਾ। ਉਨ੍ਹਾਂ ਦੀ ਹੋਈ ਮੂੰਹ ਦੀ ਪੈਦਾਇਸ਼। ਉਸ ਮਾਂ ਬਾਪ ਦੀ ਹੁੰਦੀ ਹੈ ਕੁੱਖ ਦੀ ਪੈਦਾਇਸ਼। ਉਹ ਇਹ ਮਹਿਮਾ ਕਰ ਨਹੀਂ ਸਕਣਗੇ। ਇਹ ਮਹਿਮਾ ਹੈ ਬੇਹੱਦ ਦੇ ਮਾਂ ਬਾਪ ਦੀ। ਤੁਸੀਂ ਮਾਤ – ਪਿਤਾ ਤੁਸੀਂ ਆਕੇ ਸਾਨੂੰ ਆਪਣਾ ਬਣਾਇਆ ਹੈ। ਬਸ, ਤੁਹਾਡੇ ਤੋੰ ਸਾਨੂੰ ਸਵਰਗ ਦੇ 21 ਜਨਮ ਸੁਖ ਘਨੇਰੇ ਮਿਲਦੇ ਹਨ। ਤਾਂ ਬ੍ਰਹਮਾ ਮੂੰਹ ਦਵਾਰਾ ਤੁਸੀਂ ਸ਼ਿਵਬਾਬਾ ਦੇ ਪੋਤਰੇ – ਪੋਤਰੀਆਂ ਹੋ ਗਏ। ਬ੍ਰਹਮਾ ਦੀ ਮੁੱਖ ਵੰਸ਼ਾਵਲੀ ਜਗਤ ਅੰਬਾ ਸਰਸ੍ਵਤੀ ਬਣਦੀ ਹੈ। ਭਾਰਤ ਵਿੱਚ ਗਾਉਂਦੇ ਹਨ ਤੁਸੀਂ ਮਾਤ – ਪਿਤਾ… ਤਾਂ ਜਰੂਰ ਜਗਤ ਅੰਬਾ, ਜਗਤਪਿਤਾ ਚਾਹੀਦਾ ਹੈ। ਉਨ੍ਹਾਂ ਦੇ ਮੂੰਹ ਦਵਾਰਾ ਹੀ ਤੁਸੀਂ ਧਰਮ ਦੇ ਬੱਚੇ ਬਣੇ ਹੋ। ਵਰਸਾ ਤੁਹਾਨੂੰ ਸ਼ਿਵਬਾਬਾ ਤੋੰ ਮਿਲਦਾ ਹੈ, ਇਸ ਬ੍ਰਹਮਾ ਤੋਂ ਨਹੀਂ। ਜਿਸ ਵਿੱਚ ਪ੍ਰਵੇਸ਼ ਹੋਇਆ, ਜਿਸ ਨੂੰ ਮਾਂ ਕਿਹਾ ਜਾਂਦਾ ਹੈ। ਮਾਂ ਤੋੰ ਵਰਸਾ ਨਹੀਂ ਮਿਲਦਾ ਹੈ। ਵਰਸਾ ਸਦਾ ਬਾਪ ਤੋੰ ਮਿਲਦਾ ਹੈ। ਤੁਹਾਨੂੰ ਵੀ ਵਰਸਾ ਬੇਹੱਦ ਬੜੇ ਬਾਪ ਤੋਂ ਮਿਲ ਰਿਹਾ ਹੈ। ਭਗਤੀ ਮਾਰਗ ਵਿੱਚ ਜੋ ਗਾਇਨ ਹੁੰਦਾ ਆਇਆ ਹੈ ਤਾਂ ਜਰੂਰ ਫਿਰ ਉਨ੍ਹਾਂਨੂੰ ਆਉਣਾ ਹੀ ਪਵੇ। ਬੱਚੇ ਬਹੁਤ ਦੁਖੀ ਹਨ। ਦੁਖਧਾਮ ਦੇ ਬਾਦ ਸੁਖਧਾਮ ਆਉਣਾ ਹੀ ਹੈ। ਸਤਿਯੁਗ ਵਿੱਚ ਹੈ ਸਤੋਪ੍ਰਧਾਨ ਸੁਖ ਫਿਰ ਤ੍ਰੇਤਾ ਵਿੱਚ ਕੁਝ ਘੱਟ। ਦੋ ਕਲਾ ਘੱਟ ਕਹਾਂਗੇ। ਦਵਾਪਰ ਕਲਯੁਗ ਵਿੱਚ ਉਸ ਤੋੰ ਘੱਟ ਹੁੰਦਾ ਜਾਂਦਾ ਹੈ। ਹੁਣ ਇਸ ਚਕਰ ਨੂੰ ਤਾਂ ਫਿਰਨਾ ਹੀ ਹੈ। ਬੱਚੇ ਜਾਣਦੇ ਹਨ ਬੇਹੱਦ ਦਾ ਬਾਪ ਹੀ ਸਵਰਗ ਦੀ ਰਚਨਾ ਰਚਦੇ ਹਨ। ਉਨ੍ਹਾਂਨੂੰ ਜਰੂਰ ਪਹਿਲਾਂ ਸੁਖਸ਼ਮਵਤਨ ਰਚਨਾ ਪਵੇ ਕਿਉਂਕਿ ਬ੍ਰਹਮਾ ਤਾਂ ਜਰੂਰ ਚਾਹੀਦਾ ਹੈ। ਬ੍ਰਹਮਾ ਨੂੰ ਵੀ ਸ਼ਿਵਬਾਬਾ ਅਡੋਪਟ ਕਰਦੇ ਹਨ। ਕਹਿੰਦੇ ਹਨ ਤੁਸੀਂ ਮੇਰੇ ਹੋ। ਇਹ ਵੀ ਕਹਿੰਦਾ ਹੈ ਬਾਬਾ ਮੈਂ ਤੁਹਾਡਾ ਹਾਂ, ਤਾਂ ਬ੍ਰਹਮਾ ਵਲਦ ਸ਼ਿਵ ਹੋ ਗਿਆ। ਸ਼ਿਵਬਾਬਾ ਦੇ ਤਿੰਨ ਬੱਚੇ, ਤਿਨੋਂ ਦੀ ਬਾਓਗ੍ਰਾਫੀ ਦੱਸਦੇ ਹਨ। ਇਹ ਵਿਅਕਤ ਬ੍ਰਹਮਾ ਫਿਰ ਅਵਿਅਕਤ ਬਣਦਾ ਹੈ। ਤੁਸੀਂ ਵੀ ਵਿਅਕਤ ਬ੍ਰਹਮਾ ਦੀ ਔਲਾਦ ਬਣਦੇ ਹੋ। ਇਹ ਬੜੀਆਂ ਗੁਹੀਏ ਗੱਲਾਂ ਹਨ। ਪਰਮਪਿਤਾ ਪਰਮਾਤਮਾ ਵਿਸ਼ਵ ਦਾ ਰਚਿਯਤਾ ਹੈ। ਪਹਿਲਾਂ – ਪਹਿਲਾਂ ਰਚਦਾ ਹੈ ਸਵਰਗ। ਬਾਪ ਤੋੰ ਵਰਸਾ ਤੇ ਸਵਰਗ ਦਾ ਮਿਲਣਾ ਚਾਹੀਦਾ ਹੈ ਨਾ। ਹਾਲੇ ਅਸੀਂ ਨਰਕ ਵਿਚ ਹਾਂ। ਵਰਸਾ ਤੇ ਉਦੋਂ ਦਿੱਤਾ ਹੋਵੇਗਾ – ਜਦੋਂ ਸਾਨੂੰ ਰਚਿਆ ਹੋਵੇਗਾ। ਬਾਪ ਕਹਿੰਦੇ ਹਨ – ਹਾਲੇ ਮੈਂ ਰਚ ਰਿਹਾ ਹਾਂ। 5 ਹਜਾਰ ਵਰ੍ਹੇ ਪਹਿਲਾਂ ਵੀ ਮੈਂ ਇਵੇਂ ਹੀ ਆਕੇ ਬ੍ਰਹਮਾ ਦਵਾਰਾ ਬ੍ਰਾਹਮਣ ਕੁਲ ਨੂੰ ਰਚਿਆ ਸੀ। ਇਹ ਜੋ ਰੁਦ੍ਰ ਗਿਆਨ ਯਗ ਹੈ, ਉਸ ਦੀ ਬ੍ਰਾਹਮਣ ਹੀ ਸੰਭਾਲ ਕਰ ਸਕਦੇ ਹਨ। ਤਾਂ ਇਹ ਹੋਏ ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣ। ਉਨ੍ਹਾਂ ਬ੍ਰਾਹਮਣਾਂ ਨੂੰ ਕਹਾਂਗੇ ਕੁੱਖ ਵੰਸ਼ਾਵਲੀ ਬ੍ਰਾਹਮਣ। ਇਵੇਂ ਨਹੀਂ ਕਹਾਂਗੇ ਕਿ ਬ੍ਰਹਮਾ ਦੇ ਮੁੱਖ ਵੰਸ਼ਾਵਲੀ ਬ੍ਰਾਹਮਣ। ਤਾਂ ਹੁਣ ਤੁਸੀਂ ਬੱਚੇ ਹੋ ਬ੍ਰਹਮਾ ਦੇ ਮੁੱਖ ਵੰਸ਼ਾਵਲੀ। ਪਹਿਲਾਂ ਜਰੂਰ ਬ੍ਰਾਹਮਣ ਚਾਹੀਦੇ ਹਨ। ਬ੍ਰਾਹਮਣ ਕਿਥੋਂ ਦੀ ਕੰਨਵਰਟ ਕੀਤੇ? ਸ਼ੁਦ੍ਰ ਵਰਣ ਇੱਥੇ ਹੈ। ਤੁਸੀਂ ਬੱਚਿਆਂ ਨੂੰ ਹੁਣ ਬ੍ਰਾਹਮਣ ਵਰਣ ਵਿੱਚ ਲਿਆਂਦਾ। ਪੈਰ ਤੋਂ ਫਿਰ ਚੋਟੀ ਬ੍ਰਾਹਮਣ, ਬ੍ਰਾਹਮਣ ਤੋਂ ਦੇਵਤਾ ਬਣਨਾ ਹੈ। ਇਹ ਵਰਣ ਆਦਿ ਸਨਾਤਨ ਦੇਵੀ- ਦੇਵਤਾ ਧਰਮ ਵਾਲਿਆਂ ਦੇ ਲਈ ਹੀ ਹੈ, ਹੋਰ ਧਰਮ ਵਾਲਿਆਂ ਦੇ ਲਈ ਵਰਣ ਨਹੀਂ ਹਨ। 21 ਜਨਮ ਤੁਸੀਂ ਦੇਵਤਾ ਵਰਣ ਵਿੱਚ ਰਹਿੰਦੇ ਹੋ। ਬ੍ਰਾਹਮਣ ਵਰਣ ਦਾ ਇਹ ਇੱਕ ਜਨਮ ਜਾਂ ਡੇੜ੍ਹ ਵੀ ਹੋ ਸਕਦਾ ਹੈ ਕਿਉਂਕਿ ਜੋ ਬੱਚੇ ਸੰਸਕਾਰ ਲੈ ਸ਼ਰੀਰ ਛੱਡ ਚਲੇ ਜਾਂਦੇ ਹਨ ਫਿਰ ਆਕੇ ਗਿਆਨ ਲੈ ਸਕਦੇ ਹਨ। ਤਾਂ ਬਾਪ ਸਮਝਾਉਂਦੇ ਹਨ ਬੱਚੇ ਜੇਕਰ ਸਵਰਗ ਦਾ ਮਾਲਿਕ ਬਣਨਾ ਹੈ ਤਾਂ ਪਵਿੱਤਰ ਜਰੂਰ ਬਣਨਾ ਹੈ। 63 ਜਨਮ ਤੁਸੀਂ ਗੋਤੇ ਖਾਂਦੇ ਹਨ, ਹੁਣ ਤੁਸੀਂ ਮਹਾ ਦੁਖ ਵਿੱਚ ਹੋ। ਸਾਰੇ ਭਾਰਤ ਦਾ ਕੁਵਸ਼ਚਨ ਹੈ ਨਾ। ਇਵੇਂ ਨਹੀਂ ਕਿ ਹੁਣ ਸਾਰਾ ਭਾਰਤ ਸੁਖੀ ਹੈ। ਹਾਂ, ਭਾਰਤ ਵਿੱਚ ਧਨਵਾਨ ਬਹੁਤ ਹਨ। ਵੇਖੋ ਇੱਕ ਆਇਆ ਸੀ, ਭਾਵੇਂ ਕਰੋੜਪਤੀ ਸੀ ਪਰ ਲੱਤ ਅਤੇ ਬਾਂਹ ਨਹੀਂ ਚਲਦੀ ਸੀ, ਤਾਂ ਦੁਖ ਹੋਇਆ ਨਾ। ਦੁਨੀਆਂ ਵਿੱਚ ਇੱਕ ਵੀ ਦੁਖ ਵਾਲਾ ਹੈ ਤਾਂ ਦੁਖਧਾਮ ਕਹਾਂਗੇ। ਸਤਿਯੁਗ ਵਿੱਚ ਇੱਕ ਵੀ ਦੁਖੀ ਨਹੀਂ ਹੁੰਦਾ। ਭਾਰਤ ਸੁਖਧਾਮ ਸੀ। ਕਿਸਨੇ ਸਵਰਗ ਨੂੰ ਰਚਿਆ? ਬਾਪ ਨੇ। ਅਸੀਂ ਬੱਚੇ ਹੱਕਦਾਰ ਹਾਂ। 5 ਹਜਾਰ ਵਰ੍ਹੇ ਪਹਿਲਾਂ ਵੀ ਅਸੀਂ ਸਵਰਗ ਵਿੱਚ ਜਰੂਰ ਸੀ। ਕਹਿੰਦੇ ਹਨ ਕ੍ਰਾਈਸਟ ਤੋਂ 3 ਹਜਾਰ ਵਰ੍ਹੇ ਪਹਿਲਾਂ ਗੀਤਾ ਸੁਨਾਉਣ ਆਏ। ਤਾਂ 5 ਹਜਾਰ ਵਰ੍ਹੇ ਦਾ ਟਾਈਮ ਹੋਇਆ ਨਾ। ਦੋ ਹਜਾਰ ਵਰ੍ਹੇ ਕ੍ਰਾਈਸਟ ਦੇ ਅਤੇ 3 ਹਜਾਰ ਵਰ੍ਹੇ ਉਸ ਤੋਂ ਪਹਿਲਾਂ। ਤਾਂ ਹੁਣ ਗੀਤਾ ਸੁਨਾਉਣ ਆਇਆ ਹੈ ਨਾ। ਬਰੋਬਰ ਦੇਵਤਾ ਧਰਮ ਵੀ ਪ੍ਰਾਯ ਲੋਪ ਹੈ।
ਤੁਸੀਂ ਬੱਚੇ ਹੋ ਪਾਂਡਵ, ਜਿਨ੍ਹਾਂ ਦਾ ਸਹਾਇਕ ਹੈ ਗੀਤਾ ਦਾ ਭਗਵਾਨ। ਉਹ ਹੈ ਨਿਰਾਕਾਰ। ਸ਼ਾਸਤਰਾਂ ਵਿੱਚ ਵੀ ਹੈ ਰੁਦ੍ਰ ਗਿਆਨ ਯਗ, ਅਸਲ ਵਿੱਚ ਹੈ ਸ਼ਿਵ ਰਾਤ੍ਰੀ, ਸ਼ਿਵ ਜਯੰਤੀ। ਰੁਦ੍ਰ ਜਯੰਤੀ ਜਾਂ ਰੁਦ੍ਰ ਰਾਤ੍ਰੀ ਨਹੀਂ ਕਹਿੰਦੇ। ਸ਼ਿਵ ਰਾਤ੍ਰੀ ਕਿਉਂ ਕਹਿੰਦੇ ਹਨ? ਹੁਣ ਹੈ ਬੇਹੱਦ ਦੀ ਰਾਤ੍ਰੀ, ਘੋਰ ਹਨ੍ਹੇਰਾ ਹੈ ਨਾ। ਬਾਪ ਕਹਿੰਦੇ ਹਨ ਮੈਂ ਆਉਂਦਾ ਹਾਂ ਬੇਹੱਦ ਦੀ ਰਾਤ ਦੇ ਵਕਤ। ਹੁਣ ਦਿਨ ਹੋਣ ਵਾਲਾ ਹੈ। ਮੇਰਾ ਜਨਮ ਪ੍ਰਾਕ੍ਰਿਤਿਕ ਮਨੁੱਖਾਂ ਤਰ੍ਹਾਂ ਨਹੀਂ ਹੁੰਦਾ ਹੈ। ਕ੍ਰਿਸ਼ਨ ਨੇ ਤਾਂ ਮਾਂ ਦੇ ਗਰਭ ਮਹਿਲ ਤੋਂ ਜਨਮ ਲਿਆ। ਹੁਣ ਤੁਸੀਂ ਬੱਚੇ ਜਾਣਦੇ ਹੋ ਉਸ ਮਾਤ – ਪਿਤਾ ਤੋੰ ਸਵਰਗ ਦੇ ਸੁੱਖ ਘਨੇਰੇ ਮਿਲ ਰਹੇ ਹਨ। ਦੁਨੀਆਂ ਤਾਂ ਜਾਣਦੀ ਨਹੀਂ ਕਿ ਸਵਰਗ ਅਤੇ ਨਰਕ ਕਿਸ ਚਿੜੀਆ ਦਾ ਨਾਮ ਹੈ। ਹੁਣ ਤੁਸੀਂ ਇੱਥੇ ਪੜ੍ਹਨ ਆਏ ਹੋ, ਸ਼੍ਰੀਮਤ ਤੇ ਚਲਦੇ ਹੋ। ਸ਼੍ਰੀਮਤ ਤੇ ਚੱਲਣ ਨਾਲ ਤੁਸੀਂ ਸਵਰਗ ਦੇ ਸ਼੍ਰੀ ਲਕਸ਼ਮੀ – ਨਾਰਾਇਣ ਬਣਦੇ ਹੋ। ਸਤਿਯੁਗ ਦੇ ਮਾਲਿਕ ਹੋ ਤਾਂ ਜਰੂਰ ਕਲਯੁਗ ਦੇ ਅੰਤ ਵਿੱਚ ਉਨ੍ਹਾਂ ਦਾ 84ਵਾਂ ਅੰਤਿਮ ਜਨਮ ਹੋਵੇਗਾ, ਉਦੋਂ ਰਾਜਯੋਗ ਸਿੱਖੇ ਹੋਣਗੇ। ਸਿਰ੍ਫ ਇੱਕ ਤਾਂ ਨਹੀਂ, ਸਾਰਾ ਸੂਰਜਵੰਸ਼ੀ ਘਰਾਣਾ ਰਾਜਯੋਗ ਸਿੱਖਦਾ ਹੈ। ਜੋ ਆਕੇ ਬੇਹੱਦ ਦੇ ਬਾਪ ਤੋਂ ਸੂਰਜਵੰਸ਼ੀ, ਚੰਦ੍ਰਵੰਸ਼ੀ ਰਾਜ ਦਾ ਵਰਸਾ ਲੈ ਰਹੇ ਹਨ। ਬਾਪ ਕਹਿੰਦੇ ਹਨ ਹੁਣ ਤੁਸੀਂ ਮੇਰੇ ਨਾਲ ਪਵਿੱਤਰ ਰਹਿਣ ਦੀ ਪ੍ਰਤਿਗਿਆ ਕਰੋ ਕਿਉਂਕਿ ਮੈਂ ਪਵਿੱਤਰ ਦੁਨੀਆਂ ਦੀ ਸਥਾਪਨਾ ਕਰਦਾ ਹਾਂ। 63 ਜਨਮ ਤੁਸੀਂ ਪਤਿਤ ਬਣਦੇ ਆਏ ਹੋ, ਇਸਲਈ ਦੁਖੀ ਹੋਏ ਹੋ। ਸਵਰਗ ਵਿੱਚ ਤੇ ਬਹੁਤ ਸੁਖੀ ਸੀ। ਇਹ ਭਾਰਤ ਜੋ ਕੌਡੀ ਤਰ੍ਹਾਂ ਹੈ ਫਿਰ ਹੀਰੇ ਤਰ੍ਹਾਂ ਬਣੇਗਾ। ਇਹ ਇੱਕ ਹੀ ਬਾਪ ਹੈ ਜੋ ਕਹਿੰਦੇ ਹਨ ਮੈਂ ਤੁਹਾਨੂੰ ਫਿਰ ਤੋਂ ਰਾਜਯੋਗ ਸਿਖਾਉਣ ਆਇਆ ਹਾਂ। ਬੇਹੱਦ ਦਾ ਬਾਪ ਕਹਿੰਦੇ ਹਨ ਤੁਸੀਂ ਇਸ ਅੰਤਿਮ ਜਨਮ ਪਵਿੱਤਰ ਬਣੋਂ। ਇਸ ਮਾਂ ਬਾਪ ਤੋਂ ਤੁਹਾਨੂੰ ਅੰਮ੍ਰਿਤ ਪੀਣਾ ਹੈ, ਵਿਸ਼ ਪੀਣਾ ਛੱਡਣਾ ਹੈ। ਕਾਮ ਚਿਤਾ ਤੋੰ ਉਤਰ ਗਿਆਨ ਚਿਤਾ ਤੇ ਬੈਠੋ। ਸ਼੍ਰੀਮਤ ਤੁਹਾਨੂੰ ਮਿਲਦੀ ਹੈ। ਜਿੰਨ੍ਹਾਂਨੂੰ ਵਰਸਾ ਲੈਣ ਦਾ ਨਿਸ਼ਚੇ ਨਹੀਂ ਹੈ ਉਹ ਕਹਿੰਦੇ ਬਾਬਾ ਵਿਸ਼ ਛੱਡਣਾ ਤੇ ਬੜੀ ਮੁਸੀਬਤ ਹੈ। ਅਰੇ ਤੁਹਾਨੂੰ 21 ਜਨਮ ਸੁਖ ਦੀ ਪ੍ਰਾਪਤੀ ਹੁੰਦੀ ਹੈ, ਉਸ ਦੇ ਲਈ ਤੁਸੀਂ ਇਹ ਨਹੀਂ ਛੱਡ ਸਕਦੇ ਹੋ। ਭਗਤੀ, ਜਪ, ਤਪ, ਆਦਿ ਕਰਨ ਨਾਲ ਹੱਦ ਦਾ ਸੁੱਖ ਮਿਲਦਾ ਹੈ। ਬੇਹੱਦ ਦਾ ਸੁੱਖ ਬੇਹੱਦ ਦੇ ਬਾਪ ਤੋਂ ਮਿਲਦਾ ਹੈ। ਬਾਪ ਕਹਿੰਦੇ ਹਨ ਮੈਂ ਸਾਧੂਆਂ ਦਾ ਵੀ ਉਧਾਰ ਕਰਦਾ ਹਾਂ ਕਿਉਂਕਿ ਸ਼ਿਵਬਾਬਾ ਨੂੰ ਨਾ ਜਾਨਣ ਦੇ ਕਾਰਨ ਸਦਗਤੀ ਨੂੰ ਕੋਈ ਵੀ ਨਹੀਂ ਪਾਉਂਦੇ ਹਨ, ਵਾਪਿਸ ਘਰ ਵਿੱਚ ਵੀ ਕੋਈ ਜਾ ਨਹੀਂ ਸਕਦੇ। ਜੇਕਰ ਬਾਪ ਦੇ ਘਰ ਦਾ ਰਾਹ ਜਾਣਦੇ ਤਾਂ ਉੱਥੇ ਆਉਂਦੇ ਜਾਂਦੇ ਨਾ। ਸਭ ਨੂੰ ਪੁਨਰਜਨਮ ਲੈਣਾ ਹੀ ਹੈ। ਸਤੋ, ਰਜੋ, ਤਮੋ ਵਿੱਚ ਆਉਣਾ ਹੀ ਹੈ। ਹੁਣ ਤਾਂ ਹੈ ਹੀ ਝੂਠੀ ਮਾਇਆ, ਝੂਠੀ ਕਾਇਆ। ਜਿਸਨੇ ਧਰਮ ਸਥਾਪਨ ਕੀਤਾ ਉਸ ਦੇ ਨਾਮ ਤੇ ਹੀ ਸ਼ਾਸਤਰ ਨਿਕਲਦੇ ਹਨ, ਜਿਸਨੂੰ ਧਰਮ ਸ਼ਾਸਤਰ ਕਹਿੰਦੇ ਹਨ। ਕ੍ਰਾਈਸਟ ਨੇ ਆਕੇ ਕੀ ਕੀਤਾ? ਖ਼ੁਦ ਆਇਆ ਉਨ੍ਹਾਂ ਦੇ ਪਿਛਾੜੀ ਉਨ੍ਹਾਂ ਦੇ ਘਰਾਣੇ ਦੀਆਂ ਆਤਮਾਵਾਂ ਨੂੰ ਆਉਣਾ ਹੈ। ਵ੍ਰਿਧੀ ਹੋਣੀ ਹੈ। ਹੁਣ ਵੇਖੋ ਕ੍ਰਿਸ਼ਚਨ ਬਨਾਉਂਦੇ ਜਾਂਦੇ ਹਨ। ਬਹੁਤ ਕਰਕੇ ਹਿੰਦੂ ਧਰਮ ਵਾਲਿਆਂ ਨੂੰ ਕੰਨਵਰਟ ਕਰਦੇ ਜਾਂਦੇ ਹਨ। ਉਨ੍ਹਾਂਨੂੰ ਆਪਣੇ ਧਰਮ ਦਾ ਪਤਾ ਹੀ ਨਹੀਂ ਹੈ। ਹੁਣ ਤੁਸੀਂ ਜਾਣਦੇ ਹੋ ਅਸੀਂ ਦੇਵਤਾ ਵਰਣ ਵਿੱਚ ਜਾਵਾਂਗੇ। ਕ੍ਰਿਸ਼ਨ ਦੀ ਆਤਮਾ ਵੀ ਹੁਣ ਪੜ੍ਹ ਰਹੀ ਹੈ। ਪਰੰਤੂ ਸੰਗਮ ਹੋਣ ਦੇ ਕਾਰਨ ਮਿਕਸ ਕਰ ਦਿੱਤਾ ਹੈ। ਇਹ ਚਿਤ੍ਰ ਆਦਿ ਜੋ ਵੀ ਹਨ ਸਭ ਹਨ ਭਗਤੀਮਾਰਗ ਦੀ ਸਮਗ੍ਰੀ। ਗਿਆਨ ਸਾਗਰ ਤਾਂ ਪਰਮਪਿਤਾ ਪਰਮਾਤਮਾ ਹੈ, ਉਨ੍ਹਾਂ ਦਵਾਰਾ ਸਭ ਦੀ ਸਦਗਤੀ ਹੋਣੀ ਹੈ। ਸਤਿਯੁਗ ਵਿੱਚ ਤੇ ਘੱਟ ਹੋਣਗੇ। ਬਾਕੀ ਸਭ ਹਿਸਾਬ – ਕਿਤਾਬ ਚੁਕਤੂ ਕਰ ਮੁਕਤੀਧਾਮ ਚਲੇ ਜਾਣਗੇ। ਉਨ੍ਹਾਂਨੂੰ ਸ਼ਾਂਤੀ ਤੁਹਾਨੂੰ ਸੁਖ ਮਿਲੇਗਾ। ਹੁਣ ਤੁਸੀਂ ਪੜ੍ਹਦੇ ਹੋ ਸੁਖ ਘਨੇਰੇ ਲੈਣ ਦੇ ਲਈ। ਜਿਨ੍ਹਾਂ ਦਾ ਪਾਰਟ ਹੈ ਉਹ ਹੀ ਕਲਪ – ਕਲਪ ਪੁਰਸ਼ਾਰਥ ਕਰਦੇ ਹਨ। ਜੋ ਬ੍ਰਾਹਮਣ ਬਣਨਗੇ, ਉਹ ਹੀ ਸਵਰਗ ਦੇ ਮਾਲਿਕ ਬਣਨਗੇ – ਪਰੰਤੂ ਨੰਬਰਵਾਰ ਪੁਰਸ਼ਾਰਥ ਅਨੁਸਾਰ। ਹੁਣ ਦੇਵੀ – ਦੇਵਤਾ ਧਰਮ ਦਾ ਕਲਮ ਲੱਗ ਰਿਹਾ ਹੈ। ਜੋ ਕਲਪ ਪਹਿਲਾਂ ਆਏ ਹੋਣਗੇ, ਉਹ ਹੀ ਆਉਣਗੇ। ਡਰਾਮਾ ਤੁਹਾਡੇ ਤੋਂ ਪੁਰਸ਼ਾਰਥ ਵੀ ਜਰੂਰ ਕਰਵਾਏਗਾ। ਇਸ ਸਮੇਂ ਸਭ ਪਥਰਬੁੱਧੀ ਹਨ। ਪਾਰਸਬੁੱਧੀ ਹੁੰਦੇਂ ਹਨ ਸਤਿਯੁਗ ਵਿੱਚ। ਉੱਥੇ ਜਿਵੇਂ ਰਾਜਾ – ਰਾਣੀ ਤਿਵੇਂ ਪ੍ਰਜਾ ਪਾਰਸ ਬੁੱਧੀ ਹਨ।
ਹੁਣ ਤੁਸੀਂ ਪਾਂਡਵ ਸੈਨਾ ਹੋ। ਤੁਸੀਂ ਬਾਪ ਦੀ ਮਦਦ ਨਾਲ ਸਵਰਗ ਦਾ ਫਾਊਂਡੇਸ਼ਨ ਲਗਾ ਰਹੇ ਹੋ। ਤੁਸੀਂ ਸਵਰਗ ਦਾ ਪਲਾਨ ਬਣਾ ਰਹੇ ਹੋ। ਅਮਰਲੋਕ ਜਾਣ ਦੀ ਤਿਆਰੀ ਕਰ ਰਹੇ ਹੋ। ਬਾਕੀ ਜੋ ਸਭ ਪਲਾਨ ਬਣਾ ਰਹੇ ਹਨ ਉਹ ਆਪਣੇ ਹੀ ਵਿਨਾਸ਼ ਦੇ ਲਈ। ਤੁਸੀਂ ਹੋ ਅਹਿੰਸਕ। ਉਹ ਸਭ ਹਨ ਹਿੰਸਕ। ਹਿੰਸਕ ਆਪਸ ਵਿੱਚ ਲੜ੍ਹ ਕੇ ਖਤਮ ਹੁੰਦੇਂ ਹਨ, ਫਿਰ ਜੈ – ਜੈਕਾਰ ਹੋ ਜਾਵੇਗਾ। ਤੁਸੀਂ ਬੱਚੇ ਜਾਣਦੇ ਹੋ ਡਰਾਮੇ ਅਨੁਸਾਰ ਜੋ ਕਲਪ ਪਹਿਲਾਂ ਆਏ ਸਨ, ਉਹ ਹੀ ਵ੍ਰਿਧੀ ਨੂੰ ਪਾਉਂਦੇ ਰਹਿੰਦੇ ਹਨ। ਕੋਈ ਤਾਂ ਬਾਪ ਦੇ ਬਣਕੇ ਫਿਰ ਫਾਰਗਤੀ ਦੇ ਦਿੰਦੇ ਹਨ। ਬਾਪ ਕਹਿੰਦੇ ਹਨ ਜੇਕਰ ਤੁਸੀਂ ਸ਼੍ਰੀਮਤ ਤੇ ਚੱਲੋਗੇ ਤਾਂ ਸੂਰਜਵੰਸ਼ੀ ਮਹਾਰਾਜਾ ਮਹਾਰਾਣੀ ਬਣੋਗੇ। ਇੱਥੇ ਤਾਂ ਮਿਹਨਤ ਦੀ ਗੱਲ ਹੈ। ਭਾਵੇਂ ਉਹ ਬਹੁਤ ਢੰਗ ਨਾਲ ਸ਼ਾਸਤਰਾਂ ਦੀਆਂ ਕਹਾਣੀਆਂ ਸੁਣਾਉਂਦੇ ਹਨ। ਸੋ ਤਾਂ ਸੁਣਦੇ ਆਏ। ਸੁਣਦੇ – ਸੁਣਦੇ ਨਰਕਵਾਸੀ ਹੁੰਦੇਂ ਗਏ, ਕਲਾਵਾਂ ਘੱਟ ਹੁੰਦੀਆਂ ਗਈਆਂ। ਭਾਵੇਂ ਕਹਿੰਦੇ ਹਨ ਪਤੀ ਹੀ ਈਸ਼ਵਰ ਹੈ, ਫਿਰ ਵੀ ਗੁਰੂ ਕਰਦੇ ਹਨ। ਕਲਾ ਘੱਟ ਹੁੰਦੀ ਹੈ ਨਾ। ਸ੍ਰਿਸ਼ਟੀ ਨੂੰ ਤਮੋਪ੍ਰਧਾਨ ਬਣਨਾ ਹੀ ਹੈ। ਬਾਪ ਆਤਮਾਵਾਂ ਨਾਲ ਗੱਲ ਕਰਦੇ ਹਨ। ਬਾਪ ਕਹਿੰਦੇ ਹਨ ਮਿੱਠੇ ਬੱਚੇ ਹੁਣ ਤੁਹਾਡੇ 84 ਜਨਮ ਪੂਰੇ ਹੋਏ। ਹੁਣ ਦੇਹੀ – ਅਭਿਮਾਨੀ ਭਵ। ਮਾਮੇਕਮ ਯਾਦ ਕਰੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਸੱਚੇ – ਸੱਚੇ ਬ੍ਰਾਹਮਣ ਬਣ ਇਸ ਰੁਦ੍ਰ ਗਿਆਨ ਯਗ ਦੀ ਸੰਭਾਲ ਵੀ ਕਰਨੀ ਹੈ ਅਤੇ ਨਾਲ – ਨਾਲ ਜਿਵੇਂ ਵਿਅਕਤ ਬ੍ਰਹਮਾ ਅਵਿਅਕਤ ਬਣਦਾ ਹੈ, ਇਵੇਂ ਅਵਿਅਕਤ ਬਣਨ ਦਾ ਪੁਰਸ਼ਾਰਥ ਵੀ ਕਰਨਾ ਹੈ।
2. 21 ਜਨਮਾਂ ਤੱਕ ਸੁਖੀ ਬਣਨ ਦੇ ਲਈ ਇੱਕ ਜਨਮ ਵਿੱਚ ਬਾਪ ਨਾਲ ਪਾਵਨ ਰਹਿਣ ਦੀ ਪ੍ਰਤਿਗਿਆ ਕਰਨੀ ਹੈ। ਕਾਮ ਚਿਤਾ ਨੂੰ ਛੱਡ ਗਿਆਨ ਚਿਤਾ ਤੇ ਬੈਠਣਾ ਹੈ। ਸ਼੍ਰੀਮਤ ਤੇ ਜਰੂਰ ਚਲਣਾ ਹੈ।
ਵਰਦਾਨ:-
ਸਤਿਗੁਰੂ ਦਵਾਰਾ ਜੰਮਦੇ ਹੀ ਪਹਿਲਾ – ਪਹਿਲਾ ਮਹਾਮੰਤ੍ਰ ਮਿਲਿਆ – “ਪਵਿੱਤਰ ਬਣੋ- ਯੋਗੀ ਬਣੋ”। ਇਹ ਮਹਾਮੰਤ੍ਰ ਹੀ ਸ੍ਰਵ ਪ੍ਰਾਪਤੀਆਂ ਦੀ ਚਾਬੀ ਹੈ। ਜੇਕਰ ਪਵਿਤ੍ਰਤਾ ਨਹੀਂ, ਯੋਗੀ ਜੀਵਨ ਨਹੀਂ ਤਾਂ ਅਧਿਕਾਰੀ ਹੁੰਦੇਂ ਹੋਏ ਵੀ ਅਧਿਕਾਰ ਦੀ ਅਨੁੰਭੂਤੀ ਨਹੀਂ ਕਰ ਸਕਦੇ, ਇਸਲਈ ਇਹ ਮਹਾਮੰਤ੍ਰ ਸ੍ਰਵ ਖਜ਼ਾਨਿਆਂ ਦੇ ਅਨੂਭੂਤੀ ਦੀ ਚਾਬੀ ਹੈ। ਅਜਿਹੀ ਚਾਬੀ ਦਾ ਮਹਾਮੰਤ੍ਰ ਸਤਿਗੁਰੂ ਦਵਾਰਾ ਜੋ ਸ੍ਰੇਸ਼ਠ ਭਾਗ ਵਿੱਚ ਮਿਲਿਆ ਹੈ ਉਸਨੂੰ ਸਮ੍ਰਿਤੀ ਵਿੱਚ ਰੱਖ ਸਰਵ ਪ੍ਰਾਪਤੀਆਂ ਨਾਲ ਸੰਪੰਨ ਬਣੋ।
ਸਲੋਗਨ:-
“ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ”
ਮਨੁੱਖ ਪੁੱਛਦੇ ਹਨ ਕਿ ਸ੍ਰਿਸ਼ਟੀ ਦੀ ਆਦਿ ਕਿਵੇਂ ਹੋਈ? ਉਹ ਤਾਂ ਇਤਨਾ ਹੀ ਜਾਣਦੇ ਹਨ ਕਿ ਸਾਰੀ ਸ੍ਰਿਸ਼ਟੀ ਦੀ ਆਦਿ ਸਾਡੇ ਧਰਮ ਤੋਂ ਹੀ ਹੋਈ ਹੈ। ਇਬ੍ਰਾਹਮ ਵਾਲੇ, ਇਸਲਾਮ ਵਾਲੇ ਕਹਿਣਗੇ ਸਾਡੇ ਧਰਮ ਤੋੰ ਸ੍ਰਿਸ਼ਟੀ ਸ਼ੁਰੂ ਹੋਈ। ਕ੍ਰਿਸ਼ਚਨ ਫਿਰ ਆਪਣੇ ਸਮੇਂ ਤੋੰ ਆਦਿ ਸਮਝਦੇ ਹਨ। ਬੋਧੀ ਫਿਰ ਆਪਣੇ ਧਰਮ ਤੋੰ ਆਦਿ ਸਮਝਦੇ ਹਨ ਅਤੇ ਮੁਸਲਿਮ ਕਹਿਣਗੇ ਸਾਡੇ ਧਰਮ ਤੋਂ ਆਦਿ ਹੋਈ ਹੈ ਅਤੇ ਭਾਰਤਵਾਸੀ ਫਿਰ ਆਪਣੇ ਧਰਮ ਤੋੰ ਆਦਿ ਸਮਝਦੇ ਹਨ। ਫਿਰ ਵਿਖਾਉਂਦੇ ਹਨ ਸ੍ਰਿਸ਼ਟੀ ਦੇ ਆਦਿ ਵਿੱਚ ਆਦਮੀ ਕਿਵੇਂ ਬਣਾਏ ਹਨ? ਸ਼ੁਰੂ ਵਿੱਚ ਪਹਿਲਾਂ – ਪਹਿਲਾਂ ਹੱਡੀਆਂ ਨਾਲ ਆਦਮੀ ਬਣਾਇਆ ਗਿਆ, ਫਿਰ ਇਵੇਂ ਵਿਖਾਉਂਦੇ ਹਨ ਕਿ ਪਹਿਲਾਂ ਹਵਾ ਸੀ ਫਿਰ ਉਸ ਤੋਂ ਸਵਾਸ ਬਣਾਇਆ ਗਿਆ, ਫਿਰ ਲੰਸ ਬਣਾਈ ਫਿਰ ਮਨੁੱਖ ਬਣਿਆ। ਇਵੇਂ ਹੀ ਪਹਿਲਾਂ ਆਦਮੀ ਬਣਿਆ, ਬਾਦ ਵਿੱਚ ਸਾਰੀ ਸ੍ਰਿਸ਼ਟੀ ਪੈਦਾ ਹੋਈ। ਹੁਣ ਇਹ ਹਨ ਮਨੁੱਖਾਂ ਦੀਆਂ ਸੁਣੀਆਂ ਸੁਣਾਈਆਂ ਹੋਈਆਂ ਗੱਲਾਂ ਪਰ ਸਾਨੂੰ ਤਾਂ ਖੁਦ ਪਰਮਾਤਮਾ ਦੱਸ ਰਹੇ ਹਨ ਕਿ ਅਸਲ ਸ੍ਰਿਸ਼ਟੀ ਕਿਵੇਂ ਪੈਦਾ ਹੋਈ? ਅਸਲ ਵਿੱਚ ਪਰਮਾਤਮਾ ਤਾਂ ਅਨਾਦਿ ਹੈ ਤਾਂ ਸ੍ਰਿਸ਼ਟੀ ਵੀ ਅਨਾਦਿ ਹੈ, ਉਸ ਅਨਾਦਿ ਸ੍ਰਿਸ਼ਟੀ ਦੀ ਆਦਿ ਵੀ ਪਰਮਾਤਮਾ ਦਵਾਰਾ ਹੀ ਹੋਈ ਹੈ। ਦੇਖੋ, ਗੀਤਾ ਵਿੱਚ ਹੈ ਭਗਵਾਨੁਵਾਚ ਜਦੋ ਮੈਂ ਆਉਂਦਾ ਹਾਂ ਤਾਂ ਆਸੁਰੀ ਦੁਨੀਆਂ ਦਾ ਵਿਨਾਸ਼ ਕਰ ਦੈਵੀ ਦੁਨੀਆਂ ਦੀ ਸਥਾਪਨਾ ਕਰਦਾ ਹਾਂ ਮਤਲਬ ਕਲਯੁਗੀ ਤਮੋਗੁਣੀ ਅਪਵਿੱਤਰ ਆਤਮਾਵਾਂ ਨੂੰ ਪਵਿੱਤਰ ਬਣਾਉਂਦਾ ਹਾਂ। ਤਾਂ ਪਹਿਲਾਂ – ਪਹਿਲਾਂ ਪਰਮਾਤਮਾ ਨੇ ਸ੍ਰਿਸ਼ਟੀ ਦੇ ਆਦਿ ਵਿੱਚ ਬ੍ਰਹਮਾ, ਵਿਸ਼ਨੂੰ, ਸ਼ੰਕਰ ਤਿੰਨ ਰੂਪ ਰਚੇ ਫਿਰ ਬ੍ਰਹਮਾ ਅਤੇ ਸਰਸਵਤੀ ਦਵਾਰਾ ਦੈਵੀ ਦੁਨੀਆਂ ਦੀ ਸਥਾਪਨਾ ਕੀਤੀ। ਤਾਂ ਗੋਇਆ ਸ੍ਰਿਸ਼ਟੀ ਦੀ ਆਦਿ ਬ੍ਰਹਮਾ ਤੋਂ ਸ਼ੁਰੂ ਹੋਈ ਜਿਸ ਬ੍ਰਹਮਾ ਨੂੰ ਕ੍ਰਿਸ਼ਚਨ ਐਡਮ ਅਤੇ ਸਰਸਵਤੀ ਨੂੰ ਇਵ ਕਹਿੰਦੇ ਹਨ। ਅਤੇ ਮੁਸਲਿਮ ਵਿੱਚ ਫਿਰ ਡਾਡਾ ਆਦਮ ਬੀਬੀ ਕਹਿੰਦੇ ਹਨ। ਹੁਣ ਅਸਲ ਵਿੱਚ ਸਹੀ ਗੱਲ ਇਹ ਹੈ। ਪਰੰਤੂ ਇਸ ਰਾਜ਼ ਨੂੰ ਨਾ ਜਾਨਣ ਦੇ ਕਾਰਨ ਇਕ ਹੀ ਬ੍ਰਹਮਾ ਨੂੰ ਵੱਖ – ਵੱਖ ਨਾਮ ਦੇ ਦਿੱਤੇ ਹਨ। ਜਿਵੇਂ ਪਰਮਾਤਮਾ ਨੂੰ ਕੋਈ ਗੌਡ ਕਹਿੰਦੇ ਹਨ, ਕੋਈ ਅੱਲ੍ਹਾ ਕਹਿੰਦੇ ਹਨ ਪਰ ਪਰਮਾਤਮਾ ਤੇ ਇੱਕ ਠਹਿਰਿਆ, ਇਹ ਸਿਰ੍ਫ ਭਾਸ਼ਾ ਦਾ ਫਰਕ ਹੈ। ਅੱਛਾ- ਓਮ ਸ਼ਾਂਤੀ।
➤ Email me Murli: Receive Daily Murli on your email. Subscribe!