28 July 2021 PUNJABI Murli Today | Brahma Kumaris

Read and Listen today’s Gyan Murli in Punjabi 

July 27, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਇਹ ਪੁਰਸ਼ੋਤਮ ਬਣਨ ਦਾ ਸੰਗਮਯੁਗ ਹੈ, ਇਸ ਵਿੱਚ ਕੋਈ ਵੀ ਪਾਪ ਕਰਮ ਨਹੀਂ ਕਰਨਾ ਹੈ"

ਪ੍ਰਸ਼ਨ: -

ਸੰਗਮ ਤੇ ਤੁਸੀਂ ਬੱਚੇ ਸਭ ਤੋੰ ਵੱਡਾ ਪੁੰਨ ਕਿਹੜਾ ਕਰਦੇ ਹੋ?

ਉੱਤਰ:-

ਖ਼ੁਦ ਨੂੰ ਬਾਪ ਦੇ ਹਵਾਲੇ ਕਰ ਦੇਣਾ ਮਤਲਬ ਸੰਪੂਰਨ ਸਵਾਹਾ ਹੋ ਜਾਣਾ, ਇਹ ਹੈ ਸਭ ਤੋਂ ਵੱਡਾ ਪੁੰਨ। ਹੁਣ ਤੁਸੀਂ ਮਮਤੱਵ ਮਿਟਾਉਂਦੇ ਹੋ। ਬਾਲ – ਬੱਚੇ, ਘਰ – ਬਾਰ ਸਭ ਕੁਝ ਭੁੱਲਦੇ ਹੋ, ਇਹ ਹੀ ਤੁਹਾਡਾ ਵਰਤ ਹੈ। ਆਪ ਮੂਏ ਮਰ ਗਈ ਦੁਨੀਆਂ। ਹੁਣ ਤੁਸੀਂ ਵਿਕਾਰੀ ਸਬੰਧਾਂ ਤੋਂ ਮੁਕਤ ਹੁੰਦੇ ਹੋ।

ਗੀਤ:-

ਜਲੇ ਨਾ ਕਿਓਂ ਪਰਵਾਨਾ..

ਓਮ ਸ਼ਾਂਤੀ ਇਹ ਸਭ ਭਗਤੀ ਮਾਰਗ ਵਿੱਚ ਬਾਪ ਦੀ ਮਹਿਮਾ ਕਰਦੇ ਹਨ। ਇਹ ਹੈ ਪਰਵਾਨਿਆਂ ਦੀ ਸ਼ਮਾ ਦੇ ਲਈ ਮਹਿਮਾ, ਜਦਕਿ ਬਾਪ ਆਏ ਹਨ ਤਾਂ ਕਿਉਂ ਨਾ ਜਿਉਂਦੇ ਜੀ ਉਨ੍ਹਾਂ ਦੇ ਬਣ ਜਾਈਏ। ਜਿਉਂਦੇ ਜੀ ਕਿਹਾ ਹੀ ਉਨ੍ਹਾਂ ਨੂੰ ਜਾਂਦਾ ਹੈ ਜੋ ਅਡੋਪਟ ਕਰਦੇ ਹਨ। ਪਹਿਲਾਂ ਤੁਸੀਂ ਆਸੁਰੀ ਪਰਿਵਾਰ ਦੇ ਸੀ, ਹੁਣ ਤੁਸੀਂ ਈਸ਼ਵਰੀਏ ਪਰਿਵਾਰ ਦੇ ਬਣੇ ਹੋ। ਜਿਉਂਦੇ ਜੀ ਈਸ਼ਵਰ ਨੇ ਆਕੇ ਤੁਹਾਨੂੰ ਅਡੋਪਟ ਕੀਤਾ ਹੈ, ਜਿਸਨੂੰ ਫਿਰ ਸ਼ਰਣਾਗਤੀ ਕਿਹਾ ਜਾਂਦਾ ਹੈ। ਗਾਉਂਦੇ ਹਨ ਨਾ – ਸ਼ਰਨ ਪਈ ਮੈਂ ਤੇਰੇ.. ਹੁਣ ਪ੍ਰਭੂ ਦੀ ਸ਼ਰਣ ਤਾਂ ਪਈਏ, ਜਦੋੰ ਕਿ ਉਹ ਆਉਣ, ਆਪਣੀ ਤਾਕਤ ਵਿਖਾਉਣ, ਜਲਵਾ ਵਿਖਾਉਣ। ਉਹ ਹੀ ਸ੍ਰਵਸ਼ਕਤੀਮਾਨ ਹਨ ਨਾ। ਬਰੋਬਰ ਉਨ੍ਹਾਂ ਵਿੱਚ ਕਸ਼ਿਸ਼ ਵੀ ਹੈ। ਸਭ ਕੁਝ ਛੁੱਡਾ ਦਿੰਦੇ ਹਨ। ਬਰੋਬਰ ਜੋ ਬਾਪ ਦੇ ਬੱਚੇ ਅਤੇ ਬੱਚੀਆਂ ਬਣਦੀਆਂ ਹਨ ਉਹ ਆਸੁਰੀ ਸੰਪਰਦਾਇ ਤੋੰ ਤੰਗ ਹੋ ਜਾਂਦੇ ਹਨ। ਕਹਿੰਦੇ ਹਨ – ਬਾਬਾ ਕਦੋਂ ਇਹ ਸੰਬੰਧ ਛੁੱਟਣਗੇ। ਇੱਥੇ ਇਹ ਪੁਰਾਣਾ ਸੰਬੰਧ ਭੁਲਾਉਣਾ ਪੈਂਦਾ ਹੈ। ਆਤਮਾ ਜਦੋਂ ਦੇਹ ਤੋਂ ਵੱਖ ਹੋ ਜਾਂਦੀ ਹੈ ਤਾਂ ਬੰਧਨ ਖਲਾਸ ਹੋ ਜਾਂਦੇ ਹਨ। ਇਸ ਸਮੇਂ ਤੁਸੀਂ ਜਾਣਦੇ ਹੋ ਸਭ ਦੇ ਲਈ ਮੌਤ ਹੈ ਅਤੇ ਇਹ ਜੋ ਬੰਧਨ ਹਨ ਇਹ ਸਭ ਹਨ ਵਿਕਾਰੀ। ਹੁਣ ਬੱਚੇ ਨਿਰਵਿਕਾਰੀ ਸੰਬੰਧ ਚਾਹੁੰਦੇ ਹਨ। ਨਿਰਵਿਕਾਰੀ ਸੰਬੰਧ ਵਿੱਚ ਸਨ ਫਿਰ ਵਿਕਾਰੀ ਸੰਬੰਧ ਵਿੱਚ ਪਏ, ਫਿਰ ਸਾਡਾ ਨਿਰਵਿਕਾਰੀ ਸੰਬੰਧ ਹੋਵੇਗਾ। ਇਹ ਗੱਲਾਂ ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ ਹੁੰਦੀਆਂ। ਬੱਚੇ ਜਾਣਦੇ ਹਨ ਅਸੀਂ ਆਸੁਰੀ ਬੰਧਨ ਤੋਂ ਮੁਕਤ ਹੋਣ ਦਾ ਪੁਰਸ਼ਾਰਥ ਕਰ ਰਹੇ ਹਾਂ। ਇੱਕ ਬਾਪ ਨਾਲ ਯੋਗ ਰੱਖਿਆ ਜਾਂਦਾ ਹੈ। ਉਸ ਪਾਸੇ ਹੈ ਇੱਕ ਰਾਵਣ, ਇਸ ਪਾਸੇ ਹੈ ਇੱਕ ਰਾਮ। ਇਹ ਗੱਲਾਂ ਦੁਨੀਆਂ ਨਹੀਂ ਜਾਣਦੀ। ਕਹਿੰਦੇ ਵੀ ਹਨ ਰਾਮਰਾਜ ਚਾਹੀਦਾ ਹੈ, ਪਰ ਸਾਰੀ ਦੁਨੀਆਂ ਰਾਵਣ ਰਾਜ ਵਿੱਚ ਹੈ, ਇਹ ਕੋਈ ਸਮਝਦੇ ਨਹੀਂ ਹਨ। ਰਾਮਰਾਜ ਵਿੱਚ ਤਾਂ ਪਵਿਤ੍ਰਤਾ ਸੁਖ – ਸ਼ਾਂਤੀ ਸੀ। ਉਹ ਹੁਣ ਨਹੀਂ ਹੈ। ਪਰ ਜੋ ਕਹਿੰਦੇ ਹਨ ਉਸ ਨੂੰ ਮਹਿਸੂਸ ਨਹੀਂ ਕਰਦੇ ਹਨ। ਗਾਇਆ ਵੀ ਜਾਂਦਾ ਹੈ ਇਹ ਆਤਮਾਵਾਂ ਸਭ ਸੀਤਾਵਾਂ ਹਨ। ਇੱਕ ਸੀਤਾ ਦੀ ਗੱਲ ਨਹੀਂ। ਨਾ ਇੱਕ ਅਰਜੁਨ ਦੀ, ਨਾ ਇੱਕ ਦ੍ਰੋਪਦੀ ਦੀ ਗੱਲ ਹੈ। ਇਹ ਤੇ ਅਨੇਕਾਂ ਦੀ ਗੱਲ ਹੈ। ਦ੍ਰਿਸ਼ਟਾਂਤ ਇੱਕ ਦਾ ਦਿੰਦੇ ਹਨ। ਤੁਹਾਨੂੰ ਵੀ ਕਿਹਾ ਜਾਂਦਾ ਹੈ ਤੁਸੀਂ ਸਭ ਅਰਜੁਨ ਮਿਸਲ ਹੋ। ਤੁਸੀਂ ਕਹੋਗੇ ਅਰਜੁਨ ਤਾਂ ਇਹ ਭਾਗੀਰਥ ਹੋ ਗਿਆ। ਬਾਪ ਕਹਿੰਦੇ ਹਨ – ਮੈਂ ਸਧਾਰਨ ਬੁੱਢੇ ਤਨ ਦਾ ਇਹ ਰਥ ਲੈਂਦਾ ਹਾਂ। ਉਨ੍ਹਾਂ ਨੇ ਫਿਰ ਚਿੱਤਰਾਂ ਵਿੱਚ ਘੋੜਾ ਗੱਡੀ ਵਿਖਾ ਦਿੱਤੀ ਹੈ, ਇਸਨੂੰ ਆਗਿਆਨ ਕਿਹਾ ਜਾਂਦਾ ਹੈ। ਬੱਚੇ ਸਮਝਦੇ ਹਨ ਇਹ ਸ਼ਾਸਤਰ ਆਦਿ ਜੋ ਵੀ ਹਨ ਸਭ ਭਗਤੀਮਾਰਗ ਦੇ ਹਨ। ਇਹ ਗੱਲਾਂ ਕੋਈ ਸਮਝ ਨਹੀਂ ਸਕਦਾ, ਜਦੋਂ ਤੱਕ ਸਤ ਦਿਨ ਸਮਝਣ ਦਾ ਕੋਰਸ ਨਾ ਕਰ ਲੈਣ। ਭਗਤੀ ਵੱਖ ਹੈ। ਗਿਆਨ, ਭਗਤੀ, ਵੈਰਾਗ ਕਹਿੰਦੇ ਹਨ। ਅਸਲ ਵਿੱਚ ਸੰਨਿਆਸੀਆਂ ਦਾ ਵੈਰਾਗ ਕੋਈ ਸੱਚਾ ਨਹੀਂ ਹੈ, ਉਹ ਤਾਂ ਜੰਗਲਾਂ ਵਿੱਚ ਜਾਕੇ ਫਿਰ ਆਕੇ ਸ਼ਹਿਰਾਂ ਵਿੱਚ ਨਿਵਾਸ ਕਰ ਵੱਡੇ – ਵੱਡੇ ਮਕਾਨ ਆਦਿ ਬਨਾਉਂਦੇ ਹਨ। ਸਿਰ੍ਫ ਕਹਿੰਦੇ ਹਨ ਅਸੀਂ ਘਰ – ਬਾਰ ਛੱਡਿਆ ਹੈ। ਤੁਹਾਡਾ ਹੈ ਸਾਰੀ ਦੁਨੀਆਂ ਨਾਲ ਵੈਰਾਗ। ਅਸਲ ਗੱਲ ਹੈ ਹੱਦ ਦੀ ਇਸਲਈ ਉਨ੍ਹਾਂ ਨੂੰ ਹਠਯੋਗ, ਹੱਦ ਦਾ ਵੈਰਾਗ ਕਿਹਾ ਜਾਂਦਾ ਹੈ।

ਤੁਸੀਂ ਬੱਚੇ ਜਾਣਦੇ ਹੋ ਇਹ ਪੁਰਾਣੀ ਦੁਨੀਆਂ ਹੁਣ ਖ਼ਤਮ ਹੋਣੀ ਹੈ ਇਸਲਈ ਜਰੂਰ ਇਸ ਨਾਲ ਵੈਰਾਗ ਆਉਣਾ ਚਾਹੀਦਾ ਹੈ। ਬੁੱਧੀ ਵੀ ਕਹਿੰਦੀ ਹੈ ਨਵਾਂ ਘਰ ਬਣਦਾ ਹੈ ਤਾਂ ਪੁਰਾਣੇ ਨੂੰ ਤੋੜਿਆ ਜਾਂਦਾ ਹੈ। ਤੁਸੀਂ ਜਾਣਦੇ ਹੋ ਹਾਲੇ ਤਿਆਰੀ ਹੋ ਰਹੀ ਹੈ। ਕਲਯੁਗ ਦੇ ਬਾਦ ਫਿਰ ਸਤਿਯੁਗ ਜਰੂਰ ਆਵੇਗਾ। ਹੁਣ ਇਹ ਹੈ ਪੁਰਸ਼ੋਤਮ ਸੰਗਮਯੁਗ। ਪੁਰਸ਼ੋਤਮ ਮਹੀਨਾ ਵੀ ਹੁੰਦਾ ਹੈ। ਤੁਹਾਡਾ ਹੈ ਪੁਰਸ਼ੋਤਮ ਯੁਗ। ਪੁਰਸ਼ੋਤਮ ਮਹੀਨੇ ਵਿੱਚ ਦਾਨ – ਪੁੰਨ ਆਦਿ ਕਰਦੇ ਹਨ। ਤੁਸੀਂ ਇਸ ਪੁਰਸ਼ੋਤਮ ਯੁਗ ਵਿੱਚ ਸਰਸਵ ਸਵਾਹਾ ਕਰ ਲੈਂਦੇ ਹੋ। ਜਾਣਦੇ ਹੋ – ਇਹ ਸਾਰੀ ਦੁਨੀਆਂ ਹੀ ਸਵਾਹਾ ਹੋਣੀ ਹੈ। ਤਾਂ ਸਾਰੀ ਦੁਨੀਆਂ ਦਾ ਸਰਸਵ ਸਵਾਹਾ ਹੋਣ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਕਿਉਂ ਨਾ ਸਵਾਹਾ ਕਰੀਏ। ਇਸਦਾ ਤੁਹਾਨੂੰ ਕਿੰਨਾ ਪੁੰਨ ਮਿਲੇਗਾ ਨਾ। ਉਹ ਹੈ ਹੱਦ ਦਾ ਪੁਰਸ਼ੋਤਮ ਮਹੀਨਾ, ਇਹ ਤਾਂ ਬੇਹੱਦ ਦੀ ਗੱਲ ਹੈ। ਪੁਰਸ਼ੋਤਮ ਮਹੀਨੇ ਵਿੱਚ ਬਹੁਤ ਕਥਾਵਾਂ ਸੁਣਦੇ ਹਨ, ਵਰ੍ਤ ਨਿਯਮ ਰੱਖਦੇ ਹਨ। ਤੁਹਾਡਾ ਤਾਂ ਬਹੁਤ ਭਾਰੀ ਵਰ੍ਤ ਹੈ। ਤੁਹਾਡੇ ਭਾਵੇਂ ਬਾਲ ਬੱਚੇ, ਘਰਬਾਰ ਆਦਿ ਸਭ ਹਨ ਪ੍ਰੰਤੂ ਦਿਲ ਤੋਂ ਮਮਤੱਵ ਮਿੱਟ ਗਿਆ ਹੈ। ਆਪ ਮੂਏ ਮਰ ਗਈ ਦੁਨੀਆ। ਤੁਸੀਂ ਜਾਣਦੇ ਹੋ ਇਹ ਸਭ ਖਤਮ ਹੋ ਜਾਣਗੇ। ਅਸੀਂ ਬਾਪ ਦੇ ਬਣੇ ਹਾਂ – ਪੁਰਸ਼ੋਤਮ ਬਣਨ ਦੇ ਲਈ। ਸ੍ਰਵ ਪੁਰਸ਼ਾਂ ਵਿੱਚ ਮਤਲਬ ਮਨੁੱਖਾਂ ਵਿੱਚ ਉੱਤਮ ਪੁਰਸ਼ ਇਹ ਲਕਸ਼ਮੀ – ਨਾਰਾਇਣ ਸਾਹਮਣੇ ਖੜ੍ਹੇ ਹਨ। ਇਨ੍ਹਾਂ ਤੋਂ ਉੱਤਮ ਕੋਈ ਵੀ ਹੋ ਨਹੀਂ ਸਕਦਾ। ਲਕਸ਼ਮੀ – ਨਾਰਾਇਣ ਵਿਸ਼ਵ ਦੇ ਮਾਲਿਕ ਸਨ। ਤੁਸੀਂ ਆਏ ਹੋ ਅਜਿਹੇ ਪੁਰਸ਼ੋਤਮ ਬਣਨ। ਸਾਰੇ ਮਨੁੱਖ ਮਾਤਰ ਸਦਗਤੀ ਨੂੰ ਪਾਉਂਦੇ ਹਨ। ਮਨੁੱਖਾਂ ਦੀ ਆਤਮਾ ਪੁਰਸ਼ੋਤਮ ਬਣ ਜਾਂਦੀ ਹੈ ਤਾਂ ਫਿਰ ਉਨ੍ਹਾਂ ਦੇ ਰਹਿਣ ਦਾ ਸਥਾਨ ਵੀ ਅਜਿਹਾ ਉੱਤਮ ਹੋਣਾ ਚਾਹੀਦਾ ਹੈ। ਜਿਵੇੰ ਪ੍ਰੈਜੀਡੈਂਟ ਸਭ ਤੋਂ ਉੱਚ ਪਦਵੀ ਤੇ ਹੈ ਤਾਂ ਉਨ੍ਹਾਂ ਨੂੰ ਰਹਿਣ ਲਈ ਰਾਸ਼ਟਰਪਤੀ ਭਵਨ ਮਿਲਿਆ ਹੈ। ਕਿੰਨਾ ਵੱਡਾ ਮਹਿਲ, ਬਗੀਚਾ ਆਦਿ ਹੈ। ਇਹ ਹੋਈ ਇੱਥੇ ਦੀ ਗੱਲ। ਰਾਮਰਾਜ ਨੂੰ ਤੇ ਤੁਸੀਂ ਜਾਣਦੇ ਹੋ। ਤੁਸੀਂ ਸਤਿਯੁਗੀ ਪੁਰਸ਼ੋਤਮ ਬਣਦੇ ਹੋ ਫਿਰ ਇਹ ਕਲਯੁਗੀ ਪੁਰਸ਼ੋਤਮ ਰਹਿਣਗੇ ਨਹੀਂ। ਤੁਸੀਂ ਸਤਿਯੁਗੀ ਪੁਰਸ਼ੋਤਮ ਬਣਨ ਦੇ ਲਈ ਪੁਰਸ਼ਾਰਥ ਕਰ ਰਹੇ ਹੋ। ਤੁਸੀਂ ਜਾਣਦੇ ਹੋ ਉਥੋਂ ਦੇ ਮਹਿਲ ਕਿਵੇਂ ਦੇ ਬਣੇ ਹੋਏ ਹੋਣਗੇ। ਕਲ ਰਾਮਰਾਜ ਹੋਵੇਗਾ। ਤੁਸੀਂ ਰਾਮਰਾਜ ਵਿੱਚ ਪੁਰਸ਼ੋਤਮ ਹੋਵੋਗੇ। ਤੁਸੀਂ ਚੈਲੇੰਜ ਕਰਦੇ ਹੋ ਕਿ ਅਸੀਂ ਰਾਵਣਰਾਜ ਨੂੰ ਬਦਲ ਰਾਮਰਾਜ ਸਥਾਪਨ ਕਰਾਂਗੇ। ਹੁਣ ਚੈਲੇੰਜ ਕੀਤਾ ਹੈ ਤਾਂ ਇੱਕ – ਦੂਜੇ ਨੂੰ ਪੁਰਸ਼ੋਤਮ ਬਨਾਉਣਾ ਹੈ – ਭਵਿੱਖ 21 ਜਨਮ ਦੇ ਲਈ। ਦੇਵਤਿਆਂ ਦੀ ਮਹਿਮਾ ਗਾਉਂਦੇ ਹਨ ਸ੍ਰਵਗੁਣ ਸੰਪੰਨ… ਅਹਿੰਸਾ ਪਰਮੋ ਦੇਵੀ – ਦੇਵਤਾ ਧਰਮ। ਤੁਸੀਂ ਜਾਣਦੇ ਹੋ ਹੋਰ ਕੋਈ ਮਨੁੱਖ ਨਹੀਂ ਜਾਣਦੇ। ਤੁਸੀਂ ਦੂਜੇ ਜਨਮ ਵਿੱਚ ਪੁਰਸ਼ੋਤਮ ਬਣੋਗੇ ਫਿਰ ਇਸ ਰਾਵਣਰਾਜ ਦਾ ਕੋਈ ਨਹੀਂ ਰਹੇਗਾ। ਹੁਣ ਤੁਹਾਨੂੰ ਸਾਰਾ ਗਿਆਨ ਹੈ। ਹੁਣ ਰਾਵਨਰਾਜ ਹੀ ਖਤਮ ਹੋਣਾ ਹੈ। ਅਜਕਲ ਦੇ ਸਮੇਂ ਦਾ ਵੀ ਕੋਈ ਭਰੋਸਾ ਨਹੀਂ ਹੈ, ਅਕਾਲੇ ਮ੍ਰਿਤੂ ਹੋ ਜਾਂਦੀ ਹੈ ਜਾਂ ਕਿਸੇ ਦੀ ਦੁਸ਼ਮਣੀ ਹੋਈ ਤਾਂ ਉੜਾ ਦਿੰਦੇ ਹਨ। ਤੁਸੀਂ ਅਵਿਨਾਸ਼ੀ ਪੁਰਸ਼ੋਤਮ ਹੋ, ਇਹ ਹਨ ਵਿਨਾਸ਼ੀ, ਸੋ ਵੀ ਰਾਵਣਰਾਜ ਵਿੱਚ। ਇਨ੍ਹਾਂ ਨੂੰ ਤੁਹਾਡੇ ਦੈਵੀ ਰਾਜ ਦਾ ਪਤਾ ਹੀ ਨਹੀਂ ਹੈ। ਤੁਸੀਂ ਜਾਣਦੇ ਹੋ – ਅਸੀਂ ਆਪਣਾ ਦੈਵੀ ਸਵਰਾਜ ਸਥਾਪਨ ਕਰ ਰਹੇ ਹਾਂ ਸ਼੍ਰੀਮਤ ਤੇ। ਜਿਨ੍ਹਾਂ ਦੀ ਪੂਜਾ ਹੁੰਦੀ ਹੈ ਉਹ ਜਰੂਰ ਚੰਗਾ ਕਰਤਵਿਆ ਕਰਕੇ ਗਏ ਹਨ। ਇਹ ਤੁਸੀਂ ਜਾਣਦੇ ਹੋ। ਵੇਖੋ ਜਗਦੰਬਾ ਦੀ ਕਿੰਨੀ ਪੂਜਾ ਹੁੰਦੀ ਹੈ। ਹੁਣ ਇਹ ਹੈ ਗਿਆਨ ਗਿਆਨੇਸ਼੍ਵਰੀ। ਤੁਸੀਂ ਜਗਤ ਅੰਬਾ ਦੀਆਂ ਬੱਚੀਆਂ ਹੋ ਗਿਆਨ – ਗਿਆਨੇਸ਼੍ਵਰੀ ਅਤੇ ਰਾਜ ਰਾਜੇਸ਼੍ਵਰੀ। ਦੋਵਾਂ ਵਿਚੋਂ ਉੱਤਮ ਕੌਣ? ਗਿਆਨ – ਗਿਆਨੇਸ਼੍ਵਰੀ ਦੇ ਕੋਲ ਜਾਕੇ ਅਨੇਕ ਤਰ੍ਹਾਂ ਦੀਆਂ ਮਨੋਕਾਮਨਾਵਾਂ ਸੁਨਾਉਂਦੇ ਹਨ। ਅਨੇਕ ਚੀਜ਼ਾਂ ਮੰਗਦੇ ਹਨ। ਜਗਦੰਬਾ ਦੇ ਮੰਦਿਰ ਅਤੇ ਲਕਸ਼ਮੀ – ਨਰਾਇਣ ਦੇ ਮੰਦਿਰ ਵਿੱਚ ਬਹੁਤ ਫਰਕ ਹੈ। ਜਗਦੰਬਾ ਦਾ ਮੰਦਿਰ ਬਹੁਤ ਛੋਟਾ ਹੁੰਦਾ ਹੈ। ਛੋਟੀ ਜਗ੍ਹਾ ਵਿੱਚ ਭੀੜ ਮਨੁੱਖ ਪਸੰਦ ਕਰਦੇ ਹਨ। ਸ਼੍ਰੀਨਾਥ ਦੇ ਮੰਦਿਰ ਵਿੱਚ ਬਹੁਤ ਭੀੜ ਹੁੰਦੀ ਹੈ, ਕਪੜੇ ਦਾ ਸੋਟਾ ਲਗਾਉਂਦੇ ਰਹਿੰਦੇ ਹਨ – ਹਟਾਉਣ ਦੇ ਲਈ। ਕਲਕੱਤੇ ਵਿੱਚ ਕਾਲੀ ਦਾ ਮੰਦਿਰ ਕਿੰਨਾ ਛੋਟਾ ਹੈ, ਅੰਦਰ ਬਹੁਤ ਤੇਲ ਅਤੇ ਪਾਣੀ ਰਹਿੰਦਾ ਹੈ। ਅੰਦਰ ਬੜੀ ਖਬਰਦਾਰੀ ਨਾਲ ਜਾਣਾ ਪੈਂਦਾ ਹੈ। ਬਹੁਤ ਭੀੜ ਰਹਿੰਦੀ ਹੈ। ਲਕਸ਼ਮੀ – ਨਾਰਾਇਣ ਦਾ ਮੰਦਿਰ ਤਾਂ ਬਹੁਤ ਵੱਡਾ ਹੁੰਦਾ ਹੈ। ਜਗਦੰਬਾ ਦਾ ਛੋਟਾ ਕਿਉਂ? ਗਰੀਬ ਹੈ ਨਾ। ਤਾਂ ਮੰਦਿਰ ਵੀ ਗਰੀਬੀ ਦਾ ਹੈ। ਉਹ ਹਨ ਸ਼ਾਹੂਕਾਰ, ਤਾਂ ਮੰਦਿਰ ਤੇ ਕਦੇ ਮੇਲਾ ਨਹੀਂ ਲਗਦਾ ਹੈ। ਜਗਦੰਬਾ ਦੇ ਮੰਦਿਰ ਤੇ ਬਹੁਤ ਮੇਲੇ ਲਗਦੇ ਹਨ। ਬਾਹਰ ਤੋਂ ਬਹੁਤ ਲੋਕੀ ਆਉਂਦੇ ਹਨ। ਮਹਾਲਕਸ਼ਮੀ ਦਾ ਮੰਦਿਰ ਵੀ ਹੈ, ਇਹ ਵੀ ਤੁਸੀਂ ਜਾਣਦੇ ਹੋ ਇਸ ਵਿੱਚ ਲਕਸ਼ਮੀ ਵੀ ਹੈ ਤੇ ਨਾਰਾਇਣ ਵੀ ਹੈ। ਉਨ੍ਹਾਂ ਤੋਂ ਸਿਰ੍ਫ ਧਨ ਮੰਗਦੇ ਹਨ ਕਿਉਂਕਿ ਇਹ ਧਨਵਾਨ ਬਣੀ ਹੈ ਨਾ। ਇੱਥੇ ਤਾਂ ਹਨ ਅਵਿਨਾਸ਼ੀ ਗਿਆਨ ਰਤਨ। ਧਨ ਦੇ ਲਈ ਲਕਸ਼ਮੀ ਕੋਲ ਜਾਂਦੇ ਹਨ। ਬਾਕੀ ਅਨੇਕ ਆਸ਼ਾਵਾਂ ਰੱਖ ਜਗਦੰਬਾ ਦੇ ਕੋਲ ਜਾਂਦੇ ਹਨ। ਤੁਸੀਂ ਜਗਤ ਅੰਬਾ ਦੇ ਬੱਚੇ ਹੋ। ਸਭ ਦੀਆਂ ਮਨੋਕਾਮਨਾਵਾਂ 21 ਜਨਮਾਂ ਦੇ ਲਈ ਤੁਸੀਂ ਪੂਰੀਆਂ ਕਰਦੇ ਹੋ। ਇੱਕ ਹੀ ਮਹਾਮੰਤ੍ਰੁ ਨਾਲ ਸਭ ਦੀਆਂ ਮਨੋਕਾਮਨਾਵਾਂ 21 ਜਨਮਾਂ ਦੇ ਲਈ ਪੂਰੀਆਂ ਹੋ ਰਹੀਆਂ ਹਨ। ਦੂਜੇ ਜੋ ਵੀ ਮੰਤ੍ਰ ਆਦਿ ਦਿੰਦੇ ਹਨ, ਉਨ੍ਹਾਂ ਵਿੱਚ ਅਰਥ ਕੁਝ ਵੀ ਨਹੀਂ ਹੈ। ਬਾਪ ਸਮਝਾਉਂਦੇ ਹਨ ਇਹ ਮੰਤ੍ਰ ਵੀ ਤੁਹਾਨੂੰ ਕਿਉਂ ਦਿੰਦਾ ਹਾਂ, ਕਿਉਂਕਿ ਤੁਸੀਂ ਪਤਿਤ ਹੋ ਨਾ। ਮਾਮੇਕਮ ਯਾਦ ਕਰੋਗੇ ਤਾਂ ਵੀ ਪਾਵਨ ਬਣੋਗੇ। ਇਹ ਸਿਵਾਏ ਬਾਪ ਦੇ, ਆਤਮਾਵਾਂ ਨੂੰ ਕੋਈ ਕਹਿ ਨਹੀਂ ਸਕਦਾ। ਇਸ ਨਾਲ ਸਿੱਧ ਹੁੰਦਾ ਹੈ, ਇਹ ਸਹਿਜ ਰਾਜਯੋਗ ਇੱਕ ਹੀ ਬਾਪ ਸਿਖਾਉਂਦੇ ਹਨ। ਮੰਤ੍ਰ ਵੀ ਉਹ ਹੀ ਦਿੰਦੇ ਹਨ। 5 ਹਜ਼ਾਰ ਵਰ੍ਹੇ ਪਹਿਲਾਂ ਵੀ ਮੰਤ੍ਰ ਦਿੱਤਾ ਸੀ। ਇਹ ਸਮ੍ਰਿਤੀ ਆਈ ਹੈ। ਹੁਣ ਤੁਸੀਂ ਸਨਮੁੱਖ ਬੈਠੇ ਹੋ। ਕ੍ਰਾਈਸਟ ਹੋਕੇ ਗਿਆ ਫਿਰ ਉਨ੍ਹਾਂ ਦਾ ਬਾਈਬਲ ਪੜ੍ਹਦੇ ਰਹਿੰਦੇ ਹਨ। ਉਹ ਕੀ ਕਰਕੇ ਗਏ? ਧਰਮ ਦੀ ਸਥਾਪਨਾ ਕਰਕੇ ਗਏ। ਤੁਸੀਂ ਜਾਣਦੇ ਹੋ ਸ਼ਿਵਬਾਬਾ ਕੀ ਕਰਕੇ ਗਏ। ਕ੍ਰਿਸ਼ਨ ਕੀ ਕਰਕੇ ਗਏ! ਕ੍ਰਿਸ਼ਨ ਤੇ ਸਤਿਯੁਗ ਦਾ ਪ੍ਰਿੰਸ ਸੀ, ਜੋ ਹੀ ਫਿਰ ਨਰਾਇਣ ਬਣਿਆ ਫਿਰ ਪੁੰਨਰਜਨਮ ਲੈਂਦੇ ਆਏ ਹਨ। ਸ਼ਿਵਬਾਬਾ ਵੀ ਕੁਝ ਕਰਕੇ ਗਏ ਹਨ ਇਸਲਈ ਤਾਂ ਉਨ੍ਹਾਂ ਦੀ ਇਤਨੀ ਪੂਜਾ ਆਦਿ ਹੁੰਦੀ ਹੈ। ਹੁਣ ਤੁਸੀਂ ਜਾਣਦੇ ਹੋ ਰਾਜਯੋਗ ਸਿਖਾਕੇ ਗਏ ਹਨ, ਭਾਰਤ ਨੂੰ ਸਵਰਗ ਬਣਾਕੇ ਗਏ ਹਨ, ਜਿਸ ਸਵਰਗ ਦਾ ਪਹਿਲਾ ਨੰਬਰ ਮਾਲਿਕ ਖੁਦ ਨਹੀਂ ਬਣੇ, ਉਹ ਤਾਂ ਸ਼੍ਰੀਕ੍ਰਿਸ਼ਨ ਬਣਿਆ। ਜਰੂਰ ਸ਼੍ਰੀਕ੍ਰਿਸ਼ਨ ਦੀ ਆਤਮਾ ਨੂੰ ਪੜ੍ਹਾਇਆ, ਤੁਸੀਂ ਸਮਝ ਗਏ ਹੋ। ਕ੍ਰਿਸ਼ਨ ਦੀ ਵੰਸ਼ਾਵਲੀ ਤੁਸੀਂ ਬੈਠੇ ਹੋ। ਰਾਜਾ – ਰਾਣੀ ਨੂੰ ਮਾਤ – ਪਿਤਾ ਅੰਨਦਾਤਾ ਕਹਿੰਦੇ ਹਨ। ਰਾਜਸਥਾਨ ਵਿੱਚ ਵੀ ਰਾਜੇ ਨੂੰ ਅੰਨ – ਦਾਤਾ ਕਿਹਾ ਜਾਂਦਾ ਹੈ। ਰਾਜਿਆਂ ਦੀ ਕਿੰਨੀ ਮਾਨਤਾ ਹੁੰਦੀ ਹੈ। ਪਹਿਲੋਂ ਸਭ ਸ਼ਿਕਾਇਤਾਂ ਰਾਜਿਆਂ ਦੇ ਕੋਲ ਆਉਂਦੀਆਂ ਸਨ, ਦਰਬਾਰ ਲੱਗਦੀ ਸੀ। ਕੋਈ ਭੁੱਲ ਕਰਦੇ ਸਨ ਤਾਂ ਬਹੁਤ ਪਛਤਾਉਂਦੇ ਸਨ। ਅਜਕਲ ਤਾਂ ਜੇਲ੍ਹ ਬਰਡਸ ਬਹੁਤ ਹਨ। ਘੜੀ – ਘੜੀ ਜੇਲ ਵਿੱਚ ਜਾਂਦੇ ਹਨ। ਹੁਣ ਤੁਹਾਨੂੰ ਬੱਚਿਆਂ ਨੇ ਗਰਭਜੇਲ੍ਹ ਵਿੱਚ ਨਹੀਂ ਜਾਣਾ ਹੈ। ਤੁਹਾਨੂੰ ਤਾਂ ਗਰ੍ਭ ਮਹਿਲ ਵਿੱਚ ਆਉਣਾ ਹੈ, ਇਸਲਈ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ ਫਿਰ ਕਦੇ ਗਰਭਜੇਲ ਵਿੱਚ ਨਹੀਂ ਜਾਵੋਗੇ। ਉੱਥੇ ਪਾਪ ਹੁੰਦਾ ਨਹੀਂ ਹੈ। ਸਾਰੇ ਗਰ੍ਭ ਮਹਿਲ ਵਿੱਚ ਰਹਿੰਦੇ ਹਨ, ਸਿਰ੍ਫ ਘੱਟ ਪੁਰਸ਼ਾਰਥ ਦੇ ਕਾਰਨ ਘੱਟ ਪਦਵੀ ਪਾਉਂਦੇ ਹਨ। ਉੱਚ ਪਦਵੀ ਵਾਲਿਆਂ ਨੂੰ ਸੁੱਖ ਵੀ ਬਹੁਤ ਰਹਿੰਦਾ ਹੈ। ਇੱਥੇ ਤਾਂ ਸਿਰ੍ਫ 5 ਵਰ੍ਹਿਆਂ ਦੇ ਲਈ ਗਵਰਨਰ, ਪ੍ਰੈਜੀਡੈਂਟ ਮੁਕੱਰਰ ਕਰਦੇ ਹਨ। ਤੁਸੀਂ ਸਮਝਾ ਸਕਦੇ ਹੋ ਕਿ ਭਾਰਤ ਹੀ ਦੈਵੀ ਰਾਜਸਥਾਨ ਬਣਿਆ। ਹੁਣ ਤਾਂ ਨਾ ਰਾਜਸਥਾਨ ਹੈ ਨਾ ਰਾਜਾ – ਰਾਣੀ ਹਨ। ਪਹਿਲੋਂ ਕੋਈ ਗੌਰਮਿੰਟ ਨੂੰ ਪੈਸਾ ਦਿੰਦੇ ਸਨ ਤਾਂ ਮਹਾਰਾਜਾ ਮਹਾਰਾਣੀ ਦਾ ਟਾਈਟਲ ਮਿਲ ਜਾਂਦਾ ਸੀ। ਇੱਥੇ ਤੁਹਾਡੀ ਤੇ ਹੈ ਪੜ੍ਹਾਈ। ਰਾਜਾ ਰਾਣੀ ਕਦੇ ਪੜ੍ਹਾਈ ਨਾਲ ਨਹੀਂ ਬਣਦੇ ਹਨ। ਤੁਹਾਡੀ ਐਮ ਆਬਜੈਕਟ ਹੈ, ਇਸ ਪੜ੍ਹਾਈ ਨਾਲ ਤੁਸੀਂ ਵਿਸ਼ਵ ਦੇ ਮਹਾਰਾਜਾ ਮਹਾਰਾਣੀ ਬਣਦੇ ਹੋ। ਰਾਜਾ ਰਾਣੀ ਵੀ ਨਹੀਂ। ਰਾਜਾ ਰਾਣੀ ਦਾ ਟਾਈਟਲ ਤ੍ਰੇਤਾ ਤੋਂ ਸ਼ੁਰੂ ਹੁੰਦਾ ਹੈ।

ਤੁਸੀਂ ਹੁਣ ਗਿਆਨ – ਗਿਆਨੇਸ਼੍ਵਰੀ ਬਣਦੇ ਹੋ ਫਿਰ ਰਾਜ ਰਾਜੇਸ਼੍ਵਰੀ ਬਣੋਗੇ। ਕੌਣ ਬਣਾਏਗਾ? ਈਸ਼ਵਰ। ਕਿਵੇਂ? ਰਾਜਯੋਗ ਅਤੇ ਗਿਆਨ ਨਾਲ। ਰਾਜਾਈ ਦੇ ਲਈ ਬਾਪ ਨੂੰ ਯਾਦ ਕਰਨਾ ਹੈ। ਬਾਪ ਤੁਹਾਨੂੰ ਸਵਰਗ ਦਾ ਮਾਲਿਕ ਬਨਾਉਂਦੇ ਹਨ, ਇਹ ਤਾਂ ਬਹੁਤ ਸਹਿਜ ਹੈ ਨਾ। ਹੈਵਿਨ ਸਥਾਪਨ ਕਰਨ ਵਾਲਾ ਹੈ ਹੀ ਗੌਡ ਫਾਦਰ। ਹੈਵਿਨ ਵਿੱਚ ਤਾਂ ਹੈਵਿਨ ਦੀ ਸਥਾਪਨਾ ਨਹੀਂ ਕਰਣਗੇ। ਜਰੂਰ ਉਨ੍ਹਾਂ ਨੂੰ ਸੰਗਮ ਤੇ ਪਦਵੀ ਮਿਲਦੀ ਹੈ, ਇਸਲਈ ਇਸਨੂੰ ਸੁਹਾਵਣਾ ਕਲਿਆਣਕਾਰੀ ਸੰਗਮਯੁਗ ਕਿਹਾ ਜਾਂਦਾ ਹੈ। ਬਾਪ ਕਿੰਨਾਂ ਬੱਚਿਆਂ ਦਾ ਕਲਿਆਣ ਕਰਦੇ ਹਨ, ਜੋ ਸਵਰਗ ਦਾ ਮਾਲਿਕ ਬਨਾਉਂਦੇ ਹਨ। ਕਹਿੰਦੇ ਵੀ ਹਨ ਪਰਮਪਿਤਾ ਪਰਮਾਤਮਾ ਨਵੀਂ ਦੁਨੀਆਂ ਰਚਦੇ ਹਨ, ਪ੍ਰੰਤੂ ਉਸ ਵਿੱਚ ਕੌਣ ਰਾਜ ਕਰਦੇ ਹਨ, ਇਹ ਕਿਸੇ ਨੂੰ ਪਤਾ ਨਹੀਂ ਹੈ। ਤੁਸੀਂ ਸਮਝਦੇ ਹੋ ਰਾਮਰਾਜ ਕਿਸਨੂੰ ਕਿਹਾ ਜਾਂਦਾ ਹੈ। ਉਨ੍ਹਾਂ ਨੇ ਤਾਂ ਰਾਮਰਾਜ ਨੂੰ ਲੱਖਾਂ ਵਰ੍ਹੇ ਦੇ ਦਿੱਤੇ ਹਨ। ਕਲਯੁਗ ਨੂੰ 40 ਹਜਾਰ ਵਰ੍ਹੇ ਦੇ ਦਿੱਤੇ ਹਨ। ਬਾਪ ਕਹਿੰਦੇ ਹਨ – ਮੈਂ ਆਉਂਦਾ ਹੀ ਹਾਂ ਸੰਗਮ ਤੇ। ਆਕੇ ਬ੍ਰਹਮਾ ਦਵਾਰਾ ਵਿਸ਼ਨੂੰਪੁਰੀ ਦੀ ਸਥਾਪਨਾ ਕਰਦਾ ਹਾਂ। ਸਤ – ਨਰਾਇਣ ਦੀ ਕਥਾ ਵੀ ਇਹ ਹੀ ਹੈ। ਸਤਿਯੁਗ ਵਿੱਚ ਤੁਸੀਂ ਲਕਸ਼ਮੀ -ਨਾਰਾਇਣ ਸ੍ਰਵਗੁਣ ਸੰਪੰਨ… ਬਣਦੇ ਹੋ। ਫਟ ਕਲਾ ਘੱਟ ਹੁੰਦੀ ਜਾਂਦੀ ਹੈ ਨਵਾਂ ਝਾੜ ਉਦੋਂ ਕਿਹਾ ਜਾਂਦਾ ਹੈ ਜਦਕਿ ਸਥਾਪਨਾ ਹੁੰਦੀ ਹੈ। ਨਵਾਂ ਮਕਾਨ ਬਣਦਾ ਤਾਂ ਨਵਾਂ ਕਹਾਂਗੇ। ਤੁਸੀਂ ਵੀ ਸਤਿਯੁਗ ਵਿੱਚ ਆਵੋਗੇ ਤਾਂ ਨਵੀਂ ਰਾਜਧਾਨੀ ਹੋਵੇਗੀ ਫਿਰ ਕਲਾ ਘੱਟ ਹੁੰਦੀ ਜਾਂਦੀ ਹੈ। ਸਥਾਪਨਾ ਇੱਥੇ ਹੁੰਦੀ ਹੈ। ਇਹ ਵੰਡਰਫੁਲ ਗੱਲਾਂ ਕਿਸੇ ਦੀ ਵੀ ਬੁੱਧੀ ਵਿੱਚ ਨਹੀਂ ਹਨ। ਤਾਂ ਬਾਪ ਨੇ ਸਮਝਾਇਆ ਹੈ ਕਿ ਸਾਰੀਆਂ ਆਤਮਾਵਾਂ ਦੇ ਲਈ ਇਹ ਯੁਗ ਹੈ ਪੁਰਸ਼ੋਤਮ ਬਣਨ ਦਾ। ਜੀਵਨਮੁਕਤੀ ਨੂੰ ਪੁਰਸ਼ੋਤਮ ਕਿਹਾ ਜਾਂਦਾ ਹੈ। ਜੀਵਨਬੰਧ ਨੂੰ ਪੁਰਸ਼ੋਤਮ ਨਹੀਂ ਕਹਾਂਗੇ। ਇਸ ਸਮੇਂ ਸਾਰੇ ਜੀਵਨਬੰਧ ਵਿੱਚ ਹਨ। ਬਾਪ ਆਕੇ ਸਭਨੂੰ ਜੀਵਨਮੁਕਤ ਬਨਾਉਂਦੇ ਹਨ। ਤੁਸੀਂ ਅਧਾਕਲਪ ਜੀਵਨਮੁਕਤ ਹੋਵੋਗੇ ਫਿਰ ਜੀਵਨਬੰਧ। ਇਹ ਤੁਸੀਂ ਸਮਝਦੇ ਹੋ। ਤੁਹਾਡਾ ਵਰ੍ਤ ਨਿਯਮ ਕੀ ਹੈ? ਬਾਬਾ ਨੇ ਆਕੇ ਵਰ੍ਤ ਰਖਵਾਇਆ ਹੈ। ਖਾਣ – ਪਾਣ ਦੀ ਗੱਲ ਨਹੀਂ ਹੈ। ਸਭ ਕੁਝ ਕਰੋ ਸਿਰ੍ਫ ਇੱਕ ਤਾਂ ਬਾਪ ਨੂੰ ਯਾਦ ਕਰੋ ਅਤੇ ਪਵਿੱਤਰ ਬਣੋ। ਪੁਰਸ਼ੋਤਮ ਮਹੀਨੇ ਵਿੱਚ ਬਹੁਤ ਕਰਕੇ ਪਵਿੱਤਰ ਵੀ ਰਹਿੰਦੇ ਹੋਣਗੇ। ਅਸਲ ਵਿੱਚ ਇਸ ਪੁਰਸ਼ੋਤਮ ਯੁਗ ਦਾ ਮਾਣ ਹੈ ਤਾਂ ਤੁਹਾਨੂੰ ਕਿੰਨੀ ਖੁਸ਼ੀ, ਕਿੰਨਾ ਨਸ਼ਾ ਹੋਣਾ ਚਾਹੀਦਾ ਹੈ। ਹੁਣ ਤੁਹਾਡੇ ਤੋਂ ਕੋਈ ਪਾਪ ਕਰਮ ਨਹੀਂ ਹੋਣਾ ਚਾਹੀਦਾ ਕਿਉਂਕਿ ਤੁਸੀਂ ਪੁਰਸ਼ੋਤਮ ਬਣ ਰਹੇ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਇਸ ਪੁਰਸ਼ੋਤਮ ਯੁਗ ਵਿੱਚ ਜੀਵਨਮੁਕਤ ਬਣਨ ਦੇ ਲਈ ਪੁੰਨ ਕਰਮ ਕਰਨੇ ਹਨ। ਪਵਿੱਤਰ ਜਰੂਰ ਰਹਿਣਾ ਹੈ। ਘਰਬਾਰ ਆਦਿ ਸਭ ਹੁੰਦੇ ਦਿਲ ਤੋਂ ਮਮਤੱਵ ਮਿਟਾ ਦੇਣਾ ਹੈ।

2. ਸ਼੍ਰੀਮਤ ਨਾਲ ਆਪਣੇ ਤਨ – ਮਨ – ਧਨ ਨਾਲ ਦੈਵੀ ਰਾਜ ਸਥਾਪਨ ਕਰਨਾ ਹੈ। ਪੁਰਸ਼ੋਤਮ ਬਨਾਉਣ ਦੀ ਸੇਵਾ ਕਰਨੀ ਹੈ।

ਵਰਦਾਨ:-

ਅਸੀਂ ਸਭ ਤੋਂ ਸ੍ਰੇਸ਼ਠ ਆਲਮਾਇਟੀ ਬਾਪ ਦੀ ਅਥਾਰਟੀ ਨਾਲ ਸਭ ਕੰਮ ਕਰਨ ਵਾਲੇ ਹਾਂ, ਇਹ ਇਨਾਂ ਅਟੱਲ ਨਿਸ਼ਚੇ ਹੋਵੇ ਜੋ ਕੋਈ ਟਾਲ ਨਾ ਸਕੇ, ਇਸ ਨਾਲ ਕਿੰਨਾ ਵੀ ਕੋਈ ਵੱਡਾ ਕੰਮ ਕਰਦੇ ਅਤਿ ਸਹਿਜ ਅਨੁਭਵ ਕਰਨਗੇ। ਜਿਵੇੰ ਅਜਕਲ ਸਾਇੰਸ ਨੇ ਅਜਿਹੀ ਮਸ਼ੀਨਰੀ ਤਿਆਰ ਕੀਤੀ ਹੈ ਜੋ ਕਿਸੇ ਵੀ ਪ੍ਰਸ਼ਨ ਦਾ ਉੱਤਰ ਸਹਿਜ ਹੀ ਮਿਲ ਜਾਂਦਾ ਹੈ, ਦਿਮਾਗ ਚਲਾਉਣ ਤੋੰ ਛੁੱਟ ਜਾਂਦੇ ਹਨ। ਇਵੇਂ ਆਲਮਾਇਟੀ ਅਥਾਰਟੀ ਨੂੰ ਸਾਹਮਣੇ ਰੱਖੋਗੇ ਤਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਸਹਿਜ ਮਿਲ ਜਾਵੇਗਾ ਅਤੇ ਸਹਿਜ ਮਾਰਗ ਦੀ ਅਨੁਭੂਤੀ ਹੋਵੇਗੀ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top