28 April 2022 Punjabi Murli Today | Brahma Kumaris

Read and Listen today’s Gyan Murli in Punjabi 

April 27, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਹੁਣ ਵਾਪਿਸ ਘਰ ਚੱਲਣਾ ਹੈ ਇਸਲਈ ਦੇਹ ਦਾ ਭਾਨ ਛੱਡਦੇ ਜਾਓ, ਮੈਂ ਇਨਾਂ ਚੰਗਾ ਹਾਂ, ਧਨਵਾਨ ਹਾਂ, ਇਹ ਸਭ ਛੱਡ ਆਪਣੇ ਨੂੰ ਆਤਮਾ ਸਮਝੋ"

ਪ੍ਰਸ਼ਨ: -

ਕਿਸ ਨਿਸ਼ਚੇ ਅਤੇ ਧਾਰਨਾ ਦੇ ਆਧਾਰ ਤੇ ਤੁਸੀਂ ਬੱਚੇ ਆਪਣੀ ਬਹੁਤ ਉੱਚੀ ਤਕਦੀਰ ਬਣਾ ਰਹੇ ਹੋ?

ਉੱਤਰ:-

ਪਹਿਲਾ ਨਿਸ਼ਚੇ ਚਾਹੀਦਾ ਹੈ ਕਿ ਅਸੀਂ ਆਤਮਾ ਹਾਂ। ਹੁਣ ਸਾਨੂੰ ਸ਼ਰੀਰ ਛੱਡ ਆਪਣੇ ਘਰ ਵਾਪਿਸ ਜਾਣਾ ਹੈ, ਇਸ ਲਈ ਇਸ ਦੁਨੀਆਂ ਵਿੱਚ ਦਿਲ ਨਹੀਂ ਲਗਾਉਣੀ ਹੈ। 2. ਸਾਨੂੰ ਪੜ੍ਹਾਉਣ ਵਾਲਾ ਅਤੇ ਨਾਲ ਲੈ ਜਾਣ ਵੱਲ ਸ਼ਿਵਬਾਬਾ ਹੈ, ਉਹਨਾਂ ਦੀ ਸ਼੍ਰੀਮਤ ਤੇ ਸਾਨੂੰ ਚੱਲਣਾ ਹੈ। ਸ਼੍ਰੀਮਤ ਤੇ ਚਲਕੇ ਆਪਣਾ ਅਤੇ ਮਿੱਤਰ ਸੰਬੰਧੀਆਂ ਦਾ ਕਲਿਆਣ ਕਰਨਾ ਹੈ। ਜੋ ਬੱਚੇ ਸ਼੍ਰੀਮਤ ਤੇ ਨਹੀਂ ਚੱਲਦੇ ਜਿੰਨ੍ਹਾਂ ਨੂੰ ਪੜ੍ਹਾਉਣ ਵਾਲੇ ਬਾਪ ਤੇ ਨਿਸ਼ਚੇ ਨਹੀਂ ਉਹ ਕੋਈ ਕੰਮ ਦੇ ਨਹੀਂ। ਉਹ ਚੱਲਦੇ -ਚੱਲਦੇ ਗੁੰਮ ਹੋ ਜਾਂਦੇ ਹਨ। ਉੱਚ ਤਕਦੀਰ ਬਣਾ ਨਹੀਂ ਸਕਦੇ।

ਗੀਤ:-

ਓਮ ਨਮੋ ਸ਼ਿਵਾਏ..

ਓਮ ਸ਼ਾਂਤੀ ਬੱਚੇ ਬੈਠੇ ਹੋ ਅਤੇ ਜਾਣਦੇ ਹੋ ਕਿ ਬਾਬਾ ਦੇ ਸਾਹਮਣੇ ਬੈਠੇ ਹਾਂ। ਕਈ ਸੰਨਿਆਸੀ, ਉਦਾਸੀ ਮਿੱਤਰ ਸੰਬੰਧੀ ਆਦਿ ਦੇ ਸਾਹਮਣੇ ਤਾਂ ਨਹੀਂ ਬੈਠੇ ਹੋ। ਜਾਣਦੇ ਹੋ ਕਿ ਅਸੀਂ ਬਰੋਬਰ ਅਤੀ ਮਿੱਠੇ ਬਾਪ ਜਿਸਨੂੰ ਅਸੀਂ ਜਨਮ-ਜਨਮਾਂਤਰ ਯਾਦ ਕਰਦੇ ਹਾਂ, ਉਹਨਾਂ ਦੇ ਸਮੁੱਖ ਬੈਠੇ ਹਾਂ। ਅਸੀਂ ਵੀ ਉਹਨਾਂ ਦੇ ਜਿਉਂਦੇ ਜੀ ਬੱਚੇ ਬਣੇ ਹਾਂ। ਸੰਨਿਆਸੀਆਂ ਦੇ ਤੇ ਫਾਲੋਅਰਸ ਬਣਦੇ ਹਨ। ਰਹਿੰਦੇ ਤੇ ਆਪਣੇ ਘਰ ਵਿੱਚ ਹੀ ਹਨ ਨਾ। ਉਹ ਫਾਲੋਅਰਸ ਕਹਿੰਦੇ ਹਨ, ਪਰ ਫਾਲੋ ਨਹੀਂ ਕਰਦੇ ਹਨ। ਤੁਹਾਨੂੰ ਬੱਚਿਆਂ ਨੂੰ ਫਾਲੋ ਕਰਨਾ ਹੈ। ਬੁੱਧੀ ਵਿੱਚ ਇਹ ਯਾਦ ਰਹੇ ਕਿ ਅਸੀਂ ਆਤਮਾ ਹਾਂ, ਜਿੱਥੇ ਬਾਬਾ ਜਾਣਗੇ ਉੱਥੇ ਅਸੀਂ ਜਾਵਾਂਗੇ। ਨਿਰਾਕਾਰ ਬਾਬਾ ਪਰਮਧਾਮ ਤੋ ਇੱਥੇ ਆਏ ਹਨ, ਪਤਿਤਾਂ ਨੂੰ ਪਾਵਨ ਬਣਾਉਣ। ਆਉਣਗੇ ਤੇ ਪਤਿਤ ਦੁਨੀਆਂ ਵਿੱਚ, ਪਤਿਤ ਸ਼ਰੀਰ ਵਿੱਚ। ਜੋ ਪਹਿਲੇ ਨੰਬਰ ਵਿੱਚ ਪਾਵਨ ਸਨ, ਜਿਸਨੇ 84 ਜਨਮ ਭੋਗੇ ਹਨ, ਉਹਨਾਂ ਨੂੰ ਹੀ ਬੈਠਕੇ ਇਹ ਸਭ ਸਮਝਾਉਦੇ ਹਨ। ਇੱਥੇ ਬਹੁਤ ਬੱਚੇ ਬੈਠੇ ਹਨ। ਟੀਚਰ ਕੋਈ ਇੱਕ ਨੂੰ ਪੜ੍ਹਾਏਗਾ ਕੀ? ਭਗਵਾਨੁਵਾਚ ਸਿਰ੍ਫ ਅਰਜੁਨ ਪ੍ਰਤੀ, ਇਵੇਂ ਤੇ ਹੋ ਨਾ ਸਕੇ। ਬੱਚੇ ਜਾਣਦੇ ਹਨ ਅਸੀਂ ਆਤਮਾਵਾਂ ਬਾਪ ਦੇ ਸਾਹਮਣੇ ਬੈਠੀਆਂ ਹਾਂ। ਹੋਰ ਕੋਈ ਵੀ ਸਤਿਸੰਗ ਵਿੱਚ ਇਵੇਂ ਨਹੀਂ ਸਮਝਣਗੇ। ਤੁਹਾਨੂੰ ਸਮਝਾਇਆ ਜਾਂਦਾ ਹੈ ਕਿ ਤੁਹਾਨੂੰ ਹੁਣ ਵਾਪਿਸ ਚੱਲਣਾ ਹੈ। ਸ਼ਰੀਰ ਨੂੰ ਤੇ ਇੱਥੇ ਹੀ ਛੱਡਣਾ ਹੈ, ਇਸਲਈ ਦੇਹ ਦਾ ਭਾਨ ਛੱਡਦੇ ਜਾਓ। ਮੈਂ ਇੰਨੀ ਚੰਗੀ ਹਾਂ, ਧੰਨਵਾਨ ਹਾਂ, ਇਹ ਸਭ ਛੱਡਣਾ ਹੈ। ਮੈਂ ਆਤਮਾ ਹਾਂ, ਇਹ ਨਿਸ਼ਚੇ ਕਰਨਾ ਹੈ। ਬਾਪ ਨੂੰ ਯਾਦ ਕਰਦੇ-ਕਰਦੇ ਬਾਪ ਦੇ ਨਾਲ ਚੱਲ ਪੈਣਾ ਹੈ। ਸ਼ਿਵਬਾਬਾ ਕਹਿੰਦੇ ਹਨ ਮੈਨੂੰ ਦੇਹ ਦਾ ਅਭਿਮਾਨ ਹੋ ਨਾ ਸਕੇ ਕਿਉਂਕਿ ਮੈਨੂੰ ਆਪਣੀ ਦੇਹ ਤੇ ਹੈ ਨਹੀਂ। ਤੁਹਾਨੂੰ ਵੀ ਪਹਿਲੇ ਇਹ ਦੇਹ- ਅਭਿਮਾਣ ਥੋੜੀ ਹੀ ਸੀ। ਜਦੋਂ ਤੁਸੀਂ ਆਤਮਾ ਮੇਰੇ ਕੋਲ ਸੀ ਫਿਰ ਤੁਸੀਂ 84 ਜਨਮ ਪਾਰ੍ਟ ਵਜਾਇਆ। ਤੁਸੀਂ ਕਹੋਗੇ ਅਸੀਂ ਰਾਜ ਭਾਗ ਲਿਤਾ ਸੀ, ਫਿਰ ਹਰਾਇਆ। ਹੁਣ ਫਿਰ ਤੁਹਾਨੂੰ ਮੁਕਤੀਧਾਮ ਵਾਪਿਸ ਲੈ ਚੱਲਣ ਆਇਆ ਹਾਂ। ਸ਼ਰੀਰਾਂ ਨੂੰ ਤੇ ਨਹੀਂ ਲੈ ਜਾਵਾਂਗਾ। ਇਹ ਪੁਰਾਣਾ ਸ਼ਰੀਰ ਹੈ, ਇਸਦਾ ਭਾਨ ਤੇ ਬੁੱਧੀ ਤੋਂ ਤੋੜਣਾ ਹੈ। ਰਹਿਣਾ ਵੀ ਗ੍ਰਹਿਸਤ ਵਿਵਹਾਰ ਵਿੱਚ ਹੈ। ਇਹ ਕੋਈ ਸੰਨਿਆਸ ਮੱਠ ਨਹੀਂ ਹੈ। ਆਪਣੇ ਪਰਿਵਾਰ ਨੂੰ ਵੀ ਸੰਭਾਲਣਾ ਹੈ, ਉਹ ਤੇ ਛੱਡ ਕੇ ਜਾਂਦੇ ਹਨ। ਬਾਪ ਬੱਚਿਆਂ ਨੂੰ ਛੁਡਾਉਂਦੇ ਨਹੀਂ ਹਨ। ਬਾਪ ਕਹਿੰਦੇ ਹਨ ਤੁਸੀਂ ਆਪਣੇ ਬੱਚਿਆਂ ਨੂੰ ਯਾਦ ਦਵਾਓ ਕਿ ਸ਼ਿਵਬਾਬਾ ਨੂੰ ਯਾਦ ਕਰੋ। ਸਮਝਦੇ ਰਹੋ ਤਾਂ ਉਹਨਾਂ ਨੂੰ ਵੀ ਸ਼ਿਵਬਾਬਾ ਨਾਲ ਪਿਆਰ ਹੋ ਜਾਏਗਾ। ਸ਼ਿਵਬਾਬਾ ਕਿੰਨਾ ਮਿੱਠਾ ਅਤੇ ਪਿਆਰਾ ਹੈ। ਸਾਰਿਆਂ ਨੂੰ ਇੱਥੇ ਬਿੱਠਾ ਦੇਣ ਤਾਂ ਬੱਚਿਆਂ ਨੂੰ ਕੌਣ ਸੰਭਾਲੇਗਾ। ਅਜਿਹੇ ਇੱਥੇ ਬਹੁਤ ਬੱਚੇ ਹਨ – ਜੋ ਇੱਥੇ ਸ਼ਰੀਰ ਛੱਡ ਕੇ ਜਾਂਦੇ ਹਨ ਫਿਰ ਦੂਸਰਾ ਜਨਮ ਲੈਕੇ ਆਉਣਗੇ ਬਾਪ ਕੋਲੋਂ ਵਰਸਾ ਲੈਣ, ਮਿਲਣਗੇ ਵੀ। ਇਹ ਨਿਸ਼ਚੇ ਹੋਣਾ ਚਾਹੀਦਾ ਹੈ ਕਿ ਅਸੀਂ ਆਤਮਾ ਹਾਂ। ਇਹ ਸ਼ਰੀਰ ਛੱਡ ਕੇ ਵਾਪਿਸ ਜਾਣਾ ਹੈ। ਇੱਥੇ ਸਾਡੀ ਦਿਲ ਨਹੀਂ ਲੱਗਦੀ। ਸੰਨਿਆਸੀ ਲੋਕ ਕਹਿੰਦੇ ਹਨ ਬ੍ਰਹਮ ਤੱਤਵ ਵਿੱਚ ਲੀਨ ਹੋ ਜਾਵਾਂਗੇ। ਅਨੇਕ ਮਤ ਮਤਾਂਤਰ ਹਨ, ਇੱਥੇ ਤੇ ਇੱਕ ਹੀ ਬਾਪ ਹੈ। ਬਾਪ ਆਇਆ ਹੈ ਸਾਨੂੰ ਬੱਚਿਆਂ ਨੂੰ ਵਾਪਿਸ ਲੈ ਜਾਣ। ਸਤਿਯੁਗ ਵਿੱਚ ਇਹ ਸਭ ਧਰਮ ਨਹੀਂ ਸਨ। ਹੁਣ ਸਤਿਯੁਗ ਸਥਾਪਣ ਹੋ ਰਿਹਾ ਹੈ। ਹੁਣ ਬਾਬਾ ਰੀਇਨਕਾਰਨੇਟ ਹੋਇਆ ਹੈ। ਤੁਸੀਂ ਹੁਣ ਰਿਜੀਯੁਵਨੇਟ ਹੋ ਰਹੇ ਹੋ। ਰੀਇਨਕਾਰਨੇਸ਼ਨ ਇੱਕ ਦੇ ਲਈ ਕਹਾਂਗੇ। ਬਹੁਤ ਬੱਚੇ ਲਿੱਖਦੇ ਹਨ, ਬਾਬਾ ਸਾਡੇ ਜੀਵਨ ਵਿੱਚ ਚੰਗਾ ਹੀ ਪਰਿਵਰਤਨ ਆਇਆ ਹੈ। ਕਦੀ ਥੋੜਾ ਕ੍ਰੋਧ ਆ ਜਾਂਦਾ ਹੈ। ਹਾਂ ਬੱਚੇ ਇਹ ਤਾਂ ਹੋਵੇਗਾ ਹੀ। ਬਿਮਾਰੀ ਕੋਈ ਫੱਟ ਤੋਂ ਛੁੱਟ ਜਾਂਦੀ ਹੈ ਕੀ? ਸਭ ਗੁਣ ਨਿਕਲਦੇ-ਨਿਕਲਦੇ ਨਿਰਗੁਣ ਬਣ ਗਏ ਹੋ। ਹੁਣ ਸਰਵਗੁਣ ਬਣਨਾ ਹੈ। ਤੁਹਾਨੂੰ ਅਥਾਹ ਧਨ ਮਿਲਦਾ ਹੈ। ਉੱਥੇ ਲੋਭ ਦੀ ਤੇ ਕੋਈ ਗੱਲ ਨਹੀਂ ਹੈ। ਇੱਥੇ ਲੋਭ ਵਸ਼ ਕਿੰਨੇ ਚੋਰੀ ਆਦਿ ਕਰਦੇ ਹਨ। ਆਫ਼ਿਸਰਾ ਦੀ ਗਫ਼ਲਤ ਨਾਲ ਅਨਾਜ਼ ਦੇ ਗੋਦਾਮ ਖ਼ਰਾਬ ਹੋ ਜਾਂਦੇ ਹਨ, ਫਿਰ ਸਾੜ ਦਿੰਦੇ ਹਨ। ਇੱਥੇ ਤੇ ਮਨੁੱਖ ਭੁੱਖੇ ਮਰਦੇ ਹਨ। ਤੁਸੀਂ ਸਮਝਦੇ ਹੋ ਕਿ ਸਾਨੂੰ ਸ਼ਿਵਬਾਬਾ ਪੜ੍ਹਾਉਂਦੇ ਹਨ। ਪਹਿਲੇ ਜਦੋਂ ਤੱਕ ਕਿਸੇ ਨੂੰ ਇਹ ਨਿਸ਼ਚੇ ਨਹੀਂ ਹੈ ਕਿ ਸ਼ਿਵਬਾਬਾ ਸਾਨੂੰ ਪੜ੍ਹਾਉਂਦੇ ਹਨ ਤਾਂ ਕਿਸੇ ਕੰਮ ਦੇ ਹੀ ਨਹੀਂ। ਬਾਬਾ ਨੇ ਸਮਝਾਇਆ ਤੁਹਾਡੀ ਆਤਮਾ ਪਤਿਤ ਬਣੀ ਹੈ। ਹੁਣ ਪਾਵਨ ਬਣ ਰਹੀ ਹੈ। ਸ਼੍ਰੀਮਤ ਤੇ ਜ਼ਰੂਰ ਚਲਣਾ ਹੈ। ਆਪਣੀ ਮਤ ਨਹੀਂ ਚਲਾਉਣੀ ਹੈ। ਮਿੱਤਰ ਸੰਬੰਧੀਆਂ ਦਾ ਸ਼੍ਰੀਮਤ ਨਾਲ ਕਲਿਆਣ ਕਰਨਾ ਹੈ। ਚਿੱਠੀ ਲਿੱਖਣੀ ਹੈ। ਸ਼੍ਰੀਮਤ ਤੇ ਨਹੀਂ ਲਿਖੋਗੇ ਤਾਂ ਅਕਲਿਆਣ ਕਰਨਗੇ। ਬਹੁਤ ਹਨ ਜੋ ਛੁਪਕੇ ਚਿੱਠੀ ਲਿਖਦੇ ਹਨ। ਬਾਬਾ ਸਿੱਖਿਅਕ ਬੈਠੇ ਹਨ, ਤਾਂ ਬਾਬਾ ਨੂੰ ਦੱਸਣਾ ਚਾਹੀਦਾ ਹੈ। ਬਾਬਾ ਤੁਹਾਨੂੰ ਇਵੇਂ ਦੀ ਚਿੱਠੀ ਲਿਖਣੀ ਸਿਖਾਉਣਗੇ ਜੋ ਪੜ੍ਹਣ ਵਾਲਿਆਂ ਦੇ ਰੁਮਾਂਚ ਖੜੇ ਹੋ ਜਾਣ। ਬਾਬਾ ਮਨਾ ਨਹੀਂ ਕਰਦੇ ਹਨ, ਤੋੜ ਨਿਭਾਉਣਾ ਹੈ। ਨਹੀਂ ਤੇ ਚੈਰਿਟੀ ਬਿਗਨਸ ਏਟ ਹੋਮ ਕਿਵੇਂ ਹੋਣਗੇ। ਕਈ ਹਨ ਜੋ ਸ਼੍ਰੀਮਤ ਤੇ ਨਹੀਂ ਚੱਲਦੇ ਤੇ ਗੁੰਮ ਹੋ ਜਾਂਦੇ ਹਨ। ਤਕਦੀਰ ਵਿੱਚ ਨਹੀਂ ਹੈ ਤੇ ਚਲ ਨਾ ਸਕਣ। ਅਜਿਹੇ ਬਹੁਤ ਪੁਰਸ਼ ਆਉਂਦੇ ਹਨ – ਜਿਨ੍ਹਾਂ ਦੀਆਂ ਇਸਤਰੀਆਂ ਨਹੀਂ ਆਉਦੀਆਂ ਹਨ। ਮੰਨਦੀਆਂ ਨਹੀਂ ਹਨ। ਸ਼ਿਵਬਾਬਾ ਲਿਖਦੇ ਹਨ ਤੁਸੀਂ ਤਾਂ ਕਮਜ਼ੋਰ ਹੋ। ਉਹਨਾਂ ਨੂੰ ਵੀ ਸਮਝਾਓ। ਤੁਸੀਂ ਤੇ ਪ੍ਰਤਿਗਿਆ ਕੀਤੀ ਸੀ ਕਿ ਆਗਿਆ ਮਨਾਂਗੀਆਂ। ਤੁਸੀਂ ਆਪਣੀ ਇਸਤਰੀ ਨੂੰ ਹੀ ਵੰਸ਼ ਨਹੀਂ ਕਰ ਸਕਦੇ ਹੋ ਤੇ ਵਿਕਾਰਾਂ ਨੂੰ ਵੰਸ਼ ਕਿਵੇਂ ਕਰ ਸਕੋਗੇ। ਤੁਹਾਡਾ ਫਰਜ਼ ਹੈ ਇਸਤਰੀ ਨੂੰ ਆਪਣੇ ਹੱਥ ਵਿੱਚ ਰੱਖਣਾ, ਪਿਆਰ ਨਾਲ ਸਮਝਾਉਣਾ। ਸ਼ਾਸ਼ਤਰਾਂ ਵਿੱਚ ਇਹ ਸਭ ਇਸ ਸਮੇ ਦੀਆਂ ਗੱਲਾਂ ਲਿਖਿਆ ਹੋਇਆ ਹਨ। ਤੁਸੀਂ ਬ੍ਰਾਹਮਣ ਵੀ ਪਹਿਲੇ ਬੁੱਧੂ ਸੀ। ਹੁਣ ਬਾਬਾ ਨੇ ਬੁੱਧੀਵਾਨ ਬਣਇਆ ਹੈ।

ਤੁਸੀਂ ਜਾਣਦੇ ਹੋ ਸ਼ਿਵਬਾਬਾ ਨੇ 5 ਹਜ਼ਾਰ ਵਰ੍ਹੇ ਪਹਿਲੇ ਅਜਿਹਾ ਹੀ ਪਾਰ੍ਟ ਵਜਾਇਆ ਹੋਵੇਗਾ। ਇਵੇਂ ਹੀ ਸਮਝਾਇਆ ਹੋਵੇਗਾ ਅਤੇ ਇਹ ਬ੍ਰਹਮਾ ਵੀ ਜਾਣ ਗਏ ਹਨ। ਤੁਸੀਂ ਹੁਣ ਪੁਰਸ਼ਾਰਥ ਕਰ ਰਹੇ ਹੋ। ਜੋ ਚੰਗੀ ਤਰ੍ਹਾਂ ਸਰਵਿਸ ਕਰੋਗੇ ਤੇ ਫਰਿਸ਼ਤਾ ਬਣ ਜਾਓਗੇ। ਜੇਕਰ ਹਿਸਾਬ -ਕਿਤਾਬ ਰਹਿ ਜਾਂਦਾ ਹੈ ਤਾਂ ਸਜ਼ਾ ਖਾਣੀ ਪਵੇਗੀ। ਹੁਣ ਤੁਸੀਂ ਸਮੁੱਖ ਬੈਠੇ ਹੋ। ਸ਼ਿਵਬਾਬਾ ਤੁਹਾਨੂੰ ਸੁਣਾਉਂਦੇ ਹਨ। ਇੰਝ ਨਾ ਸਮਝੋਂ ਬ੍ਰਹਮਾ ਸੁਣਾਉਂਦੇ ਹਨ। ਸ਼ਿਵਬਾਬਾ ਕਹਿੰਦੇ ਹਨ ਬੱਚੇ ਨਾਟਕ ਪੂਰਾ ਹੋਣ ਵਾਲਾ ਹੈ। ਤੁਸੀਂ ਮੇਰੇ ਨਾਲ ਯੋਗ ਲਗਾਓ ਤਾਂ ਪਵਿੱਤਰ ਬਣ ਜਾਓਗੇ। ਤੁਸੀਂ ਜਾਣਦੇ ਹੋ ਸਾਜਨ ਲੈਣ ਆਇਆ ਹੈ ਅਤੇ ਤੁਹਾਨੂੰ ਪੜ੍ਹਾਉਂਦੇ ਵੀ ਹਨ। ਕਿੰਨਾ ਵੰਡਰ ਹੈ। ਤੁਸੀਂ ਕਿੰਨੇ ਸੋਭਾਗਸ਼ਾਲੀ ਹੋ ਤਾਂ ਇੱਕ ਦੀ ਸ਼੍ਰੀਮਤ ਤੇ ਚੱਲਣਾ ਚਾਹੀਦਾ ਹੈ ਨਾ। ਕਹਿੰਦੇ ਹਨ ਤੁਸੀਂ ਸਭਤੋਂ ਸ੍ਰੇਸ਼ਠ ਤੇ ਸ਼੍ਰੇਸ਼ਠ ਹੋ। ਮੈਂ ਸ਼੍ਰੀ ਸ਼੍ਰੀ ਹਾਂ। ਤੁਹਾਨੂੰ ਸ਼੍ਰੀ ਸ਼੍ਰੀ ਸ੍ਰੇਸ਼ਠ ਬਣਾਉਂਦਾ ਹਾਂ। ਸ੍ਰੇਸ਼ਠ ਦੁਨੀਆਂ ਬਣਾਉਦਾ ਹਾਂ। ਇੱਥੇ ਕਿੰਨੇ ਪਤਿਤ ਹਨ ਅਤੇ ਆਪਣੇ ਉੱਪਰ ਸ਼੍ਰੀ ਦਾ ਟਾਇਟਲ ਰੱਖਦੇ ਹਨ। ਤੁਸੀਂ ਰਾਵਣ ਤੇ ਵਿਜੇ ਪ੍ਰਾਪਤ ਕਰਦੇ ਜਾਂਦੇ ਹੋ। ਤੁਹਾਡੀ ਆਤਮਾ ਰੂਪੀ ਸੂਈ ਤੇ ਕੱਟ ਲੱਗ ਗਈ ਹੈ। ਹੁਣ ਚੁਮਬਕ ਆਕੇ ਸਾਫ਼ ਕਰਦੇ ਹਨ। ਸਾਫ਼ ਹੋਣਗੇ ਤੇ ਨਾਲ ਚੱਲਣਗੇ ਕੱਟ ਉਤਾਰਣ ਦੇ ਲਈ ਬਾਪ ਨੂੰ ਯਾਦ ਕਰੋ। ਮਾਤਾਵਾਂ ਸ਼੍ਰੀਕ੍ਰਿਸ਼ਨ ਦੇ ਮੁਖ ਵਿਚ ਮੱਖਣ ਦੇਖਦੀਆਂ ਹਨ। ਉਹ ਹੈ ਸਵਰਗ ਰੂਪੀ ਮੱਖਣ। ਦੋ ਬਿਲੇ ਆਪਸ ਵਿੱਚ ਲੜਦੇ ਹਨ, ਮੱਖਣ ਸ਼੍ਰੀਕ੍ਰਿਸ਼ਨ ਨੂੰ ਹੀ ਮਿਲੇਗਾ। ਸ਼੍ਰੀਕ੍ਰਿਸ਼ਨ ਇਕੱਲਾ ਥੋੜੇ ਹੀ ਰਾਜ ਕਰੇਗਾ। ਸੂਰਜਵੰਸ਼ੀ, ਚੰਦਰਵੰਸ਼ੀ ਘਰਾਣਾ ਚੱਲਦਾ ਹੈ। ਉਸਦੇ ਬਾਅਦ ਫਿਰ ਰਾਜਾਵਾਂ ਦਾ ਘਰਾਣਾ ਆ ਜਾਂਦਾ ਹੈ। ਉਹ ਵੀ ਬਹੁਤ ਪੁਰਾਣੇ ਚੱਲਦੇ ਰਹਿੰਦੇ ਹਨ। ਪਿੱਛੇ ਪ੍ਰਜਾ ਦਾ ਪ੍ਰਜਾ ਤੇ ਰਾਜ ਹੁੰਦਾ ਹੈ।

ਹੁਣ ਤੁਸੀਂ ਜਾਣਦੇ ਹੋ ਕਿ ਬਾਬਾ ਨੇ ਸਾਨੂੰ ਪਾਰ੍ਟ ਵਜਾਉਣ ਭੇਜਿਆ ਸੀ। ਸਵਰਗ ਵਿੱਚ ਅਸੀਂ ਬਹੁਤ ਸੁੱਖੀ ਸੀ। 21 ਜਨਮ ਦਾ ਵਰਸਾ ਭਾਰਤ ਵਿੱਚ ਹੀ ਗਇਆ ਜਾਂਦਾ ਹੈ। ਇਹ ਕੰਨਿਆਵਾਂ 21 ਜਨਮਾਂ ਦੇ ਲਈ ਵਰਸਾ ਦਵਾਉਦੀਆਂ ਹਨ। ਬਾਬਾ ਕਿੰਨੀ ਚੰਗੀ ਤਰ੍ਹਾਂ ਸਮਝਾਉਂਦੇ ਹਨ ਤਾਂ ਵੀ ਕਿਸੀ -ਕਿਸੀ ਦੇ ਪੁਰਾਣੇ ਸੜੇ ਹੋਏ ਅਵਗੁਣ ਨਿਕਲਦੇ ਨਹੀਂ ਹਨ। ਬਾਬਾ ਬੜਾ ਮਾਰਸ਼ਲ ਵੀ ਹਨ। ਬਾਬਾ ਦੇ ਨਾਲ ਧਰਮਰਾਜ ਵੀ ਹਨ। ਜੇਕਰ ਸ਼੍ਰੀਮਤ ਤੇ ਨਾ ਚੱਲੇ ਤੇ ਉਹਨਾਂ ਦਾ ਰਾਈਟ ਹੈਂਡ ਧਰਮਰਾਜ ਵੀ ਹਨ। ਬਾਬਾ ਦੀ ਗੋਦ ਵਿੱਚ ਜਨਮ ਲੀਤਾ ਫਿਰ ਉੱਥੇ ਜਾਕੇ ਮਰ ਜਾਂਦੇ ਹਨ, ਤਾਂ ਕਿੰਨਾ ਘਾਟਾ ਪੈ ਜਾਂਦਾ ਹੈ। ਸ਼੍ਰੀਮਤ ਤੇ ਨਹੀਂ ਚੱਲਦੇ ਤੇ ਮਰ ਜਾਂਦੇ ਹਨ। ਕਿੰਨਾ ਸਮਝਾਉਂਦੇ ਹਨ ਕਿ ਸਿਰਫ਼ ਬੁੱਧੀ ਨਾਲ ਸਮਝੋ ਬਾਬਾ ਅਸੀਂ ਤੁਹਾਡੇ ਹਾਂ। ਇਸ ਸਮੇਂ ਦੁਨੀਆਂ ਸਾਰੀ ਪੱਥਰਬੁੱਧੀ ਹੈ। ਇਹ ਬਾਬਾ ਵੀ ਕਹਿੰਦੇ ਹਨ ਅਸੀਂ ਸ਼ਾਸ਼ਤਰ ਆਦਿ ਪੜ੍ਹੇ ਸਨ, ਜਾਣਦੇ ਕੁਝ ਵੀ ਨਹੀਂ ਸੀ। ਜੇਕਰ ਕੋਈ ਕਹੇ ਮੈਨੂੰ ਇਹ ਸਿੱਖਿਆ ਗੁਰੂ ਕੋਲੋਂ ਮਿਲੀ ਹੈ ਤਾਂ ਕੀ ਗੁਰੂ ਕੋਲੋਂ ਸਿੱਖਿਆ ਇੱਕ ਨੂੰ ਹੀ ਮਿਲਦੀ ਹੈ ਕੀ? ਗੁਰੂ ਦੇ ਫਾਲੋਅਰਸ ਤਾਂ ਬਹੁਤ ਹੁੰਦੇ ਹਨ। ਜੇਕਰ ਗੁਰੂ ਦੀ ਸਿੱਖਿਆ ਲਈ ਹੁੰਦੀ ਤੇ ਗੁਰੂ ਦੀ ਪਦਵੀਂ ਵੀ ਲਈ ਹੁੰਦੀ। ਇਹ ਤੇ ਗੱਲ ਹੀ ਨਿਰਾਲੀ ਹੈ। ਸ਼ਿਵਬਾਬਾ ਇਹਨਾਂ ਦੇ ਦ੍ਵਾਰਾ ਸਿੱਖਿਆ ਦੇ, ਸਭਤੋਂ ਬੁੱਧੀਯੋਗ ਹਟਵਾਉਂਦੇ ਹਨ। ਇੱਕ ਹੀ ਧੱਕ ਨਾਲ ਸਭ ਕੁਝ ਛੁਡਾ ਦਿੱਤਾ। ਬਹੁਤ ਬੱਚਿਆਂ ਨੇ ਵੀ ਇੰਜ਼ ਹੀ ਕੀਤਾ। ਭੱਟੀ ਬਣਨੀ ਸੀ, ਪਾਕਿਸਤਾਨ ਵਿੱਚ ਬੱਚਿਆਂ ਦੀ ਕਿੰਨੀ ਸੰਭਾਲ ਹੋਈ। ਬੁੱਧੀਵਾਨਾ ਦੀ ਬੁੱਧੀ ਬਾਬਾ ਬੈਠਾ ਸੀ। ਅਸੀਂ ਪਕਿਸਤਾਨ ਗੌਰਮਿੰਟ ਨੂੰ ਕਹਿੰਦੇ ਸੀ ਅਨਾਜ਼ ਚੰਗਾ ਨਹੀਂ ਮਿਲਦਾ। ਝਟ ਆਫ਼ਿਸਰ ਕਹਿ ਦਿੰਦੇ ਸਨ ਜੋ ਚਾਹੀਦਾ ਹੈ ਸੋ ਪਸੰਦ ਕਰ ਲਵੋ ਤੇ ਲੈ ਜਾਓ। ਬੁੱਧੀ ਦਾ ਤਾਲਾ ਖੋਲ੍ਹਣ ਵਾਲਾ ਬਾਬਾ ਸੀ। ਸਹਿਣ ਤੇ ਕੁਝ ਕਰਨਾ ਹੁੰਦਾ ਹੈ। ਕੁਮਾਰੀਆਂ ਕਿੰਨੀ ਮਾਰ ਖਾਂਦੀਆਂ ਹਨ। ਕਿੰਨਾਂ ਯਾਦ ਕਰਦੀਆਂ ਹਨ। ਬਾਬਾ ਕਮਾਲ ਹੈ ਤੁਹਾਡੀ ਕਿ ਸਾਨੂੰ ਇਸ਼ਵਰੀਏ ਲਾਟਰੀ ਮਿਲਦੀ ਹੈ। ਕਿੰਨਾਂ ਬੱਚਿਆਂ ਨੂੰ ਮਿੱਠਾ ਬਣਨਾ ਹੈ, ਪਿਆਰ ਨਾਲ ਚਲਣਾ ਹੈ। ਘਰ ਵਾਲਿਆਂ ਨੂੰ ਵੀ ਉਠਾਉਣਾ ਹੈ। ਰਚਤਾ ਜੇਕਰ ਭੱਜ ਜਾਵੇ ਤਾਂ ਰਚਨਾ ਦਾ ਕੀ ਹਾਲ ਹੋਵੇਗਾ। ਇੱਥੇ ਸੰਨਿਆਸੀਆਂ ਦਾ ਇਹ ਪਾਰਟ ਸੀ, ਉਸ ਵੇਲੇ ਪਵਿਤ੍ਰਤਾ ਦੀ ਲੋੜ ਸੀ। ਇਹ ਸਾਰਾ ਖੇਲ੍ਹ ਬਣਿਆ ਹੋਇਆ ਹੈ। ਸਾਰੀ ਰਾਜਧਾਨੀ ਇੱਥੇ ਸਥਾਪਨ ਹੋ ਰਹੀ ਹੈ। ਸਤਿਯੁਗ ਵਿੱਚ ਪਤਿਤਾਂ ਨੂੰ ਪਾਵਨ ਨਹੀਂ ਬਨਾਉਣਗੇ। ਇਹ ਸੰਗਮਯੁਗ ਹੀ ਮਸ਼ਹੂਰ ਹੈ। ਬਾਬਾ ਕਹਿੰਦੇ ਹਨ ਮੈਂ ਪਹਿਲੋਂ ਵੀ ਕਿਹਾ ਸੀ ਕਿ ਕਲਪ ਦੇ ਸੰਗਮਯੁਗੇ ਆਉਂਦਾ ਹਾਂ। ਉਨ੍ਹਾਂਨੇ ਫਿਰ ਯੁਗੇ – ਯੁਗੇ, ਕੱਛ ਮੱਛ ਅਵਤਾਰ ਲਿਖ ਦਿੱਤਾ ਹੈ। ਮਨੁੱਖ ਵੀ ਸਤ – ਸਤ ਕਰਦੇ ਰਹਿੰਦੇ ਹਨ। ਰਾਵਨਰਾਜ ਹੈ ਨਾ। ਸੰਨਿਆਸੀ ਸਦਾ ਸ਼ਾਂਤੀ ਮੰਗਦੇ ਹਨ, ਸੁਖ ਨੂੰ ਨਹੀਂ ਮੰਨਣਗੇ। ਕਹਿਣਗੇ ਗਿਆਨ ਠੀਕ ਨਹੀਂ ਹੈ। ਦੁਨੀਆਂ ਵਿੱਚ ਸੁਖ ਹੈ ਕਿੱਥੇ। ਰਾਮ ਸੀ ਤਾਂ ਰਾਵਣ ਵੀ ਸੀ। ਕ੍ਰਿਸ਼ਨ ਸੀ ਤਾਂ ਕੰਸ ਵੀ ਸੀ, ਅਤੇ ਸਵਰਗ ਵਿੱਚ ਅਪਾਰ ਸੁੱਖ ਸੀ। ਕ੍ਰਿਸ਼ਨ ਨੂੰ ਇਨਾਂ ਪਿਆਰ ਕਰਦੇ ਹਨ। ਉਹ ਤਾਂ ਸਵਰਗ ਵਿੱਚ ਹੀ ਮਿਲੇਗਾ। ਇਹ ਤਾਂ ਹੁਣ ਤੁਹਾਡੀ ਮਨੋਕਾਮਨਾ ਪੂਰੀ ਹੁੰਦੀ ਹੈ। ਤੁਸੀਂ ਜਾਣਦੇ ਹੋ ਬਾਬਾ ਕ੍ਰਿਸ਼ਨਪੁਰੀ ਵਿੱਚ ਲੈ ਚੱਲਣ ਦੇ ਲਈ ਪੁਰਸ਼ਾਰਥ ਕਰਵਾ ਰਹੇ ਹਨ। ਤਾਂ ਬਾਬਾ ਦੇ ਨਾਲ ਸਚਾਈ – ਸਫਾਈ ਬਹੁਤ ਚਾਹੀਦੀ ਹੈ। ਛਿਪਾਉਣ ਨਾਲ ਬਹੁਤ ਨੁਕਸਾਨ ਹੁੰਦਾ ਹੈ। ਨਾ ਸੁਨਾਉਣ ਦੇ ਕਾਰਨ ਭੁੱਲ ਵਾਧੇ ਨੂੰ ਪਾਉਂਦੀ ਰਹਿੰਦੀ ਹੈ। ਬਾਬਾ ਕਦਮ – ਕਦਮ ਤੇ ਸ਼੍ਰੀਮਤ ਦਿੰਦੇ ਹਨ ਫਿਰ ਵੀ ਕੋਈ ਨਾ ਚੱਲੇ ਤਾਂ ਬਾਬਾ ਕੀ ਕਰੇ। ਬਾਬਾ ਸਮਝਾਉਂਦੇ ਹਨ ਤੁਸੀਂ ਇਸ਼ਵਰੀਏ ਸੰਤਾਨ ਵਿੱਚ ਬੜੀ ਰੋਇਲਟੀ ਅਤੇ ਸਿਆਨਾਪਣ ਚਾਹੀਦਾ ਹੈ। ਬੜ੍ਹੇ ਪਿਆਰ ਨਾਲ ਤੁਹਾਨੂੰ ਸਭ ਨੂੰ ਬਾਪ ਦੀ ਪਹਿਚਾਣ ਦੇਣੀ ਹੈ। ਪੁੱਛਦੇ ਹਨ ਪਰਮਪਿਤਾ ਪਰਮਾਤਮਾ ਦੇ ਨਾਲ ਤੁਹਾਡਾ ਕੀ ਸੰਬੰਧ ਹੈ? ਉਬ ਤਾਂ ਸਵਰਗ ਦਾ ਰਚਤਾ ਹੈ ਤਾਂ ਸਵਰਗ ਦੇ ਮਾਲਿਕਪਣੇ ਦਾ ਵਰਸਾ ਹੋਣਾ ਚਾਹੀਦਾ ਹੈ। ਤੁਹਾਨੂੰ ਵਰਸਾ ਸੀ, ਹਰਾ ਦਿੱਤਾ ਹੈ ਹੁਣ ਫਿਰ ਤੋਂ ਦਿੰਦੇ ਹਾਂ। ਇਹ ਲਕਸ਼ਮੀ – ਨਾਰਾਇਣ ਇਥੋਂ ਦਾ ਲਕਸ਼ ਹੈ। ਬਾਪ ਜਰੂਰ ਸਤਿਯੁਗ ਦਾ ਹੀ ਰਾਜਭਾਗ ਦੇਣਗੇ। ਤੁਹਾਨੂੰ ਬੱਚਿਆਂ ਨੂੰ ਸਰਵਿਸ ਕਰਨੀ ਚਾਹੀਦੀ ਹੈ। ਸਭਨੂੰ ਜੀਆ ਦਾਨ ਦੇਣਾ ਹੈ – 21 ਜਨਮ ਦੇ ਲਈ। ਤੁਸੀਂ ਹੀ ਮਹਾਨ ਪੁੰਨ ਆਤਮਾ ਹੋ। ਤੁਹਾਡੇ ਵਰਗੀ ਪੁੰਨ ਆਤਮਾ ਕੋਈ ਹੋ ਨਹੀਂ ਸਕਦੀ। ਪੁੰਨ ਦੀ ਦੁਨੀਆਂ ਵਿੱਚ ਤੁਸੀਂ ਚੱਲਣ ਵਾਲੇ ਹੋ, ਬਹੁਤ ਮਿੱਠਾ ਬਣਨਾ ਹੈ। ਇਹ ਹੈ ਪਤਿਤ -ਪਾਵਨ ਬਾਪ ਅਤੇ ਦਾਦਾ। ਬੱਚਿਆਂ ਨੂੰ ਵੇਸ਼ਾਲਿਆ ਤੋਂ ਕੱਢਕੇ ਸ਼ਿਵਾਲੇ ਵਿੱਚ ਲੈ ਚੱਲਣ ਲਈ ਆਏ ਹਨ, ਇਸਨੂੰ ਰੌਰਵ ਨਰਕ ਵੀ ਕਹਿੰਦੇ ਹਨ। ਇੱਥੇ ਦੁੱਖ ਹੀ ਦੁੱਖ ਹੈ। ਬਾਬਾ ਆਇਆ ਹੈ ਦੁਖਧਾਮ ਤੋੰ ਕੱਢ ਸੁਖਧਾਮ ਵਿੱਚ ਲੈ ਚੱਲਣ ਦੇ ਲਈ। ਅਸੀਂ ਅਜਿਹੇ ਲੌਕਿਕ ਮਾਤਾ – ਪਿਤਾ ਤੋੰ ਸਦਾ ਸੁਖ ਲੈਣ ਦੇ ਲਈ, ਮਿਲਣ ਦੇ ਲਈ ਆਏ ਹਾਂ। ਇਹ ਬਹੁਤ ਖੁਸ਼ੀ ਦੀ ਗੱਲ ਹੈ। ਤੁਹਾਨੂੰ ਖੁਸ਼ੀ ਹੈ ਕਿ ਅਸੀਂ ਸ਼ਿਵਾਲਾ ਸਥਾਪਨ ਕਰਨ ਵਾਲੇ ਭੋਲਾਨਾਥ ਭੰਡਾਰੀ ਬਾਬਾ ਦੇ ਕੋਲ ਜਾਂਦੇ ਹਾਂ। ਯਾਦ ਵੀ ਸ਼ਿਵ ਨੂੰ ਕਰਨਾ ਹੈ, ਰਥ ਨੂੰ ਨਹੀਂ ਕਰਨਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਬਾਪ ਦੇ ਨਾਲ ਸਦਾ ਸੱਚਾ ਰਹਿਣਾ ਹੈ, ਕੁਝ ਵੀ ਛੁਪਾਣਾ ਨਹੀਂ ਹੈ। ਬਹੁਤ – ਬਹੁਤ ਰੋਇਲਟੀ ਅਤੇ ਸਮਝਦਾਰੀ ਨਾਲ ਚਲਣਾ ਹੈ।

2. 21 ਜਨਮਾਂ ਦੇ ਲਈ ਹਰ ਇੱਕ ਨੂੰ ਜੀਆਦਾਨ ਦੇਣ ਦੀ ਸੇਵਾ ਕਰ ਪੁੰਨ ਆਤਮਾ ਬਣਨਾ ਹੈ। ਆਤਮਾ ਰੂਪੀ ਸੂਈ ਤੇ ਜੋ ਕੱਟ ਚੜ੍ਹੀ ਹੋਈ ਹੈ ਉਸ ਨੂੰ ਯਾਦ ਦੀ ਯਾਤ੍ਰਾ ਵਿੱਚ ਰਹਿ ਉਤਾਰਨਾ ਹੈ।

ਵਰਦਾਨ:-

ਸਨੇਹ ਦੀ ਸ਼ਕਤੀ ਨਾਲ ਸਾਰੇ ਬੱਚੇ ਅੱਗੇ ਵਧਦੇ ਜਾ ਰਹੇ ਹਨ। ਸਨੇਹ ਦੀ ਉਡਾਰੀ ਤਨ ਤੋਂ, ਮਨ ਤੋੰ, ਅਤੇ ਦਿਲ ਤੋਂ ਬਾਪ ਦੇ ਨੇੜੇ ਲਿਆਉਂਦੀ ਹੈ। ਗਿਆਨ, ਯੋਗ, ਧਾਰਨਾ ਵਿੱਚ ਯਥਾਸ਼ਕਤੀ ਨੰਬਰਵਾਰ ਹਨ ਪਰ ਸਨੇਹ ਵਿੱਚ ਹਰ ਇੱਕ ਨੰਬਰਵਨ ਹਨ। ਸਨੇਹ ਵਿੱਚ ਸਾਰੇ ਪਾਸ ਹਨ। ਸਨੇਹ ਦਾ ਅਰਥ ਹੀ ਹੈ ਪਾਸ ਰਹਿਣਾ ਅਤੇ ਪਾਸ ਹੋਣਾ ਅਤੇ ਹਰ ਪ੍ਰਸਥਿਤੀ ਨੂੰ ਸਹਿਜ ਹੀ ਪਾਸ ਕਰ ਲੈਣਾ। ਅਜਿਹੇ ਪਾਸ ਰਹਿਣ ਵਾਲੇ ਹੀ ਪਾਸ ਵਿਧ ਆਨਰ ਬਣਦੇ ਹਨ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top