27 November 2021 PUNJABI Murli Today | Brahma Kumaris

Read and Listen today’s Gyan Murli in Punjabi 

November 26, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਗਿਆਨ ਧਨ ਦਾ ਦਾਨ ਕਰਨ ਦੇ ਲਈ ਵਿਚਾਰ ਸਾਗਰ ਮੰਥਨ ਕਰੋ, ਦਾਨ ਦਾ ਸ਼ੋਕ ਰੱਖੋ ਤਾਂ ਮੰਥਨ ਚਲਦਾ ਰਹੇ"

ਪ੍ਰਸ਼ਨ: -

ਗਿਆਨ ਮਾਰਗ ਵਿੱਚ ਸਦਾ ਆਪਣੇ ਨੂੰ ਤੰਦਰੁਸਤ ਰੱਖਣ ਦਾ ਸਾਧਣ ਕੀ ਹੈ?

ਉੱਤਰ:-

ਸਦਾ ਆਪਣੇ ਨੂੰ ਤੰਦਰੁਸਤ ਰੱਖਣ ਦੇ ਲਈ ਬਾਬਾ ਦਵਾਰਾ ਜੋ ਵੀ ਗਿਆਨ ਘਾਸ (ਮੁਰਲੀ) ਮਿਲਦੀ ਹੈ, ਉਸ ਨੂੰ ਖਾਕੇ ਫਿਰ ਉਗਾਰਨਾ ਚਾਹੀਦਾ ਹੈ ਮਤਲਬ ਮੰਥਨ ਕਰਨਾ ਚਾਹੀਦਾ ਹੈ। ਜਿਨ੍ਹਾਂ ਬੱਚਿਆਂ ਨੂੰ ਮੰਥਨ ਕਰਨ ਦੀ ਮਤਲਬ ਹਜਮ ਕਰਨ ਦੀ ਆਦਤ ਹੈ, ਉਹ ਬਿਮਾਰ ਨਹੀਂ ਪੈ ਸਕਦੇ। ਸਦਾ ਤੰਦਰੁਸਤ ਉਹ ਹਨ ਜਿਨ੍ਹਾਂ ਵਿੱਚ ਵਿਕਾਰਾਂ ਦੀ ਬਿਮਾਰੀ ਨਹੀਂ ।

ਗੀਤ:-

ਤੂੰ ਪਿਆਰ ਕਾ ਸਾਗਰ ਹੈ.

ਓਮ ਸ਼ਾਂਤੀ ਬੱਚਆਂ ਨੇ ਗੀਤ ਸੁਣਿਆ। ਮਨੁੱਖ ਜੋ ਵੀ ਗੀਤ ਆਦਿ ਬਣਾਉਂਦੇ ਹਨ, ਸ਼ਾਸ਼ਤਰ ਆਦਿ ਸੁਣਾਉਂਦੇ ਹਨ, ਸਮਝਦੇ ਕੁਝ ਵੀ ਨਹੀਂ ਹਨ। ਜੋ ਕੁਝ ਪੜ੍ਹਦੇ ਆਏ ਹਨ ਉਸ ਨਾਲ ਕਿਸੇ ਦਾ ਕਲਿਆਣ ਨਹੀਂ ਹੋਇਆ ਹੈ ਹੋਰ ਹੀ ਅਕਲਿਆਣ ਹੁੰਦਾ ਆਇਆ ਹੈ। ਸਰਵ ਦਾ ਕਲਿਆਣਕਾਰੀ ਇੱਕ ਹੀ ਈਸ਼ਵਰ ਹੈ। ਤੁਸੀਂ ਸਮਝਦੇ ਹੋ ਸਾਡਾ ਕਲਿਆਣ ਕਰਨ ਵਾਲਾ ਆਇਆ ਹੋਇਆ ਹੈ। ਕਲਿਆਣ ਦਾ ਰਸਤਾ ਦੱਸ ਰਹੇ ਹਨ। ਖਾਸ ਤੁਸੀਂ ਭਾਰਤਵਾਸੀਆਂ ਨੂੰ, ਆਮ ਸਾਰੀ ਦੁਨੀਆਂ ਦਾ ਕਲਿਆਣ ਕਰਨ ਵਾਲਾ ਇੱਕ ਬਾਪ ਹੀ ਹੈ। ਸਤਿਯੁਗ ਵਿੱਚ ਸਭ ਦਾ ਕਲਿਆਣ ਸੀ, ਤੁਸੀਂ ਸਭ ਸੁਖਧਾਮ ਵਿੱਚ ਸੀ ਅਤੇ ਬਾਕੀ ਸਭ ਸ਼ਾਂਤੀਧਾਮ ਵਿੱਚ ਸਨ। ਇਹ ਬੱਚਿਆਂ ਦੀ ਬੁੱਧੀ ਵਿੱਚ ਹੈ ਪਰ ਪੋਇੰਟਸ ਖਿਸਕ ਜਾਂਦੇ ਹਨ, ਪੂਰੀ ਧਾਰਨਾ ਨਹੀਂ ਕਰਦੇ ਹਨ। ਜੇਕਰ ਇੱਕ ਪੋਆਇੰਟ ਤੇ ਵਿਚਾਰ ਸਾਗਰ ਮੰਥਨ ਕਰਦੇ ਰਹਿਣ ਤਾਂ ਇਵੇਂ ਨਾ ਹੋਵੇ। ਜਾਨਵਰਾਂ ਵਿੱਚ ਜਿੰਨੀ ਅਕਲ ਹੈ, ਅੱਜਕਲ ਦੇ ਮਨੁੱਖਾ ਵਿੱਚ ਓਨੀ ਵੀ ਅਕਲ ਨਹੀਂ। ਜਾਨਵਰ (ਗਊ) ਘਾਸ ਖਾਂਦੇ ਹਨ ਤਾਂ ਉਗਾਰਦੇ ਰਹਿੰਦੇ ਹਨ। ਤੁਹਾਨੂੰ ਵੀ ਭੋਜਣ ਮਿਲਦਾ ਹੈ। ਪਰ ਤੁਸੀਂ ਫਿਰ ਸਾਰਾ ਦਿਨ ਉਗਾਰਦੇ ਨਹੀਂ ਹੋ। ਉਹ ਤਾਂ ਸਾਰਾ ਦਿਨ ਉਗਾਰਦੇ ਰਹਿੰਦੇ ਹਨ। ਇਹ ਤੁਹਾਨੂੰ ਮਿਲਦਾ ਹੈ ਗਿਆਨ ਘਾਸ। ਯੋਗ ਅਤੇ ਗਿਆਨ। ਇਸ ਤੇ ਦਿਨ ਭਰ ਵਿਚਾਰ ਸਾਗਰ ਮੰਥਨ ਕਰਦੇ ਰਹਿਣਾ ਚਾਹੀਦਾ ਹੈ। ਜਿੰਨ੍ਹਾਂਨੂੰ ਸਰਵਿਸ ਦਾ ਸ਼ੋਕ ਨਹੀਂ, ਉਹ ਵਿਚਾਰ ਸਾਗਰ ਮੰਥਨ ਕਰਕੇ ਕੀ ਕਰਨਗੇ। ਸ਼ੋਕ ਨਹੀਂ ਹੈ ਤਾਂ ਕਰਨਗੇ ਵੀ ਨਹੀਂ। ਕਿਸੇ – ਕਿਸੇ ਨੂੰ ਗਿਆਨ ਧਨ ਦੇਣ ਦਾ ਸ਼ੋਕ ਰਹਿੰਦਾ ਹੈ। ਗਊਸ਼ਾਲਾ ਵਿੱਚ ਮਨੁੱਖ ਜਾਕੇ ਗਊਆਂ ਨੂੰ ਘਾਸ ਆਦਿ ਦਿੰਦੇ ਹਨ। ਉਹ ਵੀ ਪੁੰਨ ਸਮਝਦੇ ਹਨ। ਬਾਪ ਤੁਹਾਨੂੰ ਇਹ ਗਿਆਨ ਘਾਸ ਖਵਾਉਂਦੇ ਹਨ। ਇਸ ਤੇ ਵਿਚਾਰ ਸਾਗਰ ਮੰਥਨ ਕਰਦੇ ਰਹੋਗੇ ਤਾਂ ਖੁਸ਼ੀ ਵਿੱਚ ਰਹੋਗੇ ਅਤੇ ਸਰਵਿਸ ਦਾ ਸ਼ੋਕ ਵੀ ਹੋਵੇਗਾ। ਕੋਈ ਲੋਟਾ ਭਰ ਲੈਂਦੇ ਹਨ ਮਤਲਬ ਬੂੰਦ ਲੈਂਦੇ ਹਨ, ਫਿਰ ਵੀ ਸਵਰਗ ਵਿੱਚ ਚਲੇ ਜਾਣਗੇ। ਸਵਰਗ ਦੇ ਦਵਾਰ ਤਾਂ ਖੁਲ੍ਹਣੇ ਹੀ ਹਨ। ਉਵੇਂ ਤਾਂ ਗਿਆਨ ਸਾਗਰ ਨੂੰ ਹਪ ਕਰਨਾ ਹੈ। ਕਈ ਤਾਂ ਸਾਰਾ ਹੀ ਹਪ ਕਰਦੇ ਹਨ, ਕਈ ਤਾਂ ਬੂੰਦ ਲੈਂਦੇ ਹਨ ਫਿਰ ਵੀ ਸਵਰਗ ਵਿੱਚ ਤਾਂ ਜਾਣਗੇ। ਬਾਕੀ ਜਿਨ੍ਹਾਂ – ਜਿਨ੍ਹਾਂ ਧਾਰਣ ਕਰਨਗੇ ਉਨ੍ਹਾਂ ਉੱਚ ਪਦਵੀ ਪਾਉਣਗੇ। ਬਾਕੀ ਸਵਰਗ ਵਿੱਚ ਇੱਕ ਬੂੰਦ ਨਾਲ ਵੀ ਚਲੇ ਜਾਣਗੇ। ਮਨੁੱਖ ਮਰਦੇ ਹਨ ਤਾਂ ਉਹਨਾਂ ਨੂੰ ਗੰਗਾ ਦੀ ਇੱਕ ਬੂੰਦ ਦਿੰਦੇ ਹਨ। ਕਈ – ਕਈ ਘਰ ਵਿੱਚ ਸਦੈਵ ਹੀ ਗੰਗਾ ਜਲ ਹੀ ਪੀਂਦੇ ਹਨ। ਕਿੰਨਾ ਪੀਂਦੇ ਹੋਣਗੇ। ਗੰਗਾ ਤੇ ਵਗਦੀ ਰਹਿੰਦੀ ਹੈ। ਉਸ ਨੂੰ ਤੇ ਕੋਈ ਹਪ ਕਰ ਨਾ ਸਕੇ। ਤੁਹਾਡੇ ਲਈ ਤਾ ਗਾਇਆ ਹੋਇਆ ਹੈ – ਸਾਗਰ ਨੂੰ ਹਪ ਕਰ ਲਿਤਾ। ਜੋ ਗਿਆਨ ਸਾਗਰ ਦੇ ਨਜ਼ਦੀਕ ਆ ਜਾਂਦੇ ਹਨ, ਜਾਸਤੀ ਸਰਵਿਸ ਕਰਦੇ ਹਨ ਉਹ ਹੀ ਵਿਜੇ ਮਾਲਾ ਵਿੱਚ ਪਿਰੋਏ ਜਾਂਦੇ ਹਨ। ਜਿਨ੍ਹਾਂ ਜਿਨ੍ਹਾਂ ਜੋ ਹਪ ਕਰਦੇ ਹਨ ਅਤੇ ਦੂਸਰਿਆਂ ਦਾ ਕਲਿਆਣ ਕਰਦੇ ਹਨ ਉਹ ਪਦਵੀ ਵੀ ਪਾਉਦੇ ਹਨ, ਜਿਨ੍ਹਾਂ ਧਾਰਨ ਕਰਨਗੇ ਉਨੀ ਖੁਸ਼ੀ ਵੀ ਹੋਵੇਗੀ। ਧੰਨਵਾਨ ਨੂੰ ਖੁਸ਼ੀ ਹੁੰਦੀ ਹੈ ਨਾ। ਜਿਨ੍ਹਾਂ ਦੇ ਕੋਲ ਬਹੁਤ ਅਥਾਹ ਧੰਨ ਹੁੰਦਾ ਹੈ, ਦਾਨ ਕਰਦੇ ਹਨ, ਕਾਲੇਜ, ਧਰਮਸ਼ਾਲਾ, ਮੰਦਿਰ ਆਦਿ ਬਣਵਾਉਂਦੇ ਹਨ ਤਾਂ ਉਹਨਾਂ ਨੂੰ ਇੰਨੀ ਖੁਸ਼ੀ ਵੀ ਰਹਿੰਦੀ ਹੈ। ਇੱਥੇ ਤਾਂ ਤੁਹਾਨੂੰ ਮਿਲਦੇ ਹਨ ਅਵਿਨਾਸ਼ੀ ਗਿਆਨ ਰਤਨ। 21 ਜਨਮਾਂ ਦੇ ਲਈ ਅਵਿਨਾਸ਼ੀ ਖਜਾਨਾ। ਜੋ ਚੰਗੀ ਤਰ੍ਹਾਂ ਧਾਰਨ ਕਰ ਫਿਰ ਦਾਨ ਵੀ ਕਰਦੇ ਹਨ, ਉਹਨਾਂ ਨੂੰ ਵਧੀਆ ਪਦਵੀ ਮਿਲਦੀ ਹੈ। ਕੋਈ – ਕੋਈ ਬੱਚੇ ਲਿਖਦੇ ਹਨ – ਬਾਬਾ ਸਾਡਾ ਦਿਲ ਹੁੰਦਾ ਹੈ ਨੌਕਰੀ ਛੱਡ ਰੂਹਾਨੀ ਸਰਵਿਸ ਵਿੱਚ ਲੱਗ ਜਾਈਏ, ਪ੍ਰੋਜੈਕਟਰ, ਪ੍ਰਦਰਸ਼ਨੀ ਲੈਕੇ ਫਿਰਦੇ ਰਹੀਏ। ਇੱਕ ਬੂੰਦ ਵੀ ਕਿਸੇ ਨੂੰ ਮਿਲੇਗੀ ਤਾਂ ਕਲਿਆਣ ਹੋ ਜਾਏਗਾ। ਸਰਵਿਸ ਦਾ ਬਹੁਤ ਸ਼ੌਂਕ ਹੈ। ਬਾਕੀ ਹਰ ਇੱਕ ਦੀ ਅਵੱਸਥਾ ਨੂੰ ਬਾਬਾ ਜਾਣਦੇ ਹਨ। ਸਰਵਿਸ ਦੇ ਨਾਲ ਫਿਰ ਗੁਣ ਵੀ ਚਾਹੀਦੇ ਹਨ। ਨਾ ਕ੍ਰੋਧ ਹੋਣਾ ਚਾਹੀਦਾ ਹੈ, ਨਾ ਕੋਈ ਉਲਟਾ – ਸੁਲਟਾ ਖਿਆਲ ਆਉਣਾ ਚਾਹੀਦਾ ਹੈ। ਵਿਕਾਰਾਂ ਦੀ ਕੋਈ ਬਿਮਾਰੀ ਨਾ ਹੋਵੇ। ਤੰਦਰੁਸਤੀ ਚੰਗੀ ਚਾਹੀਦੀ ਹੈ। ਜਿਨ੍ਹਾਂ ਵਿੱਚ ਵਿਕਾਰ ਘੱਟ ਹਨ ਬਾਬਾ ਕਹਿਣਗੇ ਇਹ ਤੰਦਰੁਸਤ ਹਨ। ਬਾਬਾ ਮਹਿਮਾ ਕਰਨਗੇ ਨਾ। ਗਾਇਆ ਵੀ ਹੋਇਆ ਹੈ – ਕੌਣ – ਕੌਣ ਚੰਗੇ ਮਹਾਰਥੀ ਹਨ। ਉਹਨਾਂ ਨੇ ਫਿਰ ਅਸੁਰ ਅਤੇ ਦੇਵਤਾਵਾਂ ਦੀ ਲੜਾਈ ਵਿਖਾਈ ਹੈ। ਦੇਵਤਾਵਾਂ ਦੀ ਜਿੱਤ ਹੋਈ। ਹੁਣ ਸਾਡੀ ਲੜਾਈ ਹੈ 5 ਵਿਕਾਰਾਂ ਰੂਪੀ ਅਸੁਰਾਂ ਨਾਲ। ਹੋਰ ਕਿਸੇ ਕਿਸਮ ਦੇ ਮਨੁੱਖ ਅਸੁਰ ਨਹੀਂ ਹੁੰਦੇ ਹਨ, ਜਿੰਨ੍ਹਾਂ ਵਿੱਚ ਅਸੁਰੀ ਸਵਭਾਵ ਹੈ, ਉਹਨਾਂ ਨੂੰ ਹੀ ਅਸੁਰ ਕਿਹਾ ਜਾਂਦਾ ਹੈ। ਨੰਬਰਵਨ ਆਸੁਰੀ ਸਵਭਾਵ ਹੈ ਕਾਮ ਦਾ, ਇਸਲਈ ਸੰਨਿਆਸੀ ਵੀ ਇਸਨੂੰ ਛੱਡ ਭੱਜਦੇ ਹਨ। ਇਨ੍ਹਾਂ ਆਸੁਰੀ ਅਵਗੁਣਾਂ ਨੂੰ ਛੱਡਣ ਵਿੱਚ ਮਿਹਨਤ ਲੱਗਦੀ ਹੈ। ਰਹਿਣਾ ਵੀ ਗ੍ਰਹਿਸਥ ਵਿੱਚ ਹੈ ਪਰ ਆਸੁਰੀ ਸਵਭਾਵ ਛੱਡਣਾ ਹੈ। ਪਵਿੱਤਰ ਬਣਨ ਨਾਲ ਮੁਕਤੀ ਜੀਵਨਮੁਕਤੀ ਮਿਲਦੀ ਹੈ ਕਿੰਨੀ ਭਾਰੀ ਪ੍ਰਾਪਤੀ ਹੈ। ਉਹ ਤਾਂ ਘਰਬਾਰ ਛੱਡ ਭੱਜ ਜਾਂਦੇ ਹਨ, ਪ੍ਰਾਪਤੀ ਕੁਝ ਨਹੀਂ ਹੈ । ਇਹਨਾਂ ਚਿੱਤਰਾਂ ਵਿੱਚ ਕਿੰਨੀਆਂ ਵਧੀਆ – ਵਧੀਆ ਗੱਲਾਂ ਸਮਝਣ ਦੀਆਂ ਹਨ। ਉਹ ਲੋਕ ਤਾਂ ਸਿਰਫ ਚਿੱਤਰਾਂ ਦਾ ਸ਼ੋ ਕਰਦੇ ਹਨ। ਸਿਰਫ ਚਿੱਤਰ ਵੇਖਣ ਲਈ ਕਿੰਨੇ ਜਾਂਦੇ ਹਨ। ਫਾਇਦਾ ਕੁਝ ਵੀ ਨਹੀਂ। ਇੱਥੇ ਇਹਨਾਂ ਚਿੱਤਰਾਂ ਵਿੱਚ ਕਿੰਨਾ ਗਿਆਨ ਹੈ, ਇਸ ਵਿੱਚ ਫਾਇਦਾ ਬਹੁਤ ਹੁੰਦਾ ਹੈ। ਇਸ ਵਿੱਚ ਆਰਟ ਆਦਿ ਦੀ ਕੋਈ ਗੱਲ ਨਹੀਂ। ਨਾ ਕੋਈ ਬਣਾਉਣ ਵਾਲਿਆਂ ਦੀ ਹੁਸ਼ਿਆਰੀ ਆਦਿ ਹੈ। ਉਹਨਾਂ ਦੇ ਨਾਮ ਤੇ ਚਿੱਤਰਾਂ ਤੇ ਲਿਖੇ ਹੋਏ ਹੁੰਦੇ ਹਨ। ਆਰਟਿਸਟ ਨੂੰ ਵੀ ਇਨਾਮ ਮਿਲਦਾ ਹੈ। ਕਈ ਇਨ੍ਹਾਂ ਸਮਝਦੇ ਹਨ ਕਿ ਹਾਂ ਬਾਪ ਨੂੰ ਤਾਂ ਜਰੂਰ ਯਾਦ ਕਰਨਾ ਚਾਹੀਦਾ ਹੈ। ਇਨਾਂ ਕਿਹਾ ਵੀ ਤਾਂ ਪ੍ਰਜਾ ਬਣੀ। ਪ੍ਰਜਾ ਤੇ ਅਥਾਹ ਬਣਨੀ ਹੈ। ਮੈਂ ਤਾਂ ਹਾਂ ਗਿਆਨ ਦਾ ਸਾਗਰ। ਇੱਕ ਬੂੰਦ ਵੀ ਕਿਸੇ ਨੂੰ ਮਿਲਣ ਨਾਲ ਸਵਰਗ ਵਿੱਚ ਆ ਹੀ ਜਾਣਗੇ।

ਤੁਸੀਂ ਸਮਝਦੇ ਹੋ ਪ੍ਰਦਰਸ਼ਨੀ, ਮੇਲੇ ਵਿੱਚ ਬਹੁਤਿਆਂ ਦਾ ਕਲਿਆਣ ਹੁੰਦਾ ਹੈ ਨਾ। ਤੁਹਾਡਾ ਵੀ ਕਲਿਆਣ ਹੋ ਰਿਹਾ ਹੈ। ਪਰ ਇਸ ਵਿੱਚ ਵੀ ਆਪਣਾ ਵਿਚਾਰ ਸਾਗਰ ਮੰਥਨ ਚਲਦਾ ਰਹੇ। ਸਮ੍ਰਿਤੀ ਵਿੱਚ ਲਿਆਉਂਦਾ ਰਹੇ ਤਾਂ ਬਹੁਤ ਫਾਇਦਾ ਹੋਵੇਗਾ। ਉਲਟੀ – ਸੁਲਟੀਆਂ ਗੱਲਾਂ ਤਾਂ ਇੱਕ ਕੰਨ ਨਾਲ ਸੁਣੋ ਦੂਸਰੇ ਤੋਂ ਕੱਢ ਦੇਣੀਆਂ ਚਾਹੀਦੀਆਂ ਹਨ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਬਹੁਤ ਵਧੀਆ ਗੱਲਾਂ ਸੁਣਾਉਂਦਾ ਹਾਂ। ਨੰਬਰਵਨ ਮੁਖ ਗੱਲ ਇੱਕ ਹੀ ਹੈ – ਕਿਸੇ ਨੂੰ ਵੀ ਬਾਪ ਦਾ ਪਰਿਚੈ ਦਵੋ। ਬਸ ਇੱਕ ਬਾਪ ਨੂੰ ਹੀ ਯਾਦ ਕਰੋ, ਉਹ ਹੀ ਸਭ ਕੁਝ ਹੈ। ਭਗਤੀ ਮਾਰਗ ਵਿੱਚ ਬਹੁਤ ਅਜਿਹੇ ਹੁੰਦੇ ਹਨ। ਬੋਲੋ, ਤੁਸੀਂ ਸਭ ਤਾਂ ਇਹ ਬਹੁਤ ਵਧੀਆ ਕਰਦੇ ਹੋ। ਅੰਗੁਲੀ ਨਾਲ ਇਸ਼ਾਰਾ ਕਰਦੇ ਹਨ। ਸਭ ਕੁਝ ਪਰਮਾਤਮਾ ਕਰਾਉਂਦੇ ਹਨ। ਉਹ ਸਭ ਦਾ ਕਲਿਆਣਕਾਰੀ ਉਪਰ ਰਹਿੰਦੇ ਹਨ। ਰਹਿੰਦੀਆਂ ਤਾਂ ਤੁਸੀਂ ਆਤਮਾਵਾਂ ਵੀ ਉੱਥੇ ਹੀ ਹੋ। ਉਹ ਸਾਰੀਆਂ ਗਿਆਨ ਦੀਆਂ ਗੱਲਾਂ ਹੁਣ ਹੀ ਤੁਸੀਂ ਸਮਝਦੇ ਹੋ।

ਬਾਪ ਕਹਿੰਦੇ ਹਨ ਬੱਚੇ, ਹੁਣ ਤੁਹਾਡਾ ਇਹ ਕਪੜਾ (ਸ਼ਰੀਰ) ਸੜ ਗਿਆ ਹੈ। ਸਤਿਯੁਗ ਤ੍ਰੇਤਾ ਵਿੱਚ ਕਿੰਨਾ ਵਧੀਆ ਕਪੜਾ ਸੀ। ਹੁਣ ਸੜਿਆ ਹੋਇਆ ਕਪੜਾ ਕਿਥੋਂ ਤੱਕ ਪਾਓਗੇ। ਪਰ ਕੋਈ ਵੀ ਸਮਝਦੇ ਨਹੀਂ ਹਨ। ਬਾਪ ਆਕੇ ਜਦੋਂ ਸਮਝਾਏ ਉਦੋਂ ਸਮਝਣ। ਹੁਣ ਤੁਸੀਂ ਬੱਚੇ ਸਮਝਦੇ ਹੋ – ਗਿਆਨ ਦੇਣ ਵਾਲਾ ਹੈ ਹੀ ਇੱਕ ਬਾਪ। ਉਹ ਹੈ ਸਾਗਰ। ਜੋ ਸਾਗਰ ਹਪ ਕਰ ਲੈਂਦੇ ਹਨ – ਉਹ ਹੀ ਵਿਜੇ ਮਾਲਾ ਦੇ ਦਾਣੇ ਬਣ ਜਾਂਦੇ ਹਨ। ਉਹ ਸਦੈਵ ਸਰਵਿਸ ਤੇ ਤਤਪਰ ਰਹਿੰਦੇ ਹਨ। ਬਾਬਾ ਆਏ ਹਨ ਬੱਚਿਆਂ ਨੂੰ ਪਾਵਨ ਬਣਾਉਣ, ਪਾਵਨ ਬਣਕੇ ਫਿਰ ਵਾਪਿਸ ਜਾਣਾ ਹੈ। ਜਿਥੋਂ ਆਏ ਹਾਂ ਫਿਰ ਉੱਥੇ ਹੀ ਜਾਵਾਂਗੇ ਨੰਬਰਵਾਰ। ਅੱਗੇ ਪਿੱਛੇ ਨਹੀਂ ਜਾ ਸਕਦੇ। ਨਾਟਕ ਵਿੱਚ ਐਕਟਰਸ ਦਾ ਐਕਟ ਟਾਈਮ ਤੇ ਹੁੰਦਾ ਹੈ ਨਾ। ਇਸ ਵਿੱਚ ਵੀ ਜੋ ਐਕਟਰਸ ਹਨ ਉਹ ਨੰਬਰਵਾਰ ਆਪਣੇ – ਆਪਣੇ ਸਮੇਂ ਤੇ ਆਉਂਦੇ ਜਾਣਗੇ। ਇਹ ਬੇਹੱਦ ਦਾ ਨਾਟਕ ਬਣਿਆ ਹੋਇਆ ਹੈ। ਬ੍ਰਹਮ ਵਿੱਚ ਆਤਮਾਵਾਂ ਬਿੰਦੀ ਰਹਿੰਦੀਆਂ ਹਨ। ਉੱਥੇ ਹੋਰ ਕੁਝ ਕੀ ਹੋਵੇਗਾ। ਕਿੱਥੇ ਇੱਕ ਆਤਮਾ ਬਿੰਦੀ, ਕਿੱਥੇ ਇਨਾਂ ਵੱਡਾ ਸ਼ਰੀਰ। ਆਤਮਾ ਕਿੰਨੀ ਥੋੜ੍ਹੀ ਜਗ੍ਹਾ ਲਵੇਗੀ। ਬ੍ਰਹਮ ਮਹਾਤਤ੍ਵ ਕਿੰਨਾਂ ਵੱਡਾ ਹੈ। ਜਿਵੇੰ ਪੋਲਾਰ ਦਾ ਐਂਡ ਨਹੀਂ, ਉਵੇਂ ਬ੍ਰਹਮ ਤਤ੍ਵ ਦੀ ਵੀ ਐਂਡ ਨਹੀਂ ਹੁੰਦੀ ਹੈ। ਕਿੰਨੀ ਕੋਸ਼ਿਸ਼ ਕਰਦੇ ਹਨ ਅੰਤ ਪਾਉਣ ਦੀ, ਪਰ ਪਾ ਨਹੀਂ ਸਕਦੇ, ਕਿੰਨਾਂ ਮੱਥਾ ਮਾਰਦੇ ਰਹਿੰਦੇ ਹਨ। ਪ੍ਰੰਤੂ ਕੋਈ ਚੀਜ਼ ਹੀ ਨਹੀਂ ਜਿਸਨੂੰ ਪਕੜਨ ਜਾਂ ਪਾਰ ਜਾਣ। ਸਾਇੰਸ ਦਾ ਘਮੰਡ ਕਿੰਨਾਂ ਹੈ। ਕੁਝ ਵੀ ਫਾਇਦਾ ਨਹੀਂ। ਸੁਣਿਆ ਹੈ ਨਾ ਆਕਾਸ਼ ਹੀ ਆਕਾਸ਼, ਪਾਤਾਲ ਹੀ ਪਾਤਾਲ। ਸਮਝਦੇ ਹਨ। ਮੂਨ ਤੇ ਦੁਨੀਆਂ ਹੋਵੇਗੀ। ਉਹ ਵੀ ਡਰਾਮੇ ਵਿੱਚ ਉਨ੍ਹਾਂ ਦਾ ਪਾਰਟ ਹੈ। ਫਾਇਦਾ ਕੁਝ ਨਹੀਂ। ਬਾਪ ਤੇ ਆਕੇ ਸਾਨੂੰ ਵਿਸ਼ਵ ਦਾ ਮਾਲਿਕ ਬਨਾਉਂਦੇ ਹਨ। ਕਿੰਨਾਂ ਫਾਇਦਾ ਹੈ। ਬਾਕੀ ਮੂਨ ਤੇ ਜਾਵੋ, ਛੂ ਮੰਤਰ ਨਾਲ ਭੂਤ ਆਦਿ ਕਢੋ…ਇਸ ਤੋਂ ਫਾਇਦਾ ਕੀ। ਹੁਣ ਤਾਂ ਅਸੀਂ ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਲੈਂਦੇ ਹਾਂ। ਕਲਪ – ਕਲਪ ਲੈਂਦੇ ਆਏ ਹਾਂ। ਵਰਲਡ ਦੀ ਹਿਸਟ੍ਰੀ – ਜੋਗ੍ਰਾਫੀ ਰਪੀਟ ਹੁੰਦੀ ਹੈ। ਇਹ ਚੱਕਰ ਫਿਰਦਾ ਰਹਿੰਦਾ ਹੈ। ਦੁਨੀਆਂ ਵਿੱਚ ਪਹਿਲਾਂ ਸਿਰ੍ਫ ਭਾਰਤ ਹੀ ਸੀ। ਭਾਰਤਵਾਸੀ ਹੀ ਵਿਸ਼ਵ ਦੇ ਮਾਲਿਕ ਸਨ। ਉੱਥੇ ਦੇਵਤਾਵਾਂ ਨੂੰ ਕਿਸੇ ਖੰਡ ਦਾ ਪਤਾ ਨਹੀਂ ਰਹਿੰਦਾ। ਇਹ ਤੇ ਬਾਦ ਵਿੱਚ ਵਾਧੇ ਨੂੰ ਪਾਉਂਦੇ ਹਨ। ਨਵੇਂ – ਨਵੇਂ ਧਰਮ ਸਥਾਪਕ ਆਕੇ ਆਪਣਾ – ਆਪਣਾ ਧਰਮ ਸਥਾਪਨ ਕਰਦੇ ਹਨ। ਬਾਕੀ ਇਹ ਕੋਈ ਸਦਗਤੀ ਤਾਂ ਨਹੀਂ ਕਰਦੇ ਹਨ, ਸਿਰਫ਼ ਧਰਮ ਸਥਾਪਨ ਕਰਦੇ ਹਨ। ਉਨ੍ਹਾਂ ਦਾ ਕੀ ਗਾਇਨ ਹੋਵੇਗਾ! ਮੁਕਤੀਧਾਮ ਤੋਂ ਆਉਂਦੇ ਹਨ ਪਾਰਟ ਵਜਾਉਣ। ਮਨੁੱਖ ਕਹਿੰਦੇ ਹਨ ਮੋਖਸ਼ ਵਿੱਚ ਬੈਠੇ ਰਹੀਏ। ਇਸ ਆਵਾਗਮਨ ਦੇ ਚੱਕਰ ਵਿੱਚ ਆਈਏ ਹੀ ਕਿਉਂ! ਪਰ ਇਸ ਵਿੱਚ ਤੇ ਆਉਣਾ ਹੀ ਹੈ। ਪੁਨਰਜਨਮ ਲੈਣਾ ਹੀ ਹੈ, ਫਿਰ ਵਾਪਿਸ ਜਾਣਾ ਹੈ। ਇਹ ਬਣਿਆ – ਬਣਾਇਆ ਡਰਾਮਾ ਦਾ ਚੱਕਰ ਹੈ। ਲੱਖਾਂ ਵਰ੍ਹਿਆਂ ਦਾ ਡਰਾਮਾ ਤੇ ਕੋਈ ਹੁੰਦਾ ਹੀ ਨਹੀਂ। ਇਹ ਤੇ ਨੈਚੁਰਲ ਅਨਾਦਿ ਡਰਾਮਾ ਹੈ, ਇਸਨੂੰ ਕਿਹਾ ਜਾਂਦਾ ਹੈ। ਈਸ਼ਵਰੀਏ ਕੁਦਰਤ। ਰਚਤਾ ਅਤੇ ਰਚਨਾ ਦੀ ਜੋ ਕੁਦਰਤ ਹੈ – ਉਸਨੂੰ ਜਾਣਨਾ ਹੁੰਦਾ ਹੈ। ਅਜਿਹਾ ਕੋਈ ਮਨੁੱਖ ਨਹੀਂ ਜੋ ਬੈਠ ਕੇ ਪੁਰਸ਼ਾਰਥ ਕਰੇ – ਸ੍ਰਿਸ਼ਟੀ ਚੱਕਰ ਨੂੰ ਜਾਨਣ ਦੀ। ਇਹ ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ, ਇਹ ਖਿਆਲ ਕਰਨਾ ਆਵੇਗਾ ਹੀ ਨਹੀਂ। ਸਭ ਤੋਂ ਪੁਰਾਣੇ ਤੋਂ ਪੁਰਾਣਾ ਚਿੱਤ੍ਰ ਹੈ ਸ਼ਿਵਲਿੰਗ ਦਾ। ਖੁਦਾ ਆਇਆ ਹੋਇਆ ਹੈ ਫਿਰ ਉਸਦਾ ਯਾਦਗਰ ਬਨਾਉਂਦੇ ਹਨ। ਪਹਿਲੇ ਜਦੋਂ ਭਗਤੀ ਸ਼ੁਰੂ ਹੁੰਦੀ ਹੈ ਤਾਂ ਹੀਰੇ ਦਾ ਲਿੰਗ ਬਨਾਉਂਦੇ ਹਨ। ਫਿਰ ਜਦੋਂ ਭਗਤੀ ਰਜੋ ਤਮੋ ਹੋ ਜਾਂਦੀ ਹੈ ਤਾਂ ਪੱਥਰ ਦਾ ਵੀ ਬਨਾਉਂਦੇ ਹਨ। ਸ਼ਿਵਬਾਬਾ ਤੇ ਹੀਰਿਆਂ ਦਾ ਨਹੀਂ ਹੈ। ਉਹ ਤੇ ਇੱਕ ਬਿੰਦੀ ਹੈ, ਪੂਜਾ ਦੇ ਲਈ ਵੱਡੀ ਬਨਾਉਂਦੇ ਹਨ। ਸਮਝਦੇ ਹਨ ਅਸੀਂ ਹੀਰੇ ਦਾ ਸ਼ਿਵਲਿੰਗ ਬਣਾਈਏ। ਸੋਮਨਾਥ ਦੇ ਇੰਨੇ ਵੱਡੇ ਮੰਦਿਰ ਵਿੱਚ ਇੱਕ ਬਿੰਦੀ ਰੱਖਣ ਤਾਂ ਸਮਝ ਵੀ ਨਾ ਆਵੇ। ਬਾਪ ਸਮਝਾਉਂਦੇ ਹਨ – ਭਗਤੀਮਾਰਗ ਵਿੱਚ ਕੀ – ਕੀ ਹੁੰਦਾ ਹੈ। ਸਾਇੰਸ ਵਾਲੇ ਇਨਵੈਂਸ਼ਨ ਕਰਦੇ ਰਹਿੰਦੇ ਹਨ। ਚੰਗੀਆਂ – ਚੰਗੀਆਂ ਚੀਜ਼ਾਂ ਕੱਡਦੇ ਰਹਿੰਦੇ ਹਨ। ਵਿਨਾਸ਼ ਦੇ ਲਈ ਵੀ ਕੱਡਦੇ ਰਹਿੰਦੇ ਹਨ। ਪਹਿਲੋਂ ਬਿਜਲੀ ਥੋੜ੍ਹੀ ਹੀ ਸੀ। ਮਿੱਟੀ ਦਾ ਦੀਵਾ ਜਗਾਉਂਦੇ ਸਨ।

ਬਾਪ ਸਮਝਾਉਂਦੇ ਹਨ ਮਿੱਠੇ – ਮਿੱਠੇ ਬੱਚਿਓ ਥੋੜ੍ਹੇ ਵਿੱਚ ਰਾਜ਼ੀ ਨਾ ਹੋ ਜਾਵੋ। ਚੰਗੀ ਤਰ੍ਹਾਂ ਧਾਰਨ ਕਰ ਸਾਗਰ ਨੂੰ ਹਪ ਕਰੋ। ਜੋ ਚੰਗੀ ਸਰਵਿਸ ਕਰਨਗੇ ਤਾਂ ਪਦਵੀ ਵੀ ਚੰਗੀ ਪਾਉਣਗੇ। ਸਾਰਾ ਦਿਨ ਖੁਸ਼ੀ ਦਾ ਪਾਰਾ ਚੜ੍ਹਿਆ ਰਹਿਣਾ ਚਾਹੀਦਾ ਹੈ। ਇਹ ਤੇ ਛੀ – ਛੀ ਦੁਨੀਆਂ ਹੈ। ਹੁਣ ਇਥੋਂ ਜਾਣਗੇ। ਪੁਰਾਣੀ ਦੁਨੀਆਂ ਤਾਂ ਖਤਮ ਹੋਣੀ ਹੀ ਹੈ। ਤਿਆਰੀਆਂ ਹੋ ਰਹੀਆਂ।ਹਨ। ਬਾਕੀ ਥੋੜ੍ਹੇ ਦਿਨ ਹਨ, ਇਸ ਵਿੱਚ ਵੀ ਕਿੰਨੀ ਸਰਵਿਸ ਕਰਨੀ ਹੈ। ਸਾਰੇ ਭਾਰਤ ਵਿੱਚ ਤੇ ਕੀ ਵਿਲਾਇਤ ਵਿੱਚ ਵੀ ਸਭ ਪਾਸੇ ਚੱਕਰ ਲਗਾਉਣਾ ਹੈ। ਅਖਬਾਰਾਂ ਦਵਾਰਾ ਵਿਲਾਇਤ ਦੇ ਕੋਣੇ – ਕੋਣੇ ਤੱਕ ਵੀ ਪਤਾ ਲੱਗ ਜਾਣਾ ਹੈ। ਇਸ ਸੀੜੀ ਆਦਿ ਤੋਂ ਝੱਟ ਸਮਝ ਜਾਣਗੇ। ਬਾਪ ਆਉਂਦਾ ਹੀ ਹੈ ਬੱਚਿਆਂ ਨੂੰ ਫਿਰ ਤੋਂ ਸਵਰਗਵਾਸੀ ਬਣਾਉਣ। ਬਰੋਬਰ ਲਕਸ਼ਮੀ – ਨਰਾਇਣ ਭਾਰਤ ਵਿੱਚ ਹੀ ਰਾਜ ਕਰਕੇ ਗਏ ਹਨ। ਮਹਿਮਾ ਤਾਂ ਬਹੁਤ ਕਰਦੇ ਹਨ ਕਿ ਭਾਰਤ ਪ੍ਰਚੀਨ ਦੇਸ਼ ਹੈ। ਬਹੁਤ ਮਹਿਮਾ ਕਰਦੇ ਹਨ ਕਿ ਭਾਰਤ ਅਜਿਹਾ ਸੀ, ਭਾਰਤ ਵਿੱਚ ਅਜਿਹੀਆਂ ਪਵਿੱਤਰ ਦੇਵੀਆਂ ਸਨ। ਤੁਸੀਂ ਜਾਣਦੇ ਹੋ ਅਸੀਂ ਬਾਪ ਤੋਂ 21 ਜਨਮਾਂ ਦੀ ਪ੍ਰਾਲਬੱਧ ਪਾਉਂਦੇ ਹਾਂ। ਬਾਪ ਬਿਲਕੁਲ ਸਿਮਪਲ ਪੜ੍ਹਾਉਂਦੇ ਹਨ। ਵਿਖਾਉਂਦੇ ਹਨ ਦ੍ਰੋਪਦੀ ਦੇ ਪੈਰ ਦਬਾਏ, ਉਹ ਵੀ ਕੁਝ ਹੈ ਨਹੀਂ। ਇਹ ਤਾਂ ਬਾਬਾ ਕਹਿੰਦੇ ਹਨ ਬੱਚੇ ਭਗਤੀਮਾਰਗ ਵਿੱਚ ਧੱਕੇ ਖਾਕੇ ਥੱਕ ਗਏ ਹੋ। ਹੁਣ ਅਸੀਂ ਤੁਹਾਡੀ ਥਕਾਨ ਦੂਰ ਕਰਦੇ ਹਾਂ, ਤੁਸੀਂ ਧੱਕੇ ਖਾ – ਖਾ ਕੇ ਪਤਿਤ ਬਣ ਪਏ ਹੋ। ਬਾਪ ਕਹਿੰਦੇ ਹਨ – ਮੈਂ ਤੁਹਾਡੀ ਥੱਕਾਨ ਦੂਰ ਕਰ ਰਿਹਾ ਹਾਂ। ਫਿਰ ਕਦੇ ਦੁੱਖ ਨਹੀਂ ਵੇਖੋਗੇ। ਜ਼ਰਾ ਵੀ ਦੁਖ ਦਾ ਨਾਮ ਨਹੀਂ ਹੋਵੇਗਾ। ਬਾਕੀ ਪੁਰਸ਼ਾਰਥ ਕਰ ਉੱਚ ਪਦਵੀ ਪਾਉਣੀ ਹੈ। ਅੱਛਾ ਪਦਵੀ ਪਾਓਗੇ ਤਾਂ ਕਹਾਂਗੇ ਨਾ – ਇਸਨੇ ਪਾਸਟ ਜਨਮ ਵਿੱਚ ਚੰਗੇ ਕਰਮ ਕੀਤੇ ਹਨ। ਗਾਇਨ ਤਾਂ ਹੁੰਦਾ ਹੈ ਨਾ। ਪਰੰਤੂ ਕੋਈ ਜਾਣਦੇ ਨਹੀਂ ਹਨ ਕਿ ਇਨ੍ਹਾਂ ਨੇ ਕਦੋਂ ਪੁਰਸ਼ਾਰਥ ਕਰ ਇਹ ਪਦਵੀ ਪਾਈ! ਹੁਣ ਬਾਪ ਤੁਹਾਨੂੰ ਅਜਿਹੇ ਕਰਮ ਸਿਖਾਉਂਦੇ ਹਨ। ਤੁਹਾਨੂੰ ਵੀ ਕਹਿੰਦੇ ਹਨ ਚੰਗੇ ਕਰਮ ਕਰ ਉੱਚ ਪਦਵੀ ਪਾਓ। ਇੱਥੇ ਮਨੁੱਖ ਦੇ ਕਰਮ ਵਿਕਰਮ ਹੁੰਦੇ ਹਨ। ਉੱਥੇ ਤੇ ਹੈ ਹੀ ਸਵਰਗ। ਕਰਮ ਅਕਰਮ ਹੁੰਦੇ ਹਨ। ਉੱਥੇ ਇਹ ਗਿਆਨ ਰਹਿੰਦਾ ਨਹੀਂ ਹੈ। ਬਾਪ ਕਹਿੰਦੇ ਹਨ – ਕਰਮਾਂ ਦੀ ਗਤੀ ਮੈਂ ਜਾਣਦਾ ਹਾਂ। ਇਸ ਵੇਲੇ ਜੋ ਚੰਗਾ ਕਰਮ ਕਰਨਗੇ ਉਹ ਫ਼ਲ ਵੀ ਚੰਗਾ ਪਾਉਣਗੇ। ਇਹ ਕਰਮਸ਼ੇਤਰ ਹੈ। ਕਈ ਬਹੁਤ ਚੰਗੇ ਕਰਮ ਕਰਦੇ ਹਨ। ਕਈ ਹਨ ਜਿੰਨ੍ਹਾਂ ਨੂੰ ਸਰਵਿਸ ਦੀ ਹੀ ਤਾਤ ਲੱਗੀ ਰਹਿੰਦੀ ਹੈ। ਪੁੱਛਦੇ ਹਨ ਬਾਬਾ ਸਾਡੇ ਵਿੱਚ ਕੋਈ ਖਾਮੀ ਹੈ ਕੀ? ਨਹੀਂ, ਸਰਵਿਸ ਤਾਂ ਜਿੰਨੀ ਕਰ ਸਕਾਂਗੇ ਉਤਨੀ ਕਰਾਂਗੇ। ਸਰਵਿਸ ਵਾਧੇ ਨੂੰ ਪਾਉਂਦੀ ਰਹੇਗੀ। ਸਰਵਿਸ ਕਰਨ ਵਾਲੇ ਵੀ ਨਿਕਲਦੇ ਜਾਣਗੇ। ਦਿਲ ਵਿੱਚ ਆਥਤ ਹੈ – ਬਾਕੀ ਥੋੜ੍ਹੇ ਰੋਜ਼ ਹਨ। ਹੁਣ ਅਜਿਹਾ ਪੁਰਸ਼ਾਰਥ ਕਰੀਏ ਜੋ ਉੱਥੇ ਵੀ ਉੱਚ ਪਦਵੀ ਪਾਈਏ। ਬਾਬਾ ਇਹ ਗਿਆਨ ਘਾਸ ਖਿਲਾਉਂਦੇ ਹਨ, ਕਹਿੰਦੇ ਹਨ ਉਗਾਰਦੇ ਰਹੋ ਤਾਂ ਧਾਰਨਾ ਪੱਕੀ ਹੋ ਜਾਵੇ। ਖੁਸ਼ੀ ਦਾ ਪਾਰਾ ਵੀ ਚੜ੍ਹੇ। ਬਹੁਤ ਸਰਵਿਸ ਕਰਨੀ ਹੈ, ਬਹੁਤਿਆਂ ਨੂੰ ਪੈਗਾਮ ਦੇਣਾ ਹੈ। ਤੁਸੀਂ ਪੈਗੰਬਰ ਦੇ ਬੱਚੇ ਪੈਗੰਬਰ ਹੋ। ਇੱਕ ਦਿਨ ਵੱਡੇ ਅਖਬਾਰਾਂ ਵਿੱਚ ਵੀ ਤੁਹਾਡੇ ਚਿੱਤਰ ਪੈਣਗੇ। ਵਿਲਾਇਤ ਤੱਕ ਤੇ ਅਖਬਾਰਾਂ ਜਾਂਦੀਆਂ ਹਨ ਨਾ। ਚਿੱਤਰਾਂ ਨਾਲ ਸਮਝ ਜਾਣਗੇ, ਇਹ ਨਾਲੇਜ ਤਾਂ ਗੌਡ ਫਾਦਰ ਦੀ ਹੈ। ਬਾਕੀ ਮਿਹਨਤ ਹੈ ਮਨਮਨਾਭਵ ਹੋਣ ਦੀ। ਉਹ ਭਾਰਤਵਾਸੀ ਹੀ ਮਿਹਨਤ ਕਰਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਬਾਪ ਜੋ ਚੰਗੀਆਂ – ਚੰਗੀਆਂ ਗੱਲਾਂ ਸੁਨਾਉਂਦੇ ਹਨ, ਉਨਾਂ ਤੇ ਵਿਚਾਰ ਸਾਗਰ ਮੰਥਨ ਕਰ ਬਹੁਤਿਆਂ ਦਾ ਕਲਿਆਣਕਾਰੀ ਬਣਨਾ ਹੈ। ਉਲਟੀ – ਸੁਲਟੀ ਗੱਲਾਂ ਇੱਕ ਕੰਨ ਤੋਂ ਸੁਣ ਦੂਜੇ ਤੋਂ ਕੱਢ ਦੇਣੀਆਂ ਹਨ।

2. ਕੋਈ ਵੀ ਆਸੁਰੀ ਸਵਭਾਵ ਹੈ ਤਾਂ ਉਸਨੂੰ ਛੱਡਣਾ ਹੈ। ਬਾਪ ਜੋ ਗਿਆਨ ਘਾਸ ਖਿਲਾਉਂਦੇ ਹਨ ਉਸਨੂੰ ਉਗਾਰਦੇ ਰਹਿਣਾ ਹੈ।

ਵਰਦਾਨ:-

ਤੁਸੀਂ ਹੋਲੀ ਹੰਸਾਂ ਦਾ ਸ੍ਵਰੂਪ ਹੈ ਪਵਿੱਤਰ ਅਤੇ ਕਰਤਵਿਆ ਹੈ ਸਦੈਵ ਗੁਣ ਰੂਪੀ ਮੋਤੀ ਚੁਣਨਾ। ਅਵਗੁਣ ਰੂਪੀ ਕੰਕੜ ਕਦੇ ਵੀ ਬੁੱਧੀ ਵਿੱਚ ਸਵੀਕਾਰ ਨਾ ਹੋਣ। ਲੇਕਿਨ ਇਸ ਕਰਤਵਿਆ ਨੂੰ ਪਾਲਣ ਕਰਨ ਦੇ ਲਈ ਸਦੈਵ ਇੱਕ ਆਗਿਆ ਯਾਦ ਰਹੇ ਕਿ ਨਾ ਬੁਰਾ ਸੋਚਣਾ ਹੈ, ਨਾ ਬੁਰਾ ਸੁਣਨਾ ਹੈ, ਨਾ ਬੁਰਾ ਵੇਖਣਾ ਹੈ, ਨਾ ਬੁਰਾ ਬੋਲਣਾ ਹੈ… ਜੋ ਇਸ ਆਗਿਆ ਨੂੰ ਸਦਾ ਸਮ੍ਰਿਤੀ ਵਿੱਚ ਰੱਖਦੇ ਹਨ ਉਹ ਸਦਾ ਸਾਗਰ ਦੇ ਕਿਨਾਰੇ ਤੇ ਰਹਿੰਦੇ ਹਨ। ਹੰਸਾਂ ਦਾ ਠਿਕਾਣਾ ਹੈ ਹੀ ਸਾਗਰ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top