27 May 2022 Punjabi Murli Today | Brahma Kumaris

Read and Listen today’s Gyan Murli in Punjabi 

26 May 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਵਿਚਾਰ ਸਾਗਰ ਮੰਥਨ ਕਰ ਭਾਰਤ ਦੀ ਹਿਸਟ੍ਰੀ - ਜੋਗ੍ਰਾਫੀ ਅਤੇ ਨਵੀਂ ਦੁਨੀਆਂ ਦਾ ਸੰਵਤ ਸਿੱਧ ਕਰਕੇ ਦੱਸੋ ਤਾਂ ਕਲਪ ਦੀ ਉਮਰ ਸਿੱਧ ਹੋ ਜਾਵੇਗੀ"।

ਪ੍ਰਸ਼ਨ: -

ਤੁਸੀਂ ਬੱਚਿਆਂ ਨੂੰ ਹੁਣ ਕਿਹੜੀ ਧੁੰਨ ਲੱਗੀ ਹੋਈ ਹੈ ਜੋ ਮਨੁੱਖਾਂ ਤੋਂ ਵੱਖ ਹੈ?

ਉੱਤਰ:-

ਤੁਹਾਨੂੰ ਧੁੰਨ ਹੈ ਕਿ ਵਿਸ਼ਵ ਦਾ ਬੇੜਾ ਜੋ ਡੁੱਬਿਆ ਹੋਇਆ ਹੈ ਉਸਨੂੰ ਅਸੀਂ ਸੇਲਵੇਜ਼ ਕਰੀਏ। ਸਭ ਨੂੰ ਸੱਚੀ – ਸੱਚੀ ਸਤ ਨਰਾਇਣ ਦੀ ਕਥਾ ਅਤੇ ਅਮਰਕਥਾ ਸੁਣਾਈਏ ਜਿਸ ਨਾਲ ਸਭ ਦੀ ਉੱਨਤੀ ਹੋਵੇ। ਇੰਨੇ ਵੱਡੇ – ਵੱਡੇ ਮਹਿਲ, ਬਿਜਲੀ ਆਦਿ ਸਭ ਕੁਝ ਹੈ ਪਰ ਉਨ੍ਹਾਂਨੂੰ ਇਹ ਪਤਾ ਨਹੀਂ ਹੈ ਕਿ ਇਹ ਸਭ ਅਰਟੀਫਿਸ਼ਲ ਝੂਠੀ ਉੱਨਤੀ ਹੈ। ਸੱਚੀ ਉੱਨਤੀ ਤਾਂ ਸਤਿਯੁਗ ਵਿੱਚ ਸੀ, ਜੋ ਹੁਣ ਬਾਪ ਆਕੇ ਕਰਦੇ ਹਨ।

ਗੀਤ:-

ਆਖਿਰ ਵਹ ਦਿਨ ਆਇਆ ਆਜ…

ਓਮ ਸ਼ਾਂਤੀ ਗ਼ਰੀਬ ਨਿਵਾਜ਼ ਆਇਆ ਤਾਂ ਸਹੀ, ਪਰ ਕੋਈ ਸਹੀ ਤਿਥੀ ਤਾਰੀਖ ਨਹੀਂ ਲਿਖਦੇ ਹਨ। ਕੋਈ ਡੇਟ, ਸੰਵਤ ਤਾਂ ਹੋਣਾ ਚਾਹੀਦਾ ਹੈ ਨਾ। ਜਿਵੇਂ ਦੱਸਦੇ ਹਨ ਕਿ ਅੱਜ ਫਲਾਣੀ ਤਾਰੀਖ, ਫਲਾਨਾ ਮਹੀਨਾ, ਫਲਾਨਾ ਸੰਵਤ ਹੈ। ਗ਼ਰੀਬ ਨਿਵਾਜ਼ ਕਦੋ ਆਇਆ? ਇਹ ਲਿਖਿਆ ਨਹੀਂ ਹੈ। ਜਿਵੇਂ ਲਕਸ਼ਮੀ – ਨਾਰਾਇਣ ਸਤਿਯੁਗ ਆਦਿ ਵਿੱਚ ਸਨ ਉਨ੍ਹਾਂ ਦਾ ਵੀ ਸੰਵਤ ਹੋਣਾ ਚਾਹੀਦਾ ਹੈ। ਇਨ੍ਹਾਂ ਦਾ ਫਲਾਨੇ ਸੰਵਤ ਵਿੱਚ ਰਾਜ ਸੀ। ਲਕਸ਼ਮੀ – ਨਾਰਾਇਣ ਦਾ ਵੀ ਸੰਵਤ ਹੈ ਅਤੇ ਹੋਰ ਵੀ ਸਭ ਦੇ ਆਪਣੇ – ਆਪਣੇ ਸੰਵਤ ਹਨ। ਗੁਰੂ ਨਾਨਕ ਦਾ ਵੀ ਲਿਖਿਆ ਹੋਵੇਗਾ ਕਿ ਫਲਾਨੇ ਸੰਵਤ ਵਿੱਚ ਜਨਮ ਲਿਆ। ਸੰਵਤ ਬਿਨਾਂ ਪਤਾ ਨਹੀਂ ਚਲਦਾ। ਇਹ ਲਕਸ਼ਮੀ – ਨਾਰਾਇਣ ਭਾਰਤ ਵਿੱਚ ਰਾਜ ਕਰਦੇ ਸਨ, ਤਾਂ ਜਰੂਰ ਸੰਵਤ ਹੋਣਾ ਚਾਹੀਦਾ ਹੈ, ਇਨ੍ਹਾਂ ਦਾ ਸੰਵਤ ਮਾਨਾ ਸਵਰਗ ਦਾ ਸੰਵਤ। ਲਕਸ਼ਮੀ – ਨਾਰਾਇਣ ਨੇ ਸਤਿਯੁਗ ਵਿੱਚ ਰਾਜ ਕੀਤਾ, ਕਿਸ ਸੰਵਤ ਤੋੰ ਕਿਸ ਸੰਵਤ ਤੱਕ ਕਹੀਏ, ਤਾਂ ਵੀ 5 ਹਜਾਰ ਵਰ੍ਹੇ ਹੀ ਕਹਾਂਗੇ। ਗੀਤਾ ਜਯੰਤੀ ਦਾ ਥੋੜ੍ਹਾ ਫਰਕ ਕਰਨਾ ਪੈਂਦਾ ਹੈ। ਸ਼ਿਵਜਯੰਤੀ ਅਤੇ ਗੀਤਾ ਜਯੰਤੀ ਵਿੱਚ ਫਰਕ ਨਹੀਂ ਹੈ। ਕ੍ਰਿਸ਼ਨ ਜਯੰਤੀ ਦਾ ਫਰਕ ਪਵੇਗਾ। ਲਕਸ਼ਮੀ – ਨਾਰਾਇਣ ਦਾ ਉਹ ਹੀ ਸੰਵਤ ਲਿਖਣਾ ਹੋਵੇਗਾ। ਉਹ ਵੀ ਵਿਚਾਰ ਸਾਗਰ ਮੰਥਨ ਕਰਨਾ ਹੁੰਦਾ ਹੈ। ਪਬਲਿਕ ਨੂੰ ਇਹ ਕਿਵੇਂ ਦੱਸੀਏ। ਲਕਸ਼ਮੀ – ਨਾਰਾਇਣ ਦਾ ਕਿਉਂ ਨਹੀਂ ਸੰਵਤ ਵਿਖਾਉਂਦੇ ਹਨ। ਵਿਕਰਮ ਸੰਵਤ ਵਿਖਾਉਂਦੇ ਹਨ, ਬਾਕੀ ਵਿਕਰਮਾਜੀਤ ਸੰਵਤ ਕਿਥੇ! ਹੁਣ ਤੁਸੀਂ ਬੱਚਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ। ਭਾਰਤ ਦੀ ਹਿਸਟ੍ਰੀ -ਜੋਗ੍ਰਾਫੀ ਨਵੀਂ ਦੁਨੀਆਂ ਦਾ ਸੰਵਤ ਵੀ ਵਿਖਾਉਣਾ ਚਾਹੀਦਾ ਹੈ। ਨਵੀਂ ਦੁਨੀਆਂ ਵਿੱਚ ਰਾਜ ਸੀ ਆਦਿ ਸਨਾਤਨ ਦੇਵੀ – ਦੇਵਤਾਵਾਂ ਦਾ, ਤਾਂ ਉਨ੍ਹਾਂ ਦਾ ਸੰਵਤ ਵੀ ਕਹਾਂਗੇ। ਹਿਸਾਬ ਕਰਾਂਗੇ ਤਾਂ ਉਨ੍ਹਾਂਨੂੰ 5 ਹਜਾਰ ਵਰ੍ਹੇ ਹੋਇਆ। ਇਹ ਸਿੱਧ ਕਰ ਦੱਸਣ ਨਾਲ ਕਲਪ ਦੀ ਆਯੂ ਸਿੱਧ ਹੋ ਜਾਵੇਗੀ ਅਤੇ ਲੱਖਾਂ ਵਰ੍ਹੇ ਜੋ ਲਿਖਿਆ ਹੈ ਉਹ ਝੂਠਾ ਹੋ ਜਾਵੇਗਾ। ਇਹ ਗੱਲਾਂ ਬਾਪ ਆਕੇ ਸਮਝਾਉਂਦੇ ਹਨ। ਜੋ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਹੈ, ਸ੍ਰਿਸ਼ਟੀ ਦੇ ਆਦਿ ਮੱਧ ਅੰਤ ਨੂੰ ਜਾਨਣ ਵਾਲਾ ਹੈ। ਲਕਸ਼ਮੀ – ਨਰਾਇਣ ਦੀ ਡੀਨੇਸਟੀ ਨੂੰ 5 ਹਜ਼ਾਰ ਵਰ੍ਹੇ ਹੋਏ ਅਤੇ 3750 ਵਰ੍ਹੇ ਹੋਏ ਰਾਮ – ਸੀਤਾ ਨੂੰ, ਫਿਰ ਅੱਗੇ ਉਨ੍ਹਾਂ ਦੀ ਡੀਨੇਸਟੀ ਚੱਲੀ। ਫਿਰ ਵਿਕਰਮ ਸੰਵਤ ਸ਼ੁਰੂ ਹੁੰਦਾ ਹੈ। ਵਿਕਰਮ ਰਾਜਾ ਦਾ ਜੋ ਸੰਵਤ ਹੈ ਉਹ ਵੀ ਰਾਈਟ ਨਹੀਂ ਹੈ, ਵਿਚੋਂ ਦੀ ਕੁਝ ਵਰ੍ਹੇ ਗੁੰਮ ਹਨ। ਹੋਣਾ ਚਾਹੀਦਾ 2500 ਵਰ੍ਹੇ। ਇਸਲਾਮੀ, ਬੋਧੀ ਦਾ ਵੀ ਥੋੜ੍ਹਾ ਸਮੇਂ ਪਿੱਛੋਂ ਸ਼ੁਰੂ ਹੁੰਦਾ ਹੈ। ਇਨ੍ਹਾਂ ਨੇ ਦੋ ਹਜ਼ਾਰ ਵਰ੍ਹੇ ਤੋਂ ਆਪਣਾ ਸੰਵਤ ਦਿੱਤਾ ਹੈ।

ਤੁਸੀਂ ਜਾਣਦੇ ਹੋ ਅਸੀਂ ਸਾਰੇ ਦੇਵੀ – ਦੇਵਤਾ ਸੀ, ਜੋ ਚੱਕਰ ਲਗਾਕੇ ਹੁਣ ਬ੍ਰਾਹਮਣ ਬਣੇ ਹਾਂ। ਇਹ ਹਿਸਟ੍ਰੀ – ਜੋਗ੍ਰਾਫੀ ਚੰਗੀ ਤਰ੍ਹਾਂ ਸਮਝਾਉਣੀ ਹੈ। ਬ੍ਰਾਹਮਣ ਤੋਂ ਫਿਰ ਦੇਵਤਾ ਬਣਦੇ ਹਨ। ਹਿਸਟ੍ਰੀ – ਜੋਗ੍ਰਾਫੀ ਸਮਝਦੇ ਹੋ ਤਾਂ ਸੰਵਤ ਵੀ ਸਮਝਣਾ ਪਵੇ। ਸੀੜੀ ਦੇ ਚਿੱਤਰ ਵਿੱਚ ਸੰਵਤ ਲਿਖਿਆ ਹੋਇਆ ਹੈ। ਭਾਰਤ ਦਾ ਸੰਵਤ ਹੀ ਗੁੰਮ ਹੋ ਗਿਆ ਹੈ। ਜੋ ਪੂਜੀਏ ਸਨ, ਉਨ੍ਹਾਂ ਦਾ ਸੰਵਤ ਹੀ ਗੁੰਮ ਕਰ ਦਿੱਤਾ ਹੈ। ਪੁਜਾਰੀਆਂ ਦਾ ਸੰਵਤ ਸ਼ੁਰੂ ਹੋ ਗਿਆ ਹੈ। ਵੇਖੋ, ਅਸ਼ੋਕ ਪਿਲਰ ਕਹਿੰਦੇ ਹਨ। ਦਵਾਪਰ ਵਿੱਚ ਅਸ਼ੋਕ (ਸ਼ੋਕ ਰਹਿਤ) ਤਾਂ ਕੋਈ ਹੈ ਨਹੀਂ। ਅਸ਼ੋਕ ਪਿਲਰ ਤਾਂ ਅਧਾਕਲਪ ਸਤਿਯੁਗ ਤ੍ਰੇਤਾ ਤੱਕ ਚਲਦਾ ਹੈ। ਉਨ੍ਹਾਂ ਦੀ ਇਹ ਮਹਿਮਾ ਹੈ। ਸ਼ੋਕ ਪਿਲਰ ਦੀ ਮਹਿਮਾ ਨਹੀਂ ਹੈ। ਇੱਥੇ ਤਾਂ ਦੁਖ ਹੀ ਦੁਖ ਹੈ। ਅਸ਼ੋਕਾ ਹੋਟਲ ਨਾਮ ਰੱਖਿਆ ਹੈ, ਪਰੰਤੂ ਹੈ ਨਹੀਂ। ਅਧਾਕਲਪ ਸ਼ਣਭੰਗੁਰ ਸੁਖ ਨੂੰ ਅਸ਼ੋਕ ਕਹਿ ਦਿੰਦੇ ਹਨ। ਇੱਥੇ ਅਸ਼ੋਕ ਕੁਝ ਹੈ ਨਹੀਂ। ਮਾਸ ਮਦਿਰਾ, ਗੰਦ ਖਾਂਦੇ ਰਹਿੰਦੇ ਹਨ। ਕੁਝ ਵੀ ਸਮਝਦੇ ਨਹੀਂ ਕਿ ਅਸੀਂ ਦੁਖੀ ਕਿਵੇਂ ਹੋਏ? ਕਾਰਨ ਕੀ ਹਨ?

ਹੁਣ ਤੁਸੀਂ ਸਮਝਦੇ ਹੋ ਇਹ ਗੱਲਾਂ ਸੁਣਨਗੇ ਉਹ ਹੀ ਜੋ ਕਲਪ ਪਹਿਲੇ ਸਵਰਗ ਵਿੱਚ ਸੁਖੀ ਸਨ। ਜੋ ਉੱਥੇ ਸੀ ਨਹੀਂ, ਉਹ ਸੁਣਨਗੇ ਵੀ ਨਹੀਂ। ਜਿੰਨ੍ਹਾਂਨੇ ਭਗਤੀ ਪੂਰੀ ਕੀਤੀ ਹੋਵੇਗੀ ਉਹ ਇੱਥੇ ਆਕੇ ਕੁਝ ਨਾ ਕੁਝ ਸਿੱਖਿਆ ਆਕੇ ਲੈਣਗੇ। ਨਾਲੇਜ ਨੂੰ ਸੁਣਕੇ ਲੋਕ ਖੁਸ਼ ਹੋਣਗੇ। ਚਿੱਤਰ ਵੀ ਕਲੀਅਰ ਹੈ। ਸੰਵਤ ਵੀ ਲਿਖਿਆ ਹੋਇਆ ਹੈ। ਬ੍ਰਹਮਾ ਵਿਸ਼ਨੂੰ ਦਾ ਜਨਮ ਵੀ ਤੇ ਇੱਥੇ ਹੋਣਾ ਚਾਹੀਦਾ ਹੈ। ਬਾਕੀ ਸ਼ੰਕਰ ਤਾਂ ਸੁਖਸ਼ਮਵਤਨ ਦਾ ਹੈ ਅਤੇ ਸ਼ਿਵ ਹੈ ਮੂਲਵਤਨ ਵਿੱਚ, ਮੂਲ ਨੂੰ ਵੀ ਜਾਣਦੇ ਨਹੀਂ, ਇਸਲਈ ਸ਼ਿਵਸ਼ੰਕਰ ਨੂੰ ਮਿਲਾ ਦਿੱਤਾ ਹੈ। ਸ਼ਿਵ ਹੈ ਪਰਮਪਿਤਾ ਪਰਮਾਤਮਾ, ਸ਼ੰਕਰ ਹੈ ਦੇਵਤਾ। ਦੋਵਾਂ ਨੂੰ ਮਿਲਾ ਨਹੀਂ ਸਕਦੇ। ਹੁਣ ਤੁਹਾਨੂੰ ਬੱਚਿਆਂ ਨੂੰ ਕਿੰਨੀ ਸਮਝ ਮਿਲੀ ਹੈ। ਕਿੰਨਾਂ ਨਸ਼ਾ ਚੜ੍ਹਦਾ ਹੈ। ਰਾਤ – ਦਿਨ ਇਹ ਹੀ ਤਾਤ ਲੱਗੀ ਰਹੇ ਕਿ ਲੋਕਾਂ ਨੂੰ ਕਿਵੇਂ ਸਮਝਾਈਏ। ਬੇਸਮਝ ਨੂੰ ਹੀ ਸਮਝਾਇਆ ਜਾਂਦਾ ਹੈ। ਤੁਸੀਂ ਸਮਝਦੇ ਹੋ ਕਿ ਭਾਰਤ ਪਹਿਲੇ ਕੀ ਸੀ ਫਿਰ ਡਾਉਣਫਾਲ ਕਿਵੇਂ ਹੋਇਆ ਹੈ। ਦੁਨੀਆਂ ਤਾਂ ਸਮਝਦੀ ਹੈ ਅਸੀਂ ਬਹੁਤ ਉੱਨਤੀ ਕੀਤੀ ਹੈ। ਪਹਿਲੋਂ ਤਾਂ ਇਨੇ ਵੱਡੇ ਮਹਿਲ, ਬਿਜਲੀ ਆਦਿ ਕੁਝ ਨਹੀਂ ਸੀ। ਹੁਣ ਤਾਂ ਬਹੁਤ ਉੱਨਤੀ ਵਿੱਚ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਤੇ ਇਹ ਪਤਾ ਨਹੀਂ ਹੈ ਕਿ ਇਹ ਅਰਟੀਫਿਸ਼ਲ ਝੂਠੀ ਹੈ। ਸੱਚੀ ਉੱਨਤੀ ਤਾਂ ਸਤਿਯੁਗ ਵਿੱਚ ਸੀ। ਇਹ ਸਮਝਾਉਣਾ ਹੈ, ਉਹ ਆਪਣੀ ਧੁੰਨ ਵਿੱਚ ਹਨ, ਤੁਹਾਡੀ ਧੁੰਨ ਆਪਣੀ ਹੀ ਹੈ। ਤੁਹਾਨੂੰ ਖੁਸ਼ੀ ਹੈ ਤਾਂ ਵਿਸ਼ਵ ਦਾ ਬੇੜਾ ਜੋ ਡੁੱਬਿਆ ਹੋਇਆ ਸੀ, ਉਸਨੂੰ ਅਸੀਂ ਬਾਬਾ ਦੀ ਨਾਲੇਜ ਦਵਾਰਾ ਸੇਲਵੇਜ਼ ਕਰ ਰਹੇ ਹਾਂ। ਬਾਬਾ ਸਾਨੂੰ ਸਤ ਨਰਾਇਣ ਦੀ ਕਥਾ ਫਿਰ ਤੋੰ ਸੁਣਾਉਂਦੇ ਹਨ। ਭਗਤੀਮਾਰਗ ਵਿੱਚ ਤਾਂ ਅਨੇਕ ਕਥਾਵਾਂ ਸੁਣਾਉਂਦੇ ਹਨ। ਤੁਸੀਂ ਸਮਝਦੇ ਹੋ ਕਿ ਉਹ ਸਭ ਝੂਠੀਆਂ ਕਥਾਵਾਂ ਹਨ। ਜਿਸ ਨਾਲ ਕੋਈ ਫਾਇਦਾ ਨਹੀਂ। ਇਹ ਸ਼ਾਸਤਰ ਆਦਿ ਪੜ੍ਹਦੇ ਆਏ ਹਾਂ ਫਿਰ ਵੀ ਸ੍ਰਿਸ਼ਟੀ ਤਾਂ ਤਮੋਪ੍ਰਧਾਨ ਹੁੰਦੀ ਹੀ ਜਾਂਦੀ ਹੈ। ਸੀੜੀ ਉਤਰਦੇ ਆਏ ਫਾਇਦਾ ਕੀ ਹੋਇਆ? ਸਿੱਖ ਲੋਕਾਂ ਦਾ ਵੀ ਮੇਲਾ ਲਗਦਾ ਹੈ। ਉੱਥੇ ਤਾਲਾਬ ਵਿੱਚ ਸਨਾਨ ਕਰਦੇ ਹਨ। ਉਹ ਗੰਗਾ ਜਮੁਨਾ ਆਦਿ ਨੂੰ ਨਹੀਂ ਮੰਨਦੇ ਹਨ। ਕੁੰਭ ਦੇ ਮੇਲੇ ਤੇ ਸਿੱਖ ਲੋਕੀ ਨਹੀਂ ਜਾਂਦੇ ਹਨ। ਉਹ ਆਪਣੇ ਤਾਲਾਬ ਤੇ ਜਾਂਦੇ ਹੋਣਗੇ। ਉਨ੍ਹਾਂ ਦਾ ਫਿਰ ਖਾਸ ਪ੍ਰੋਗ੍ਰਾਮ ਹੁੰਦਾ ਹੈ। ਕਦੇ ਉਸਨੂੰ ਸਾਫ ਕਰਨ ਵੀ ਜਾਂਦੇ ਹਨ। ਸਤਿਯੁਗ ਵਿੱਚ ਤਾਂ ਇਹ ਗੱਲਾਂ ਹੁੰਦੀਆਂ ਨਹੀਂ। ਸਤਿਯੁਗ ਵਿੱਚ ਤਾਂ ਨਦੀਆਂ ਆਦਿ ਬਿਲਕੁਲ ਸਾਫ਼ ਹੋ ਜਾਣਗੀਆਂ। ਉੱਥੇ ਕਦੇ ਗੰਗਾ, ਜਮੁਨਾ ਵਿੱਚ ਗੰਦ, ਕਿਚੜ੍ਹਾ ਨਹੀਂ ਪੈਂਦਾ। ਉੱਥੇ ਦੇ ਗੰਗਾ ਜਲ ਅਤੇ ਇੱਥੇ ਦੇ ਗੰਗਾ ਜਲ ਵਿੱਚ ਰਾਤ – ਦਿਨ ਦਾ ਫਰਕ ਹੈ। ਇੱਥੇ ਤਾਂ ਬਹੁਤ ਕਿਚੜ੍ਹਾ ਪੇਂਦਾ ਹੈ। ਉੱਥੇ ਤਾਂ ਹਰ ਇੱਕ ਚੀਜ ਫਸਟਕਲਾਸ ਹੁੰਦੀ ਹੈ।

ਤੁਸੀਂ ਬੱਚਿਆਂ ਨੂੰ ਹੁਣ ਬਹੁਤ ਖੁਸ਼ੀ ਹੈ ਕਿ ਸਾਡੀ ਰਾਜਧਾਨੀ ਅਜਿਹੀ ਹੋਵੇਗੀ। ਅਸੀਂ ਫਿਰ 5 ਹਜਾਰ ਵਰ੍ਹਿਆਂ ਬਾਦ ਸ਼੍ਰੀਮਤ ਤੇ ਸਵਰਗ ਦੀ ਸਥਾਪਨਾ ਕਰ ਰਹੇ ਹਾਂ। ਨਾਮ ਹੀ ਹੈ ਸਵਰਗ, ਬੈਕੁੰਠ, ਜਿਸ ਵਿੱਚ ਲਕਸ਼ਮੀ – ਨਾਰਾਇਣ ਦਾ ਰਾਜ ਸੀ। ਸ਼ਾਂਤੀਧਾਮ ਅਤੇ ਨਿਰਵਾਨਧਾਮ ਇੱਕ ਹੀ ਹੈ। ਤੁਸੀਂ ਜਾਣਦੇ ਹੋ ਅਸੀਂ ਸ਼ਾਂਤੀਧਾਮ ਵਿੱਚ ਕਿਵੇਂ ਰਹਿੰਦੇ ਹਾਂ। ਉੱਪਰ ਵਿੱਚ ਹੈ ਸ਼ਿਵਬਾਬਾ ਫਿਰ ਬ੍ਰਹਮਾ – ਵਿਸ਼ਨੂੰ – ਸ਼ੰਕਰ, ਫਿਰ ਦੇਵਤਾਵਾਂ ਦੀ ਮਾਲਾ ਫਿਰ ਸ਼ਤ੍ਰੀ, ਵੈਸ਼, ਸ਼ੁਦ੍ਰ। ਨਿਰਾਕਾਰੀ ਝਾੜ ਤੋਂ ਆਤਮਾਵਾਂ ਨੰਬਰਵਾਰ ਆਉਂਦੀਆਂ ਰਹਿੰਦੀਆਂ ਹਨ। ਜੋ ਸਤਿਯੁਗ ਵਿੱਚ ਆਉਣ ਵਾਲੇ ਨਹੀਂ ਹਨ, ਉਹ ਪੜ੍ਹਨ ਦੇ ਲਈ ਕਦੇ ਆਉਣਗੇ ਨਹੀਂ। ਹਿੰਦੂ ਧਰਮ ਹੀ ਜਿਵੇਂ ਵੱਖ ਹੋ ਗਿਆ ਹੈ। ਕਿਸੇ ਨੂੰ ਪਤਾ ਨਹੀਂ ਕਿ ਆਦਿ ਸਨਾਤਨ ਦੇਵੀ – ਦੇਵਤਾ ਧਰਮ ਸੀ। ਉਹ ਧਰਮ ਕਿਵੇਂ ਅਤੇ ਕਦੋਂ ਸਥਾਪਨ ਹੋਇਆ, ਕਿਸੇਨੂੰ ਪਤਾ ਨਹੀਂ ਹੈ। ਤੁਹਾਨੂੰ ਇਹ ਨਾਲੇਜ ਹੁਣ ਦਿੱਤੀ ਗਈ ਹੈ ਕਿ ਦੂਜਿਆਂ ਨੂੰ ਵੀ ਸਮਝਾਵੋ। ਚਿੱਤਰ ਤਾਂ ਬਹੁਤ ਸਹਿਜ ਹਨ। ਕਿਸੇ ਨੂੰ ਵੀ ਸਮਝਾ ਸਕਦੇ ਹੋ ਕਿ ਇਨ੍ਹਾਂ ਨੇ ਇਹ ਰਾਜ ਕਦੋਂ ਅਤੇ ਕਿਵੇਂ ਲਿਆ? ਅਤੇ ਕਿੰਨਾਂ ਸਮਾਂ ਤੱਕ ਰਾਜ ਕੀਤਾ? ਰਾਮ – ਸੀਤਾ ਦਾ ਵੀ ਹੋਣਾ ਚਾਹੀਦਾ ਹੈ ਕਿ ਫਲਾਣੇ ਸੰਵਤ ਤੋਂ ਫਲਾਣੇ ਸੰਵਤ ਤੱਕ ਇੰਨ੍ਹਾਂ ਨੇ ਰਾਜ ਕੀਤਾ। ਪਿੱਛੋਂ ਫਿਰ ਪਤਿਤ ਰਾਜੇ ਸ਼ੁਰੂ ਹੋ ਜਾਂਦੇ ਹਨ। ਇਹ ਦੇਵਤੇ ਹਨ ਮੁੱਖ, ਜਿਨ੍ਹਾਂ ਦੀ ਪੂਜਾ ਹੁੰਦੀ ਹੈ। ਅਸਲ ਵਿੱਚ ਮਹਿਮਾ ਸਾਰੀ ਇੱਕ ਪੂਜੀਏ ਦੀ ਹੋਣੀ ਚਾਹੀਦੀ ਹੈ। ਭਗਤੀਮਾਰਗ ਵਿੱਚ ਤਾਂ ਸਭ ਨੂੰ ਪੂਜਦੇ ਰਹਿੰਦੇ ਹਨ। ਆਪਣੇ – ਆਪਣੇ ਸਮੇਂ ਤੇ ਹਰ ਇੱਕ ਦੀ ਮਹਿਮਾ ਹੁੰਦੀ ਹੈ। ਮੰਦਿਰਾਂ ਵਿੱਚ ਜਾਕੇ ਪੂਜਾ ਕਰਦੇ ਹਨ, ਪਰ ਉਨ੍ਹਾਂਨੂੰ ਜਾਣਦੇ ਬਿਲਕੁਲ ਹੀ ਨਹੀਂ। ਹੁਣ ਤੁਸੀਂ ਸਮਝਾਉਂਦੇ ਹੋ ਤਾਂ ਸੁਣਕੇ ਖੁਸ਼ ਹੁੰਦੇ ਹਨ, ਤਾਂ ਤੇ ਸੈਂਟਰਜ ਖੇਲ੍ਹਦੇ ਹਨ। ਸਮਝਦੇ ਹਨ ਇਸ ਨਾਲੇਜ ਨਾਲ ਅਸੀਂ ਸੋ ਦੇਵਤਾ ਬਣਾਂਗੇ। ਬਾਪ ਨੇ ਗਰੀਬਾਂ ਨੂੰ ਆਕੇ ਸਾਹੂਕਾਰ ਬਣਾਇਆ ਹੈ। ਬਾਪ ਆਕੇ ਬੱਚਿਆਂ ਨੂੰ ਸਮਝਾਉਂਦੇ ਹਨ ਬੱਚੇ ਫਿਰ ਦੂਜਿਆਂ ਨੂੰ ਸਮਝਾਕੇ ਉਨ੍ਹਾਂ ਦਾ ਭਾਗ ਖੋਲਣ। ਵਰਲਡ ਦੀ ਹਿਸਟ੍ਰੀ – ਜੋਗ੍ਰਾਫੀ ਹੁਣ ਤੁਸੀਂ ਬਾਪ ਦਵਾਰਾ ਸੁਣਦੇ ਹੋ। ਉਹ ਸਮਝਣ ਨਾਲ ਤੁਸੀਂ ਸਭ ਕੁਝ ਜਾਣ ਜਾਂਦੇ ਹੋ। ਵਰਲਡ ਦੀ ਹਿਸਟ੍ਰੀ – ਜੋਗ੍ਰਾਫੀ ਤਾਂ ਜਰੂਰ ਵਰਲਡ ਦਾ ਰਚਿਯਤਾ ਬੀਜਰੂਪ ਹੀ ਸੁਣਾਉਣਗੇ। ਉਹ ਹੀ ਨਾਲੇਜਫੁਲ ਹਨ। ਉਹ ਹੈ ਨਿਰਾਕਾਰ ਸ਼ਿਵ। ਦੇਹਧਾਰੀ ਨੂੰ ਭਗਵਾਨ ਰਚਿਯਤਾ ਕਹਿ ਨਹੀਂ ਸਕਦੇ। ਨਿਰਾਕਾਰ ਹੀ ਸਾਰੀਆਂ ਆਤਮਾਵਾਂ ਦਾ ਪਿਤਾ ਹੈ। ਉਹ ਬੈਠ ਆਤਮਾਵਾਂ ਨੂੰ ਸਮਝਾਉਂਦੇ ਹਨ। ਮੈਂ ਪਰਮਧਾਮ ਵਿੱਚ ਰਹਿਣ ਵਾਲਾ ਹਾਂ। ਹੁਣ ਮੈਂ ਇਸ ਸ਼ਰੀਰ ਵਿਚ ਆਇਆ ਹਾਂ। ਮੈਂ ਵੀ ਆਤਮਾ ਹਾਂ ਨਾ। ਮੈਂ ਬੀਜਰੂਪ, ਨਾਲੇਜਫੁਲ ਹੋਣ ਦੇ ਕਾਰਨ ਤੁਸੀਂ ਬੱਚਿਆਂ ਨੂੰ ਸਮਝਾਉਂਦਾ ਹਾਂ। ਇਸ ਵਿੱਚ ਅਸ਼ੀਰਵਾਦ ਕ੍ਰਿਪਾ ਆਦਿ ਦੀ ਕੋਈ ਗੱਲ ਨਹੀਂ ਹੈ। ਨਾ ਅਲਪਕਾਲ ਸੁਖ ਦੀ ਗੱਲ ਹੈ। ਅਲਪਕਾਲ ਦਾ ਸੁੱਖ ਤਾਂ ਲੋਕ ਦੇ ਦਿੰਦੇ ਹਨ। ਇੱਕ ਨੂੰ ਕੁਝ ਫਾਇਦਾ ਹੋਇਆ ਤਾਂ ਬਸ ਨਾਮ ਚੜ੍ਹ ਜਾਂਦਾ ਹੈ। ਤੁਹਾਡੀ ਪ੍ਰਾਪਤੀ ਤਾਂ 21 ਜਨਮ ਦੇ ਲਈ ਹੈ। ਸੋ ਤਾਂ ਸਿਵਾਏ ਬਾਪ ਦੇ ਅਜਿਹੀ ਪ੍ਰਾਪਤੀ ਕੋਈ ਕਰਵਾ ਨਹੀਂ ਸਕਦਾ। 21 ਜਨਮਾਂ ਦੇ ਲਈ ਨਿਰੋਗੀ ਕਾਇਆ ਕੋਈ ਬਣਾ ਨਹੀਂ ਸਕਦਾ। ਭਗਤੀਮਾਰਗ ਵਿੱਚ ਮਨੁੱਖਾਂ ਨੂੰ ਥੋੜ੍ਹਾ ਜਿਹਾ ਵੀ ਸੁਖ ਮਿਲਦਾ ਹੈ ਤਾਂ ਖੁਸ਼ ਹੋ ਜਾਂਦੇ ਹਨ। ਇੱਥੇ ਤਾਂ 21 ਜਨਮ ਦੇ ਲਈ ਪ੍ਰਾਲਬੱਧ ਪਾਉਂਦੇ ਹਨ। ਤਾਂ ਵੀ ਬਹੁਤ ਹਨ ਜੋ ਪੁਰਸ਼ਾਰਥ ਨਹੀਂ ਕਰਦੇ। ਉਨ੍ਹਾਂ ਦੀ ਤਕਦੀਰ ਵਿੱਚ ਨਹੀਂ ਹੈ। ਤਦਬੀਰ ਤਾਂ ਸਭ ਨੂੰ ਇੱਕ ਜਿਹੀ ਹੀ ਕਰਵਾਉਂਦੇ ਹਨ। ਉਸ ਪੜ੍ਹਾਈ ਵਿੱਚ ਤਾਂ ਕਦੇ ਵੱਖ ਟੀਚਰ ਵੀ ਮਿਲ ਜਾਂਦੇ ਹਨ। ਇਹ ਤਾਂ ਇੱਕ ਹੀ ਟੀਚਰ ਹੈ। ਭਾਵੇਂ ਤੁਸੀਂ ਖ਼ਾਸ ਬੈਠ ਸਮਝਾਉਂਦੇ ਹੋਵੋਂਗੇ। ਲੇਕਿਨ ਨਾਲੇਜ ਤਾਂ ਇੱਕ ਹੈ, ਸਿਰ੍ਫ ਹਰ ਇੱਕ ਦੇ ਉਠਾਉਣ ਤੇ ਮਦਾਰ ਹੈ। ਇਹ ਵੀ ਇੱਕ ਕਹਾਣੀ ਹੈ, ਜਿਸ ਵਿੱਚ ਸਾਰਾ ਰਾਜ਼ ਆ ਜਾਂਦਾ ਹੈ। ਬਾਬਾ ਸਤ ਨਰਾਇਣ ਦੀ ਕਥਾ ਸੁਣਾਉਂਦੇ ਹਨ। ਤੁਸੀਂ ਅੰਗੇ ਅਖਰੇ ( ਤਿਥੀ – ਤਾਰੀਖ) ਸਭ ਸੁਣਾ ਸਕਦੇ ਹੋ। ਕੋਈ – ਕੋਈ ਸਤ ਨਾਰਾਇਣ ਦੀ ਕਥਾ ਸੁਨਾਉਣ ਵਾਲੇ ਨਾਮੀ ਗ੍ਰਾਮੀ ਹੋਣਗੇ। ਉਨ੍ਹਾਂਨੂੰ ਸਾਰੀ ਕਥਾ ਕੰਠ ਹੋ ਜਾਂਦੀ ਹੈ। ਤੁਸੀਂ ਇਹ ਫਿਰ ਸੱਚੀ ਸਤ ਨਾਰਾਇਣ ਦੀ ਕਥਾ ਕੰਠ ਕਰ ਲਵੋ। ਬਹੁਤ ਸਹਿਜ ਹੈ। ਬਾਪ ਪਹਿਲੇ ਤਾਂ ਕਹਿੰਦੇ ਹਨ ਮਨਮਨਾਭਵ, ਫਿਰ ਬੈਠ ਹਿਸਟ੍ਰੀ ਸਮਝਾਵੋ। ਇਨ੍ਹਾਂ ਲਕਸ਼ਮੀ – ਨਰਾਇਣ ਦਾ ਤੇ ਸਵੰਤ ਦੱਸ ਸਕਦੇ ਹੋ ਨਾ। ਆਓ ਤਾਂ ਅਸੀਂ ਤੁਹਾਨੂੰ ਸਮਝਾਈਏ ਕਿ ਬਾਪ ਕਿਵੇਂ ਸੰਗਮਯੁਗ ਤੇ ਆਉਂਦਾ ਹੈ। ਬ੍ਰਹਮਾ ਤਨ ਵਿੱਚ ਆਕੇ ਸੁਣਾਉਂਦੇ ਹਨ। ਕਿਸਨੂੰ? ਬ੍ਰਹਮਾ ਮੁਖਵੰਸ਼ਾਵਲੀ ਨੂੰ। ਜੋ ਫਿਰ ਦੇਵਤਾ ਬਣਦੇ ਹਨ, 84 ਜਨਮਾਂ ਦੀ ਕਹਾਣੀ ਹੈ। ਬ੍ਰਾਹਮਣ ਸੋ ਦੇਵਤਾ ਬਣਦੇ ਹਨ। ਪੂਰੀ ਨਾਲੇਜ ਹੈ, ਇਹ ਸੁਣਕੇ ਫਿਰ ਬੈਠ ਕੇ ਰਪੀਟ ਕਰੋ ਤਾਂ ਬੁੱਧੀ ਵਿੱਚ ਸਭ ਆ ਜਾਵੇਗਾ ਕਿ ਅਸੀਂ ਦੇਵਤਾ ਸੀ ਫਿਰ ਇਵੇਂ ਚੱਕਰ ਲਗਾਇਆ। ਇਹ ਹੈ ਸਤ ਨਰਾਇਣ ਦੀ ਕਥਾ। ਕਿੰਨੀ ਸਹਿਜ ਹੈ, ਕਿਵੇਂ ਰਾਜ ਲੀਤਾ ਫਿਰ ਗਵਾਇਆ… ਕਿੰਨਾਂ ਸਮਾਂ ਰਾਜ ਕੀਤਾ। ਲਕਸ਼ਮੀ – ਨਾਰਾਇਣ ਅਤੇ ਉਨ੍ਹਾਂ ਦਾ ਕੁਲ, ਘਰਾਣਾ ਸੀ ਨਾ। ਸੂਰਜਵੰਸ਼ੀ ਘਰਾਣਾ, ਫਿਰ ਚੰਦ੍ਰਵਨਸ਼ੀ ਘਰਾਣਾ ਫਿਰ ਸੰਗਮ ਤੇ ਬਾਪ ਆਕੇ ਸ਼ੁਦ੍ਰਵੰਸ਼ੀਆਂ ਨੂੰ ਬ੍ਰਾਹਮਣ ਵੰਸ਼ੀ ਬਨਾਉਂਦੇ ਹਨ। ਇਹ ਸੱਚੀ – ਸੱਚੀ ਕਥਾ ਤੁਸੀਂ ਸੁਣ ਰਹੇ ਹੋ ਨਾ। ਸਤਿਯੁਗ ਵਿੱਚ ਲਕਸ਼ਮੀ – ਨਰਾਇਣ ਦੇ ਹੀਰੇ – ਜਵਾਹਰਾਂ ਦੇ ਮਹਿਲ ਸਨ। ਹੁਣ ਤੇ ਕੀ ਹਨ। ਬਾਪ ਨੇ ਇਹ ਤਾਂ ਕਥਾ ਸੁਣਾਈ ਹੈ ਨਾ।

ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਖਾਦ ਨਿਕਲ ਜਾਵੇਗੀ। ਜਿਨਾਂ ਖਾਦ ਨਿਕਲੇਗੀ ਉਤਨੀ ਉੱਚ ਪਦਵੀ ਪਾਓਗੇ। ਨੰਬਰਵਾਰ ਸਮਝਦੇ ਹਨ। ਬਾਬਾ ਜਾਣਦੇ ਹਨ ਕਿ ਕੌਣ – ਕੌਣ ਚੰਗੀ ਤਰ੍ਹਾਂ ਬੁੱਧੀ ਵਿੱਚ ਧਾਰਨ ਕਰ ਸਕਦੇ ਹਨ। ਸਮਝਾਉਣ ਵਿੱਚ ਕੋਈ ਤਕਲੀਫ ਨਹੀਂ ਹੈ। ਬਿਲਕੁਲ ਸਹਿਜ ਹੈ। ਮਨੁੱਖ ਤੋੰ ਦੇਵਤਾ ਬਨਾਉਣਾ ਤਾਂ ਮਸ਼ਹੂਰ ਹੈ। ਘੜੀ – ਘੜੀ ਇਹ ਹੀ ਸਤ ਨਰਾਇਣ ਦੀ ਕਥਾ ਸੁਣਾਉਂਦੇ ਰਹੋ। ਉਹ ਹੈ ਝੂਠੀ, ਇਹ ਹੈ ਸੱਚੀ। ਸੈਂਟਰ ਤੇ ਵੀ ਸਤ – ਨਰਾਇਣ ਦੀ ਕਥਾ ਸੁਣਾਉਂਦੇ ਰਹੋ ਮਤਲਬ ਮੁਰਲੀ ਸੁਣਾਉਂਦੇ ਰਹੋ ਤਾਂ ਬਹੁਤ ਸਹਿਜ ਹੈ। ਕੋਈ ਵੀ ਸੈਂਟਰ ਚਲਾ ਸਕਦੇ ਹਨ ਪਰ ਫਿਰ ਲਕਸ਼ਨ ਚੰਗੇ ਚਾਹੀਦੇ ਹਨ। ਇੱਕ ਦੂਜੇ ਨਾਲ ਲੂਣਪਾਣੀ ਨਹੀਂ ਹੋਣਾ ਚਾਹੀਦਾ। ਆਪਸ ਵਿੱਚ ਮਿੱਠੇ ਹੋਕੇ ਨਹੀਂ ਚਲਦੇ ਹਨ ਤਾਂ ਆਬਰੂ ਗਵਾਉਂਦੇ ਹਨ। ਬਾਪ ਕਹਿੰਦੇ ਹਨ ਮੇਰੀ ਨਿੰਦਾ ਕਰਵਾਓਗੇ ਤਾਂ ਉੱਚ ਪਦਵੀ ਪਾ ਨਹੀਂ ਸਕੋਂਗੇ। ਉਨ੍ਹਾਂ ਗੁਰੂਆਂ ਨੇ ਫਿਰ ਆਪਣੇ ਲਈ ਕਹਿ ਦਿੱਤਾ ਹੈ। ਹੁਣ ਉਹ ਤਾਂ ਕੋਈ ਠੌਰ ਦੱਸਦੇ ਨਹੀਂ। ਠੌਰ ਦੱਸਣ ਵਾਲਾ ਤਾਂ ਇੱਕ ਹੀ ਹੈ, ਉਸ ਦੀ ਨਿੰਦਾ ਕਰਾਉਣਗੇ ਤਾਂ ਨੁਕਸਾਨ ਦੇ ਭਾਗੀ ਬਣ ਜਾਣਗੇ। ਫਿਰ ਪਦਵੀ ਵੀ ਭ੍ਰਿਸ਼ਟ ਹੋ ਪੈਂਦੀ ਹੈ। ਕਾਲਾ ਮੂੰਹ ਕਰਦੇ ਹਨ ਤਾਂ ਆਪਣੀ ਸਤਿਆਨਾਸ਼ ਕਰਦੇ ਹਨ। ਅਜਿਹੇ ਵੀ ਹਨ ਜੋ ਹਾਰ ਖਾ ਲੈਂਦੇ ਹਨ ਫਿਰ ਕੋਈ ਤਾਂ ਸਚਾਈ ਨਾਲ ਲਿਖਦੇ ਹਨ, ਕਈ ਝੂਠ ਵੀ ਬੋਲਦੇ ਹਨ। ਜੇਕਰ ਸੱਚੀ ਕਥਾ ਸੁਣਾਉਂਦੇ ਰਹੀਏ ਤਾਂ ਬੁੱਧੀ ਵਿਚੋਂ ਝੂਠ ਨਿਕਲ ਜਾਵੇ। ਅਜਿਹੀ ਚਲਣ ਨਹੀਂ ਚਲਣੀ ਚਾਹੀਦੀ। ਜਿਸ ਨਾਲ ਬਾਪ ਦੀ ਨਿੰਦਾ ਹੋਵੇ। ਜਿੰਨ੍ਹਾਂ ਦੀ ਅਜਿਹੀ ਅਵਸਥਾ ਹੈ ਉਹ ਜਿੱਥੇ ਵੀ ਜਾਂਦੇ ਹਨ ਤਾਂ ਅਜਿਹੀ ਹੀ ਚਲਣ ਚਲਦੇ ਹਨ। ਖੁਦ ਵੀ ਕਹਿੰਦੇ ਹਨ ਕਿ ਅਸੀਂ ਸੁਧਰ ਨਹੀਂ ਸਕਾਂਗੇ ਤਾਂ ਫਿਰ ਰਾਏ ਦਿੱਤੀ ਜਾਂਦੀ ਹੈ – ਗ੍ਰਹਿਸਤ ਵਿੱਚ ਰਹੋ, ਜਦੋਂ ਧਾਰਨਾ ਹੋ ਜਾਵੇ ਤਾਂ ਫਿਰ ਸਰਵਿਸ ਕਰਨਾ। ਘਰ ਵਿੱਚ ਰਹੋਗੇ ਤਾਂ ਤੁਹਾਡੇ ਉੱਪਰ ਇਨ੍ਹਾਂ ਪਾਪ ਨਹੀਂ ਚੜ੍ਹੇਗਾ। ਇੱਥੇ ਫਿਰ ਅਜਿਹੀ ਕਾਮਨ ਚਲਣ ਚਲਦੇ ਹਨ ਤਾਂ ਨਿੰਦਾ ਕਰਵਾ ਦਿੰਦੇ ਹਨ, ਇਸ ਨਾਲੋਂ ਤਾਂ ਗ੍ਰਹਿਸਤ ਵਿਵਹਾਰ ਵਿੱਚ ਕਮਲ ਫੁੱਲ ਸਮਾਨ ਰਹਿਣਾ ਚੰਗਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਅੰਦਰੋਂ ਝੂਠ ਨਿਕਲ ਜਾਵੇ ਉਸਦੇ ਲਈ ਸਦਾ ਸਤ ਨਾਰਾਇਣ ਦੀ ਕਥਾ ਸੁਨਣੀ ਅਤੇ ਸੁਨਾਉਣੀ ਹੈ। ਕਦੇ ਅਜਿਹੀ ਚਲਣ ਨਹੀਂ ਚਲਣੀ ਹੈ ਜੋ ਬਾਪ ਦੀ ਨਿੰਦਾ ਹੋਵੇ।

2. ਆਪਸ ਵਿੱਚ ਬਹੁਤ ਮਿੱਠਾ ਹੋਕੇ ਰਹਿਣਾ ਹੈ, ਕਦੇ ਲੂਣਪਾਣੀ ਨਹੀਂ ਹੋਣਾ ਹੈ। ਚੰਗੇ ਲੱਛਣ ਧਾਰਨ ਕਰ ਫਿਰ ਸੇਵਾ ਕਰਨੀ ਹੈ।

ਵਰਦਾਨ:-

ਸੰਗਮਯੁਗ ਤੇ ਵਿਸ਼ੇਸ਼ ਖੁਸ਼ੀਆਂ ਭਰੀ ਵਧਾਈਆਂ ਨਾਲ ਹੀ ਸ੍ਰਵ ਬ੍ਰਾਹਮਣ ਵ੍ਰਿਧੀ ਨੂੰ ਪ੍ਰਾਪਤ ਕਰ ਰਹੇ ਹਨ। ਬ੍ਰਾਹਮਣ ਜੀਵਨ ਦੀ ਪਲਾਣਾ ਦਾ ਆਧਾਰ ਵਧਾਈਆਂ ਹਨ। ਬਾਪ ਦੇ ਸਵਰੂਪ ਵਿੱਚ ਹਰ ਵਕਤ ਵਧਾਈਆਂ ਹਨ, ਸਿੱਖਿਅਕ ਦੇ ਸਵਰੂਪ ਵਿੱਚ ਹਰ ਵਕਤ ਸ਼ਾਬਾਸ਼ – ਸ਼ਾਬਾਸ਼ ਦਾ ਬੋਲ ਪਾਸ ਵਿਧ ਆਨਰ ਬਣਾ ਰਿਹਾ ਹੈ, ਸਦਗੁਰੂ ਦੇ ਰੂਪ ਵਿੱਚ ਹਰ ਸ੍ਰੇਸ਼ਠ ਕਰਮ ਦੀਆਂ ਦੁਆਵਾਂ ਸਹਿਜ ਅਤੇ ਮੌਜ ਵਾਲੀ ਜੀਵਨ ਅਨੁਭਵ ਕਰਵਾ ਰਹੀ ਹੈ, ਇਸਲਈ ਪਦਮਾਪਦਮ ਭਾਗਵਾਨ ਹੋ ਜੋ ਭਾਗਵਿਧਾਤਾ ਭਗਵਾਨ ਦੇ ਬੱਚੇ, ਸੰਪੂਰਨ ਭਾਗ ਦੇ ਅਧਿਕਾਰੀ ਬਣ ਗਏ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top