27 May 2021 PUNJABI Murli Today – Brahma Kumari

26 May 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ:- ਹੁਣ ਵਿਨਾਸ਼ ਦਾ ਸਮੇਂ ਬਹੁਤ ਸਮੀਪ ਹੈ ਇਸਲਈ ਇੱਕ ਬਾਪ ਨਾਲ ਸੱਚੀ ਪ੍ਰੀਤ ਰੱਖੋ, ਕਿਸੇ ਦੇਹਧਾਰੀ ਨਾਲ ਨਹੀਂ"

ਪ੍ਰਸ਼ਨ: -

ਨਾ ਵਹ ਹਮਸੇ ਜੁਦਾ ਹੋਂਗੇ ..

ਉੱਤਰ:-

1- ਉਹਨਾਂ ਦਾ ਬੁੱਧੀ ਯੋਗ ਕਿਸੇ ਵੀ ਦੇਹ ਧਾਰੀ ਵੱਲ ਜਾ ਨਹੀਂ ਸਕਦਾ। ਉਹ ਆਪਸ ਵਿੱਚ ਇੱਕ ਦੋ ਦੇ ਆਸ਼ਿਕ – ਮਾਸ਼ੂਕ ਨਹੀਂ ਬਣਨਗੇ। 2 – ਜਿਸਦੀ ਸੱਚੀ ਪ੍ਰੀਤ ਹੈ ਉਹ ਸਦਾ ਵਿਜੇਈ ਬਣਦੇ ਹਨ। ਵਿਜੇਈ ਬਣਨਾ ਮਤਲਬ ਸਤਿਯੁਗ ਦਾ ਮਹਾਰਾਜਾ – ਮਹਾਰਾਣੀ ਬਣਨਾ। 3 – ਪ੍ਰੀਤ ਬੁੱਧੀ ਸਦਾ ਬਾਪ ਦੇ ਨਾਲ ਸੱਚੇ ਰਹਿੰਦੇ ਹਨ। ਕੁੱਝ ਵੀ ਛਿਪਾ ਨਹੀਂ ਸਕਦੇ। 4 – ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਬਾਪ ਨੂੰ ਯਾਦ ਕਰਨਗੇ। 5 – ਦਧੀਚੀ ਰਿਸ਼ੀ ਵਾਂਗੂੰ ਸਰਵਿਸ ਵਿੱਚ ਹੱਡੀਆਂ ਦੇਣਗੇ। 6 – ਉਨ੍ਹਾਂ ਦੀ ਬੁੱਧੀ ਦੁਨਿਆਵੀ ਗੱਲਾਂ ਵਿੱਚ ਭਟਕ ਨਹੀਂ ਸਕਦੀ।

ਗੀਤ:-

ਓਮ ਨਮਾ ਸ਼ਿਵਾਏ..

ਓਮ ਸ਼ਾਂਤੀ। ਇਹ ਬ੍ਰਹਮਾ ਮੁੱਖ ਵੰਸ਼ਾਵਲੀ, ਬ੍ਰਾਹਮਣ ਕੁਲਭੂਸ਼ਨ ਪ੍ਰਤਿਗਿਆ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਪ੍ਰੀਤ ਇੱਕ ਬਾਪ ਨਾਲ ਜੁੱਟੀ ਹੈ। ਤੁਸੀਂ ਜਾਣਦੇ ਹੋ – ਇਹ ਵਿਨਾਸ਼ ਦਾ ਸਮਾਂ ਹੈ। ਬਾਪ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਵਿਨਾਸ਼ ਤਾਂ ਹੋਣਾ ਹੀ ਹੈ। ਵਿਨਾਸ਼ ਕਾਲੇ ਜਿਨ੍ਹਾਂ ਦੀ ਪ੍ਰੀਤ ਬਾਪ ਦੇ ਨਾਲ ਹੋਵੇਗੀ, ਉਹੀ ਵਿਜੇਯੀ ਹੋਣਗੇ ਮਤਲਬ ਸਤਿਯੁਗ ਦੇ ਮਾਲਿਕ ਬਣਨਗੇ। ਸ਼ਿਵਬਾਬਾ ਨੇ ਸਮਝਇਆ ਹੈ – ਵਿਸ਼ਵ ਦੇ ਮਾਲਿਕ ਤਾਂ ਰਾਜਾ ਵੀ ਬਣਦੇ ਹਨ ਤਾਂ ਪ੍ਰਜਾ ਵੀ ਬਣਦੀ ਹੈ, ਪਰ ਪੋਜ਼ੀਸ਼ਨ ਵਿੱਚ ਬਹੁਤ ਫ਼ਰਕ ਹੈ। ਜਿਨ੍ਹਾਂ ਬਾਪ ਦੇ ਨਾਲ ਪ੍ਰੀਤ ਰੱਖੋਗੇ, ਯਾਦ ਵਿੱਚ ਰਹੋਗੇ ਉਤਨਾ ਉੱਚ ਪਦਵੀ ਪਾਓਗੇ। ਬਾਬਾ ਨੇ ਸਮਝਾਇਆ ਹੈ – ਬਾਪ ਦੀ ਯਾਦ ਨਾਲ ਹੀ ਤੁਹਾਡੇ ਵਿਕਰਮਾਂ ਦਾ ਬੋਝਾ ਭਸਮ ਹੋਵੇਗਾ। ਤੁਸੀਂ ਲਿਖ ਸਕਦੇ ਹੋ ਵਿਨਾਸ਼ ਕਾਲੇ ਵਿਪਰੀਤ ਬੁੱਧੀ …ਇਹ ਲਿਖਣ ਵਿੱਚ ਕੋਈ ਡਰ ਦੀ ਗੱਲ ਨਹੀਂ ਹੈ। ਬਾਪ ਕਹਿੰਦੇ ਹਨ – ਮੈਂ ਖ਼ੁਦ ਕਹਿੰਦਾ ਹਾਂ ਕਿ ਉਨ੍ਹਾਂ ਦਾ ਵਿਨਾਸ਼ ਹੋਵੇਗਾ ਅਤੇ ਪ੍ਰੀਤ ਬੁੱਧੀ ਵਾਲਿਆਂ ਦੀ ਜਿੱਤ ਹੋਵੇਗੀ। ਬਾਬਾ ਬਿਲਕੁਲ ਕਲੀਅਰ ਕਹਿ ਦਿੰਦੇ ਹਨ। ਇਸ ਦੁਨੀਆਂ ਵਿੱਚ ਪ੍ਰੀਤ ਤਾਂ ਕਿਸੇ ਦੀ ਹੈ ਨਹੀਂ। ਤੁਹਾਡੀ ਹੀ ਪ੍ਰੀਤ ਹੈ। ਬਾਬਾ ਕਹਿੰਦੇ ਹਨ – ਬੱਚੇ, ਪਰਮਾਤਮਾ ਅਤੇ ਸ਼੍ਰੀ ਕ੍ਰਿਸ਼ਨ ਦੀ ਮਹਿਮਾ ਵੱਖਰੀ – ਵੱਖਰੀ ਲਿਖੋ ਤਾਂ ਸਿੱਧ ਹੋ ਜਾਏ ਕਿ ਗੀਤਾ ਦਾ ਭਗਵਾਨ ਕੌਣ? ਇਹ ਤਾਂ ਜ਼ਰੂਰੀ ਹੈ ਨਾ। ਦੂਸਰਾ ਬਾਬਾ ਸਮਝਾਉਂਦੇ ਹਨ – ਗਿਆਨ ਦਾ ਸਾਗਰ, ਪਤਿਤ – ਪਾਵਨ ਪਰਮਪਿਤਾ ਜਾਂ ਪਾਣੀ ਦੀਆਂ ਨਦੀਆਂ? ਗਿਆਨ ਗੰਗਾ ਜਾਂ ਪਾਣੀ ਦੀ ਗੰਗਾ? ਇਹ ਤਾਂ ਬਹੁਤ ਸਹਿਜ਼ ਹੈ। ਦੂਸਰੀ ਗੱਲ – ਜਦੋਂ ਪ੍ਰਦਰਸ਼ਨੀ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਨਿਮੰਤਰਣ ਦੇਣਾ ਚਾਹੀਦਾ ਹੈ, ਗੀਤਾ ਪਾਠਸ਼ਾਲਾ ਵਾਲਿਆਂ ਨੂੰ, ਉਹ ਤਾਂ ਢੇਰ ਹਨ। ਉਨ੍ਹਾਂ ਨੂੰ ਤਾਂ ਖ਼ਾਸ ਨਿਮੰਤਰਣ ਦੇਣਾ ਚਾਹੀਦਾ ਹੈ। ਜੋ ਸ਼੍ਰੀਮਤ ਭਗਵਤ ਗੀਤਾ ਦਾ ਅਭਿਆਸ ਕਰਦੇ ਹਨ, ਉਨ੍ਹਾਂ ਨੂੰ ਪਹਿਲਾਂ ਨਿਮਤਰਣ ਦੇਣਾ ਚਾਹੀਦਾ ਹੈ ਕਿਉਂਕਿ ਉਹ ਹੀ ਭੂਲੇ ਹੋਏ ਹਨ ਅਤੇ ਸਾਰਿਆਂ ਨੂੰ ਭੁਲਾਉਂਦੇ ਰਹਿੰਦੇ ਹਨ। ਉਨ੍ਹਾਂ ਨੂੰ ਬੁਲਾਉਣਾ ਚਾਹੀਦਾ ਹੈ ਕਿ ਹੁਣ ਆਕੇ ਜਜ ਕਰੋ ਫਿਰ ਜੋ ਸਮਝ ਵਿੱਚ ਆਵੇ ਉਹ ਕਰਨਾ। ਤਾਂ ਮਨੁੱਖ ਵੀ ਸਮਝਣ – ਉਹ ਗੀਤਾ ਵਾਲਿਆਂ ਨੂੰ ਬੁਲਾਉਂਦੇ ਹਨ। ਸ਼ਾਇਦ ਇਹਨਾਂ ਦਾ ਗੀਤਾ ਤੇ ਹੀ ਪ੍ਰਚਾਰ ਹੈ। ਗੀਤਾ ਨਾਲ ਸਵਰਗ ਦੀ ਸਥਾਪਨਾ ਹੋਈ ਹੈ। ਗੀਤਾ ਦੀ ਬਹੁਤ ਮਹਿਮਾ ਹੈ ਪਰ ਭਗਤੀ ਮਾਰਗ ਦੀ ਗੀਤਾ ਨਹੀਂ। ਬਾਪ ਕਹਿੰਦੇ ਹਨ – ਮੈਂ ਤੁਹਾਨੂੰ ਸੱਤ ਹੀ ਸੱਤ ਦੱਸਦਾ ਹਾਂ। ਮਨੁੱਖ ਜੋ ਅਰਥ ਕਢਦੇ ਹਨ ਉਹ ਬਿਲਕੁਲ ਹੀ ਰੋਂਗ ਹੈ। ਕੋਈ ਵੀ ਸੱਤ ਨਹੀਂ ਕਹਿੰਦੇ, ਮੈਂ ਹੀ ਸੱਤ ਦੱਸਦਾ ਹਾਂ। ਪਰਮਾਤਮਾ ਨੂੰ ਸ੍ਰਵਵਿਆਪੀ ਕਹਿਣਾ ਵੀ ਸੱਤ ਨਹੀਂ ਹੈ, ਉਹ ਸਭ ਵਿਨਾਸ਼ ਨੂੰ ਪਾਉਣਗੇ ਅਤੇ ਕਲਪ – ਕਲਪ ਹੁੰਦੇ ਵੀ ਹਨ। ਤੁਹਨੂੰ ਪਹਿਲੇ – ਪਹਿਲੇ ਮੁੱਖ ਗੱਲ ਇਹ ਸਮਝਾਣੀ ਹੈ। ਬਾਪ ਕਹਿੰਦੇ ਹਨ – ਯੂਰੋਪਵਾਸੀ ਯਾਦਵਾਂ ਦੀ ਹੈ ਵਿਨਾਸ਼ ਕਾਲੇ ਵਿਪਰੀਤ ਬੁੱਧੀ। ਵਿਨਾਸ਼ ਦੇ ਲਈ ਚੰਗੀ ਤਰ੍ਹਾਂ ਤਿਆਰੀਆਂ ਕਰ ਰਹੇ ਹਨ ਪਰ ਪੱਥਰ ਬੁੱਧੀ ਸਮਝਦੇ ਨਹੀਂ ਹਨ। ਤੁਸੀਂ ਵੀ ਪੱਥਰ ਬੁੱਧੀ ਸੀ, ਹੁਣ ਪਾਰਸਬੁੱਧੀ ਬਣਨਾ ਹੈ। ਪਾਰਸਬੁੱਧੀ ਸੀ ਫ਼ਿਰ ਪੱਥਰ ਬੁੱਧੀ ਕਿਵੇਂ ਬਣੇ ਹਨ! ਬਾਪ ਨੂੰ ਕਿਹਾ ਹੀ ਜਾਂਦਾ ਹੈ ਨਾਲੇਜ਼ਫੁੱਲ, ਮਰਸੀਫੁਲ। ਬਾਕੀ ਜੋ ਆਪਣਾ ਕਲਿਆਣ ਕਰਨਾ ਹੀ ਨਹੀਂ ਜਾਣਦੇ, ਉਹ ਦੂਸਰਿਆਂ ਦਾ ਕਲਿਆਣ ਕਿਵੇਂ ਕਰਨਗੇ! ਜੋ ਨਾਲੇਜ਼ ਹੀ ਧਾਰਨ ਨਹੀਂ ਕਰਦੇ ਤਾਂ ਪਦਵੀ ਵੀ ਇਵੇਂ ਦਾ ਹੀ ਪਾਉਂਦੇ ਹਨ, ਜੋ ਸਰਵਿਸਏਬਲ ਹਨ ਉਹ ਹੀ ਉੱਚ ਪੱਦਵੀ ਪਾਉਣਗੇ। ਉਨ੍ਹਾਂ ਨੂੰ ਹੀ ਬਾਪ ਪਿਆਰ ਕਰਦੇ ਹਨ। ਨੰਬਰਵਾਰ ਪੁਰਸ਼ਾਰਥ ਅਨੁਸਾਰ ਹੁੰਦੇ ਹਨ ਨਾ। ਕੋਈ ਤਾਂ ਇਹ ਵੀ ਸਮਝਦੇ ਨਹੀਂ ਹਨ ਕਿ ਸਾਡੀ ਬਾਪ ਦੇ ਨਾਲ ਪ੍ਰੀਤ ਨਹੀਂ ਹੈ ਤਾਂ ਪਦਵੀ ਵੀ ਨਹੀਂ ਮਿਲੇਗੀ। ਭਾਵੇਂ ਸਗੇ ਬਣੋ ਜਾਂ ਸੌਤੇਲੇ ਬਣੋ, ਵਿਨਾਸ਼ ਕਾਲੇ ਪ੍ਰੀਤ ਬੁੱਧੀ ਨਹੀਂ ਹੋਵੇਗੀ, ਬਾਪ ਨੂੰ ਫਾਲੋ ਨਹੀਂ ਕਰਨਗੇ ਤਾਂ ਜਾਕੇ ਘੱਟ ਪੱਦਵੀ ਪਾਉਣਗੇ। ਦੈਵੀ ਗੁਣ ਵੀ ਚਾਹੀਦੇ ਹਨ। ਕਦੀ ਝੂੱਠ ਨਹੀਂ ਬੋਲਣਾ ਚਾਹੀਦਾ ਹੈ। ਬਾਪ ਕਹਿੰਦੇ ਹਨ – ਮੈਂ ਸੱਤ ਕਹਿੰਦਾ ਹਾਂ, ਜੋ ਮੇਰੇ ਨਾਲ ਪ੍ਰੀਤ ਨਹੀਂ ਕਰਦੇ ਤਾਂ ਪੱਦਵੀ ਨਹੀਂ ਮਿਲੇਗੀ। ਕੋਸ਼ਿਸ ਕਰਕੇ 21 ਜਨਮ ਪੂਰਾ ਵਰਸਾ ਲੈਣਾ ਹੈ। ਤਾਂ ਪ੍ਰਦਰਸ਼ਨੀ, ਮੇਲੇ ਤੇ ਪਹਿਲੇ – ਪਹਿਲੇ ਗੀਤਾ ਪਾਠਸ਼ਾਲਾ ਵਾਲਿਆਂ ਨੂੰ ਨਿਮੰਤਰਣ ਦੇਣਾ ਹੈ ਕਿਉਂਕਿ ਉਹ ਭਗਤ ਠਹਿਰੇ ਨਾ। ਗੀਤਾ – ਪਾਠੀ ਜ਼ਰੂਰ ਕ੍ਰਿਸ਼ਨ ਨੂੰ ਯਾਦ ਕਰਦੇ ਹੋਣਗੇ ਪਰ ਸਮਝਦੇ ਕੁੱਝ ਨਹੀਂ ਹਨ। ਕ੍ਰਿਸ਼ਨ ਨੇ ਮੁਰਲੀ ਵਜਾਈ, ਰਾਧੇ ਫ਼ਿਰ ਕਿੱਥੇ ਗਈ। ਸਰਸਵਤੀ ਨੂੰ ਬੈਂਜੋ ਦੇ ਦਿੱਤਾ ਹੈ, ਮੁਰਲੀ ਫਿਰ ਕ੍ਰਿਸ਼ਨ ਨੂੰ ਦੇ ਦਿੱਤੀ ਹੈ। ਮਨੁੱਖ ਕਹਿੰਦੇ ਹਨ – ਸਾਨੂੰ ਅਲਾਹ ਨੇ ਪੈਦਾ ਕੀਤਾ, ਪਰ ਅਲਾਹ ਨੂੰ ਜਾਣਦੇ ਨਹੀਂ। ਭਾਰਤ ਦੀ ਹੀ ਗੱਲ ਹੈ। ਭਾਰਤ ਵਿੱਚ ਹੀ ਦੇਵਤਾਵਾਂ ਦਾ ਰਾਜ ਸੀ, ਉਨ੍ਹਾਂ ਦੇ ਚਿੱਤਰ ਮੰਦਿਰਾਂ ਵਿੱਚ ਪੂਜੇ ਜਾਂਦੇ ਹਨ। ਬਾਕੀ ਕਿੰਗਜ਼ ਆਦਿ ਦੇ ਸਟੈਚੂ ਤਾਂ ਬਾਹਰ ਲਗਾ ਦਿੰਦੇ ਹਨ, ਜਿਸ ਤੇ ਪੰਛੀ ਆਦਿ ਕਿਚੜਾ ਪਾਉਂਦੇ ਰਹਿੰਦੇ ਹਨ। ਲਕਸ਼ਮੀ – ਨਾਰਾਇਣ, ਰਾਧੇ – ਕ੍ਰਿਸ਼ਨ ਆਦਿ ਨੂੰ ਕਿੰਨਾ ਫ਼ਸਟਕਲਾਸ ਜਗ੍ਹਾ ਤੇ ਬਿਠਾਉਂਦੇ ਹਨ। ਉਨ੍ਹਾਂ ਨੂੰ ਮਹਾਰਾਜਾ ਮਹਾਰਾਣੀ ਕਹਿੰਦੇ ਹਨ, ਕਿੰਗ ਅੰਗਰੇਜ਼ੀ ਅੱਖਰ ਹੈ। ਕਿਨਾਂ ਲੱਖਾਂ ਰੁਪਈਆ ਖ਼ਰਚ ਕਰਕੇ ਮੰਦਿਰ ਬਣਾਉਂਦੇ ਹਨ ਕਿਉਂਕਿ ਉਹ ਮਹਾਰਾਜੇ ਪਵਿੱਤਰ ਸਨ। ਜਿਵੇੰ ਰਾਜਾ – ਰਾਣੀ ਉਵੇਂ ਪ੍ਰਜਾ ਸਾਰੇ ਪੂਜਯ ਹਨ। ਤਾਂ ਤੁਸੀਂ ਹੀ ਪੁੱਜੀਏ ਤੋਂ ਪੂਜਾਰੀ ਬਣਦੇ ਹੋ। ਤਾਂ ਪਹਿਲੀ ਗੱਲ ਹੈ, ਬਾਪ ਨੂੰ ਯਾਦ ਕਰੋ। ਬਾਪ ਨੂੰ ਯਾਦ ਕਰਨ ਦਾ ਅਭਿਆਸ ਕਰਨ ਨਾਲ ਧਾਰਨਾ ਹੋਵੇਗੀ। ਇੱਕ ਨੇ ਨਾਲ ਪ੍ਰੀਤ ਨਹੀਂ ਹੈ ਤਾਂ ਫ਼ਿਰ ਹੋਰਾਂ ਦੇ ਨਾਲ ਲੱਗ ਜਾਂਦੀ ਹੈ। ਇਵੇਂ – ਇਵੇਂ ਦੀ ਬੱਚੀਆਂ ਹਨ, ਜੋ ਇੱਕ ਦੋ ਨਾਲ ਇਨਾਂ ਪਿਆਰ ਕਰਦੀਆਂ ਹਨ ਜੋ ਸ਼ਿਵਬਾਬਾ ਨਾਲ ਵੀ ਇਨਾਂ ਨਹੀਂ ਕਰਦੀਆਂ। ਸ਼ਿਵਬਾਬਾ ਕਹਿੰਦੇ ਹਨ – ਤੁਹਾਨੂੰ ਬੁੱਧੀ ਯੋਗ ਮੇਰੇ ਨਾਲ ਲਗਾਉਣਾ ਹੈ ਜਾਂ ਇੱਕ ਦੋ ਵਿੱਚ ਆਸ਼ਿਕ – ਮਾਸ਼ੂਕ ਬਣ ਜਾਣਾ ਹੈ! ਫਿਰ ਮੈਨੂੰ ਬਿਲਕੁਲ ਹੀ ਭੁੱਲ ਜਾਂਦੇ ਹਨ। ਤੁਹਾਨੂੰ ਬੁੱਧੀ ਯੋਗ ਮੇਰੇ ਨਾਲ ਜੋੜਨਾ ਹੈ, ਇਸ ਵਿੱਚ ਮਿਹਨਤ ਲਗਦੀ ਹੈ। ਬੁੱਧੀ ਟੁੱਟਦੀ ਹੀ ਨਹੀਂ। ਸ਼ਿਵਬਾਬਾ ਦੇ ਬਦਲੇ – ਦਿਨ – ਰਾਤ ਇੱਕ ਦੋ ਨੂੰ ਹੀ ਯਾਦ ਕਰਦੇ ਰਹਿੰਦੇ ਹਨ। ਬਾਬਾ ਨਾਮ ਸੁਣਾਵੇ ਤਾਂ ਟ੍ਰੇਟਰ ਬਣ ਜਾਂਦੇ ਹਨ, ਫਿਰ ਗਾਲਾਂ ਕੱਢਣ ਵਿੱਚ ਦੇਰ ਨਹੀਂ ਕਰਦੇ। ਇਸ ਬਾਬਾ ਨੂੰ ਗਾਲਾਂ ਕੱਢੀਆਂ ਤਾਂ ਸ਼ਿਵਬਾਬਾ ਵੀ ਝੱਟ ਸੁਣ ਲਵੇਗਾ। ਬ੍ਰਹਮਾ ਕੋਲੋਂ ਨਹੀਂ ਪੜੇ ਤਾਂ ਸ਼ਿਵਬਾਬਾ ਕੋਲੋਂ ਪੜ੍ਹ ਨਹੀਂ ਸਕਦੇ। ਬ੍ਰਹਮਾ ਬਿਗਰ ਤੇ ਸ਼ਿਵਬਾਬਾ ਵੀ ਸੁਣਾ ਨਾ ਸਕਣ, ਇਸਲਈ ਕਹਿੰਦੇ ਹਨ ਸਾਕਾਰ ਕੋਲੋਂ ਜਾਕੇ ਪੁੱਛੋ। ਕਈ ਵੱਧੀਆ – ਵੱਧੀਆ ਬੱਚੇ ਹਨ ਜੋ ਸਾਕਾਰ ਨੂੰ ਮੰਨਦੇ ਹੀ ਨਹੀਂ। ਸਮਝਦੇ ਹਨ – ਇਹ ਤਾਂ ਪੁਰਸ਼ਾਰਥੀ ਹਨ। ਪੁਰਸ਼ਾਰਥੀ ਤਾਂ ਸਭ ਹਨ ਪਰ ਤੁਹਾਨੂੰ ਫਾਲੋ ਤਾਂ ਮਾਂ – ਬਾਪ ਨੂੰ ਹੀ ਕਰਨਾ ਹੈ। ਕੋਈ ਤਾਂ ਸਮਝਾਉਣ ਨਾਲ ਸਮਝ ਜਾਂਦੇ ਹਨ, ਕਿਸੇ ਦੀ ਤਕਦੀਰ ਵਿੱਚ ਨਹੀਂ ਹੈ ਤਾਂ ਸਮਝਦੇ ਹੀ ਨਹੀਂ। ਸਰਵਿਸਏਬਲ ਬਣਦੇ ਹੀ ਨਹੀਂ। ਪਰ ਬੁੱਧੀ ਇੱਕ ਬਾਪ ਨਾਲ ਰੱਖਣੀ ਹੁੰਦੀ ਹੈ। ਬਹੁਤ ਅੱਜਕਲ ਨਿਕਲੇ ਹਨ ਜੋ ਕਹਿੰਦੇ ਹਨ ਮੇਰੇ ਵਿੱਚ ਸ਼ਿਵਬਾਬਾ ਆਉਂਦੇ ਹਨ, ਇਸ ਵਿੱਚ ਬੜੀ ਸੰਭਾਲ ਚਾਹੀਦੀ ਹੈ। ਮਾਇਆ ਦੀ ਬਹੁਤ ਪ੍ਰਵੇਸ਼ਤਾ ਹੁੰਦੀ ਹੈ, ਜਿਸ ਵਿੱਚ ਅੱਗੇ ਸ਼੍ਰੀ ਨਾਰਾਇਣ ਆਉਂਦੇ ਸੀ, ਉਹ ਵੀ ਅੱਜ ਹੈ ਨਹੀਂ। ਸਿਰਫ਼ ਪ੍ਰਵੇਸ਼ਤਾ ਨਾਲ ਕੁੱਝ ਹੁੰਦਾ ਨਹੀਂ ਹੈ। ਬਾਪ ਕਹਿੰਦੇ ਹਨ – ਮਾਮੇਕਮ ਯਾਦ ਕਰੋ। ਬਾਕੀ ਮੇਰੇ ਵਿੱਚ ਇਹ ਆਉਂਦਾ ਹੈ, ਉਹ ਆਉਂਦਾ ਹੈ… ਇਹ ਸਭ ਮਾਇਆ ਹੈ। ਮੇਰੀ ਯਾਦ ਹੀ ਨਹੀਂ ਹੋਵੇਗੀ ਤਾਂ ਪ੍ਰਾਪਤੀ ਕੀ ਹੋਵੇਗੀ, ਜਦੋਂ ਤੱਕ ਬਾਪ ਨਾਲ ਸਿੱਧਾ ਯੋਗ ਨਹੀਂ ਰੱਖੋਗੇ ਤਾਂ ਪਦਵੀ ਕਿਦਾਂ ਪਾਵੋਗੇ, ਧਾਰਨਾ ਕਿਵੇਂ ਹੋਵੇਗੀ।

ਬਾਪ ਕਹਿੰਦੇ ਹਨ – ਤੁਸੀਂ ਮਾਮੇਕਮ ਯਾਦ ਕਰੋ। ਬ੍ਰਹਮਾ ਦਵਾਰਾ ਹੀ ਮੈਂ ਸਮਝਾਉਂਦਾ ਹਾਂ, ਬ੍ਰਹਮਾ ਦਵਾਰਾ ਹੀ ਸਥਾਪਨਾ ਹੁੰਦੀ ਹੈ। ਤ੍ਰਿਮੂਰਤੀ ਵੀ ਜ਼ਰੂਰ ਚਾਹੀਦੀ ਹੈ। ਕਈ ਤਾਂ ਬ੍ਰਹਮਾ ਦਾ ਚਿੱਤਰ ਵੇਖ ਕੇ ਵਿਗੜਦੇ ਹਨ। ਕੋਈ ਫਿਰ ਕ੍ਰਿਸ਼ਨ ਦੇ 84 ਜਨਮ ਦੇਖ ਕੇ ਵਿਗੜਦੇ ਹਨ। ਚਿੱਤਰ ਫਾੜ ਵੀ ਦਿੰਦੇ ਹਨ। ਅਰੇ ਇਹ ਤਾਂ ਬਾਪ ਨੇ ਚਿੱਤਰ ਬਣਵਾਏ ਹਨ। ਤਾਂ ਬਾਪ ਬਚਿਆ ਨੂੰ ਸਮਝਾਉਂਦੇ ਹਨ – ਭੁੱਲੋ ਨਹੀਂ, ਸਿਰਫ ਬਾਪ ਨੂੰ ਯਾਦ ਕਰਦੇ ਰਹੋ। ਬੰਧੇਲੀਆਂ ਨੂੰ ਵੀ ਰੜੀਆਂ ਨਹੀਂ ਮਾਰਨੀਆਂ ਹਨ। ਘਰ ਵਿੱਚ ਬੈਠ ਕੇ ਬਾਪ ਨੂੰ ਯਾਦ ਕਰਦੇ ਰਹੋ। ਬੰਧੇਲੀਆਂ ਨੂੰ ਹੋਰ ਹੀ ਉੱਚ ਪਦਵੀ ਮਿਲ ਸਕਦੀ ਹੈ। ਤੁਹਾਨੂੰ ਬੱਚਿਆਂ ਨੂੰ ਗਿਆਨ ਦੇਣ ਵਾਲਾ ਹੈ ਇੱਕ ਹੀ ਗਿਆਨ ਦਾ ਸਾਗਰ। ਸਪ੍ਰਿਚੂਲ਼ ਨਾਲੇਜ਼ ਇੱਕ ਬਾਪ ਦੇ ਸਿਞਾਏ ਹੋਰ ਕਿਸੇ ਵਿੱਚ ਨਹੀਂ ਹੈ। ਗਿਆਨ ਦਾ ਸਾਗਰ ਇੱਕ ਪਰਮਪਿਤਾ ਪਰਮਾਤਮਾ ਹੀ ਹੈ, ਉਸਨੂੰ ਹੀ ਲਿਬਰੇਟਰ ਕਿਹਾ ਜਾਂਦਾ ਹੈ, ਇਸ ਵਿੱਚ ਡਰਨ ਦੀ ਕੀ ਗੱਲ ਹੈ। ਬਾਪ ਬੱਚਿਆਂ ਨੂੰ ਸਮਝਾਉਂਦੇ ਹਨ, ਬੱਚਿਆਂ ਨੂੰ ਫਿਰ ਦੂਜਿਆਂ ਨੂੰ ਸਮਝਾਉਣਾ ਹੈ। ਬਾਪ ਕਹਿੰਦੇ ਹਨ – ਮੈਨੂੰ ਯਾਦ ਕਰੋ ਤਾਂ ਸਦਗਤੀ ਨੂੰ ਪਾਓਗੇ। ਸਤਿਯੁਗ ਵਿੱਚ ਹੈ ਰਾਮ – ਰਾਜ, ਕਲਿਯੁਗ ਵਿੱਚ ਨਹੀਂ ਹੈ। ਸਤਿਯੁਗ ਵਿੱਚ ਇੱਕ ਹੀ ਰਾਜ ਹੈ। ਇਹ ਸਭ ਗੱਲਾਂ ਤੁਹਾਡੇ ਵਿੱਚ ਵੀ ਨੰਬਰਵਾਰ ਹਨ, ਜਿਨ੍ਹਾਂ ਦੀ ਬੁੱਧੀ ਵਿੱਚ ਧਾਰਨਾ ਨਹੀਂ ਹੁੰਦੀ ਹੈ, ਜਿੰਨ੍ਹਾਂਨੂੰ ਧਾਰਨਾ ਨਹੀਂ ਹੁੰਦੀ ਹੈ, ਵਿਨਾਸ਼ ਕਾਲੇ ਵਿਪਰੀਤ ਬੁੱਧੀ ਕਹਾਂਗੇ, ਪੱਦਵੀ ਨਹੀਂ ਪਾ ਸਕਦੇ। ਵਿਨਾਸ਼ ਤੇ ਸਭ ਦਾ ਹੋਣਾ ਹੈ, ਇਹ ਅੱਖਰ ਘੱਟ ਹਨ ਕੀ! ਸ਼ਿਵਬਾਬਾ ਕਹਿੰਦੇ ਹਨ – ਵਿਨਾਸ਼ ਕਾਲੇ ਪ੍ਰੀਤ ਬੁੱਧੀ ਬਣੋ। ਇਹ ਤੁਹਾਡਾ ਅੰਤਿਮ ਜਨਮ ਹੈ, ਇਸ ਵਿੱਚ ਜੇਕਰ ਤੁਸੀਂ ਪ੍ਰੀਤ ਨਹੀਂ ਰੱਖਦੇ ਤਾਂ ਪੱਦਵੀ ਨਹੀਂ ਮਿਲੇਗੀ। ਸੱਚੇ ਦਿਲ ਤੇ ਸਾਹਿਬ ਰਾਜ਼ੀ ਹੁੰਦਾ ਹੈ। ਦਧੀਚੀ ਰਿਸ਼ੀ ਦੀ ਤਰ੍ਹਾਂ ਸੇਵਾ ਵਿੱਚ ਹੱਡੀਆਂ ਦੇਣੀਆਂ ਹਨ। ਕਦੀ ਕਿਸੇ ਤੇ ਗ੍ਰਹਿਚਾਰੀ ਬੈਠਦੀ ਹੈ ਤਾਂ ਨਸ਼ਾ ਹੀ ਉੱਡ ਜਾਂਦਾ ਹੈ ਫਿਰ ਅਨੇਕ ਕਿਸਮ ਦੇ ਤੂਫ਼ਾਨ ਆਉਂਦੇ ਰਹਿੰਦੇ ਹਨ। ਮੁੱਖ ਤੋਂ ਕਹਿੰਦੇ ਇਸ ਨਾਲੋਂ ਤਾਂ ਲੌਕਿਕ ਦੇ ਕੋਲ ਚਲੇ ਜਾਈਏ, ਇੱਥੇ ਤਾਂ ਕੋਈ ਮਜ਼ਾ ਨਹੀਂ ਹੈ। ਉੱਥੇ ਤਾਂ ਨਾਟਕ, ਬਾਈਸਕੋਪ ਆਦਿ ਖੂਬ ਹਨ, ਜੋ ਇਨ੍ਹਾਂ ਗੱਲਾਂ ਤੇ ਹੀਰੇ ਹੋਏ ਹਨ ਉਹ ਇੱਥੇ ਠਹਿਰ ਨਾ ਸਕੇ, ਬੜਾ ਮੁਸ਼ਕਿਲ ਹੈ। ਹਾਂ, ਪੁਰਸ਼ਾਰਥ ਤੋਂ ਉੱਚ ਪਦਵੀ ਪਾ ਸਕਦੇ ਹਨ, ਖੁਸ਼ੀ ਵਿੱਚ ਰਹਿਣਾ ਚਾਹੀਦਾ। ਬਾਬਾ ਆਪ ਕਹਿੰਦੇ ਹਨ – ਸਵੇਰੇ ਨੂੰ ਉਠਕੇ ਨਹੀਂ ਬੈਠਦਾ ਹਾਂ ਤਾਂ ਮਜ਼ਾ ਹੀ ਨਹੀਂ ਆਉਂਦਾ ਹੈ। ਲੇਟੇ ਰਹਿਣ ਨਾਲ ਕਦੀ – ਕਦੀ ਝੂਟਕਾ ਆ ਜਾਵੇਗਾ। ਉਠਕੇ ਬੈਠਣ ਨਾਲ ਚੰਗੀ ਪੁਆਇੰਟਸ ਨਿਕਲਦੀ ਹਨ, ਬਹੁਤ ਮਜ਼ਾ ਆਉਂਦਾ ਹੈ।

ਹੁਣ ਬਾਕੀ ਥੋੜੇ ਦਿਨ ਹਨ, ਅਸੀਂ ਵਿਸ਼ਵ ਦੀ ਬਾਦਸ਼ਾਹੀ ਲੈ ਰਹੇ ਹਾਂ, ਬਾਪ ਤੋਂ। ਇਹ ਬੈਠ ਯਾਦ ਕਰੀਏ ਤਾਂ ਵੀ ਖੁਸ਼ੀ ਦਾ ਪਾਰਾ ਚੜ੍ਹੇ। ਸਵੇਰੇ ਨੂੰ ਚਿੰਤਨ ਚਲਦਾ ਹੈ ਤਾਂ ਦਿਨ ਨੂੰ ਵੀ ਖੁਸ਼ੀ ਰਹਿੰਦੀ ਹੈ। ਜੇ ਖੁਸ਼ੀ ਨਹੀਂ ਰਹਿੰਦੀ ਤਾਂ ਜਰੂਰ ਬਾਪ ਨਾਲ ਪ੍ਰੀਤ ਬੁੱਧੀ ਨਹੀਂ ਹੈ। ਅੰਮ੍ਰਿਤਵੇਲੇ ਇਕਾਂਤ ਚੰਗੀ ਹੁੰਦੀ ਹੈ, ਜਿੰਨਾ ਬਾਪ ਨੂੰ ਯਾਦ ਕਰੋਂਗੇ ਉਨਾਂ ਖੁਸ਼ੀ ਦਾ ਪਾਰਾ ਚੜ੍ਹੇਗਾ। ਇਸ ਪੜ੍ਹਾਈ ਵਿੱਚ ਗ੍ਰਹਿਚਾਰੀ ਬੈਠਦੀ ਹੈ ਕਿਓਂਕਿ ਬਾਪ ਨੂੰ ਭੁੱਲਦੇ ਹਨ। ਬਾਪ ਤੋਂ ਵਰਸਾ ਲੈਣਾ ਹੈ ਤਾਂ ਮਨਸਾ – ਵਾਚਾ – ਕਰਮਣਾ ਸਰਵਿਸ ਕਰਨੀ ਹੈ। ਇਸ ਸਰਵਿਸ ਵਿੱਚ ਹੀ ਇਹ ਅੰਤਿਮ ਜਨਮ ਬਿਤਾਉਣਾ ਹੈ। ਜੇਕਰ ਹੋਰ ਦੁਨੀਆਵੀ ਗੱਲਾਂ ਵਿੱਚ ਲੱਗ ਗਏ ਤਾਂ ਫਿਰ ਇਹ ਸਰਵਿਸ ਕਦੋਂ ਕਰਨਗੇ! ਕਲ – ਕਲ ਕਰਦੇ ਮਰ ਜਾਣਗੇ। ਬਾਪ ਆਏ ਹੀ ਹਨ ਸ੍ਵਰਗ ਵਿੱਚ ਲੈ ਜਾਣ ਦੇ ਲਈ। ਇੱਥੇ ਤਾਂ ਲੜਾਈ ਵਿੱਚ ਕਿੰਨੇ ਮਰਦੇ ਹਨ, ਕਿੰਨੀਆਂ ਨੂੰ ਦੁੱਖ ਹੁੰਦਾ ਹੋਵੇਗਾ। ਉੱਥੇ ਤਾਂ ਲੜਾਈ ਆਦਿ ਹੋਵੇਗੀ ਨਹੀਂ। ਇਹ ਸਭ ਪਿੱਛਾੜੀ ਦੇ ਹਨ, ਸਭ ਖਤਮ ਹੋਣੇ ਹਨ। ਨਿਧਨਕੇ ਇਵੇਂ ਮਰਣਗੇ, ਧਨੀ ਦੇ ਜੋ ਹੋਣਗੇ ਉਹ ਰਾਜ ਭਾਗ ਪਾਉਣਗੇ।

ਪ੍ਰਦਰਸ਼ਨੀ ਵਿੱਚ ਵੀ ਸਮਝਾਉਣਾ ਹੈ ਕਿ ਅਸੀਂ ਆਪਣੀ ਕਮਾਈ ਨਾਲ, ਆਪਣੇ ਹੀ ਤਨ – ਮਨ ਧਨ ਨਾਲ ਆਪਣਾ ਰਾਜ ਸਥਾਪਨ ਕਰ ਰਹੇ ਹਾਂ। ਅਸੀਂ ਭੀਖ ਨਹੀਂ ਮੰਗਦੇ ਹਾਂ, ਜਰੂਰਤ ਹੀ ਨਹੀਂ ਹੈ। ਢੇਰ ਭਰਾ – ਭੈਣ ਇਕੱਠੇ ਹੋਕੇ ਰਾਜਧਾਨੀ ਸਥਾਪਨ ਕਰਦੇ ਹਨ। ਤੁਸੀਂ ਕਰੋੜ ਇਕੱਠਾ ਕਰ ਆਪਣਾ ਵਿਨਾਸ਼ ਕਰਦੇ ਹੋ, ਅਸੀਂ ਪਾਈ – ਪਾਈ ਇਕੱਠਾ ਕਰ ਵਿਸ਼ਵ ਦਾ ਮਾਲਿਕ ਬਣਦੇ ਹਾਂ। ਕਿੰਨੀ ਵੰਡਰਫੁੱਲ ਗੱਲ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਅੰਮ੍ਰਿਤਵੇਲੇ ਇਕਾਂਤ ਵਿੱਚ ਬੈਠ ਬਾਪ ਨੂੰ ਪਿਆਰ ਨਾਲ ਯਾਦ ਕਰਨਾ ਹੈ। ਦੁਨਿਆਵੀ ਗੱਲਾਂ ਨੂੰ ਛੱਡ ਈਸ਼ਵਰੀ ਸੇਵਾ ਵਿੱਚ ਲੱਗ ਜਾਣਾ ਹੈ।

2. ਬਾਪ ਨਾਲ ਸੱਚੀ ਦਿਲ ਰੱਖਣੀ ਹੈ। ਆਪਸ ਵਿੱਚ ਇੱਕ ਦੋ ਦੇ ਆਸ਼ਿਕ – ਮਾਸ਼ੂਕ ਨਹੀਂ ਬਣਨਾ ਹੈ। ਪ੍ਰੀਤ ਇੱਕ ਬਾਪ ਨਾਲ ਜੋੜਨੀ ਹੈ। ਦੇਹਧਾਰੀਆਂ ਨਾਲ ਨਹੀਂ।

ਵਰਦਾਨ:-

ਅੱਜਕਲ ਇੱਕ ਦੋ ਵਿੱਚ ਜੋ ਲਗਾਵ ਹੈ ਉਹ ਪਿਆਰ ਨਾਲ ਨਹੀਂ ਪਰ ਸਵਾਰਥ ਨਾਲ ਹੈ। ਸਵਾਰਥ ਦੇ ਕਾਰਨ ਲਗਾਵ ਹੈ ਅਤੇ ਲਗਾਵ ਦੇ ਕਾਰਨ ਨਿਆਰੇ ਨਹੀਂ ਬਣ ਸਕਦੇ ਇਸਲਈ ਸਵਾਰਥ ਸ਼ਬਦ ਦੇ ਅਰਥ ਵਿੱਚ ਸਥਿਤ ਹੋ ਜਾਓ ਅਤੇ ਪਹਿਲੇ ਸਵ ਦੇ ਰਥ ਨੂੰ ਸਵਾਹ ਕਰੋ। ਇਹ ਸਵਾਰਥ ਗਿਆ ਤਾਂ ਨਿਆਰੇ ਬਣ ਹੀ ਜਾਵੋਗੇ। ਇਸ ਇੱਕ ਸ਼ਬਦ ਦੇ ਅਰਥ ਨੂੰ ਜਾਨਣ ਨਾਲ ਹਮੇਸ਼ਾ ਇੱਕ ਦੇ ਅਤੇ ਇੱਕਰਸ ਬਣ ਜਾਵੋਗੇ, ਇਹ ਹੀ ਸਹਿਜ ਪੁਰਸ਼ਾਰਥ ਹੈ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top