27 March 2022 Punjabi Murli Today | Brahma Kumaris
Read and Listen today’s Gyan Murli in Punjabi
26 March 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਰੂਲਿੰਗ ਅਤੇ ਕੰਟਰੋਲਿੰਗ ਪਾਵਰ ਨਾਲ ਸਵਰਾਜ ਦੀ ਪ੍ਰਾਪਤੀ"
ਅੱਜ ਬੱਚਿਆਂ ਨੂੰ ਸਨੇਹੀ ਬਾਪਦਾਦਾ ਹਰ ਇੱਕ ਬੱਚੇ ਦੀ ਵਿਸ਼ੇਸ਼ ਦੋ ਗੱਲਾਂ ਵਿੱਚ ਚੈਕ ਕਰ ਰਹੇ ਸਨ। ਸਨੇਹ ਦਾ ਪ੍ਰਤੱਖ ਸਵਰੂਪ ਬੱਚਿਆਂ ਨੂੰ ਸੰਪੰਨ ਅਤੇ ਸੰਪੂਰਨ ਬਨਾਉਣਾ ਹੈ। ਹਰ ਇੱਕ ਵਿੱਚ ਰੂਲਿੰਗ ਪਾਵਰ ਅਤੇ ਕੰਟਰੋਲਿੰਗ ਪਾਵਰ ਕਿਥੋਂ ਤੱਕ ਆਈ ਹੈ – ਅੱਜ ਇਹ ਦੇਖ ਰਹੇ ਸਨ। ਜਿਵੇਂ ਸ਼ਰੀਰ ਦੀਆਂ ਸਥੂਲ ਕਰਮੇਂਦਰੀਆਂ ਆਤਮਾ ਦੇ ਕੰਟਰੋਲ ਨਾਲ ਚੱਲਦੀਆਂ ਹਨ, ਜਦੋਂ ਚਾਹੋ, ਜਿਵੇਂ ਚਾਹੋ ਅਤੇ ਜਿੱਥੇ ਚਾਹੋ, ਉਵੇਂ ਚਲਾ ਸਕਦੇ ਹਨ ਅਤੇ ਚਲਾਉਂਦੇ ਰਹਿੰਦੇ ਹਨ। ਕੰਟਰੋਲਿੰਗ ਪਾਵਰ ਵੀ ਹੈ। ਜਿਵੇਂ ਹੱਥ – ਪੈਰ ਸਥੂਲ ਸ਼ਕਤੀਆਂ ਹਨ, ਇਵੇਂ ਮਨ ਬੁੱਧੀ ਸੰਸਕਾਰ ਆਤਮਾ ਦੀਆਂ ਸੂਕ੍ਸ਼੍ਮ ਸ਼ਕਤੀਆਂ ਹਨ। ਸੂਕ੍ਸ਼੍ਮ ਸ਼ਕਤੀਆਂ ਦੇ ਉੱਪਰ ਕੰਟਰੋਲ ਕਰਨ ਦੀ ਪਾਵਰ ਮਤਲਬ ਮਨ- ਬੁੱਧੀ ਨੂੰ, ਸੰਸਕਾਰਾਂ ਨੂੰ ਜਦੋਂ ਚਾਹੋ, ਜਿੱਥੇ ਚਾਹੋ, ਜਿਵੇਂ ਚਾਹੇ, ਜਿਨਾਂ ਸਮਾਂ ਚਾਹੋ – ਅਜਿਹੀ ਕੰਟਰੋਲਿੰਗ ਪਾਵਰ, ਰੂਲਿੰਗ ਪਾਵਰ ਆਈ ਹੈ? ਕਿਉਂਕਿ ਇਸ ਬ੍ਰਾਹਮਣ – ਜੀਵਨ ਵਿੱਚ ਮਾਸਟਰ ਆਲਮਾਇਟੀ ਅਥਾਰਿਟੀ ਬਣਦੇ ਹੋ। ਇਸ ਸਮੇਂ ਦੀ ਪ੍ਰਾਪਤੀ ਸਾਰਾ ਕਲਪ ਰਾਜ ਰੂਪ ਅਤੇ ਪੁਜਾਰੀ ਦੇ ਰੂਪ ਵਿੱਚ ਚਲਦੀ ਰਹਿੰਦੀ ਹੈ। ਜਿਨਾਂ ਹੀ ਅੱਧਾ ਕਲਪ ਵਿਸ਼ਵ ਦੀ ਰਾਜ – ਸਤਾ ਪ੍ਰਾਪਤ ਕਰਦੇ ਹੋ, ਉਸ ਅਨੁਸਾਰ ਹੀ ਜਿਨਾਂ ਸ਼ਕਤੀਸ਼ਾਲੀ ਰਾਜ ਪਦਵੀ ਅਤੇ ਪੂਜਯ ਪਦਵੀ ਮਿਲਦੀ ਹੈ, ਉਨ੍ਹਾਂ ਹੀ ਭਗਤੀ ਮਾਰਗ ਵਿੱਚ ਵੀ ਸ੍ਰੇਸ਼ਠ ਪੁਜਾਰੀ ਬਣਦੇ ਹੋ। ਭਗਤੀ ਵਿੱਚ ਵੀ ਸ੍ਰੇਸ਼ਠ ਆਤਮਾ ਦੀ ਮਨ – ਬੁੱਧੀ ਸੰਸਕਾਰਾਂ ਦੇ ਉੱਪਰ ਕੰਟਰੋਲਿੰਗ ਪਾਵਰ ਰਹਿੰਦੀ ਹੈ। ਭਗਤਾਂ ਵਿੱਚ ਨੰਬਰਵਾਰ ਸ਼ਕਤੀਸ਼ਾਲੀ ਭਗਤ ਬਣਦੇ ਹਨ ਮਤਲਬ ਜਿਸ ਇਸ਼ਟ ਦੀ ਭਗਤੀ ਕਰਨੀ ਚਾਉਂਣ, ਜਿਨਾਂ ਸਮਾਂ ਚਾਉਂਣ, ਜਿਸ ਵਿਧੀ ਨਾਲ ਕਰਨੀ ਚਾਉਂਣ- ਅਜਿਹੀ ਭਗਤੀ ਦਾ ਫਲ ਭਗਤੀ ਦੀ ਵਿਧੀ ਪ੍ਰਮਾਣ ਸੰਤੁਸ਼ਟਤਾ, ਇਕਾਗਰਤਾ, ਸ਼ਕਤੀ ਅਤੇ ਖੁਸ਼ੀ ਨੂੰ ਪ੍ਰਾਪਤ ਕਰਦੇ ਹਨ। ਪਰ ਰਾਜ – ਪਦਵੀ ਅਤੇ ਭਗਤੀ ਦੀ ਸ਼ਕਤੀ ਦੇ ਪ੍ਰਾਪਤੀ ਦਾ ਆਧਾਰ ਇਹ ਬ੍ਰਾਹਮਣ ਜਨਮ ਹੈ। ਤਾਂ ਇਸ ਸੰਗਮਯੁਗ ਦਾ ਛੋਟਾ- ਜਿਹਾ ਜਨਮ ਸਾਰੇ ਕਲਪ ਦੇ ਸਰਵ ਜਨਮਾਂ ਦਾ ਆਧਾਰ ਹੈ। ਜਿਵੇਂ ਰਾਜ ਕਰਨ ਵਿੱਚ ਵਿਸ਼ੇਸ਼ ਬਣਦੇ ਹੋ, ਉਵੇਂ ਹੀ ਭਗਤ ਵੀ ਵਿਸ਼ੇਸ਼ ਬਣਦੇ ਹੋ, ਸਧਾਰਣ ਨਹੀਂ। ਭਗਤ – ਮਾਲਾ ਵਾਲੇ ਭਗਤ ਵੱਖਰੇ ਹਨ ਪਰ ਤੁਸੀਂ ਆਪੇ ਹੀ ਪੂਜਯ, ਆਪੇ ਹੀ ਪੁਜਾਰੀ ਆਤਮਾਵਾਂ ਦੀ ਭਗਤੀ ਵੀ ਵਿਸ਼ੇਸ਼ ਹੈ। ਜੋ ਅੱਜ ਬਾਪਦਾਦਾ ਬੱਚਿਆਂ ਦੇ ਇਸ ਮੂਲ ਆਧਾਰ ਜਨਮ ਨੂੰ ਦੇਖ ਰਹੇ ਸਨ। ਆਦਿ ਤੋਂ ਹੁਣ ਤੱਕ ਬ੍ਰਾਹਮਣ – ਜੀਵਨ ਵਿੱਚ ਰੂਲਿੰਗ ਪਾਵਰ, ਕੰਟਰੋਲਿੰਗ ਪਾਵਰ ਸਦਾ ਅਤੇ ਕਿੰਨੀ ਪਰਸੈਂਟੇਜ ਵਿੱਚ ਰਹੀ ਹੈ। ਇਸ ਵਿੱਚ ਪਹਿਲੇ ਆਪਣੇ ਹੀ ਸੂਖਸ਼ਮ ਸ਼ਕਤੀਆਂ ਦੀ ਰਿਜ਼ਲਟ ਨੂੰ ਚੈਕ ਕਰੋ। ਰਿਜਲਟ ਵਿੱਚ ਕੀ ਵਿਖਾਈ ਦਿੰਦਾ ਹੈ? ਇਹਨਾਂ ਵਿਸ਼ੇਸ਼ ਤਿੰਨ ਸ਼ਕਤੀਆਂ, “ਮਨ-ਬੁੱਧੀ-ਸੰਸਕਾਰ” ਤੇ ਕੰਟਰੋਲ ਹੋਵੇ ਤਾਂ ਇਸਨੂੰ ਹੀ ਸਵਰਾਜ ਅਧਿਕਾਰੀ ਕਿਹਾ ਜਾਂਦਾ ਹੈ। ਤਾਂ ਸੂਕ੍ਸ਼੍ਮ ਸ਼ਕਤੀਆਂ ਹੀ ਸਥੂਲ ਕਰਮੇਂਦਰੀਆਂ ਨੂੰ ਸੰਯਮ ਅਤੇ ਨਿਯਮ ਤੇ ਚਲਾ ਸਕਦੀਆਂ ਹਨ। ਰਿਜ਼ਲਟ ਕੀ ਦੇਖਿਆ? ਜਦੋਂ, ਜਿੱਥੇ ਅਤੇ ਜਿਵੇਂ – ਇਹਨਾਂ ਤਿੰਨਾਂ ਗੱਲਾਂ ਵਿੱਚ ਹਾਲੇ ਯਥਾਸ਼ਕਤੀ ਹਨ। ਸਰਵਸ਼ਕਤੀ ਨਹੀਂ ਹਨ ਪਰ ਯਥਾਸ਼ਕਤੀ। ਜਿਸਨੂੰ ਡਬਲ ਵਿਦੇਸ਼ੀ ਆਪਣੀ ਭਾਸ਼ਾ ਵਿੱਚ ਸਮਥਿੰਗ ਅੱਖਰ ਯੂਜ਼ ਕਰਦੇ ਹਨ। ਤਾਂ ਇਸ ਨੂੰ ਆਲਮਾਈਟੀ ਅਥਾਰਿਟੀ ਕਹਾਂਗੇ? ਮਾਈਟ ਤੇ ਹਨ ਪਰ ਆਲ ਹਨ? ਅਸਲ ਵਿੱਚ ਇਸਨੂੰ ਹੀ ਬ੍ਰਾਹਮਣ – ਜੀਵਨ ਦੀ ਫਾਉਂਡੈਸ਼ਨ ਕਿਹਾ ਜਾਂਦਾ ਹੈ। ਜਿਸਦਾ ਜਿਨ੍ਹਾਂ ਸਵ ਤੇ ਰਾਜ ਹੈ ਮਤਲਬ ਖੁਦ ਨੂੰ ਚਲਾਉਣ ਅਤੇ ਸਰਵ ਨੂੰ ਚਲਾਉਣ ਦੀ ਵਿਧੀ ਆਉਂਦੀ ਹੈ, ਉਹ ਹੀ ਨੰਬਰ ਅੱਗੇ ਲੈਂਦਾ ਹੈ। ਇਸ ਫਾਉਂਡੈਸ਼ਨ ਵਿੱਚ ਜੇਕਰ ਯਥਾਸ਼ਕਤੀ ਹਨ ਤਾਂ ਆਟੋਮੇਟਿਕਲ ਨੰਬਰ ਪਿੱਛੇ ਹੋ ਜਾਂਦਾ ਹੈ। ਜਿਸਨੂੰ ਖੁਦ ਨੂੰ ਚਲਾਉਣਾ ਅਤੇ ਚੱਲਣਾ ਆਉਂਦਾ ਹੈ ਉਹ ਦੂਸਰੇ ਨੂੰ ਵੀ ਸਹਿਜ ਚਲਾ ਸਕਦਾ ਹੈ ਮਤਲਬ ਹੈਂਡਲਿੰਗ ਪਾਵਰ ਆ ਜਾਂਦੀ ਹੈ। ਸਿਰਫ ਦੂਸਰੇ ਨੂੰ ਹੈਂਡਲ ਕਰਨ ਦੇ ਲਈ ਹੈਂਡਲਿੰਗ ਪਾਵਰ ਨਹੀਂ ਚਾਹੀਦੀ ਹੈ। ਜੋ ਆਪਣੀ ਸੂਕ੍ਸ਼੍ਮ ਸ਼ਕਤੀਆਂ ਨੂੰ ਹੈਂਡਲ ਕਰ ਸਕਦਾ ਹੈ, ਉਹ ਦੂਸਰੇ ਨੂੰ ਵੀ ਹੈਂਡਲ ਕਰ ਸਕਦਾ ਹੈ। ਤਾਂ ਸਵ ਦੇ ਉਪਰ ਕੰਟਰੋਲਿੰਗ ਪਾਵਰ, ਰੂਲਿੰਗ ਪਾਵਰ ਸਰਵ ਦੇ ਲਈ ਅਸਲ ਹੈਂਡਲਿੰਗ ਪਾਵਰ ਬਣ ਜਾਂਦੀ ਹੈ। ਭਾਵੇਂ ਅਗਿਆਨੀ ਆਤਮਾਵਾਂ ਨੂੰ ਸੇਵਾ ਦਵਾਰਾ ਹੈਂਡਲ ਕਰੋ, ਭਾਵੇਂ ਬ੍ਰਾਹਮਣ ਜੀਵਨ ਵਿੱਚ ਸਨੇਹ ਸੰਪੰਨ, ਸਤੁੰਸ਼ਟਤਾ ਸੰਪੰਨ ਵਿਵਹਾਰ ਕਰੋ – ਦੋਨਾਂ ਵਿੱਚ ਸਫ਼ਲ ਹੋ ਜਾਣਗੇ, ਕਿਉਂਕਿ ਕਈ ਬੱਚੇ ਇਵੇਂ ਦੇ ਹਨ ਜੋ ਬਾਪ ਨੂੰ ਜਾਨਣਾ, ਬਾਪ ਦਾ ਬਣਨਾ ਅਤੇ ਬਾਪ ਨਾਲ ਪ੍ਰੀਤ ਦੀ ਰੀਤੀ ਨਿਭਾਉਣਾ – ਇਹ ਬਹੁਤ ਸਹਿਜ ਅਨੁਭਵ ਕਰਦੇ ਹਨ ਪਰ ਸਾਰੀਆਂ ਬ੍ਰਾਹਮਣ ਆਤਮਾਵਾਂ ਨਾਲ ਚੱਲਣਾ – ਇਸ ਵਿੱਚ ਸਮਥਿੰਗ ਕਹਿੰਦੇ ਹਨ। ਇਸਦਾ ਕਾਰਨ ਕੀ? ਬਾਪ ਨਾਲ ਨਿਭਾਉਣਾ ਸਹਿਜ ਕਿਉਂ ਲੱਗਦਾ ਹੈ? ਕਿਉਕਿ ਦਿਲ ਦਾ ਪਿਆਰ ਅਟੁੱਟ ਹੈ। ਪਿਆਰ ਵਿੱਚ ਨਿਭਾਉਣਾ ਸਹਿਜ ਹੁੰਦਾ ਹੈ, ਜਿਸ ਨਾਲ ਪਿਆਰ ਹੁੰਦਾ ਹੈ, ਉਸਦਾ ਕੁੱਝ ਸਿੱਖਿਆ ਦਾ ਇਸ਼ਾਰਾ ਮਿਲਣਾ ਵੀ ਪਿਆਰਾ ਲੱਗਦਾ ਹੈ ਅਤੇ ਸਦੈਵ ਦਿਲ ਵਿੱਚ ਅਨੁਭਵ ਹੁੰਦਾ ਹੈ ਕਿ ਜੋ ਕੁਝ ਕਿਹਾ ਮੇਰੇ ਕਲਿਆਣ ਦੇ ਲਈ ਹੀ ਕਿਹਾ ਕਿਉਂਕਿ ਉਸਦੇ ਪ੍ਰਤੀ ਦਿਲ ਦੀ ਸ੍ਰੇਸ਼ਠ ਭਾਵਨਾ ਹੁੰਦੀ ਹੈ। ਤਾਂ ਜਿਵੇਂ ਤੁਹਾਡੇ ਦਿਲ ਵਿੱਚ ਉਹਨਾਂ ਦੇ ਪ੍ਰਤੀ ਸ੍ਰੇਸ਼ਠ ਭਾਵਨਾ ਹੈ, ਉਵੇਂ ਹੀ ਤੁਹਾਡੀ ਸ਼ੁਭ ਭਾਵਨਾ ਦਾ ਰਿਟਰਨ ਦੂਸਰੇ ਦਵਾਰਾ ਵੀ ਪ੍ਰਾਪਤ ਹੁੰਦਾ ਹੈ। ਜਿਵੇ ਗੁੰਮਬਜ ਵਿੱਚ ਆਵਾਜ਼ ਕਰਦੇ ਹੋ ਤੇ ਉਹ ਹੀ ਆਵਾਜ਼ ਮੁੜਕੇ ਤੁਹਾਡੇ ਕੋਲ ਆ ਜਾਂਦੀ ਹੈ। ਤਾਂ ਜਿਵੇਂ ਬਾਪ ਦੇ ਪ੍ਰਤੀ ਅਟੁੱਟ, ਅਖੰਡ, ਅਟਲ ਪਿਆਰ ਹੈ, ਸ੍ਰੇਸ਼ਠ ਭਾਵਨਾ ਹੈ, ਨਿਸ਼ਚੇ ਹੈ, ਇਵੇਂ ਬ੍ਰਾਹਮਣ – ਆਤਮਾਵਾਂ ਨੰਬਰਵਾਰ ਹੁੰਦੇ ਹੋਏ ਵੀ ਆਤਮਿਕ ਪਿਆਰ ਅਟੁੱਟ ਅਖੰਡ ਹੈ? ਵਰੇਇਟੀ ਸੰਸਕਾਰ ਦੇਖਕੇ ਪਿਆਰ ਕਰਦੇ ਹਨ ਤਾਂ ਉਹ ਅਟੁੱਟ ਅਤੇ ਅਖੰਡ ਨਹੀਂ ਹੁੰਦਾ ਹੈ। ਕਿਸੀ ਵੀ ਆਤਮਾ ਦੇ ਆਪਣੇ ਪ੍ਰਤੀ ਅਤੇ ਦੂਸਰਿਆਂ ਦੇ ਪ੍ਰਤੀ ਚਲਣ ਮਤਲਬ ਚਰਿੱਤਰ ਅਤੇ ਸੰਸਕਾਰ ਦਿਲ- ਪਸੰਦ ਨਹੀਂ ਹੋਣਗੇ ਤਾਂ ਪਿਆਰ ਦੀ ਪਰਸੇਂਟਜ਼ ਘੱਟ ਹੋ ਜਾਂਦੀ ਹੈ। ਪਰ ਆਤਮਾ ਦਾ ਸ੍ਰੇਸ਼ਠ ਆਤਮਾ ਦੇ ਭਾਵ ਨਾਲ ਆਤਮਿਕ ਪਿਆਰ ਉਸ ਵਿੱਚ ਪਰਸੰਟੇਜ਼ ਨਹੀਂ ਹੁੰਦੀ ਹੈ। ਕਿਵੇਂ ਦੇ ਵੀ ਸੰਸਕਾਰ ਹੋਣ ਪਰ ਬ੍ਰਾਹਮਣ – ਆਤਮਾਵਾਂ ਦਾ ਸਾਰੇ ਕਲਪ ਵਿੱਚ ਅਟੁੱਟ ਸੰਬੰਧ ਹੈ, ਈਸ਼ਵਰੀ ਪਰਿਵਾਰ ਹੈ। ਬਾਪ ਨੇ ਹਰ ਆਤਮਾ ਨੂੰ ਵਿਸ਼ੇਸ਼ ਚੁਣਕੇ ਈਸ਼ਵਰੀ ਪਰਿਵਾਰ ਵਿੱਚ ਲਿਆਉਂਦਾ ਹੈ। ਆਪਣੇ – ਆਪ ਨਹੀਂ ਆਏ ਹੋ, ਬਾਪ ਨੇ ਲਿਆਉਂਦਾ ਹੈ। ਤੇ ਬਾਪ ਨੂੰ ਸਾਹਮਣੇ ਰੱਖਣ ਨਾਲ ਵੀ ਆਤਮਿਕ ਪਿਆਰ ਅਟੁੱਟ ਹੋ ਜਾਂਦਾ ਹੈ। ਕਿਸੀ ਵੀ ਆਤਮਾ ਦੀ ਕੋਈ ਵੀ ਗੱਲ ਤੁਹਾਨੂੰ ਪਸੰਦ ਨਹੀਂ ਆਉਂਦੀ ਤਾਂ ਹੀ ਪਿਆਰ ਵਿੱਚ ਅੰਤਰ ਆਉਂਦਾ ਹੈ। ਉਸ ਸਮੇਂ ਬੁੱਧੀ ਵਿੱਚ ਇਹ ਹੀ ਰੱਖੋ ਕਿ ਇਸ ਆਤਮਾ ਨੂੰ ਬਾਪ ਨੇ ਪਸੰਦ ਕੀਤਾ ਹੈ, ਜ਼ਰੂਰ ਕੋਈ ਵਿਸ਼ੇਸ਼ਤਾ ਹੈ ਤਾਂ ਹੀ ਬਾਪ ਨੇ ਪਸੰਦ ਕੀਤਾ ਹੈ। ਸ਼ੁਰੂ ਤੋਂ ਬਾਪਦਾਦਾ ਬੱਚਿਆਂ ਨੂੰ ਇਹ ਹੀ ਸੁਣਾਉਂਦੇ ਰਹਿੰਦੇ ਹਨ ਕਿ ਮੰਨ ਲੋ 36 ਗੁਣਾਂ ਵਿਚੋਂ ਕਿਸੇ ਵਿੱਚ 35 ਗੁਣ ਨਹੀਂ ਹਨ ਪਰ ਇੱਕ ਗੁਣ ਵੀ ਵਿਸ਼ੇਸ਼ ਹੈ ਤਾਂ ਹੀ ਤੇ ਬਾਪ ਨੇ ਉਹਨਾਂ ਨੂੰ ਪਸੰਦ ਕੀਤਾ ਹੈ। ਬਾਪ ਨੇ ਉਹਨਾਂ ਦੇ 35 ਅਵਗੁਣ ਦੇਖੇ ਜਾਂ ਇੱਕ ਹੀ ਗੁਣ ਦੇਖਿਆ? ਕੀ ਦੇਖਿਆ? ਸਭ ਤੋਂ ਵੱਡੇ ਤੋਂ ਵੱਡਾ ਗੁਣ ਅਤੇ ਵਿਸ਼ੇਸਤਾ ਬਾਪ ਨੂੰ ਪਹਿਚਾਨਣ ਦੀ ਬੁੱਧੀ, ਬਾਪ ਦੇ ਬਣਨ ਦੀ ਹਿੰਮਤ, ਬਾਪ ਨਾਲ ਪਿਆਰ ਕਰਨ ਦੀ ਵਿਧੀ ਹੈ ਜੋ ਸਾਰੇ ਕਲਪ ਵਿੱਚ ਧਰਮ – ਪਿਤਾਵਾਂ ਵਿੱਚ ਵੀ ਨਹੀਂ ਸੀ, ਰਾਜ ਨੇਤਾਵਾਂ ਵਿੱਚ ਵੀ ਨਹੀਂ, ਧਨਵਾਨਾਂ ਵਿੱਚ ਵੀ ਨਹੀਂ ਪਰ ਉਸ ਆਤਮਾ ਵਿੱਚ ਹੈ। ਬਾਪ ਤੁਸੀਂ ਸਾਰਿਆਂ ਕੋਲੋਂ ਪੁੱਛਦੇ ਹਨ ਕਿ ਜਦੋਂ ਬਾਪ ਦੇ ਕੋਲ ਆਏ ਤਾਂ ਕੀ ਗੁਣ ਸੰਪੰਨ ਹੋਕੇ ਆਏ ਸੀ? ਬਾਪ ਨੇ ਤੁਹਾਡੀਆਂ ਕਮਜ਼ੋਰੀਆਂ ਨੂੰ ਦੇਖਿਆ ਕੀ? ਹਿੰਮਤ ਵਧਾਈ ਹੈ ਨਾ ਕਿ ਤੁਸੀਂ ਹੀ ਮੇਰੇ ਸੀ, ਹੋ ਅਤੇ ਸਦਾ ਮੇਰੇ ਬਣੋਗੇ। ਤਾਂ ਫਾਲੋ ਫਾਦਰ ਕਰੋ ਨਾ! ਜਦੋਂ ਵਿਸ਼ੇਸ਼ ਆਤਮਾ ਸਮਝ ਕਿਸੀ ਨੂੰ ਵੀ ਦੇਖੋਗੇ, ਸੰਬੰਧ- ਸੰਪਰਕ ਵਿੱਚ ਆਉਗੇ ਤਾਂ ਬਾਪ ਨੂੰ ਸਾਹਮਣੇ ਰੱਖਣ ਨਾਲ ਆਤਮਾ ਵਿੱਚ ਖੁਦ ਹੀ ਆਤਮਿਕ ਪਿਆਰ ਇਮਰਜ਼ ਹੋ ਜਾਂਦਾ ਹੈ। ਤੁਹਾਡੇ ਸਨੇਹ ਨਾਲ ਸਰਵ ਦੇ ਸਨੇਹੀ ਬਣ ਜਾਣਗੇ ਅਤੇ ਆਤਮਿਕ ਸਨੇਹ ਨਾਲ ਸਦਾ ਸਾਰਿਆਂ ਦਵਾਰਾ ਸਦਭਾਵਨਾ, ਸਹਿਯੋਗ ਦੀ ਭਾਵਨਾ ਖੁਦ ਹੀ ਤੁਹਾਡੇ ਪ੍ਰਤੀ ਦੁਆਵਾਂ ਦੇ ਰੂਪ ਵਿੱਚ ਪ੍ਰਾਪਤ ਹੋਣਗੀਆਂ। ਇਸਨੂੰ ਕਹਿੰਦੇ ਹਨ- ਰੂਹਾਨੀ ਅਸਲ ਸ੍ਰੇਸ਼ਠ ਹੈਡਲਿੰਗ।
ਬਾਪਦਾਦਾ ਅੱਜ ਮੁਸਕਰਾ ਰਹੇ ਸਨ। ਬੱਚਿਆਂ ਵਿੱਚ ਤਿੰਨ ਸ਼ਬਦਾਂ ਦੇ ਕਾਰਨ ਕੰਟਰੋਲਿੰਗ ਪਾਵਰ, ਰੂਲਿੰਗ ਪਾਵਰ ਘੱਟ ਹੋ ਜਾਂਦੀ ਹੈ। ਉਹ ਤਿੰਨ ਸ਼ਬਦ ਹਨ – 1. ਵਾਏ (ਕਿਉਂ), 2. ਵਟ (ਕੀ), 3. ਵਾਂਟ (ਚਾਹੀਏ)। ਇਹ ਤਿੰਨ ਸ਼ਬਦ ਖ਼ਤਮ ਕਰ ਇੱਕ ਸ਼ਬਦ ਬੋਲੋ। ਵਾਏ ਆਏ ਤਾਂ ਵੇ ਇੱਕ ਸ਼ਬਦ ਬੋਲੋ – ਵਾਹ, ਵਟ ਸ਼ਬਦ ਆਏ ਤਾਂ ਬੋਲੋ “ਵਾਹ”! “ ਸ਼ਬਦ ਵਿੱਚ ਬੋਲਣਾ ਆਉਂਦਾ ਹੈ ਨਾ। ਵਾਹ ਬਾਬਾ! ਵਾਹ ਮੈਂ! ਅਤੇ ਵਾਹ ਡਰਾਮਾ! ਸਿਰਫ “ਵਾਹ” ਬੋਲੋ ਤਾਂ ਤਿੰਨ ਸ਼ਬਦ ਖ਼ਤਮ ਹੋ ਜਾਣਗੇ। ਉਸ ਦਿਨ ਵੀ ਸੁਣਾਇਆ ਸੀ ਨਾ ਕਿ ਬਾਪਦਾਦਾ ਨੇ ਕਿਹੜਾ ਖੇਡ ਦੇਖਿਆ! ਤੁਸੀਂ ਲੋਕਾਂ ਦਾ ਇੱਕ ਚਿੱਤਰ ਪਹਿਲੇ ਦਾ ਬਣਿਆ ਹੋਇਆ ਹੈ ਜਿਸ ਵਿੱਚ ਦਿਖਾਇਆ ਹੈ – ਯੋਗੀ ਯੋਗ ਲਗਾ ਰਿਹਾ ਹੈ, ਬੁੱਧੀ ਨੂੰ ਇਕਾਗਰਚਿੱਤ ਕਰ ਰਿਹਾ ਹੈ, ਬੈਲੇਂਸ ਦੀ ਤਰਾਜੂ ਦਿਖਾਈ ਹੈ, ਜਿਨ੍ਹਾਂ ਬੁੱਧੀ ਦਾ ਬੈਲੇਂਸ ਕਰਦਾ ਉਨ੍ਹਾਂ ਕੋਈ ਬਾਂਦਰ ਆਕੇ ਬੈਠ ਜਾਂਦਾ। ਇਹਨਾਂ ਤਿੰਨਾਂ ਗੱਲਾਂ ਵਿੱਚ ਬਾਂਦਰ ਆ ਜਾਂਦੇ ਹਨ, ਤਾਂ ਬੈਲੇਂਸ ਕੀ ਹੋਵੇਗਾ! ਹਲਚਲ ਹੋ ਜਾਏਗੀ, ਬੈਲੇਂਸ ਨਹੀਂ ਰਹੇਗਾ। ਤਾਂ ਇਹ ਤਿੰਨ ਸ਼ਬਦ ਬੈਲੇਂਸ ਨੂੰ ਖ਼ਤਮ ਕਰ ਦਿੰਦੇ ਹਨ, ਬੁੱਧੀ ਨੂੰ ਨਚਾਉਣ ਲੱਗਦੇ ਹਨ। ਬਾਂਦਰ ਆਰਾਮ ਨਾਲ ਬੈਠ ਸਕਦਾ ਹੈ ਕੀ? ਹੋਰ ਕੁੱਝ ਨਹੀਂ ਹੋਵੇ ਤੇ ਪੂੰਛ ਨੂੰ ਹਿਲਾਉਂਦਾ ਰਹੇਗਾ। ਤਾਂ ਇਸ ਵਿੱਚ ਵੀ ਬੈਲੇਂਸ ਨਾ ਹੋਣ ਦੇ ਕਾਰਨ ਬਾਪ ਦਵਾਰਾ ਹਰ ਕਦਮ ਵਿੱਚ ਜੋ ਦੁਆਵਾਂ ਮਿਲਦੀਆਂ ਹਨ ਅਤੇ ਆਤਮਿਕ ਸਨੇਹ ਕਾਰਨ ਪਰਿਵਾਰ ਦਵਾਰਾ ਜੋ ਦੁਆਵਾਂ ਮਿਲਦੀਆਂ ਹਨ ਉਸਤੋਂ ਵੰਚਿਤ ਹੋ ਜਾਂਦੇ ਹਨ। ਜਿਵੇਂ ਬਾਪ ਨਾਲ ਸੰਬੰਧ ਰੱਖਣਾ ਜ਼ਰੂਰੀ ਹੈ, ਇਵੇਂ ਈਸ਼ਵਰੀ ਪਰਿਵਾਰ ਨਾਲ ਸੰਬੰਧ ਰੱਖਣਾ ਵੀ ਅਤਿ ਆਵਸ਼ਕ ਹੈ। ਸਾਰੇ ਕਲਪ ਵਿੱਚ ਨੰਬਰਵਨ ਆਤਮਾ ਬ੍ਰਹਮਾ ਬਾਪ ਅਤੇ ਈਸ਼ਵਰੀ ਪਰਿਵਾਰ ਦੇ ਸੰਬੰਧ- ਸੰਪਰਕ ਵਿੱਚ ਆਉਣਾ ਹੈ। ਇਵੇਂ ਨਹੀਂ ਸਮਝਣਾ – ਅੱਛਾ, ਬਾਪ ਤੇ ਸਾਡਾ ਹੈ, ਅਸੀਂ ਬਾਪ ਦੇ ਹਾਂ। ਇਹ ਵੀ ਪਾਸ ਵਿਦ ਆਨਰ ਦੀ ਨਿਸ਼ਾਨੀ ਨਹੀਂ ਹੈ ਕਿਉਂਕਿ ਤੁਸੀਂ ਸੰਨਿਆਸੀ ਆਤਮਾਵਾਂ ਨਹੀਂ ਹੋ। ਰਿਸ਼ੀਆਂ – ਮੁਨੀਆਂ ਦੀਆਂ ਆਤਮਾਵਾਂ ਨਹੀਂ ਹੋ। ਵਿਸ਼ਵ ਤੋਂ ਕਿਨਾਰਾ ਕਰਨ ਵਾਲੇ ਨਹੀਂ ਹੋ ਪਰ ਵਿਸ਼ਵ ਦਾ ਸਹਾਰਾ ਬਣਨ ਵਾਲੀਆਂ ਆਤਮਾਵਾਂ ਹੋ। ਵਿਸ਼ਵ – ਕਿਨਾਰਾ ਨਹੀਂ, ਵਿਸ਼ਵ – ਕਲਿਆਣਕਾਰੀ ਹੋ। ਬ੍ਰਾਹਮਣ ਆਤਮਾਵਾਂ ਦੀ ਤਾਂ ਗੱਲ ਛੱਡੋ ਪਰ ਪ੍ਰਕ੍ਰਿਤੀ ਨੂੰ ਵੀ ਪਰਿਵਰਤਨ ਕਰਨ ਦੇ ਸਹਾਰੇ ਤੁਸੀ ਹੋ! ਪਰਿਵਾਰ ਦੇ ਅਵਿਨਾਸ਼ੀ ਪਿਆਰ ਦੇ ਧਾਗੇ ਦੇ ਵਿਚੋਂ ਨਿਕਲ ਨਹੀਂ ਸਕਦੇ ਹੋ। ਵਿਜਯੀ ਰਤਨ ਪਿਆਰ ਦੇ ਧਾਗੇ ਦੇ ਵਿਚੋਂ ਨਹੀਂ ਨਿਕਲ ਸਕਦੇ ਇਸਲਈ ਕਦੀ ਵੀ ਕਿਸੀ ਵੀ ਗੱਲ ਵਿੱਚ, ਕਿਸੀ ਸਥਾਨ ਵਿੱਚ, ਕਿਸੀ ਸੇਵਾ ਵਿੱਚ, ਕਿਸੀ ਸਾਥੀ ਤੋਂ ਕਿਨਾਰਾ ਕਰਕੇ ਆਪਣੀ ਅਵਸਥਾ ਨੂੰ ਚੰਗਾ ਬਣਾਕੇ ਦਿਖਾਵਾਂ – ਇਹ ਸੰਕਲਪ ਨਹੀਂ ਕਰਨਾ। ਕਹਿੰਦੇ ਹਨ ਨਾ – ਅਸੀਂ ਇਸਦੇ ਨਾਲ ਨਹੀਂ ਚੱਲ ਸਕਦੇ, ਉਸਦੇ ਨਾਲ ਚੱਲਾਂਗੇ, ਇਸ ਸਥਾਨ ਤੇ ਉੱਨਤੀ ਨਹੀਂ ਹੋਵੇਗੀ, ਦੂਸਰੇ ਸਥਾਨ ਤੇ ਹੋਵੇਗੀ, ਇਸ ਸੇਵਾ ਵਿੱਚ ਵਿਘਣ ਹੈ, ਦੂਸਰੀ ਸੇਵਾ ਵਿੱਚ ਚੰਗਾ ਹੋਵੇਗਾ, ਇਹ ਸਭ ਕਿਨਾਰਾ ਕਰਨ ਦੀਆਂ ਗੱਲਾਂ ਹਨ। ਜੇਕਰ ਇੱਕ ਵਾਰ ਇਹ ਆਦਤ ਆਪਣੇ ਨੂੰ ਪਾ ਲਵੋ ਤਾਂ ਇਹ ਆਦਤ ਤੁਹਾਨੂੰ ਕਿੱਥੇ ਵੀ ਟਿਕਣ ਨਹੀਂ ਦਵੇਗੀ, ਬੁੱਧੀ ਨੂੰ ਇਕਾਗਰ ਰਹਿਣ ਨਹੀਂ ਦਵੇਗੀ ਕਿਉਂਕਿ ਬੁੱਧੀ ਨੂੰ ਬਦਲਣ ਦੀ ਆਦਤ ਪੈ ਗਈ ਹੈ। ਇਹ ਵੀ ਕਮਜ਼ੋਰੀ ਗਿਣੀ ਜਾਏਗੀ, ਉੱਨਤੀ ਨਹੀਂ ਗਿਣੀ ਜਾਏਗੀ। ਸਦੈਵ ਆਪਣੇ ਵਿੱਚ ਸ਼ੁਭ ਉਮੀਦਾਂ ਰੱਖੋ, ਨਾ ਉਮੀਦ ਨਹੀਂ ਬਣੋ। ਜਿਵੇਂ ਬਾਪ ਨੇ ਹਰ ਬੱਚੇ ਵਿੱਚ ਸੁਭ ਉਮੀਦ ਰੱਖੀ। ਕਿਵੇਂ ਵੀ ਹਨ, ਬਾਪ ਲਾਸ੍ਟ ਨੰਬਰ ਨਾਲ ਵੀ ਕਦੀ ਦਿਲਸ਼ਿਕਸ਼ਤ ਨਹੀਂ ਬਣੇ। ਸਦਾ ਹੀ ਉਮੀਦ ਰੱਖੀ। ਤਾਂ ਤੁਸੀਂ ਵੀ ਨਾ ਆਪਣੇ ਨਾਲ, ਨਾ ਦੂਸਰੇ ਨਾਲ, ਨਾ ਸੇਵਾ ਵਿੱਚ, ਨਾ ਉਮੀਦ, ਦਿਲਸ਼ਿਕਸ਼ਤ ਨਹੀਂ ਬਣੋ। ਦਿਲਸ਼ਾਹ ਬਣੋ। ਸ਼ਾਹ ,ਮਾਨਾ ਫਰਾਕਦਿਲ, ਸਦਾ ਵੱਡੀ ਦਿਲ। ਕੋਈ ਵੀ ਕਮਜ਼ੋਰ ਸੰਸਕਾਰ ਨਹੀਂ ਧਾਰਣ ਕਰ ਲਵੋ। ਮਾਇਆ ਵੱਖ – ਵੱਖ ਰੂਪ ਨਾਲ ਕਮਜ਼ੋਰ ਬਣਾਉਣ ਦੀ ਕੋਸ਼ਿਸ ਕਰਦੀ ਹੈ। ਪਰ ਤੁਸੀਂ ਮਾਇਆ ਦੇ ਵੀ ਨਾਲੇਜਫੁਲ ਹੋ ਨਾ ਕਿ ਅਧੂਰੀ ਨਾਲੇਜ਼ ਹੈ? ਇਹ ਵੀ ਯਾਦ ਰੱਖੋ ਕਿ ਮਾਇਆ ਨਵੇਂ – ਨਵੇਂ ਰੂਪ ਨਾਲ ਆਉਂਦੀ ਹੈ, ਪੁਰਾਣੇ ਰੂਪ ਵਿੱਚ ਨਹੀਂ ਕਿਉਂਕਿ ਉਹ ਵੀ ਜਾਣਦੀ ਹੈ ਕਿ ਇਹ ਪਹਿਚਾਣ ਲੈਣਗੇ। ਗੱਲ ਉਹ ਹੀ ਹੁੰਦੀ ਹੈ ਪਰ ਰੂਪ ਨਵਾਂ ਧਾਰਣ ਕਰ ਲੈਂਦੀ ਹੈ। ਸਮਝਾ! ਅੱਛਾ!
ਟੀਚਰਸ ਮਾਇਆ ਦੇ ਨਾਲੇਜ਼ਫੁੱਲ ਹੋ? ਸਿਰਫ਼ ਨਾਲੇਜ਼ ਨਹੀਂ ਪਰ ਨਾਲੇਜ਼ਫੁੱਲ ਹੋ? ਬਾਪ ਨੂੰ ਪਹਿਚਾਣ ਲੀਤਾ – ਸਿਰਫ਼ ਇਹ ਨਹੀਂ ਸੋਚੋ, ਮਾਇਆ ਨੂੰ ਵੀ ਪਹਿਚਾਨਣਾ ਹੈ। ਹੁਣ ਬੰਧਨ ਵਿੱਚ ਬੰਧ ਗਈ ਹੋ ਜਾਂ ਔਖਾ ਲੱਗਦਾ ਹੈ? ਮਿੱਠਾ ਬੰਧਨ ਲੱਗਦਾ ਹੈ ਜਾਂ ਥੋੜਾ ਮੁਸ਼ਕਿਲ ਬੰਧਨ ਲੱਗਦਾ? ਸੋਚਦੇ ਹੋ – ਇੱਥੇ ਤੇ ਬਹੁਤ ਮਰਨਾ ਪਵੇਗਾ, ਬਾਪ ਦੇ ਬਣ ਗਏ, ਹੁਣ ਫਿਰ ਇਹ ਕਰਨਾ ਹੈ, ਇਹ ਕਰਨਾ ਹੈ, ਕਿਥੋਂ ਤੱਕ ਕਰਾਂਗੇ! ਜੇਕਰ ਇਹ ਪਤਾ ਹੁੰਦਾ ਤਾਂ ਆਉਂਦੇ ਹੀ ਨਹੀਂ – ਇਵੇਂ ਸੋਚ ਚਲਦਾ ਹੈ? ਜਿੱਥੇ ਪਿਆਰ ਹੈ ਉੱਥੇ ਕੋਈ ਮੁਸ਼ਕਿਲ ਨਹੀਂ। ਪਤੰਗਾ ਵੀ ਸ਼ਮਾ ਤੇ ਕੁਰਬਾਨ ਹੋ ਜਾਂਦਾ ਹੈ। ਤਾਂ ਤੁਸੀਂ ਸ੍ਰੇਸ਼ਠ ਆਤਮਾਵਾਂ ਪਰਮਾਤਮ – ਪਿਆਰ ਦੇ ਪਿੱਛੇ ਮੁਸ਼ਕਿਲ ਅਨੁਭਵ ਕਰ ਸਕਦੀਆਂ ਹੋ ਕੀ? ਜਦੋਂ ਪਰਵਾਨਾ ਕੁਰਬਾਨ ਹੋ ਸਕਦਾ ਹੈ ਤਾਂ ਤੁਸੀਂ ਕੀ ਨਹੀਂ ਕਰ ਸਕਦੀਆਂ? ਜਿਸ ਘੜੀ ਮੁਸ਼ਕਿਲ ਅਨੁਭਵ ਹੁੰਦੀ ਹੈ ਤਾਂ ਜ਼ਰੂਰ ਪਿਆਰ ਦੀ ਪਰਸੰਟੇਜ਼ ਵਿੱਚ ਅੰਤਰ ਆ ਜਾਂਦਾ ਹੈ, ਇਸਲਈ ਕੁੱਝ ਸਮੇਂ ਮੁਸ਼ਕਿਲ ਲੱਗਦਾ ਹੈ। ਜੇਕਰ ਹੋਵੇ ਹੀ ਮੁਸ਼ਕਿਲ ਤਾਂ ਸਦਾ ਮੁਸ਼ਕਿਲ ਲੱਗਣਾ ਚਾਹੀਦਾ ਹੈ, ਕਦੀ – ਕਦੀ ਕਿਉਂ ਮੁਸ਼ਕਿਲ ਲਗਦਾ? ਪਰਮਾਤਮਾ ਅਤੇ ਤੁਹਾਡੇ ਵਿੱਚ ਕੋਈ ਗੱਲ ਆ ਜਾਂਦੀ ਹੈ, ਇਸਲਈ ਮੁਸ਼ਕਿਲ ਹੋ ਜਾਂਦਾ ਹੈ ਅਤੇ ਪਰਸੈਂਟੇਜ ਵਿੱਚ ਫ਼ਰਕ ਪੈ ਜਾਂਦਾ ਹੈ। ਉਹ ਵਿੱਚੋਂ ਕੱਢ ਦੇਵੋ ਤੇ ਫਿਰ ਸਹਿਜ ਹੋ ਜਾਵੇ।
ਬਾਪਦਾਦਾ ਸਦਾ ਕਹਿੰਦੇ ਹਨ ਟੀਚਰਸ ਮਤਲਬ ਸਦਾ ਖੁਦ ਹਿੰਮਤ ਰੱਖਣ ਵਾਲੀਆਂ ਅਤੇ ਦੂਸਰੇ ਨੂੰ ਹਿੰਮਤ ਦੇਣ ਦੇ ਨਿਮਿਤ ਬਣਨ ਵਾਲੀ। ਨਹੀਂ ਤਾਂ ਟੀਚਰਸ ਕਿਉਂ ਬਣੀ? ਟੀਚਰ ਮਤਲਬ ਹੀ ਸਟੂਡੈਂਟਸ ਦੇ ਨਿਮਿਤ ਹਨ। ਕਮਜ਼ੋਰ ਨੂੰ ਹਿੰਮਤ ਦੇ ਕੇ ਅੱਗੇ ਵਧਾਉਣ ਦੇ ਨਿਮਿਤ ਹੋ। ਸਫਲ ਟੀਚਰ ਦੀ ਪਹਿਲੀ ਨਿਸ਼ਾਨੀ ਇਹ ਹੋਵੇਗੀ – ਉਹ ਕਦੀ ਹਿੰਮਤਹੀਣ ਨਹੀਂ ਬਣੇਗੀ। ਜੋ ਖੁਦ ਹਿੰਮਤ ਵਿੱਚ ਰਹਿੰਦਾ ਹੈ ਉਹ ਦੂਸਰੇ ਨੂੰ ਵੀ ਹਿੰਮਤ ਜ਼ਰੂਰ ਦਿੰਦਾ ਹੈ। ਖੁਦ ਵਿੱਚ ਹਿੰਮਤ ਘੱਟ ਹੋਵੇਗੀ ਤਾਂ ਦੂਸਰੇ ਨੂੰ ਵੀ ਨਹੀਂ ਦੇ ਸਕਣਗੇ। ਅੱਛਾ!
ਚਾਰੋਂ ਪਾਸੇ ਦੇ ਹਿੰਮਤੇ ਬੱਚੇ ਮੱਦਦੇ ਬਾਪ ਦੇ ਅਧਿਕਾਰ ਨੂੰ ਅਨੁਭਵ ਕਰਨ ਵਾਲੇ, ਸਦਾ ਸਵਰਾਜ ਦੀ ਸ਼ਕਤੀਆਂ ਨੂੰ ਹਰ ਸਮੇਂ ਪ੍ਰਮਾਣ ਪ੍ਰਯੋਗ ਵਿੱਚ ਲਿਆਉਣ ਵਾਲੇ, ਸਦਾ ਬਾਪ ਅਤੇ ਸਰਵ ਆਤਮਾਵਾਂ ਦੇ ਅਟੁੱਟ ਸਨੇਹੀ, ਸਦਾ ਹਰ ਕਰਮ ਵਿੱਚ, ਸੰਬੰਧ – ਸੰਪਰਕ ਵਿੱਚ “ਵਾਹ – ਵਾਹ” ਦੇ ਗੀਤ ਗਾਉਣ ਵਾਲੇ – ਅਜਿਹੇ ਆਲਮਾਇਟੀ ਅਥਾਰਿਟੀ ਬੱਚਿਆਂ ਨੂੰ ਬਾਪਦਾਦਾ ਦਾ ਯਾਦ- ਪਿਆਰ ਅਤੇ ਨਮਸਤੇ।
ਵਰਦਾਨ:-
ਯਥਾਰਥ ਸੇਵਾਧਾਰੀ ਉਹਨਾਂ ਨੂੰ ਕਿਹਾ ਜਾਂਦਾ ਹੈ ਜੋ ਸਵ ਦੀ ਅਤੇ ਸਰਵ ਦੀ ਸੇਵਾ ਨਾਲ – ਨਾਲ ਕਰਦੇ ਹਨ। ਸਵ ਦੀ ਸੇਵਾ ਵਿੱਚ ਸਰਵ ਦੀ ਸੇਵਾ ਸਮਾਈ ਹੋਈ ਹੋਵੇ। ਇਵੇਂ ਨਹੀਂ ਦੂਸਰਿਆਂ ਦੀ ਸੇਵਾ ਕਰੋ ਅਤੇ ਆਪਣੀ ਸੇਵਾ ਵਿੱਚ ਅਲਬੇਲੇ ਹੋ ਜਾਓ। ਸੇਵਾ ਵਿੱਚ ਸੇਵਾ ਅਤੇ ਯੋਗ ਦੋਵੇਂ ਹੀ ਨਾਲ -ਨਾਲ ਹੋਣ। ਇਸਦੇ ਲਈ ਪਲੇਨ ਬੁੱਧੀ ਬਣਕੇ ਸੇਵਾ ਦੇ ਪਲੈਨ ਬਣਾਓ। ਪਲੇਨ ਬੁੱਧੀ ਮਤਲੱਬ ਕੋਈ ਵੀ ਗੱਲ ਬੁੱਧੀ ਨੂੰ ਟੱਚ ਨਹੀਂ ਕਰੇ, ਸਿਵਾਏ ਨਿਮਿਤ ਅਤੇ ਨਿਰਮਾਣ ਭਾਵ ਦੇ। ਹੱਦ ਦਾ ਨਾਮ, ਹੱਦ ਦਾ ਮਾਨ ਨਹੀਂ ਪਰ ਨਿਰਮਾਣ। ਇਹ ਹੀ ਸ਼ੁਭ ਭਾਵਨਾ ਅਤੇ ਸ਼ੁਭ ਕਾਮਨਾ ਦਾ ਬੀਜ਼ ਹੈ।
ਸਲੋਗਨ:-
➤ Email me Murli: Receive Daily Murli on your email. Subscribe!