27 June 2022 Punjabi Murli Today | Brahma Kumaris
Read and Listen today’s Gyan Murli in Punjabi
26 June 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਇਸ ਸ਼ਰੀਰ ਰੂਪੀ ਰਥ ਤੇ ਵਿਰਾਜਮਾਨ ਆਤਮਾ ਰਥੀ ਹੈ, ਰਥੀ ਸਮਝ ਕੇ ਕਰਮ ਕਰੋ ਤਾਂ ਦੇਹ - ਅਭਿਮਾਨ ਛੁੱਟ ਜਾਏਗਾ"
ਪ੍ਰਸ਼ਨ: -
ਬਾਪ ਦੇ ਗੱਲ ਕਰਨ ਦਾ ਢੰਗ ਮਨੁੱਖਾਂ ਦੇ ਢੰਗ ਤੋਂ ਬਿਲਕੁਲ ਨਿਰਾਲਾ ਹੈ, ਕਿਵੇਂ?
ਉੱਤਰ:-
ਬਾਪ ਇਸ ਰੱਥ ਤੇ ਰਥੀ ਹੋਕੇ ਗੱਲ ਕਰਦੇ ਹਨ ਅਤੇ ਆਤਮਾਵਾਂ ਨਾਲ ਹੀ ਗੱਲ ਕਰਦੇ ਹਨ। ਸ਼ਰੀਰਾ ਨੂੰ ਨਹੀਂ ਦੇਖਦੇ। ਮਨੁੱਖ ਨਾ ਤੇ ਖੁਦ ਨੂੰ ਆਤਮਾ ਸਮਝਦੇ ਅਤੇ ਨਾ ਆਤਮਾ ਨਾਲ ਗੱਲ ਹੀ ਕਰਦੇ। ਤੁਸੀਂ ਬੱਚਿਆਂ ਨੂੰ ਹੁਣ ਇਹ ਅਭਿਆਸ ਕਰਨਾ ਹੈ। ਕਿਸੇ ਵੀ ਆਕਾਰੀ ਜਾਂ ਸਾਕਾਰੀ ਚਿੱਤਰ ਨੂੰ ਦੇਖਦੇ ਹੋਏ ਵੀ ਨਹੀਂ ਦੇਖੋ। ਆਤਮਾ ਨੂੰ ਦੇਖੋ ਅਤੇ ਇੱਕ ਵਿਦੇਹੀ ਨੂੰ ਯਾਦ ਕਰੋ।
ਗੀਤ:-
ਤੁਮਹੀ ਹੋ ਮਾਤਾ – ਪਤਾ..
ਓਮ ਸ਼ਾਂਤੀ। ਬੱਚਿਆਂ ਨੂੰ ਓਮ ਸ਼ਾਂਤੀ ਦਾ ਅਰਥ ਤਾਂ ਬਿਲਕੁਲ ਸਹਿਜ ਸਮਝਾਇਆ ਜਾਂਦਾ ਹੈ। ਹਰ ਇੱਕ ਗੱਲ ਸਹਿਜ ਹੈ। ਸਹਿਜ ਰਾਜਾਈ ਪ੍ਰਾਪਤ ਕਰਨੀ ਹੈ, ਕਿਥੋਂ ਦੇ ਲਈ? ਸਤਿਯੁਗ ਦੇ ਲਈ। ਉਹਨਾਂ ਨੂੰ ਜੀਵਨਮੁਕਤੀ ਕਿਹਾ ਜਾਂਦਾ ਹੈ। ਉੱਥੇ ਰਾਵਨ ਦੇ ਇਹ ਭੂਤ ਹੁੰਦੇ ਨਹੀਂ। ਕਿਸੇ ਨੂੰ ਕ੍ਰੋਧ ਆਉਂਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਤੁਹਾਡੇ ਵਿੱਚ ਇਹ ਭੂਤ ਹਨ। ਯੋਗ ਦਾ ਅਰਥ ਹੈ – ਆਪਣੇ ਨੂੰ ਆਤਮਾ ਸਮਝ ਪਰਮਾਤਮਾ ਨੂੰ ਯਾਦ ਕਰਨਾ। ਮੈਂ ਆਤਮਾ ਹਾਂ, ਇਹ ਮੇਰਾ ਸ਼ਰੀਰ ਹੈ। ਹਰ ਇੱਕ ਦੇ ਸ਼ਰੀਰ ਰੂਪੀ ਰੱਥ ਵਿੱਚ ਆਤਮਾ ਰਥੀ ਬੈਠਾ ਹੋਇਆ ਹੈ। ਆਤਮਾ ਦੀ ਤਾਕਤ ਨਾਲ ਇਹ ਰਥ ਚਲਦਾ ਹੈ। ਆਤਮਾ ਨੂੰ ਇਹ ਸ਼ਰੀਰ ਘੜੀ – ਘੜੀ ਲੈਣਾ ਅਤੇ ਛੱਡਣਾ ਪੇਂਦਾ ਹੈ। ਇਹ ਤਾਂ ਬੱਚੇ ਜਾਣਦੇ ਹਨ ਭਾਰਤ ਹੁਣ ਦੁਖਧਾਮ ਹੈ। ਕੁਝ ਸਮੇਂ ਪਹਿਲੇ ਸੁਖਧਾਮ ਸੀ। ਆਲਮਾਇਟੀ ਗੌਰਮਿੰਟ ਸੀ, ਕਿਉਂਕਿ ਆਲਮਾਈਟੀ ਨੇ ਭਾਰਤ ਵਿੱਚ ਦੇਵਤਾਵਾਂ ਦੀ ਸਥਾਪਨਾ ਕੀਤੀ। ਉੱਥੇ ਇੱਕ ਧਰਮ ਸੀ। ਅੱਜ ਤੋਂ 5 ਹਜਾਰ ਵਰ੍ਹੇ ਪਹਿਲੇ ਬਰੋਬਰ ਲਕਸ਼ਮੀ – ਨਾਰਾਇਣ ਦਾ ਰਾਜ ਸੀ। ਉਹ ਰਾਜ ਸਥਾਪਨ ਕਰਨ ਵਾਲਾ ਜਰੂਰ ਬਾਪ ਹੀ ਹੋਵੇਗਾ। ਬਾਪ ਕੋਲੋਂ ਉਹਨਾਂ ਨੂੰ ਵਰਸਾ ਮਿਲਿਆ ਹੋਵੇਗਾ। ਇਹਨਾਂ ਦੀ ਆਤਮਾ ਨੇ 84 ਜਨਮਾਂ ਦਾ ਚੱਕਰ ਲਗਾਇਆ ਹੈ। ਭਾਰਤਵਾਸੀ ਹੀ ਇਹਨਾਂ ਵਰਣਾ ਵਿੱਚ ਆਉਂਦੇ ਹਨ। ਸ਼ੁਦ੍ਰ ਵਰਣ ਦੇ ਬਾਦ ਸ੍ਰਵੋਤਮ ਬ੍ਰਾਹਮਣ ਵਰਣ ਆਉਂਦਾ ਹੈ। ਬ੍ਰਾਹਮਣ ਵਰਣ ਮਾਨਾ ਬ੍ਰਹਮਾ ਦੇ ਮੁਖ ਵੰਸ਼ਾਵਲੀ। ਇਹ ਬ੍ਰਾਹਮਣ ਹਨ ਕੁੱਖ ਵੰਸ਼ਾਵਲੀ। ਉਹ ਕਹਿ ਨਾ ਸਕਣ ਕਿ ਅਸੀਂ ਮੁੱਖ ਵੰਸ਼ਾਵਲੀ ਹਾਂ। ਪ੍ਰਜਾਪਿਤਾ ਬ੍ਰਹਮਾ ਦੇ ਜਰੂਰ ਅਡੋਪਟ ਚਿਲਡਰਨ ਹੋਣਗੇ। ਬੱਚੇ ਜਾਣਦੇ ਹਨ ਭਾਰਤ ਪੂਜਯ ਸੀ, ਹੁਣ ਪੁਜਾਰੀ ਹੈ। ਬਾਪ ਤੇ ਸਦਾ ਪੂਜਯ ਹੈ ਉਹ ਆਉਂਦੇ ਜਰੂਰ ਹਨ. ਪਤਿਤਾਂ ਨੂੰ ਪਾਵਨ ਬਣਾਉਣ। ਸਤਿਯੁਗ ਹੈ ਪਾਵਨ ਦੁਨੀਆ। ਸਤਿਯੁਗ ਵਿੱਚ ਪਤਿਤ ਪਾਵਨ ਗੰਗਾ, ਇਹ ਨਾਮ ਹੀ ਨਹੀਂ ਹੋਵੇਗਾ ਕਿਉਂਕਿ ਉਹ ਹੈ ਹੀ ਪਾਵਨ ਦੁਨੀਆ। ਸਭ ਪੁੰਨ ਆਤਮਾਵਾਂ ਹਨ। ਨੋ ਪਾਪ ਆਤਮਾ। ਕਲਿਯੁਗ ਤੋਂ ਫਿਰ ਨੋ ਪੁੰਨ ਆਤਮਾ। ਸਭ ਪਾਪ ਆਤਮਾ ਹਨ। ਪੁੰਨ ਆਤਮਾ ਪਵਿੱਤਰ ਨੂੰ ਕਿਹਾ ਜਾਂਦਾ ਹੈ। ਭਾਰਤ ਵਿੱਚ ਹੀ ਬਹੁਤ ਦਾਨ – ਪੁੰਨ ਕਰਦੇ ਹਨ। ਇਸ ਸਮੇਂ ਜਦੋਂ ਬਾਪ ਆਉਂਦੇ ਹਨ ਤਾਂ ਉਹਨਾਂ ਦੇ ਉਪਰ ਬਲੀ ਚੜਦੇ ਹਨ। ਸੰਨਿਆਸੀ ਤੇ ਘਰ ਬਾਰ ਛੱਡ ਜਾਂਦੇ ਹਨ। ਇੱਥੇ ਤੇ ਕਹਿੰਦੇ ਹਨ ਬਾਬਾ ਸਭ ਕੁਝ ਤੁਹਾਡਾ ਹੈ। ਤੁਹਾਨੂੰ ਸਤਿਯੁਗ ਵਿੱਚ ਅਥਾਹ ਧਨ ਦਿੱਤਾ ਸੀ। ਫਿਰ ਮਾਇਆ ਨੇ ਕੌਡੀ ਵਰਗਾ ਬਣਾ ਦਿੱਤਾ। ਹੁਣ ਇਹ ਆਤਮਾ ਵੀ ਪਤਿਤ ਹੋ ਗਈ ਹੈ। ਤਨ -ਮਨ – ਧਨ ਸਭ ਪਤਿਤ ਹਨ। ਆਤਮਾ ਪਹਿਲੇ – ਪਹਿਲੇ ਪਵਿੱਤਰ ਰਹਿੰਦੀ ਹੈ ਫਿਰ ਚੱਕਰ ਲਗਾਏ ਪਿਛਾੜੀ ਵਿੱਚ ਤਮੋਪ੍ਰਧਾਨ ਝੂਠਾ ਜੇਵਰ ਬਣਿਆ ਹੈ। ਪਾਰ੍ਟ ਵਜਾਉਂਦੇ – ਵਜਾਉਂਦੇ ਪਤਿਤ ਬਣ ਜਾਂਦੀ ਹੈ। ਗੋਲਡਨ, ਸਿਲਵਰ… ਇਸ ਸਟੇਜ ਤੇ ਮਨੁੱਖ ਨੂੰ ਆਉਣਾ ਹੈ ਜਰੂਰ। ਗਾਉਂਦੇ ਵੀ ਹਨ ਤੁਸੀਂ ਮਾਤ -ਪਿਤਾ ਲਕਸ਼ਮੀ ਨਾਰਾਇਣ ਦੇ ਅੱਗੇ ਜਾਕੇ ਇਹ ਮਹਿਮਾ ਕਰਦੇ ਹਨ। ਪਰ ਉਹਨਾਂ ਨੂੰ ਆਪਣਾ ਇੱਕ ਬੱਚਾ, ਇੱਕ ਬੱਚੀ ਹੁੰਦੀ ਹੈ। ਜਿਵੇਂ ਦਾ ਸੁਖ ਰਾਜਾ ਰਾਣੀ ਨੂੰ ਉਵੇਂ ਦਾ ਬੱਚਿਆਂ ਨੂੰ ਰਹਿੰਦਾ ਹੈ। ਸਭ ਨੂੰ ਸੁਖ ਘਨੇਰੇ ਹਨ। ਹੁਣ ਤਾਂ 84 ਵੇਂ ਅੰਤਿਮ ਜਨਮ ਵਿੱਚ ਹੈ ਦੁੱਖ ਘਨੇਰੇ। ਬਾਪ ਕਹਿੰਦੇ ਹਨ ਹੁਣ ਫਿਰ ਤੋਂ ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹੈ। ਬੱਚਿਆਂ ਨੂੰ ਸਮਝਾਇਆ ਕਿ ਇਸ ਰੱਥ ਵਿੱਚ ਰਥੀ ਬੈਠਾ ਹੋਇਆ ਹੈ। ਇਹ ਰਥੀ ਪਹਿਲੇ 16 ਕਲਾ ਸੰਪੂਰਨ ਸੀ। ਹੁਣ ਨੋ ਕਲਾ। ਕਹਿੰਦੇ ਵੀ ਹਨ ਮੈਂ ਨਿਰਗੁਣ ਹਾਰੇ ਵਿੱਚ ਕੋਈ ਗੁਣ ਨਾਹੀ। ਆਪੇਹੀ ਤਰਸ ਪਰੋਈ ਮਤਲਬ ਰਹਿਮ ਕਰੋ। ਕਿਸੇ ਵਿੱਚ ਵੀ ਗੁਣ ਨਹੀਂ ਹਨ। ਪਤਿਤ ਹਨ ਤਾਂ ਹੀ ਤੇ ਗੰਗਾ ਵਿੱਚ ਪਾਪ ਧੋਣ ਜਾਂਦੇ ਹਨ। ਸਤਿਯੁਗ ਵਿੱਚ ਨਹੀਂ ਜਾਂਦੇ। ਨਦੀ ਤਾਂ ਉਹ ਹੀ ਹੈ ਨਾ। ਬਾਕੀ ਹਾਂ, ਇਵੇਂ ਕਹਾਂਗੇ ਉਥੋਂ ਦੀ ਹਰ ਚੀਜ ਸਤੋਪ੍ਰਧਾਨ ਹੈ। ਸਤਿਯੁਗ ਵਿੱਚ ਨਦੀਆਂ ਵੀ ਬੜੀਆਂ ਸਾਫ਼ ਅਤੇ ਸੁਥਰੀਆਂ ਹੋਣਗੀਆਂ। ਨਦੀਆਂ ਵਿੱਚ ਕਿਚੜਾ ਆਦਿ ਵੀ ਨਹੀਂ ਰਹਿੰਦਾ। ਇੱਥੇ ਤਾਂ ਦੇਖੋ ਕਿਚੜਾ ਪੇਂਦਾ ਰਹਿੰਦਾ ਹੈ। ਸਾਗਰ ਵਿੱਚ ਸਾਰਾ ਗੰਦ ਜਾਂਦਾ ਹੈ। ਸਤਿਯੁਗ ਵਿੱਚ ਅਜਿਹਾ ਹੋ ਨਹੀਂ ਸਕਦਾ। ਲਾਅ ਨਹੀਂ ਹੈ ਕਿਸੇਨੂੰ ਅਪਵਿੱਤਰ ਬਣਾਉਣਾ। ਸਭ ਚੀਜਾਂ ਪਵਿੱਤਰ ਰਹਿੰਦੀਆਂ ਹਨ। ਤਾਂ ਬਾਪ ਸਮਝਾਉਂਦੇ ਹਨ ਕਿ ਹੁਣ ਸਭਦਾ ਅੰਤਿਮ ਜਨਮ ਹੈ। ਖੇਡ ਪੂਰਾ ਹੁੰਦਾ ਹੈ। ਇਸ ਖੇਲ ਦੀ ਲਿਮਿਟ ਹੀ ਹੈ 5 ਹਜ਼ਾਰ ਵਰ੍ਹੇ। ਇਹ ਨਿਰਾਕਾਰ ਸ਼ਿਵਬਾਬਾ ਸਮਝਾਉਂਦੇ ਹਨ। ਉਹ ਹੈ ਨਿਰਾਕਾਰ ਸਭ ਤੋਂ ਉੱਚ ਪਰਮਧਾਮ ਵਿੱਚ ਰਹਿਣ ਵਾਲਾ, ਪਰਮਧਾਮ ਤੋਂ ਹੀ ਅਸੀਂ ਸਭ ਆਉਂਦੇ ਹਾਂ। ਹੁਣ ਕਲਿਯੁਗ ਦੇ ਅੰਤ ਵਿੱਚ ਡਰਾਮਾ ਪੂਰਾ ਹੋ ਫਿਰ ਤੋਂ ਹਿਸਟ੍ਰੀ- ਜੋਗ੍ਰਾਫੀ ਰਿਪੀਟ ਹੋਣੀ ਹੈ। ਮਨੁੱਖ ਜੋ ਇਹ ਗੀਤਾ ਸ਼ਾਸ਼ਤਰ ਆਦਿ ਪੜ੍ਹਦੇ ਹਨ ਉਹ ਸਭ ਬਣੇ ਹਨ ਦਵਾਪਰ ਤੋਂ। ਇਹ ਗਿਆਨ ਪ੍ਰਾਯ ਲੋਪ ਹੋ ਜਾਂਦਾ ਹੈ। ਰਾਜਯੋਗ ਤਾਂ ਕੋਈ ਸਿੱਖ ਨਾ ਸਕੇ, ਸਿਰਫ਼ ਉਹਨਾਂ ਦੇ ਯਾਦਗਾਰ ਲਈ ਪੁਸਤਕ ਦੇ ਲਈ ਪੁਸਤਕ ਬਣਾਉਂਦੇ ਰਹਿੰਦੇ ਹਨ। ਉਹ ਖੁਦ ਹੀ ਧਰਮ ਸਥਾਪਨ ਕਰ ਪੁਨਰਜਨਮ ਵਿੱਚ ਆਉਣ ਲੱਗੇ। ਉਹਨਾਂ ਦਾ ਯਾਦਗਾਰ ਪੁਸਤਕ ਰਹਿਣ ਲੱਗਾ। ਹੁਣ ਦੇਵੀ – ਦੇਵਤਾ ਧਰਮ ਦੀ ਸਥਾਪਨਾ ਹੁੰਦੀ ਹੈ ਸੰਗਮ ਤੇ। ਬਾਪ ਆਕੇ ਕਿਸ ਰੱਥ ਵਿੱਚ ਵਿਰਾਜਮਾਨ ਹੁੰਦੇ ਹਨ। ਘੋੜੇ ਗੱਡੀ ਦੀ ਗੱਲ ਨਹੀਂ। ਇਸ ਸਧਾਰਨ ਬੁੱਢੇ ਰੱਥ ਵਿੱਚ ਪ੍ਰਵੇਸ਼ ਕਰਦੇ ਹਨ। ਉਹ ਹੈ ਰਥੀ। ਗਾਇਆ ਵੀ ਜਾਂਦਾ ਹੈ ਬ੍ਰਹਮਾ ਮੁਖ ਵੰਸ਼ਾਵਲੀ ਬ੍ਰਹਮਾ ਕੁਮਾਰ ਕੁਮਾਰੀਆਂ ਹਨ। ਇਹ ਬ੍ਰਹਮਾ ਵੀ ਅਡੋਪਟ ਕੀਤਾ ਹੋਇਆ ਹੈ। ਬਾਪ ਖੁਦ ਕਹਿੰਦੇ ਹਨ ਮੈਂ ਇਸ ਰੱਥ ਵਿੱਚ ਆਕੇ ਰਥੀ ਬਣਦਾ ਹਾਂ, ਇਹਨਾਂ ਨੂੰ ਗਿਆਨ ਦਿੰਦਾ ਹਾਂ। ਸ਼ੁਰੂ ਇਹਨਾਂ ਤੋਂ ਕਰਦਾ ਹਾਂ। ਕਲਸ਼ ਦਿੰਦਾ ਹਾਂ ਮਾਤਾਵਾਂ ਨੂੰ। ਮਾਤਾ ਤੇ ਇਹ ਵੀ ਠਹਿਰੀ। ਪਹਿਲੇ – ਪਹਿਲੇ ਇਹ ਸੁਣਦੇ ਹਨ ਫਿਰ ਤੁਸੀਂ, ਇਹਨਾਂ ਵਿੱਚ ਤਾਂ ਵਿਰਾਜਮਾਨ ਹਨ, ਪਰ ਸਾਹਮਣੇ ਕਿਸ ਨੂੰ ਸੁਣਾਉਣ। ਫਿਰ ਆਤਮਾਵਾਂ ਨਾਲ ਬੈਠ ਕੇ ਗੱਲ ਕਰਦੇ ਹਨ ਹੋਰ ਕੋਈ ਵੀ ਵਿਦਵਾਨ ਆਦਿ ਨਹੀਂ ਹੋਵੇਗਾ ਜੋ ਇਵੇਂ ਦੀਆਂ ਆਤਮਾਵਾਂ ਨਾਲ ਬੈਠ ਗੱਲ ਕਰੇ। ਮੈਂ ਤੁਹਾਡਾ ਬਾਪ ਹਾਂ। ਤੁਸੀਂ ਆਤਮਾਵਾਂ ਨਿਰਾਕਾਰ ਹੋ, ਮੈਂ ਵੀ ਨਿਰਾਕਾਰ ਹਾਂ। ਮੈਂ ਗਿਆਨ ਸਾਗਰ ਸਵਰਗ ਦਾ ਰਚਿਯਤਾ ਹਾਂ। ਮੈਂ ਨਰਕ ਨਹੀਂ ਰਚਦਾ ਹਾਂ। ਇਹ ਤਾਂ ਮਾਇਆ ਨਰਕ ਬਣਾਉਦੀ ਹੈ। ਬਾਪ ਕਹਿੰਦੇ ਹਨ ਮੈਂ ਤੇ ਹਾਂ ਹੀ ਰਚਤਾ, ਤਾਂ ਸਵਰਗ ਹੀ ਬਣਾਵਾਂਗਾ। ਤੁਸੀਂ ਭਾਰਤਵਾਸੀ ਸਵਰਗਵਾਸੀ ਸੀ। ਹੁਣ ਨਰਕਵਾਸੀ ਬਣੇ ਹੋ। ਨਰਕਵਾਸੀ ਬਣਾਇਆ ਰਾਵਣ ਨੇ ਕਿਉਂਕਿ ਆਤਮਾ ਰਾਵਣ ਦੀ ਮਤ ਚੱਲਦੀ ਹੈ। ਇਸ ਸਮੇਂ ਤੇ ਤੁਸੀਂ ਆਤਮਾਵਾਂ ਰਾਮ ਸ਼ਿਵਬਾਬਾ ਸ਼੍ਰੀ ਸ਼੍ਰੀ ਦੀ ਮਤ ਤੇ ਚੱਲਦੇ ਹੋ। ਬਾਪ ਸਮਝਾਉਂਦੇ ਹਨ ਹੁਣ ਸਭ ਦਾ ਪਾਰ੍ਟ ਪੂਰਾ ਹੋਇਆ। ਜਦੋਂ ਸਭ ਆਤਮਾਵਾਂ ਇਕੱਠੀਆਂ ਹੋਣਗੀਆਂ ਉਪਰ ਤੋਂ ਸਭ ਆ ਜਾਣਗੀਆਂ, ਉਦੋਂ ਜਾਣਾ ਸ਼ੁਰੂ ਹੋਵੇਗਾ। ਫਿਰ ਵਿਨਾਸ਼ ਸ਼ੁਰੂ ਹੋ ਜਾਏਗਾ। ਭਾਰਤ ਵਿੱਚ ਹੁਣ ਅਨੇਕ ਧਰਮ ਹਨ। ਸਿਰਫ ਇੱਕ ਆਦਿ ਸਨਾਤਨ ਦੇਵੀ- ਦੇਵਤਾ ਧਾਰਨ ਹੈ ਨਹੀਂ। ਕੋਈ ਵੀ ਆਪਣੇ ਨੂੰ ਦੇਵਤਾ ਕਹਾ ਨਹੀਂ ਸਕਦੇ। ਦੇਵਤਾਵਾਂ ਦੀ ਮਹਿਮਾ ਗਾਉਂਦੇ ਹਨ ਸਰਵਗੁਣ ਸੰਪੰਨ… ਫਿਰ ਆਪਣੇ ਨੂੰ ਕਹਿਣਗੇ ਪਾਪੀ ਨੀਚ… ਦਵਾਪਰ ਤੋਂ ਰਾਵਣ ਦਾ ਰਾਜ ਸ਼ੁਰੂ ਹੁੰਦਾ ਹੈ। ਰਾਮਰਾਜ ਹੈ ਬ੍ਰਹਮਾ ਦਾ ਦਿਨ, ਰਾਵਣ ਰਾਜ ਹੈ ਬ੍ਰਹਮਾ ਦੀ ਰਾਤ। ਹੁਣ ਬਾਪ ਕਦੋਂ ਆਉਣ? ਜਦੋਂ ਬ੍ਰਹਮਾ ਦੀ ਰਾਤ ਪੂਰੀ ਹੋਵੇ ਉਦੋਂ ਹੀ ਆਉਣਗੇ ਨਾ। ਅਤੇ ਇਸ ਬ੍ਰਹਮਾ ਦੇ ਤਨ ਵਿੱਚ ਆਉਣ ਉਦੋਂ ਬ੍ਰਹਮਾ ਮੁਖ ਨਾਲ ਬ੍ਰਾਹਮਣ ਪੈਦਾ ਹੋਣ। ਉਹਨਾਂ ਬ੍ਰਾਹਮਣਾਂ ਨੂੰ ਹੀ ਰਾਜਯੋਗ ਸਿਖਾਉਂਦੇ ਹਨ। ਬਾਪ ਕਹਿੰਦੇ ਹਨ ਜੋ ਵੀ ਆਕਾਰੀ, ਸਕਾਰੀ ਅਤੇ ਨਿਰਾਕਾਰੀ ਚਿੱਤਰ ਹਨ – ਉਹਨਾਂ ਨੂੰ ਤੁਸੀਂ ਯਾਦ ਨਹੀਂ ਕਰਨਾ ਹੈ। ਤੁਹਾਨੂੰ ਤਾਂ ਲਕਸ਼ ਦਿੱਤਾ ਜਾਂਦਾ ਹੈ। ਮਨੁੱਖ ਤਾਂ ਚਿੱਤਰ ਨੂੰ ਦੇਖ ਕੇ ਯਾਦ ਕਰਦੇ ਹਨ। ਬਾਬਾ ਤਾਂ ਕਹਿੰਦੇ ਹਨ ਚਿਤਰਾਂ ਨੂੰ ਦੇਖਣਾ ਹੁਣ ਬੰਦ ਕਰੋ। ਇਹ ਹੈ ਭਗਤੀਮਾਰਗ। ਹੁਣ ਤਾਂ ਆਤਮਾਵਾਂ ਨੂੰ ਵਾਪਿਸ ਮੇਰੇ ਕੋਲ ਆਉਣਾ ਹੈ। ਪਾਪਾਂ ਦਾ ਬੋਝ ਸਿਰ ਤੇ ਹੈ, ਪਾਪ ਆਤਮਾ ਬਣਨਾ ਹੀ ਹੈ। ਅਜਿਹਾ ਨਹੀਂ ਗਰਭ ਜੇਲ ਵਿੱਚ ਹਰ ਜਨਮ ਦੇ ਪਾਪ ਖਤਮ ਹੋ ਜਾਂਦੇ ਹਨ। ਕੁਝ ਖਤਮ ਹੋ ਜਾਂਦੇ ਹਨ, ਕੁਝ ਰਹਿੰਦੇ ਹਨ। ਹੁਣ ਮੈਂ ਪੰਡਾ ਬਣਕੇ ਆਇਆ ਹਾਂ। ਇਸ ਸਮੇਂ ਸਭ ਆਤਮਾਵਾਂ ਮਾਇਆ ਦੀ ਮਤ ਤੇ ਚੱਲਦੀ ਹੈ। ਬਾਪ ਕਹਿੰਦੇ ਮੈਂ ਤਾਂ ਹਾਂ ਹੀ ਪਤਿਤ – ਪਾਵਨ, ਸਵਰਗ ਦਾ ਰਚਿਯਤਾ। ਮੇਰਾ ਧੰਦਾ ਹੀ ਹੈ ਨਰਕ ਨੂੰ ਸਵਰਗ ਬਨਾਉਣਾ। ਸਵਰਗ ਵਿੱਚ ਤਾਂ ਹੈ ਹੀ ਇੱਕ ਧਰਮ, ਇੱਕ ਰਾਜ। ਉੱਥੇ ਕੋਈ ਪਾਰਟੀਸ਼ਨ ਨਹੀਂ ਸੀ। ਬਾਪ ਕਹਿੰਦੇ ਹਨ ਮੈਂ ਵਿਸ਼ਵ ਦਾ ਮਾਲਿਕ ਨਹੀਂ ਬਣਦਾ ਹਾਂ। ਤੁਹਾਨੂੰ ਹੀ ਬਣਾਉਦਾ ਹਾਂ। ਫਿਰ ਰਾਵਣ ਆਕੇ ਤੁਹਾਡੇ ਕੋਲੋਂ ਰਾਜ ਖੋਉਂਦੇ ਹਨ। ਹੁਣ ਹੈ ਸਭ ਤਮੋਪ੍ਰਧਾਨ, ਪੱਥਰਬੁੱਧੀ। ਸੰਗਮਯੁਗ ਵਿੱਚ ਤੁਸੀਂ ਪਾਰਸਬੁੱਧੀ ਬਣਦੇ ਹੋ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ, ਬੁੱਧੀਯੋਗ ਉਪਰ ਲਟਕਾਓ। ਜਿੱਥੇ ਜਾਣਾ ਹੈ ਉਹਨਾਂ ਨੂੰ ਹੀ ਯਾਦ ਕਰਨਾ ਹੈ। ਇੱਕ ਬਾਪ, ਦੂਸਰਾ ਨਾ ਕੋਈ। ਉਹ ਹੀ ਸੱਚਾ ਪਾਤਸ਼ਾਹ ਹੈ, ਸਚ ਸੁਣਨ ਵਾਲਾ। ਤਾਂ ਕੋਈ ਵੀ ਚਿੱਤਰ ਦਾ ਸਿਮਰਨ ਨਹੀਂ ਕਰਨਾ ਹੈ। ਇਹ ਜੋ ਸ਼ਿਵ ਦਾ ਚਿੱਤਰ ਹੈ ਉਸਦਾ ਵੀ ਧਿਆਨ ਨਹੀਂ ਕਰਨਾ ਹੈ, ਕਿਉਂਕਿ ਸ਼ਿਵ ਤਾਂ ਅਜਿਹਾ ਹੈ ਨਹੀਂ। ਜਿਵੇਂ ਅਸੀਂ ਆਤਮਾ ਭ੍ਰਿਕੁਟੀ ਵਿੱਚ ਰਹਿੰਦੀਆਂ ਹਾਂ ਉਵੇਂ ਬਾਬਾ ਵੀ ਕਹਿੰਦੇ ਹਨ ਮੈਂ ਥੋੜੀ ਜਗ੍ਹਾ ਲੈਕੇ ਇਸ ਆਤਮਾ ਦੇ ਬਾਜੂ ਵਿੱਚ ਬੈਠ ਜਾਂਦਾ ਹੈ। ਰਥੀ ਬਣ ਇਹਨਾਂ ਨੂੰ ਬੈਠ ਗਿਆਨ ਦਿੰਦਾ ਹਾਂ। ਇਹਨਾਂ ਦੀ ਆਤਮਾ ਵਿੱਚ ਵੀ ਗਿਆਨ ਨਹੀਂ ਸੀ। ਜਿਵੇਂ ਇਹਨਾਂ ਦੀ ਆਤਮਾ ਰਥੀ ਬੋਲਦੀ ਹੈ ਸ਼ਰੀਰ ਦਵਾਰਾ, ਉਵੇਂ ਮੈਂ ਵੀ ਇਹਨਾਂ ਓਰਗੇੰਸ ਨਾਲ ਬੋਲਦਾ ਹਾਂ। ਨਹੀਂ ਤਾਂ ਕਿਵੇਂ ਸਮਝਾਵਾਂ। ਬ੍ਰਾਹਮਣ ਰਚਨ ਦੇ ਲਈ ਬ੍ਰਹਮਾ ਜਰੂਰ ਚਾਹੀਦੇ ਹਨ। ਜੋ ਬ੍ਰਹਮਾ ਹੀ ਫਿਰ ਨਾਰਾਇਣ ਬਣੇਗਾ। ਹੁਣ ਤੁਸੀਂ ਬ੍ਰਹਮਾ ਦੀ ਔਲਾਦ ਹੋ ਫਿਰ ਸੂਰਜਵੰਸ਼ੀ ਸ੍ਰੀ ਨਾਰਾਇਣ ਦੇ ਘਰਾਣੇ ਵਿੱਚ ਆਵਾਂਗੇ। ਹੁਣ ਤਾਂ ਬਿਲਕੁਲ ਕੰਗਾਲ ਬਣ ਗਏ ਹੋ। ਲੜਦੇ, ਝਗੜਦੇ ਰਹਿੰਦੇ ਹਨ। ਬਾਂਦਰ ਤੋਂ ਵੀ ਬਤਰ ਹਨ। ਬਾਂਦਰ ਵਿੱਚ 5 ਵਿਕਾਰ ਬੜੇ ਕੜੇ ਹੁੰਦੇ ਹਨ। ਕਾਮ, ਕ੍ਰੋਧ …ਸਭ ਵਿਕਾਰ ਬਾਂਦਰ ਵਿੱਚ ਅਜਿਹੇ ਹੁੰਦੇ ਹਨ ਜੋ ਗੱਲ ਨਹੀਂ ਪੁੱਛੋ, ਬੱਚਾ ਮਰੇਗਾ ਤਾਂ ਉਹਨਾਂ ਦੀ ਹੱਡੀਆਂ ਨੂੰ ਵੀ ਛੱਡੇਗਾ ਨਹੀਂ। ਮਨੁੱਖ ਵੀ ਅੱਜਕਲ ਅਜਿਹੇ – ਅਜਿਹੇ ਹਨ। ਬੱਚਾ ਮਰਿਆ 6-8 ਮਹੀਨੇ ਰੋਂਦੇ ਰਹਿਣਗੇ। ਸਤਿਯੁਗ ਵਿੱਚ ਤਾਂ ਅਕਾਲੇ ਮ੍ਰਿਤੂ ਹੁੰਦੀ ਨਹੀਂ। ਨਾ ਕੋਈ ਰੋਂਦੇ ਪਿਟਦੇ ਹਨ। ਉੱਥੇ ਕੋਈ ਸ਼ੈਤਾਨ ਹੁੰਦਾ ਨਹੀਂ।
ਬਾਪ ਇਸ ਸਮੇਂ ਤੁਸੀਂ ਬੱਚਿਆਂ ਨਾਲ ਗੱਲ ਕਰ ਰਹੇ ਹਨ। ਘਰਬਾਰ ਵੀ ਭਾਵੇਂ ਸੰਭਾਲੋ। ਉਹਨਾਂ ਵਿੱਚ ਰਹਿੰਦੇ ਅਜਿਹੀ ਕਮਾਲ ਕਰਕੇ ਦਿਖਾਓ ਜੋ ਸੰਨਿਆਸੀ ਕਰ ਨਾ ਸਕਣ। ਇਹ ਸਤੋਪ੍ਰਧਾਨ ਸੰਨਿਆਸ ਪਰਮਾਤਮਾ ਹੀ ਸਿਖਾਉਂਦੇ ਹਨ। ਕਹਿੰਦੇ ਹਨ ਇਹ ਪੁਰਾਣੀ ਦੁਨੀਆਂ ਹੁਣ ਖ਼ਤਮ ਹੋਣੀ ਹੈ ਇਸਲਈ ਇਸ ਨਾਲ ਮਮਤਵ ਮਿਟਾਓ। ਸਭ ਨੂੰ ਵਾਪਿਸ ਜਾਣਾ ਹੈ। ਦੇਹ ਸਹਿਤ ਜੋ ਵੀ ਪੁਰਾਣੀਆਂ ਚੀਜਾਂ ਹਨ, ਉਹਨਾਂ ਨੂੰ ਭੁੱਲ ਜਾਓ। 5 ਵਿਕਾਰ ਮੈਨੂੰ ਦੇ ਦਵੋ। ਜੇਕਰ ਅਪਵਿੱਤਰ ਬਣੋਗੇ ਤਾਂ ਪਵਿੱਤਰ ਦੁਨੀਆਂ ਵਿੱਚ ਆ ਨਹੀਂ ਸਕੋਗੇ। ਬਾਪ ਨਾਲ ਪ੍ਰਤਿਗਿਆ ਕਰੋ ਇਸ ਅੰਤਿਮ ਜਨਮ ਲਈ। ਫਿਰ ਤਾਂ ਪਵਿੱਤਰਤਾ ਕਾਇਮ ਹੋ ਹੀ ਜਾਏਗੀ। 63 ਜਨਮ ਤਾਂ ਵਿਸ਼ ਵਿੱਚ ਗੋਤੇ ਖਾਦੇ, ਇੱਕਦਮ ਗੰਦੇ ਬਣ ਗਏ ਹੋ। ਆਪਣੇ ਧਰਮ ਕਰਮ ਨੂੰ ਭੁੱਲ ਗਏ ਹੋ। ਹਿੰਦੂ ਧਰਮ ਕਹਿੰਦੇ ਰਹਿੰਦੇ ਹੋ। ਬਾਪ ਕਹਿੰਦੇ ਹਨ ਕਿਉਂ ਨਹੀਂ ਸਮਝਦੇ ਹੋ ਭਾਰਤ ਸਵਰਗ ਸੀ, ਅਸੀਂ ਹੀ ਦੇਵਤਾ ਸੀ। ਮੈਂ ਤੁਹਾਨੂੰ ਰਾਜਯੋਗ ਸਿਖਾਇਆ। ਤੁਸੀਂ ਫਿਰ ਕਹਿੰਦੇ ਹੋ ਕ੍ਰਿਸ਼ਨ ਨੇ ਸਿਖਾਇਆ। ਕੀ ਕ੍ਰਿਸ਼ਨ ਸਭ ਦਾ ਬਾਪ ਸਵਰਗ ਦਾ ਰਚਿਯਤਾ ਹੈ? ਬਾਪ ਤਾਂ ਹੈ ਨਿਰਾਕਾਰ, ਸਭ ਆਤਮਾਵਾਂ ਦਾ ਬਾਪ। ਫਿਰ ਉਹਨਾਂ ਦੇ ਲਈ ਕਹਿੰਦੇ ਹੋ ਸ੍ਰਵਵਿਆਪੀ। ਸ਼ਿਵ – ਸ਼ੰਕਰ ਨੂੰ ਵੀ ਮਿਲਾ ਦਿੰਦੇ ਹੋ। ਸ਼ਿਵ ਤਾਂ ਹੈ ਪਰਮਾਤਮਾ। ਪਰਮਾਤਮਾ ਕਹਿੰਦੇ ਹਨ ਮੈਂ ਆਉਂਦਾ ਹੀ ਹਾਂ ਦੇਵੀ – ਦੇਵਤਾ ਧਰਮ ਸਥਾਪਨ ਕਰਨ। ਜੋ ਹੁਣ ਸਥਾਪਨ ਕਰਦੇ ਹਨ ਫਿਰ ਵਿਸ਼ਨੂੰ ਦੇ ਦੋ ਰੂਪ ਲਕਸ਼ਮੀ – ਨਾਰਾਇਣ ਰਾਜ ਕਰਣਗੇ। ਵਿਸ਼ਨੂੰ ਤੋਂ ਹੀ ਵੈਸ਼ਨਵ ਅੱਖਰ ਨਿਕਲਦਾ ਹੈ।
ਅੱਜਕਲ ਤਾਂ ਸਭ ਪਾਪ ਆਤਮਾਵਾਂ ਹਨ। ਉੱਥੇ ਇਹ ਕਾਮ ਕਟਾਰੀ ਚਲਾਕੇ ਇੱਕ ਦੋ ਨੂੰ ਘਾਤ ਨਹੀਂ ਕਰਦੇ ਹਨ। ਸੱਚਖੰਡ ਸਥਾਪਨ ਕਰਨ ਵਾਲਾ ਇੱਕ ਹੀ ਸਤਿਗੁਰੂ ਹੈ। ਬਾਕੀ ਸਭ ਹੈ ਡੁਬਾਉਂਣ ਵਾਲੇ, ਸੰਗਮ ਅਤੇ ਸਵਰਗ ਇੱਕ ਦੋ ਦੇ ਨਜ਼ਦੀਕ ਹੋਣ ਦੇ ਕਾਰਨ ਨਰਕ ਦੀ ਗੱਲ ਸਵਰਗ ਵਿੱਚ ਲੈ ਗਏ ਹਨ। ਅਸਲ ਵਿੱਚ ਕੰਸ, ਰਾਵਣ ਆਦਿ ਸਭ ਹੁਣ ਹਨ। ਉੱਥੇ ਇਹ ਸਭ ਤਾਂ ਹੋ ਨਹੀਂ ਸਕਦੇ। ਤਾਂ ਰੱਥ ਵਿੱਚ ਜੋ ਰਥੀ ਦਿਖਾਉਂਦੇ ਹਨ – ਅਸਲ ਵਿੱਚ ਰੱਥ ਇਹ ਹੈ, ਜਿਸਨੂੰ ਨੰਦੀਗਣ, ਭਾਗੀਰਥ ਵੀ ਕਿਹਾ ਜਾਂਦਾ ਹੈ। ਤੁਸੀਂ ਸਭ ਅਰਜੁਨ ਹੋ, ਤੁਹਾਨੂੰ ਕਹਿੰਦੇ ਹਨ ਇਸ ਰੱਥ ਵਿੱਚ ਆਇਆ ਹਾਂ, ਯੁੱਧ ਦੇ ਮੈਦਾਨ ਵਿੱਚ ਤੁਹਾਨੂੰ ਮਾਇਆ ਤੇ ਜਿੱਤ ਪਾਪਤ ਕਰਾਉਣ। ਸਤਿਯੁਗ ਵਿੱਚ ਨਾ ਰਾਵਣ ਹੁੰਦਾ, ਨਾ ਸਾੜਦੇ ਹਨ। ਹੁਣ ਤਾਂ ਰਾਵਣ ਨੂੰ ਸਾੜਦੇ ਹੀ ਰਹਿਣਗੇ, ਜਦੋਂ ਤੱਕ ਵਿਨਾਸ਼ ਨਹੀਂ ਹੋਵੇਗਾ। ਕਿੰਨੀ ਵੀ ਆਪਦਾਵਾਂ ਆਉਣਗੀਆਂ, ਦੁਸ਼ਹਿਰੇ ਤੇ ਤਾਂ ਰਾਵਣ ਜਰੂਰ ਸਾੜਨਗੇ। ਫਿਰ ਆਖਰੀਂਨ ਇਹ ਰਾਵਣ ਸੰਪ੍ਰਦਾਈ ਖਲਾਸ ਹੋ ਜਾਏਗੀ। ਸਦਗਤੀ ਦਾਤਾ ਹੈ ਹੀ ਇੱਕ। ਮਨੁੱਖ, ਮਨੁੱਖ ਨੂੰ ਸਦਗਤੀ ਦੇ ਨਾ ਸਕਣ। ਜਦੋਂ ਇਹਨਾਂ ਦੇਵਤਾਵਾਂ ਦਾ ਰਾਜ ਸੀ ਤਾਂ ਸਾਰੇ ਵਿਸ਼ਵ ਤੇ ਇਹਨਾਂ ਦਾ ਹੀ ਰਾਜ ਸੀ ਹੋਰ ਧਰਮ ਸੀ ਹੀ ਨਹੀਂ। ਹੁਣ ਹੋਰ ਸਭ ਧਰਮ ਹਨ, ਦੇਵਤਾਵਾਂ ਦਾ ਧਰਮ ਹੈ ਨਹੀਂ। ਜਿਸਦੀ ਸਥਾਪਨਾ ਹੋ ਰਹੀ ਹੈ। ਦੇਵਤਾ ਧਰਮ ਵਾਲੇ ਹੀ ਆਕੇ ਸ਼ੁਦ੍ਰ ਤੋਂ ਬ੍ਰਾਹਮਣ ਬਣਨਗੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਸਤੋਪ੍ਰਧਾਨ ਸੰਨਿਆਸ ਕਰਨਾ ਹੈ। ਇਸ ਪੁਰਾਣੀ ਦੁਨੀਆਂ ਵਿੱਚ ਰਹਿੰਦੇ ਇਸਨਾਲ ਮਮਤਵ ਮਿਟਾ ਦੇਣਾ ਹੈ। ਦੇਹ ਸਹਿਤ ਜੋ ਵੀ ਪੁਰਾਣੀ ਚੀਜਾਂ ਹਨ ਉਹਨਾਂ ਨੂੰ ਭੁੱਲ ਜਾਣਾ ਹੈ।
2. ਆਪਣਾ ਬੁੱਧੀਯੋਗ ਉੱਪਰ ਲਟਕਾਉਣਾ ਹੈ। ਕਿਸੀ ਵੀ ਚਿੱਤਰ ਜਾਂ ਦੇਹਧਾਰੀ ਨੂੰ ਯਾਦ ਨਹੀਂ ਕਰਨਾ ਹੈ। ਇੱਕ ਬਾਪ ਦਾ ਹੀ ਸਿਮਰਨ ਕਰਨਾ ਹੈ।
ਵਰਦਾਨ:-
ਸੰਗਮਯੁਗ ਤੇ ਤੁਸੀਂ ਸ਼੍ਰੇਸ਼ਠ ਭਾਗਵਾਨ ਆਤਮਾਵਾਂ ਨੂੰ ਜੋ ਪਰਮਾਤਮ ਸ਼੍ਰੀਮਤ ਮਿਲ ਰਹੀ ਹੈ – ਇਹ ਸ਼੍ਰੀਮਤ ਹੀ ਸ਼੍ਰੇਸ਼ਠ ਪਾਲਣਾ ਹੈ। ਬਿਨਾ ਸ਼੍ਰੀਮਤ ਮਤਲਬ ਪਰਮਾਤਮ ਪਾਲਣਾ ਦੇ ਇੱਕ ਕਦਮ ਵੀ ਉਠਾ ਨਹੀਂ ਸਕਦੇ। ਅਜਿਹੀ ਪਾਲਣਾ ਸਤਿਯੁਗ ਵਿੱਚ ਵੀ ਨਹੀਂ ਮਿਲੇਗੀ। ਹੁਣ ਪ੍ਰਤੱਖ ਅਨੁਭਵ ਨਾਲ ਕਹਿੰਦੇ ਹੋ ਕਿ ਸਾਡਾ ਪਾਲਣਹਾਰ ਖੁਦ ਭਗਵਾਨ ਹੈ। ਇਹ ਨਸ਼ਾ ਇਮਰਜ ਰਹੇ ਤਾਂ ਬੇਹੱਦ ਦੇ ਖਜ਼ਾਨੇ ਨਾਲ ਭਰਪੂਰ ਖੁਦ ਨੂੰ ਅਵਿਨਾਸ਼ੀ ਵਰਸੇ ਦੇ ਅਧਿਕਾਰੀ ਅਨੁਭਵ ਕਰਨਗੇ।
ਸਲੋਗਨ:-
➤ Email me Murli: Receive Daily Murli on your email. Subscribe!