27 December 2021 PUNJABI Murli Today | Brahma Kumaris
Read and Listen today’s Gyan Murli in Punjabi
26 December 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਭਾਰਤ ਭੂਮੀ ਸੁਖਦਾਤਾ ਬਾਪ ਦੀ ਜਨਮਭੂਮੀ ਹੈ, ਬਾਪ ਹੀ ਆਕੇ ਸਾਰਿਆਂ ਬੱਚਿਆਂ ਨੂੰ ਦੁੱਖ ਤੋਂ ਲਿਬ੍ਰੇਟ ਕਰਦੇ ਹਨ"
ਪ੍ਰਸ਼ਨ: -
ਸਭ ਤੋਂ ਉੱਚੀ ਲੰਬੀਂ ਕਹਾਣੀ ਕਿਹੜੀ ਹੈ, ਜੋ ਤੁਸੀਂ ਬੱਚਿਆਂ ਲਈ ਕਾਮਨ ਹੈ?
ਉੱਤਰ:-
ਇਸ ਡਰਾਮੇ ਦੇ ਆਦਿ – ਮੱਧ – ਅੰਤ ਦੀ ਕਹਾਣੀ ਬੜੀ ਲੰਬੀ ਅਤੇ ਉੱਚੀ ਹੈ। ਇਸ ਕਹਾਣੀ ਨੂੰ ਮਨੁੱਖ ਨਹੀਂ ਸਮਝ ਸਕਦੇ। ਤੁਸੀਂ ਬੱਚਿਆਂ ਲਈ ਇਹ ਕਹਾਣੀ ਬਹੁਤ ਕਾਮਨ ਹੈ। ਤੁਸੀਂ ਜਾਣਦੇ ਹੋ – ਇਹ ਡਰਾਮਾ ਕਿਵੇਂ ਹੂਬਹੂ ਰਪੀਟ ਹੁੰਦਾ ਹੈ, ਇਹ ਸੀੜੀ ਫਿਰਦੀ ਰਹਿੰਦੀ ਹੈ। ਇਸ ਡਰਾਮੇ ਦੇ ਆਦਿ – ਮੱਧ – ਅੰਤ ਦੀ ਕਹਾਣੀ ਬੜੀ ਲੰਬੀ ਅਤੇ ਉੱਚੀ ਹੈ। ਇਸ ਕਹਾਣੀ ਨੂੰ ਮਨੁੱਖ ਨਹੀਂ ਸਮਝ ਸਕਦੇ। ਤੁਸੀਂ ਬੱਚਿਆਂ ਲਈ ਇਹ ਕਹਾਣੀ ਬਹੁਤ ਕਾਮਨ ਹੈ। ਤੁਸੀਂ ਜਾਣਦੇ ਹੋ – ਇਹ ਡਰਾਮਾ ਕਿਵੇਂ ਹੂਬਹੂ ਰਪੀਟ ਹੁੰਦਾ ਹੈ, ਇਹ ਸੀੜੀ ਫਿਰਦੀ ਰਹਿੰਦੀ ਹੈ।
ਗੀਤ:-
ਓਮ ਨਮੋ ਸ਼ਿਵਾਏ.
ਓਮ ਸ਼ਾਂਤੀ। ਮਿੱਠੇ – ਮਿੱਠੇ ਬੱਚਿਆਂ ਨੇ ਮਹਿਮਾ ਦਾ ਗੀਤ ਸੁਣਿਆ। ਕਿਸਦੀ ਮਹਿਮਾ? ਉੱਚੇ ਤੇ ਉੱਚੇ ਭਗਵਾਨ ਦੀ। ਜਿਸਨੂੰ ਪਤਿਤ – ਪਾਵਨ, ਦੁੱਖ ਹਰਤਾ ਸੁੱਖ ਕਰਤਾ ਵੀ ਕਹਿੰਦੇ ਹਨ। ਸੁੱਖ ਦੇਣ ਵਾਲੇ ਨੂੰ ਯਾਦ ਕੀਤਾ ਜਾਂਦਾ ਹੈ। ਬੱਚੇ ਜਾਣਦੇ ਹਨ ਸੁਖ ਦੇਣ ਵਾਲਾ ਇੱਕ ਹੀ ਪਰਮਪਿਤਾ ਪਰਮਾਤਮਾ ਹੈ। ਸਾਰੇ ਮਨੁੱਖ ਮਾਤਰ ਉਹਨਾਂ ਨੂੰ ਹੀ ਯਾਦ ਕਰਦੇ ਹਨ ਹੋਰ ਧਰਮ ਵਾਲੇ ਵੀ ਕਹਿੰਦੇ ਹਨ ਕਿ ਬਾਪ ਆਕੇ ਦੁੱਖ ਤੋਂ ਲਿਬ੍ਰੇਟ ਕਰ ਸੁੱਖ ਦਿੰਦੇ ਹਨ। ਪਰ ਇਹ ਨਹੀਂ ਜਾਣਦੇ ਕਿ ਬਾਪ ਸੁੱਖ ਦਿੰਦੇ ਹਨ। ਫਿਰ ਦੁੱਖ ਕੌਣ ਅਤੇ ਕਦੋਂ ਦਿੰਦਾ ਹੈ, ਇਹ ਵੀ ਤੁਸੀਂ ਸਮਝਦੇ ਹੋ। ਨਵੀਂ ਦੁਨੀਆਂ ਸੋ ਪੁਰਾਣੀ ਹੁੰਦੀ ਹੈ ਉਸਨੂੰ ਦੁੱਖਧਾਮ ਕਿਹਾ ਜਾਂਦਾ ਹੈ। ਕਲਿਯੁਗ ਦੇ ਅੰਤ ਦੇ ਬਾਅਦ ਫਿਰ ਸਤਿਯੁਗ ਜਰੂਰ ਆਏਗਾ। ਸ੍ਰਿਸ਼ਟੀ ਤਾਂ ਇੱਕ ਹੀ ਹੈ। ਮਨੁੱਖ ਇਸ ਸ੍ਰਿਸ਼ਟੀ ਦੇ ਚੱਕਰ ਨੂੰ ਬਿਲਕੁਲ ਹੀ ਨਹੀਂ ਜਾਣਦੇ ਇਸਲਈ ਬਾਬਾ ਪੁੱਛਦੇ ਹਨ – ਤੁਹਾਨੂੰ ਅਜਿਹਾ ਬੇਸਮਝ ਬਣਾਉਣ ਵਾਲਾ ਕੌਣ ਹੈ? ਬਾਪ ਤੇ ਕਿਸੇ ਨੂੰ ਦੁੱਖ ਨਹੀਂ ਦਿੰਦੇ। ਬਾਪ ਤਾਂ ਸਦਾ ਸੁਖ ਦਿੰਦੇ ਹਨ। ਤੁਸੀਂ ਜਾਣਦੇ ਹੋ ਸੁੱਖ ਦੇਣ ਵਾਲੇ ਦਾ ਜਨਮ ਸਥਾਨ ਵੀ ਭਾਰਤ ਵਿੱਚ ਹੀ ਹੈ ਤਾਂ ਦੁੱਖ ਦੇਣ ਵਾਲਿਆਂ ਦਾ ਜਨਮ ਸਥਾਨ ਵੀ ਭਾਰਤ ਵਿੱਚ ਹੀ ਹੈ। ਭਾਰਤਵਾਸੀ ਸ਼ਿਵ ਜਯੰਤੀ ਭਾਵੇਂ ਮਨਾਉਂਦੇ ਹਨ ਪਰ ਸਮਝਦੇ ਕੁੱਝ ਵੀ ਨਹੀਂ ਹਨ, ਉਹ ਹੈ ਉੱਚ ਤੇ ਉੱਚ ਭਗਵਾਨ ਦੀ ਜਯੰਤੀ। ਉਹਨਾਂ ਦਾ ਨਾਮ ਹੈ ਸ਼ਿਵ। ਇਹ ਕਿਸੇ ਨੂੰ ਪਤਾ ਨਹੀਂ ਲੱਗਦਾ ਹੈ। ਰਾਵਣ ਨੂੰ ਵਰ੍ਹੇ – ਵਰ੍ਹੇ ਸਾੜਦੇ ਰਹਿੰਦੇ ਹਨ। ਪਰ ਉਹ ਕੀ ਚੀਜ਼ ਹੈ, ਕਦੋਂ ਤੋਂ ਆਇਆ ਹੈ? ਕਿਉਂ ਸਾੜਦੇ ਹਨ? ਇਹ ਕੁੱਝ ਵੀ ਨਹੀਂ ਜਾਣਦੇ ਹਨ। ਡਰਾਮੇ ਦੇ ਪਲੇਨ ਅਨੁਸਾਰ ਉਹਨਾਂ ਨੂੰ ਇਹ ਪਤਾ ਨਹੀਂ ਹੈ। ਬਾਪ ਸਮਝਾਉਂਦੇ ਹਨ ਹਰ ਇੱਕ ਦਾ ਪਾਰ੍ਟ ਵੱਖਰਾ – ਵੱਖਰਾ ਹੈ। ਮਨੁੱਖ ਦਾ ਪਾਰ੍ਟ ਹੀ ਗਾਇਆ ਜਾਂਦਾ ਹੈ। ਮਨੁੱਖ ਹੀ ਸਮਝਦਾਰ ਹਨ। ਜਾਨਵਰ ਤਾਂ ਬੇਸਮਝ ਹਨ। ਇਸ ਸਮੇਂ ਮਨੁੱਖ ਵੀ ਬੇਸਮਝ ਬਣ ਗਏ ਹਨ। ਇਹ ਜਾਣਦੇ ਹੀ ਨਹੀਂ ਕਿ ਦੁੱਖ ਹਰਤਾ, ਸੁੱਖ ਕਰਤਾ ਪਤਿਤ – ਪਾਵਨ ਕੌਣ ਹਨ? ਪਤਿਤ ਕਿਵੇਂ ਬਣੇ ਹਨ ਅਤੇ ਪਾਵਨ ਕਿਵੇਂ ਬਣਨਗੇ? ਪੁਕਾਰਦੇ ਹਨ ਪਰ ਅਰਥ ਨਹੀਂ ਜਾਣਦੇ। ਇਸ ਸਮੇਂ ਹੈ ਹੀ ਭਗਤੀ ਮਾਰਗ। ਸ਼ਾਸ਼ਤਰ ਵੀ ਸਭ ਭਗਤੀ – ਮਾਰਗ ਦੇ ਹਨ। ਸ਼ਾਸ਼ਤਰਾਂ ਵਿੱਚ ਕੋਈ ਸਦਗਤੀ ਦਾ ਗਿਆਨ ਨਹੀਂ ਹੈ। ਕਹਿੰਦੇ ਵੀ ਹਨ ਗਿਆਨ, ਭਗਤੀ, ਵੈਰਾਗ …ਬਸ। ਇਨ੍ਹਾਂ ਬੁੱਧੀ ਵਿੱਚ ਆਉਂਦਾ ਹੈ। ਇਸ ਵਿੱਚ ਵੀ ਅਰਥ ਨਹੀਂ ਜਾਣਦੇ। ਗਿਆਨ ਦਾ ਸਾਗਰ ਇੱਕ ਹੀ ਪਰਮਪਿਤਾ ਪਰਮਾਤਮਾ ਹੈ, ਜਰੂਰ ਉਹਨਾਂ ਨੇ ਹੀ ਗਿਆਨ ਦੇਣਾ ਹੈ। ਉਹ ਹੀ ਸਤਿਗੁਰੂ, ਸਦਗਤੀ ਦਾਤਾ ਹੈ ਇਸਲਈ ਉਹਨਾਂ ਨੂੰ ਪੁਕਾਰਦੇ ਹਨ ਆਕੇ ਦੁਰਗਤੀ ਤੋਂ ਬਚਾਓ। ਦਵਾਪਰ ਵਿੱਚ ਅਸੀਂ ਪਹਿਲੇ ਸਤੋਪ੍ਰਧਾਨ ਪੁਜਾਰੀ ਬਣਦੇ ਹਾਂ ਫਿਰ ਪੁਨਰਜਨਮ ਲੈਦੇ – ਲੈਂਦੇ ਉਤਰਦੇ ਆਉਂਦੇ ਹਾਂ। ਜੋ ਵੀ ਮਨੁੱਖ ਆਉਂਦੇ ਹਨ ਸੀੜੀ ਤੋਂ ਜਰੂਰ ਉਤਰਣਗੇ ਹੀ। ਭਾਵੇਂ ਬੁੱਧ ਆਦਿ ਦਾ ਨਾਮ ਸੀੜੀ ਵਿੱਚ ਨਹੀਂ ਦਿੱਤਾ ਹੈ। ਜੇਕਰ ਉਹਨਾਂ ਨੂੰ ਦਿਖਾਓਗੇ ਵੀ, ਤਾਂ ਵੀ ਉਹਨਾਂ ਨੂੰ ਸੀੜੀ ਤੇ ਉਤਰਨੀ ਹੀ ਹੈ। ਉਹਨਾਂ ਨੂੰ ਸਤੋ ਰਜੋ ਤਮੋ ਵਿੱਚ ਤਾਂ ਆਉਣਾ ਹੀ ਹੈ। ਹੁਣ ਸਭ ਤਮੋਪ੍ਰਧਾਨ ਹਨ। ਹੁਣ ਬਾਪ ਸਮਝਾਉਂਦੇ ਹਨ – ਇਹ ਸ਼ਾਸ਼ਤਰ ਸਾਰੇ ਭਗਤੀ ਮਾਰਗ ਦੇ ਹਨ, ਜਿਸ ਵਿੱਚ ਅਨੇਕ ਤਰ੍ਹਾਂ ਦੇ ਕਰਮ ਕਾਂਡ ਹਨ। ਗਿਆਨ ਦੇਣ ਵਾਲਾ ਇੱਕ ਬਾਪ ਹੀ ਹੈ। ਗਿਆਨ ਸਾਗਰ ਬਾਪ ਹੀ ਆਕੇ ਸੱਚਾ ਗਿਆਨ ਸੁਣਾਉਂਦੇ ਹਨ। ਅੱਧਾਕਲਪ ਹੈ ਦਿਨ, ਉਸ ਵਿੱਚ ਭਗਤੀ ਦੀ ਗੱਲ ਹੀ ਨਹੀਂ। ਦਿਨ ਵਿੱਚ ਵੀ ਕਦੀ ਠੋਕਰਾਂ ਨਹੀਂ ਖਾਂਦੇ, ਉੱਥੇ ਤਾਂ ਸੁੱਖ ਹੀ ਸੁੱਖ ਹੈ। ਉਹ ਬਾਪ ਦਾ ਵਰਸਾ ਤੁਹਾਨੂੰ ਕਲਪ ਦੇ ਸੰਗਮ ਤੇ ਮਿਲਦਾ ਹੈ। ਇਹ ਗਿਆਨ ਬਾਪ ਉਨ੍ਹਾਂ ਹੀ ਬੱਚਿਆਂ ਨੂੰ ਦਿੰਦੇ ਹਨ, ਜਿਨ੍ਹਾਂ ਨੂੰ ਕਲਪ ਪਹਿਲਾ ਦਿੱਤਾ ਸੀ ਅਤੇ ਕਲਪ – ਕਲਪ ਦਿੰਦੇ ਹੀ ਰਹਿਣਗੇ। ਉਹਨਾਂ ਦੀ ਬੁੱਧੀ ਵਿੱਚ ਹੀ ਬੈਠੇਗਾ ਕਿ ਰਚਤਾ ਹੀ ਰਚਨਾ ਦਾ ਗਿਆਨ ਦੇ ਰਹੇ ਹਨ। ਚਿੱਤਰ ਕਿੰਨੇ ਬਨਾਉਂਦੇ ਹਨ। ਫਿਰ ਉਹਨਾਂ ਦੇ ਕੈਲੰਡਰਸ ਵੀ ਬਣਨਗੇ। ਨਵੀ ਚੀਜ਼ ਕੋਈ ਨਿਕਲਦੀ ਹੈ ਤੇ ਉਹ ਫੈਲਦੀ ਵੀ ਹੈ, ਹੁਣ ਭਾਰਤ ਵਿੱਚ ਰਚਤਾ ਬਾਪ ਆਕੇ ਰਚਤਾ ਅਤੇ ਰਚਤਾ ਦਾ ਗਿਆਨ ਦੇ ਰਹੇ ਹਨ। ਇਹ ਵੀ ਫੈਲੇਗਾ ਅਤੇ ਬਾਹਰ ਸਾਰਿਆਂ ਦੇ ਕੋਲ ਜਾਏਗਾ, ਫਿਰ ਉਹ ਕਹਿ ਨਹੀਂ ਸਕਣਗੇ ਕਿ ਅਸੀਂ ਸਵਰਗ ਵਿੱਚ ਕਿਉਂ ਨਹੀਂ ਜਾਂਦੇ। ਸਾਰਿਆਂ ਨੂੰ ਪਤਾ ਲੱਗ ਜਾਏਗਾ। ਬਣਾ ਬਣਾਇਆ ਡਰਾਮਾ ਹੈ, ਇਸ ਵਿੱਚ ਫ਼ਰਕ ਪੈ ਹੀ ਨਹੀਂ ਸਕਦਾ। ਦੁਨੀਆਂ ਵਿੱਚ ਤੇ ਅਨੇਕ ਮਤ ਹਨ। ਕਈ ਕਹਿੰਦੇ ਹਨ ਨੇਚਰ ਹੈ, ਕਈ ਕਹਿੰਦੇ ਹਨ ਆਤਮਾ ਨਿਰਲੇਪ ਹੈ … ਪਿਛਾੜੀ ਵਿੱਚ ਇੱਕ ਬਾਪ ਦਾ ਹੀ ਸੁਣਨਗੇ। ਸਮਝਣਗੇ ਬਰੋਬਰ ਅਸੀਂ ਇਸ ਡਰਾਮੇ ਦੇ ਐਕਟਰਸ ਵੀ ਹਾਂ। ਇਹ ਵੈਰਾਇਟੀ ਧਰਮ ਦਾ ਝਾੜ ਹੈ। ਸਾਰਿਆਂ ਦੀ ਬੁੱਧੀ ਦਾ ਤਾਲਾ ਖੁਲ ਜਾਏਗਾ। ਹਾਲੇ ਤਾਲਾ ਬੰਦ ਹੈ। ਤੁਹਾਡੇ ਧਰਮ ਦੀ ਗੱਲ ਵੱਖਰੀ ਹੈ। ਬਾਕੀ ਡਰਾਮਾ ਪਲੈਨ ਅਨੁਸਾਰ ਉਹ ਸਵਰਗ ਵਿੱਚ ਆ ਨਹੀਂ ਸਕਦੇ। ਸਾਡਾ ਧਰਮ ਸਥਾਪਕ ਫਲਾਣੇ ਸਮੇਂ ਤੇ ਆਇਆ। ਕ੍ਰਾਇਸਟ ਕੋਈ ਸਵਰਗ ਵਿੱਚ ਥੋੜੀ ਹੀ ਆਏਗਾ। ਇਹ ਸਾਰੀਆਂ ਗੱਲਾਂ ਇਸ ਝਾੜ ਨਾਲ ਹੀ ਬੁੱਧੀ ਵਿੱਚ ਆਉਣਗੀਆਂ, ਸੀੜੀ ਨਾਲ ਨਹੀਂ। ਝਾੜ ਬੜਾ ਵਧੀਆ ਹੈ। ਸਮਝਦੇ ਹਨ ਇਹ ਬਣਾ – ਬਣਾਇਆ ਨਾਟਕ ਹੈ। ਬਾਕੀ ਯੋਗ ਦੀ ਗੱਲ ਤੁਸੀਂ ਸਮਝਦੇ ਹੋ। ਅਸੀਂ ਪਾਵਨ ਬਣ ਬਾਪ ਨੂੰ ਯਾਦ ਕਰੀਏ ਤਾਂ ਵਿਕਰਮ ਵਿਨਾਸ਼ ਹੋਣ। ਜਦੋਂ ਯੋਗਯੁਕਤ ਹੋ ਜਾਣਗੇ ਤਾਂ ਹੀ ਆਪਣਾ ਪਤਾ ਪੈ ਜਾਏਗਾ। ਰਚਨਾ ਅਤੇ ਰਚਤਾ ਦੀ ਨਾਲੇਜ਼ ਅੱਗੇ ਚੱਲਕੇ ਸਭ ਸਮਝਣਗੇ। ਹੁਣ ਨਹੀਂ। ਡਰਾਮਾ ਵੀ ਬੜਾ ਯੁਕਤੀ ਨਾਲ ਬਣਿਆ ਹੋਇਆ ਹੈ। ਲੜ੍ਹਾਈ ਤਾਂ ਲੱਗਣੀ ਹੀ ਹੈ। ਹੁਣ ਤੁਹਾਡੀ ਬੁੱਧੀ ਵਿੱਚ ਇਹ ਡਰਾਮੇ ਦਾ ਰਾਜ਼ ਹੈ। ਜੇਕਰ ਕੋਈ ਨਵਾਂ ਆ ਜਾਂਦਾ ਹੈ ਤਾਂ ਸ਼ੁਰੂ ਤੋਂ ਲੈਕੇ ਸਮਝਾਉਣਾ ਪੈਂਦਾ ਹੈ। ਇਹ ਬੜੀ ਲੰਬੀ ਕਹਾਣੀ ਹੈ। ਹੈ ਬਹੁਤ ਉੱਚੀ, ਮਗਰ ਤੁਹਾਡੇ ਲਈ ਕਾਮਨ ਹੈ। ਤੁਸੀਂ ਜਾਣਦੇ ਹੋ ਇਹ ਪੌੜ੍ਹੀ ਦਾ ਚਿੱਤਰ ਕਿਵੇਂ ਫਿਰਦਾ ਹੈ।
ਬਾਪ ਕਹਿੰਦੇ ਹਨ – ਮਿੱਠੇ ਬੱਚੇ ਭਗਤੀ ਮਾਰਗ ਵਿੱਚ ਤੁਸੀਂ ਕਿੰਨੀਆਂ ਤਕਲੀਫ਼ਾਂ ਲੀਤੀਆਂ ਹਨ। ਇਹ ਵੀ ਡਰਾਮੇ ਵਿੱਚ ਵੀ ਨੂੰਧ ਹੈ। ਇਹ ਸੁੱਖ ਦੁੱਖ ਦਾ ਖੇਲ ਤੁਹਾਡੇ ਉੱਪਰ ਬਣਿਆ ਹੋਇਆ ਹੈ। ਤੁਸੀਂ ਬਹੁਤ ਉੱਚੇ ਵੀ ਬਣਦੇ ਹੋ ਤਾਂ ਨੀਚ ਵੀ ਬਣਦੇ ਹੋ। ਬਾਪ ਕਹਿੰਦੇ ਹਨ ਮਿੱਠੇ ਬੱਚੇ, ਮੈਂ ਇਸ ਸ੍ਰਿਸ਼ਟੀ ਦਾ ਬੀਜ਼ਰੂਪ ਹਾਂ। ਝਾੜ ਦਾ ਸਾਰਾ ਨਾਲੇਜ਼ ਤੇ ਮੇਰੇ ਕੋਲ ਹੀ ਹੋਵੇਗਾ। ਬੜ੍ਹ ਦੇ ਝਾੜ ਦਾ ਮਿਸਾਲ ਵੀ ਇਹਨਾਂ ਦੇ ਉੱਪਰ ਹੀ ਹੈ। ਸੰਨਿਆਸੀ ਲੋਕ ਵੀ ਮਿਸਾਲ ਦਿੰਦੇ ਹਨ। ਪਰ ਉਹਨਾਂ ਦੀ ਬੁੱਧੀ ਵਿੱਚ ਕੁੱਝ ਵੀ ਨਹੀਂ ਹੈ। ਤੁਸੀਂ ਜਾਣਦੇ ਹੋ ਕਿਵੇਂ ਆਦਿ – ਸਨਾਤਨ ਦੇਵੀ – ਦੇਵਤਾ ਧਰਮ ਪ੍ਰਾਯ ਲੋਪ ਹੋ ਜਾਂਦਾ ਹੈ। ਹੁਣ ਇਹ ਫਾਊਂਡੇਸ਼ਨ ਹੈ ਨਹੀਂ। ਬਾਕੀ ਸਾਰਾ ਝਾੜ ਖੜ੍ਹਾ ਹੈ। ਸਾਰੇ ਧਰਮ ਹਨ, ਬਾਕੀ ਇੱਕ ਧਰਮ ਹੈ ਨਹੀਂ। ਬੜ੍ਹ ਦਾ ਝਾੜ ਵੀ ਦੇਖੋ ਕਿਵੇਂ ਖੜਾ ਹੈ। ਥੁਰ ਹੈ ਨਹੀਂ। ਫਿਰ ਵੀ ਝਾੜ ਸਦੈਵ ਹਰਾ – ਭਰਾ ਹੈ। ਦੂਸਰੇ ਝਾੜ ਫਾਊਂਡੇਸ਼ਨ ਬਿਗਰ ਸੁੱਕ ਜਾਂਦੇ ਹਨ। ਕਿਉਂਕਿ ਥੁਰ ਬਿਗਰ ਪਾਣੀ ਕਿਵੇਂ ਮਿਲੇ। ਪਰ ਉਹ ਬੜ੍ਹ ਦਾ ਝਾੜ ਸਾਰਾ ਤਾਜ਼ਾ ਖੜ੍ਹਾ ਹੈ। ਇਹ ਵੰਡਰ ਹੈ ਨਾ। ਉਂਝ ਵੀ ਇਸ ਝਾੜ ਵਿੱਚ ਵੀ ਦੇਵੀ – ਦੇਵਤਾ ਧਰਮ ਹੈ ਨਹੀਂ। ਆਪਣੇ ਨੂੰ ਸਮਝਦੇ ਹੀ ਨਹੀਂ ਹਨ, ਦੇਵਤਾ ਧਰਮ ਦੇ ਬਦਲੇ ਹਿੰਦੂ ਕਹਿ ਦਿੱਤਾ ਹੈ। ਜਦੋਂ ਤੋਂ ਰਾਵਣ ਰਾਜ ਸ਼ੁਰੂ ਹੋਇਆ ਹੈ ਤਾਂ ਦੇਵੀ – ਦੇਵਤਾ ਕਹਿਲਾਉਣ ਦੇ ਲਾਇਕ ਨਹੀਂ ਰਹੇ ਹਨ। ਤਾਂ ਨਾਮ ਬਦਲ ਹਿੰਦੂ ਰੱਖ ਦਿੱਤਾ ਹੈ। ਦੇਵਤਾਵਾਂ ਦੇ ਸਿਰਫ਼ ਜੜ੍ਹ ਚਿੱਤਰ ਨਿਸ਼ਾਨੀ ਜਾਕੇ ਰਹੀ ਹੈ। ਜਿਸ ਵਿੱਚ ਸਮਝਦੇ ਹਨ – ਸਵਰਗ ਵਿੱਚ ਉਹਨਾਂ ਦਾ ਰਾਜ ਸੀ; ਪਰ ਉੱਥੇ ਸਵਰਗ ਕਦੋਂ ਸੀ। ਇਹ ਕੋਈ ਜਾਣਦੇ ਹੀ ਨਹੀਂ, ਸਤਿਯੁਗ ਦੀ ਉਮਰ ਲੰਬੀ ਚੌੜੀ ਕਰ ਦਿੱਤੀ ਹੈ। ਜੋ ਪਾਸਟ ਹੋ ਗਿਆ ਉਹ ਆਪਣੇ ਸਮੇਂ ਤੇ ਹੀ ਰਿਪੀਟ ਹੋਵੇਗਾ। ਉਹ ਹੀ ਫੀਚਰਸ ਹੁਣ ਥੋੜੇ ਹੀ ਹੋ ਸਕਦੇ ਹਨ। ਉਹ ਫਿਰ ਸਵਰਗ ਵਿੱਚ ਹੋਣਗੇ। ਇਹ ਗਿਆਨ ਤੁਸੀਂ ਹੀ ਸਮਝਦੇ ਹੋ। ਬਾਕੀ ਇਹ ਸਭ ਭਗਤੀ ਕਰਦੇ ਪਤਿਤ ਬਣਦੇ ਰਹਿੰਦੇ ਹਨ। ਪਾਵਨ ਦੁਨੀਆਂ ਸੀ। ਤੁਹਾਨੂੰ ਬਾਪ ਬੈਠ ਸਮਝਾਉਂਦੇ ਹਨ, ਕਹਿੰਦੇ ਵੀ ਹਨ ਤੁਸੀਂ ਜਾਨੀ – ਜਾਣਨਹਾਰ ਹੋ। ਬਾਪ ਕਹਿੰਦੇ ਹਨ ਮੈਂ ਕੋਈ ਇੱਕ -ਇੱਕ ਦੇ ਦਿਲ ਨੂੰ ਬੈਠ ਥੋੜੀ ਜਾਣਾਗਾ। ਕਈ ਕਹਿੰਦੇ ਹਨ ਬਾਬਾ ਤੁਸੀਂ ਤਾਂ ਸਭ ਕੁੱਝ ਜਾਣਦੇ ਹੋ। ਅਸੀਂ ਵਿਕਾਰ ਵਿੱਚ ਜਾਂਦੇ ਹਾਂ – ਤੁਸੀਂ ਸਭ ਜਾਣਦੇ ਹੋਵੋਗੇ। ਬਾਪ ਕਹਿੰਦੇ ਹਨ ਮੈਂ ਸਾਰਾ ਦਿਨ ਬੈਠ ਕੇ ਇਹ ਜਾਣਦਾ ਹਾਂ ਕੀ? ਮੈਂ ਤਾਂ ਆਇਆ ਹਾਂ ਪਤਿਤਾਂ ਨੂੰ ਪਾਵਨ ਬਨਾਉਣ।
ਤੁਸੀਂ ਜਾਣਦੇ ਹੋ ਅਸੀਂ ਬਾਬਾ ਕੋਲੋਂ ਸੁੱਖ ਦਾ ਵਰਸਾ ਲੈ ਰਹੇ ਹਾਂ। ਬਾਕੀ ਸਭ ਵਾਪਿਸ ਮੁਕਤੀਧਾਮ ਵਿੱਚ ਚਲੇ ਜਾਣਗੇ। ਕਿਵੇਂ ਜਾਣਗੇ? ਇਸ ਵਿੱਚ ਤੁਹਾਡਾ ਕੀ ਜਾਂਦਾ ਹੈ। ਬਾਪ ਹੀ ਆਕੇ ਮੁਕਤੀ – ਜੀਵਨਮੁਕਤੀ ਵਿੱਚ ਲੈ ਜਾਂਦੇ ਹਨ। ਹਿਸਾਬ – ਕਿਤਾਬ ਚੁਕਤੁ ਕਰ ਸਭ ਨੂੰ ਜਾਣਾ ਹੈ। ਤੁਹਾਨੂੰ ਸਤੋਪ੍ਰਧਾਨ ਬਣਨਾ ਹੈ। ਤੁਸੀਂ ਦੂਸਰਿਆਂ ਦੀਆਂ ਗੱਲਾਂ ਵਿੱਚ ਕਿਉਂ ਜਾਂਦੇ ਹੋ? ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਾਉਣ ਵਾਲਾ ਇੱਕ ਬਾਪ ਹੀ ਹੈ। ਭਗਤੀ ਮਾਰਗ ਵਿੱਚ ਗਿਆਨ ਦੀ ਰਤੀ ਨਹੀਂ ਹੋ ਸਕਦੀ। ਕਹਿੰਦੇ ਹਨ ਗਿਆਨ ਅਤੇ ਭਗਤੀ। ਪੁੱਛੋ ਗਿਆਨ ਕਿੰਨਾ ਸਮੇਂ ਅਤੇ ਭਗਤੀ ਕਿੰਨਾ ਸਮੇਂ ਚੱਲਦੀ ਹੈ? ਤਾਂ ਕੁੱਝ ਵੀ ਦੱਸ ਨਹੀਂ ਸਕਦੇ। ਭਗਤੀ ਵੱਖਰੀ ਚੀਜ਼ ਹੈ, ਬਾਪ ਖੁਦ ਹੀ ਸਮਝਾਉਂਦੇ ਹਨ ਕਿ ਮੈਂ ਕਿਵੇਂ ਆਉਂਦਾ ਹਾਂ, ਕਿਸ ਵਿੱਚ ਪ੍ਰਵੇਸ਼ ਕਰਦਾ ਹਾਂ। ਮਨੁੱਖ ਭਗਤੀ ਵਿੱਚ ਫਸੇ ਹੋਣ ਦੇ ਕਾਰਨ ਮੈਨੂੰ ਮੁਸ਼ਕਿਲ ਨਾਲ ਹੀ ਪਹਿਚਾਣਦੇ ਹਨ, ਇਸਲਈ ਤੁਸੀਂ ਸ਼ਿਵ ਸ਼ੰਕਰ ਦੇ ਚਿੱਤਰ ਤੇ ਸਮਝਾਉਂਦੇ ਹੋ। ਉਹ ਦੋਨਾਂ ਨੂੰ ਇੱਕ ਹੀ ਕਰ ਦਿਂਦੇ ਹਨ। ਉਹ ਸੂਖਸ਼ਮਵਤਨ ਵਾਸੀ, ਉਹ ਪਰਮਧਾਮ ਵਾਸੀ, ਦੋਵਾਂ ਦੇ ਸਥਾਨ ਵੱਖ – ਵੱਖ ਹਨ। ਫਿਰ ਇੱਕ ਨਾਮ ਕਿਵੇਂ ਰੱਖ ਸਕਦੇ! ਉਹ ਨਿਰਾਕਰੀ, ਉਹ ਆਕਾਰੀ। ਇਵੇਂ ਥੋੜੀ ਹੀ ਕਹਿਣਗੇ; ਸ਼ੰਕਰ ਵਿੱਚ ਸ਼ਿਵ ਦਾ ਪ੍ਰਵੇਸ਼ ਹੈ, ਇਸਲਈ ਤੁਸੀਂ ਸ਼ਿਵ- ਸ਼ੰਕਰ ਕਹਿ ਦਿੰਦੇ ਹੋ। ਬਾਪ ਸਮਝਾਉਂਦੇ ਹਨ ਕਿ ਮੈਂ ਇਸ ਬ੍ਰਹਮਾ ਤਨ ਵਿੱਚ ਪ੍ਰਵੇਸ਼ ਕਰਦਾ ਹਾਂ। ਤੁਹਾਨੂੰ ਇਹ ਕਿਸ ਨੇ ਦੱਸਿਆ ਹੈ ਕਿ ਸ਼ਿਵ – ਸ਼ੰਕਰ ਇੱਕ ਹੈ? ਸ਼ੰਕਰ ਨੂੰ ਕਦੀ ਕੋਈ ਵੀ ਗੌਡ ਫਾਦਰ ਨਹੀਂ ਕਹਿੰਦੇ। ਉਹਨਾਂ ਨੂੰ ਤਾਂ ਗਲੇ ਵਿੱਚ ਸੱਪ ਪਾ ਕੇ ਸ਼ਕਲ ਹੀ ਕਿਵੇਂ ਦੀ ਬਣਾ ਦਿੱਤੀ ਹੈ। ਫਿਰ ਬੈਲ ਤੇ ਸਵਾਰੀ ਵਿਖਾਉਂਦੇ ਹਨ। ਸ਼ੰਕਰ ਨੂੰ ਤਾਂ ਭਗਵਾਨ ਬਿਲਕੁਲ ਹੀ ਨਹੀਂ ਮੰਨਣਗੇ। ਇੱਕ ਸ਼ਿਵਬਾਬਾ ਹੀ ਭਗਤੀ ਵਿੱਚ ਸਭ ਦੀਆਂ ਮਨੋਕਾਮਨਾ ਪੂਰਨ ਕਰਦੇ ਹਨ। ਸ਼ੰਕਰ ਦੇ ਲਈ ਤੇ ਸਿਰਫ਼ ਕਹਿੰਦੇ ਹਨ ਅੱਖ ਖੋਲੀ ਤੇ ਵਿਨਾਸ਼ ਹੋ ਗਿਆ। ਬਾਕੀ ਸੂਕ੍ਸ਼੍ਮ ਵਤਨ ਵਿੱਚ ਕੋਈ ਬੈਲ, ਸੱਪ ਆਦਿ ਥੋੜੀ ਹੀ ਹੁੰਦੇ ਹਨ। ਉਹ ਤਾਂ ਪੈਦਾਇਸ਼ ਇੱਥੇ ਦੀ ਹੈ। ਕਿੰਨੇ ਪੱਥਰ ਬੁੱਧੀ ਬਣ ਗਏ ਹਨ। ਇਹ ਵੀ ਸਮਝਦੇ ਨਹੀਂ ਹਨ ਕਿ ਅਸੀਂ ਪਤਿਤ ਹਾਂ। ਬਾਪ ਕਹਿੰਦੇ ਹਨ – ਮੈਂ ਇਹਨਾਂ ਸਾਧੂਆਂ ਦਾ ਵੀ ਉਧਾਰ ਕਰਨ ਆਇਆ ਹਾਂ। ਸਾਧਨਾ ਕੀਤੀ ਜਾਂਦੀ ਹੈ ਕੁੱਝ ਪ੍ਰਾਪਤੀ ਦੇ ਲਈ। ਤਾਂ ਸਾਧੂ ਲੋਕ ਆਪਣੇ ਨੂੰ ਸ਼ਿਵ ਜਾਂ ਭਗਵਾਨ ਕਿਵੇਂ ਕਹਿਲਾ ਸਕਦੇ ਹਨ। ਸ਼ਿਵ ਨੂੰ ਤਾਂ ਸਾਧਨਾ ਕਰਨ ਦੀ ਲੋੜ ਹੀ ਨਹੀਂ ਹੈ। ਉਹਨਾਂ ਦਾ ਨਾਮ ਹੀ ਹੈ ਸੰਨਿਆਸੀ। ਭਗਵਾਨ ਨੂੰ ਕਦੀ ਸੰਨਿਆਸ ਕਰਨਾ ਪੈਂਦਾ ਹੈ ਕੀ? ਸੰਨਿਆਸ ਧਾਰਨ ਕਰਨ ਵਾਲੇ ਨੂੰ ਗੇਰੂਏ ਕੱਪੜੇ ਪਾਉਣੇ ਪੈਂਦੇ ਹਨ। ਭਗਵਾਨ ਨੂੰ ਵੀ ਇਹ ਵੇਸ਼ ਧਾਰਨ ਕਰਨਾ ਪੈਂਦਾ ਹੈ ਕੀ? ਉਹ ਤੇ ਹੈ ਹੀ ਪਤਿਤ- ਪਾਵਨ। ਕਹਿੰਦੇ ਹਨ ਮੈਂ ਇਹਨਾਂ ਵੇਸ਼ਧਾਰੀਆ ਦਾ ਵੀ ਉਧਾਰ ਕਰਦਾ ਹਾਂ। ਡਰਾਮੇ ਅਨੁਸਾਰ ਹਰ ਇੱਕ ਆਪਣਾ – ਆਪਣਾ ਪਾਰ੍ਟ ਵਜਾਉਂਦੇ ਹਨ। ਭਗਤੀ ਮਾਰਗ ਵਿੱਚ ਮਨੁੱਖ ਜੋ ਕੁੱਝ ਵੀ ਕਰਦੇ ਹਨ, ਸਮਝਦੇ ਨਹੀਂ ਹਨ। ਸ਼ਾਸ਼ਤਰਾਂ ਨਾਲ ਕਿਸੇ ਦੀ ਸਦਗਤੀ ਨਹੀਂ ਹੁੰਦੀ। ਸਦਗਤੀ ਹੁੰਦੀ ਹੈ ਇੱਕ ਬਾਪ ਨਾਲ। ਡਰਾਮਾ ਅਨੁਸਾਰ ਇਹ ਸ਼ਾਸ਼ਤਰ ਵੀ ਜਰੂਰੀ ਹਨ। ਗੀਤਾ ਵਿੱਚ ਕੀ – ਕੀ ਲਿਖਿਆ ਹੋਇਆ ਹੈ। ਗੀਤਾ ਕਿਸਨੇ ਸੁਣਾਈ, ਇਹ ਕੋਈ ਨਹੀਂ ਜਾਣਦੇ ਹਨ। ਤੁਹਾਨੂੰ ਮੁੱਖ ਜੋਰ ਦੇਣਾ ਹੈ ਗੀਤਾ ਤੇ। ਗੀਤਾ ਹੀ ਸਰਵ ਸ਼ਾਸ਼ਤਰ ਸ਼ਿਰੋਮਣੀ ਹੈ। ਹੁਣ ਇਹ ਧਰਮ ਸ਼ਾਸ਼ਤਰ ਕਿਸਨੇ ਅਤੇ ਕਦੋਂ ਰਚਿਆ ਅਤੇ ਇਸਨਾਲ ਕੀ ਹੋਇਆ? ਕੋਈ ਜਾਣਦੇ ਨਹੀਂ। ਗੀਤਾ ਵਿੱਚ ਜੋ ਕੁੱਝ ਲਿੱਖਦੇ ਆਏ ਹੋ ਉਹ ਫਿਰ ਰਿਪੀਟ ਹੋਵੇਗਾ। ਅਸੀਂ ਉਸ ਨੂੰ ਚੰਗਾ ਅਤੇ ਮਾੜਾ ਕੁੱਝ ਵੀ ਨਹੀਂ ਕਹਿੰਦੇ ਹਾਂ। ਪਰ ਸਮਝਦੇ ਹਨ ਇਹ ਭਗਤੀ ਮਾਰਗ ਦੀ ਸਮਗਰੀ ਹੈ, ਜਿਸ ਨਾਲ ਮਨੁੱਖ ਉਤਰਦੇ ਆਏ ਹਨ। 84 ਜਨਮ ਪੂਰੇ ਲੈਂਦੇ – ਲੈਂਦੇ ਉਤਰਦੀ ਕਲਾ ਵਿੱਚ ਆਉਣਾ ਹੀ ਹੈ। ਜਦੋਂ ਸਭ ਆਪਣਾ – ਆਪਣਾ ਪਾਰ੍ਟ ਵਜਾਉਣ ਆ ਜਾਂਦੇ ਹਨ ਉਦੋਂ ਅੰਤ ਵਿੱਚ ਬਾਪ ਆਉਂਦੇ ਹਨ ਸਾਰਿਆਂ ਨੂੰ ਲੈ ਜਾਣ ਇਸ ਲਈ ਉਹਨਾਂ ਨੂੰ ਕਿਹਾ ਜਾਂਦਾ ਹੈ ਪਤਿਤ – ਪਾਵਨ, ਸਰਵ ਦਾ ਸਦਗਾਤੀ ਦਾਤਾ। ਉਹ ਜਦੋਂ ਆਉਂਦੇ ਹਨ ਉਦੋਂ ਹੀ ਆਕੇ ਰਚਤਾ ਅਤੇ ਰਚਨਾ ਦੇ ਆਦਿ – ਮੱਧ – ਅੰਤ ਦਾ ਗਿਆਨ ਸੁਣਾਉਂਦੇ ਹਨ। ਹੁਣ ਬਾਪ ਬੈਠ ਪੜ੍ਹਾਉਦੇ ਹਨ, ਇਹ ਵੀ ਮਾਇਆ ਘੜੀ – ਘੜੀ ਭੁਲਾ ਦਿੰਦੀ ਹੈ। ਨਹੀਂ ਤਾਂ ਭਗਵਾਨ ਸਾਨੂੰ ਪੜ੍ਹਾ ਕੇ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ ਤਾਂ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਸਤਿਯੁਗ ਵਿੱਚ ਇਹ ਗਿਆਨ ਨਹੀਂ ਹੋਵੇਗਾ। ਫਿਰ ਭਗਤੀ ਮਾਰਗ ਵਿੱਚ ਉਹ ਹੀ ਭਗਤੀ ਦੇ ਸ਼ਾਸ਼ਤਰ ਹੌਣਗੇ। 2500 ਵਰ੍ਹੇ ਇਹ ਪਾਰ੍ਟ ਵਜਾਉਣਾ ਹੀ ਹੈ। ਇਹ ਚਕ੍ਰ ਦਾ ਗਿਆਨ ਤੁਹਾਡੀ ਬੁੱਧੀ ਵਿੱਚ ਹੈ। ਉਹ ਲੋਕ ਤਾਂ ਨਾਂ ਪਤਿਤ – ਪਾਵਨ ਨੂੰ ਜਾਣਦੇ, ਨਾ ਪਾਵਨ ਤੋਂ ਪਤਿਤ ਕੌਣ ਬਨਾਉਂਦੇ – ਜਾਣਦੇ ਹਨ । ਸਿਰਫ਼ ਖਿਡੌਣੇ ਬਣਾਕੇ ਖੇਡਦੇ ਰਹਿੰਦੇ ਹਨ, ਸਮਝਦੇ ਕੁੱਝ ਵੀ ਨਹੀਂ। ਤੁਹਾਨੂੰ ਕਹਿਣਗੇ ਤੁਸੀਂ ਵੀ ਭਾਰਤਵਾਸੀ ਹੋ, ਤੁਸੀਂ ਫਿਰ ਕਿਵੇਂ ਕਹਿੰਦੇ ਹੋ ਕਿ ਸਿਰਫ ਭਾਰਤਵਾਸੀ ਕੁੱਝ ਨਹੀਂ ਸਮਝਦੇ, ਬੇਸਮਝ ਹਨ। ਤੁਸੀਂ ਬੋਲੋ- ਇਹ ਬੇਹੱਦ ਦਾ ਬਾਪ ਕਹਿੰਦੇ ਹਨ, ਉਹ ਹੀ ਨਾਲੇਜ਼ ਦੇ ਰਹੇ ਹਨ। ਅਸੀਂ ਉਹਨਾਂ ਦਵਾਰਾ ਸਮਝਦਾਰ ਬਣੇ ਹਾਂ। ਪ੍ਰਦਰਸ਼ਨੀ ਵਿੱਚ ਬਹੁਤ ਲੋਕ ਆਉਂਦੇ ਹਨ, ਕਹਿੰਦੇ ਹਨ ਇਹ ਗਿਆਨ ਬਹੁਤ ਵਧੀਆ ਹੈ। ਬਾਹਰ ਗਏ ਖਲਾਸ ਕਿਉਂਕਿ ਉਹ ਸਭ ਹਨ ਰਾਵਣ ਦੇ ਮੁਰੀਦ। ਤੁਸੀਂ ਹੁਣ ਬਣੇ ਹੋ ਰਾਮ ਦੇ ਮੁਰੀਦ। ਤੁਹਾਡੀ ਬੁੱਧੀ ਵਿੱਚ ਹੈ ਕਿ ਸਾਨੂੰ ਰਚਤਾ ਬਾਪ ਸਮਝਾ ਰਹੇ ਹਨ। ਪਤਿਤ ਤੋਂ ਪਾਵਨ ਬਣਾ ਰਹੇ ਹਨ। ਬਾਪ ਸਾਡਾ ਕਲਿਆਣ ਕਰਦੇ ਹਨ। ਸਾਨੂੰ ਫਿਰ ਹੋਰਾਂ ਦਾ ਕਲਿਆਣ ਕਰਨਾ ਹੈ। ਜਿਨ੍ਹਾਂ ਬਹੁਤਿਆਂ ਦਾ ਕਲਿਆਣ ਕਰਾਂਗੇ ਤਾਂ ਉੱਚ ਪਦਵੀ ਪਾਵਾਂਗੇ। ਇਹ ਹੈ ਰੂਹਾਨੀ ਸੇਵਾ। ਰੂਹਾਂ ਨੂੰ ਹੀ ਸਮਝਾਉਣਾ ਹੁੰਦਾ ਹੈ। ਸਮਝਦੀ ਵੀ ਰੂਹ ਹੈ। ਅੱਧਾਕਲਪ ਤੁਸੀਂ ਦੇਹ – ਅਭਿਮਾਨੀ ਬਣਦੇ ਹੋ, ਦੇਹੀ – ਅਭਿਮਾਨੀ ਬਣਨ ਨਾਲ ਅੱਧਾਕਲਪ ਸੁੱਖ, ਦੇਹ – ਅਭਿਮਾਨੀ ਬਣਨ ਨਾਲ ਅੱਧਾਕਲਪ ਦੁੱਖ। ਕਿੰਨਾ ਫ਼ਰਕ ਹੈ। ਤੁਸੀਂ ਜਦੋਂ ਵਿਸ਼ਵ ਦੇ ਮਾਲਿਕ ਸੀ ਤਾਂ ਕੋਈ ਧਰਮ ਨਹੀਂ ਸੀ। ਹੁਣ ਕਿੰਨੇ ਮਨੁੱਖ ਹਨ। ਹੁਣ ਤੁਸੀਂ ਹੋ ਸੰਗਮ ਤੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਯਾਦ ਦੇ ਬਲ ਨਾਲ ਹਿਸਾਬ – ਕਿਤਾਬ ਚੁਕਤੁ ਕਰ ਸਤੋਪ੍ਰਧਾਨ ਬਣ ਵਾਪਿਸ ਘਰ ਜਾਣਾ ਹੈ। ਦੂਸਰਿਆਂ ਕਿਸੇ ਵੀ ਗੱਲਾਂ ਵਿੱਚ ਨਹੀਂ ਜਾਣਾ ਹੈ।
2. ਭਗਵਾਨ ਸਾਨੂੰ ਪੜ੍ਹਾਕੇ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ, ਇਸੇ ਖੁਸ਼ੀ ਵਿੱਚ ਰਹਿਣਾ ਹੈ। ਰੂਹਾਨੀ ਸੇਵਾ ਕਰਨੀ ਹੈ।
ਵਰਦਾਨ:-
ਜਿਵੇਂ ਕੋਈ ਸਿਮਪਲ ਚੀਜ਼ ਜੇਕਰ ਸਵੱਛ ਹੁੰਦੀ ਹੈ ਤਾਂ ਆਪਣੇ ਵਲ ਆਕਰਸ਼ਿਤ ਜਰੂਰ ਕਰਦੀ ਹੈ। ਅਜਿਹੇ ਮਾਨਸਾ ਦੇ ਸੰਕਲਪਾਂ ਵਿੱਚ, ਸੰਬੰਧ ਵਿੱਚ, ਵਿਵਹਾਰ ਵਿੱਚ, ਰਹਿਣ – ਸਹਿਣ ਵਿੱਚ ਜੋ ਸਿਮਪਲ ਅਤੇ ਸਵੱਛ ਰਹਿੰਦੇ ਹਨ ਉਹ ਸੈਮਪਲ ਬਣ ਸਰਵ ਨੂੰ ਆਪਣੇ ਵਲ ਖੁਦ ਹੀ ਆਕਰਸ਼ਿਤ ਕਰਦੇ ਹਨ। ਸਿਮਪਲ ਮਤਲਬ ਸਧਾਰਣ। ਸਧਾਰਣਤਾ ਨਾਲ ਹੀ ਮਹਾਨਤਾ ਪ੍ਰਸਿੱਧ ਹੁੰਦੀ ਹੈ। ਜੋ ਸਧਾਰਣ ਮਤਲਬ ਸਿਮਪਲ ਨਹੀਂ ਉਹ ਪ੍ਰਾਬਲਮ ਰੂਪ ਬਣ ਜਾਂਦੇ ਹਨ।
ਸਲੋਗਨ:-
➤ Email me Murli: Receive Daily Murli on your email. Subscribe!