26 September 2021 PUNJABI Murli Today | Brahma Kumaris
Read and Listen today’s Gyan Murli in Punjabi
25 September 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
ਸਰਵ ਸ੍ਰੇਸ਼ਠ - 'ਸਫ਼ਲਤਾ ਦਾ ਸਿਤਾਰਾ'
ਅੱਜ ਗਿਆਨ – ਸੂਰਜ, ਗਿਆਨ ਚੰਦਰਮਾ ਆਪਣੇ ਅਲੌਕਿਕ ਤਾਰਾਮੰਡਲ ਨੂੰ ਦੇਖ ਰਹੇ ਹਨ। ਇਹ ਆਲੌਕਿਕ ਵਚਿੱਤਰ ਤਾਰਾ ਮੰਡਲ ਹੈ ਜਿਸਦੀ ਵਿਸ਼ੇਸ਼ਤਾ ਸਿਰਫ਼ ਬਾਪ ਅਤੇ ਬ੍ਰਾਹਮਣ ਬੱਚੇ ਹੀ ਜਾਣਦੇ ਹਨ। ਹਰ ਇੱਕ ਸਿਤਾਰਾ ਆਪਣੀ ਚਮਕ ਨਾਲ ਇਸ ਵਿਸ਼ਵ ਨੂੰ ਰੋਸ਼ਨੀ ਦੇ ਰਹੇ ਹਨ। ਬਾਪਦਾਦਾ ਹਰ ਇੱਕ ਸਿਤਾਰੇ ਦੀ ਵਿਸ਼ੇਸ਼ਤਾ ਦੇਖ ਰਹੇ ਹਨ। ਕਈ ਸ੍ਰੇਸ਼ਠ ਭਾਗਵਾਨ ਲੱਕੀ ਸਿਤਾਰੇ ਹਨ, ਕਈ ਬਾਪ ਦੇ ਸਮੀਪ ਦੇ ਸਿਤਾਰੇ ਹਨ ਅਤੇ ਕਈ ਦੂਰ ਦੇ ਸਿਤਾਰੇ ਹਨ। ਹਨ ਸਾਰੇ ਸਿਤਾਰੇ ਪਰ ਵਿਸ਼ੇਸਤਾ ਵੱਖ – ਵੱਖ ਹੋਣ ਦੇ ਕਾਰਨ ਸੇਵਾ ਵਿੱਚ ਅਤੇ ਸਵ – ਪ੍ਰਾਪਤੀ ਵਿੱਚ ਵੱਖ – ਵੱਖ ਫ਼ਲ ਦੀ ਪ੍ਰਾਪਤੀ ਅਨੁਭਵ ਕਰਨ ਵਾਲੇ ਹਨ। ਕਈ ਸਦਾ ਹੀ ਸਹਿਜ ਸਿਤਾਰੇ ਹਨ, ਇਸਲਈ ਸਹਿਜ ਪ੍ਰਾਪਤੀ ਦਾ ਫ਼ਲ ਅਨੁਭਵ ਕਰਨ ਵਾਲੇ ਹਨ। ਅਤੇ ਕਈ ਮਿਹਨਤ ਕਰਨ ਵਾਲੇ ਸਿਤਾਰੇ ਹਨ, ਭਾਵੇਂ ਥੋੜੀ ਮਿਹਨਤ ਹੋਵੇ, ਭਾਵੇਂ ਜ਼ਿਆਦਾ ਹੋਵੇ ਪਰ ਬਹੁਤ ਕਰਕੇ ਮਿਹਨਤ ਦੇ ਅਨੁਭਵ ਬਾਦ ਫ਼ਲ ਦੀ ਪ੍ਰਾਪਤੀ ਦਾ ਅਨੁਭਵ ਕਰਦੇ ਹਨ। ਕਈ ਸਦਾ ਕਰਮ ਦੇ ਪਹਿਲਾਂ ਅਧਿਕਾਰ ਦਾ ਅਨੁਭਵ ਕਰਦੇ ਹਨ ਕਿ ਸਫ਼ਲਤਾ ਜਨਮ ਸਿੱਧ ਅਧਿਕਾਰ ਹੈ, ਇਸਲਈ ‘ਨਿਸ਼ਚੇ’ ਅਤੇ ‘ਨਸ਼ੇ’ ਨਾਲ ਕਰਮ ਕਰਨ ਦੀ ਸਫ਼ਲਤਾ ਸਹਿਜ ਅਨੁਭਵ ਕਰਦੇ ਹਨ। ਇਸਨੂੰ ਕਿਹਾ ਜਾਂਦਾ ਹੈ ਸਫ਼ਲਤਾ ਦੇ ਸਿਤਾਰੇ।
ਸਭ ਤੋਂ ਸ੍ਰੇਸ਼ਠ ਸਫ਼ਲਤਾ ਦੇ ਸਿਤਾਰੇ ਹਨ ਕਿਉਂਕਿ ਉਹ ਸਦਾ ਗਿਆਨ – ਸੂਰਜ, ਗਿਆਨ ਚੰਦਰਮਾ ਦੇ ਨੇੜ੍ਹੇ ਹਨ, ਇਸਲਈ ਸ਼ਕਤੀਸ਼ਾਲੀ ਵੀ ਹਨ ਅਤੇ ਸਫ਼ਲਤਾ ਦੇ ਅਧਿਕਾਰੀ ਵੀ ਹਨ। ਕਈ ਸ਼ਕਤੀਸ਼ਾਲੀ ਹਨ ਪਰ ਸਦਾ ਸ਼ਕਤੀਸ਼ਾਲੀ ਨਹੀਂ ਹਨ, ਇਸਲਈ ਸਦਾ ਇੱਕ ਜਿਹੀ ਚਮਕ ਨਹੀਂ ਹੈ। ਵੈਰਾਇਟੀ ਸਿਤਾਰਿਆਂ ਦੀ ਰਿਮਝਿਮ ਅਤਿ ਪਿਆਰੀ ਲਗਦੀ ਹੈ। ਸੇਵਾ ਸਾਰੇ ਸਿਤਾਰੇ ਕਰਦੇ ਹਨ ਪਰ ਨੇੜ੍ਹੇ ਦੇ ਸਿਤਾਰੇ ਹੋਰਾਂ ਨੂੰ ਵੀ ਸੂਰਜ, ਚੰਦਰਮਾ ਦੇ ਨੇੜ੍ਹੇ ਲਿਆਉਣ ਦੇ ਸੇਵਾਧਾਰੀ ਬਣਦੇ ਹਨ। ਤਾਂ ਹਰ ਇੱਕ ਆਪਣੇ ਕੋਲੋਂ ਪੁੱਛੋ ਕਿ ਮੈਂ ਕਿਹੜਾ ਸਿਤਾਰਾ ਹਾਂ? ਲਵਲੀ ਸਿਤਾਰੇ ਹੋ, ਲੱਕੀ ਹੋ, ਸਦਾ ਸ਼ਕਤੀਸ਼ਾਲੀ ਹੋ, ਮਿਹਨਤ ਅਨੁਭਵ ਕਰਨ ਵਾਲੇ ਹੋ ਅਤੇ ਸਦਾ ਸਹਿਜ ਸਫ਼ਲਤਾ ਦੇ ਸਿਤਾਰੇ ਹੋ? ਗਿਆਨ – ਸੂਰਜ ਬਾਪ ਸਾਰੇ ਸਿਤਾਰਿਆਂ ਨੂੰ ਬੇਹੱਦ ਦੀ ਰੋਸ਼ਨੀ ਅਤੇ ਸ਼ਕਤੀ ਦਿੰਦੇ ਹਨ ਪਰ ਨੇੜ੍ਹੇ ਅਤੇ ਦੂਰ ਹੋਣ ਦੇ ਕਾਰਨ ਫ਼ਰਕ ਪੈ ਜਾਂਦਾ ਹੈ। ਜਿੰਨਾਂ ਨੇੜ੍ਹੇ ਸੰਬੰਧ ਹੈ, ਉਨੀ ਰੋਸ਼ਨੀ ਅਤੇ ਸ਼ਕਤੀ ਵਿਸ਼ੇਸ਼ ਹੈ ਕਿਉਂਕਿ ਨੇੜ੍ਹੇ ਦੇ ਸਿਤਾਰਿਆਂ ਦਾ ਲਕਸ਼ ਹੀ ਹੈ ਸਮਾਨ ਬਣਨਾ।
ਇਸਲਈ ਬਾਪਦਾਦਾ ਸਾਰੇ ਸਿਤਾਰਿਆਂ ਨੂੰ ਸਦਾ ਇਹ ਹੀ ਇਸ਼ਾਰਾ ਦਿੰਦੇ ਹਨ ਕਿ ਲੱਕੀ ਅਤੇ ਲਵਲੀ – ਇਹ ਤਾਂ ਸਾਰੇ ਬਣੇ ਹੋ, ਹੁਣ ਅੱਗੇ ਆਪਣੇ ਨੂੰ ਇਹ ਹੀ ਦੇਖੋ ਕਿ ਸਦਾ ਨੇੜ੍ਹੇ ਰਹਿਣ ਵਾਲੇ, ਸਹਿਜ ਸਫ਼ਲਤਾ ਅਨੁਭਵ ਕਰਨ ਵਾਲੇ ਸਫ਼ਲਤਾ ਦੇ ਸਿਤਾਰੇ ਕਿਥੋਂ ਤੱਕ ਬਣੇ ਹੋ? ਹਾਲੇ ਡਿੱਗਣ ਵਾਲੇ ਤਾਰੇ ਤਾਂ ਨਹੀਂ ਹੋ ਅਤੇ ਪੂੰਛ ਵਾਲੇ ਤਾਰੇ ਵੀ ਨਹੀਂ ਹੋ। ਪੂੰਛ ਵਾਲਾ ਤਾਰਾ ਉਸਨੂੰ ਕਹਿੰਦੇ ਹਨ ਜੋ ਬਾਰ – ਬਾਰ ਖ਼ੁਦ ਨਾਲ ਅਤੇ ਬਾਪ ਨਾਲ ਅਤੇ ਨਿਮਿਤ ਬਣੀ ਆਤਮਾਵਾਂ ਨਾਲ ‘ਇਹ ਕਿਓਂ’, ‘ਇਹ ਕੀ’, ‘ਇਹ ਕਿਵੇਂ’ ਪੁੱਛਦੇ ਹੀ ਰਹਿੰਦੇ ਹਨ। ਬਾਰ – ਬਾਰ ਪੁੱਛਣ ਵਾਲੇ ਹੀ ਪੂੰਛ ਵਾਲੇ ਤਾਰੇ ਹਨ। ਅਜਿਹੇ ਤਾਂ ਨਹੀਂ ਹੋ ਨਾ? ਸਫ਼ਲਤਾ ਦੇ ਸਿਤਾਰੇ ਜਿਨ੍ਹਾਂ ਦੇ ਹਰ ਕਰਮ ਵਿੱਚ ਸਫ਼ਲਤਾ ਸਮਾਈ ਹੋਏ ਹੈ – ਇਵੇਂ ਦਾ ਸਿਤਾਰਾ ਸਦਾ ਹੀ ਬਾਪ ਦੇ ਨੇੜ੍ਹੇ ਮਤਲਬ ਨਾਲ ਹੈ। ਵਿਸ਼ੇਸ਼ਤਾਵਾਂ ਸੁਣੀਆਂ, ਹੁਣ ਇਹਨਾਂ ਵਿਸ਼ੇਸ਼ਤਾਵਾਂ ਨੂੰ ਖ਼ੁਦ ਵਿੱਚ ਧਾਰਨ ਕਰ ਸਦਾ ਸਫ਼ਲਤਾ ਦੇ ਸਿਤਾਰੇ ਬਣੋ। ਸਮਝਾ, ਕੀ ਬਣਨਾ ਹੈ? ਲੱਕੀ ਅਤੇ ਲਵਲੀ ਦੇ ਨਾਲ ਸਫ਼ਲਤਾ – ਇਹ ਸ੍ਰੇਸ਼ਠਤਾ ਸਦਾ ਅਨੁਭਵ ਕਰਦੇ ਰਹੋ। ਅੱਛਾ!
ਹੁਣ ਸਾਰਿਆਂ ਨਾਲ ਮਿਲਣਾ ਹੈ। ਬਾਪਦਾਦਾ ਅੱਜ ਵਿਸ਼ੇਸ਼ ਮਿਲਣ ਦੇ ਲਈ ਹੀ ਆਏ ਹੋਏ ਹਨ। ਸਾਰਿਆਂ ਦਾ ਇਹ ਹੀ ਲਕਸ਼ ਰਹਿੰਦਾ ਹੈ ਕਿ ਮਿਲਣਾ ਹੈ। ਪਰ ਬੱਚਿਆਂ ਦੀ ਲਹਿਰ ਨੂੰ ਦੇਖ ਕੇ ਬਾਪ ਨੂੰ ਸਾਰੇ ਬੱਚਿਆਂ ਨੂੰ ਖੁਸ਼ ਕਰਨਾ ਹੁੰਦਾ ਹੈ ਕਿਉਂਕਿ ਬੱਚਿਆਂ ਦੀ ਖੁਸ਼ੀ ਵਿੱਚ ਬਾਪ ਦੀ ਖੁਸ਼ੀ ਹੈ। ਤਾਂ ਅੱਜਕਲ ਦੀ ਲਹਿਰ ਹੈ – ਵੱਖ ਮਿਲਣ ਦੀ। ਤਾਂ ਸਾਗਰ ਨੂੰ ਵੀ ਉਹ ਹੀ ਲਹਿਰ ਵਿੱਚ ਆਉਣਾ ਪੈਂਦਾ ਹੈ। ਇਸ ਸੀਜ਼ਨ ਦੀ ਲਹਿਰ ਇਹ ਹੈ, ਇਸਲਈ ਰਥ ਨੂੰ ਵੀ ਵਿਸ਼ੇਸ਼ ਸਕਾਸ਼ ਦੇ ਚਲਾ ਰਹੇ ਹਨ। ਅੱਛਾ!
ਚਾਰੋਂ ਪਾਸੇ ਦੇ ਅਲੌਕਿਕ ਤਾਰਾਮੰਡਲ ਦੇ ਅਲੌਕਿਕ ਸਿਤਾਰਿਆਂ ਨੂੰ, ਸਦਾ ਵਿਸ਼ਵ ਨੂੰ ਰੋਸ਼ਨੀ ਦੇ ਹਨ੍ਹੇਰਾ ਮਿਟਾਉਣ ਵਾਲੇ ਚਮਕਦੇ ਹੋਏ ਸਿਤਾਰਿਆਂ ਨੂੰ, ਸਦਾ ਬਾਪ ਦੇ ਨੇੜ੍ਹੇ ਰਹਿਣ ਵਾਲੇ ਸ੍ਰੇਸ਼ਠ ਸਫ਼ਲਤਾ ਦੇ ਸਿਤਾਰਿਆਂ ਨੂੰ, ਅਨੇਕ ਆਤਮਾਵਾਂ ਦੇ ਭਾਗ ਦੀ ਰੇਖਾ ਪਰਿਵਰਤਨ ਕਰਨ ਵਾਲੇ ਭਾਗਵਾਨ ਸਿਤਾਰਿਆਂ ਨੂੰ, ਗਿਆਨ – ਸੂਰਜ, ਗਿਆਨ ਚੰਦਰਮਾ ਬਾਪਦਾਦਾ ਦਾ ਵਿਸ਼ੇਸ਼ ਯਾਦਪਿਆਰ ਅਤੇ ਨਮਸਤੇ।
ਪਰਸਨਲ ਮੁਲਾਕਾਤ
1. ‘ਸਦਾ ਹਰ ਆਤਮਾ ਨੂੰ ਸੁਖ ਦੇਣ ਵਾਲੇ ਸੁੱਖ ਦਾਤਾ ਬਾਪ ਦੇ ਬੱਚੇ ਹਾਂ’ – ਅਜਿਹਾ ਅਨੁਭਵ ਕਰਦੇ ਹੋ? ਸਾਰਿਆਂ ਨੂੰ ਸੁੱਖ ਦੇਣ ਦੀ ਵਿਸ਼ੇਸ਼ਤਾ ਹੈ ਨਾ। ਇਹ ਵੀ ਡਰਾਮਾ ਅਨੁਸਾਰ ਵਿਸ਼ੇਸ਼ਤਾ ਮਿਲੀ ਹੋਈ ਹੈ। ਇਹ ਵਿਸ਼ੇਸ਼ਤਾ ਸਾਰਿਆਂ ਦੀ ਨਹੀਂ ਹੁੰਦੀ। ਜੋ ਸਾਰਿਆਂ ਨੂੰ ਸੁੱਖ ਦਿੰਦਾ ਹੈ, ਉਸਨੂੰ ਸਾਰਿਆਂ ਦੀ ਅਸ਼ੀਰਵਾਦ ਮਿਲਦੀ ਹੈ ਇਸਲਈ ਖੁਦ ਨੂੰ ਵੀ ਸਦਾ ਸੁੱਖ ਵਿੱਚ ਅਨੁਭਵ ਕਰਦੇ ਹਨ। ਇਸ ਵਿਸ਼ੇਸ਼ਤਾ ਨਾਲ ਵਰਤਮਾਨ ਵੀ ਚੰਗਾ ਅਤੇ ਭਵਿੱਖ ਵੀ ਚੰਗਾ ਬਣ ਜਾਏਗਾ। ਕਿੰਨਾ ਵੱਧੀਆ ਪਾਰ੍ਟ ਹੈ ਜੋ ਸਾਰਿਆਂ ਦਾ ਪਿਆਰ ਵੀ ਮਿਲਦਾ, ਸਭ ਦੀ ਦੀ ਅਸ਼ੀਰਵਾਦ ਵੀ ਮਿਲਦੀ। ਇਸਨੂੰ ਕਹਿੰਦੇ ਹਨ ‘ਇੱਕ ਦੇਣਾ ਹਜ਼ਾਰ ਪਾਉਣਾ’। ਤਾਂ ਸੇਵਾ ਵਿੱਚ ਸੁੱਖ ਦਿੰਦੇ ਹੋ, ਇਸਲਈ ਸਭ ਦਾ ਪਿਆਰ ਮਿਲਦਾ ਹੈ। ਇਹ ਹੀ ਵਿਸ਼ੇਸ਼ਤਾ ਸਦਾ ਕਾਇਮ ਰੱਖਣਾ।
2. ‘ਸਦਾ ਆਪਣੇ ਨੂੰ ਸਰਵਸ਼ਕਤੀਮਾਨ ਬਾਪ ਦੀ ਸ਼ਕਤੀਸ਼ਾਲੀ ਆਤਮਾ ਹਾਂ’- ਅਜਿਹਾ ਅਨੁਭਵ ਕਰਦੇ ਹੋ? ਸ਼ਕਤੀਸ਼ਾਲੀ ਆਤਮਾ ਖ਼ੁਦ ਵੀ ਸੰਤੁਸ਼ੱਟ ਰਹਿੰਦੀ ਹੈ ਅਤੇ ਦੂਸਰਿਆਂ ਨੂੰ ਵੀ ਸੰਤੁਸੱਟ ਕਰਦੀ ਹੈ। ਅਜਿਹੇ ਸ਼ਕਤੀਸ਼ਾਲੀ ਹੋ? ਸੰਤੁਸ਼ਟਤਾ ਹੀ ਮਹਾਨਤਾ ਹੈ। ਸ਼ਕਤੀਸ਼ਾਲੀ ਆਤਮਾ ਮਤਲਬ ਸੰਤੁਸ਼ਟਤਾ ਦੇ ਖਜ਼ਾਨੇ ਨਾਲ ਭਰਪੂਰ ਆਤਮਾ। ਇਸੇ ਸਮ੍ਰਿਤੀ ਨਾਲ ਸਦਾ ਅੱਗੇ ਵੱਧਦੇ ਚੱਲੋ। ਇਹ ਹੀ ਖਜ਼ਾਨਾ ਸਰਵ ਨੂੰ ਭਰਪੂਰ ਕਰਨ ਵਾਲਾ ਹੈ।
3. ‘ਬਾਪ ਨੇ ਸਾਰੇ ਵਿਸ਼ਵ ਵਿਚੋਂ ਸਾਨੂੰ ਚੁਣ ਕੇ ਆਪਣਾ ਬਣਾ ਲੀਤਾ’ – ਇਹ ਖੁਸ਼ੀ ਰਹਿੰਦੀ ਹੈ ਨਾ। ਇਤਨੀਆਂ ਅਨੇਕ ਆਤਮਾਵਾਂ ਵਿਚੋਂ ਮੈਨੂੰ ਇੱਕ ਆਤਮਾ ਨੂੰ ਬਾਪ ਨੇ ਚੁਣਿਆ ਹੈ – ਇਹ ਸਮ੍ਰਿਤੀ ਕਿੰਨੀ ਖੁਸ਼ੀ ਦਿੰਦੀ ਹੈ! ਤਾਂ ਸਦਾ ਇਸੇ ਖੁਸ਼ੀ ਵਿੱਚ ਅੱਗੇ ਵੱਧਦੇ ਚੱਲੋ। ਬਾਪ ਨੇ ਮੈਨੂੰ ਆਪਣਾ ਬਣਾਇਆ ਕਿਉਂਕਿ ਮੈਂ ਹੀ ਕਲਪ ਪਹਿਲੇ ਵਾਲੀ ਭਾਗਵਾਨ ਆਤਮਾ ਸੀ, ਹੁਣ ਵੀ ਹਾਂ ਅਤੇ ਫਿਰ ਵੀ ਬਣਾਂਗੀ – ਅਜਿਹੀ ਭਾਗਵਾਨ ਆਤਮਾ ਹਾਂ। ਇਸ ਸਮ੍ਰਿਤੀ ਵਿੱਚ ਸਦਾ ਅੱਗੇ ਵੱਧਦੇ ਚੱਲੋ।
4. ‘ਸਦਾ ਨਿਸਚਿੰਤ ਬਣ ਸੇਵਾ ਕਰਨ ਦਾ ਬਲ ਅੱਗੇ ਵਧਾਉਂਦਾ ਰਹਿੰਦਾ ਹੈ’। ਇਸਨੇ ਕੀਤਾ ਜਾਂ ਅਸੀਂ ਕੀਤਾ – ਇਸ ਸੰਕਲਪ ਤੋਂ ਨਿਸਚਿੰਤ ਰਹਿਣ ਨਾਲ ਨਿਸ਼ਚਤ ਸੇਵਾ ਹੁੰਦੀ ਹੈ ਅਤੇ ਉਸਦਾ ਬਲ ਸਦਾ ਅੱਗੇ ਵਧਾਉਂਦਾ ਹੈ। ਤਾਂ ਨਿਸ਼ਚਿੰਤ ਸੇਵਾ। ਤਾਂ ਜੋ ਨਿਸਚਿੰਤ ਹੋ ਸੇਵਾ ਕਰਦੇ ਹਨ, ਉਹਨਾਂ ਨੂੰ ਨਿਸ਼ਚਿਤ ਹੀ ਅੱਗੇ ਵੱਧਣ ਵਿੱਚ ਸਹਿਜ ਅਨੁਭੂਤੀ ਹੁੰਦੀ ਹੈ। ਇਹ ਹੀ ਵਿਸ਼ੇਤਤਾ ਵਰਦਾਨ ਰੂਪ ਵਿੱਚ ਅੱਗੇ ਵੱਧਦੀ ਰਹੇਗੀ।
5. ਸੇਵਾ ਵੀ ਅਨੇਕ ਆਤਮਾਵਾਂ ਨੂੰ ਬਾਪ ਦੇ ਸਨੇਹੀ ਬਨਾਉਣ ਦਾ ਸਾਧਨ ਬਣੀ ਹੋਈ ਹੈ। ਦੇਖਣ ਵਿੱਚ ਭਾਵੇਂ ਕਰਮਣਾ ਸੇਵਾ ਹੈ ਪਰ ਕਰਮਣਾ ਸੇਵਾ ਮੁਖ ਦੀ ਸੇਵਾ ਨਾਲੋਂ ਵੀ ਜ਼ਿਆਦਾ ਫ਼ਲ ਦੇ ਰਹੀ ਹੈ। ਕਰਮਣਾ ਦਵਾਰਾ ਕਿਸੇ ਦੀ ਮਾਨਸਾ ਨੂੰ ਪਰਿਵਰਤਨ ਕਰਨ ਵਾਲੀ ਸੇਵਾ ਹੈ, ਤਾਂ ਉਸ ਸੇਵਾ ਦਾ ਫ਼ਲ ‘ਵਿਸ਼ੇਸ਼ ਖੁਸ਼ੀ’ ਦੀ ਪ੍ਰਾਪਤੀ ਹੁੰਦੀ ਹੈ। ਕਰਮਣਾ ਸੇਵਾ ਦੇਖਣ ਵਿੱਚ ਸਥੂਲ ਆਉਂਦੀ ਹੈ ਪਰ ਸੂਕ੍ਸ਼੍ਮ ਵ੍ਰਿਤੀਆਂ ਨੂੰ ਪਰਿਵਤਨ ਕਰਨ ਵਾਲੀ ਹੁੰਦੀ ਹੈ। ਤਾਂ ਅਜਿਹੀ ਸੇਵਾ ਦੇ ਅਸੀਂ ਨਿਮਿਤ ਹਾਂ – ਇਸੀ ਖੁਸ਼ੀ ਨਾਲ ਅੱਗੇ ਵੱਧਦੇ ਚੱਲੋ। ਭਾਸ਼ਣ ਕਰਨ ਵਾਲੇ ਭਾਸ਼ਣ ਕਰਦੇ ਹਨ ਪਰ ਕਰਮਣਾ ਸੇਵਾ ਵੀ ਭਾਸ਼ਣ ਕਰਨ ਵਾਲਿਆਂ ਦੇ ਸੇਵਾ ਤੋਂ ਵੀ ਜ਼ਿਆਦਾ ਹੈ ਕਿਊਂਕਿ ਇਸ ਦਾ ਪ੍ਰਤੱਖ ਫ਼ਲ ਅਨੁਭਵ ਹੁੰਦਾ ਹੈ।
6. ਸਦਾ ਪੁੰਨ ਦਾ ਖਾਤਾ ਜਮਾ ਕਰਨ ਵਾਲੀ ਸ੍ਰੇਸ਼ਠ ਆਤਮਾ ਹਾਂ’ – ਇਵੇਂ ਅਨੁਭਵ ਹੁੰਦਾ ਹੈ? ਇਹ ਸੇਵਾ, ਨਾਮ ਸੇਵਾ ਹੈ, ਪਰ ਪੁੰਨ ਦਾ ਖਾਤਾ ਕਰਨ ਦਾ ਸਾਧਨ ਹੈ। ਤਾਂ ਪੁੰਨ ਦੇ ਖਾਤੇ ਸਦਾ ਭਰਪੂਰ ਹਨ ਅਤੇ ਅੱਗੇ ਵੀ ਭਰਪੂਰ ਰਹਿਣਗੇ। ਜਿੰਨੀ ਸੇਵਾ ਕਰਦੇ ਹੋ, ਓਨਾ ਪੁੰਨ ਦਾ ਖਾਤਾ ਵੱਧਦਾ ਜਾਂਦਾ ਹੈ। ਤਾਂ ਪੁੰਨ ਦਾ ਖਾਤਾ ਅਵਿਨਾਸ਼ੀ ਬਣ ਗਿਆ। ਇਹ ਪੁੰਨ ਅਨੇਕ ਜਨਮ ਭਰਪੂਰ ਕਰਨ ਵਾਲਾ ਹੈ। ਤਾਂ ਪੁੰਨ ਆਤਮਾ ਹੋ ਅਤੇ ਸਦਾ ਹੀ ਪੁੰਨ ਆਤਮਾ ਬਣ ਹੋਰਾਂ ਨੂੰ ਵੀ ਪੁੰਨ ਦਾ ਰਸਤਾ ਦੱਸਣ ਵਾਲੇ ਹੋ। ਇਹ ਪੁੰਨ ਦਾ ਖਾਤਾ ਅਨੇਕ ਜਨਮ ਨਾਲ ਰਹੇਗਾ, ਅਨੇਕ ਜਨਮ ਮਾਲਾਮਾਲ ਰਹੋਂਗੇ – ਇਸੀ ਖੁਸ਼ੀ ਵਿੱਚ ਸਦਾ ਅੱਗੇ ਵੱਧਦੇ ਚੱਲੋ।
7. ‘ਸਦਾ ਇੱਕ ਬਾਪ ਦੀ ਯਾਦ ਵਿੱਚ ਰਹਿਣ ਵਾਲੀ, ਇੱਕਰਸ ਸਥਿਤੀ ਦਾ ਅਨੁਭਵ ਕਰਨ ਵਾਲੀ ਸ੍ਰੇਸ਼ਠ ਆਤਮਾ ਹਾਂ’ – ਇਵੇਂ ਅਨੁਭਵ ਕਰਦੇ ਹੋ? ਜਿੱਥੇ ਇੱਕ ਬਾਪ ਯਾਦ ਹੈ, ਉੱਥੇ ਇੱਕਰਸ ਸਥਿਤੀ ਖੁਦ ਸਹਿਜ ਅਨੁਭਵ ਹੋਵੇਗੀ। ਤਾਂ ਇੱਕਰਸ ਸਿਥਿਤੀ ਸ੍ਰੇਸ਼ਠ ਸਥਿਤੀ ਹੈ। ਇੱਕਰਸ ਸਥਿਤੀ ਦਾ ਅਨੁਭਵ ਕਰਨ ਵਾਲੀ ਸ੍ਰੇਸ਼ਠ ਆਤਮਾ ਹਾਂ – ਇਹ ਸਮ੍ਰਿਤੀ ਸਦਾ ਹੀ ਅੱਗੇ ਵਧਾਉਂਦੀ ਰਹੇਗੀ। ਇਸੀ ਸਥਿਤੀ ਦਵਾਰਾ ਅਨੇਕ ਸ਼ਕਤੀਆਂ ਦੀ ਅਨੁਭੂਤੀ ਹੁੰਦੀ ਰਹੇਗੀ।
8. ਬਾਪਦਾਦਾ ਦੇ ਵਿਸ਼ੇਸ਼ ਸਿੰਗਾਰ ਹੋ ਨਾ! ਸਭ ਤੋਂ ਸ੍ਰੇਸ਼ਠ ਸਿੰਗਾਰ ਹੈ ਮਸਤੱਕਮੰਨੀ। ਮਨੀ ਮੱਥੇ ਤੇ ਚਮਕਦੀ ਹੈ। ਤਾਂ ਅਜਿਹੇ ਮਸਤੱਕ ਮੰਨੀ ਬਣ ਸਦਾ ਬਾਪ ਦੇ ਤਾਜ ਵਿੱਚ ਚਮਕਣ ਵਾਲੇ ਕਿੰਨੇ ਚੰਗੇ ਲੱਗੋਗੇ। ਮੰਨੀ ਸਦਾ ਆਪਣੀ ਚਮਕ ਦਵਾਰਾ ਬਾਪ ਦਾ ਵੀ ਸਿੰਗਾਰ ਬਣਦੀ ਅਤੇ ਹੋਰਾਂ ਨੂੰ ਵੀ ਰੋਸ਼ਨੀ ਦਿੰਦੀ ਹੈ। ਤਾਂ ਅਜਿਹੇ ਮਸਤੱਕਮੰਨੀ ਬਣ ਹੋਰਾਂ ਨੂੰ ਵੀ ਅਜਿਹਾ ਬਣਾਉਣ ਵਾਲੇ ਹਾਂ – ਇਹ ਲਕਸ਼ ਸਦਾ ਰਹਿੰਦਾ ਹੈ? ਸਦਾ ਸ਼ੁਭ ਭਾਵਨਾ ਸਰਵ ਦੀਆਂ ਭਾਵਨਾਵਾਂ ਨੂੰ ਪਰਿਵਰਤਨ ਕਰਨ ਵਾਲੀ ਹੈ।
9. ਸਦਾ ਬਾਪ ਨੂੰ ਫ਼ਾਲੋ ਕਰਨ ਨਾਲ ਤੁਰੰਤ ਦਾਨ ਮਹਾਪੁੰਨ ਦੀ ਵਿਧੀ ਨਾਲ ਅੱਗੇ ਵੱਧ ਰਹੇ ਹੋ ਨਾ। ਇਸੀ ਵਿਧੀ ਨੂੰ ਸਦਾ ਹਰ ਕੰਮ ਵਿੱਚ ਲਗਾਉਂਣ ਨਾਲ ਸਦਾ ਹੀ ਬਾਪ ਸਮਾਨ ਸਥਿਤੀ ਦਾ ਖੁਦ ਹੀ ਅਨੁਭਵ ਹੁੰਦਾ ਹੈ। ਤਾਂ ਹਰ ਕੰਮ ਵਿੱਚ ਫਾਲੋ – ਫਾਦਰ ਕਰਨ ਵਿੱਚ ਆਦਿ ਤੋਂ ਹੀ ਅਨੁਭਵੀ ਰਹੇ ਹੋ, ਇਸਲਈ ਹੁਣ ਵੀ ਇਸ ਵਿਧੀ ਨਾਲ ਸਮਾਨ ਬਣਨਾ ਅਤਿ ਸਹਿਜ ਹੈ। ਕਿਉਂਕਿ ਸਮਾਈ ਹੋਈ ਵਿਸ਼ੇਸਤਾ ਨੂੰ ਕੰਮ ਵਿੱਚ ਲਗਾਉਣਾ। ਬਾਪ ਸਮਾਨ ਬਣਨ ਦੀ ਵਿਸ਼ੇਸ਼ ਅਨੁਭੂਤੀਆਂ ਅਲੌਕਿਕ ਕਰਦੇ ਰਹਿਣਗੇ ਅਤੇ ਹੋਰਾਂ ਨੂੰ ਵੀ ਕਰਾਉਂਦੇ ਰਹਿਣਗੇ। ਇਸ ਵਿਸ਼ੇਸਤਾ ਦ ਵਰਦਾਨ ਖੁਦ ਮਿਲਿਆ ਹੈ। ਤਾਂ ਇਸ ਵਰਦਾਨ ਨੂੰ ਸਦਾ ਕੰਮ ਵਿੱਚ ਲਗਓ ਅਤੇ ਅੱਗੇ ਵੱਧਦੇ ਚੱਲੋ।
10. ਸਦਾ ਪਰਿਵਰਤਨ ਸ਼ਕਤੀ ਨੂੰ ਠੀਕ ਤਰੀਕੇ ਨਾਲ ਕੰਮ ਲਗਾਉਂਣ ਵਾਲੇ ਸ੍ਰੇਸ਼ਠ ਆਤਮਾ ਹੋ। ਇਸੀ ਪਰਿਵਰਤਨ ਸ਼ਕਤੀ ਨਾਲ ਸਰਵ ਦੀਆਂ ਦੁਆਵਾਂ ਲੈਣ ਦੇ ਪਾਤਰ ਬਣ ਜਾਂਦੇ ਹਨ। ਜਿਵੇਂ ਘੋਰ ਹਨ੍ਹੇਰਾ ਜਦੋਂ ਹੁੰਦਾ ਹੈ, ਉਸ ਸਮੇਂ ਕੋਈ ਰੋਸ਼ਨੀ ਵਿਖਾ ਦਵੇ ਤਾਂ ਹਨ੍ਹੇਰੇ ਵਾਲਿਆਂ ਦੇ ਦਿਲ ਤੋ ਦੁਆਵਾਂ ਨਿਕਲਦੀਆਂ ਹਨ ਨਾ। ਇਵੇਂ ਜੋ ਠੀਕ ਤਰ੍ਹਾਂ ਨਾਲ ਪਰਿਵਰਤਨ – ਸ਼ਕਤੀ ਨੂੰ ਕੰਮ ਵਿੱਚ ਲਗਾਉਂਦੇ ਹਨ, ਉਹਨਾਂ ਨੂੰ ਅਨੇਕ ਆਤਮਾਵਾਂ ਦਵਾਰਾ ਦੁਆਵਾਂ ਪ੍ਰਾਪਤ ਹੁੰਦੀਆਂ ਹਨ ਅਤੇ ਸਭ ਦੁਆਵਾਂ ਆਤਮਾ ਨੂੰ ਸਹਿਜ ਅੱਗੇ ਵਧਾ ਦਿੰਦੀ ਹੈ। ਅਜਿਹੀਆਂ, ਦੁਆਵਾਂ ਲੈਣ ਦਾ ਕੰਮ ਕਰਨ ਵਾਲੀ ਆਤਮਾ ਹਾਂ – ਇਹ ਸਦਾ ਸਮ੍ਰਿਤੀ ਵਿੱਚ ਰੱਖੋ ਜੋ ਵੀ ਕੰਮ ਕਰਾਂਗੇ, ਉਹ ਦੁਆਵਾਂ ਲੈਣ ਵਾਲੇ ਕਰਾਂਗੇ। ਦੁਆਵਾਂ ਮਿਲਦੀਆਂ ਹੀ ਹਨ ਸ੍ਰੇਸ਼ਠ ਕੰਮ ਕਰਨ ਨਾਲ। ਤਾਂ ਸਦਾ ਇਹ ਸਮ੍ਰਿਤੀ ਰਹੇ ਕਿ ‘ਸਭ ਕੋਲੋਂ ਦੁਆਵਾਂ ਲੈਣ ਵਾਲੀ ਆਤਮਾ ਹਾਂ’। ਇਹ ਹੀ ਸਮ੍ਰਿਤੀ ਸ੍ਰੇਸ਼ਠ ਬਣਾਉਣ ਦਾ ਸਾਧਨ ਹੈ, ਇਹ ਹੀ ਸਮ੍ਰਿਤੀ ਅਨੇਕਾਂ ਦਾ ਕਲਿਆਣ ਦੇ ਨਿਮਿਤ ਬਣ ਜਾਂਦੀ ਹੈ। ਤਾਂ ਯਾਦ ਰੱਖਣਾ ਕਿ ਪਰਿਵਰਤਨ – ਸ਼ਕਤੀ ਦੁਆਰਾ ਸਰਵ ਦੀਆਂ ਦੁਆਵਾਂ ਲੈਣ ਵਾਲੀ ਆਤਮਾ ਹਾਂ। ਅੱਛਾ!
ਗਲੋਬਲ ਨੂੰ – ਅਪ੍ਰੇਸ਼ਨ ਪ੍ਰੋਜੈਕਟ ਦੀ ਮੀਟਿੰਗ ਦਾ ਸਮਾਚਾਰ ਬਾਪਦਾਦਾ ਨੂੰ ਸੁਣਾਇਆ
ਬਾਪਦਾਦਾ ਖੁਸ਼ ਹੁੰਦੇ ਹਨ – ਇਤਨਾ ਮਿਲਕੇ ਪਲੈਨ ਬਣਾਉਂਦੇ ਹੋ ਉਹ ਪ੍ਰੈਕਟੀਕਲ ਵਿੱਚ ਲਿਆ ਰਹੇ ਹੋ ਅਤੇ ਲਿਆਂਦੇ ਰਹੋਗੇ। ਬਾਪਦਾਦਾ ਨੂੰ ਹੋਰ ਕੀ ਚਾਹੀਦਾ ਹੈ! ਇਸਲਈ ਬਾਪਦਾਦਾ ਨੂੰ ਪਸੰਦ ਹੈ। ਬਾਕੀ ਕੋਈ ਮੁਸ਼ਕਿਲ ਹੋਵੇ ਤਾਂ ਬਾਪਦਾਦਾ ਸਹਿਜ ਕਰ ਸਕਦੇ ਹਨ। ਇਹ ਬੁੱਧੀ ਦਾ ਚਲਣਾ ਵੀ ਇੱਕ ਵਰਦਾਨ ਹੈ। ਸਿਰਫ ਬੈਲੇਂਸ ਰੱਖ ਕਰਕੇ ਚੱਲੋ। ਜਦੋਂ ਬੈਲੇਂਸ ਹੋਵੇਗਾ ਤਾਂ ਬੁੱਧੀ ਫੈਸਲਾ ਬਹੁਤ ਜਲਦੀ ਕਰੇਗੀ ਅਤੇ 4 ਘੰਟੇ ਜੋ ਡਿਸਕਸ ਕਰਦੇ ਹੋ, ਉਸ ਵਿੱਚ ਇੱਕ ਘੰਟਾ ਵੀ ਨਹੀਂ ਲੱਗੇਗਾ। ਇੱਕ ਜਿਹਾ ਹੀ ਵਿਚਾਰ ਨਿਕਲੇਗਾ। ਪਰ ਇਹ ਵੀ ਚੰਗਾ ਹੈ, ਖੇਡ ਹੈ, ਕੁੱਝ ਬਣਦੇ ਹੋ, ਕੁੱਝ ਤੋੜਦੇ ਹੋ… ਉਸ ਵਿੱਚ ਵੀ ਮਜ਼ਾ ਆਉਂਦਾ ਹੈ। ਭਾਵੇਂ ਪਲੈਨ ਬਣਾਓ, ਫਿਰ ਰਿਫਾਇਨ ਕਰੋ। ਬਿਜ਼ੀ ਤਾਂ ਰਹਿੰਦੇ ਹੋ। ਸਿਰਫ਼ ਬੋਝ ਨਹੀਂ ਮਹਿਸੂਸ ਕਰੋ, ਖੇਡ ਕਰੋ। ਟਾਈਮ ਘੱਟ ਹੈ, ਜਿੰਨਾਂ ਕਰ ਸਕਦੇ ਹੋ ਉਤਨਾ ਕਰੋ। ਇਹ ਸੇਵਾ ਵੀ ਚੱਲਦੀ ਰਹੇਗੀ। ਜਿਵੇੰ ਭੰਡਾਰਾ ਬੰਦ ਨਹੀਂ ਹੁੰਦਾ। ਇਹ ਵੀ ਭੰਡਾਰਾ ਹੈ, ਅਵਿਨਾਸ਼ੀ ਚੱਲਦਾ ਰਹੇਗਾ। ਜੇਕਰ ਕਿਸੀ ਕੰਮ ਵਿੱਚ ਦੇਰੀ ਹੁੰਦੀ ਹੈ ਤਾਂ ਹੋਰ ਚੰਗਾ ਹੋਣਾ ਹੋਵੇਗਾ, ਤਾਂ ਦੇਰੀ ਹੁੰਦੀ ਹੈ। ਬਾਕੀ ਮਿਹਨਤ ਕਰ ਰਹੇ ਹੋ, ਸੁਸਤ ਨਹੀਂ ਹੋ ਇਸਲਈ ਬਾਪਦਾਦਾ ਉਲਾਹਣਾ ਨਹੀਂ ਦੇਵੇਗਾ। ਅੱਛਾ!
ਵਰਦਾਨ:-
ਬਾਪਦਾਦਾ ਵਤਨ ਵਿੱਚ ਦੇਖਦੇ ਹਨ ਕਿ ਕਈ ਬੱਚਿਆਂ ਦੇ ਮੂਡ ਬਹੁਤ ਬਦਲਦੇ ਹਨ, ਕਦੀ ਆਸਚਾਰਿਯਵੰਤ ਦੀ ਮੂਡ, ਕਵੇਸ਼ਨ ਮਾਰਕ ਦੀ ਮੂਡ, ਕਦੀ ਕੰਫ਼ਿਊਜ ਦੀ ਮੂਡ, ਕਦੀ ਅਟੈਂਸ਼ਨ ਦਾ ਝੂਲਾ… ਪਰ ਸੰਗਮਯੁਗ ਪ੍ਰਾਲਬੱਧ ਯੁੱਗ ਹੈ ਨਾ ਕਿ ਪੁਰਸ਼ਾਰਥੀ ਇਸਲਈ ਜੋ ਬਾਪ ਦੇ ਗੁਣ ਉਹ ਹੀ ਬੱਚਿਆਂ ਦੇ, ਜੋ ਬਾਪ ਦੀ ਸਟੇਜ਼ ਉਹ ਹੀ ਬੱਚਿਆਂ ਦੀ – ਇਹ ਹੀ ਹੈ ਸੰਗਮਯੁਗ ਦੀ ਪ੍ਰਾਲਬੱਧ। ਤਾਂ ਸਦਾ ਇੱਕਰਸ ਇੱਕ ਹੀ ਸੰਪੰਨ ਮੂਡ ਵਿੱਚ ਰਹੋ ਤਾਂ ਹੀ ਕਹਾਂਗੇ ਬਾਪ ਸਮਾਨ ਮਤਲਬ ਪ੍ਰਾਲਬਧੀ ਸਵਰੂਪ ਵਾਲੇ।
ਸਲੋਗਨ:-
➤ Email me Murli: Receive Daily Murli on your email. Subscribe!