26 November 2021 PUNJABI Murli Today | Brahma Kumaris
Read and Listen today’s Gyan Murli in Punjabi
25 November 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਖ਼ੁਦ ਨੂੰ ਰਾਜਯੋਗੀ ਸਮਝ ਵਿਕਾਰੀ ਸਬੰਧਾਂ ਤੋਂ ਮਮਤਵ ਕੱਢ ਦਵੋ, ਸਿਰਫ ਤੋੜ ਨਿਭਾਉਣ ਦੇ ਲਈ ਨਾਲ ਰਹੋ"
ਪ੍ਰਸ਼ਨ: -
ਤੁਸੀਂ ਬੱਚਿਆਂ ਨੇ ਦੇਹ – ਭਾਨ ਨੂੰ ਭੁਲਾਇਆ ਹੈ, ਇਸ ਦਾ ਯਾਦਗਾਰ ਸ਼ਾਸਤਰਾਂ ਵਿੱਚ ਕਿਸ ਰੂਪ ਤੋਂ ਵਿਖਾਇਆ ਹੈ?
ਉੱਤਰ:-
ਵਿਖਾਉਂਦੇ ਹਨ ਪਾਂਡਵ ਪਹਾੜਾਂ ਤੇ ਗੱਲ ਗਏ। ਪਰ ਉਨ੍ਹਾਂ ਨੂੰ ਕੀ ਪਈ ਸੀ ਜੋ ਪਹਾੜਾਂ ਤੇ ਬਰਫ ਵਿੱਚ ਜਾਕੇ ਸ਼ਰੀਰ ਛੱਡਣਗੇ ਲਾਅ ਕਹਿੰਦਾ ਹੈ ਹਿਮਾਲਿਆ ਦੇ ਪਹਾੜਾਂ ਤੇ ਕੋਈ ਸ਼ਰੀਰ ਹੀ ਨਹੀਂ ਛੱਡਦੇ। ਬਾਕੀ ਤੁਸੀਂ ਯੋਗਬਲ ਨਾਲ ਸ਼ਰੀਰ ਛੱਡ ਦਿੰਦੇ ਹੋ ਦੇਹ – ਭਾਨ ਨੂੰ ਭੁੱਲ ਅਸ਼ਰੀਰੀ ਬਣਨ ਦੀ ਪ੍ਰੈਕਟਿਸ ਕਰਦੇ ਹੋ।
ਓਮ ਸ਼ਾਂਤੀ। ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ। ਸਮਝਾਉਂਦੇ ਤਾਂ ਹਰ ਰੋਜ਼ ਹਨ ਫਿਰ ਵੀ ਕਈ ਗੱਲਾਂ ਭੁੱਲ ਜਾਂਦੀਆਂ ਹਨ। ਬੱਚਿਆਂ ਨੂੰ ਬੁੱਧੀ ਵਿੱਚ ਇਹ ਤਾਂ ਰੱਖਣਾ ਹੈ ਕਿ ਇਹ ਸੰਗਮਯੁਗ ਹੈ। ਅਸੀਂ ਇਸ ਸੰਗਮਯੁਗ ਤੇ ਹਾਂ। ਬਾਪ ਆਉਂਦੇ ਵੀ ਹਨ ਸੰਗਮਯੁਗ ਤੇ। ਕਲਯੁਗ ਅੰਤ ਅਤੇ ਸਤਿਯੁਗ ਆਦਿ ਦਾ ਸੰਗਮ ਗਾਇਆ ਹੋਇਆ ਹੈ ਬੁਲਾਉਂਦੇ ਵੀ ਇਸ ਸਮੇਂ ਹਨ। ਪਤਿਤ ਦੁਨੀਆਂ ਕਿਹਾ ਜਾਂਦਾ ਹੈ ਕਲਯੁਗ ਦੇ ਅੰਤ ਨੂੰ ਇਸਲਈ ਹੋਰ ਕੋਈ ਟਾਈਮ ਤੇ ਬੁਲਾਉਂਦੇ ਨਹੀਂ। ਬਾਪ ਆਉਣਗੇ ਵੀ ਨਹੀਂ। ਜਦੋਂ ਕਲਯੁਗ ਦਾ ਅੰਤ ਹੁੰਦਾ ਹੈ ਉਦੋਂ ਹੀ ਮੈਨੂੰ ਬੁਲਾਉਂਦੇ ਹਨ – ਬਾਬਾ ਸਾਨੂੰ ਪਤਿਤਾਂ ਨੂੰ ਪਾਵਨ ਬਣਾਉਣ ਆਓ। ਕਲਯੁਗ ਦੇ ਅੰਤ ਅਤੇ ਸਤਿਯੁਗ ਦੇ ਆਦਿ ਵਿੱਚ ਆਓ। ਬੁਲਾਉਂਦੇ ਹਨ ਪਰ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਕਲਪ ਦੀ ਉਮਰ ਕਿੰਨੀ ਹੈ। ਸਮਝਦੇ ਹਨ ਭਗਤੀ ਕਰਦੇ – ਕਰਦੇ, ਧੱਕਾ ਖਾਂਦੇ – ਖਾਂਦੇ ਆਖਰੀਨ ਵਿੱਚ ਮਿਲ ਹੀ ਜਾਵਾਂਗੇ। ਕਲਪ ਦਾ ਅੰਤ ਕਦੋਂ ਹੋਵੇਗਾ, ਇਹ ਕਿਸੇ ਨੂੰ ਪਤਾ ਨਹੀਂ ਹੈ। ਯਾਦ ਕਰਦੇ ਹੀ ਉਦੋਂ ਹਨ ਜਦੋਂ ਕਲਯੁਗ ਦਾ ਅੰਤ ਹੁੰਦਾ ਹੈ। ਸਤਿਯੁਗ ਤ੍ਰੇਤਾ ਵਿੱਚ ਤਾਂ ਹੈ ਹੀ ਸੁੱਖ, ਦਵਾਪਰ ਵਿੱਚ ਵੀ ਇੰਨਾਂ ਦੁਖ ਨਹੀਂ ਹੁੰਦਾ ਹੈ। ਕਲਯੁਗ ਵਿੱਚ ਮਨੁੱਖ ਜਦ ਬਹੁਤ ਦੁਖੀ ਹੁੰਦੇ ਹਨ ਤਾਂ ਬਾਪ ਨੂੰ ਪੁਕਾਰਨਾ ਸ਼ੁਰੂ ਕਰਦੇ ਹਨ। ਤਮੋਪ੍ਰਧਾਨ ਮਾਨਾ ਦੁਖੀ, ਫਿਰ ਹੀ ਪੁਕਾਰਣਗੇ ਨਾ। ਹੇ ਦੁਖਹਰਤਾ ਸੁੱਖ ਕਰਤਾ ਆਓ। ਦੁਖ ਦੇ ਬੰਧਨ ਤਾਂ ਬਹੁਤ ਹਨ। ਦੁਖ ਦੇ ਟਾਈਮ ਹੀ ਭਗਵਾਨ ਨੂੰ ਪੁਕਾਰਦੇ ਹਨ ਕਿ ਇਸ ਬੰਧਨ ਤੋਂ ਛੁਡਾਓ। ਜਦ ਕੋਈ ਰਸਤਾ ਨਹੀਂ ਮਿਲਦਾ ਹੈ ਤਾਂ ਬਹੁਤ ਜੋਰ ਨਾਲ ਪੁਕਾਰਦੇ ਹਨ। ਪਰ ਫਿਰ ਵੀ ਪਾਉਂਦੇ ਨਹੀਂ। ਜਿਵੇਂ ਮੇਜ਼ (ਭੂਲਭੁਲਾਇਆ) ਹੁੰਦਾ ਹੈ ਨਾ। ਜਿੱਥੇ ਤੋਂ ਵੀ ਜਾਂਦੇ ਹਨ ਰਸਤਾ ਨਹੀਂ ਮਿਲਦਾ। ਜਦ ਥੱਕ ਜਾਂਦੇ ਹਨ ਫਿਰ ਚਿੱਲਾਉਂਦੇ ਹਨ। ਤਾਂ ਇੱਥੇ ਵੀ ਮਨੁੱਖ ਜਦ ਬਹੁਤ ਦੁਖੀ ਹੋ ਜਾਂਦੇ ਹਨ ਉਦੋਂ ਚਿੱਲਾਉਂਦੇ ਹਨ – ਹੇ ਦੁੱਖ ਹਰਤਾ ਸੁੱਖ ਕਰਤਾ, ਹੇ ਅੰਨਿਆਂ ਦੀ ਲਾਠੀ। ਇਸ ਸਮੇਂ ਹੀ ਪੁਕਾਰਦੇ ਹਨ ਹੇ ਅੰਨਿਆ ਦੀ ਲਾਠੀ।
ਹੁਣ ਤੁਸੀਂ ਸੰਗਮ ਤੇ ਹੋ। ਇੱਕ ਪਾਸੇ ਹਨ ਪਾਂਡਵ ਅਤੇ ਦੂਜੇ ਪਾਸੇ ਹਨ ਕੌਰਵ। ਅੰਨ੍ਹਾਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਰਚਤਾ ਅਤੇ ਰਚਨਾ ਦੇ ਆਦਿ – ਮੱਧ – ਅੰਤ ਨੂੰ ਨਹੀਂ ਜਾਣਦੇ ਹਨ। ਸੱਜੇ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਬਾਪ ਦਵਾਰਾ ਰਚਤਾ ਅਤੇ ਰਚਨਾ ਨੂੰ ਜਾਣ ਗਏ ਹਨ। ਤੁਸੀਂ ਤਾਂ ਸਮਝਾਉਂਦੇ ਹੋ ਸਾਨੂੰ ਰਾਜ – ਭਾਗ ਮਿਲਿਆ ਹੈ ਤਾਂ ਤੇ ਚਿੱਤਰ ਵਿਖਾਉਂਦੇ ਹਨ। ਸਤਿਯੁਗ ਹੈ ਸ਼ਿਵਬਾਬਾ ਦਾ ਸਥਾਪਨ ਕੀਤਾ ਹੋਇਆ, ਇਸਲਈ ਉਨ੍ਹਾਂ ਦਾ ਨਾਮ ਪਿਆ ਸ਼ਿਵਾਲਾ। ਫਿਰ ਵਿਕਾਰੀ ਬਣਦੇ ਹਨ ਤਾਂ ਵਾਮ ਮਾਰਗ ਦੀ ਸਥਾਪਨਾ ਹੁੰਦੀ ਹੈ ਇਸਲਈ ਇਸ ਨੂੰ ਵੈਸ਼ਾਲਿਆ ਕਿਹਾ ਜਾਂਦਾ ਹੈ। ਸਤਿਯੁਗ ਹੈ ਸ਼ਿਵਾਲਾ। ਕਲਯੁਗ ਹੈ ਵੈਸ਼ਾਲਿਆ। ਤੁਸੀਂ ਸੰਗਮਯੁਗੀ ਬ੍ਰਾਹਮਣਾਂ ਨੂੰ ਇਹ ਪਤਾ ਹੈ ਕਿ ਹੁਣ ਅਸੀਂ ਨਾ ਵੈਸ਼ਾਲਿਆ ਵਿੱਚ ਹਾਂ ਅਤੇ ਨਾ ਸ਼ਿਵਾਲੇ ਵਿੱਚ ਹਾਂ। ਅਸੀਂ ਸ਼ਿਵਾਲੇ ਵਿੱਚ ਜਾ ਰਹੇ ਹਾਂ। ਹੁਣ ਵੈਸ਼ਾਲਿਆ, ਵਿਕਾਰੀ ਸੰਬੰਧਾਂ ਤੋਂ ਸਾਡਾ ਮਮਤਵ ਨਿਕਲ ਗਿਆ ਹੈ। ਹੁਣ ਹੈ ਸਾਡਾ ਭਵਿੱਖ ਦੇ ਸੰਬੰਧਾਂ ਨਾਲ ਮਮਤਵ। ਅਸੀਂ ਹੁਣ ਰਾਜਯੋਗੀ ਹਾਂ, ਉਹ ਹੈ ਯੋਗੀ। ਉਨ੍ਹਾਂ ਨਾਲ ਸਾਡਾ ਕੀ ਕਨੈਕਸ਼ਨ ਹੈ। ਫਿਰ ਵੀ ਤੋੜ ਨਿਭਾਉਣ ਦੇ ਲਈ ਰਹਿਣਾ ਤਾਂ ਆਪਣੇ ਘਰ ਵਿੱਚ ਹੀ ਹੈ। ਫਿਰ ਵੀ ਬ੍ਰਾਹਮਣਾਂ ਨਾਲ ਬਹੁਤ ਕਨੈਕਸ਼ਨ ਰਹਿੰਦਾ ਹੈ ਕਿਓਂਕਿ ਬ੍ਰਾਹਮਣਾਂ ਜਿੰਨੀਂ ਉੱਚ ਸੇਵਾ ਹੋਰ ਕੋਈ ਨਹੀਂ ਕਰ ਸਕਦੇ ਹਨ। ਰੂਹਾਨੀ ਸੇਵਾ ਕਰਨ ਲਈ ਬਾਪ ਹੀ ਨਿਮਿਤ ਬਣਦੇ ਹਨ। ਉਹ ਬਾਪ ਵੀ ਹੈ, ਟੀਚਰ ਵੀ ਹੈ ਤਾਂ ਗੁਰੂ ਵੀ ਹੈ। ਸੱਤ ਬਾਬਾ, ਸੱਤ ਟੀਚਰ, ਸਤਿਗੁਰੂ ਵੀ ਹੈ। ਸੱਤ ਨੂੰ ਸੁਪ੍ਰੀਮ ਹੀ ਕਹਿੰਦੇ ਹਨ। ਉਨ੍ਹਾਂ ਦਵਾਰਾ ਸਾਨੂੰ ਵਰਸਾ ਮਿਲ ਰਿਹਾ ਹੈ। ਇਹ ਯਾਦ ਰਹਿਣ ਨਾਲ ਕਿੰਨੀ ਹਰ ਸਮੇਂ ਖੁਸ਼ੀ ਰਹਿਣੀ ਚਾਹੀਦੀ ਹੈ, ਫਿਰ ਹੋਰਾਂ ਨੂੰ ਸਮਝਾਉਣ ਦੇ ਲਈ ਪੁਰਸ਼ਾਰਥ ਕੀਤਾ ਜਾਂਦਾ ਹੈ। ਪਹਿਲੇ – ਪਹਿਲੇ ਤਾਂ ਹੈ ਉਹ ਪਾਰਲੌਕਿਕ ਬਾਪ। ਉਹ ਸੱਤ ਸਿੱਖਿਅਕ ਵੀ ਹੈ, ਸਤਿਗੁਰੂ ਵੀ ਹੈ। ਸ੍ਰਿਸ਼ਟੀ ਚੱਕਰ ਦੇ ਆਦਿ ਮੱਧ ਅੰਤ ਦਾ ਗਿਆਨ ਦਿੰਦੇ ਹਨ, ਇਸਲਈ ਉਨ੍ਹਾਂ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ। ਪਹਿਲੇ – ਪਹਿਲੇ ਤਾਂ ਉਨ੍ਹਾਂ ਦੀ ਮਹਿਮਾ ਕਰਨੀ ਹੈ। ਉਹ ਸੱਤ ਬਾਪ, ਸੱਤ ਟੀਚਰ, ਸੱਤ ਸਤਿਗੁਰੂ ਹੈ। ਸੱਤ ਧਰਮ ਦੀ ਸਥਾਪਨਾ ਕਰਦੇ ਹਨ। ਮੰਗਦੇ ਹਨ ਨਾ ਕਿ ਇੱਕ ਰਾਜ ਹੋਵੇ। ਉਹ ਤਾਂ ਸਤਿਯੁਗ ਵਿੱਚ ਹੁੰਦਾ ਹੈ। ਇੱਥੇ ਤਾਂ ਹੋ ਨਾ ਸਕੇ। ਮਨੁੱਖ ਕਹਿੰਦੇ ਹਨ ਵਨ ਵਰਲਡ ਹੋ ਜਾਵੇ, ਏਕਤਾ ਹੋ ਜਾਵੇ। ਵਰਲਡ ਤਾਂ ਇੱਕ ਹੀ ਹੁੰਦੀ ਹੈ। ਸਿਰਫ ਵਰਲਡ ਵਿੱਚ ਇੱਕ ਰਾਜ ਹੋਵੇ, ਇਹ ਹੋ ਸਕਦਾ ਹੈ। ਦੇਵਤਾਵਾਂ ਦਾ ਰਾਜ ਸੀ, ਉੱਥੇ ਹੋਰ ਕੋਈ ਹੰਗਾਮੇ ਦੀ ਗੱਲ ਨਹੀਂ ਸੀ। ਬੇਹੱਦ ਦਾ ਬਾਪ ਹੀ ਆਕੇ ਰਾਜਧਾਨੀ ਸਥਾਪਨ ਕਰਦੇ ਹਨ। ਇਹ ਵੀ ਹੁਣ ਤੁਸੀਂ ਸਮਝ ਗਏ ਹੋ। ਬਾਪ ਹੀ ਰਾਜਯੋਗ ਸਿਖਾਉਂਦੇ ਹਨ ਨਾ ਕਿ ਸ਼੍ਰੀਕ੍ਰਿਸ਼ਨ। ਉਨ੍ਹਾਂਨੇ ਕ੍ਰਿਸ਼ਨ ਦੇ ਲਈ ਸਮਝ ਲਿੱਤਾ ਹੈ। ਰਾਜਯੋਗ ਸਿਖਾਇਆ ਹੀ ਉਦੋਂ ਜਦੋਂ ਰਾਜਧਾਨੀ ਸਥਾਪਨ ਕਰਨੀ ਸੀ। ਬਾਕੀ ਸ਼ਾਸਤਰਾਂ ਵਿੱਚ ਤਾਂ ਹੈ ਮਹਿਮਾ। ਸਿਰਫ ਮਹਿਮਾ ਕਰਨ ਨਾਲ ਕੋਈ ਰਾਜਯੋਗ ਸਿਖਾਉਂਦੇ ਹਨ ਕੀ? ਉਹ ਗੀਤ ਆਦਿ ਜੋ ਸੁਣਾਉਂਦੇ ਹਨ ਉਹ ਕੋਈ ਰਾਜਯੋਗ ਸਿਖਾਉਂਦੇ ਹਨ ਕੀ? ਗੀਤ ਸੁਣਾਉਂਦੇ ਹਨ ਉਹ ਤਾਂ ਸਿਰਫ ਜੋ ਹੋਕੇ ਗਏ ਹਨ ਉਨ੍ਹਾਂ ਦੀ ਮਹਿਮਾ ਕਰਦੇ ਹਨ। ਭਗਵਾਨ ਨੇ ਜਿਨ੍ਹਾਂ ਨੂੰ ਸੁਣਾਇਆ ਉਨ੍ਹਾਂ ਨੇ ਹੀ ਰਾਜ ਪਦਵੀ ਪਾਈ। ਬਾਕੀ ਇਹ ਤਿਓਹਾਰ ਆਦਿ ਸਭ ਭਗਤੀ ਮਾਰਗ ਦੇ ਹਨ। ਮੁੱਖ ਹੈ ਹੀ ਸੰਗਮਯੁਗ ਦੀ ਗੱਲ। ਸ਼ਿਵਬਾਬਾ ਆਉਂਦੇ ਹਨ, ਸ਼ਿਵ ਜਯੰਤੀ ਦੇ ਬਾਦ ਕ੍ਰਿਸ਼ਨ ਜਯੰਤੀ। ਸ਼ਿਵਬਾਬਾ ਦੇ ਆਉਣ ਦੇ ਬਾਦ ਜਰੂਰ ਨਵੀਂ ਦੁਨੀਆਂ ਸਥਾਪਨ ਹੋਵੇਗੀ। ਕ੍ਰਿਸ਼ਨ ਤਾਂ ਹੈ ਸਤਿਯੁਗ ਦਾ ਮਾਲਿਕ। ਸ਼ਿਵਬਾਬਾ ਨੇ ਆਕੇ ਕ੍ਰਿਸ਼ਨ ਨੂੰ ਇਵੇਂ ਬਣਾਇਆ। ਇੱਕ ਕ੍ਰਿਸ਼ਨ ਨੂੰ ਥੋੜੀ ਗਿਆਨ ਦਿੱਤਾ ਹੋਵੇਗਾ। ਕ੍ਰਿਸ਼ਨਪੂਰੀ ਸਥਾਪਨ ਕੀਤੀ ਹੋਵੇਗੀ। ਆਤਮਾ ਨੂੰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਾਉਣ ਦੇ ਲਈ ਯੋਗ ਸਿਖਾਇਆ ਹੈ। ਤੁਸੀਂ ਹੀ ਫਿਰ ਸਤੋ ਰਜੋ ਤਮੋ ਵਿੱਚ ਆਉਂਦੇ ਹੋ ਨਾ। ਇਵੇਂ ਨਹੀਂ ਕਿ ਸਤਿਯੁਗ ਵਿੱਚ ਹੀ ਤੁਹਾਨੂੰ ਬੈਠ ਜਾਣਾ ਹੈ। 84 ਜਨਮਾਂ ਦਾ ਹਿਸਾਬ ਵੀ ਹੈ। ਸਤਿਯੁਗ ਦੇ ਬਾਦ ਤ੍ਰੇਤਾ… ਜਰੂਰ ਆਉਣਾ ਹੀ ਹੈ। ਦਿਨ ਦੇ ਬਾਦ ਰਾਤ ਹੋਣੀ ਹੈ। ਸਤਿਯੁਗ ਦੀ ਸਥਾਪਨਾ ਕੌਣ ਕਰਦੇ ਹਨ, ਕਿਵੇਂ ਕਰਦੇ ਹਨ? ਕਿਓਂਕਿ ਸਤਿਯੁਗ ਹੈ ਹੀ ਨਵੀਂ ਦੁਨੀਆਂ। ਬਾਪ ਕਹਿੰਦੇ ਹਨ ਅਸੀਂ ਪੁਰਾਣੀ ਦੁਨੀਆਂ ਬਦਲਦੇ ਹਾਂ। ਇਹ ਉਹ ਹੀ ਮਹਾਭਾਰੀ, ਮਹਾਭਾਰਤ ਦੀ ਲੜਾਈ ਮੁਸਲਾਂ ਦੀ ਹੈ। ਕਹਿੰਦੇ ਹਨ ਪਾਂਡਵ ਵੀ ਸਨ। ਪਾਂਡਵਾਂ ਦੀ ਜਿੱਤ ਹੋਈ। ਸ੍ਵਰਾਜ ਮਿਲਿਆ ਹੈ ਜਰੂਰ। ਤਾਂ ਸ੍ਵਰਾਜ ਵਿੱਚ ਆਉਣਗੇ ਨਾ। ਸ਼ਰੀਰ ਭਾਵੇਂ ਕਿੱਥੇ ਵੀ ਛੱਡੋ, ਰਜਾਈ ਵਿੱਚ ਤਾਂ ਆਉਣਾ ਹੈ। ਲਾਅ ਕਹਿੰਦਾ ਹੈ ਹਿਮਾਲਿਆ ਪਹਾੜਾਂ ਤੇ ਕੋਈ ਸ਼ਰੀਰ ਛੱਡਦੇ ਨਹੀਂ ਹਨ। ਯੋਗ ਤਾਂ ਇੱਥੇ ਹੀ ਸਿੱਖਦੇ ਹਨ। ਯੋਗਬਲ ਨਾਲ ਹੀ ਸ਼ਰੀਰ ਛੱਡਣਾ ਹੈ। ਉਨ੍ਹਾਂ ਨੂੰ ਕੀ ਪਈ ਹੈ ਜੋ ਪਹਾੜਾਂ ਤੇ ਬਰਫ ਵਿੱਚ ਜਾਕੇ ਸ਼ਰੀਰ ਛੱਡਣਗੇ। ਇਹ ਵੀ ਗਪੌੜੇ ਹਨ। ਜਿਵੇਂ ਸੱਪ ਪੁਰਾਣੇ ਖਾਲ ਛੱਡ ਨਵੀਂ ਲੈਂਦੇ ਹਨ। ਉਵੇਂ ਆਤਮਾ ਵੀ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਸ਼ਾਂਤੀਧਾਮ ਵਿੱਚ ਜਾਕੇ ਫਿਰ ਆਉਣਗੇ ਸਤਿਯੁਗ ਵਿੱਚ। ਬਾਬਾ ਨੇ ਸਮਝਾਇਆ ਹੈ ਸਤਿਯੁਗ ਵਿੱਚ ਸ਼ਰੀਰ ਛੱਡਣਗੇ ਤਾਂ ਆਪ ਹੀ ਆਪਣੇ ਸਮੇਂ ਤੇ ਜਦੋਂ ਸ਼ਰੀਰ ਬੁੱਢਾ ਹੁੰਦਾ ਹੈ ਤਾਂ ਇੱਕ ਸ਼ਰੀਰ ਛੱਡ ਦੂਜਾ ਲੈਂਦੇ ਹਨ। ਉੱਥੇ ਤਾਂ ਵਾਪਿਸ ਸ਼ਾਂਤੀਧਾਮ ਵਿੱਚ ਨਹੀਂ ਜਾਣਗੇ। ਸ਼ਾਂਤੀਧਾਮ ਵਿੱਚ ਹੁਣ ਜਾਣਾ ਹੈ। ਹੁਣ ਉਹ ਪ੍ਰੈਕਟਿਸ ਕੀਤੀ ਜਾਂਦੀ ਹੈ ਜੋ ਤੁਹਾਡੀ ਉਹ ਪ੍ਰੈਕਟਿਸ ਅਵਿਨਾਸ਼ੀ ਹੋ ਜਾਂਦੀ ਹੈ। ਇੱਥੇ ਤਾਂ ਪ੍ਰੈਕਟਿਸ ਇਸਲਈ ਕਰਾਉਂਦੇ ਹਨ ਕਿਓਂਕਿ ਪੁਰਾਣੀ ਦੁਨੀਆਂ ਨੂੰ ਹੀ ਛੱਡਣਾ ਹੈ। ਉੱਥੇ ਤਾਂ ਨਵੀਂ ਦੁਨੀਆਂ ਹੈ। ਸ੍ਵਰਗਵਾਸੀ ਸ਼ਰੀਰ ਛੱਡਣਗੇ ਤਾਂ ਸਵਰਗ ਵਿੱਚ ਆਉਣਗੇ। ਨਰਕਵਾਸੀ ਸ਼ਰੀਰ ਛੱਡਣਗੇ ਤਾਂ ਨਰਕ ਵਿੱਚ ਹੀ ਰਹਿਣਗੇ। ਸ੍ਵਰਗ ਵਿੱਚ ਜਾ ਨਾ ਸਕਣ। ਸਤਿਯੁਗ ਵਿੱਚ ਤੇ ਤਾਂ ਜਾਣਗੇ ਜਦੋਂ ਬਾਪ ਆਕੇ ਰਾਜਯੋਗ ਸਿਖਾਉਣ, ਫਿਰ ਦੈਵੀ ਰਾਜਧਾਨੀ ਵਿੱਚ ਮਤਲਬ ਸਤਿਯੁਗ ਵਿੱਚ ਜਾ ਸਕਣ। ਰਾਜਾ – ਮਹਾਰਾਜਾ ਦਾ ਲਕਬ ਇੱਥੇ ਵੀ ਮਿਲਦਾ ਹੈ। ਪਦਵੀ ਦੂਜੀ ਮਿਲਦੀ ਹੈ, ਪਰ ਨਾਮ ਉਹ ਚਲਦਾ ਰਹਿੰਦਾ ਹੈ, ਬਦਲ ਨਹੀਂ ਸਕਦਾ। ਕੋਈ – ਕੋਈ ਦਾ ਟਾਈਟਲ ਕਾਇਮ ਕਰ ਦਿੰਦੇ ਹਨ ਜੋ ਪੈਸੇ ਨਾਲ ਟਾਈਟਲ ਲੈਂਦੇ ਹਨ। ਅੱਗੇ ਲੱਖ ਦੋ ਲੱਖ ਦਿੰਦੇ ਸੀ ਤਾਂ ਲਕਬ (ਟਾਈਟਲ) ਮਿਲਦਾ ਸੀ। ਤਾਂ ਇਹ ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਸਪ੍ਰਿਚੂਅਲ ਫਾਦਰ, ਆਤਮਾਵਾਂ ਦਾ ਬਾਪ… ਜਿਸ ਨੂੰ ਬੁਲਾਉਂਦੇ ਹਨ ਕਿ ਹੇ ਬਾਬਾ ਆਓ, ਆਕੇ ਸਾਨੂੰ ਪਤਿਤ ਤੋਂ ਪਾਵਨ ਬਣਾਓ। ਇੱਥੇ ਬੜਾ ਦੁੱਖ ਹੈ। ਸਾਨੂੰ ਰਾਮਰਾਜ ਵਿੱਚ ਲੈ ਚੱਲੋ। ਡਰਾਮਾ ਅਨੁਸਾਰ 5 ਹਜਾਰ ਵਰ੍ਹੇ ਪਹਿਲੇ ਵੀ ਇਵੇਂ ਕਿਹਾ ਸੀ। ਪਰਮਪਿਤਾ ਪਰਮਾਤਮਾ ਨੂੰ ਆਉਣਾ ਹੀ ਹੈ। ਇਹ ਫਿਰ ਚੱਕਰ ਫਿਰਦਾ ਰਹਿੰਦਾ ਹੈ। ਬਾਪ ਕਹਿੰਦੇ ਹਨ ਮੈਂ ਕਲਪ – ਕਲਪ, ਕਲਪ ਦੇ ਸੰਮਗਯੁਗ ਤੇ ਆਉਂਦਾ ਹਾਂ। ਇਹ ਅੱਖਰ ਜਰੂਰ ਪਾਉਣੇ ਹੁੰਦੇ ਹਨ। ਡਰਾਮਾ ਦਾ ਪਲਾਨ ਅਨੁਸਾਰ ਆਉਂਦਾ ਹਾਂ। ਡਰਾਮਾ ਅੱਖਰ ਵੀ ਲਿਖਣਾ ਪਵੇ। ਤਾਂ ਮਨੁੱਖਾਂ ਨੂੰ ਪਤਾ ਪਵੇ ਕਿ ਇਹ 5 ਹਜਾਰ ਵਰ੍ਹੇ ਦਾ ਡਰਾਮਾ ਹੈ।
ਹੁਣ ਸਭ ਮਨੁੱਖ – ਮਾਤਰ ਪਤਿਤ ਹਨ ਇਸਲਈ ਆਪ ਕਹਿੰਦੇ ਹਨ ਅਸੀਂ ਪਾਪੀ ਹਾਂ, ਨੀਚ ਹਾਂ। ਬਰੋਬਰ ਵੈਸ਼ਾਲਿਆ ਵੀ ਹੈ, ਵਿਸ਼ੇ ਸਾਗਰ ਹੈ ਨਾ। ਵਿਸ਼ਨੂੰਪੂਰੀ ਸ਼ੀਰ ਸਾਗਰ ਸੀ, ਜਿੱਥੇ ਲਕਸ਼ਮੀ – ਨਾਰਾਇਣ ਦੋਵੇਂ ਸਨ। ਇਹ ਸ਼ੀਰਸਾਗਰ ਭੇਂਟ ਵਿਚ ਕਿਹਾ ਜਾਂਦਾ ਹੈ। ਬਾਕੀ ਸ਼ੀਰਸਾਗਰ ਕੋਈ ਹੁੰਦਾ ਨਹੀਂ ਹੈ। ਸਾਗਰ ਤਾਂ ਸਤਿਯੁਗ ਵਿੱਚ ਵੀ ਇਹ ਹੀ ਹੁੰਦਾ ਹੈ। ਕਲਯੁਗ ਵਿੱਚ ਵੀ ਹੈ। ਸਤਿਯੁਗ ਵਿੱਚ ਸਾਰੇ ਸਾਗਰ ਦੇ ਤੁਸੀਂ ਮਾਲਿਕ ਹੋ। ਸਾਰੀ ਪ੍ਰਿਥਵੀ, ਆਕਾਸ਼ ਦੇ ਤੁਸੀਂ ਮਾਲਿਕ ਹੋ। ਹੁਣ ਤਾਂ ਟੁਕੜਾ – ਟੁਕੜਾ ਹੋ ਗਿਆ ਹੈ। ਹੁਣ ਇਹ ਹੈ ਸੰਗਮਯੁਗ। ਸੰਗਮਯੁਗ ਜਦੋਂ ਯਾਦ ਆਏ ਤਾਂ ਸਮਝਣਾ ਕਿ ਹੁਣ ਸਤਿਯੁਗ ਵਿੱਚ ਜਾਂਦੇ ਹਾਂ। ਸੰਗਮ ਹੈ ਤਾਂ ਬਾਬਾ ਵੀ ਜਰੂਰ ਹੋਵੇਗਾ। ਉਹ ਇਸ ਦੁਨੀਆਂ ਨੂੰ ਬਦਲਣ ਵਾਲਾ ਹੈ। ਸਥਾਪਨਾ ਤਾਂ ਬ੍ਰਹਮਾ ਦਵਾਰਾ ਇੱਥੇ ਹੁੰਦੀ ਹੈ। ਹੁਣ ਤੁਸੀਂ ਚਿੱਤਰ ਬਣਾਉਂਦੇ ਹੋ। ਬਾਬਾ ਤਾਂ ਹੈ ਹੀ ਬਿੰਦੀ, ਲਾਈਟ ਮਾਈਟ ਦੀ। ਤੁਹਾਡੀ ਆਤਮਾ ਵੀ ਲਾਈਟ ਹੈ। ਹੁਣ ਤੁਹਾਨੂੰ ਲਾਈਟ ਕਿਵੇਂ ਦੇਣ, ਤਾਂ ਤੁਹਾਡੇ ਸਿਰ ਬਿੰਦੀ ਦੇ ਦਿੱਤੀ ਹੈ। ਆਤਮਾ ਨੂੰ ਲਾਈਟ ਕਿਵੇਂ ਦਿੱਤੀ ! ਲਾਈਟ ਦੇਣ ਨਾਲ ਵੱਡਾ ਬਣ ਜਾਂਦਾ ਹੈ। ਉਹ ਵੱਡੀ ਲਾਈਟ ਨੂੰ ਹੀ ਪੂਜਦੇ ਹਨ ਇਸਲਈ ਮਨੁੱਖ ਪਰਮਾਤਮਾ ਨੂੰ ਜਯੋਤੀ ਸਵਰੂਪ ਕਹਿ ਦਿੰਦੇ ਹਨ। ਅਸਲ ਵਿੱਚ ਲਾਈਟ ਹੈ ਪਵਿੱਤਰਤਾ ਦੀ ਨਿਸ਼ਾਨੀ। ਮਨੁੱਖ ਸਮਝਦੇ ਹਨ – ਜਯੋਤੀ ਸਵਰੂਪ ਹੈ। ਬਿੰਦੀ ਨੂੰ ਜੇ ਲਾਈਟ ਵੀ ਛੋਟੀ ਦੇਣ ਤਾਂ ਪੂਜਾ ਕਿਵੇਂ ਹੋਵੇਗੀ, ਇਸਲਈ ਵੱਡਾ ਕਰ ਦਿੰਦੇ ਹਨ। ਬਾਪ ਕਹਿੰਦੇ ਹਨ ਮੈਂ ਪਰਮ ਆਤਮਾ, ਸੁਪ੍ਰੀਮ ਸੋਲ ਹਾਂ ਜਿਸ ਨੂੰ ਤੁਸੀਂ ਪਰਮਾਤਮਾ ਕਹਿੰਦੇ ਹੋ। ਪਰ ਛੋਟੀ ਬਿੰਦੀ ਦੀ ਪੂਜਾ ਕਿਵੇਂ ਹੋਵੇ। ਲਾਈਟ ਕਿਵੇਂ ਦੇਣ। ਕੋਈ ਲਿੰਗ ਦੀ ਪੂਜਾ ਕਰਦੇ ਹਨ, ਸਾਹੂਕਾਰ ਹੈ ਤਾਂ ਹੀਰਾ ਗੋਲ ਬਣਾਕੇ ਉਨ੍ਹਾਂ ਦੀ ਪੂਜਾ ਕਰਦੇ ਹਨ। ਨਾਮ ਤਾਂ ਸ਼ਿਵਲਿੰਗ ਹੀ ਰੱਖਣਗੇ। ਹੈ ਤਾਂ ਸਟਾਰ। ਹੋਰ ਕੋਈ ਚੀਜ਼ ਨਹੀਂ ਹੈ। ਇਹ ਬੜੀਆਂ ਗੂੜੀਆਂ ਗੱਲਾਂ ਸਮਝਣ ਦੀਆਂ ਹਨ। ਆਤਮਾ ਕੋਈ ਵੱਡੀ ਛੋਟੀ ਨਹੀਂ ਹੁੰਦੀ । ਨਹੀਂ ਤਾਂ ਫਿੱਟ ਕਿਵੇਂ ਹੋਵੇ। ਹੁਣ ਤੁਸੀਂ ਜਿਵੇਂ ਆਪਣੀ ਆਤਮਾ ਨੂੰ ਜਾਣਦੇ ਹੋ ਉਵੇਂ ਬਾਪ ਨੂੰ ਜਾਣਦੇ ਹੋ। ਆਤਮਾ ਬਾਪ ਨੂੰ ਬੁਲਾਉਂਦੀ ਹੈ, ਤੁਸੀਂ ਆਪਣੀ ਆਤਮਾ ਨੂੰ ਵੇਖਿਆ ਹੈ? ਤਾਂ ਪਰਮਾਤਮਾ ਨੂੰ ਕਿਵੇਂ ਵੇਖੋਗੇ? ਹਾਂ ਦਿਵਯ ਦ੍ਰਿਸ਼ਟੀ ਨਾਲ ਵੇਖ ਸਕਦੇ ਹੋ। ਸੋ ਤੁਸੀਂ ਜਦਕਿ ਜਾਣਦੇ ਹੋ ਫਿਰ ਵੇਖਣ ਨਾਲ ਫਾਇਦਾ ਹੀ ਕੀ। ਇਹ ਤਾਂ ਪੜ੍ਹਾਈ ਪੜ੍ਹਨ ਦੀ ਹੈ, ਜਿਸ ਨਾਲ ਮਨੁੱਖ ਦੇਵਤਾ ਬਣਦੇ ਹਨ। ਇਹ ਹੈ ਫਯੂਚਰ ਨਵੀਂ ਦੁਨੀਆਂ ਦੇ ਲਈ ਪੜ੍ਹਾਈ। ਇਹ ਲਕਸ਼ਮੀ – ਨਾਰਾਇਣ ਕਿੱਥੇ ਇਵੇਂ ਕਰਮ ਸਿੱਖੇ? ਸੰਗਮ ਤੇ। ਬਾਪ ਕਹਿੰਦੇ ਹਨ ਮੈਂ ਸੰਗਮ ਤੇ ਹੀ ਆਕੇ ਤੁਹਾਨੂੰ ਨਵੀਂ ਦੁਨੀਆਂ ਦੇ ਲਈ ਪੜ੍ਹਾਈ ਪੜ੍ਹਾਉਂਦਾ ਹਾਂ। ਬਾਬਾ ਪ੍ਰਦਰਸ਼ਨੀ ਵਿੱਚ ਤਾਰ ਦਿੰਦੇ ਹਨ, ਉਸ ਵਿੱਚ ਵੀ ਇਹ ਲਿਖਣਾ ਹੈ ਇਹ ਸੰਗਮਯੁਗ ਹੈ। ਬਾਪ ਕਹਿੰਦੇ ਹਨ ਤੁਸੀਂ ਸਾਡੇ ਤੋਂ ਬਰਥ ਰਾਈਟ ਲੈ ਸਕਦੇ ਹੋ – ਭਵਿੱਖ 21 ਜਨਮਾਂ ਦੇ ਲਈ। ਸੰਗਮਯੁਗ ਅੱਖਰ ਜਰੂਰ ਲਿਖਣਾ ਹੈ। ਐਕੁਰੇਟ ਜੋ ਤਾਰ ਜਾਂਦੀ ਹੈ ਉਸ ਦੀ ਕਾਪੀ ਉੱਥੇ ਲਗਾਉਣੀ ਹੈ। ਵੱਡੇ ਅੱਖਰਾਂ ਵਿੱਚ ਲਿਖ ਦੇਣਾ ਚਾਹੀਦਾ ਹੈ। ਦਿਨ ਪ੍ਰਤੀਦਿਨ ਕਲੀਅਰ ਹੁੰਦਾ ਜਾਂਦਾ ਹੈ। ਥੱਲੇ ਲਿਖਦੇ ਹੀ ਹਨ ਬਾਪਦਾਦਾ। ਸ਼ਿਵਬਾਬਾ ਜੋ ਆਤਮਾਵਾਂ ਦਾ ਬਾਪ ਹੈ ਉਹ ਪ੍ਰਜਾਪਿਤਾ ਬ੍ਰਹਮਾ ਦਵਾਰਾ ਸਿਖਾਉਂਦੇ ਹਨ। ਬਾਪ ਕਹਿੰਦੇ ਹਨ ਮੈਨੂੰ ਸ਼ਰੀਰ ਦਾ ਆਧਾਰ ਤਾਂ ਚਾਹੀਦਾ ਹੈ ਨਾ। ਸ਼ਿਵ ਤਾਂ ਹੈ ਨਿਰਾਕਾਰ। ਉਨ੍ਹਾਂ ਨੂੰ ਤਾਂ ਆਪਣਾ ਕੋਈ ਸ਼ਰੀਰ ਹੈ ਨਹੀਂ। ਬ੍ਰਹਮਾ, ਵਿਸ਼ਨੂੰ, ਸ਼ੰਕਰ ਤਾਂ ਸੂਕ੍ਸ਼੍ਮ ਆਕਾਰੀ ਹਨ ਬਾਕੀ ਤਾਂ ਸਭ ਨੂੰ ਸ਼ਰੀਰ ਹੈ। ਬਾਪ ਕਹਿੰਦੇ ਹਨ – ਮੈਨੂੰ ਸ਼ਰੀਰ ਹੈ ਕਿੱਥੇ। ਪਰ ਇਵੇਂ ਤਾਂ ਨਹੀਂ ਕਿ ਮੈਂ ਨਾਮ ਰੂਪ ਤੋਂ ਨਿਆਰਾ ਹਾਂ। ਬਹੁਤ ਕਲੀਅਰ ਬੱਚਿਆਂ ਨੂੰ ਸਮਝਾਉਂਦੇ ਹਨ। ਮੈਂ ਹਾਂ ਨਿਰਾਕਾਰ। ਪਰ ਜਦ ਮੈਂ ਆਉਂਦਾ ਹਾਂ ਤਾਂ ਮੈਨੂੰ ਸ਼ਰੀਰ ਜਰੂਰ ਚਾਹੀਦਾ ਹੈ। ਮੈਂ ਗਰਭ ਵਿੱਚ ਨਹੀਂ ਆਉਂਦਾ ਹਾਂ। ਮੈਂ ਖ਼ੁਦ ਦੱਸਦਾ ਹਾਂ ਕਿ ਮੈਂ ਇਸ ਸਾਧਾਰਨ ਤਨ ਵਿੱਚ ਆਇਆ ਹਾਂ। ਇਹ ਪਹਿਲੇ ਪੂਜਯ ਸੀ, ਹੁਣ ਪੁਜਾਰੀ ਬਣਿਆ ਹੈ। ਮਾਲਾ ਵਿੱਚ ਵੀ ਹੈ ਪਹਿਲੇ ਸ਼ਿਵਬਾਬਾ ਫਿਰ ਦੋ ਦਾਣੇ ਹਨ। ਪ੍ਰਵ੍ਰਿਤੀ ਮਾਰਗ ਹੈ ਨਾ। ਹੁਣ ਤੁਹਾਨੂੰ ਪਤਾ ਹੈ ਪ੍ਰਵ੍ਰਿਤੀ ਮਾਰਗ ਦੀ ਹੀ ਮਾਲਾ ਹੈ, ਜੋ ਪ੍ਰਵ੍ਰਿਤੀ ਮਾਰਗ ਵਿੱਚ ਪਤਿਤ ਸੀ, ਹੁਣ ਸ਼ਿਵਬਾਬਾ ਦੀ ਮਤ ਨਾਲ ਪਾਵਨ ਬਣ ਸ੍ਰਿਸ਼ਟੀ ਨੂੰ ਪਾਵਨ ਬਣਾ ਰਹੇ ਹਨ, ਇਸਲਈ ਯਾਦਗਾਰ ਮਾਲਾ ਬਣੀ ਹੋਈ ਹੈ। ਰੁਦ੍ਰ ਮਾਲਾ ਅਤੇ ਵਿਸ਼ਨੂੰ ਦੀ ਵਿਜੇੰਤੀਮਾਲਾ ਹੈ। ਬ੍ਰਾਹਮਣਾਂ ਦੀ ਮਾਲਾ ਨਹੀਂ ਬਣਦੀ ਹੈ। ਕੋਸ਼ਿਸ਼ ਕੀਤੀ ਸੀ ਬਣਾਉਣ ਦੀ ਪਰ ਬਣੀ ਨਹੀਂ ਇਸਲਈ ਮਾਲਾ ਬਣਾਉਣਾ, ਅਵਿਅਕਤ ਨਾਮ ਦੇਣਾ ਛੱਡ ਦਿੱਤਾ। ਨਾਮ ਜੋ ਇੱਥੇ ਦੇ ਸੀ ਉਹ ਨਾਮ ਇੱਥੇ ਹੀ ਛੱਡ ਫਿਰ ਉਹ ਹੀ ਆਪਣਾ ਪੁਰਾਣਾ ਨਾਮ ਲੈ ਭੱਜ ਜਾਂਦੇ ਹਨ। ਉਨ੍ਹਾਂ ਨੂੰ ਉਸ ਨਵੇਂ ਨਾਮ ਤੋਂ ਕੋਈ ਬੁਲਾਉਣਗੇ ਨਹੀਂ। ਤਾਂ ਬਾਪ ਸਾਡਾ ਬਾਪ ਟੀਚਰ ਗੁਰੂ ਹੈ, ਇਵੇਂ ਦੇ ਬਾਪ ਨੂੰ ਤਾਂ ਬਹੁਤ ਲਵ ਨਾਲ ਯਾਦ ਕਰਨਾ ਹੈ ਪਰ ਮਾਇਆ ਅਜਿਹੀ ਹੈ ਜੋ ਭੁਲਾ ਦਿੰਦੀ ਹੈ ਇਸਲਈ ਅਵੱਸਥਾ ਡਗਮਗ ਹੁੰਦੀ ਹੈ। ਮੁਰਝਾਏ-ਪਣੇ ਦੀ ਫੀਲਿੰਗ ਆਉਂਦੀ ਹੈ। ਸ਼ਿਵਬਾਬਾ ਦੀ ਯਾਦ ਨਾਲ ਫਿਰ ਖੜੇ ਹੋ ਜਾਂਦੇ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਵਿਕਾਰੀ ਸਬੰਧਾਂ ਤੋਂ ਮਮਤਵ ਕੱਢ ਦੇਣਾ ਹੈ। ਭਵਿੱਖ ਦੇ ਨਵੇਂ ਸਬੰਧਾਂ ਨਾਲ ਬੁੱਧੀਯੋਗ ਲਗਾਉਣਾ ਹੈ।
2. ਹੋਰਾਂ ਨੂੰ ਸਮਝਾਉਣ ਦੇ ਲਈ ਹਰ ਸਮੇਂ ਖੁਸ਼ੀ ਵਿੱਚ ਰਹਿਣਾ ਹੈ। ਸੱਤ ਬਾਪ, ਸੱਤ ਸ਼ਿਕ੍ਸ਼ਕ ਅਤੇ ਸਤਿਗੁਰੂ ਦੀ ਸ਼੍ਰੀਮਤ ਤੇ ਚੱਲ ਅੰਨਿਆ ਦੀ ਲਾਠੀ ਬਣਨਾ ਹੈ।
ਵਰਦਾਨ:-
ਸ਼ਕਤੀ ਸਵਰੂਪ ਬਣਨ ਦੇ ਲਈ ਕੋਮਲਤਾ ਨੂੰ ਕਮਾਲ ਵਿੱਚ ਪਰਿਵਰਤਨ ਕਰੋ। ਸਿਰਫ ਖ਼ੁਦ ਦੇ ਸੰਸਕਾਰਾਂ ਨੂੰ ਪਰਿਵਰਤਨ ਕਰਨ ਵਿੱਚ ਕੋਮਲ ਬਣੋ, ਕਰਮ ਵਿੱਚ ਕਦੀ ਕੋਮਲ ਨਹੀਂ ਬਣਨਾ, ਇਸ ਵਿੱਚ ਸ਼ਕਤੀ ਰੂਪ ਬਣਨਾ ਹੈ। ਜੋ ਸ਼ਕਤੀ ਰੂਪ ਦਾ ਕਵਚ ਧਾਰਨ ਕਰ ਲੈਂਦੇ ਹਨ ਉਨ੍ਹਾਂ ਨੂੰ ਮਾਇਆ ਦਾ ਕੋਈ ਵੀ ਤੀਰ ਲਗ ਨਹੀਂ ਸਕਦਾ ਇਸਲਈ ਤੁਹਾਡੇ ਚਹਿਰੇ, ਨੈਣ – ਚੈਨ ਤੋਂ ਕੋਮਲਤਾ ਦੀ ਬਜਾਏ ਸ਼ਕਤੀ ਰੂਪ ਵਿਖਾਈ ਦਵੇ ਤਾਂ ਮਾਇਆਜੀਤ ਬਣ ਪਾਸ ਵਿਦ ਆਨਰ ਦਾ ਸਰਟੀਫਿਕੇਟ ਲੈ ਸਕੋਗੇ।
ਸਲੋਗਨ:-
➤ Email me Murli: Receive Daily Murli on your email. Subscribe!