26 May 2022 Punjabi Murli Today | Brahma Kumaris
Read and Listen today’s Gyan Murli in Punjabi
25 May 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਵਿਜੇ ਮਾਲਾ ਵਿੱਚ ਆਉਣਾ ਹੈ ਤੇ ਨਿਸ਼ਚੇ ਬੁੱਧੀ ਬਣੋ, ਨਿਰਾਕਾਰ ਬਾਪ ਸਾਨੂੰ ਪੜ੍ਹਾਉਦੇ ਹਨ, ਉਹ ਨਾਲ ਲੈ ਜਾਣਗੇ, ਇਸ ਨਿਸ਼ਚੇ ਵਿੱਚ ਕਦੀ ਸੰਸ਼ੇ ਨਾ ਆਏ"
ਪ੍ਰਸ਼ਨ: -
ਵਿਜਯੀ ਯਤਨ ਬਣਨ ਵਾਲਿਆਂ ਦੀ ਮੁਖ ਨਿਸ਼ਨੀ ਕੀ ਹੋਵੇਗੀ?
ਉੱਤਰ:-
ਉਹਨਾਂ ਨੂੰ ਕਦੀ ਕਿਸੇ ਗੱਲ ਵਿੱਚ ਸੰਸ਼ੇ ਨਹੀਂ ਆਏਗਾ। ਉਹ ਨਿਸ਼ਚੇਬੁੱਧੀ ਹੋਣਗੇ ਕਿ ਇਹ ਸੰਗਮ ਦਾ ਸਮੇਂ ਹੈ। ਹੁਣ ਦੁੱਖਧਾਮ ਪੂਰਾ ਹੋ ਸੁਖਧਾਮ ਆਉਣਾ ਹੈ। 2- ਬਾਪ ਹੀ ਰਾਜਯੋਗ ਸਿੱਖਲਾ ਰਹੇ ਹਨ, ਉਹ ਦੇਹੀ – ਅਭਿਮਾਨੀ ਬਣਾਕੇ ਨਾਲ ਲੈ ਜਾਣਗੇ। ਉਹ ਹੁਣ ਅਸੀਂ ਆਤਮਾਵਾਂ ਨਾਲ ਗੱਲ ਕਰਦੇ ਹਨ। ਅਸੀਂ ਉਨ੍ਹਾਂ ਦੇ ਸਾਮਣੇ ਬੈਠੇ ਹਾਂ। 3. ਪਰਮਾਤਮਾ ਸਾਡਾ ਬਾਪ ਵੀ ਹੈ, ਰਾਜਯੋਗ ਦੀ ਸਿੱਖਿਆ ਦਿੰਦੇ ਹਨ ਇਸਲਈ ਸਿੱਖਿਅਕ ਵੀ ਹਨ ਅਤੇ ਸ਼ਾਂਤੀਧਾਮ ਵਿਚ ਲੈ ਜਾਣਗੇ ਇਸਲਈ ਸਤਿਗੁਰੂ ਵੀ ਹਨ। ਅਜਿਹੇ ਨਿਸ਼ਚੇਬੁੱਧੀ ਹਰ ਗੱਲ ਵਿੱਚ ਵਿਜੇਈ ਹੋਣਗੇ।
ਗੀਤ:-
ਤੁਮੇਂ ਪਾਕੇ ਹਮਨੇ…
ਓਮ ਸ਼ਾਂਤੀ। ਬਾਪ ਨੇ ਬੱਚਿਆਂ ਨੂੰ ਓਮ ਸ਼ਾਂਤੀ ਦਾ ਅਰਥ ਤੇ ਸਮਝਾਇਆ ਹੈ। ਹਰ ਇਕ ਗੱਲ ਸੈਕਿੰਡ ਵਿੱਚ ਸਮਝਣ ਦੀ ਹੈ। ਜਿਵੇਂ ਬੱਚੇ ਵੀ ਕਹਿੰਦੇ ਹਨ ਓਮ ਮਤਲਬ ਅਹਮ ਆਤਮਾ ਮਮ ਸ਼ਰੀਰ। ਉਵੇਂ ਬਾਪ ਵੀ ਕਹਿੰਦੇ ਹਨ ਅਹਮ ਆਤਮਾ ਪਰਮਧਾਮ ਵਿੱਚ ਰਹਿਣ ਵਾਲੀ। ਉਹ ਹੋ ਜਾਂਦਾ ਹੈ ਪਰਮਾਤਮਾ। ਓਮ… ਇਹ ਬਾਪ ਵੀ ਕਹਿ ਸਕਦੇ ਹਨ ਤਾਂ ਬੱਚੇ ਵੀ ਕਹਿ ਸਕਦੇ ਹਨ। ਅਹਮ ਆਤਮਾ ਜਾਂ ਪਰਮਾਤਮਾ ਦੋਵਾਂ ਦਾ ਸਵਧਰਮ ਹੈ ਸ਼ਾਂਤ। ਤੁਸੀਂ ਜਾਣਦੇ ਹੋ ਆਤਮਾ ਸ਼ਾਂਤੀਧਾਮ ਵਿੱਚ ਰਹਿਣ ਵਾਲੀ ਹੈ। ਉਥੋਂ ਤੋਂ ਇਸ ਕਰਮਖੇਤ੍ਰ ਤੇ ਪਾਰਟ ਵਜਾਉਣ ਆਈ ਹੈ। ਇਹ ਵੀ ਜਾਣਦੇ ਹੋ ਮੈਂ ਆਤਮਾ ਦਾ ਰੂਪ ਕੀ ਹੈ ਅਤੇ ਬਾਪ ਦਾ ਰੂਪ ਕੀ ਹੈ? ਜੋ ਕੋਈ ਵੀ ਮਨੁੱਖ ਸ੍ਰਿਸ਼ਟੀ ਵਿੱਚ ਨਹੀਂ ਜਾਣਦੇ ਹਨ। ਬਾਪ ਹੀ ਆਕੇ ਸਮਝਾਉਂਦੇ ਹਨ। ਬੱਚੇ ਵੀ ਸਮਝਾਉਂਦੇ ਹਨ ਸਾਡਾ ਬਾਪ ਪਰਮਪਿਤਾ ਪਰਮਾਤਮਾ ਹੈ, ਉਹ ਸਿੱਖਿਅਕ ਵੀ ਹੈ ਅਤੇ ਅਤੇ ਸਾਡਾ ਸਤ ਸੁਪ੍ਰੀਮ ਗੁਰੂ ਵੀ ਹੈ ਜੋ ਸਾਨੂੰ ਨਾਲ ਲੈ ਜਾਣਗੇ। ਗੁਰੂ ਤਾਂ ਬਹੁਤ ਕਰਦੇ ਹਨ। ਹੁਣ ਬੱਚੇ ਨਿਸ਼ਚੇ ਕਰਦੇ ਹਨ ਕਿ ਪਰਮਪਿਤਾ ਪਰਮਾਤਮਾ ਬਾਪ ਵੀ ਹੈ, ਸਹਿਜ ਰਾਜਯੋਗ ਅਤੇ ਗਿਆਨ ਦੀ ਸਿੱਖਿਆ ਵੀ ਦੇ ਰਹੇ ਹਨ ਅਤੇ ਫਿਰ ਨਾਲ ਵੀ ਲੈ ਜਾਣਗੇ। ਇਸ ਨਿਸ਼ਚੇ ਵਿੱਚ ਹੀ ਤੁਹਾਡੀ ਬੱਚਿਆਂ ਦੀ ਜਿੱਤ ਹੈ। ਵਿਜੇ ਮਾਲਾ ਵਿੱਚ ਪਿਰੋਏ ਜਾਵੋਗੇ। ਰੁਦ੍ਰ ਮਾਲਾ ਜਾਂ ਵਿਸ਼ਨੂੰ ਦੀ ਮਾਲਾ। ਭਗਵਾਨੁਵਾਚ – ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਤਾਂ ਟੀਚਰ ਵੀ ਹੋ ਗਿਆ। ਮਤ ਤੇ ਮਿਲਣੀ ਚਾਹੀਦੀ ਹੈ ਨਾ। ਬਾਪ ਦੀ ਵੱਖ, ਟੀਚਰ ਦੀ ਵੱਖ, ਗੁਰੂ ਦੀ ਵੱਖ ਹੁੰਦੀ ਹੈ। ਵੱਖ – ਵੱਖ ਮਤ ਮਿਲਦੀ ਹੈ। ਇਹ ਫਿਰ ਸਾਰੇ ਇੱਕ ਹੀ ਹਨ, ਇਸ ਵਿੱਚ ਸੰਸ਼ੇ ਆਦਿ ਦੀ ਕੋਈ ਗੱਲ ਨਹੀਂ। ਜਾਣਦੇ ਹੋ ਅਸੀਂ ਈਸ਼ਵਰ ਦੀ ਫੈਮਲੀ ਅਤੇ ਵੰਸ਼ਾਵਲੀ ਹਾਂ। ਗੌਡ ਫਾਦਰ ਇਜ਼ ਕ੍ਰਿਏਟਰ। ਗਾਉਂਦੇ ਵੀ ਹਨ ਤੁਸੀਂ ਮਾਤ – ਪਿਤਾ ਅਸੀਂ ਬਾਲਿਕ ਤੇਰੇ। ਤਾਂ ਜਰੂਰ ਫੈਮਲੀ ਹੋ ਗਈ। ਭਾਰਤ ਵਿੱਚ ਹੀ ਗਾਉਂਦੇ ਹਨ। ਉਹ ਹੈ ਪਾਸਟ ਦੀ ਗੱਲ। ਹੁਣ ਪ੍ਰੇਜੇਂਟ ਵਿੱਚ ਤੁਸੀਂ ਉਨ੍ਹਾਂ ਦੇ ਬੱਚੇ ਬਣੇ ਹੋ। ਉਸ ਦੇ ਲਈ ਹੀ ਸਿੱਖਿਆ ਲੈਂਦੇ ਹੋ। ਬਾਬਾ ਤੁਹਾਡੀ ਸ਼੍ਰੀਮਤ ਤੇ ਅਸੀਂ ਚੱਲਦੇ ਹਾਂ ਤਾਂ ਜੋ ਪਾਪ ਹਨ ਉਹ ਯੋਗਬਲ ਨਾਲ ਕੱਟ ਜਾਣਗੇ। ਬਾਪ ਨੂੰ ਹੀ ਪਤਿਤ – ਪਾਵਨ ਸਰਵਸ਼ਕਤੀਮਾਨ ਕਹਿੰਦੇ ਹਨ। ਬਾਪ ਤੇ ਇੱਕ ਹੀ ਹੈ। ਬਰੋਬਰ ਮੰਮਾ ਬਾਬਾ ਵੀ ਕਹਿੰਦੇ ਹਨ। ਉਹਨਾਂ ਕੋਲੋਂ ਰਾਜਯੋਗ ਸਿੱਖ ਰਹੇ ਹੋ। ਅੱਧਾਕਲਪ ਤੁਸੀਂ ਅਜਿਹਾ ਵਰਸਾ ਪਾਉਂਦੇ ਹੋ ਜੋ ਉੱਥੇ ਦੁੱਖ ਦਾ ਨਾਮ ਨਹੀਂ ਰਹਿੰਦਾ। ਉਹ ਹੈ ਹੀ ਸੁੱਖਧਾਮ। ਜਦੋਂ ਦੁੱਖਧਾਮ ਦਾ ਅੰਤ ਹੋਵੇਗਾ ਉਦੋਂ ਹੀ ਬਾਪ ਆਏਗਾ ਨਾ। ਉਹ ਵੀ ਸੰਗਮ ਦਾ ਸਮੇਂ ਹੋ ਗਿਆ। ਤੁਸੀਂ ਜਾਣਦੇ ਹੋ ਬਾਬਾ ਸਾਨੂੰ ਰਾਜਯੋਗ ਸਿਖੁਊਦੇ ਹਨ। ਦੇਹੀ – ਅਭਿਮਾਨੀ ਬਣਾਕੇ ਨਾਲ ਵੀ ਲੈ ਜਾਂਦੇ ਹਨ। ਤੁਹਾਨੂੰ ਕੋਈ ਮਨੁੱਖ ਨਹੀਂ ਪੜ੍ਹਾਉਂਦੇ ਹਨ। ਇਹ ਤੇ ਨਿਰਾਕਾਰ ਬਾਪ ਪੜ੍ਹਾਉਂਦੇ ਹਨ। ਤੁਸੀਂ ਆਤਮਾਵਾਂ ਨਾਲ ਗੱਲ ਹੋ ਰਹੀ ਹੈ। ਇਸ ਵਿੱਚ ਸੰਸ਼ੇ ਦੀ ਅਤੇ ਮੂੰਝਣ ਸੰਸ਼ੇ ਦੀ ਕੋਈ ਗੱਲ ਨਹੀਂ। ਸਾਹਮਣੇ ਬੈਠੇ ਹਨ। ਇਹ ਵੀ ਜਾਣਦੇ ਹੋ ਅਸੀਂ ਹੀ ਦੇਵਤਾ ਸੀ ਤੇ ਪਵਿੱਤਰ ਪ੍ਰਵ੍ਰਿਤੀ ਮਾਰਗ ਦੇ ਸੀ। 84 ਜਨਮਾਂ ਦਾ ਪਾਰ੍ਟ ਪੂਰਾ ਕੀਤਾ ਹੈ। ਤੁਸੀਂ 84 ਜਨਮ ਲਏ ਹਨ। ਗਾਉਂਦੇ ਵੀ ਹਨ ਆਤਮਾਵਾਂ ਅਤੇ ਪਰਮਾਤਮਾ ਅਲਗ ਰਹੇ ਬਹੁਕਾਲ… ਸਤਿਯੁਗ ਆਦਿ ਵਿੱਚ ਪਹਿਲੇ -ਪਹਿਲੇ ਦੇਵੀ – ਦੇਵਤੇ ਹੀ ਹੁੰਦੇ ਹਨ, ਜੋ ਫਿਰ ਕਲਿਯੁਗ ਅੰਤ ਵਿੱਚ ਪਤਿਤ ਬਣਦੇ ਹਨ। ਪੂਰੇ 84 ਜਨਮ ਲੈਂਦੇ ਹਨ। ਬਾਪ ਹਿਸਾਬ ਵੀ ਦੱਸਦੇ ਹਨ। ਸੰਨਿਆਸੀਆਂ ਦਾ ਧਰਮ ਵੀ ਵੱਖਰਾ ਹੈ। ਝਾੜ ਵਿੱਚ ਅਨੇਕ ਤਰ੍ਹਾਂ ਦੇ ਧਰਮ ਹਨ। ਪਹਿਲੇ -ਪਹਿਲੇ ਫਾਊਂਡੇਸ਼ਨ ਹੈ ਦੇਵੀ – ਦੇਵਤਾ ਧਰਮ। ਕੋਈ ਮਨੁੱਖ ਉਹ ਦੇਵੀ – ਦੇਵਤਾ ਧਰਮ ਸਥਾਪਨ ਕਰ ਨਹੀਂ ਸਕਦਾ। ਦੇਵੀ – ਦੇਵਤਾ ਧਰਮ ਪ੍ਰਾਯ ਲੋਪ ਹੈ, ਫਿਰ ਤੋਂ ਹੁਣ ਸਥਾਪਨਾ ਹੋ ਰਹੀ ਹੈ। ਫਿਰ ਸਤਿਯੁਗ ਵਿੱਚ ਤੁਸੀਂ ਆਪਣੀ ਪ੍ਰਾਲਬੱਧ ਭੋਗੋਗੇ। ਬੜੀ ਜਬਰਦਸਤ ਕਮਾਈ ਹੈ।
ਤੁਸੀਂ ਬੱਚੇ ਬਾਪ ਨਾਲ ਸੱਚੀ ਕਮਾਈ ਕਰਦੇ ਹੋ, ਜਿਸ ਨਾਲ ਤੁਸੀਂ ਸੱਚਖੰਡ ਵਿੱਚ ਸਦਾ ਸੁੱਖੀ ਬਣੇ ਹੋ। ਤਾਂ ਅਟੇੰਸ਼ਨ ਦੇਣਾ ਪਵੇ। ਬਾਪ ਇਵੇਂ ਨਹੀਂ ਕਹਿੰਦੇ ਘਰ – ਬਾਰ ਛੱਡੋ। ਉਹ ਤੇ ਸੰਨਿਆਸੀਆਂ ਨੂੰ ਵੈਰਾਗ ਆਉਂਦਾ ਹੈ। ਬਾਪ ਕਹਿੰਦੇ ਹਨ ਉਹ ਉਹ ਰਾਂਗ ਹੈ, ਇਸ ਵਿੱਚ ਕੋਈ ਸ੍ਰਿਸ਼ਟੀ ਦਾ ਕਲਿਆਣ ਨਹੀਂ ਹੋਵੇਗਾ। ਫਿਰ ਵੀ ਭਾਰਤ ਵਿੱਚ ਇਹਨਾਂ ਸੰਨਿਆਸੀਆਂ ਦਾ ਧਰਮ ਚੰਗਾ ਹੈ। ਭਾਰਤ ਨੂੰ ਥਮਾਉਂਣ ਦੇ ਲਈ ਸੰਨਿਆਸ ਧਰਮ ਸਥਾਪਨ ਹੁੰਦਾ ਹੈ ਕਿਉਂਕਿ ਦੇਵਤਾ ਵਾਮ ਮਾਰਗ ਵਿੱਚ ਚਲੇ ਜਾਂਦੇ ਹਨ। ਮਕਾਨ ਅੱਧਾ ਸਮੇਂ ਪੂਰਾ ਹੁੰਦਾ ਹੈ ਤਾਂ ਥੋੜੀ ਮੁਰੰਮਤ ਕਰਾਈ ਜਾਂਦੀ ਹੈ। ਇੱਕ ਦੋ ਵਰ੍ਹੇ ਵਿੱਚ ਪੋਤਾਈ ਆਦਿ ਹੁੰਦੀ ਹੈ। ਕਈ ਤੇ ਸਮਝਦੇ ਹਨ ਲਕਸ਼ਮੀ ਦਾ ਆਹਵਾਨ ਕਰਨਗੇ ਪਰ ਉਹ ਤੇ ਉਦੋਂ ਆਏਗੀ ਜਦੋਂ ਸ਼ੁੱਧ ਹੋਣਗੇ। ਭਗਤੀ ਮਾਰਗ ਵਿੱਚ ਮਹਾ ਲਕਸ਼ਮੀ ਦੀ ਪੂਜਾ ਕਰਦੇ ਹਨ, ਉਹਨਾਂ ਕੋਲੋਂ ਪੈਸਾ ਲੈਣ ਦੇ ਲਈ। ਜਗਤ ਅੰਬਾ ਦੇ ਕੋਲ ਕਦੀ ਪੈਸਾ ਨਹੀਂ ਮੰਗਦੇ। ਪੈਸੇ ਦੇ ਲਈ ਲਕਸ਼ਮੀ ਦੇ ਕੋਲ ਜਾਂਦੇ ਹਨ। ਦੀਪਮਾਲਾ ਤੇ ਵਪਾਰੀ ਲੋਕ ਵੀ ਰੁਪਏ ਪੂਜਾ ਵਿੱਚ ਰੱਖਦੇ ਹਨ। ਸਮਝਦੇ ਹਨ ਵ੍ਰਿਧੀ ਹੋਵੇਗੀ। ਮਨੋਕਾਮਨਾ ਪੂਰੀ ਹੁੰਦੀ ਹੈ। ਜਗਤ ਅੰਬਾ ਦਾ ਸਿਰਫ ਮੇਲਾ ਲੱਗਦਾ ਹੈ। ਮੇਲਾ ਤੇ ਹੈ ਹੀ – ਇਹ ਜਗਤਪਿਤਾ ਜਗਤ ਅੰਬਾ ਨਾਲ ਮਿਲਣ ਦਾ ਮੇਲਾ। ਇਹ ਹੈ ਸੱਚਾ ਮੇਲਾ, ਜਿਸ ਤੋਂ ਫਾਇਦਾ ਹੁੰਦਾ ਹੈ। ਉਨ੍ਹਾਂ ਮੇਲਿਆਂ ਤੇ ਵੀ ਬਹੁਤ ਭਟਕਦੇ ਹਨ। ਕਿਧਰੇ ਨਾਂਵ ਡੁੱਬ ਜਾਂਦੀ ਹੈ। ਕਿੱਥੇ ਬਸ ਐਕਸੀਡੈਂਟ ਹੋ ਜਾਂਦਾ ਹੈ। ਬਹੁਤ ਧੱਕੇ ਖਾਣੇ ਪੈਂਦੇ ਹਨ। ਭਗਤੀ ਵਿੱਚ ਮੇਲੇ ਦਾ ਬਹੁਤ ਸ਼ੌਕ ਰਹਿੰਦਾ ਹੈ ਕਿਉਂਕਿ ਸੁਣਿਆ ਹੈ ਨਾ – ਆਤਮਾਵਾਂ ਅਤੇ ਪਰਮਾਤਮਾ ਦਾ ਮੇਲਾ ਲਗਦਾ ਹੈ। ਇਹ ਮੇਲਾ ਮਸ਼ਹੂਰ ਹੈ, ਜੋ ਫਿਰ ਭਗਤੀ ਮਾਰਗ ਵਿੱਚ ਮਨਾਉਂਦੇ ਹਨ। ਕੰਪੀਟੀਸ਼ਨ ਹੈ ਰਾਮ ਅਤੇ ਰਾਵਣ ਦੀ। ਤੇ ਬਾਪ ਚੰਗੀ ਤਰ੍ਹਾਂ ਸਮਝਾਉਂਦੇ ਹਨ – ਮੂਰਛਿਤ ਨਹੀਂ ਹੋਣਾ ਹੈ। ਰਾਮ ਅਤੇ ਰਾਵਣ ਦੋਵੇ ਸ਼ਕਤੀਮਾਨ ਹਨ। ਤੁਸੀਂ ਹੋ ਯੁੱਧ ਦੇ ਮੈਦਾਨ ਵਿੱਚ। ਕਈ ਤੇ ਘੜੀ – ਘੜੀ ਮਾਇਆ ਤੋਂ ਹਾਰਦੇ ਹਨ। ਬਾਪ ਕਹਿੰਦੇ ਹਨ ਤੁਸੀਂ ਮੈਨੂੰ ਉਸਤਾਦ ਨੂੰ ਯਾਦ ਕਰਦੇ ਰਹੋਂਗੇ ਤਾਂ ਕਦੀ ਹਾਰੋਗੇ ਨਹੀਂ। ਬਾਪ ਦੀ ਯਾਦ ਨਾਲ ਵਿਜੇ ਪਾਉਂਦੇ ਜਾਵੋਗੇ। ਗਿਆਨ ਤੇ ਸੈਕਿੰਡ ਦਾ ਹੈ। ਬਾਪ ਵਿਸਤਾਰ ਵਿੱਚ ਸਮਝਾਉਂਦੇ ਹਨ, ਇਹ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ। ਨਟਸ਼ੈੱਲ ਵਿੱਚ ਵੀ ਤੁਸੀਂ ਬੱਚੇ ਬੀਜ਼ ਅਤੇ ਝਾੜ ਨੂੰ ਜਾਣਦੇ ਹੋ। ਇਸਦਾ ਨਾਮ ਵੀ ਹੈ ਕਲਪ ਵਰੀਕ੍ਸ਼। ਇਸਦੀ ਉਮਰ ਲੱਖਾਂ ਵਰ੍ਹੇ ਤੇ ਹੋ ਨਹੀਂ ਸਕਦੀ। ਇਹ ਹੈ ਵਰੇਇਟੀ ਧਰਮਾਂ ਦਾ ਝਾੜ, ਇੱਕ ਧਰਮ ਦੀ ਸ਼ਕਲ ਨਾ ਮਿਲੇ ਦੂਸਰੇ ਨਾਲ। ਬਿਲਕੁਲ ਹੀ ਵੱਖ ਹਨ। ਇਸਲਾਮੀ ਆਦਿ ਕਿੰਨੇ ਕਾਲੇ ਹਨ, ਉੱਥੇ ਵੀ ਧਨ ਬਹੁਤ ਹੈ। ਧਨ ਦੇ ਪਿਛਾੜੀ ਤੇ ਸਭ ਹਨ। ਭਾਰਤਵਾਸੀਆਂ ਦੇ ਫੀਚਰਸ ਬਿਲਕੁਲ ਵੱਖ – ਵੱਖ ਹਨ। ਵੱਖ ਵਰੇਇਟੀ ਧਰਮਾਂ ਦਾ ਝਾੜ ਹੈ। ਤੁਸੀਂ ਸਮਝ ਗਏ ਹੋ ਕਿਵੇਂ ਵ੍ਰਿਧੀ ਹੁੰਦੀ ਹੈ, ਇਸਦੀ ਭੇੱਟ ਬਨੇਂਨ ਟ੍ਰੀ ਨਾਲ ਕੀਤੀ ਜਾਂਦੀ ਹੈ। ਹੁਣ ਪ੍ਰੈਕਟੀਕਲ ਵਿੱਚ ਤੁਸੀਂ ਦੇਖਦੇ ਹੋ ਇਹਨਾਂ ਦਾ ਫਾਊਂਡੇਸ਼ਨ ਖ਼ਤਮ ਹੋ ਗਿਆ ਹੈ। ਬਾਕੀ ਧਰਮਾਂ ਕਾਇਮ ਹਨ। ਦੇਵੀ – ਦੇਵਤਾ ਧਰਮ ਕੋਈ ਨਹੀਂ ਹੈ। ਕਲਕੱਤੇ ਵਿੱਚ ਤੁਸੀਂ ਦੇਖਦੇ ਹੋ ਸਾਰਾ ਝਾੜ ਹਰਾ ਭਰਾ ਖੜਾ ਹੈ। ਫਾਊਂਡੇਸ਼ਨ ਹੈ ਨਹੀਂ। ਇਹਨਾਂ ਦਾ ਵੀ ਫਾਊਂਡੇਸ਼ਨ ਹੈ ਨਹੀਂ, ਜੋ ਸਥਾਪਨ ਹੋ ਰਿਹਾ ਹੈ।
ਬੱਚੇ ਸਮਝਦੇ ਹਨ ਹੁਣ ਨਾਟਕ ਪੂਰਾ ਹੁੰਦਾ ਹੈ। ਹੁਣ ਵਾਪਿਸ ਜਾਣਾ ਹੈ ਬਾਬਾ ਦੇ ਕੋਲ । ਤੁਸੀਂ ਮੇਰੇ ਕੋਲ ਆ ਜਾਓਗੇ । ਇਹ ਵੀ ਜਾਣਦੇ ਹਨ ਸਿਵਾਏ ਭਾਰਤ ਦੇ ਹੋਰ ਕੋਈ ਖੰਡ ਸਵਰਗ ਬਣ ਨਹੀਂ ਸਕਦਾ। ਗਾਉਂਦੇ ਵੀ ਹਨ ਪ੍ਰਾਚੀਨ ਭਾਰਤ। ਪਰ ਗੀਤਾ ਵਿੱਚ ਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਬਾਪ ਕਹਿੰਦੇ ਹਨ ਸ਼੍ਰੀਕ੍ਰਿਸ਼ਨ ਨੂੰ ਤੇ ਪਤਿਤ – ਪਾਵਨ ਕੋਈ ਕਹਿੰਦੇ ਨਹੀਂ, ਨਿਰਾਕਾਰ ਨੂੰ ਮੰਨਣਗੇ। ਕ੍ਰਿਸ਼ਨ ਤੇ ਸਤਿਯੁਗ ਦਾ ਪ੍ਰਿੰਸ ਹੈ। ਉਸ ਨਾਮ ਰੂਪ, , ਦੇਸ਼ ਵਿੱਚ ਫਿਰ ਕ੍ਰਿਸ਼ਨ ਸਵਰਗ ਵਿੱਚ ਹੀ ਆਏਗਾ। ਉਹੀ ਹੀ ਫੀਚਰਸ ਫਿਰ ਥੋੜੀ ਹੀ ਹੋ ਸਕਦੇ। ਇੱਕ – ਇੱਕ ਦੇ ਫੀਚਰਸ ਵੱਖ -ਵੱਖ ਹਨ। ਕਰਮ ਵੀ ਸਭਦੇ ਵੱਖਰੇ -ਵੱਖਰੇ ਹਨ । ਇਹ ਅਨਾਦਿ ਡਰਾਮਾ ਬਣਿਆ ਹੋਇਆ ਹੈ। ਹਰ ਇੱਕ ਆਤਮਾ ਨੂੰ ਪਾਰ੍ਟ ਮਿਲਿਆ ਹੋਇਆ ਹੈ। ਆਤਮਾ ਅਵਿਨਾਸ਼ੀ ਹੈ। ਬਾਕੀ ਇਹ ਸ਼ਰੀਰ ਵਿਨਾਸ਼ੀ ਹੈ। ਮੈਂ ਆਤਮਾ ਇੱਕ ਸ਼ਰੀਰ ਛੱਡ ਦੂਸਰਾ ਲੈਂਦਾ ਹਾਂ। ਪਰ ਇਹ ਆਤਮਾ ਦਾ ਗਿਆਨ ਵੀ ਕਿਸੇ ਨੂੰ ਹੈ ਨਹੀਂ। ਬਾਪ ਆਕੇ ਨਵੀਆਂ ਗੱਲਾਂ ਸੁਣਾਉਂਦੇ ਹਨ, ਮੇਰੇ ਸਿਕੀਲਧੇ ਬੱਚੇ। ਬੱਚੇ ਵੀ ਕਹਿੰਦੇ ਹਨ ਬਾਬਾ 5 ਹਜ਼ਾਰ ਵਰ੍ਹੇ ਹੋਏ ਹਨ ਤੁਹਾਨੂੰ ਮਿਲੇ। ਯੋਗਬਲ ਨਾਲ ਤੁਸੀਂ ਸਾਰੇ ਵਿਸ਼ਵ ਦੇ ਮਾਲਿਕ ਬਣਦੇ ਹੋ। ਪਹਿਲੀ ਹਿੰਸਾ ਹੈ ਇੱਕ ਦੋ ਤੇ ਕਾਮ ਕਟਾਰੀ ਚਲਾਉਣੀ। ਇਹ ਵੀ ਸਮਝਾਇਆ ਗਿਆ ਹੈ – ਬਾਹੂਬਲ ਦੀ ਲੜ੍ਹਾਈ ਨਾਲ ਕਦੀ ਕੋਈ ਵੀ ਵਿਸ਼ਵ ਦੇ ਮਾਲਿਕ ਬਣ ਨਹੀਂ ਸਕਦੇ। ਜਦੋਂਕਿ ਯੋਗਬਲ ਨਾਲ ਬਣਨ ਵਾਲੇ ਹਨ। ਪਰ ਸ਼ਾਸ਼ਤਰਾਂ ਵਿੱਚ ਫਿਰ ਦੇਵਤਾਵਾਂ ਅਤੇ ਦੈਤ੍ਯਾਵਾਂ ਦੀ ਯੁੱਧ ਦਿਖਾਈ ਹੈ। ਇਹ ਗੱਲ ਹੀ ਨਹੀਂ। ਇੱਥੇ ਤੁਸੀਂ ਯੋਗਬਲ ਨਾਲ ਜਿੱਤ ਪਾਉਂਦੇ ਹੋ ਬਾਪ ਦਵਾਰਾ। ਬਾਪ ਹੈ ਵਿਸ਼ਵ ਦਾ ਰਚਿਯਤਾ, ਸੋ ਜਰੂਰ ਨਵੀਂ ਵਿਸ਼ਵ ਨੂੰ ਰਚਦੇ ਹਨ। ਲਕਸ਼ਮੀ -ਨਾਰਾਇਣ ਨਵੀ ਦੁਨੀਆਂ ਸਵਰਗ ਦੇ ਮਾਲਿਕ ਸਨ। ਅਸੀਂ ਹੀ ਸਵਰਗ ਦੇ ਮਾਲਿਕ ਸੀ ਫਿਰ 84 ਜਨਮ ਲੈ ਪਤਿਤ ਵਰਥ ਨਾਟ ਏ ਪੈਨੀ ਬਣ ਗਏ ਹਾਂ। ਹੁਣ ਤੁਹਾਨੂੰ ਹੀ ਪਾਵਨ ਬਣਨਾ ਹੈ। ਭਗਤ ਤੇ ਬਹੁਤ ਹਨ। ਪਰ ਜਾਸਤੀ ਭਗਤੀ ਕਿਸਨੇ ਕੀਤੀ ਹੈ? ਜੋ ਆਕੇ ਬ੍ਰਾਹਮਣ ਬਣਦੇ ਹਨ ਉਹਨਾਂ ਨੇ ਹੀ ਸ਼ੁਰੂ ਤੋਂ ਲੈਕੇ ਭਗਤੀ ਕੀਤੀ ਹੈ । ਉਹ ਆਕੇ ਬ੍ਰਾਹਮਣ ਬਣਨਗੇ । ਪ੍ਰਜਾਪਿਤਾ ਸੂਕ੍ਸ਼੍ਮਵਤਨ ਵਿੱਚ ਤੇ ਨਹੀਂ ਹਨ। ਬ੍ਰਹਮਾ ਤੇ ਇੱਥੇ ਹੋਣਾ ਚਾਹੀਦਾ ਹੈ ਨਾ, ਜਿਸ ਵਿੱਚ ਪ੍ਰਵੇਸ਼ਤਾ ਕਰਦੇ ਹਨ। ਤੁਸੀਂ ਜਾਣਦੇ ਹੋ ਜੋ ਬਾਬਾ ਮੰਮਾ ਇੱਥੇ ਹਨ, ਉਹ ਉੱਥੇ ਹਨ। ਇਹ ਗੱਲਾਂ ਬੜੀਆਂ ਸਮਝਣ ਦੀਆਂ ਹਨ। ਡਾਇਰੈਕਸ਼ਨ ਬਾਬਾ ਦਿੰਦੇ ਰਹਿੰਦੇ ਹਨ। ਇਵੇਂ – ਇਵੇਂ ਤੁਸੀਂ ਸਰਵਿਸ ਕਰੋ। ਬੱਚੇ ਨਵੀਂ ਨਵੀਂ ਇਨਵੇਂਸ਼ਨ ਕੱਢਦੇ ਹਨ। ਕਿਸੇ ਚੀਜ ਦੀ ਕੋਈ ਇਨਵੇਂਸ਼ਨ ਕਰਦੇ ਤਾਂ ਕਹਾਂਗੇ ਕਿ ਕਲਪ ਪਹਿਲੋਂ ਵੀ ਇਹ ਇਨਵੇਂਸ਼ਨ ਨਿਕਲੀ ਸੀ ਫਿਰ ਉਸ ਨੂੰ ਇਮਪਰੂਵਮੈਂਟ ਕੀਤਾ ਜਾਂਦਾ ਹੈ। ਸਵਰਗ ਅਤੇ ਨਰਕ ਦਾ ਗੋਲਾ ਜੋ ਬਣਾਇਆਹੈ ਉਹ ਬਹੁਤ ਵਧੀਆ ਹੈ। ਕ੍ਰਿਸ਼ਨ ਸਭਨੂੰ ਬਹੁਤ ਪਿਆਰਾ ਲਗਦਾ ਹੈ। ਪਰ ਉਨ੍ਹਾਂਨੂੰ ਇਹ ਪਤਾ ਨਹੀਂ ਕਿ ਇਹ ਹੀ ਨਰਾਇਣ ਬਣਦਾ ਹੈ,ਹੁਣ ਇਹ ਯੁਕਤੀ ਨਾਲ ਸਮਝਾਉਣਾ ਹੈ। ਤੁਹਾਡਾ ਇਹ ਗੋਲਾ ਤਾਂ ਬਹੁਤ ਵੱਡਾ ਹੋਣਾ ਚਾਹੀਦਾ ਹੈ। ਇੱਕਦਮ ਛੱਤ ਜਿਨਾਂ ਵੱਡਾ ਹੋਵੇ ਜਿਸ ਵਿੱਚ ਨਾਰਾਇਣ ਦਾ ਚਿੱਤਰ ਹੋਵੇ, ਕ੍ਰਿਸ਼ਨ ਦਾ ਵੀ ਹੋਵੇ। ਵੱਡੀ ਚੀਜ਼ ਮਨੁੱਖ ਚੰਗੀ ਤਰ੍ਹਾਂ ਦੇਖ ਸਕਦੇ ਹਨ। ਜਿਵੇਂ ਪਾਂਡਵਾਂ ਦੇ ਕਿੰਨੇ ਵੱਡੇ -ਵੱਡੇ ਚਿੱਤਰ ਬਣਾਏ ਹਨ । ਪਾਂਡਵ ਤੇ ਤੁਸੀਂ ਹੋ ਨਾ। ਇੱਥੇ ਵੱਡੇ ਤੇ ਕੋਈ ਹੈ ਨਹੀਂ। ਜਿਵੇਂ ਮਨੁੱਖ ਹੁੰਦੇ ਹਨ 6 ਫੁੱਟ ਵਾਲੇ, ਇਵੇਂ ਹੀ ਹਨ। ਇਵੇਂ ਨਾ ਸਮਝੋ ਸਤਿਯੁਗ ਵਿੱਚ ਵੱਡੀ ਉਮਰ ਹੁੰਦੀ ਹੈ ਇਸਲਈ ਲੰਬੇ ਸ਼ਰੀਰ ਵਾਲੇ ਹੋਣਗੇ। ਜਾਸਤੀ ਲੰਬਾ ਮਨੁੱਖ ਤੇ ਸ਼ੋਭਦਾ ਨਹੀਂ। ਤਾਂ ਸਮਝਾਉਣ ਲਈ ਵੱਡੇ – ਵਡੇ ਚਿੱਤਰ ਚਾਹੀਦੇ ਹਨ। ਸਤਿਯੁਗ ਦਾ ਚਿੱਤਰ ਵੀ ਫਸਟ ਕਲਾਸ ਬਣਾਉਣਾ ਹੈ। ਇਸ ਵਿੱਚ ਲਕਸ਼ਮੀ – ਨਾਰਾਇਣ ਦਾ, ਥੱਲੇ ਰਾਧੇ ਕ੍ਰਿਸ਼ਨ ਦਾ ਵੀ ਦੇਣਾ ਹੈ। ਇਹ ਹੈ ਪ੍ਰਿੰਸ ਪ੍ਰਿੰਸੇਸ। ਇਹ ਚੱਕਰ ਫਿਰਦਾ ਰਹਿੰਦਾ ਹੈ। ਬ੍ਰਹਮਾ ਸਰਸਵਤੀ ਫਿਰ ਲਕਸ਼ਮੀ -ਨਾਰਾਇਣ ਬਣਦੇ ਹਨ। ਅਸੀਂ ਬ੍ਰਾਹਮਣ ਸੋ ਫਿਰ ਦੇਵਤਾ ਬਣਦੇ ਹਾਂ। ਇਹ ਹੁਣ ਜਾਣਦੇ ਹਨ ਅਸੀਂ ਸੋ ਲਕਸ਼ਮੀ – ਨਾਰਾਇਣ ਬਣਦੇ ਹਾਂ, ਫਿਰ ਹਮ ਸੋ ਰਾਮ ਸੀਤਾ ਬਣੇਗੇ। ਅਜਿਹੀ ਰਾਜਾਈ ਕਰਾਂਗੇ । ਬੱਚੇ ਅਜਿਹੇ ਚਿੱਤਰਾਂ ਤੇ ਕਿਸੇ ਨੂੰ ਬੈਠ ਕੇ ਸਮਝਾਓਣਗੇ ਤੇ ਬੜਾ ਮਜ਼ਾ ਆਏਗਾ। ਕਹਿਣਗੇ ਇਹ ਤੇ ਬੜਾ ਫਸਟ ਕਲਾਸ ਗਿਆਨ ਹੈ। ਬਰੋਬਰ ਹਠਯੋਗੀ ਤੇ ਇਹ ਗਿਆਨ ਦੇ ਨਾ ਸਕਣ। ਜਾਣਦੇ ਹੋ ਬਾਬਾ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਣ ਦੀ ਸਿੱਖਿਆ ਦੇ ਰਹੇ ਹਨ। ਇਹ ਚੰਗੀ ਤਰ੍ਹਾਂ ਧਾਰਣ ਕਰਨਾ ਚਾਹੀਦਾ ਹੈ। ਪੜ੍ਹਾਈ ਨਾਲ ਮਨੁੱਖ ਬਹੁਤ ਉੱਚ ਬਣ ਜਾਂਦੇ ਹਨ। ਤੁਸੀਂ ਵੀ ਹੁਣ ਅਹਿਲਯਾ, ਕੁਬਜਾ ਆਦਿ ਹੋ। ਬਾਪ ਬੈਠ ਪੜ੍ਹਾਉਂਦੇ ਹਨ, ਜਿਸ ਪੜ੍ਹਾਈ ਨਾਲ ਫਿਰ ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ। ਗਿਆਨ ਦਾ ਸਾਗਰ ਵੀ ਉਹ ਹੈ। ਹੁਣ ਬਾਪ ਕਹਿੰਦੇ ਹਨ ਆਪਣੇ ਨੂੰ ਅਸ਼ਰੀਰੀ ਸਮਝੋ। ਨੰਗੇ ਆਏ ਸੀ, ਫਿਰ ਨੰਗੇ ਜਾਣਾ ਹੈ ।
ਤੁਸੀਂ ਜਾਣਦੇ ਹੋ ਇਹ ਸਾਡਾ 84 ਦਾ ਚੱਕਰ ਪੂਰਾ ਹੋਣਾ ਹੈ। ਇਹ ਤੇ ਬੜਾ ਵੰਡਰਫੁੱਲ ਹੈ। ਇੰਨੀ ਛੋਟੀ ਆਤਮਾ ਵਿੱਚ ਕਿੰਨਾ ਵੱਡਾ ਪਾਰ੍ਟ ਭਰਿਆ ਹੋਇਆ ਹੈ, ਜੋ ਕਦੀ ਮਿਟਣ ਦਾ ਨਹੀਂ ਹੈ । ਇਸਦਾ ਨਾ ਆਦਿ ਹੈ, ਨਾ ਅੰਤ ਹੈ। ਕਿੰਨੀਆਂ ਵੰਡਰਫੁਲ ਗੱਲਾਂ ਹਨ। ਅਸੀਂ ਆਤਮਾ 84 ਦਾ ਚੱਕਰ ਲਗਾਉਦੇ ਹਾਂ, ਇਸਦਾ ਕਦੀ ਅੰਤ ਨਹੀਂ ਹੁੰਦਾ। ਹੁਣ ਅਸੀਂ ਪੁਰਸ਼ਾਰਥੀ ਬਣ ਰਹੇ ਹਾਂ। ਉਸ ਵਿੱਚ ਸਾਰੀ ਨਾਲੇਜ਼ ਹੈ। ਸਟਾਰ ਦੀ ਹੀ ਵੈਲ੍ਯੂ ਹੁੰਦੀ ਹੈ। ਸਟਾਰ ਜਿਨਾਂ ਤਿੱਖਾ ਓਨਾ ਦਾਮ ਜਾਸਤੀ। ਹੁਣ ਇਸ ਸਟਾਰ ਵਿੱਚ ਕਿੰਨਾ ਸਾਰਾ ਗਿਆਨ ਹੈ। ਗਾਉਂਦੇ ਵੀ ਹਨ ਭ੍ਰਿਕੁਟੀ ਦੇ ਵਿੱਚ ਚਮਕਦਾ ਹੈ ਅਜਬ ਸਿਤਾਰਾ। ਇਸ ਵੰਡਰ ਨੂੰ ਤੁਸੀਂ ਜਾਣਦੇ ਹੋ। ਬਾਪ ਕਹਿੰਦੇ ਹਨ ਮੈਂ ਵੀ ਸਟਾਰ ਹਾਂ, ਜਿਸਦਾ ਸਾਕਸ਼ਾਤਕਾਰ ਵੀ ਹੋ ਸਕਦਾ ਹੈ। ਪਰ ਸੁਣਿਆ ਹੈ ਨਾ ਕਿ ਉਹ ਬਹੁਤ ਤੇਜੋਮਯ, ਅਖੰਡ ਜਯੋਤੀ ਹੈ। ਸੂਰਜ ਮਿਸਲ ਹਨ। ਤੇ ਬਾਬਾ ਜੇਕਰ ਸਟਾਰ ਰੂਪ ਦਿਖਾਵੇ ਤੇ ਮੰਨਣਗੇ ਨਹੀਂ। ਅਜਿਹੇ ਬਹੁਤ ਧਿਆਨ ਵਿੱਚ ਜਾਂਦੇ ਸਨ ਤਾਂ ਤੇਜੋਮਯ ਜੋ ਕਹਿੰਦੇ ਸੀ ਉਹ ਸਾਕ੍ਸ਼ਾਤ੍ਕਾਰ ਹੋ ਜਾਂਦਾ ਸੀ। ਹੁਣ ਤੁਸੀਂ ਜਾਣਦੇ ਹੋ ਪਰਮਾਤਮਾ ਸਟਾਰ ਮਿਸਲ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਸੱਚ ਖੰਡ ਦਾ ਮਾਲਿਕ ਬਣਨ ਦੇ ਲਈ ਬਾਪ ਨਾਲ ਸੱਚੀ ਕਮਾਈ ਕਰਨੀ ਹੈ। ਉਸਦੀ ਯਾਦ ਵਿੱਚ ਰਹਿਕੇ ਮਾਇਆ ਜਿੱਤ ਬਣਨਾ ਹੈ।
2. ਬਾਪ ਕੋਲੋਂ ਬੇਹੱਦ ਦਾ ਵਰਸਾ ਲੈਣ ਦੇ ਲਈ ਬਾਪ ਤੋਂ ਜੋ ਵੀ ਸਿੱਖਿਆਵਾਂ ਮਿਲਦੀਆਂ ਹਨ ਉਹਨਾਂ ਤੇ ਪੂਰਾ ਧਿਆਨ ਦੇਣਾ ਹੈ। ਉਹਨਾਂ ਸਿੱਖਿਆਵਾਂ ਨੂੰ ਚੰਗੀ ਤਰ੍ਹਾਂ ਧਾਰਣ ਕਰਨਾ ਹੈ।
ਵਰਦਾਨ:-
ਜੋ ਮਹਾਨ ਆਤਮਾਵਾਂ ਹਨ ਉਹ ਸਦੈਵ ਉੱਚੀ ਸਥਿਤੀ ਵਿੱਚ ਰਹਿੰਦੀਆਂ ਹਨ। ਉੱਚੀ ਸਥਿਤੀ ਹੀ ਉੱਚਾ ਆਸਨ ਹੈ। ਜਦੋਂ ਉੱਚੀ ਸਥਿਤੀ ਦੇ ਆਸਨ ਤੇ ਰਹਿੰਦੇ ਹੋ ਤੇ ਮਾਇਆ ਆ ਨਹੀਂ ਸਕਦੀ। ਉਹ ਤੁਹਾਨੂੰ ਮਹਾਨ ਸਮਝਕੇ ਤੁਹਾਡੇ ਅੱਗੇ ਝੁੱਕੇਗੇ, ਵਾਰ ਨਹੀਂ ਕਰੇਗੀ, ਹਾਰ ਮੰਨੇਗੀ। ਜਦੋਂ ਉੱਚੇ ਆਸਨ ਤੋਂ ਥੱਲੇ ਆਉਂਦੇ ਹੋ ਉਦੋਂ ਮਾਇਆ ਵਾਰ ਕਰਦੀ ਹੈ। ਤੁਸੀਂ ਸਦਾ ਉੱਚੇ ਆਸਨ ਤੇ ਰਹੋ ਤੇ ਮਾਇਆ ਦੇ ਆਉਣ ਦੀ ਤਾਕਤ ਨਹੀਂ। ਉਹ ਉੱਚੇ ਚੜ੍ਹ ਨਹੀਂ ਸਕਦੀ।
ਸਲੋਗਨ:-
➤ Email me Murli: Receive Daily Murli on your email. Subscribe!