26 March 2022 Punjabi Murli Today | Brahma Kumaris

Read and Listen today’s Gyan Murli in Punjabi 

March 25, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਹੁਣ ਬੇਹੱਦ ਦੀ ਰਾਤ ਪੂਰੀ ਹੋ ਰਹੀ ਹੈ, ਦਿਨ ਆਉਣ ਵਾਲਾ ਹੈ, ਵਾਪਿਸ ਘਰ ਚਲਣਾ ਹੈ ਇਸਲਈ ਹੁਣ ਦਰ ਦਰ ਭਟਕਣਾ ਬੰਦ ਕਰੋ"

ਪ੍ਰਸ਼ਨ: -

ਕਿਸ ਪ੍ਰੈਕਟਿਸ ਦੇ ਆਧਾਰ ਤੇ ਤੁਸੀਂ ਬੱਚੇ ਸਰਵਿਸ ਬਹੁਤ ਚੰਗੀ ਕਰ ਸਕਦੇ ਹੋ?

ਉੱਤਰ:-

ਜੇਕਰ ਘੱਟ ਤੋੰ ਘੱਟ 8 ਘੰਟੇ ਤੱਕ ਯਾਦ ਬਣੀ ਰਹੇ, ਇਹ ਪ੍ਰੈਕਟਿਸ ਹੋ ਜਾਵੇ ਤਾਂ ਸਰਵਿਸ ਬਹੁਤ ਚੰਗੀ ਕਰ ਸਕਦੇ ਹੋ ਕਿਉਂਕਿ ਯਾਦ ਨਾਲ ਹੀ ਸਾਰੇ ਵਿਸ਼ਵ ਵਿੱਚ ਪਵਿਤ੍ਰਤਾ ਅਤੇ ਸ਼ਾਂਤੀ ਦੇ ਵਾਇਬ੍ਰੇਸ਼ਨ ਫੈਲਦੇ ਹਨ। ਯਾਦ ਨਾਲ ਵਿਕਰਮ ਵੀ ਵਿਨਾਸ਼ ਹੋਣਗੇ ਅਤੇ ਪਦਵੀ ਵੀ ਉੱਚ ਮਿਲੇਗੀ ਇਸਲਈ ਇਸ ਰੂਹਾਨੀ ਯਾਤ੍ਰਾ ਵਿੱਚ ਕਦੇ ਵੀ ਥਕਨਾ ਨਹੀਂ ਹੈ। ਜਿਸਮ ਦਾ ਭਾਣ ਛੱਡ ਦੇਹੀ ਅਭਿਮਾਨੀ ਬਣਨ ਦਾ ਨਿਰੰਤਰ ਅਭਿਆਸ ਕਰਦੇ ਰਹਿਣਾ ਹੈ।

ਗੀਤ:-

ਰਾਤ ਕੇ ਰਾਹੀ ਥੱਕ ਮਤ ਜਾਣਾ.

ਓਮ ਸ਼ਾਂਤੀ ਬੱਚਿਆਂ ਨੇ ਸਾਵਧਾਨੀ ਸੁਣੀ। ਬਾਪ ਨੇ ਬੱਚਿਆਂ ਨੂੰ ਸਾਵਧਾਨੀ ਦਿੱਤੀ ਕਿ ਹੇ ਰਾਤ ਦੇ ਰਾਹੀ… ਕਿਉਂਕਿ ਹੁਣ ਤੁਹਾਡੇ ਲਈ ਦਿਨ ਆ ਰਿਹਾ ਹੈ। ਇਹ ਹੈ ਬੇਹੱਦ ਦੀ ਰਾਤ ਅਤੇ ਦਿਨ। ਬੇਹੱਦ ਦੀ ਰਾਤ ਪੂਰੀ ਹੁੰਦੀ ਹੈ ਅਤੇ ਬੇਹੱਦ ਦੇ ਦਿਨ ਦੀ ਸਥਾਪਨਾ ਹੋ ਰਹੀ ਹੈ। ਹੁਣ ਤੁਸੀਂ ਬੱਚਿਆਂ (ਆਤਮਾਵਾਂ) ਨੇ ਜਾਣਾ ਹੈ ਆਪਣੇ ਘਰ। ਜਿਸ ਦੇ ਲਈ ਤੁਸੀਂ ਅਧਾਕਲਪ ਭਗਤੀ ਕੀਤੀ, ਪਰ ਤੁਸੀਂ ਬਾਪ ਨੂੰ ਲੱਭ ਨਹੀਂ ਸਕੇ ਕਿਉਂਕਿ ਉਨ੍ਹਾਂ ਦੇ ਨਾਮ ਰੂਪ ਨੂੰ ਬਦਲ ਦਿੱਤਾ ਹੈ। ਹੁਣ ਤੁਸੀਂ ਜਾਣਦੇ ਹੋ ਬਾਪ ਦਿਨ ਵਿੱਚ ਅਤੇ ਕਲਯੁਗ ਤੋਂ ਸਤਿਯੁਗ ਵਿੱਚ ਜਾਣ ਦਾ ਰਸਤਾ ਦੱਸ ਰਹੇ ਹਨ। ਬਾਬਾ ਨੇ ਸਮਝਾਇਆ ਹੈ – ਭ੍ਰਿਸ਼ਟਾਚਾਰੀ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਵਿਕਾਰ ਤੋੰ ਪੈਦਾ ਹੁੰਦੇ ਹਨ। ਭਾਰਤਵਾਸੀ ਬਾਪ ਨੂੰ ਭੁੱਲ ਗਏ ਹਨ, ਗੀਤਾ ਦਾ ਭਗਵਾਨ ਨਿਰਾਕਾਰ, ਉਸਦੇ ਬਦਲੇ ਸਾਕਾਰ ਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਇਹ ਹੈ ਵੱਡੇ ਤੇ ਵੱਡੀ ਭੁੱਲ, ਜਿਸ ਕਾਰਨ ਅਧਾਕਲਪ ਦੁਖ ਭੋਗਣਾ ਪੇਂਦਾ ਹੈ। ਭੁੱਲ ਨਿਮਿਤ ਬਣੀ ਹੈ ਦੁਖ ਭੁਗਤਾਉਣ ਦੇ। ਇਹ ਵੀ ਡਰਾਮੇ ਦਾ ਪਾਰਟ ਨੂੰਧਿਆ ਹੋਇਆ ਹੈ, ਭਗਤੀਮਾਰਗ ਵਿੱਚ ਭਟਕਦੇ ਰਹਿੰਦੇ ਹਨ। ਜੇਕਰ ਬਾਪ ਨੂੰ ਜਾਣ ਲਈਏ ਤਾਂ ਭਟਕਣ ਦੀ ਲੋੜ ਨਹੀਂ। ਤੁਸੀਂ ਹੁਣ ਬਾਪ ਨੂੰ ਜਾਣਿਆ ਹੈ। ਸ਼੍ਰੀਕ੍ਰਿਸ਼ਨ ਜੇਕਰ ਇਸੇ ਰੂਪ ਵਿੱਚ ਆਉਣ ਤਾਂ ਫਿਰ ਉਨ੍ਹਾਂ ਨੂੰ ਪਹਿਚਾਣਨ ਦੀ ਕੋਈ ਤਕਲੀਫ ਨਾ ਹੋਵੇ। ਝੱਟ ਸਾਰੇ ਜਾਣ ਲੈਣ। ਪਰ ਇਹ ਤਾਂ ਇਤਨਾ ਗੁਪਤ ਹੈ ਜੋ ਤੁਸੀਂ ਬੱਚੇ ਵੀ ਭੁੱਲ ਜਾਂਦੇ ਹੋ। ਕ੍ਰਿਸ਼ਨ ਨੂੰ ਤੇ ਕੋਈ ਭੁੱਲ ਨਾ ਸਕਣ। ਸਾਰੀ ਦੁਨੀਆਂ ਇੱਕਦਮ ਚਟਕ ਪਵੇ। ਸਮਝਣ ਸ਼੍ਰੀਕ੍ਰਿਸ਼ਨ ਤਾਂ ਸਾਨੂੰ ਸਵਰਗ ਵਿੱਚ ਲੈ ਚੱਲੇਗਾ ਕਿਉਂਕਿ ਉਹ ਤੇ ਸਵਰਗ ਦਾ ਮਾਲਿਕ ਹੈ। ਉਨ੍ਹਾਂ ਨੂੰ ਕੋਈ ਛੱਡੇ ਹੀ ਨਹੀਂ, ਪਰ ਸਮਝਾਉਣ ਦੀ ਬੜੀ ਯੁਕਤੀ ਚਾਹੀਦੀ ਹੈ। ਜੇਕਰ ਸਮਝਾਉਣ ਦੀ ਯੁਕਤੀ ਨਹੀਂ ਆਉਂਦੀ ਹੈ ਤਾਂ ਕਿਤੇ – ਕਿਤੇ ਡਿਸਸਰਵਿਸ ਕਰ ਦਿੰਦੇ ਹਨ ਕਿਉਂਕਿ ਖੁਦ ਹੀ ਪੂਰਾ ਸਮਝਿਆ ਹੋਇਆ ਨਹੀਂ ਹੈ – ਜੋ ਕਿਸੇ ਨੂੰ ਚੰਗੀ ਤਰ੍ਹਾਂ ਸਿੱਧ ਕਰ ਹਿਸਾਬ – ਕਿਤਾਬ ਦੱਸ ਸਕੇ। ਇਸ ਸਮੇਂ ਸਭ ਪਤਿਤ ਹਨ। ਗਾਉਂਦੇ ਵੀ ਹਨ ਪਤਿਤ – ਪਾਵਨ ਸੀਤਾਰਾਮ। ਪਰ ਪਾਵਨ ਬਨਾਉਣ ਵਾਲਾ ਕੌਣ ਹੈ -ਇਹ ਕੋਈ ਨਹੀਂ ਜਾਣਦੇ। ਗੀਤਾ ਦਾ ਭਗਵਾਨ ਕ੍ਰਿਸ਼ਨ ਸਮਝ ਲਿਆ ਹੈ। ਰਾਮ ਦਾ ਤੇ ਕੋਈ ਸ਼ਾਸਤਰ ਨਹੀਂ ਹੈ। ਇਵੇਂ ਨਹੀਂ ਰਮਾਇਣ ਕੋਈ ਰਾਮਚੰਦਰ ਦਾ ਸ਼ਾਸਤਰ ਹੈ। ਸ਼ਤ੍ਰੀ ਧਰਮ ਕੋਈ ਰਾਮ ਨੇ ਨਹੀਂ ਸਥਾਪਨ ਕੀਤਾ। ਬ੍ਰਾਹਮਣ, ਦੇਵਤਾ ਅਤੇ ਸ਼ਤ੍ਰੀ ਤਿੰਨੋਂ ਧਰਮ ਇੱਕ ਨਾਲ ਹੀ ਸ਼ਿਵਬਾਬਾ ਸਥਾਪਨ ਕਰਦੇ ਹਨ। ਤੁਹਾਡੇ ਵਿੱਚ ਵੀ ਥੋੜ੍ਹੇ ਹਨ ਜੋ ਇਸ ਗੱਲ ਨੂੰ ਸਮਝ ਸਕਦੇ ਹਨ। ਰਾਜਾ – ਰਾਣੀ ਤਾਂ ਇੱਕ ਹੁੰਦਾ ਹੈ, ਬਾਕੀ ਪ੍ਰਜਾ ਅਤੇ ਦਾਸ – ਦਾਸੀਆਂ ਤਾਂ ਅਨੇਕ ਬਣਦੇ ਹਨ। ਪਹਿਲੋਂ ਰਾਜਿਆਂ ਦੇ ਕੋਲ ਢੇਰ ਦਾਸ ਦਾਸੀਆਂ ਸਨ, ਕੋਈ ਬਹਿਲਾਉਣ ਦੇ ਲਈ, ਕੋਈ ਡਾਂਸ ਕਰਨ ਦੇ ਲਈ। ਡਾਂਸ ਦਾ ਸ਼ੌਂਕ ਤੇ ਉੱਥੇ ਵੀ ਬਹੁਤ ਰਹਿੰਦਾ ਹੈ। ਬਾਕੀ ਰਾਜਾ – ਰਾਣੀ ਬਹੁਤ ਘੱਟ ਨਿੱਕਲਦੇ ਹਨ। ਜੋ ਚੰਗੀ ਤਰ੍ਹਾਂ ਸਮਝ ਅਤੇ ਸਮਝਾ ਸਕਦੇ ਹਨ। ਪ੍ਰਦਰਸ਼ਨੀ ਦੀ ਸਰਵਿਸ ਤੋੰ ਪਤਾ ਪੈ ਜਾਂਦਾ ਹੈ ਕਿ ਕੌਣ – ਕੌਣ ਚੰਗੀ ਤਰ੍ਹਾਂ ਸਮਝਾ ਸਕਦੇ ਹਨ। ਪਹਿਲੀ ਗੱਲ ਇਹ ਸਮਝਾਉਣੀ ਹੈ ਕਿ ਭਗਵਾਨ ਨੂੰ ਨਾ ਜਾਨਣ ਦੇ ਕਾਰਣ ਸ੍ਰਵਵਿਆਪੀ ਕਹਿ ਦਿੱਤਾ ਹੈ। ਦੂਸਰਾ ਕ੍ਰਿਸ਼ਨ ਨੂੰ ਭਗਵਾਨ ਕਹਿਣ ਨਾਲ ਸਵਰਗ ਰਚਣ ਵਾਲੇ ਸ਼ਿਵਬਾਬਾ ਦਾ ਨਾਮ ਗੁੰਮ ਕਰ ਦਿੱਤਾ ਹੈ। ਨਿਰਾਕਾਰ ਬਾਪ ਹੀ ਸਭ ਦਾ ਰਚਤਾ ਹੈ। ਉਸ ਇੱਕ ਨੂੰ ਹੀ ਯਾਦ ਕਰਨਾ ਹੈ, ਉਹ ਹੀ ਰਾਜਯੋਗ ਸਿਖਾਉਂਦੇ ਹਨ। ਪ੍ਰੰਤੂ ਗੀਤਾ ਵਿੱਚ ਜੋ ਕ੍ਰਿਸ਼ਨ ਭਗਵਾਨੁਵਾਚ ਲਿਖ ਦਿੱਤਾ ਹੈ, ਇਸ ਕਾਰਨ ਹੀ ਹੱਥ ਵਿੱਚ ਗੀਤਾ ਉਠਾਏ ਝੂਠੀ ਕਸਮ ਲੈਂਦੇ ਹਨ। ਹੁਣ ਦੱਸੋ ਸ਼੍ਰੀਕ੍ਰਿਸ਼ਨ ਹਾਜ਼ਿਰ ਨਾਜਿਰ ਹਨ! ਜਾਂ ਨਿਰਾਕਾਰ ਪ੍ਰਮਾਤਮਾ ਹਾਜ਼ਿਰ ਨਾਜਿਰ ਹਨ! ਸਾਰੇ ਮੁੰਝੇ ਹੋਏ ਹਨ।

ਹੁਣ ਤੁਸੀਂ ਬੱਚਿਆਂ ਨੇ ਸਵੇਰੇ ਉੱਠ ਪ੍ਰੈਕਟਿਸ ਕਰਨੀ ਹੈ ਸਮਝਾਉਣ ਦੀ। ( ਰਾਜਾ ਜਨਕ ਦਾ ਮਿਸਾਲ) ਕਹਿੰਦੇ ਹਨ ਅਸ਼ਟਾਵਕ੍ਰ ਨੇ ਜਨਕ ਨੂੰ ਗਿਆਨ ਦਿੱਤਾ! ਪਰੰਤੂ ਇਹ ਕੋਈ ਬ੍ਰਹਮ ਗਿਆਨ ਤੇ ਹੈ ਨਹੀਂ, ਇਹ ਹੈ ਬ੍ਰਹਮਾ ਗਿਆਨ। ਬ੍ਰਹਮਾਕੁਮਾਰੀਆਂ ਇਹ ਦੇ ਰਹੀਆਂ ਹਨ। ਬ੍ਰਹਮ – ਕੁਮਾਰੀਆਂ ਨਹੀਂ। ਉਹ ਲੋਕੀ ਬ੍ਰਹਮ ਨੂੰ ਈਸ਼ਵਰ ਸਮਝਦੇ ਹਨ, ਪਰ ਨਹੀਂ। ਈਸ਼ਵਰ ਤੇ ਬਾਪ ਹੈ। ਬਾਪ ਦਾ ਨਾਮ ਹੀ ਸ਼ਿਵ ਹੈ। ਬ੍ਰਹਮ ਤਾਂ ਤਤ੍ਵ ਹੈ। ਇਹ ਸਭ ਗੱਲਾਂ ਮੋਟੀ ਬੁੱਧੀ ਵਾਲੇ ਸਮਝ ਨਹੀਂ ਸਕਦੇ। ਨੰਬਰਵਾਰ ਦਾਸ – ਦਾਸੀਆਂ ਬਣਦੇ ਹਨ। ਸਮਝਣਾ ਚਾਹੀਦਾ ਹੈ ਜੇਕਰ ਅਸੀਂ ਕਿਸੇ ਨੂੰ ਚੰਗੀ ਤਰ੍ਹਾਂ ਸਮਝਾ ਨਹੀਂ ਸਕਦੇ ਹਾਂ ਤਾਂ ਸਾਡਾ ਪਾਰਟ ਪਿਛਾੜੀ ਵਿੱਚ ਹੈ। ਤਾਂ ਫਿਰ ਪੁਰਸ਼ਾਰਥ ਕਰਨਾ ਚਾਹੀਦਾ ਹੈ। ਸਾਰੀ ਦੁਨੀਆਂ ਵਿੱਚ ਜੋ – ਜੋ ਕੁਝ ਸਿਖਾਉਂਦੇ ਹਨ, ਉਹ ਦੇਹ – ਅਭਿਮਾਨ ਨਾਲ ਹੀ ਸਿਖਾਉਂਦੇ ਹਨ। ਦੇਹੀ – ਅਭਿਮਾਨੀ ਸਿਵਾਏ ਬ੍ਰਾਹਮਣਾਂ ਦੇ ਕੋਈ ਹੈ ਨਹੀਂ। ਤੁਹਾਡੇ ਵਿੱਚ ਵੀ ਨੰਬਰਵਾਰ ਹਨ, ਜੋ ਆਤਮ – ਅਭਿਮਾਨੀ ਬਣਦੇ ਹਨ, ਸਾਨੂੰ ਆਤਮਾਵਾਂ ਨੂੰ ਸੁਣਾਉਂਦੇ ਹਨ। ਆਤਮਾ ਇਨ੍ਹਾਂ ਆਰਗੰਜ ਦਵਾਰਾ ਬੋਲਦੀ ਹੈ। ਆਤਮਾ ਕਹਿੰਦੀ ਹੈ ਮੈਂ ਨਹੀਂ ਸੁਣ ਸਕਦੀ ਹਾਂ, ਮੇਰੇ ਆਰਗੰਜ ਖ਼ਰਾਬ ਹਨ। ਤਾਂ ਦੇਹੀ – ਅਭਿਮਾਨੀ ਬਣਨ ਵਿੱਚ ਮਿਹਨਤ ਹੈ। ਸਤਿਯੁਗ ਵਿੱਚ ਦੇਹੀ – ਅਭਿਮਾਨੀ ਰਹਿੰਦੇ ਹਨ। ਬਾਕੀ ਪ੍ਰਮਾਤਮਾ ਦਾ ਗਿਆਨ ਨਹੀਂ ਹੈ। ਬਾਪ ਕਹਿੰਦੇ ਹਨ ਮੇਰਾ ਸਿਮਰਨ ਉੱਥੇ ਨਹੀਂ ਕਰਦੇ, ਉੱਥੇ ਲੋੜ ਹੀ ਨਹੀਂ। ਸਿਮਰਨ ਜਾਂ ਯਾਦ ਇੱਕ ਹੀ ਗੱਲ ਹੈ। ਉਹ ਲੋਕੀ ਮਾਲਾ ਹੱਥ ਵਿੱਚ ਲੈਂਦੇ ਹਨ, ਮੂੰਹ ਨਾਲ ਰਾਮ – ਰਾਮ ਕਹਿੰਦੇ ਹਨ। ਇੱਥੇ ਤਾਂ ਰਾਮ ਅੱਖਰ ਕਹਿਣਾ ਵੀ ਰਾਂਗ ਹੋ ਜਾਂਦਾ ਹੈ। ਰਾਈਟ ਅੱਖਰ ਹੈ ਸ਼ਿਵਬਾਬਾ। ਪ੍ਰੰਤੂ ਸ਼ਿਵ ਸ਼ਿਵ ਵੀ ਕਹਿਣਾ ਨਹੀਂ ਹੈ। ਬਾਪ ਨੂੰ ਯਾਦ ਕਰਨ ਦੇ ਲਈ ਨਾਮ ਥੋੜ੍ਹੀ ਨਾ ਲਿਆ ਜਾਂਦਾ ਹੈ। ਬਾਪ ਨੂੰ ਯਾਦ ਕਰਨਾ – ਇਹ ਹੈ ਯਾਤ੍ਰਾ। ਜਿਸਮਾਨੀ ਯਾਤ੍ਰਾ ਤੇ ਜਾਂਦੇ ਹਨ ਤਾਂ ਵੀ ਯਾਦ ਰੱਖਦੇ ਹਨ – ਅਸੀਂ ਅਮਰਨਾਥ ਤੇ ਜਾਂਦੇ ਹਾਂ। ਉਹ ਨਾਮ ਤੇ ਲੈਣਾ ਪੈਂਦਾ ਹੈ ਨਾ! ਤੁਹਾਨੂੰ ਕੁਝ ਵੀ ਜਪਨਾ ਨਹੀਂ ਹੈ। ਤੁਸੀਂ ਜਾਣ ਗਏ ਹੋ -ਨਾਟਕ ਪੂਰਾ ਹੋਣਾ ਹੈ। ਸਾਡੇ 84 ਜਨਮ ਪੂਰੇ ਹੋਏ। ਇਹ ਪੁਰਾਣਾ ਚੋਲਾ ਛੱਡਣਾ ਹੈ। ਪਾਰਟ ਵਜਾਉਂਦੇ – ਵਜਾਉਂਦੇ ਪਤਿਤ ਹੋਣਾ ਹੀ ਹੈ। ਬਾਪ ਕਹਿੰਦੇ ਹਨ ਇਹ ਜੋ ਮਨੁੱਖ ਸ੍ਰਿਸ਼ਟੀ ਰੂਪੀ ਝਾੜ ਹੈ, ਉਸ ਦਾ ਥੁਰ ਸੜ੍ਹ ਗਿਆ ਹੈ। ਬਾਕੀ ਟਾਲ – ਟਾਲੀਆਂ ਬਚੀਆਂ ਹਨ। ਇਹ ਵੀ ਤਮੋਪ੍ਰਧਾਨ ਹੋ ਗਏ ਹਨ, ਝਾੜ ਦੀ ਉਮਰ ਹੁਣ ਪੂਰੀ ਹੁੰਦੀ ਹੈ। ਫਿਰ ਤੋਂ ਨਾਟਕ ਰਪੀਟ ਹੋਣਾ ਹੈ। ਹਰ ਇੱਕ ਆਪਣਾ – ਆਪਣਾ ਪਾਰਟ ਵਜਾਉਣਗੇ। ਦੂਸਰੀ ਕੋਈ ਦੁਨੀਆਂ ਨਹੀਂ ਹੈ। ਜੇਕਰ ਹੁੰਦੀ ਤਾਂ ਅਸੀਂ ਪੜ੍ਹਦੇ ਕਿਉਂ? ਕਹਿੰਦੇ ਹਨ ਬਾਬਾ ਫਿਰ ਤੋਂ ਆਕੇ ਰਾਜਯੋਗ ਸਿਖਲਾਓ, ਗੀਤਾ ਗਿਆਨ ਸੁਣਾਓ, ਪਾਵਨ ਬਣਾਓ। ਪਰ ਅਸੀਂ ਪਤਿਤ ਕਿਵੇਂ ਬਣੇ ਹਾਂ, ਇਕ ਕੋਈ ਨਹੀਂ ਜਾਣਦਾ। ਹੁਣ ਤੁਸੀਂ ਜਾਣਦੇ ਹੋ ਅਸੀਂ ਹੀ ਪਾਵਨ ਸੀ। ਫਿਰ ਹਿਸਟ੍ਰੀ ਰਪੀਟ ਹੁੰਦੀ ਹੈ।

ਹੁਣ ਬਾਪ ਕਹਿੰਦੇ ਹਨ ਵਾਪਿਸ ਘਰ ਚਲਣਾ ਹੈ। ਘਰ ਵਿੱਚ ਤੇ ਬਾਪ ਹੀ ਰਹਿੰਦਾ ਹੈ। ਕਹਿੰਦੇ ਹਨ ਪਰਮਧਾਮ ਵਿੱਚ ਰਹਿੰਦੇ ਹਨ ਫਿਰ ਭੁੱਲ ਜਾਂਦੇ ਹਨ। ਆਤਮਾਵਾਂ ਵੀ ਬ੍ਰਾਹਮੰਡ ਵਿੱਚ ਰਹਿੰਦੀਆਂ ਹਨ। ਇਹ ਸ੍ਰਿਸ਼ਟੀ ਹੈ, ਇਸ ਵਿੱਚ ਮਨੁੱਖ ਰਹਿੰਦੇ ਹਨ। ਬ੍ਰਾਹਮੰਡ ਵਿੱਚ ਆਤਮਾਵਾਂ ਰਹਿੰਦੀਆਂ ਹਨ, ਫਿਰ ਆਉਂਦੀਆਂ ਹਨ ਇੱਥੇ ਪਾਰਟ ਵਜਾਉਣ। ਉੱਪਰ ਵਿੱਚ ਆਕਾਸ਼ ਤਤ੍ਵ ਹੈ। ਪੈਰ ਸਭ ਦੇ ਪ੍ਰਿਥਵੀ ਤੇ ਹਨ। ਬਾਕੀ ਸ਼ਰੀਰ ਕਿੱਥੇ ਹੈ? ਉਹ ਤਾਂ ਆਕਾਸ਼ ਤਤ੍ਵ ਵਿੱਚ ਹੀ ਹਨ। ਉੱਥੇ ਤਾਂ ਆਤਮਾਵਾਂ ਸਟਾਰਜ਼ ਰਹਿੰਦੀਆਂ ਹਨ। ਉੱਥੇ ਡਿੱਗਣ ਦੀ ਚੀਜ ਨਹੀਂ ਜੋ ਅਸੀਂ ਡਿੱਗ ਪਵਾਂਗੇ। ਸਾਇੰਸ ਵਾਲੇ ਰਾਕੇਟ ਵਿੱਚ ਜਾਂਦੇ ਹਨ, ਚੱਕਰ ਲਗਾਉਣ ਫਿਰ ਬਾਹਰ ਵੀ ਨਿਕਲਦੇ ਹਨ। ਲਿਖਦੇ ਵੀ ਹਨ, ਡਿੱਗਣ ਦਾ ਡਰ ਨਹੀਂ, ਇਤਨੀ ਆਕਰਸ਼ਣ ਹੈ ਜੋ ਮਨੁੱਖ ਆਕਾਸ਼ ਤਤ੍ਵ ਵਿੱਚ ਠਹਿਰ ਜਾਂਦੇ ਹਨ। ਤਾਂ ਇਤਨੀ ਛੋਟੀ ਜਿਹੀ ਆਤਮਾ ਆਕਾਸ਼ ਤਤ੍ਵ ਵਿੱਚ ਕਿਉਂ ਨਹੀਂ ਠਹਿਰ ਸਕਦੀ। ਰਹਿਣ ਦਾ ਸਥਾਨ ਉੱਥੇ ਹੀ ਹੈ, ਇਹ ਸੂਰਜ, ਚੰਦ, ਤਾਰੇ ਬਹੁਤ ਵੱਡੇ ਹਨ। ਇਹ ਕਿਵੇਂ ਠਹਿਰੇ ਹੋਏ ਹਨ। ਕੋਈ ਰੱਸੀ ਆਦਿ ਤੇ ਨਹੀਂ ਹੈ। ਇਹ ਸਾਰਾ ਡਰਾਮਾ ਬਣਿਆ ਹੋਇਆ ਹੈ। ਅਸੀਂ 84 ਦੇ ਚੱਕਰ ਵਿੱਚ ਆਉਂਦੇ ਹਾਂ। ਇਹ ਝਾੜ ਹੈ। ਕਿੰਨੇਂ ਟਾਲ – ਟਾਲੀਆਂ ਹਨ। ਬਾਕੀ ਛੋਟੇ – ਛੋਟੇ ਥੋੜ੍ਹੀ ਨਾ ਵੇਖ ਸਕਣਗੇ। ਬਾਬਾ ਵੀ ਨਟਸ਼ੈਲ ਵਿੱਚ ਸਮਝਾਉਂਦੇ ਹਨ, ਜੋ ਪਿੱਛੇ – ਪਿੱਛੇ ਆਉਂਦੇ ਹਨ ਉਹ ਜਰੂਰ ਥੋੜ੍ਹੇ ਜਨਮ ਹੀ ਲੈਣਗੇ। ਬਾਕੀ ਇੱਕ ਇੱਕ ਦਾ ਹਿਸਾਬ ਨਹੀਂ ਦੱਸਣਗੇ। ਤੁਸੀਂ ਜਾਣਦੇ ਹੋ ਬ੍ਰਹਮਾ ਦਵਾਰਾ ਬ੍ਰਾਹਮਣ, ਦੇਵਤਾ, ਸ਼ਤ੍ਰੀ ਧਰਮ ਦੀ ਸਥਾਪਨਾ ਹੋ ਰਹੀ ਹੈ। ਜਿਸ ਦਵਾਰਾ ਸਥਾਪਨਾ ਹੋਈ ਉਨ੍ਹਾਂ ਨੂੰ ਹੀ ਫਿਰ ਪਾਲਣਾ ਕਰਨੀ ਹੈ। ਬ੍ਰਹਮਾ ਵਿਸ਼ਨੂੰ ਸ਼ੰਕਰ ਤਿੰਨੋ ਹੀ ਦੇਵਤਾ ਵੱਖ – ਵੱਖ ਹਨ। ਬਾਕੀ ਇਵੇਂ ਨਹੀਂ ਬ੍ਰਹਮਾ ਨੂੰ 3 ਮੂੰਹ ਹਨ। ਇਵੇਂ ਹੋ ਨਾ ਸਕੇ। ਬਾਪ ਕਹਿੰਦੇ ਹਨ – ਬੱਚੇ ਤੁਸੀਂ ਬਿਲਕੁਲ ਬੇਸਮਝ ਬਣ ਗਏ ਹੋ। ਬਾਪ ਆਕੇ ਸਮਝਦਾਰ ਬਣਾਉਂਦੇ ਹਨ। ਹੁਣ ਤੁਸੀਂ ਸਭ ਸਿਤਾਵਾਂ ਰਾਵਣ ਦੀ ਕੈਦ ਵਿੱਚ ਹੋ। ਤੁਸੀਂ ਹੀ ਬੰਦਰ ਸੀ, ਤੁਹਾਡੀ ਸੈਨਾ ਲਿੱਤੀ। ਤੁਹਾਨੂੰ ਹੀ ਮੰਦਿਰ ਲਾਇਕ ਬਣਾਇਆ। ਹੁਣ ਰਾਜਧਾਨੀ ਸਥਾਪਨ ਹੋ ਰਹੀ ਹੈ, ਜਿੰਨਾ ਜੋ ਸ਼੍ਰੀਮਤ ਤੇ ਚੱਲਣਗੇ ਉਨਾਂ ਹੀ ਉੱਚ ਪਦਵੀ ਪਾਉਣਗੇ। ਤੁਸੀਂ ਜਾਣਦੇ ਹੋ ਸਾਡੇ ਮੰਮਾ ਬਾਬਾ ਨੰਬਰਵਨ ਵਿੱਚ ਜਾਂਦੇ ਹਨ। ਸਥੂਲ ਵਤਨ ਵਿੱਚ ਤੁਹਾਡੇ ਸਾਹਮਣੇ ਬੈਠੇ ਹਨ। ਸੂਕ੍ਸ਼੍ਮਵਤਨ ਵਿੱਚ ਵੀ ਵੇਖਦੇ ਹੋ ਬੈਠੇ ਹਨ, ਹੋਰ ਫਿਰ ਬੈਕੁੰਠ ਵਿੱਚ ਵੀ ਵੇਖਦੇ ਹੋ। ਪਹਿਲੇ ਬਹੁਤਿਆਂ ਨੂੰ ਸਾਕਸ਼ਾਤਕਾਰ ਕਰਾਇਆ ਗਿਆ ਫਿਰ ਸਾਰੇ ਥੋੜ੍ਹੀ ਕ੍ਰਿਸ਼ਨ ਬਣ ਜਾਣਗੇ। ਬਾਲ – ਲੀਲਾ ਆਦਿ ਵਿਖਾਈ ਜਾਂਦੀ ਹੈ, ਪੁਰਸ਼ਾਰਥ ਕਰਾਉਣ ਦੇ ਲਈ। ਬਗੈਰ ਪੁਰਸ਼ਾਰਥ ਮਹਾਰਾਜ ਮਹਾਰਾਣੀ ਤਾਂ ਨਹੀਂ ਬਣਨਗੇ। ਜੋ ਪੱਕੇ ਨਿਸ਼ਚਾਬੁੱਧੀ ਹਨ ਉਹ ਇੱਕਦਮ ਥਮ (ਠਹਿਰ) ਜਾਂਦੇ ਹਨ। ਬਾਬਾ ਅਸੀਂ ਤਾਂ ਤੁਹਾਨੂੰ ਕਦੀ ਨਹੀਂ ਛੱਡਾਂਗੇ। ਕਈ ਫਿਰ ਇਵੇਂ ਕਹਿੰਦੇ – ਕਹਿੰਦੇ ਛੱਡ ਵੀ ਦਿੰਦੇ ਹਨ। ਆਸ਼ਚਰਯਵਤ ਸੁੰਨਤੀ, ਕਥੰਤੀ, ਭਗੰਤੀ ਹੋ ਜਾਂਦੇ ਹਨ। ਪਹਿਲੇ ਦੀ ਕਹਾਵਤ ਹੈ। ਹੁਣ ਵੀ ਇਹ ਸਭ ਕੁਝ ਹੁੰਦਾ ਹੀ ਰਹਿੰਦਾ ਹੈ। ਕਹਿੰਦੇ ਹਨ ਕਲਪ ਪਹਿਲੇ ਵੀ ਇਵੇਂ ਭਗੰਤੀ ਹੋਏ ਸੀ, ਕਿਸ ਤੇ ਵੀ ਭਰੋਸਾ ਨਹੀਂ। ਜਿਵੇਂ ਸ਼ਵਾਸ ਤੇ ਭਰੋਸਾ ਨਹੀਂ। ਬਾਬਾ ਦਾ ਬਣਕੇ ਫਿਰ ਵੀ ਮਰ ਜਾਂਦੇ ਹਨ। ਈਸ਼ਵਰੀ ਜਨਮ ਦਿਨ ਮਨਾਕੇ ਵੀ ਮਰ ਜਾਂਦੇ ਹਨ ਅਥਵਾ ਹੱਥ ਛੱਡ ਦਿੰਦੇ ਹਨ। ਬਾਬਾ ਘੜੀ – ਘੜੀ ਕਹਿੰਦੇ ਰਹਿੰਦੇ ਹਨ ਤੁਸੀਂ ਇਵੇਂ ਸਮਝੋ ਤਾਂ ਸਾਨੂੰ ਹੁਣ ਆਪਣੇ ਸਵੀਟ ਹੋਮ ਵਿੱਚ ਜਾਣਾ ਹੈ ਇਸਲਈ ਬਾਪ ਅਤੇ ਘਰ ਯਾਦ ਪੈਂਦਾ ਹੈ। ਭਗਤੀ ਮਾਰਗ ਵਿੱਚ ਵੀ ਅੱਧਾਕਲਪ ਯਾਦ ਕੀਤਾ ਹੈ। ਪਰ ਵਾਪਿਸ ਕੋਈ ਜਾ ਨਹੀਂ ਸਕਦੇ। ਜਾਣਦੇ ਹੀ ਨਹੀਂ ਤਾਂ ਜਾ ਕਿਵੇਂ ਸਕਣਗੇ। ਉਹ ਰੂਹਾਨੀ ਰਾਹੀਂ ਬਣ ਕਿਵੇਂ ਸਕਦੇ ਹਨ। ਤੁਸੀਂ ਹੁਣ ਪੂਰੇ ਰਾਹੀ ਬਣੇ ਹੋ। ਜੋ ਜਿਆਦਾ ਯਾਦ ਕਰਦੇ ਹਨ ਉਨ੍ਹਾਂ ਦੇ ਪਾਪ ਕੱਟਦੇ ਜਾਂਦੇ ਹਨ। ਯਾਤਰਾ ਦਾ ਵੀ ਧਿਆਨ ਰੱਖਣਾ ਹੈ। ਪਿਛਾੜੀ ਵਿੱਚ 8 ਘੰਟੇ ਤੁਹਾਡੀ ਇਹ ਸਰਵਿਸ ਰਹੇ ਤਾਂ ਵੀ ਬਹੁਤ ਚੰਗਾ ਹੈ। ਇਹ ਹੈ ਸ਼ਾਂਤੀ ਅਤੇ ਪਵਿੱਤਰਤਾ ਦੇ ਵਾਈਬ੍ਰੇਸ਼ਨ ਫਲਾਉਣਾ। ਯਾਦ ਨਾਲ ਵਿਕਰਮ ਵੀ ਵਿਨਾਸ਼ ਹੋਣਗੇ ਅਤੇ ਪਦਵੀ ਵੀ ਉੱਚ ਮਿਲੇਗੀ ਇਸਲਈ ਕਿਹਾ ਜਾਂਦਾ ਹੈ – ਰਾਤ ਦੇ ਰਾਹੀ ਥੱਕ ਨਾ ਜਾਣਾ। ਕਲਯੁਗ ਦਾ ਅੰਤ ਮਾਨਾ ਬ੍ਰਹਮਾ ਦੀ ਰਾਤ ਪੂਰੀ ਹੋਣਾ। ਸਭ ਨੂੰ ਵਾਪਿਸ ਜ਼ਰੂਰ ਜਾਣਾ ਹੈ। ਰੂਹਾਨੀ ਘਰ ਨੂੰ ਯਾਦ ਕਰਨਾ ਹੈ। ਰੂਹ ਨੂੰ ਹੁਣ ਜਾਣਾ ਹੈ। ਜਿਸਮ ਦਾ ਭਾਨ ਛੱਡਣਾ ਹੈ, ਦੇਹੀ – ਅਭਿਮਾਨੀ ਬਣਨਾ ਹੈ। ਇਹ ਹੈ ਯਾਦ ਦੀ ਯਾਤਰਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਪੱਕਾ ਨਿਸ਼ਚਾਬੁੱਧੀ ਬਣ ਦ੍ਰਿੜ ਸੰਕਲਪ ਕਰਨਾ ਹੈ ਕਿ ਬਾਪ ਦਾ ਹੱਥ ਕਦੀ ਨਹੀਂ ਛੱਡਾਂਗੇ। ਬਾਪ ਅਤੇ ਘਰ ਨੂੰ ਘੜੀ – ਘੜੀ ਯਾਦ ਕਰਨਾ ਹੈ।

2. ਦੇਹੀ – ਅਭਿਮਾਨੀ ਬਣਨ ਦੀ ਮਿਹਨਤ ਕਰਨੀ ਹੈ। 5 ਵਿਕਾਰਾਂ ਰੂਪੀ ਰਾਵਣ ਦੀ ਕੈਦ ਤੋਂ ਛੁੱਟਣ ਦੇ ਲਈ ਸ਼੍ਰੀਮਤ ਤੇ ਚਲਣਾ ਹੈ। ਮੰਦਿਰ ਲਾਇਕ ਬਣਨ ਦਾ ਪੁਰਸ਼ਾਰਥ ਕਰਨਾ ਹੈ।

ਵਰਦਾਨ:-

ਜੋ ਗਿਆਨ ਸਵਰੂਪ ਯੋਗੀ ਤੂੰ ਆਤਮਾਵਾਂ ਹਨ ਉਹ ਹਮੇਸ਼ਾ ਸਰਵਸ਼ਕਤੀਆਂ ਦੀ ਅਨੁਭੂਤੀ ਕਰਦੇ ਹੋਏ ਵਿਜੇਯੀ ਬਣਦੀਆਂ ਹਨ। ਜੋ ਸਿਰਫ ਸਨੇਹੀ ਅਤੇ ਭਾਵਨਾ ਸਵਰੂਪ ਹਨ ਉਨ੍ਹਾਂ ਦੇ ਮਨ ਅਤੇ ਮੁੱਖ ਵਿੱਚ ਹਮੇਸ਼ਾ ਬਾਬਾ – ਬਾਬਾ ਹੈ ਇਸਲਈ ਸਮੇਂ ਪ੍ਰਤੀ ਸਮੇਂ ਸਹਿਯੋਗ ਪ੍ਰਾਪਤ ਹੁੰਦਾ ਹੈ। ਪਰ ਸਮਾਨ ਬਣਨ ਵਿੱਚ ਗਿਆਨੀ – ਯੋਗੀ ਤੂੰ ਆਤਮਾਵਾਂ ਸਮੀਪ ਹਨ, ਇਸਲਈ ਜਿਤਨੀ ਭਾਵਨਾ ਹੋਵੇ ਉੰਨਾ ਹੀ ਗਿਆਨ ਸਵਰੂਪ ਹੋਣ। ਗਿਆਨ ਯੁਕਤ ਭਾਵਨਾ ਅਤੇ ਸਨੇਹ ਸੰਪੰਨ ਯੋਗ – ਇਨ੍ਹਾਂ ਦੋਵਾਂ ਦਾ ਬੈਲੇਂਸ ਉਡਦੀ ਕਲਾ ਦਾ ਅਨੁਭਵ ਕਰਾਉਂਦੇ ਹੋਏ ਬਾਪ ਸਮਾਨ ਬਣਾ ਦਿੰਦਾ ਹੈ।

ਸਲੋਗਨ:-

“ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ

ਓਮ ਸ਼ਿਵੋਹਮ, ਹਮ ਸੋ ਸੋ ਹਮ ਇਨ੍ਹਾਂ ਸ਼ਬਦਾਂ ਦਾ ਯਥਾਰਥ ਅਰਥ”

ਓਮ ਸ਼ਾਂਤੀ, ਇਹ ਜੋ ਸ਼ਬਦ ਉੱਚਾਰਨ ਕਰਦੇ ਹਨ ਹਮ ਸੋ, ਸੋ ਹਮ ਸ਼ਿਵੋਹਮ, ਅਹਮ ਆਤਮਾ ਸੋ ਪਰਮਾਤਮਾ ਹੁਣ ਇਹ ਮਹਾਂਵਾਕ ਕੌਣ ਉੱਚਾਰਨ ਕਰਦੇ ਅਤੇ ਇਨ੍ਹਾਂ ਸ਼ਬਧਾਂ ਦਾ ਯਥਾਰਥ ਅਰਥ ਕੀ ਹੈ? ਜਦ ਓਮ ਅੱਖਰ ਕਹਿੰਦੇ ਹਨ ਤਾਂ ਓਮ ਦਾ ਅਰਥ ਹੈ ਮੈਂ ਆਤਮਾ ਸ਼ਾਂਤ ਸਵਰੂਪ ਹਾਂ, ਇਹ ਨਿਸ਼ਚਾ ਹੋਣ ਨਾਲ ਫਿਰ ਮੈਂ ਆਤਮਾ ਸੋ ਪਰਮਾਤਮਾ ਹਾਂ, ਇਹ ਅੱਖਰ ਨਹੀਂ ਕਹਿ ਸਕਦੇ ਹਨ। ਫਿਰ ਤਾਂ ਇਵੇਂ ਹੀ ਸਮਝਦੇ ਹਨ ਕਿ ਮੈਂ ਆਤਮਾ ਪਰਮਾਤਮਾ ਦੀ ਸੰਤਾਨ ਹਾਂ, ਤਾਂ ਇਹ ਓਮ ਸ਼ਬਦ ਕਹਿਣਾ ਆਤਮਾਵਾਂ ਦਾ ਅਧਿਕਾਰ ਹੈ। ਫਿਰ ਜਦ ਹਮ ਸੋ, ਸੋ ਹਮ ਸ਼ਬਦ ਕਹਿੰਦੇ ਹਾਂ, ਤਾਂ ਉਸ ਸ਼ਬਦ ਦਾ ਅਰਥ ਹੈ ਅਸੀਂ ਸੋ ਪੂਜਯ, ਸੋ ਹੁਣ ਪੁਜਾਰੀ ਬਣੇ। ਅਸੀਂ ਸੋ ਪੂਜਯ, ਹੁਣ ਇਹ ਸਬਦ ਵੀ ਆਤਮਾ ਹੀ ਕਹਿ ਸਕਦੀ ਹੈ। ਇਹ ਜੋ ਮਨੁੱਖ ਕਹਿੰਦੇ ਹਨ ਅਹਿਮ ਆਤਮਾ ਸੋ ਪਰਮਾਤਮਾ, ਹੁਣ ਇਹ ਸ਼ਬਦ ਸਿਰਫ ਪਰਮਾਤਮਾ ਹੀ ਕਹਿ ਸਕਦਾ ਹੈ ਕਿਓਂਕੀ ਉਹ ਹੀ ਇੱਕ ਆਤਮਾ, ਪਰਮ ਆਤਮਾ ਹੈ, ਫਿਰ ਜੋ ਸ਼ਿਵੋਹਮ ਸ਼ਬਦ ਕਹਿੰਦੇ ਹਨ ਉਹ ਵੀ ਪਰਮਾਤਮਾ ਕਹਿ ਸਕਦੇ ਹਨ ਕਿਓਂਕਿ ਉਹ ਸ਼ਿਵ ਹੈ। ਤਾਂ ਇਨ੍ਹਾਂ ਸ਼ਬਦਾਂ ਦੇ ਅਰਥ ਨੂੰ ਵੀ ਤਾਂ ਜਾਣਦੇ ਹਨ ਜਦੋਂ ਪਰਮਾਤਮਾ ਆਕੇ ਇਹ ਨਾਲੇਜ਼ ਦਿੰਦੇ ਹਨ, ਬਾਕੀ ਹੋਰ ਧਰਮ ਵਾਲਿਆਂ ਨੂੰ, ਕ੍ਰਿਸ਼ਚਨ ਆਦਿ ਨੂੰ ਇਹ ਪਤਾ ਨਹੀਂ ਕਿ ਅਸੀਂ ਸੋ ਪੌਪ ਬਣਾਂਗੇ। ਉਨ੍ਹਾਂ ਨੂੰ ਇਹ ਨਾਲੇਜ਼ ਹੀ ਨਹੀਂ ਹੈ। ਹੁਣ ਸਾਨੂੰ ਇਹ ਨਾਲੇਜ਼ ਮਿਲੀ ਹੈ ਕਿ ਅਸੀਂ ਸੋ ਦੇਵਤਾ ਬਣਾਂਗੇ, ਸਾਡੇ ਸਾਹਮਣੇ ਦੇਵਤਾਵਾਂ ਦਾ ਯਾਦਗਾਰ ਚਿੱਤਰ ਹੈ ਅਤੇ ਨਾਲ – ਨਾਲ ਉਨ੍ਹਾਂ ਦੇ ਜੀਵਨ ਚਰਿਤ੍ਰ ਹਿਸਟਰੀ, ਗੀਤਾ ਭਾਗਵਤ ਸਾਹਮਣੇ ਹੈ ਕਿਓਂਕਿ ਅਸੀਂ ਆਦਿ ਤੋਂ ਅੰਤ ਤੱਕ ਸਾਰੇ ਕਲਪ ਦੇ ਚੱਕਰ ਵਿੱਚ ਹਾਂ ਅਤੇ ਉਹ ਧਰਮ ਪਿਤਾ ਜਦ ਆਉਂਦੇ ਹਨ ਤਾਂ ਉਹ ਕਲਪ ਦੇ ਵਿਚਕਾਰ ਆਉਂਦੇ ਹਨ ਇਸਲਈ ਉਹ ਹਮ ਸੋ ਸ਼ਬਦ ਨਹੀਂ ਕਹਿ ਸਕਦੇ, ਓਮ ਸ਼ਬਦ ਕਹਿ ਸਕਦੇ ਹਨ। ਅੱਛਾ – ਓਮ ਸ਼ਾਂਤੀ।

Daily Murli in Punjabi

Email me Murli: Receive Daily Murli on your email. Subscribe!

1 thought on “26 March 2022 Punjabi Murli Today | Brahma Kumaris”

Leave a Comment

Your email address will not be published. Required fields are marked *

Scroll to Top