26 June 2022 Punjabi Murli Today | Brahma Kumaris

Read and Listen today’s Gyan Murli in Punjabi 

25 June 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

" ਤਪੱਸਿਆ ਦਾ ਪ੍ਰਤੱਖ ਫਲ - ਖੁਸ਼ੀ "

ਅੱਜ ਬਾਪਦਾਦਾ ਆਪਣੇ ਸਰਵ ਤਪਸਵੀਰਾਜ ਬੱਚਿਆਂ ਨੂੰ ਦੇਖ ਰਹੇ ਹਨ। ਤੱਪਸਵੀ ਵੀ ਹੋ ਅਤੇ ਰਾਜ – ਅਧਿਕਾਰੀ ਵੀ ਹੋ ਇਸਲਈ ਤਪਸਵੀਰਾਜ ਹੋ। ਤਪੱਸਿਆ ਮਤਲਬ ਰਾਜ ਅਧਿਕਾਰੀ ਬਣਨਾ। ਤਪੱਸਿਆ ਰਾਜਾ ਬਣਾਉਂਦੀ ਹੈ। ਤਾਂ ਸਭ ਰਾਜਾ ਬਣੇ ਹੋ ਨਾ। ਤਪੱਸਿਆ ਦਾ ਬਲ ਕੀ ਫ਼ਲ ਦਿੰਦਾ ਹੈ? ਅਧੀਨ ਤੋਂ ਅਧਿਕਾਰੀ ਮਤਲਬ ਰਾਜਾ ਬਣਾ ਦਿੰਦਾ ਹੈ ਇਸਲਈ ਗਾਇਨ ਵੀ ਹੈ ਕਿ ਤਪੱਸਿਆ ਨਾਲ ਰਾਜ ਭਾਗ ਪ੍ਰਾਪਤ ਹੁੰਦਾ ਹੈ। ਤਾਂ ਭਾਗ ਕਿੰਨਾ ਸ਼੍ਰੇਸ਼ਠ ਹੈ! ਅਜਿਹਾ ਭਾਗ ਸਾਰੇ ਕਲਪ ਵਿੱਚ ਕਿਸੇ ਨੂੰ ਵੀ ਪ੍ਰਾਪਤ ਨਹੀਂ ਹੋ ਸਕਦਾ। ਇਨਾਂ ਵੱਡਾ ਭਾਗ ਹੈ ਜੋ ਭਾਗ ਵਿਧਾਤਾ ਨੂੰ ਆਪਣਾ ਬਣਾ ਦਿੱਤਾ ਹੈ। ਇੱਕ ਇੱਕ ਭਾਗ ਵੱਖਰਾ ਮੰਗਣ ਦੀ ਜਰੂਰਤ ਨਹੀਂ ਹੈ। ਭਾਗ ਵਿਧਾਤਾ ਨਾਲ ਸਰਵ ਭਾਗ ਵਰਸੇ ਵਿੱਚ ਲੈ ਲਿਤਾ ਹੈ। ਵਰਸਾ ਕਦੀ ਮੰਗਿਆ ਨਹੀਂ ਜਾਂਦਾ ਹੈ। ਸਰਵ ਭਾਗ, ਭਾਗ ਵਿਧਾਤਾ ਨੇ ਖੁਦ ਹੀ ਦਿੱਤਾ ਹੈ। ਤਪੱਸਿਆ ਮਤਲਬ ਆਤਮਾ ਕਹਿੰਦੀ ਹੈ ਮੈਂ ਤੇਰੀ ਤੂ ਮੇਰਾ, ਇਸਨੂੰ ਤਪੱਸਿਆ ਦੇ ਬਲ ਨਾਲ ਭਾਗ ਵਿਧਾਤਾ ਨੂੰ ਆਪਣਾ ਬਣਾ ਦਿੱਤਾ ਹੈ। ਭਾਗ ਵਿਧਾਤਾ ਬਾਪ ਵੀ ਕਹਿੰਦੇ ਹਨ ਮੈਂ ਤੇਰਾ। ਤਾਂ ਕਿੰਨਾ ਸ੍ਰੇਸ਼ਠ ਭਾਗ ਹੋ ਗਿਆ! ਭਾਗ ਦੇ ਨਾਲ – ਨਾਲ ਸਵਰਾਜ ਹੁਣ ਮਿਲਿਆ ਹੈ। ਭਵਿੱਖ ਵਿਸ਼ਵ ਦਾ ਰਾਜ ਸਵਰਾਜ ਦਾ ਹੀ ਆਧਾਰ ਹੈ ਇਸਲਈ ਤੱਪਸਵੀਰਾਜ ਹੋ। ਬਾਪਦਾਦਾ ਨੂੰ ਵੀ ਆਪਣੇ ਹਰ ਇੱਕ ਰਾਜ ਅਧਿਕਾਰੀ ਬੱਚੇ ਨੂੰ ਦੇਖ ਹਰਸ਼ ਹੁੰਦਾ ਹੈ। ਭਗਤੀ ਵਿੱਚ ਅਨੇਕ ਜਨਮਾਂ ਵਿੱਚ ਬਾਪਦਾਦਾ ਦੇ ਅੱਗੇ ਕੀ ਬੋਲਿਆ? ਯਾਦ ਹੈ ਜਾਂ ਭੁੱਲ ਗਏ ਹੋ? ਬਾਰ ਬਾਰ ਆਪਣੇ ਨੂੰ ਮੈਂ ਗੁਲਾਮ, ਮੈਂ ਗੁਲਾਮ ਹੀ ਬੋਲਿਆ ਹੈ। ਮੈਂ ਗੁਲਾਮ ਤੇਰਾ। ਬਾਪ ਕਹਿੰਦੇ ਹਨ ਮੇਰੇ ਬੱਚੇ ਅਤੇ ਗੁਲਾਮ! ਸਰਵ ਸ਼ਕਤੀਵਾਨ ਦੇ ਬੱਚੇ ਅਤੇ ਗੁਲਾਮ ਸ਼ੋਭਦਾ ਹੈ! ਇਸਲਈ ਬਾਪ ਨੇ ਮੈਂ ਗੁਲਾਮ ਤੇਰਾ ਦੇ ਬਜਾਏ ਕੀ ਅਨੁਭਵ ਕਰਵਾਇਆ? ਮੈਂ ਤੇਰਾ। ਤਾਂ ਗੁਲਾਮ ਤੋਂ ਰਾਜਾ ਬਣ ਗਏ। ਹੁਣ ਵੀ ਕਦੀ ਗੁਲਾਮ ਤਾਂ ਨਹੀਂ ਬਣਦੇ ਹੋ? ਗੁਲਾਮਪਨ ਦੇ ਪੁਰਾਣੇ ਸੰਸਕਾਰ ਕਦੀ ਇਮਰਜ਼ ਤਾਂ ਨਹੀਂ ਹੁੰਦੇ ਹਨ? ਮਾਇਆ ਦੇ ਗੁਲਾਮ ਹੁੰਦੇ ਹੋ? ਰਾਜਾ ਕਦੀ ਗੁਲਾਮ ਨਹੀਂ ਬਣ ਸਕਦਾ ਹੈ। ਗੁਲਾਮਪਨ ਛੁੱਟ ਗਿਆ ਜਾਂ ਕਦੀ ਕਦੀ ਚੰਗਾ ਲੱਗਦਾ ਹੈ? ਤਾਂ ਤਪੱਸਿਆ ਦਾ ਬਲ ਬਹੁਤ ਸ਼੍ਰੇਸ਼ਠ ਹੈ ਅਤੇ ਤਪੱਸਿਆ ਕੀ ਕਰਦੇ ਹੋ? ਤਪੱਸਿਆ ਵਿੱਚ ਮਿਹਨਤ ਕਰਦੇ ਹੋ? ਬਾਪਦਾਦਾ ਨੇ ਸੁਣਾਇਆ ਸੀ ਕਿ ਤਪੱਸਿਆ ਕੀ ਹੈ? ਮੋਜ਼ ਮਨਾਉਣਾ। ਤਪੱਸਿਆ ਮਤਲਬ ਬਹੁਤ ਸਹਿਜ ਨੱਚਣਾ ਅਤੇ ਗਾਉਣਾ ਬਸ। ਨੱਚਣਾ ਗਾਉਣਾ ਸਹਿਜ ਹੁੰਦਾ ਹੈ ਜਾਂ ਮੁਸ਼ਕਿਲ ਹੁੰਦਾ ਹੈ? ਮਨੋਰੰਜਨ ਹੁੰਦਾ ਹੈ ਜਾਂ ਮਿਹਨਤ ਹੁੰਦੀ ਹੈ? ਤਾਂ ਤਪੱਸਿਆ ਵਿੱਚ ਕੀ ਕਰਦੇ ਹੋ? ਤਪੱਸਿਆ ਦਾ ਪ੍ਰਤੱਖਫਲ ਹੈ ਖੁਸ਼ੀ। ਤਾਂ ਖੁਸ਼ੀ ਵਿੱਚ ਕੀ ਹੁੰਦਾ ਹੈ? ਨੱਚਣਾ। ਤਪੱਸਿਆ ਮਤਲਬ ਖੁਸ਼ੀ ਵਿੱਚ ਨੱਚਣਾ ਅਤੇ ਬਾਪ ਦੇ ਅਤੇ ਆਪਣੇ ਆਦਿ ਅਨਾਦਿ ਸਵਰੂਪ ਦੇ ਗੁਣ ਗਾਉਣਾ। ਤਾਂ ਇਹ ਗੀਤ ਵੱਡਾ ਅਤੇ ਕਿੰਨਾ ਸਹਿਜ ਹੈ। ਇਸ ਵਿੱਚ ਗਲਾ ਠੀਕ ਹੈ ਜਾਂ ਨਹੀਂ ਠੀਕ ਹੈ ਇਸਦੀ ਜਰੂਰਤ ਨਹੀਂ ਹੈ। ਨਿਰੰਤਰ ਇਹ ਗੀਤ ਗਾ ਸਕਦੇ ਹੋ। ਨਿਰੰਤਰ ਖੁਸ਼ੀ ਵਿੱਚ ਨੱਚਦੇ ਰਹੋ। ਤਾਂ ਤਪੱਸਿਆ ਦਾ ਅਰਥ ਕੀ ਹੋਇਆ? ਨੱਚਣਾ ਅਤੇ ਗਾਉਣਾ ਕਿੰਨਾ ਸਹਿਜ ਹੈ। ਮੱਥਾ ਭਾਰੀ ਉਸਦਾ ਹੁੰਦਾ ਹੈ ਜੋ ਛੋਟੀ ਜਿਹੀ ਗ਼ਲਤੀ ਕਰਦੇ ਹਨ। ਬ੍ਰਾਹਮਣ ਜੀਵਨ ਵਿੱਚ ਕਦੀ ਕਿਸੇਦਾ ਮੱਥਾ ਭਾਰੀ ਹੋ ਨਹੀਂ ਸਕਦਾ। ਹਸਪਤਾਲ ਬਣਾਉਣ ਵਾਲਿਆਂ ਦਾ ਮੱਥਾ ਭਾਰੀ ਹੋਇਆ? ਟ੍ਰਸਟੀ ਸਾਹਮਣੇ ਬੈਠੇ ਹਨ ਨਾ! ਮੱਥਾ ਭਾਰੀ ਹੈ, ਜਦੋਂ ਕਰਨਕਰਾਵਨਹਾਰ ਬਾਪ ਹੈ ਤਾਂ ਤੁਹਾਨੂੰ ਕੀ ਬੋਝ ਹੈ? ਇਹ ਤਾਂ ਨਿਮਿਤ ਬਣਾਕੇ ਭਾਗ ਬਣਾਉਣ ਦਾ ਸਾਧਨ ਬਣਾ ਰਹੇ ਹੋ। ਤੁਹਾਡੀ ਜਿੰਮੇਵਾਰੀ ਕੀ ਹੈ? ਬਾਪ ਦੀ ਬਜਾਏ ਆਪਣੀ ਜਿੰਮੇਵਾਰੀ ਸਮਝ ਲੈਂਦੇ ਹੋ ਤਾਂ ਮੱਥਾ ਭਾਰੀ ਹੁੰਦਾ ਹੈ। ਬਾਪ ਸਰਵ ਸ਼ਕਤੀਵਾਨ ਮੇਰਾ ਸਾਥੀ ਹੈ ਤਾਂ ਕੀ ਭਾਰੀਪਨ ਹੋਵੇਗਾ। ਛੋਟੀ ਜਿਹੀ ਗਲਤੀ ਕਰ ਦਿੰਦੇ ਹੋ, ਮੇਰੀ ਜਿੰਮੇਵਾਰੀ ਸਮਝਦੇ ਹੋ ਤਾਂ ਮੱਥਾ ਭਾਰੀ ਹੁੰਦਾ ਹੈ। ਤਾਂ ਬ੍ਰਾਹਮਣ ਜੀਵਨ ਹੀ ਨੱਚੋ ਗਾਓ ਅਤੇ ਮੌਜ ਕਰੋ। ਸੇਵਾ ਭਾਵੇਂ ਵਾਚਾ ਹੈ ਜਾਂ ਕਰਮਣਾ। ਇਹ ਸੇਵਾ ਵੀ ਇੱਕ ਖੇਡ ਹੈ। ਸੇਵਾ ਕੋਈ ਹੋਰ ਚੀਜ਼ ਨਹੀਂ ਹੈ। ਕਈ ਦਿਮਾਗ ਦੇ ਖੇਡ ਹੁੰਦੇ ਹਨ, ਕੋਈ ਹਲਕੇ ਖੇਡ ਹੁੰਦੇ ਹਨ। ਪਰ ਹੈ ਤਾਂ ਖੇਡ ਨਾ। ਦਿਮਾਗ ਦੇ ਖੇਡ ਵਿੱਚ ਦਿਮਾਗ ਭਾਰੀ ਹੁੰਦਾ ਹੈ ਕੀ। ਤਾਂ ਇਹ ਸਭ ਖੇਡ ਕਰਦੇ ਹੋ। ਤਾਂ ਭਾਵੇਂ ਕਿੰਨਾ ਵੀ ਵੱਡਾ ਸੋਚਣ ਦਾ ਕੰਮ ਹੋਵੇ, ਅਟੇੰਸ਼ਨ ਦੇਣ ਦਾ ਕੰਮ ਹੋਵੇ ਪਰ ਮਾਸਟਰ ਸਰਵਸ਼ਕਤੀਵਾਨ ਆਤਮਾ ਦੇ ਲਈ ਸਭ ਖੇਡ ਹਨ, ਅਜਿਹਾ ਹੈ? ਜਾਂ ਥੋੜਾ ਥੋੜਾ ਕਰਦੇ ਕਰਦੇ ਥੱਕ ਜਾਂਦੇ ਹੋ? ਮਿਜ਼ੋਰਿਟੀ ਅਥੱਕ ਬਣਦੇ ਹੋ ਪਰ ਕਦੀ ਕਦੀ ਥੋੜਾ ਥੱਕ ਜਾਂਦੇ ਹੋ। ਇਹ ਹੀ ਯੋਗ ਦਾ ਪ੍ਰਯੋਗ ਸਰਵ ਖਜਾਨਿਆਂ ਨੂੰ, ਭਾਵੇਂ ਸਮੇਂ, ਭਾਵੇਂ ਸੰਕਲਪ, ਭਾਵੇਂ ਗਿਆਨ ਦਾ ਖਜ਼ਾਨਾ ਅਤੇ ਸਥੂਲ ਤਨ ਵੀ ਜੇਕਰ ਯੋਗ ਦੇ ਪ੍ਰਯੋਗ ਦੀ ਤਰ੍ਹਾਂ ਪ੍ਰਯੋਗ ਕਰੋ ਤਾਂ ਹਰ ਖਜ਼ਾਨਾ ਵੱਧਦਾ ਰਹੇਗਾ। ਇਸ ਤਪੱਸਿਆ ਵਰ੍ਹੇ ਵਿੱਚ ਯੋਗ ਦਾ ਪ੍ਰਯੋਗ ਕੀਤਾ ਹੈ ਨਾ। ਕੀ ਪ੍ਰਯੋਗ ਕੀਤਾ ਹੈ? ਇਸ ਇੱਕ ਖਜ਼ਾਨੇ ਦਾ ਪ੍ਰਯੋਗ ਕਰੋ। ਕਿਵੇਂ ਪ੍ਰਯੋਗ ਕਰੋ? ਕੋਈ ਵੀ ਖਜ਼ਾਨੇ ਨੂੰ ਘੱਟ ਖਰਚ ਅਤੇ ਪ੍ਰਾਪਤੀ ਜ਼ਿਆਦਾ। ਮਿਹਨਤ ਘੱਟ ਸਫ਼ਲਤਾ ਜ਼ਿਆਦਾ ਇਸ ਵਿਧੀ ਨਾਲ ਪ੍ਰਯੋਗ ਕਰੋ। ਜਿਵੇਂ ਸਮੇਂ ਨੂੰ ਜਾਂ ਸੰਕਲਪ ਨੂੰ ਉਠਾਓ – ਇਹ ਸ੍ਰੇਸ਼ਠ ਖਜ਼ਾਨੇ ਹਨ। ਤਾਂ ਸੰਕਲਪ ਦਾ ਖਰਚ ਘੱਟ ਹੋਵੇ ਪਰ ਪ੍ਰਾਪਤੀ ਜਿਆਦਾ ਹੋਵੇ। ਜੋ ਸਾਧਾਰਨ ਵਿਅਕਤੀ ਦੋ ਚਾਰ ਮਿੰਟ ਸੰਕਲਪ ਚਲਾਉਣ ਤੋਂ ਬਾਦ, ਸੋਚਣ ਦੇ ਬਾਦ ਸਫ਼ਲਤਾ ਜਾਂ ਪ੍ਰਾਪਤੀ ਕਰ ਸਕਦਾ ਹੈ ਉਹ ਤੁਸੀਂ ਇੱਕ ਦੋ ਸੈਕਿੰਡ ਵਿੱਚ ਕਰ ਸਕਦੇ ਹੋ। ਜਿਸਨੂੰ ਸਾਕਾਰ ਵਿੱਚ ਵੀ ਬ੍ਰਹਮਾ ਬਾਪ ਕਹਿੰਦੇ ਸਨ ਘੱਟ ਖਰਚਾ ਬਾਲਾ ਨਸ਼ੀਨ। ਖ਼ਰਚ ਘੱਟ ਕਰੋ ਪ੍ਰਾਪਤੀ 100 ਗੁਣਾਂ ਹੋਵੇ। ਇਸਨਾਲ ਕੀ ਹੋਵੇਗਾ? ਜੋ ਬੱਚਤ ਹੋਵੇਗੀ ਭਾਵੇਂ ਸਮੇਂ ਦੀ, ਭਾਵੇਂ ਸੰਕਲਪ ਦੀ ਤਾਂ ਬੱਚਤ ਨੂੰ ਹੋਰਾਂ ਦੀ ਸੇਵਾ ਵਿੱਚ ਲੱਗਾ ਸਕੋਗੇ। ਦਾਨ ਪੁੰਨ ਕੌਣ ਕਰ ਸਕਦਾ ਹੈ? ਜਿਸਨੂੰ ਧਨ ਦੀ ਬੱਚਤ ਹੁੰਦੀ ਹੈ। ਜੇਕਰ ਆਪਣੇ ਪ੍ਰਤੀ ਲਗਾਉਣ ਜਿਨਾਂ ਹੀ ਕਮਾਇਆ ਅਤੇ ਖਾਦਾ ਤਾਂ ਦਾਨ ਪੁੰਨ ਕਰ ਨਹੀਂ ਸਕੋਂਗੇ। ਯੋਗ ਦਾ ਪ੍ਰਯੋਗ ਇਹ ਹੀ ਹੈ। ਘੱਟ ਸਮੇਂ ਵਿੱਚ ਰਿਜ਼ਲਟ ਜ਼ਿਆਦਾ, ਘੱਟ ਸੰਕਲਪ ਨਾਲ ਅਨੁਭੂਤੀ ਜਿਆਦਾ ਹੋਵੇ ਉਦੋਂ ਹੀ ਹਰ ਖਜ਼ਾਨਾ ਹੋਰਾਂ ਦੇ ਪ੍ਰਤੀ ਯੂਜ਼ ਕਰ ਸਕੋਂਗੇ। ਇਵੇਂ ਹੀ ਵਾਣੀ ਅਤੇ ਕਰਮ, ਘੱਟ ਖਰਚ ਅਤੇ ਸਫ਼ਲਤਾ ਜਿਆਦਾ ਉਦੋਂ ਹੀ ਕਮਾਲ ਗਾਈ ਜਾਂਦੀ ਹੈ। ਬਾਪਦਾਦਾ ਨੇ ਕਮਾਲ ਕੀਤੀ ਹੈ? ਕਿੰਨੇ ਥੋੜੇ ਸਮੇਂ ਵਿੱਚ ਕੀ ਤੋਂ ਕੀ ਬਣਾ ਦਿੱਤਾ? ਉਦੋਂ ਤਾਂ ਕਹਿੰਦੇ ਹੋ ਕਮਾਲ ਕਰ ਦਿੱਤੀ। ਇੱਕ ਦਾ ਪਦਮਗੁਣਾਂ ਪ੍ਰਾਪਤੀ ਦਾ ਅਨੁਭਵ ਕਰਦੇ ਹੋ। ਤਾਂ ਕਹਿੰਦੇ ਹੋ ਕਮਾਲ ਕਰ ਦਿੱਤਾ। ਜਿਵੇਂ ਬਾਪਦਾਦਾ ਦਾ ਖਜ਼ਾਨਾ ਪ੍ਰਾਪਤੀ ਅਤੇ ਅਨੁਭੂਤੀ ਜ਼ਿਆਦਾ ਕਰਾਉਂਦਾ ਹੈ। ਅਜਿਹੇ ਤੁਸੀਂ ਸਭ ਵੀ ਯੋਗ ਦਾ ਪ੍ਰਯੋਗ ਕਰੋ। ਸਿਰਫ ਇਹ ਗੀਤ ਨਹੀਂ ਹੈ ਕਿ “ਬਾਬਾ ਤੁਸੀਂ ਕਮਾਲ ਕਰ ਦਿੱਤਾ ਹੈ”। ਤੁਸੀਂ ਵੀ ਤਾਂ ਕਮਾਲ ਕਰਨ ਵਾਲੇ ਹੋ। ਕਰਦੇ ਵੀ ਹੋ। ਪਰ ਤਪੱਸਿਆ ਦੇ ਚੱਲਦੇ ਹੋਏ ਸਮੇਂ ਵਿੱਚ ਮਿਜ਼ੋਰਿਟੀ ਦੀ ਰਿਜ਼ਲਟ ਕੀ ਦੇਖੀ?

ਤਪੱਸਿਆ ਦਾ ਉਮੰਗ ਦਾ ਉਤਸ਼ਾਹ ਚੰਗਾ ਹੈ। ਅਟੇੰਸ਼ਨ ਵੀ ਹੈ ਸਫਲਤਾ ਵੀ ਹੈ ਪਰ ਖੁਦ ਪ੍ਰਤੀ ਸਰਵ ਖਜ਼ਾਨੇ ਯੂਜ਼ ਜਿਆਦਾ ਕਰਦੇ ਹੋ। ਆਪਣੀ ਅਨੁਭੂਤੀਆਂ ਕਰਨਾ ਵੀ ਇਹ ਵੀ ਚੰਗੀ ਗੱਲ ਹੈ। ਪਰ ਤਪੱਸਿਆ ਵਰ੍ਹਾ ਖੁਦ ਪ੍ਰਤੀ ਅਤੇ ਵਿਸ਼ਵ ਸੇਵਾ ਪ੍ਰਤੀ ਹੀ ਦਿੱਤਾ ਹੋਇਆ ਹੈ। ਤਪੱਸਿਆ ਦੇ ਵਾਈਬ੍ਰੇਸ਼ਨ ਵਿਸ਼ਵ ਵਿੱਚ ਹੋਰ ਤੀਵਰਗਤੀ ਨਾਲ ਫੈਲਾਓ। ਜੋ ਸੁਣਾਇਆ ਕਿ ਯੋਗ ਦੇ ਪ੍ਰਯੋਗ ਕਰੋ ਅਤੇ ਅਨੁਭਵ ਦੀ ਪ੍ਰੋਯਗਸ਼ਾਲਾ ਵਿੱਚ ਪ੍ਰਯੋਗ ਦੀ ਗਤੀ ਵਧਾਓ। ਵਰਤਮਾਨ ਸਮੇਂ ਸਰਵ ਆਤਮਾਵਾਂ ਨੂੰ ਜਰੂਰਤ ਹੈ ਤੁਹਾਡੇ ਸ਼ਕਤੀਸ਼ਾਲੀ ਵਾਈਬ੍ਰੇਸ਼ਨ ਦਵਾਰਾ ਵਾਯੂਮੰਡਲ ਦਵਾਰਾ ਪਰਿਵਰਤਨ ਹੋਣ ਦੀ, ਇਸਲਈ ਪ੍ਰਯੋਗ ਨੂੰ ਹੋਰ ਵਧਾਓ। ਸਹਿਯੋਗੀ ਬੱਚੇ ਵੀ ਬਹੁਤ ਹਨ। ਇਹ ਸਹਿਯੋਗ ਹੀ ਯੋਗ ਵਿੱਚ ਬਦਲ ਜਾਏਗਾ। ਇੱਕ ਹੈ ਸਨੇਹੀ ਸਹਿਯੋਗੀ ਅਤੇ ਦੂਸਰੇ ਹਨ ਸਹਿਯੋਗੀ ਯੋਗੀ। ਅਤੇ ਤੀਸਰੇ ਹਨ ਨਿਰੰਤਰ ਯੋਗੀ ਪ੍ਰਯੋਗੀ। ਹੁਣ ਆਪਣੇ ਕੋਲੋਂ ਪੁੱਛੋ ਮੈਂ ਕੌਣ। ਪਰ ਬਾਪਦਾਦਾ ਨੂੰ ਤਿੰਨਾਂ ਹੀ ਤਰ੍ਹਾਂ ਦੇ ਬੱਚੇ ਪ੍ਰਿਯ ਹਨ। ਕਈ ਬੱਚਿਆਂ ਦੇ ਵਾਈਬ੍ਰੇਸ਼ਨ ਬਾਪਦਾਦਾ ਦੇ ਕੋਲ ਪਹੁੰਚੇ ਹਨ। ਭਿੰਨ ਭਿੰਨ ਤਰ੍ਹਾਂ ਦੇ ਵਾਈਬ੍ਰੇਸ਼ਨ ਹਨ। ਜਾਣਦੇ ਹੋ ਕਿਹੜੀ ਗੱਲ ਬਾਪ ਕੋਲ ਪਹੁੰਚਦੀ ਹੈ? ਇਸ਼ਾਰੇ ਨਾਲ ਸਮਝਣ ਵਾਲੇ ਹੋ ਨਾ? ਇਸ ਤਪੱਸਿਆ ਵਰ੍ਹੇ ਜੋ ਕੁੱਝ ਹੋ ਰਿਹਾ ਹੈ ਉਸਦਾ ਕਾਰਨ ਕੀ? ਵੱਡੇ ਵੱਡੇ ਪ੍ਰੋਜੈਕਟ ਕਰ ਰਹੋ ਹੋ ਇਸਦਾ ਕਾਰਨ ਕੀ? ਕਈ ਸਮਝਦੇ ਹਨ ਕਿ ਇਹ ਹੀ ਤਪੱਸਿਆ ਦਾ ਫਲ ਹੈ। ਕਈ ਸਮਝਦੇ ਹਨ ਤਪੱਸਿਆ ਵਰ੍ਹੇ ਵਿੱਚ ਇਹ ਕਿਉਂ? ਦੋਵੇਂ ਵਾਈਬ੍ਰੇਸ਼ਨ ਆਉਂਦੇ ਹਨ। ਪਰ ਇਹ ਸਮੇਂ ਦੀ ਤੀਵਰਗਤੀ ਅਤੇ ਤਪੱਸਿਆ ਦੇ ਵਾਈਬ੍ਰੇਸ਼ਨ ਨਾਲ ਆਵਸ਼ਕਤਾ ਦਾ ਪੂਰਨ ਹੋਣਾ ਇਹ ਤਪੱਸਿਆ ਦੇ ਬਲ ਦਾ ਫ਼ਲ ਹੈ। ਫ਼ਲ ਤਾਂ ਖਾਣਾ ਪਵੇਗਾ ਨਾ। ਇਹ ਡਰਾਮਮਾ ਦਿਖਾਉਂਦਾ ਹੈ ਕਿ ਤਪੱਸਿਆ ਸਰਵ ਅਵਸ਼ਕਤਾਵਾਂ ਦੇ ਸਮੇਂ ਤੇ ਸਹਿਜ ਪੂਰਨ ਕਰ ਸਕਦੇ ਹਨ। ਸਮਝਾ। ਕੁਵਸ਼ਚਨ ਨਹੀਂ ਉੱਠ ਸਕਦਾ ਕਿ ਇਹ ਕਿਉਂ ਹੋ ਰਹੇ ਹਨ। ਤਪੱਸਿਆ ਮਤਲਬ ਸਫਲਤਾ ਸਹਿਜ ਅਨੁਭਵ ਹੋਵੇ। ਅੱਗੇ ਚਲਕੇ ਅਸੰਭਵ ਕਿਵੇਂ ਸਹਿਜ ਅਸੰਭਵ ਕਿਵੇਂ ਸੰਭਵ ਹੁੰਦਾ ਹੈ ਇਹ ਅਨੁਭਵ ਜਿਆਦਾ ਤੋਂ ਜਿਆਦਾ ਕਰਦੇ ਰਹਿਣਗੇ। ਵਿਘਣਾ ਦਾ ਆਉਣਾ ਇਹ ਵੀ ਡਰਾਮੇ ਵਿੱਚ ਆਦਿ ਤੋਂ ਅੰਤ ਤੱਕ ਨੂੰਧ ਹੈ। ਇਹ ਵਿਘਣ ਵੀ ਅਸੰਭਵ ਨੂੰ ਸੰਭਵ ਦੀ ਅਨੁਭੂਤੀ ਕਰਾਉਂਦੇ ਹਨ। ਹੁਣ ਤੁਸੀਂ ਸਭ ਤਾਂ ਅਨੁਭਵੀ ਹੋ ਗਏ ਹੋ ਇਸਲਈ ਵਿਘਣ ਵੀ ਖੇਡ ਲੱਗਦਾ ਹੈ। ਜਿਵੇਂ ਫੁੱਟਬਾਲ ਦਾ ਖੇਡ ਕਰਦੇ ਹੋ। ਤਾਂ ਕੀ ਕਰਦੇ ਹੋ? ਬਾਲ ਆਉਂਦਾ ਹੈ ਤਾਂ ਹੀ ਤੇ ਠੋਕਰ ਲਗਾਉਂਦੇ ਹੋ। ਜੇਕਰ ਬਾਲ ਹੀ ਨਾ ਆਏ ਤਾਂ ਠੋਕਰ ਕਿਵੇਂ ਲਗਾਓਗੇ? ਖੇਡ ਕਿਵੇਂ ਹੋਵੇਗਾ? ਇਹ ਵੀ ਫੁੱਟਬਾਲ ਦਾ ਖੇਡ ਹੈ। ਖੇਡ ਖੇਡਣ ਵਿੱਚ ਮਜ਼ਾ ਆਉਂਦਾ ਹੈ ਨਾ ਜਾਂ ਮੂੰਝਦੇ ਹੋ? ਕੋਸ਼ਿਸ ਕਰਦੇ ਹੋ ਨਾ ਕਿ ਬਾਲ ਮੇਰੇ ਪੈਰ ਵਿੱਚ ਆਵੇ ਤਾਂ ਲਗਾਵਾਂ। ਇਹ ਖੇਡ ਤੇ ਹੁੰਦਾ ਰਹੇਗਾ। ਨਥਿੰਗ ਨ੍ਯੂ। ਡਰਾਮਾ ਖੇਡ ਵੀ ਵਿਖਾਉਂਦਾ ਹੈ ਅਤੇ ਸੰਪੰਨ ਸਫਲਤਾ ਵੀ ਵਿਖਾਉਂਦਾ ਹੈ। ਇਹ ਹੀ ਬ੍ਰਾਹਮਣ ਕੁਲ ਦੀ ਰੀਤੀ ਰਸਮ ਹੈ। ਅੱਛਾ।

ਇਸ ਗਰੁੱਪ ਨੂੰ ਬਹੁਤ ਚਾਂਸ ਮਿਲੇ ਹਨ। ਕਿਸੇ ਵੀ ਕੰਮ ਦੇ ਨਿਮਿਤ ਬਣਨਾ, ਕਿਸੇ ਵੀ ਪ੍ਰਕਾਰ ਦੀ ਵਿਧੀ ਨਾਲ ਨਿਮਿਤ ਬਣਨਾ ਮਤਲਬ ਚਾਂਸ ਲੈਣ ਵਾਲੇ ਚਾਂਸਲਰ ਬਣਨਾ। ਅੱਜ ਦੇ ਵਿਸ਼ਵ ਵਿੱਚ ਸੰਪਤੀ ਵਾਲੇ ਤਾਂ ਬਹੁਤ ਹਨ ਪਰ ਉਨ੍ਹਾਂ ਦੇ ਕੋਲ ਸਭ ਤੋਂ ਵੱਡੀ ਤੇ ਵੱਡੀ ਸੰਪਤੀ ਕਿਹੜੀ ਹੈ ਜੋ ਦੁਨੀਆਂ ਵਾਲਿਆਂ ਦੇ ਕੋਲ ਨਹੀਂ ਹੈ? ਅਤੇ ਉਸ ਦੀ ਜਰੂਰਤ ਸੰਪਤੀ ਵਾਲਿਆਂ ਨੂੰ ਵੀ ਹੈ ਤੇ ਗਰੀਬ ਨੂੰ ਵੀ ਹੈ। ਉਹ ਕਿਹੜੀ ਸੰਪਤੀ ਹੈ? ਸਭ ਤੋਂ ਵੱਡੀ ਤੇ ਵੱਡੀ ਜਰੂਰੀ ਸੰਪਤੀ ਹੈ ਸਿਮਪਤੀ। ਭਾਵੇਂ ਗਰੀਬ ਹੈ ਭਾਵੇ ਅਮੀਰ ਹੈ ਪਰ ਅੱਜ ਸਿਮਪਥੀ ਨਹੀਂ ਹੈ। ਸਿਮਪਥੀ ਦੀ ਸੰਪਤੀ ਸਭ ਤੋਂ ਵੱਡੀ ਤੇ ਵੱਡੀ ਹੈ। ਹੋਰ ਕੁਝ ਵੀ ਨਾ ਦਵੋ ਪਰ ਸਿਮਪਥੀ ਨਾਲ ਸਭ ਨੂੰ ਸੰਤੁਸ਼ਟ ਕਰ ਸਕਦੇ ਹੋ। ਅਤੇ ਤੁਹਾਡੀ ਸਿਮਪਥੀ ਈਸ਼ਵਰੀ ਪਰਿਵਾਰ ਦੇ ਨਾਤੇ ਨਾਲ ਸਿਮਪਥੀ ਹੈ। ਅੱਧਾ ਕਲਪ ਦੀ ਸਿਮਪਥੀ ਨਹੀਂ। ਪਰਿਵਾਰਿਕ ਸਿਮਪਥੀ ਸਭ ਤੋਂ ਵੱਡੇ ਤੇ ਵੱਡੀ ਸਿਮਪਥੀ ਹੈ ਅਤੇ ਇਹ ਸਭ ਨੂੰ ਜਰੂਰੀ ਹੈ ਅਤੇ ਤੁਸੀਂ ਸਭ ਨੂੰ ਦੇ ਸਕਦੇ ਹੋ। ਰੂਹਾਨੀ ਸਿਮਪਥੀ ਤਨ ਮਨ ਅਤੇ ਧਨ ਦੀ ਵੀ ਪੂਰਤੀ ਕਰ ਸਕਦੀ ਹੈ। ਅੱਛਾ ਇਸ ਤੇ ਫਿਰ ਸੁਣਾਵਾਂਗਾ।

ਚਾਰੋਂ ਪਾਸੇ ਦੇ ਤਪੱਸਵੀਰਾਜ ਸ਼੍ਰੇਸ਼ਠ ਆਤਮਾਵਾਂ, ਹਮੇਸ਼ਾ ਯੋਗ ਦੇ ਪ੍ਰਯੋਗ ਦਵਾਰਾ ਘੱਟ ਖਰਚ ਸਫਲਤਾ ਸ਼੍ਰੇਸ਼ਠ ਅਨੁਭਵ ਕਰਨ ਵਾਲੇ, ਹਮੇਸ਼ਾ ਮੈਂ ਤੇਰਾ ਤੂੰ ਮੇਰਾ ਇਸ ਤਪੱਸਿਆ ਵਿੱਚ ਮਗਨ ਰਹਿਣ ਵਾਲੇ, ਹਮੇਸ਼ਾ ਹਰ ਸਮੇਂ ਤਪੱਸਿਆ ਦੇ ਦਵਾਰਾ ਖੁਸ਼ੀ ਵਿੱਚ ਨੱਚਣ ਵਾਲੇ ਅਤੇ ਬਾਪ ਅਤੇ ਆਪਣੇ ਗੁਣ ਗਾਉਣ ਵਾਲੇ, ਇਵੇਂ ਦੇਸ਼ ਵਿਦੇਸ਼ ਦੇ ਸਰਵ ਸਮ੍ਰਿਤੀ ਸਵਰੂਪ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਵਰਦਾਨ:-

ਤੁਸੀਂ ਬ੍ਰਾਹਮਣ ਬੱਚਿਆਂ ਨੂੰ ਡਾਇਰੈਕਟ ਅਨਾਦਿ ਪਿਤਾ ਅਤੇ ਆਦਿ ਪਿਤਾ ਦਵਾਰਾ ਇਹ ਅਲੌਕਿਕ ਜਨਮ ਪ੍ਰਾਪਤ ਹੋਇਆ ਹੈ। ਜਿਸਦਾ ਜਨਮ ਹੀ ਭਾਗਵਿਧਾਤਾ ਦਵਾਰਾ ਹੋਇਆ ਹੋ, ਉਹ ਕਿੰਨਾ ਭਾਗਵਾਨ ਹੋਇਆ। ਆਪਣੇ ਇਸ ਸ੍ਰੇਸ਼ਠ ਭਾਗ ਨੂੰ ਸਦਾ ਸਮ੍ਰਿਤੀ ਵਿੱਚ ਰੱਖਦੇ ਹੋਏ ਹਰਸ਼ਿਤ ਰਹੋ। ਹਰ ਚਲਣ ਅਤੇ ਚਿਹਰੇ ਵਿੱਚ ਇਹ ਸਮ੍ਰਿਤੀ ਸਵਰੂਪ ਪ੍ਰਤੱਖ ਰੂਪ ਵਿੱਚ ਖੁਦ ਨੂੰ ਵੀ ਅਨੁਭਵ ਹੋਵੇ ਅਤੇ ਦੂਸਰੇ ਨੂੰ ਵੀ ਦਿਖਾਈ ਦਵੇ। ਤੁਹਾਡੀ ਮਸਤਕ ਵਿੱਚ ਇਹ ਭਾਗ ਦੀ ਲਕੀਰ ਚਮਕਦੀ ਹੋਈ ਦਿਖਾਈ ਦਵੇ – ਤਾਂ ਕਹਾਂਗੇ ਸ਼੍ਰੇਸ਼ਠ ਭਾਗਵਾਨ ਆਤਮਾ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top