26 June 2021 PUNJABI Murli Today | Brahma Kumaris
26 june 2021 Read and Listen today’s Gyan Murli in Punjabi
25 June 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਬਾਪ ਦੀ ਸ਼੍ਰੀਮਤ ਹੈ, ਇਸ ਪੁਰਾਣੀ ਦੁਨੀਆਂ ਤੋਂ ਆਪਣਾ ਮੂੰਹ ਮੋੜ ਲੋ, ਜੀਵਨਮੁਕਤੀ ਦੇ ਲਈ ਤੁਸੀਂ ਦੈਵੀ ਮੈਨਰਸ ਧਾਰਨ ਕਰੋ"
ਪ੍ਰਸ਼ਨ: -
ਕਿਹੜੇ ਮੈਨਰਸ ਬਾਪ ਦੇ ਸਿਵਾਏ ਕੋਈ ਵੀ ਸਿਖਾ ਨਹੀਂ ਸਕਦਾ ਹੈ?
ਉੱਤਰ:-
ਪਵਿੱਤਰ ਬਣਨਾ ਅਤੇ ਬਣਾਉਣਾ ਹੈ – ਇਹ ਹੈ ਸਭ ਤੋਂ ਵੱਡਾ ਦੈਵੀ ਮੈਨਰਸ। ਤੁਸੀਂ ਘਰ – ਗ੍ਰਹਿਸਤੀ ਵਿੱਚ ਰਹਿੰਦੇ ਪਵਿੱਤਰ ਰਹੋ, ਇਹ ਸਿੱਖਿਆ ਇੱਕ ਬਾਪ ਹੀ ਦਿੰਦੇ ਹਨ, ਦੂਜਾ ਕੋਈ ਦੇ ਨਾ ਸਕੇ। ਤੁਸੀਂ ਬੱਚਿਆਂ ਦਾ ਬੇਹੱਦ ਦਾ ਸੰਨਿਆਸ ਹੈ। ਤੁਸੀਂ ਇਸ ਪੁਰਾਣੀ ਦੁਨੀਆਂ ਨੂੰ ਹੀ ਬੁੱਧੀ ਤੋਂ ਭੁਲਦੇ ਹੋ। ਤੁਸੀਂ ਜਾਣਦੇ ਹੋ ਪਵਿੱਤਰਤਾ ਦੀ ਧਾਰਨਾ ਨਾਲ ਬਾਕੀ ਸਭ ਮੈਨਰਸ ਖੁਦ ਹੀ ਆ ਜਾਂਦੇ ਹਨ।
ਗੀਤ:-
ਆਜ ਹਨੇਰੇ ਮੇਂ ਹੈਂ ਹਮ ਇਨਸਾਨ…
ਓਮ ਸ਼ਾਂਤੀ। ਬੱਚਿਆਂ ਨੇ ਗੀਤਾ ਦੀ ਇੱਕ ਲਾਈਨ ਸੁਣੀ। ਇੱਕ ਪਾਸੇ ਹੈ ਸਾਰੀ ਦੁਨੀਆਂ – ਭਗਤੀ ਮਾਰਗ ਵਾਲੇ ਅਤੇ ਦੂਜੇ ਪਾਸੇ ਹੋ ਤੁਸੀਂ ਬੱਚੇ ਗਿਆਨ ਮਾਰਗ ਵਾਲੇ। ਉਹ ਭਗਤੀ ਦੀ ਪੌੜ੍ਹੀ ਚੜ੍ਹਦੇ ਰਹਿੰਦੇ ਹਨ ਅਤੇ ਤੁਸੀਂ ਬੱਚੇ ਫਿਰ ਗਿਆਨ ਦੀ ਸੀੜੀ ਚੜ੍ਹਦੇ ਹੋ। ਭਗਤੀ ਦੀ ਸੀੜੀ ਉਤਰਦੇ ਹੋ। ਬੱਚੇ ਜਾਣਦੇ ਹਨ – ਅੱਧਾਕਲਪ ਤੋਂ ਭਗਤੀ ਦੀ ਸੀੜੀ ਚੜ੍ਹਨੀ ਹੁੰਦੀ ਹੈ। ਭਗਤੀ ਵੀ ਪਹਿਲੇ ਅਵਿੱਭਚਾਰੀ ਹੁੰਦੀ ਹੈ, ਪਿੱਛੋਂ ਵਿਭਚਾਰੀ ਬਣਦੀ ਹੈ। ਬਿਲਕੁਲ ਹੀ ਅੰਧਸ਼ਰਧਾ ਵਿੱਚ ਆ ਜਾਂਦੇ ਹਨ। ਕੁਝ ਵੀ ਨਹੀਂ ਸਮਝਦੇ। ਗਾਉਂਦੇ ਵੀ ਹਨ – ਅਸੀਂ ਹਨ੍ਹੇਰੇ ਵਿੱਚ ਹਾਂ। ਸਤਿਗੁਰੂ ਬਗੈਰ ਘੋਰ ਹਨ੍ਹੇਰਾ। ਗੁਰੂ ਤਾਂ ਇੱਥੇ ਬਹੁਤ ਹਨ। ਹੁਣ ਸੱਚਾ ਗੁਰੂ ਕੌਣ ਹੈ? ਸਾਧੂ – ਸੰਤ, ਮਹਾਤਮਾ, ਭਗਤ ਆਦਿ ਸਭ ਸਾਧਨਾ ਕਰਦੇ ਹਨ ਅਤੇ ਯਾਦ ਕਰਦੇ ਹਨ। ਸ਼ਾਸਤਰ, ਵੇਦ, ਉਪਨਿਸ਼ਦ ਆਦਿ ਪੜ੍ਹਦੇ ਹਨ ਫਿਰ ਵੀ ਕਹਿੰਦੇ ਹਨ, ਭਗਵਾਨ ਜਦੋੰ ਆਉਣ ਉਦੋਂ ਹੀ ਆਕੇ ਸਾਡੀ ਸਦਗਤੀ ਕਰੇ। ਸਦਗਤੀ ਦਾਤਾ ਨੂੰ ਹੀ ਪਤਿਤ – ਪਾਵਨ ਕਿਹਾ ਜਾਂਦਾ ਹੈ। ਹੁਣ ਤੁਸੀਂ ਬੱਚੇ ਘੋਰ ਹਨ੍ਹੇਰੇ ਵਿੱਚ ਨਹੀਂ ਹੋ। ਤੁਸੀਂ ਗਿਆਨ ਦੀ ਰੋਸ਼ਨੀ ਵਿੱਚ ਆਏ ਹੋ। ਪਤਿਤ – ਪਾਵਨ ਬਾਪ ਨੂੰ ਜਾਣਦੇ ਹੋ ਅਤੇ ਉਨ੍ਹਾਂ ਨੂੰ ਯਾਦ ਕਰਦੇ ਹੋ। ਜਿੰਨਾ ਜੋ ਬੱਚਾ ਯਾਦ ਕਰਦਾ ਹੈ ਅਤੇ ਗਿਆਨ ਦੀ ਧਾਰਨਾ ਕਰਦਾ ਹੈ ਉਨ੍ਹਾਂ ਉਸ ਦਾ ਅਗਿਆਨ ਹਨ੍ਹੇਰਾ ਵਿਨਾਸ਼ ਹੋ ਜਾਂਦਾ ਹੈ। ਹੁਣ ਰੋਸ਼ਨੀ ਵਿੱਚ ਲੈ ਜਾਨ ਵਾਲਾ ਇੱਕ ਹੀ ਬਾਪ ਹੈ। ਗਿਆਨ ਅੰਜਨ ਸਤਿਗੁਰੂ ਦਿੱਤਾ… ਕੋਈ ਸੂਰਮਾ ਨਹੀਂ ਹੈ। ਇਹ ਗਿਆਨ ਦੀ ਗੱਲ ਹੈ। ਗਿਆਨ ਦੇ ਨਾਲ ਯੋਗ ਵੀ ਰਹਿੰਦਾ ਹੈ। ਜਰੂਰ ਜੋ ਮਨੁੱਖ ਭਗਤੀ ਸਿਖਾਉਂਦੇ ਹਨ, ਤਾਂ ਉਸ ਨਾਲ ਵੀ ਯੋਗ ਰਹਿੰਦਾ ਹੈ। ਹੁਣ ਤੁਸੀਂ ਬੱਚਿਆਂ ਦਾ ਬੁੱਧੀਯੋਗ ਲੱਗਿਆ ਹੋਇਆ ਹੈ, ਨਿਰਾਕਾਰ ਪਰਮਪਿਤਾ ਪ੍ਰਮਾਤਮਾ ਦੇ ਨਾਲ। ਤੁਹਾਡੇ ਵਿੱਚ ਵੀ ਨੰਬਰਵਾਰ ਹਨ। ਹੋਰ ਕੋਈ ਮਨੁੱਖ ਮਾਤਰ ਦਾ ਪਰਮਪਿਤਾ ਪਰਮਾਤਮਾ ਸਰਵਸ਼ਕਤੀਮਾਨ ਦੇ ਨਾਲ ਯੋਗ ਹੈ ਹੀ ਨਹੀਂ ਸਿਵਾਏ ਤੁਸੀਂ ਬੱਚਿਆਂ ਦੇ। ਤੁਹਾਨੂੰ ਬਾਪ ਨਾਲ ਅਤੇ ਮੁਕਤੀ, ਜੀਵਨਮੁਕਤੀਧਾਮ ਨਾਲ ਯੋਗ ਲਗਾਉਣਾ ਪੈਂਦਾ ਹੈ। ਜੀਵਨਮੁਕਤੀ ਦੇ ਲਈ ਦੈਵੀ ਮੈਨਰਸ ਵੀ ਬਹੁਤ ਚੰਗੇ ਚਾਹੀਦੇ ਹਨ। ਇਸ ਸਮੇਂ ਤਾਂ ਸਭ ਦੇ ਮੈਨਰਸ ਆਸੁਰੀ ਹਨ। ਪਰਮਪਿਤਾ ਪਰਮਾਤਮਾ ਦੇ ਵੀ ਗੁਣ ਗਏ ਜਾਂਦੇ ਹਨ ਨਾ। ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਹੈ, ਸੱਤ ਹੈ, ਚੈਤੰਨ ਹੈ, ਆਨੰਦ ਦਾ ਸਾਗਰ, ਗਿਆਨ ਦਾ ਸਾਗਰ ਹੈ। ਪਵਿੱਤਰਤਾ ਦਾ ਸਾਗਰ ਹੈ ਫ਼ਾਰ ਏਵਰ। ਉਨ੍ਹਾਂ ਦੀ ਇਹ ਪਦਵੀ ਅਵਿਨਾਸ਼ੀ ਹੈ ਹੋਰ ਕਿਸੇ ਮਨੁੱਖ ਦੀ ਇਹ ਅਵਿਨਾਸ਼ੀ ਪਦਵੀ ਹੋ ਨਾ ਸਕੇ। ਭਾਵੇਂ ਹੁਣ ਤੁਸੀਂ ਗਿਆਨ ਦਾ ਸਾਗਰ, ਪਵਿੱਤਰਤਾ ਦੇ ਸਾਗਰ ਬਣਦੇ ਹੋ, ਪਰ ਲਿਮਿਟਿਡ ਬਣਦੇ ਹੋ। ਬਾਪ ਕਹਿੰਦੇ ਹਨ – ਮੈਂ ਅਨਲਿਮਿਟਿਡ ਹਾਂ। ਤੁਹਾਨੂੰ ਅਨਲਿਮਿਟੇਡ ਬਣਾ ਨਹੀਂ ਸਕਦਾ। ਨਹੀਂ ਤਾਂ ਫਿਰ ਸ੍ਰਿਸ਼ਟੀ ਦਾ ਖੇਡ ਕਿਵੇਂ ਚੱਲੇ? 84 ਜਨਮ ਕਿਵੇਂ ਭੋਗਣਗੇ। ਤੁਸੀਂ ਫ਼ੋਰ ਐਵਰ ਬਣ ਨਹੀਂ ਸਕਦੇ। ਤੁਹਾਨੂੰ ਲਿਮਿਟਿਡ ਬਣਾਉਂਦਾ ਹਾਂ, 21 ਜਨਮਾਂ ਦੇ ਲਈ ਤੁਸੀਂ ਬਣਦੇ ਹੋ। 21 ਪੀੜੀ ਵੀ ਲਿਖਿਆ ਹੋਇਆ ਹੈ। ਤੁਸੀਂ ਫ਼ਾਰ ਐਵਰ ਬਣੋ, ਇਹ ਡਰਾਮਾ ਵਿੱਚ ਕਾਇਦਾ ਨਹੀਂ। ਮੈਂ ਤਾਂ ਹਾਂ ਹੀ ਐਵਰ ਪਿਓਰ। ਮੈਂ ਰਹਿੰਦਾ ਹੀ ਹਾਂ ਪਰਮਧਾਮ ਵਿੱਚ। ਮੇਰੇ ਕੋਲ ਗਿਆਨ, ਪਵਿੱਤਰਤਾ ਆਦਿ ਹੈ ਹੀ ਹੈ। ਤੁਸੀਂ ਭੁੱਲ ਜਾਂਦੇ ਹੋ ਕਿ ਇਸ ਸਮੇਂ ਬਾਪ ਆਕੇ ਬੱਚਿਆਂ ਨੂੰ ਘੋਰ ਹਨ੍ਹੇਰੇ ਤੋਂ ਕੱਢ ਕੇ ਗਿਆਨ ਅਤੇ ਯੋਗ ਨਾਲ ਪਵਿੱਤਰ ਬਨਾਉਂਦੇ ਹਨ ਹੋਰ ਕੋਈ ਇਵੇਂ ਕਹਿ ਨਾ ਸਕੇ ਕਿ ਮੈਂ ਪਰਮਧਾਮ ਤੋਂ ਆਇਆ ਹਾਂ, ਹੁਣ ਮੈਨੂੰ ਯਾਦ ਕਰੋ। ਇਹ ਮੇਰੇ ਮਹਾਵਾਕਾਂ ਦੀ ਕੋਈ ਕਾਪੀ ਨਹੀਂ ਕਰ ਸਕਦੇ। ਮੈਂ ਆਉਂਦਾ ਹੀ ਹਾਂ ਤੁਸੀਂ ਬੱਚਿਆਂ ਨੂੰ 21 ਜਨਮਾਂ ਦੇ ਲਈ ਰਾਜਿਆਂ ਦਾ ਰਾਜਾ ਬਣਾਉਣ। ਤਾਂ ਬਣਨਾ ਚਾਹੀਦਾ ਹੈ ਨਾ। ਬਣਨਗੇ ਵੀ ਉਹ ਜੋ ਕਲਪ ਪਹਿਲੇ ਬਣੇ ਹਨ।
ਤੁਸੀਂ ਜਾਣਦੇ ਹੋ – ਕਿੰਨੇ ਬੱਚੇ ਪਵਿੱਤਰ ਬਣਦੇ ਹਨ, ਕਿੰਨੇ ਅਜਾਮਿਲ ਵਰਗੇ ਪਾਪੀ ਬਣ ਜਾਂਦੇ ਹਨ। ਕਿੰਨੇ ਅਸ਼ੁੱਧ ਮੈਲੇ ਬਣ ਜਾਂਦੇ ਹਨ। ਬਾਪ ਨੂੰ ਆਕੇ ਮੈਲੇ ਕਪੜੇ ਸਾਫ ਕਰਨੇ ਪੈਂਦੇ ਹਨ। ਆਤਮਾ ਹੀ ਮੈਲੀ ਬਣਦੀ ਹੈ। ਆਤਮਾ ਨੂੰ ਸਮਝਾਉਂਦੇ ਹਨ ਤੁਹਾਨੂੰ ਮਾਇਆ ਨੇ ਕਿੰਨਾ ਮੈਲਾ ਬਣਾਇਆ ਹੈ, ਸਿਰਫ ਇੱਕ ਇਸ ਜਨਮ ਦੀ ਗੱਲ ਨਹੀਂ। ਇਹ ਤਾਂ ਜਨਮ – ਜਨਮਾਂਤਰ ਦੀ ਗੱਲ ਹੈ, ਜੋ ਆਤਮਾ ਨੂੰ ਸਾਫ ਕਰਨ ਦੇ ਲਈ ਲਕਸ਼ ਸੋਪ ਦਿੰਦਾ ਹਾਂ। ਮੈਨੂੰ ਯਾਦ ਕਰੋ ਤਾਂ ਤੁਹਾਡੀ ਆਤਮਾ ਜੋ ਬੁਝੀ ਹੋਈ ਹੈ, ਉਹ ਇਸ ਯੋਗ ਨਾਲ ਜੱਗ ਜਾਵੇਗੀ – ਜਿੰਨ੍ਹਾਂ ਜਿੰਨ੍ਹਾਂ ਮੈਨੂੰ ਬਾਪ ਨੂੰ ਯਾਦ ਕਰੋਗੇ। ਸਮ੍ਰਿਤੀ ਦਵਾਉਂਦੇ ਹਨ, ਤੁਹਾਨੂੰ ਅਸੀਂ ਸ੍ਵਰਗ ਵਿੱਚ ਭੇਜਿਆ ਸੀ ਫਿਰ ਮਾਇਆ ਨੇ ਮੈਲਾ ਬਣਾ ਦਿੱਤਾ ਹੈ। ਹੁਣ ਫਿਰ ਮੈਂ ਤੁਹਾਨੂੰ ਸ੍ਵਰਗ ਦਾ ਮਾਲਿਕ ਬਣਾਉਣ ਆਇਆ ਹਾਂ। ਮੈਂ ਇਸ ਬ੍ਰਹਮਾ ਤਨ ਨਾਲ ਸਿੱਖਿਆ ਦੇ ਰਿਹਾ ਹਾਂ। ਆਤਮਾ ਨਾਲ ਗੱਲ ਕਰਦੇ ਹਨ, ਹੇ ਬੱਚੇ ਲੌਕਿਕ ਬਾਪ ਦੀ ਵਿਸਮ੍ਰਿਤੀ ਕਰੋ। ਦੇਹ ਸਹਿਤ ਦੇਹ ਦੇ ਸਾਰੇ ਸੰਬੰਧੀ ਭੁੱਲਕੇ ਮੈਨੂੰ ਆਪਣੇ ਬਾਪ ਨੂੰ ਯਾਦ ਕਰੋ ਤਾਂ ਤੁਹਾਡੀ ਆਤਮਾ ਸਾਫ ਹੁੰਦੀ ਜਾਵੇਗੀ। ਫਿਰ ਤੁਹਾਨੂੰ ਸ਼ਰੀਰ ਵੀ ਭਵਿੱਖ ਵਿੱਚ ਨਵਾਂ ਮਿਲੇਗਾ। ਫਿਰ ਤਤ੍ਵ ਆਦਿ ਸਭ ਨਵੇਂ ਸਤੋਪ੍ਰਧਾਨ ਹੋ ਜਾਂਦੇ ਹਨ। ਬਾਪ ਕਹਿੰਦੇ ਹਨ – ਹੁਣ ਇਸ ਪੁਰਾਣੀ ਦੁਨੀਆਂ ਨੂੰ ਭੁਲਦੇ ਜਾਓ। ਮੈਨੂੰ ਯਾਦ ਕਰੋ ਤਾਂ ਤੁਸੀਂ ਮੇਰੇ ਕੋਲ ਆਕੇ ਫਿਰ ਸ੍ਵਰਗ ਵਿੱਚ ਜਾਵੋਗੇ। ਇਹ ਪੁਰਾਣੀ ਦੁਨੀਆਂ ਹੈ। ਇਸ ਵਿੱਚ ਕੋਈ ਚੀਜ਼ ਬਨਾਉਂਦੇ ਹਨ ਤਾਂ ਉਸ ਤੇ ਨਵਾਂ ਨਾਮ ਰੱਖ ਦਿੰਦੇ ਹਨ। ਜਿਵੇਂ ਨਵੀਂ ਦਿੱਲੀ, ਪੁਰਾਣੀ ਦਿੱਲੀ ਕਹਿੰਦੇ ਹਨ। ਪਰ ਦੁਨੀਆਂ ਤਾਂ ਪੁਰਾਣੀ ਹੈ ਨਾ। ਹੁਣ ਤੁਸੀਂ ਬੱਚਿਆਂ ਦਾ ਇਸ ਪੁਰਾਣੀ ਦੁਨੀਆਂ ਤੋਂ ਬੁੱਧੀਯੋਗ ਬਿਲਕੁਲ ਹੱਟ ਜਾਣਾ ਚਾਹੀਦਾ ਹੈ। ਅਸੀਂ ਆਤਮਾਵਾਂ ਦਾ ਸਵੀਟ ਹੋਮ ਅਤੇ ਨਿਰਵਾਣਧਾਮ ਹੈ, ਉੱਥੇ ਜਾਣਾ ਹੈ। ਆਪਣੇ ਨੂੰ ਆਤਮਾ ਨਿਸ਼ਚਾ ਕਰਨਾ ਪਵੇ। ਬਾਪ ਕਹਿੰਦੇ ਹਨ – ਮੈਨੂੰ ਯਾਦ ਕਰੋ ਤਾਂ ਅੰਤ ਮਤਿ ਸੋ ਗਤੀ ਹੋ ਜਾਵੇਗੀ। ਮਨੁੱਖ ਜੋ ਕਈਆਂ ਨੂੰ ਯਾਦ ਕਰਦੇ ਹਨ। ਕੋਈ ਕਿਸੇ ਗੁਰੂ ਨੂੰ, ਕੋਈ ਕ੍ਰਿਸ਼ਨ ਨੂੰ। ਕ੍ਰਿਸ਼ਨ ਆਦਿ ਕਿੱਥੇ ਗਏ? ਇਹ ਕੋਈ ਨਹੀਂ ਜਾਣਦੇ। ਇਹ ਨਹੀਂ ਸਮਝਦੇ – ਪੁਨਰਜਨਮ ਵਿੱਚ ਸਭ ਨੂੰ ਆਉਣਾ ਹੈ। ਇਹ ਰਸਮ – ਰਿਵਾਜ ਸ੍ਰਿਸ਼ਟੀ ਦੇ ਆਦਿ ਤੋਂ ਚਲੀ ਆਉਂਦੀ ਹੈ। ਸਤਿਯੁਗ ਆਦਿ ਵਿੱਚ ਦੇਵੀ – ਦੇਵਤਾ ਸਨ, ਜਰੂਰ ਪੁਨਰਜਨਮ ਉੱਥੇ ਤੋਂ ਹੀ ਸ਼ੁਰੂ ਹੋਇਆ ਹੋਵੇਗਾ। ਪਹਿਲੇ – ਪਹਿਲੇ ਹੈ ਸ਼੍ਰੀਕ੍ਰਿਸ਼ਨ ਫਸਟ ਪਵਿੱਤਰ ਮਨੁੱਖ, ਉਨ੍ਹਾਂ ਦੀ ਮਹਿਮਾ ਜਾਸਤੀ ਹੈ। ਲਕਸ਼ਮੀ – ਨਾਰਾਇਣ ਦੀ ਇੰਨੀ ਨਹੀਂ ਹੈ ਕਿਓਂਕਿ ਬੱਚੇ ਪਵਿੱਤਰ ਸਤੋਪ੍ਰਧਾਨ ਹੁੰਦੇ ਹਨ ਤਾਂ ਮਹਿਮਾ ਬੱਚਿਆਂ ਦੀ ਗਾਈ ਜਾਂਦੀ ਹੈ। ਕ੍ਰਿਸ਼ਨ ਦੀ ਬਹੁਤ ਮਹਿਮਾ ਹੈ। ਪਰ ਇਹ ਨਹੀਂ ਜਾਣਦੇ ਕਿ ਕ੍ਰਿਸ਼ਨਪੁਰੀ ਹੈ ਕਿੱਥੇ। ਬੈਕੁੰਠ ਕਹਿੰਦੇ ਵੀ ਹਨ ਸਤਿਯੁਗ ਨੂੰ ਹੈ ਫਿਰ ਪਤਾ ਨਹੀਂ ਕ੍ਰਿਸ਼ਨ ਨੂੰ ਦਵਾਪਰ ਵਿੱਚ ਕਿਓਂ ਕਹਿ ਦਿੱਤਾ ਹੈ। ਉਹ ਹੀ ਚੀਜ਼ ਦੂਜੇ ਕੋਈ ਨਾਮ, ਰੂਪ, ਦੇਸ਼ ਵਿੱਚ ਆ ਨਾ ਸਕੇ। ਉਹ ਹੀ ਨਾਮ ਰੂਪ ਦੂਜੇ ਜਨਮ ਵਿੱਚ ਹੋ ਨਹੀਂ ਸਕੇ । ਕ੍ਰਿਸ਼ਨ ਤਾਂ ਸਤਿਯੁਗ ਵਿੱਚ ਆਇਆ ਸੀ। ਤੁਸੀਂ ਜਾਣਦੇ ਹੋ, ਇਹ ਜਗਤ ਅੰਬਾ, ਜਗਤਪਿਤਾ ਜਾਕੇ ਲਕਸ਼ਮੀ – ਨਾਰਾਇਣ ਬਣਦੇ ਹਨ। ਸਤਿਯੁਗ ਨੂੰ ਕ੍ਰਿਸ਼ਨਪੁਰੀ ਕਿਹਾ ਜਾਂਦਾ ਹੈ। ਹੁਣ ਹੈ ਕੰਸਪੁਰੀ। ਇਹ ਸਭ ਆਸੁਰੀ ਨਾਮ ਹਨ। ਉੱਥੇ ਸੀ ਦੈਵੀ ਸੰਪਰਦਾਏ, ਇੱਥੇ ਹੈ ਆਸੁਰੀ ਸੰਪਰਦਾਏ। ਬਾਪ ਬੈਠ ਬੱਚਿਆਂ ਨੂੰ ਸੰਗਮ ਤੇ ਸਮਝਾਉਂਦੇ ਹਨ, ਉਹ ਬਾਪ ਹੈ ਰਚਤਾ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਤਾਂ ਜਰੂਰ ਨਵੀਂ ਮਨੁੱਖ ਸ੍ਰਿਸ਼ਟੀ ਰਚਣਗੇ। ਤੁਸੀਂ ਗਾਉਂਦੇ ਵੀ ਹੋ – ਬਾਬਾ ਤੁਸੀਂ ਪਤਿਤ ਪਾਵਨ ਹੋ। ਇਸ ਪਤਿਤ ਸ੍ਰਿਸ਼ਟੀ ਨੂੰ ਆਕੇ ਪਾਵਨ ਬਣਾਓ। ਪਾਵਨ ਸ੍ਰਿਸ਼ਟੀ ਰਚ ਪਤਿਤ ਸ੍ਰਿਸ਼ਟੀ ਦਾ ਵਿਨਾਸ਼ ਕਰਾਓ। ਬਰੋਬਰ ਬ੍ਰਹਮਾ ਦਵਾਰਾ ਪਾਵਨ ਸ੍ਰਿਸ਼ਟੀ ਰਚ ਸ਼ੰਕਰ ਦਵਾਰਾ ਪਤਿਤ ਸ੍ਰਿਸ਼ਟੀ ਦਾ ਵਿਨਾਸ਼ ਕਰਾਉਂਦੇ ਹਨ। ਇਹ ਗੱਲਾਂ ਹੋਰ ਕੋਈ ਨਹੀਂ ਜਾਣਦੇ ਹਨ। ਹੁਣ ਤੁਸੀਂ ਬੱਚੇ ਬਾਪ ਦੇ ਨਾਲ ਯੋਗ ਲਗਾਉਂਦੇ ਹੋ। ਤੁਸੀਂ ਵੇਖਦੇ ਹੋ ਬਾਬਾ ਮੈਲੇ ਕਪੜਿਆ ਨੂੰ ਸਟਕਾ ਲਗਾਉਂਦੇ ਹਨ। ਕੋਈ ਤਾਂ ਫੱਟ ਜਾਂਦੇ ਹਨ, ਕੋਈ ਟੁੱਟ ਪੈਂਦੇ ਹਨ। ਕੋਈ ਤਾਂ ਬਹੁਤ ਮੈਲੇ, ਅਜਾਮਿਲ ਵਰਗੇ ਪਾਪੀ ਹਨ, ਜੋ ਬਿਲਕੁਲ ਧਾਰਨਾ ਨਹੀਂ ਹੁੰਦੀ ਹੈ। ਬਾਪ ਕਿੰਨੀਆਂ ਚੰਗੀਆਂ ਗੱਲਾਂ ਸਮਝਾਉਂਦੇ ਹਨ। ਮਿੱਠੇ ਲਾਡਲੇ ਬੱਚੇ – ਮੈਨੂੰ ਮੋਸ੍ਟ ਬਿਲਵੇਡ ਬਾਪ ਨੂੰ ਯਾਦ ਕਰੋ। ਮੋਸ੍ਟ ਬਿਲਵੇਡ ਸੁੱਖਧਾਮ ਨੂੰ ਯਾਦ ਕਰੋ। ਇਹ ਵੀ ਤੁਸੀਂ ਹੁਣ ਜਾਣਦੇ ਹੋ। ਦੁਨੀਆਂ ਵਿੱਚ ਕਿਸੇ ਨੂੰ ਪਤਾ ਨਹੀਂ। ਇਹ ਤਾਂ ਹੁਣ ਹੈ ਅਤਿ ਦੁੱਖਧਾਮ। ਮੁੱਖ ਤ੍ਰਾਹਿ – ਤ੍ਰਾਹਿ ਕਰਦੇ ਰਹਿੰਦੇ ਹਨ, ਇੱਕ ਦੋ ਨੂੰ ਮਾਰਦੇ ਰਹਿੰਦੇ ਹਨ। ਫਿਰ ਕਹਿੰਦੇ ਹਨ ਭਗਵਾਨ ਰੱਖਿਆ ਕਰੋ, ਇਹ ਜਰੂਰ ਮੂੰਹ ਤੋਂ ਨਿਕਲੇਗਾ। ਬਾਪ ਤਾਂ ਲਿਬ੍ਰੇਟਰ ਹੈ।
ਤੁਸੀਂ ਜਾਣਦੇ ਹੋ – ਬਾਪ ਆਏ ਹਨ ਅਸੀਂ ਬੱਚਿਆਂ ਨੂੰ ਇੰਪਰਟੀਕੁਲਰ ਅਤੇ ਸਭ ਨੂੰ ਇਨਜਨਰਲ ਸੁਖਧਾਮ ਵਿੱਚ ਲੈ ਚਲਣ ਦੇ ਲਈ। ਤੁਸੀਂ ਬੱਚਿਆਂ ਵਿੱਚ ਵੀ ਨੰਬਰਵਾਰ ਹਨ ਜਿਨ੍ਹਾਂ ਨੂੰ ਇਹ ਨਸ਼ਾ ਹੈ। ਇਹ ਪੜ੍ਹਾਈ ਕੋਈ ਘੱਟ ਨਹੀਂ, ਪੜ੍ਹਾਉਂਦੇ ਵੀ ਵੇਖੋ ਕਿਸ ਨੂੰ ਹਨ। ਅਜਾਮਿਲ ਵਰਗੇ ਪਾਪ ਆਤਮਾਵਾਂ ਨੂੰ ਪੜ੍ਹਾਕੇ ਸ੍ਵਰਗ ਦਾ ਮਾਲਿਕ ਬਣਾ ਦਿੰਦੇ ਹਨ। ਤਮੋਪ੍ਰਧਾਨ ਤਾਂ ਸਭ ਹਨ, ਉਨ੍ਹਾਂ ਨੂੰ ਸਤੋਪ੍ਰਧਾਨ ਦੁਨੀਆਂ ਵਿੱਚ ਲੈ ਜਾਣਾ ਪੈਂਦਾ ਹੈ। ਬੱਚਿਆਂ ਨੂੰ ਬਾਰ – ਬਾਰ ਸਮਝਾਉਂਦੇ ਹਨ ਕਿ ਇੱਥੇ ਦੈਵੀਗੁਣ ਧਾਰਨ ਕਰਨੇ ਹਨ। ਇੱਥੇ ਤੁਹਾਨੂੰ ਐਮ – ਆਬਜੈਕਟ ਬੁੱਧੀ ਵਿੱਚ ਹੈ। ਇਹ ਪਵਿੱਤਰਤਾ ਦੇ ਮੈਨਰਸ ਹੋਰ ਕੋਈ ਨਹੀਂ ਸਿਖਾਉਂਦੇ। ਸੰਨਿਆਸੀ ਤਾਂ ਘਰਬਾਰ ਛੁਡਵਾਉਂਦੇ ਹਨ। ਇੱਥੇ ਬਾਪ ਕਹਿੰਦੇ ਹਨ – ਤੁਹਾਨੂੰ ਘਰਬਾਰ ਨਹੀਂ ਛੱਡਣਾ ਹੈ। ਤੁਸੀਂ ਤਾਂ ਇਸ ਪੁਰਾਣੀ ਦੁਨੀਆਂ ਨੂੰ ਛੱਡਣਾ ਹੈ। ਉਹ ਹੈ ਹੱਦ ਦਾ ਸੰਨਿਆਸ, ਇਹ ਹੈ ਬੇਹੱਦ ਦਾ ਸੰਨਿਆਸ। ਉਨ੍ਹਾਂ ਸੰਨਿਆਸੀਆਂ ਨੂੰ ਵੀ ਕਿੰਨਾ ਮਾਨ ਮਿਲਦਾ ਹੈ। ਸਾਧੂ ਸਮਾਜ ਗੌਰਮਿੰਟ ਨੂੰ ਵੀ ਮਤ (ਰਾਏ) ਦਿੰਦੇ ਹਨ। ਅੱਗੇ ਚੱਲਕੇ ਇਹ ਸੰਨਿਆਸੀ ਆਦਿ ਵੀ ਤੁਸੀਂ ਮਾਤਾਵਾਂ ਦੇ ਚਰਨਾਂ ਵਿੱਚ ਡਿੱਗਣਗੇ। ਮਾਤਾਵਾਂ ਬਗੈਰ ਉਨ੍ਹਾਂ ਦਾ ਉਧਾਰ ਨਹੀਂ ਹੋ ਸਕਦਾ ਕਿਓਂਕਿ ਤੁਸੀਂ ਨਾਲੇਜ ਦਿੰਦੇ ਹੋ। ਬਾਕੀ ਚਰਨਾਂ ਵਿੱਚ ਡਿੱਗਣ ਦੀ ਗੱਲ ਨਹੀਂ ਹੈ ਹਾਂ ਕੋਈ ਨਮਸਤੇ ਅਤੇ ਰਾਮ – ਰਾਮ ਕਰਦੇ ਹਨ ਤਾਂ ਰਿਸਪਾਂਡ ਤਾਂ ਦੇਣਾ ਹੁੰਦਾ ਹੈ। ਬਾਬਾ ਵੀ ਕਹਿੰਦੇ ਹਨ, ਬੱਚੇ ਨਮਸਤੇ। ਮੈਂ ਤੁਸੀਂ ਬੱਚਿਆਂ ਨੂੰ ਆਪਣੇ ਤੋਂ ਵੀ ਉੱਚ ਬਣਾਉਂਦਾ ਹਾਂ। ਤੁਹਾਨੂੰ ਬ੍ਰਹਮਾਂਡ ਅਤੇ ਸ੍ਰਿਸ਼ਟੀ ਦੋਨਾਂ ਦਾ ਮਾਲਿਕ ਬਣਾਉਂਦਾ ਹਾਂ ਅਤੇ ਮੈਂ ਵਾਨਪ੍ਰਸਥ ਵਿੱਚ ਚਲਾ ਜਾਂਦਾ ਹਾਂ। ਪਰ ਤੁਹਾਨੂੰ ਸ਼੍ਰੀਮਤ ਤੇ ਵੀ ਚਲਣਾ ਪਵੇ। ਇਸ ਪੁਰਾਣੀ ਦੁਨੀਆਂ ਤੋਂ ਮੂੰਹ ਮੋੜਨਾ ਪਵੇ। ਰਾਮ, ਰਾਵਣ ਅਤੇ ਸੀਤਾ ਦਾ ਖਿਲੌਣਾ ਹੈ ਨਾ। ਸੀਤਾ ਰਾਵਣ ਵੱਲ ਪਿੱਠ ਕਰ ਦਿੰਦੀ ਹੈ। ਰਾਮ ਵੱਲ ਮੂੰਹ ਕਰ ਲੈਂਦੀ ਹੈ। ਕ੍ਰਿਸ਼ਨ ਦਾ ਵੀ ਚਿੱਤਰ ਹੈ – ਨਰਕ ਨੂੰ ਲੱਤ ਮਾਰ ਰਿਹਾ ਹੈ ਅਤੇ ਸ੍ਵਰਗ ਦਾ ਗੋਲਾ ਹੱਥ ਵਿੱਚ ਹੈ। ਬਾਪ ਬਹੁਤ ਚੰਗੀ ਤਰ੍ਹਾਂ ਸਮਝਾਉਂਦੇ ਹਨ ਪਰ ਵਿਰਲਾ ਵਪਾਰੀ ਇਹ ਵਪਾਰ ਕਰੇ। ਬਾਪ ਨੂੰ ਆਪਣਾ ਪੁਰਾਣਾ ਤਨ – ਮਨ – ਧਨ ਦਵੇ ਨਵਾਂ ਲੈਵੇ। ਇਹ ਬਹੁਤ ਫਸਟਕਲਾਸ ਇੰਸ਼ਯੋਰੇਂਸ ਹੈ। ਬਾਪ ਕਹਿੰਦੇ ਹਨ – ਤੁਸੀਂ ਆਪਣੀ ਆਤਮਾ ਪਵਿੱਤਰ ਬਨਾਓ ਤਾਂ ਫਿਰ ਸ਼ਰੀਰ ਵੀ ਪਵਿੱਤਰ ਮਿਲੇਗਾ। ਫਿਰ ਤੁਸੀਂ ਸ੍ਵਰਗ ਦੀ ਰਜਾਈ ਕਰੋਗੇ ਇਸਲਈ ਉਨ੍ਹਾਂ ਨੂੰ ਸੌਦਾਗਰ, ਜਾਦੂਗਰ ਕਹਿੰਦੇ ਹਨ। ਪਤਿਤ ਨੂੰ ਪਾਵਨ ਬਣਾਉਣਾ – ਇਹ ਈਸ਼ਵਰੀ ਜਾਦੂਗਰੀ ਕਹਾਂਗੇ ਨਾ। ਬਾਪ ਕਹਿੰਦੇ ਹਨ ਨਰਕਵਾਸੀਆਂ ਨੂੰ ਸ੍ਵਰਗਵਾਸੀ ਬਣਾਓ, ਕਿਵੇਂ ਦਾ ਫਸਟਕਲਾਸ ਜਾਦੂ ਹੈ। ਇਸ ਵਿੱਚ ਪ੍ਰਾਪਤੀ ਬਹੁਤ ਹੈ। ਬਾਪ ਕਹਿੰਦੇ ਹਨ – ਰਾਜਿਆਂ ਦਾ ਰਾਜਾ ਬਣੋ, ਫਾਲੋ ਕਰੋ। ਬਾਪ ਬੈਠੇ ਹਨ ਨਾ। ਇਹ ਅਰਧਕੁਮਾਰ ਹਨ, ਮੰਮਾ ਕੁਵਾਰੀ ਕੰਨਿਆ ਹੈ। ਤਾਂ ਫਾਲੋ ਕਰਨਾ ਪਵੇ। ਵਰਸਾ ਬਾਪ ਤੋਂ ਮਿਲਣਾ ਹੈ। ਤੁਸੀਂ ਕਹੋਗੇ ਅਸੀਂ ਭਰਾ – ਭੈਣ ਬਾਪ ਤੋਂ ਵਰਸਾ ਲੈਂਦੇ ਹਾਂ। ਉਵੇਂ ਤਾਂ ਲੌਕਿਕ ਰੀਤੀ ਭੈਣ ਨੂੰ ਵਰਸਾ ਨਹੀਂ ਮਿਲਦਾ ਹੈ, ਭਰਾ ਨੂੰ ਵਰਸਾ ਮਿਲਦਾ ਹੈ। ਇੱਥੇ ਤਾਂ ਤੁਸੀਂ ਸਭ ਨੂੰ ਮਿਲਣਾ ਹੈ ਕਿਓਂਕਿ ਤੁਸੀਂ ਸਭ ਆਤਮਾਵਾਂ ਹੋ ਨਾ। ਬਾਪ ਕਹਿੰਦੇ ਹਨ – ਤੁਸੀਂ ਸਭ ਨੇ ਮੇਰੇ ਕੋਲ ਆਉਣਾ ਹੈ। ਫਿਰ ਤਾਂ ਇਹ ਭਰਾ – ਭੈਣ ਦਾ ਨਾਤਾ ਵੀ ਟੁੱਟ ਜਾਵੇਗਾ। ਉੱਥੇ ਹੈ ਬਾਪ ਅਤੇ ਬੱਚਿਆਂ ਦਾ ਨਾਤਾ, ਨਿਰਵਾਣਧਾਮ ਵਿੱਚ ਇਸ ਲਈ ਕਹਿੰਦੇ ਹਨ ਵੀ ਆਰ ਆਲ ਬ੍ਰਦਰ੍ਸ। ਜੇਕਰ ਈਸ਼ਵਰ ਨੂੰ ਸਰਵਵਿਆਪੀ ਕਹੀਏ ਤਾਂ ਫਿਰ ਫਾਦਰਹੁੱਡ ਹੋ ਜਾਂਦਾ ਹੈ। ਇਸ ਸਰਵਵਿਆਪੀ ਦੇ ਗਿਆਨ ਨੇ ਕਿੰਨਾ ਨੁਕਸਾਨ ਕੀਤਾ ਹੈ।
ਹੁਣ ਤੁਸੀਂ ਬੱਚਿਆਂ ਦੇ ਕੋਲ ਬਾਪ ਦੀ ਯਾਦ ਹੈ। ਬਾਪ ਨੂੰ ਯਾਦ ਕਰਨ ਵਿੱਚ ਹੀ ਮਿਹਨਤ ਜਾਸਤੀ ਹੈ। ਇਵੇਂ ਵੀ ਨਹੀਂ ਕਿ ਤੁਹਾਨੂੰ ਕੋਈ ਨਿਸ਼ਠਾ ਵਿੱਚ ਬਿਠਾਏ। ਤੁਹਾਨੂੰ ਤਾਂ ਲਕਸ਼ ਮਿਲਿਆ ਹੋਇਆ ਹੈ। ਇੱਥੇ ਤਾਂ ਤੁਸੀਂ ਮੁਰਲੀ ਸਿਰਫ ਬੈਠ ਸੁਣਾਉਂਦੇ ਹੋ। ਯੋਗ ਤਾਂ ਤੁਹਾਡਾ ਹਮੇਸ਼ਾ ਰਹਿੰਦਾ ਹੈ। ਮੁਰਲੀ ਸੁਣਾ ਫਿਰ ਚਲਦੇ – ਫਿਰਦੇ ਯਾਦ ਵਿੱਚ ਰਹਿਣਾ ਹੈ। ਅਸੀਂ ਯਾਤਰਾ ਤੇ ਜਾ ਰਹੇ ਹਾਂ। ਜਿੰਨਾ ਹੋ ਸਕੇ ਯਾਦ ਵਿਚ ਰਹਿਣਾ ਹੈ। ਅਸੀਂ ਯਾਤਰਾ ਤੇ ਜਾ ਰਹੇ ਹਨ। ਜਿੰਨ੍ਹਾਂ ਹੋ ਸਕੇ ਯਾਦ ਵਿੱਚ ਰਹਿਣਾ ਹੈ। 8 ਘੰਟਾ ਸਰਵਿਸ ਕਰੋ, ਉਹ ਵੀ ਛੁੱਟ ਹੈ। ਬਾਕੀ ਟਾਈਮ ਦੇਣਾ ਹੈ। ਮੂਲ ਗੱਲ ਹੈ ਹੀ ਪਵਿੱਤਰਤਾ ਦੀ। ਤੁਸੀਂ ਜਾਣਦੇ ਹੋ ਇਹ ਹੈ ਕੰਢਿਆਂ ਦਾ ਫਾਰੈਸਟ। ਇੱਕ ਦੋ ਨੂੰ ਕੰਢੇ ਲਗਾਉਂਦੇ ਰਹਿੰਦੇ ਹਨ। ਹੁਣ ਬਾਪ ਕਹਿੰਦੇ ਹਨ – ਸ਼੍ਰੀਮਤ ਤੇ ਚੱਲੋ। ਸ਼ਿਵਬਾਬਾ ਵੀ ਗੱਲ ਕਰਦੇ ਹਨ। ਬ੍ਰਹਮਾ ਵੀ ਗੱਲ ਕਰਦੇ ਹਨ ਪਰ ਤੁਸੀਂ ਜਾਣਦੇ ਹੋ ਸ਼ਿਵਬਾਬਾ ਸਾਨੂੰ ਪੜ੍ਹਾਉਂਦੇ ਹਨ, ਤੁਸੀਂ ਸਟੂਡੈਂਟਸ ਹੋ। ਤੁਸੀਂ ਕਹਿੰਦੇ ਹੋ ਉਹ ਸਾਡਾ ਬਾਪ ਵੀ ਹੈ, ਤਿਹਰ ਅਤੇ ਸਤਿਗੁਰੂ ਵੀ ਹੈ। ਗਾਰੰਟੀ ਕਰਦੇ ਹਨ ਤੁਹਾਨੂੰ ਵਾਪਿਸ ਲੈ ਜਾਵਾਂਗਾ। ਇਵੇਂ ਕੋਈ ਗਾਰੰਟੀ ਕਰ ਨਾ ਸਕੇ। ਇਹ ਬਾਪ ਹੀ ਕਹਿੰਦਾ ਹਨ – ਗਾਡ ਫਾਦਰ ਹੀ ਸੁੱਖ ਦੇਣ ਵਾਲਾਧਰਮ ਸਥਾਪਨ ਕਰਦੇ ਹਨ। ਉਸ ਬਾਪ ਨੂੰ ਕੋਈ ਜਾਣਦੇ ਨਹੀਂ ਹਨ। ਜੇਕਰ ਬਾਪ ਨੂੰ ਜਾਨਣ ਤਾਂ ਬਾਪ ਦੀ ਪ੍ਰਾਪਰਟੀ ਨੂੰ ਵੀ ਜਾਨ ਜਾਵੇਂ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਏਮ ਅਬਜੈਕਟ ਨੂੰ ਹਮੇਸ਼ਾ ਸਾਹਮਣੇ ਰੱਖ ਦੈਵੀਗੁਣ ਧਾਰਨ ਕਰਨੇ ਹਨ। ਸਤੋਪ੍ਰਧਾਨ ਦੁਨੀਆਂ ਵਿੱਚ ਚੱਲਣ ਦੇ ਲਈ ਪਵਿੱਤਰਤਾ ਦੇ ਮੈਨਰਸ ਅਪਨਾਉਣੇ ਹਨ। ਬੁੱਧੀ ਤੋਂ ਬੇਹੱਦ ਦਾ ਸੰਨਿਆਸ ਕਰਨਾ ਹੈ।
2. ਮੋਸ੍ਟ ਬਿਲਵੇਡ ਬਾਪ ਨੂੰ ਅਤੇ ਆਪਣੇ ਸੁੱਖਧਾਮ ਨੂੰ ਯਾਦ ਕਰਨਾ ਹੈ। ਇਸ ਦੁੱਖਧਾਮ ਤੋਂ ਬੁੱਧੀ ਦਾ ਯੋਗ ਕੱਢ ਦੇਣਾ ਹੈ।
ਵਰਦਾਨ:-
ਜੋ ਜਿੰਨ੍ਹਾਂ ਯੋਗੀ ਹੈ ਉਨ੍ਹਾਂ ਉਸ ਤੋਂ ਸਰਵ ਦਾ ਸਹਿਯੋਗ ਜਰੂਰ ਪ੍ਰਾਪਤ ਹੁੰਦਾ ਹੈ। ਯੋਗੀ ਦਾ ਕਨੈਕਸ਼ਨ ਅਤੇ ਸਨੇਹ ਬੀਜ ਨਾਲ ਹੋਣ ਦੇ ਕਾਰਨ ਸਨੇਹ ਦਾ ਰਿਟਰਨ ਸਭ ਦਾ ਸਹਿਯੋਗ ਪ੍ਰਾਪਤ ਹੋ ਜਾਂਦਾ ਹੈ। ਤਾਂ ਬੀਜ ਨਾਲ ਯੋਗ ਲਗਾਉਣ ਵਾਲਾ, ਬੀਜ ਨੂੰ ਸਨੇਹ ਦਾ ਪਾਣੀ ਦੇਣ ਵਾਲਾ ਸਰਵ ਆਤਮਾਵਾਂ ਦਵਾਰਾ ਸਹਿਯੋਗ ਰੂਪੀ ਫਲ ਪ੍ਰਾਪਤ ਕਰ ਲੈਂਦਾ ਹੈ ਕਿਓਂਕਿ ਬੀਜ ਨਾਲ ਯੋਗ ਹੋਣ ਦੇ ਕਾਰਨ ਪੂਰੇ ਵਰੀਕ੍ਸ਼ ਦੇ ਨਾਲ ਕੁਨੈਕਸ਼ਨ ਹੋ ਜਾਂਦਾ ਹੈ।
ਸਲੋਗਨ:-
➤ Email me Murli: Receive Daily Murli on your email. Subscribe!