26 August 2021 PUNJABI Murli Today | Brahma Kumaris

Read and Listen today’s Gyan Murli in Punjabi 

August 25, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਸੀਂ ਗਾਰੰਟੀ ਕਰਦੇ ਹੋ ਕਿ ਅਸੀਂ ਆਪਣੇ ਹੀ ਯੋਗਬਲ ਨਾਲ ਇਸ ਭਾਰਤ ਨੂੰ ਸਵਰਗ ਬਣਾਵਾਂਗੇ, ਉੱਥੇ ਇੱਕ ਧਰਮ, ਇੱਕ ਰਾਜ ਹੋਏਗਾ"

ਪ੍ਰਸ਼ਨ: -

ਮਾਇਆ ਦੇ ਕਿਸ ਵਿਘਨ ਨਾਲ ਸੇਫ ਰਹਿਣ ਵਾਲੇ ਬਹੁਤ ਚੰਗੀ ਕਮਾਲ ਕਰ ਸਕਦੇ ਹਨ?

ਉੱਤਰ:-

ਮਾਇਆ ਦਾ ਸਭ ਤੋਂ ਵੱਡਾ ਵਿਘਨ ਹੈ – ਦੇਹ ਅਭਿਮਾਨ ਵਿੱਚ ਲਿਆਕੇ ਇੱਕ ਦੋ ਦੇ ਨਾਮ ਰੂਪ ਵਿੱਚ ਫਸਾਉਣਾ। ਜੋ ਬੱਚੇ ਇਸ ਵਿਘਨ ਤੋਂ ਸੇਫ ਰਹਿੰਦੇ ਹਨ, ਮਾਇਆ ਦੇ ਧੋਖੇ ਤੋਂ ਬਚੇ ਰਹਿੰਦੇ ਹਨ, ਉਹ ਬਹੁਤ ਕਮਾਲ ਕਰ ਵਿਖਾਉਂਦੇ ਹਨ। ਉਨ੍ਹਾਂ ਦੀ ਬੁੱਧੀ ਵਿੱਚ ਸਰਵਿਸ ਦੇ ਨਵੇਂ – ਨਵੇਂ ਖ਼ਿਆਲਾਤ ਚਲਦੇ ਰਹਿੰਦੇ ਹਨ। ਸਰਵਿਸ ਵਿੱਚ ਉਨਤੀ ਤੱਦ ਹੋਵੇਗੀ ਜੱਦ ਦੇਹੀ – ਅਭਿਮਾਨੀ ਹੋਵੋਗੇ।

ਓਮ ਸ਼ਾਂਤੀ ਬਾਪ ਆਏ ਹਨ ਰੂਹਾਨੀ ਬੱਚਿਆਂ ਨੂੰ ਸ਼੍ਰੀਮਤ ਦੇਣ। ਇਹ ਤਾਂ ਬੱਚੇ ਜਾਣਦੇ ਹਨ ਕਿ ਥੋੜੇ ਸਮੇਂ ਦੇ ਅੰਦਰ ਡਰਾਮਾ ਪਲਾਨ ਅਨੁਸਾਰ ਸਾਰਾ ਕੰਮ ਹੋਣਾ ਹੈ। ਅਸੀਂ ਰਾਵਣਪੂਰੀ ਨੂੰ ਵਿਸ਼ਨੂੰਪੂਰੀ ਬਣਾਉਂਦੇ ਹਾਂ। ਹੁਣ ਬਾਪ ਵੀ ਗੁਪਤ ਤਾਂ ਪੜ੍ਹਾਈ ਵੀ ਗੁਪਤ ਹੈ। ਸੈਂਟਰਜ਼ ਤਾਂ ਬਹੁਤ ਹਨ। ਛੋਟੇ ਵੱਡੇ ਗਾਂਵ ਵਿੱਚ ਸੈਂਟਰਜ਼ ਹਨ ਹੋਰ ਬੱਚੇ ਵੀ ਬਹੁਤ ਹਨ। ਹੋਰ ਵੀ ਦਿਨ – ਪ੍ਰਤੀਦਿਨ ਵੱਧਦੇ ਜਾਣਗੇ। ਲਿਟਰੇਚਰ ਵਿੱਚ ਵੀ ਲਿਖਦੇ ਹਨ ਕਿ ਅਸੀਂ ਇਸ ਭਾਰਤ ਭੂਮੀ ਨੂੰ ਸ੍ਵਰਗ ਬਣਾਕੇ ਛੱਡਾਂਗੇ। ਤੁਹਾਨੂੰ ਇਹ ਭਾਰਤ ਭੂਮੀ ਬਹੁਤ ਪਿਆਰੀ ਹੈ ਕਿਓਂਕਿ ਤੁਸੀਂ ਜਾਣਦੇ ਹੋ ਕਿ ਇਹ ਭਾਰਤ ਹੀ ਸ੍ਵਰਗ ਸੀ। ਉਨ੍ਹਾਂ ਨੂੰ 5 ਹਜਾਰ ਵਰ੍ਹੇ ਹੋਏ। ਭਾਰਤ ਬਹੁਤ ਸ਼ਾਨਦਾਰ ਸੀ। ਤੁਸੀਂ ਬ੍ਰਹਮਾ ਮੁੱਖ ਵੰਸ਼ਾਵਲੀ ਬੱਚਿਆਂ ਨੂੰ ਹੀ ਇਹ ਨਾਲੇਜ ਹੈ। ਇਸ ਭਾਰਤ ਨੂੰ ਸ਼੍ਰੀਮਤ ਤੇ ਸ੍ਵਰਗ ਬਣਾਉਣਾ ਪਵੇ। ਸਭ ਨੂੰ ਰਸਤਾ ਦੱਸਣਾ ਹੈ ਹੋਰ ਕੋਈ ਖਿਟਖਿਟ ਦੀ ਇੱਥੇ ਗੱਲ ਨਹੀਂ ਹੈ। ਆਪਸ ਵਿੱਚ ਬੈਠ ਰਾਏ ਕਰਨੀ ਚਾਹੀਦੀ ਹੈ ਕਿ ਇਨ੍ਹਾਂ ਚਿੱਤਰਾਂ ਦਵਾਰਾ ਇਵੇਂ ਕੀ ਐਡਵਰਟਾਈਜ਼ ਕਰੀਏ ਜੋ ਅਖਬਾਰ ਵਿੱਚ ਵੀ ਇਹ ਚਿੱਤਰ ਪਾਉਣ। ਆਪਸ ਵਿੱਚ ਇਸ ਤੇ ਸੈਮੀਨਾਰ ਕਰਨਾ ਚਾਹੀਦਾ ਹੈ। ਜਿਵੇਂ ਉਸ ਗੌਰਮਿੰਟ ਦੇ ਲੋਕ ਆਪਸ ਵਿੱਚ ਮਿਲਦੇ ਹਨ, ਰਾਏ ਕਰਦੇ ਹਨ ਤਾਂ ਭਾਰਤ ਨੂੰ ਅਸੀਂ ਕਿਵੇਂ ਸੁਧਾਰੀਏ। ਇਹ ਜੋ ਇੰਨੇ ਮੱਤਭੇਦ ਹੋ ਗਏ ਹਨ, ਉਨ੍ਹਾਂ ਨੂੰ ਆਪਸ ਵਿੱਚ ਮਿਲਕੇ ਠੀਕ ਕਰੀਏ ਅਤੇ ਭਾਰਤ ਵਿੱਚ – ਸੁੱਖ ਸ਼ਾਂਤੀ ਕਿਵੇਂ ਸਥਾਪਨ ਹੋਵੇ। ਇਵੇਂ ਤੁਸੀਂ ਵੀ ਰੂਹਾਨੀ ਪਾਂਡਵ ਗੌਰਮਿੰਟ ਹੋ, ਇਹ ਵੱਡੀ ਈਸ਼ਵਰੀਏ ਗੌਰਮਿੰਟ ਹੈ। ਪਤਿਤ – ਪਾਵਨ ਬਾਪ ਹੀ ਪਤਿਤ ਬੱਚਿਆਂ ਨੂੰ ਪਾਵਨ ਬਣਾਕੇ ਪਾਵਨ ਦੁਨੀਆਂ ਦਾ ਮਾਲਿਕ ਬਣਾਉਂਦੇ ਹਨ। ਇਹ ਰਾਜ਼ ਤੁਸੀਂ ਬੱਚੇ ਜਾਣਦੇ ਹੋ। ਮੁੱਖ ਹੈ ਹੀ ਭਾਰਤ ਦਾ ਆਦਿ – ਸਨਾਤਨ ਦੇਵੀ – ਦੇਵਤਾ ਧਰਮ। ਇਹ ਹੈ ਰੁਦ੍ਰ ਗਿਆਨ ਯਗ। ਰੁਦ੍ਰ ਕਿਹਾ ਜਾਂਦਾ ਹੈ ਸ਼ਿਵਬਾਬਾ ਨੂੰ। ਹੁਣ ਤੁਹਾਨੂੰ ਬਾਪ ਨੇ ਆਕੇ ਜਗਾਇਆ ਹੈ, ਤੁਹਾਨੂੰ ਫਿਰ ਦੂਜਿਆਂ ਨੂੰ ਜਗਾਉਣਾ ਹੈ। ਡਰਾਮਾ ਪਲਾਨ ਅਨੁਸਾਰ ਤੁਸੀਂ ਜਗਾਉਂਦੇ ਰਹਿੰਦੇ ਹੋ। ਹੁਣ ਤੱਕ ਜਿਸ – ਜਿਸ ਨੇ ਜਿਵੇਂ – ਜਿਵੇਂ ਪੁਰਸ਼ਾਰਥ ਕੀਤਾ ਹੈ, ਉਤਨਾ ਹੀ ਕਲਪ ਪਹਿਲੋਂ ਕੀਤਾ ਸੀ। ਤੁਹਾਡੀ ਰੂਹਾਨੀ ਯੁੱਧ ਹੈ। ਕਦੀ ਮਾਇਆ ਦਾ ਜ਼ੋਰ ਹੋ ਜਾਂਦਾ ਹੈ, ਕਦੀ ਈਸ਼ਵਰ ਦਾ। ਕਦੀ – ਕਦੀ ਤਾਂ ਸਰਵਿਸ ਚੰਗੀ ਤੇਜੀ ਨਾਲ ਚਲਦੀ ਹੈ। ਕਦੀ ਕਈ ਬੱਚਿਆਂ ਵਿੱਚ ਮਾਇਆ ਦੇ ਵਿਘਨ ਪੈ ਜਾਂਦੇ ਹਨ। ਮਾਇਆ ਇੱਕਦਮ ਬੇਹੋਸ਼ ਕਰ ਦਿੰਦੀ ਹੈ। ਲੜਾਈ ਦਾ ਮੈਦਾਨ ਤਾਂ ਹੈ ਨਾ। ਮਾਇਆ, ਰਾਮ ਦੀ ਸੰਤਾਨ ਨੂੰ ਬੇਹੋਸ਼ ਕਰ ਦਿੰਦੀ ਹੈ। ਲਵ – ਕੁਸ਼ ਦੀ ਕਹਾਣੀ ਵੀ ਹੈ ਨਾ। ਰਾਮ ਦੇ ਦੋ ਬੱਚੇ ਵਿਖਾਏ ਹਨ। ਇੱਥੇ ਤਾਂ ਬਾਬਾ ਦੇ ਢੇਰ ਬੱਚੇ ਹਨ। ਇਸ ਸਮੇਂ ਸਭ ਮਨੁੱਖ ਕੁੰਭਕਰਨ ਦੀ ਨੀਂਦ ਵਿੱਚ ਸੋਏ ਹੋਏ ਹਨ। ਉਹ ਇਹ ਵੀ ਨਹੀਂ ਜਾਣਦੇ ਕਿ ਪਰਮਪਿਤਾ ਪਰਮਾਤਮਾ ਆਇਆ ਹੈ – ਬੱਚਿਆਂ ਨੂੰ ਵਰਸਾ ਦੇਣ। ਬਾਪ ਭਾਰਤ ਵਿੱਚ ਹੀ ਆਉਂਦੇ ਹਨ। ਇਹ ਗੱਲ ਬਿਲਕੁਲ ਹੀ ਭੁੱਲ ਗਏ ਹਨ। ਭਾਰਤਵਾਈ ਹੀ ਸ੍ਵਰਗ ਦੇ ਮਾਲਿਕ ਸਨ, ਇਸ ਵਿੱਚ ਕੋਈ ਸ਼ੱਕ ਨਹੀਂ। ਪਰਮਪਿਤਾ ਪਰਮਾਤਮਾ ਦਾ ਜਨਮ ਵੀ ਇੱਥੇ ਹੁੰਦਾ ਹੈ ਤੱਦ ਤਾਂ ਸ਼ਿਵ ਜਯੰਤੀ ਭਾਰਤ ਵਿੱਚ ਮਨਾਉਂਦੇ ਹਨ। ਤਾਂ ਜਰੂਰ ਉਸ ਨੇ ਕੁਝ ਆਕੇ ਕੀਤਾ ਹੋਵੇਗਾ। ਬੁੱਧੀ ਕਹਿੰਦੀ ਹੈ ਕਿ ਜਰੂਰ ਬਾਪ ਨੇ ਆਕੇ ਸ੍ਵਰਗ ਦੀ ਸਥਾਪਨਾ ਕੀਤੀ ਹੋਵੇਗੀ। ਪ੍ਰੇਰਨਾ ਤੋਂ ਥੋੜੀ ਸਥਾਪਨਾ ਕਰਨਗੇ। ਇੱਥੇ ਤਾਂ ਤੁਸੀਂ ਬੱਚਿਆਂ ਨੂੰ ਰਾਜਯੋਗ ਸਿਖਾਇਆ ਜਾਂਦਾ ਹੈ, ਯਾਦ ਦੀ ਯਾਤਰਾ ਸਿਖਾਈ ਜਾਂਦੀ ਹੈ। ਪ੍ਰੇਰਨਾ ਵਿੱਚ ਕੋਈ ਆਵਾਜ਼ ਨਹੀਂ ਹੁੰਦਾ। ਸਮਝਦੇ ਹਨ ਸ਼ੰਕਰ ਪ੍ਰੇਰਨਾ ਨਾਲ ਵਿਨਾਸ਼ ਕਰਦਾ ਹੈ, ਪਰ ਇਸ ਵਿੱਚ ਪ੍ਰੇਰਨਾ ਦੀ ਗੱਲ ਨਹੀਂ ਹੈ। ਤੁਸੀਂ ਸਮਝ ਗਏ ਹੋ ਕਿ ਡਰਾਮਾ ਵਿਚ ਉਨ੍ਹਾਂ ਦਾ ਪਾਰ੍ਟ ਹੀ ਹੈ – ਮੂਸਲ ਬਣਾਉਣਾ। ਉਹ ਵਿਨਾਸ਼ ਅਰਥ ਨਿਮਿਤ ਬਣੇ ਹੋਏ ਹਨ। ਪ੍ਰੇਰਨਾ ਸ਼ਾਸਤਰਾਂ ਦਾ ਅੱਖਰ ਹੈ, ਇਸ ਵਿੱਚ ਪ੍ਰੇਰਨਾ ਦੀ ਤਾਂ ਗੱਲ ਹੀ ਨਹੀਂ ਹੈ। ਡਰਾਮਾ ਅਨੁਸਾਰ ਵਿਨਾਸ਼ ਤਾਂ ਹੋਣਾ ਹੀ ਹੈ। ਗਾਇਆ ਹੋਇਆ ਹੈ ਮਹਾਭਾਰਤ ਲੜਾਈ ਵਿੱਚ ਇਹ ਮੂਸਲ ਆਦਿ ਕੰਮ ਵਿੱਚ ਆਏ ਸਨ, ਜੋ ਪਾਸਟ ਹੋ ਗਿਆ ਹੈ ਉਹ ਫਿਰ ਰਿਪੀਟ ਹੋਣਾ ਹੈ। ਤੁਸੀਂ ਗਾਰੰਟੀ ਕਰਦੇ ਹੋ ਕਿ ਅਸੀਂ ਯੋਗਬਲ ਨਾਲ ਸ੍ਵਰਗ ਦੀ ਸਥਾਪਨਾ ਕਰਾਂਗੇ, ਉੱਥੇ ਇੱਕ ਧਰਮ ਹੋਵੇਗਾ। ਤਾਂ ਦੂਜੇ ਸਭ ਧਰਮ ਕਿੱਥੇ ਹੋਣਗੇ? ਜਰੂਰ ਵਿਨਾਸ਼ ਹੋ ਜਾਣਗੇ। ਇਹ ਸਮਝਣ ਦੀਆਂ ਗੱਲਾਂ ਹਨ। ਗਾਇਆ ਹੋਇਆ ਹੈ – ਬ੍ਰਹਮਾ ਦਵਾਰਾ ਸਥਾਪਨਾ, ਵਿਸ਼ਨੂੰ ਦਵਾਰਾ ਪਾਲਣਾ ਤਾਂ ਠੀਕ ਹੈ। ਪਰ ਸ਼ੰਕਰ ਨੂੰ ਤਾਂ ਸ਼ਿਵ ਦੇ ਨਾਲ ਮਿਲਾ ਦਿੱਤਾ ਹੈ, ਇਹ ਰਾਂਗ ਹੈ। ਸ਼ਿਵ – ਸ਼ੰਕਰ ਕਹਿ ਦਿੰਦੇ ਹਨ ਕਿਓਂਕਿ ਸ਼ੰਕਰ ਤਾਂ ਕੋਈ ਕੰਮ ਨਹੀਂ ਕਰਦੇ ਤਾਂ ਸ਼ਿਵ ਨਾਲ ਮਿਲਾ ਦਿੱਤਾ ਹੈ। ਪਰ ਸ਼ਿਵਬਾਬਾ ਕਹਿੰਦੇ ਹਨ ਮੈਨੂੰ ਤਾਂ ਬਹੁਤ ਕੰਮ ਕਰਨਾ ਪੈਂਦਾ ਹੈ। ਸਭ ਨੂੰ ਪਾਵਨ ਬਣਾਉਣਾ ਪੈਂਦਾ ਹੈ। ਮੈਂ ਇਸ ਬ੍ਰਹਮਾ ਤਨ ਵਿੱਚ ਪ੍ਰਵੇਸ਼ ਕਰ ਇਸ ਸਾਕਾਰ ਦਵਾਰਾ ਸਥਾਪਨਾ ਦਾ ਕੰਮ ਕਰਾਉਂਦਾ ਹਾਂ। ਸ਼ੰਕਰ ਦਾ ਤਾਂ ਕੋਈ ਪਾਰ੍ਟ ਹੈ ਨਹੀਂ। ਸ਼ਿਵ ਦੀ ਪੂਜਾ ਹੁੰਦੀ ਹੈ। ਸ਼ਿਵ ਹੀ ਕਲਿਆਣਕਾਰੀ ਝੋਲੀ ਭਰਨ ਵਾਲਾ ਹੈ। ਸ਼ਿਵ ਪ੍ਰਮਾਤਮਾਏ ਨਮ: ਕਹਿੰਦੇ ਹਨ ਨਾ। ਇਹ ਬ੍ਰਹਮਾ ਵੀ ਪ੍ਰਜਾਪਿਤਾ ਠਹਿਰਿਆ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ ਇਹ ਤਾਂ ਬਹੁਤ ਗੂੜੀਆਂ ਗੱਲਾਂ ਹਨ। ਇਹ ਸਿਰਫ ਤੁਸੀਂ ਬੱਚੇ ਹੀ ਜਾਣਦੇ ਹੋ। ਸੈਂਸੀਬਲ ਬੱਚਿਆਂ ਦੀ ਬੁੱਧੀ ਵਿੱਚ ਗਿਆਨ ਝੱਟ ਸਮਝ ਆ ਜਾਂਦਾ ਹੈ। ਮਨੁੱਖ ਨੂੰ ਕੁਝ ਵੀ ਸਮਝ ਨਹੀਂ ਹੈ ਕਿ ਪਤਿਤ – ਪਾਵਨ ਬਾਪ ਕਦੋਂ ਆਉਣਗੇ! ਹੁਣ ਤਾਂ ਕਲਯੁਗ ਦਾ ਅੰਤ ਹੈ। ਜੇਕਰ ਕਹਿੰਦੇ ਹਨ ਕਿ ਕਲਯੁਗ ਦੇ ਅੰਤ ਵਿੱਚ 40 ਹਜਾਰ ਵਰ੍ਹੇ ਪਏ ਹਨ, ਤਾਂ ਹੁਣ ਕਿੰਨਾ ਹੋਰ ਪਤਿਤ ਬਣਨਗੇ? ਕਿੰਨਾ ਦੁੱਖ ਸਹਿਣ ਕਰਨਗੇ? ਕਲਯੁਗ ਵਿੱਚ ਸੁੱਖ ਤਾਂ ਹੋਵੇਗਾ ਨਹੀਂ। ਕੁਝ ਵੀ ਨਾ ਜਾਨਣ ਦੇ ਕਾਰਨ ਵਿਚਾਰੇ ਘੋਰ ਹਨ੍ਹੇਰੇ ਵਿੱਚ ਪਏ ਹਨ।

ਤੁਸੀਂ ਬੱਚਿਆਂ ਨੂੰ ਆਪਸ ਵਿੱਚ ਮਿਲਕੇ ਰਾਏ ਕਰਨੀ ਚਾਹੀਦੀ ਹੈ ਕਿ ਕਿਵੇਂ ਸਰਵਿਸ ਨੂੰ ਵਧਾਈਏ। ਬਾਪ ਪਲਾਨ ਤਾਂ ਦੱਸਦੇ ਰਹਿੰਦੇ ਹਨ ਫਿਰ ਬੱਚਿਆਂ ਨੂੰ ਆਪਸ ਵਿੱਚ ਮਿਲਣਾ ਹੈ। ਚਿੱਤਰਾਂ ਤੇ ਚੰਗੀ ਰੀਤੀ ਸਮਝਾਉਣਾ ਹੈ। ਇਹ ਵੀ ਡਰਾਮਾ ਅਨੁਸਾਰ ਚਿੱਤਰ ਬਣਦੇ ਜਾ ਰਹੇ ਹਨ। ਬੱਚੇ ਜਾਣਦੇ ਹਨ ਕਿ ਜੋ – ਜੋ ਸਮੇਂ ਪਾਸ ਹੁੰਦਾ ਜਾਂਦਾ ਹੈ, ਹੂਬਹੂ ਡਰਾਮਾ ਚਲਦਾ ਰਹਿੰਦਾ ਹੈ। ਬੱਚਿਆਂ ਦੀ ਅਵਸਥਾਵਾਂ ਤਾਂ ਕਦੇ ਉੱਪਰ, ਕਦੇ ਥੱਲੇ, ਇਹ ਚਲਦਾ ਰਹੇਗਾ। ਬਾਬਾ ਵੀ ਸਾਕਸ਼ੀ ਹੋਕੇ ਵੇਖਦਾ ਹੈ। ਕਦੀ – ਕਦੀ ਬੱਚਿਆਂ ਤੇ ਗ੍ਰਹਿਚਾਰੀ ਬੈਠਦੀ ਹੈ ਤਾਂ ਉਨ੍ਹਾਂ ਨੂੰ ਮਿਟਾਉਣ ਦੇ ਲਈ ਕੋਸ਼ਿਸ਼ ਕਰਾਉਂਦੇ ਹਨ। ਬਾਬਾ ਘੜੀ – ਘੜੀ ਕਹਿੰਦੇ ਹਨ ਕਿ ਬਾਪ ਨੂੰ ਯਾਦ ਕਰੋ। ਪਰ ਦੇਹ – ਅਭਿਮਾਨ ਵਿੱਚ ਆ ਜਾਂਦੇ ਹਨ ਇਸਲਈ ਠੋਕਰਾਂ ਖਾਂਦੇ ਹਨ, ਇਸ ਵਿੱਚ ਦੇਹੀ – ਅਭਿਮਾਨੀ ਬਣਨਾ ਪਵੇ। ਪਰ ਬੱਚਿਆਂ ਵਿੱਚ ਦੇਹ – ਅਭਿਮਾਨ ਬਹੁਤ ਹੈ । ਤੁਸੀਂ ਦੇਹੀ – ਅਭਿਮਾਨੀ ਬਣੋ ਤਾਂ ਬਾਪ ਦੀ ਯਾਦ ਰਹੇ ਫਿਰ ਸਰਵਿਸ ਦੀ ਉੰਨਤੀ ਵੀ ਹੁੰਦੀ ਰਹੇਗੀ। ਜਿਨ੍ਹਾਂ ਨੂੰ ਉੱਚ ਪਦਵੀ ਪਾਉਣੀ ਹੈ, ਉਹ ਹਮੇਸ਼ਾ ਸਰਵਿਸ ਵਿੱਚ ਲੱਗੇ ਰਹਿਣਗੇ। ਤਕਦੀਰ ਵਿੱਚ ਜੇ ਨਹੀਂ ਹੈ ਤਾਂ ਤਦਬੀਰ ਵੀ ਨਹੀਂ ਕਰਨਗੇ। ਆਪ ਕਹਿੰਦੇ ਹਨ ਕਿ ਬਾਬਾ ਸਾਨੂੰ ਧਾਰਨਾ ਨਹੀਂ ਹੁੰਦੀ ਹੈ। ਬੁੱਧੀ ਵਿੱਚ ਨਹੀਂ ਬੈਠਦਾ। ਧਾਰਨਾ ਜੇਕਰ ਨਹੀਂ ਹੁੰਦੀ ਤਾਂ ਖੁਸ਼ੀ ਵੀ ਨਹੀਂ ਰਹਿੰਦੀ ਹੈ। ਜਿਨ੍ਹਾਂ ਨੂੰ ਧਾਰਨਾ ਹੁੰਦੀ ਹੈ ਤਾਂ ਖੁਸ਼ੀ ਵੀ ਰਹਿੰਦੀ ਹੈ। ਸਮਝਦੇ ਹਨ ਕਿ ਸ਼ਿਵਬਾਬਾ ਆਇਆ ਹੋਇਆ ਹੈ। ਬਾਪ ਕਹਿੰਦੇ ਹਨ – ਬੱਚੇ ਤੁਸੀਂ ਚੰਗੀ ਰੀਤੀ ਸਮਝਕੇ ਫਿਰ ਹੋਰਾਂ ਨੂੰ ਵੀ ਸਮਝਾਓ। ਕੋਈ ਤਾਂ ਸਰਵਿਸ ਵਿੱਚ ਲੱਗ ਜਾਂਦੇ ਹਨ। ਪੁਰਸ਼ਾਰਥ ਕਰਦੇ ਰਹਿੰਦੇ ਹਨ। ਤੁਸੀਂ ਬੱਚੇ ਜਾਣਦੇ ਹੋ ਕਿ ਜੋ – ਜੋ ਸੇਕੇਂਡ ਬੀਤਦਾ ਹੈ ਉਹ ਡਰਾਮਾ ਵਿੱਚ ਨੂੰਦ ਹੈ ਫਿਰ ਇਵੇਂ ਹੀ ਰਿਪੀਟ ਹੁੰਦਾ ਹੈ। ਬੱਚਿਆਂ ਨੂੰ ਹੀ ਸਮਝਾਇਆ ਜਾਂਦਾ ਹੈ ਕਿ ਬਾਹਰ ਭਾਸ਼ਣ ਕਰਦੇ ਸਮੇਂ ਤਾਂ ਕਈ ਪ੍ਰਕਾਰ ਦੇ ਮਨੁੱਖ ਆਉਂਦੇ ਹਨ। ਤੁਸੀਂ ਬੱਚੇ ਜਾਣਦੇ ਹੋ ਕਿ ਸਾਰੇ ਵੇਦ, ਸ਼ਾਸਤਰ, ਗੀਤਾ ਆਦਿ ਤੇ ਹੀ ਭਾਸ਼ਣ ਕਰਦੇ ਹਨ, ਉਨ੍ਹਾਂ ਨੂੰ ਇਹ ਪਤਾ ਥੋੜੀ ਹੈ ਕਿ ਇੱਥੇ ਈਸ਼ਵਰ ਆਪਣਾ ਅਤੇ ਇਸ ਰਚਨਾ ਦੇ ਆਦਿ – ਮੱਧ – ਅੰਤ ਦਾ ਰਹੱਸ ਸਮਝਾਉਂਦੇ ਹਨ। ਚਿੱਤਰਾਂ ਵਿੱਚ ਕਿੰਨਾ ਚੰਗੀ ਤਰ੍ਹਾਂ ਵਿਖਾਇਆ ਹੈ ਕਿ ਪਰਮਾਤਮਾ ਕੌਣ ਹੈ! ਇਹ ਗੱਲਾਂ ਪ੍ਰੋਜੈਕਟਰ ਤੇ ਤਾਂ ਸਮਝਾ ਨਹੀਂ ਸਕਦੇ। ਪ੍ਰਦਰਸ਼ਨੀ ਵਿੱਚ ਚਿੱਤਰ ਵੀ ਸਾਹਮਣੇ ਖੜੇ ਹਨ ਅਤੇ ਫਿਰ ਤੁਸੀਂ ਸਮਝਾਕੇ ਪੁੱਛ ਵੀ ਸਕਦੇ ਹੋ ਕਿ ਹੁਣ ਦੱਸੋ ਕਿ ਗੀਤਾ ਦਾ ਭਗਵਾਨ ਕੌਣ ਹੈ? ਗਿਆਨ ਦਾ ਸਾਗਰ ਕੌਣ ਹੈ? ਪਵਿੱਤਰਤਾ ਸੁੱਖ – ਸ਼ਾਂਤੀ ਦਾ ਸਾਗਰ, ਲਿਬ੍ਰੇਟਰ ਗਾਈਡ ਕੌਣ ਹੈ? ਕ੍ਰਿਸ਼ਨ ਦੇ ਲਈ ਤਾਂ ਕਹਿ ਨਹੀਂ ਸਕਣਗੇ। ਪਰਮਾਤਮਾ ਦੀ ਮਹਿਮਾ ਵੱਖ ਹੈ। ਪਹਿਲੇ ਲਿਖਾਉਣਾ ਵੀ ਚਾਹੀਦਾ ਹੈ, ਪ੍ਰੋਬ ਲੈਣਾ ਚਾਹੀਦਾ ਹੈ। ਸਭ ਤੋਂ ਸਹੀ ਵੀ ਲੈਣੀ ਹੈ।

(ਹਾਲ ਵਿੱਚ ਚਿੜੀਆਂ ਲੜ ਰਹੀਆਂ ਹਨ) ਇਸ ਸਮੇਂ ਸਾਰੀ ਦੁਨੀਆਂ ਲੜਾਈ – ਝਗੜਾ ਹੀ ਹੈ। ਸਭ ਆਪਸ ਵਿੱਚ ਲੜਦੇ ਰਹਿੰਦੇ ਹਨ। 5 ਵਿਕਾਰ ਵੀ ਮਨੁੱਖ ਵਿੱਚ ਗਾਏ ਜਾਂਦੇ ਹਨ। ਜਾਨਵਰਾਂ ਦੀ ਤਾਂ ਗੱਲ ਨਹੀਂ ਹੈ। ਵਿਸ਼ਸ਼ ਵਰਲਡ ਅਤੇ ਵਾਈਸ ਲੈਸ ਵਰਲਡ ਮਨੁੱਖਾਂ ਦੇ ਲਈ ਗਾਇਆ ਹੋਇਆ ਹੈ। ਕਲਯੁਗ ਵਿੱਚ ਹੈ ਆਸੁਰੀ ਸੰਪਰਦਾਏ, ਸਤਿਯੁਗ ਵਿੱਚ ਹੈ ਦੈਵੀ ਸੰਪਰਦਾਏ। ਮਨੁੱਖ ਇੰਨੇ ਤਮੋਪ੍ਰਧਾਨ ਬੁੱਧੀ ਹਨ ਜੋ ਬਿਲਕੁਲ ਸਮਝਦੇ ਨਹੀਂ ਕਿ ਅਸੀਂ ਹੀ ਆਸੁਰੀ ਸੰਪਰਦਾਏ ਹਾਂ। ਦੇਵਤਾਵਾਂ ਦੇ ਅੱਗੇ ਜਾਕੇ ਗਾਉਂਦੇ ਵੀ ਹਨ ਅਸੀਂ ਹੀ ਨੀਚ ਪਾਪੀ ਹਾਂ, ਅਸੀਂ ਨਿਰਗੁਣ ਹਾਰੇ ਵਿੱਚ ਕੋਈ ਗੁਣ ਨਾਹੀ। ਤੁਸੀਂ ਤਾਂ ਉਨ੍ਹਾਂ ਨੂੰ ਸਿੱਧ ਕਰ ਦੱਸ ਸਕਦੇ ਹੋ। ਪੌੜ੍ਹੀ ਦੇ ਚਿੱਤਰ ਵਿੱਚ ਬੜਾ ਕਲਿਯਰ ਹੈ। ਵਿਖਾਇਆ ਹੋਇਆ ਹੈ ਕਿ ਕਿਵੇਂ ਚੜ੍ਹਦੀ ਕਲਾ ਹੈ ਫਿਰ ਉਤਰਦੀ ਕਲਾ ਹੈ। ਭਾਰਤਵਾਸੀਆਂ ਦੇ ਲਈ ਮੁੱਖ ਹੈ ਸੀੜੀ ਦਾ ਚਿੱਤਰ। ਇਹ ਹੈ ਸਭ ਤੋਂ ਚੰਗੀ ਚੀਜ਼। ਇਸ ਚਿੱਤਰ ਤੇ ਬਹੁਤ ਚੰਗਾ ਸਮਝਾ ਸਕਦੇ ਹੋ। 84 ਜਨਮ ਪੂਰੇ ਕਰ ਫਿਰ ਪਹਿਲਾ ਨੰਬਰ ਜਨਮ ਲੈਣਾ ਹੈ। ਫਿਰ ਉਤਰਦੀ ਕਲਾ ਤੋਂ ਚੜ੍ਹਦੀ ਕਲਾ ਵਿੱਚ ਜਾਣਾ ਹੈ। ਹਰ ਇੱਕ ਦਾ ਵਿਚਾਰ ਚਲਣਾ ਚਾਹੀਦਾ ਹੈ ਕਿ ਸਭ ਨੂੰ ਰਸਤਾ ਕਿਵੇਂ ਦੱਸੀਏ। ਖ਼ਿਆਲਾਤ ਨਹੀਂ ਚਲਣਗੇ ਤਾਂ ਸਰਵਿਸ ਕਿਵੇਂ ਕਰਨਗੇ। ਚਿੱਤਰਾਂ ਤੇ ਸਮਝਾਉਣਾ ਬਹੁਤ ਸਹਿਜ ਹੁੰਦਾ ਹੈ। ਸਤਿਯੁਗ ਦੇ ਬਾਦ ਸੀੜੀ ਉਤਰਨੀ ਹੀ ਹੈ। ਬੱਚੇ ਜਾਣਦੇ ਹਨ ਕਿ ਹੁਣ ਅਸੀਂ ਟਰਾਂਸਫਰ ਹੋ ਰਹੇ ਹਾਂ। ਪਰ ਸਿੱਧਾ ਸਤਿਯੁਗ ਵਿੱਚ ਨਹੀਂ ਜਾਂਦੇ। ਪਹਿਲੇ ਸ਼ਾਂਤੀਧਾਮ ਵਿੱਚ ਜਾਣਾ ਹੈ। ਤੁਸੀਂ ਜਾਣਦੇ ਹੋ ਅਸੀਂ ਪਾਰ੍ਟਧਾਰੀ ਹਾਂ। ਬਾਕੀ ਤੁਹਾਡੇ ਵਿੱਚ ਵੀ ਨੰਬਰਵਾਰ ਹਨ ਜੋ ਆਪਣੇ ਨੂੰ ਪਾਰਟਧਾਰੀ ਸਮਝਦੇ ਹਨ – ਇਸ ਡਰਾਮਾ ਦੇ। ਦੁਨੀਆਂ ਵਿੱਚ ਇਵੇਂ ਕੋਈ ਨਹੀਂ ਕਹਿ ਸਕਦੇ ਹੋ ਕਿ ਅਸੀਂ ਪਾਰ੍ਟਧਾਰੀ ਹਾਂ। ਅਸੀਂ ਲਿਖਦੇ ਵੀ ਹਾਂ ਕਿ ਹਰ ਇੱਕ ਮਨੁੱਖ ਮਾਤਰ ਇਸ ਬੇਹੱਦ ਡਰਾਮਾ ਦੇ ਐਕਟਰਸ ਹੁੰਦੇ ਹੋਏ ਵੀ ਡਰਾਮਾ ਦੇ ਮੁੱਖ ਐਕਟਰਸ, ਡਾਇਰੈਕਟਰ ਅਤੇ ਡਰਾਮਾ ਦੇ ਆਦਿ – ਮੱਧ – ਅੰਤ ਨੂੰ ਨਹੀਂ ਜਾਣਦੇ ਹਨ, ਤਾਂ ਉਹ ਬੇਸਮਝ ਹਨ। ਇਸ ਲਿਖਣ ਵਿੱਚ ਕੋਈ ਹਰਜ ਨਹੀਂ ਹੈ। ਇੱਕ ਕੰਨ ਤੋਂ ਸੁਨ ਦੂਜੇ ਤੋਂ ਕੱਢ ਨਹੀਂ ਦੇਣਾ ਚਾਹੀਦਾ ਹੈ। ਸਰਵਿਸ, ਸਰਵਿਸ ਅਤੇ ਸਰਵਿਸ। ਬਾਬਾ ਜਾਣਦੇ ਹਨ ਕਿ ਬੱਚਿਆਂ ਤੇ ਕਦੀ ਗ੍ਰਹਿਚਾਰੀ ਵੀ ਬੈਠਦੀ ਹੈ। ਜੱਦ ਗ੍ਰਹਿਚਾਰੀ ਬੈਠਦੀ ਤਾਂ ਕਿੰਨਾ ਨੁਕਸਾਨ ਹੋ ਜਾਂਦਾ ਹੈ, ਉਹ ਬਾਪ ਜਾਣਦੇ ਹਨ। ਸਾਹੂਕਾਰ ਗਰੀਬ ਬਣ ਪੈਂਦੇ ਹਨ। ਕਾਰਨ ਤਾਂ ਹੁੰਦਾ ਹੈ ਨਾ। ਬਹੁਤਿਆਂ ਨੂੰ ਬਾਬਾ ਸਮਝਾਉਂਦੇ ਵੀ ਰਹਿੰਦੇ ਹਨ – ਬੱਚੇ ਨਾਮ – ਰੂਪ ਵਿੱਚ ਕਦੀ ਨਹੀਂ ਫਸਣਾ। ਨਹੀਂ ਤਾਂ ਮਾਇਆ ਇਵੇਂ ਹੈ ਜੋ ਨੱਕ ਤੋਂ ਫੜ੍ਹ ਖੱਡੇ ਵਿੱਚ ਪਾ ਦਵੇਗੀ। ਮਾਇਆ ਬੜਾ ਧੋਖਾ ਦੇ ਦਵੇਗੀ। ਆਸ਼ਿਕ ਮਾਸ਼ੂਕ ਇੱਥੇ ਨਹੀਂ ਬਣਨਾ ਹੈ। ਆਸ਼ਿਕ ਮਾਸ਼ੂਕ ਕੋਈ ਵਿਕਾਰ ਦੇ ਲਈ ਬਣਦੇ ਹਨ, ਦੂਜੇ ਸਿਰਫ ਰੂਪ ਤੇ ਫ਼ਿਦਾ ਹੁੰਦੇ ਹਨ। ਤੁਸੀਂ ਜਾਣਦੇ ਹੋ ਸੈਂਟਰਜ਼ ਤੇ ਵੀ ਇਵੇਂ ਮਾਇਆ ਦੇ ਵਿਘਨ ਬਹੁਤ ਪੈਂਦੇ ਹਨ, ਇੱਕ – ਦੋ ਦੇ ਨਾਮ – ਰੂਪ ਵਿੱਚ ਫੱਸ ਜਾਂਦੇ ਹਨ। ਮਾਇਆ ਇਵੇਂ ਪ੍ਰਬਲ ਹੋ ਜੋ ਮਾਤਾ, ਮਾਤਾ ਦੇ ਨਾਮ ਰੂਪ ਵਿੱਚ ਕੰਨਿਆ, ਕੰਨਿਆ ਦੇ ਨਾਮ – ਰੂਪ ਵਿੱਚ ਵੀ ਫੱਸ ਪੈਂਦੀ ਹੈ। ਪੁਰਸ਼ਾਰਥ ਕਰਦੇ ਹੋਏ ਵੀ ਮਾਇਆ ਇੱਕਦਮ ਫੜ੍ਹ ਲੈਂਦੀ ਹੈ ਇਸਲਈ ਬਾਬਾ ਸਾਵਧਾਨੀ ਦਿੰਦੇ ਹਨ ਕਿ ਬੱਚੇ ਮਾਇਆ ਬਹੁਤ ਫਸਾਉਣ ਦੀ ਕੋਸ਼ਿਸ਼ ਕਰੇਗੀ, ਪਰ ਤੁਹਾਨੂੰ ਫਸਣਾ ਨਹੀਂ ਹੈ। ਦੇਹੀ – ਅਭਿਮਾਨ ਵਿੱਚ ਨਹੀਂ ਆਉਣਾ ਚਾਹੀਦਾ ਹੈ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਮਾਇਆ ਦੇ ਧੋਖੇ ਤੋਂ ਬਚਦੇ ਰਹਿਣਾ ਹੈ। ਤੁਸੀਂ ਬੱਚਿਆਂ ਨੂੰ ਬਾਪ ਗੁਲ – ਗੁਲ (ਫੁੱਲ) ਬਣਾਉਂਣ ਆਏ ਹਨ, ਤੁਹਾਨੂੰ ਕਿਸੇ ਗੱਲ ਵਿੱਚ ਸੰਸ਼ੇ ਨਹੀਂ ਆਉਣਾ ਚਾਹੀਦਾ। ਜੇਕਰ ਦਿਲ ਵਿਚ ਸੰਸ਼ੇ ਆਇਆ ਤਾਂ ਸਰਵਿਸ ਚੰਗੀ ਤਰ੍ਹਾਂ ਕਰ ਨਹੀਂ ਸਕਣਗੇ। ਅੰਦਰ ਘੁਟਕਾ ਖਾਂਦੇ ਰਹਿਣਗੇ। ਹਿੰਮਤ ਰੱਖਣੀ ਚਾਹੀਦੀ ਹੈ। ਟਾਈਮ ਬਹੁਤ ਥੋੜਾ ਹੈ। ਬਾਬਾ ਦੀ ਮੁਰਲੀ ਸੁਣਨਗੇ ਤਾਂ ਉਤਸ਼ਾਹ ਵਿੱਚ ਆਉਣਗੇ। ਆਤਮਪ੍ਰਕਾਸ਼ ਬੱਚਾ ਠੀਕ ਤਰ੍ਹਾਂ ਨਾਲ ਚਿੱਤਰਾਂ ਵੱਲ ਅਟੈਂਸ਼ਨ ਦੇ ਰਿਹਾ ਹੈ। ਬੰਬੇ ਵਾਲਿਆਂ ਦੇ ਵੀ ਦਿਮਾਗ ਵਿੱਚ ਆਉਣਾ ਚਾਹੀਦਾ ਹੈ। ਮੁੱਖ ਚਿੱਤਰ ਨੂੰ ਪਹਿਲੇ ਬਣਾਉਣਾ ਪਵੇ। ਜਾਂਚ ਕਰਨੀ ਚਾਹੀਦੀ ਹੈ, ਬਾਬਾ ਡਾਇਰੈਕਸ਼ਨ ਦਿੰਦੇ ਰਹਿੰਦੇ ਹਨ ਕਿ ਕਿਵੇਂ ਚਿੱਤਰਾਂ ਵਿੱਚ ਉੰਨਤੀ ਹੋਣੀ ਚਾਹੀਦੀ ਹੈ। ਅਜਿਹੀ ਕੋਈ ਯੁਕਤੀ ਰਚੋ ਜੋ ਸੀੜੀ ਦਾ ਚਿੱਤਰ ਐਰੋਡਰਮ ਤੇ ਰੱਖਿਆ ਜਾਵੇ। ਇਹ ਚਿੱਤਰ ਵੇਖਕੇ ਸਭ ਖੁਸ਼ ਹੋਣਗੇ। ਆਖਿਰ ਸਮਝਣਗੇ ਕਿ ਇਨ੍ਹਾਂ ਨੂੰ ਮੱਤ ਦੇਣ ਵਾਲਾ ਕੌਣ ਹੈ। ਤਾਂ ਬੱਚਿਆਂ ਨੂੰ ਬਹੁਤ ਨਸ਼ਾ ਚੜ੍ਹਨਾ ਚਾਹੀਦਾ ਹੈ। ਅੱਛਾ –

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਤੁਸੀਂ ਬੱਚੇ ਲੜਾਈ ਦੇ ਮੈਦਾਨ ਵਿੱਚ ਹੋ, ਮਾਇਆ ਰਾਵਣ ਨਾਲ ਤੁਹਾਡੀ ਯੁੱਧ ਹੈ। ਮਾਇਆ ਬਹੁਤ ਵਿਘਨ ਪਾਉਂਦੀ ਹੈ। ਬੱਚਿਆਂ ਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ।

2. ਹਰ ਇੱਕ ਨੂੰ ਆਪਣੀ ਉੱਨਤੀ ਦੇ ਲਈ ਵਿਚਾਰ ਕਰਨਾ ਹੈ। ਚਿੱਤਰਾਂ ਤੇ ਕਿਵੇਂ ਸਮਝਾਈਏ, ਸਰਵਿਸ ਨੂੰ ਕਿਵੇਂ ਵਧਾਈਏ। ਚਿੱਤਰਾਂ ਵਿੱਚ ਅਜਿਹਾ ਕੀ ਪਾਈਐ ਜੋ ਮਨੁੱਖ ਸਹਿਜ ਸਮਝ ਜਾਨ।

ਵਰਦਾਨ:-

ਯੋਗ ਸਿੱਖਿਅਕ ਉਸ ਨੂੰ ਕਿਹਾ ਜਾਂਦਾ ਹੈ ਜੋ ਆਪਣੇ ਸਿੱਖਿਆ ਸਵਰੂਪ ਦਵਾਰਾ ਸਿੱਖਿਆ ਦੇਵੇ। ਉਨ੍ਹਾਂ ਦਾ ਸਵਰੂਪ ਹੀ ਸਿੱਖਿਆ ਸੰਪੰਨ ਹੋਵੇਗਾ। ਉਨ੍ਹਾਂ ਦਾ ਵੇਖਣਾ – ਚਲਣਾ ਵੀ ਕਿਸੇ ਨੂੰ ਸਿੱਖਿਆ ਦਵੇਗਾ। ਜਿਵੇਂ ਸਾਕਾਰ ਰੂਪ ਵਿੱਚ ਕਦਮ – ਕਦਮ ਹਰ ਕਰਮ ਸਿੱਖਿਆਕ ਦੇ ਰੂਪ ਵਿੱਚ ਪ੍ਰੈਕਟੀਕਲ ਵਿੱਚ ਵੇਖਿਆ, ਜਿਸਨੂੰ ਦੂਜੇ ਸ਼ਬਦਾਂ ਵਿੱਚ ਚਰਿਤ੍ਰ ਕਹਿੰਦੇ ਹਨ। ਕਿਸੇ ਨੂੰ ਵਾਣੀ ਦਵਾਰਾ ਸਿੱਖਿਆ ਦੇਣਾ ਤਾਂ ਕਾਮਨ ਗੱਲ ਹੈ ਪਰ ਸਾਰੇ ਅਨੁਭਵ ਚਾਹੁੰਦੇ ਹਨ। ਤਾਂ ਆਪਣੇ ਸ਼੍ਰੇਸ਼ਠ ਕਰਮ, ਸ਼੍ਰੇਸ਼ਠ ਸੰਕਲਪ ਦੀ ਸ਼ਕਤੀ ਨਾਲ ਅਨੁਭਵ ਕਰਾਓ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top