25 May 2022 Punjabi Murli Today | Brahma Kumaris

Read and Listen today’s Gyan Murli in Punjabi 

24 May 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ : ਨੀਂਦ ਨੂੰ ਜਿੱਤਣ ਵਾਲੇ ਬਣੋ, ਰਾਤ ਨੂੰ ਜਾਗਕੇ ਗਿਆਨ ਚਿੰਤਨ ਕਰੋ, ਬਾਪ ਦੀ ਯਾਦ ਵਿੱਚ ਰਹੋ ਤੇ ਖੁਸ਼ੀ ਦਾ ਪਾਰਾ ਚੜ੍ਹੇਗਾ ।"

ਪ੍ਰਸ਼ਨ: -

ਭਾਰਤ ਵਿੱਚ ਅਨੇਕ ਛੁੱਟੀਆਂ ਹੁੰਦੀਆਂ ਹਨ ਪਰ ਸੰਗਮਯੁਗ ਵਿੱਚ ਤੁਹਾਨੂੰ ਇੱਕ ਸੈਕਿੰਡ ਦੀ ਵੀ ਛੁੱਟੀ ਨਹੀਂ ਮਿਲਦੀ ਕਿਉਂ?

ਉੱਤਰ:-

ਕਿਉਂਕਿ ਸੰਗਮ ਦਾ ਇੱਕ – ਇੱਕ ਸੈਕਿੰਡ ਮੋਸ੍ਟ ਵੈਲ੍ਯੂਬੁਲ ਹੈ, ਇਸ ਵਿੱਚ ਸ਼ਵਾਸੋਂ ਸ਼ਵਾਸ ਬਾਪ ਨੂੰ ਯਾਦ ਕਰਨਾ ਹੈ, ਰਾਤ – ਦਿਨ ਸਰਵਿਸ ਕਰਨੀ ਹੈ। ਆਗਿਆਕਾਰੀ, ਵਫ਼ਾਦਾਰ ਬਣ ਯਾਦ ਨਾਲ ਵਿਕਰਮ ਵਿਨਾਸ਼ ਕਰਕੇ ਇੱਜਤ ਦੇ ਨਾਲ ਸਿੱਧਾ ਘਰ ਜਾਣਾ ਹੈ, ਸਜਾਵਾਂ ਤੋਂ ਛੁੱਟਣਾ ਹੈ, ਆਤਮਾ ਅਤੇ ਸ਼ਰੀਰ ਦੋਵਾਂ ਨੂੰ ਕੰਚਨ ਬਣਾਉਣਾ ਹੈ ਇਸਲਈ ਤੁਹਾਨੂੰ ਇੱਕ ਸੈਕਿੰਡ ਦੀ ਵੀ ਛੁੱਟੀ ਨਹੀਂ।’

ਗੀਤ:-

ਹਮਾਰੇ ਤੀਰਥ ਨਿਆਰੇ ਹੈਂ..

ਓਮ ਸ਼ਾਂਤੀ ਬੱਚੇ ਜਾਣਦੇ ਹਨ ਕਿ ਤੀਰਥ ਯਾਤਰਾ ਦੋ ਤਰ੍ਹਾਂ ਦੀ ਹੁੰਦੀ ਹੈ – ਇੱਕ ਰੂਹਾਨੀ, ਦੂਸਰੀ ਜਿਸਮਾਨੀ। ਘਾਟ ਵੀ ਦੋ ਤਰ੍ਹਾਂ ਦੇ ਹੋ ਗਏ। ਇੱਕ ਤੇ ਨਦੀਆਂ ਦਾ ਘਾਟ ਹੈ। ਦੂਸਰਾ ਫਿਰ ਤੁਸੀਂ ਬੱਚਿਆਂ ਦੇ ਨਵੇਂ – ਨਵੇਂ ਸੈਂਟਰਜ਼ ਮਤਲਬ ਘਾਟ ਬਣਦੇ ਜਾਂਦੇ ਹਨ। ਪੁੱਛਣਗੇ ਕਿ ਕਾਨਪੁਰ ਵਿੱਚ ਗਿਆਨ ਅੰਮ੍ਰਿਤ ਪੀਣ ਅਤੇ ਗਿਆਨ ਸਨਾਨ ਕਰਨ ਦੇ ਕਿੰਨੇ ਘਾਟ ਹਨ? ਤਾਂ ਕਹਾਂਗੇ 4-5 ਘਾਟ ਹਨ। ਐਡਰੈਸ ਵੀ ਸਾਰੇ ਘਾਟਾਂ ਦੀ ਪਾਈ ਜਾਂਦੀ ਹੈ, ਉੱਥੇ ਜਾਕੇ ਜੋ ਗਿਆਨ ਸਨਾਨ ਕਰਨਗੇ ਉਹ ਜੀਵਨਮੁਕਤੀ ਪਾ ਸਕਦੇ ਹਨ। ਬੱਚੇ ਜਾਣਦੇ ਹਨ ਕਿ ਮੁਕਤੀ ਅਤੇ ਜੀਵਨਮੁਕਤੀ ਕਿਸਨੂੰ ਕਿਹਾ ਜਾਂਦਾ ਹੈ। ਬਰੋਬਰ ਭਾਰਤ ਜੀਵਨ ਮੁਕਤ ਸੀ, ਉਹਨਾਂ ਨੂੰ ਹੀ ਸਵਰਗ ਕਿਹਾ ਜਾਂਦਾ ਹੈ ਫਿਰ ਜੀਵਨਬੰਧ ਵਿੱਚ ਆਉਂਦੇ ਹਨ ਤਾਂ ਉਹਨਾਂ ਨੂੰ ਨਰਕ ਕਿਹਾ ਜਾਂਦਾ ਹੈ। ਤੁਸੀਂ ਬੱਚੇ ਜਾਣਦੇ ਹੋ ਅਸੀਂ ਤੀਰਥਾਂ ਤੇ ਜਾਂਦੇ ਹਾਂ, ਗਿਆਨ ਸ਼ਨਾਨ ਕਰਨ ਨਾਲ ਹੀ ਸਦਗਤੀ ਹੋ ਜਾਂਦੀ ਹੈ। ਸਦਗਤੀ ਦਾ ਸਾਕ੍ਸ਼ਾਤ੍ਕਾਰ ਵੀ ਤੁਸੀਂ ਬੱਚਿਆ ਨੂੰ ਹੋਇਆ ਹੈ। ਸਦਗਤੀ ਕਿਹਾ ਜਾਂਦਾ ਹੈ ਸਵਰਗ ਨੂੰ ਅਤੇ ਦੁਰਗਤੀ ਕਿਹਾ ਜਾਂਦਾ ਹੈ ਨਰਕ ਨੂੰ। ਸਦਗਤੀ ਸਵਰਗ ਜਰੂਰ ਸਤਿਯੁਗ ਹੈ ਅਤੇ ਦੁਰਗਤੀ ਨਰਕ ਕਲਯੁਗ ਹੈ। ਤੁਸੀਂ ਬੱਚੇ ਸਭ ਨੂੰ ਨਿਮੰਤਰਣ ਦਿੰਦੇ ਹੋ ਕਿ ਇਸ ਕਲਿਯੁਗੀ ਨਰਕ ਤੋਂ ਸਤਿਯੁਗੀ ਸਵਰਗ ਚੱਲੋਗੇ? ਸਵਰਗ ਦੇ ਨਾਲ ਸਤਿਯੁਗ ਅੱਖਰ ਜਰੂਰ ਪਾਉਣਾ ਹੈ ਤੇ ਸਵਰਗ ਅਤੇ ਨਰਕ ਵੱਖ -ਵੱਖ ਹੋ ਜਾਏਗਾ। ਨਹੀਂ ਤੇ ਮਨੁੱਖ ਕਹਿ ਦਿੰਦੇ ਹਨ ਸਵਰਗ, ਨਰਕ ਇੱਥੇ ਹੀ ਹੈ। ਸਵਰਗ ਅਤੇ ਨਰਕ ਨੂੰ ਭਾਰਤਵਾਸੀ ਹੀ ਜਾਣਦੇ ਹਨ। ਉੱਥੇ ਜਾਣਗੇ ਦੇਵੀ – ਦੇਵਤਾ ਧਰਮ ਵਾਲੇ ਹੋਰ ਕਿਸੇਨੂੰ ਪਤਾ ਨਹੀਂ ਹੈ। ਹਰ ਇੱਕ ਦਾ ਆਪਣਾ -ਆਪਣਾ ਧਰਮ ਅਤੇ ਆਪਣਾ ਧਰਮ ਸ਼ਾਸ਼ਤਰ ਹੈ। ਤਾਂ ਹਰ ਇੱਕ ਨੂੰ ਆਪਣਾ ਧਰਮ ਸ਼ਾਸ਼ਤਰ ਪੜ੍ਹਣਾ ਚਾਹੀਦਾ ਹੈ। ਆਪਣਾ ਧਰਮ ਸ਼ਾਸ਼ਤਰ ਹੀ ਕਲਿਆਣਕਾਰੀ ਹੋਵੇਗਾ।

ਤੁਸੀਂ ਬੱਚੇ ਜਾਣਦੇ ਹੋ ਅਸੀਂ ਬਰੋਬਰ ਉੱਚ ਕੁੱਲ ਦੇ ਹਾਂ। ਜਦੋਂ ਤੱਕ ਮਨੁੱਖਾਂ ਨੂੰ ਡਰਾਮੇ ਦਾ ਰਾਜ਼ ਨਹੀਂ ਸਮਝਾਵਾਂਗੇ ਉਦੋਂ ਤੱਕ ਤੇ ਉਹ ਘੋਰ ਹਨ੍ਹੇਰੇ ਵਿੱਚ ਹਨ, ਇਸਲਈ ਇਹਨਾਂ ਚਿੱਤਰਾਂ ਤੇ ਵੀ ਸਮਝਾਉਣਾ ਚਾਹੀਦਾ ਹੈ। ਤੁਸੀਂ ਬੱਚੇ ਸਭ ਯੁਗਾਂ ਨੂੰ ਜਾਣਦੇ ਹੋ, ਸਿਵਾਏ ਚਿੱਤਰਾਂ ਦੇ ਮਨੁੱਖ ਸਮਝ ਨਾ ਸਕਣ। ਬੁੱਧੀ ਵਿੱਚ ਬੈਠੇਗਾ ਹੀ ਨਹੀਂ। ਤੁਸੀਂ ਸਕੂਲ ਵਿੱਚ ਬਿਗਰ ਨਕਸ਼ੇ ਕਿਸਨੂੰ ਦੱਸੋਂ ਕਿ ਫਰਾਂਸ, ਇੰਗਲੈਂਡ ਇੱਥੇ ਹੈ ਤਾਂ ਬਿਲਕੁਲ ਸਮਝੇਗਾ ਨਹੀਂ। ਤਾਂ ਇਹ ਗੱਲ ਵੀ ਬਿਗਰ ਚਿੱਤਰਾਂ ਦੇ ਕੁਝ ਸਮਝ ਨਹੀਂ ਸਕਣਗੇ। ਚਿੱਤਰਾਂ ਦੇ ਅੱਗੇ ਲਿਆ ਕੇ ਸਮਝਾਉਣਾ ਚਾਹੀਦਾ ਹੈ ਕਿ ਇਹ ਡਰਾਮਾ ਹੈ। ਹੁਣ ਦੱਸੋ ਕਿ ਤੁਸੀਂ ਕਿਸ ਧਰਮ ਦੇ ਹੋ? ਤੁਹਾਡਾ ਧਰਮ ਕਦੋਂ ਆਉਂਦਾ ਹੈ? ਸਤਿਯੁਗ ਵਿੱਚ ਕਿਹੜਾ ਧਰਮ ਹੈ? ਚਿੱਤਰ ਵਿੱਚ ਬਿਲਕੁਲ ਕਲੀਅਰ ਲਿਖਿਆ ਹੋਇਆ ਹੈ। ਸਤਿਯੁਗ ਤ੍ਰੇਤਾ ਵਿੱਚ ਸੂਰਜਵੰਸ਼ੀ ਚੰਦਰਵੰਸ਼ੀ ਜਦੋਂ ਸਨ ਤਾਂ ਹੋਰ ਧਰਮ ਸੀ ਨਹੀਂ। ਹੁਣ ਉਹ ਦੇਵਤਾ ਧਰਮ ਹੈ ਨਹੀਂ। ਇਸਲਈ ਜਰੂਰ ਉਹ ਸਥਾਪਨ ਹੋਣਾ ਚਾਹੀਦਾ ਹੈ। ਹੁਣ ਦੁਨੀਆਂ ਪੁਰਾਣੀ ਹੈ ਫਿਰ ਨਵੀ ਦੁਨੀਆਂ ਸਥਾਪਨ ਹੋਣੀ ਚਾਹੀਦੀ ਹੈ। ਨਵੀ ਦੁਨੀਆਂ ਵਿੱਚ ਲਕਸ਼ਮੀ -ਨਾਰਾਇਣ ਦਾ ਰਾਜ ਸੀ। ਲਕਸ਼ਮੀ -ਨਾਰਾਇਣ ਦਾ ਚਿੱਤਰ ਹੀ ਮੁੱਖ ਹੈ। ਲਕਸ਼ਮੀ -ਨਾਰਾਇਣ ਦਾ ਨਾਮ ਬਾਲਾ ਹੈ, ਉਹਨਾਂ ਦੇ ਵੱਡੇ -ਵੱਡੇ ਮੰਦਿਰ ਵੀ ਬਣਾਉਂਦੇ ਹਨ। ਸ਼ਿਵ ਦੇ ਵੀ ਅਨੇਕ ਨਾਮ ਰੱਖ, ਅਨੇਕ ਮੰਦਿਰ ਬਣਾ ਦਿੱਤੇ ਹਨ। ਉਹਨਾਂ ਦਾ ਵੀ ਨਾਮ ਬਾਲਾ ਹੈ। ਸੋਮਰਸ ਪਿਲਾਉਂਦੇ ਹਨ ਇਸਲਈ ਸੋਮਨਾਥ ਨਾਮ ਰੱਖ ਦਿੱਤਾ ਹੈ। ਮਨੁੱਖਾਂ ਨੇ ਬਹੁਤ ਨਾਮ ਰੱਖ ਦਿੱਤੇ ਹਨ ਤੇ ਸਮਝਾਉਣਾ ਪੈਂਦਾ ਹੈ। ਰੁਦ੍ਰ, ਸ਼ਿਵ, ਸੋਮਨਾਥ ਇਹ ਨਾਮ ਕਿਉਂ ਰੱਖੇ ਹਨ? ਬਦਰੀਨਾਥ ਦਾ ਅਰਥ ਕੀ ਹੈ? ਬਹੁਤ ਨਾਮ ਬਿਨਾਂ ਸਮਝ ਦੇ ਰੱਖ ਦਿੱਤੇ ਹਨ ਇਸਲਈ ਮਨੁੱਖ ਮੁੰਝੇ ਹੋਏ ਹਨ। ਇਸ ਦਾ ਅਸਲ ਨਾਮ ਹੀ ਹੈ ਗੀਤਾ ਗਿਆਨ ਯਗ। ਬਾਪ ਕਹਿੰਦੇ ਹਨ ਇਸ ਮੇਰੇ ਗਿਆਨ ਯਗ ਨਾਲ ਹੀ ਵਿਨਾਸ਼ ਜਵਾਲਾ ਪ੍ਰਜਵੱਲਿਤ ਹੋਈ ਹੈ। ਇਹ ਹੈ ਭਗਵਾਨੁਵਾਚ। ਤੇ ਪਹਿਲੇ ਜਦੋਂ ਕੋਈ ਆਏ ਤੇ ਉਹਨਾਂ ਨੂੰ ਗੀਤਾ ਤੇ ਵੀ ਜਰੂਰ ਸਮਝਾਓ। ਉਸ ਵਿੱਚ ਲਿਖਿਆ ਹੋਇਆ ਹੈ ਭਗਵਾਨੁਵਾਚ ਮਾਮੇਕਮ ਯਾਦ ਕਰੋ ਤੇ ਵਿਕਰਮ ਵਿਨਾਸ਼ ਹੋਣਗੇ ਅਤੇ ਤੁਸੀਂ ਮੇਰੇ ਕੋਲ ਚਲੇ ਆਓਗੇ। ਉਹ ਹੈ ਬੇਹੱਦ ਦਾ ਬਾਪ, ਸਵਰਗ ਦਾ ਰਚਿਯਤਾ, ਜੀਵਨਮੁਕਤੀ ਦਾ ਰਚਿਯਤਾ। ਨਾਮ ਹੀ ਹੈ ਹੈਵਿਨਲੀ ਗੌਡ ਫਾਦਰ, ਜੋ ਹੈਵਿਨ ਦੀ ਸਥਾਪਨਾ ਕਰਦੇ ਹਨ। ਹੈਵਿਨ ਵਿੱਚ ਰਹਿੰਦੇ ਨਹੀਂ ਹਨ। ਹੈਵਿਨ ਸਥਾਪਨ ਕਰਨ ਵਾਲਾ ਹੈ ਭਗਵਾਨ। ਸਥਾਪਨਾ, ਵਿਨਾਸ਼, ਪਾਲਣਾ ਦਾ ਕੰਮ ਕਰਦੇ ਹਨ ਨਾ। ਤਾਂ ਹੁਣ ਬਾਪ ਕਹਿੰਦੇ ਹਨ ਮੈਨੂੰ ਪਾਰਲੌਕਿਕ ਬਾਪ ਨੂੰ ਯਾਦ ਕਰੋ ਅਤੇ ਆਪਣੇ ਨੂੰ ਅਸ਼ਰੀਰੀ ਆਤਮਾ ਸਮਝੋ। ਨਹੀਂ ਤੇ ਮੇਰੇ ਕੋਲ ਕਿਵੇਂ ਆਓਗੇ। ਬਾਪ ਕਹਿੰਦੇ ਹਨ ਇਹ ਤੁਹਾਡਾ ਅੰਤਿਮ ਜਨਮ ਹੈ ਇਸਲਈ ਮੇਰੇ ਨਾਲ ਯੋਗ ਲਗਾਉਣ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਇਸਨੂੰ ਯੋਗ ਅਗਨੀ ਕਿਹਾ ਜਾਂਦਾ ਹੈ। ਮਨੁੱਖ ਤੇ ਤੰਦਰੁਸਤੀ ਦੇ ਲਈ ਅਨੇਕ ਤਰ੍ਹਾਂ ਦੇ ਯੋਗ ਸਿਖਾਉਂਦੇ ਹਨ। ਹੁਣ ਪਾਰਲੌਕਿਕ ਬਾਪ ਕਹਿੰਦੇ ਹਨ ਮੇਰੇ ਨਾਲ ਯੋਗ ਲਗਾਓ ਅਤੇ ਇਸ ਗਿਆਨ ਨੂੰ ਧਾਰਨ ਕਰੋ ਤਾਂ ਤਹਾਡੇ ਵਿਕਰਮ ਵਿਨਾਸ਼ ਹੋਣਗੇ ਅਤੇ ਫਿਰ ਮੈਂ ਤੁਹਾਨੂੰ ਸਤਿਯੁਗ, ਬੈਕੁੰਠ ਦੀ ਬਾਦਸ਼ਾਹੀ ਦਵਾਂਗਾ। ਤਾਂ ਮੰਨਣਾ ਚਾਹੀਦਾ ਹੈ ਨਾ। ਬਾਪ ਕਹਿੰਦੇ ਹਨ ਹੇ ਨੀਂਦ ਨੂੰ ਜਿੱਤਣ ਵਾਲੇ ਬੱਚੇ, ਨੀਂਦ ਨੂੰ ਜਿੱਤ ਕੇ ਬਾਪ ਨੂੰ ਯਾਦ ਕਰੋ ਕਿਉਂਕਿ ਤੁਹਾਨੂੰ ਮੇਰੇ ਕੋਲ ਨਿਰਾਕਾਰ ਦੁਨੀਆਂ ਵਿੱਚ ਆਉਣਾ ਹੈ। ਜੇਕਰ ਕ੍ਰਿਸ਼ਨ ਹੁੰਦਾ ਤੇ ਕਹਿੰਦਾ ਮੇਰੇ ਬੈਕੁੰਠ ਵਿੱਚ ਆਉਣਾ ਹੈ। ਜੋ ਜਿੱਥੇ ਦਾ ਵਾਸੀ ਹੋਵੇਗਾ ਉੱਥੇ ਦੀ ਹੀ ਨਾਲੇਜ਼ ਦਿਖਾਵੇਗਾ ਨਾ। ਨਿਰਾਕਾਰ ਬਾਪ ਕਹਿੰਦੇ ਹਨ ਤੁਸੀਂ ਮੈਨੂੰ ਯਾਦ ਕਰੋ ਤੇ ਨਿਰਾਕਾਰੀ ਦੁਨੀਆਂ ਵਿੱਚ ਆਓਗੇ, ਮੇਰੇ ਕੋਲ ਆਉਣ ਦਾ ਇਹ ਇੱਕ ਹੀ ਰਸਤਾ ਹੈ। ਹੁਣ ਤੁਸੀਂ ਬੱਚੇ ਹੋ ਮੁੱਖ ਵੰਸ਼ਾਵਲੀ। ਕੁੱਖ ਵੰਸ਼ਾਵਲੀ ਅਤੇ ਮੁੱਖ ਵੰਸ਼ਾਵਲੀ ਅੱਖਰ ਬਿਲਕੁਲ ਸਹਿਜ਼ ਹੈ। ਹੁਣ ਤੁਸੀਂ ਕਹਿੰਦੇ ਹੋ ਬਾਬਾ ਮੈਂ ਤੇਰਾ ਹਾਂ, ਮੈਂ ਵੀ ਕਹਿੰਦਾ ਹਾਂ, ਹਾਂ ਬੱਚੇ ਤੁਸੀਂ ਮੇਰੇ ਹੋ, ਤਾਂ ਹੁਣ ਤੁਸੀਂ ਮੇਰੀ ਮਤ ਤੇ ਚੱਲੋ।

ਤੁਸੀਂ ਜਾਣਦੇ ਹੋ ਭਾਰਤ ਜਦੋਂ ਸਵਰਗ ਸੀ, ਉਦੋਂ ਬਾਕੀ ਇੰਨੀਆਂ ਸਭ ਆਤਮਾਵਾਂ ਕਿੱਥੇ ਸਨ? ਮੁਕਤੀਧਾਮ ਵਿੱਚ। ਉੱਥੇ ਹੈ ਹੀ ਇੱਕ ਧਰਮ, ਇਸਲਈ ਤਾਲੀ ਵੱਜਦੀ ਨਹੀਂ। ਲੜ੍ਹਈ -ਝਗੜੇ ਦਾ ਨਾਮ ਨਹੀਂ। ਇਹ ਲੋਕੀ ਭਾਵੇਂ ਕਹਿੰਦੇ ਹਨ ਹਿੰਦੂ ਚੀਨੀ ਭਰਾ – ਭਰਾ, ਪਰ ਹਨ ਕਿੱਥੇ। ਇਹ ਤੇ ਲੜ੍ਹਦੇ ਰਹਿੰਦੇ। ਗਾਉਂਦੇ ਹਨ ਪਤਿਤ – ਪਾਵਨ ਸੀਤਾਰਾਮ ਤੇ ਜਰੂਰ ਖੁਦ ਪਤਿਤ ਹਨ ਤਾਂ ਗਾਉਂਦੇ ਹਨ। ਸਤਿਯੁਗ ਵਿੱਚ ਤੇ ਹੈ ਹੀ ਪਾਵਨ ਦੁਨੀਆਂ ਤੇ ਉੱਥੇ ਇਵੇਂ ਨਹੀਂ ਗਾਉਣਗੇ। ਇਹ ਪਤਿਤ ਦੁਨੀਆਂ ਹੈ ਤਾਂ ਗਾਉਂਦੇ ਹਨ। ਪਾਵਨ ਦੁਨੀਆਂ ਕਿਹਾ ਜਾਂਦਾ ਹੈ ਸਤਿਯੁਗ ਨੂੰ, ਪਤਿਤ ਦੁਨੀਆਂ ਕਿਹਾ ਜਾਂਦਾ ਹੈ ਕਲਿਯੁਗ ਨੂੰ। ਇਹ ਵੀ ਮਨੁੱਖ ਸਮਝ ਨਹੀਂ ਸਕਦੇ ਹਨ। ਕਿੰਨੇ ਮਲੀਨ ਬੁੱਧੀ ਹਨ। ਅਸੀਂ ਵੀ ਸਮਝਦੇ ਨਹੀਂ ਸੀ। ਤਮੋਂਪ੍ਰਧਾਨ ਬੁੱਧੀ ਹੋਣ ਨਾਲ ਸਭ ਭੁੱਲ ਜਾਂਦੇ ਹਨ। ਬਾਪ ਕਹਿੰਦੇ ਹਨ ਤੁਸੀਂ ਬਿਲਕੁਲ ਬੇਸਮਝ ਬਣ ਪਏ ਹੋ। ਤੁਸੀਂ ਕਿੰਨੇ ਸਮਝਦਾਰ ਸੀ। ਤੁਸੀਂ ਸੋ ਦੇਵਤਾ ਸਤੋਪ੍ਰਧਾਨ ਸੀ। ਹੁਣ ਬੇਸਮਝ ਸ਼ੁਦ੍ਰ, ਤਮੋਪ੍ਰਧਾਨ ਬਣ ਗਏ ਹੋ। ਤੁਸੀਂ ਸਵਰਗ ਵਿੱਚ ਕਿੰਨੇ ਸੁੱਖ ਪਾਏ। ਤੁਸੀਂ ਭਾਰਤਵਾਸੀਆਂ ਦਾ ਉੱਚ ਤੇ ਉੱਚ ਕੁਲ ਸੀ – ਦੇਵੀ – ਦੇਵਤਾਵਾਂ ਦਾ। ਹੁਣ ਤੁਸੀਂ ਕਿੰਨੇ ਤੁੱਛ ਨਰਕਵਾਸੀ ਬਣੇ ਹੋ। ਇਹ ਬਾਪ ਹੀ ਆਕੇ ਆਪਣੇ ਬੱਚਿਆਂ ਨੂੰ ਕਹਿੰਦੇ ਹਨ। ਬੱਚੇ ਫੀਲ ਕਰਦੇ ਹਨ ਬਰੋਬਰ ਅਸੀਂ ਤਾਂ ਪੂਜਯ ਦੇਵਤਾ ਸੀ ਫਿਰ ਪੁਜਾਰੀ ਬਣੇ। ਬਾਬਾ ਨੇ ਕਿੰਨਾ ਸਮਝਦਾਰ ਬਣਾਇਆ ਸੀ, ਹੁਣ ਫਿਰ ਬਣਾ ਰਹੇ ਹਨ। ਇਹ ਗੱਲਾਂ ਰਾਤ ਨੂੰ ਚਿੰਤਨ ਕਰ ਬਹੁਤ ਖੁਸ਼ੀ ਵਿੱਚ ਆਉਣਾ ਚਾਹੀਦਾ ਹੈ। ਅੰਮ੍ਰਿਤਵੇਲੇ ਉੱਠ ਕੇ ਬਾਬਾ ਨੂੰ ਯਾਦ ਕਰੋ ਅਤੇ ਇਹ ਚਿੰਤਨ ਕਰੋ ਤੇ ਖੁਸ਼ੀ ਦਾ ਪਾਰਾ ਬਹੁਤ ਚੜ੍ਹੇਗਾ। ਕਈ ਬੱਚੇ ਤੇ ਸਾਰੇ ਦਿਨ ਵਿੱਚ ਇੱਕ ਸੈਕਿੰਡ ਵੀ ਯਾਦ ਨਹੀਂ ਕਰਦੇ। ਭਾਵੇਂ ਇੱਥੇ ਸੁਣਦੇ ਹਨ ਪਰ ਬੁੱਧੀਯੌਗ ਹੋਰ ਪਾਸੇ ਹੈ। ਨਿਰਾਕਾਰ ਪਰਮਾਤਮਾ ਕਿਸਨੂੰ ਕਿਹਾ ਜਾਂਦਾ ਹੈ, ਉਹ ਵੀ ਨਹੀਂ ਸਮਝਦੇ ਹਨ। ਸਕੂਲ ਵਿੱਚ ਕੋਈ – ਕੋਈ ਤੇ ਦੋ ਤਿੰਨ ਵਾਰ ਵੀ ਨਾਪਸ ਹੋ ਜਾਂਦੇ ਹਨ। ਆਖਿਰ ਪੜ੍ਹ ਨਹੀਂ ਸਕਦੇ ਹਨ ਤੇ ਫਿਰ ਸਕੂਲ ਛੱਡ ਦਿੰਦੇ ਹਨ। ਇੱਥੇ ਵੀ ਪੜ੍ਹਾਈ ਸਮਝ ਨਹੀਂ ਆਉਂਦੀ ਤਾਂ ਛੱਡ ਦਿੰਦੇ ਹਨ। ਮਾਇਆ ਜ਼ੋਰ ਨਾਲ ਥੱਪੜ ਲੱਗਾ ਦਿੰਦੀ ਹੈ। ਵਿਕਾਰ ਦਾ ਘਸੁਨ ਲੱਗਾ ਅਤੇ ਸਤਿਆਨਾਸ਼। ਮਾਇਆ ਅਜਿਹੀ ਪ੍ਰਬਲ ਹੈ, ਬੜੀ ਦੁਸ਼੍ਤਰ ਹੈ। ਤੁਹਾਡੀ ਬਾਕਸਿੰਗ ਕੋਈ ਮਨੁੱਖ ਨਾਲ ਨਹੀਂ ਹੈ ਪਰ ਮਾਇਆ ਨਾਲ ਹੈ। ਅਸੀਂ ਮਾਇਆ ਤੇ ਜਿੱਤ ਪਾਉਂਦੇ ਹਾਂ। ਇਸਦੇ ਲਈ ਤੁਸੀਂ ਬੱਚਿਆਂ ਨੂੰ ਬਹੁਤ ਪੁਰਸ਼ਾਰਥ ਕਰਨਾ ਚਾਹੀਦਾ ਹੈ। ਜਿਨਾਂ ਹੋ ਸਕੇ ਰਾਤ ਨੂੰ ਜਾਗਕੇ ਵਿਚਾਰ ਸਾਗਰ ਮੰਥਨ ਕਰਨਾ ਚਾਹੀਦਾ ਹੈ। ਪ੍ਰੈਕਟਿਸ ਹੋ ਜਾਏਗੀ। ਭਗਵਾਨੁਵਾਚ ਸਭ ਬੱਚਿਆਂ ਪ੍ਰਤੀ ਹੈ, ਸਿਰਫ਼ ਇੱਕ ਅਰਜੁਨ ਪ੍ਰਤੀ ਨਹੀਂ। ਸਭ ਯੁੱਧ ਦੇ ਮੈਦਾਨ ਤੇ ਹਨ। ਬਾਪ ਸਭ ਬੱਚਿਆਂ ਨੂੰ ਕਹਿੰਦੇ ਹਨ ਬੱਚੇ ਰਾਤ ਨੂੰ ਜਾਗਕੇ ਮੋਸ੍ਟ ਬਿਲਵਡ ਬਾਪ ਨੂੰ ਯਾਦ ਕਰੋ ਤੇ ਵਿਕਰਮ ਵਿਨਾਸ਼ ਹੋਣਗੇ ਅਤੇ ਗਿਆਨ ਦੀ ਧਾਰਨਾ ਵੀ ਹੋਵੇਗੀ। ਨਹੀਂ ਤੇ ਜਰਾ ਵੀ ਧਾਰਨਾ ਹੋਵੇਗੀ ਨਹੀਂ। ਜੇਕਰ ਮੇਰੀ ਆਗਿਆ ਦਾ ਉਲੰਘਣ ਕਰੋਂਗੇ, ਤੇ ਬਹੁਤ ਸਜਾਵਾਂ ਖਾਣੀਆਂ ਪੈਣਗੀਆਂ। ਈਸ਼ਵਰੀ ਡਾਇਰੈਕਸ਼ਨ ਮਿਲਦੇ ਹਨ ਨਾ। ਮੈਂ ਤੁਹਾਡਾ ਬਹੁਤ ਮਿੱਠਾ -ਮਿੱਠਾ ਬਾਪ ਹਾਂ, ਮੇਰੇ ਨੂੰ ਯਾਦ ਕਰਨ ਨਾਲ ਤੁਸੀਂ ਮੇਰੇ ਕੋਲ ਆ ਜਾਓਗੇ। ਸਜਾ ਖਾਕੇ ਫਿਰ ਆਉਣਾ – ਇਹ ਤੇ ਠੀਕ ਨਹੀਂ ਹੈ। ਸਿੱਧਾ ਆਉਣ ਨਾਲ ਇੱਜਤ ਮਿਲੇਗੀ ਇਸਲਈ ਮੇਰੀ ਆਗਿਆ ਦਾ ਉਲੰਘਣ ਨਾ ਕਰੋ। ਆਗਿਆ ਨਾ ਮੰਨਣ ਵਾਲੇ ਨੂੰ ਨਿੰਦਕ ਕਿਹਾ ਜਾਂਦਾ ਹੈ। ਇਹ ਹੈ ਸੱਚਾ ਬਾਬਾ, ਸੱਚਾ ਸਤਿਗੁਰੂ। ਤਾਂ ਉਹਨਾਂ ਦੀ ਆਗਿਆ ਮੰਨਨੀ ਚਾਹੀਦੀ ਹੈ ਨਾ। ਸ਼ਿਵਬਾਬਾ ਤੇ ਬਹੁਤ ਮਿੱਠਾ ਹੈ। ਆਤਮਾ ਅਤੇ ਸ਼ਰੀਰ ਦੋਨੋ ਨੂੰ ਹੀ ਕੰਚਨ ਕਰ ਦਿੰਦੀ ਹੈ। ਕੰਚਨ ਕਾਇਆ ਸਿਰਫ ਤੰਦਰੁਸਤੀ ਨੂੰ ਨਹੀਂ ਕਿਹਾ ਜਾਂਦਾ। ਆਤਮਾ ਵੀ ਪਓਰ ਅਤੇ ਸ਼ਰੀਰ ਵੀ ਪਿਓਰ, ਉਸਨੂੰ ਕੰਚਨ ਕਾਇਆ ਕਿਹਾ ਜਾਂਦਾ ਹੈ। ਦੇਵਤਾਵਾਂ ਨੂੰ ਕੰਚਨ ਕਾਇਆ ਸੀ। ਹੁਣ ਤੇ ਸਭਦੀ ਕਿਚੜੇ ਦੀ ਕਾਇਆ ਹੈ। 5 ਤੱਤਵ ਤਮੋਪ੍ਰਧਾਨ ਹਨ ਤਾਂ ਉਸ ਨਾਲ ਸ਼ਰੀਰ ਦੇਖੋ ਕਿਵੇਂ ਬਣਦਾ ਹੈ। ਸ਼ਕਲਾਂ ਦੇਖੋ ਕਿਵੇਂ ਦੀਆਂ ਹਨ। ਕ੍ਰਿਸ਼ਨ ਦੀ ਤੇ ਬਹੁਤ ਮਹਿਮਾ ਹੈ। ਅਜਿਹਾ ਸ਼ਰੀਰ ਤੇ ਤੁਹਾਨੂੰ ਸਵਰਗ ਵਿੱਚ ਹੀ ਮਿਲ ਸਕਦਾ ਹੈ। ਹੁਣ ਤੁਸੀਂ ਫਿਰ ਸੋ ਅਜਿਹੇ ਦੇਵਤਾ ਬਣੇ ਹੋ। ਤੇ ਮੁੱਖ ਗੱਲ ਹੈ ਰਾਤ ਨੂੰ ਜਾਗਕੇ ਯਾਦ ਕਰੋਂਗੇ ਤਾਂ ਪ੍ਰੈਕਟਿਸ ਪਵੇਗੀ। ਨੀਂਦ ਨੂੰ ਫਿਟਾਣਾ ਚਾਹੀਦਾ ਹੈ। ਪ੍ਰੈਕਟਿਸ ਕਰਨ ਨਾਲ ਸਭ ਕੁਝ ਹੁੰਦਾ ਹੈ। ਧੰਦਾ ਧੋਰੀ, ਰੋਟੀ ਬੇਲਣਾ, ਪਕਾਨਾ ਆਦਿ ਸਭ ਪ੍ਰੈਕਟਿਸ ਨਾਲ ਸਿੱਖਣਾ ਹੁੰਦਾ ਹੈ ਨਾ। ਬਾਪ ਨੂੰ ਯਾਦ ਕਰਨਾ ਵੀ ਸਿੱਖਣਾ ਹੈ। ਜਿਸਨੂੰ ਸਾਰਾ ਕਲਪ ਭੁੱਲੇ ਹੋ, ਹੁਣ ਉਸ ਬਾਪ ਨੂੰ ਯਾਦ ਕਰਨਾ ਹੈ। ਤਾਂ ਬਾਬਾ ਖੁਸ਼ ਹੋਵੇਗਾ। ਨਹੀਂ ਤੇ ਕਹਿਣਗੇ ਇਹ ਵਫ਼ਾਦਾਰ, ਫਰਮਾਂਬਰਦਾਰ ਬੱਚਾ ਨਹੀਂ ਹੈ। ਫਿਰ ਬਹੁਤ ਸਜਾ ਖਾਣਗੇ। ਉਹਨਾਂ ਦੀ ਤਕਦੀਰ ਵਿੱਚ ਮਾਰ ਹੈ। ਇੱਥੇ ਕੋਈ ਥੋੜਾ ਵੀ ਗੁੱਸਾ ਕਰਦੇ ਹਨ ਤਾਂ ਵਿਗੜਦੇ ਹਨ, ਉੱਥੇ ਧਰਮਰਾਜ ਸਜ਼ਾ ਦੇਣਗੇ ਫਿਰ ਥੋੜੀ ਹੀ ਕੁਝ ਕਰ ਸਕਣਗੇ। ਜਿਵੇਂ ਜੇਲ ਵਿੱਚ ਗੌਰਮੈਂਟ ਬਹੁਤ ਮੁਫ਼ਤ ਦਾ ਕੰਮ ਕਰਦੀ ਹੈ, ਕੋਈ ਬਿਗਰ ਮਿਹਨਤ ਜੇਲ ਭੋਗਦੇ ਹਨ, ਕਿਸੇ ਨੂੰ ਮਿਹਨਤ ਕਰਨੀ ਤਾਂ ਪੈਂਦੀ ਹੈ। ਤੇ ਧਰਮਰਾਜਪੁਰੀ ਵਿੱਚ ਵੀ ਜਦੋਂ ਧਰਮਰਾਜ ਸਜ਼ਾ ਦੇਣਗੇ ਤਾਂ ਕੁਝ ਕਰ ਨਹੀਂ ਸਕੋਂਗੇ। ਅੰਦਰ ਸਮਝਣਗੇ ਕਿ ਸਾਡਾ ਹੀ ਦੋਸ਼ ਹੈ ਤਾਂ ਹੀ ਤੇ ਸਜ਼ਾ ਮਿਲੀ ਹੈ। ਇਹ ਵੀ ਫੀਲ ਕਰਨਗੇ ਕਿ ਅਸੀਂ ਬਾਪ ਦਾ ਫਰਮਾਨ ਨਹੀਂ ਮੰਨਿਆ ਹੈ ਇਸਲਈ ਸਜ਼ਾ ਮਿਲਦੀ ਹੈ ਇਸਲਈ ਬਾਬਾ ਕਹਿੰਦੇ ਹਨ ਜਿਨਾਂ ਹੋ ਸਕੇ ਮੈਨੂੰ ਯਾਦ ਕਰੋ। ਅੱਛਾ।

ਦੇਖੋ, ਭਾਰਤ ਵਿੱਚ ਜਿੰਨੀ ਸਭਨੂੰ ਛੁੱਟੀਆਂ ਮਿਲਦੀਆਂ ਹਨ ਓਨੀਆਂ ਕਿਸੇ ਹੋਰ ਨੂੰ ਨਹੀਂ ਮਿਲਦੀਆਂ। ਪਰ ਇੱਥੇ ਸਾਨੂੰ ਇੱਕ ਸੈਕਿੰਡ ਵੀ ਛੁੱਟੀ ਨਹੀਂ ਮਿਲਦੀ ਕਿਉਂਕਿ ਬਾਬਾ ਕਹਿੰਦੇ ਹਨ ਸ਼ਵਾਸੋ ਸ਼ਵਾਸ ਯਾਦ ਵਿੱਚ ਰਹੋ। ਇੱਕ -ਇੱਕ ਸ਼ਵਾਸ ਮੋਸ੍ਟ ਵਾਲਯੂਬੁਲ ਹੈ। ਬੱਚਿਆਂ ਨੂੰ ਰਾਤ -ਦਿਨ ਬਾਬਾ ਦੀ ਸਰਵਿਸ ਕਰਨੀ ਚਾਹੀਦੀ ਹੈ।

ਤੁਸੀਂ ਆਲਮਈਟੀ ਬਾਬਾ ਦੇ ਉੱਪਰ ਆਸ਼ਿਕ ਹੋ ਜਾਂ ਉਹਨਾਂ ਦੇ ਰੱਥ ਤੇ? ਜਾਂ ਦੋਵਾਂ ਤੇ? ਜਰੂਰ ਦੋਵਾਂ ਦੇ ਆਸ਼ਿਕ ਹੋਣਾ ਪਵੇ। ਬੁੱਧੀ ਵਿੱਚ ਇਹ ਰਹੇਗਾ ਕਿ ਉਹ ਇਸ ਰੱਥ ਵਿੱਚ ਹਨ। ਉਹਨਾਂ ਦੇ ਕਾਰਨ ਤੁਸੀਂ ਇਸ ਤੇ ਆਸ਼ਿਕ ਹੋਏ ਹੋ। ਸ਼ਿਵ ਦੇ ਮੰਦਿਰ ਵਿੱਚ ਵੀ ਬੈਲ ਰੱਖਿਆ ਹੋਇਆ ਹੈ। ਉਹ ਵੀ ਪੂਜਿਆ ਜਾਂਦਾ ਹੈ। ਕਿੰਨੀ ਗੁਹੇ ਗੱਲਾਂ ਹਨ ਜੋ ਰੋਜ਼ ਨਹੀਂ ਸੁਣਦੇ ਉਹ ਕੋਈ ਨਾ ਕੋਈ ਗੱਲ ਮਿਸ ਕਰ ਦਿੰਦੇ ਹਨ। ਰੋਜ ਸੁਣਨ ਵਾਲੇ ਕਦੀ ਫੇਲ੍ਹ ਨਹੀਂ ਹੋਣਗੇ। ਮੈਨਰਜ਼ ਵੀ ਚੰਗੇ ਰਹਿਣਗੇ। ਬਾਬਾ ਨੂੰ ਯਾਦ ਕਰਨ ਵਿੱਚ ਬਹੁਤ ਵੱਡੀ ਪ੍ਰੋਫਿਟ (ਫ਼ਾਇਦਾ) ਹੈ। ਫਿਰ ਉਹਨਾਂ ਤੋਂ ਵੀ ਵੱਡੀ ਪ੍ਰਾਫਿਟ ਬਾਬਾ ਦੀ ਨਾਲੇਜ਼ ਨੂੰ ਯਾਦ ਕਰਨਾ ਹੈ। ਯੋਗ ਵੀ ਪ੍ਰਾਫਿਟ, ਗਿਆਨ ਵੀ ਪ੍ਰਾਫਿਟ। ਬਾਬਾ ਨੂੰ ਯਾਦ ਕਰਨ ਨਾਲ ਤੇ ਵਿਕਰਮ ਵਿਨਾਸ਼ ਹੁੰਦੇ ਹਨ ਅਤੇ ਪਦਵੀ ਵੀ ਉੱਚ ਮਿਲਦੀ ਹੈ। ਜਿੱਥੇ ਬਾਬਾ ਰਹਿੰਦੇ ਹਨ ਉਹ ਹੈ ਮੁਕਤੀਧਾਮ, ਬ੍ਰਹਮ ਲੋਕ। ਪਰ ਸਭਤੋਂ ਚੰਗਾ ਹੈ ਇਹ ਬ੍ਰਾਹਮਣਾਂ ਦਾ ਲੋਕ। ਬ੍ਰਾਹਮਣ ਜਨੇਊ ਜਰੂਰ ਪਹਿਣਦੇ ਹਨ, ਚੋਟੀ ਵੀ ਰੱਖਦੇ ਹਨ ਕਿਉਂਕਿ ਬਾਬਾ ਸਾਨੂੰ ਬ੍ਰਾਹਮਣਾਂ ਨੂੰ ਚੋਟੀ ਤੋਂ ਫੜ੍ਹ ਲੈ ਜਾਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਸ਼ਰੀਰ ਅਤੇ ਆਤਮਾ ਦੋਨੋਂ ਨੂੰ ਕੰਚਨ ਬਣਾਉਣ ਲਈ ਬਾਪ ਨੂੰ ਯਾਦ ਕਰਨ ਦੀ ਆਦਤ ਪਾਉਣੀ ਹੈ। ਕਦੀ ਵੀ ਆਗਿਆ ਦਾ ਉਲੰਘਣ ਨਹੀਂ ਕਰਨਾ ਹੈ।

2. ਪੜ੍ਹਾਈ ਦੇ ਸਮੇਂ ਚੈਕ ਕਰਨਾ ਹੈ ਕਿ ਬੁੱਧੀ ਇਧਰ -ਉਧਰ ਭੱਜਦੀ ਤੇ ਨਹੀਂ ਹੈ। ਕਦੀ ਵੀ ਪੜ੍ਹਾਈ ਮਿਸ ਨਹੀਂ ਕਰਨੀ ਹੈ। ਮਾਇਆ ਦੀ ਬਾਕਸਿੰਗ ਵਿੱਚ ਹਾਰ ਨਹੀਂ ਖਾਣੀ ਹੈ।

ਵਰਦਾਨ:-

ਸਿਰਫ ਵਾਣੀ ਦੀ ਸੇਵਾ ਹੀ ਸੇਵਾ ਨਹੀਂ ਹੈ, ਸ਼ੁਭ ਭਾਵਨਾ, ਸ਼ੁਭ ਕਾਮਨਾ ਰੱਖਣਾ ਵੀ ਸੇਵਾ ਹੈ। ਬ੍ਰਾਹਮਣਾਂ ਦਾ ਆਕੁਪੇਸ਼ਨ ਹੀ ਹੈ ਈਸ਼ਵਰੀ ਸੇਵਾ। ਕਿੱਥੇ ਵੀ ਰਹਿੰਦੇ ਸੇਵਾ ਕਰਦੇ ਰਹੋ। ਕੋਈ ਕਿਵੇਂ ਦਾ ਵੀ ਹੋਵੇ, ਭਾਵੇਂ ਪੱਕਾ ਰਾਵਣ ਹੀ ਕਿਉਂ ਨਾ ਹੋਵੇ, ਕੋਈ ਤੁਹਾਨੂੰ ਗਾਲ੍ਹਾਂ ਵੀ ਦੇਵੇ ਤਾਂ ਵੀ ਉਹਨਾਂ ਨੂੰ ਆਪਣੇ ਖਜ਼ਾਨੇ ਵਿੱਚੋ, ਸ਼ੁਭ -ਭਾਵਨਾ, ਸ਼ੁਭ ਕਾਮਨਾ ਦੀ ਅੰਚਲੀ ਜਰੂਰ ਦਵੋ, ਤਾਂ ਕਹਾਂਗੇ ਸੱਚੇ ਸੇਵਾਧਾਰੀ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top