25 July 2021 PUNJABI Murli Today | Brahma Kumaris
Read and Listen today’s Gyan Murli in Punjabi
24 July 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
ਤਨ , ਮਨ ਦੀ ਥਕਾਵਟ ਮਿਟਾਉਣ ਦਾ ਸਾਧਨ - "ਸ਼ਕਤੀਸ਼ਾਲੀ ਯਾਦ"
ਅੱਜ ਪ੍ਰਦੇਸ਼ੀ ਬਾਪ ਆਪਣੇ ਅਨਾਦਿ ਦੇਸ਼ਵਾਸੀ ਅਤੇ ਆਦਿ ਦੇਸ਼ਵਾਸੀ ਸੇਵਾ – ਅਰਥ ਸਾਰੇ ਵਿਦੇਸ਼ੀ, ਅਜਿਹੇ ਬੱਚਿਆਂ ਨੂੰ ਮਿਲਣ ਆਏ ਹਨ। ਬਾਪਦਾਦਾ ਜਾਣਦੇ ਹਨ ਕਿ ਇਹ ਮੇਰੇ ਸਿੱਕੀਲੱਧੇ ਲਾਡਲੇ ਬੱਚੇ ਹਨ, ਅਨਾਦਿ ਦੇਸ਼ ਪਰਮਧਾਮ ਦੇ ਨਿਵਾਸੀ ਹਨ ਅਤੇ ਨਾਲ – ਨਾਲ ਸ੍ਰਿਸ਼ਠੀ ਦੇ ਆਦਿ ਦੇ ਇਸੇ ਭਾਰਤ ਭੂਮੀ ਵਿੱਚ ਜਦੋਂ ਸਤਿਯੁਗੀ ਸਵਦੇਸ਼ ਸੀ, ਆਪਣਾ ਰਾਜ ਸੀ ਜਿਸਨੂੰ ਸਾਰੇ ਭਾਰਤ ਕਹਿੰਦੇ ਸਨ, ਤਾਂ ਆਦਿ ਵਿੱਚ ਇਸੇ ਭਾਰਤਦੇਸ਼ – ਵਾਸੀ ਦੇ ਸੀ। ਇਸੇ ਭਾਰਤ ਭੂਮੀ ਵਿੱਚ ਬ੍ਰਹਮਾ ਬਾਪ ਦੇ ਨਾਲ – ਨਾਲ ਰਾਜ ਕੀਤਾ ਹੈ। ਅਨੇਕ ਜਨਮ ਆਪਣੇ ਰਾਜ ਵਿੱਚ ਸੁੱਖ – ਸ਼ਾਂਤੀ ਸੰਪੰਨ ਜੀਵਨ ਗੁਜ਼ਾਰਿਆ ਹੈ ਇਸਲਈ ਆਦਿ ਦੇਸ਼ਵਾਸੀ ਹੋਣ ਦੇ ਕਾਰਨ ਭਾਰਤ ਭੂਮੀ ਨਾਲ ਦਿਲ ਦਾ ਪਿਆਰ ਹੈ। ਭਾਵੇਂ ਕਿੰਨਾ ਵੀ ਹੁਣ ਅੰਤ ਵਿੱਚ ਭਾਰਤ ਗ਼ਰੀਬ ਅਤੇ ਧੂਲ ਮਿੱਟੀ ਵਾਲਾ ਬਣ ਗਿਆ ਹੈ, ਫਿਰ ਵੀ ਆਪਣਾ ਦੇਸ਼ ਸੋ ਆਪਣਾ ਹੀ ਹੁੰਦਾ ਹੈ। ਤਾਂ ਤੁਹਾਡੇ ਸਾਰਿਆਂ ਦੀ ਆਤਮਾ ਦਾ ਆਪਣਾ ਦੇਸ਼ ਅਤੇ ਸ਼ਰੀਰੀਧਾਰੀ ਦੇਵਤਾ ਜੀਵਨ ਦਾ ਆਪਣਾ ਦੇਸ਼ ਕਿਹੜਾ ਸੀ? ਭਾਰਤ ਹੀ ਸੀ ਨਾ। ਕਿੰਨੇ ਜਨਮ ਭਾਰਤ ਭੂਮੀ ਵਿੱਚ ਰਹੇ ਹੋ, ਉਹ ਯਾਦ ਹੈ? 21 ਜਨਮਾਂ ਦਾ ਵਰਸਾ ਸਾਰਿਆਂ ਨੇ ਬਾਪ ਕੋਲੋਂ ਪ੍ਰਾਪਤ ਕਰ ਲੀਤਾ ਹੈ, ਇਸਲਈ 21 ਜਨਮ ਦੀ ਤਾਂ ਗਾਰੰਟੀ ਹੈ ਹੀ ਹੈ। ਬਾਅਦ ਵਿੱਚ ਹਰ ਇੱਕ ਆਤਮਾ ਦੇ ਕਈ ਜਨਮ ਭਾਰਤ ਭੂਮੀ ਵਿੱਚ ਹੋਏ ਹਨ ਕਿਉਂਕਿ ਜੋ ਬ੍ਰਹਮਾ ਬਾਪ ਦੇ ਸਮੀਪ ਆਤਮਾਵਾਂ ਹਨ, ਸਮਾਨ ਬਣਨ ਵਾਲੀਆਂ ਆਤਮਾਵਾਂ ਹਨ, ਉਹ ਬ੍ਰਹਮਾ ਬਾਪ ਦੇ ਨਾਲ – ਨਾਲ ਆਪੇ ਹੀ ਪੂਜੀਏ, ਆਪੇ ਹੀ ਪੁਜਾਰੀ ਦਾ ਪਾਰ੍ਟ ਵੀ ਨਾਲ ਹੀ ਵਜਾਉਂਦੀਆਂ ਹਨ। ਦਵਾਪਰ ਯੁਗ ਦੇ ਪਹਿਲੇ ਭਗਤ ਤੁਸੀਂ ਬ੍ਰਾਹਮਣ ਆਤਮਾਵਾਂ ਹੀ ਬਣਦੀਆਂ ਹੋ। ਆਦਿ ਸਵਰਗ ਵਿੱਚ ਇਸੇ ਦੇਸ਼ ਦੇ ਵਾਸੀ ਸੀ ਅਤੇ ਅਨੇਕ ਵਾਰ ਇਸੇ ਭਾਰਤ – ਭੂਮੀ ਦੇ ਦੇਸ਼ਵਾਸੀ ਹੋ। ਇਸਲਈ ਬ੍ਰਾਹਮਣਾ ਦਾ ਅਲੌਕਿਕ ਸੰਸਾਰ “ਮਧੂਬਨ” ਨਾਲ ਅਤਿ ਪਿਆਰ ਹੈ। ਇਹ ਮਧੂਬਨ ਬ੍ਰਾਹਮਣਾ ਦਾ ਛੋਟਾ ਜਿਹਾ ਸੰਸਾਰ ਹੈ। ਤਾਂ ਇਹ ਸੰਸਾਰ ਬਹੁਤ ਚੰਗਾ ਲਗਦਾ ਹੈ ਨਾ। ਇੱਥੋਂ ਜਾਣ ਦੀ ਦਿਲ ਨਹੀਂ ਹੁੰਦੀ ਹੈ ਨਾ। ਜੇਕਰ ਹੁਣੇ – ਹੁਣੇ ਆਡਰ ਕਰ ਲੈਣ ਕਿ ਮਧੂਬਨ ਨਿਵਾਸੀ ਬਣ ਜਾਓ, ਤਾਂ ਖੁਸ਼ ਹੋਵੋਗੇ ਨਾ। ਜਾਂ ਇਹ ਸੰਕਲਪ ਆਏਗਾ ਕੀ ਸੇਵਾ ਕੌਣ ਕਰੇਗਾ? ਸੇਵਾ ਦੇ ਲਈ ਤਾਂ ਜਾਣਾ ਹੀ ਚਾਹੀਦਾ ਹੈ। ਬਾਪਦਾਦਾ ਕਹਿਣ – ਬੈਠ ਜਾਓ, ਫਿਰ ਵੀ ਸੇਵਾ ਯਾਦ ਆਏਗੀ? ਸੇਵਾ ਕਰਵਾਉਂਣ ਵਾਲਾ ਕੌਣ ਹੈ? ਜੋ ਬਾਪ ਦਾ ਡਾਇਰੈਕਸ਼ਨ ਹੋਵੇ, ਸ਼੍ਰੀਮਤ ਹੋਵੇ, ਉਸਨੂੰ ਉਸੇ ਰੂਪ ਵਿੱਚ ਪਾਲਣ ਕਰਨਾ – ਇਸਨੂੰ ਕਹਿੰਦੇ ਨੇ ਸੱਚਾ ਆਗਿਆਕਾਰੀ ਬੱਚਾ। ਬਾਪਦਾਦਾ ਜਾਣਦੇ ਹਨ – ਮਧੂਬਨ ਵਿੱਚ ਬਿਠਾਉਣਾ ਹੈ ਜਾਂ ਸੇਵਾ ਤੇ ਭੇਜਣਾ ਹੈ। ਬ੍ਰਾਹਮਣ ਬੱਚਿਆਂ ਨੂੰ ਹਰ ਗੱਲ ਵਿੱਚ ਏਵਰਰੈਡੀ ਰਹਿਣਾ ਹੈ। ਹੁਣੇ – ਹੁਣੇ ਜੋ ਡਾਇਰੈਕਸ਼ਨ ਮਿਲਣ ਉਸ ਵਿੱਚ ਏਵਰਰੈਡੀ ਰਹਿਣਾ। ਸੰਕਲਪ ਮਾਤਰ ਵੀ ਮਨਮੱਤ ਮਿਕ੍ਸ ਨਾ ਹੋਵੇ, ਇਸਨੂੰ ਕਹਿੰਦੇ ਹਨ ਸ਼੍ਰੀਮਤ ਤੇ ਚੱਲਣ ਵਾਲੀ ਸ੍ਰੇਸ਼ਠ ਆਤਮਾ।
ਇਹ ਜਾਣਦੇ ਹੋ ਨਾ ਸੇਵਾ ਦਾ ਜਿੰਮੇਵਾਰ ਬਾਪਦਾਦਾ ਹੈ। ਜਾਂ ਤੁਸੀਂ ਹੋ? ਇਸ ਜਿੰਮੇਵਾਰੀ ਤੋਂ ਤਾਂ ਤੁਸੀਂ ਹੱਲਕੇ ਹੋ ਨਾ ਕਿ ਜਿੰਮੇਵਾਰੀ ਦਾ ਥੋੜਾ- ਥੋੜਾ ਬੋਝ ਹੈ? ਇਨਾਂ ਵੱਡਾ ਪ੍ਰੋਗਰਾਮ ਕਰਨਾ ਹੈ, ਇਹ ਕਰਨਾ ਹੈ – ਬੋਝ ਤਾਂ ਨਹੀਂ ਸਮਝਦੇ ਹੋ ਨਾ। ਕਰਾਵਣਹਾਰ ਕਰ ਰਿਹਾ ਹੈ। ਕਰਾਵਣਹਾਰ ਇੱਕ ਹੀ ਬਾਪ ਹੈ, ਕਿਸੇ ਦੀ ਵੀ ਬੁੱਧੀ ਨੂੰ ਟੱਚ ਕਰ ਵਿਸ਼ਵ – ਸੇਵਾ ਦਾ ਕੰਮ ਕਰਵਾਉਂਦੇ ਰਹੇ ਹਨ। ਅਤੇ ਕਰਵਾਉਂਦੇ ਰਹਿਣਗੇ। ਸਿਰਫ ਨਿਮਿਤ ਬੱਚਿਆਂ ਨੂੰ ਇਸਲਈ ਬਣਾਉਂਦੇ ਹਨ ਕਿ ਜੋ ਕਰੇਗਾ ਸੋ ਪਾਏਗਾ। ਪਾਉਣ ਵਾਲੇ ਬੱਚੇ ਹਨ, ਬਾਪ ਨੇ ਪਾਉਣਾ ਨਹੀਂ ਹੈ। ਪ੍ਰਾਲਬਧ ਪਾਉਣਾ ਜਾਂ ਸੇਵਾ ਦਾ ਫ਼ਲ ਅਨੁਭਵ ਹੋਣਾ – ਇਹ ਆਤਮਾਵਾਂ ਦਾ ਕੰਮ ਹੈ, ਇਸਲਈ ਨਿਮਿਤ ਬੱਚਿਆਂ ਨੂੰ ਬਨਾਉਂਦੇ ਹਨ। ਸਾਕਾਰ ਰੂਪ ਵਿੱਚ ਵੀ ਸੇਵਾ ਕਰਵਾਉਣ ਦਾ ਕੰਮ ਵੇਖਿਆ ਅਤੇ ਹੁਣ ਅਵਿਯਕਤ ਰੂਪ ਵਿੱਚ ਵੀ ਕਰਾਵਣਹਾਰ ਬਾਪ ਅਵਿਯਕਤ ਬ੍ਰਹਮਾ ਦਵਾਰਾ ਵੀ ਕਿਵੇਂ ਸੇਵਾ ਕਰਾ ਰਿਹਾ ਹੈ ਇਹ ਵੀ ਦੇਖ ਰਹੇ ਹੋ। ਅਵਿਯਕਤ ਸੇਵਾ ਦੀ ਗਤੀ ਹੋਰ ਹੀ ਤੀਵਰ ਗਤੀ ਹੈ! ਕਰਵਾਉਣ ਵਾਲਾ ਕਰਾ ਰਿਹਾ ਹੈ ਅਤੇ ਤੁਸੀਂ ਕੱਠਪੁਤਲੀ ਦੇ ਵਾਂਗੂੰ ਨੱਚ ਰਹੇ ਹੋ। ਇਹ ਸੇਵਾ ਵੀ ਇੱਕ ਖੇਡ ਹੈ। ਕਰਾਉਣ ਵਾਲਾ ਕਰਵਾ ਰਿਹਾ ਹੈ ਅਤੇ ਤੁਸੀਂ ਨਿਮਿਤ ਬਣ ਇੱਕ ਕਦਮ ਦਾ ਪਦਮਗੁਣਾ ਪ੍ਰਾਲਬੱਧ ਬਣਾ ਰਹੇ ਹੋ। ਤਾਂ ਬੋਝ ਕਿਸ ਦੇ ਉੱਪਰ ਹੈ? ਕਰਾਉਣ ਵਾਲੇ ਤੇ ਜਾਂ ਕਰਨ ਵਾਲੇ ਤੇ? ਬਾਪ ਤਾਂ ਜਾਣਦੇ ਹਨ – ਇਹ ਵੀ ਬੋਝ ਨਹੀਂ ਹੈ। ਤੁਸੀਂ ਬੋਝ ਕਹਿੰਦੇ ਹੋ ਤਾਂ ਬਾਪ ਵੀ ਬੋਝ ਸ਼ਬਦ ਕਹਿੰਦੇ ਹਨ। ਬਾਪ ਦੇ ਲਈ ਤਾਂ ਸਭ ਕੁੱਝ ਹੋਇਆ ਹੀ ਪਿਆ ਹੈ। ਸਿਰਫ ਜਿਵੇਂ ਲਕੀਰ ਖਿੱਚੀ ਜਾਂਦੀ ਹੈ, ਲਕੀਰ ਖਿੱਚਣਾ ਵੱਡੀ ਗੱਲ ਲਗਦੀ ਹੈ ਕੀ? ਤਾਂ ਬਾਪਦਾਦਾ ਇਵੇਂ ਸੇਵਾ ਕਰਵਾਉਂਦੇ ਹਨ। ਸੇਵਾ ਵੀ ਇਨੀ ਹੀ ਸਹਿਜ਼ ਹੈ ਜਿਵੇਂ ਇੱਕ ਲਕੀਰ ਖਿੱਚਣਾ। ਰਿਪੀਟ ਕਰ ਰਹੇ ਹਨ, ਨਿਮਿਤ ਖੇਡ ਕਰ ਰਹੇ ਹਨ।
ਜਿਵੇਂ ਮਾਇਆ ਦਾ ਵਿਘਨ ਖੇਡ ਹੈ, ਤਾਂ ਸੇਵਾ ਵੀ ਮਿਹਨਤ ਨਹੀਂ ਪਰ ਖੇਡ ਹੈ – ਇਵੇਂ ਸਮਝਣ ਨਾਲ ਸੇਵਾ ਵਿੱਚ ਸਦਾ ਹੀ ਰਿਫਰੇਸ਼ ਅਨੁਭਵ ਕਰੋਗੇ। ਜਿਵੇਂ ਕੋਈ ਖੇਡ ਕਿਸਲਈ ਕਰਦੇ ਹੋ? ਥੱਕਣ ਦੇ ਲਈ ਨਹੀਂ, ਰਿਫਰੇਸ਼ ਹੋਣ ਦੇ ਲਈ ਖੇਡ ਕਰਦੇ ਹੋ। ਭਾਵੇਂ ਕਿੰਨਾ ਵੀ ਵੱਡਾ ਕੰਮ ਹੋਵੇ ਪਰ ਇਵੇਂ ਹੀ ਅਨੁਭਵ ਕਰੋਗੇ ਜਿਵੇਂ ਖੇਡ ਕੇ ਰਿਫਰੇਸ਼ ਹੋ ਜਾਂਦੇ ਹਨ। ਚਾਹੇ ਕਿੰਨਾ ਵੀ ਥਕਾਨ ਵਾਲਾ ਖੇਡ ਹੋਵੇ ਪਰ ਖੇਡ ਸਮਝਣ ਨਾਲ ਥਕਾਵਟ ਨਹੀਂ ਹੁੰਦੀ ਕਿਉਂਕਿ ਆਪਣੇ ਦਿਲ ਦੀ ਰੂਚੀ ਨਾਲ ਖੇਡ ਕੀਤਾ ਜਾਂਦਾ ਹੈ। ਭਾਵੇਂ ਖੇਡ ਵਿੱਚ ਕਿੰਨਾ ਵੀ ਹਾਰਡ – ਵਰਕ ਕਰਨਾ ਪਵੇ ਲੇਕਿਨ ਉਹ ਵੀ ਮਨੋਰੰਜਨ ਲਗਦਾ ਹੈ ਕਿਉਂਕਿ ਆਪਣੇ ਦਿਲ ਨਾਲ ਕਰਦੇ ਹੋ। ਹੋਰ ਕੋਈ ਲੌਕਿਕ ਕੰਮ ਬੋਝ ਵਾਂਗ ਹੁੰਦਾ ਹੈ, ਗੁਜਾਰੇ ਅਰਥ ਕਰਨਾ ਹੀ ਪਵੇਗਾ। ਡੀਊਟੀ ਸਮਝ ਕਰਦੇ ਹਨ, ਇਸਲਈ ਮਿਹਨਤ ਲਗਦੀ ਹੈ। ਭਾਵੇਂ ਸ਼ਰੀਰਕ ਮਿਹਨਤ ਦਾ, ਭਾਵੇਂ ਬੁੱਧੀ ਦੀ ਮਿਹਨਤ ਦਾ ਕੰਮ ਹੈ, ਪਰ ਡਿਊਟੀ ਸਮਝ ਕਰਨ ਨਾਲ ਥਕਾਵਟ ਅਨੁਭਵ ਕਰਨਗੇ ਕਿਉਂਕਿ ਦਿਲ ਦੀ ਖੁਸ਼ੀ ਨਾਲ ਨਹੀਂ ਕਰਦੇ, ਜੋ ਆਪਣੇ ਮਨ ਦੇ ਉਮੰਗ ਨਾਲ, ਖੁਸ਼ੀ ਨਾਲ ਕੰਮ ਕੀਤਾ ਜਾਂਦਾ ਹੈ, ਉਸ ਵਿੱਚ ਥਕਾਵਟ ਨਹੀਂ ਹੁੰਦੀ, ਬੋਝ ਅਨੁਭਵ ਨਹੀਂ ਹੁੰਦਾ। ਕਿਤੇ – ਕਿਤੇ ਬੱਚਿਆਂ ਦੇ ਉੱਪਰ ਸੇਵਾ ਦੇ ਹਿਸਾਬ ਨਾਲੋਂ ਜਿਆਦਾ ਕੰਮ ਵੀ ਆ ਜਾਂਦਾ ਹੈ, ਇਸਲਈ ਵੀ ਕਦੀ – ਕਦੀ ਥਕਾਵਟ ਫੀਲ (ਅਨੁਭਵ) ਹੁੰਦੀ ਹੈ। ਬਾਪਦਾਦਾ ਦੇਖਦੇ ਹਨ ਕਿ ਕਈ ਬੱਚੇ ਅਥੱਕ ਬਣ ਸੇਵਾ ਕਰਨ ਦੇ ਉਮੰਗ – ਉਤਸ਼ਾਹ ਵਿੱਚ ਵੀ ਰਹਿੰਦੇ ਹਨ। ਫਿਰ ਵੀ ਹਿੰਮਤ ਰੱਖ ਕੇ ਅੱਗੇ ਵੱਧ ਰਹੇ ਹਨ – ਇਹ ਦੇਖ ਬਾਪਦਾਦਾ ਹਰਸ਼ਿਤ ਵੀ ਹੁੰਦੇ ਹਨ। ਫਿਰ ਵੀ ਸਦਾ ਬੁੱਧੀ ਨੂੰ ਹਲਕਾ ਜਰੂਰ ਰੱਖੋ।
ਬਾਪਦਾਦਾ ਬੱਚਿਆਂ ਦੇ ਸਭ ਪਲੈਨ, ਪ੍ਰੋਗਰਾਮ ਵਤਨ ਵਿੱਚ ਬੈਠੇ ਵੀ ਦੇਖਦੇ ਰਹਿੰਦੇ ਹਨ। ਹਰ ਇੱਕ ਬੱਚੇ ਦੀ ਯਾਦ ਅਤੇ ਸੇਵਾ ਦਾ ਰਿਕਾਰਡ ਬਾਪਦਾਦਾ ਦੇ ਕੋਲ ਹਰ ਸਮੇਂ ਦਾ ਰਹਿੰਦਾ ਹੈ। ਜਿਵੇਂ ਤੁਹਾਡੀ ਦੁਨੀਆਂ ਵਿੱਚ ਰਿਕਾਰਡ ਰੱਖਣ ਦੇ ਕਈ ਸਾਧਨ ਹਨ। ਬਾਪ ਦੇ ਕੋਲ ਸਾਇੰਸ ਦੇ ਸਾਧਨਾਂ ਤੋਂ ਵੀ ਰਿਫਾਇਨ ਸਾਧਨ ਹਨ, ਖੁਦ ਹੀ ਕੰਮ ਕਰਦੇ ਰਹਿੰਦੇ। ਜਿਵੇਂ ਸਾਇੰਸ ਦੇ ਸਾਧਨ ਜੋ ਵੀ ਕੰਮ ਕਰਦੇ, ਉਹ ਲਾਇਟ ਦੇ ਅਧਾਰ ਤੇ ਕਰਦੇ। ਸੂਕ੍ਸ਼੍ਮਵਤਨ ਤਾਂ ਹੈ ਹੀ ਲਾਇਟ ਦਾ। ਸਾਕਾਰ ਵਤਨ ਦੀ ਲਾਇਟ ਦੇ ਸਾਧਨ ਫਿਰ ਵੀ ਪ੍ਰਕ੍ਰਿਤੀ ਦੇ ਸਾਧਨ ਹਨ, ਪਰ ਅਵਿਯਕਤ ਵਤਨ ਦੇ ਸਾਧਨ ਪ੍ਰਕ੍ਰਿਤੀ ਦੇ ਨਹੀਂ ਹਨ। ਅਤੇ ਪ੍ਰਕ੍ਰਿਤੀ ਰੂਪ ਬਦਲਦੀ ਹੈ, ਸਤੋ, ਰਜੋ, ਤਮੋ ਵਿੱਚ ਪ੍ਰੀਵਰਤਿਤ ਹੁੰਦੀ ਹੈ। ਇਸ ਸਮੇਂ ਤਾਂ ਹੈ ਹੀ ਤਮੋਗੁਣੀ ਪ੍ਰਕ੍ਰਿਤੀ, ਇਸਲਈ ਇਹ ਸਾਧਨ ਅੱਜ ਚੱਲਣਗੇ, ਕੱਲ ਨਹੀਂ ਚੱਲਣਗੇ। ਪਰ ਅਵਿਯਕਤ ਵਤਨ ਦੇ ਸਾਧਨ ਪ੍ਰਕ੍ਰਿਤੀ ਤੋਂ ਪਰੇ ਹਨ, ਇਸਲਈ ਉਹ ਪਰਿਵਰਤਨ ਵਿੱਚ ਨਹੀਂ ਆਉਂਦੇ। ਜਦੋਂ ਚਾਹੋ, ਜਿਵੇੰ ਚਾਹੋ ਸੂਖਸ਼ਮ ਸਾਧਨ ਸਦਾ ਹੀ ਆਪਣਾ ਕੰਮ ਕਰਦੇ ਰਹਿੰਦੇ ਹਨ ਇਸਲਈ ਸਾਰੇ ਬੱਚਿਆਂ ਦੇ ਰਿਕਾਰਡ ਦੇਖਣਾ ਬਾਪਦਾਦਾ ਦੇ ਲਈ ਵੱਡੀ ਗੱਲ ਨਹੀਂ ਹੈ। ਤੁਹਾਨੂੰ ਲੋਕਾਂ ਨੂੰ ਤਾਂ ਸਾਧਨਾ ਨੂੰ ਸੰਭਾਲਣਾ ਹੀ ਮੁਸ਼ਕਿਲ ਹੋ ਜਾਂਦਾ ਹੈ ਨਾ। ਤਾਂ ਬਾਪਦਾਦਾ ਯਾਦ ਅਤੇ ਸੇਵਾ ਦਾ – ਦੋਨਾਂ ਦਾ ਰਿਕਾਰਡ ਦੇਖਦੇ ਹਨ ਕਿਉਂਕਿ ਦੋਨਾਂ ਦਾ ਬੈਲੇਂਸ ਐਕਸਟਰਾ ਬਲੈਸਿੰਗ ਦਿਲਵਾਉਂਦਾ ਹੈ।
ਜਿਵੇਂ ਸੇਵਾ ਦੇ ਲਈ ਸਮੇਂ ਕੱਡਦੇ ਹੋ, ਤਾਂ ਉਸ ਵਿੱਚ ਕਦੀ ਨਿਯਮ ਤੋਂ ਵੀ ਜਿਆਦਾ ਲੱਗਾ ਦਿੰਦੇ ਹੋ। ਸੇਵਾ ਵਿੱਚ ਸਮਾਂ ਲਗਾਉਣਾ ਬੜੀ ਚੰਗੀ ਗੱਲ ਹੋ ਅਤੇ ਸੇਵਾ ਨਾਲ ਹੀ ਬੱਲ ਮਿਲਦਾ ਹੈ, ਸੇਵਾ ਵਿੱਚ ਬਿਜ਼ੀ ਹੋਣ ਦੇ ਕਾਰਨ ਛੋਟੀ – ਛੋਟੀ ਗੱਲਾਂ ਤੋਂ ਬੱਚ ਜਾਂਦੇ ਹੋ। ਬਾਪਦਾਦਾ ਬੱਚਿਆਂ ਦੀ ਸੇਵਾ ਤੋਂ ਬਹੁਤ ਖੁਸ਼ ਹਨ, ਹਿੰਮਤ ਤੇ ਬਲਿਹਾਰ ਜਾਂਦੇ ਹਨ। ਪਰ ਜੋ ਸੇਵਾ ਯਾਦ ਵਿੱਚ, ਉੱਨਤੀ ਵਿੱਚ ਥੋੜਾ ਰੁਕਾਵਟ ਕਰਨ ਦੇ ਨਿਮਿਤ ਹੁੰਦੀ ਹੈ, ਤਾਂ ਅਜਿਹੀ ਸੇਵਾ ਦੇ ਸਮੇਂ ਨੂੰ ਘੱਟ ਕਰਨਾ ਚਾਹੀਦਾ ਹੈ। ਜਿਵੇਂ ਰਾਤ ਨੂੰ ਜਾਗਦੇ ਹੋ 12:00 ਅਤੇ 1:00 ਵਜਾ ਦਿੰਦੇ ਹੋ ਤਾਂ ਅੰਮ੍ਰਿਤਵੇਲਾ ਫਰੈਸ਼ ਨਹੀਂ ਹੋਵੇਗਾ। ਬੈਠਦੇ ਵੀ ਹੋ ਤਾਂ ਨਿਯਮ ਪ੍ਰਮਾਣ। ਅਤੇ ਅੰਮ੍ਰਿਤਵੇਲਾ ਸ਼ਕਤੀਸ਼ਾਲੀ ਨਹੀਂ ਤਾਂ ਸਾਰੇ ਦਿਨ ਦੀ ਯਾਦ ਅਤੇ ਸੇਵਾ ਵਿੱਚ ਅੰਤਰ ਪੈ ਜਾਂਦਾ ਹੈ। ਮਾਨੋ ਸੇਵਾ ਦੇ ਪਲੈਨ ਬਣਾਉਣ ਵਿੱਚ ਅਤੇ ਸੇਵਾ ਨੂੰ ਪ੍ਰੈਕਟਿਕਲ ਲਿਆਉਣ ਵਿੱਚ ਸਮਾਂ ਲੱਗਦਾ ਹੈ। ਤਾਂ ਰਾਤ ਦੇ ਸਮੇਂ ਨੂੰ ਕੱਟ ਕਰਕੇ 12:00 ਦੇ ਬਦਲੇ 11:00 ਵਜੇ ਸੋ ਜਾਓ। ਉਹ ਹੀ ਇੱਕ ਘੰਟਾ ਜੋ ਘੱਟ ਕੀਤਾ ਅਤੇ ਸ਼ਰੀਰ ਨੂੰ ਰੈਸਟ ਦਿੱਤੀ ਤਾਂ ਅੰਮ੍ਰਿਤਵੇਲਾ ਚੰਗਾ ਰਹੇਗਾ, ਬੁੱਧੀ ਵੀ ਫ਼੍ਰੇਸ਼ ਹੋਵੇਗੀ। ਨਹੀਂ ਤਾਂ ਦਿਲ ਖਾਂਦੀ ਹੈ ਕਿ ਸੇਵਾ ਤਾਂ ਕਰ ਰਹੇ ਹਾਂ ਪਰ ਯਾਦ ਦਾ ਚਾਰਟ ਜਿਨਾਂ ਹੋਣਾ ਚਾਹੀਦਾ ਹੈ, ਉਨ੍ਹਾਂ ਨਹੀਂ ਹੈ। ਜੋ ਸੰਕਲਪ ਦਿਲ ਵਿੱਚ ਅਤੇ ਮਨ ਵਿੱਚ ਬਾਰ – ਬਾਰ ਆਉਂਦਾ ਹੈ ਕਿ ਇਹ ਇਵੇਂ ਹੋਣਾ ਚਾਹੀਦਾ ਹੈ ਪਰ ਹੋ ਨਹੀਂ ਰਿਹਾ ਹੈ, ਤਾਂ ਉਸ ਸੰਕਲਪ ਦੇ ਕਾਰਨ ਬੁੱਧੀ ਵੀ ਫਰੈਸ਼ ਨਹੀਂ ਹੁੰਦੀ। ਜੇਕਰ ਬੁੱਧੀ ਫਰੈਸ਼ ਹੈ ਤਾਂ ਫਰੈਸ਼ ਬੁੱਧੀ ਨਾਲ 2-3 ਘੰਟੇ ਦਾ ਕੰਮ 1 ਘੰਟੇ ਵਿੱਚ ਪੂਰਾ ਕਰ ਸਕਦੇ ਹੋ। ਥੱਕੀ ਹੋਈ ਬੁੱਧੀ ਨਾਲ ਟਾਇਮ ਜਿਆਦਾ ਲੱਗ ਜਾਂਦਾ ਹੈ, ਇਹ ਅਨੁਭਵ ਹੈ ਨਾ। ਅਤੇ ਜਿਨਾਂ ਫਰੈਸ਼ ਬੁੱਧੀ ਰਹਿੰਦੀ, ਸ਼ਰੀਰ ਦੇ ਹਿਸਾਬ ਨਾਲ ਵੀ ਫਰੈਸ਼ ਅਤੇ ਆਤਮਿਕ ਉੱਨਤੀ ਦੇ ਰੂਪ ਵਿੱਚ ਵੀ ਫਰੈਸ਼ – ਡਬਲ ਫਰੈਸ਼ਨੈਸ (ਤਾਜ਼ਗੀ) ਰਹਿੰਦੀ ਤਾਂ ਇੱਕ ਘੰਟੇ ਦਾ ਕੰਮ ਅੱਧੇ ਘੰਟੇ ਵਿੱਚ ਕਰ ਲਵੋਗੇ, ਇਸਲਈ ਸਦੈਵ ਆਪਣੀ ਦਿਨਚਰਿਆਂ ਵਿੱਚ ਫਰੈਸ਼ ਬੁੱਧੀ ਰਹਿਣ ਦਾ ਅਟੈਂਸ਼ਨ ਰੱਖੋ। ਜ਼ਿਆਦਾ ਸੋਨ ਦੀ ਵੀ ਆਦਤ ਨਾ ਹੋਵੇ ਪਰ ਜੋ ਜਰੂਰੀ ਸਮਾਂ ਸ਼ਰੀਰ ਦੇ ਹਿਸਾਬ ਨਾਲ ਚਾਹੀਦਾ ਹੈ ਉਸਦਾ ਅਟੈਂਸ਼ਨ ਰੱਖੋ। ਕਦੀ – ਕਦੀ ਕੋਈ ਸੇਵਾ ਦੀ ਚਾਂਸ ਹੁੰਦਾ ਹੈ, ਮਹੀਨੇ ਵਿੱਚ ਦੋ – ਚਾਰ ਵਾਰ ਦੇਰੀ ਹੋ ਗਈ, ਉਹ ਦੂਜੀ ਗੱਲ ਹੈ, ਪਰ ਜੇਕਰ ਨਿਯਮਿਤ ਰੂਪ ਨਾਲ ਨਾਲ ਸ਼ਰੀਰ ਥੱਕਿਆ ਹੋਇਆ ਹੋਵੇਗਾ ਤਾਂ ਯਾਦ ਵਿੱਚ ਫ਼ਰਕ ਪੈ ਜਾਏਗਾ। ਜਿਵੇਂ ਸੇਵਾ ਦਾ ਪ੍ਰੋਗਰਾਮ ਬਣਾਉਂਦੇ ਹੋ, 4 ਘੰਟੇ ਦਾ ਸਮਾਂ ਕੱਢਣਾ ਹੈ ਤੇ ਕੱਢ ਲੈਂਦੇ ਹੋ। ਇਵੇਂ ਯਾਦ ਦਾ ਸਮਾਂ ਵੀ ਨਿਸ਼ਚਿਤ ਕੱਢਣਾ ਹੀ ਹੈ – ਇਸਨੂੰ ਵੀ ਜਰੂਰੀ ਸਮਝ ਇਸ ਵਿਧੀ ਨਾਲ ਆਪਣਾ ਪ੍ਰੋਗਰਾਮ ਬਣਾਓ। ਸੁਸਤੀ ਨਹੀਂ ਹੋਵੇ ਪਰ ਸ਼ਰੀਰ ਨੂੰ ਰੈਸਟ ਦੇਣਾ ਹੈ – ਇਸ ਵਿਧੀ ਨਾਲ ਚੱਲੋ ਕਿਉਂਕਿ ਦਿਨ – ਪ੍ਰਤੀਦਿਨ ਸੇਵਾ ਦਾ ਤੇ ਹੋਰ ਹੀ ਤੀਵਰਗਤਿ ਨਾਲ ਅੱਗੇ ਵੱਧਣ ਦਾ ਸਮਾਂ ਆਉਂਦਾ ਜਾ ਰਿਹਾ ਹੈ। ਤੁਸੀਂ ਸਮਝਦੇ ਹੋ – ਅੱਛਾ, ਇਹ ਇੱਕ ਵਰ੍ਹੇ ਦਾ ਕੰਮ ਪੂਰਾ ਹੋ ਜਾਏਗਾ, ਫਿਰ ਰੈਸਟ ਕਰ ਲਵਾਂਗੇ, ਠੀਕ ਕਰ ਲਵਾਂਗੇ, ਯਾਦ ਨੂੰ ਫਿਰ ਜਿਆਦਾ ਵੱਧਾ ਲਵਾਂਗੇ। ਪਰ ਸੇਵਾ ਦੇ ਕੰਮ ਤਾਂ ਦਿਨ – ਪ੍ਰਤੀਦਿਨ ਨਵੇਂ ਤੋਂ ਨਵੇਂ ਅਤੇ ਵੱਡੇ ਤੋਂ ਵੱਡੇ ਹੋਣੇ ਹਨ ਇਸਲਈ ਸਦਾ ਬੈਲੇਂਸ ਰੱਖੋ। ਅਮ੍ਰਿਤਵੇਲੇ ਫਰੈਸ਼ ਹੋਕੇ, ਫਿਰ ਉਹ ਹੀ ਕੰਮ ਸਾਰੇ ਦਿਨ ਵਿਚ ਸਮੇਂ ਪ੍ਰਮਾਣ ਕਰੋ ਤਾਂ ਬਾਪ ਦੀ ਬਲੈਸਿੰਗ ਵੀ ਏਕ੍ਸਟਰਾ ਮਿਲੇਗੀ ਅਤੇ ਬੁੱਧੀ ਵੀ ਫ਼੍ਰੇਸ਼ ਹੋਣ ਦੇ ਕਾਰਨ ਬਹੁਤ ਜਲਦੀ ਅਤੇ ਸਫਲਤਾ – ਪੂਰਵਕ ਕੰਮ ਕਰ ਸਕੇਗੀ। ਸਮਝਾ?
ਬਾਪਦਾਦਾ ਦੇਖ ਰਹੇ ਹਨ – ਬੱਚਿਆਂ ਵਿੱਚ ਉਮੰਗ ਬਹੁਤ ਹੈ, ਇਸਲਈ ਸ਼ਰੀਰ ਦਾ ਵੀ ਨਹੀਂ ਸੋਚਦੇ। ਉਮੰਗ – ਉਤਸ਼ਾਹ ਨਾਲ ਅੱਗੇ ਵੱਧ ਰਹੇ ਹਨ। ਅੱਗੇ ਵੱਧਣਾ ਬਾਪਦਾਦਾ ਨੂੰ ਚੰਗਾ ਲੱਗਦਾ ਹੈ, ਫਿਰ ਵੀ ਬੈਲੇਂਸ ਜਰੂਰੀ ਹੈ। ਭਾਵੇਂ ਕਰਦੇ ਰਹਿੰਦੇ ਹੋ, ਚਲਦੇ ਰਹਿੰਦੇ ਹੋ ਪਰ ਕਦੀ – ਕਦੀ ਜਿਵੇਂ ਬਹੁਤ ਕੰਮ ਹੁੰਦਾ ਹੈ ਤਾਂ ਇੱਕ ਤਾਂ ਬੁੱਧੀ ਵਿੱਚ ਥਕਾਵਟ ਹੋਣ ਦੇ ਨਾਲ ਜਿਨਾਂ ਚਾਹੁੰਦੇਂ ਉਨ੍ਹਾਂ ਨਹੀਂ ਕਰ ਸਕਦੇ ਅਤੇ ਦੂਸਰਾ – ਬਹੁਤ ਕੰਮ ਹੋਣ ਦੇ ਕਾਰਨ ਥੋੜਾ – ਜਿਹਾ ਵੀ ਕਿਸੇ ਦਵਾਰਾ ਹਲਚਲ ਹੋਵੇਗੀ ਤਾਂ ਥਕਾਵਟ ਦੇ ਕਾਰਨ ਚਿੜਚਿੜਾਪਨ ਹੋ ਜਾਂਦਾ ਹੈ। ਉਸ ਨਾਲ ਖੁਸ਼ੀ ਘੱਟ ਹੋ ਜਾਂਦੀ ਹੈ। ਉਵੇਂ ਅੰਦਰ ਠੀਕ ਰਹਿੰਦੇ ਹੋ, ਸੇਵਾ ਦਾ ਬੱਲ ਵੀ ਮਿਲ ਰਿਹਾ ਹੈ, ਖੁਸ਼ੀ ਵੀ ਮਿਲ ਰਹੀ ਹੈ, ਫਿਰ ਵੀ ਸ਼ਰੀਰ ਤਾਂ ਪੁਰਾਣਾ ਹੈ ਨਾ ਇਸਲਈ ਟੂ – ਮੱਚ ਵਿੱਚ ਨਹੀਂ ਜਾਓ। ਬੈਲੇਂਸ ਰੱਖੋ। ਯਾਦ ਦੇ ਚਾਰਟ ਤੇ ਥਕਾਵਟ ਦਾ ਅਸਰ ਨਹੀਂ ਹੋਣਾ ਚਾਹੀਦਾ। ਜਿਨ੍ਹਾਂ ਸੇਵਾ ਵਿੱਚ ਬਿਜ਼ੀ ਰਹਿੰਦੇ ਹੋ, ਭਾਵੇਂ ਕਿਨਾ ਵੀ ਬਿਜ਼ੀ ਰਹੋ ਪਰ ਥਕਾਵਟ ਮਿਟਾਉਣ ਦਾ ਵਿਸ਼ੇਸ਼ ਸਾਧਨ ਹਰ ਘੰਟੇ ਜਾਂ ਦੋ ਘੰਟੇ ਵਿੱਚ ਇੱਕ ਮਿੰਟ ਵੀ ਸ਼ਕਤੀਸ਼ਾਲੀ ਯਾਦ ਦਾ ਜਰੂਰ ਕੱਢੋ! ਜਿਵੇਂ ਕੋਈ ਸ਼ਰੀਰ ਤੋਂ ਕਮਜ਼ੋਰ ਹੁੰਦਾ ਹੈ ਤਾਂ ਸ਼ਰੀਰ ਨੂੰ ਸ਼ਕਤੀ ਦੇਣ ਲਈ ਡਾਕ੍ਟਰ੍ਸ ਦੋ – ਦੋ ਘੰਟੇ ਬਾਦ ਤਾਕਤ ਦੀ ਦਵਾਈ ਪੀਣ ਲਈ ਦਿੰਦੇ ਹਨ। ਟਾਇਮ ਕੱਢ ਪੀਣੀ ਪੈਂਦੀ ਹੈ ਨਾ। ਤਾਂ ਵਿੱਚ – ਵਿੱਚ ਇੱਕ ਮਿੰਟ ਵੀ ਜੇਕਰ ਸ਼ਕਤੀਸ਼ਾਲੀ ਯਾਦ ਦਾ ਕੱਢੋ ਤਾਂ ਉਸ ਵਿੱਚ ਏ. ਬੀ, ਸੀ… ਸਾਰੇ ਵਿਟਾਮਿੰਸ ਆ ਜਾਣਗੇ।
ਸੁਣਾਇਆ ਸੀ ਨਾ ਕਿ ਸ਼ਕਤੀਸ਼ਾਲੀ ਯਾਦ ਹਮੇਸ਼ਾ ਕਿਓਂ ਨਹੀਂ ਰਹਿੰਦੀ? ਜੱਦ ਹੈ ਹੀ ਬਾਪ ਦੇ ਅਤੇ ਬਾਪ ਤੁਹਾਡਾ, ਸਰਵ ਸੰਬੰਧ ਹਨ, ਦਿਲ ਦਾ ਪਿਆਰ ਹੈ, ਨਾਲੇਜਫੁਲ ਹੋ, ਪ੍ਰਾਪਤੀ ਦੇ ਅਨੁਭਵੀ ਹੋ, ਫਿਰ ਵੀ ਸ਼ਕਤੀਸ਼ਾਲੀ ਯਾਦ ਹਮੇਸ਼ਾ ਕਿਓਂ ਨਹੀਂ ਰਹਿੰਦੀ, ਉਸ ਦਾ ਕਾਰਨ ਕੀ ਹੈ? ਆਪਣੀ ਯਾਦ ਦਾ ਲਿੰਕ ਨਹੀਂ ਰੱਖਦੇ। ਲਿੰਕ ਟੁੱਟਦਾ ਹੈ, ਇਸਲਈ ਫਿਰ ਜੋੜਨ ਵਿੱਚ ਸਮੇਂ ਵੀ ਲੱਗਦਾ, ਮਿਹਨਤ ਵੀ ਲਗਦੀ ਅਤੇ ਸ਼ਕਤੀਸ਼ਾਲੀ ਦੇ ਬਜਾਏ ਕਮਜ਼ੋਰ ਹੋ ਜਾਂਦੇ ਹਨ। ਵਿਸਮ੍ਰਿਤੀ ਤਾਂ ਹੋ ਨਹੀਂ ਸਕਦੀ, ਯਾਦ ਰਹਿੰਦੀ ਹੈ। ਪਰ ਹਮੇਸ਼ਾ ਸ਼ਕਤੀਸ਼ਾਲੀ ਯਾਦ ਖ਼ੁਦ ਰਹੇ – ਉਸ ਦੇ ਲਈ ਇਹ ਲਿੰਕ ਟੁਟਣਾ ਨਹੀਂ ਚਾਹੀਦਾ। ਹਰ ਸਮੇਂ ਬੁੱਧੀ ਵਿੱਚ ਯਾਦ ਦਾ ਲਿੰਕ ਜੁਟਿਆ ਰਹੇ – ਉਸ ਦੀ ਵਿਧੀ ਇਹ ਹੈ। ਇਹ ਵੀ ਜਰੂਰ ਸਮਝੋ। ਜਿਵੇਂ ਉਹ ਕੰਮ ਸਮਝਦੇ ਹੋ ਕਿ ਜਰੂਰੀ ਹੈ, ਇਹ ਪਲਾਨ ਪੂਰਾ ਕਰਕੇ ਹੀ ਉੱਠਣਾ ਹੈ ਇਸਲਈ ਸਮੇਂ ਵੀ ਦਿੰਦੇ ਹੋ, ਐਨਰਜੀ ਵੀ ਲਗਾਉਂਦੇ ਹੋ। ਉਵੇਂ ਇਹ ਵੀ ਜਰੂਰੀ ਹੈ ਇਨ੍ਹਾਂ ਨੂੰ ਪਿੱਛੇ ਨਹੀਂ ਕਰੋ ਕਿ ਇਹ ਕੰਮ ਪਹਿਲੇ ਪੂਰਾ ਕਰਕੇ ਫਿਰ ਯਾਦ ਕਰ ਲਵਾਂਗੇ, ਨਹੀਂ। ਇਸ ਦਾ ਸਮੇਂ ਆਪਣੇ ਪ੍ਰੋਗਰਾਮ ਵਿੱਚ ਪਹਿਲੇ ਐਡ ਕਰੋ। ਜਿਵੇਂ ਸੇਵਾ ਦੇ ਪਲਾਨ ਦੇ ਲਈ ਦੋ ਘੰਟੇ ਦਾ ਟਾਈਮ ਫਿਕਸ ਕਰਦੇ ਹੋ – ਭਾਵੇਂ ਮੀਟਿੰਗ ਕਰਦੇ ਹੋ, ਭਾਵੇਂ ਪ੍ਰੈਕਟੀਕਲ ਕਰਦੇ ਹੋ, ਤਾਂ ਦੋ ਘੰਟੇ ਦੇ ਨਾਲ – ਨਾਲ ਇਹ ਵੀ ਵਿੱਚ – ਵਿੱਚ ਕਰਨਾ ਹੀ ਹੈ – ਇਹ ਐਡ ਕਰੋ। ਜੋ ਇੱਕ ਘੰਟੇ ਵਿੱਚ ਪਲਾਨ ਬਣਾਉਣਗੇ, ਉਹ ਅੱਧਾ ਘੰਟਾ ਵਿੱਚ ਹੋ ਜਾਵੇਗਾ। ਕਰਕੇ ਵੇਖੋ। ਖੁਦ ਹੀ ਫਰੈਸ਼ਨਨੈਸ ਨਾਲ ਦੋ ਵਜੇ ਅੱਖ ਖੁਲਦੀ ਹੈ, ਉਹ ਦੂਜੀ ਗੱਲ ਹੈ। ਪਰ ਕੰਮ ਦੇ ਕਾਰਨ ਜਾਗਣਾ ਪੈਂਦਾ ਹੈ ਤਾਂ ਉਸਦਾ ਇਫ਼ੇਕਟ (ਪ੍ਰਭਾਵ) ਸ਼ਰੀਰ ਤੇ ਆਉਂਦਾ ਹੈ ਇਸਲਈ ਬੈਲੇਂਸ ਦੇ ਉੱਪਰ ਹਮੇਸ਼ਾ ਅਟੈਂਸ਼ਨ ਰੱਖੋ।
ਬਾਪਦਾਦਾ ਤਾਂ ਬੱਚਿਆਂ ਨੂੰ ਇੰਨਾ ਬੀਜੀ ਵੇਖ ਇਹ ਹੀ ਸੋਚਦੇ ਕਿ ਇਨ੍ਹਾਂ ਦੇ ਮੱਥੇ ਦੀ ਮਾਲਿਸ਼ ਹੋਣੀ ਚਾਹੀਦੀ ਹੈ। ਪਰ ਸਮੇਂ ਕੱਢਣਗੇ ਤਾਂ ਵਤਨ ਵਿੱਚ ਬਾਪਦਾਦਾ ਮਾਲਿਸ਼ ਵੀ ਕਰ ਦੇਣਗੇ। ਉਹ ਵੀ ਅਲੌਕਿਕ ਹੋਵੇਗੀ, ਇਵੇਂ ਲੌਕਿਕ ਮਾਲਿਸ਼ ਥੋੜੀ ਹੋਵੇਗੀ। ਇੱਕਦਮ ਫਰੈਸ਼ ਹੋ ਜਾਣਗੇ। ਇੱਕ ਸੇਕੇਂਡ ਵੀ ਸ਼ਕਤੀਸ਼ਾਲੀ ਯਾਦ ਤਨ ਅਤੇ ਮਨ – ਦੋਨੋਂ ਨੂੰ ਫਰੈਸ਼ ਕਰ ਦਿੰਦੀ ਹੈ। ਬਾਪ ਦੇ ਵਤਨ ਵਿੱਚ ਜਾਓ, ਜੋ ਸੰਕਲਪ ਕਰਨਗੇ ਉਹ ਪੂਰਾ ਹੋ ਜਾਵੇਗਾ। ਭਾਵੇਂ ਸ਼ਰੀਰ ਦੀ ਥਕਾਵਟ ਹੋਵੇ, ਭਾਵੇਂ ਦਿਮਾਗ ਦੀ, ਭਾਵੇਂ ਸਥਿਤੀ ਦੀ ਥਕਾਵਟ ਹੋਵੇ – ਬਾਪ ਤਾਂ ਆਏ ਹੀ ਹਨ ਥਕਾਵਟ ਉਤਾਰਨ।
ਅੱਜ ਡਬਲ ਵਿਦੇਸ਼ੀਆਂ ਨਾਲ ਪਰਸਨਲ ਰਰੂਹਰਿਹਾਨ ਕਰ ਰਹੇ ਹਨ। ਬਹੁਤ ਚੰਗੀ ਸੇਵਾ ਕੀਤੀ ਹੈ ਅਤੇ ਕਰਦੇ ਹੀ ਰਹਿਣਾ ਹੈ। ਸੇਵਾ ਵੱਧਣਾ – ਇਹ ਡਰਾਮਾ ਅਨੁਸਾਰ ਬਣਿਆ ਹੋਇਆ ਹੀ ਹੈ। ਕਿੰਨਾ ਵੀ ਤੁਸੀਂ ਸੋਚੋ – ਹੁਣ ਤਾਂ ਬਹੁਤ ਹੋ ਗਿਆ, ਪਰ ਡਰਾਮਾ ਦੀ ਭਾਵੀ ਬਣੀ ਹੋਈ ਹੈ ਇਸਲਈ ਸੇਵਾ ਦੇ ਪਲਾਨ ਨਿਕਲਣੇ ਹੀ ਹਨ ਅਤੇ ਤੁਸੀਂ ਸਭ ਨੂੰ ਨਿਮਿਤ ਬਣ ਕਰਨੀ ਹੀ ਹੈ। ਇਹ ਭਾਵੀ ਕੋਈ ਬਦਲ ਨਹੀਂ ਸਕਦੇ। ਬਾਪ ਭਾਵੇਂ ਇੱਕ ਵਰ੍ਹੇ ਸੇਵਾ ਤੋਂ ਰੈਸਟ ਦੇ ਦੇਣ, ਨਹੀਂ ਬਦਲ ਸਕਦਾ। ਸੇਵਾ ਤੋਂ ਫ੍ਰੀ ਹੋ ਬੈਠ ਸਕੋਗੇ? ਜਿਵੇਂ ਯਾਦ ਬ੍ਰਾਹਮਣ ਜੀਵਨ ਦੀ ਖੁਰਾਕ ਹੈ ਇਵੇਂ ਸੇਵਾ ਵੀ ਜੀਵਨ ਦੀ ਖੁਰਾਕ ਹੈ । ਬਿਨਾ ਖੁਰਾਕ ਦੇ ਕਦੀ ਕੋਈ ਰਹਿ ਸਕਦਾ ਹੈ ਕੀ? ਪਰ ਬੈਲੇਂਸ ਜਰੂਰੀ ਹੈ। ਇੰਨਾ ਵੀ ਜਿਆਦਾ ਨਹੀਂ ਕਰੋ ਜੋ ਬੁੱਧੀ ਤੇ ਬੋਝ ਹੋਵੇ ਅਤੇ ਇੰਨਾ ਵੀ ਨਹੀਂ ਕਰੋ ਜੋ ਅਲਬੇਲੇ ਹੋ ਜਾਓ। ਨਾ ਬੋਝ ਹੋਵੇ, ਨਾ ਅਲਬੇਲੇਪਨ ਹੋਵੋ – ਇਸ ਨੂੰ ਕਹਿੰਦੇ ਹਨ ਬੈਲੇਂਸ । ਅੱਛਾ।
ਹਮੇਸ਼ਾ ਯਾਦ ਅਤੇ ਸੇਵਾ ਦੇ ਬੈਲੇਂਸ ਦਵਾਰਾ ਬਾਪ ਦੀ ਬਲੈਸਿੰਗ ਦੇ ਅਧਿਕਾਰੀ, ਹਮੇਸ਼ਾ ਬਾਪ ਦੇ ਸਮਾਨ ਡਬਲ ਲਾਈਟ ਰਹਿਣ ਵਾਲੇ ਹਮੇਸ਼ਾ ਨਿਰੰਤਰ ਸ਼ਕਤੀਸ਼ਾਲੀ ਯਾਦ ਦਾ ਲਿੰਕ ਜੋੜਨ ਵਾਲੇ, ਹਮੇਸ਼ਾ ਸ਼ਰੀਰ ਅਤੇ ਆਤਮਾ ਨੂੰ ਰਿਫਰੇਸ਼ ਰੱਖਣ ਵਾਲੇ, ਹਰ ਕਰਮ ਵਿਧੀਪੂਰਵਕ ਕਰਨ ਵਾਲੇ, ਹਮੇਸ਼ਾ ਸ਼੍ਰੇਸ਼ਠ ਸਿੱਧੀ ਪ੍ਰਾਪਤ ਕਰਨ ਵਾਲੇ – ਅਜਿਹੇ ਸ੍ਰੇਸ਼ਠ, ਸਮੀਪ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।
ਵਰਦਾਨ:-
ਜੋ ਆਪਣੀ ਸ਼੍ਰੇਸ਼ਠ ਤਕਦੀਰ ਨੂੰ ਹਮੇਸ਼ਾ ਸਮ੍ਰਿਤੀ ਵਿੱਚ ਰੱਖਦੇ ਹਨ ਉਹ ਸਮਰਥ ਸਵਰੂਪ ਵਿਚ ਰਹਿੰਦੇ ਹਨ। ਉਨ੍ਹਾਂ ਨੂੰ ਹਮੇਸ਼ਾ ਆਪਣਾ ਅਨਾਦਿ ਅਸਲੀ ਸਵਰੂਪ ਸਮ੍ਰਿਤੀ ਵਿੱਚ ਰਹਿੰਦਾ ਹੈ। ਕਦੀ ਨਕਲੀ ਫੇਸ ਧਾਰਨ ਨਹੀਂ ਕਰਦੇ। ਕਈ ਵਾਰ ਮਾਇਆ ਨਕਲੀ ਗੁਣ ਅਤੇ ਕਰ੍ਤਵ੍ਯ ਦਾ ਸਵਰੂਪ ਬਣਾ ਦਿੰਦੀ ਹੈ। ਕਿਸੇ ਨੂੰ ਕ੍ਰੋਧੀ, ਕਿਸੇ ਨੂੰ ਲੋਭੀ ਕਿਸੇ ਨੂੰ ਦੁਖੀ, ਕਿਸੇ ਨੂੰ ਅਸ਼ਾਂਤ ਬਣਾ ਦਿੰਦੀ ਹੈ – ਪਰ ਅਸਲੀ ਸਵਰੂਪ ਇਨ੍ਹਾਂ ਸਾਰੀਆਂ ਗੱਲਾਂ ਤੇ ਪਰੇ ਹੈ। ਜੋ ਬੱਚੇ ਆਪਣੇ ਅਸਲੀ ਸਵਰੂਪ ਵਿੱਚ ਸਥਿਤ ਰਹਿੰਦੇ ਹਨ ਉਹ ਸੂਰਜ਼ਵੰਸ਼ੀ ਪਦਵੀ ਦੇ ਅਧਿਕਾਰੀ ਬਣ ਜਾਂਦੇ ਹਨ।
ਸਲੋਗਨ:-
➤ Email me Murli: Receive Daily Murli on your email. Subscribe!