25 August 2021 PUNJABI Murli Today | Brahma Kumaris

Read and Listen today’s Gyan Murli in Punjabi 

August 24, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਸ਼ਾਂਤ ਰਹਿਣ ਦਾ ਸੁਭਾਅ ਬਹੁਤ ਚੰਗਾ ਹੈ, ਸ਼ਾਂਤ ਸੁਭਾਅ ਵਾਲੇ ਬਹੁਤ ਮਿੱਠੇ ਲੱਗਦੇ ਹਨ, ਫਾਲਤੂ ਬੋਲਣ ਤੋਂ ਨਾ ਬੋਲਣਾ ਚੰਗਾ ਹੈ"

ਪ੍ਰਸ਼ਨ: -

ਕਿਹੜੇ ਬੱਚਿਆਂ ਨੂੰ ਸਾਰੇ ਪਿਆਰ ਕਰਦੇ ਹਨ? ਆਪਣੇ ਨੂੰ ਸੇਫ਼ ਰੱਖਣ ਦਾ ਸਾਧਨ ਕੀ ਹੈ?

ਉੱਤਰ:-

ਜੋ ਸਭ ਦੀ ਬਹੁਤ ਰੂਚੀ ਨਾਲ, ਪਿਆਰ ਨਾਲ ਸੇਵਾ ਕਰਦੇ ਹਨ, ਉਨ੍ਹਾਂ ਨੂੰ ਸਾਰੇ ਪਿਆਰ ਕਰਦੇ ਹਨ। ਤੁਹਾਨੂੰ ਕਦੇ ਵੀ ਸੇਵਾ ਦਾ ਹੰਕਾਰ ਨਹੀਂ ਆਉਣਾ ਚਾਹੀਦਾ। ਬਾਪ ਦਵਾਰਾ ਜੋ ਗਿਆਨ ਦੀ ਖਸ਼ਤੂਰੀ ਮਿਲੀ ਹੈ, ਉਹ ਦੂਜਿਆਂ ਨੂੰ ਦੇਣੀ ਹੈ, ਸਭ ਨੂੰ ਸ਼ਿਵਬਾਬਾ ਦੀ ਯਾਦ ਦਵਾਉਣੀ ਹੈ। ਇਸ ਯਾਦ ਦੀ ਯਾਤ੍ਰਾ ਨਾਲ ਹੀ ਤੁਸੀਂ ਬਹੁਤ – ਬਹੁਤ ਸੇਫ਼ ਰਹੋਗੇ। ਜਿਨਾਂ ਯਾਦ ਵਿੱਚ ਰਹੋਗੇ ਉਤਨੀ ਖੁਸ਼ੀ ਵੀ ਰਹੇਗੀ ਅਤੇ ਮੈਨਰਜ ਵੀ ਸੁਧਰਦੇ ਜਾਣਗੇ।

ਓਮ ਸ਼ਾਂਤੀ ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ, ਸਮਝਾ – ਸਮਝਾ ਕੇ ਕਿਨਾਂ ਸਮਝਦਾਰ ਬਣਾ ਦਿੰਦੇ ਹਨ। ਪੜ੍ਹਾਈ ਵੀ ਸਹਿਜ ਹੈ ਨਾ। ਉਹ ਹੈ ਸਥੂਲ ਪੜ੍ਹਾਈ ਅਤੇ ਇਹ ਹੈ ਸੁਖਸ਼ਮ ਪੜ੍ਹਾਈ। ਤੁਸੀਂ ਬੱਚੇ ਜਾਣਦੇ ਹੋ ਇਹ ਪੜ੍ਹਾਈ ਬਾਪ ਦੇ ਸਿਵਾਏ ਹੋਰ ਕੋਈ ਪੜ੍ਹਾ ਨਹੀਂ ਸਕਦੇ ਹਨ। ਬਾਪ ਆਏ ਹਨ ਪਵਿੱਤਰ ਬਨਾਉਣ ਅਤੇ ਪੜ੍ਹਾਉਣ। ਐਮ ਆਬਜੈਕਟ ਸਾਮ੍ਹਣੇ ਖੜ੍ਹੀ ਹੈ, ਤਾਂ ਅਜਿਹੇ ਬਾਪ ਨੂੰ ਯਾਦ ਕਰ ਖੁਸ਼ੀ ਵਿੱਚ ਰੋਮਾਂਚ ਖੜ੍ਹੇ ਹੋ ਜਾਣੇ ਚਾਹੀਦੇ ਹਨ। ਇਹ ਵੀ ਬੱਚੇ ਜਾਣਦੇ ਹਨ ਕਿ ਦਿਨ – ਪ੍ਰਤੀਦਿਨ ਅਸੀਂ ਸ਼ਾਂਤੀ ਵਿੱਚ ਹੀ ਜਾਣਾ ਹੈ। ਸ਼ਾਂਤੀ ਤਾਂ ਸਭਨੂੰ ਬਹੁਤ ਪਸੰਦ ਹੁੰਦੀ ਹੈ। ਵੱਡੇ ਆਦਮੀ ਜ਼ਿਆਦਾ ਨਹੀਂ ਬੋਲਦੇ ਹਨ ਅਤੇ ਨਾ ਜੋਰ ਨਾਲ ਬੋਲਦੇ ਹਨ। ਤੁਸੀਂ ਬਹੁਤ – ਬਹੁਤ ਵੱਡੇ ਆਦਮੀ ਬਣਦੇ ਹੋ ਅਸਲ ਵਿੱਚ ਆਦਮੀ ਨਹੀਂ ਕਹਾਂਗੇ, ਤੁਸੀਂ ਤਾਂ ਦੇਵਤੇ ਬਣਦੇ ਹੋ। ਦੇਵਤਾਵਾਂ ਦਾ ਬੋਲਣਾ ਬਹੁਤ ਘੱਟ ਹੁੰਦਾ ਹੈ। ਤੁਹਾਨੂੰ ਵੀ ਜਦੋਂ ਦੇਵਤਾ ਬਣਨਾ ਹੈ ਤਾਂ ਟਾਕੀ ਤੋੰ ਬਦਲ ਸਾਈਲੈਂਸ ਵਿੱਚ ਰਹਿਣ ਦਾ ਅਭਿਆਸ ਕਰੋ। ਸ਼ਾਂਤੀ ਵਿੱਚ ਰਹਿਣ ਵਾਲੇ ਦੇ ਲਈ ਸਮਝਾਂਗੇ ਕਿ ਇਨਾਂ ਦਾ ਆਪਣੇ ਉੱਪਰ ਅਟੈਂਸ਼ਨ ਹੈ ਜਦਕਿ ਤੁਹਾਨੂੰ ਸ਼ਾਂਤੀਧਾਮ ਜਾਣਾ ਹੈ ਤਾਂ ਬੋਲਣਾ ਵੀ ਬਹੁਤ ਹੋਲੀ ਹੈ। ਹੋਲੀ ਬੋਲਦੇ – ਬੋਲਦੇ ਸ਼ਾਂਤੀਧਾਮ ਵਿੱਚ ਚਲੇ ਜਾਣਾ ਹੈ। ਜਿਨਾਂ ਤੁਸੀਂ ਸ਼ਾਂਤੀ ਵਿੱਚ ਰਹਿੰਦੇ ਹੋ ਉਤਨੀ ਸ਼ਾਂਤੀ ਫੈਲਾਉਂਦੇ ਹੋ। ਤੁਹਾਨੂੰ ਬਹੁਤ ਸ਼ਾਂਤੀ ਵਿੱਚ ਰਹਿਣਾ ਚਾਹੀਦਾ ਹੈ। ਆਵਾਜ ਨਾਲ ਗੱਲ ਕਰਨਾ ਚੰਗਾ ਨਹੀਂ ਲਗਦਾ। ਕ੍ਰੋਧ ਵੀ ਚੰਗਾ ਨਹੀਂ ਹੈ। ਬੱਚਿਆਂ ਵਿੱਚ ਕੋਈ ਵੀ ਵਿਕਾਰ ਨਹੀਂ ਰਹਿਣੇ ਚਾਹੀਦੇ। ਵੇਖਣਾ ਹੈ – ਅਸੀਂ ਕਿਸੇ ਨਾਲ ਲੜਦੇ – ਝਗੜਦੇ ਤੇ ਨਹੀਂ ਹਾਂ! ਬਾਪ ਨੇ ਸਮਝਾਇਆ ਹੈ ਹੀਅਰ ਨੋ ਈਵਲ ਟਾਕ ਨੋ ਈਵਲ… ਜੋ ਗੱਲਾਂ ਤੁਹਾਨੂੰ ਪਸੰਦ ਨਹੀਂ ਹਨ, ਉਨ੍ਹਾਂ ਬੁਰੀਆਂ ਗੱਲਾਂ ਤੋਂ ਤੁਹਾਨੂੰ ਕਿਨਾਰਾ ਕਰ ਲੈਣਾ ਚਾਹੀਦਾ ਹੈ ਤਾਂ ਦੋਵਾਂ ਦਾ ਮੂੰਹ ਬੰਦ ਰਹੇਗਾ। ਹਰ ਗੱਲ ਵਿੱਚ ਦੈਵੀ ਗੁਣਾਂ ਨੂੰ ਧਾਰਨ ਕਰਨਾ ਹੈ। ਕੋਈ ਆਵਾਜ਼ ਨਾਲ ਗੱਲ ਕਰੇ ਤਾਂ ਬੋਲੋ ਸ਼ਾਂਤ ਰਹੋ, ਆਵਾਜ਼ ਨਾ ਕਰੋ। ਤੁਸੀਂ ਜਾਣਦੇ ਹੋ ਅਸੀਂ ਸ਼ਾਂਤੀ ਸਥਾਪਨ ਕਰਦੇ ਹਾਂ। ਸਤਿਯੁਗ ਵਿੱਚ ਸ਼ਾਂਤੀ ਰਹਿੰਦੀ ਹੈ ਨਾ। ਮੂਲਵਤਨ ਵਿੱਚ ਤੇ ਹੈ ਹੀ ਸ਼ਾਂਤੀ। ਸ਼ਰੀਰ ਹੀ ਨਹੀਂ ਤਾਂ ਬੋਲਣਗੇ ਫਿਰ ਕਿਵੇਂ। ਬਾਪ ਬੱਚਿਆਂ ਨੂੰ ਸ਼੍ਰੀਮਤ ਤਾਂ ਬਹੁਤ ਚੰਗੀ ਦਿੰਦੇ ਹਨ, ਸਮਝਾਉਂਦੇ ਹਨ ਮਿੱਠੇ ਬੱਚਿਓ ਹੁਣ ਤੁਹਾਨੂੰ ਆਪਣੇ ਘਰ ਚਲਣਾ ਹੈ, ਟਾਕੀ ਤੋੰ ਮੂਵੀ ਵਿੱਚ ਆਉਣਾ ਹੈ ਫਿਰ ਸਾਈਲੈਂਸ ਵਿੱਚ ਚਲੇ ਜਾਵੋਗੇ। ਜੋ ਵੀ ਮਿਲੇ ਉਨ੍ਹਾਂ ਨੂੰ ਇਹ ਹੀ ਪੈਗਾਮ ਦੇਣਾ ਹੈ। ਤੁਸੀਂ ਜਿਨਾਂ ਸਾਈਲੈਂਸ ਵਿੱਚ ਰਹੋਗੇ ਉਤਨਾ ਸਮਝੋਗੇ ਇਹ ਲੋਕੀ ਕਿਸੇ ਧੁਨ ਵਿੱਚ ਹਨ। ਸ਼ਾਂਤ ਰਹਿਣ ਦਾ ਸੁਭਾਅ ਬਹੁਤ ਚੰਗਾ ਹੈ। ਉਹ ਬਹੁਤ ਮਿੱਠੇ ਲਗਦੇ ਹਨ। ਫਾਲਤੂ ਬੋਲਣ ਤੋਂ ਨਾ ਬੋਲਣਾ ਚੰਗਾ ਹੈ।

ਤੁਸੀਂ ਸੱਚੇ – ਸੱਚੇ ਪੈਗੰਬਰ ਹੋ। ਤੁਹਾਡੀ ਸਭਦੇ ਉਪਰ ਮੇਹਰ ਕ੍ਰਿਪਾ ਹੋਣੀ ਚਾਹੀਦੀ ਹੈ। ਮੇਹਰ ਕਰਨ ਵਾਲੇ ਬੱਚੇ ਬੜੇ ਸ਼ਾਂਤ ਵਿੱਚ ਬਾਪ ਦੀ ਯਾਦ ਵਿੱਚ ਰਹਿਣਗੇ। ਸਿਰ੍ਫ ਪੈਗਾਮ ਦੇਣਾ ਹੈ ਕਿ ਬੇਹੱਦ ਦੇ ਬਾਪ ਨੂੰ ਯਾਦ ਕਰੋ ਤਾਂ ਬੇਹੱਦ ਦਾ ਸੁੱਖ ਸ਼ਾਂਤੀ ਮਿਲੇਗਾ। ਲੌਕਿਕ ਬਾਪ ਦੇ ਕੋਲ ਬਹੁਤ ਧਨ ਹੈ ਤਾਂ ਬਹੁਤ ਵਰਸਾ ਮਿਲੇਗਾ ਨਾ। ਬੇਹੱਦ ਦੇ ਬਾਪ ਦੇ ਕੋਲ ਤਾਂ ਹੈ ਵਿਸ਼ਵ ਦੀ ਬਾਦਸ਼ਾਹੀ, ਜੋ ਹਰ 5000 ਵਰ੍ਹੇ ਬਾਦ ਤੁਹਾਨੂੰ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ।

ਤੁਸੀਂ ਬੱਚਿਆਂ ਨੂੰ ਸਭ ਦੀ ਬਹੁਤ ਰੂਚੀ ਨਾਲ ਸਰਵਿਸ ਕਰਨੀ ਹੈ। ਹਰੇਕ ਦੀ ਸੇਵਾ ਦੇ ਲਾਇਕ ਬਣਨਾ ਹੈ। ਜੋ ਦੂਜਿਆਂ ਦੀ ਪਿਆਰ ਨਾਲ ਸੇਵਾ ਕਰਦੇ ਹਨ ਉਨ੍ਹਾਂ ਨੂੰ ਸਾਰੇ ਪਿਆਰ ਕਰਦੇ ਹਨ। ਕਦੇ ਵੀ ਸੇਵਾ ਦਾ ਹੰਕਾਰ ਨਹੀਂ ਆਉਣਾ ਚਾਹੀਦਾ। ਤੁਹਾਨੂੰ ਬਾਪ ਦਵਾਰਾ ਗਿਆਨ ਦੀ ਖਸ਼ਤੂਰੀ ਮਿਲੀ ਹੈ, ਉਹ ਦੂਜਿਆਂ ਨੂੰ ਦੇਣੀ ਹੈ। ਇੱਕ ਦੂਜੇ ਨੂੰ ਯਾਦ ਦਵਾਉਂਦੇ ਰਹੋ ਕਿ ਸ਼ਿਵਬਾਬਾ ਯਾਦ ਹੈ? ਇਸ ਵਿੱਚ ਖੁਸ਼ੀ ਵੀ ਹੁੰਦੀ ਹੈ। ਯਾਦ ਦਵਾਉਣ ਵਾਲੇ ਨੂੰ ਥੈਂਕਸ ਵੀ ਦੇਣਾ ਚਾਹੀਦਾ ਹੈ। ਯਾਦ ਦੀ ਯਾਤਰਾ ਨਾਲ ਤੁਸੀਂ ਬੱਚੇ ਬਹੁਤ – ਬਹੁਤ ਸੇਫ਼ ਰਹੋਗੇ। ਜਿਨਾਂ ਯਾਦ ਵਿੱਚ ਰਹੋਗੇ ਉਤਨਾ ਖੁਸ਼ੀ ਵੀ ਰਹੇਗੀ ਅਤੇ ਮੈਨਰਜ਼ ਵੀ ਸੁਧਰਦੇ ਜਾਣਗੇ। ਤੁਹਾਨੂੰ ਆਪਣੇ ਕਰੈਕਟਰਜ ਜਰੂਰ ਜਰੂਰ ਸੁਧਾਰਨੇ ਹਨ। ਹਰ ਇੱਕ ਆਪਣੇ ਦਿਲ ਤੋੰ ਪੁੱਛੇ ਸਾਡਾ ਸੁਭਾਅ ਬਹੁਤ – ਬਹੁਤ ਮਿੱਠਾ ਹੈ? ਕੱਦੇ ਕਿਸੇ ਨੂੰ ਨਾਰਾਜ਼ ਤਾਂ ਨਹੀਂ ਕਰਦੇ। ਅਜਿਹਾ ਵਾਤਾਵਰਣ ਕਦੇ ਨਾ ਹੋਵੇ ਜੋ ਕੋਈ ਨਾਰਾਜ਼ ਹੋ ਜਾਵੇ। ਅਜਿਹੀ ਕੋਸ਼ਿਸ਼ ਕਰਨੀ ਹੈ ਕਿਉਂਕਿ ਤੁਸੀਂ ਬੱਚੇ ਬਹੁਤ ਉੱਚ ਸਰਵਿਸ ਤੇ ਹੋ। ਤੁਸੀਂ ਇਸ ਸਾਰੇ ਮੰਡਵੇ ਨੂੰ ਰੋਸ਼ਨੀ ਦੇਣੀ ਹੈ। ਤੁਸੀਂ ਧਰਤੀ ਦੇ ਚੈਤੰਨ ਸਿਤਾਰੇ ਹੋ। ਕਿਹਾ ਵੀ ਜਾਂਦਾ ਹੈ ਨਕਸ਼ਤ੍ਰ ਦੇਵਤਾ… ਹੁਣ ਉਹ ਸਿਤਾਰੇ ਕੋਈ ਦੇਵਤਾ ਨਹੀਂ ਹਨ, ਤੁਸੀਂ ਤਾਂ ਉਨ੍ਹਾਂ ਤੋਂ ਮਹਾਨ ਬਲਵਾਨ ਹੋ ਕਿਉਂਕਿ ਤੁਸੀਂ ਸਾਰੇ ਵਿਸ਼ਵ ਨੂੰ ਰੋਸ਼ਨ ਕਰਦੇ ਹੋ, ਤੁਸੀਂ ਹੀ ਦੇਵਤਾ ਬਣਨ ਵਾਲੇ ਹੋ। ਜਿਵੇੰ ਉਪਰ ਸਿਤਾਰਿਆਂ ਦੀ ਰਿਮਝਿਮ ਹੈ, ਕੋਈ ਸਿਤਾਰਾ ਬਹੁਤ ਤਿੱਖਾ ਹੁੰਦਾ ਹੈ ਅਤੇ ਕੋਈ ਹਲਕਾ। ਕੋਈ ਚੰਦਰਮਾ ਦੇ ਨੇੜੇ ਹੁੰਦਾ ਹੈ। ਤੁਸੀਂ ਬੱਚੇ ਵੀ ਯੋਗਬਲ ਨਾਲ ਪਵਿੱਤਰ ਬਣਦੇ ਹੋ ਤਾਂ ਚਮਕਦੇ ਹੋ।

ਹੁਣ ਤੁਹਾਨੂੰ ਬੱਚਿਆਂ ਨੂੰ ਅਵਿਨਾਸ਼ੀ ਗਿਆਨ ਰਤਨਾਂ ਦੀ ਲਾਟਰੀ ਮਿਲ ਰਹੀ ਹੈ ਤਾਂ ਕਿੰਨੀ ਖੁਸ਼ੀ ਰਹਿਣੀ ਚਾਹੀਦੀ ਹੈ। ਅੰਦਰ ਵਿੱਚ ਖੁਸ਼ੀ ਦੀ ਉਛਾਲ ਮਾਰਦੇ ਰਹੋ। ਇਹ ਤੁਹਾਡਾ ਜਨਮ ਹੀਰੇ ਵਰਗਾ ਗਾਇਆ ਜਾਂਦਾ ਹੈ। ਤੁਸੀਂ ਬ੍ਰਾਹਮਣ ਹੀ ਨਾਲੇਜਫੁਲ ਬਨਦੇ ਹੋ ਤਾਂ ਤੁਹਾਨੂੰ ਨਾਲੇਜ ਦੀ ਹੀ ਖੁਸ਼ੀ ਰਹਿੰਦੀ ਹੈ। ਇਨ੍ਹਾਂ ਦੇਵਤਾਵਾਂ ਤੋੰ ਵੀ ਤੁਸੀਂ ਸ੍ਰੇਸ਼ਠ ਹੋ। ਤਾਂ ਤੁਹਾਡਾ ਚਿਹਰਾ ਸਦਾ ਖੁਸ਼ੀ ਨਾਲ ਖਿੜਿਆ ਰਹੇ। ਬਾਪ ਬੱਚਿਆਂ ਨੂੰ ਆਸ਼ੀਰਵਾਦ ਕਰਦੇ ਹਨ ਮਿੱਠੇ ਬੱਚੇ ਸਦਾ ਸ਼ਾਂਤ ਭਵ! ਚਾਰਨਜੀਵੀ ਭਵ! ਮਤਲਬ ਬਹੁਤ ਜਨਮ ਜੀਓ। ਅਸ਼ੀਰਵਾਦ ਤਾਂ ਬਾਪ ਤੋਂ ਮਿਲਦੀ ਹੈ ਫਿਰ ਵੀ ਹਰੇਕ ਨੂੰ ਆਪਣਾ ਪੁਰਸ਼ਾਰਥ ਕਰਨਾ ਹੈ ਕਿ ਅਸੀਂ ਚਰਨਜੀਵੀ ਕਿਵੇਂ ਬਣੀਏ। ਬਾਪ ਨੂੰ ਯਾਦ ਕਰਨ ਨਾਲ ਤੁਸੀਂ ਚਰਨਜੀਵੀ ਬਣ ਰਹੇ ਹੋ। ਇਹ ਅਸ਼ੀਰਵਾਦ ਬਾਪ ਦਿੰਦੇ ਹਨ। ਬ੍ਰਾਹਮਣ ਲੋਕੀ ਵੀ ਕਹਿੰਦੇ ਹਨ ਆਯੂਸ਼ਮਾਨ ਭਵ। ਬਾਪ ਵੀ ਕਹਿੰਦੇ ਹਨ ਬੱਚੇ ਸਦਾ ਜਿਉਂਦੇ ਰਹੋ। ਤੁਹਾਨੂੰ ਅਧਾਕਲਪ ਦੇ ਲਈ ਕਾਲ ਨਹੀਂ ਖਾਏਗਾ। ਸਤਿਯੁਗ ਵਿੱਚ ਮਰਨ ਦਾ ਨਾਮ ਨਹੀਂ ਹੁੰਦਾ। ਇੱਥੇ ਤਾਂ ਮਨੁੱਖ ਮਰਨ ਤੋਂ ਡਰਦੇ ਹਨ ਨਾ। ਤੁਸੀਂ ਤਾਂ ਪੁਰਸ਼ਾਰਥ ਕਰ ਰਹੇ ਹੋ ਮਰਨ ਦੇ ਲਈ। ਤੁਸੀਂ ਜਾਣਦੇ ਹੋ ਬਾਬਾ ਨੂੰ ਯਾਦ ਕਰਦੇ – ਕਰਦੇ ਅਸੀਂ ਇਹ ਸ਼ਰੀਰ ਛੱਡ ਆਪਣੇ ਸ਼ਿਵਬਾਬਾ ਦੇ ਕੋਲ ਜਾਵਾਂਗੇ, ਫਿਰ ਸਵਰਗਵਾਸੀ ਬਣਾਂਗੇ।

ਹੁਣ ਤੁਸੀਂ ਮੋਸ੍ਟ ਬਿਲਵਰਡ ਬਾਪ ਦੇ ਬੱਚੇ ਬਣੇ ਹੋ ਤਾਂ ਤੁਹਾਨੂੰ ਵੀ ਬਾਪ ਵਰਗਾ ਬਹੁਤ – ਬਹੁਤ ਮਿੱਠਾ ਬਹੁਤ ਪਿਆਰਾ ਬਣਨਾ ਹੈ। ਬਾਬਾ ਪੱਤਰਾਂ ਵਿੱਚ ਵੀ ਲਿਖਦੇ ਹਨ ਮਿੱਠੇ – ਮਿੱਠੇ ਲਾਡਲੇ ਸਿਕੀਲੱਧੇ ਬੱਚਿਓ… ਬਾਬਾ ਬਹੁਤ ਮਿੱਠਾ ਹੈ ਨਾ। ਪ੍ਰੈਕਟੀਕਲ ਵਿੱਚ ਅਨੁਭਵ ਕਰਦੇ ਹੋ ਕਿ ਬਾਬਾ ਕਿਨਾਂ ਮਿੱਠਾ, ਕਿਨਾਂ ਪਿਆਰਾ ਹੈ। ਸਾਨੂੰ ਵੀ ਅਜਿਹਾ ਬਨਾਉਂਦੇ ਹਨ। ਇਹ ਵੀ ਤੁਸੀਂ ਜਾਣਦੇ ਹੋ ਕਿ ਅਸੀਂ ਕਿੰਨੇ ਮਿੱਠੇ ਕਿੰਨੇ ਪਿਆਰੇ ਸੀ। ਅਸੀਂ ਹੀ ਪੁਜੀਏ ਤੋੰ ਫਿਰ ਪੁਜਾਰੀ ਬਣੇ ਤਾਂ ਖੁਦ ਨੂੰ ਪੂਜਦੇ ਰਹੇ। ਇਹ ਵੀ ਬਹੁਤ ਵੰਡਰਫੁਲ ਸਮਝਣ ਦੀਆਂ ਗੱਲਾਂ ਹਨ।

ਤੁਸੀਂ ਜਾਣਦੇ ਹੋ ਅਧਾਕਲਪ ਦੇ ਸਾਡੇ ਸਭ ਦੁਖ ਦੂਰ ਕਰਨ ਵਾਲਾ ਬਾਬਾ ਹੁਣ ਆਇਆ ਹੋਇਆ ਹੈ। ਕਹਿੰਦੇ ਹਨ ਹਰ – ਹਰ ਮਹਾਦੇਵ। ਹੁਣ ਉਹ ਮਹਾਦੇਵ ਤਾਂ ਨਹੀਂ ਹੈ। ਦੁਖ ਤਾਂ ਬਾਪ ਹੀ ਹਰਣਗੇ। ਦੁਖ ਹਰਕੇ ਸੁਖ ਦੇਣ ਵਾਲਾ ਬਾਪ ਹੈ। ਅਧਾਕਲਪ ਤੁਸੀਂ ਬਹੁਤ ਦੁਖ ਵੇਖੇ ਹਨ। 5 ਵਿਕਾਰਾਂ ਦੀ ਬਿਮਾਰੀ ਬਹੁਤ ਵੱਧ ਗਈ ਹੈ, ਇਸ ਬਿਮਾਰੀ ਨੇ ਬਹੁਤ ਦੁਖੀ ਕੀਤਾ ਹੈ, ਇਸਲਈ ਬਾਪ ਕਹਿੰਦੇ ਹਨ ਮਿੱਠੇ ਬੱਚੇ, ਇਹ ਜੋ ਕਰਮਾਂ ਦਾ ਖਾਤਾ ਹੈ, ਉਸਨੂੰ ਹੁਣ ਠੀਕ ਕਰੋ। ਵਪਾਰੀ ਲੋਕ ਵੀ 12 ਮਹੀਨੇ ਦਾ ਖਾਤਾ ਰੱਖਦੇ ਹਨ ਨਾ।

ਬਾਪ ਸਮਝਾਉਂਦੇ ਹਨ ਬੱਚੇ, ਹੁਣ ਸਾਰੀ ਸ੍ਰਿਸ਼ਟੀ ਤੇ ਵੇਖੋ ਕਿਨਾਂ ਕਿਚੜ੍ਹਾ ਹੈ, ਇਹ ਹੈ ਹੀ ਨਰਕ, ਤਾਂ ਬਾਪ ਨੂੰ ਆਉਣਾ ਪੈਂਦਾ ਹੈ ਨਰਕ ਨੂੰ ਸਵਰਗ ਬਨਾਉਣ। ਬਾਬਾ ਬਹੁਤ ਉਕੀਰ ( ਪ੍ਰੇਮ) ਨਾਲ ਆਉਂਦੇ ਹਨ, ਜਾਣਦੇ ਹਨ ਮੈਨੂੰ ਬੱਚਿਆਂ ਦੀ ਸੇਵਾ ਵਿੱਚ ਆਉਣਾ ਹੈ। ਮੈਂ ਕਲਪ – ਕਲਪ ਤੁਹਾਡੀ ਬੱਚਿਆਂ ਦੀ ਸੇਵਾ ਤੇ ਹਾਜ਼ਰ ਹੁੰਦਾ ਹਾਂ। ਜਦੋਂ ਖੁਦ ਆਉਂਦੇ ਹਨ ਤਾਂ ਬੱਚੇ ਸਮਝਦੇ ਹਨ ਬਾਪ ਸਾਡੀ ਸੇਵਾ ਵਿੱਚ ਹਾਜਰ ਹੁੰਦੇਂ ਹਨ। ਇੱਥੇ ਬੈਠੇ ਸਾਰਿਆਂ ਦੀ ਸੇਵਾ ਹੋ ਜਾਂਦੀ ਹੈ। ਸਾਰੀ ਸ੍ਰਿਸ਼ਟੀ ਦਾ ਕਲਿਆਣ ਦਾਤਾ ਤਾਂ ਇੱਕ ਹੀ ਹੈ ਨਾ। ਬਾਪ ਜਾਣਦੇ ਹਨ ਸਾਰੀ ਦੁਨੀਆਂ ਦੀਆਂ ਜੋ ਵੀ ਆਤਮਾਵਾਂ ਹਨ ਸਭ ਨੂੰ ਮੈਂ ਹੀ ਵਰਸਾ ਦੇਣ ਆਉਂਦਾ ਹਾਂ। ਬੇਹੱਦ ਦੇ ਬਾਪ ਦੀ ਨਜ਼ਰ ਦੁਨੀਆਂ ਦੀਆਂ ਆਤਮਾਵਾਂ ਵੱਲ ਜਾਂਦੀ ਹੈ। ਭਾਵੇਂ ਇੱਥੇ ਬੈਠੇ ਹਨ ਪਰ ਨਜ਼ਰ ਸਾਰੇ ਵਿਸ਼ਵ ਤੇ ਅਤੇ ਸਾਰੇ ਵਿਸ਼ਵ ਦੇ ਮੱਨੁਖਮਾਤਰ ਤੇ ਹੈ, ਕਿਉਂਕਿ ਸਾਰੇ ਵਿਸ਼ਵ ਨੂੰ ਹੀ ਨਿਹਾਲ ਕਰਨਾ ਹੈ। ਡਰਾਮਾ ਪਲਾਨ ਅਨੁਸਾਰ ਕਲਪ ਪਹਿਲਾਂ ਮਿਸਲ ਸਾਰੇ ਵਿਸ਼ਵ ਦੀਆਂ ਆਤਮਾਵਾਂ ਨਿਹਾਲ ਹੋ ਜਾਣ ਵਾਲੀਆਂ ਹਨ। ਬਾਪ ਸਭ ਬੱਚਿਆਂ ਨੂੰ ਯਾਦ ਕਰਦੇ ਹਨ, ਨਜਰ ਤਾਂ ਜਾਂਦੀ ਹੈ ਨਾ। ਸੰਗਮਯੁਗ ਤੇ ਹੀ ਬਾਪ ਬੱਚਿਆਂ ਦੀ ਸੇਵਾ ਵਿੱਚ ਹਾਜ਼ਿਰ ਹੁੰਦੇਂ ਹਨ ਉਨ੍ਹਾਂ ਦੇ ਮੁਕਾਬਲੇ ਕੋਈ ਵੀ ਸੇਵਾ ਕਰ ਨਹੀਂ ਸਕਦਾ। ਉਨ੍ਹਾਂ ਦੀ ਹੈ ਬੇਹੱਦ ਦੀ ਸੇਵਾ। ਤੁਸੀਂ ਬੱਚੇ ਵੀ ਬਾਪ ਦਾ ਸ਼ੋ ਉਦੋਂ ਕਰ ਸਕੋਗੇ ਜਦੋਂ ਉਨ੍ਹਾਂ ਵਰਗੀ ਸੇਵਾ ਕਰੋਗੇ। ਸੇਵਾ ਕਰਨ ਵਾਲੇ ਨੂੰ ਫਲ ਵੀ ਬਹੁਤ ਭਾਰੀ ਮਿਲਦਾ ਹੈ। ਬੱਚਿਆਂ ਨੂੰ ਨਸ਼ਾ ਵੀ ਚੜ੍ਹਦਾ ਹੈ ਕਿ ਅਸੀਂ ਸ਼੍ਰੀਮਤ ਤੇ ਸਾਰੇ ਵਿਸ਼ਵ ਦੇ ਮਨੁੱਖਾਂ ਨੂੰ ਸੁੱਖ ਦਿੰਦੇ ਹਾਂ।

ਬਾਪ ਕਹਿੰਦੇ ਹਨ ਮਿੱਠੇ ਬਚੇ, ਹੁਣ ਗਿਆਨ ਰਤਨਾਂ ਨਾਲ ਆਪਣੀ ਖੂਬ ਝੋਲੀ ਭਰੋ, ਜਿੰਨੀ ਭਰਨੀ ਹੈ ਭਰੋ। ਆਪਣਾ ਟਾਈਮ ਬਰਬਾਦ ਨਾ ਕਰੋ। ਬਾਪ ਦੀ ਯਾਦ ਵਿੱਚ ਟਾਈਮ ਨੂੰ ਆਬਾਦ ਕਰੋ। ਜੋ ਚੰਗੀ ਤਰ੍ਹਾਂ ਧਾਰਨਾ ਕਰਦੇ ਹਨ ਉਹ ਫਿਰ ਹੋਰਾਂ ਦੀ ਵੀ ਚੰਗੀ ਸਰਵਿਸ ਜਰੂਰ ਕਰਨਗੇ। ਸਮਾਂ ਬਰਬਾਦ ਨਹੀਂ ਕਰਨਗੇ। ਬੱਚਿਆਂ ਨੂੰ ਪੁਰਸ਼ਾਰਥ ਕਰ ਅੰਤਰਮੁਖੀ ਬਣਨਾ ਹੈ। ਅੰਤਰ ਆਤਮਾ ਹੈ ਨਾ। ਇਹ ਨਿਸ਼ਚੇ ਕਰਨਾ ਹੈ ਕਿ ਸਾਨੂੰ ਆਤਮਾਵਾਂ ਨੂੰ ਬਾਪ ਸਮਝਾ ਰਹੇ ਹਨ। ਸੋਲ ਕਾਂਸ਼ੀਅਸ ਹੋਕੇ ਰਹਿਣਾ ਹੀ ਸੱਚਾ – ਸੱਚਾ ਅੰਤਰਮੁਖੀ ਬਣਨਾ ਹੈ। ਅੰਤਰਮੁਖੀ ਮਤਲਬ ਅੰਦਰ ਜੋ ਆਤਮਾ ਹੈ, ਉਸਨੂੰ ਸਭ ਕੁਝ ਬਾਪ ਤੋਂ ਹੀ ਸੁਣਨਾ ਹੈ। ਬਾਪ ਪਿਆਰ ਨਾਲ ਬਾਰ – ਬਾਰ ਸਮਝਾਉਂਦੇ ਹਨ। ਮਾਤਾ – ਪਿਤਾ ਅਤੇ ਜੋ ਵੀ ਚੰਗੇ ਭਾਈ – ਭੈਣ ਹਨ, ਜੋ ਚੰਗੀ ਸਰਵਿਸ ਕਰਦੇ ਹਨ ਉਨਾਂ ਤੋੰ ਸਿੱਖਦੇ ਜਾਵੋ। ਅੰਦਰ ਵਿੱਚ ਇਹ ਨਿਸ਼ਚੇ ਕਰੋ ਕਿ ਸਾਨੂੰ ਫ਼ਾਲਤੂ ਸਮਾਂ ਨਹੀਂ ਗਵਾਉਣਾ ਹੈ। ਸ਼ਰੀਰ ਨਿਰਵਾਹ ਵੀ ਕਰਨਾ ਹੈ, ਆਪਣੀ ਰਚਨਾ ਨੂੰ ਵੀ ਵੇਖਣਾ ਹੈ। ਸਿਰ੍ਫ ਮਮਤਵ ਨਹੀਂ ਰੱਖਣਾ ਹੈ। ਮਮਤਵ ਰੱਖਣ ਨਾਲ ਨੁਕਸਾਨ ਹੋ ਜਾਵੇਗਾ। ਮਮਤਵ ਇੱਕ ਬਾਪ ਵਿੱਚ ਰੱਖੋ। ਇੱਥੇ ਤੁਸੀਂ ਬਾਪ ਦੇ ਸਾਮਣੇ ਹੋ ਕਿਉਂਕਿ ਇੱਥੇ ਬਾਪ ਖੁਦ ਆਤਮਾਵਾਂ ਨੂੰ ਪੜ੍ਹਾਉਂਦੇ ਹਨ। ਉੱਥੇ ਆਤਮਾਵਾਂ ਆਤਮਾਵਾਂ ਨੂੰ ਪੜ੍ਹਾਉਂਦੀਆਂ ਹਨ।

ਇਹ ਸਭ ਗੱਲਾਂ ਤੁਸੀਂ ਬੱਚਿਆਂ ਦੇ ਅੰਦਰ ਮੰਥਨ ਹੋਣੀਆਂ ਚਾਹੀਦੀਆਂ ਹਨ। ਸਟੂਡੈਂਟਸ ਦੀ ਬੁੱਧੀ ਵਿੱਚ ਸਾਰਾ ਦਿਨ ਪੜ੍ਹਾਈ ਰਹਿੰਦੀ ਹੈ ਨਾ। ਤੁਹਾਡੀ ਬੁੱਧੀ ਵਿੱਚ ਵੀ ਸਾਰੀ ਪੜ੍ਹਾਈ ਹੈ। ਇਹ ਹੈ ਰੂਹਾਨੀ ਪੜ੍ਹਾਈ। ਚੰਗੇ ਸਟੂਡੈਂਟਸ ਜੋ ਹੁੰਦੇਂ ਹਨ ਉਹ ਸਦਾ ਇਕੱਲੇ ਬੈਠ ਕੇ ਪੜ੍ਹਦੇ ਹਨ। ਸਟੂਡੈਂਟਸ ਆਪਸ ਵਿੱਚ ਮਿਲਦੇ – ਜੁਲਦੇ ਹਨ, ਤਾਂ ਪੜ੍ਹਾਈ ਬਾਰੇ ਹੀ ਗੱਲਾਂ ਕਰਦੇ ਹਨ। ਇਸ ਬੇਹੱਦ ਦੀ ਪੜ੍ਹਾਈ ਵਿੱਚ ਤਾਂ ਹੋਰ ਵੀ ਖੁਸ਼ੀ ਨਾਲ ਲੱਗ ਜਾਣਾ ਚਾਹੀਦਾ ਹੈ।

ਤੁਸੀਂ ਬੱਚੇ ਵੀ ਹੁਣ ਬਾਪ ਦੇ ਮਦਦਗਾਰ ਬਣਦੇ ਹੋ। ਯਾਦ ਵਿੱਚ ਰਹਿਣਾ ਹੀ ਮਦਦ ਕਰਨਾ ਹੈ ਕਿਉਂਕਿ ਯਾਦ ਦੀ ਯਾਤਰਾ ਮਾਨਾ ਸ਼ਾਂਤੀ ਦੀ ਯਾਤਰਾ ਇਸਲਈ ਕਿਹਾ ਜਾਂਦਾ ਹੈ ਕਿ ਹਰ ਇੱਕ ਆਪਣੇ ਘਰ ਨੂੰ ਸਵਰਗ ਬਨਾਓ। ਹਰ ਇੱਕ ਦੀ ਬੁੱਧੀ ਵਿੱਚ ਅਲਫ਼ ਅਤੇ ਬੇ ਹੈ। ਅਲਫ਼ ਨੂੰ ਯਾਦ ਕਰੋ ਤਾਂ ਬਾਦਸ਼ਾਹੀ ਮਿਲੇਗੀ। ਹੋਰ ਕੁਝ ਕਰਨਾ ਨਹੀਂ ਹੈ। ਸਿਰ੍ਫ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਬਾਦਸ਼ਾਹੀ ਮਿਲੇਗੀ। ਹੋਰ ਕੁਝ ਕਰਨਾ ਨਹੀਂ ਹੈ। ਸਿਰ੍ਫ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਰਾਜਾਈ ਤੁਹਾਡੀ। ਤੁਸੀਂ ਬੱਚੇ – ਸਭਨੂੰ ਇਹ ਹੀ ਪੈਗਾਮ ਦਿੰਦੇ ਰਹੋ ਕਿ ਬਾਪ ਨੂੰ ਯਾਦ ਕਰੋ ਤਾਂ ਸਵਰਗ ਦੀ ਰਾਜਾਈ ਮਿਲੇਗੀ। ਅੱਛਾ-

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਬਾਪ ਦੀ ਯਾਦ ਵਿੱਚ ਆਪਣਾ ਟਾਈਮ ਆਬਾਦ ਕਰਨਾ ਹੈ। ਇਹ ਅਮੁੱਲ ਸਮਾਂ ਕਿੱਧਰੇ ਵੀ ਬਰਬਾਦ ਨਹੀਂ ਕਰਨਾ ਹੈ। ਪੁਰਸ਼ਾਰਥ ਕਰ ਅੰਤਰਮੁਖੀ ਮਤਲਬ ਸੋਲ ਕਾਂਸ਼ੀਅਸ ਹੋਕੇ ਰਹਿਣਾ ਹੈ।

2. ਹੁਣ ਅਸੀਂ ਦੇਵਤਾਵਾਂ ਤੋੰ ਵੀ ਸ੍ਰੇਸ਼ਠ ਬ੍ਰਾਹਮਣ ਹਾਂ, ਹੁਣ ਬਾਪ ਦਵਾਰਾ ਅਵਿਨਾਸ਼ੀ ਗਿਆਨ ਰਤਨਾਂ ਦੀ ਲਾਟਰੀ ਮਿਲੀ ਹੈ, ਨਾਲੇਜਫੁਲ ਬਣੇ ਹੋ ਤਾਂ ਚਿਹਰਾ ਸਦਾ ਖੁਸ਼ੀ ਨਾਲ ਖਿੜਿਆ ਰਹੇ। ਅੰਦਰ ਵਿੱਚ ਖੁਸ਼ੀ ਨਾਲ ਉਛਾਲ ਮਾਰਦੇ ਰਹੋ।

ਵਰਦਾਨ:-

ਜਿਵੇੰ ਨਿਰਾਕਾਰ ਆਤਮਾ ਅਤੇ ਸਾਕਾਰ ਸ਼ਰੀਰ ਦੋਵਾਂ ਦੇ ਸੰਬੰਧ ਨਾਲ ਹਰ ਕੰਮ ਕਰ ਸਕਦੇ ਹੋ, ਇਵੇਂ ਹੀ ਨਿਰਾਕਾਰ ਅਤੇ ਸਾਕਾਰ ਬਾਪ ਦੋਵਾਂ ਨੂੰ ਨਾਲ ਜਾਂ ਸਾਮਣੇ ਰੱਖਦੇ ਹੋਏ ਹਰ ਕਰਮ ਜਾਂ ਸੰਕਲਪ ਕਰੋ ਤਾਂ ਸਫਲਤਾ ਮੂਰਤ ਬਣ ਜਾਵੋਗੇ ਕਿਉਂਕਿ ਜਦੋਂ ਬਾਪਦਾਦਾ ਸਾਮਣੇ ਹੈ ਤਾਂ ਜਰੂਰ ਉਨ੍ਹਾਂ ਤੋੰ ਵੇਰੀਫਾਈ ਕਰਵਾ ਕਰਕੇ ਨਿਸ਼ਚੇ ਅਤੇ ਨਿਰਭੈ ਹੋਕੇ ਕਰੋਗੇ। ਇਸ ਨਾਲ ਸਮੇਂ ਅਤੇ ਸੰਕਲਪ ਦੀ ਬੱਚਤ ਹੋਵੇਗੀ। ਕੁਝ ਵੀ ਵਿਅਰਥ ਨਹੀਂ ਜਾਵੇਗਾ, ਹਰ ਕਰਮ ਆਪੇ ਸਫਲ ਹੋਵੇਗਾ।

ਸਲੋਗਨ:-

“ਦਾਦੀ ਪ੍ਰਕਾਸ਼ਮਨੀ ਜੀ ਦੇ 14ਵੇਂ ਪੁੰਨ ਸਮ੍ਰਿਤੀ ਦਿਵਸ ਤੇ ਕਲਾਸ ਵਿੱਚ ਸੁਨਾਉਣ ਦੇ ਲਈ ਦਾਦੀ ਜੀ ਦਵਾਰਾ ਮਿਲੀ ਹੋਈ ਅਨਮੋਲ ਸੌਗਾਤ”

1. ਈਸ਼ਵਰੀਏ ਨਿਯਮ ਅਤੇ ਮਰਿਯਾਦਾਵਾਂ ਸਾਡੇ ਜੀਵਨ ਦਾ ਸੱਚਾ ਸ਼ਿੰਗਾਰ ਹੈ, ਇਨ੍ਹਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਸਦਾ ਉੱਨਤੀ ਕਰਦੇ ਰਹਿਣਾ।

2. ਸਦਾ ਇਹ ਹੀ ਨਸ਼ਾ ਰੱਖੋ ਕਿ ਅਸੀਂ ਭਗਵਾਨ ਦੇ ਨੈਣਾਂ ਦੇ ਨੂਰ ਹਾਂ, ਭਗਵਾਨ ਦੇ ਨੈਣਾਂ ਵਿੱਚ ਛੁਪਕੇ ਰਹੋ ਤਾਂ ਮਾਇਆ ਦੇ ਆਂਧੀ ਤੂਫ਼ਾਨ ਸਥਿਤੀ ਨੂੰ ਹਿਲਾ ਨਹੀਂ ਸਕਣਗੇ। ਸਦਾ ਬਾਪ ਦੀ ਛਤ੍ਰ – ਛਾਇਆ ਦੇ ਹੇਠਾਂ ਰਹੋ ਤਾਂ ਰਖਵਾਲਾ ਬਾਬਾ ਸਦਾ ਰੱਖਿਆ ਕਰਦਾ ਰਹੇਗਾ।

3. ਸਾਡਾ ਸਭ ਦਾ ਦਿਲਬਰ ਅਤੇ ਰਹਿਬਰ ਇੱਕ ਬਾਬਾ ਹੈ ਉਸ ਨਾਲ ਹੀ ਦਿਲ ਦੀ ਲੈਣ – ਦੇਣ ਕਰਨਾ ਹੈ, ਕੱਦੇ ਕਿਸੇ ਦੇਹਧਾਰੀ ਨੂੰ ਦੋਸਤ ਬਣਾਕੇ ਉਸ ਦੇ ਨਾਲ ਵਿਅਰਥ ਚਿੰਤਨ ਅਤੇ ਪਰਚਿੰਤਨ ਨਹੀਂ ਕਰਨਾ।

4. ਚਿਹਰੇ ਤੇ ਕੱਦੇ ਉਦਾਸੀ, ਘ੍ਰਿਣਾ ਜਾਂ ਨਫਰਤ ਦੇ ਚਿੰਨ੍ਹ ਨਾ ਆਉਣ। ਸਦਾ ਖ਼ੁਸ਼ ਰਹੋ ਅਤੇ ਖੁਸ਼ੀ ਵੰਡਦੇ ਚੱਲੋ। ਆਪਣੇ ਸੈਂਟਰ ਦਾ ਵਾਤਾਵਰਣ ਅਜਿਹਾ ਖੁਸ਼ ਨਸੀਬੀ ਦਾ ਬਨਾਓ ਜੋ ਹਰੇਕ ਨੂੰ ਖੁਸ਼ਨਸੀਬ ਬਣਾ ਦੇਵੇ।

5. ਜਿਨਾਂ ਅੰਤਰਮੁਖੀ ਬਣ ਮੂੰਹ ਅਤੇ ਮਨ ਦਾ ਮੌਨ ਧਾਰਨ ਕਰੋਗੇ ਉਨਾਂ ਜਗ੍ਹਾ ਦਾ ਵਾਯੂਮੰਡਲ ਲਾਈਟ ਮਾਈਟ ਸੰਪੰਨ ਬਣੇਗਾ ਅਤੇ ਆਉਣ ਵਾਲਿਆਂ ਤੇ ਉਸ ਦਾ ਪ੍ਰਭਾਵ ਪਵੇਗਾ, ਇਹ ਹੀ ਸੁਖਸ਼ਮ ਸਕਾਸ਼ ਦੇਣ ਦੀ ਸੇਵਾ ਹੈ।

6. ਕਿਸੇ ਵੀ ਕਾਰਨ ਵਸ਼ ਮੇਰੇ ਤੇਰੇ ਵਿੱਚ ਆਕੇ ਆਪਸੀ ਮਤਭੇਦ ਵਿੱਚ ਨਹੀਂ ਆਉਣਾ ਹੈ। ਆਪਸੀ ਮਨ ਮੁਟਾਵ ਇਹ ਹੀ ਸੇਵਾਵਾਂ ਵਿੱਚ ਸਭ ਤੋਂ ਵੱਡਾ ਵਿਘਨ ਹੈ, ਇਸ ਵਿਘਨ ਤੋੰ ਹੁਣ ਮੁਕਤ ਬਣੋਂ ਅਤੇ ਬਨਾਓ।

7. ਇੱਕ ਦੂਜੇ ਦੇ ਵਿਚਾਰਾਂ ਨੂੰ ਸਨਮਾਨ ਦੇਕੇ ਹਰ ਇੱਕ ਦੀ ਗੱਲ ਪਹਿਲਾਂ ਸੁਣੋ ਫਿਰ ਨਿਰਣੇ ਕਰੋ ਤਾਂ ਦੋ ਮਤਾਂ ਨਹੀਂ ਹੋਣਗੀਆਂ। ਹਰ ਇੱਕ ਛੋਟੇ – ਵੱਡੇ ਨੂੰ ਰਿਸਪੈਕਟ ਜਰੂਰ ਦਵੋ।

8. ਹੁਣ ਬਾਬਾ ਦੇ ਸਾਰੇ ਬੱਚੇ ਸੰਤੁਸ਼ਟਤਾ ਦੀ ਅਜਿਹੀ ਖਾਨ ਬਣੋਂ ਜੋ ਤੁਹਾਨੂੰ ਵੇਖਕੇ ਹਰ ਇੱਕ ਸੰਤੁਸ਼ੱਟ ਹੋ ਜਾਵੇ। ਸਦਾ ਸੰਤੁਸ਼ੱਟ ਰਹੋ ਅਤੇ ਦੂਜਿਆਂ ਨੂੰ ਵੀ ਸੰਤੁਸ਼ੱਟ ਕਰੋ।

9. ਚਾਰ ਮੰਤਰ ਸਦਾ ਯਾਦ ਰੱਖਣਾ – ਇੱਕ ਕਦੇ ਅਲਬੇਲੇ ਨਹੀਂ ਬਣਨਾ, ਸਦਾ ਅਲਰਟ ਰਹਿਣਾ। ਦੁੱਜਾ – ਕਿਸੇ ਤੋਂ ਵੀ ਘ੍ਰਿਣਾ ਨਹੀਂ ਕਰਨਾ ਸਭ ਦੇ ਪ੍ਰਤੀ ਸ਼ੁਭ ਭਾਵਨਾ ਰੱਖਣਾ। ਤੀਜਾ – ਕਿਸੇ ਨਾਲ ਵੀ ਈਰਖਾ ( ਰੀਸ ) ਨਹੀਂ ਕਰਨਾ, ਊਨੱਤੀ ਦੀ ਰੇਸ ਕਰਨਾ। ਚੌਥਾ ਕੱਦੇ ਕਿਸੇ ਵਿਅਕਤੀ, ਵਸਤੂ ਜਾਂ ਵੈਭਵ ਤੇ ਪ੍ਰਭਾਵਿਤ ਨਹੀਂ ਹੋਣਾ, ਸਦਾ ਇੱਕ ਬਾਬਾ ਦੇ ਹੀ ਪ੍ਰਭਾਵ ਵਿੱਚ ਰਹਿਣਾ।

10. ਅਸੀਂ ਸਭ ਰਾਇਲ ਬਾਪ ਦੇ ਰਾਇਲ ਬੱਚੇ ਹਾਂ, ਸਦਾ ਆਪਣੇ ਵਿੱਚ ਰਿਆਲਟੀ ਅਤੇ ਪਵਿਤ੍ਰਤਾ ਦੇ ਸੰਸਕਾਰ ਭਰਨਾ, ਗੁਲਾਮੀ ਦੇ ਸੰਸਕਾਰਾਂ ਤੋਂ ਮੁਕਤ ਰਹਿਣਾ। ਸਤਿਯਤਾ ਨੂੰ ਕੱਦੇ ਨਹੀਂ ਛੱਡਣਾ।

11. ਹਰ ਇੱਕ ਰੋਜ਼ ਹਰ ਘੰਟੇ 5 ਮਿੰਟ ਵੀ ਸਾਈਲੈਂਸ ਦੀ ਅਨੁਭੂਤੀ ਜਰੂਰ ਕਰੋ ਤਾਂ ਕਈਆਂ ਗੱਲਾਂ ਵਿੱਚ ਜਿੱਤ ਪਾਉਣ ਦੀ ਸ਼ਕਤੀ ਆਵੇਗੀ। ਮਾਇਆ ਤੇ ਵਿਜੇ ਉਦੋਂ ਹੋਵੇਗੀ ਜਦੋਂ ਗਿਆਨ ਸਹਿਤ ਯੋਗ ਵਿੱਚ ਰਹੋਗੇ।

12. ਸੇਵਾ ਦੇ ਨਾਲ – ਨਾਲ ਆਪਣੀ ਸਥਿਤੀ ਇੱਕਰਸ ਰਹੇ, ਉਸਦੇ ਲਈ ਯੋਗ ਦੀ ਭੱਠੀ ਬਹੁਤ ਜਰੂਰੀ ਹੈ, ਇਸ ਵਿੱਚ ਸਭ ਨੂੰ ਸੰਗਠਨ ਵਿੱਚ ਬੈਠਕੇ ਅਭਿਆਸ ਕਰਨਾ ਚਾਹੀਦਾ। ਤਾਂ ਸੰਗਠਨ ਦਾ ਵੀ ਬਲ ਮਿਲਦਾ ਹੈ।

13. ਤੁਹਾਡੇ ਚਿਹਰੇ ਤੇ ਕੱਦੇ ਉਦਾਸੀ, ਘ੍ਰਿਣਾ, ਨਫਰਤ ਦੇ ਚਿੰਨ੍ਹ ਵਿਖਾਈ ਨਾ ਦੇਣ। ਜੇਕਰ ਆਪਸ ਵਿੱਚ ਕੋਈ 19 – 20 ਗੱਲ ਹੋ ਜਾਵੇ ਤਾਂ ਆਪਣੀ ਤਪੱਸਿਆ ਨਾਲ ਉਸਨੂੰ ਦੂਰ ਕਰੋ। ਇੱਕ ਦੋ ਦੇ ਅੱਗੇ ਵਰਨਣ ਨਹੀਂ ਕਰੋ। ਵਰਨਣ ਕਰਨ ਨਾਲ ਵਾਯੂਮੰਡਲ ਖ਼ਰਾਬ ਹੋ ਜਾਂਦਾ ਹੈ।

14. ਕੋਈ ਕਿਨਾਂ ਵੀ ਮਨ ਖਰਾਬ ਕਰਨ ਦੀ ਕੋਸ਼ਿਸ਼ ਕਰੇ, ਪਰ ਉਸਦੇ ਪ੍ਰਭਾਵ ਵਿਚ ਕੱਦੇ ਨਹੀਂ ਆਉਣਾ। ਸੰਗਦੋਸ਼ ਵੀ ਬਹੁਤ ਖਰਾਬ ਹੁੰਦਾ ਹੈ, ਜੋ ਬੁੱਧੀ ਨੂੰ ਬਦਲ ਦਿੰਦਾ ਹੈ। ਸਭ ਨਾਲ ਪਿਆਰ ਕਰੋ ਸਭ ਫਰੈਂਡਸ ਹਨ, ਲੇਕਿਨ ਪ੍ਰਸਨਲ ਫਰੈਂਡ ਕਿਸੇ ਨੂੰ ਨਹੀਂ ਬਨਾਓ। ਇਹ ਅੰਡਰਲਾਇਨ ਕਰੋ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top