25 April 2022 Punjabi Murli Today | Brahma Kumaris

Read and Listen today’s Gyan Murli in Punjabi 

April 24, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਪੁਰਾਣੀ ਦੇਹ ਅਤੇ ਦੇਹ ਦੇ ਸੰਬੰਧੀ ਜੋ ਇੱਕ ਦੋ ਨੂੰ ਦੁੱਖ ਦੇਣ ਵਾਲੇ ਹਨ, ਉਨ੍ਹਾਂ ਸਭ ਨੂੰ ਭੁੱਲ ਇੱਕ ਬਾਪ ਨੂੰ ਯਾਦ ਕਰੋ, ਸ਼੍ਰੀਮਤ ਤੇ ਚੱਲੋ।"

ਪ੍ਰਸ਼ਨ: -

ਬਾਪ ਦੇ ਨਾਲ-ਨਾਲ ਵਾਪਿਸ ਚੱਲਣ ਦੇ ਲਈ ਬਾਪ ਦੀ ਕਿਸ ਸ਼੍ਰੀਮਤ ਦਾ ਪਾਲਣ ਕਰਨਾ ਪਵੇ?

ਉੱਤਰ:-

ਬਾਪ ਦੀ ਸ਼੍ਰੀਮਤ ਹੈ ਬੱਚੇ ਪਵਿੱਤਰ ਬਣੋ, ਗਿਆਨ ਦੀ ਪੂਰੀ ਧਾਰਨਾ ਕਰ ਕਰਮਾਤੀਤ ਅਵਸਥਾ ਬਣਾਓ ਤਾਂ ਨਾਲ-ਨਾਲ ਵਾਪਿਸ ਚੱਲ ਸਕਾਂਗੇ। ਕਰਮਾਤੀਤ ਨਹੀਂ ਬਣੇ ਤਾਂ ਵਿੱਚਕਾਰ ਰੁਕ ਕੇ ਸਜਾਵਾਂ ਖਾਣੀਆਂ ਪੈਣਗੀਆਂ। ਕਿਆਮਤ ਦੇ ਸਮੇਂ ਕਈ ਆਤਮਾਵਾਂ ਸ਼ਰੀਰ ਛੱਡ ਭਟਕਦੀਆਂ ਹਨ, ਨਾਲ ਜਾਣ ਦੀ ਬਜਾਏ ਇੱਥੇ ਹੀ ਪਹਿਲੇ ਸਜ਼ਾਵਾਂ ਭੋਗ ਹਿਸਾਬ ਚੁਕਤੁ ਕਰਦੀਆਂ ਹਨ ਇਸਲਈ ਬਾਪ ਦੀ ਸ਼੍ਰੀਮਤ ਹੈ ਬੱਚੇ ਸਿਰ ਤੇ ਜੋ ਪਾਪਾਂ ਦਾ ਬੋਝਾ ਹੈ, ਪੁਰਾਣੇ ਹਿਸਾਬ-ਕਿਤਾਬ ਹਨ, ਸਭ ਯੋਗਬਲ ਨਾਲ ਭਸਮ ਕਰੋ।

ਗੀਤ:-

ਓ ਦੂਰ ਕੇ ਮੁਸਾਫ਼ਿਰ…

ਓਮ ਸ਼ਾਂਤੀ ਹੁਣ ਤੁਸੀਂ ਬ੍ਰਾਹਮਣਾਂ ਦੀ ਬੁੱਧੀ ਵਿੱਚੋ ਸਰਵਵਿਆਪੀ ਦਾ ਗਿਆਨ ਤੇ ਨਿਕਲ ਗਿਆ ਹੈ। ਇਹ ਤਾਂ ਚੰਗੀ ਤਰ੍ਹਾਂ ਸਮਝਾਇਆ ਜਾਂਦਾ ਹੈ ਕਿ ਪਰਮਪਿਤਾ ਪਰਮਾਤਮ ਪ੍ਰਜਾਪਿਤਾ ਬ੍ਰਹਮਾ ਦਵਾਰਾ ਨਵੀਂ ਰਚਨਾ ਰਚਦੇ ਹਨ। ਉਹ ਠਹਿਰਿਆ ਰਚਤਾ, ਜਿਸਨੂੰ ਪਰਮਾਤਮਾ ਕਿਹਾ ਜਾਂਦਾ ਹੈ। ਇਹ ਜਾਣਦੇ ਹਨ ਕਿ ਉਹ ਆਉਂਦੇ ਹਨ, ਆਕੇ ਬੱਚਿਆਂ ਨੂੰ ਆਪਣਾ ਬਣਾਉਂਦੇ ਹਨ। ਮਾਇਆ ਤੋਂ ਲਿਬ੍ਰੇਟ ਕਰਦੇ ਹਨ। ਪੁਰਾਣੀ ਦੇਹ, ਦੇਹ ਸਹਿਤ ਜੋ ਵੀ ਮਿੱਤਰ ਸੰਬੰਧੀ ਆਦਿ ਹਨ, ਜੋ ਇੱਕ ਦੋ ਨੂੰ ਦੁੱਖ ਦੇਣ ਵਾਲੇ ਹਨ, ਉਹਨਾਂ ਨੂੰ ਭੁੱਲਣਾ ਹੈ। ਜਿਵੇਂ ਕੋਈ ਬੁੱਢਾ ਹੁੰਦਾ ਹੈ ਤਾਂ ਉਸਨੂੰ ਮਿੱਤਰ-ਸੰਬੰਧੀ ਆਦਿ ਕਹਿੰਦੇ ਹਨ ਰਾਮ ਜਪੋ। ਹੁਣ ਉਹ ਵੀ ਝੂਠ ਹੀ ਦੱਸਦੇ ਹਨ। ਨਾ ਖੁਦ ਜਾਣਦੇ ਹਨ, ਨਾ ਉਹਨਾਂ ਦੀ ਬੁੱਧੀ ਵਿੱਚ ਪਰਮਾਤਮਾ ਦੀ ਯਾਦ ਠਹਿਰਦੀ ਹੈ। ਸਮਝਦੇ ਹਨ ਪਰਮਾਤਮਾ ਸਰਵ ਵਿਆਪੀ ਹੈ। ਇੱਕ ਪਾਸੇ ਗਾਉਂਦੇ ਹਨ ਦੂਰ ਦੇ ਮੁਸਾਫ਼ਿਰ … ਆਤਮਾਵਾਂ ਦੂਰ ਤੋਂ ਆਕੇ ਸ਼ਰੀਰ ਧਾਰਣ ਕਰ ਆਪਣਾ-ਆਪਣਾ ਪਾਰਟ ਵਜਾਉਂਦੀਆਂ ਹਨ। ਇਹ ਸਭ ਗੱਲਾਂ ਮਨੁੱਖਾਂ ਦੇ ਲਈ ਹੀ ਸਮਝਾਈਆਂ ਜਾਂਦੀਆਂ ਹਨ। ਮਨੁੱਖ ਸ਼ਿਵ ਦਾ ਮੰਦਿਰ ਬਣਾਉਂਦੇ ਹਨ। ਪੂਜਾ ਕਰਦੇ ਹਨ। ਫਿਰ ਵੀ ਇੱਥੇ – ਉੱਥੇ ਲੱਭਦੇ ਰਹਿੰਦੇ ਹਨ। ਕਹਿ ਦਿੰਦੇ ਹਨ ਉਹ ਸਾਡੇ ਤੁਹਾਡੇ ਸਭ ਵਿੱਚ ਵਿਆਪਕ ਹੈ। ਉਨ੍ਹਾਂ ਨੂੰ ਆਰਫਨ ਕਹਿੰਦੇ ਹਨ- ਧਨੀ ਨੂੰ ਨਾ ਜਾਨਣ ਵਾਲੇ। ਯਾਦ ਕਰਦੇ ਹਨ ਹੇ ਭਗਵਾਨ, ਪਰ ਜਾਣਦੇ ਨਹੀਂ। ਹੱਥ ਜੋੜਦੇ ਹਨ। ਸਮਝਦੇ ਹਨ ਕਿ ਉਹ ਨਿਰਾਕਾਰ ਹੈ। ਸਾਡੀ ਆਤਮਾ ਵੀ ਨਿਰਾਕਾਰ ਹੈ। ਇਹ ਆਤਮਾ ਦਾ ਸ਼ਰੀਰ ਹੈ। ਪਰ ਆਤਮਾ ਨੂੰ ਕੋਈ ਵੀ ਜਾਣਦੇ ਨਹੀਂ ਹਨ। ਕਹਿੰਦੇ ਹਨ ਕਿ ਭ੍ਰਿਕੁਟੀ ਦੇ ਵਿੱਚ ਚਮਕਦਾ ਹੈ ਅਜਬ ਸਿਤਾਰਾ। ਜੇਕਰ ਸਟਾਰ ਹਨ ਤਾਂ ਫਿਰ ਇਨਾਂ ਵੱਡਾ ਲਿੰਗ ਕਿਉਂ ਬਣਾਉਂਦੇ ਹਨ! ਆਤਮਾ ਵਿੱਚ ਹੀ 84 ਜਨਮਾਂ ਦਾ ਪਾਰ੍ਟ ਹੈ। ਇਹ ਵੀ ਨਹੀਂ ਜਾਣਦੇ ਹਨ। ਇਧਰ ਉਧਰ ਲੱਭਦੇ ਧੱਕੇ ਖਾਂਦੇ ਰਹਿੰਦੇ ਹਨ। ਸਭ ਨੂੰ ਭਗਵਾਨ ਕਹਿੰਦੇ ਹਨ। ਬਦਰੀਨਾਥ ਵੀ ਭਗਵਾਨ, ਕ੍ਰਿਸ਼ਨ ਵੀ ਭਗਵਾਨ, ਪੱਥਰ-ਠੀਕਰ ਵਿੱਚ ਵੀ ਭਗਵਾਨ ਹੈ ਤਾਂ ਫਿਰ ਐਨਾ ਦੂਰ -ਦੂਰ ਕਿਉਂ ਜਾਂਦੇ ਹਨ। ਜੋ ਸਾਡੇ ਦੇਵੀ -ਦੇਵਤਾ ਧਰਮ ਵਾਲਾ ਨਹੀਂ ਹੋਵੇਗਾ ਉਹ ਨਾ ਬ੍ਰਾਹਮਣ ਬਣੇਗਾ, ਨਾ ਉਸਨੂੰ ਧਾਰਣਾ ਹੋਵੇਗੀ। ਉਹ ਇਵੇਂ ਹੀ ਅੱਛਾ -ਅੱਛਾ ਕਹਿੰਦੇ ਰਹਿਣਗੇ। ਬਾਪ ਕਹਿੰਦੇ ਹਨ ਬੱਚੇ ਮੈਂ ਤੁਹਾਨੂੰ ਨਾਲ ਲੈ ਚੱਲਾਂਗਾ। ਜਦੋਂ ਤੁਸੀਂ ਸ਼੍ਰੀਮਤ ਤੇ ਚੱਲ ਪਹਿਲੇ ਪਵਿੱਤਰ ਬਣੋਗੇ, ਗਿਆਨ ਦੀ ਧਾਰਣਾ ਕਰੋਂਗੇ, ਆਪਣੀ ਕਰਮਾਤੀਤ ਅਵਸਥਾ ਬਣਾਵੋਗੇ ਫਿਰ ਹੀ ਮੇਰੇ ਨਾਲ -ਨਾਲ ਘਰ ਪਹੁੰਚੋਗੇ। ਨਹੀਂ ਤਾਂ ਵਿੱਚੋਂ ਦੀ ਰੁਕ ਕੇ ਬਹੁਤ ਕੜੀ ਸਜ਼ਾ ਖਾਣੀ ਪਵੇਗੀ। ਮਰਨ ਦੇ ਬਾਦ ਕਈ ਆਤਮਾਵਾਂ ਭਟਕਦੀਆਂ ਵੀ ਹਨ। ਜਦੋਂ ਤੱਕ ਸ਼ਰੀਰ ਮਿਲੇ ਉਦੋਂ ਤੱਕ ਭਟਕਦੇ ਹੋਏ ਸਜ਼ਾ ਭੋਗੋਗੇ। ਇੱਥੇ ਬਹੁਤ ਗੰਦਗੀ ਹੋ ਜਾਏਗੀ – ਕਿਆਮਤ ਦੇ ਸਮੇਂ। ਪਾਪਾਂ ਦਾ ਬੋਝਾ ਬਹੁਤ ਸਿਰ ਤੇ ਹੈ, ਸਾਰਿਆਂ ਨੂੰ ਹਿਸਾਬ -ਕਿਤਾਬ ਤੇ ਚੁਕਤੁ ਕਰਨਾ ਹੀ ਹੈ। ਕਈ ਬੱਚੇ ਤਾਂ ਹੁਣ ਤੱਕ ਵੀ ਯੋਗ ਨੂੰ ਸਮਝਦੇ ਨਹੀਂ ਹਨ। ਇੱਕ ਮਿੰਟ ਵੀ ਬਾਪ ਨੂੰ ਯਾਦ ਨਹੀਂ ਕਰਦੇ। ਤੁਸੀਂ ਬੱਚਿਆਂ ਨੂੰ ਘੜੀ -ਘੜੀ ਕਿਹਾ ਜਾਂਦਾ ਹੈ – ਬਾਬਾ ਨੂੰ ਯਾਦ ਕਰੋ ਕਿਉਂਕਿ ਸਿਰ ਤੇ ਬੋਝਾ ਬਹੁਤ ਹੈ। ਮਨੁੱਖ ਕਹਿੰਦੇ ਹਨ ਪਰਮਪਿਤਾ ਪਰਮਾਤਮਾ ਸਰਵਵਿਆਪੀ ਹੈ, ਫਿਰ ਵੀ ਤੀਰਥਾਂ ਦੀ ਤਰਫ ਕਿੰਨਾ ਭਟਕਦੇ ਹਨ। ਸਮਝਦੇ ਹਨ ਇਹ ਸਭ ਕਰਮਕਾਂਡ ਆਦਿ ਕਰਨ ਨਾਲ ਸਾਨੂੰ ਪਰਮਾਤਮਾ ਨੂੰ ਮਿਲਣ ਦਾ ਰਸਤਾ ਮਿਲੇਗਾ। ਬਾਪ ਕਹਿੰਦੇ ਹਨ ਪਤਿਤ ਭ੍ਰਿਸ਼ਟਾਚਾਰੀ ਤਾਂ ਮੇਰੇ ਕੋਲ ਪਹੁੰਚ ਵੀ ਨਹੀਂ ਸਕਦੇ। ਕਹਿੰਦੇ ਹਨ ਫਲਾਣਾ ਪਾਰ ਨਿਰਵਾਣ ਗਿਆ, ਪਰ ਇਹ ਗਪੌੜੇ ਮਾਰਦੇ ਹਨ। ਜਾਂਦਾ ਕੋਈ ਵੀ ਨਹੀਂ ਹੈ। ਹੁਣ ਤੁਸੀਂ ਜਾਣਦੇ ਹੋ – ਭਗਤੀ ਮਾਰਗ ਵਿੱਚ ਕਿੰਨੇ ਧੱਕੇ ਖਾਂਦੇ ਹਨ। ਇਹ ਸਭ ਸ਼ਾਸਤਰ ਆਦਿ ਪੜ੍ਹਦੇ – ਪੜ੍ਹਦੇ ਮਨੁੱਖਾਂ ਨੂੰ ਡਿੱਗਣਾ ਹੀ ਹੈ। ਬਾਪ ਚੜਾਉਂਦੇ ਹਨ, ਰਾਵਣ ਡਿਗਾਉਂਦੇ ਹਨ। ਹੁਣ ਬਾਪ ਸਮਝਾਉਂਦੇ ਹਨ ਤੁਸੀਂ ਮੇਰੀ ਮੱਤ ਤੇ ਚੱਲ ਪਵਿੱਤਰ ਬਣੋਗੇ ਅਤੇ ਚੰਗੀ ਤਰ੍ਹਾਂ ਪੜ੍ਹੋਗੇ ਤਾਂ ਸਵਰਗ ਵਿੱਚ ਚੱਲੋਗੇ,ਨਹੀਂ ਤਾਂ ਇਤਨਾ ਉੱਚ ਪਦਵੀ ਪਾ ਨਹੀਂ ਸਕੋਗੇ। ਪ੍ਰਦਰਸ਼ਨੀ ਦੀ ਕਿੰਨੀ ਸਰਵਿਸ ਚਲਦੀ ਹੈ। ਹੁਣ ਇਹ ਸਰਵਿਸ ਵੱਧਦੀ ਜਾਏਗੀ। ਗਾਂਵ -ਗਾਂਵ ਵਿੱਚ ਜਾਵੋਗੇ। ਇਹ ਹੈ ਨਵੀ ਇਨਵੇਂਸ਼ਨ। ਨਵੀਂ – ਨਵੀਂ ਪੋਆਇੰਟਸ ਨਿਕਲਦੀ ਰਹਿੰਦੀ ਹੈ। ਜਦੋਂ ਤੱਕ ਜੀਣਾ ਹੈ ਉਦੋਂ ਤੱਕ ਸਿੱਖਣਾ ਹੀ ਹੈ। ਤੁਹਾਡਾ ਏਮ ਓਬਜੇਕ੍ਟ ਹੈ ਹੀ ਭਵਿੱਖ ਦੇ ਲਈ। ਇਹ ਸ਼ਰੀਰ ਛੱਡੋਗੇ ਤਾਂ ਤੁਸੀਂ ਜਾਕੇ ਪ੍ਰਿੰਸ ਪ੍ਰਿੰਸੇਸ ਬਣੋਗੇ। ਸਵਰਗ ਮਾਨਾ ਸਵਰਗ। ਉੱਥੇ ਨਰਕ ਦਾ ਨਾਮ -ਨਿਸ਼ਾਨ ਵੀ ਨਹੀਂ। ਧਰਤੀ ਵੀ ਉਥਲ -ਪੁਥਲ ਕਰ ਕੇ ਨਵੀਂ ਬਣ ਜਾਂਦੀ ਹੈ। ਇਹ ਮਕਾਨ ਆਦਿ ਸਭ ਖ਼ਤਮ ਹੋ ਜਾਂਦੇ ਹਨ। ਕਹਿੰਦੇ ਹਨ ਸੋਨੇ ਦੀ ਦਵਾਰਿਕਾ ਥੱਲੇ ਚਲੀ ਗਈ। ਥੱਲੇ ਕੋਈ ਜਾਂਦਾ ਨਹੀਂ ਹੈ। ਇਹ ਤਾਂ ਚੱਕਰ ਚਲਦਾ ਹੈ। ਇਹ ਤੀਰਥ ਯਾਤਰਾ ਆਦਿ ਸਭ ਭਗਤੀ ਮਾਰਗ ਦੇ ਹਨ। ਭਗਤੀ ਹੈ ਰਾਤ। ਜਦੋਂ ਭਗਤੀ ਦੀ ਰਾਤ ਪੂਰੀ ਹੁੰਦੀ ਹੈ ਤਾਂ ਬ੍ਰਹਮਾ ਆਉਂਦੇ ਹਨ ਦਿਨ ਕਰਨ। ਦਵਾਪਰ ਕਲਿਯੁਗ ਹੈ ਬ੍ਰਹਮਾ ਦੀ ਰਾਤ, ਫਿਰ ਦਿਨ ਹੋਣਾ ਚਾਹੀਦਾ ਹੈ। ਤੁਸੀਂ ਬੱਚਿਆਂ ਵਿੱਚ ਵੀ ਨੰਬਰਵਾਰ ਹਨ। ਸਭ ਬੱਚੇ ਇੱਕ ਜਿਹਾ ਪੜ੍ਹ ਨਾ ਸਕਣ। ਵੱਖ – ਵੱਖ ਦਰਜ਼ੇ ਹਨ। ਪ੍ਰਦਰਸ਼ਨੀ ਵਿੱਚ ਦੇਖੋ ਕਿੰਨੇ ਆਉਂਦੇ ਹਨ। 5-7 ਹਜ਼ਾਰ ਰੋਜ਼ ਆਉਂਦੇ ਹਨ। ਫਿਰ ਨਿਕਲਦੇ ਕੌਣ ਹਨ! ਕੋਟਾਂ ਵਿੱਚੋਂ ਕੋਈ, ਕੋਈ ਵਿੱਚ ਵੀ ਕੋਈ। ਲਿਖਦੇ ਹਨ – ਬਾਬਾ 3-4 ਨਿਕਲੇ ਹਨ।, ਜੋ ਰੋਜ਼ ਆਉਂਦੇ ਹਨ। ਕਈ 7ਰੋਜ਼ ਦਾ ਕੋਰਸ ਵੀ ਉਠਾਉਂਦੇ ਹਨ, ਫਿਰ ਆਉਂਦੇ ਹੀ ਨਹੀਂ ਹਨ। ਜੋ ਦੇਵੀ – ਦੇਵਤਾ ਧਰਮ ਦੇ ਹੋਣਗੇ। ਉਹ ਹੀ ਇੱਥੇ ਠਹਿਰਣਗੇ। ਸਾਧਾਰਨ ਗਰੀਬ ਹੀ ਨਿਕਲਦੇ ਹਨ। ਸਾਹੂਕਾਰ ਤਾਂ ਮੁਸ਼ਕਿਲ ਹੀ ਠਹਿਰਦੇ ਹਨ। ਬਹੁਤ ਮਿਹਨਤ ਕਰਨੀ ਪੈਂਦੀ ਹੀ। ਚਿੱਠੀ ਵੀ ਲਿਖਦੇ ਹਨ। ਬਲੱਡ ਨਾਲ ਵੀ ਲਿਖਕੇ ਦਿੰਦੇ ਹਨ। ਫਿਰ ਚਲਦੇ -ਚਲਦੇ ਮਾਇਆ ਖਾ ਜਾਂਦੀ ਹੈ। ਯੁੱਧ ਚਲਦੀ ਹੈ ਤਾਂ ਰਾਵਣ ਜਿੱਤ ਲੈਂਦਾ ਹੈ। ਬਾਕੀ ਜੋ ਥੋੜ੍ਹਾ ਕੁਝ ਸੁਣਦੇ ਹਨ ਉਹ ਪ੍ਰਜਾ ਵਿੱਚ ਚਲੇ ਜਾਂਦੇ ਹਨ। ਬਾਬਾ ਤੇ ਸਮਝਾਉਂਦੇ ਰਹਿੰਦੇ ਹਨ – ਸ਼੍ਰੀਮਤ ਤੇ ਚਲਣਾ ਹੈ। ਜਿਵੇਂ ਮੰਮਾ ਬਾਬਾ ਅਤੇ ਅੰਨ੍ਯ੍ਯ ਬੱਚੇ ਪੁਰਸ਼ਾਰਥ ਕਰ ਰਹੇ ਹਨ। ਮਹਾਂਰਥੀਆਂ ਦੇ ਨਾਮ ਤਾਂ ਲਏ ਜਾਂਦੇ ਹਨ ਨਾ! ਪਾਂਡਵ ਸੈਨਾ ਵਿੱਚ ਕੌਣ -ਕੌਣ ਹੈ, ਉਹਨਾਂ ਦਾ ਨਾਮ ਵੀ ਬਾਲਾ ਹੈ। ਤਾਂ ਕੌਰਵ ਸੈਨਾ ਦੇ ਵੀ ਮੁੱਖ ਦਾ ਨਾਮ ਬਾਲਾ ਹੈ। ਯੂਰੋਪਵਾਸੀ ਯਾਦਵਾਂ ਦਾ ਵੀ ਨਾਮ ਹੈ। ਅਖਬਾਰ ਵਿੱਚ ਵੀ ਜੋ ਨਾਮੀਗ੍ਰਾਮੀ ਹਨ, ਉਹਨਾਂ ਦਾ ਨਾਮ ਪਾਉਦੇ ਹਨ। ਉਹਨਾਂ ਸਭਦੀ ਪਰਮਪਿਤਾ ਪਰਮਾਤਮਾ ਦੇ ਨਾਲ ਵਪ੍ਰੀਤ ਬੁੱਧੀ ਹੈ। ਪਰਮਾਤਮਾ ਨੂੰ ਜਾਨਣ ਤਾਂ ਹੀ ਤੇ ਪ੍ਰੀਤ ਰੱਖਣ। ਇੱਥੇ ਵੀ ਬੱਚੇ ਪ੍ਰੀਤ ਰੱਖ ਨਹੀਂ ਸਕਦੇ। ਘੜੀ -ਘੜੀ ਭੁੱਲ ਜਾਂਦੇ ਹਨ, ਫਿਰ ਪਦਵੀ ਭ੍ਰਿਸ਼ਟ ਹੋ ਜਾਂਦੀ ਹੈ। ਜਿਨਾਂ ਬਾਪ ਨੂੰ ਯਾਦ ਕਰੋਗੇ, ਉਨਾਂ ਵਿਕਰਮ ਵਿਨਾਸ਼ ਹੋਣਗੇ ਅਤੇ ਪਦਵੀ ਉੱਚ ਮਿਲੇਗੀ। ਦੂਸਰੇ ਨੂੰ ਵੀ ਖੁਦ ਵਾਂਗ ਬਨਾਉਣਾ ਹੈ, ਰਹਿਮਦਿਲ ਬਣਨਾ ਹੈ ਅਤੇ ਅੰਨ੍ਹਿਆਂ ਦੀ ਵੀ ਲਾਠੀ ਬਣਨਾ ਹੈ। ਕਈ ਅਨ੍ਹੇ, ਕਈ ਕਾਣੇ, ਕਈ ਝੂੰਝਾਰ ਹੁੰਦੇ ਹਨ। ਇੱਥੇ ਵੀ ਬੱਚੇ ਨੰਬਰਵਾਰ ਹਨ। ਇਵੇਂ ਫਿਰ ਸਾਧਾਰਨ ਪ੍ਰਜਾ ਵਿੱਚ ਨੌਕਰ ਚਾਕਰ ਜਾਕੇ ਬਣਨਗੇ। ਅੱਗੇ ਚਲਕੇ ਤੁਸੀਂ ਸਭ ਸਾਕਸ਼ਾਤਕਾਰ ਕਰੋਂਗੇ। ਈਸ਼ਵਰ ਨੂੰ ਸਰਵਵਿਆਪੀ ਕਹਿਣਾ – ਇਹ ਕੋਈ ਸਮਝ ਨਹੀਂ ਹੈ। ਈਸ਼ਵਰ ਤੇ ਗਿਆਨ ਦਾ ਸਾਗਰ ਹੈ। ਉਹ ਹੀ ਆਕੇ ਤੁਹਾਨੂੰ ਗਿਆਨ ਦੇ ਰਹੇ ਹਨ, ਰਾਜਯੋਗ ਵੀ ਸਿਖਾ ਰਹੇ ਹਨ। ਸ਼੍ਰੀਕ੍ਰਿਸ਼ਨ ਦੀ ਆਤਮਾ ਜਿਸਨੇ ਹੁਣ 84 ਜਨਮ ਪੂਰੇ ਕੀਤੇ ਹਨ, ਹੁਣ ਉਹ ਰਾਜਯੋਗ ਸਿੱਖ ਰਹੇ ਹਨ। ਕਿੰਨੀਆਂ ਗੁਹੇ ਗੱਲਾਂ ਹਨ। ਇਸ ਸਮੇਂ ਸਾਰੇ ਬਾਪ ਨੂੰ ਭੁੱਲਣ ਦੇ ਕਾਰਨ ਮਹਾਨ ਦੁਖੀ ਬਣ ਗਏ ਹਨ। ਤੁਸੀ ਬੱਚੇ ਜਿਨਾਂ-ਜਿਨਾਂ ਪੁਰਸ਼ਾਰਥ ਕਰੋਗੇ, ਓਨੀਆਂ ਤੁਹਾਡੇ ਵਿੱਚੋ ਖਾਮੀਆਂ ਨਿਕਲਦੀਆਂ ਜਾਣਗੀਆਂ, ਬੜੀ ਉੱਚੀ ਮੰਜ਼ਿਲ ਹੈ। ਕਰੋੜਾਂ ਵਿਚੋਂ 8 ਮੁੱਖ ਨਿਕਲਦੇ ਹਨ। ਫਿਰ 108 ਦੀ ਮਾਲਾ ਬਣਦੀ ਹੈ। ਫਿਰ ਹਨ 16 ਹਜ਼ਾਰ। ਇਹ ਵੀ ਭੀਤੀ ਦਿੱਤੀ ਜਾਂਦੀ ਹੈ ਪੁਰਸ਼ਾਰਥ ਕਰਨ ਦੇ ਲਈ। ਅਸਲ ਵਿੱਚ 16 ਹਜ਼ਾਰ ਹਨ ਨਹੀਂ। ਮਾਲਾ ਹੈ 108 ਦੀ। ਉੱਪਰ ਫੁੱਲ ਫਿਰ ਯੁਗਲ ਦਾਨਾ, ਨੰਬਰਵਾਰ ਵਿਸ਼ਨੂੰ ਦੀ ਮਾਲਾ ਬਣਦੀ ਹੈ। ਪੁਰਸ਼ਾਰਥ ਕਰਾਉਣ ਦੇ ਲਈ ਸਮਝਾਇਆ ਜਾਂਦਾ ਹੈ ਜੋ ਇਸ ਧਰਮ ਦੇ ਨਹੀਂ ਹੋਣਗੇ ਤਾਂ ਕੁਝ ਵੀ ਸਮਝਣਗੇ ਨਹੀਂ। ਸਵਰਗ ਦੇ ਸੁੱਖ ਪਾਉਣ ਦੇ ਲਾਇਕ ਹੀ ਨਹੀਂ। ਭਾਵੇਂ ਪੁਜਾਰੀ ਬਹੁਤ ਹਨ, ਉਹ ਵੀ ਤਾਂ ਆਉਣਗੇ ਪ੍ਰਜਾ ਵਿੱਚ। ਪ੍ਰਜਾ ਪਦਵੀ ਤੇ ਕੁਝ ਨਹੀਂ ਹੈ। ਮੰਮਾ ਬਾਬਾ ਕਹਿੰਦੇ ਹੋ ਤਾਂ ਫਾਲੋ ਕਰ ਮੰਮਾ ਬਾਬਾ ਦੇ ਤਖਤਨਸ਼ੀਨ ਬਣੋ। ਹਾਰਟਫੇਲ੍ਹ ਕਿਉਂ ਹੁੰਦੇ ਹੋ! ਸਕੂਲ ਵਿੱਚ ਕੋਈ ਬੱਚਾ ਕਹੇ ਕਿ ਅਸੀਂ ਪਾਸ ਨਹੀਂ ਹੋਵਾਂਗੇ ਤਾਂ ਸਭ ਕਹਿਣਗੇ ਇਹ ਡਲ ਹੈਡ ਹੈ। ਸੈਂਸੀਬੁਲ ਬੱਚੇ ਬਹੁਤ ਚੰਗਾ ਪੜ੍ਹਦੇ ਹਨ ਅਤੇ ਉੱਚ ਨੰਬਰ ਵਿੱਚ ਆਉਂਦੇ ਹਨ। ਤੁਸੀਂ ਬੱਚੇ ਪ੍ਰਦਰਸ਼ਨੀ ਵਿੱਚ ਬਹੁਤ ਵਧੀਆ ਸਰਵਿਸ ਕਰ ਸਕਦੇ ਹੋ। ਬਾਬਾ ਨੂੰ ਵੀ ਪੁੱਛ ਸਕਦੇ ਹੋ – ਬਾਬਾ ਮੈਂ ਸਰਵਿਸ ਕਰਨ ਦੇ ਲਾਇਕ ਹਾਂ। ਤਾਂ ਬਾਬਾ ਦੱਸ ਸਕਦੇ ਹਨ ਕਿ ਬੱਚੇ ਹਾਲੇ ਤੁਸੀਂ ਬਹੁਤ ਕੁਝ ਸਿੱਖਣਾ ਹੈ ਅਤੇ ਲਾਇਕ ਬਣਨਾ ਹੈ। ਵਿਦਵਾਨ ਆਦਿ ਦੇ ਸਾਹਮਣੇ ਸਮਝਾਉਣ ਵਾਲੇ ਵੀ ਲਾਇਕ ਚਾਹੀਦੇ ਹਨ। ਪਹਿਲਾਂ – ਪਹਿਲਾਂ ਤਾਂ ਇਹ ਨਿਸ਼ਚੇ ਕਰਵਾਇਆ ਜਾਂਦਾ ਹੈ ਕਿ ਭਗਵਾਨ ਆਇਆ ਹੋਇਆ ਹੈ। ਬੁਲਾਉਂਦੇ ਹੋ ਦੂਰ ਦੇਸ਼ ਦੇ ਰਹਿਣ ਵਾਲੇ ਆਓ, ਸਾਨੂੰ ਨਾਲ ਲੈ ਚੱਲੋ ਕਿਉਂਕਿ ਅਸੀਂ ਬਹੁਤ ਦੁੱਖੀ ਹਾਂ। ਸਤਿਯੁਗ ਵਿੱਚ ਤਾਂ ਇਤਨੇ ਸਾਰੇ ਮਨੁੱਖ ਹੋਣਗੇ ਨਹੀਂ। ਸਾਰੀਆਂ ਆਤਮਾਵਾਂ ਮੁਕਤੀਧਾਮ ਵਿੱਚ ਚਲੀਆਂ ਜਾਣਗੀਆਂ, ਜਿਸ ਦੇ ਲਈ ਦੁਨੀਆਂ ਇੰਨੀ ਭਗਤੀ ਕਰਦੀ ਹੈ। ਬਾਪ ਕਹਿੰਦੇ ਹਨ ਮੈਂ ਸਭ ਨੂੰ ਲੈ ਜਾਵਾਂਗਾ। ਸੈਕਿੰਡ ਵਿੱਚ ਮੁਕਤੀ – ਜੀਵਨਮੁਕਤੀ। ਨਿਸ਼ਚੇ ਹੋਇਆ ਤਾਂ ਜੀਵਨਮੁਕਤ ਬਣੋਗੇ ਫਿਰ ਜੀਵਨਮੁਕਤੀ ਵਿੱਚ ਵੀ ਪਦਵੀ ਹੈ। ਪੁਰਸ਼ਾਰਥ ਕਰਨਾ ਹੈ ਜੀਵਨਮੁਕਤ ਵਿੱਚ ਰਾਜਾ – ਰਾਣੀ ਦੀ ਪਦਵੀ ਪਾਈਏ। ਮੰਮਾ – ਬਾਬਾ ਮਹਾਰਾਜਾ ਮਹਾਰਾਣੀ ਬਣਦੇ ਹਨ ਤਾਂ ਅਸੀਂ ਕਿਉਂ ਨਾ ਪਦਵੀ ਪਾਈਏ। ਪੁਰਸ਼ਾਰਥ ਕਰਨ ਵਾਲ਼ੇ ਛਿੱਪ ਨਹੀਂ ਸਕਦੇ। ਸਾਰੀ ਰਾਜਧਾਨੀ ਸਥਾਪਨ ਹੋ ਰਹੀ ਹੈ। ਦੈਵੀ ਧਰਮ ਵਾਲੇ ਜੋ ਵੀ ਹਨ ਆਉਣਗੇ ਜ਼ਰੂਰ। ਮੰਮਾ ਬਾਬਾ ਰਾਜਾ – ਰਾਣੀ ਬਣਦੇ ਹਨ ਤਾਂ ਅਸੀਂ ਵੀ ਕਿਉਂ ਨਾ ਪੁਰਸ਼ਾਰਥ ਕਰੀਏ।

ਬਾਬਾ ਨੂੰ ਬੱਚੇ ਚਿੱਠੀ ਲਿਖਦੇ ਹਨ – ਬਾਬਾ ਕਦੇ – ਕਦੇ ਸੈਂਟਰ ਤੇ ਆਉਂਦਾ ਹਾਂ। ਹੁਣ ਬੱਚੀ ਦੀ ਸ਼ਾਦੀ ਕਰਵਾਉਣੀ ਹੈ। ਕੋਈ ਗਿਆਨੀ ਮੁੰਡਾ ਲੈ ਕੇ ਦਵੋ ਤਾਂ ਸ਼ਾਦੀ ਕਰਵਾਈਏ। ਬੱਚੀ ਕਹੇ ਮੈਂ ਸ਼ਾਦੀ ਨਹੀਂ ਕਰਾਂਗੀ। ਬਹੁਤ ਬੱਚੀਆਂ ਮਾਰ ਖਾਂਦੀਆਂ ਹਨ। ਅਬਲਾਵਾਂ ਤੇ ਅਤਿਆਚਾਰ ਹੁੰਦੇ ਹਨ। ਬਾਬਾ ਲਿਖਦੇ ਹਨ ਮਾਂ – ਬਾਪ ਅਤੇ ਬੱਚੇ ਤਿੰਨੋ ਹੀ ਬਾਬਾ ਦੇ ਕੋਲ ਆ ਜਾਵੋ ਤਾਂ ਬਾਬਾ ਸਮਝਾਉਣਗੇ। ਆਦਰਨੀਏ ਪਿਤਾ ਸ਼੍ਰੀ ਲਿਖਦੇ ਹੋ ਤਾਂ ਆ ਜਾਵੋ। ਪੈਸਾ ਨਹੀਂ ਹੈ, ਟਿਕਟ ਦੇ ਲਈ ਤਾਂ ਉਹ ਵੀ ਮਿਲ ਸਕਦਾ ਹੈ। ਸਮੁੱਖ ਆਉਣ ਤੇ ਸ਼੍ਰੀਮਤ ਮਿਲੇਗੀ। ਕੁਮਾਰੀ ਦਾ ਘਾਤ ਤੇ ਨਹੀਂ ਕਰਨਾ ਹੈ ਨਾ। ਨਹੀਂ ਤਾਂ ਪਾਪ ਆਤਮਾ ਬਣ ਪਵੋਗੇ। ਬਾਪ ਦੀ ਸ਼੍ਰੀਮਤ ਤੇ ਚੱਲਕੇ ਪਵਿੱਤਰ ਬਣਨਾ ਪਵੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਜੀਵਨਪਦਵੀ ਪਾਉਣ ਦਾ ਪੁਰਸ਼ਾਰਥ ਕਰਨਾ ਹੈ। ਜਿਵੇਂ ਮਾਂ – ਬਾਪ ਮਹਾਰਾਜਾ – ਮਹਾਰਾਣੀ ਬਣਦੇ ਹਨ, ਇਵੇਂ ਫਾਲੋ ਕਰ ਤਖਤਨਸ਼ੀਨ ਬਣਨਾ ਹੈ। ਸੈਂਸੀਬੁਲ ਬਣ ਪੜ੍ਹਾਈ ਚੰਗੀ ਤਰ੍ਹਾਂ ਪੜ੍ਹਨੀ ਹੈ।

2. ਬਾਪ ਨਾਲ ਸੱਚੀ ਪ੍ਰੀਤ ਰੱਖਣੀ ਹੈ। ਰਹਿਮਦਿਲ ਬਣ ਅੰਨ੍ਹਿਆਂ ਨੂੰ ਰਾਹ ਵਿਖਾਉਣਾ ਹੈ। ਬਾਪ ਤੋਂ ਸਮੁੱਖ ਸ਼੍ਰੀਮਤ ਲੈ ਪਾਪ ਆਤਮਾ ਬਣਨ ਤੋਂ ਬਚਣਾ ਅਤੇ ਬਚਾਉਣਾ ਹੈ।

ਵਰਦਾਨ:-

ਸੰਗਮਯੁਗ ਤੇ ਬਾਪਦਾਦਾ ਦੀ ਵਿਸ਼ੇਸ਼ ਦੇਣ ਸੰਤੁਸ਼ਟਤਾ ਹੈ। ਸੰਤੋਸ਼ੀ ਆਤਮਾ ਦੇ ਅੱਗੇ ਕਿਵੇਂ ਦੀ ਵੀ ਹਿਲਾਉਣ ਵਾਲੀ ਪ੍ਰਸਥਿਤੀ ਅਜਿਹੀ ਮਹਿਸੂਸ ਹੋਵੇਗੀ ਜਿਵੇਂ ਪਪੇਟ ਸ਼ੌ ( ਕਠਪੁਤਲੀ ਦਾ ਖੇਲ੍ਹ) ਅੱਜਕਲ ਕਾਰਟੂਨ ਸ਼ੌ ਦਾ ਫੈਸ਼ਨ ਹੈ। ਤਾਂ ਕਦੇ ਕੋਈ ਵੀ ਪ੍ਰਸਥਿਤੀ ਆਵੇ ਤਾਂ ਉਸਨੂੰ ਅਜਿਹਾ ਸਮਝੋ ਕਿ ਬੇਹੱਦ ਦੀ ਸਕ੍ਰੀਨ ਤੇ ਕਾਰਟੂਨ ਸ਼ੌ ਜਾਂ ਪਪੇਟ ਸ਼ੌ ਚੱਲ ਰਿਹਾ ਹੈ। ਮਾਇਆ ਜਾਂ ਪਕ੍ਰਿਤੀ ਦਾ ਇਹ ਇੱਕ ਸ਼ੌ ਹੈ, ਜਿਸਨੂੰ ਸਾਖਸ਼ੀ ਸਥਿਤੀ ਵਿੱਚ ਸਥਿਤ ਹੋ, ਆਪਣੀ ਸ਼ਾਨ ਵਿੱਚ ਰਹਿੰਦੇ ਹੋਏ, ਸੰਤੁਸ਼ਟਤਾ ਦੇ ਸਵਰੂਪ ਵਿੱਚ ਵੇਖਦੇ ਰਹੋ – ਤਾਂ ਕਹਾਂਗੇ ਸੰਤੋਸ਼ੀ ਆਤਮਾ।

ਸਲੋਗਨ:-

ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ – “ਪਰਮਾਤਮਾ ਦਾ ਸੱਚਾ ਬੱਚਾ ਬਣਦੇ ਕੋਈ ਸੰਸ਼ੇ ਵਿੱਚ ਨਹੀਂ ਆਉਣਾ ਚਾਹੀਦਾ”

ਭਗਵਾਨੁਵਾਚ ਬੱਚਿਆਂ ਦੇ ਪ੍ਰਤੀ ਬੱਚੇ, ਜਦਕਿ ਪਰਮਾਤਮਾ ਖੁਦ ਸ੍ਰਿਸ਼ਟੀ ਤੇ ਉਤਰਿਆ ਹੋਇਆ ਹੈ, ਤਾਂ ਉਸ ਪ੍ਰਮਾਤਮਾ ਨੂੰ ਅਸੀਂ ਪੱਕਾ ਹੱਥ ਦੇਣਾ ਹੈ ਲੇਕਿਨ ਪੱਕਾ ਸੱਚਾ ਬੱਚਾ ਹੀ ਬਾਬਾ ਨੂੰ ਹੱਥ ਦੇ ਸਕਦਾ ਹੈ। ਇਸ ਬਾਪ ਦਾ ਹੱਥ ਕਦੇ ਨਹੀਂ ਛੱਡਣਾ, ਜੇਕਰ ਛੱਡੋਗੇ ਤਾਂ ਫਿਰ ਨਿਧਨ ਦਾ ਬਣ ਕਿੱਥੇ ਜਾਵੋਗੇ! ਜਦੋਂ ਪ੍ਰਮਾਤਮਾ ਦਾ ਹੱਥ ਫੜ ਲਿਆ ਤਾਂ ਫਿਰ ਸੂਖਸ਼ਮ ਵਿੱਚ ਇਹ ਸੰਕਲਪ ਨਹੀਂ ਆਉਣਾ ਚਾਹੀਦਾ ਕਿ ਮੈਂ ਛੱਡ ਦੇਵਾਂ ਸੰਸ਼ੇ ਨਹੀਂ ਆਉਣਾ ਚਾਹੀਦਾ। ਪਤਾ ਨਹੀਂ ਅਸੀਂ ਪਾਰ ਕਰਾਂਗੇ ਜਾਂ ਨਹੀਂ, ਕਈ ਅਜਿਹੇ ਵੀ ਬੱਚੇ ਹੁੰਦੇ ਹਨ ਜੋ ਪਿਤਾ ਨੂੰ ਨਾ ਪਛਾਨਣ ਦੇ ਕਾਰਨ ਪਿਤਾ ਦੇ ਵੀ ਸਾਹਮਣੇ ਪੈਂਦੇ ਹਨ ਅਤੇ ਇੰਝ ਵੀ ਕਹਿ ਦਿੰਦੇ ਹਨ ਸਾਨੂੰ ਕਿਸੇ ਦੀ ਵੀ ਪ੍ਰਵਾਹ ਨਹੀਂ ਹੈ। ਜੇਕਰ ਅਜਿਹਾ ਖਿਆਲ ਆਇਆ ਤਾਂ ਅਜਿਹੇ ਨਾ ਲਾਇਕ ਬੱਚੇ ਦੀ ਸੰਭਾਲ ਪਿਤਾ ਕਿਵੇਂ ਕਰੇਗਾ ਫਿਰ ਤਾਂ ਸਮਝੋ ਕਿ ਡਿੱਗਿਆ ਹੀ ਡਿੱਗਿਆ ਕਿਉਂਕਿ ਮਾਇਆ ਤੇ ਡਿਗਾਉਣ ਦੀ ਬਹੁਤ ਕੌਸ਼ਿਸ਼ ਕਰਦੀ ਹੈ ਕਿਉਂਕਿ ਪ੍ਰੀਖਿਆ ਤਾਂ ਜ਼ਰੂਰ ਲਵੇਗੀ ਕਿ ਕਿੱਥੋਂ ਤੱਕ ਯੋਧਾ ਰੁਸਤਮ ਪਹਿਲਵਾਨ ਹੈ! ਹੁਣ ਇਹ ਜ਼ਰੂਰੀ ਹੈ, ਜਿਨ੍ਹਾਂ – ਜਿਨ੍ਹਾਂ ਅਸੀਂ ਪ੍ਰਭੂ ਦੇ ਨਾਲ ਰੁਸਤਮ ਬਣਦੇ ਜਾਵਾਂਗੇ ਉਨਾਂ ਮਾਇਆ ਵੀ ਰੁਸਤਮ ਬਣ ਸਾਨੂੰ ਡਿਗਾਉਣ ਦੀ ਕੌਸ਼ਿਸ਼ ਕਰੇਗੀ। ਜੋੜੀ ਪੂਰੀ ਬਣੇਗੀ ਜਿਨਾਂ ਪ੍ਰਭੂ ਬਲਵਾਨ ਹੈ ਤਾਂ ਮਾਇਆ ਵੀ ਉਤਨੀ ਬਲਵਾਨੀ ਵਿਖਾਏਗੀ, ਪਰੰਤੂ ਸਾਨੂੰ ਤੇ ਪੱਕਾ ਨਿਸ਼ਚੇ ਹੈ ਆਖਰੀਨ ਵੀ ਪਰਮਾਤਮਾ ਮਹਾਨ ਬਲਵਾਨ ਹੈ, ਆਖਿਰ ਉਨ੍ਹਾਂ ਦੀ ਜਿੱਤ ਹੈ। ਸਵਾਸੋ – ਸਵਾਸ ਇਸ ਵਿਸ਼ਵਾਸ਼ ਵਿੱਚ ਸਥਿਤ ਹੋਣਾ ਹੈ, ਮਾਇਆ ਨੂੰ ਆਪਣੀ ਬਲਵਾਨੀ ਵਿਖਾਉਣੀ ਹੈ, ਉਹ ਪ੍ਰਭੂ ਦੇ ਅੱਗੇ ਆਪਣੀ ਕਮਜ਼ੋਰੀ ਨਹੀਂ ਵਿਖਾਵੇਗੀ, ਬਸ ਇੱਕ ਵਾਰੀ ਵੀ ਕਮਜ਼ੋਰ ਹੋਇਆ ਤਾਂ ਖਲਾਸ ਹੋਇਆ ਇਸਲਈ ਮਾਇਆ ਭਾਵੇਂ ਆਪਣਾ ਫੌਰਸ ਦਿਖਾਵੇ, ਪਰ ਅਸੀਂ ਮਾਇਆ ਜੀਤ ਦਾ ਹੱਥ ਨਹੀਂ ਛੱਡਣਾ ਹੈ, ਉਹ ਹੱਥ ਪੂਰਾ ਫੜ੍ਹਿਆ ਤਾਂ ਸਮਝੋ ਉਨ੍ਹਾਂ ਦੀ ਜਿੱਤ ਹੈ, ਜਦ ਪ੍ਰਮਾਤਮਾ ਸਾਡਾ ਮਾਲਿਕ ਹੈ, ਤਾਂ ਉਨ੍ਹਾਂ ਦਾ ਹੱਥ ਛੱਡਣ ਦਾ ਸੰਕਲਪ ਨਹੀਂ ਆਉਣਾ ਚਾਹੀਦਾ। ਜੇਕਰ ਹੱਥ ਛੱਡਿਆ ਤਾਂ ਵੱਡਾ ਮੂਰਖ ਠਹਿਰਿਆ ਇਸਲਈ ਪਰਮਾਤਮਾ ਕਹਿੰਦਾ ਹੈ, ਬੱਚੇ ਜਦ ਮੈਂ ਖੁਦ ਸਮਰਥ ਹਾਂ, ਤਾਂ ਮੇਰੇ ਨਾਲ ਹੁੰਦੇ ਤੁਸੀਂ ਵੀ ਸਮਰੱਥ ਜਰੂਰ ਬਣੋਗੇ। ਸਮਝਾ ਬੱਚੇ। ਅੱਛਾ – ਓਮ ਸ਼ਾਂਤੀ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top