24 May 2022 Punjabi Murli Today | Brahma Kumaris

Read and Listen today’s Gyan Murli in Punjabi 

23 May 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ:- ਬਾਪ ਹੀ ਸਤਿਗੁਰੂ ਦੇ ਰੂਪ ਵਿੱਚ ਤੁਹਾਨੂੰ ਬੱਚਿਆਂ ਨੂੰ ਗਰੰਟੀ ਕਰਦੇ ਹਨ, ਬੱਚੇ ਮੈਂ ਤੁਹਾਨੂੰ ਆਪਣੇ ਨਾਲ ਵਾਪਿਸ ਲੈ ਜਾਵਾਂਗਾ, ਇਹ ਗਰੰਟੀ ਕੋਈ ਦੇਹਧਾਰੀ ਕਰ ਨਾ ਸਕੇ"

ਪ੍ਰਸ਼ਨ: -

ਤੁਸੀਂ ਬੱਚੇ ਜੋ ਕਥਾ ਸੁਣ ਰਹੇ ਹੋ, ਇਹ ਪੂਰੀ ਕਦੋਂ ਹੋਵੇਗੀ?

ਉੱਤਰ:-

ਜਦੋਂ ਤੁਸੀਂ ਫਰਿਸ਼ਤੇ ਬਣ ਜਾਓਗੇ। ਕਥਾ ਸੁਣਾਈ ਜਾਂਦੀ ਹੈ ਪਤਿਤ ਨੂੰ। ਜਦੋਂ ਪਾਵਨ ਬਣ ਗਏ ਤੇ ਕਥਾ ਦੀ ਲੋੜ ਨਹੀਂ, ਇਸਲਈ ਸੂਕ੍ਸ਼੍ਮ ਵਤਨ ਵਿੱਚ ਪਾਰਵਤੀ ਨੂੰ ਸ਼ੰਕਰ ਨੇ ਕਥਾ ਸੁਣਾਈ – ਇਹ ਕਹਿਣਾ ਹੀ ਰਾਂਗ ਹੈ।

ਪ੍ਰਸ਼ਨ: -

ਸ਼ਿਵਬਾਬਾ ਦੀ ਮਹਿਮਾ ਵਿੱਚ ਕਿਹੜਾ ਸ਼ਬਦ ਰਾਈਟ ਹੈ, ਕਿਹੜਾ ਰਾਂਗ?

ਉੱਤਰ:-

 ਸ਼ਿਵਬਾਬਾ ਨੂੰ ਅਭੋਗਤਾ, ਅਸੋਚਤਾ, ਕਰਨਕਰਾਵਨਹਾਰ ਕਹਿਣਾ ਰਾਈਟ ਹੈ। ਬਾਕੀ ਅਕਰਤਾ ਕਹਿਣਾ ਰਾਈਟ ਨਹੀਂ ਹੈ ਕਿਉਂਕਿ ਉਹ ਪਤਿਤਾ ਨੂੰ ਪਾਵਨ ਬਣਾਉਂਦੇ ਹਨ।

ਗੀਤ:-

ਛੋੜ ਭੀ ਦੇ ਅਕਾਸ਼ ਸਿਹਾਸ਼ਣ.

ਓਮ ਸ਼ਾਂਤੀ ਇਹ ਹੈ ਬੱਚਿਆਂ ਦੀ ਪੁਕਾਰ ਕਿ ਬਾਬਾ ਹੁਣ ਆ ਜਾਓ ਕਿਉਂਕਿ ਅਸੀਂ ਫਿਰ ਤੋਂ ਰਾਵਣ ਰਾਜ ਵਿੱਚ ਦੁੱਖੀ ਹਾਂ। ਫਿਰ ਤੋਂ ਮਾਇਆ ਦਾ ਪਰਛਾਵਾਂ ਪੈ ਗਿਆ ਹੈ ਮਤਲਬ 5 ਵਿਕਾਰਾਂ ਰੂਪੀ ਰਾਵਣ ਨੇ ਸਾਨੂੰ ਬਹੁਤ ਦੁੱਖੀ ਕੀਤਾ ਹੈ। ਰਿਸਪਾਂਡ ਵਿੱਚ ਬਾਬਾ ਕਹਿੰਦੇ ਹਨ ਹਾਂ ਬੱਚੇ, ਇਹ ਤੇ ਮੇਰਾ ਨਿਯਮ ਹੈ। ਇਹ ਜਰੂਰ ਆ ਕਰਕੇ ਹੀ ਕਹਿਣਗੇ ਨਾ। ਹਾਂ ਬੱਚੇ, ਜਦੋਂ – ਜਦੋਂ ਧਰਤੀ ਤੇ ਭਾਰਤਵਾਸੀ ਬਿਲਕੁਲ ਹੀ ਭ੍ਰਿਸ਼ਟਾਚਾਰੀ ਦੁੱਖੀ ਬਣੇ ਹਨ, ਕਿੰਨੇ ਗੁਰੂ ਕਰਦੇ ਹਨ ਸਦਗਤੀ ਦੇ ਲਈ, ਪਰ ਉਹ ਕਿਸੇ ਦੀ ਸਦਗਤੀ ਤੇ ਕਰਦੇ ਨਹੀਂ। ਸਭ ਅੰਨ੍ਹਿਆਂ ਦੀ ਲਾਠੀ ਤੇ ਇੱਕ ਪ੍ਰਭੂ ਹੀ ਹੈ। ਪਹਿਲੇ – ਪਹਿਲੇ ਬਾਪ ਜਨਮ ਦਿੰਦੇ ਹਨ ਮਤਲਬ ਅਡੋਪਟ ਕਰਦੇ ਹਨ, ਗੁਰੂ ਸਦਗਤੀ ਕਰਦੇ ਹਨ। ਹੁਣ ਨਾ ਕੋਈ ਸਦਗਤੀ ਕਰਦੇ ਹਨ, ਨਾ ਕੋਈ ਬਾਬਾ ਹੈ। ਹੁਣ ਤੁਸੀਂ ਕਹਿੰਦੇ ਹੋ ਪਰਮਪਿਤਾ ਪਰਮਾਤਮਾ ਸਾਡਾ ਬਾਬਾ ਵੀ ਹੈ, ਗੁਰੂ ਵੀ ਹੈ। ਉਸ ਇੱਕ ਨੂੰ ਹੀ ਸਤਿਗੁਰ, ਸਤ ਬਾਬਾ ਕਹਿ ਸਕਦੇ ਹੋ। ਉਹ ਹਨ ਸਤ ਬਾਬਾ, ਉਹਨਾਂ ਨੂੰ ਸੁਪ੍ਰੀਮ ਕਿਹਾ ਜਾਂਦਾ ਹੈ। ਸਤਿਗੁਰੂ ਵੀ ਹੈ। ਨਾਲ ਵੀ ਲੈ ਜਾਂਦੇ ਹਨ। ਗਰੰਟੀ ਹੈ ਹੋਰ ਕੋਈ ਗੁਰੂ ਗਰੰਟੀ ਨਾਲ ਕਦੀ ਨਹੀਂ ਕਹਿਣਗੇ ਕਿ ਮੈਂ ਤੁਸੀਂ ਆਤਮਾਵਾਂ ਨੂੰ ਵਾਪਿਸ ਲੈ ਜਾਵਾਂਗਾ। ਉਹ ਜਾਣਦੇ ਹੀ ਨਹੀਂ। ਇਹ ਹਨ ਸਭ ਨਵੀਆਂ ਗੱਲਾਂ। ਤੁਸੀਂ ਜਦੋ ਇਹਨਾਂ ਨੂੰ ਦੇਖਦੇ ਹੋ ਤੇ ਬੁੱਧੀ ਵਿੱਚ ਯਾਦ ਸ਼ਿਵ ਨੂੰ ਕਰਨਾ ਹੈ। ਉਹ ਹੀ ਬਾਪ, ਟੀਚਰ, ਗੁਰੂ ਹਨ। ਮਨੁੱਖ ਕਈ ਗੁਰੂ ਕਰਦੇ ਹਨ ਅਤੇ ਟੀਚਰ ਕਰਦੇ ਹਨ ਤਾਂ ਉਹਨਾਂ ਦੇ ਸ਼ਰੀਰ ਨੂੰ ਹੀ ਦੇਖਦੇ ਹਨ। ਆਤਮਾ ਹੀ ਵੱਖ ਸ਼ਰੀਰ ਧਾਰਣ ਕਰ, ਵੱਖ – ਵੱਖ ਨਾਮ-ਰੂਪ, ਦੇਸ਼, ਕਾਲ ਵਿੱਚ ਜਾਂਦੀ ਹੈ। ਅੱਛਾ ਬਾਬਾ ਤੇ ਇੱਕ ਹੀ ਹੈ ਅਤੇ ਇੱਕ ਵਾਰ ਆਉਂਦੇ ਹਨ। ਉਹ ਤੇ ਪੁਨਰਜਨਮ ਨਹੀਂ ਲੈਂਦੇ। ਸੰਸਕਾਰ ਤੇ ਆਤਮਾ ਵਿੱਚ ਹਨ। ਉਹ ਜਦੋਂ ਸ਼ਰੀਰ ਧਾਰਣ ਕਰੇਗੀ ਉਦੋਂ ਵਰਨਣ ਹੋਵੇਗਾ ਨਾ। ਤੁਸੀਂ ਬੱਚੇ ਬਾਪ ਦੀ ਮਹਿਮਾ ਗਾਉਂਦੇ ਹੋ – ਉਹ ਨਿਰਾਕਾਰ ਹੈ, ਕਦੀ ਸਾਕਾਰ ਸ਼ਰੀਰ ਲੈਂਦੇ ਨਹੀਂ ਹਨ। ਸ਼ਿਵ ਨੂੰ ਤੇ ਆਪਣਾ ਸ਼ਰੀਰ ਤੇ ਹੁੰਦਾ ਨਹੀਂ। ਪਰ ਗਿਆਨ ਦਾ ਸਾਗਰ, ਪਤਿਤ – ਪਾਵਨ ਹੈ, ਸਤਿਗੁਰੂ ਹੈ। ਬਾਬਾ ਵੀ ਹੈ, ਰਾਜਯੋਗ ਵੀ ਸਿਖਾਉਂਦੇ ਹਨ। ਜੋ ਬ੍ਰਹਮਾਂਡ ਦਾ, ਸਾਰੇ ਵਿਸ਼ਵ ਦਾ ਮਾਲਿਕ ਹੈ, ਉਹ ਹੀ ਸਵਰਗ ਦਾ ਮਾਲਿਕ ਬਣਾਉਣਗੇ ਨਾ। ਸ਼ਰੀਰਧਾਰੀ ਤੇ ਬਣਾ ਨਾ ਸਕਣ। ਸਿਵਾਏ ਬੱਚਿਆਂ ਦੇ ਬਾਪ ਨੂੰ ਕੋਈ ਜਾਣਦੇ ਨਹੀਂ। ਤੁਸੀਂ ਕਹਿੰਦੇ ਹੋ ਪਰਮਾਤਮਾ ਸਾਨੂੰ ਪੜ੍ਹਾਉਂਦੇ ਹਨ। ਤਾਂ ਕਹਿਣਗੇ ਇਹ ਤੇ ਕਿਸੇ ਸ਼ਾਸ਼ਤਰਾਂ ਵਿੱਚ ਨਹੀਂ ਹੈ ਕਿ ਨਿਰਾਕਾਰ ਪਰਮਪਿਤਾ ਪਰਮਾਤਮਾ ਸ਼ਰੀਰ ਵਿੱਚ ਆਉਂਦੇ ਹਨ। ਅਰੇ ਸ਼ਿਵ ਜਯੰਤੀ ਗਾਈ ਜਾਂਦੀ ਹੈ। ਗੀਤਾ ਵਿੱਚ ਵੀ ਕਿਹਾ ਰੂਪ ਬਦਲਕੇ ਆਓ। ਤਾਂ ਉਹ ਕਿਸ ਸ਼ਰੀਰ, ਕਿਸ ਰੂਪ ਵਿੱਚ ਆਇਆ? ਤੁਹਾਡਾ ਤੇ ਹੈ ਇਹ ਕਰਮ ਬੰਧੰਨ ਦਾ ਸ਼ਰੀਰ। ਚੰਗੇ ਕਰਮ ਨਾਲ ਚੰਗੀ ਪਦਵੀ ਬੁਰੇ ਕਰਮ ਨਾਲ ਬੁਰੀ ਪਦਵੀ ਮਿਲਦੀ ਹੈ, ਇਹਨਾਂ ਦੇ ਲਈ ਤਾਂ ਇੰਝ ਨਹੀਂ ਕਹਾਂਗੇ। ਮਨੁੱਖ ਤੇ ਪੁਨਰਜਨਮ ਲੈਂਦੇ ਹਨ। ਬਾਪ ਨਹੀਂ ਲੈਂਦੇ। ਉਹਨਾਂ ਨੇ ਇਸ ਸ਼ਰੀਰ ਵਿੱਚ ਪ੍ਰਵੇਸ਼ ਕੀਤਾ ਹੈ। ਦੱਸਦੇ ਵੀ ਹਨ ਸ਼ਿਵਬਾਬਾ ਬ੍ਰਹਮਾ ਦ੍ਵਾਰਾ ਸਥਾਪਨਾ ਕਰਦੇ ਹਨ। ਸ਼ਿਵ ਤੇ ਨਿਰਾਕਾਰ ਹੋਇਆ, ਬ੍ਰਹਮਾ ਦਵਾਰਾ ਕਿਵੇਂ ਕਰਦੇ ਹਨ? ਕੀ ਉੱਪਰ ਤੋਂ ਪ੍ਰੇਰਣਾ ਦਿੰਦੇ ਹਨ? ਪਤਿਤ ਦੁਨੀਆਂ ਵਿੱਚ ਆਉਂਦੇ ਹਨ ਤਾਂ ਸ਼ਰੀਰ ਵਿੱਚ ਆਉਣ, ਜੋ ਰਾਜਯੋਗ ਸਿਖਾਉਣ। ਤੁਸੀਂ ਬੱਚੇ ਜਾਣਦੇ ਹੋ ਬਾਬਾ ਆਇਆ ਹੋਇਆ ਹੈ, ਅਸੀਂ ਉਹਨਾਂ ਕੋਲੋਂ ਮੁਰਲੀ ਸੁਣਦੇ ਹਾਂ। ਉਹ ਇਸ ਬ੍ਰਹਮਾ ਮੁੱਖ ਨਾਲ ਸੁਣਾਉਂਦੇ ਹਨ ਹੋਰ ਸਭ ਦੇਹਧਾਰੀ ਗੁਰੂ ਦਾ ਨਾਮ ਦੱਸਣਗੇ। ਤੁਸੀਂ ਜਾਣਦੇ ਹੋ ਨਿਰਕਾਰ ਸ਼ਿਵ ਸਾਡਾ ਬਾਬਾ ਹੈ। ਪਹਿਲੇ ਤੇ ਬਾਬਾ ਜਨਮ ਦੇਣ ਵਾਲਾ ਚਾਹੀਦਾ ਹੈ ਨਾ। ਸ਼ਿਵਬਾਬਾ ਪ੍ਰਜਾਪਿਤਾ ਬ੍ਰਹਮਾ ਦਵਾਰਾ ਅਡੋਪਟ ਕਰਦੇ ਹਨ। ਪ੍ਰਜਾਪਿਤਾ ਦੀ ਕੁੱਖ ਤੋਂ ਤਾਂ ਇਹਨਾਂ ਦੇ ਬੱਚੇ ਹੋ ਨਾ ਸਕਣ। ਪ੍ਰਜਾਪਿਤਾ ਬ੍ਰਹਮਾ ਦੇ ਤੇ ਅਥਾਹ ਬੱਚੇ ਹਨ। ਬ੍ਰਾਹਮਣ ਕੁਲ ਬਹੁਤ ਵੱਡਾ ਹੈ, ਜੋ ਬ੍ਰਾਹਮਣ ਫਿਰ ਦੇਵਤਾ ਬਣਨਗੇ। ਜਦੋਂ ਦੇਵਤਾ ਬਣਨਗੇ ਤਾਂ ਅਡੋਪਸ਼ਨ ਨਹੀਂ ਹੋਵੇਗੀ। ਅਡੋਪਸ਼ਨ ਹੁਣ ਹੀ ਹੈ। ਕਿੰਨੇਂ ਬ੍ਰਾਹਮਣ ਹਨ।

ਬੱਚੇ ਜਾਣਦੇ ਹਨ ਅਸੀਂ ਸ਼ਿਵਬਾਬਾ ਦੇ ਕੋਲ ਆਏ ਹਾਂ। ਉਹ ਹੀ ਨਾਲੇਜਫੁਲ ਹਨ। ਕਹਿੰਦੇ ਹਨ ਮੈਂ ਤੁਸੀਂ ਬੱਚਿਆਂ ਨੂੰ ਹੀ ਇਹ ਨਾਲੇਜ ਸੁਣਾਉਂਦਾ ਹਾਂ। ਮੇਰਾ ਆਪਣਾ ਸ਼ਰੀਰ ਤੇ ਹੈ ਨਹੀਂ। ਸ਼ਿਵਜਯੰਤੀ ਮਨਾਉਂਦੇ ਹਨ ਪਰੰਤੂ ਕਿਵੇਂ ਸ਼ਿਵਬਾਬਾ ਆਇਆ, ਇਹ ਕੋਈ ਨਹੀਂ ਜਾਣਦੇ। ਕਹਿੰਦੇ ਵੀ ਹਨ ਸ਼ਿਵ ਰਾਤ੍ਰੀ। ਰਾਤ੍ਰੀ ਵਿੱਚ ਕ੍ਰਿਸ਼ਨ ਦਾ ਵੀ ਜਨਮ ਵਿਖਾਉਂਦੇ ਹਨ। ਸ਼ਿਵਜਯੰਤੀ ਦੇ ਬਾਦ ਫਟ ਨਾਲ ਸ਼੍ਰੀਕ੍ਰਿਸ਼ਨ ਦਾ ਜਨਮ ਹੁੰਦਾ ਹੈ। ਸ਼ਿਵ ਦਾ ਜਨਮ ਤੇ ਹੈ ਸੰਗਮ ਤੇ। ਬ੍ਰਹਮਾ ਦੀ ਰਾਤ ਪੂਰੀ ਹੋਕੇ ਫਿਰ ਦਿਨ ਸ਼ੁਰੂ ਹੁੰਦਾ ਹੈ। ਉਸੇ ਸੰਗਮ ਤੇ ਬਾਪ ਆਉਂਦੇ ਹਨ। ਇਹ ਹੈ ਬੇਹੱਦ ਦੀ ਰਾਤ੍ਰੀ, ਉਹ ਹੈ ਹੱਦ ਦੀ। ਅਧਾਕਲਪ ਦਿਨ, ਅਧਾਕਲਪ ਰਾਤ। ਭਗਤੀਮਾਰਗ ਵਿੱਚ ਧੱਕੇ ਹੀ ਖਾਂਦੇ ਰਹਿੰਦੇ ਹਨ, ਭਗਵਾਨ ਮਿਲਦਾ ਨਹੀਂ ਤਾਂ ਹਨ੍ਹੇਰਾ ਠਹਿਰਿਆ ਨਾ। ਬਿਲਕੁਲ ਹੀ ਬੁੱਧੀਹੀਣ ਹਨ। ਗਾਉਂਦੇ ਹਨ ਪਰਮਪਿਤਾ ਪਰਮਾਤਮਾ ਉੱਪਰ ਹੈ… ਫਿਰ ਕਹਿੰਦੇ ਹਨ ਤੀਰਥ ਯਾਤਰਾ ਤੇ ਵੀ ਭਗਵਾਨ ਮਿਲੇਗਾ। ਦਾਨ – ਪੁੰਨ ਨਾਲ ਵੀ ਮਿਲੇਗਾ। ਕਿੰਨਾਂ ਸਮਾਂ ਤੁਸੀਂ ਧੱਕੇ ਖਾਦੇ ਹੋ। ਅਨੇਕ ਮਤਾਂ ਹਨ ਇਸਲਈ ਕਹਿੰਦੇ ਹਨ ਭਗਤੀ ਮਾਰਗ ਹੈ ਬ੍ਰਹਮਾ ਦੀ ਰਾਤ। ਧੱਕੇ ਖਾਂਦੇ – ਖਾਂਦੇ ਦੁਰਗਤੀ ਨੂੰ ਪਾਕੇ ਪਾਪ ਆਤਮਾ ਬਣ ਪੈਂਦੇ ਹਨ। ਵਿਕਾਰ ਨਾਲ ਪੈਦਾ ਹੋਣ ਵਾਲਿਆਂ ਨੂੰ ਹੀ ਪਾਪ ਆਤਮਾ ਕਿਹਾ ਜਾਂਦਾ ਹੈ। ਤੁਸੀਂ ਇੰਝ ਤੇ ਨਹੀਂ ਕਹੋਗੇ ਕਿ ਸ਼੍ਰੀਕ੍ਰਿਸ਼ਨ ਵਿਕਾਰ ਨਾਲ ਪੈਦਾ ਹੋਏ। ਨਹੀਂ, ਉਹ ਤਾਂ ਯੋਗਬਲ ਨਾਲ ਪੈਦਾ ਹੁੰਦੇ ਹਨ। ਇਨ੍ਹਾਂ ਗੱਲਾਂ ਨੂੰ ਤੁਸੀਂ ਭਾਰਤਵਾਸੀ ਗ੍ਰਹਿਸਤ ਧਰਮ ਵਾਲੇ ਜਾਣਦੇ ਹੋ। ਸੰਨਿਆਸੀ ਨਹੀਂ ਜਾਣਦੇ, ਨਾ ਮੰਨਦੇ ਹਨ।

ਬਾਪ ਕਹਿੰਦੇ ਹਨ ਲਾਡਲੇ ਬੱਚੇ ਸਤਿਯੁਗ ਵਿੱਚ ਤੁਸੀਂ ਪਵਿੱਤਰ ਪ੍ਰਵ੍ਰਿਤੀ ਮਾਰਗ ਵਿੱਚ ਸੀ ਫਿਰ ਪੁਨਰਜਨਮ ਲੈਂਦੇ ਪਤਿਤ ਵੀ ਬਣਦੇ ਹੋ। ਭਾਰਤ ਪਵਿੱਤਰ ਸੀ, ਦੇਵਤਾਵਾਂ ਦਾ ਰਾਜ ਸੀ। ਉੱਥੇ ਸ਼ਾਂਤੀ ਵੀ ਸੀ, ਉਵੇਂ ਸ਼ਾਂਤੀਧਾਮ, ਨਿਰਵਾਨਧਾਮ ਹੈ ਪਰੰਤੂ ਸਤਿਯੁਗ ਵਿੱਚ ਵੀ ਤੁਹਾਨੂੰ ਵਰਸਾ ਮਿਲਿਆ ਹੋਇਆ ਹੈ, ਇਸਲਈ ਉੱਥੇ ਕਦੇ ਅਸ਼ਾਂਤੀ ਹੁੰਦੀ ਨਹੀਂ। ਇੱਕ ਦੋ ਨੂੰ ਦੁੱਖ ਦੇ ਕਦੇ ਅਸ਼ਾਂਤ ਨਹੀਂ ਕਰਦੇ। ਕੋਈ ਵੀ ਕਿਸੇ ਨੂੰ ਦੁੱਖ ਨਹੀਂ ਦਿੰਦੇ। ਇੱਥੇ ਤਾਂ ਬੱਚੇ ਵੀ ਮਾਂ – ਬਾਪ ਨੂੰ ਦੁੱਖ ਦੇ ਅਸ਼ਾਂਤ ਕਰ ਦਿੰਦੇ ਹਨ। ਹੁਣ ਤੁਸੀਂ ਸ਼ਾਂਤੀ ਦੇ ਸਾਗਰ ਤੋੰ ਵਰਸਾ ਲੈ ਰਹੇ ਹੋ। ਉੱਥੇ ਕੋਈ ਲੜ੍ਹਾਈ ਝਗੜਾ ਨਹੀਂ ਹੁੰਦਾ ਹੈ। ਇੱਥੇ ਵੀ ਤੁਹਾਡੀ ਇਹ ਅਵਸਥਾ ਚਾਹੀਦੀ ਹੈ। ਆਪਸ ਵਿੱਚ ਲੂਣ ਪਾਣੀ ਨਹੀਂ ਹੋਣਾ ਚਾਹੀਦਾ। ਪਹਿਲੇ – ਪਹਿਲੇ ਤਾਂ ਇਹ ਨਿਸ਼ਚੇ ਚਾਹੀਦਾ ਹੈ – ਬੇਹੱਦ ਦਾ ਬਾਪ ਆਇਆ ਹੋਇਆ ਹੈ, ਸਾਨੂੰ ਦੁਖ ਦੀ ਦੁਨੀਆਂ ਤੋਂ ਲੈ ਜਾਣਗੇ ਘਰ। ਸਤਿਯੁਗ ਵਿੱਚ ਤੇ ਬਾਪ ਆਉਂਦੇ ਨਹੀਂ। ਇੱਥੇ ਆਕੇ ਇਨ੍ਹਾਂ ਖਿੜਕੀਆਂ ਤੋਂ ( ਨੈਣਾਂ ਤੋਂ) ਤੁਹਾਨੂੰ ਵੇਖਦੇ ਹਨ। ਇਨ੍ਹਾਂ ਦੀ ਆਤਮਾ ਵੀ ਵੇਖਦੀ ਹੈ, ਸ਼ਿਵਬਾਬਾ ਵੀ ਵੇਖਦੇ ਹਨ। ਇੱਕ ਸ਼ਰੀਰ ਵਿਚ ਦੋ ਆਤਮਾਵਾਂ ਕਿਵੇਂ ਹੋ ਸਕਦੀਆਂ ਹਨ, ਮਨੁੱਖ ਨਹੀਂ ਮੰਨਣਗੇ। ਅਰੇ ਤੁਸੀਂ ਬ੍ਰਾਹਮਣ ਖਵਾਉਂਦੇ ਹੋ, ਪਤੀ ਦੀ ਅਥਵਾ ਬਾਪ ਦੀ ਆਤਮਾ ਨੂੰ ਬੁਲਾਉਂਦੇ ਹੋ, ਉਹ ਆਕੇ ਬੋਲਦੀ ਹੈ। ਉਨ੍ਹਾਂ ਤੋੰ ਪੁੱਛਦੇ ਹਨ ਤਾਂ ਦੋ ਆਤਮਾਵਾਂ ਹੋਈਆਂ ਨਾ। ਬਾਬਾ ਕਹਿੰਦੇ ਹਨ ਉਹ ਆਤਮਾਵਾਂ ਆਕੇ ਬੈਠਦੀਆਂ ਨਹੀਂ। ਇਹ ਹੋ ਨਹੀਂ ਸਕਦਾ। ਬਾਪ ਨੂੰ ਤੇ ਆਪਣਾ ਸ਼ਰੀਰ ਹੈ ਨਹੀਂ। ਉਹ ਤੇ ਆ ਸਕਦਾ ਹੈ ਨਾ। 5 ਹਜਾਰ ਵਰ੍ਹੇ ਪਹਿਲੇ ਵੀ ਮੈਂ ਇੰਝ ਕਿਹਾ ਸੀ ਕਿ ਸਧਾਰਨ ਬੁੱਢੇ ਤਨ ਵਿੱਚ ਭਾਗੀਰਥ ਮਤਲਬ ਭਾਗਸ਼ਾਲੀ ਰਥ ਵਿੱਚ ਆਉਂਦਾ ਹਾਂ। ਜਰੂਰ ਮਨੁੱਖ ਦੇ ਤਨ ਵਿੱਚ ਆਵੇਗਾ ਨਾਕਿ ਬੈਲ ਤੇ ਆਵੇਗਾ? ਸੁਖਸ਼ਮਵਤਨ ਵਿੱਚ ਸ਼ੰਕਰ ਦੇ ਅੱਗੇ ਬੈਲ ਕਿਥੋਂ ਆਇਆ? ਜੇਕਰ ਸ਼ੰਕਰ ਦੀ ਜਾਂ ਸ਼ੰਕਰ ਪਾਰਵਤੀ ਦੀ ਪੂਜਾ ਕਰਦੇ ਹਨ ਤਾਂ ਮੈਂ ਸਾਖਸ਼ਤਕਾਰ ਕਰਵਾ ਦਿੰਦਾ ਹਾਂ। ਬਾਕੀ ਇਹ ਵਿਖਾਇਆ ਹੈ ਸ਼ੰਕਰ ਨੇ ਪਾਰਵਤੀ ਨੂੰ ਕਥਾ ਸੁਣਾਈ, ਇਹ ਹੈ ਝੂਠ। ਸ਼ੰਕਰ ਕਿਉਂ ਕਥਾ ਸੁਣਾਉਣਗੇ? ਸੁਖਸ਼ਮਵਤਨ ਵਿੱਚ ਤੇ ਲੋੜ ਹੀ ਨਹੀਂ। ਤੁਸੀਂ ਫਰਿਸ਼ਤੇ ਬਣ ਜਾਵੋਗੇ ਤਾਂ ਕਥਾ ਪੂਰੀ ਹੋਵੇਗੀ। ਕਥਾ ਸੁਣਾਈ ਜਾਂਦੀ ਹੈ ਪਤਿਤਾਂ ਨੂੰ ਪਾਵਨ ਬਣਾਉਣ ਦੇ ਲਈ। ਬਾਬਾ ਅਮਰਕਥਾ ਸੁਣਾਉਂਦੇ ਹਨ ਅਮਰਲੋਕ ਵਿੱਚ ਲੈ ਜਾਣ ਦੇ ਲਈ, ਲਾਇਕ ਬਨਾਉਂਦੇ ਹਨ। ਅਮਰਲੋਕ ਸਤਿਯੁਗ ਨੂੰ ਕਿਹਾ ਜਾਂਦਾ ਹੈ। ਇਹ ਹੈ ਮ੍ਰਿਤੁਲੋਕ।

ਅੱਜ ਬਾਬਾ ਨੇ ਪੁੱਛਿਆ ਸ਼ਿਵਬਾਬਾ ਸਨਾਨ ਕਰਦੇ ਹਨ? ਬੋਲਾ, ਬਾਪਦਾਦਾ ਕਰਦੇ ਹਨ। ਮੈਂ ਕਿਹਾ ਸਨਾਨ ਤਾਂ ਦਾਦਾ ਕਰਦੇ ਹਨ ਨਾ। ਸ਼ਿਵ ਕਿਉਂ ਕਰੇਗਾ! ਉਨ੍ਹਾਂਨੂੰ ਥੋੜ੍ਹੀ ਨਾ ਪਾਖਾਨੇ ਵਿੱਚ ਜਾਣਾ ਹੈ ਜੋ ਸਨਾਨ ਕਰਨ। ਸ਼ਿਵ ਤਾਂ ਅਭੋਗਤਾ ਹੈ ਨਾ। ਇਹ ਸਮਝ ਦੀ ਗੱਲ ਹੈ ਨਾ। ਉਹ ਥੋੜ੍ਹੀ ਨਾ ਅਪਵਿੱਤਰ ਬਣਦੇ ਹਨ ਜੋ ਸਨਾਨ ਕਰਨਗੇ। ਉਹ ਤਾਂ ਆਉਂਦੇ ਹੀ ਹਨ ਪਤਿਤਾਂ ਨੂੰ ਪਾਵਨ ਬਣਾਉਣ। ਕਰਨਕਰਾਵਣਹਾਰ, ਅਭੋਗਤਾ, ਅਸੋਚਤਾ ਹੈ। ਅਕਰਤਾ ਕਹਿਣਾ ਰਾਂਗ ਹੋ ਜਾਂਦਾ ਹੈ। ਪਤਿਤਾਂ ਨੂੰ ਪਾਵਨ ਕਰਦੇ ਹਨ ਨਾ। ਕਰਨਕਰਾਵਣਹਾਰ ਹੈ। (ਖਾਂਸੀ ਹੋਈ) ਇਨ੍ਹਾਂ ਦੀ ਆਤਮਾ ਦਾ ਇਹ ਸ਼ਰੀਰ ਰੂਪੀ ਵਾਜਾ ਡਿਫੈਕਟਿਡ ਹੋ ਗਿਆ ਹੈ ਤਾਂ ਸ਼ਿਵਬਾਬਾ ਕੀ ਕਰੇਗਾ? ਤੁਸੀਂ ਇੰਝ ਨਹੀਂ ਕਹੋਗੇ ਕਿ ਸ਼ਿਵਬਾਬਾ ਦੇ ਵਾਜੇ ਵਿੱਚ ਡਿਫੈਕਟ ਹੋਇਆ। ਨਹੀਂ, ਇਹ ਸ਼ਰੀਰ ਉਨ੍ਹਾਂ ਦਾ ਨਹੀਂ, ਲੋਨ ਲੀਤਾ ਹੋਇਆ ਹੈ। ਲੋਨ ਲੀਤੀ ਹੋਈ ਚੀਜ ਟੁੱਟ ਜਾਂਦੀ ਹੈ ਤਾਂ ਧਨੀ ਦੀ ਟੁੱਟੇਗੀ ਨਾ। ਸ਼ਿਵਬਾਬਾ ਇਸ ਸ਼ਰੀਰ ਦਾ ਧਨੀ ਨਹੀਂ। ਧਨੀ ਤਾਂ ਇਹ (ਬ੍ਰਹਮਾ) ਹੈ। ਇਹ ਭਾਗਸ਼ਾਲੀ ਰੱਥ ਹੈ। ਬੈਲ ਇੱਕ ਹੀ ਹੈ ਫਿਰ ਗਊਮੁਖ ਵੀ ਕਹਿੰਦੇ ਹਨ। ਬਾਬਾ ਕਹਿੰਦੇ ਹਨ ਬਰੋਬਰ ਕਈ ਬੱਚੀਆਂ ਇਨਿਆਂ ਹੁਸ਼ਿਆਰ ਨਹੀਂ ਵੀ ਹਨ। ਕਿਸੇ ਨੂੰ ਉਠਾਉਣਾ ਹੈ ਤਾਂ ਮੈਂ ਬੱਚਿਆਂ ਵਿੱਚ ਜਾਕੇ ਉਠਾਉਂਦਾ ਹਾਂ। ਪਤਿਤ ਦੁਨੀਆਂ ਵਿੱਚ, ਪਤਿਤ ਸ਼ਰੀਰ ਵਿਚ ਤਾਂ ਆਉਣਾ ਹੀ ਹੁੰਦਾ ਹੈ। ਤਾਂ ਕਿਸੇ ਦਾ ਕਲਿਆਣ ਕਰਨ ਲਈ ਵੀ ਬੱਚਿਆਂ ਵਿੱਚ ਪ੍ਰਵੇਸ਼ ਕਰਦਾ ਹਾਂ। ਬੱਚੇ ਨਹੀਂ ਸਮਝਣਗੇ। ਉਨ੍ਹਾਂ ਤੋੰ ਵੀ ਉਹ ਸੁਣਨ ਵਾਲੇ ਤਿੱਖੇ ਹੋ ਜਾਂਦੇ ਹਨ। ਇਹ ਬਾਪ ਦੀ ਮਦਦ ਮਿਲਦੀ ਹੈ। ਇੱਕ ਤਾਂ ਨਿਸ਼ਚੇ ਬੁੱਧੀ ਹਨ, ਦੂਸਰਾ ਫਿਰ ਦ੍ਰਿਸ਼ਟੀ ਮਿਲਦੀ ਹੈ। ਬਾਬਾ ਕਹਿੰਦੇ ਹਨ ਮੈਂ ਪ੍ਰਵੇਸ਼ ਕਰ ਸਕਦਾ ਹਾਂ, ਇਵੇਂ ਨਹੀਂ ਕਿ ਮੈਂ ਸਰਵਵਿਆਪੀ ਹਾਂ। ਮੈਨੂੰ ਬਹੁਰੂਪੀ ਕਿਉਂ ਕਹਿੰਦੇ ਹਨ?ਜੋ ਜਿਸ ਦੀ ਪੂਜਾ ਕਰਦੇ ਹਨ ਉਨ੍ਹਾਂ ਦਾ ਸਾਖਸ਼ਤਕਾਰ ਕਰਵਾਉਂਦਾ ਹਾਂ। ਸਾਖਸ਼ਤਕਾਰ ਵਿੱਚ ਇਵੇਂ ਦੇਖਦੇ ਹਨ ਕਿ ਜਿਵੇਂ ਸਾਮਣੇ ਆ ਰਹੇ ਹਨ। ਵਿਸ਼ਨੂੰ ਦਾ ਸਾਖਸ਼ਤਕਾਰ ਹੁੰਦਾ ਹੈ, ਵਿਸ਼ਨੂੰ ਚੇਤੰਨ ਹੋ ਜਾਂਦਾ ਹੈ। ਮੱਥੇ ਤੇ ਹੱਥ ਰੱਖਦੇ ਹਨ ਕਹਿੰਦੇ ਹਨ ਮੈਨੂੰ ਚਤੁਰਭੁਜ ਦਾ ਸਾਖਸ਼ਤਕਾਰ ਹੋਇਆ। ਪਰੰਤੂ ਉਸ ਨਾਲ ਫਾਇਦਾ ਕੀ? ਸਿਰ੍ਫ ਦਿਲਖੁਸ਼ ਹੋਇਆ – ਮੈਨੂੰ ਭਗਵਾਨ ਦਾ ਦੀਦਾਰ ਹੋਇਆ। ਭਗਤੀ ਵਿੱਚ ਦੀਦਾਰ ਬਹੁਤ ਹੁੰਦੇਂ ਹਨ, ਪਰੰਤੂ ਇਸ ਨਾਲ ਸਦਗਤੀ ਨੂੰ ਨਹੀਂ ਪਾਉਂਦੇ ਹਨ। ਜਦਕਿ ਗਾਉਂਦੇ ਹਨ ਸਦਗਤੀ ਦਾਤਾ, ਪਤਿਤ – ਪਾਵਨ ਇੱਕ ਹੈ। ਵਿਸ਼ਨੂੰ ਨਹੀਂ ਹੋ ਸਕਦਾ। ਉਹ ਬਾਪ ਥੋੜ੍ਹੀ ਨਾ ਹੋਣਗੇ। ਬਾਪ ਇੱਕ ਹੈ ਫਿਰ ਉਨ੍ਹਾਂ ਦਾ ਬੱਚਾ ਵੀ ਇੱਕ ਹੈ ਪ੍ਰਜਾਪਿਤਾ ਬ੍ਰਹਮਾ। ਇਵੇਂ ਕਦੇ ਨਹੀਂ ਕਹਾਂਗੇ ਪ੍ਰਜਾਪਿਤਾ ਵਿਸ਼ਨੂੰ ਜਾਂ ਸ਼ੰਕਰ। ਪ੍ਰਜਾਪਿਤਾ ਇੱਕ, ਉਨ੍ਹਾਂ ਤੋੰ ਬ੍ਰਾਹਮਣ ਅਡੋਪਸ਼ਨ ਹੁੰਦੀ ਹੈ। ਬੱਚੇ ਜਾਣਦੇ ਹਨ ਅਸੀਂ ਪਹਿਲੋਂ ਬ੍ਰਾਹਮਣ ਬਣਦੇ ਹਾਂ ਫਿਰ ਦੇਵਤਾ ਬਣਦੇ ਹਾਂ। ਬ੍ਰਾਹਮਣਾਂ ਦੀ ਮਾਲਾ ਇਕੂਰੇਟ ਬਣ ਨਹੀਂ ਸਕਦੀ ਕਿਉਂਕਿ ਅਦਲ – ਬਦਲ ਹੁੰਦੀ ਰਹਿੰਦੀ ਹੈ। ਕੋਈ ਡਿੱਗਦੇ, ਕੋਈ ਮਰਦੇ ਰਹਿੰਦੇ ਹਨ। ਫਿਰ ਕੀ ਕਰਨਗੇ! ਉਨ੍ਹਾਂਨੂੰ ਕੱਢ ਦੇਣਗੇ? ਰੁਦ੍ਰ ਮਾਲਾ ਅੰਤ ਵਿੱਚ ਹੀ ਇਕੂਰੇਟ ਬਣੇਗੀ। ਇਹ ਮਿੱਠੀਆਂ – ਮਿੱਠੀਆਂ ਗੱਲਾਂ ਬਾਪ ਹੀ ਸੁਣਾਉਂਦੇ ਹਨ ਹੋਰ ਕਿਸੇ ਨੂੰ ਪਤਾ ਨਹੀਂ ਹੈ। ਕਿੰਨੇਂ ਹਨ ਜੋ ਕਹਿੰਦੇ ਹਨ ਹੇ ਰਾਮ ਜੀ ਸੰਸਾਰ ਬਣਿਆ ਹੀ ਨਹੀਂ ਹੈ.. ਹੁਣ ਰਾਮਚੰਦਰ ਤਾਂ ਇੱਥੋਂ ਪਰਾਲਬੱਧ ਲੈ ਜਾਂਦੇ ਹਨ, ਤ੍ਰੇਤਾ ਵਿੱਚ ਜਾਕੇ ਰਾਜਾ ਬਣਦੇ ਹਨ, ਉਨ੍ਹਾਂਨੂੰ ਫਿਰ ਅਗਿਆਨ ਕਿਥੋਂ ਆਇਆ? ਜੋ ਵਸ਼ਿਸ਼ਠ ਉਨ੍ਹਾਂਨੂੰ ਗਿਆਨ ਦੇਵੇ। ਕਿ ਸੰਸਾਰ ਬਣਿਆ ਹੀ ਨਹੀਂ ਹੈ। ਇਹ ਸ੍ਰਿਸ਼ਟੀ ਦਾ ਚੱਕਰ ਹੈ। ਸਾਰੇ ਗੱਲਾਂ ਵਿੱਚ ਮੁੰਝੇ ਹੋਏ ਹਨ। ਕੋਈ ਕੋਈ ਵੀ। ਨਹੀ ਜਾਣਦੇ ਹਨ ਨਾ ਸਮਝ ਸਕਦੇ ਹਨ। ਸ਼ਿਵਬਾਬਾ ਨੂੰ ਹੀ ਗੁੰਮ ਕਰ ਦਿੱਤਾ ਹੈ। ਸ਼ਿਵਜਯੰਤੀ ਮਨਾਉਂਦੇ ਵੀ ਹਨ, ਪਰੰਤੂ ਸਮਝਦੇ ਨਹੀਂ। ਸ਼੍ਰੀਕ੍ਰਿਸ਼ਨ ਹੀ ਸਾਂਵਰਾ ਬਣਦਾ ਹੈ। ਬਾਬਾ ਆਉਂਦੇ ਹੀ ਉਦੋਂ ਹਨ ਜਦੋਂ ਉਨ੍ਹਾਂਨੂੰ ਸਾਂਵਰੇ ਤੋਂ ਗੋਰਾ ਬਣਾਉਣਾ ਹੈ। ਸ਼ਿਵਜਯੰਤੀ ਦੇ ਬਾਦ ਝਟ ਸ਼੍ਰੀਕ੍ਰਿਸ਼ਨ ਦਾ ਜਨਮ ਹੁੰਦਾ ਹੈ। ਸ਼ਿਵਬਾਬਾ ਆਕੇ ਰਾਜਯੋਗ ਸਿਖਾਉਂਦੇ ਹਨ, ਕਿਸ ਨੂੰ? ਬ੍ਰਾਹਮਣਾਂ ਨੂੰ। ਪ੍ਰਜਾਪਿਤਾ ਬ੍ਰਹਮਾ ਦੀ ਮੁਖਵੰਸ਼ਾਵਲੀ ਨੂੰ। ਉਹ ਹੀ ਫਿਰ ਰਾਜਾ ਰਾਣੀ ਬਣਦੇ ਹਨ। ਸ਼ਿਵਬਾਬਾ ਚਲੇ ਜਾਣਗੇ ਫਿਰ ਲਕਸ਼ਮੀ – ਨਾਰਾਇਣ ਦਾ ਰਾਜ ਹੋਵੇਗਾ ਤਾਂ ਬਾਪ ਨੇ ਕ੍ਰਿਸ਼ਨ ਨੂੰ ਅਜਿਹਾ ਬਣਾਇਆ ਹੈ। ਉਨ੍ਹਾਂ ਨੇ ਫਿਰ ਬਾਪ ਦੇ ਬਦਲੇ ਕ੍ਰਿਸ਼ਨ ਦਾ ਨਾਮ ਲਗਾ ਦਿੱਤਾ ਹੈ। ਕ੍ਰਿਸ਼ਨ ਨੂੰ ਦਵਾਪਰ ਵਿੱਚ ਲੈ ਗਏ ਹਨ। ਹੁਣ ਸ਼ਿਵਬਾਬਾ ਰਾਜਯੋਗ ਸਿਖਾਉਂਦੇ ਹਨ। ਤੁਸੀ ਜਾਣਦੇ ਹੋ ਅਸੀਂ ਸਵਰਗ ਦੀ ਰਾਜਧਾਨੀ ਸਥਾਪਨ ਕਰ ਰਹੇ ਹਾਂ, ਹੋਰ ਵੀ ਬਹੁਤ ਪ੍ਰਿੰਸ ਪ੍ਰਿੰਸੀਜ਼ ਬਣਦੇ ਹਨ। ਸੰਗਮ ਦਾ ਅਤੇ ਸਤਿਯੁਗ ਦਾ ਕਿਸੇ ਨੂੰ ਪਤਾ ਹੀ ਨਹੀਂ ਹੈ। ਮੈਂ ਆਉਂਦਾ ਹੀ ਹਾਂ ਕਲਪ ਦੇ ਸੰਗਮ ਤੇ। ਉਨ੍ਹਾਂਨੇ ਫਿਰ ਯੁਗੇ – ਯੁਗੇ ਕਹਿ ਦਿੱਤਾ ਹੈ। ਸੋ ਵੀ 4 ਯੁਗ ਹੁੰਦੇ ਹਨ। ਦਵਾਪਰ ਦੇ ਬਾਦ ਕਲਯੁਗ ਹੁੰਦਾ ਹੈ। ਫਿਰ ਦਵਾਪਰ ਯੁਗ ਵਿੱਚ ਆਕੇ ਕੀ ਕਰਨਗੇ? ਉਤਰਦੀ ਕਲਾ ਵਿੱਚ ਸਭਨੂੰ ਜਾਣਾ ਹੀ ਹੈ। ਮੇਰਾ ਤੇ ਪਾਰਟ ਹੀ ਉਦੋਂ ਹੈ ਜਦੋਂ ਚੜ੍ਹਦੀ ਕਲਾ ਹੁੰਦੀ ਹੈ, ਇਨ੍ਹਾਂ ਨੂੰ ਤੇ ਹੇਠਾਂ ਉਤਰਨਾ ਹੀ ਹੈ। ਤੁਸੀਂ ਬੱਚਿਆਂ ਨੂੰ 84 ਜਨਮ ਪੂਰੇ ਕਰਨੇਂ ਹਨ। ਉੱਚ ਤੋਂ ਉੱਚ ਹੈ ਬ੍ਰਾਹਮਣ ਵਰਣ। ਬ੍ਰਾਹਮਣ ਫਿਰ ਦੇਵਤਾ, ਸ਼ਤਰੀ… ਇਹ ਵਰਣ ਵੀ ਭਾਰਤ ਵਿੱਚ ਗਾਏ ਜਾਂਦੇ ਹਨ। ਵਿਰਾਟ ਰੂਪ ਦਾ ਚਿੱਤ੍ਰ ਬਨਾਉਂਦੇ ਹਨ, ਉਸ ਵਿੱਚ ਬ੍ਰਾਹਮਣਾਂ ਨੂੰ ਅਤੇ ਸ਼ਿਵ ਨੂੰ ਗੁੰਮ ਕਰ ਦਿੱਤਾ ਹੈ। ਇਹ ਗੱਲਾਂ ਕੋਈ ਸ਼ਾਸਤਰਾਂ ਵਿੱਚ ਨਹੀਂ ਹਨ। ਸ਼ਿਵਬਾਬਾ ਆਕੇ ਅਡੋਪਟ ਕਰਦੇ ਹਨ ਬ੍ਰਹਮਾ ਦਵਾਰਾ। ਸ਼ੁਦ੍ਰ ਤੋਂ ਬ੍ਰਾਹਮਾਣ ਬਨਾਉਂਦੇ ਹਨ। ਬਾਕੀ ਸੁਖਸ਼ਮਵਤਨ ਵਾਸੀ ਬ੍ਰਹਮਾ ਉਹ ਕਿਵੇਂ ਪ੍ਰਜਾਪਿਤਾ ਬਣ ਸਕਦੇ। ਪਹਿਲੇ ਇਹ ਨਿਸ਼ਚੇ ਚਾਹੀਦਾ ਹੈ ਕਿ ਬਰੋਬਰ ਉਹ ਬਾਪ ਵੀ ਹੈ, ਟੀਚਰ ਵੀ ਹੈ, ਸਤਿਗੁਰੂ ਵੀ ਹੈ। ਕਹਿੰਦੇ ਵੀ ਹਨ ਸਦਗਤੀ ਦਾਤਾ ਇੱਕ ਹੈ ਪਰੰਤੂ ਉਨ੍ਹਾਂ ਦਾ ਨਾਮ ਰੂਪ ਦੇਸ਼ ਕਾਲ ਨਹੀਂ ਜਾਣਦੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਸ਼ਾਂਤੀ ਦੇ ਸਾਗਰ ਬਾਪ ਤੋੰ ਸ਼ਾਂਤੀ – ਸੁਖ ਦਾ ਵਰਸਾ ਲੈ ਸ਼ਾਂਤ ਚਿੱਤ ਰਹਿਣਾ ਹੈ। ਕਦੇ ਕਿਸੇ ਨੂੰ ਦੁੱਖ ਦੇਕੇ ਅਸ਼ਾਂਤ ਨਹੀਂ ਕਰਨਾ ਹੈ। ਲੂਨਪਾਣੀ ਨਹੀਂ ਹੋਣਾ ਹੈ

2. ਬਾਪ ਸਮਾਨ ਅੰਨਿਆਂ ਦੀ ਲਾਠੀ ਬਣਨਾ ਹੈ। ਬਾਪ ਦੀ ਮਦਦ ਲੈਣ ਦੇ ਲਈ ਨਿਸ਼ਚੇਬੁੱਧੀ ਬਣ ਸੇਵਾ ਕਰਨਾ ਹੈ।

ਵਰਦਾਨ:-

ਤਪੱਸਿਆ ਦੀ ਸਫਲਤਾ ਦਾ ਵਿਸ਼ੇਸ਼ ਆਧਾਰ ਅਤੇ ਸਹਿਜ ਸਾਧਨ ਹੈ – ਇੱਕ ਸ਼ਬਦ ਦਾ ਪਾਠ ਪੱਕਾ ਕਰੋ। ਤਪੱਸਿਆ ਮਤਲਬ ਇੱਕ ਦਾ ਬਣਨਾ, ਤਪੱਸਿਆ ਮਤਲਬ ਮਨ -ਬੁੱਧੀ ਨੂੰ ਇਕਾਗਰ ਕਰਨਾ, ਤਪੱਸਿਆ ਮਤਲਬ ਇਕਾਂਤਪ੍ਰਿਯ ਰਹਿਣਾ। ਤਪੱਸਿਆ ਮਤਲਬ ਸਥਿਤੀ ਨੂੰ ਇੱਕਰਸ ਰੱਖਣਾ, ਤਪੱਸਿਆ ਮਤਲਬ ਸ੍ਰਵ ਪ੍ਰਾਪਤ ਖਜ਼ਾਨਿਆਂ ਨੂੰ ਵਿਅਰੱਥ ਤੋਂ ਬਚਾਉਣਾ ਮਤਲਬ ਇੱਕਾਨਾਮੀ ਕਰਨਾ। ਇਸ ਇੱਕ ਦੇ ਪਾਠ ਨੂੰ ਸਮ੍ਰਿਤੀ ਵਿੱਚ ਰੱਖੋ ਤਾਂ ਨਿਰੰਤਰ ਯੋਗੀ, ਸਹਿਜਯੋਗੀ ਬਣ ਜਾਵੋਗੇ। ਮਿਹਨਤ ਤੋੰ ਛੁੱਟ ਜਾਵੋਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top