24 June 2021 PUNJABI Murli Today | Brahma Kumaris

24 june 2021 Read and Listen today’s Gyan Murli in Punjabi 

June 23, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

(ਮਾਤੇਸ਼ਵਰੀ ਜੀ ਦੇ ਪੁੰਨਯ ਸਮ੍ਰਿਤੀ ਦਿਵਸ ਤੇ ਕਲਾਸ ਵਿੱਚ ਸੁਣਨ ਦੇ ਲਈ ਜਗਦੰਬਾ ਸਰਸਵਤੀ ਜੀ ਦੇ ਮਧੁਰ ਮਹਾਂਵਾਕ)

ਗੀਤ:-

ਛੋੜ ਦੇ ਜਗ ਦੇ ਨਾਤੇ…

ਜੇਕਰ ਅਸੀਂ ਜਗ ਤੋਂ ਨਾਤੇ ਹੀ ਛੱਡ ਦਈਏ ਤਾਂ ਫਿਰ ਜੱਗ ਕਾਹੇ ਦੇ ਲਈ ਹੈ? ਜੇਕਰ ਨਾਤੇ ਹੀ ਤੋੜਨ ਦੀ ਗੱਲ ਹੈ ਤਾਂ ਫਿਰ ਇਹ ਸੰਬੰਧ ਬਣਾਇਆ ਹੀ ਕਿਓਂ? ਪਤੀ – ਪਤਨੀ, ਬਾਪ – ਬੇਟਾ, ਰਾਜਾ – ਪ੍ਰਜਾ ਆਦਿ ਆਦਿ ਅਨੇਕਾਨੇਕ ਜੋ ਸੰਬੰਧ ਹਨ, ਇਹ ਸਭ ਭਗਵਾਨ ਨੇ ਰਚੇ ਹਨ, ਇਵੇਂ ਕਹਿੰਦੇ ਹਨ ਨਾ! ਤਾਂ ਜੱਦ ਭਗਵਾਨ ਨੇ ਰਚੇ ਹਨ ਤਾਂ ਫਿਰ ਕਿਓਂ ਕਹਿੰਦੇ ਹਨ ਛੱਡੋ! ਜਾਂ ਫਿਰ ਇਹ ਗੀਤ ਹੀ ਰਾਂਗ ਹੈ।

ਭਗਵਾਨ ਨੇ ਕਿਹੜਾ ਜੱਗ ਰਚਿਆ? ਜੱਗ ਕਹੋ, ਦੁਨੀਆਂ ਕਹੋ, ਜੋ ਭਗਵਾਨ ਨੇ ਰਚੀ ਉਹ ਅਜਿਹੀ ਦੁਨੀਆਂ ਥੋੜੀ ਰਚੀ, ਜੋ ਛੱਡਣੀ ਪਵੇ। ਹੁਣ ਦੇ ਜੋ ਸੰਬੰਧ ਹਨ, ਉਹ ਨਹੀਂ ਰਚੇ। ਹੁਣ ਇਸ ਜੱਗ ਵਿੱਚ ਵੇਖੋ ਤੁਹਾਡੇ ਨਾਤੇ ਕਿਵੇਂ ਦੇ ਹੋ ਗਏ ਹਨ! ਕਰਮਾਂ ਦੇ ਕਾਰਨ ਤਮੋਪ੍ਰਧਾਨਤਾ ਵਿੱਚ ਆਉਂਦੇ – ਆਉਂਦੇ ਕੀ ਹੋ ਗਏ ਹਨ! ਕਰਮਾਂ ਦੇ ਬੰਧਨ ਇਕ ਦੋ ਨੂੰ ਕੱਟਦੇ ਰਹਿੰਦੇ ਹਨ। ਸਾਰੇ ਨਾਤੇ ਇਸ ਕਰਮ ਦੇ ਹਿਸਾਬ ਵਿੱਚ ਤਮੋਪ੍ਰਧਾਨਤਾ ਵਿੱਚ ਆ ਕਰਕੇ, ਇੱਕ ਦੋ ਨੂੰ ਦੁੱਖ ਦਿੰਦੇ ਅਤੇ ਲੈਂਦੇ ਰਹਿੰਦੇ ਹਨ। ਭਗਵਾਨ ਆਪ ਕਹਿੰਦੇ ਹਨ ਮੈਂ ਤਾਂ ਤੁਹਾਡੇ ਇਹ ਦੁੱਖ ਦੇ ਸੰਬੰਧ ਨਹੀਂ ਬਣਾਏ ਹਨ। ਮੈਂ ਜੋ ਤੁਹਾਡਾ ਸੰਬੰਧ ਜੋੜਿਆ ਸੀ, ਉਹ ਬੰਧਨ ਨਹੀਂ ਸੀ। ਮੈਂ ਤੁਹਾਡਾ ਸ਼੍ਰੇਸ਼ਠ ਸੰਬੰਧ ਜੋੜਿਆ ਸੀ, ਉਸੇ ਸੰਬੰਧ ਵਿੱਚ ਤੁਸੀਂ ਹਮੇਸ਼ਾ ਸੁਖੀ ਸੀ। ਤੁਹਾਡੇ ਸਭ ਨਾਤੇ ਬਹੁਤ ਸਵੱਛ ਸਨ ਇਸਲਈ ਯਾਦ ਕਰਦੇ ਹੋ ਨਾ – ਰਾਮ ਰਾਜਾ, ਰਾਮ ਪ੍ਰਜਾ, ਰਾਮ ਸਾਹੂਕਾਰ ਹੈ, ਬਸੇ ਨਗਰੀ ਜਿਏ ਦਾਤਾ ਧਰਮ ਦਾ ਉਪਕਾਰ ਹੈ… ਉਸ ਨੂੰ ਕਹਿੰਦੇ ਸੀ ਗ੍ਰਹਿਸਥ ਧਰਮ। ਧਰਮ – ਪਤੀ, ਧਰਮ – ਪਤਨੀ, ਧਰਮ ਦੇ ਨਾਮ ਤੋਂ ਹੈ ਨਾ। ਪਰ ਹੁਣ ਤਾਂ ਉਹ ਧਰਮ ਦਾ ਸੰਬੰਧ ਨਹੀਂ ਹੈ। ਪ੍ਰੈਕਟੀਕਲ ਉਹ ਜੀਵਨ ਨਹੀਂ ਰਹੀ ਹੈ, ਇਸਲਈ ਬਾਪ ਕਹਿੰਦੇ ਹਨ ਇਹ ਜੋ ਤੁਸੀਂ ਆਪਣਾ ਜੱਗ ਬਣਾ ਦਿੱਤਾ ਹੈ, ਉਸ ਜੱਗ ਦੇ ਜੋ ਨਾਤੇ ਹਨ ਉਹ ਵਿਗੜ ਗਏ ਹਨ। ਮੈਂ ਜੋ ਜੱਗ ਬਣਾਇਆ ਸੀ ਉਸ ਵਿੱਚ ਤੁਹਾਡੇ ਨਾਤੇ ਕਿੰਨੇ ਚੰਗੇ ਸਨ, ਕਿੰਨੇ ਪਿਆਰੇ ਸਨ, ਕਿੰਨਾ ਇੱਕ ਦੋ ਨੂੰ ਸੁੱਖ ਦੇਣ ਵਾਲੇ ਸੀ। ਨਾਤੇ ਤਾਂ ਜਰੂਰ ਸਨ, ਇਵੇਂ ਨਹੀਂ ਕਿ ਭਗਵਾਨ ਨੇ ਨਾਤੇ ਨਹੀਂ ਰਚੇ। ਨਾਤੇ ਤਾਂ ਸੀ ਪਰ ਉਹ ਨਾਤੇ ਕਰਮ ਦੇ ਬੰਧਨ ਦੇ ਬਿਨਾ ਸਨ, ਇਸਲਈ ਉਨ੍ਹਾਂ ਨੂੰ ਕਿਹਾ ਜਾਂਦਾ ਸੀ ਜੀਵਨਮੁਕਤ। ਜੀਵਨ ਵਿੱਚ ਇਸ ਕਰਮ ਦੇ ਬੰਧਨ (ਦੁੱਖ) ਤੋਂ ਮੁਕਤ ਸੀ, ਇਸਲਈ ਉਨ੍ਹਾਂ ਨੂੰ ਕਹਿੰਦੇ ਸੀ ਜੀਵਨਮੁਕਤ। ਹੁਣ ਤੁਹਾਡੇ ਨਾਤੇ ਜੀਵਨਬੰਧਨ ਦੇ ਬਣ ਗਏ ਹਨ ਇਸਲਈ ਕਹਿੰਦੇ ਹਨ ਹੁਣ ਉਸ ਤੋਂ ਛੁਟਕਾਰਾ ਕਿਵੇਂ ਹੋਵੇ! ਬਾਪ ਕਹਿੰਦੇ ਹਨ ਉਸ ਤੋਂ ਨਾਤਾ ਤੋੜ ਇੱਕ ਮੇਰੇ ਨਾਲ ਜੋੜੋ। ਇਹ ਇੱਕ ਹੀ ਲਾਸ੍ਟ ਦੀ ਜੀਵਨ ਤੁਸੀਂ ਮੇਰੇ ਹਵਾਲੇ ਕਰੋ। ਮੇਰੇ ਹਵਾਲੇ ਦਾ ਮਤਲਬ ਹੈ ਜਿਵੇਂ ਇਸਤਰੀ ਪਤੀ ਦੇ ਹਵਾਲੇ, ਪਤੀ ਇਸਤਰੀ ਦੇ ਹਵਾਲੇ। ਬਾਪ ਬੇਟੇ ਦੇ ਹਵਾਲੇ, ਬੇਟਾ ਬਾਪ ਦੇ ਹਵਾਲੇ… ਇਹ ਤਾਂ ਪ੍ਰੈਕਟਿਸ ਚੰਗੀ ਤਰ੍ਹਾਂ ਤੋਂ ਹੈ ਨਾ। ਮੈਂ ਕੋਈ ਤੁਹਾਨੂੰ ਨਵੀਂ ਗੱਲ ਨਹੀਂ ਕਹਿੰਦਾ ਹਾਂ। ਕਿਵੇਂ ਕਰੀਏ, ਕੀ ਕਰੀਏ ਤੁਸੀਂ ਇਹ ਵੀ ਪ੍ਰਸ਼ਨ ਪੁੱਛ ਨਹੀਂ ਸਕਦੇ ਹੋ। ਤੁਸੀਂ ਆਪਣੀ ਜੀਵਨ ਇੱਕ ਦੋ ਦੇ ਪ੍ਰਤੀ ਦਿੰਦੇ ਆਏ ਹੋ, ਕੀ ਤੁਸੀਂ ਆਪਣੇ ਬੱਚਿਆਂ ਦੇ ਪ੍ਰਤੀ ਆਪਣੀ ਜੀਵਨ ਨਹੀਂ ਦੇ ਬੈਠੇ ਹੋ? ਆਪਣਾ ਤਨ ਮਨ ਧਨ ਜੋ ਵੀ ਕੁਝ ਹੈ, ਤੁਸੀਂ ਉਨ੍ਹਾਂ ਦੇ ਪ੍ਰਤੀ ਤਾਂ ਬਣਾਕੇ ਬੈਠੇ ਹੋ ਨਾ। ਆਪਣਾ ਆਪਣਾ ਤਾਂ ਕਰਦੇ ਹੋ ਨਾ! ਸਾਰੀ ਜੀਵਨ ਉਨ੍ਹਾਂ ਦੇ ਪ੍ਰਤੀ ਲਗਾ ਦਿੰਦੇ ਹੋ। ਤਾਂ ਮੈਂ ਤੁਹਾਨੂੰ ਕੋਈ ਨਵੀਂ ਗੱਲ ਥੋੜੀ ਕਹਿੰਦਾ ਹਾਂ, ਕਿ ਇਹ ਸਭ ਮੇਰੇ ਹਵਾਲੇ ਕਰੋ। ਜਿਵੇਂ ਹੁਣ ਤੱਕ ਇੱਕ ਦੋ ਵਿੱਚ ਕਰਦੇ ਆਏ ਹੋ, ਇਵੇਂ ਹੁਣ ਕਹਿੰਦਾ ਹਾਂ, ਤੁਸੀਂ ਮੇਰੇ ਬਣੋ। ਫਿਰ ਮੇਰਾ ਬਣ ਕੇ ਉਸ ਨੂੰ ਟ੍ਰਸਟੀ ਬਣ ਸੰਭਾਲੋ। ਤੁਸੀਂ ਭਗਤੀ ਮਾਰਗ ਵਿੱਚ ਵੀ ਕਹਿੰਦੇ ਆਏ ਹੋ ਭਗਵਾਨ ਇਹ ਸਭ ਤੇਰਾ, ਮੈਂ ਤੇਰਾ… ਪਰ ਤੇਰਾ ਕੀਤਾ ਨਹੀਂ, ਸਿਰਫ ਇਵੇਂ ਹੀ ਕਿਹਾ ਹੈ ਕਿ ਤੇਰਾ। ਤੇਰਾ ਵੀ ਮੇਰਾ, ਮੇਰਾ ਵੀ ਮੇਰਾ… ਇਵੇਂ ਹੀ ਸਭ ਕਰਦੇ ਸੀ। ਪਰ ਹੁਣ ਇਹ ਠੱਗੀ ਤਾਂ ਨਹੀਂ ਚੱਲੇਗੀ ਨਾ! ਤੇਰਾ ਵੀ ਮੇਰਾ, ਤਾਂ ਮੇਰਾ ਵੀ ਮੇਰਾ ਨਹੀਂ। ਹੁਣ ਇਹ ਤੇਰਾ ਮੇਰਾ ਖਤਮ ਕਰਨਾ ਪਵੇਗਾ। ਹੁਣ ਮੈਂ ਤੇਰਾ ਤਾਂ ਉਸ ਵਿੱਚ ਸਭ ਆ ਗਿਆ। ਬਸ, ਮੈਂ ਤੇਰਾ। ਬਾਕੀ ਇਵੇਂ ਥੋੜੀ ਹੀ ਹੈ ਕਿ ਉਨ੍ਹਾਂ ਦਾ ਵੀ ਮੇਰਾ, ਆਪਣਾ ਵੀ ਮੇਰਾ… ਇਵੇਂ ਠੱਗੀ ਕਰਨ ਦਾ ਕੀ ਫਾਇਦਾ! ਕਿਓਂਕਿ ਅਸੀਂ ਹੀ ਆਪਣੇ ਨੂੰ ਠੱਗਾਂਗੇ, ਉਸ ਪਰਮਾਤਮਾ ਨੂੰ ਤਾਂ ਕੋਈ ਠਗ ਨਹੀਂ ਸਕਦਾ। ਪਹਿਲੇ ਕਿਵੇਂ – ਕਿਵੇਂ ਠੱਗੀ ਕਰਦੇ ਰਹੇ ਪਰ ਠੱਗਦੇ ਠੱਗਦੇ ਆਪ ਹੀ ਦੁਖੀ ਅਸ਼ਾਂਤ ਬਣੇ ਹੋ ਕਿਓਂਕਿ ਧੋਖਾ ਤਾਂ ਤੁਸੀਂ ਹੀ ਖਾ ਰਹੇ ਹੋ, ਇਸਲਈ ਹੁਣ ਬਾਪ ਕਹਿੰਦੇ ਹਨ ਉਹ ਸਭ ਛੱਡੋ। ਦੇਹ ਸਹਿਤ ਸਭ ਸੰਬੰਧਾਂ ਤੋਂ ਬੁੱਧੀ ਹਟਾ ਕਰਕੇ ਹੁਣ ਮੇਰੇ ਨਾਲ ਜੋੜੋ। ਫਿਰ ਆਪਣਾ-ਪਨ ਨਹੀਂ ਰਹੇਗਾ।

ਹੁਣ ਤੱਕ ਮੇਰੇ – ਮੇਰਾ ਕਹਿੰਦੇ ਦੁਖੀ ਹੁੰਦੇ ਰਹਿੰਦੇ ਹੋ। ਫਿਰ ਬੁੱਧੀ ਓਧਰ ਜਾਂਦੀ ਹੈ ਤਾਂ ਕਹਿੰਦੇ ਹੋ ਕੀ ਕਰਾਂ, ਕਿਵੇਂ ਕਰਾਂ… ਜੇਕਰ ਤੁਸੀਂ ਕਿਸੀ ਵਿੱਚ ਲਟਕੋਗੇ ਤਾਂ ਨਤੀਜਾ ਕੀ ਹੋਵੇਗਾ! ਇਹ ਮੋਹ ਜੋ ਹੈ ਨਾ, ਇਸ ਦੇ ਕਾਰਨ ਤੁਸੀਂ ਦੁਖੀ ਬਣ ਪਏ ਹੋ ਇਸਲਈ ਬਾਪ ਕਹਿੰਦੇ ਹਨ ਤੁਸੀਂ ਇਸ ਜੱਗ ਦੇ ਨਾਤੇ ਤੋੜ ਕਰਕੇ ਹੁਣ ਮੇਰੇ ਬਣੋ। ਤਾਂ ਇਹ ਜੋ ਤੁਸੀਂ ਆਪਣੇ ਦੇਹ ਦੇ ਬੰਧਨ, ਜੀਵਨ ਦੇ ਬੰਧਨ ਬਣਾਏ ਹਨ, ਉਨ੍ਹਾਂ ਤੋਂ ਨਿਕਲ ਕਰਕੇ ਹੁਣ ਮੇਰੇ ਬਣ ਜਾਵੋ। ਫਿਰ ਮੈਂ ਕੋਈ ਤੁਹਾਡੇ ਨਾਲ ਜਨਮ – ਜਨਮ ਥੋੜੀ ਚਲਦਾ ਰਹਾਂਗਾ, ਨਹੀਂ। ਹੁਣ ਮੇਰਾ ਤੁਹਾਡੇ ਨਾਲ ਕੰਮ ਹੈ, ਬਸ। ਫਿਰ ਤਾਂ ਤੁਸੀਂ ਆਤਮਾਵਾਂ ਆਪਸ ਵਿੱਚ ਹਮੇਸ਼ਾਂ ਦੇ ਸੁੱਖ ਵਿੱਚ ਚਲਦੀਆਂ ਚਲੋਗੀ ਤਾਂ ਤੁਹਾਡੇ ਦੁੱਖ ਦੇ ਬੰਧਨ ਕੱਟ ਕਰਕੇ, ਸੁੱਖ ਦਾ ਸੰਬੰਧ ਬਣਾ ਦਿੰਦਾ ਹਾਂ ਫਿਰ ਤੁਸੀਂ ਹੀ ਆਪਸ ਵਿੱਚ ਸੁੱਖ ਭੋਗੋਗੇ। ਹੁਣ ਵੇਖੋ ਤੁਸੀਂ ਕਿੰਨੇ ਵਿਗੜ ਗਏ ਹੋ ਇਸਲਈ ਦੁਖੀ ਹੁੰਦੇ ਹੋ। ਫਿਰ ਮੈਂ ਤੁਹਾਡਾ ਵਿਗੜਿਆ ਹੋਇਆ ਸੁਧਾਰਦਾ ਹਾਂ, ਫਿਰ ਤੁਸੀਂ ਹੀ ਸੁਖੀ ਰਹੋਗੇ। ਮੈਂ ਥੋੜੀ ਹੀ ਜਨਮ – ਜਨਮ ਤੁਹਾਡੇ ਨਾਲ ਚਲਣ ਵਾਲਾ ਹਾਂ। ਮੈਂ ਤਾਂ ਸਿਰਫ ਤੁਹਾਡੀ ਵਿਗੜੀ ਨੂੰ ਸੰਵਾਰਨ ਦੇ ਲਈ ਕਹਿੰਦਾ ਹਾਂ, ਹੁਣ ਮੇਰੇ ਬਣੋ। ਸੋ ਵੀ ਕਿਓਂ ਕਹਿੰਦਾ ਹਾਂ? ਕਿਓਂਕਿ ਮੇਰੇ ਫਰਮਾਨ ਤੇ ਚੱਲਣ ਨਾਲ ਤੁਹਾਡੇ ਲਈ ਸਭ ਸਹਿਜ ਹੋ ਜਾਵੇਗਾ ਮੈਂ ਤੁਹਾਨੂੰ ਯੁਕਤੀ ਦਿੰਦਾ ਹਾਂ ਤੁਸੀਂ ਪ੍ਰੈਕਟੀਕਲ ਵਿੱਚ ਮੇਰੇ ਹੋ ਕਰਕੇ ਚੱਲੋ, ਤਾਂ ਇਹ ਯੁਕਤੀ ਕੰਮ ਵਿੱਚ ਆਵੇ ਜਿਵੇਂ ਕੋਈ ਕਿਸੀ ਦੇ ਗੋਦ ਦਾ ਬੱਚਾ ਹੁੰਦਾ ਹੈ ਫਿਰ ਉਨ੍ਹਾਂ ਦਾ ਹੀ ਨਾਮ ਪ੍ਰੈਕਟੀਕਲ ਚੱਲੇਗਾ ਨਾ। ਇਵੇਂ ਤੁਸੀਂ ਵੀ ਪ੍ਰੈਕਟੀਕਲ ਮੇਰੇ ਹੋ ਕਰਕੇ ਚਲਣ ਨਾਲ ਤੁਹਾਡਾ ਹੀ ਭਾਗ ਬਣੇਗਾ। ਬਾਪ ਤਾਂ ਬੜੀ ਸਿੱਧੀ, ਸਹਿਜ, ਇੱਕਦਮ ਸਿੰਪਲ ਗੱਲਾਂ ਦਸਦੇ ਹਨ, ਉਸ ਨੂੰ ਵੀ ਵੇਖੋ ਕੋਟਾਂ ਵਿੱਚ ਕੋਈ ਹੀ ਧਾਰਨ ਕਰਨ ਵਾਲੇ ਨਿਕਲਦੇ ਹਨ।

ਬਾਪ ਕਹਿੰਦੇ ਹਨ ਇਸ ਛੋਟੇ ਜਿਹੇ ਸੰਗਮਯੁਗ ਵਿੱਚ ਤੁਹਾਡੇ ਦੇਸ਼, ਇਸ ਕਾਰਪੋਰੀਯਲ ਦੁਨੀਆਂ ਵਿੱਚ ਤੁਹਾਡੇ ਲਈ ਹੀ ਆਇਆ ਹਾਂ, ਤਾਂ ਘੱਟ ਤੋਂ ਘੱਟ ਜਿੰਨਾ ਟਾਈਮ ਹੈ ਉਨ੍ਹਾਂ ਟਾਈਮ ਤਾਂ ਕੁਝ ਸਾਡਾ ਖਿਆਲ ਕਰੋ। ਬਾਬਾ ਦੇ ਬਣੇ ਹੋ ਤਾਂ ਘੱਟ ਤੋਂ ਘੱਟ ਇੰਨਾ ਟਾਈਮ ਤਾਂ ਸ਼ੁੱਧ ਰਹੋ। ਫਿਰ ਤਾਂ ਤੁਹਾਡੀ ਇਵੇਂ ਪ੍ਰਾਲਬੱਧ ਬਣ ਜਾਵੇਗੀ ਜੋ ਤੁਹਾਨੂੰ ਉਸ ਦੁਨੀਆਂ ਵਿੱਚ ਮਿਹਨਤ ਨਹੀਂ ਕਰਨੀ ਪਵੇਗੀ। ਹੁਣ ਥੋੜੀ ਮਿਹਨਤ ਦੀ ਗੱਲ ਹੈ, ਹੁਣ ਤੁਸੀਂ ਕਿਵੇਂ ਵੀ ਕਰਕੇ, ਮਰ ਮਿੱਟ ਕਰਕੇ ਪਵਿੱਤਰ ਰਹਿਣ ਦੀ ਪ੍ਰਤਿਗਿਆ ਕਰੋ। ਆਪਣੀ ਦ੍ਰਿੜਤਾ ਰੱਖੋ, ਆਪਣੀ ਧਾਰਨਾਵਾਂ ਵਿੱਚ ਰਹਿਣ ਦਾ ਪੂਰਾ ਕੋਸ਼ਿਸ਼ ਕਰੋ। ਬਾਪ ਤੁਹਾਨੂੰ ਸਾਫ – ਸਾਫ ਦੱਸਦੇ ਹਨ ਤੁਸੀਂ ਸਿਰਫ ਇੰਨੇ ਥੋੜੇ ਟਾਈਮ ਦੇ ਲਈ ਇਹ ਮਿਹਨਤ ਕਰੋ। ਮੈਂ ਤੁਹਾਨੂੰ ਹੋਰ ਕੋਈ ਮਿਹਨਤ ਨਹੀਂ ਕਰਾਉਂਦਾ ਹਾਂ, ਤੁਹਾਨੂੰ ਜਿੰਨਾ ਮਿਲਦਾ ਹੈ ਉਸ ਦੀ ਭੇਂਟ ਵਿੱਚ ਕੋਈ ਮਿਹਨਤ ਹੀ ਨਹੀਂ ਹੈ।

ਹੁਣ ਘਿਓ ਦੇ ਘੜੇ ਨਾ ਬਣਾਓ… ਇਹ ਕਰਾਂਗਾ, ਉਹ ਕਰਾਂਗਾ, ਦੁਨੀਆਂ ਕੀ ਕਹੇਗੀ, ਉਹ ਕੀ ਕਹਿਣਗੇ, ਅਰੇ ਦੁਨੀਆਂ ਕੀ ਕਹੇਗੀ… ਛੱਡ ਦੋ ਇਸ ਨੂੰ। ਹੁਣ ਇਹ ਦੁਨੀਆਂ ਹੀ ਜਾਣ ਵਾਲੀ ਹੈ। ਪਰ ਉਨ੍ਹਾਂ ਵਿਚਾਰਿਆਂ ਨੂੰ ਇਹ ਪਤਾ ਥੋੜੀ ਹੈ ਇਸਲਈ ਬਾਪ ਕਹਿੰਦੇ ਹਨ ਇਹ ਨਾ ਸੋਚੋ। ਹੁਣ ਤਾਂ ਮੌਤ ਸਾਹਮਣੇ ਖੜਿਆ ਹੈ। ਤੁਸੀਂ ਇੰਨਾ ਲੰਬਾ -ਚੋੜਾ ਜੋ ਬਣਾਕੇ ਬੈਠੇ ਹੋ ਇਹ ਸਭ ਵੇਸਟੇਜ ਕਰ ਰਹੇ ਹੋ। ਹੁਣ ਬਾਪ ਕਹਿੰਦੇ ਹਨ ਉਸ ਵੇਸ੍ਟਜ ਨੂੰ ਬਚਾਓ। ਇਸ ਸ਼ਰੀਰ ਨਿਰਵਾਹ ਦੇ ਲਈ ਜਿੰਨਾ ਚਾਹੀਦਾ ਹੈ ਉਨ੍ਹਾਂ ਭਲੇ ਕਰੋ, ਜਿੰਨਾ ਤੁਹਾਡਾ ਕ੍ਰਿਏਸ਼ਨ ਦੇ ਨਾਲ ਹਿਸਾਬ – ਕਿਤਾਬ ਹੈ, ਉਨ੍ਹਾਂ ਕਰੋ, ਮੈਂ ਕਿੱਥੇ ਸੰਭਾਲਾਂਗਾ। ਇਸ ਨੂੰ ਤੁਹਾਨੂੰ ਹੀ ਸੰਭਾਲਣਾ ਹੈ। ਜੋ ਜਰੂਰੀ ਹੈ ਉਹ ਤਾਂ ਤੁਹਾਨੂੰ ਫ੍ਰੀ ਕਰਦਾ ਹਾਂ, ਪਰ ਹੁਣ ਇਹ ਜੋ ਐਕਸਟਰਾ ਰਚ ਰਹੇ ਹੋ ਉਸ ਦੇ ਲਈ ਮਨਾ ਕਰਦਾ ਹਾਂ ਕਿਓਂਕਿ ਹੁਣ ਉਹ ਤਾਂ ਡਿੱਗਣਾ ਹੀ ਹੈ ਕਿਓਂ ਆਪਣਾ ਫਾਲਤੂ ਸਮੇਂ ਗੁਆ ਰਹੇ ਹੋ। ਇਨ੍ਹਾਂ ਫਾਲਤੂ ਦੇ ਝੰਝਟਾਂ ਤੋਂ ਹੀ ਤੁਸੀਂ ਦੁਖੀ ਹੋਏ ਹੋ, ਉਨ੍ਹਾਂ ਝੰਝਟਾਂ ਤੋਂ ਤੁਸੀਂ ਕਿਵੇਂ ਛੁੱਟੋ, ਉਹ ਹੀ ਤਾਂ ਤੁਹਾਨੂੰ ਦੱਸਦਾ ਹਾਂ। ਫਿਰ ਵੀ ਬੈਠ ਕਰਕੇ ਕਈ ਬਹਾਨੇ ਲਗਾਉਣਾ, ਇਹ ਕਿੱਥੇ ਦੀ ਰੀਤੀ ਹੈ? ਫਿਰ ਬਾਪ ਵੀ ਕਹਿੰਦੇ ਹਨ ਕਿ ਵੇਖ ਲੈਣਾ, ਹੁਣ ਜੇਕਰ ਮੈਨੂੰ ਸਿੱਧੀ ਉਂਗਲੀ ਨਹੀਂ ਦਿੰਦੇ ਹੋ, ਹੱਥ ਨਹੀਂ ਦਿੰਦੇ ਹੋ, ਤਾਂ ਫਿਰ ਮੈਂ ਇਵੇਂ ਨੱਕ ਫੜਕੇ ਲੈ ਜਾਵਾਂਗਾ। ਨੱਕ ਪਕੜਕੇ ਤਾਂ ਫਿਰ ਦਮ ਘੁਟੇਗਾ, ਫਿਰ ਦੁੱਖ ਹੋਵੇਗੀ, ਸਜਾਵਾਂ ਖਾਣੀ ਪੈਣਗੀਆਂ ਨਾ! ਇਸਲਈ ਕਹਿੰਦੇ ਹਨ ਹੁਣ ਹੱਥ ਵਿੱਚ ਹੱਥ ਦੇਕੇ ਸਿੱਧੇ ਚਲਣ ਦਾ ਟਾਈਮ ਆ ਗਿਆ ਹੈ। ਜੇ ਸਿੱਧੀ ਤਰ੍ਹਾਂ ਤੋਂ ਨਹੀਂ ਚਲੋਗੇ ਤਾਂ ਫਿਰ ਮੇਰੇ ਹੱਥ ਵਿੱਚ ਤੁਹਾਡਾ ਨੱਕ ਵੀ ਤਾਂ ਆਏਗਾ, ਫਿਰ ਵੇਖ ਲੈਣਾ। ਫਿਰ ਉਸ ਸਮੇਂ ਕੁਝ ਨਹੀਂ ਹੋ ਸਕੇਗਾ, ਨਾ ਕੁਝ ਕਰ ਸਕੋਗੇ ਇਸਲਈ ਬਾਪ ਕਹਿੰਦੇ ਹਨ ਬੱਚੇ, ਹੁਣ ਤੁਸੀਂ ਮੇਰੇ ਹੋ ਕਰਕੇ, ਮੇਰੇ ਕੋਲ ਆ ਕਰਕੇ, ਮੇਰੀਆਂ ਗੱਲਾਂ ਨੂੰ ਸੁਣ ਕਰਕੇ, ਜੇਕਰ ਫਿਰ ਵੀ ਕੁਝ ਨਹੀਂ ਕੀਤਾ ਤਾਂ ਉਨ੍ਹਾਂ ਦੇ ਲਈ ਬਹੁਤ ਕਠਿਨ ਸਜ਼ਾਵਾਂ ਹਨ, ਇਸਲਈ ਜਿਨ੍ਹਾਂ ਵਿਚਾਰਿਆਂ ਨੂੰ ਪਤਾ ਨਹੀਂ ਉਸ ਦੀ ਤਾਂ ਗੱਲ ਵੱਖ ਹੈ। ਬਾਕੀ ਜਿਨ੍ਹਾਂ ਨੂੰ ਪਤਾ ਹੈ, ਜੋ ਬੈਠ ਕੇ, ਸੁਣ ਕੇ ਫਿਰ ਇਨ੍ਹਾਂ ਹੀ ਗੱਲਾਂ ਵਿੱਚ ਗਫ਼ਲਤ ਕੀਤੀ ਤਾਂ ਉਨ੍ਹਾਂ ਦੀ ਤਾਂ ਖੈਰ ਨਹੀਂ। ਜਿਵੇਂ 10 ਗੁਣਾਂ ਫਾਇਦਾ, ਉਵੇਂ 10 ਗੁਣਾਂ ਨੁਕਸਾਨ ਹੋਵੇਗਾ। ਤੱਦ ਕਹਿੰਦੇ ਹਨ ਆਪਣੇ ਨੁਕਸਾਨ ਨੂੰ, ਘਾਟੇ ਨੂੰ…ਚੰਗੀ ਤਰ੍ਹਾਂ ਨਾਲ ਸਮਝੋ। ਚੰਗੀ ਤਰ੍ਹਾਂ ਨਾਲ ਕੁਝ ਤਾਂ ਆਪਣੀ ਬੁੱਧੀ ਖੋਲੋ। ਹੁਣ ਬਾਪ ਨਾਲ ਬੁੱਧੀਯੋਗ ਲਗਾਉਣਗੇ ਤਾਂ ਤਾਕਤ ਮਿਲੇਗੀ। ਤਾਂ ਇਨ੍ਹਾਂ ਸਾਰੀ ਗੱਲਾਂ ਨੂੰ ਸਮਝੋ, ਭੁੱਲੋ ਨਾ।

ਹੁਣ ਇਹ ਜੋ ਸਮੇਂ ਚਲ ਰਿਹਾ ਹੈ, ਇਸ ਨੂੰ ਪਹਿਚਾਨੋ, ਜਰਾ ਅੱਖਾਂ ਖੋਲੋ, ਬੁੱਧੀ ਖੋਲੋ ਅਤੇ ਸਮੇਂ ਦਾ ਪੂਰਾ ਫਾਇਦਾ ਲਵੋ। ਆਪਣੀ ਪੂਰੀ ਤਕਦੀਰ ਜਗਾਓ। ਕਹਿੰਦੇ ਵੀ ਹਨ ਜਿਵੇਂ ਸੰਗ ਉਵੇਂ ਰੰਗ ਹੁੰਦਾ ਹੈ, ਇਸਲਈ ਜਿਸ ਵਿੱਚ ਹੁਣ ਇਹ ਧਾਰਨਾ ਪੂਰੀ ਨਹੀਂ ਹੋਵੇਗੀ ਤਾਂ ਮਾਇਆ ਦੇ ਸੰਗ ਦਾ ਰੰਗ ਲੱਗ ਜਾਵੇਗਾ, ਤੱਦ ਤਾਂ ਕਹਿੰਦੇ ਹਨ ਹਿਯਰ ਨੋ ਇਵਿਲ, ਸੀ ਨੋ ਇਵਿਲ, ਟਾਕ ਨੋ ਇਵਿਲ… ਕਈ ਇਵੇਂ ਇਵਲਸ ਹਨ ਜੋ ਇੱਥੇ ਵੀ ਕਈਆਂ ਨੂੰ ਛੱਡਦੇ ਨਹੀਂ ਹਨ, ਫਿਰ ਇੱਕ ਦੋ ਦੇ ਸੰਗਦੋਸ਼ ਵਿੱਚ ਆ ਜਾਂਦੇ ਹਨ। ਤਾਂ ਕਹਿੰਦੇ ਹਨ ਇਵੇਂ ਦੇ ਸੰਗਦੋਸ਼ ਤੋਂ ਬਚੇ ਰਹੋ। ਇਵੇਂ ਨਾ ਸਮਝੋ ਕਿ ਸੰਗਦੋਸ਼ ਬਾਹਰ ਹੈ, ਇੱਥੇ ਨਹੀਂ ਹੈ। ਨਹੀਂ, ਇੱਥੇ ਵੀ ਉਹ ਘੁੰਮਦੇ ਰਹਿੰਦੇ ਹਨ, ਕਿਓਂਕਿ ਉਨ੍ਹਾਂ ਦਾ ਰਾਜ ਹੈ ਨਾ, ਇਸਲਈ ਬਾਪ ਕਹਿੰਦੇ ਹਨ ਚੰਗੀ ਤਰ੍ਹਾਂ ਨਾਲ ਕਵਚ ਪਾ ਕੇ ਰਹੋ। ਕਵਚ ਹੋਵੇਗਾ ਉਸ ਨੂੰ ਗੋਲੀ ਲੱਗੇਗੀ ਨਹੀਂ। ਯੋਗ ਦਾ ਹੀ ਕਵਚ ਹੈ, ਗਿਆਨ ਦੀ ਤਲਵਾਰ ਹੈ। ਇਨ੍ਹਾਂ ਸਾਰਿਆਂ ਅਸਤ੍ਰ – ਸ਼ਾਸਤਰਾਂ ਨੂੰ ਆਪਣੇ ਕੋਲ ਚੰਗੀ ਤਰ੍ਹਾਂ ਨਾਲ ਸੰਭਾਲ ਕੇ ਰੱਖੋ।

ਕਹਿੰਦੇ ਵੀ ਹਨ ਜੋ ਕਰਦਾ ਹੈ ਉਹ ਪਾਉਂਦਾ ਹੈ, ਇਹ ਤਾਂ ਭਵਿੱਖ ਪ੍ਰਾਲਬੱਧ ਬਣਾਉਣ ਦੀਆਂ ਗੱਲਾਂ ਹਨ। ਇੱਥੇ ਤਾਂ ਪ੍ਰਾਲਬੱਧ ਨਹੀਂ ਭੋਗਣੀ ਹੈ ਨਾ, ਇੱਥੇ ਤਾਂ ਕੋਈ ਗੁਰੂ ਬਣ ਕਰਕੇ ਨਹੀਂ ਬੈਠਣਾ ਹੈ। ਇਸ ਵਿੱਚ ਕੋਈ ਮਿਸਅੰਡਰਸਟੈਂਡਿੰਗ ਨਾ ਕਰੇ, ਇਸਲਈ ਇਹ ਸਭ ਸਮਝਾਇਆ ਜਾਂਦਾ ਹੈ। ਤਾਂ ਇਹ ਸਭ ਗੱਲਾਂ ਧਿਆਨ ਵਿੱਚ ਰੱਖ ਕਰਕੇ ਆਪਣੇ ਨੂੰ ਸੇਫ ਰੱਖਣਾ ਹੈ। ਇੱਥੇ ਕੋਈ ਖਰਚੇ ਆਦਿ ਦੀ ਗੱਲ ਨਹੀਂ ਹੋਣੀ ਚਾਹੀਦੀ। ਹੁਣ ਇਹ ਸਭ ਖਰਚਾ ਦੂਜਿਆਂ ਦੇ ਕਲਿਆਣ ਅਰਥ ਹੀ ਯੂਜ਼ ਕਰਨਾ ਹੈ। ਇੱਕ ਇੱਕ ਪਾਈ ਵੀ ਸਭ ਇਸੀ ਕੰਮ ਵਿੱਚ ਲਗਾਉਣਾ ਹੈ। ਅੱਛਾ!

ਦੂਜੀ ਮੁਰਲੀ:-

“ਚੜ੍ਹਦੀ ਕਲਾ ਵਿੱਚ ਜਾਣਾ ਹੈ ਤਾਂ ਆਪਣੇ ਜੀਵਨ ਦੀ ਸਾਰੀ ਜਵਾਬਦਾਰੀ ਉਨ੍ਹਾਂ ਦੇ ਹੱਥ ਵਿੱਚ ਸਮਰਪਣ ਕਰ ਦੋ”

ਬਹੁਤ ਮਨੁੱਖ ਅਜਿਹਾ ਪ੍ਰਸ਼ਨ ਪੁੱਛਦੇ ਹਨ, ਇੰਨਾ ਗਿਆਨ ਸੁਣਦੇ ਹੋਏ ਵੀ ਸਾਡੀ ਅਵਸਥਾ ਅੱਗੇ ਕਿਓਂ ਨਹੀਂ ਵਧਦੀ? ਅੱਗੇ ਵਧਣ ਵਿੱਚ ਰੁਕਾਵਟ ਕਿਓਂ? ਹੁਣ ਇਹ ਸਮਝਾਉਣੀ ਉਨ੍ਹਾਂ ਦੇ ਪ੍ਰਤੀ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਇਸ ਮਾਰਗ ਵਿੱਚ ਚਲਣ ਦਾ ਕਦਮ ਰੱਖਿਆ ਹੈ, ਪਰ ਜੱਦ ਤੱਕ ਆਪਣੀ ਜੀਵਨ ਮਨ – ਵਾਨੀ – ਕਰਮ ਸਹਿਤ ਸਰੈਂਡਰ ਕਰ ਇਨ੍ਹਾਂ ਦਾ ਨਹੀਂ ਹੋਇਆ ਹੈ ਉਦੋਂ ਤੱਕ ਉਹ ਅਤਿਇੰਦ੍ਰੀਏ ਸੁੱਖ ਮਹਿਸੂਸ ਹੋ ਨਹੀਂ ਸਕਦਾ। ਇਹ ਇੱਕ ਈਸ਼ਵਰੀ ਲਾਅ ਹੈ, ਜੱਦ ਉਨ੍ਹਾਂ ਦਾ ਸਹਾਰਾ ਲਿੱਤਾ ਹੈ ਤਾਂ ਦਿਲ ਤੋਂ ਉਸ ਦੇ ਅੱਗੇ ਜੀਵਨ ਅਰਪਣ ਕਰ ਦੇਣੀ ਹੈ ਮਤਲਬ ਪੂਰਾ ਵਾਰਿਸ ਬਣ ਵਰਸਾ ਲੈਣਾ ਹੈ। ਤਾਂ ਇਸ ਨਸ਼ੇ ਵਿਚ ਰਹਿਣ ਨਾਲ ਉਸ ਅਵਸਥਾ ਵਿੱਚ ਉਲ੍ਹਾਸ ਭਰ ਜਾਂਦਾ ਹੈ ਅਤੇ ਫਿਰ ਗਿਆਨ ਦੀ ਧਾਰਨਾ ਹੋਣ ਨਾਲ ਹੋਰਾਂ ਨੂੰ ਆਪ ਸਮਾਨ ਬਣਾਉਣ ਦੀ ਤਾਕਤ ਆਵੇਗੀ। ਬਾਕੀ ਇਵੇਂ ਨਹੀਂ ਸਮਝਣਾ ਕਿ ਮਾਨਸਿਕ ਰੂਪ ਵਿਚ ਅਸੀਂ ਅਰਪਣ ਹੋ ਚੁਕੇ ਹਾਂ ਨਹੀਂ, ਇਹ ਤਾਂ ਆਪਣੇ ਨੂੰ ਠੱਗਨਾ ਹੈ। ਜੱਦ ਬਾਬਾ ਪ੍ਰੈਕਟੀਕਲ ਵਿੱਚ ਆਇਆ ਹੋਇਆ ਹੈ ਤਾਂ ਬੱਚਾ ਵੀ ਪ੍ਰੈਕਟੀਕਲ ਵਿੱਚ ਬਣੋ, ਫਿਰ ਬਾਬਾ ਉਨ੍ਹਾਂ ਦੇ ਜਨਮ – ਪਤ੍ਰੀ ਨੂੰ ਜਾਨ ਕਿਵੇਂ ਵੀ ਡਾਇਰੈਕਸ਼ਨ ਦੇਕੇ ਚਲਾਵੇ। ਉਸ ਵਿੱਚ ਪਹਿਲੇ ਘੁਟਕਾ ਆਵੇਗਾ, ਪਰ ਅੰਤ ਵਿੱਚ ਸਮਝਣਗੇ ਕਿ ਇਸ ਵਿੱਚ ਹੀ ਸਾਡੀ ਚੜ੍ਹਦੀ ਕਲਾ ਹੈ। ਤਾਂ ਆਪਣੇ ਜੀਵਨ ਦੀ ਸਾਰੀ ਜਵਾਬਦਾਰੀ ਉਨ੍ਹਾਂ ਦੇ ਹੱਥ ਵਿੱਚ ਸਮਰਪਣ ਕਰਨੀ ਹੈ। ਬਾਕੀ ਗੁਰੂ ਪਿਛਾੜੀ ਗੁਰੂ ਬਣ ਕੋਈ ਉਨ੍ਹਾਂ ਦੀ ਗੱਦੀ ਤੇ ਨਹੀਂ ਬੈਠਣਾ ਹੈ। ਹੁਣ ਇਨ੍ਹਾਂ ਸਾਰੀਆਂ ਗੱਲਾਂ ਨੂੰ ਬੁੱਧੀ ਵਿੱਚ ਰੱਖੋ ਤਾਂ ਹੀ ਅਵਸਥਾ ਉੱਚੀ ਜਾ ਸਕਦੀ ਹੈ। ਜੇਕਰ ਉੱਚ ਨਹੀਂ ਚੜ੍ਹਦੇ ਹੋ ਤਾਂ ਜਰੂਰ ਆਪਣੀ ਹੀ ਦਿਲ ਅਥਵਾ ਧਾਰਨਾ ਵਿੱਚ ਕੋਈ ਕਾਲਾਪਨ ਹੈ। ਸਮਝਾ। ਅੱਛਾ। ਮਿੱਠੇ ਮਿੱਠੇ ਬੱਚਿਆਂ ਨੂੰ ਯਾਦਪਿਆਰ, ਗੁਡਮਾਰਨਿੰਗ।

ਵਰਦਾਨ:-

ਜਿਵੇਂ ਸਿਤਾਰਿਆਂ ਦੇ ਸੰਗਠਨ ਵਿੱਚ ਵਿਸ਼ੇਸ਼ ਸਿਤਾਰਿਆਂ ਦੀ ਚਮਕ ਦੂਰ ਤੋਂ ਹੀ ਨਿਆਰੀ ਪਿਆਰੀ ਲੱਗਦੀ ਹੈ, ਇਵੇਂ ਆਪ ਸਿਤਾਰੇ ਆਤਮਾਵਾਂ ਦੇ ਵਿੱਚ ਇੱਕ ਵਿਸ਼ੇਸ਼ ਆਤਮਾ ਵਿਖਾਈ ਦਵੋ, ਸਾਧਾਰਨ ਰੂਪ ਵਿੱਚ ਹੁੰਦੇ ਅਸਾਧਾਰਨ ਅਤੇ ਆਲੌਕਿਕ ਸਥਿਤੀ ਹੋਵੇ ਤਾਂ ਸੰਗਠਨ ਦੇ ਵਿੱਚ ਅਲਾਹ ਲੋਕ ਵਿਖਾਈ ਪੈਣਗੇ, ਇਸ ਦੇ ਲਈ ਅੰਤਰਮੁਖੀ ਬਣ ਕੇ ਫਿਰ ਬਾਹਰ ਮੁੱਖਤਾ ਵਿੱਚ ਆਉਣ ਦਾ ਅਭਿਆਸ ਹੋਵੇ। ਹਮੇਸ਼ਾ ਆਪਣੇ ਸ਼੍ਰੇਸ਼ਠ ਸਵਰੂਪ ਅਤੇ ਨਸ਼ੇ ਵਿਚ ਸਥਿਤ ਹੋਕੇ, ਨਾਲੇਜਫੁਲ ਦੇ ਨਾਲ ਪਾਵਰਫੁੱਲ ਬਣ ਕੇ ਨਾਲੇਜ ਦਵੋ ਫਿਰ ਕਈ ਆਤਮਾਵਾਂ ਨੂੰ ਅਨੁਭਵੀ ਬਣਾ ਸਕੋਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top