23 September 2021 PUNJABI Murli Today | Brahma Kumaris

Read and Listen today’s Gyan Murli in Punjabi 

September 22, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਮਨਮਨਾਭਵ ਦਾ ਮੰਤਰ ਪੱਕਾ ਕਰਾਓ, ਇੱਕ ਬਾਪ ਨੂੰ ਸਦਾ ਫਾਲੋ ਕਰੋ - ਇਹ ਹੀ ਹੈ ਬਾਪ ਦਾ ਸਹਿਯੋਗੀ ਬਣਨਾ"

ਪ੍ਰਸ਼ਨ: -

ਪੁਰਸ਼ੋਤਮ ਬਣਨ ਦਾ ਸਹਿਜ ਅਤੇ ਸ੍ਰੇਸ਼ਠ ਪੁਰਸ਼ਾਰਥ ਕੀ ਹੈ?

ਉੱਤਰ:-

ਹੇ ਪੁਰਸ਼ੋਤਮ ਬਣਨ ਵਾਲੇ ਬੱਚੇ – ਤੁਸੀਂ ਸਦਾ ਸ਼੍ਰੀਮਤ ਤੇ ਚੱਲਦੇ ਰਹੋ। ਇੱਕ ਬਾਪ ਨੂੰ ਯਾਦ ਕਰੋ ਅਤੇ ਕੋਈ ਵੀ ਗੱਲ ਵਿੱਚ ਇੰਟਰਫੇਅਰ ਨਾ ਕਰੋ। ਖਾਓ ਪਿਓ ਸਭ ਕੁਝ ਕਰੋ ਪਰ ਬਾਪ ਨੂੰ ਯਾਦ ਕਰਦੇ ਰਹੋ ਤਾਂ ਪੁਰਸ਼ੋਤਮ ਬਣ ਜਾਓਗੇ। ਪਰਸ਼ੋਤਮ ਉਹ ਹੀ ਬਣਦੇ ਜਿਨ੍ਹਾਂ ਤੇ ਬ੍ਰਹਿਸਪਤੀ ਦੀ ਦਸ਼ਾ ਹੈ। ਉਹ ਕਦੀ ਸ਼੍ਰੀਮਤ ਦੀ ਅਵਗਿਆ ਨਹੀਂ ਕਰਦੇ। ਉਹਨਾਂ ਤੋਂ ਕੋਈ ਉਲਟਾ ਕਰਮ ਨਹੀਂ ਹੁੰਦਾ।

ਗੀਤ:-

ਓਮ ਨਮੋਂ ਸ਼ਿਵਾਏ …..

ਓਮ ਸ਼ਾਂਤੀ ਇਹ ਮਹਿਮਾ ਕਿਸਦੀ ਹੈ? ਇੱਕ ਪਰਮਪਿਤਾ ਪਰਮਾਤਮਾ ਦੀ, ਜੋ ਚੰਗਾ ਕੰਮ ਕਰਦੇ ਹਨ ਉਹਨਾਂ ਦੀ ਮਹਿਮਾ ਜਰੂਰ ਹੁੰਦੀ ਹੈ। ਜੋ ਬੁਰਾ ਕਰਤਵ ਕਰਦੇ ਹਨ ਉਹਨਾਂ ਦੀ ਨਿੰਦਾ ਹੁੰਦੀ ਹੈ। ਜਿਵੇਂ ਅਕਬਰ ਸੀ ਤਾਂ ਉਸ ਦੀ ਮਹਿਮਾ ਸੀ, ਆਰੰਗਜ਼ੇਬ ਦੀ ਨਿੰਦਾ ਸੀ। ਰਾਮ ਦੀ ਮਹਿਮਾ ਕਰਨਗੇ। ਰਾਵਣ ਦੀ ਨਿੰਦਾ ਕਰਨਗੇ ਭਾਰਤ ਵਿੱਚ ਹੀ ਰਾਮਰਾਜ, ਰਾਵਣਰਾਜ ਮਸ਼ਹੂਰ ਹੈ। ਰਾਮਰਾਜ ਨੂੰ ਕਹਾਂਗੇ ਪੁਰਸ਼ੋਤਮ ਰਾਜ ਅਤੇ ਰਾਵਣ ਰਾਜ ਨੂੰ ਕਹਾਂਗੇ ਆਸੁਰੀ ਰਾਜ। ਬੱਚਿਆਂ ਨੂੰ ਤਾਂ ਹੁਣ ਸੰਗਮਯੁਗ ਦਾ ਪਤਾ ਲੱਗਾ ਹੈ। ਇਹ ਹੈ ਹੀ ਪੁਰਸ਼ੋਤਮ ਯੁਗ। ਇਸ ਭਾਰਤ ਨੂੰ ਪੁਰਸ਼ੋਤਮ ਬਣਾ ਕੇ ਹੀ ਛੱਡਣਾ ਹੈ। ਰਹਿਣ ਵਾਲਿਆਂ ਨੂੰ ਵੀ ਪੁਰਸ਼ੋਤਮ ਬਨਾਉਣਾ ਹੈ ਅਤੇ ਰਹਿਣ ਦੀ ਜਗ੍ਹਾ ਨੂੰ ਵੀ ਪੁਰਸ਼ੋਤਮ ਬਨਾਉਣਾ ਹੈ। ਭਾਰਤ ਨੂੰ ਹੀ ਸਵਰਗ ਕਹਿੰਦੇ ਹਨ, ਰਹਿਣ ਵਾਲਿਆਂ ਨੂੰ ਦੇਵੀ – ਦੇਵਤਾ, ਸਵਰਗਵਾਸੀ ਕਹਿੰਦੇ ਹਨ। ਤਾਂ ਦੋਵੇਂ ਉੱਤਮ ਬਣਦੇ ਹਨ। ਸਭ ਨੂੰ ਪਤਾ ਹੈ ਕਿ ਨਵੀਂ ਦੁਨੀਆਂ ਉੱਤਮ ਹੁੰਦੀ ਹੈ ਅਤੇ ਪੁਰਾਣੀ ਦੁਨੀਆ ਕਨਿਸ਼ਟ ਹੁੰਦੀ ਹੈ। ਜਿਵੇਂ ਦੁਨੀਆਂ, ਉਵੇਂ ਦੇ ਰਹਿਣ ਵਾਲੇ। ਗਾਇਆ ਵੀ ਜਾਂਦਾ ਹੈ, ਭਾਰਤ ਨਵਾਂ, ਭਾਰਤ ਪੁਰਾਣਾ ਹੋਰ ਕਿਸੇ ਖੰਡ ਨੂੰ ਨਵਾਂ ਖੰਡ ਨਹੀਂ ਕਹਾਂਗੇ। ਇਵੇਂ ਨਹੀਂ ਕੀ ਨਵੀਂ ਦੁਨੀਆਂ ਵਿੱਚ ਨਵਾਂ ਅਮਰੀਕਾ, ਨਵੀਂ ਚਾਇਨਾ ਹੁੰਦੀ ਹੈ। ਨਹੀਂ, ਨਵੀਂ ਦੁਨੀਆਂ ਵਿੱਚ ਤਾਂ ਨਵਾਂ ਭਾਰਤ ਗਾਇਆ ਜਾਂਦਾ ਹੈ ਇਸਲਈ ਨਿਊ ਇੰਡੀਆ ਕਿਹਾ ਜਾਂਦਾ ਹੈ। ਨਵਾਂ ਭਾਰਤ ਤਾਂ ਨਾਮ ਰੱਖਦੇ ਹਨ ਪਰ ਹੈ ਸਭ ਬਿਗਰ ਅਰਥ। ਨਿਊ ਇੰਡੀਆ ਫਿਰ ਇਸ ਸਮੇਂ ਕਿਥੋਂ ਤੋਂ ਆਈ। ਨਿਊ ਇੰਡੀਆ ਵਿੱਚ ਤਾਂ ਦਿੱਲੀ ਪਰਿਸਤਾਨ ਹੈ। ਹੁਣ ਪਰਿਸਤਾਨ ਕਿੱਥੇ ਹੈ। ਤੁਸੀਂ ਬੱਚੇ ਇੱਥੇ ਆਉਂਦੇ ਹੋ ਪੁਰਸ਼ੋਤਮ ਬਣਨ। ਉੱਚ ਤੋਂ ਉੱਚ ਬ੍ਰਹਿਸਪਤੀ ਦੀ ਦਸ਼ਾ ਹੈ। ਪੁਰਸ਼ੋਤਮ ਬਣਨ ਨਾਲ ਬ੍ਰਹਿਸਪਤੀ ਦੀ ਦਸ਼ਾ ਬੈਠਦੀ ਹੈ। ਤੁਸੀਂ ਜਾਣਦੇ ਹੋ ਕਿ ਨਵੀਂ ਦੁਨੀਆਂ ਦੀ ਸਥਾਪਨਾ ਕਰਨ ਵਾਲੇ ਬੇਹੱਦ ਦੇ ਬਾਪ ਦਵਾਰਾ ਅਸੀਂ ਬੇਹੱਦ ਦਾ ਸੁੱਖ ਲੈਣ ਦਾ ਪੁਰਸ਼ਾਰਥ ਕਰ ਰਹੇ ਹਾਂ। ਸਤਿਯੁਗ ਵਿੱਚ ਪੁਰਸ਼ੋਤਮ ਹੁੰਦੇ ਹਨ। ਫਿਰ ਥੱਲੇ ਆਉਂਦੇ ਹਨ ਤਾਂ ਮਾਧਿਅਮ ਫਿਰ ਕਨਿਸ਼ਟ ਬਣ ਜਾਂਦੇ ਹਨ। ਤੁਸੀਂ ਬੱਚੇ ਜਾਣਦੇ ਹੋ – ਕਿ ਹੁਣ ਬਾਪ ਸਾਨੂੰ ਸਤੋਪ੍ਰਧਾਨ ਸਤਿਯੁਗੀ ਸਵਰਗਵਾਸੀ, ਪੁਰਸ਼ੋਤਮ ਬਣਾ ਰਹੇ ਹਨ। ਇਹ ਹੈ ਬਹੁਤ – ਬਹੁਤ ਸਹਿਜ। ਨਾ ਕੋਈ ਖਾਣ ਦੀ ਦਵਾ ਹੈ, ਨਾ ਕੋਈ ਕਰਨ ਦੀ ਗੱਲ। ਸਿਰਫ਼ ਯਾਦ ਕਰਨਾ ਹੈ, ਇਸਲਈ ਕਿਹਾ ਜਾਂਦਾ ਹੈ ਸਹਿਜ ਯਾਦ। ਯਾਦ ਨਾਲ ਹੀ ਪਾਪ ਆਤਮਾ ਤੋਂ ਪੁੰਨ ਆਤਮਾ ਬਣਨਾ ਹੈ। ਇਹ ਤਾਂ ਜਰੂਰ ਹੈ ਸਭ ਨੂੰ ਮੁਕਤੀ ਮਿਲਣੀ ਹੈ। ਬਾਪ ਕਹਿੰਦੇ ਹਨ ਮੈਂ ਸਰਵ ਦਾ ਸਦਗਾਤੀ ਦਾਤਾ ਹਾਂ ਤਾਂ ਜਰੂਰ ਮਨੁੱਖਾਂ ਦੇ ਸ਼ਰੀਰ ਖ਼ਤਮ ਹੋ ਜਾਣਗੇ। ਬਾਕੀ ਆਤਮਾਵਾਂ ਨੂੰ ਪਵਿੱਤਰ ਬਣਾ ਕੇ ਲੈ ਜਾਵਾਂਗਾ। ਵਾਪਿਸ ਜਾਣ ਦੇ ਲਈ ਤਿਆਰੀ ਕਰਨੀ ਪਵੇਗੀ। ਬਾਪ ਤਿਆਰੀ ਕਰਾ ਰਹੇ ਹਨ। ਕਿਉਂਕਿ ਆਤਮਾ ਦੇ ਪੰਖ ਟੁੱਟ ਚੁੱਕੇ ਹਨ ਮਤਲਬ ਤਮੋਪ੍ਰਧਾਨ ਆਤਮਾ ਹੈ। ਤੁਸੀਂ ਯੋਗਬਲ ਨਾਲ ਪਵਿੱਤਰ ਬਣਨ ਦੀ ਮਿਹਨਤ ਕਰਦੇ ਹੋ। ਜੋ ਨਹੀਂ ਕਰਦੇ ਉਹਨਾਂ ਨੂੰ ਹਿਸਾਬ – ਕਿਤਾਬ ਦੇਣਾ ਪਵੇਗਾ, ਇਸ ਵਿੱਚ ਵਿਚਾਰ ਕਰਨ ਦੀ ਕੋਈ ਗੱਲ ਨਹੀਂ। ਬੱਚਿਆਂ ਦਾ ਕੰਮ ਹੈ ਬਾਪ ਕੋਲੋਂ ਪੂਰਾ ਵਰਸਾ ਲੈਣਾ, ਬਾਪ ਦਾ ਮਦਦਗਾਰ ਬਣ ਸਹਿਯੋਗ ਦੇਣਾ ਪੈਂਦਾ ਹੈ। ਬਾਪ ਦਾ ਵੀ ਸਹਿਯੋਗ, ਬੱਚਿਆਂ ਦਾ ਵੀ ਸਹਿਯੋਗ। ਕਿਵੇਂ ਸਹਿਯੋਗ ਦੇਣ, ਉਹ ਬਾਪ ਨੂੰ ਦੇਖ ਕੇ ਫਾਲੋ ਕਰੋ। ਸਾਰਿਆਂ ਨੂੰ ਮੇਰਾ ਮੰਤਰ ਦਿੰਦੇ ਜਾਓ – ਪੁਰਸ਼ੋਤਮ ਬਣਨ ਦੇ ਲਈ। ਬਾਪ ਕਲਪ – ਕਲਪ ਆਕੇ ਕਹਿੰਦੇ ਹਨ – ਪਤਿਤ ਤੋੰ ਪਾਵਨ ਮੈਨੂੰ ਯਾਦ ਕਰਨ ਬਿਗਰ ਨਹੀਂ ਬਣੋਗੇ। ਮੈਂ ਕੋਈ ਗੰਗਾ ਸ਼ਨਾਨ ਕਰਵਾਉਂਦਾ ਹਾਂ ਕੀ? ਸਿਰ੍ਫ ਮਹਾਮੰਤ੍ਰ ਯਾਦ ਕਰਨਾ ਹੈ “ਮਨਮਨਾਭਵ”। ਇਸ ਦਾ ਅਰਥ ਹੈ ਮੈਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਬਣ, ਪੁਰਸ਼ੋਤਮ ਬਣ ਸਵਰਗ ਦਾ ਮਾਲਿਕ ਬਣੋਗੇ। ਇਸਤਰੀ ਪੁਰਸ਼ ਦੋਵੇਂ ਹੀ ਪਵਿੱਤਰ ਪ੍ਰਾਵ੍ਰਿਤੀ ਵਾਲੇ ਮਾਲਿਕ ਬਣਨਗੇ। ਬਾਪ ਇਹ ਵੀ ਸਾਰੀਆਂ ਗੱਲਾਂ ਡੀਟੇਲ ਵਿੱਚ ਸਮਝਾਉਂਦੇ ਹਨ। ਤੁਸੀਂ ਪ੍ਰੈਕਟੀਕਲ ਵਿੱਚ ਬਣਦੇ ਹੋ। ਤੁਸੀਂ ਜਾਣਦੇ ਹੋ ਭਾਗਵਾਨ ਨੇ ਆਕੇ ਬੱਚਿਆਂ ਨੂੰ ਪੁਰਸ਼ੋਤਮ ਬਣਾਇਆ ਹੈ ਤਾਂ ਤੇ ਕਹਿੰਦੇ ਹਨ ਪਤਿਤਾਂ ਨੂੰ ਪਾਵਨ ਬਨਾਉਣ ਵਾਲੇ ਪਤਿਤ- ਪਾਵਨ ਆਓ। ਪੁਰਸ਼ੋਤਮ ਮਹੀਨੇ ਦੀ ਬਹੁਤ ਮਹਿਮਾ ਸੁਨਾਉਂਦੇ ਹਨ ਨਾ। ਤਾਂ ਇਸ ਪੁਰਸ਼ੋਤਮ ਯੁਗ ਦੀ ਬਹੁਤ ਮਹਿਮਾ ਹੈ। ਕਲਯੁਗ ਮਤਲਬ ਰਾਤ ਦੇ ਬਾਦ ਦਿਨ ਜਰੂਰ ਆਉਣਾ ਹੈ। ਦੁਖ ਦੇ ਬਾਦ ਸੁਖ ਆਉਣਾ ਹੈ। ਇਹ ਅੱਖਰ ਵੀ ਕਲੀਅਰ ਹੈ। ਇਸਤਰੀ ਪੁਰਸ਼ ਦੋਵੇਂ ਹੀ ਉੱਤਮ ਤੇ ਉੱਤਮ ਸ੍ਰੇਸ਼ਠ ਤੇ ਸ਼੍ਰੇਸ਼ਠ ਬਣਦੇ ਹਨ ਕਿਉਂਕਿ ਪ੍ਰਵ੍ਰਿਤੀ ਮਾਰਗ ਹੈ। ਸਤਿਯੁਗ ਤਾਂ ਨਾਮੀਗ੍ਰਾਮੀ ਹੈ, ਉਸਨੂੰ ਹੀ ਸੁਖਧਾਮ ਕਿਹਾ ਜਾਂਦਾ ਹੈ, ਫਿਰ ਜਦੋਂ ਦਵਾਪਰ ਯੁਗ ਆਉਂਦਾ ਹੈ ਤਾਂ ਮਨੁੱਖ ਸੰਨਿਆਸ ਧਾਰਨ ਕਰ ਉੱਤਮ ਬਣਦੇ ਹਨ ਇਸਲਈ ਪਤਿਤ ਮਨੁੱਖ ਉਨ੍ਹਾਂਨੂੰ ਜਾਕੇ ਮੱਥਾ ਟੇਕਦੇ ਹਨ। ਪਵਿੱਤਰ ਦੇ ਅੱਗੇ ਅਪਵਿੱਤਰ ਮੱਥਾ ਟੇਕਦੇ ਹਨ, ਇਹ ਤਾਂ ਕਾਮਨ ਗੱਲ ਹੈ। ਪਤਿਤ – ਪਾਵਨ ਬਾਪ ਨੂੰ ਨਾ ਜਾਨਣ ਦੇ ਕਾਰਨ ਪਤਿਤ – ਪਾਵਨ ਗੰਗਾ ਨੂੰ ਪਾਵਨ ਸਮਝ ਜਾਕੇ ਮੱਥਾ ਟੇਕਦੇ ਹਨ। ਗੰਗਾ ਅਤੇ ਸਾਗਰ ਦਾ ਵੀ ਮੇਲਾ ਲਗਦਾ ਹੈ। ਤੁਹਾਨੂੰ ਬੱਚਿਆਂ ਨੂੰ ਬਾਪ ਬਹੁਤ ਕਲੀਅਰ ਕਰ ਸਮਝਾਉਂਦੇ ਹਨ ਫਿਰ ਵੀ ਬਾਪ ਕਹਿੰਦੇ ਹਨ – ਕੋਟਾਂ ਵਿਚੋਂ ਕੋਈ, ਕੋਈ ਵਿਚੋਂ ਵੀ ਕੋਈ ਸਮਝਦੇ ਹਨ। ਉਸ ਵਿੱਚ ਵੀ ਅਸ਼ਚਾਰਿਅਵਤ ਸੁੰਨੰਤੀ, ਕਥੰਤੀ, ਫਾਰਕਤੀ ਦੇਵੰਤੀ ਅਤੇ ਭੰਗਤੀ, ਡਿਸਸਰਵਿਸ ਕਰੰਤੀ ਬਣ ਜਾਂਦੇ ਹਨ। ਸਰਵਿਸ ਅਤੇ ਡਿਸਸਰਵਿਸ ਦੋਵੇਂ ਹੁੰਦੀ ਰਹਿੰਦੀ ਹੈ। ਭਗੰਤੀ ਵੀ ਬਹੁਤ ਹੁੰਦੇ ਹਨ, ਜੋ ਬਾਪ ਨੂੰ ਨਹੀਂ ਜਾਣਦੇ। ਤੁਸੀਂ ਪਾਪ ਆਤਮਾ ਤੋਂ ਪੁੰਨ ਆਤਮਾ ਬਣਦੇ ਹੋ। ਫਿਰ ਬੱਚੇ ਹੀ ਬੈਠ ਵਿਘਨ ਪਾਉਂਦੇ ਹਨ, ਡਿਸਸਰਵਿਸ ਕਰਦੇ ਹਨ ਤਾਂ ਕਿੰਨਾਂ ਮਹਾਨ ਪਾਪ ਹੈ। ਰਾਵਣ ਸਭ ਨੂੰ ਮਹਾਪਾਪੀ ਬਨਾਉਂਦੇ ਹਨ ਪਰ ਜੋ ਬੱਚੇ ਬਣਕੇ ਡਿਸਸਰਵਿਸ ਕਰਦੇ ਹਨ ਉਨ੍ਹਾਂ ਦੇ ਲਈ ਟ੍ਰਿਬਿਉੱਨਲ ਬੈਠਦੀ ਹੈ। ਭਗਤੀ ਮਾਰਗ ਵਿੱਚ ਇਤਨੀ ਕਠਿਨ ਸਜਾ ਨਹੀਂ ਮਿਲਦੀ, ਪਰ ਇੱਥੇ ਬਾਪ ਦਾ ਬਣਕੇ ਫਿਰ ਡਿਸਸਰਵਿਸ ਕਰਦੇ ਤਾਂ ਬਾਪ ਦਾ ਰਾਈਟ ਹੈਂਡ ਹੈ ਧਰਮਰਾਜ ਇਸਲਈ ਬਾਪ ਕਹਿੰਦੇ ਹਨ – ਬੱਚੇ ਮੇਰੀ ਸਰਵਿਸ ਵਿੱਚ ਮਦਦਗਾਰ ਬਣ ਫਿਰ ਹੋਰ ਹੀ ਉਲਟਾ ਕੰਮ ਨਹੀਂ ਕਰਨਾ, ਡਿਸਸਰਵਿਸ ਕਰੋਗੇ ਤਾਂ ਫਿਰ ਆਬਲਾਵਾਂ ਤੇ ਵਿਘਨ ਪਵੇਗਾ। ਮਾਤਾਵਾਂ ਤੇ ਬਾਬਾ ਨੂੰ ਤਰਸ ਆਉਂਦਾ ਹੈ। ਦ੍ਰੋਪਦੀ ਦੇ ਵੀ ਭਗਵਾਨ ਨੇ ਪੈਰ ਦਬਾਏ ਹਨ ਨਾ। ਦ੍ਰੋਪਦੀ ਨੇ ਪੁਕਾਰਿਆ ਕਿ ਸਾਨੂੰ ਨਗਨ ਕਰਦੇ ਹਨ। ਬਾਬਾ ਮਾਤਾਵਾਂ ਦੇ ਸਿਰ ਤੇ ਕਲਸ਼ ਰੱਖਦੇ ਹਨ। ਪਹਿਲੋਂ ਹੈ ਮਾਤਾ ਪਿੱਛੋਂ ਹੈ ਪੁਰਸ਼। ਪਰ ਅਜਕਲ ਪੁਰਸ਼ਾਂ ਵਿੱਚ ਮਗਰੂਰੀ ਬਹੁਤ ਹੈ ਕਿ ਮੈਂ ਇਸਤਰੀ ਦਾ ਗੁਰੂ ਹਾਂ, ਪਤੀ ਈਸ਼ਵਰ ਹਾਂ, ਇਸਤਰੀ ਮੇਰੀ ਦਾਸੀ ਹੈ। ਇੱਥੇ ਬਾਪ ਨਿਰਹੰਕਾਰੀ ਬਣ ਮਾਤਾਵਾਂ ਦੇ ਪੈਰ ਵੀ ਦਬਾਉਂਦੇ ਹਨ। ਤੁਸੀਂ ਥੱਕ ਗਈ ਹੋ। ਮੈਂ ਤੁਹਾਡੀ ਥਕਾਨ ਮਿਟਾਉਣ ਆਇਆ ਹਾਂ। ਤੁਹਾਡਾ ਮਾਤਾਵਾਂ ਦਾ ਸਭ ਨੇ ਤਿਰਸਕਾਰ ਕੀਤਾ ਹੈ। ਸੰਨਿਆਸੀ ਇਸਤਰੀ ਨੂੰ ਛੱਡ ਚਲੇ ਜਾਂਦੇ ਹਨ। ਕਿਸੇ ਨੂੰ 5 -7 ਬੱਚੇ ਹੁੰਦੇਂ ਹਨ, ਸੰਭਾਲ ਨਹੀਂ ਸਕਦੇ ਤਾਂ ਤੰਗ ਹੋਕੇ ਭੱਜ ਜਾਂਦੇ ਹਨ। ਰਚਨਾ ਕਰ ਫਿਰ ਉਨ੍ਹਾਂ ਨੂੰ ਭਟਕਾ ਕੇ ਜਾਂਦੇ ਹਨ। ਬਾਪ ਕਹਿੰਦੇ ਹਨ ਮੈਂ ਕਿਸੇ ਨੂੰ ਭਟਕਾਉਂਦਾ ਨਹੀਂ ਹਾਂ। ਮੈਂ ਤਾਂ ਸਭ ਦਾ ਦੁੱਖ ਹਰਤਾ, ਸੁਖ਼ ਕਰਤਾ ਹਾਂ। ਮਾਇਆ ਆਕੇ ਦੁਖੀ ਕਰਦੀ ਹੈ। ਇਹ ਵੀ ਖੇਲ੍ਹ ਹੈ। ਅਗਿਆਨ ਕਾਲ ਵਿੱਚ ਮਨੁੱਖ ਸਮਝਦੇ ਹਨ ਕਿ ਭਗਵਾਨ ਹੀ ਦੁਖ ਸੁਖ ਦਿੰਦੇ ਹਨ ਪਰੰਤੂ ਬਾਪ ਈਸ਼ਵਰ ਇਹ ਧੰਧਾ ਨਹੀਂ ਕਰਦੇ ਹਨ। ਇਹ ਤਾਂ ਕਰਮਾਂ ਦੇ ਅਨੁਸਾਰ ਬਣਿਆ ਹੋਇਆ ਡਰਾਮਾ ਹੈ, ਜੋ ਜਿਵੇੰ ਦਾ ਕਰਮ ਕਰਦਾ ਹੈ, ਉਵੇਂ ਦਾ ਫਲ ਪਾਉਂਦਾ ਹੈ। ਇਸ ਸਮੇਂ ਸ੍ਰੇਸ਼ਠ ਕਰਮ ਕਰਨ ਦੀ ਗੱਲ ਹੈ। ਕਰਮ ਕੁੱਟਣ ਦੀ ਗੱਲ ਨਹੀਂ। ਕੋਈ ਬੀਮਾਰ ਹੁੰਦੇਂ ਹਨ, ਦਿਵਾਲਾ ਕੱਡਦੇ ਹਨ ਤਾਂ ਕਰਮ ਕੁੱਟਦੇ ਹਨ। ਤੁਸੀਂ ਬੱਚੇ ਕਿੰਨੇਂ ਸੌਭਾਗਸ਼ਾਲੀ ਬਣਦੇ ਹੋ, ਜੋ 21 ਜਨਮ ਕਰਮ ਨਹੀਂ ਕੁੱਟਣਾ ਪਵੇਗਾ। ਕਿੰਨਾ ਭਾਰੀ ਫਲ ਹੈ। ਤਾਂ ਬਾਪ ਦੀ ਸ਼੍ਰੀਮਤ ਤੇ ਚਲਣਾ ਚਾਹੀਦਾ ਹੈ ਨਾ। ਬਾਪ ਹੋਰ ਕਿਸੇ ਵੀ ਗੱਲ ਵਿੱਚ ਇੰਟਰਫ਼ੀਅਰ ਨਹੀਂ ਕਰਦੇ ਹਨ। ਖਾਵੋ, ਪੀਵੋ ਜੋ ਕੁਝ ਵੀ ਕਰੋ ਸਿਰ੍ਫ ਬਾਪ ਅਤੇ ਵਰਸੇ ਨੂੰ ਯਾਦ ਕਰੋ। ਤੁਸੀਂ ਕਹਿੰਦੇ ਹੋ ਅਸੀਂ ਪਤਿਤ ਹਾਂ ਤਾਂ ਬਾਪ ਜੋ ਪਾਵਨ ਬਣਨ ਦੀਆਂ ਯੁਕਤੀਆਂ ਦੱਸਦੇ ਹਨ, ਉਸ ਤੇ ਚੱਲੋ। ਸਿਰ੍ਫ ਯਾਦ ਦੀ ਮਿਹਨਤ ਹੈ। ਮਾਇਆ ਦੇ ਤੂਫ਼ਾਨਾਂ ਤੋੰ ਡਰਨਾ ਨਹੀਂ ਹੈ। ਗੁਪਤ ਮਿਹਨਤ ਹੈ। ਗਿਆਨ ਵੀ ਗੁਪਤ ਹੈ, ਮੁਰਲੀ ਚਲਾਉਣਾ ਤਾਂ ਪ੍ਰਤੱਖ ਹੈ। ਪਰੰਤੂ ਇਸ ਵਾਣੀ ਨਾਲ ਤੁਸੀਂ ਪਾਵਨ ਨਹੀਂ ਬਣੋਗੇ। ਪਾਵਨ ਯਾਦ ਨਾਲ ਹੀ ਬਣੋਗੇ। ਤਾਂ ਬੇਹੱਦ ਦੇ ਬਾਪ ਨੂੰ ਯਾਦ ਕਰੋ ਅਤੇ ਮਦਦਗਾਰ ਵੀ ਬਣਨਾ ਚਾਹੀਦਾ ਹੈ। ਰੂਹਾਨੀ ਹੋਸਪੀਟਲ ਅਤੇ ਯੂਨੀਵਰਸਿਟੀ ਖੋਲ੍ਹਣ ਦਾ ਵੀ ਪੁਰਸ਼ਾਰਥ ਕਰੋ। ਕੋਈ ਚੰਗੀ ਜਗ੍ਹਾ ਹੋਵੇ ਤਾਂ ਜਾਕੇ ਭਾਸ਼ਣ ਕਰੋ। ਤੁਹਾਨੂੰ ਹੱਥ ਵਿੱਚ ਕਿਤਾਬ ਨਹੀਂ ਲੈਣਾ ਹੈ। ਤੁਹਾਡੇ ਅੰਦਰ ਸਾਰਾ ਗਿਆਨ ਹੈ, ਬਾਕੀ ਸਮਝਣ ਦੇ ਲਈ ਝਾੜ ਤ੍ਰਿਮੂਰਤੀ, ਸ੍ਰਿਸ਼ਟੀ ਚੱਕਰ ਦਾ ਸਭ ਨੂੰ ਰਾਜ਼ ਸਮਝਾਉਣਾ ਹੈ। ਬਾਪ ਕਹਿੰਦੇ ਹਨ – ਮੈਂ ਬ੍ਰਹਮਾ ਦਵਾਰਾ ਬ੍ਰਾਹਮਣ ਰਚਦਾ ਹਾਂ। ਬ੍ਰਾਹਮਣਾ ਦੀ ਏਮ ਓਬਜੇਕ੍ਟ, ਵਿਸ਼ਨੂੰ ਖੜਾ ਹੈ। ਬਨਾਉਣ ਵਾਲਾ ਟੀਚਰ ਉਹ ਹੈ ਨਿਰਾਕਾਰ। ਗਾਇਆ ਹੋਇਆ ਹੈ ਬ੍ਰਹਮਾ ਦਵਾਰਾ ਸਥਾਪਨਾ, ਵਿਸ਼ਨੂੰ ਦਵਾਰਾ ਪਾਲਣਾ… ਕਲਪ ਪਹਿਲਾਂ ਵੀ ਅਜਿਹੇ ਹੀ ਚਿੱਤਰ ਬਣਵਾਏ ਸੀ। ਦੇਖੋ ਸਾਇੰਸ ਆਦਿ ਨਾਲ ਕਿਨੇ ਮਿਸਾਇਲਸ ਬਣਦੇ ਹਨ। ਤੁਹਾਨੂੰ ਬੱਚਿਆਂ ਨੂੰ ਪੁਰਸ਼ੋਤਮ ਬਣਨ ਵਿੱਚ ਵੀ ਮਿਹਨਤ ਲੱਗਦੀ ਹੈ ਕਿਉਂਕਿ ਜਨਮ – ਜਮਨਾਂਤ੍ਰ ਦਾ ਬੋਝ ਸਿਰ ਤੇ ਹੈ। ਸੈਕੰਡ ਵਿੱਚ ਸਗਾਈ ਹੋਈ ਫਿਰ ਆਤਮਾਵਾਂ ਨੇ ਬਾਪ ਨੂੰ ਯਾਦ ਕਰਨਾ ਹੈ, ਜੋ ਸਤੋਪ੍ਰਧਾਨ ਬਣ ਜਾਣ।

ਬਾਪ ਕਹਿੰਦੇ ਹਨ – ਮਨਮਨਾਭਵ, ਤੁਸੀਂ ਕਰਮਯੋਗੀ ਹੋ। ਯਾਦ ਦਾ ਚਾਰਟ ਰੱਖਣਾ ਚਾਹੀਦਾ ਹੈ। ਤੁਹਾਡੀ ਲੜਾਈ ਮਾਇਆ ਨਾਲ ਹੈ। ਬਹੁਤ ਵੱਡੀ ਲੜਾਈ ਹੈ। ਤੁਸੀਂ ਕੋਸ਼ਿਸ ਕਰੋਗੇ ਯਾਦ ਵਿੱਚ ਰਹਿਣ ਦੀ, ਮਾਇਆ ਉੜਾ ਦਵੇਗੀ। ਗਿਆਨ ਵਿੱਚ ਕੋਈ ਅੜਚਨ ਨਹੀਂ। ਆਤਮਾ ਵਿੱਚ 84 ਜਨਮਾਂ ਦੇ ਸੰਸਕਾਰ ਭਰੇ ਹੋਏ ਹਨ। ਇਹ ਅਨਾਦਿ ਬਣਿਆ – ਬਣਾਇਆ ਡਰਾਮਾ ਹੈ। ਇਹ ਚੱਕਰ ਫਿਰਦਾ ਰਹਿੰਦਾ ਹੈ। ਬੰਦ ਹੋਣ ਵਾਲਾ ਨਹੀਂ ਹੈ। ਸ੍ਰਿਸ਼ਟੀ ਰਚੀ ਹੀ ਕਿਉਂ, ਇਹ ਸਵਾਲ ਨਹੀਂ ਉੱਠਦਾ। ਆਤਮਾ ਕਿਵੇਂ ਬਦਲੇਗੀ। ਨਵੀਂ ਆਤਮਾ ਕਿਥੋਂ ਤੋਂ ਆਉਂਦੀ ਨਹੀ ਹੈ। ਜੋ ਆਤਮਾਵਾਂ ਹਨ ਉਹ ਹੀ ਹਨ, ਘੱਟ ਜ਼ਿਆਦਾ ਹੋ ਨਹੀਂ ਸਕਦੀਆਂ। ਐਕਟਰ ਸਾਰੇ ਪੂਰੇ ਹਨ। ਤੁਸੀਂ ਬੇਹੱਦ ਦੇ ਐਕਟਰਸ ਹੋ, ਤੁਸੀਂ ਜੋ ਕੁਝ ਦੇਖਦੇ ਹੋ ਉਨ੍ਹੇ ਐਕਟਰ ਡਰਾਮੇ ਵਿੱਚ ਹਨ, ਇੰਨੇ ਫ਼ਿਰ ਹੋਣਗੇ। ਮੋਕਸ਼ ਕਿਸੇ ਨੂੰ ਮਿਲਦਾ ਨਹੀਂ। ਮਨੁੱਖ ਆਵਾਗਮਨ ਦੇ ਚੱਕਰ ਤੋਂ ਛੁੱਟਣਾ ਚਾਉਦੇ ਹਨ, ਪਰ ਛੁੱਟ ਨਹੀਂ ਸਕਦੇ ਹਨ। ਜੋ ਪਾਰ੍ਟ ਵਜਾਉਂਣ ਆਉਂਦੇ ਹਨ ਉਹਨਾਂ ਨੂੰ ਫਿਰ ਤੋਂ ਆਉਣਾ ਹੈ। ਬਾਪ ਕਹਿੰਦੇ ਹਨ – ਮੈਨੂੰ ਵੀ ਇਸ ਪਤਿਤ ਦੁਨੀਆਂ ਵਿੱਚ ਆਉਣਾ ਤੇ ਜਾਣਾ ਪੈਂਦਾ ਹੈ। ਕਲਪ – ਕਲਪ ਮੈਂ ਆਉਂਦਾ ਹਾਂ। ਜਦ ਮੈਨੂੰ ਹੀ ਆਉਣਾ ਪੈਂਦਾ ਹੈ ਤਾਂ ਬੱਚਿਆਂ ਦਾ ਕਿਵੇਂ ਬੰਦ ਹੋ ਸਕਦਾ ਹੈ। ਤੁਸੀਂ 84 ਵਾਰੀ ਸ਼ਰੀਰ ਵਿੱਚ ਆਉਂਦੇ ਹੋ, ਮੈਂ ਇੱਕ ਹੀ ਵਾਰੀ ਆਉਂਦਾ ਹਾਂ। ਮੇਰਾ ਆਉਣਾ ਜਾਣਾ ਬੜਾ ਵੰਡਰਫੁੱਲ ਹੈ, ਤਾਂ ਹੀ ਗਾਉਂਦੇ ਹਨ ਕਿ ਤੁਮਹਾਰੀ ਗਤ ਮਤ ਤੁਮ ਹੀ ਜਾਣੋ … ਹੋਰ ਨਾ ਜਾਣੇ ਕੋਈ। ਉਹ ਗਾਉਂਦੇ ਹਨ ਤੁਸੀਂ ਪ੍ਰੈਕਟੀਕਲ ਵਿੱਚ ਹੋ। ਮੂਲ ਗੱਲ ਹੈ ਯਾਦ ਦੀ, ਫਿਰ ਅੰਨਿਆਂ ਦੀ ਲਾਠੀ ਬਣਨਾ ਹੈ। ਇਹ ਹੈ ਪੁਰਸ਼ੋਤਮ ਯੁਗ। 5000 ਵਰ੍ਹੇ ਦੇ ਬਾਦ ਆਉਂਦਾ ਹੈ। ਪੁਰਸ਼ੋਤਮ ਮਹੀਨਾ ਤਿੰਨ ਸਾਲਾਂ ਦੇ ਬਾਦ ਆਉਂਦਾ ਹੈ। ਇਹ ਸਭ ਹੈ ਭਗਤੀ ਮਾਰਗ। ਉਹਨਾਂ ਦੇ ਜਨਮ – ਮੰਤਰ ਦੀਆਂ ਢੇਰ ਪੁਸਤਕਾਂ ਹਨ। ਇੱਥੇ ਤਾਂ ਉਹ ਗੱਲ ਨਹੀਂ ਹੈ। ਭਗਤੀ ਨਾ ਕਰਨ ਵਾਲਿਆਂ ਨੂੰ ਇੰਨਰਿਲੀਜਸ ਕਹਿੰਦੇ ਹਨ। ਤਾਂ ਉਹਨਾਂ ਨੂੰ ਰਾਜ਼ੀ ਕਰਨ ਦੇ ਲਈ ਨਿਮਿਤ ਕੁੱਝ ਕਰਨਾ ਵੀ ਪੈਂਦਾ ਹੈ। ਬਾਪ ਸਮਝਾਉਂਦੇ ਹਨ ਮਿੱਠੇ ਬੱਚੇ, ਕਦੀ ਡਿਸਸਰਵਿਸ ਕਰਨ ਦਾ ਪੁਰਸ਼ਾਰਥ ਨਹੀਂ ਕਰਨਾ। ਕਈ ਟ੍ਰੇਟਰ ਬਣ ਜਾਂਦੇ ਹਨ ਤਾਂ ਉਹਨਾਂ ਨੂੰ ਕਹਿਣਗੇ ਅਜਾਮਿਲ। ਅਜਾਮਿਲ ਸੂਰਦਾਸ ਆਦਿ ਦੀ ਕਿੰਨੀਆਂ ਕਹਾਣੀਆਂ ਹਨ। ਇਹ ਸਭ ਹਨ ਭਗਤੀ ਮਾਰਗ। ਉਸ ਵਿੱਚ ਵੀ ਜਿਆਦਾ ਪਾਪ ਆਤਮਾ ਉਹ ਹਨ ਜੋ ਇੱਥੇ ਆਕੇ, ਮੇਰਾ ਬਣ ਕੇ ਮੈਨੂੰ ਫਾਰਗਤੀ ਦੇ ਦਿੰਦੇ ਹਨ। ਮੇਰੀ ਨਿੰਦਾ ਕਰਾਉਂਦੇ ਹਨ, ਉਹਨਾਂ ਦੇ ਲਈ ਫ਼ਿਰ ਟ੍ਰਿਬਿਊਨਲ ਬੈਠਦੀ ਹੈ। ਪ੍ਰਤਿਗਿਆ ਕਰ ਫਿਰ ਡਿਸਸਰਵਿਸ ਕਰਨਗੇ ਤਾਂ ਕੜੀ ਸਜ਼ਾ ਮਿਲੇਗੀ। ਪਦਵੀ ਉੱਚੀ ਹੈ ਤੇ ਫਿਰ ਭੁੱਲ ਦੀ ਵੀ ਕੜੀ ਸਜ਼ਾ ਹੈ ਇਸਲਈ ਕੋਈ ਵੀ ਅਵਗਿਆ ਨਹੀਂ ਕਰਨੀ ਚਾਹੀਦੀ ਹੈ। ਗਾਇਆ ਹੋਇਆ ਹੈ ਸਤਿਗੁਰੂ ਦਾ ਨਿੰਦਕ ਠੌਰ ਨਾ ਪਾਵੇ ਮਤਲਬ ਏਮ ਆਬਜੈਕਟ ਪਾ ਨਾ ਸਕੇ, ਨਰ ਤੋਂ ਨਾਰਾਇਣ ਬਣਨ ਦਾ। ਗੁਰੂਆਂ ਨੂੰ ਤੁਸੀਂ ਪੁੱਛ ਸਕਦੇ ਹੋ ਕਿ ਤੁਸੀਂ ਕਹਿੰਦੇ ਹੋ ਗੁਰੂ ਦਾ ਨਿੰਦਕ… ਉਹ ਕਿਹੜਾ ਠੌਰ ਹੈ? ਉਹ ਠੌਰ ਤਾਂ ਦੱਸ ਨਹੀਂ ਸਕਦੇ। ਬਾਪ ਦੀ ਪੱਗ ਉਹਨਾਂ ਨੇ ਆਪਣੇ ਉੱਪਰ ਰੱਖ ਲਈ ਹੈ। ਟੀਚਰ ਕਹਿੰਦੇ ਹਨ ਜੇਕਰ ਪੂਰਾ ਨਹੀਂ ਪੜੋਗੇ ਤਾਂ ਪਦਵੀ ਵੀ ਉੱਚੀ ਨਹੀਂ ਪਾਓਗੇ। ਪਾਵਨ ਸੋ ਦੇਵੀ – ਦੇਵਤਾ ਬਣਨਾ ਹੈ। ਇੱਥੇ ਕੋਈ ਪਾਵਨ ਹੁੰਦੇ ਨਹੀਂ। ਹੁਣ ਸਾਰਿਆਂ ਨੂੰ ਪਾਵਨ ਬਣਨਾ ਹੈ। ਰਾਜ ਭਾਗ 21 ਜਨਮਾਂ ਦੇ ਲਈ ਮਿਲਦਾ ਹੈ ਤਾਂ ਇਹ ਸਿਰਫ਼ ਅੰਤਿਮ ਜਨਮ ਪਾਵਨ ਬਣਨਾ ਹੈ, ਕਿੰਨੀ ਵੱਡੀ ਪ੍ਰਾਪਤੀ ਹੈ। ਪ੍ਰਾਪਤੀ ਨਾ ਹੁੰਦੀ ਤਾਂ ਅਜਿਹਾ ਪੁਰਸ਼ਾਰਥ ਕਰਦੇ ਕੀ? ਪਰ ਮਾਇਆ ਅਜਿਹੀ ਹੈ ਜੋ ਉੱਚ ਪ੍ਰਾਪਤੀ ਵਿੱਚ ਵੀ ਵਿਘਣ ਪਾਉਂਦੀ ਹੈ ਅਤੇ ਡਿਗਾ ਦਿੰਦੀ ਹੈ। ਅਹੋ ਮਾਇਆ …. ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਕੋਈ ਵੀ ਡਿਸ – ਸਰਵਿਸ ਦਾ ਕੰਮ ਨਹੀਂ ਕਰਨਾ ਹੈ। ਕੋਈ ਅਜਿਹਾ ਕਰਮ ਨਾ ਹੋਵੇ ਜਿਸ ਨਾਲ ਬਾਪ ਦੀ ਨਿੰਦਾ ਹੋਵੇ। ਅਵਗਿਆਵਾਂ ਤੋਂ ਬਚਣਾ ਹੈ, ਪੁਰਸ਼ੋਤਮ ਬਣਨਾ ਹੈ।

2. ਮਾਇਆ ਦੇ ਤੂਫ਼ਾਨਾਂ ਤੋਂ ਡਰਨਾ ਨਹੀਂ। ਪਾਵਨ ਬਣਨ ਦੇ ਲਈ ਯਾਦ ਵਿੱਚ ਰਹਿਣ ਦਾ ਪੁਰਸ਼ਾਰਥ ਕਰਨਾ ਹੈ।

ਵਰਦਾਨ:-

ਬਾਪ ਸਮਾਨ ਲਾਈਟ, ਮਾਈਟ ਹਾਊਸ ਬਣਨ ਦੇ ਲਈ ਕਿਸੇ ਵੀ ਗੱਲ ਨੂੰ ਦੇਖਦੇ ਜਾਂ ਸੁਣਦੇ ਹੋ ਤਾਂ ਉਸ ਦੇ ਸਾਰ ਨੂੰ ਜਾਣਕੇ ਇੱਕ ਸੈਕੰਡ ਵਿੱਚ ਸਮਾ ਦੇਣ ਅਤੇ ਪਰਿਵਰਤਨ ਕਰਨ ਦਾ ਅਭਿਆਸ ਕਰੋ। ਕਿਉਂ, ਕੀ ਦੇ ਵਿਸਤਾਰ ਵਿੱਚ ਨਹੀਂ ਜਾਓ ਕਿਉਂਕਿ ਕਿਸੀ ਵੀ ਗੱਲ ਦੇ ਵਿਸਤਾਰ ਵਿੱਚ ਜਾਣ ਨਾਲ ਸਮੇਂ ਅਤੇ ਸ਼ਕਤੀਆਂ ਵਿਅਰਥ ਹੋ ਜਾਂਦੀਆਂ ਹਨ। ਤਾਂ ਵਿਸਤਾਰ ਵਿੱਚ ਸਮਾਕੇ ਸਾਰ ਵਿੱਚ ਸਥਿਤ ਹੋਣ ਦਾ ਅਭਿਆਸ ਕਰੋ – ਇਸ ਨਾਲ ਬਾਕੀ ਆਤਮਾਵਾਂ ਨੂੰ ਵੀ ਇੱਕ ਸੈਕੰਡ ਵਿੱਚ ਸਾਰੇ ਗਿਆਨ ਦਾ ਸਾਰ ਅਨੁਭਵ ਕਰਾ ਸਕੋਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top