23 October 2021 PUNJABI Murli Today | Brahma Kumaris

Read and Listen today’s Gyan Murli in Punjabi 

October 22, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਰਾਵਣ ਦੀ ਮੱਤ ਤੇ ਕੋਈ ਵੀ ਵਿਕਰਮ ਨਾ ਕਰੋ, ਪਤਿਤਾਂ ਨੂੰ ਪਾਵਨ ਬਣਨ ਦਾ ਰਸਤਾ ਦੱਸੋ"

ਪ੍ਰਸ਼ਨ: -

ਸਿਆਣੇ ਸੈਂਸੀਬੁਲ ਬੱਚੇ ਕਿਹੜਾ ਪੁਰਸ਼ਾਰਥ ਕਰਦੇ ਹੋਏ ਇੱਕ ਸ਼੍ਰੀਮਤ ਦਾ ਧਿਆਨ ਜਰੂਰ ਰੱਖਣਗੇ ?

ਉੱਤਰ:-

ਸੈਂਸੀਬੁਲ ਬੱਚੇ ਉੱਚ ਪਦਵੀ ਪਾਉਣ ਦੇ ਲਈ ਨਿਰੰਤਰ ਯਾਦ ਵਿੱਚ ਰਹਿਣ ਦਾ ਪੁਰਸ਼ਾਰਥ ਕਰਦੇ ਹੋਏ ਸਦੈਵ ਇਸ ਸ਼੍ਰੀਮਤ ਦਾ ਧਿਆਨ ਰੱਖਣਗੇ ਕਿ ਸਾਨੂੰ ਨਿਮਿਤ ਬਣ ਅਨੇਕ ਆਤਮਾਵਾਂ ਦਾ ਕਲਿਆਣ ਕਰਨਾ ਹੈ। ਜੋ ਬਹੁਤਿਆਂ ਦਾ ਕਲਿਆਣ ਕਰਦੇ ਹਨ, ਉਹਨਾਂ ਦਾ ਕਲੀਆਣ ਖੁਦ ਹੀ ਹੋ ਜਾਂਦਾ ਹੈ।

ਗੀਤ:-

ਤਕਦੀਰ ਜਗਾ ਕੇ ਆਈ ਹਾਂ..

ਓਮ ਸ਼ਾਂਤੀ ਬੱਚਿਆਂ ਦੀ ਬੁੱਧੀ ਵਿੱਚ ਹੁਣ ਦੀ ਦੁਨੀਆਂ ਅਤੇ ਪੁਰਾਣੀ ਦੁਨੀਆਂ ਦੋਵੇਂ ਹਨ ਕਿਉਂਕਿ ਬੱਚੇ ਜਾਣਦੇ ਹਨ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਣ ਵਾਲਾ ਹੈ ਅਤੇ ਨਵੀਂ ਦੁਨੀਆਂ ਬਾਪ ਹੀ ਰਚਦੇ ਹਨ। ਬੱਚੇ ਜਾਣਦੇ ਹਨ ਸ਼ਿਵ ਦੀ ਜਯੰਤੀ ਵੀ ਮਨਾਉਂਦੇ ਹਨ। ਰਾਤ੍ਰੀ ਵੀ ਮਨਾਉਂਦੇ ਹਨ। ਦੋਵਾਂ ਅੱਖਰਾਂ ਦਾ ਅਰਥ ਦੁਨੀਆਂ ਵਿੱਚ ਕੋਈ ਨਹੀਂ ਜਾਣਦੇ ਹਨ। ਸ਼ਿਵ ਜਯੰਤੀ ਮਤਲਬ ਸ਼ਿਵ ਦਾ ਜਨਮ। ਹੁਣ ਇਹ ਤਾਂ ਮਨੁੱਖ ਦਾ ਜਨਮ ਮਨਾਉਂਦੇ ਹਨ, ਸ਼ਿਵ ਦਾ ਜਨਮ ਤਾਂ ਹੁੰਦਾ ਹੀ ਨਹੀਂ। ਸਮਝਦੇ ਨਹੀਂ ਕਿ ਜਨਮ ਕਿਵੇਂ ਲੈਂਦੇ ਹਨ। ਸ੍ਰੀ ਕ੍ਰਿਸ਼ਨ ਦਾ ਤਾਂ ਗਾਇਆ ਹੋਇਆ ਹੈ ਕਿ ਉਹਨਾਂ ਦਾ ਜਨਮ ਹੋਇਆ ਹੈ। ਸ਼ਿਵ ਜਯੰਤੀ ਦੇ ਲਈ ਕੋਈ ਵਰਣਨ ਹੀ ਨਹੀਂ ਹੈ। ਗਾਇਆ ਹੋਇਆ ਵੀ ਹੈ ਪਰਮਪਿਤਾ ਪਰਮਾਤਮਾ ਬ੍ਰਹਮਾ ਦਵਾਰਾ ਸਥਾਪਨਾ ਕਰਦੇ ਹਨ। ਕੀ ਉਪਰ ਸੂਖਸ਼ਮਵਤਨ ਵਿੱਚ ਬੈਠ ਕਿਸੇ ਨੂੰ ਪ੍ਰੇਰਣਾ ਕਰਦੇ ਹਨ? ਇਹ ਤਾਂ ਹੋ ਨਹੀਂ ਸਕਦਾ। ਯਾਦ ਤਾਂ ਕਰਦੇ ਹੀ ਹਨ ਪਤਿਤ – ਪਾਵਨ ਬਾਪ ਨੂੰ। ਜਦੋਂ ਬਾਪ ਖੁਦ ਆਕੇ ਸਮਝਾਏ ਉਦੋਂ ਮਨੁੱਖਾਂ ਦੀ ਬੁੱਧੀ ਵਿੱਚ ਬੈਠੇ। ਇਹ ਡਰਾਮੇ ਵਿੱਚ ਹੋਣ ਦੇ ਕਾਰਨ, ਬਾਪ ਨੂੰ ਆਉਣਾ ਹੀ ਹੈ ਸੰਗਮ ਤੇ। ਤੁਸੀਂ ਬੱਚੇ ਜਾਣਦੇ ਹੋ ਕਿ ਬਾਪ ਆਇਆ ਹੋਇਆ ਹੈ, ਪਰ ਹੁਣ ਤੱਕ ਇਵੇਂ ਕੋਈ ਮੁਸ਼ਕਿਲ ਹੀ ਸਮਝਦੇ ਹਨ, ਇਹ ਓਪਿਨਿਅਣ ਵਿੱਚ ਕੋਈ ਨਹੀਂ ਲਿਖਦੇ ਹਨ ਕਿ ਬਰੋਬਰ ਪਰਮਾਤਮਾ ਬ੍ਰਹਮਾ ਦਵਾਰਾ ਭਾਰਤ ਨੂੰ ਫਿਰ ਤੋਂ ਸ੍ਰੇਸ਼ਠਾਚਾਰੀ, ਸਤਿਯੁਗੀ ਦੁਨੀਆਂ ਬਣਾ ਰਹੇ ਹਨ। ਅਸਲ ਤਰ੍ਹਾਂ ਕੋਈ ਸਮਝਦੇ ਨਹੀਂ ਹਨ ਕਿ ਬਾਪ ਆਇਆ ਹੋਇਆ ਹੈ। ਸਵਰਗ ਦੀ ਰਜਾਈ ਦਾ ਵਰਸਾ ਦੇ ਰਹੇ ਹਨ। ਰਾਜਯੋਗ ਸਿਖਾ ਰਹੇ ਹਨ। ਹਜਾਰਾਂ ਆਉਂਦੇ ਹਨ ਫਿਰ ਕੋਈ ਠਹਿਰਦੇ ਹਨ, ਉਹਨਾਂ ਵਿੱਚੋਂ ਵੀ ਆਉਂਦੇ – ਆਉਂਦੇ ਫਿਰ ਘੱਟਦੇ ਜਾਂਦੇ ਹਨ। ਕਿੰਨੇ ਤਮੋਪ੍ਰਧਾਨ ਬੁੱਧੀ ਬਣੇ ਹਨ, ਜੋ ਇੰਨੀ ਸਹਿਜ ਗੱਲ ਸਮਝ ਨਹੀਂ ਸਕਦੇ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋ ਜਾਣ। ਇਹ ਯੋਗ ਅਗਨੀ ਹੈ, ਜਿਸ ਨਾਲ ਤੁਸੀਂ ਸਤੋਪ੍ਰਧਾਨ ਬਣ ਜਾਓਗੇ। ਕੋਈ ਵੀ ਵਿਕਰਮ ਨਹੀਂ ਕਰੋ। ਵਿਕਰਮ ਕਰਾਉਣ ਵਾਲਾ ਹੈ ਰਾਵਾਣ, ਉਸ ਦੀ ਮੱਤ ਤੇ ਨਹੀਂ ਚੱਲੋ। ਕਿਸੇ ਨੂੰ ਦੁੱਖ ਨਾ ਦਵੋ। ਬਾਪ ਆਇਆ ਹੈ ਪਤਿਤਾਂ ਨੂੰ ਪਾਵਨ ਬਣਾਉਣ। ਬਾਬਾ ਕਹਿੰਦੇ ਹਨ ਤੁਹਾਡਾ ਵੀ ਇਹ ਹੀ ਧੰਧਾ ਹੈ। ਰਾਤ – ਦਿਨ ਇਹ ਹੀ ਚਿੰਤਨ ਕਰੋ। ਅਸੀਂ ਪਤਿਤਾ ਨੂੰ ਪਾਵਨ ਬਣਾਉਣ ਦਾ ਰਸਤਾ ਕਿਵੇਂ ਦੱਸੀਏ! ਰਸਤਾ ਬਹੁਤ ਸਹਿਜ ਹੈ। ਯੋਗਬਲ ਨਾਲ ਅਸੀਂ ਸਤੋਪ੍ਰਧਾਨ ਬਣਾਂਗੇ। ਇਹ ਹੈ ਅਵਿਨਾਸ਼ੀ ਸਰਜਨ ਦੀ ਦਵਾਈ। ਇਹ ਕੋਈ ਮੰਤਰ ਆਦਿ ਨਹੀਂ ਹੈ। ਇਹ ਤਾਂ ਬਾਪ ਨੂੰ ਸਿਰਫ ਯਾਦ ਕਰਨਾ ਹੈ। ਕਿੰਨਾ ਕਲਿਆਰ ਸਮਝਾਉਂਦੇ ਹਨ। ਕਲਪ – ਕਲਪ ਇਹ ਸਮਝਾਇਆ ਸੀ। ਗਾਉਂਦੇ ਵੀ ਹਨ ਗਿਆਨ, ਭਗਤੀ, ਵੈਰਾਗ ਕਿਸਦਾ? ਇਸ ਪੁਰਾਣੀ ਛੀ – ਛੀ ਦੁਨੀਆ ਦਾ। ਪੁਰਾਣੀ ਦੁਨੀਆਂ ਵਿੱਚ ਬਿਲਕੁਲ ਪਾਪ ਆਤਮਾ ਬਣ ਗਏ ਹਨ। ਕਹਿੰਦੇ ਵੀ ਹਨ ਪਤਿਤ – ਪਾਵਨ, ਲੀਬ੍ਰੇਟਰ ਆਓ। ਲਿਬ੍ਰੇਟ ਕਿਸ ਤੋਂ ਕਰਨਾ ਹੈ? ਦੁੱਖ ਤੋਂ। ਰਾਵਣ ਰਾਜ ਤੋਂ। ਰਾਵਣ ਰਾਜ ਨੂੰ ਅੰਗਰੇਜ਼ੀ ਵਿੱਚ ਇਵਿਲ (ਸ਼ੈਤਾਨ) ਕਹਿੰਦੇ ਹਨ ਤਾਂ ਕਹਿੰਦੇ ਹਨ ਸ਼ੈਤਾਨ ਰਾਜ ਤੋਂ ਮੁਕਤ ਕਰ ਆਪਣੇ ਘਰ ਲੈ ਚੱਲੋ। ਸਾਡਾ ਗਾਈਡ ਬਣ ਕੇ ਨਾਲ ਲੈ ਚੱਲੋ। ਜਿਵੇਂ ਕੋਈ ਜੇਲ ਤੋਂ ਛੁੱਡਾ ਕੇ ਬਹੁਤ ਪਿਆਰ ਨਾਲ ਘਰ ਲੈ ਜਾਂਦੇ ਹਨ। ਬੇਹੱਦ ਦਾ ਬਾਪ ਸਾਰੇ ਬੱਚਿਆਂ ਨੂੰ ਖਾਤਰੀ ਦਿੰਦੇ ਹਨ – ਤੁਹਾਨੂੰ ਮੈਂ ਜੇਲ ਤੋਂ ਛੁਡਾਉਣ ਆਇਆ ਹਾਂ। ਮੇਲੇ, ਪ੍ਰਦਾਰਸ਼ੀ ਵਿੱਚ ਵੀ ਇਹ ਮਾਡਲ ਰੂਪ ਵਿੱਚ ਵਿਖਾਇਆ ਗਿਆ ਹੈ। ਕਿਵੇਂ ਸਭ ਜੇਲ ਵਿੱਚ ਪਏ ਹਨ ਫਿਰ ਵੀ ਮਨੁੱਖ ਕੁੱਝ ਸਮਝਦੇ ਥੋੜੀ ਹਨ। ਬਾਪ ਕਿੰਨਾ ਸਹਿਜ ਤਰ੍ਹਾਂ ਸਮਝਾ ਕੇ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਕਹਿੰਦੇ ਵੀ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਕੱਟ ਜਾਣਗੇ। ਤੁਸੀਂ ਸਤਿਯੁਗ ਦੇ ਮਾਲਿਕ ਬਣ ਜਾਓਗੇ। ਕਿੰਨਾ ਸਹਿਜ ਹੈ। ਕੋਈ ਵੀ ਧਰਮ ਵਾਲਾ ਸਮਝ ਜਾਏ। ਦੱਸਣਾ ਚਾਹੀਦਾ ਹੈ, ਫਲਾਣਾ ਧਰਮ ਕਦੋਂ ਸਥਾਪਨ ਹੁੰਦਾ ਹੈ। ਅੰਤ ਵਿੱਚ ਸਾਰੀਆਂ ਆਤਮਾਵਾਂ ਆਪਣੇ – ਆਪਣੇ ਸੈਕਸ਼ਨ ਵਿੱਚ ਚਲੀਆਂ ਜਾਣਗੀਆਂ। ਫਿਰ ਸ਼ੁਰੂ ਹੋਵੇਗਾ ਦੇਵੀ – ਦੇਵਤਾ ਧਰਮ। ਬ੍ਰਹਮਾ ਦਵਾਰਾ ਸਥਾਪਨਾ, ਇਹ ਲਿਖਿਆ ਹੋਇਆ ਹੈ। ਤ੍ਰਿਮੂਰਤੀ ਦਾ ਚਿੱਤਰ ਹੈ ਨੰਬਰਵਨ। ਤ੍ਰਿਮੂਰਤੀ ਅਤੇ ਗੋਲਾ ਇਸ ਚਿੱਤਰ ਤੇ ਬਿਲਕੁਲ ਕਲਿਆਰ ਸਮਝਾਇਆ ਜਾ ਸਕਦਾ ਹੈ। ਇਹ ਸਮਝਾਇਆ ਵੀ ਹੈ ਇੱਕ ਸ਼ਾਂਤੀਧਾਮ, ਦੂਸਰਾ ਹੈ ਸੁਖਧਾਮ ਅਤੇ ਇਹ ਹੈ ਦੁਖਧਾਮ। ਇਸ ਦੁਖਧਾਮ ਤੋਂ ਚਾਹੀਦਾ ਹੈ ਵੈਰਾਗ। ਹੁਣ ਭਗਤੀ ਦੀ ਰਾਤ ਪੂਰੀ ਹੋਈ, ਸਤਿਯੁਗ ਤ੍ਰੇਤਾ ਦਾ ਦਿਨ ਸ਼ੁਰੂ ਹੁੰਦਾ ਹੈ।

ਬਾਪ ਕਹਿੰਦੇ ਹਨ – ਹੁਣ ਪੁਰਾਣੀ ਦੁਨੀਆ ਖ਼ਤਮ ਹੋਣੀ ਹੈ ਇਸਲਈ ਇਸ ਤੋਂ ਵੈਰਾਗ ਚਾਹੀਦਾ ਹੈ। ਉਹ ਹੈ ਹੱਦ ਦਾ ਵੈਰਾਗ, ਇਹ ਹੈ ਬੇਹੱਦ ਦਾ ਵੈਰਾਗ। ਉਹ ਸੰਨਿਆਸੀ ਆਦਿ ਕੋਈ ਨਵੀਂ ਦੁਨੀਆਂ ਨਹੀਂ ਰਚਦੇ ਹਨ, ਕ੍ਰਿਏਟਰ ਬਾਪ ਹੈ ਨਾ। ਉਹਨਾਂ ਨੂੰ ਕਿਹਾ ਜਾਂਦਾ ਹੈ ਹੈਵਿਨਲੀ ਗੋਡ ਫਾਦਰ, ਹੈਵਿਨ ਸਥਾਪਨ ਕਰਨ ਵਾਲਾ। ਦੂਸਰਾ ਕੋਈ ਤਾਂ ਹੈ ਨਹੀਂ। ਪੜ੍ਹਾਈ ਹੈ ਸਤਿਯੁਗੀ ਰਾਜਧਾਨੀ ਪ੍ਰਾਪਤ ਕਰਨ ਦੇ ਲਈ। ਗਿਆਨ ਸਾਗਰ ਆਕੇ ਗਿਆਨ ਦਿੰਦੇ ਹਨ। ਗਿਆਨ ਸਾਗਰ, ਪਤਿਤ – ਪਾਵਨ ਉਹਨਾਂ ਨੂੰ ਹੀ ਕਿਹਾ ਜਾਂਦਾ ਹੈ। ਨਾਲੇਜ਼ ਕਿਥੋਂ ਦਾ? ਕੀ ਬੈਰਿਸਟਰ ਸਰਜਨ ਦਾ ਨਾਲੇਜ? ਪਰਮਾਤਮਾ ਦੀ ਸ੍ਰਿਸ਼ਟੀ ਦੇ ਆਦਿ – ਮੱਧ – ਅੰਤ ਦਾ ਨਾਲੇਜ਼ ਹੈ। ਉਸ ਵਿੱਚ ਸਭ ਨਾਲੇਜ਼ ਆ ਜਾਂਦੀ ਹੈ – ਬੈਰਿਸਟਰੀ, ਇੰਜੀਨੀਅਰ ਆਦਿ ਸਭਦਾ ਮੂਲ ਮੱਖਣ ਹੈ ਗੌਡੱਲੀ ਨਾਲੇਜ। ਉਹ ਜਿਸਮਾਨੀ ਨਾਲੇਜ਼ ਪੜ੍ਹਣਾ , ਇੰਜੀਨੀਅਰ ਆਦਿ ਬਣਨਾ ਕੋਈ ਵੱਡੀ ਗੱਲ ਨਹੀਂ ਹੈ। ਇਹ ਤਾਂ ਤੁਸੀਂ ਜਾਣਦੇ ਹੋ, ਸਤਿਯੁਗੀ ਨਵੀਂ ਦੁਨੀਆਂ ਦੀ ਜੋ ਰਸਮ – ਰਿਵਾਜ਼ ਹੋਵੇਗੀ, ਉਹ ਹੀ ਉੱਥੇ ਚੱਲੇਗੀ। ਅਸੀਂ ਜਿਵੇਂ ਕਲਪ ਪਹਿਲਾ ਮਹਿਲ ਆਦਿ ਬਣਾਏ ਸਨ, ਉਹ ਹੀ ਰਿਪਿਟ ਕਰਾਂਗੇ, ਉਸਨੂੰ ਕਿਹਾ ਹੀ ਜਾਂਦਾ ਹੈ ਸਤਿਯੁਗ। ਉੱਥੇ ਦੀ ਰਸਮ – ਰਿਵਾਜ਼ ਨੂੰ ਮਨੁੱਖ ਨਹੀਂ ਜਾਣਦੇ। ਉੱਥੇ ਕਿਵੇ ਹੀਰੇ ਜਵਾਹਾਰਾਤਾ ਦੇ ਮਹਿਲ ਬਣਦੇ ਹਨ। ਉਹ ਗਾਏ ਹੀ ਜਾਂਦੇ ਹਨ 16 ਕਲਾ ਸੰਪੂਰਨ, ਸੰਪੂਰਨ ਨਿਰਵਿਕਾਰੀ। ਜੋ ਰਸਮ – ਰਿਵਾਜ਼ ਹੋਵੇਗੀ ਉਸ ਅਨੁਸਾਰ ਰਜਾਈ ਚੱਲੇਗੀ। ਇਹ ਡਰਾਮਾ ਵਿੱਚ ਨੂੰਧ ਹੈ, ਆਤਮਾਵਾਂ ਆਪਣਾ ਪਾਰ੍ਟ ਵਜਾਉਂਣਗੀਆਂ। ਮਕਾਨ ਕਿਵੇਂ ਬਣਾਉਣਗੇ, ਕਿਵੇਂ ਰਹਿਣਗੇ। ਉਹ ਸਭ ਨੂੰਧ ਹੈ। ਜਿਵੇਂ ਇਸ ਪੁਰਾਣੀ ਦੁਨੀਆ ਦੀ ਚੱਲਦੀ ਹੈ ਉਵੇਂ ਉਸ ਦੁਨੀਆਂ ਦੀ ਚੱਲੇਗੀ। ਇੱਥੇ ਹਨ ਅਸੁਰ, ਉੱਥੇ ਹਨ ਦੇਵਤਾ। ਸ਼ਾਸ਼ਤਰਾਂ ਵਿੱਚ ਵੀ ਇਹ ਗੱਲਾਂ ਕੁਝ ਨਹੀਂ ਹਨ। ਗਿਆਨ ਅਤੇ ਭਗਤੀ, ਗਾਉਂਦੇ ਵੀ ਰਹਿੰਦੇ ਹਨ – ਬ੍ਰਹਮਾ ਦਾ ਦਿਨ, ਬ੍ਰਹਮਾ ਦੀ ਰਾਤ। ਬ੍ਰਹਮਾ ਦਾ ਹੀ ਨਾਮ ਲੈਂਦੇ ਹਨ, ਵਿਸ਼ਨੂੰ ਦਾ ਨਹੀਂ। ਬ੍ਰਹਮਾ ਹੀ ਵਿਸ਼ਨੂੰ ਹੋ ਜਾਂਦੇ ਹਨ। ਬ੍ਰਹਮਾ – ਸਰਸਵਤੀ ਵਿਸ਼ਨੂੰ ਦੇ ਦੋ ਰੂਪ ਲਕਸ਼ਮੀ – ਨਾਰਾਇਣ ਹਨ ਇਸਲਈ ਬਾਬਾ ਨੇ ਸਮਝਾਇਆ ਹੈ ਕਿ ਲਕਸ਼ਮੀ – ਨਾਰਾਇਣ ਹੀ 84 ਜਨਮ ਬਾਦ ਇਹ ਬਣਦੇ ਹਨ। ਰਾਜਯੋਗ ਦੀ ਤਪੱਸਿਆ ਕਰਦੇ ਹੀ ਇੱਥੇ ਹਨ, ਸੂਖਸ਼ਮਵਤਨ ਵਿੱਚ ਨਹੀਂ। ਯੱਗ ਆਦਿ ਵੀ ਇੱਥੇ ਹੀ ਰਚਿਆ ਜਾਂਦਾ ਹੈ। ਬਾਪ ਸਮਝਾਉਂਦੇ ਹਨ ਇਹ ਅੰਤਿਮ ਯੱਗ ਹੈ ਫਿਰ ਸਤਿਯੁਗ ਤ੍ਰੇਤਾ ਵਿੱਚ ਕੋਈ ਯੱਗ ਨਹੀਂ ਹੁੰਦਾ। ਕਿਸਮ – ਕਿਸਮ ਦੇ ਯੱਗ ਰਚਦੇ ਹਨ, ਬਰਸਾਤ ਨਹੀਂ ਹੋਈ ਤਾਂ ਯੱਗ ਰਚਣਗੇ। ਕਿਸੇ ਨੂੰ ਦੁੱਖ ਆਉਂਦਾ ਹੈ ਤਾਂ ਯੱਗ ਰਚਦੇ ਹਨ, ਸਮਝਦੇ ਹਨ ਯੱਗ ਨਾਲ ਦੁੱਖ ਟਲ ਜਾਣਗੇ। ਇਹ ਤਾਂ ਸਭ ਤੋਂ ਵੱਡਾ ਯੱਗ ਹੈ, ਜਿਸ ਗਿਆਨ ਯੱਗ ਨਾਲ ਸਾਰੀ ਸ੍ਰਿਸ਼ਟੀ ਦੇ ਦੁੱਖ ਟਲ ਜਾਂਦੇ ਹਨ। ਇਹ ਹੈ ਰਾਜਸਵ ਅਸ਼ਵਮੇਧ ਅਵਿਨਾਸ਼ੀ ਗਿਆਨ ਯੱਗ। ਸਾਰੇ ਇਸ ਵਿੱਚ ਸਵਾਹਾ ਹੋ ਜਾਣਗੇ। ਕਿੰਨੀ ਚੰਗੀ ਤਰ੍ਹਾਂ ਸਮਝਾਉਂਦੇ ਹਨ।

ਦਿੱਲੀ ਵਿੱਚ ਮੰਡਪ ਬਣਾਕੇ ਮੇਲਾ ਕੀਤਾ ਹੈ, ਉਹ ਵੀ ਚੰਗਾ ਹੈ। ਮੰਡਪ ਬਣਾਉਣ ਵਿੱਚ ਕੋਈ ਦੇਰੀ ਥੋੜੀ ਹੀ ਲੱਗਦੀ ਹੈ। ਇਹ ਜੋ ਹਾਲ ਦੇ ਲਈ ਇਨਾਂ ਹੈਰਾਨ ਹੋਣਾ ਪੈਦਾ ਹੈ ਇਸਤੋਂ ਚੰਗਾ ਹੈ ਕਿ ਆਪਣਾ ਮੰਡਪ ਲੈ ਲਵੋ। ਛੋਟੇ – ਛੋਟੇ ਪਿੰਡਾਂ ਦੇ ਲਈ ਵੀ ਛੋਟਾ ਮੰਡਲ ਬਣਾ ਲਵੋ। ਪਿੰਡ ਵਿੱਚ ਬਤੀ ਆਦਿ ਨਾ ਹੋਵੇ ਤਾਂ ਦਿਨ ਵਿੱਚ ਵੀ ਪ੍ਰਦਰਸ਼ਨੀ ਹੋ ਸਕਦੀ ਹੈ। ਆਪਣਾ ਹੀ ਸਮਾਨ ਹੋਵੇ, ਲੋਨ ਤੇ ਕਿਉਂ ਲੈਣਾ! ਬਾਪ ਡਾਇਰੈਕਸ਼ਨ ਦੇ ਰਹੇ ਹਨ – ਪ੍ਰਦਰਸ਼ਨੀ ਕਮੇਟੀ ਨੂੰ। ਵਾਟਰਪਰੂਫ਼ ਮੰਡਪ ਬਣਾ ਲਵੋ। ਭਾਵੇਂ ਬਰਸਾਤ ਪਵੇ, ਹਰਜ਼ ਨਹੀਂ। ਬਾਬਾ ਜਦੋਂ ਦਿੱਲੀ ਗਏ ਸੀ ਤਾਂ ਠੰਡੀ ਵਿੱਚ ਵੀ ਜਾਕੇ ਭਾਸ਼ਣ ਕਰਦੇ ਸਨ। ਠੰਡੀ ਦੇ ਲਈ ਸਾਰਿਆਂ ਕੋਲ ਗਰਮ ਕਪੜੇ ਹਨ। ਪ੍ਰਦਰਸ਼ਨੀ ਦੇ ਲਈ ਤਾ ਕਿੰਨੇ ਵੀ ਮੰਡਪ ਬਣਾ ਸਕਦੇ ਹੋ। ਕੋਈ ਵਿਘਣ ਨਾ ਪਾਵੇ, ਚੰਗਾ ਇਨਸ਼ੋਰੈਂਸ ਕਰ ਦਵੋ। ਸਰਵਿਸ ਤਾਂ ਕਰਨੀ ਹੀ ਹੁੰਦੀ ਹੈ ਨਾ। ਸਮਝਾਉਂਣਾ ਵੀ ਹੈ, ਬਾਪ ਦਾ ਪੂਰਾ ਪਰਿਚੈ ਦੇਣਾ ਹੈ। ਹੁਣ ਤਾਂ ਅਸੀਂ ਬਾਪ ਦੇ ਨਾਲ ਹਾਂ। ਗਿਆਨ ਸਾਗਰ ਬਾਪ ਦੇ ਕੋਲੋਂ ਸਾਨੂੰ ਗਿਆਨ ਮਿਲ ਰਿਹਾ ਹੈ। ਸਤਿਯੁਗ ਵਿੱਚ ਗਿਆਨ ਦੀ ਲੋੜ ਨਹੀਂ ਰਹਿੰਦੀ। ਬਾਪ ਕਹਿੰਦੇ ਹਨ – ਮੈਂ ਸਦਗਤੀ ਦੇ ਲਈ ਆਇਆ ਹਾਂ ਫਿਰ ਰਾਵਣ ਕੋਲ ਦੁਰਗਤੀ ਹੁੰਦੀ ਹੈ। ਸਦਗਤੀ ਦਾਤਾ ਤਾਂ ਇੱਕ ਹੀ ਹੈ। ਕਿੰਨਾ ਕਲਿਆਰ ਕਰਕੇ ਸਮਝਾਇਆ ਜਾਂਦਾ ਹੈ। ਪਰ ਖੁਦ ਸਮਝਦੇ ਨਹੀਂ ਸਿਰ੍ਫ ਕਹਿ ਦਿੰਦੇ ਹਨ – ਇਹ ਮਨੁੱਖਾਂ ਦੇ ਲਈ ਬਹੁਤ ਵਧੀਆ ਹੈ। ਬਾਕੀ ਖੁਦ ਸਮਝਣ ਉਸ ਦੇ ਲਈ ਫੁਰਸਤ ਨਹੀਂ। ਵੱਡੇ – ਵੱਡੇ ਲੋਕਾਂ ਨੂੰ ਕਿੰਨਾ ਜਾਕੇ ਸਮਝਾਉਂਦੇ ਹਨ। ਸਿਰਫ ਇਹ ਸਮਝੋ ਕਿ ਬਾਪ ਕਿਵੇਂ ਸ੍ਰੇਸ਼ਠਾਚਾਰੀ ਦੁਨੀਆਂ ਬਣਾਉਂਦੇ ਹਨ। ਸ੍ਰੇਸ਼ਠਾਚਾਰੀ ਬਣਾਉਣਾ ਬਾਪ ਦਾ ਹੀ ਕੰਮ ਹੈ, ਤਾਂ ਹੀ ਬਾਪ ਨੂੰ ਪੁਕਾਰਦੇ ਹਨ। ਗਾਉਂਦੇ ਰਹਿੰਦੇ ਹਨ ਦੁੱਖ ਹਰੋ, ਸੁਖ ਦਵੋ। ਇਹ ਵੀ ਸਮਝਦੇ ਹਨ ਕਿ ਬਾਪ ਆਏਗਾ ਤਾਂ ਅਸੀਂ ਬਲਿਹਾਰ ਜਾਵਾਂਗੇ। ਸ਼੍ਰੀਮਤ ਤੇ ਏਕੁਰੇਟ ਚੱਲਾਂਗੇ। ਫਿਰ ਵੀ ਬਾਪ ਦੀ ਸ਼੍ਰੀਮਤ ਤੇ ਚੱਲਦੇ ਨਹੀਂ। ਮਨੁੱਖਾਂ ਨੂੰ ਤੇ ਪਤਾ ਨਹੀਂ ਹੈ ਕਿ ਭਗਵਾਨ ਕੀ ਚੀਜ਼ ਹੈ। ਸ੍ਰਵਵਿਆਪੀ ਕਹਿ ਦਿੰਦੇ ਹਨ। ਅਰੇ ਪਤਿਤ – ਪਾਵਨ ਭਗਵਾਨ ਤੇ ਇੱਕ ਹੀ ਹੈ ਨਾ । ਉਹ ਸ੍ਰਵਵਿਆਪੀ ਕਿਵੇਂ ਹੋਵੇਗਾ? ਫਿਰ ਤਾਂ ਸਭ ਬਾਪ ਕਹਾਉਣ। ਭਗਵਾਨ ਕੋਈ ਛੋਟਾ ਵੱਡਾ ਥੋੜ੍ਹੀ ਹੁੰਦਾ ਹੈ। ਪ੍ਰਦਰਸ਼ਨੀ ਵਿੱਚ ਇਹ ਵੀ ਵਿਖਾਇਆ ਹੈ – ਕਈ ਮੀਟ ਖਾਂਦੇ ਹਨ, ਕਈ ਲੜ੍ਹਦੇ ਹਨ… ਕੀ ਇਹ ਸਭ ਭਗਵਾਨ ਕਰਦੇ ਹਨ? ਉਸ ਵਕਤ ਮਨੁੱਖ ਖੁਸ਼ ਹੋਕੇ ਚਲੇ ਜਾਂਦੇ ਹਨ, ਬਾਹਰ ਗਏ ਉੱਥੇ ਦੀ ਉਥੇ ਰਹੀ। ਸਿਰ੍ਫ ਪ੍ਰਜਾ ਬਣਦੀ ਹੈ। ਰਾਜਾ ਬਣਨ ਦੇ ਲਈ ਕਿੰਨਾਂ ਮੱਥਾ ਮਾਰਦੇ ਹਨ। ਹੱਥ ਸਾਰੇ ਉਠਾਉਂਦੇ ਹਨ – ਰਾਜਾ ਬਣਨ ਦੇ ਲਈ ਫਿਰ 5 – 7 ਰੋਜ ਦੇ ਬਾਦ ਵੇਖੋ ਤਾਂ ਹਨ ਹੀ ਨਹੀਂ। ਮਾਇਆ ਕਿੰਨੀ ਜਬਰਦਸਤ ਹੈ, ਝੱਟ ਫਸਾ ਦਿੰਦੀ ਹੈ। ਰਾਜਧਾਨੀ ਸਥਾਪਨ ਕਰਨਾ ਕਿੰਨਾਂ ਡੀਫਿਕਲਟ ਹੈ। ਧਰਮ ਸਥਾਪਨ ਕਰਨ ਵਿੱਚ ਡੀਫਿਕਲਟੀ ਨਹੀਂ ਹੈ। ਉੱਥੇ ਕੋਈ ਅਸੁਰਾਂ ਦੇ ਵਿਘਨ ਥੋੜ੍ਹੀ ਨਾ ਪੈਂਦੇ ਹਨ। ਇੱਥੇ ਬੱਚੇ ਕਹਿੰਦੇ ਸ਼ਾਦੀ ਨਹੀਂ ਕਰਾਂਗੇ ਤਾਂ ਬਾਪ ਕਹਿੰਦਾ ਸ਼ਾਦੀ ਤਾਂ ਜਰੂਰ ਕਰਨੀ ਹੈ। ਸ਼ਾਦੀ ਬਿਨਾਂ ਦੁਨੀਆਂ ਕਿਵੇਂ ਚੱਲੇਗੀ। ਅਰੇ ਸ਼ਾਦੀ ਨਾ ਕਰਨਾ ਤੇ ਚੰਗਾ ਹੈ ਨਾ। ਸ਼ਾਦੀ ਨਹੀਂ ਕਰਨਗੇ ਤਾਂ ਬੱਚੇ ਵੀ ਨਹੀਂ ਹੋਣਗੇ। ਬਰਥ ਕੰਟਰੋਲ ਹੋ ਜਾਵੇਗਾ। ਬਾਪ ਸਮਝਾਉਂਦੇ ਹਨ, ਹੁਣ ਜੋ ਕਰੇਗਾ ਸੋ ਪਵੇਗਾ। ਅੱਗੇ ਚੱਲਕੇ ਬਹੁਤ ਜਲਦੀ – ਜਲਦੀ ਬਣਨਗੇ। ਤੁਸੀਂ ਬੱਚੇ ਜਾਣਦੇ ਹੋ ਜਿਵੇੰ ਕਲਪ ਪਹਿਲੋਂ ਸਥਾਪਨਾ ਹੋਈ ਸੀ ਉਵੇਂ ਹੀ ਹੋਵੇਗੀ। ਜੋ ਦਿਨ ਬੀਤਿਆ ਉਹ ਕਲਪ ਪਹਿਲੋਂ ਮੁਆਫ਼ਿਕ, ਰਾਤ ਨੂੰ ਸੌਂਦੇ ਹਨ, ਖਿਆਲ ਚਲਦਾ ਹੈ – ਅੱਜ ਸਾਰਾ ਦਿਨ ਜੋ ਪਾਸ ਹੋਇਆ ਉਹ ਡਰਾਮੇ ਅਨੁਸਾਰ, ਫਿਰ ਕਲ ਜੋ ਹੋਣਾ ਹੋਵੇਗਾ ਸੋ ਡਰਾਮਾ ਅਨੁਸਾਰ ਹੋਵੇਗਾ। ਸਿਵਾਏ ਤੁਹਾਡੇ ਹੋਰ ਕਿਸੇ ਨੂੰ ਪਤਾ ਨਹੀਂ ਕਿ ਇਹ ਡਰਾਮਾ ਹੈ। ਉਸਦਾ ਆਦਿ – ਮੱਧ- ਅੰਤ ਕੀ ਹੈ! ਕੁਝ ਪਤਾ ਨਹੀਂ। ਤੁਹਾਨੂੰ ਪਤਾ ਹੈ – ਤੁਸੀਂ ਪੁਰਸ਼ਾਰਥ ਕਰਦੇ ਹੋ ਹੋਰ ਤਾਂ ਸਾਰੇ ਘੋਰ ਹਨ੍ਹੇਰੇ ਵਿੱਚ ਹਨ। ਜੋ ਕੁਝ ਪਾਰਟ ਚਲਦਾ ਹੈ ਉਹ ਡਰਾਮੇ ਅਨੁਸਾਰ। ਅੱਜ ਇੱਥੇ ਬੈਠੇ ਹੋ ਅਤੇ ਕਲ ਬਿਮਾਰ ਹੋ ਜਾਂਦੇ, ਉਹ ਵੀ ਕਹਾਂਗੇ ਡਰਾਮੇ ਅਨੁਸਾਰ ਭੋਗਣਾ ਭੋਗਨੀ ਹੈ। ਕਲਪ – ਕਲਪ ਇਵੇਂ ਹੋਵੇਗਾ। ਡਰਾਮਾ ਬੁੱਧੀ ਵਿੱਚ ਹੈ ਇਸਲਈ ਕੋਈ ਫਿਕਰਾਤ ਨਹੀਂ ਹੁੰਦੀ ਹੈ। ਵਿਘਨ ਪੈਂਦੇ ਹਨ, ਕੰਮ ਵਿੱਚ ਦੇਰੀ ਹੁੰਦੀ ਹੈ – ਸਮਝਦੇ ਹਨ ਕਲਪ – ਕਲਪ ਦੇਰੀ ਹੋਵੇਗੀ। ਅਸਾਰ ਅਜਿਹੇ ਪਤਾ ਪੈਂਦੇ ਹਨ। ਉੱਚ ਪਦਵੀ ਪਾਉਣ ਦੇ ਲਈ ਪੁਰਸ਼ਾਰਥ ਬਹੁਤ ਕਰਨਾ ਹੈ। ਵੇਖਣਾ ਹੈ ਕਿ ਅਸੀਂ ਉੱਪਰ ਚੜ੍ਹ ਰਹੇ ਹਾਂ? ਬਾਬਾ ਦੀ ਸਰਵਿਸ ਕਰਦੇ ਹਾਂ ਕਿ ਇੱਕ ਜਗ੍ਹਾ ਤੇ ਖੜ੍ਹੇ ਹਾਂ? ਅਸੀਂ ਕਿਸੇ ਦਾ ਕਲਿਆਣ ਕਰਦੇ ਹਾਂ? ਬਹੁਤਿਆਂ ਦਾ ਕਲਿਆਣ ਕਰਾਂਗੇ ਤਾਂ ਸਾਡਾ ਵੀ ਕਲਿਆਣ ਹੋਵੇਗਾ। ਇਮਤਿਹਾਨ ਜਦੋਂ ਪੂਰਾ ਹੋ ਜਾਵੇਗਾ ਤਾਂ ਸਭ ਪਤਾ ਪੈ ਜਾਵੇਗਾ ਕਿ ਅਸੀਂ ਇਹ ਪਦਵੀ ਪਾਵਾਂਗੇ। ਕਲਪ – ਕਲਪਾਂਤਰ ਦੀ ਬਾਜ਼ੀ ਹੈ। ਫਿਰ ਪਿਛਾੜੀ ਵਿੱਚ ਬਹੁਤ ਪਛਤਾਉਣਗੇ ਕਿ ਅਸੀਂ ਇਨ੍ਹਾਂ ਸਮੇਂ ਪੁਰਸ਼ਾਰਥ ਕਿਉਂ ਨਹੀਂ ਕੀਤਾ? ਬਾਬਾ ਦੀ ਸ਼੍ਰੀਮਤ ਤੇ ਕਿਉਂ ਨਹੀਂ ਚੱਲੇ? ਬਾਬਾ ਸਿਰ੍ਫ ਕਹਿੰਦੇ ਹਨ ਕਿ ਮਨਮਨਾਭਵ, ਬਸ। ਕਿੰਨੇਂ ਪਿਆਰ ਨਾਲ ਕਹਿੰਦੇ ਹਨ ਕਿ ਮੈਨੂੰ ਯਾਦ ਕਰੋ। ਦੂਜਿਆਂ ਨੂੰ ਵੀ ਰਾਹ ਦੱਸਣ ਦੀ ਸਰਵਿਸ ਕਰੋ। ਕਿਉਂ ਨਹੀਂ ਪੁਰਸ਼ਾਰਥ ਕਰ ਉੱਚ ਪਦਵੀ ਪਾਉਣੀ ਚਾਹੀਦੀ! ਉਨ੍ਹਾਂਨੂੰ ਕਹਾਂਗੇ ਸਿਆਣੇ ਸੈਂਸੀਬੁਲ ਬੱਚੇ। ਪੜ੍ਹਾਉਣ ਵਾਲਾ ਵੀ ਸਮਝਦੇ ਹਨ ਕਿ ਇਹ ਸ਼੍ਰੀਮਤ ਤੇ ਨਹੀਂ ਚਲਦੇ ਹਨ, ਕਿਸੇ ਦਾ ਕਲਿਆਣ ਨਹੀਂ ਕਰਦੇ ਤਾਂ ਜਰੂਰ ਪਦਵੀ ਵੀ ਘੱਟ ਮਿਲੇਗੀ। ਜਿੰਨਾਂ ਬਹੁਤਿਆਂ ਨੂੰ ਰਾਹ ਦੱਸਣਗੇ, ਉਤਨੀ ਉੱਚ ਪਦਵੀ ਪਾਉਣਗੇ। ਆਪਣੇ ਲਈ ਸਰਵਿਸ ਕਰਨੀ ਹੈ, ਜੋ ਕਰੇਗਾ ਸੋ ਪਾਵੇਗਾ। ਤਾਂ ਪੁਰਸ਼ਾਰਥ ਕਰਨਾ ਚਾਹੀਦਾ ਹੈ ਕਿ ਅਸੀਂ ਕਿਉਂ ਨਾ ਅਜਿਹੀ ਸਰਵਿਸ ਕਰੀਏ। ਕਿਤੇ ਪ੍ਰਦਸ਼ਨੀ ਹੁੰਦੀ ਹੈ ਤਾਂ ਉੱਥੇ ਹਾਫ ਪੇ ਤੇ ਵੀ ਜਾਕੇ ਸਰਵਿਸ ਕਰਦੇ ਹਨ। ਕਈ ਤਾਂ ਫੁੱਲ ਪੇ ਛੱਡਕੇ ਜਾਕੇ ਸਰਵਿਸ ਕਰਦੇ ਹਨ। ਬਾਬਾ ਕਹਿੰਦੇ ਬਾਲ – ਬੱਚਿਆਂ ਲਈ ਕੁਝ ਚਾਹੀਦਾ ਤਾਂ ਭੇਜ ਦਵੋ। ਸ਼ਰੀਰ ਨਿਰਵਾਹ ਤੇ ਭਾਵੇਂ ਹਜ਼ਾਰ ਨਾਲ ਕਰੋ, ਭਾਵੇਂ 10 ਰੁਪਏ ਨਾਲ ਕਰਨ। ਪੈਸਾ ਕਿਸੇ ਦੇ ਕੋਲ ਬਹੁਤ ਹੈ ਤਾਂ ਲੱਖਾਂ ਰੁਪਏ ਵੀ ਖਰਚ ਹੁੰਦੇਂ ਹਨ। ਬਾਬਾ ਤਾਂ ਕਹਿੰਦੇ ਹਨ ਭਾਵੇਂ ਤੁਸੀਂ ਘਾਹ ਕੱਟਦੇ ਹੋ, ਸਿਰ੍ਫ ਬਾਪ ਨੂੰ ਯਾਦ ਕਰੋ ਤਾਂ 21 ਜਨਮਾਂ ਲਈ ਸਵਰਗ ਦਾ ਮਾਲਿਕ ਬਣ ਜਾਵੋਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਸਾਰੇ ਫਿਕਰਾਂ ਤੋਂ ਛੁੱਟਣ ਦੇ ਲਈ ਡਰਾਮੇ ਨੂੰ ਬੁੱਧੀ ਵਿੱਚ ਚੰਗੀ ਤਰ੍ਹਾਂ ਰੱਖਣਾ ਹੈ। ਜੋ ਬੀਤਿਆ ਕਲਪ ਪਹਿਲਾਂ ਮੁਆਫ਼ਿਕ।

2. ਰਾਤ – ਦਿਨ ਇਹ ਹੀ ਚਿੰਤਨ ਕਰਨਾ ਹੈ ਕਿ ਅਸੀਂ ਪਤਿਤਾਂ ਨੂੰ ਪਾਵਨ ਹੋਣ ਦਾ ਰਸਤਾ ਕਿਵੇਂ ਦੱਸੀਏ! ਸ਼੍ਰੀਮਤ ਤੇ ਆਪਣਾ ਅਤੇ ਦੂਜਿਆਂ ਦਾ ਕਲਿਆਣ ਕਰਨਾ ਹੈ।

ਵਰਦਾਨ:-

ਸੰਗਮਯੁਗ ਤੇ ਸਦਾ ਆਪਣੇ ਨੂੰ ਡੱਬਲ ਤਾਜਧਾਰੀ ਸਮਝਕੇ ਚੱਲੋ – ਇੱਕ ਲਾਈਟ ਮਤਲਬ ਪਿਓਰਟੀ ਦਾ ਤਾਜ ਅਤੇ ਦੂਜਾ ਜਿੰਮੇਵਾਰੀਆਂ ਦਾ ਤਾਜ। ਪਿਓਰਟੀ ਅਤੇ ਪਾਵਰ – ਲਾਈਟ ਅਤੇ ਮਾਈਟ ਦਾ ਕਰਾਉਣ ਧਾਰਨ ਕਰਨ ਵਾਲਿਆਂ ਵਿੱਚ ਡੱਬਲ ਫੋਰਸ ਸਦਾ ਕਾਇਮ ਰਹਿੰਦਾ ਹੈ। ਅਜਿਹੀਆਂ ਡੱਬਲ ਫੋਰਸ ਵਾਲੀਆਂ ਆਤਮਾਵਾਂ ਸਦਾ ਸ਼ਕਤੀਸ਼ਾਲੀ ਰਹਿੰਦੀਆਂ ਹਨ। ਉਨ੍ਹਾਂਨੂੰ ਸਰਵਿਸ ਅਤੇ ਪੁਰਸ਼ਾਰਥ ਵਿੱਚ ਸਦਾ ਸਫ਼ਲਤਾ ਪ੍ਰਾਪਤ ਹੁੰਦੀ ਹੈ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top