23 March 2022 Punjabi Murli Today | Brahma Kumaris
Read and Listen today’s Gyan Murli in Punjabi
22 March 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਕੋਈ ਵੀ ਕਰਮ, ਵਿਕਰਮ ਨਾ ਬਣੇ ਇਸ ਦੀ ਸੰਭਾਲ ਕਰਨੀ ਹੈ, ਕਦਮ - ਕਦਮ ਤੇ ਬਾਪ ਦੀ ਸ਼੍ਰੀਮਤ ਲੈਕੇ ਕਰਮ ਵਿੱਚ ਆਉਣਾ ਹੈ"
ਪ੍ਰਸ਼ਨ: -
ਵਿਕਰਮਾਂ ਤੋਂ ਕੌਣ ਬਚ ਸਕਦੇ ਹਨ? ਬਾਪ ਦੀ ਸਹਾਇਤਾ ਕਿਨ੍ਹਾ ਨੂੰ ਮਿਲਦੀ ਹੈ?
ਉੱਤਰ:-
ਜੋ ਬਾਪ ਤੋਂ ਹਮੇਸ਼ਾ ਸੱਚੇ ਰਹਿੰਦੇ ਹਨ, ਪ੍ਰਤਿਗਿਆ ਕਰ ਵਿਕਾਰਾਂ ਦਾ ਦਾਨ ਦੇਕੇ ਵਾਪਿਸ ਲੈਣ ਦਾ ਸੰਕਲਪ ਨਹੀਂ ਕਰਦੇ, ਉਹ ਵਿਕਰਮਾਂ ਤੋਂ ਬਚ ਜਾਂਦੇ ਹਨ ਬਾਪ ਦੀ ਸਹਾਇਤਾ ਉਨ੍ਹਾਂ ਨੂੰ ਮਿਲਦੀ ਹੈ ਜੋ ਕਰਮ, ਵਿਕਰਮ ਬਣਨ ਦੇ ਪਹਿਲੇ ਰਾਏ ਲੈਂਦੇ ਹੈ। ਸਾਕਾਰ ਨੂੰ ਆਪਣਾ ਸੱਚਾ – ਸੱਚਾ ਸਮਾਚਾਰ ਦੱਸਦੇ ਹਨ ਬਾਬਾ ਕਹਿੰਦੇ ਹਨ ਬੱਚੇ, ਸਰਜਨ ਦੇ ਅੱਗੇ ਕਦੀ ਆਪਣੀ ਬਿਮਾਰੀ ਛਿਪਾਉਨਾ ਨਹੀਂ ਪਾਪਾਂ ਨੂੰ ਛਿਪਾਓਗੇ ਤਾਂ ਵ੍ਰਿਧੀ ਹੁੰਦੀ ਰਹੇਗੀ, ਪਦਵੀ ਵੀ ਭ੍ਰਿਸ਼ਟ ਹੋ ਜਾਵੇਗੀ, ਸਜਾਵਾਂ ਵੀ ਖਾਣੀਆਂ ਪੈਣਗੀਆਂ।
ਗੀਤ:-
ਬਚਪਨ ਦੇ ਦਿਨ ਭੁਲਾ ਨਾ ਦੇਣਾ.
ਓਮ ਸ਼ਾਂਤੀ। ਬੱਚਿਆਂ ਨੇ ਗੀਤ ਸੁਣਿਆ ਕਿ ਬਾਪ ਬੱਚਿਆਂ ਨੂੰ ਸਾਵਧਾਨੀ ਦਿੰਦੇ ਹਨ ਕਿ ਹੇ ਬੱਚੇ, ਤੁਸੀਂ ਆਕੇ ਈਸ਼ਵਰ ਦੇ ਬਣੇ ਹੋ ਅਤੇ ਜਾਣਦੇ ਹੋ ਅਸੀਂ ਈਸ਼ਵਰ ਦੀ ਸੰਤਾਨ ਹਾਂ। ਸਾਰੀ ਦੁਨੀਆਂ ਮੰਨਦੀ ਹੈ ਕਿ ਉਹ ਗੌਡ ਫਾਦਰ ਹੈ। ਫਾਦਰ ਮਾਨਾ ਅਸੀਂ ਉਨ੍ਹਾਂ ਦੀ ਸੰਤਾਨ ਠਹਿਰੇ। ਪਰਮਪਿਤਾ ਤਾਂ ਬੱਚੇ ਹੀ ਕਹਿਣਗੇ। ਤੁਸੀਂ ਲੌਕਿਕ ਦੇ ਬੱਚੇ ਤਾਂ ਹੋ। ਹੁਣ ਪਾਰਲੌਕਿਕ ਬਾਪ ਦੇ ਬਣੇ ਹੋ। ਕਿਸਲਈ? ਬੇਹੱਦ ਦੇ ਬਾਪ ਤੋਂ ਬੇਹੱਦ ਸੁੱਖ ਦਾ ਵਰਸਾ ਲੈਣ ਦੇ ਲਈ। ਬਾਪ ਹੈ ਹੀ ਸ੍ਵਰਗ ਦਾ ਰਚਤਾ, ਸ੍ਵਰਗ ਵਿੱਚ ਜਰੂਰ ਦੇਵਤਾਵਾਂ ਦੀ ਬਾਦਸ਼ਾਹੀ ਹੈ। ਇਹ ਜਾਣਕੇ ਤੁਸੀਂ ਬੱਚੇ ਬਣੇ ਹੋ। ਰਾਜਾ ਨੂੰ ਜੇਕਰ ਬੱਚਾ ਨਹੀਂ ਹੁੰਦਾ ਤਾਂ ਗੋਦ ਵਿੱਚ ਲੈਂਦੇ ਹਨ। ਗੋਦ ਲੈਂਦੇ ਹਨ ਸਾਹੂਕਾਰ ਦੀ, ਕਦੀ ਗਰੀਬ ਦੀ ਗੋਦ ਨਹੀਂ ਲੈਣਗੇ। ਕੁਝ ਲਾਭ ਹੋਵੇਗਾ ਤਾਂ ਹੀ ਗੋਦ ਲੈਣਗੇ। ਤੁਸੀਂ ਵੀ ਹੁਣ ਜਾਣਦੇ ਹੋ ਅਸੀਂ ਈਸ਼ਵਰ ਦੇ ਬਣੇ ਹਾਂ, ਉਸ ਤੋਂ ਸ੍ਵਰਗ ਦੀ ਬਾਦਸ਼ਾਹੀ ਮਿਲੇਗੀ। ਹੁਣ ਇਵੇਂ ਬਾਪ ਨੂੰ ਕਦੀ ਭੁੱਲਣਾ ਨਹੀਂ ਚਾਹੀਦਾ ਹੈ, ਉਨ੍ਹਾਂ ਦੀ ਮੱਤ ਤੇ ਚਲਣਾ ਚਾਹੀਦਾ ਹੈ। ਰਾਵਣ ਦੀ ਮੱਤ ਤੇ ਤਾਂ ਵਿਕਰਮ ਕਰਦੇ ਰਹਿਣਗੇ। ਇਨ੍ਹਾਂ 5 ਵਿਕਾਰਾਂ ਦੇ ਵਸ਼ ਨਹੀਂ ਹੋਣਾ ਹੈ। ਕਿੱਥੇ ਵੀ ਵੇਖੋ ਧੋਖਾ ਖਾਂਦਾ ਹਾਂ ਤਾਂ ਝੱਟ ਬਾਬਾ ਤੋਂ ਮੱਤ ਲੈਣਾ ਹੈ। ਕਰਮ – ਵਿਕਰਮ ਬਣਾਉਣ ਦੇ ਪਹਿਲੇ ਪੁੱਛਣਾ ਚਾਹੀਦਾ ਹੈ ਤਾਂ ਬਾਬਾ ਅਸੀਂ ਇਹ ਕਰ ਸਕਦੇ ਹਾਂ! ਤਾਂ ਸਮਝਾਇਆ ਜਾਂਦਾ ਹੈ ਕਿ ਕਦੀ ਦੇਹ – ਅਭਿਮਾਨ ਵਿੱਚ ਨਹੀਂ ਆਉਣਾ ਹੈ। ਆਪਣੇ ਨੂੰ ਆਤਮਾ ਸਮਝ ਪਰਮਪਿਤਾ ਪਰਮਾਤਮਾ ਦੀ ਮੱਤ ਤੇ ਚਲਦੇ ਰਹਿਣਾ, ਕਦਮ – ਕਦਮ। ਕਦੀ ਵੀ ਕੋਈ ਗੱਲ ਸਮਝ ਵਿੱਚ ਨਾ ਆਵੇ ਤਾਂ ਪੁੱਛਣਾ ਕਿ ਬਾਬਾ ਮੈਂ ਫਲਾਣੇ ਤੇ ਫਿਦਾ ਹੋਇਆ ਹਾਂ। ਮੈਨੂੰ ਕਾਮ ਦੇ ਭੂਤ ਨੇ ਘੇਰਿਆ ਹੈ। ਤੂਫ਼ਾਨ ਤਾਂ ਬਹੁਤ ਆਉਣਗੇ, ਪਰ ਆਪਣੇ ਨੂੰ ਸੰਭਾਲਨਾ ਹੈ। ਗਟਰ ਵਿੱਚ ਡਿੱਗਿਆ ਤਾਂ ਗੋਇਆ ਬੇਹੱਦ ਦੇ ਬਾਪ ਨੂੰ ਭੁੱਲ ਕਾਲਾ ਮੂੰਹ ਕਰ ਦਿੱਤਾ। ਬਾਬਾ ਤੁਹਾਨੂੰ ਗੋਰਾ ਬਣਾਉਣ ਆਏ ਹਨ ਇਸਲਈ 5 ਵਿਕਾਰਾਂ ਦੇ ਫ਼ੰਦੇ ਵਿੱਚ ਕਦੀ ਨਹੀਂ ਫਸਣਾ ਹੈ। ਫੱਸਣਗੇ ਤਾਂ ਜਦੋਂ ਦੇਹ – ਅਭਿਮਾਨ ਵਿੱਚ ਆਉਣਗੇ। ਦੇਹੀ – ਅਭਿਮਾਨੀ ਹੋਵੇਗਾ ਤਾਂ ਬਾਬਾ ਦਾ ਡਰ ਰਹੇਗਾ। ਵਿਕਾਰ ਵਿੱਚ ਜਾਨ ਨਾਲ ਤਾਂ ਬੜਾ ਵਿਕਰਮ ਬਣ ਜਾਵੇਗਾ ਕਿਓਂਕਿ ਤੁਸੀਂ ਵਿਕਾਰਾਂ ਦਾ ਦਾਨ ਦਿੱਤਾ ਹੈ। ਜੇਕਰ ਦਾਨ ਦੇਕੇ ਵਾਪਿਸ ਲਿੱਤਾ ਤਾਂ ਹਾਲ ਉਹ ਹੀ ਹੋਵੇਗਾ ਜਿਵੇਂ ਹਰੀਸ਼ਚੰਦਰ ਦਾ ਮਿਸਾਲ ਹੈ। ਇੱਥੇ ਪੈਸੇ ਦੀ ਤਾਂ ਕੋਈ ਗੱਲ ਨਹੀਂ। ਇੱਥੇ ਤਾਂ ਹੈ 5 ਵਿਕਾਰਾਂ ਦਾ ਦਾਨ। ਤੁਹਾਡੇ ਕੋਲ ਜੋ ਕੰਡੇ ਹਨ ਉਹ ਦਾਨ ਵਿੱਚ ਦੇ ਦੋ ਫਿਰ ਕਦੀ ਕੰਮ ਵਿਚ ਨਹੀਂ ਲਿਆਉਣਾ ਹੈ। ਜੇਕਰ ਵਾਪਿਸ ਲੈਣਾ ਹੋਵੇ ਤਾਂ ਇਤਲਾ ਕਰਨਾ ਹੈ। ਨਾ ਦੱਸਣ ਨਾਲ ਪਾਪ ਵ੍ਰਿਧੀ ਨੂੰ ਪਾਉਂਦਾ ਜਾਵੇਗਾ। ਫਿਰ ਵਿਕਾਰ ਵਿੱਚ ਜਾਂਦੇ ਰਹਿਣਗੇ। ਦੱਸਣ ਨਾਲ ਸਹਾਇਤਾ ਮਿਲੇਗੀ। ਅਸੀਂ ਸ਼ਿਵਬਾਬਾ ਦੇ ਬੱਚੇ ਹਾਂ। ਬਾਪ ਨਾਲ ਪ੍ਰਤਿਗਿਆ ਕੀਤੀ ਹੈ, ਕਦੀ ਹਾਰ ਨਹੀਂ ਖਾਵਾਂਗੇ। ਇਹ ਹੈ 5 ਵਿਕਾਰਾਂ ਰੂਪੀ ਦੁਸ਼ਮਣ ਨੂੰ ਜਿੱਤਣ ਦੀ ਬਾਕਸਿੰਗ। ਉਸ ਵਿੱਚ ਕਦੀ ਹਾਰਾਂ ਗੇ ਨਹੀਂ। ਜੇਕਰ ਡਿੱਗਿਆ ਤਾਂ ਸ਼ਿਵਬਾਬਾ ਤਾਂ ਝੱਟ ਜਾਣ ਜਾਵੇਗਾ। ਫਿਰ ਹੁਕਮ ਮਿਲਿਆ ਹੋਇਆ ਹੈ ਸਾਕਾਰ ਨੂੰ ਲਿਖਣਾ, ਨਹੀਂ ਲਿਖਣਗੇ ਤਾਂ ਵਿਕਰਮ ਵਧਦਾ ਜਾਵੇਗਾ ਅਤੇ ਸੌ ਗੁਣਾ ਸਜ਼ਾ ਖਾਣੀ ਪਵੇਗੀ। ਬਾਬਾ ਨੂੰ ਦੱਸਣ ਨਾਲ ਅੱਧਾ ਕਟ ਹੋ ਜਾਵੇਗਾ। ਇਵੇਂ ਬਹੁਤ ਬੱਚੇ ਹਨ ਜੋ ਲੱਜਾ ਦੇ ਮਾਰੇ ਸਮਾਚਾਰ ਦਿੰਦੇ ਨਹੀਂ ਹਨ। ਜਿਵੇਂ ਕੋਈ ਗੰਦੀ ਬਿਮਾਰੀ ਹੁੰਦੀ ਹੈ ਤਾਂ ਸਰਜਨ ਨੂੰ ਦੱਸਣ ਵਿੱਚ ਦਿਲ ਖਾਂਦੀ ਹੈ। ਤਾਂ ਸਰਜਨ ਕੀ ਕਹਿਣਗੇ? ਫਿਰ ਨਤੀਜਾ ਕੀ ਨਿਕਲਦਾ ਹੈ? ਬਿਮਾਰੀ ਵਧਦੀ ਜਾਂਦੀ ਹੈ। ਬਾਪ ਸਮਝਾਉਂਦੇ ਹਨ ਬੱਚੇ ਕੋਈ ਵੀ ਪਾਪ ਹੋਵੇ ਤਾਂ ਛਿਪਾਉਣਾ ਨਹੀਂ। ਨਹੀਂ ਤਾਂ ਬਿਲਕੁਲ ਪਦਵੀ ਭ੍ਰਿਸ਼ਟ ਹੋ ਜਾਵੇਗੀ ਅਤੇ ਕਲਪ – ਕਲਪਾਂਤਰ ਇਵੇਂ ਹੀ ਪਦਵੀ ਵੀ ਭ੍ਰਿਸ਼ਟ ਮਿਲੇਗੀ, ਫਿਰ ਗਿਆਨ ਤਾਂ ਲੈ ਨਹੀਂ ਸਕਣਗੇ। ਪੁੱਛਦੇ ਹਨ ਬਾਬਾ ਉਨ੍ਹਾਂ ਦੀ ਗਤੀ ਕੀ ਹੋਵੇਗੀ? ਉਹ ਬਹੁਤ ਸਜ਼ਾ ਖਾਣਗੇ। ਕਿਆਮਤ ਦੇ ਸਮੇਂ ਸਜਾਵਾਂ ਦਾ ਹਿਸਾਬ – ਕਿਤਾਬ ਚੁਕਤੁ ਹੁੰਦਾ ਹੈ ਨਾ। ਜਿਵੇਂ ਕਾਸ਼ੀ ਕਲਵਟ ਖਾਂਦੇ ਹਨ। ਸੱਚ -ਸੱਚ ਸ਼ਿਵ ਤੇ ਬਲੀ ਤੁਸੀਂ ਹੁਣ ਚੜ੍ਹਦੇ ਹੋ। ਸ਼ਿਵ ਦਾ ਬਣਦੇ ਹੋ ਵਰਸਾ ਲੈਣ ਦੇ ਲਈ। ਬਾਕੀ ਉਹ ਜੋ ਕਾਸ਼ੀ ਕਲਵਟ ਖਾਂਦੇ ਹਨ, ਉਹ ਤਾਂ ਘਾਤ ਕਰਨਾ ਹੈ। ਪਰ ਨੌਂਧਾ ਭਗਤੀ ਨਾਲ ਬਲੀ ਚੜ੍ਹਦੇ ਹਨ ਤਾਂ ਜੋ ਪਾਪ ਕੀਤੇ ਹੋਏ ਹਨ, ਉਸ ਦੀ ਸਜ਼ਾ ਉਸ ਸਮੇਂ ਭੋਗ ਕੇ ਪਾਪ ਖਤਮ ਹੁੰਦੇ ਹਨ। ਫਿਰ ਪਾਪ ਕਰਨ ਤੋਂ ਤਾਂ ਛੁੱਟ ਨਾ ਸਕਣ। ਯੋਗ ਅਗਨੀ ਨਾਲ ਹੀ ਪਾਪ ਭਸਮ ਹੋ ਸਕਦੇ ਹਨ। ਮਾਇਆ ਦੇ ਰਾਜ ਵਿੱਚ ਕਰਮ – ਵਿਕਰਮ ਹੀ ਬਣਦੇ ਹਨ। ਸਤਿਯੁਗ ਵਿੱਚ ਵਿਕਰਮ ਨਹੀਂ ਬਣਦਾ ਕਿਓਂਕਿ ਮਾਇਆ ਦਾ ਰਾਜ ਹੀ ਨਹੀਂ। ਹੁਣ ਸਾਰੀ ਦੁਨੀਆਂ ਭ੍ਰਿਸ਼ਟਾਚਾਰੀ ਹੈ। ਪਹਿਲੇ ਨੰਬਰ ਭ੍ਰਿਸ਼ਟਾਚਾਰੀ ਹੈ ਵਿਕਾਰ ਵਿੱਚ ਜਾਣਾ। ਜੋ ਪੈਦਾ ਹੀ ਭ੍ਰਿਸ਼ਟਾਚਾਰ ਤੋਂ ਹੁੰਦੇ ਹਨ, ਉਹ ਪਾਪ ਹੀ ਕਰਦੇ ਹਨ। ਹੈ ਹੀ ਰਾਵਣ ਰਾਜ। ਰਾਵਣ ਨੂੰ ਸਾੜਦੇ ਹਨ, ਪਰ ਰਾਵਣ ਕੀ ਚੀਜ਼ ਹੈ, ਬਿਲਕੁਲ ਹੀ ਨਹੀਂ ਜਾਣਦੇ। ਰਾਵਣ ਕਿਹਾ ਹੀ ਜਾਂਦਾ ਹੈ 5 ਵਿਕਾਰਾਂ ਨੂੰ। ਸ੍ਵਰਗ ਵਿੱਚ ਇਹ ਵਿਕਾਰ ਹੁੰਦੇ ਨਹੀਂ, ਇਸਲਈ ਉਨ੍ਹਾਂ ਨੂੰ ਵਾਈਸਲੈਸ ਵਰਲਡ ਕਿਹਾ ਜਾਂਦਾ ਹੈ। ਉੱਥੇ ਦੂਜਾ ਕੋਈ ਰਾਜ ਅਥਵਾ ਖੰਡ ਹੁੰਦਾ ਹੀ ਨਹੀਂ। ਇਸਲਾਮੀ, ਬੋਧੀ ਆਦਿ ਸਭ ਪਿੱਛੇ ਆਏ ਹਨ। ਉਹ ਵੀ ਪਹਿਲੇ ਸਤੋਪ੍ਰਧਾਨ ਹੁੰਦੇ ਹਨ ਫਿਰ ਰਜੋ ਤਮੋ ਵਿੱਚ ਆਉਂਦੇ ਹਨ। ਸਤਿਯੁਗ ਤ੍ਰੇਤਾ ਵਿੱਚ ਸੰਪੂਰਨ ਨਿਰਵਿਕਾਰੀ ਸਨ। ਹੁਣ ਹੋਲੀ – ਹੋਲੀ ਸੰਪੂਰਨ ਵਿਕਾਰੀ ਬਣਦੇ ਆਏ ਹਨ। ਪੂਰਾ ਵਿਕਾਰੀ ਬਣਨ ਵਿੱਚ ਵੀ ਸਮੇਂ ਲਗਦਾ ਹੈ। ਸਤਿਯੁਗ ਵਿੱਚ 16 ਕਲਾ ਫਿਰ 14 ਕਲਾ, ਫਿਰ ਕਲਾ ਉਤਰਦੇ ਜਾਂਦੇ ਹਨ ਕਿਓਂਕਿ ਹੈ ਹੀ ਉਤਰਦੀ ਕਲਾ। ਹੁਣ ਤੁਹਾਡੀ ਹੈ ਚੜ੍ਹਦੀ ਕਲਾ। ਚੜ੍ਹਦੀ ਕਲਾ ਰਾਮ ਬਣਾਉਂਦੇ ਹਨ, ਉਤਰਦੀ ਕਲਾ ਰਾਵਣ ਬਣਾਉਂਦੇ ਹਨ। ਜਿਵੇਂ ਚੰਦਰਮਾ ਦੀ ਹੋਲੀ – ਹੋਲੀ ਕਲਾ ਘੱਟ ਹੁੰਦੀ ਜਾਂਦੀ ਹੈ। ਦੁਨੀਆਂ ਵੀ ਇਵੇਂ ਹੈ। ਹੁਣ ਤਾਂ ਨੋ ਕਲਾ। ਅਜਿਹੇ ਸਮੇਂ ਤੇ ਬਾਪ ਆਕੇ ਫਿਰ 16 ਕਲਾ ਬਣਾਉਂਦੇ ਹਨ। ਇਹ ਖੇਡ ਸਾਰਾ ਭਾਰਤ ਦੇ ਉੱਪਰ ਹੀ ਬਣਿਆ ਹੋਇਆ ਹੈ। ਵਰਨ ਵੀ ਭਾਰਤ ਤੇ ਹੀ ਹਨ। ਨਹੀਂ ਤਾਂ 84 ਜਨਮਾਂ ਦਾ ਹਿਸਾਬ ਕਿੱਥੇ? ਬਾਪ ਸਮਝਾਉਂਦੇ ਹਨ ਇਹ ਹੈ ਹੀ ਆਇਰਨ ਏਜ਼ਡ ਦੁਨੀਆਂ। ਕਲਯੁਗ ਦਾ ਅੰਤ ਹੈ ਫਿਰ ਸਤਿਯੁਗ ਦਾ ਆਦਿ ਹੋਵੇਗਾ। ਜੋ ਦੇਵੀ ਦੇਵਤਾ ਧਰਮ ਵਾਲੇ ਧਰਮ ਭ੍ਰਿਸ਼ਟ ਹੋ ਗਏ ਹਨ ਉਹ ਫਿਰ ਆਉਣਗੇ। ਤੁਸੀਂ ਆਏ ਹੋ ਨਾ। ਵੇਖੋ ਝਾੜ ਦੇ ਅੰਤ ਵਿੱਚ ਬ੍ਰਹਮਾ ਖੜ੍ਹਾ ਹੈ। ਉਹ ਹੈ ਤਮੋਪ੍ਰਧਾਨ ਅਤੇ ਥੱਲੇ ਤੱਪਸਿਆ ਕਰ ਰਹੇ ਹਨ – ਸਤੋਪ੍ਰਧਾਨ ਬਣਨ ਦੇ ਲਈ। ਤਾਂ ਜਿਵੇਂ ਬ੍ਰਹਮਾ ਤੱਪਸਿਆ ਕਰ ਰਹੇ ਹਨ, ਉਵੇਂ ਬ੍ਰਹਮਾਕੁਮਾਰ ਕੁਮਾਰੀਆਂ। ਹੁਣ ਜੋ ਇਹ ਬ੍ਰਹਮਾ ਸਤੋਪ੍ਰਧਾਨ ਬਣ ਰਹੇ ਹਨ, ਉਨ੍ਹਾਂ ਵਿੱਚ ਪਰਮਾਤਮਾ ਆਕੇ ਆਪਣਾ ਪਰਿਚੈ ਦਿੰਦੇ ਹਨ। ਇਨ੍ਹਾਂ ਨੂੰ ਦੱਸਦੇ ਹਨ ਤਾਂ ਬੱਚਿਆਂ ਨੂੰ ਵੀ ਦੱਸਦੇ ਹਨ। ਬਾਬਾ ਅਤੇ ਤੁਸੀਂ ਬੱਚੇ ਜੋ ਕਲਪ ਵਰੀਕ੍ਸ਼ ਦੇ ਥੱਲੇ ਤੱਪਸਿਆ ਕਰ ਰਹੇ ਹੋ – ਦੇਵਤਾ ਬਣਨ ਦੇ ਲਈ। ਇਹ ਮੰਦਿਰ ਹੂਬਹੂ ਤੁਹਾਡਾ ਜੜ ਯਾਦਗਾਰ ਹੈ। ਹੁਣ ਅਜਿਹਾ ਕੋਈ ਬੁੱਧੀਵਾਨ ਬੱਚਾ ਹੋਵੇ ਜੋ ਮੰਦਿਰ ਦੀ ਪੁਰੀ ਹਿਸਟਰੀ – ਜਾਗਰਫ਼ੀ ਦੱਸੇ ਕਿ ਇਹ ਉੱਚ ਤੇ ਉੱਚ ਮੰਦਿਰ ਹੈ। ਇਸ ਵਿੱਚ ਮੰਮਾ ਵੀ ਹੈ, ਬਾਬਾ ਵੀ ਹੈ, ਬੱਚੇ ਵੀ ਤਪੱਸਿਆ ਕਰ ਰਹੇ ਹਨ। ਜਿਨ੍ਹਾਂ ਨੇ ਭਾਰਤ ਨੂੰ ਸਵਰਗ ਬਣਾਇਆ ਹੈ ਉਨ੍ਹਾਂ ਦੀ ਹਿਸਟਰੀ – ਜਾਗਰਫ਼ੀ ਵਿਲਾਇਤ ਵਾਲੇ ਸੁਣਨਗੇ ਤਾਂ ਕਹਿਣਗੇ – ਇਹ ਤਾਂ ਸਾਡੇ ਬਾਪ ਦਾ ਮੰਦਿਰ ਹੈ, ਜੋ ਭਾਰਤ ਨੂੰ ਹੈਵਿਨ ਬਣਾਉਂਦੇ ਹਨ। ਜੋ ਇਸ ਸਮੇਂ ਪ੍ਰੈਕਟੀਕਲ ਵਿੱਚ ਬੈਠਾ ਹੈ। ਇਹ ਤਾਂ ਕੋਈ ਜਾਣਦੇ ਨਹੀਂ। ਇਹ ਸਭ ਚਿੱਤਰ ਅੰਧਸ਼ਰਧਾ ਦੇ ਬਣੇ ਹੋਏ ਹਨ, ਇਨ੍ਹਾਂ ਨੂੰ ਭੂਤ ਪੂਜਾ ਕਿਹਾ ਜਾਂਦਾ ਹੈ। ਗੁੱਡੀਆਂ ਦੀ ਪੂਜਾ। ਗੁਰੂ ਨਾਨਕ ਦੀ ਆਤਮਾ ਜਿਸ ਨੇ ਸਿੱਖ ਧਰਮ ਸਥਾਪਨ ਕੀਤਾ ਉਹ ਨਵੀਂ ਆਤਮਾ ਸੀ, ਨਿਰਵਿਕਾਰੀ ਸੀ। ਉਹ ਕਿੱਥੋਂ ਆਈ? ਜਰੂਰ ਕਿਸੇ ਸ਼ਰੀਰ ਵਿੱਚ ਪ੍ਰਵੇਸ਼ ਕੀਤਾ ਹੋਵੇਗਾ। ਤਾਂ ਪਵਿੱਤਰ ਆਤਮਾ ਕਦੀ ਦੁੱਖ ਨਹੀਂ ਭੋਗ ਸਕਦੀ। ਪਹਿਲੇ ਤਾਂ ਉਨ੍ਹਾਂ ਨੂੰ ਸੁੱਖ ਭੋਗਣਾ ਹੈ, ਪਿੱਛੇ ਦੁੱਖ। ਅਜਿਹਾ ਕੋਈ ਵਿਕਰਮ ਹੀ ਨਹੀਂ ਕੀਤਾ ਤਾਂ ਦੁੱਖ ਕਿਓਂ ਭੋਗਣ! ਅਸੀਂ ਵੀ ਪਹਿਲੇ ਸੰਪੂਰਨ ਰਹਿੰਦੇ ਹਾਂ ਫਿਰ ਹੋਲੀ – ਹੋਲੀ ਕਲਾਵਾਂ ਘੱਟ ਹੁੰਦੀਆਂ ਹਨ। ਹਰ ਇੱਕ ਮਨੁੱਖ ਦਾ ਇਵੇਂ ਹੁੰਦਾ ਹੈ। ਬੁਲਾਉਂਦੇ ਹਨ ਪਤਿਤ ਪਾਵਨ ਆਓ ਤਾਂ ਜ਼ਰੂਰ ਆਕੇ ਪਾਵਨ ਦੁਨੀਆਂ ਦੀ ਸਥਾਪਨਾ ਕਰਨਗੇ ਅਤੇ ਪਤਿਤ ਦੁਨੀਆਂ ਦਾ ਵਿਨਾਸ਼ ਕਰਨਗੇ। ਬ੍ਰਹਮਾ ਦਵਾਰਾ ਸਥਾਪਨਾ ਅਤੇ ਸ਼ੰਕਰ ਦਵਾਰਾ ਵਿਨਾਸ਼, ਕਿੰਨ੍ਹਾਂ ਚੰਗੀ ਤਰ੍ਹਾਂ ਸਮਝਾਉਂਦੇ ਹਨ। ਇਹ ਉਨ੍ਹਾਂ ਦੀ ਬੁੱਧੀ ਵਿੱਚ ਬੈਠੇਗਾ ਜੋ ਦੇਵੀ – ਦੇਵਤਾ ਧਰਮ ਦਾ ਹੋਵੇਗਾ, ਇਸਲਈ ਬਾਬਾ ਕਹਿੰਦੇ ਹਨ ਭਗਤਾਂ ਨੂੰ ਇਹ ਗਿਆਨ ਦਵੋ। ਕੋਈ ਨੂੰ ਇਹ ਪਤਾ ਹੀ ਨਹੀਂ ਹੈ ਕਿ ਅਸੀਂ ਪਹਿਲੇ ਦੇਵੀ – ਦੇਵਤਾ ਧਰਮ ਦੇ ਸੀ ਫਿਰ ਅਸੁਰ ਬਣੇ ਹਾਂ। ਲਕਸ਼ਮੀ – ਨਾਰਾਇਣ ਨੇ ਪੂਰੇ 84 ਜਨਮ ਲਿੱਤੇ ਹਨ। ਹੁਣ ਤੁਸੀਂ ਸ਼ੂਦ੍ਰ ਤੋਂ ਬ੍ਰਾਹਮਣ ਬਣੇ ਹੋ, ਜੋ ਬਾਦ ਵਿੱਚ ਆਉਂਦੇ ਹਨ ਉਹ ਬ੍ਰਾਹਮਣ ਨਹੀਂ ਬਣਨਗੇ। ਇਹ ਗੱਲਾਂ ਉਨ੍ਹਾਂ ਦੀ ਬੁੱਧੀ ਵਿੱਚ ਬੈਠਣਗੀਆਂ ਜਿਨ੍ਹਾਂਦੀ ਬੁੱਧੀ ਵਿੱਚ ਕਲਪ ਪਹਿਲੇ ਬੈਠੀਆਂ ਹੋਣਗੀਆਂ। ਨਹੀਂ ਤਾਂ ਬਾਹਰ ਗਿਆ ਅਤੇ ਖਲਾਸ। ਇਸ ਵਿੱਚ ਮਿਹਨਤ ਹੈ ਹੋਰ ਜਗ੍ਹਾ ਤਾਂ ਸਿਰਫ ਕਥਾਵਾਂ ਸੁਣ ਫਿਰ ਘਰ ਵਿੱਚ ਆਕੇ ਵਿਕਾਰਾਂ ਵਿੱਚ ਡਿੱਗਦੇ ਹਨ। ਗੁਰੂ ਨੂੰ ਪੂਰਾ ਫਾਲੋ ਕਰਦੇ ਨਹੀਂ ਫਿਰ ਫਾਲੋਅਰਸ ਕਿਵੇਂ ਕਹਿਲਾਉਣਗੇ। ਗੁਰੂ ਲੋਕ ਵੀ ਉਨ੍ਹਾਂ ਨੂੰ ਕੁਝ ਕਹਿੰਦੇ ਨਹੀਂ। ਜੇਕਰ ਕਹਿਣ ਤਾਂ ਫਿਰ ਇੱਕ ਵੀ ਫਾਲੋਅਰਸ ਨਾ ਰਹੇ ਫਿਰ ਖਾਣ ਕਿਥੋਂ! ਗ੍ਰਹਿਸਥਿਆਂ ਦਾ ਹੀ ਤਾਂ ਖਾਂਦੇ ਹਨ। ਫਿਰ ਵਿਕਾਰੀਆਂ ਦੇ ਕੋਲ ਜਨਮ ਲੈਣਾ ਪੈਂਦਾ ਹੈ। ਦੇਵਤਾ ਤਾਂ ਸੰਨਿਆਸ ਕਰਦੇ ਨਹੀਂ। ਇਹ ਹੈ ਪ੍ਰਵ੍ਰਿਤੀ ਮਾਰਗ ਦਾ ਸੰਨਿਆਸ। ਉਹ ਹੈ ਨਿਵ੍ਰਿਤੀ ਮਾਰਗ ਦਾ ਸੰਨਿਆਸ। ਬਾਪ ਆਕੇ ਇਸਤਰੀ ਪੁਰਸ਼ ਦੋਵਾਂ ਨੂੰ ਸਮਝਾਉਂਦੇ ਹਨ। ਬੱਚੇ ਸੰਪੂਰਨ ਪਵਿੱਤਰ ਬਣੋਂਗੇ ਤਾਂ ਸੰਪੂਰਨ ਰਾਜ ਪਦਵੀ ਪਾਓਗੇ। ਘੱਟ ਪਵਿੱਤਰ ਬਣੋਂਗੇ ਤਾਂ ਘੱਟ ਪਦਵੀ ਪਾਓਗੇ। ਫਾਲੋ ਕਰਨਾ ਹੈ ਮਾਂ ਬਾਪ ਨੂੰ।
ਬਾਪ ਕਹਿੰਦੇ ਹਨ – ਮਾਂ ਬਾਪ ਦੇ ਮਿਸਲ ਮਿਹਨਤ ਕਰੋ ਤਾਂ ਗੱਦੀ ਨਸ਼ੀਨ ਹੋਵੋਗੇ। ਮੁੱਖ ਗੱਲ ਹੈ ਪਵਿੱਤਰਤਾ ਦੀ। ਹੁਣ ਦੇਹ – ਅਭਿਮਾਨ ਛੱਡ ਦਵੋ। ਮੈਂ ਆਤਮਾ ਹਾਂ, ਬਾਬਾ ਲੈਣ ਆਇਆ ਹੈ, ਪਵਿੱਤਰ ਬਨਣ ਨਾਲ ਹੀ ਪਵਿੱਤਰ ਦੁਨੀਆਂ ਦੇ ਮਾਲਿਕ ਬਣੋਂਗੇ। ਕੁੰਭ ਦਾ ਮੇਲਾ ਕਹਿੰਦੇ ਹਨ। ਉਹ ਤ੍ਰਿਵੈਣੀ ਆਦਿ ਹੈ ਨਦੀਆਂ ਦਾ ਮੇਲਾ, ਉਨ੍ਹਾਂ ਨੂੰ ਸੰਗਮ ਕਹਿੰਦੇ ਹਨ। ਅਸਲ ਵਿੱਚ ਇਹ ਹੈ ਕਈ ਨਦੀਆਂ ਅਤੇ ਸਾਗਰ ਦਾ ਮੇਲਾ। ਤੁਸੀਂ ਸਭ ਗਿਆਨ ਨਦੀਆਂ ਹੋ – ਬਾਪ ਗਿਆਨ ਸਾਗਰ ਹੈ। ਬਾਪ ਕਹਿੰਦੇ ਹਨ ਮੇਰੇ ਨਾਲ ਯੋਗ ਲਗਾਓ ਤਾਂ ਤੁਸੀਂ ਪਤਿਤ ਤੋਂ ਪਾਵਨ ਬਣ ਜਾਓਗੇ। ਮਰਨਾ ਤਾਂ ਹੈ ਹੀ। ਬਾਪ ਤੋਂ ਵਰਸਾ ਲੈਣਾ ਹੈ, ਤਾਂ ਹੁਣ ਹੀ ਭਗਤੀ ਦਾ ਫਲ ਭਗਵਾਨ ਤੋਂ ਲੈ ਸਕਦੇ ਹੋ। ਨਹੀਂ ਤਾਂ ਸਮਝਣਗੇ ਤੁਸੀਂ ਭਗਤੀ ਕੀਤੀ ਹੀ ਨਹੀਂ ਹੈ। ਭਗਤੀ ਕਰਨ ਵਾਲੇ ਹੀ ਆਕੇ ਰਾਜ – ਭਾਗ ਲੈਣਗੇ। ਬਾਪ ਕਿੰਨਾ ਚੰਗੀ ਤਰ੍ਹਾਂ ਸਮਝਾਉਂਦੇ ਹਨ। ਹੋਰ ਸਾਰਿਆਂ ਦੀ ਬੁੱਧੀ ਵਿੱਚ ਤਾਂ ਸ਼ਾਸਤਰ ਹੀ ਹੋਣਗੇ। ਇੱਥੇ ਗਿਆਨ ਸਾਗਰ ਬਾਪ ਸਮਝਾਉਂਦੇ ਹਨ ਤਾਂ ਤੁਸੀਂ ਸ਼੍ਰੇਸ਼ਠ ਬਣ ਰਹੇ ਹੋ। ਰਾਜਧਾਨੀ ਸਥਾਪਨ ਕਰਨ ਵਿੱਚ ਕਿੰਨੀ ਮਿਹਨਤ ਹੁੰਦੀ ਹੈ। ਰੁਦ੍ਰ ਗਿਆਨ ਯਗ ਵਿੱਚ ਬਹੁਤ ਵਿਘਨ ਪੈਂਦੇ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਦੇਹ – ਅਭਿਮਾਨ ਵਿੱਚ ਆਕੇ ਕਦੀ ਵੀ ਵਿਕਾਰਾਂ ਦੇ ਫੰਦੇ ਵਿੱਚ ਨਹੀਂ ਫਸਣਾ ਹੈ। ਕਰਮ, ਵਿਕਰਮ ਨਾ ਬਣਨ ਇਸਲਈ ਕਰਮ ਦੇ ਪਹਿਲੇ ਬਾਪ ਤੋਂ ਰਾਏ ਲੈਣੀ ਹੈ।
2. ਮਾਂ ਬਾਪ ਨੂੰ ਫਾਲੋ ਕਰਨਾ ਹੈ। ਉੱਚ ਪਦਵੀ ਦੇ ਲਈ ਸੰਪੂਰਨ ਪਾਵਨ ਜਰੂਰ ਬਣਨਾ ਹੈ।
ਵਰਦਾਨ:-
ਪਾਸ ਵਿਦ ਆਨਰ ਦਾ ਸਰਟੀਫਿਕੇਟ ਪ੍ਰਾਪਤ ਕਰਨ ਦੇ ਲਈ ਮੂੰਹ ਅਤੇ ਮਨ ਦੋਵਾਂ ਦੀ ਆਵਾਜ ਤੋਂ ਪਰੇ ਸ਼ਾਂਤ ਸਵਰੂਪ ਦੀ ਸਥਿਤੀ ਵਿੱਚ ਸਥਿਤ ਹੋਣ ਦਾ ਅਭਿਆਸ ਚਾਹੀਦਾ ਹੈ। ਆਤਮਾ ਸ਼ਾਂਤੀ ਦੇ ਸਾਗਰ ਵਿੱਚ ਸਮ੍ਹਾ ਜਾਵੇ। ਇਹ ਸਵੀਟ ਸਾਈਂਲੈਂਸ ਦੀ ਅਨੁਭੂਤੀ ਬਹੁਤ ਪ੍ਰਿਯ ਲਗਦੀ ਹੈ। ਤਨ ਅਤੇ ਮਨ ਨੂੰ ਆਰਾਮ ਮਿਲ ਜਾਂਦਾ ਹੈ। ਅੰਤ ਵਿਚ ਇਹ ਅਸ਼ਰੀਰੀ ਬਣਨ ਦਾ ਅਭਿਆਸ ਹੀ ਕੰਮ ਵਿੱਚ ਆਉਂਦਾ ਹੈ। ਸ਼ਰੀਰ ਦਾ ਕੋਈ ਵੀ ਖੇਡ ਚਲ ਰਿਹਾ ਹੈ, ਅਸ਼ਰੀਰੀ ਬਣ ਆਤਮਾ ਸਾਕਸ਼ੀ (ਨਿਆਰਾ) ਹੋ ਆਪਣੇ ਸ਼ਰੀਰ ਦਾ ਪਾਰ੍ਟ ਵੇਖੇ ਤਾਂ ਇਹ ਹੀ ਅਵਸਥਾ ਅੰਤ ਵਿੱਚ ਵਿਜੇਯੀ ਬਣਾ ਦੇਵੇਗੀ।
ਸਲੋਗਨ:-
ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ “ਸ੍ਰਸ਼ਟੀ ਤੇ ਕਦੀ ਪ੍ਰਲ੍ਯ ਹੁੰਦੀ ਨਹੀਂ”
ਸ੍ਰਿਸ਼ਟੀ ਤੇ ਪ੍ਰਲ੍ਯ ਕਦੀ ਹੁੰਦਾ ਨਹੀਂ, ਹੁਣ ਇਹ ਜੋ ਮਨੁੱਖ ਸਮਝ ਬੈਠੇ ਹਨ ਕਿ ਇਸੀ ਸ੍ਰਿਸ਼ਟੀ ਤੇ ਕੋਈ ਸਮੇਂ ਪ੍ਰਲ੍ਯ ਜਰੂਰ ਹੁੰਦੀ ਹੈ, ਉਹ ਪ੍ਰਲ੍ਯ ਤਾਂ ਇਵੇਂ ਹੀ ਸਮਝਦੇ ਹਨ। ਹੁਣ ਪ੍ਰਲ੍ਯ ਦਾ ਮਤਲਬ ਹੈ ਸ੍ਰਿਸ਼ਟੀ ਤੇ ਜਲਮਈ ਹੋ ਜਾਣਾ ਹੈ। ਨਵੀਂ ਸ੍ਰਿਸ਼ਟੀ ਦੀ ਸਥਾਪਨਾ ਹੁੰਦੀ ਹੈ, ਜਿਸ ਨਵੀਂ ਸ੍ਰਿਸ਼ਟੀ ਦੀ ਸ਼ੁਰੂਆਤ ਵਿਖਾਉਂਦੇ ਹਨ, ਕਿਵੇਂ ਸ੍ਰਿਸ਼ਟੀ ਦੇ ਆਦਿ ਵਿੱਚ ਸ਼੍ਰੀਕ੍ਰਿਸ਼ਨ ਦੇਵਤਾ ਪੀਪਲ ਦੇ ਪੱਤੇ ਤੇ ਅੰਗੂਠਾ ਚੂਸਦੇ ਸ੍ਰਿਸ਼ਟੀ ਤੇ ਪਧਾਰੇ ਹਨ। ਫਿਰ ਇਵੇਂ ਹੀ ਸ੍ਰਿਸ਼ਟੀ ਦੀ ਉਤਪੱਤੀ ਸ਼ੁਰੂ ਹੁੰਦੀ ਹੈ ਹੁਣ ਇਹ ਵਿਵੇਕ ਚਲਾਉਣ ਦੀ ਗੱਲ ਹੈ, ਜਦੋਂ ਆਪਣ (ਅਸੀਂ) ਕਹਿੰਦੇ ਹਾਂ ਪ੍ਰਲ੍ਯ ਦਾ ਅਰਥ ਹੈ ਜਲਮਈ ਤਾਂ ਇਸ ਦਾ ਮਤਲਬ ਹੈ ਕਿ ਇੱਕ ਵੀ ਸ੍ਰਿਸ਼ਟੀ ਤੇ ਨਾ ਰਹੇ। ਮਨੁੱਖ ਇਹ ਨਹੀਂ ਜਾਣਦੇ ਹਨ ਕਿ ਪ੍ਰਲ੍ਯ ਦਾ ਮਤਲਬ ਕੀ ਹੈ? ਪ੍ਰਲ੍ਯ ਦਾ ਅਸਲ ਮਤਲਬ ਹੈ ਕਿ ਸ੍ਰਿਸ਼ਟੀ ਤੇ ਜੋ ਇਤਨੀ ਪਵਿਤ੍ਰਤਾ ਹੋਣ ਕਾਰਨ ਸ੍ਰਿਸ਼ਟੀ ਦੁੱਖੀ ਹੋ ਪਈ ਹੈ, ਉਸ ਅਪਵਿਤ੍ਰਤਾ ਦੀ ਪ੍ਰਲ੍ਯ ਹੋ ਜਾਂਦੀ ਹੈ ਅਤੇ ਸ੍ਰਿਸ਼ਟੀ ਪਵਿੱਤਰ ਬਣ ਜਾਂਦੀ ਹੈ ਗੋਇਆ ਤਮੋਗੁਣੀ ਸ੍ਰਿਸ਼ਟੀ ਬਦਲ ਸਤੋਗੁਣੀ ਸ੍ਰਿਸ਼ਟੀ ਬਣ ਜਾਂਦੀ ਹੈ। ਤਾਂ ਇਸ ਦਾ ਮਤਲਬ ਹੈ ਸ੍ਰਿਸ਼ਟੀ ਤੇ ਪ੍ਰਲ੍ਯ ਨਹੀਂ ਹੁੰਦੀ ਪਰ ਸ੍ਰਿਸ਼ਟੀ ਤੇ ਆਸੁਰੀ ਅਵਗੁਣਾਂ ਦੀ ਪ੍ਰਲ੍ਯ ਹੁੰਦੀ ਹੈ, ਬਾਕੀ ਕੋਈ ਮਨੁੱਖਾਂ ਦੀ ਪ੍ਰਲ੍ਯ ਨਹੀਂ ਹੁੰਦੀ। ਜੇਕਰ ਸ੍ਰਿਸ਼ਟੀ ਪ੍ਰਲ੍ਯ ਹੋ ਜਾਂਦੀ ਤਾਂ ਫਿਰ ਗੀਤਾ ਵਿਚ ਭਗਵਾਨ ਨੇ ਜੋ ਕਿਹਾ ਹੈ ਕਿ ਸ੍ਰਿਸ਼ਟੀ ਅਨਾਦਿ ਚਲੀ ਆਉਂਦੀ ਹੈ, ਤਾਂ ਕੀ ਇਹ ਭਗਵਾਨੁਵਾਚ ਝੂਠ ਸਮਝੀਏ? ਬਾਕੀ ਇੰਨਾ ਜ਼ਰੂਰ ਹੈ ਕਿ ਪੁਰਾਣੀ ਦੁਨੀਆਂ ਮਤਲਬ ਤਮੋਗੁਣੀ ਸ੍ਰਿਸ਼ਟੀ ਦਾ ਵਿਨਾਸ਼ ਹੋ ਫਿਰ ਨਵੀਂ ਸਤੋਗੁਣੀ ਦੁਨੀਆਂ ਦੀ ਸਥਾਪਨਾ ਹੁੰਦੀ ਹੈ। ਤਾਂ ਵਿਨਾਸ਼ ਅਤੇ ਸਥਾਪਨ ਦਾ ਕੰਮ ਦੋਨੋ ਇਕੱਠਾ ਚਲਦਾ ਆਉਂਦਾ ਹੈ। ਇਵੇਂ ਨਹੀਂ ਕਹਾਂਗੇ ਕਿ ਸ੍ਰਿਸ਼ਟੀ ਪ੍ਰਲ੍ਯ ਹੋ ਜਾਂਦੀ ਹੈ, ਇਸ ਹੀ ਸ੍ਰਿਸ਼ਟੀ ਤੇ ਸਵਰਗ ਅਤੇ ਨਰਕ ਦੀ ਸਥਾਪਨਾ ਹੁੰਦੀ ਹੈ। ਬਲਕਿ ਜਦ ਸ੍ਵਰਗ ਹੈ ਤਾਂ ਨਰਕ ਨਹੀਂ, ਜਦ ਨਰਕ ਹੈ ਤਾਂ ਸ੍ਵਰਗ ਨਹੀਂ। ਸ੍ਵਰਗ ਕਹਿੰਦੇ ਹਨ ਜਿੱਥੇ ਪਵਿੱਤਰ ਦੇਵੀ ਦੇਵਤਾਵਾਂ ਦਾ ਨਿਵਾਸ ਸਥਾਨ ਹੈ ਅਤੇ ਨਰਕ ਕਹਿੰਦੇ ਹਨ ਮ੍ਰਿਤੂਲੋਕ ਨੂੰ ਜਿੱਥੇ ਅਪਵਿੱਤਰ ਮਨੁੱਖ ਆਤਮਾਵਾਂ ਦਾ ਨਿਵਾਸ ਸਥਾਨ ਹੈ, ਮਾਨੋ ਅਪਵਿਤ੍ਰਤਾ ਦੀ ਪ੍ਰਲ੍ਯ ਹੋ ਜਾਂਦੀ ਹੈ।
➤ Email me Murli: Receive Daily Murli on your email. Subscribe!