23 June 2021 PUNJABI Murli Today | Brahma Kumaris

23 june 2021 Read and Listen today’s Gyan Murli in Punjabi 

22 June 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਯਾਦ ਨਾਲ ਆਤਮਾ ਦਾ ਕਿਚੜ੍ਹਾ ਕੱਡਦੇ ਜਾਵੋ, ਆਤਮਾ ਜਦੋਂ ਬਿਲਕੁਲ ਪਾਵਨ ਬਣੇ ਤਾਂ ਘਰ ਚੱਲ ਸਕੇ"

ਪ੍ਰਸ਼ਨ: -

ਇਸ ਅੰਤਿਮ ਜਨਮ ਵਿੱਚ ਬਾਪ ਦੇ ਕਿਸ ਡਾਇਰੈਕਸ਼ਨ ਨੂੰ ਪਾਲਣ ਕਰਨ ਵਿੱਚ ਹੀ ਬੱਚਿਆਂ ਦਾ ਕਲਿਆਣ ਹੈ?

ਉੱਤਰ:-

ਬਾਬਾ ਕਹਿੰਦੇ ਮਿੱਠੇ ਬੱਚੇ – ਇਸ ਅੰਤਿਮ ਜਨਮ ਵਿੱਚ ਬਾਪ ਤੋਂ ਪੂਰਾ ਵਰਸਾ ਲੈ ਲਵੋ। ਬੁੱਧੀ ਨੂੰ ਬਾਹਰ ਵਿੱਚ ਭਟਕਾਵੋ ਨਹੀਂ, ਵਿਸ਼ ਨੂੰ ਛੱਡ ਅੰਮ੍ਰਿਤ ਪਿਓ। ਇਸ ਅੰਤਿਮ ਜਨਮ ਵਿੱਚ ਹੀ ਤੁਹਾਨੂੰ 63 ਜਨਮਾਂ ਦੀ ਆਦਤ ਮਿਟਾਉਣੀ ਹੈ ਇਸਲਈ ਰਾਤ – ਦਿਨ ਮਿਹਨਤ ਕਰ ਦੇਹੀ – ਅਭਿਮਾਨੀ ਬਣੋਂ।

ਓਮ ਸ਼ਾਂਤੀ ਸ਼ਾਂਤੀਧਾਮ ਵਿਸ਼ਰਾਮਪੁਰੀ ਹੈ। ਇਸ ਦੁਨੀਆਂ ਤੋਂ ਸਾਰੇ ਥੱਕੇ ਹੋਏ ਹਨ। ਚਾਉਂਦੇ ਹਨ ਕਿ ਅਸੀਂ ਆਪਣੇ ਸੁਖਧਾਮ ਵਿੱਚ ਜਾਈਏ। ਇਹ ਦੁਨੀਆਂ ਚੰਗੀ ਨਹੀਂ ਲੱਗਦੀ। ਸਵਰਗ ਨੂੰ ਵੇਖਦੇ ਹਾਂ ਤਾਂ ਨਰਕ ਵਿੱਚ ਦਿਲ ਕਿਵੇਂ ਲੱਗੇ। ਕਹਿੰਦੇ ਹਨ ਬਾਬਾ ਜਲਦੀ ਕਰੋ, ਇਸ ਦੁਖਧਾਮ ਤੋੰ ਲੈ ਚੱਲੋ। ਬਾਪ ਵੀ ਸਮਝਾਉਂਦੇ ਹਨ – ਇਹ ਤਾਂ ਛੀ – ਛੀ ਦੁਨੀਆਂ ਹੈ, ਇਸ ਦਾ ਨਾਮ ਹੀ ਹੈ ਡੇਵਿਲ ਵਰਲਡ, ਨਰਕ। ਇਹ ਕੋਈ ਚੰਗਾ ਅੱਖਰ ਹੈ ਕੀ? ਕਿੱਥੇ ਡੀ. ਟੀ . ਵਰਲਡ, ਕਿੱਥੇ ਡੇਵਿਲ ਵਰਲਡ, ਇਸ ਡੇਵਿਲ ਵਰਲਡ ਵਿੱਚ ਸਾਰੇ ਤੰਗ ਹੋ ਗਏ ਹਨ। ਪਰੰਤੂ ਵਾਪਿਸ ਕੋਈ ਜਾ ਨਹੀਂ ਸਕਦੇ। ਤਮੋਪ੍ਰਧਾਨਤਾ ਦੀ ਖਾਦ ਪਈ ਹੋਈ ਹੈ। ਉਹ ਖਾਦ ਆਤਮਾ ਤੋਂ ਨਿਕਲੇ, ਉਸ ਦੇ ਲਈ ਪੁਰਸ਼ਾਰਥ ਕਰ ਰਹੇ ਹਨ। ਜੋ ਚੰਗੇ ਪੁਰਸ਼ਾਰਥੀ ਹਨ, ਉਨ੍ਹਾਂ ਦੀ ਅਵਸਥਾ ਪਿਛਾੜੀ ਵਿੱਚ ਚੰਗੀ ਹੋ ਜਾਵੇਗੀ। ਇਹ ਪੁਰਾਣੀ ਦੁਨੀਆਂ ਖਲਾਸ ਹੋ ਜਾਵੇਗੀ, ਹੁਣ ਤੇ ਬਾਕੀ ਥੋੜ੍ਹੇ ਰੋਜ਼ ਹਨ। ਜਦੋਂ ਤੱਕ ਬਾਪ ਆਕੇ ਵਾਪਿਸ ਨਾ ਲੈ ਜਾਵੇ ਉਦੋਂ ਤੱਕ ਕੋਈ ਵਾਪਿਸ ਜਾ ਨਹੀਂ ਸਕਦੇ। ਦੁਨੀਆਂ ਵਿੱਚ ਦੁਖ ਹੈ ਨਾ। ਘਰ ਵਿੱਚ ਕੋਈ ਨਾ ਕੋਈ ਦੁੱਖ ਰਹਿੰਦਾ ਹੈ। ਤੁਸੀਂ ਬੱਚਿਆਂ ਦੀ ਦਿਲ ਵਿੱਚ ਹੈ ਬਾਬਾ ਸਾਨੂੰ ਦੁਖਾਂ ਤੋਂ ਬਚਾਉਣ ਆਏ ਹਨ। ਜੋ ਚੰਗੇ ਨਿਸ਼ਚੇਬੁੱਧੀ ਹਨ ਉਹ ਬਾਪ ਦੀ ਯਾਦ ਨੂੰ ਕਦੇ ਭੁੱਲਦੇ ਨਹੀਂ। ਉਨ੍ਹਾਂਨੂੰ ਕਿਹਾ ਹੀ ਜਾਂਦਾ ਹੈ ਸ੍ਰਵ ਦਾ ਦੁਖ ਹਰਤਾ। ਬੱਚੇ ਹੀ ਪਹਿਚਾਣਦੇ ਹਨ। ਜੇਕਰ ਸਭ ਪਹਿਚਾਣ ਲੈਣ ਤਾਂ ਫਿਰ ਇਤਨੇ ਸਭ ਮਨੁੱਖ ਕਿੱਥੇ ਆਕੇ ਬੈਠਣ, ਇਹ ਤਾਂ ਹੋ ਨਾ ਸਕੇ ਇਸਲਈ ਡਰਾਮੇ ਵਿੱਚ ਯੂਕਤੀ ਵੀ ਅਜਿਹੀ ਰਚੀ ਹੋਈ ਹੈ। ਜੋ ਸ਼੍ਰੀਮਤ ਤੇ ਚਲਦੇ ਹਨ ਉਹ ਹੀ ਉੱਚ ਪਦਵੀ ਪਾ ਸਕਦੇ ਹਨ, ਉਹ ਤਾਂ ਠੀਕ ਹੈ। ਸਜ਼ਾਵਾਂ ਖਾਕੇ ਵੀ ਸ਼ਾਂਤੀਧਾਮ ਅਤੇ ਪਾਵਨ ਦੁਨੀਆਂ ਵਿੱਚ ਜਾਵਾਂਗੇ। ਲੇਕਿਨ ਉੱਚ ਪਦਵੀ ਪਾਉਣ ਦੇ ਲਈ ਤਾਂ ਪੁਰਸ਼ਾਰਥ ਕਰਨਾ ਪਵੇ ਨਾ। ਦੂਸਰਾ ਪਾਵਨ ਬਣਨ ਬਿਗਰ ਪਾਵਨ ਦੁਨੀਆਂ ਵਿੱਚ ਕੋਈ ਜਾ ਨਹੀਂ ਸਕਦਾ। ਇਹ ਜੋ ਕਹਿੰਦੇ ਹਨ ਕਿ ਫਲਾਣਾ ਜੋਤੀ ਜੋਤ ਸਮਾਇਆ, ਵਾਪਿਸ ਗਿਆ- ਇਹ ਹੋ ਨਹੀਂ ਸਕਦਾ। ਜੋ ਪਹਿਲਾਂ – ਪਹਿਲਾਂ ਸ੍ਰਿਸ਼ਟੀ। ਤੇ ਆਏ ਹਨ, ਲਕਸ਼ਮੀ – ਨਾਰਾਇਣ, ਉਹ ਵੀ ਵਾਪਿਸ ਜਾ ਨਹੀਂ ਸਕਦੇ ਤਾਂ ਹੋਰ ਕੋਈ ਕਿਵੇਂ ਜਾ ਸਕਦੇ ਹਨ। ਇਨ੍ਹਾਂ ਦੇ ਵੀ ਹੁਣ 84 ਜਨਮ ਪੂਰੇ ਹੋਏ। ਹੁਣ ਜਾਣ ਦੇ ਲਈ ਤਪੱਸਿਆ ਕਰ ਰਹੇ ਹਨ। ਸਭ ਪੁਕਾਰਦੇ ਹੀ ਹਨ ਇੱਕ ਬਾਪ ਨੂੰ। ਓ ਗੌਡ ਫਾਦਰ, ਓ ਲਿਬਰੇਟਰ, ਉਹ ਗੌਡ ਫਾਦਰ ਹੈ ਦੁਖਹਰਤਾ, ਸੁਖਕਰਤਾ। ਕ੍ਰਿਸ਼ਨ ਆਦਿ ਹੋਰ ਕਿਸੇ ਨੂੰ ਥੋੜ੍ਹੀ ਨਾ ਪੁਕਾਰਦੇ ਹਨ। ਕ੍ਰਿਸ਼ਚਨ ਹੋਣ, ਮੁਸਲਮਾਨ ਹੋਣ, ਸਾਰੇ ਓ ਗੌਡ ਫਾਦਰ ਕਹਿ ਬੁਲਾਉਂਦੇ ਹਨ। ਆਤਮਾ ਬੁਲਾਉਂਦੀ ਹੈ – ਆਪਣੇ ਫਾਦਰ ਨੂੰ। ਫਾਦਰ ਕਹਿੰਦੇ ਉਦੋਂ ਹਨ ਜਦੋਂ ਸਮਝਦੇ ਹਨ ਅਸੀਂ ਆਤਮਾ ਹਾਂ। ਆਤਮਾ ਵੀ ਕੋਈ ਚੀਜ਼ ਹੈ ਨਾ। ਆਤਮਾ ਕੋਈ ਵੱਡੀ ਚੀਜ ਨਹੀਂ ਹੈ, ਉਹ ਤਾਂ ਇੱਕ ਸਟਾਰ ਹੈ ਅਤੇ ਅਤਿ ਸੁਖਸ਼ਮ ਹੈ। ਜਿਵੇੰ ਬਾਬਾ ਹੈ ਉਵੇਂ ਹੀ ਆਤਮਾ ਦਾ ਸਵਰੂਪ ਹੈ। ਹੁਣ ਤੁਸੀਂ ਬਾਪ ਦੀ ਮਹਿਮਾ ਕਰਦੇ ਹੋ – ਉਹ ਸੱਤ – ਚਿੱਤ ਹੈ, ਗਿਆਨ ਦਾ ਸਾਗਰ ਹੈ, ਆਨੰਦ ਦਾ ਸਾਗਰ ਹੈ। ਤੁਹਾਡੀ ਆਤਮਾ ਵੀ ਉਨ੍ਹਾਂ ਦੇ ਸਮਾਣ ਬਣਦੀ ਹੈ। ਤੁਹਾਡੀ ਬੁੱਧੀ ਵਿੱਚ ਹੁਣ ਸਾਰੇ ਸ੍ਰਿਸ਼ਟੀ ਦੇ ਆਦਿ – ਮੱਧ – ਅੰਤ ਦਾ ਗਿਆਨ ਆ ਗਿਆ ਹੈ, ਹੋਰ ਕਿਸੇ ਮਨੁੱਖ ਮਾਤਰ ਵਿੱਚ ਇਹ ਗਿਆਨ ਨਹੀਂ ਹੈ। ਸਾਰਾ ਭਾਰਤ, ਸਾਰੀ ਵਿਲਾਇਤ ਲੱਭ ਲਵੋ, ਕਿਸੇ ਨੂੰ ਵੀ ਪਤਾ ਨਹੀਂ। ਆਤਮਾ 84 ਜਨਮਾਂ ਦਾ ਪਾਰਟ ਵਜਾਉਂਦੀ ਹੈ। 84 ਲੱਖ ਤਾਂ ਇੰਪੋਸੀਬਲ ਹੈ। 84 ਲੱਖ ਜਨਮਾਂ ਦਾ ਤੇ ਕੋਈ ਵਰਨਣ ਹੀ ਨਹੀਂ ਕਰ ਸਕਦਾ। ਬਾਪ ਕਹਿੰਦੇ ਹਨ ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ, ਅਸੀਂ ਸੁਣਾਉਂਦੇ ਹਾਂ। ਉਹ ਸਭ ਸੁਣਦੇ ਹੋਏ ਵੀ ਪਥਰਬੁੱਧੀ ਸਮਝਦੇ ਨਹੀਂ ਕਿ 84 ਲੱਖ ਜਨਮ ਹੋਣ ਤਾਂ ਕੋਈ ਸੁਣਾ ਕਿਵੇਂ ਸਕਦੇ।

ਹੁਣ ਤੁਸੀਂ ਜਾਣਦੇ ਹੋ ਅਸੀਂ ਬ੍ਰਾਹਮਣ ਹਾਂ, ਅਸੀਂ 84 ਜਨਮ ਲਏ ਹਨ। ਬ੍ਰਹਮਾ ਨੇ ਵੀ 84 ਜਨਮ ਲਏ ਹਨ, ਵਿਸ਼ਨੂੰ ਨੇ ਵੀ 84 ਜਨਮ ਲਏ ਹਨ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ। ਲਕਸ਼ਮੀ – ਨਰਾਇਣ ਹੀ 84 ਜਨਮ ਲੈ ਫਿਰ ਬ੍ਰਹਮਾ – ਸਰਸਵਤੀ ਬਣਦੇ ਹਨ। ਇਹ ਵੀ ਸਮਝਣ ਦੀ ਗੱਲ ਹੈ ਨਾ। ਬਾਪ ਕਹਿੰਦੇ ਹਨ ਹਰ 5 ਹਜਾਰ ਵਰ੍ਹੇ ਬਾਦ ਆਕੇ ਸਮਝਾਉਂਦਾ ਹਾਂ। 5 ਹਜਾਰ ਵਰ੍ਹੇ ਦਾ ਚੱਕਰ ਹੈ। ਹੁਣ ਤੁਸੀਂ ਵਰਨਾਂ ਦਾ ਰਾਜ਼ ਵੀ ਸਮਝਿਆ ਹੈ, ਅਸੀਂ ਆਤਮਾ ਸੋ ਦੇਵਤਾ ਬਣਦੇ ਹਾਂ ਫਿਰ ਅਸੀਂ ਸੋ ਸ਼ਤਰੀ, ਅਸੀਂ ਸੋ ਵੈਸ਼ ਸ਼ੂਦ੍ਰ ਬਣਦੇ ਹਾਂ। ਇਤਨੇ – ਇਤਨੇ ਜਨਮ ਲੈਂਦੇ ਹਾਂ ਫਿਰ ਅਸੀਂ ਸੋ ਬ੍ਰਾਹਮਣ ਬਣਦੇ ਹਾਂ। ਬ੍ਰਾਹਮਣਾਂ ਦਾ ਇਹ ਇੱਕ ਜਨਮ ਹੈ। ਇਹ ਹੈ ਹੀ ਤੁਹਾਡਾ ਹੀਰੇ ਵਰਗਾ ਜਨਮ।

ਬਾਪ ਕਹਿੰਦੇ ਹਨ ਇਹ ਤੁਹਾਡਾ ਉੱਤਮ ਸ਼ਰੀਰ ਹੈ, ਇਸ ਨਾਲ ਤੁਸੀਂ ਸਵਰਗ ਦਾ ਵਰਸਾ ਪਾ ਸਕਦੇ ਹੋ। ਇਸਲਈ ਹੁਣ ਹੋਰ ਕਿਸੇ ਪਾਸੇ ਭਟਕੋ ਨਹੀਂ। ਗਿਆਨ ਅੰਮ੍ਰਿਤ ਪਿਓ। ਸਮਝ ਵਿੱਚ ਵੀ ਆਉਂਦਾ ਹੈ ਬਰੋਬਰ 84 ਜਨਮ ਲੈਂਦੇ ਹਾਂ। ਤੁਸੀਂ ਪਹਿਲਾਂ ਸਤਿਯੁਗ ਵਿੱਚ ਸਤੋਪ੍ਰਧਾਨ ਸੀ। ਫਿਰ ਸਤੋ ਬਣੇ। ਫਿਰ ਚਾਂਦੀ ਦੀ ਖਾਦ ਪਈ, ਇੱਕਦਮ ਪੂਰਾ ਹਿਸਾਬ ਦੱਸਦੇ ਹਨ। ਹੁਣ ਗੌਰਮਿੰਟ ਵੀ ਕਹਿੰਦੀ ਹੈ ਸੋਨੇ ਵਿੱਚ ਖ਼ਾਦ ਪਾਓ। 14 ਕੈਰਟ ਸੋਨਾ ਪਾਓ। ਸੋਨੇ ਵਿੱਚ ਖਾਦ ਪਾਉਣਾ – ਇਹ ਭਾਰਤਵਾਸੀ ਅਪਸਗੁਣ ਸਮਝਦੇ ਹਨ। ਸ਼ਾਦੀ ਕਰਵਾਉਂਦੇ ਹਨ ਤਾਂ ਇੱਕਦਮ ਸੱਚਾ ਸੋਨਾ ਪਹਿਨਦੇ ਹਨ। ਸੋਨੇ ਨਾਲ ਵੀ ਭਾਰਤਵਾਸੀਆਂ ਦਾ ਬਹੁਤ ਪਿਆਰ ਹੈ। ਕਿਉਂ? ਭਾਰਤ ਦੀ ਗੱਲ ਨਾ ਪੁੱਛੋ। ਸਤਿਯੁਗ ਵਿੱਚ ਤੇ ਸੋਨੇ ਦੇ ਮਹਿਲ ਸਨ, ਸੋਨੇ ਦੀਆਂ ਇੱਟਾਂ ਸਨ। ਜਿਵੇੰ ਇੱਥੇ ਇੱਟਾਂ ਦੀ ਢੇਰੀ ਲੱਗੀ ਰਹਿੰਦੀ ਹੈ। ਉੱਥੇ ਸੋਨੇ – ਚਾਂਦੀ ਦੀ ਢੇਰੀ ਰਹਿੰਦੀ ਹੈ। ਮਾਇਆ ਮਛੰਦਰ ਦਾ ਖੇਲ੍ਹ ਵਿਖਾਉਂਦੇ ਹਨ। ਉਸਨੇ ਸੋਨੇ ਦੀਆਂ ਇੱਟਾਂ ਵੇਖੀਆਂ, ਸੋਚਿਆ ਲੈ ਜਾਂਦਾ ਹਾਂ। ਹੇਠਾਂ ਉਤਰਿਆ ਤਾਂ ਵੇਖਿਆ ਕੁਝ ਵੀ ਨਹੀਂ ਹੈ। ਕੁਝ ਨਾ ਕੁਝ ਗੱਲ ਲੱਗਦੀ ਹੈ। ਬੱਚੀਆਂ ਸਮਝਦੀਆਂ ਹਨ, ਹੁਣ ਅਸੀਂ ਫਿਰ ਤੋਂ ਸਵਰਗ ਵਿੱਚ ਜਾਂਦੇ ਹਾਂ ਫਿਰ ਜੇਕਰ ਪਤੀ ਆਦਿ ਤੰਗ ਕਰਦੇ ਹਨ ਤਾਂ ਵਿਚਾਰੀ ਅੰਦਰ ਵਿੱਚ ਰੋਂਦੀ ਹੈ। ਕਦੋਂ ਅਸੀਂ ਸੁਖਧਾਮ ਵਿੱਚ ਜਾਵਾਂਗੇ? ਬਾਬਾ ਹੁਣ ਜਲਦੀ ਕਰੋ। ਬਾਪ ਕਹਿੰਦੇ ਹਨ ਬੱਚੇ ਜਲਦੀ ਕਿਵੇਂ ਕਰਾਂ। ਪਹਿਲਾਂ ਤੁਸੀਂ ਯੋਗਬਲ ਨਾਲ ਆਪਣਾ ਕਿਚੜ੍ਹਾ ਤਾਂ ਕੱਢੋ। ਯੋਗ ਦੀ ਯਾਤਰਾ ਤੇ ਰਹੋ। ਬਾਪ ਧੀਰਜ ਦਿੰਦੇ ਹਨ। ਪੁਕਾਰਦੇ ਵੀ ਹੋ ਪਤਿਤ – ਪਾਵਨ ਆਓ। ਗਾਉਂਦੇ ਵੀ ਹਨ – ਸ੍ਰਵ ਦਾ ਸਦਗਤੀ ਦਾਤਾ ਇੱਕ। ਇੱਥੇ ਦੀ ਹੀ ਗੱਲ ਹੈ। ਅਕਾਸੁਰ ਬਕਾਸੁਰ ਇਹ ਸਭ ਗੱਲਾਂ ਇਸ ਸਮੇਂ ਸੰਗਮ ਦੀਆਂ ਹੀ ਹਨ। ਇਹ ਹੈ ਹੀ ਆਸੁਰੀ ਦੁਨੀਆਂ। ਤਾਂ ਬਾਪ ਸਮਝਾਉਂਦੇ ਹਨ, ਮੈਂ ਕਲਪ – ਕਲਪ ਸੰਗਮ ਤੇ ਆਉਂਦਾ ਹਾਂ। ਜਦੋੰ ਸਾਰਾ ਝਾੜ ਜੜ੍ਹਜੜ੍ਹੀਭੂਤ ਅਵਸਥਾ ਨੂੰ ਪਾਉਂਦਾ ਹੈ।

ਤੁਸੀਂ ਜਾਣਦੇ ਹੋ, ਸਤਿਯੁਗ ਵਿੱਚ ਹਰ ਚੀਜ ਸਤੋਪ੍ਰਧਾਨ ਹੁੰਦੀ ਹੈ। ਇੱਥੇ ਇਤਨੇ ਪੰਛੀ ਜਾਨਵਰ ਆਦਿ ਹਨ, ਇਹ ਸਭ ਇਤਨੇ ਉੱਥੇ ਨਹੀਂ ਹੋਣਗੇ। ਵੱਡੇ ਆਦਮੀਆਂ ਦੇ ਕੋਲ ਚੰਗੀ ਸਫਾਈ ਰਹਿੰਦੀ ਹੈ। ਉਨ੍ਹਾਂ ਦੇ ਰਹਿਣ ਦੀ ਜਗ੍ਹਾ, ਫਰਨੀਚਰ ਆਦਿ ਬਹੁਤ ਚੰਗਾ ਹੁੰਦਾ ਹੈ। ਤੁਸੀਂ ਵੀ ਇਤਨੇ ਉੱਚ ਦੇਵਤਾ ਬਣਦੇ ਹੋ। ਉੱਥੇ ਅਜਿਹੀ ਛੀ – ਛੀ ਚੀਜ ਕੋਈ ਰਹਿ ਨਹੀਂ ਸਕਦੀ। ਇੱਥੇ ਤਾਂ ਮੱਛਰ ਆਦਿ ਅਨੇਕ ਤਰ੍ਹਾਂ ਦੀਆਂ ਬਿਮਾਰੀਆਂ, ਕਿੰਨੀ ਗੰਦਗੀ ਰਹਿੰਦੀ ਹੈ। ਪਿੰਡਾਂ ਵਿੱਚ ਇਤਨਾ ਗੰਦ ਨਹੀਂ ਰਹਿੰਦਾ। ਵੱਡੇ – ਵੱਡੇ ਸ਼ਹਿਰਾਂ ਵਿੱਚ ਬਹੁਤ ਗੰਦਗੀ ਰਹਿੰਦੀ ਹੈ। ਕਿਉਂਕਿ ਬਹੁਤ ਮਨੁੱਖ ਹੋ ਗਏ ਹਨ। ਰਹਿਣ ਦੀ ਜਗ੍ਹਾ ਨਹੀਂ ਹੈ। ਤੁਸੀਂ ਸਾਰੇ ਵਿਸ਼ਵ ਦੇ ਮਾਲਿਕ ਬਣਦੇ ਹੋ। ਮਨੁੱਖ ਗਾਉਂਦੇ ਹਨ ਘਟ ਵਿੱਚ ਹੀ ਬ੍ਰਹਮਾ, ਘਟ ਵਿੱਚ ਹੀ ਵਿਸ਼ਨੂੰ… ਘਟ ਵਿੱਚ ਹੀ 9 ਲੱਖ ਤਾਰੇ। ਬ੍ਰਹਮਾ ਸੋ ਵਿਸ਼ਨੂੰ ਬਣ ਜਾਂਦੇ ਹਨ। ਵਿਸ਼ਨੂੰ ਦੇ ਨਾਲ ਸਿਤਾਰੇ ਵੀ ਹਨ। ਸਤਿਯੁਗ ਵਿੱਚ ਇਹ ਦੇਵਤੇ ਬਣਦੇ ਹਨ ਤਾਂ ਇਤਨੇ ਥੋੜ੍ਹੇ ਹੀ ਹੁੰਦੇ ਹਨ, ਝਾੜ ਪਹਿਲਾਂ ਛੋਟਾ ਹੁੰਦਾ ਹੈ ਫਿਰ ਵਾਧੇ ਨੂੰ ਪਾਉਂਦਾ ਹੈ। ਸਤਿਯੁਗ ਵਿੱਚ ਤਾਂ ਬਹੁਤ ਘੱਟ ਹੀ ਹੋਣਗੇ, ਮਿੱਠੀਆਂ ਨਦੀਆਂ ਦੇ ਉੱਪਰ ਰਹਿੰਦੇ ਹੋਣਗੇ। ਇੱਥੇ ਨਦੀਆਂ ਤੋਂ ਬਹੁਤ ਕੇਨਾਲਜ ਕੱਡਦੇ ਹਨ। ਉੱਥੇ ਕੇਨਾਲਜ ਆਦਿ ਥੋੜ੍ਹੀ ਨਾ ਹੁੰਦੀਆਂ ਹਨ। ਮੁੱਠੀ ਜਿੰਨੇ ਤਾਂ ਮਨੁੱਖ ਹੁੰਦੇ ਹਨ। ਇਨ੍ਹੀਆਂ ਦੇ ਲਈ ਗੰਗਾ ਜਮੂਨਾ ਤਾਂ ਹਨ ਹੀ। ਉਨ੍ਹਾਂ ਨਦੀਆਂ ਦੇ ਹੀ ਆਲੇ – ਦੁਆਲੇ ਰਹਿੰਦੇ ਹਨ। 5 ਤਤ੍ਵ ਵੀ ਦੇਵਤਾਵਾਂ ਦੇ ਗੁਲਾਮ ਬਣ ਜਾਂਦੇ ਹਨ। ਕਦੇ ਵੀ ਬੇਕਾਇਦੇ ਬਰਸਾਤ ਨਹੀਂ ਪੈਂਦੀ। ਕਦੇ ਨਦੀ ਉਛਾਲ ਨਹੀਂ ਖਾਂਦੀ। ਨਾਮ ਹੀ ਹੈ ਸਵਰਗ ਤਾਂ ਫਿਰ ਕੀ? ਹੁਣ ਕਹਿੰਦੇ ਹਨ ਸਵਰਗ ਦੀ ਉੱਮਰ ਲੱਖਾਂ ਵਰ੍ਹੇ ਹੈ। ਅੱਛਾ ਭਲਾ ਉੱਥੇ ਕੌਣ ਰਾਜ ਕਰਦੇ ਸਨ, ਇਹ ਤਾਂ ਦੱਸੋ। ਕਿੰਨੇਂ ਗਪੌੜੇ ਲਗਾਉਂਦੇ ਰਹਿੰਦੇ ਹਨ।

ਤੁਸੀਂ ਜਾਣਦੇ ਹੋ ਕਲਪ ਪਹਿਲਾਂ ਮੁਆਫ਼ਿਕ ਇਹ ਪਾਰਟ ਵਜਾ ਰਹੇ ਹਨ। ਰੂਦ੍ਰ ਗਿਆਨ ਯਗ ਵਿੱਚ ਕਈ ਤਰ੍ਹਾਂ ਦੇ ਅਸੁਰਾਂ ਦੇ ਵਿਘਨ ਪੈਣ ਗੇ। ਫਿਰ ਮਨੁੱਖ ਸਮਝਦੇ ਹਨ, ਅਸੁਰ ਲੋਕੀ ਉਪਰ ਤੋੰ ਗੰਦ, ਗੋਬਰ ਆਦਿ ਪਾਉਂਦੇ ਹਨ। ਪ੍ਰੰਤੂ ਨਹੀਂ, ਤੁਸੀਂ ਵੇਖਦੇ ਹੋ- ਕਿੰਨੇਂ ਵਿਘਨ ਪੈਂਦੇ ਹਨ। ਅਬਲਾਵਾਂ ਤੇ ਅੱਤਿਆਚਾਰ ਹੁੰਦੇ ਹਨ ਤਾਂ ਹੀ ਤੇ ਪਾਪ ਦਾ ਘੜਾ ਭਰੇਗਾ। ਬਾਪ ਕਹਿੰਦੇ ਹਨ – ਥੋੜ੍ਹਾ ਸਹਿਣ ਕਰਨਾ ਪਵੇਗਾ। ਤੁਸੀਂ ਆਪਣੇ ਬਾਪ ਅਤੇ ਵਰਸੇ ਨੂੰ ਯਾਦ ਕਰਦੇ ਰਹੋ। ਮਾਰ ਖਾਂਦੇ ਵਕਤ ਵੀ ਬੁੱਧੀ ਵਿੱਚ ਯਾਦ ਕਰੋ – ਸ਼ਿਵਬਾਬਾ। ਤੁਹਾਨੂੰ ਤਾਂ ਬੁੱਧੀ ਵਿੱਚ ਗਿਆਨ ਹੈ, ਕਿਸੇ ਨੂੰ ਫਾਂਸੀ ਤੇ ਚੜ੍ਹਾਉਂਦੇ ਹਨ ਤਾਂ ਪਾਦਰੀ ਲੋਕ ਕਹਿੰਦੇ ਹਨ ਗੌਡ ਫਾਦਰ ਨੂੰ ਯਾਦ ਕਰੋ। ਇੰਜ ਨਹੀਂ ਕਹਿਣਗੇ ਕਿ ਕ੍ਰਾਇਸਟ ਨੂੰ ਯਾਦ ਕਰੋ। ਇਸ਼ਾਰਾ ਗੌਡ ਦੇ ਲਈ ਕਰਦੇ ਹਨ। ਉਹ ਇਤਨਾ ਲਵਲੀ ਹੈ, ਸਾਰੇ ਉਨ੍ਹਾਂਨੂੰ ਪੁਕਾਰਦੇ ਹਨ। ਆਤਮਾ ਹੀ ਪੁਕਾਰਦੀ ਹੈ। ਹੁਣ ਦੇਹੀ – ਅਭਿਮਾਨੀ ਬਣਨ ਵਿੱਚ ਹੀ ਮਿਹਨਤ ਹੈ। 63 ਜਨਮ ਤੁਸੀਂ ਦੇਹ – ਅਭਿਮਾਨ ਵਿੱਚ ਰਹੇ ਹੋ। ਹੁਣ ਇਸ ਇੱਕ ਜਨਮ ਵਿਚ ਉਹ ਅੱਧੇ ਕਲਪ ਦੀ ਆਦਤ ਮਿਟਾਉਣੀ ਹੈ। ਤੁਸੀਂ ਜਾਣਦੇ ਹੋ, ਦੇਹੀ ਅਭਿਮਾਨੀ ਬਣਨ ਨਾਲ ਅਸੀਂ ਸਵਰਗ ਦੇ ਮਾਲਿਕ ਬਣ ਜਾਵਾਂਗੇ। ਕਿੰਨੀ ਉੱਚੀ ਪ੍ਰਾਪਤੀ ਹੈ। ਤਾਂ ਰਾਤ – ਦਿਨ ਇਸੇ ਕੋਸ਼ਿਸ਼ ਵਿੱਚ ਰਹਿਣਾ ਪਵੇ। ਮਨੁੱਖ ਧੰਧੇ ਆਦਿ ਦੇ ਲਈ ਵੀ ਮਿਹਨਤ ਕਰਦੇ ਹਨ। ਆਮਦਨੀ ਵਿੱਚ ਮਨੁੱਖ ਨੂੰ ਕੱਦੇ ਝੁਟਕਾ ਜਾਂ ਉਬਾਸੀ ਨਹੀਂ ਆਵੇਗੀ ਕਿਉਂਕਿ ਆਮਦਨੀ ਹੈ। ਪੈਸੇ ਦੀ ਖੁਸ਼ੀ ਰਹਿੰਦੀ ਹੈ। ਥੱਕਣ ਦੀ ਗੱਲ ਹੀ ਨਹੀਂ ਰਹਿੰਦੀ। ਬਾਬਾ ਵੀ ਅਨੁਭਵੀ ਹੈ ਨਾ। ਰਾਤ ਨੂੰ ਸਟੀਮਰਜ ਆਉਂਦੇ ਸਨ ਤਾਂ ਆਕੇ ਮਾਲ ਖਰੀਦ ਕਰਦੇ ਸਨ। ਜਦੋੰ ਤੱਕ ਗ੍ਰਾਹਕ ਦੀ ਜੇਬ ਖਾਲੀ ਨਹੀਂ ਕਰਦੇ ਉਦੋਂ ਤੱਕ ਉਨ੍ਹਾਂ ਨੂੰ ਛੱਡਦੇ ਨਹੀਂ। ਬਾਬਾ ਨੇ ਰਥ ਵੀ ਪੂਰਾ ਅਨੁਭਵੀ ਲਿਆ ਹੈ। ਇਸ ਨੇ ਸਭ ਅਨੁਭਵ ਕੀਤਾ ਹੈ। ਪਿੰਡ ਦਾ ਛੋਰਾ ਵੀ ਸੀ। 10 ਆਨੇ ਮਨ ਅਨਾਜ ਵੇਚਦਾ ਸੀ। ਹੁਣ ਤਾਂ ਵੇਖੋ ਵਿਸ਼ਵ ਦਾ ਮਾਲਿਕ ਬਣਦੇ ਹਨ। ਇੱਕਦਮ ਪਿੰਡ ਦਾ ਸੀ। ਫਿਰ ਚੜ੍ਹ ਗਿਆ ਤਾਂ ਇੱਕਦਮ ਜਵਾਹਰਤ ਦੇ ਧੰਧੇ ਵਿੱਚ ਲੱਗ ਗਿਆ। ਬਸ ਜਵਾਹਰਤ ਦੀ ਗੱਲ। ਇਹ ਫਿਰ ਹਨ ਸੱਚੇ ਜਵਾਹਰਤ। ਇਹ ਹੁੰਦਾ ਹੈ ਰਾਇਲ ਵਪਾਰ। ਬਾਬਾ ਬਹੁਤ ਅਨੁਭਵੀ ਹਨ। ਬਾਬਾ ਵਾਇਸਰਾਏ ਆਦਿ ਦੇ ਘਰ ਵਿੱਚ ਇਵੇਂ ਜਾਂਦੇ ਸਨ ਜਿਵੇੰ ਆਪਣਾ ਘਰ। ਇਨ੍ਹਾਂਨੂੰ ਫਿਰ ਕਿਹਾ ਜਾਂਦਾ ਹੈ ਅਵਿਨਾਸ਼ੀ ਗਿਆਨ ਰਤਨ। ਜਿਨ੍ਹਾਂ ਇਹ ਬੁੱਧੀ ਵਿੱਚ ਧਾਰਨ ਕਰੋਗੇ, ਇਸ ਨਾਲ ਤੁਸੀਂ ਪਦਮਪਤੀ ਬਣੋਗੇ। ਸ਼ਿਵਬਾਬਾ ਨੂੰ ਕਿਹਾ ਜਾਂਦਾ ਹੈ ਸੌਦਾਗਰ, ਰਤਨਾਗਰ। ਉਨ੍ਹਾਂ ਦੀ ਮਹਿਮਾ ਵੀ ਗਾਉਂਦੇ ਹਨ ਫਿਰ ਕਹਿ ਦਿੰਦੇ ਸ੍ਰਵਵਿਆਪੀ। ਮਹਿਮਾ ਦੇ ਨਾਲ ਫਿਰ ਇਤਨੀ ਗਲਾਨੀ। ਕਿਵੇਂ ਦੀ ਹਾਲਤ ਹੋ ਗਈ ਹੈ ਭਗਤੀਮਾਰਗ ਦੀ। ਬਾਪ ਕਹਿੰਦੇ ਹਨ – ਜਦੋਂ ਭਗਤੀ ਪੂਰੀ ਹੁੰਦੀ ਹੈ, ਉਦੋਂ ਭਗਤਾਂ ਦਾ ਰਖਵਾਲਾ ਬਾਪ ਆਉਂਦਾ ਹੈ। ਬਹੁਤ ਭਗਤੀ ਕੌਣ ਕਰਦੇ ਹਨ, ਇਹ ਵੀ ਸਿੱਧ ਹੋ ਜਾਂਦਾ ਹੈ। ਸਭ ਤੋਂ ਜ਼ਿਆਦਾ ਭਗਤੀ ਤੁਸੀਂ ਕਰਦੇ ਹੋ। ਉਹ ਹੀ ਇੱਥੇ ਆਕੇ ਪਹਿਲਾਂ – ਪਹਿਲਾਂ ਬ੍ਰਾਹਮਣ ਬਣਦੇ ਹਨ ਅਤੇ ਬਾਪ ਤੋਂ ਵਰਸਾ ਲੈਂਦੇ ਹਨ ਫਿਰ ਤੋਂ ਪੂਜੀਏ ਬਣਨ ਦਾ। ਰਾਵਣ ਨੇ ਪੁਜਾਰੀ ਬਣਾਇਆ ਹੈ, ਬਾਪ ਪੁਜੀਏ ਬਨਾਉਂਦੇ ਹਨ। ਇਹ ਹੈ ਭਗਵਾਨੁਵਾਚ। ਭਗਵਾਨ ਇੱਕ ਹੈ। 2 – 3 ਭਗਵਾਨ ਹੁੰਦੇ ਨਹੀਂ। ਗੀਤਾ ਭਗਵਾਨ ਦੀ ਗਾਈ ਹੋਈ ਹੈ। ਸ਼ਿਵ ਭਗਵਾਨੁਵਾਚ ਦੇ ਬਦਲੇ ਕ੍ਰਿਸ਼ਨ ਦਾ ਨਾਮ ਠੋਕ ਦਿੱਤਾ ਹੈ ਤਾਂ ਕਿੰਨਾਂ ਫਰਕ ਹੋ ਗਿਆ। ਡਰਾਮੇ ਅਨੁਸਾਰ ਫਿਰ ਵੀ ਗੀਤਾ ਦਾ ਨਾਮ ਇਵੇਂ ਬਦਲਣਾ ਹੀ ਹੈ। ਫਿਰ ਬੁਲਾਉਂਦੇ ਹਨ ਹੇ ਪਤਿਤ – ਪਾਵਨ ਆਓ। ਬਾਪ ਪਾਵਨ ਬਨਾਉਂਦੇ ਹਨ, ਰਾਵਣ ਪਤਿਤ ਬਨਾਉਂਦੇ ਹਨ। ਤਾਂ ਸਮਝਣ ਦੀ ਕਿੰਨੀ ਬੁੱਧੀ ਚਾਹੀਦੀ ਹੈ। ਸ਼੍ਰੀਮਤ, ਸ੍ਰੇਸ਼ਠ ਤੇ ਸ਼੍ਰੇਸ਼ਠ ਮਤ ਹੈ ਹੀ ਇੱਕ ਬਾਪ ਦੀ। ਇਹ ਲਕਸ਼ਮੀ – ਨਰਾਇਣ ਸਵਰਗ ਦੇ ਮਾਲਿਕ ਬਾਪ ਦੀ ਮਤ ਨਾਲ ਹੀ ਬਣੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਇਸ ਇੱਕ ਜਨਮ ਵਿੱਚ 63 ਜਨਮਾਂ ਦੇ ਪੁਰਾਣੇ ਦੇਹ – ਅਭਿਮਾਨ ਦੀ ਆਦਤ ਮਿਟਾਉਣ ਦੀ ਮਿਹਨਤ ਕਰਨੀ ਹੈ। ਦੇਹੀ ਅਭਿਮਾਨੀ ਬਣ ਸਵਰਗ ਦਾ ਮਾਲਿਕ ਬਣਨਾ ਹੈ।

2. ਇਸ ਹੀਰੇ ਵਰਗੇ ਅਮੁੱਲ ਜਨਮ ਵਿੱਚ ਇਸ ਬੁੱਧੀ ਨੂੰ ਭਟਕਾਉਣਾ ਨਹੀਂ ਹੈ, ਸਤੋਪ੍ਰਧਾਨ ਬਣਨਾ ਹੈ। ਅਤਿਆਚਾਰਾਂ ਨੂੰ ਸਹਿਣ ਕਰ ਬਾਪ ਤੋਂ ਪੂਰਾ ਵਰਸਾ ਲੈਣਾ ਹੈ।

ਵਰਦਾਨ:-

ਸਾਰੀਆਂ ਸਿੱਖਿਆਵਾਂ ਦਾ ਸਾਰ ਹੈ – ਕਿ ਕਿਸੇ ਵੀ ਕਰਮ ਨਾਲ ਵੇਖਣ ਉੱਠਣ, ਬੈਠਣ – ਚੱਲਣ ਸੋਣ ਨਾਲ ਫਰਿਸ਼ਤਾਪਨ ਵਿਖਾਈ ਦੇਵੇ, ਹਰ ਕਰਮ ਵਿੱਚ ਅਲੌਕਿਕਤਾ ਹੋਵੇ। ਕੋਈ ਵੀ ਲੌਕਿਕਤਾ ਕਰਮ ਜਾਂ ਸੰਸਕਾਰਾਂ ਵਿੱਚ ਨਾ ਹੋਵੇ। ਸੋਚਣਾ, ਬੋਲਣਾ, ਕਰਨਾ ਸਭ ਸਮਾਣ ਹੋਣ। ਇਵੇਂ ਤਾਂ ਨਹੀਂ ਸੋਚਦੇ ਤੇ ਸੀ ਕਿ ਇਹ ਨਾ ਕਰੀਏ ਲੇਕਿਨ ਕਰ ਲਿਆ। ਜਦੋੰ ਤਿੰਨੋਂ ਹੀ ਬਾਪ ਸਮਾਣ ਹੋਣ ਤਾਂ ਕਹਾਂਗੇ ਸ੍ਰੇਸ਼ਠ ਜਾਂ ਸਰਵੋਤਮ ਪੁਰਸ਼ਾਰਥੀ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top